» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਖੇਡ ਸੰਸਾਰ

ਵਿੰਬਲਡਨ ਚੈਂਪੀਅਨਸ਼ਿਪ ਅੱਜ ਤੋਂ; ਜੋਕੋਵਿਚ, ਫੈਡਰਰ ਤੇ ਨਡਾਲ ’ਤੇ ਹੋਣਗੀਆਂ ਨਜ਼ਰਾਂ

July 01, 2019 03:52 PM

ਲੰਡਨ,30 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਨੋਵਾਕ ਜੋਕੋਵਿਚ, ਰੋਜਰ ਫੈਡਰਰ ਅਤੇ ਰਾਫੇਲ ਨਡਾਲ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਵਿੰਬਲਡਨ ਚੈਂਪੀਅਨਸ਼ਿਪ ਦੇ ਗਰੈਂਡ ਸਲੈਮ ਟੈਨਿਸ ਟੂਰਨਾਮੈਟ ਵਿੱਚ ਇੱਕ ਹੋਰ ਖ਼ਿਤਾਬ ਆਪਣੇ ਨਾਮ ਕਰਨ ਦੀ ਮੁਹਿੰਮ ਵਿੱਚ ਉਤਰਨਗੇ, ਜਦੋਂਕਿ ਮਹਿਲਾਵਾਂ ਦੇ ਵਰਗ ਵਿੱਚ ਐਸ਼ਲੇ ਬਾਰਟੀ ਵਿੰਬਲਡਨ ਵਿੱਚ ਆਸਟਰੇਲਿਆਈ ਸੋਕਾ ਖ਼ਤਮ ਕਰਨ ਉਤਰੇਗੀ। ਦੁਨੀਆਂ ਦਾ ਅੱਵਲ ਨੰਬਰ ਖਿਡਾਰੀ ਜੋਕੋਵਿਚ ਇਸ ਸਮੇਂ ਮੌਜੂਦਾ ਚੈਂਪੀਅਨ ਹੈ ਅਤੇ ਆਲ ਇੰਗਲੈਂਡ ਕਲੱਬ ਵਿੱਚ ਪੰਜਵਾਂ ਖ਼ਿਤਾਬ ਹਾਸਲ ਕਰਨ ਲਈ ਯਤਨਸ਼ੀਲ ਹੈ।
ਦੂਜਾ ਦਰਜਾ ਪ੍ਰਾਪਤ ਫੈਡਰਰ ਨੌਵਾਂ ਖ਼ਿਤਾਬ ਜਿੱਤਣ ਦੀ ਕਵਾਇਤ ਵਿੱਚ ਹੈ, ਜਦਕਿ ਇੱਥੇ ਦੋ ਵਾਰ ਦੇ ਚੈਂਪੀਅਨ ਨਡਾਲ ਦੀਆਂ ਲਗਾਤਾਰ ਰੌਲਾਂ ਗੈਰਾਂ ਅਤੇ ਵਿੰਬਲਡਨ ਖ਼ਿਤਾਬ ਜਿੱਤਣ ਦੀ ਪ੍ਰਾਪਤੀ ਹਾਸਲ ਕਰਨ ’ਤੇ ਨਜ਼ਰਾਂ ਗੱਡੀਆਂ ਹੋਈਆਂ ਹਨ।
ਇਸੇ ਤਰ੍ਹਾਂ ਜੋਕੋਵਿਚ 12 ਮਹੀਨੇ ਪਹਿਲਾਂ ਵਿੰਬਲਡਨ ਖੇਡਣ ਪਹੁੰਚਿਆ ਸੀ, ਜਦੋਂ ਉਸ ਦਾ ਕਰੀਅਰ ਗਰਾਫ ਹੇਠਾਂ ਡਿੱਗ ਰਿਹਾ ਸੀ। ਉਸ ਦੀ ਬਾਂਹ ਦੀ ਸਰਜਰੀ ਹੋਈ ਸੀ ਅਤੇ ਉਦੋਂ ਉਸ ਦੀ ਰੈਂਕਿੰਗ 21 ਸੀ, ਜੋ ਉਸ ਦੀ ਸਭ ਤੋਂ ਘੱਟ ਰੈਕਿੰਗ ਸੀ। ਪਰ ਇੱਕ ਹਫ਼ਤੇ ਮਗਰੋਂ ਜੋਕੋਵਿਚ ਨੇ 2018 ਦਾ ਖ਼ਿਤਾਬ ਆਪਣੇ ਨਾਮ ਕੀਤਾ, ਜੋ ਉਸ ਦੀ ਇਹ ਚੌਥੀ ਟਰਾਫ਼ੀ ਸੀ। ਉਹ ਆਂਦਰੇ ਅਗਾਸੀ ਦੇ 1992 ਮਗਰੋਂ ਵਿੰਬਲਡਨ ਟਰਾਫ਼ੀ ਹਾਸਲ ਕਰਨ ਵਾਲਾ ਹੇਠਲੀ ਰੈਂਕਿੰਗ ਦਾ ਖਿਡਾਰੀ ਬਣ ਗਿਆ। ਇਸ ਮਗਰੋਂ ਉਸ ਨੇ ਤੀਜਾ ਯੂਐਸ ਓਪਨ ਤੇ ਸੱਤਵਾਂ ਆਸਟਰੇਲੀਅਨ ਓਪਨ ਖ਼ਿਤਾਬ ਜਿੱਤਿਆ। ਰੌਲਾਂ ਗੈਰਾਂ ਵਿੱਚ ਉਸ ਨੂੰ ਸੈਮੀ-ਫਾਈਨਲ ਵਿੱਚ ਹਾਰ ਝੱਲਣੀ ਪਈ, ਜਿਸ ਕਾਰਨ ਉਸ ਦੀ ਦੋ ਵਾਰ ਸਾਰੇ ਚਾਰ ਗਰੈਂਡ ਸਲੈਮ ਹਾਸਲ ਕਰਨ ਦੀ ਕੋਸ਼ਿਸ਼ ਅਸਫਲ ਹੋ ਗਈ। ਜੋਕੋਵਿਚ ਸੋਮਵਾਰ ਨੂੰ ਪਹਿਲੇ ਗੇਡ਼ ਵਿੱਚ ਫਿਲਿੱਪ ਕੋਲਸ਼੍ਰੇਬਰ ਨਾਲ ਭਿਡ਼ੇਗਾ।
21ਵਾਂ ਗਰੈਂਡ ਸਲੈਮ ਜਿੱਤਣ ਲਈ ਯਤਨਸ਼ੀਲ ਫੈਡਰਰ ਨੇ ਇੱਥੇ ਪਹਿਲਾ ਵਿੰਬਲਡਨ 1999 ਵਿੱਚ ਖੇਡਿਆ ਸੀ। ਜੇਕਰ ਉਹ ਨੌਵਾਂ ਖ਼ਿਤਾਬ ਜਿੱਤ ਲੈਂਦਾ ਹੈ ਤਾਂ ਉਹ 38 ਸਾਲ ਦੀ ਉਮਰ ਵਿੱਚ ਗਰੈਂਡ ਸਲੈਮ ਚੈਂਪੀਅਨ ਬਣਨ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਜਾਵੇਗਾ। ਸਵਿੱਸ ਸਟਾਰ ਇੱਕ ਹੀ ਗਰੈਂਡ ਸਲੈਮ ਵਿੱਚ 100 ਜਿੱਤਾਂ ਦਰਜ ਕਰਨ ਵਾਲਾ ਪਹਿਲਾ ਖਿਡਾਰੀ ਬਣਨ ਤੋਂ ਵੀ ਸਿਰਫ਼ ਪੰਜ ਜਿੱਤਾਂ ਦੂਰ ਹੈ। ਫੈਡਰਰ ਦਾ ਸਾਹਮਣਾ ਮੰਗਲਵਾਰ ਨੂੰ ਦੱਖਣੀ ਅਫਰੀਕਾ ਦੇ ਲਾਇਡ ਹੈਰਿਸ ਨਾਲ ਹੋਵੇਗਾ।

