ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਵੱਖ ਵੱਖ ਸੜਕ ਹਾਦਸਿਆਂ ਵਿਚ ਦੋ ਵਿਅਕਤੀ ਹਲਾਕ

June 16, 2019 06:01 PM

ਫ਼ਤਹਿਗੜ੍ਹ ਸਾਹਿਬ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬੀਤੀ ਰਾਤ ਪਿੰਡ ਭੈਰੋਪੁਰ ਕੋਲ ਇੱਕ ਟਰੱਕ ਤੇ ਜੀਪ ਦੀ ਟੱਕਰ ’ਚ 1 ਨੌਜਵਾਨ ਹਲਾਕ ਹੋ ਗਿਆ ਤੇ 2 ਜਣੇ ਜ਼ਖ਼ਮੀ ਹੋ ਗਏ। ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11-30 ਵਜੇ ਦਮਨ ਵੈਦ 19 ਸਾਲ ਪੁੱਤਰ ਨਰੇਸ਼ ਵੈਦ ਵਾਸੀ ਹੰਮਾਯੂਪੁਰ ਸਰਹਿੰਦ, ਤੁਸ਼ਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਜੰਮੂ ਹਾਲ ਆਬਾਦ ਸਰਹਿੰਦ ਤੇ ਇੰਦਰਪ੍ਰੀਤ ਪੁੱਤਰ ਗੁਰਦੀਪ ਵਾਸੀ ਬੁੜੈਲ ਚੰਡੀਗੜ੍ਹ ਜੀਪ (ਪੀ.ਬੀ. 22 ਐਲ-7400) ਵਿੱਚ ਚੰਡੀਗੜ੍ਹ ਰੋਡ ਤੋਂ ਸਰਹਿੰਦ ਆ ਰਹੇ ਸੀ ਕਿ ਜਦੋਂ ਉਹ ਪਿੰਡ ਰਾਏਪੁਰ ਗੁੱਜਰਾ ਕੋਲ ਸਨ ਤਾਂ ਇਕ ਅਣਪਛਾਤੇ ਟਰੱਕ ਨੂੰ ਜੀਪ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਜੀਪ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਸੜਕ ਹਾਦਸੇ ’ਚ ਦਮਨ ਵੈਦ ਦੀ ਮੌਤ ਹੋ ਗਈ, ਤੁਸ਼ਾਰ ਤੇ ਇੰਦਰਪ੍ਰੀਤ ਦੋਨੋਂ ਜ਼ਖ਼ਮੀ ਹੋ ਗਏ। ਦੋਨਾਂ ਨੂੰ ਸੋਹਾਣਾ ਦੇ ਇਕ ਹਸਪਤਾਲ ’ਚ ਦਾਖਲ ਕਰਾਇਆ ਗਿਆ। ਇੰਦਰਪ੍ਰੀਤ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦਮਨ ਵੈਦ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ’ਚ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 15 ਹੋਰ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਬੀਤੀ ਰਾਤ ਪਿੰਡ ਸੋਲਖੀਆਂ ਕੋਲ ਵਾਪਰਿਆਂ, ਜਿੱਥੇ ਮੋਟਰਸਾਈਕਲ ਸਵਾਰ ਨੂੰ ਇਕ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ’ਚ ਮੋਟਰਸਾਈਕਲ ਸਵਾਰ ਗੁਰਚਰਨ ਸਿੰਘ ਤੇ ਉਸ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਗਾਂਧੀਨਗਰ, ਰੂਪਨਗਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੋਲਖੀਆਂ ਟੌਲ-ਪਲਾਜ਼ਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਗੁਰਚਰਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਅੰਮ੍ਰਿਤਪਾਲ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਪਿਤਾ ਪੁੱਤਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਤੀਂ ਕਰੀਬ 11 ਵਜੇ ਕੁਰਾਲੀ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ। ਜਦੋਂ ਉਹ ਪਿੰਡ ਸੋਲਖੀਆਂ ਦੇ ਕੋਲ ਪਹੁੰਚੇ ਤਾਂ ਇਕ ਅਣਪਛਾਤੀ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਚਾਲਕ ਮੌਕੇ ਤੋਂ ਗੱਡੀ ਸਣੇ ਫਰਾਰ ਹੋ ਗਿਆ।
ਦੂਜਾ ਹਾਦਸਾ ਰੂਪਨਗਰ ਬਾਈਪਾਸ ਦੇ ਸ੍ਰੀ ਚਮਕੌਰ ਸਾਹਿਬ ਚੌਕ ਕੋਲ ਅੱਜ ਸਵੇਰੇ ਤਿੰਨ ਵਜੇ ਵਾਪਰਿਆ ਜਦੋਂ ਸ੍ਰੀ ਚਮਕੌਰ ਸਾਹਿਬ ਵੱਲੋਂ ਆ ਰਹੇ ਟੈਂਪੂ ਟਰੈਵਲਰ ਦੀ ਕਾਰ ਨਾਲ ਟੱਕਰ ਹੋ ਗਈ। ਟੱਕਰ ਦੌਰਾਨ ਟੈਂਪੂ ਟਰੈਵਲਰ ਸਵਾਰ 17 ’ਚੋਂ 14 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ’ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ’ਚੋਂ 3 ਜ਼ਖ਼ਮੀ ਖੁਸ਼ਪ੍ਰੀਤ ਕੌਰ, ਕਮਲਪ੍ਰੀਤ, ਜਸਪ੍ਰੀਤ ਸਿੰਘ ਨੂੰ ਗੰਭੀਰ ਹਾਲਤ ’ਚ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜ਼ਖ਼ਮੀਆਂ ’ਚ ਪਲਕ, ਅਮਨਜੋਤ ਕੌਰ, ਕਮਰਜੀਤ ਕੌਰ, ਨਵਰੀਤ, ਚਰਨਜੀਤ ਕੌਰ, ਕਿਰਨ, ਮਨਪ੍ਰੀਤ, ਰਸ਼ਮੀ,ਕਿਰਪਾਲ ਕੌਰ, ਗਗਨਪ੍ਰੀਤ ਕੌਰ, ਸੁਖਵੀਰ ਕੌਰ ਸ਼ਾਮਲ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਆੜ੍ਹਤੀ-ਕਿਸਾਨਾਂ ਦਾ ਨਹੁੰ ਮਾਸ ਦਾ ਰਿਸ਼ਤਾ : ਅੌਜਲਾ

