ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਬੈਡਮਿੰਟਨ ਕੈਨੇਡਾ ਓਪਨ: ਕਸ਼ਿਅਪ ਉਪ ਜੇਤੂ

July 09, 2019 03:29 PM

ਕੈਲਗਰੀ, 08 ਜੁਲਾਈ (ਪੰਜਾਬੀ ਟਾਇਮਜ਼ ) : ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਭਾਰਤੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਿਅਪ ਕੈਨੇਡਾ ਓਪਨ ਸੁਪਰ-100 ਟੂਰਨਾਮੈਂਟ ਸਿੰਗਲਜ਼ ਦੇ ਫਾਈਨਲ ਵਿੱਚ ਚੀਨ ਦੇ ਲੀ ਸ਼ੀ ਫੈਂਗ ਤੋਂ ਤਿੰਨ ਗੇਮ ਤੱਕ ਚੱਲੇ ਮੁਕਾਬਲੇ ਵਿੱਚ ਹਾਰ ਗਿਆ ਅਤੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਕਸ਼ਿਅਪ ਨੇ ਇਸ ਹਫ਼ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਹ ਆਖ਼ਰੀ ਗੇੜ ਵਿੱਚ ਚੀਨੀ ਖਿਡਾਰੀ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕਿਆ ਅਤੇ ਇੱਕ ਘੰਟੇ 16 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 22-20, 14-21, 17-21 ਨਾਲ ਹਾਰ ਗਿਆ। ਛੇਵਾਂ ਦਰਜਾ ਪ੍ਰਾਪਤ ਕਸ਼ਿਅਪ ਨੇ ਟਵੀਟ ਕੀਤਾ, ‘‘ਕੈਨੇਡਾ ਓਪਨ ਵਿੱਚ ਚਾਂਦੀ ਦਾ ਤਗ਼ਮਾ। ਫਾਈਨਲ ਵਿੱਚ ਚੰਗੀ ਟੱਕਰ ਦਿੱਤੀ, ਪਰ ਲੀ ਸ਼ੀ ਫੈਂਗ ਤੋਂ ਹਾਰ ਗਿਆ… ਇਹ ਨਹੀਂ ਕਹਿ ਸਕਦਾ ਕਿ ਇਸ ਹਫ਼ਤੇ ਚੰਗੀ ਲੈਅ ਵਿੱਚ ਸੀ, ਪਰ ਪ੍ਰਦਰਸ਼ਨ ਵਧੀਆ ਰਿਹਾ। ਪ੍ਰਸ਼ੰਸਕਾਂ ਦਾ ਸਮਰਥਨ ਲਈ ਧੰਨਵਾਦ। ਐਸਐਸ ਪ੍ਰਣਯ ਦਾ ਵੀ ਜੋ ਮੇਰੀ ਮਦਦ ਲਈ ਕੁੱਝ ਦਿਨ ਹੋਰ ਰੁਕਿਆ। ਲਾਸ ਏਂਜਲਸ ਵਿੱਚ ਯੂਐਸ ਵਿੱਚ ਚੱਲਦਿਆਂ। ਉਦੋਂ ਤੱਕ ਇਸ ਜਿੱਤ ਦਾ ਲੁਤਫ਼ ਉਠਾਓ।’’ ਕੋਚ ਅਮਰੀਸ਼ ਸ਼ਿੰਦੇ ਅਤੇ ਫਿਜਿਓ ਸੁਮਾਂਸ਼ ਐਸ ਨੂੰ ਯੂਐਸ ਓਪਨ ਵਰਲਡ ਟੂਰ ਸੁਪਰ 300 ਟੂਰਨਾਮੈਂਟ ਲਈ ਪਰਤਣਾ ਪਿਆ, ਜਿਸ ਕਾਰਨ ਕਸ਼ਿਅਪ ਦੀ ਮਦਦ ਲਈ ਐਚਐਸ ਪ੍ਰਣਯ ਉਥੇ ਰੁਕ ਗਿਆ ਸੀ। ਕਸ਼ਿਅਪ ਨੇ ਇਸ ਤੋਂ ਪਹਿਲਾਂ ਇਸ ਸਾਲ ਇੰਡੀਆ ਓਪਨ ਦੇ ਸੈਮੀ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ। ਇਸ ਸੈਸ਼ਨ ਵਿੱਚ ਕੈਨੇਡਾ ਓਪਨ ਵਿੱਚ ਪੁੱਜਣਾ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ

