ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਵੇਲਜ਼ 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ ਮੁਟਿਆਰਾਂ ਨੇ ਮਾਰੀ ਬਾਜ਼ੀ

July 09, 2019 04:10 PM

ਲੈਸਟਰ , 08 ਜੁਲਾਈ (ਪੰਜਾਬੀ ਟਾਇਮਜ਼ ) : ਇੰਗਲੈਂਡ ਦੇ ਸ਼ਹਿਰ ਵੇਲਜ਼ ਦੀਆਂ ਖ਼ੂਬਸੂਰਤ ਵਾਦੀਆਂ 'ਚ ਘਿਰੇ ਨਿੱਕੇ ਜਿਹੇ ਕਸਬੇ ਲੈਂਗੋਲੈਨ ਵਿਖੇ ਈਸਟੈੱਡਵੋਡ 2019 ਨਾਮੀ 'ਲੈਂਗੋਲੈਨ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ' ਕਰਵਾਇਆ ਗਿਆ¢ ਢੋਲ ਦੀ ਤਾਲ 'ਤੇ ਪੰਜਾਬੀ ਗੱਭਰੂ, ਮੁਟਿਆਰਾਂ ਦੀ ਆਪਣੇ ਲੋਕ ਨਾਚ 'ਚ ਨਿਪੁੰਨਤਾ ਸਦਕਾ ਰੀਅਲ ਫੋਕ ਕਲਚਰਲ ਇੰਟ: ਅਕੈਡਮੀ ਲੁਧਿਆਣਾ ਦੇ ਕਲਾਕਾਰਾਂ ਦੀ ਝੋਲੀ ਤਿੰਨ ਮੁਕਾਬਲਿਆਂ 'ਚ 3 ਇਨਾਮ ਝੋਲੀ ਪਏ¢ ਪੰਜਾਬ ਅਕੈਡਮੀ ਦੇ ਪ੍ਰਧਾਨ ਗੁਰਜੀਤ ਸਿੰਘ ਚੀਮਾ, ਮੀਤ ਪ੍ਰਧਾਨ ਸਤਵੀਰ ਸਿੰਘ ਅਤੇ ਮੁੱਖ ਸਪਾਂਸਰ ਨਾਹਰ ਇੰਟਰਪ੍ਰਾਈਜਜ਼ ਵਲੋਂ ਡਾਇਰੈਕਟਰ ਜਗਦਿਆਲ ਸਿੰਘ ਘੋਲਾ ਨੇ ਆਪਣੇ ਕਲਾਕਾਰਾਂ ਦੀ ਜਿੱਤ 'ਤੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਇਸ ਮੇਲੇ 'ਚ ਹਰ ਖੇਤਰ ਦੇ ਮੁਕਾਬਲੇ 'ਚ ਵਿਸ਼ਵ ਦੇ ਵੱਖ-ਵੱਖ ਮੁਲਕਾਂ ਦੇ ਕਲਾਕਾਰ ਆਪਣੀਆਂ ਟੀਮਾਂ ਲੈ ਕੇ ਪਹੁੰਚਦੇ ਹਨ¢ ਭਖਵੇਂ ਮੁਕਾਬਲਿਆਂ 'ਚ ਪੰਜਾਬੀ ਕਲਾਕਾਰਾਂ ਨੇ ਕੋਰਿਓਗ੍ਰਾਫੀ, ਲੋਕ ਨਾਚ ਝੂਮਰ 'ਚ ਦੂਸਰਾ ਸਥਾਨ, ਰਵਾਇਤੀ ਲੋਕ ਨਾਚ ਮਲਵਈ ਗਿੱਧੇ 'ਚ ਤੀਜਾ ਸਥਾਨ ਅਤੇ ਸਟਰੀਟ ਡਾਂਸ ਵੰਨਗੀ 'ਚ ਤੀਜਾ ਸਥਾਨ ਹਾਸਲ ਕਰਕੇ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ¢ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ

ਲੰਡਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ’ਚ ਹੋਣ ਵਾਲੀਆਂ ਆਮ ਚੋਣਾਂ ’ਚ ਵਾਤਾਵਰਨ ਦਾ ਮੁੱਦਾ ਉਭਾਰੇ ਜਾਣ ਲਈ ਅੱਜ ਮੁਜ਼ਾਹਰਾਕਾਰੀਆਂ ਵੱਲੋਂ ਥੇਮਸ ਨਦੀ ’ਚ ਮਕਾਨ ਦਾ ਮਾਡਲ ਡੋਬਿਆ ਗਿਆ। 

ਕੋਈ ਕੰਧ ਇੰਨੀ ਉੱਚੀ ਨਹੀਂ ਜੋ ਤੋੜੀ ਨਾ ਜਾ ਸਕੇ: ਮਰਕਲ

ਬਰਲਿਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਬਰਲਿਨ ਦੀ ਕੰਧ ਟੁੱਟਣ ਦੀ 30ਵੀਂ ਵਰ੍ਹੇਗੰਢ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਕੋਈ ਵੀ ਕੰਧ ਇੰਨੀ ਉੱਚੀ ਨਹੀਂ ਹੈ ਜੋ ਲੋਕਾਂ ਨੂੰ ਵੱਖ ਕਰ ਸਕੇ ਤੇ ਉਨ੍ਹਾਂ ਨੂੰ ਆਜ਼ਾਦੀ ਤੋਂ ਦੂਰ ਰੱਖਿਆ ਜਾ ਸਕੇ ਅਤੇ ਅਜਿਹੀ ਕੋਈ ਕੰਧ ਨਹੀਂ ਹੈ ਜਿਸ ਨੂੰ ਤੋੜਿਆ ਨਾ ਜਾ ਸਕੇ।

ਯੂਕੇ ਚੋਣਾਂ ’ਚ ਉਮੀਦਵਾਰਾਂ ਨੂੰ ਕਸ਼ਮੀਰ ਮਸਲਾ ਨਾ ਉਛਾਲਣ ਦੀ ਅਪੀਲ

ਲੰਡਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜੰਮੂ ਕਸ਼ਮੀਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਮਗਰੋਂ ਇੰਗਲੈਂਡ ਦੀਆਂ ਆਮ ਚੋਣਾਂ ’ਚ ਇਹ ਮਸਲਾ ਉਭਾਰਿਆ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਉਪ ਮਹਾਦੀਪ ਦੀਆਂ ਵੰਡੀਆਂ ਪਾਉਣ ਦੇ ਇਰਾਦਿਆਂ ਨੂੰ ਉਭਾਰੇ ਜਾਣ ਖ਼ਿਲਾਫ਼ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਵਾਸੀ ਭਾਰਤੀਆਂ ਦਾ ਕਹਿਣਾ ਹੈ ਕਿ ਕਸ਼ਮੀਰ ਮਸਲੇ ਦੀ ਬਜਾਏ ਇੰਗਲੈਂਡ ਦੀਆਂ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਕੁਝ ਭਾਰਤੀ ਪ੍ਰਵਾਸੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਸੁਨੇਹਿਆਂ ਅਤੇ ਚੈਟ ਗਰੁੱਪਾਂ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਰੋਧੀ ਧਿਰ ਲੇਬਰ ਪਾਰਟੀ ਵੱਲੋਂ ਕਸ਼ਮੀਰ ’ਚ ਕੌਮਾਂਤਰੀ ਦਖ਼ਲ ਦੇ ਪੱਖ ’ਚ ਮਤਾ ਪਾਸ ਕਰਨ ਅਤੇ ਉਸ ਦੇ ‘ਭਾਰਤ ਵਿਰੋਧੀ’ ਰਵੱਈਏ ਕਾਰਨ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਨੀ ਲਾਂਡਰਿੰਗ ਵਿਰੁੱਧ ਯੂਰਪੀ ਯੂਨੀਅਨ ਦੇ ਵੱਡੇ ਦੇਸ਼ ਸਾਂਝੀ ਨਿਗਰਾਨ ਅਥਾਰਿਟੀ ਕਾਇਮ ਕਰਨ ਲੱਗੇ