ਅੰਮਿ੍ਤਸਰ,20 ਜੁਲਾਈ (ਪੰਜਾਬੀ ਟਾਇਮਜ਼ ) : ਮਾਝੇ ਦੀ ਮਸ਼ਹੂਰ ਅਨਾਜ ਮੰਡੀ ਭਗਤਾਂਵਾਲਾ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਆੜ੍ਹਤੀ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੂੰ ਲੋਕ ਸਭਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅੌਜਲਾ ਵੱਲੋਂ ਵਿਸੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਅਨਾਜ ਮੰਡੀ ਭਗਤਾਂਵਾਲਾ ਵਿਖੇ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਅੌਜਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਆੜ੍ਹਤੀ-ਕਿਸਾਨਾਂ-ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਹੱਲ ਕੀਤਾ ਜਾਵੇਗਾ। ਇਸ ਸਮੇਂ ਅੌਜਲਾ ਨੇ ਮੰਡੀ ਭਗਤਾਂਵਾਲਾ ਦੇ 12 ਕਰੋੜ ਦੀ ਲਾਗਤ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ੇ ਮੌਕੇ 'ਤੇ ਕੰਮ 'ਚ ਤੇਜ਼ੀ ਲਿਆਉਣ ਦਾ ਮੌਕੇ 'ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ ਮੰਡੀ ਭਗਤਾਂਵਾਲਾ ਦੇ ਰਸਤੇ 'ਚ ਪੈਂਦੇ ਫਾਟਕ ਤੇ ਰੇਲਵੇ ਓਵਰ ਬਿ੍ਜ ਬਣਾਉਣ ਦੀ ਕੀਤੀ ਮੰਗ 'ਤੇ ਬੋਲਦਿਆਂ ਅੌਜਲਾ ਨੇ ਕਿਹਾ ਕਿ ਇਸ ਸੰਬੰਧੀ ਕੇਂਦਰੀ ਰੇਲਵੇ ਮੰਤਰੀ ਨਾਲ ਮੁਲਾਕਾਤ ਕਰ ਇਸ ਮੁਸ਼ਕਿਲ ਦਾ ਪ੍ਰਮੁੱਖਤਾ ਨਾਲ ਹੱਲ ਕੀਤਾ ਜਾਵੇਗਾ।

ਬੀਐੱਸਸੀ ਇਕਨਾਮਿਕਸ 'ਚੋਂ ਅੱਵਲ ਰਹੀ ਰਿਤਾਕਸ਼ੀ

ਅੰਮਿ੍ਤਸਰ ,20 ਜੁਲਾਈ (ਪੰਜਾਬੀ ਟਾਇਮਜ਼ ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹੋਣਹਾਰ ਵਿਦਿਆਰਥਣ ਰਿਤਾਕਸ਼ੀ ਮਹਿਰਾ ਸ਼ਰਮਾ ਨੇ ਬੀਐੱਸਸੀ ਇਕਨਾਮਿਕਸ ਆਨਰਜ਼ (ਬੈਚ 2015-18) ਦੀ ਡਿਗਰੀ ਹਾਸਲ ਕਰਨ ਉਪਰੰਤ ਵਿਭਾਗ 'ਚੋਂ ਪਹਿਲਾ ਦਰਜਾ ਹਾਸਲ ਕਰ ਕੇ ਗੋਲਡ ਮੈਡਲ ਹਾਸਲ ਕੀਤਾ ਹੈ।