ਫ਼ਰੀਦਕੋਟ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਪੁਲੀਸ ਦੇ ਸਿਪਾਹੀ ਮਨੋਹਰ ਸਿੰਘ ਨੇ ਚੀਨ ਦੇ ਸ਼ਹਿਰ ਚੇਂਗਦੂ ਵਿੱਚ ਚੱਲ ਰਹੀਆਂ ਵਿਸ਼ਵ ਪੁਲੀਸ ਖੇਡਾਂ ਦੇ ਕੁਸ਼ਤੀ ਮੁਕਾਬਲੇ ਵਿੱਚ ਮੇਜ਼ਬਾਨ ਦੇਸ਼ ਦੇ ਪਹਿਲਵਾਨ ਨੂੰ ਚਿੱਤ ਕਰਕੇ ਸੋਨ ਤਗ਼ਮਾ ਜਿੱਤਿਆ। ਫ਼ਰੀਦਕੋਟ ਵਾਸੀ ਮਨੋਹਰ ਸਿੰਘ ਨੇ ਕੁਸ਼ਤੀ ਦੇ 59 ਕਿਲੋ ਭਾਰ ਵਰਗ ਦੇ ਗਰੀਕੋ ਰੋਮਨ ਮੁਕਾਬਲੇ ਵਿੱਚ ਹਿੱਸਾ ਲਿਆ ਸੀ।

ਹਾਕੀ ਕੋਚ ਸੱਤਪਾਲ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ

ਸ੍ਰੀ ਮੁਕਤਸਰ ਸਾਹਿਬ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਿਛਲੇ ਦੋ ਦਹਾਕਿਆਂ ਤੋਂ ਹਾਕੀ ਕੋਚ ਸਤਪਾਲ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਉਨ੍ਹਾਂ ਦੀ ਅਗਵਾਈ ਹੇਠ ਚੱਲ ਰਹੀ ‘੧ਓ ਹਾਕੀ ਅਕੈਡਮੀ’ ਦੇ 12 ਖਿਡਾਰੀ ਸੂਬਾਈ ਹਾਕੀ ਮੁਕਾਬਲੇ ਲਈ ਚੁਣੇ ਗਏ। ਇਹ ਚੋਣ ਬੀਤੇ ਦਿਨੀਂ ਅੰਡਰ-14 ਸਾਲ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਕੀਤੀ ਗਈ। ਇਸ ਜਿੱਤ ਦੀ ਖੁਸ਼ੀ ‘ਚ ਹਾਕੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ 25 ਮਹਿਲਾ ਪਹਿਲਵਾਨ ਚਿੱਤ

ਨਵੀਂ ਦਿੱਲੀ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਨੇ ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ ਸਣੇ ਤਿੰਨ ਪਹਿਲਵਾਨਾਂ ਨੂੰ ਬਿਨਾਂ ਮਨਜ਼ੂਰੀ ਕੌਮੀ ਕੈਂਪ ਛੱਡ ਕੇ ਜਾਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਦਕਿ ਇਨ੍ਹਾਂ ਤਿੰਨਾਂ ਸਣੇ ਇਸੇ ਦੋਸ਼ ਵਿੱਚ ਕੈਂਪ ਵਿੱਚ ਸ਼ਾਮਲ 25 ਮਹਿਲਾ ਪਹਿਲਵਾਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਲਖਨਊ ਵਿੱਚ ਸਥਿਤ ਸਾਈ ਕੇਂਦਰ ਵਿੱਚ ਕੈਂਪ ’ਚ 45 ਵਿੱਚੋਂ 25 ਮਹਿਲਾ ਪਹਿਲਵਾਨ ਕੌਮੀ ਫੈਡਰੇਸ਼ਨ ਦੀ ਮਨਜ਼ੂਰੀ ਲਏ ਬਿਨਾਂ ਕੈਂਪ ’ਚੋਂ ਗੈਰ-ਮੌਜੂਦ ਸਨ। ਇਨ੍ਹਾਂ 25 ਪਹਿਲਵਾਨਾਂ ਵਿੱਚ ਸਾਕਸ਼ੀ (62 ਕਿਲੋ), ਸੀਮਾ ਬਿਸਲਾ (50 ਕਿਲੋ) ਅਤੇ ਕਿਰਨ (76 ਕਿਲੋ) ਨੇ ਹਾਲ ਹੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਇਨ੍ਹਾਂ ਤਿੰਨਾਂ ਖਿਡਾਰਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬੁੱਧਵਾਰ ਤੱਕ ਜਵਾਬ ਦੇਣਾ ਹੋਵੇਗਾ। ਇਨ੍ਹਾਂ ਤੋਂ ਇਲਾਵਾ ਬਾਕੀ ਸਭ ਪਹਿਲਵਾਨਾਂ ਨੂੰ ਅਗਲੇ ਹੁਕਮਾਂ ਤੱਕ ਕੌਮੀ ਕੈਂਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਅੱਜ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਗ਼ੈਰ-ਓਲੰਪਿਕ ਸ਼੍ਰੇਣੀ ਦੇ ਟਰਾਇਲ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ।