ਬ੍ਰਸਲਜ਼,9 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰਪੀ ਯੂਨੀਅਨ ਦੇ ਵੱਡੇ ਦੇਸ਼ ਸਾਂਝੇ ਤੌਰ ਉੱਤੇ ਨਵੀਂ ਨਿਗਰਾਨ ਅਥਾਰਟੀ ਕਾਇਮ ਕਰਨ ਲਈ ਸਰਗਰਮ ਹੋ ਗਏ ਹਨ। ਇਹ ਏਜੰਸੀ ਵੱਖ-ਵੱਖ ਦੇਸ਼ਾਂ ਵਿੱਚ ਕਾਲੇ ਧਨ ਨੂੰ ਚਿੱਟਾ ਬਣਾਉਣ (ਮਨੀ ਲਾਂਡਰਿੰਗ) ਦੇ ਮਾਮਲਿਆਂ ਨਾਲ ਦੇਸ਼ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਤੌਰ ਨਜਿੱਠ ਸਕੇਗੀ ਅਤੇ ਸਿੱਧੀ ਕਾਰਵਾਈ ਕਰ ਸਕੇਗੀ। ਜ਼ਿਕਰਯੋਗ ਹੈ ਕਿ ਯੂਰਪੀ ਯੂਨੀਅਨ ਦੇ ਬੈਂਕਾਂ ਵਿੱਚ ਮਨੀ ਲਾਂਡਰਿੰਗ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ। ਜਰਮਨੀ, ਫਰਾਂਸ, ਇਟਲੀ, ਸਪੇਨ, ਨੈਦਰਲੈਂਡਜ਼ ਅਤੇ ਲਾਤਵੀਆ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ 28 ਦੇਸ਼ਾਂ ਦੀ ਯੂਰਪੀ ਯੂਨੀਅਨ ਨੂੰ ਇੱਕ ਕੇਂਦਰੀ ਨਿਗਰਾਨ ਦੀ ਲੋੜ ਹੈ ਜੋ ਯੂਰਪੀ ਯੂਨੀਅਨ ਦੇ ਵਿੱਤੀ ਪ੍ਰਬੰਧ ਵਿੱਚ ਧਨ ਦੀ ਸਿੱਧੀ ਆਮਦ ਦੀ ਬੁਰਾਈ ਨਾਲ ਨਜਿੱਠ ਸਕੇ।

ਬਰਤਾਨਵੀ ਪੈਨਲ ਵੱਲੋਂ ਕਸ਼ਮੀਰ ਮਸਲੇ ’ਤੇ ਚਰਚਾ

ਲੰਡਨ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ’ਚ ਕੂਟਨੀਤਕ ਮਾਮਲਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਸ਼ਮੀਰ ’ਚ ਤਣਾਅ ਘਟਾਉਣ ’ਚ ਕੌਮਾਂਤਰੀ ਭਾਈਚਾਰਾ ਅਹਿਮ ਭੂਮਿਕਾ ਨਿਭਾਅ ਸਕਦਾ ਹੈ ਅਤੇ ਉੱਤਰੀ ਆਇਰਲੈਂਡ ਸ਼ਾਂਤੀ ਪ੍ਰਕਿਰਿਆ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ‘ਗੁੱਡ ਫਰਾਈਡੇਅ ਸਮਝੌਤੇ’ ਵਾਂਗ ਭਾਰਤ ਤੇ ਪਾਕਿਸਤਾਨ ਵਿ