ਆਬਾਦੀ 'ਚੋਂ ਨਿਕਲਦੀ ਨਿਕਾਸੀ ਡਰੇਨ ਦੀ ਹੋਂਦ ਖ਼ਤਮ

ਵੇਰਕਾ,20 ਜੁਲਾਈ (ਪੰਜਾਬੀ ਟਾਇਮਜ਼ ) : ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 24 ਅਧੀਨ ਆਉਂਦੇ ਆਬਾਦੀ ਰਸੂਪਲਪੁਰ ਕੱਲਰ 'ਚੋਂ ਨਿਕਲਦੀ ਪੁਰਾਣੀ ਨਿਕਾਸੀ ਡਰੇਨ ਦੀ ਹੋਂਦ ਖ਼ਤਮ ਹੋਣ 'ਤੇ ਨਿਕਾਸੀ ਦਾ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਬਰਸਾਤਾਂ ਦਾ ਮੌਸਮ ਲੋਕਾਂ 'ਤੇ ਭਾਰੂ ਪੈ ਸਕਦਾ ਹੈ। 40 ਖੂਹ ਬਾਗ਼ ਦੇ ਅਖੀਰ 'ਚ ਆਬਾਦੀ ਮੋਹਕਮਪੁਰਾ ਦੇ ਸਾਹਮਣਿਓਂਂ ਅੰਮਿ੍ਤਸਰ-ਵੇਰਕਾ ਰੇਲਵੇ ਲਾਈਨ ਦੀ ਪੁਲ਼ੀ ਹੇਠੋਂ ਨਿਕਲਦੀ ਨਿਕਾਸੀ ਡਰੇਨ ਆਬਾਦੀ ਰਸੂਲਪੁਰ ਕੱਲਰਾਂ 'ਚੋਂ ਹੁੰਦੀ ਹੋਈ ਅੰਮਿ੍ਤਸਰ-ਜਲੰਧਰ ਰੇਲਵੇ ਲਾਈਨ ਤਕ ਪਹੁੰਚਦੀ ਸੀ ਪਰ ਪਿਛਲੇ 6-7 ਸਾਲਾਂ ਤੋਂ ਪਿੰਡ ਦੀ ਨਿਕਾਸੀ ਦੇ ਮੁੱਖ ਸਰੋਤ ਡਰੇਨ ਨੂੰ ਰਸੂਲਪੁਰ ਕੱਲਰਾਂ ਚੌਕ ਦੇ ਮੁੱਖ ਰਸਤੇ ਦੀ ਪੁਲ਼ੀ ਤਕ ਦੇ ਅੱਧੇ ਹਿੱਸੇ 'ਚ ਮਿੱਟੀ ਪਾ ਕੇ ਭਰਨ ਨਾਲ ਡਰੇਨ ਦਾ ਕੋਈ ਅੰਦਾਜ਼ਾ ਨਹੀਂ ਲੱਗਦਾ ਕਿ ਇੱਥੇ ਵੀ ਕਦੇ ਡਰੇਨ ਹੁੰਦੀ ਸੀ। ਚੌਕ ਤੋਂ ਅਗਲੇ ਪਾਸੇ ਸਫ਼ਾਈ ਨਾ ਹੋਣ ਕਾਰਨ ਜੰਗਲੀ ਘਾਹ ਬੂਟੀ 'ਤੇ ਲੰਮੇ ਸਰਕੰਡੇ ਨਾਲ ਭਰੀ ਡਰੇਨ ਨੇ ਰਸੂਲਪੁਰ ਦੇ ਪਾਣੀ ਦੀ ਨਿਕਾਸੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਜਵਾਈ ਵੱਲੋਂ ਤੇਜ਼ਧਾਰ ਹਥਿਆਰ ਨਾਲ ਸਹੁਰੇ ਦਾ ਕਤਲ

ਪਠਾਨਕੋਟ,20 ਜੁਲਾਈ (ਪੰਜਾਬੀ ਟਾਇਮਜ਼ ) : ਕੋਟਲੀ-ਭੋਆ ਰੋਡ ਸਥਿਤ ਪਿੰਡ ਮਨੀਪੁਰ ਵਿੱਚ ਘਰ ਉਪਰ ਕਬਜ਼ਾ ਕਰਨ ਦੇ ਲਾਲਚ ਵਿੱਚ ਜਵਾਈ ਨੇ ਹੀ ਆਪਣੇ ਬਜ਼ੁਰਗ ਸਹੁਰੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਾਮਲੇ ਨੂੰ ਛੁਪਾਉਣ ਲਈ ਜਵਾਈ ਨੇ ਪਹਿਲਾਂ ਐਂਬੂਲੈਂਸ ਨੂੰ ਸੂਚਿਤ ਕੀਤਾ ਅਤੇ ਫਿਰ ਪੁਲੀਸ ਨੂੰ ਫੋਨ ਉਪਰ ਇਸ ਦੀ ਜਾਣਕਾਰੀ ਦਿੱਤੀ।

ਗ਼ੈਰਕਾਨੂੰਨੀ ਮਾਈਨਿੰਗ ਤੋਂ ਦੁਖ਼ੀ ਲੋਕ ਐੱਸਡੀਐੱਮ ਨੂੰ ਮਿਲੇ

ਮੁਕੇਰੀਆਂ,20 ਜੁਲਾਈ (ਪੰਜਾਬੀ ਟਾਇਮਜ਼ ) : ਬਿਆਸ ਦਰਿਆ ਕਿਨਾਰੇ ਪੈਂਦੇ ਪਿੰਡ ਮੌਲੀ, ਤੱਗੜ ਕਲਾਂ, ਮਹਿੰਦੀਪੁਰ ਅਤੇ ਬਗੜੋਈ ਆਦਿ ਵਿੱਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਇਲਾਕੇ ਦੇ ਲੋਕਾਂ ਦਾ ਵਫ਼ਦ ਐੱਸਡੀਐੱਮ ਅਦਿੱਤਿਆ ਉੱਪਲ ਨੂੰ ਮਿਲਿਆ। ਲੋਕਾਂ ਨੇ ਬਿਆਸ ਦਰਿਆ ਵਿਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਹੁੰਦੇ ਨੁਕਸਾਨ ਤੋਂ ਜਾਣੂ ਕਰਵਾਉਂਦਿਆਂ ਮਾਈਨਿੰਗ ਬੰਦ ਕਰਾਉਣ ਦੀ ਮੰਗ ਕੀਤੀ। ਐੱਸਡੀਐੱਮ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਤੁਰੰਤ ਇਸ ਸਬੰਧੀ ਬਣਦੀਆਂ ਹਦਾਇਤਾਂ ਕਰਨਗੇ।

ਬੈਂਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਛੱਡਣ ਦੀ ਅਪੀਲ

ਅੰਮ੍ਰਿਤਸਰ,20 ਜੁਲਾਈ (ਪੰਜਾਬੀ ਟਾਇਮਜ਼ ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਇਥੇ ਜਥੇਬੰਦੀ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਕਿ ਉਹ ਕਾਂਗਰਸ ਨੂੰ ਛੱਡਣ ਅਤੇ ਉਨ੍ਹਾਂ ਨਾਲ ਰਲ ਕੇ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਨ। ਉਹ ਇਥੇ ਨਹਿਰੀ ਪਾਣੀਆਂ ਤੋਂ ਪੰਜਾਬ ਦੇ ਹੱਕ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੁੱਜੇ ਸਨ। ਉਨ੍ਹਾਂ ਇਥੇ ਜਥੇਬੰਦੀ ਵਲੋਂ ਰੱਖੇ ਇਕ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਸਿੱਧੂ ਕਾਂਗਰਸ ਦਾ ਖਹਿੜਾ ਛੱਡ ਕੇ ਪੰਜਾਬ ਦੀ ਅਗਵਾਈ ਕਰਦੇ ਹਨ ਤਾਂ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾਵੇਗਾ।

ਜੇਲ੍ਹ ਵਿਚ ਨਸ਼ੀਲਾ ਪਦਾਰਥ ਦੇਣ ਆਈ ਔਰਤ ਗਿ੍ਫ਼ਤਾਰ

ਅੰਮ੍ਰਿਤਸਰ,20 ਜੁਲਾਈ (ਪੰਜਾਬੀ ਟਾਇਮਜ਼ ) : ਸਥਾਨਕ ਜੇਲ ਵਿਚ ਬੰਦ ਦੋ ਕੈਦੀਆਂ ਨੂੰ ਨਸ਼ੀਲਾ ਪਦਾਰਥ ਦੇਣ ਆਈ ਇਕ ਔਰਤ ਨੂੰ ਜੇਲ੍ਹ ਅਮਲੇ ਨੇ ਕਾਬੂ ਕਰ ਲਿਆ ਹੈ। ਇਸ ਔਰਤ ਨੇ ਇਹ ਨਸ਼ੀਲਾ ਪਦਾਰਥ ਆਪਣੇ ਸੈਂਡਲ ਦੀ ਅੱਡੀ ਵਿਚ ਲੁਕਾਇਆ ਹੋਇਆ ਸੀ। ਮੁਢਲੇ ਤੌਰ ‘ਤੇ ਇਹ ਨਸ਼ੀਲਾ ਪਦਾਰਥ ਹੈਰੋਇਨ ਦੱਸਿਆ ਗਿਆ ਹੈ। ਔਰਤ ਦੀ ਸ਼ਨਾਖਤ ਰੋਮੀ ਕੌਰ ਪਿੰਡ ਸਦਲੀ ਵਜੋਂ ਹੋਈ ਹੈ। ਉਹ ਇਥੇ ਜੇਲ੍ਹ ਵਿਚ ਬੰਦ ਗੁਰਪ੍ਰਤਾਪ ਸਿੰਘ ਅਤੇ ਹਰਪ੍ਰਤਾਪ ਸਿੰਘ ਨੂੰ ਮਿਲਣ ਵਾਸਤੇ ਆਈ ਸੀ।

ਡੇਰਾਬੱਸੀ ਰੇਲਵੇ ਫਾਟਕ ਨੇੜੇ ਬਿਜਲੀ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਡੇਰਾਬੱਸੀ,20 ਜੁਲਾਈ (ਪੰਜਾਬੀ ਟਾਇਮਜ਼ ) : ਡੇਰਾਬੱਸੀ ਰੇਲਵੇ ਫਾਟਕਾਂ ਨੇੜੇ ਅੱਜ ਤੜਕਸਾਰ ਇਕ ਬਿਜਲੀ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਨਾਲ ਦੁਕਾਨ ਅੰਦਰ ਪਏ ਬਿਜਲੀ ਦੇ ਉਪਕਰਨ ਸਮੇਤ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਣ ਤੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ। ਜਾਣਕਾਰੀ ਮੁਤਾਬਿਕ ਡੇਰਾਬੱਸੀ ਰਾਮ ਮੰਦਰ ਨੇੜੇ ਸੁੱਖਾ ਇਲੈਕਟ੍ਰੀਕਲ ਨਾਂ ਦੀ

ਲੋਮੋਟਿਲ ਗੋਲੀਆਂ ਵੇਚਣ ਦੇ ਧੰਦੇ ਦਾ ਪਰਦਾਫ਼ਾਸ਼, 24000 ਨਸ਼ੀਲੀਆਂ ਗੋਲੀਆਂ ਸਣੇ ਇਕ ਆਇਆ ਪੁਲਿਸ ਅੜਿੱਕੇ