ਪੂਜਾ ਤੇ ਨਵਜੋਤ ਨੂੰ ਬਿਨਾਂ ਭਿੜੇ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ

ਲਖਨਊ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਓਲੰਪਿਕ ਭਾਰ ਵਰਗ ਵਿੱਚ ਥਾਂ ਪੱਕੀ ਕਰਨ ਤੋਂ ਖੁੰਝੀਆਂ ਮਹਿਲਾ ਪਹਿਲਵਾਨਾਂ ਪੂਜਾ ਢਾਂਡਾ ਅਤੇ ਨਵਜੋਤ ਕੌਰ ਨੇ ਅੱਜ ਇੱਥੇ ਟਰਾਇਲਜ਼ ਲਈ ਮੈਟ ’ਤੇ ਉਤਰੇ ਬਿਨਾਂ ਹੀ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਹਾਸਲ ਕਰ ਲਈ। ਓਲੰਪਿਕ ਭਾਰ ਵਰਗ ਦੇ ਟਰਾਇਲ ਪਹਿਲਾਂ ਹੀ ਹੋੋ ਚੁੱਕੇ ਹਨ। ਅੱਜ ਗ਼ੈਰ-ਓਲੰਪਿਕ ਵਰਗ ਦੇ ਟਰਾਇਲਜ਼ ਵਿੱਚ ਪੂਜਾ ਨੇ 59 ਕਿਲੋ ਅਤੇ ਨਵਜੋਤ ਨੇ 65 ਕਿਲੋ ਭਾਰ ਵਰਗ ਵਿੱਚ ਥਾਂ ਪੱਕੀ ਕੀਤੀ। 

ਸਿੰਧੂ ਨੂੰ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਦੀ ਉਮੀਦ

ਬਾਸੇਲ (ਸਵਿਟਜ਼ਰਲੈਂਡ),18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦੋ ਵਾਰ ਉਪ ਜੇਤੂ ਰਹਿ ਚੁੱਕੀ ਭਾਰਤੀ ਸ਼ਟਲਰ ਪੀਵੀ ਸਿੰਧੂ ਨੂੰ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਸ ਵਾਰ ਸੋਨ ਤਗ਼ਮਾ ਜਿੱਤਣ ਦੀ ਉਮੀਦ ਹੈ।

ਸਿਨਸਿਨਾਟੀ: ਜੋਕੋਵਿਚ ਅਤੇ ਬਾਰਟੀ ਉਲਟ-ਫੇਰ ਦਾ ਸ਼ਿਕਾਰ

ਸਿਨਸਿਨਾਟੀ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਅਤੇ ਸਿਖਰਲੀ ਆਸਟਰੇਲਿਆਈ ਖਿਡਾਰਨ ਐਸ਼ਲੇ ਬਾਰਟੀ ਨੂੰ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਦੇ ਕ੍ਰਮਵਾਰ ਏਟੀਪੀ ਅਤੇ ਡਬਲਯੂਟੀਏ ਵਿੱਚ ਉਲਟ-ਫੇਰ ਦਾ ਸ਼ਿਕਾਰ ਹੋਣਾ ਪਿਆ। ਰੂਸ ਦੇ ਨੌਵਾਂ ਦਰਜਾ ਪ੍ਰਾਪਤ ਖਿਡਾਰੀ ਦਾਨਿਲ ਮੈਦਵੇਦੇਵ ਨੇ ਸਰਬਿਆਈ ਸਟਾਰ ਖਿਡਾਰੀ ਜੋਕੋਵਿਚ ਨੂੰ ਏਟੀਪੀ ਮਾਸਟਰਜ਼ ਦੇ ਆਖ਼ਰੀ ਚਾਰ ਵਿੱਚ 3-6, 6-3, 6-3 ਨਾਲ ਸ਼ਿਕਸਤ ਦਿੱਤੀ।

ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਨੂੰ ਬਰਾਬਰੀ ’ਤੇ ਰੋਕਿਆ

ਟੋਕੀਓ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਮਹਿਲਾ ਹਾਕੀ ਟੀਮ ਨੇ ਦੋ ਗੋਲਾਂ ਨਾਲ ਪੱਛੜਣ ਮਗਰੋਂ ਵਾਪਸੀ ਕਰਦਿਆਂ ਅੱਜ ਇੱਥੇ ਓਲੰਪਿਕ ਟੈਸਟ ਟੂਰਨਾਮੈਂਟ ਦੇ ਰਾਊਂਡ ਰੌਬਿਨ ਲੀਗ ਮੈਚ ਵਿੱਚ ਦੁਨੀਆਂ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਨੂੰ 2-2 ਗੋਲਾਂ ਨਾਲ ਬਰਾਬਰੀ ’ਤੇ ਰੋਕ ਦਿੱਤਾ।
ਟੂਰਨਾਮੈਂਟ ਦੇ ਦੂਜੇ ਮੈਚ ਵਿੱਚ ਭਾਰਤ ਲਈ ਵੰਦਨਾ ਕਟਾਰੀਆ (36ਵੇਂ ਮਿੰਟ) ਅਤੇ ਗੁਰਜੀਤ ਕੌਰ (59ਵੇਂ ਮਿੰਟ) ਨੇ ਗੋਲ ਕੀਤੇ। ਆਸਟਰੇਲੀਆ ਵੱਲੋਂ ਕੈਟਲਿਨ ਨੋਬਸ ਨੇ 14ਵੇਂ ਅਤੇ ਗ੍ਰੇਸ ਸਟੀਵਰਟ ਨੇ 43ਵੇਂ ਮਿੰਟ ਵਿੱਚ ਗੋਲ ਦਾਗ਼ੇ। ਭਾਰਤ ਨੇ ਕੱਲ੍ਹ ਪਹਿਲੇ ਮੈਚ ਵਿੱਚ ਮੇਜ਼ਬਾਨ ਜਾਪਾਨ ਨੂੰ 2-1 ਗੋਲਾਂ ਨਾਲ ਸ਼ਿਕਸਤ ਦਿੱਤੀ ਸੀ।

ਅਭਿਆਸ ਮੈਚ: ਭਾਰਤ ਨੇ ਪਹਿਲੇ ਦਿਨ ਬਣਾਈਆਂ 297 ਦੌੜਾਂ

ਕੂਲਿਜ (ਐਂਟੀਗਾ),18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਚੇਤੇਸ਼ਵਰ ਪੁਜਾਰਾ ਦੇ ਸ਼ਾਨਦਾਰ ਸੈਂਕੜੇ ਅਤੇ ਰੋਹਿਤ ਸ਼ਰਮਾ ਦੀਆਂ 68 ਦੌੜਾਂ ਦੀ ਮਦਦ ਨਾਲ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਵੈਸਟ ਇੰਡੀਜ਼ ‘ਏ’ ਖ਼ਿਲਾਫ਼ ਤਿੰਨ ਰੋਜ਼ਾ ਅਭਿਆਸ ਮੈਚ ਦੇ ਸ਼ੁਰੂਆਤੀ ਦਿਨ ਇੱਥੇ ਪੰਜ ਵਿਕਟਾਂ ’ਤੇ 297 ਦੌੜਾਂ ਬਣਾਈਆਂ। ਪੁਜਾਰਾ ਅਤੇ ਰੋਹਿਤ ਨੇ ਚੌਥੀ ਵਿਕਟ ਲਈ ਮਿਲ ਕੇ 132 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਨਾਲ ਭਾਰਤੀ ਟੀਮ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਈ।

ਹਿਮਾ ਦਾਸ ਤੇ ਮੁਹੰਮਦ ਅਨਸ ਨੇ ਸੋਨ ਤਗ਼ਮੇ ਜਿੱਤੇ

ਨਵੀਂ ਦਿੱਲੀ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਚੋਟੀ ਦੇ ਦੌੜਾਕ ਹਿਮਾ ਦਾਸ ਅਤੇ ਮੁਹੰਮਦ ਅਨਸ ਨੇ ਚੈੱਕ ਗਣਰਾਜ ਵਿੱਚ ਅਥਲੈਟਿਕੀ ਮਿਤਿੰਕ ਰੀਟਰ ਟੂਰਨਾਮੈਂਟ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ 300 ਮੀਟਰ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ। ਦੋ ਜੁਲਾਈ ਤੋਂ ਯੂਰੋਪੀ ਮੁਕਾਬਲਿਆਂ ਵਿੱਚ ਇਹ ਹਿਮਾ ਦਾ ਛੇਵਾਂ ਸੋਨ ਤਗ਼ਮਾ ਹੈ। ਉਸ ਨੇ ਆਪਣਾ ਆਖ਼ਰੀ ਸੋਨ ਤਗ਼ਮਾ 20 ਜੁਲਾਈ ਨੂੰ ਚੈੱਕ ਗਣਰਾਜ ਦੇ ਨੋਵ ਮੈਸਤੋ ਵਿੱਚ 400 ਮੀਟਰ ਦੌੜ ਵਿੱਚ ਹਾਸਲ ਕੀਤਾ ਸੀ।