ਨਡਾਲ 21ਵਾਂ ਰੌਲਾਂ ਗੈਰਾਂ ਖ਼ਿਤਾਬ ਜਿੱਤ ਕੇ ਲੰਡਨ ਪਹੁੰਚਿਆ ਹੈ। ਦੂਜੀ ਰੈਂਕਿੰਗ ’ਤੇ ਕਾਬਜ਼ ਨਡਾਲ ਨੂੰ ਇੱਥੇ ਤੀਜਾ ਦਰਜਾ ਮਿਲਿਆ ਹੈ, ਉਹ 2008 ਅਤੇ 2010 ਵਿੱਚ ਚੈਂਪੀਅਨ ਰਹਿ ਚੁੱਕਿਆ ਹੈ। ਉਸ ਨੇ ਪਹਿਲੇ ਗੇਡ਼ ਵਿੱਚ ਜਾਪਾਨ ਦੇ ਦੁਨੀਆਂ ਦੇ 258ਵੇਂ ਨੰਬਰ ਦੇ ਖਿਡਾਰੀ ਯੂਈਚੀ ਨਾਲ ਭਿਡ਼ਨਾ ਹੈ, ਜਦਕਿ ਦੂਜੇ ਗੇਡ਼ ਵਿੱਚ ਨਿੱਕ ਕਿਰਗਿਓਸ ਨਾਲ ਸਾਹਮਣਾ ਹੋਵੇਗਾ, ਜਿਸ ਨੇ ਉਸ ਨੂੰ 2014 ਵਿੱਚ ਹਰਾ ਕੇ ਉਲਟਫੇਰ ਕੀਤਾ ਸੀ। ਵਿੰਬਲਡਨ ਖ਼ਿਤਾਬ ਜਿੱਤਣ ਵਾਲਿਆਂ ਦੀ ਸੂਚੀ ਵਿੱਚ ਬੀਤੇ 17 ਸਾਲਾਂ ਤੋਂ ਜੋਕੋਵਿਚ, ਫੈਡਰਰ, ਨਡਾਲ ਅਤੇ ਐਂਡੀ ਮੱਰੇ ਤੋਂ ਇਲਾਵਾ ਕੋਈ ਹੋਰ ਨਾਮ ਨਹੀਂ ਹੈ।  

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਰਾਣੀ ਦੀ ਅਗਵਾਈ ਹੇਠ ਭਾਰਤੀ ਮਹਿਲਾ ਹਾਕੀ ਟੀਮ ਆਕਲੈਂਡ ਪੁੱਜੀ

ਆਕਲੈਂਡ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਲਈ ਅੱਜ ਨਿਊਜ਼ੀਲੈਂਡ ਦੌਰੇ ’ਤੇ ਪਹੁੰਚ ਗਈ, ਜਿਥੇ ਉਹ ਇਸ ਸਾਲ ਦਾ ਆਪਣਾ ਪਹਿਲਾ ਟੂਰਨਾਮੈਂਟ ਖੇਡੇਗੀ। ਭਾਰਤ 24 ਜਨਵਰੀ ਤੋਂ 6 ਫਰਵਰੀ ਦੇ ਆਪਣੇ ਦੌਰੇ ਦੌਰਾਨ ਮੇਜ਼ਬਾਨ ਨਿਊਜ਼ੀਲੈਂਡ ਖ਼ਿਲਾਫ਼ ਚਾਰ ਅਤੇ ਬ੍ਰਿਟੇਨ ਖ਼ਿਲਾਫ਼ ਇੱਕ ਮੈਚ ਖੇਡੇਗਾ। ਟੀਮ ਨੂੰ ‘ਜੀ ਆਇਆਂ’ ਕਹਿਣ ਲਈ ਭਾਰਤੀ ਮੂਲ ਦੇ ਹਾਕੀ ਖਿਡਾਰੀ ਨਿਰਵੈਰ ਸਿੰਘ ਸੰਧੂ, ਸੁਪਰੀਮ ਸਿੱਖ