ਮੋਹਾਲੀ,20 ਜੁਲਾਈ (ਪੰਜਾਬੀ ਟਾਇਮਜ਼ ) : ਸੀਆਈਏ ਸਟਾਫ਼ ਮੋਹਾਲੀ ਨੇ ਵਿਅਕਤੀ ਪਾਸੋਂ ਚੌਵੀ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਵਿਅਕਤੀ ਦੀ ਪਛਾਣ ਦਲਜਿੰਦਰ ਸਿੰਘ ਉਰਫ ਜਿੰਦਰ ਵਜੋਂ ਹੋਈ ਹੈ ਜਿਹੜਾ ਕਿ ਪਿੰਡ ਮੱਕੜਿਆਂ ਦਾ ਰਹਿਣ ਵਾਲਾ ਹੈ ਜਿਸ ਨੂੰ ਮਜਾਤ ਟੀ-ਪੁਆਇੰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਵਿਅਕਤੀ ਆਪਣੇ ਪਿੰਡ ਮੱਕੜਿਆਂ ਤੋਂ ਗੋਲੀਆਂ ਦੀ ਸਪਲਾਈ ਕਰਨ ਜਾ ਰਿਹਾ ਸੀ।

ਘੱਗਰ ਵਿੱਚ ਪਾਣੀ ਵਧਿਆ; ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨ ਪਿੰਡਾਂ ਦੇ ਲੋਕ ਸਹਿਮੇ

ਮਾਨਸਾ,20 ਜੁਲਾਈ (ਪੰਜਾਬੀ ਟਾਇਮਜ਼ ) : ਮਾਨਸਾ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਦਰਿਆ ਵਿੱਚ ਲਗਾਤਾਰ ਪਾਣੀ ਚੜ੍ਹਨ ਕਾਰਨ ਚਾਰ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਹੈ। ਇਨ੍ਹਾਂ ਵਿਚੋਂ ਲਗਭਗ ਤਿੰਨ ਦਰਜਨ ਪਿੰਡਾਂ ਬੁਢਲਾਡਾ ਸਬ-ਡਵੀਜ਼ਨ ਦੇ ਅਤੇ ਇੱਕ ਦਰਜਨ ਪਿੰਡ ਸਰਦੂਲਗੜ੍ਹ ਸਬ-ਡਵੀਜ਼ਨ ਦੇ ਹਨ। ਡਿਪਟੀ ਕਮਿਸ਼ਨਰ ਨੇ ਦੋਨੋਂ ਸਬ-ਡਵੀਜ਼ਨਾਂ ਦੇ ਉਚ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਹੜ੍ਹ ਕੰਟਰੋਲ ਰੂਮ ਤੋਂ ਪਲ-ਪਲ ਦੀ ਜਾਣਕਾਰੀ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਨੂੰ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਸਿਵਲ ਅਤੇ ਪੁਲੀਸ ਅਫ਼ਸਰਾਂ ਨੂੰ ਹਰ ਸਮੇਂ ਆਪਣੇ ਮੋਬਾਈਲ ਖੁੱਲ੍ਹੇ ਰੱਖਣ ਦੀ ਹਦਾਇਤ ਕੀਤੀ ਗਈ ਹੈ।

ਜਵਾਹਰੇਵਾਲਾ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਾਮਬੰਦੀ ਸ਼ੁਰੂ

ਲੰਬੀ,20 ਜੁਲਾਈ (ਪੰਜਾਬੀ ਟਾਇਮਜ਼ ) : ਸ੍ਰੀ ਮੁਕਤਸਰ ਸਾਹਿਬ ਵਿਚ ਕਾਂਗਰਸ ਸਰਕਾਰ ਦੀ ਸ਼ਹਿ ਕਾਰਨ ਜਵਾਹਰੇਵਾਲਾ ਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਐਕਸ਼ਨ ਕਮੇਟੀ ਵੱਲੋਂ ਜਾਰੀ ਸੰਘਰਸ਼ ਦਾ ਤਾਅ ਵਧਾਉਣ ਲਈ 22 ਜੁਲਾਈ ਨੂੰ 24 ਘੰਟਿਆਂ ਲਈ ਮੁਕਤਸਰ ਵਿਖੇ ਸੜਕੀ ਆਵਾਜਾਈ ਠੱਪ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਸ ਵਿੱਚ ਹਲਕਾ ਲੰਬੀ ਵਿਚੋਂ ਵੀ ਵੱਡੀ ਗਿਣਤੀ ’ਚ ਖੇਤ ਮਜ਼ਦੂਰ ਮਰਦ-ਔਰਤਾਂ ਸ਼ਾਮਲ ਹੋਣਗੇ। 22 ਜੁਲਾਈ ਨੂੰ ਸੜਕ ਬੰਦੀ ਲਈ ਲਾਮਬੰਦੀ ਸਬੰਧੀ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਬਲਾਕ ਕਮੇਟੀ ਵੱਲੋਂ ਸਿੰਘੇਵਾਲਾ ਵਿਚ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੋਸ਼ ਲਾਇਆ ਕਿ