ਰਵੀ ਹੀ ਸਿਖਾਏਗਾ ਖਿਡਾਰੀਆਂ ਨੂੰ ਕ੍ਰਿਕਟ ਸ਼ਾਸਤਰ

ਮੁੰਬਈ,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮੌਜੂਦਾ ਕੋਚ ਰਵੀ ਸ਼ਾਸਤਰੀ ਨੂੰ ਅੱਜ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਮੁੜ ਤੋਂ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਕਪਤਾਨ ਵਿਰਾਟ ਕੋਹਲੀ ਦੇ ਸਮਰਥਨ ਮਗਰੋਂ ਇਹ ਫ਼ੈਸਲਾ ਤੈਅ ਮੰਨਿਆ ਜਾ ਰਿਹਾ ਸੀ। ਉਸ ਦਾ ਦੋ ਸਾਲ ਦਾ ਕਾਰਜਕਾਲ ਭਾਰਤ ਵਿੱਚ 2021 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੱਕ ਹੋਵੇਗਾ। ਸ਼ਾਸਤਰੀ ਦਾ ਭਾਰਤੀ ਕ੍ਰਿਕਟ ਟੀਮ ਨਾਲ ਇਹ ਚੌਥਾ ਕਾਰਜਕਾਲ ਹੋਵੇਗਾ। ਉਹ ਬੰਗਲਾਦੇਸ਼ ਦੇ 2007 ਦੇ ਦੌਰੇ ਸਮੇਂ ਕੁੱਝ ਸਮੇਂ ਲਈ ਕੋਚ ਬਣਿਆ ਸੀ। ਇਸ ਮਗਰੋਂ ਉਹ 2014 ਤੋਂ 2016 ਤੱਕ ਟੀਮ ਨਿਰਦੇਸ਼ਕ ਅਤੇ 2017 ਤੋਂ 2019 ਤੱਕ ਮੁੱਖ ਕੋਚ ਰਿਹਾ।

ਸੌਰਭ ਨੇ ਹੈਦਰਾਬਾਦ ਓਪਨ ਦਾ ਖ਼ਿਤਾਬ ਜਿੱਤਿਆ

ਹੈਦਰਾਬਾਦ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮੌਜੂਦਾ ਕੌਮੀ ਚੈਂਪੀਅਨ ਸੌਰਭ ਵਰਮਾ ਨੇ ਅੱਜ ਇੱਥੇ ਹੈਦਰਾਬਾਦ ਓਪਨ ਬੀਡਬਲਯੂਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਸਿੰਗਾਪੁਰ ਦੇ ਲੋਹ ਕੀਨ ਯੀਅ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਮਹਿਲਾ ਡਬਲਜ਼ ਦੇ ਫਾਈਨਲ ਵਿੱਚ ਅਸ਼ਵਿਨੀ ਪੋਨੱਪਾ ਅਤੇ ਐੱਨ ਸਿੱਕੀ ਰੈਡੀ ਦੀ ਭਾਰਤੀ ਜੋੜੀ ਨੂੰ ਹਾਰ ਕਾਰਨ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ।

ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦਾ ਰਿਕਾਰਡ ਤੋੜਿਆ

ਪੋਰਟ ਆਫ ਸਪੇਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਪਾਕਿਸਤਾਨ ਦੇ ਖਿਡਾਰੀ ਜਾਵੇਦ ਮੀਆਂਦਾਦ ਦਾ 26 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਉਹ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਕੋਹਲੀ ਲੜੀ ਦੇ ਦੂਜੇ ਇੱਕ ਰੋਜ਼ਾ ਤੋਂ ਪਹਿਲਾਂ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦੀਆਂ ਬਣਾਈਆਂ 1930 ਦੌੜਾਂ ਤੋਂ ਸਿਰਫ਼ 19 ਦੌੜਾਂ ਦੂਰ ਸੀ।