ਵਿਸ਼ਵ ਤੀਰਅੰਦਾਜ਼ੀ ਨੇ ਸ਼ਰਤਾਂ ਤਹਿਤ ਭਾਰਤ ਤੋਂ ਪਾਬੰਦੀ ਹਟਾਈ

ਕੋਲਕਾਤਾ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਤੀਰਅੰਦਾਜ਼ਾਂ ਦੀ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਇਸ ਖੇਡ ਦੀ ਆਲਮੀ ਸੰਸਥਾ ਵਿਸ਼ਵ ਤੀਰਅੰਦਾਜ਼ੀ ਨੇ ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੀਆਂ ਚੋਣਾਂ ਦੇ ਇੱਕ ਹਫ਼ਤੇ ਅੰਦਰ ਅੱਜ ਉਸ ਤੋਂ ਸ਼ਰਤਾਂ ਤਹਿਤ ਪਾਬੰਦੀ ਹਟਾ ਲਈ। ਪਾਬੰਦੀ ਹਟਾਉਂਦਿਆਂ ਵਿਸ਼ਵ ਤੀਰਅੰਦਾਜ਼ੀ ਨੇ ਭਾਰਤੀ ਐਸੋਸੀਏਸ਼ਨ ਨੂੰ ਨਿਰਦੇਸ਼ ਦਿੱਤਾ ਕਿ ਉਹ ਖਿਡਾਰੀਆਂ ਦੀ ਮੈਂਬਰਸ਼ਿਪ ਨੂੰ ਲੈ ਕੇ ਆਪਣੇ ਸੰਵਿਧਾਨ ਵਿੱਚ ਬਦਲਾਅ ਕਰੇ, ਇਸ ਨੂੰ ਚਲਾਉਣ ਸਬੰਧੀ ਜੁੜੇ ਮੁੱਦਿਆਂ ਦਾ ਹੱਲ ਕੱਢੇ ਅਤੇ ਰਣਨੀਤਕ ਯੋਜਨਾ ਤਿਆਰ ਕਰੇ। ਉਸ ਦੇ ਨਾਲ ਹੀ ਏਏਆਈ ਨੂੰ ਇਨ੍ਹਾਂ ਮੁੱਦਿਆਂ ’ਤੇ ਹਰੇਕ ਤਿਮਾਹੀ ਰਿਪੋਰਟ ਦੇਣ ਨੂੰ ਵੀ ਕਿਹਾ।

ਸਾਨੀਆ ਮਿਰਜ਼ਾ ਸੱਟ ਕਾਰਨ ਪਹਿਲੇ ਗੇੜ ’ਚੋਂ ਬਾਹਰ

ਮੈਲਬਰਨ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਾਂ ਬਣਨ ਮਗਰੋਂ ਟੈਨਿਸ ਕੋਰਟ ’ਤੇ ਪਰਤੀ ਭਾਰਤੀ ਸਟਾਰ ਸਾਨੀਆ ਮਿਰਜ਼ਾ ਅੱਜ ਆਸਟਰੇਲੀਅਨ ਓਪਨ ਮਹਿਲਾ ਡਬਲਜ਼ ਦੇ ਪਹਿਲੇ ਗੇੜ ’ਚੋਂ ਬਾਹਰ ਹੋ ਗਈ। ਉਹ ਯੂਕਰੇਨ ਦੀ ਨਾਦੀਆ ਕਿਚਨੋਕ ਨਾਲ ਸਾਲ ਦੇ ਪਹਿਲੇ ਗਰੈਂਡ ਸਲੈਮ ਦੇ ਸ਼ੁਰੂਆਤੀ ਗੇੜ ਵਿੱਚ ਉਤਰੀ ਸੀ, ਪਰ ਸੱਟ ਕਾਰਨ ਭਾਰਤੀ ਖਿਡਾਰਨ ਨੂੰ ਮੈਚ ਵਿਚਾਲੇ ਛੱਡਣਾ ਪਿਆ। ਸਾਨੀਆ ਅਤੇ ਨਾਦੀਆ ਨੇ ਬੀਤੇ ਹਫ਼ਤੇ ਹੋਬਾਰਟ ਇੰਟਰਨੈਸ਼ਨਲ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ। ਜਦੋਂ ਦੋਵੇਂ ਚੀਨ ਦੀ ਸ਼ਿਯੁਆਨ ਹਾਨ ਅਤੇ ਲਿਨ ਜ਼ੂ ਦੀ ਜੋੜੀ ਤੋਂ 2-6, 0-1 ਨਾਲ ਪੱਛੜ ਰਹੀਆਂ ਸਨ ਤਾਂ ਸਾਨੀਆ ਨੇ ਕੋਰਟ ਛੱਡ ਦਿੱਤਾ। ਅਭਿਆਸ ਦੌਰਾਨ ਸਾਨੀਆ ਦੇ ਪੈਰ ’ਤੇ ਸੱਟ ਲੱਗ ਗਈ ਸੀ।