ਮੀਂਹ ਦੇ ਪਾਣੀ ਨੇ ਖੇਤ, ਸਕੂਲ ਤੇ ਬੱਸ ਅੱਡੇ ਕੀਤੇ ਜਲ-ਥਲ

ਭਾਈਰੂਪਾ,20 ਜੁਲਾਈ (ਪੰਜਾਬੀ ਟਾਇਮਜ਼ ) : ਸਰਕਾਰੀ ਐਲੀਮੈਂਟਰੀ ਸਕੂਲ ਢਪਾਲੀ ਦੇ ਵਿਹੜੇ ਅਤੇ ਕਮਰਿਆਂ ਵਿੱਚ ਬਾਰਸ਼ ਦਾ ਪਾਣੀ ਭਰ ਗਿਆ, ਜਿਸ ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ ਹਨ। ਸਕੂਲ ਦਾ ਦੌਰਾ ਕਰਨ ਪਹੁੰਚੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਢਪਾਲੀ ਨੇ ਦੱਸਿਆ ਕਿ ਬਾਰਸ਼ ਦਾ ਪਾਣੀ ਸਕੂਲ ਦੇ ਮੈਦਾਨਾਂ ਤੋਂ ਇਲਾਵਾ ਕਮਰਿਆਂ ਵਿੱਚ ਵੀ ਭਰ ਗਿਆ ਹੈ ਜਿਸ ਕਾਰਨ ਸਕੂਲ ਵਿੱਚ ਪੜ੍ਹਦੇ 180 ਬੱਚੇ ਇੱਕ ਹੀ ਕਮਰੇ ਦੀ ਛੱਤ ਹੇਠ ਪੜ੍ਹਾਈ ਕਰ ਰਹੇ ਹਨ।

ਬਠਿੰਡਾ ਦੀ ਸਿਆਸਤ ਨੇ ਮਾਰੀਆਂ ਮੀਂਹ ਵਿੱਚ ਚੁੱਭੀਆਂ

ਬਠਿੰਡਾ ,20 ਜੁਲਾਈ (ਪੰਜਾਬੀ ਟਾਇਮਜ਼ ) : ਬਠਿੰਡਾ ਦੀਆਂ ਸੜਕਾਂ ’ਤੇ ਭਾਵੇਂ ਹਾਲੇ ਵੀ ਕਿਤੇ-ਕਿਤੇ ਮੀਂਹ ਦਾ ਪਾਣੀ ਖੜ੍ਹਾ ਹੈ ਪਰ ਸਿਆਸੀ ਧਿਰਾਂ ਠੋਸ ਹੱਲ ਦੀ ਥਾਂ ਆਪਸ ’ਚ ਮਿਹਣੋ-ਮਿਹਣੀ ਹੋ ਰਹੀਆਂ ਹਨ। ਅਕਾਲੀਆਂ ਅਤੇ ਕਾਂਗਰਸੀਆਂ ਨੇ ਬਕਾਇਦਾ ਤੌਰ ’ਤੇ ਪ੍ਰੈੱਸ ਕਾਨਫਰੰਸਾਂ ਕਰਕੇ ਇੱਕ ਦੂਜੇ ਖਿਲਾਫ਼ ਦੂਸ਼ਣਬਾਜ਼ੀ ਕੀਤੀ ਹੈ। ਅਕਾਲੀਆਂ ਨੇ ਸਰਕਾਰ ਵੱਲੋਂ ਫੰਡ ਜਾਰੀ ਨਾ ਕਰਨ ਦੀ ਗੱਲ ਆਖੀ ਜਦੋਂਕਿ ਕਾਂਗਰਸੀ ਆਖ ਰਹੇ ਹਨ ਕਿ ਨਿਗਮ ਕੋਲ ਕਰੀਬ 40 ਕਰੋੜ ਰੁਪਏ ਪਏ ਹਨ ਜੋ ਖਰਚ ਨਹੀਂ ਕੀਤੇ ਜਾ

ਝੋਨੇ ਦੀ 20 ਏਕੜ ਤੋਂ ਵੱਧ ਫਸਲ ਡੁੱਬੀ

ਮਮਦੋਟ ,20 ਜੁਲਾਈ (ਪੰਜਾਬੀ ਟਾਇਮਜ਼ ) : ਬੀਤੀ ਦਿਨੀ ਹੋਈ ਭਾਰੀ ਬਾਰਸ਼ ਕਾਰਨ ਤਿੰਨ ਪਿੰਡਾਂ ਭੂਰੇ ਖੁਰਦ, ਫੁੱਲਰਵੰਨ , ਸਦਰਦੀਨ ਵਾਲਾ ਦੇ ਕਰੀਬ ਅੱਧੀ ਦਰਜਨ ਕਿਸਾਨਾਂ ਦੀ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ। ਪਿੰਡ ਭੂਰੇ ਖੁਰਦ ਦੇ ਸਰਕਾਰੀ ਪ੍ਰਮਾਇਰੀ ਅਤੇ ਹਾਈ ਸਕੂਲ ਦੀ ਗਰਾਊਂਡ ਵਿੱਚ 2 ਫੁੱਟ ਤੋਂ ਵੱਧ ਪਾਣੀ ਭਰ ਗਿਆ। ਪਿੰਡ ਫੁੱਲਰਵੰਨ ਦੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ 3 ਏਕੜ ਝੋਨੇ ਦੀ ਫਸਲ ਉੱਪਰ ਬਾਰਸ਼ ਦਾ ਪਾਣੀ ਭਰ ਗਿਆ।