ਕ੍ਰਿਸ ਗੇਲ ਨੇ 300ਵਾਂ ਇੱਕ ਰੋਜ਼ਾ ਮੈਚ ਖੇਡ ਕੇ ਲਾਰਾ ਨੂੰ ਪਛਾੜਿਆ

ਪੋਰਟ ਆਫ ਸਪੇਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕ੍ਰਿਸ ਗੇਲ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਉਤਰਨ ਦੇ ਨਾਲ ਹੀ 300 ਇੱਕ ਰੋਜ਼ਾ ਖੇਡਣ ਵਾਲਾ ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ ਬਣ ਗਿਆ। ਭਾਰਤ ਖ਼ਿਲਾਫ਼ ਹੀ ਸਤੰਬਰ 1999 ਵਿੱਚ ਟੋਰਾਂਟੋ ਵਿੱਚ ਆਪਣੇ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੇਲ ਨੇ ਮਹਾਨ ਖਿਡਾਰੀ ਬਰਾਇਨ ਲਾਰਾ ਦਾ ਰਿਕਾਰਡ ਤੋੜਿਆ, ਜਿਸ ਨੇ 1990 ਤੋਂ 2007 ਦੌਰਾਨ 299 ਇੱਕ ਰੋਜ਼ਾ ਮੈਚ ਖੇਡੇ ਸਨ। ਗੇਲ ਨੇ ਕਿਹਾ, ‘‘ਇਹ ਬਹੁਤ ਵੱਡੀ ਉਪਲਬਧੀ ਹੈ। ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਕਦੇ ਇਸ ਮੁਕਾਮ ’ਤੇ ਪਹੁੰਚਾਂਗਾ। ਮੈਂ ਰੱਬ ਦਾ ਸ਼ੁਕਰੀਆ ਕਰਦਾ ਹਾਂ ਕਿ ਮੈਂ ਆਪਣਾ 300ਵਾਂ ਮੈਚ ਖੇਡ ਰਿਹਾ ਹਾਂ।

ਕ੍ਰਿਕਟਰ ਹਰਭਜਨ ਸਿੰਘ ਦੇ ਕੇਸ ਵਿੱਚ ਪੰਜਾਬ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ

ਚੰਡੀਗੜ੍ਹ, 1 ਅਗਸਤ (ਪੰਜਾਬੀ ਟਾਇਮਜ਼ ) : ਪੰਜਾਬ ਸਰਕਾਰ ਨੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਰਾਜ ਦੇ ਖੇਡ ਵਿਭਾਗ ਦੀ ਪ੍ਰਸ਼ਾਸਨਿਕ ਦੇਰੀ ਉਨ੍ਹਾਂ ਨੂੰ ਵੱਕਾਰੀ ਖੇਡ ਰਤਨ ਪੁਰਸਕਾਰ ਨਾ ਮਿਲਣ ਸਕਣ ਦਾ ਕਾਰਨ ਹੈ। ਖੇਡ ਰਤਨ ਪੁਰਸਕਾਰ ਦੇ ਲਈ ਇਸ ਕ੍ਰਿਕਟਰ ਦੀ ਨਾਮਜ਼ਦਗੀ ਨੂੰ ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਨੇ ਇਸ ਆਧਾਰ 'ਤੇ ਰੱਦ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਦਸਤਾਵੇਜ਼ ਲੇਟ ਪਹੁੰਚੇ ਹਨ। ਹਰਭਜਨ ਸਿੰਘ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਇਸ ਵਿੱਚ ਦਖਲ ਦੀ ਅਪੀਲ ਕੀਤੀ ਤੇ ਮੰਤਰੀ ਨੇ ਇਸ ਕ੍ਰਿਕਟਰ ਦੇ ਦਸਤਾਵੇਜ਼ ਕੇਂਦਰ ਨੂੰ ਦੇਰ ਨਾਲ ਭੇਜਣ ਦੇ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ, ਮੈਂ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਡਾਇਰੈਕਟਰ (ਖੇਡ) ਨੂੰ ਸੌਂਪੀ ਹੈ।