ਭਾਰਤ ਨੇ ਆਸਟਰੇਲੀਆ ਤੋਂ ਇੱਕ ਰੋਜ਼ਾ ਲੜੀ ਜਿੱਤੀ

ਬੰਗਲੌਰ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਮੁਹੰਮਦ ਸ਼ਮੀ ਦੇ ਸ਼ਾਨਦਾਰ ਗੇਂਦਬਾਜ਼ੀ ਅਤੇ ਫਿਰ ਰੋਹਿਤ ਸ਼ਰਮਾ ਦੇ ਸੈਂਕੜੇ ਅਤੇ ਵਿਰਾਟ ਕੋਹਲੀ ਦੇ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਫੈਸਲਾਕੁਨ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਆਸਟਰੇਲੀਆ ਨੇ ਮੁੰਬਈ ਵਿੱਚ ਪਹਿਲਾ ਮੈਚ ਦਸ ਵਿਕਟਾਂ ਨਾਲ ਜਿੱਤਿਆ ਸੀ, ਪਰ ਭਾਰਤ ਨੇ ਰਾਜਕੋਟ ਵਿੱਚ 36 ਦੌੜਾਂ ਨਾਲ ਜਿੱਤ ਦਰਜ ਕਰ ਕੇ ਲੜੀ 1-1 ਨਾਲ ਬਰਾਬਰ ਕਰ ਲਈ ਸੀ। ਰੋਹਿਤ (128 ਗੇਂਦਾਂ ’ਚ 119 ਦੌੜਾਂ) ਨੂੰ ‘ਮੈਨ ਆਫ ਦਿ ਮੈਚ’ ਅਤੇ ਕਪਤਾਨ ਵਿਰਾਟ ਕੋਹਲੀ (91 ਗੇਂਦਾਂ ’ਤੇ 89 ਦੌੜਾਂ) ਨੂੰ ‘ਮੈਨ ਆਫ ਦਿ ਸੀਰੀਜ਼’ ਚੁਣਿਆ ਗਿਆ।

ਭਾਰਤ ਨੇ ਨੀਦਰਲੈਂਡ ਨੂੰ ਕੀਤਾ ਸ਼ੂਟ-ਆਊਟ

ਭੁਬਨੇਸ਼ਵਰ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਦੇ ਦੂਜੇ ਮੈਚ ਵਿੱਚ ਪੱਛੜਣ ਮਗਰੋਂ ਵਾਪਸੀ ਕਰਦਿਆਂ ਸ਼ੂਟ-ਆਊਟ ਵਿੱਚ ਨੀਦਰਲੈਂਡ ਨੂੰ 3-1 ਨਾਲ ਹਰਾਇਆ। ਭਾਰਤ ਨੇ ਮੈਚ ਵਿੱਚ ਦੋ ਅੰਕ ਲਏ, ਜਿਸ ਵਿੱਚ ਸ਼ੂਟ-ਆਊਟ ਵਿੱਚ ਜਿੱਤਣ ਦਾ ਬੋਨਸ ਅੰਕ ਸ਼ਾਮਲ ਹੈ। ਇਸੇ ਤਰ੍ਹਾਂ ਤੈਅ ਸਮੇਂ ਤੱਕ 3-3 ਨਾਲ ਬਰਾਬਰੀ ’ਤੇ ਰਹਿਣ ਕਾਰਨ ਨੀਦਰਲੈਂਡ ਨੂੰ ਇੱਕ ਅੰਕ ਮਿਲਿਆ। ਭਾਰਤ ਨੇ ਸ਼ਨਿੱਚਰਵਾਰ ਨੂੰ ਐੱਫਆਈਐੱਚ ਪ੍ਰੋ ਲੀਗ ਦੇ ਆਪਣੇ ਪਹਿਲੇ ਮੈਚ ਵਿੱਚ ਨੀਦਰਲੈਂਡ ਨੂੰ 5-2 ਨਾਲ ਹਰਾਇਆ ਸੀ। ਹੁਣ ਭਾਰਤ ਦੇ ਸੰਭਾਵੀ ਛੇ ਵਿੱਚੋਂ ਪੰਜ ਅੰਕ ਹਨ। ਦੂਜੇ ਮੈਚ ਵਿੱਚ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ 1-3 ਨਾਲ ਪੱਛੜ ਰਹੀ ਸੀ। 

ਕੁਸ਼ਤੀ: ਬਜਰੰਗ ਤੇ ਰਵੀ ਕੁਮਾਰ ਨੇ ਰੋਮ ਵਿੱਚ ਜਿੱਤੇ ਸੋਨ ਤਗ਼ਮੇ

ਰੋਮ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਸਟਾਰ ਪਹਿਲਵਾਨ ਬਜਰੰਗ ਪੂਨੀਆ ਅਤੇ ਰਵੀ ਕੁਮਾਰ ਦਹੀਆ ਨੇ ਇੱਥੇ ਰੋਮ ਰੈਂਕਿੰਗ ਸੀਰੀਜ਼ ਟੂਰਨਾਮੈਂਟ ਵਿੱਚ ਆਪਣੇ ਭਾਰ ਵਰਗਾਂ ਵਿੱਚ ਸੋਨ ਤਗ਼ਮੇ ਜਿੱਤ ਕੇ ਓਲੰਪਿਕ ਸਾਲ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਹਾਲਾਂਕਿ ਪੂਨੀਆ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ।

ਖ਼ਿਤਾਬ ਨਾਲ ਸਾਨੀਆ ਦੀ ਟੈਨਿਸ ’ਚ ਵਾਪਸੀ

ਹੋਬਾਰਟ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਾਨੀਆ ਮਿਰਜ਼ਾ ਨੇ ਦੋ ਸਾਲ ਦੇ ਆਰਾਮ ਮਗਰੋਂ ਵਾਪਸੀ ਕਰਕੇ ਲਾਜਵਾਬ ਸ਼ੁਰੂਆਤ ਕਰਦਿਆਂ ਅੱਜ ਇੱਥੇ ਨਾਦੀਆ ਕਿਚਨੋਕ ਨਾਲ ਮਿਲ ਕੇ ਡਬਲਯੂਟੀਏ ਹੋਬਾਰਟ ਇੰਟਰਨੈਸ਼ਨਲ ਦਾ ਡਬਲਜ਼ ਖ਼ਿਤਾਬ ਜਿੱਤਿਆ। ਭਾਰਤ ਅਤੇ ਯੂਕਰੇਨ ਦੀ ਗ਼ੈਰ-ਦਰਜਾ ਪ੍ਰਾਪਤ ਜੋੜੀ ਨੇ ਸ਼ੁਹਾਈ ਪੇਂਗ ਅਤੇ ਸ਼ੁਹਾਈ ਝਾਂਗ ਦੀ ਦੂਜਾ ਦਰਜਾ ਪ੍ਰਾਪਤ ਚੀਨੀ ਜੋੜੀ ਨੂੰ ਇੱਕ ਘੰਟੇ ਅਤੇ 21 ਮਿੰਟ ਤੱਕ ਚੱਲੇ ਮੈਚ ਵਿੱਚ 6-4, 6-4 ਨਾਲ ਹਰਾਇਆ।