ਰੇਤ ਚੋਰੀ ਖ਼ਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ

ਮੰਡੀ ਘੁਬਾਇਆ,20 ਜੁਲਾਈ (ਪੰਜਾਬੀ ਟਾਇਮਜ਼ ) : ਭਾਰਤੀ ਕਮਿਊਨਿਸਟ ਪਾਰਟੀ ਫ਼ਾਜ਼ਿਲਕਾ ਅਤੇ ਜਨਰਲ ਰੇਤਾ ਯੂਨੀਅਨ ਦੇ ਆਗੂ ਸੁਬੇਗ ਝੰਗੜ ,ਭੈਣੀ ਕ੍ਰਿਸ਼ਨ ਧਰਮੂਵਾਲਾ ,ਤੇਜਾ ਅਮੀਰ ਖਾਸ,ਧਰਮਿੰਦਰ ਰਹਿਮੇਸ਼ਾਹ ਦੀ ਅਗਵਾਈ ਹੇਠ ਸੁਖੇਰਾ ਬੋਦਲਾ (ਲਮੋਚੜ ਕਲਾਂ) ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਕਾ. ਸੁਰਿੰਦਰ ਢੰਡੀਆਂ ਅਤੇ ਕਾ. ਸੰਦੀਪ ਯੋਧਾ ਨੇ ਦੱਸਿਆ ਕਿ ਸੋਲਾਂ ਤਰੀਕ ਨੂੰ ਸੀਪੀਆਈ ਵੱਲੋਂ ਨਾਜਾਇਜ਼ ਰੇਤ ਚੋਰੀ ਨਾ ਰੋਕਣ ਵਾਲੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਤੇ

ਪ੍ਰਿਯੰਕਾ ਗਾਂਧੀ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਕਾਂਗਰਸੀਆਂ ਵੱਲੋਂ ਨਾਅਰੇਬਾਜ਼ੀ

ਫਾਜ਼ਿਲਕਾ,20 ਜੁਲਾਈ (ਪੰਜਾਬੀ ਟਾਇਮਜ਼ ) : ਉੱਤਰ ਪ੍ਰਦੇਸ਼ ਸਰਕਾਰ, ਪੁਲੀਸ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਥਾਨਕ ਸੰਜੀਵ ਸਿਨੇਮਾ ਚੌਕ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਉਤਰ ਪ੍ਰਦੇਸ਼ ‘ਚ ਭੂ-ਮਾਫ਼ੀਆ ਵੱਲੋਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਜਾਣ ਦੇ ਦੌਰਾਨ ਕਾਂਗਰਸ ਦੀ ਰਾਸ਼ਟਰੀ ਆਗੂ ਪ੍ਰਿਯੰਕਾ ਗਾਂਧੀ ਅਤੇ ਉਨ੍ਹਾਂ ਦੇ ਨਾਲ ਜਾ ਰਹੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ। ਧਰਨੇ ਨੂੰ ਸੰਬੋਧਨ

ਚੋਣ ਡਿਊਟੀ ਦੌਰਾਨ ਅਧਿਆਪਕ ਦੀ ਹੋਈ ਮੌਤ ’ਤੇ ਬਣਦੇ ਲਾਭ ਦੇਣ ਤੋਂ ਮੁੱਕਰਿਆ ਪ੍ਰਸ਼ਾਸਨ

ਬਰਨਾਲਾ,20 ਜੁਲਾਈ (ਪੰਜਾਬੀ ਟਾਇਮਜ਼ ) : ਮਾਸਟਰ ਰਾਜਵੀਰ ਸਿੰਘ ਪੱਖੋਂ ਕਲਾਂ ਦੀ ਪੰਚਾਇਤ ਸੰਮਤੀ ਬਲਾਕ ਚੋਣ ਰਿਹਸਲ ਦੌਰਾਨ ਮਹਿਲ ਕਲਾਂ (ਬਰਨਾਲਾ) ਵਿੱਚ ਸੜਕ ਹਾਦਸੇ ’ਚ ਮੌਕੇ ’ਤੇ ਮੌਤ ਹੋ ਗਈ ਸੀ। ਸਰਕਾਰੀ ਹਸਪਤਾਲ ਬਰਨਾਲਾ ਵਿੱਚ ਪੋਸਟ ਮਾਰਟਮ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਮੁਲਾਜ਼ਮ, ਜਨਤਕ, ਜਮਹੂਰੀ,ਕਿਸਾਨ ਜਥੇਬੰਦੀਆਂ ਤੇ ਨਗਰ ਨਿਵਾਸੀਆਂ ਨੂੰ ਇਹ ਲਿਖਤੀ ਭਰੋਸਾ ਦਿਵਾਇਆ ਸੀ ਕਿ ਪਰਿਵਾਰ ਨੂੰ ਚੋਣ