ਕੋਹਲੀ ਨੂੰ ਕੋਚ ਚੁਣਨ ਸਬੰਧੀ ਆਪਣੀ ਰਾਇ ਦੇਣ ਦਾ ਹੱਕ: ਗਾਂਗੁਲੀ

ਕੋਲਕਾਤਾ,31 ਜੁਲਾਈ (ਪੰਜਾਬੀ ਟਾਇਮਜ਼ ) : ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਅੱਜ ਕਿਹਾ ਕਿ ਟੀਮ ਦਾ ਕਪਤਾਨ ਹੋਣ ਦੇ ਨਾਤੇ ਵਿਰਾਟ ਕੋਹਲੀ ਨੂੰ ਕੋਚ ਚੋਣ ਪ੍ਰਕਿਰਿਆ ਸਬੰਧੀ ਆਪਣੀ ਰਾਇ ਦੇਣ ਦਾ ਪੂਰਾ ਹੱਕ ਹੈ।
ਭਾਰਤ ਦੇ ਵਿਸ਼ਵ ਕੱਪ ਸੈਮੀ-ਫਾਈਨਲ ’ਚੋਂ ਬਾਹਰ ਹੋਣ ਮਗਰੋਂ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੁੰਦਿਆ ਕੋਹਲੀ ਨੇ ਭਾਰਤੀ ਟੀਮ ਦੇ ਮੁੱਖ ਕੋਚ ਲਈ ਰਵੀ ਸ਼ਾਸਤਰੀ ਨੂੰ ਬਰਕਰਾਰ ਰੱਖਣ ਦਾ ਸਮਰਥਨ ਕੀਤਾ ਸੀ,

ਸਾਡੀ ਦੂਰਅੰਦੇਸ਼ੀ ਕਾਰਨ ਹੀ ਹਾਰਦਿਕ ਤੇ ਬੁਮਰਾਹ ਟੈਸਟ ਕ੍ਰਿਕਟ ’ਚ: ਪ੍ਰਸਾਦ

ਨਵੀਂ ਦਿੱਲੀ,31 ਜੁਲਾਈ (ਪੰਜਾਬੀ ਟਾਇਮਜ਼ ) : ਜੇਕਰ ਅਸੀਂ ਦੂਰਅੰਦੇਸ਼ ਨਾ ਹੁੰਦੇ ਤਾਂ ਰਿਸ਼ਭ ਪੰਤ ਕਿਵੇਂ ਇੰਨੇ ਥੋੜ੍ਹੇ ਸਮੇਂ ਵਿੱਚ ਟੈਸਟ ਟੀਮ ਵਿੱਚ ਥਾਂ ਬਣਾ ਸਕਦਾ ਸੀ ਕਿਉਂਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਉਸ ਨੂੰ ਇਸ ਵਿੱਚ ਥਾਂ ਮਿਲ ਜਾਵੇਗੀ। ਅਸੀਂ ਸਾਰਿਆਂ ਨੇ ਵੇਖਿਆ ਕਿ ਉਸ ਨੇ ਇੰਗਲੈਂਡ ਅਤੇ ਆਸਟਰੇਲੀਆ ਵਿੱਚ ਵਿਕਟ ਦੇ ਅੱਗੇ ਅਤੇ ਪਿੱਛੇ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤੀ ਦੀ ਮੌਜੂਦਾ ਚੋਣ ਕਮੇਟੀ ’ਤੇ ਦੂਰਅੰਦੇਸ਼ੀ ਨਾ ਹੋਣ ਦੇ ਦੋਸ਼ ਲਗਦੇ ਰਹੇ ਹਨ, ਪਰ ਇਸ ਪੈਨਲ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਦਾ ਮੰਨਣਾ ਹੈ ਕਿ ਜੇਕਰ ਅਜਿਹਾ ਹੁੰਦਾ ਤਾਂ ਜਸਪ੍ਰੀਤ ਬੁਮਰਾਹ ਟੈਸਟ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਨਾ ਕਰ ਪਾਉਂਦਾ ਅਤੇ ਨਾ ਹੀ ਹਾਰਦਿਕ ਪਾਂਡਿਆ ਵਰਗਾ ਖਿਡਾਰੀ ਟੀ-20 ਤੋਂ ਉਭਰ ਕੇ ਟੈਸਟ ਕ੍ਰਿਕਟਰ ਬਣਨਾ ਸੀ।