ਭਾਰਤ ਤੇ ਆਸਟਰੇਲੀਆ ਵਿਚਾਲੇ ਫ਼ੈਸਲਾਕੁਨ ਮੈਚ ਅੱਜ

ਬੰਗਲੌਰ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਵਿਸ਼ਵ ਦੀਆਂ ਦੋ ਮਜ਼ਬੂਤ ਟੀਮਾਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਐਤਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਅਤੇ ਫ਼ੈਸਲਾਕੁਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਇਹ ਦੋਵੇਂ ਟੀਮਾਂ ਲੜੀ ਜਿੱਤ ਕੇ ਇੱਕ-ਦੂਜੇ ’ਤੇ ਬਾਦਸ਼ਾਹਤ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੀਆਂ। ਇਸ ਲੜੀ ਦੇ ਸ਼ੁਰੂ ਤੋਂ ਹੀ ਰੋਮਾਂਚਕ ਹੋਣ ਦੀ ਸੰਭਾਵਨਾ ਸੀ, ਪਰ ਜਿਸ ਤਰ੍ਹਾਂ ਆਸਟਰੇਲੀਆ ਨੇ ਪਹਿਲੇ ਮੈਚ ਵਿੱਚ ਇਕਪਾਸੜ ਜਿੱਤ ਦਰਜ ਕੀਤੀ, ਉਸ ਤੋਂ ਲੱਗ ਰਿਹਾ ਸੀ ਕਿ ਉਹ ਭਾਰਤ ਵਿੱਚ ਲਗਾਤਾਰ ਦੂਜੀ ਲੜੀ ਜਿੱਤਣ ਵਿੱਚ ਕਾਮਯਾਬ ਰਹੇਗਾ।

ਐੱਫਆਈਐੱਚ ਪ੍ਰੋ ਲੀਗ: ਭਾਰਤ ਨੇ ਨੀਦਰਲੈਂਡ ਖ਼ਿਲਾਫ਼ ਕੀਤਾ ਉਲਟ-ਫੇਰ

ਭੁਬਨੇਸ਼ਵਰ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਦੋ ਮੈਚਾਂ ਦੇ ਸ਼ੁਰੂਆਤੀ ਮੁਕਾਬਲੇ ਵਿੱਚ ਦੁਨੀਆਂ ਦੀ ਤੀਜੇ ਨੰਬਰ ਦੀ ਟੀਮ ਨੀਦਰਲੈਂਡ ਖ਼ਿਲਾਫ਼ ਉਲਟਫੇਰ ਕਰਦਿਆਂ ਉਸ ਨੂੰ 5-2 ਨਾਲ ਹਰਾ ਕੇ ਐੱਫਆਈਐੱਚ ਪ੍ਰੋ ਲੀਗ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਰੁਪਿੰਦਰਪਾਲ ਸਿੰਘ ਨੇ 12ਵੇਂ ਅਤੇ 46ਵੇਂ ਮਿੰਟ ਵਿੱਚ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ, ਜਦੋਂਕਿ ਗੁਰਜੰਟ ਸਿੰਘ ਨੇ ਪਹਿਲੇ ਹੀ ਮਿੰਟ ਵਿੱਚ ਅਤੇ ਸੰਦੀਪ ਸਿੰਘ ਨੇ 34ਵੇਂ ਅਤੇ ਲਲਿਤ ਉਪਾਧਿਆਇ ਨੇ 36ਵੇਂ ਮਿੰਟ ਵਿੱਚ ਸ਼ਾਨਦਾਰ ਮੈਦਾਨੀ ਗੋਲ ਦਾਗ਼ੇ।

ਦੂਜਾ ਇੱਕ ਰੋਜ਼ਾ: ਭਾਰਤ ਦੀ ਜ਼ੋਰਦਾਰ ਵਾਪਸੀ

ਰਾਜਕੋਟ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼ਿਖਰ ਧਵਨ, ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਦੇ ਨੀਮ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਆਸਟਰੇਲੀਆ ਨੂੰ ਦੂਜੇ ਇੱਕ ਰੋਜ਼ਾ ਮੈਚ ਵਿੱਚ 36 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਆਸਟਰੇਲੀਆ ਨੇ ਮੁੰਬਈ ਵਿੱਚ ਪਹਿਲਾ ਮੈਚ ਦਸ ਵਿਕਟਾਂ ਨਾਲ ਜਿੱਤ ਕੇ 1-0 ਦੀ ਲੀਡ ਬਣਾਈ ਸੀ। ਦੋਵਾਂ ਟੀਮਾਂ ਵਿਚਾਲੇ ਫ਼ੈਸਲਾਕੁਨ ਮੈਚ 19 ਜਨਵਰੀ ਨੂੰ ਬੰਗਲੌਰ ਵਿੱਚ ਖੇਡਿਆ ਜਾਵੇਗਾ।

ਦੁਮਾਲਾ ਮੁਕਾਬਲੇ ’ਚ ਯਸ਼ਮੀਤ ਅੱਵਲ

ਰੂਪਨਗਰ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਮੁਕਤਸਰ ਸਾਹਿਬ ਦੇ 40 ਮੁਕਤਿਆਂ ਨੂੰ ਸਮਰਪਿਤ ਵਿਰਸਾ ਸੰਭਾਲ ਗਤਕਾ ਕੱਪ ਅਤੇ ਦਸਤਾਰਬੰਦੀ ਮੁਕਾਬਲੇ ਗੁਰਦੁਆਰਾ ਗੁਰੂ ਗੜ੍ਹ ਸਾਹਿਬ, ਸਦਾਬਰਤ ਸਾਹਿਬ, ਰੂਪਨਗਰ ਵਿਚ ਕਰਵਾਏ ਗਏ। 