ਸੜਕ ਹਾਦਸੇ ਵਿੱਚ ਪਤੀ-ਪਤਨੀ ਸਮੇਤ ਤਿੰਨ ਹਲਾਕ

ਜਲੰਧਰ,18 ਜੁਲਾਈ (ਪੰਜਾਬੀ ਟਾਇਮਜ਼ ) : ਨੈਸ਼ਨਲ ਹਾਈਵੇਅ ’ਤੇ ਫੋਕਲ ਪੁਆਇੰਟ ਨੇੜੇ ਇਕ ਤੇਜ਼ ਰਫਤਾਰ ਕਾਰ ਦੇ ਸਾਹਮਣੇ ਲਾਵਾਰਸ ਪਸ਼ੂ ਆਉਣ ਨਾਲ ਵਾਪਰੇ ਹਾਦਸੇ ’ਚ ਪਤੀ-ਪਤਨੀ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗਗਨਦੀਪ ਸਿੰਘ (33), ਗੁਰਕਿਰਨਦੀਪ ਕੌਰ (31) ਅਤੇ ਉਨ੍ਹਾਂ ਦੀ ਮਾਤਾ ਕੁਲਵੰਤ ਕੌਰ ਵਾਸੀ ਨਾਨਕ ਕਲੋਨੀ ਲੁਧਿਆਣਾ ਵਜੋਂ ਹੋਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲੰਘੀ ਰਾਤ ਲੁਧਿਆਣੇ ਤੋਂ ਇਹ ਪਰਿਵਾਰ ਆਪਣੇ ਜੱਦੀ ਪਿੰਡ ਬਿਧੀਪੁਰ ਜਾ ਰਿਹਾ ਸੀ। ਫੋਕਲ ਪੁਆਇੰਟ ਨੇੜੇ ਅਚਾਨਕ ਲਾਵਾਰਸ ਪਸ਼ੂ ਕਾਰ ਦੇ ਸਾਹਮਣੇ ਆ ਗਿਆ ਜਿਸ ਨੂੰ ਬਚਾਉਂਦਿਆਂ ਕਾਰ ਬੇਕਾਬੂ ਹੋ ਕੇ ਸਟਰੀਟ ਲਾਈਟ ਦੇ ਖੰਭੇ ਨਾਲ ਟਕਰਾ ਗਈ। 

ਮੀਂਹ ਦੀ ਮਾਰ: ਨਹਿਰਾਂ, ਡਰੇਨਾਂ ਤੇ ਕੱਸੀਆਂ ਵਿੱਚ ਪਏ ਪਾੜ

ਬਠਿੰਡਾ,17 ਜੁਲਾਈ (ਪੰਜਾਬੀ ਟਾਇਮਜ਼ ) : ਕੱਲ੍ਹ ਤੋਂ ਪੈ ਰਹੀ ਮੌਨਸੂਨ ਦੀ ਭਰਵੀਂ ਬਾਰਸ਼ ਕਾਰਨ ਬਲਾਕ ਦੇ 25 ਪਿੰਡਾਂ ਨੂੰ ਭਾਰੀ ਸੰਤਾਪ ਭੋਗਣਾ ਪਿਆ ਹੈ। 50 ਤੋਂ 60 ਹਜ਼ਾਰ ਏਕੜ ਨਰਮੇ ਅਤੇ ਝੋਨੇ ਦੀ ਫਸਲ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੀਂਹ ਦੇ ਨਾਲ ਆਏ ਤੇਜ਼ ਝੱਖੜ ਕਾਰਨ ਸੜਕਾਂ ’ਤੇ ਲੱਗ ਦਰੱਖੜ ਵੀ ਟੁੱਟ ਗਏ ਹਨ ਤੇ ਕਈ ਥਾਵਾਂ ’ਤੇ ਪਾਣੀ ਘਰਾਂ ਅੰਦਰ ਵੀ ਦਾਖਲ ਹੋ ਗਿਆ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਈ ਪਿੰਡਾਂ ਵਿਚ ਟਕਰਾਓ ਹੁੰਦੇ ਹੁੰਦੇ ਬਚੇ। ਕਈ ਪਿੰਡਾਂ ਵਿਚ ਪੁਲੀਸ ਨੂੰ ਤੈਨਾਤ ਕੀਤਾ ਗਿਆ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ਮਿਲੇ ਵੇਰਵਿਆਂ ਅਨੁਸਾਰ 16 ਅਤੇ 17 ਜੁਲਾਈ ਨੂੰ 130 ਐਮ .ਐਮ ਅਤੇ 101 ਐਮ.ਐਮ ਮੀਂਹ ਦਰਜ ਕੀਤਾ ਗਿਆ।

ਪ੍ਰਸ਼ਾਸਨ ਨੇ ਸਲੱਮ ਏਰੀਏ ’ਚ ਰਾਹਤ ਕਾਰਜ ਆਰੰਭਿਆ

ਬਠਿੰਡਾ,17 ਜੁਲਾਈ (ਪੰਜਾਬੀ ਟਾਇਮਜ਼ ) : ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬਰਸਾਤੀ ਪਾਣੀ ਨਾਲ ਪ੍ਰਭਾਵਿਤ ਹੋਏ ਸਲੱਮ ਏਰੀਆ ਵਿਚ ਰਹਿਣ ਵਾਲੇ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਰਾਹਤ ਕਾਰਜ ਆਰੰਭਿਆ ਹੈ। ਨੀਵੇਂ ਇਲਾਕਿਆਂ ਵਿਚ ਜਮ੍ਹਾਂ ਹੋਏ ਪਾਣੀ ਨੂੰ ਕੱਢਣ ਲਈ ਮੋਟਰਾਂ ਅਤੇ ਮਸ਼ੀਨਾਂ ਦੀ ਮਦਦ ਲਈ ਜਾ ਰਹੀਹੈ। ਬਰਸਾਤੀ ਪਾਣੀ ਨੂੰ ਪ੍ਰਭਾਵਿਤ ਇਲਾਕਿਆਂ ਵਿਚੋਂ ਜਲਦ ਹੀ ਬਾਹਰ ਕੱਢ ਦਿੱਤਾ ਜਾਵੇਗਾ। ਸਹਾਇਕ ਕਮਿਸ਼ਨਰ (ਸ਼ਿਕਾਇਤਾਂ)

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079563162
Copyright © 2019, Panjabi Times. All rights reserved. Website Designed by Mozart Infotech