ਓਵਰ-ਥਰੋਅ ਦੀਆਂ ਚਾਰ ਦੌੜਾਂ ਹਟਾਉਣ ਨੂੰ ਨਹੀਂ ਕਿਹਾ: ਸਟੋਕਸ

ਲੰਡਨ,31 ਜੁਲਾਈ (ਪੰਜਾਬੀ ਟਾਇਮਜ਼ ) : ਇੰਗਲੈਂਡ ਦੇ ਵਿਸ਼ਵ ਕੱਪ ਹੀਰੋ ਬੈਨ ਸਟੋਕਸ ਨੇ ਕਿਹਾ ਕਿ ਨਿਊਜ਼ੀਲੈਂਡ ਖ਼ਿਲਾਫ਼ ਇਤਿਹਾਸਕ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਦੌਰਾਨ ਉਸ ਨੇ ਅੰਪਾਇਰਾਂ ਨੂੰ ਓਵਰ-ਥਰੋਅ ਦੀਆਂ ਚਾਰ ਦੌੜਾਂ ਇੰਗਲੈਂਡ ਦੇ ਸਕੋਰ ਤੋਂ ਹਟਾਉਣ ਲਈ ਕਦੇ ਨਹੀਂ ਕਿਹਾ। ਟਰੈਂਟ ਬੋਲਟ ਦੇ ਆਖ਼ਰੀ ਓਵਰ ਦੀ ਚੌਥੀ ਗੇਂਦ ਦੌਰਾਨ ਹੋਏ ਇਸ ਓਵਰ-ਥਰੋਅ ਨੇ ਲਾਰਡਜ਼ ਦੇ ਮੈਦਾਨ ’ਤੇ 14 ਜੁਲਾਈ ਨੂੰ ਖੇਡੇ ਗਏ ਫਾਈਨਲ ਮੈਚ ਦਾ ਰੁਖ਼ ਬਦਲ ਦਿੱਤਾ ਸੀ।

ਸਿਮਰਜੀਤ ਕੌਰ ਨੇ ਸੋਨ ਤਗ਼ਮਾ ਜਿੱਤਿਆ

ਲੰਬੀ,31 ਜੁਲਾਈ (ਪੰਜਾਬੀ ਟਾਇਮਜ਼ ) : ਵਿਸ਼ਵ ਪੱਧਰ ‘ਤੇ ਨਿਸ਼ਾਨੇਬਾਜ਼ੀ ਵਿੱਚ ਨਾਮਣਾ ਖੱਟਣ ਵਾਲਾ ਦਸਮੇਸ਼ ਵਿੱਦਿਅਕ ਅਦਾਰਾ ਬਾਦਲ ਹੁਣ ਮੁੱਕੇਬਾਜ਼ੀ ਦੇ ਖੇਡ ਵਿੱਚ ਵੀ ਕੌਮਾਂਤਰੀ ਪੱਧਰ ’ਤੇ ਚਮਕਣ ਲੱਗਿਆ ਹੈ। ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਬੀਏ ਸਾਲ ਦੂਜਾ ਦੀ ਵਿਦਿਆਰਥਣ ਅਤੇ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਣ ਬਾਜੂ ਵਿੱਚ ਪ੍ਰੈਜੀਡੈਂਟ ਕੱਪ ਇੰਟਰਨੈਸ਼ਨਲ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ।

ਅੰਜੁਮ ਨੇ ਲਾਇਆ ਸੋਨੇ ’ਤੇ ਨਿਸ਼ਾਨਾ

ਨਵੀਂ ਦਿੱਲੀ,29 ਜੁਲਾਈ (ਪੰਜਾਬੀ ਟਾਇਮਜ਼ ) : ਅੰਜੁਮ ਮੌਦਗਿਲ ਨੇ 12ਵੇਂ ਸਰਦਾਰ ਸੱਜਣ ਸਿੰਘ ਸੇਠੀ ਯਾਦਗਾਰੀ ਮਾਸਟਰਜ਼ ਨਿਸ਼ਾਨੇਬਾਜ਼ੀ ਟੂਰਨਾਮੈਂਟ ਵਿੱਚ ਅੱਜ ਇੱਥੇ ਪਹਿਲੇ ਦਿਨ ਮਹਿਲਾਵਾਂ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਵਿਸ਼ਵ ਕੱਪ ਦੇ ਫਾਈਨਲਜ਼ ਵਿੱਚ ਬਣੇ ਰਿਕਾਰਡ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਫੁੰਡਿਆ।

ਕੈਪਟਨ ਅਮਰਿੰਦਰ ਵੱਲੋਂ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਵਧਾਈ

ਲੁਧਿਆਣਾ,29 ਜੁਲਾਈ (ਪੰਜਾਬੀ ਟਾਇਮਜ਼ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਤੇ ਯੁਵਕ ਸੇਵਾਵਾਂ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਇੰਡੋਨੇਸ਼ੀਆ ਵਿੱਚ ਹੋਏ ਪ੍ਰੈਜ਼ੀਡੈਂਟ ਕੱਪ ਵਿੱਚ ਸੋਨ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਇਹ ਉਪਲੱਬਧੀ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ ਵਿੱਚ ਸਮਾਪਤ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਹਾਸਲ ਕੀਤੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081451514
Copyright © 2019, Panjabi Times. All rights reserved. Website Designed by Mozart Infotech