ਕੁਸ਼ਤੀ: ਅੰਸ਼ੂ ਨੂੰ ਚਾਂਦੀ ਦਾ ਤਗ਼ਮਾ

ਰੋਮ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਵਿਨੇਸ਼ ਫੋਗਾਟ ਨੇ 53 ਕਿਲੋ ਭਾਰ ਵਰਗ ਵਿੱਚ ਚੀਨ ਦੀਆਂ ਦੋ ਪਹਿਲਵਾਨਾਂ ਖ਼ਿਲਾਫ਼ ਦਬਦਬੇ ਵਾਲਾ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਰੋਮ ਰੈਂਕਿੰਗ ਸੀਰੀਜ਼ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾ ਲਈ, ਜਦੋਂਕਿ ਅੰਸ਼ੂ ਮਲਿਕ ਨੂੰ 57 ਕਿਲੋ ਵਿੱਚ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸੇ ਤਰ੍ਹਾਂ ਦਿਵਿਆ ਕਾਕਰਾਨ ਕਾਂਸੀ ਦੇ ਤਗ਼ਮੇ ਦੇ ਪਲੇਅ-ਆਫ ਮੈਚ ਵਿੱਚ ਹਾਰ ਗਈ।
ਵਿਨੇਸ਼ ਨੇ ਖ਼ਿਤਾਬੀ ਮੁਕਾਬਲੇ ’ਚ ਪਹੁੰਚਣ ਤੋਂ ਪਹਿਲਾਂ ਯੂਕਰੇਨ ਦੀ ਕ੍ਰਿਸਟੀਨਾ ਬਰੈਜ਼ਾ (10-0), ਚੀਨ ਦੀ ਲਾਨੁਆਨ ਲੁਓ (15-5) ਅਤੇ ਕਿਆਂਗਯੂ ਪੇਂਗ (4-2) ਨੂੰ ਹਰਾਇਆ।

ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ’ਚ ਦੰਗਲ

ਫ਼ਤਹਿਗੜ੍ਹ ਸਾਹਿਬ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹੇ ਦੇ ਪਿੰਡ ਤਲਾਣੀਆਂ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ 23ਵਾਂ ਵਿਸ਼ਾਲ ਦੰਗਲ ਕਰਵਾਇਆ ਗਿਆ, ਜਿਸ ਵਿਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੰਗਲ ਵਿੱਚ 80 ਭਲਵਾਨਾਂ ਨੇ ਹਿੱਸਾ ਲਿਆ। ਝੰਡੀ ਦੀ ਕੁਸ਼ਤੀ ਵਿਜੇ

ਸਾਇਨਾ ਤੇ ਸਿੰਧੂ ਮਲੇਸ਼ੀਆ ਮਾਸ਼ਟਰਜ਼ ਦੇ ਦੂਜੇ ਗੇੜ ’ਚ

ਕੁਆਲਾਲੰਪੁਰ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਐੱਚਐੱਸ ਪ੍ਰਣਯ ਨੇ ਵਿਸ਼ਵ ਵਿੱਚ ਦਸਵੇਂ ਨੰਬਰ ਦੇ ਖਿਡਾਰੀ ਕੈਂਤਾ ਸੁਨੇਯਾਮਾ ਨੂੰ ਹਰਾ ਕੇ ਮਹਿਲਾ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨਾਲ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਵਿਸ਼ਵ ਵਿੱਚ 26ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਪਹਿਲੇ ਗੇੜ ਦੇ ਮੈਚ ਵਿੱਚ ਸੁਨੇਯਾਮਾ ਨੂੰ ਸਿਰਫ਼ 34 ਮਿੰਟ ਵਿੱਚ 21-9, 21-17 ਨਾਲ ਸ਼ਿਕਸਤ ਦਿੱਤੀ। ਪ੍ਰਣਯ ਨੂੰ ਹਾਲਾਂਕਿ ਵੀਰਵਾਰ ਨੂੰ ਦੂਜੇ ਗੇੜ ਵਿੱਚ ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਜਾਪਾਨ ਦੇ ਕੈਂਤੋ ਮੋਮੋਤਾ ਦਾ ਸਾਹਮਣਾ ਕਰਨਾ ਹੋਵੇਗਾ, ਜੋ ਬਿਹਰਤੀਨ ਲੈਅ ਵਿੱਚ ਚੱਲ ਰਿਹਾ ਹੈ। ਮੋਮੋਤਾ ਨੇ ਇੱਕ ਹੋਰ ਭਾਰਤੀ ਪਾਰੂਪੱਲੀ ਕਸ਼ਿਅਪ ਨੂੰ 43 ਮਿੰਟ ਵਿੱਚ 21-17, 21-16 ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕੀਤਾ।

ਗਰੈਂਡ ਸਲੈਮ ’ਚ ਫੈਡਰਰ ਦੀ ਬਰਾਬਰੀ ਦਾ ਇਰਾਦਾ ਨਹੀਂ: ਨਡਾਲ

ਪਰਥ/ਸਿਡਨੀ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਰਾਫੇਲ ਨਡਾਲ ਨੇ ਅੱਜ ਕਿਹਾ ਕਿ ਆਸਟਰੇਲੀਅਨ ਓਪਨ ਵਿੱਚ ਉਸ ਦਾ ਧਿਆਨ ਰੋਜ਼ਰ ਫੈਡਰਰ ਦੇ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ’ਤੇ ਨਹੀਂ ਰਹੇਗਾ। ਨਡਾਲ ਦਾ ਤਤਕਾਲੀ ਟੀਚਾ ਸਪੇਨ ਨੂੰ ਪਹਿਲੇ ਏਟੀਪੀ ਕੱਪ ਵਿੱਚ ਖ਼ਿਤਾਬ ਦਿਵਾਉਣਾ ਹੈ। ਰਾਫੇਲ ਨਡਾਲ ਦੀ ਅਗਵਾਈ ਵਿੱਚ ਸਪੇਨ ਨੇ ਪਹਿਲੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ, ਜਦਕਿ ਅਰਜਨਟੀਨਾ ਵੀ ਆਖ਼ਰੀ ਅੱਠ ਵਿੱਚ ਥਾਂ ਬਣਾਉਣ ’ਚ ਸਫਲ ਰਿਹਾ।

ਸ਼ਾਰਾਪੋਵਾ ਨੂੰ ਵਾਈਲਡ ਕਾਰਡ

ਮੈਲਬਰਨ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜ ਵਾਰ ਦੀ ਗਰੈਂਡ ਸਲੈਮ ਜੇਤੂ ਮਾਰੀਆ ਸ਼ਾਰਾਪੋਵਾ ਨੂੰ ਅੱਜ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਵਾਈਲਡ ਕਾਰਡ ਦਿੱਤਾ ਗਿਆ। ਸ਼ਾਰਾਪੋਵਾ ਸਾਲ 2019 ਵਿੱਚ ਸੱਟਾਂ ਤੋਂ ਪ੍ਰੇਸ਼ਾਨ ਰਹਿਣ ਮਗਰੋਂ ਆਪਣਾ ਕਰੀਅਰ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਵਿੱਚ ਹੈ। ਆਸਟਰੇਲੀਅਨ ਓਪਨ 2008 ਦੀ ਜੇਤੂ ਸ਼ਾਰਾਪੋਵਾ ਵਿਸ਼ਵ ਦਰਜਾਬੰਦੀ ਵਿੱਚ 147ਵੇਂ ਸਥਾਨ ’ਤੇ ਖਿਸਕ ਗਈ ਹੈ ਅਤੇ ਇਸ ਹਫ਼ਤੇ ਉਸ ਨੂੰ ਬ੍ਰਿਸਬਨ ਇੰਟਰਨੈਸ਼ਨਲ ਦੇ ਪਹਿਲੇ ਗੇੜ ਵਿੱਚ ਹੀ

ਤੇਂਦੁਲਕਰ ਵੱਲੋਂ ਚਾਰ ਰੋਜ਼ਾ ਟੈਸਟ ਤਜਵੀਜ਼ ਦਾ ਵਿਰੋਧ

ਨਵੀਂ ਦਿੱਲੀ,7 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ‘ਚਾਰ ਰੋਜ਼ਾ ਟੈਸਟ’ ਤਜਵੀਜ਼ ਦਾ ਪੁਰਜ਼ੋਰ ਵਿਰੋਧ ਕੀਤਾ ਹੈ ਅਤੇ ਕੌਮਾਂਤਰੀ ਖੇਡ ਸੰਸਥਾ ਨੂੰ ਇਸ ਵੰਨਗੀ ਨਾਲ ‘ਛੇੜਛਾੜ’ ਤੋਂ ਬਚਣ ਦੀ ਅਪੀਲ ਕੀਤੀ ਹੈ, ਜਿਸ ਵਿੱਚ ਸਪਿੰਨਰਾਂ ਦੀ ਭੂਮਿਕਾ ਆਖ਼ਰੀ ਦਿਨ ਹੁੰਦੀ ਹੈ। ਆਈਸੀਸੀ ਚਾਹੁੰਦੀ ਹੈ ਕਿ 143 ਸਾਲ ਪੁਰਾਣੀ ਪੰਜ ਰੋਜ਼ਾ ਵੰਨਗੀ ਚਾਰ ਦਿਨ ਦੀ ਕਰ ਦਿੱਤੀ ਜਾਵੇ ਅਤੇ ਅਗਲੇ ਭਵਿੱਖੀ ਦੌਰਾ ਪ੍ਰੋਗਰਾਮ (ਐੱਫਟੀਪੀ) ਸੈਸ਼ਨ ਵਿੱਚ ਸੀਮਤ ਓਵਰਾਂ ਦੀ ਕ੍ਰਿਕਟ ਨੂੰ ਵੱਧ ਤਵੱਜੋ ਦਿੱਤੀ ਜਾਵੇ। ਵਿਰਾਟ ਕੋਹਲੀ, ਰਿੱਕੀ ਪੋਂਟਿੰਗ, ਜਸਟਿਨ ਲੈਂਗਰ ਅਤੇ ਨਾਥਨ ਲਿਓਨ ਵਰਗੇ ਸਟਾਰ ਖਿਡਾਰੀਆਂ ਨੇ ਵੀ ਇਸ ਤਜਵੀਜ਼ ਦਾ ਵਿਰੋਧ ਕੀਤਾ ਹੈ।

ਭਾਰਤ ਦੀਆਂ ਪਿੱਚਾਂ ’ਤੇ ਖੇਡਣਾ ਔਖਾ: ਲਾਬੂਸ਼ਾਨੇ

ਸਿਡਨੀ,7 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਤੇਜ਼ੀ ਨਾਲ ਉਭਰ ਰਿਹਾ ਆਸਟਰੇਲੀਆ ਦਾ ਨੌਜਵਾਨ ਬੱਲੇਬਾਜ਼ ਮਾਰਨਸ ਲਾਬੂਸ਼ਾਨੇ ਭਾਰਤ ਖ਼ਿਲਾਫ਼ ਆਪਣੇ ਹੁਨਰ ਨੂੰ ਅਜ਼ਮਾਉਣ ਲਈ ਉਤਸੁਕ ਹੈ ਅਤੇ ਉਸ ਦਾ ਮੰਨਣਾ ਹੈ ਕਿ ਕ੍ਰਿਕਟ ਦੀ ਦੁਨੀਆਂ ਵਿੱਚ ਭਾਰਤ ਦਾ ਦੌਰਾ ਸਭ ਤੋਂ ਔਖਾ ਹੈ। 25 ਸਾਲ ਦੇ ਲਾਬੂਸ਼ਾਨੇ ਲਈ ਆਸਟਰੇਲਿਆਈ ਘਰੇਲੂ ਸੈਸ਼ਨ ਸ਼ਾਨਦਾਰ ਰਿਹਾ, ਜਿਸ ਵਿੱਚ ਉਸ ਨੇ ਪੰਜ ਮੈਚਾਂ ਵਿੱਚ ਚਾਰ ਸੈਂਕੜੇ ਮਾਰੇ। ਇਸ ਵਿੱਚ ਤੀਜੇ ਟੈਸਟ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਜੜਿਆ ਦੂਹਰਾ ਸੈਂਕੜਾ ਵੀ ਸ਼ਾਮਲ ਹੈ। ਲਾਬੂਸ਼ਾਨੇ ਨੂੰ ਭਾਰਤ ਖ਼ਿਲਾਫ਼ ਮੁੰਬਈ ਵਿੱਚ 14 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਆਸਟਰੇਲਿਆਈ ਟੀਮ ਵਿੱਚ ਥਾਂ ਮਿਲੀ ਹੈ।

ਅੰਤਰ ’ਵਰਸਿਟੀ ਵੁੱਡਬਾਲ ਚੈਂਪੀਅਨਸ਼ਿਪ ’ਚ ਸੀਯੂ ਨੂੰ ਅੱਠ ਤਗਮੇ

ਖਰੜ,7 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਚ ਚੱਲ ਰਹੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਵੁੱਡਬਾਲ (ਮਹਿਲਾ/ਪੁਰਸ਼ ਵਰਗ) ਚੈਂਪੀਅਨਸ਼ਿਪ 2019-20 ਅੱਜ ਅਮਿੱਟ ਯਾਦਾਂ ਛੱਡਦੀ ਸਮਾਪਤ ਹੋ ਗਈ। ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ. ਬਾਵਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਟੂਰਨਾਮੈਂਟ ਡਾਇਰੈਕਟਰ ਪਰਵੀਨ ਮਨਵਤਕਰ ਅਤੇ ਚੇਅਰਮੈਨ ਟੂਰਨਾਮੈਂਟ ਕਮੇਟੀ ਦੇਵ ਬਲਹਾਰਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਓਵਰ ’ਚ ਛੇ ਛੱਕੇ ਜੜਨ ਵਾਲਾ 7ਵਾਂ ਬੱਲੇਬਾਜ਼ ਬਣਿਆ ਕਾਰਟਰ

ਕ੍ਰਾਈਸਟਚਰਚ,5 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਿਊਜ਼ੀਲੈਂਡ ਦੇ ਬੱਲੇਬਾਜ਼ ਲਿਓ ਕਾਰਟਰ ਨੇ ਇੱਕ ਓਵਰ ਵਿੱਚ ਛੇ ਛੱਕੇ ਮਾਰ ਕੇ ਅੱਜ ਇਤਿਹਾਸ ਦੇ ਪੰਨਿਆਂ ’ਤੇ ਆਪਣਾ ਨਾਮ ਲਿਖਵਾ ਲਿਆ। ਉਹ ਭਾਰਤੀ ਖਿਡਾਰੀ ਰਵੀ ਸ਼ਾਸਤਰੀ ਅਤੇ ਯੁਵਰਾਜ ਸਿੰਘ ਵਾਂਗ ਇੱਕ ਓਵਰ ਵਿੱਚ ਛੇ ਛੱਕੇ ਜੜਨ ਵਾਲਾ ਵਿਸ਼ਵ ਦਾ ਸੱਤਵਾਂ ਕ੍ਰਿਕਟਰ ਬਣ ਗਿਆ। ਕਾਰਟਰ ਨੇ ਇਹ ਕਾਰਨਾਮਾ ਨਿਊਜ਼ੀਲੈਂਡ ਦੇ ਘਰੇਲੂ ਟੀ-20 ਟੂਰਨਾਮੈਂਟ ਸੁਪਰ ਸਮੈਸ਼ ਵਿੱਚ ਨਾਰਦਰਨ ਨਾਈਟ ਖ਼ਿਲਾਫ਼ ਆਪਣੀ ਟੀਮ ਕੈਂਟਰਬਰੀ ਕਿੰਗਜ਼ ਦੀ ਜਿੱਤ ਦੌਰਾਨ ਕੀਤਾ। 25 ਸਾਲ ਦੇ ਬੱਲੇਬਾਜ਼ ਨੇ ਸਪਿੰਨਰ ਐਂਟਨ ਦੇਵਸਿਚ ਦੇ ਓਵਰ ਵਿੱਚ ਛੇ ਵਾਰ ਛੱਕੇ ਜੜੇ। ਉਹ ਸਿਰਫ਼ 29 ਗੇਂਦਾਂ ਵਿਚ 70 ਦੌੜਾਂ ਬਣਾ ਕੇ ਨਾਬਾਦ ਰਿਹਾ, ਜਿਸ ਨਾਲ ਉਸਦੀ ਟੀਮ ਨੇ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਕਾਰਟਰ ਇਸ ਤਰ੍ਹਾਂ ਘਰੇਲੂ ਅਤੇ ਕੌਮਾਂਤਰੀ ਦੋਵਾਂ ਪੱਧਰਾਂ ’ਤੇ ਸਾਰੀਆਂ ਵੰਨਗੀਆਂ ਵਿੱਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਵਿਸ਼ਵ ਦਾ ਸੱਤਵਾਂ ਕ੍ਰਿਕਟਰ ਬਣ ਗਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090306091
Copyright © 2020, Panjabi Times. All rights reserved. Website Designed by Mozart Infotech