ਬਰਮਿੰਘਮ ਹਵਾਈ ਅੱਡੇ 'ਤੇ ਪ੍ਰਕਾਸ਼ ਪੁਰਬ ਦੇ ਬੈਨਰ ਲਗਾਏ

ਲੰਡਨ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਮਿੰਘਮ ਹਵਾਈ ਅੱਡੇ ਸਮੇਤ ਯੂ. ਕੇ. ਦੇ ਪ੍ਰਮੁੱਖ ਸ਼ਹਿਰਾਂ ਦੀਆਂ ਮਹੱਤਵਪੂਰਨ ਥਾਵਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਡਿਜੀਟਲ ਬੈਨਰ ਲਗਾਏ ਜਾ ਰਹੇ ਹਨ 

ਬਰਤਾਨੀਆ ਦੇ ਹਾਊਸ ਆਫ਼ ਲਾਰਡਜ਼ 'ਚ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਸਮਾਗਮ

ਲੰਡਨ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਲਾਰਡ ਲੂੰਬਾ ਵਲੋਂ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ 'ਤੇ ਚਾਨਣਾ ਪਾਇਆ, ਤੇ ਉਨ੍ਹਾਂ ਦੀਆਂ ਸਿੱਖਿਆਂਵਾਂ ਨੂੰ ਆਪਣੇ ਜੀਵਨ ਵਿਚ ਗ੍ਰਹਿਣ ਕਰਨ ਦੇ ਯਤਨ ਕਰਨ ਲਈ ਕਿਹਾ |

227 ਕਲਾਕਾਰਾਂ ਦੀ ਸਾਂਝੀ ਧਾਰਮਿਕ ਐਲਬਮ 'ਗੁਰਪੁਰਬ 550' ਜਾਰੀ

ਲੰਡਨ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਮਸ਼ਹੂਰ ਢੋਲੀ ਗੁਰਚਰਨ ਮੱਲ ਦੇ ਉਦਮ ਸਦਕਾ ਵਿਸ਼ਵ ਭਰ ਦੇ ਪੰਜਾਬੀ ਕਲਾਕਾਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਬੰਧੀ ਧਾਰਮਿਕ ਗੀਤਾਂ ਦੀ ਐਲਬਮ 'ਗੁਰਪੁਰਬ 550' ਜਾਰੀ ਕੀਤੀ ਗਈ, ਜੋ ਤਿੰਨ ਸੀਡੀਆਂ ਦਾ ਸੈੱਟ ਹੈ, ਤੇ ਇਸ 'ਚ 25 ਗੀਤ ਹਨ | ਇਸ ਐਲਬਮ ਵਿਚ 227 ਕਲਾਕਾਰਾਂ ਨੇ ਕਿਸੇ ਨਾ ਕਿਸੇ ਅੰਦਾਜ਼ ਵਿਚ ਆਪਣੇ ਹੁਨਰ ਦਾ ਯੋਗਦਾਨ ਪਾਇਆ ਹੈ | 

ਦਾਨ ਫੰਡਾਂ ਦੀ ਦੁਰਵਰਤੋਂ ਤੋਂ ਸਿੱਖ ਭੈਣ-ਭਰਾ ਵਲੋਂ ਇਨਕਾਰ

ਲੰਡਨ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : 30 ਸਤੰਬਰ ਨੂੰ ਦਾਨ ਐਕਟ 2011 ਦੀ ਧਾਰਾ 60 ਅਧੀਨ ਗਿ੍ਫ਼ਤਾਰ ਕੀਤੇ ਗਏ ਕੁਲਦੀਪ ਸਿੰਘ ਲੇਹਲ ਤੇ ਉਸ ਦੀ ਭੈਣ ਰਾਜਬਿੰਦਰ ਕੌਰ ਨੇ ਮੈਜਿਸਟਰੇਟ ਅਦਾਲਤ ਵਿਚ ਪੇਸ਼ੀ ਦੌਰਾਨ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ | ਦੋਹਾਂ 'ਤੇ ਚੈਰਿਟੀ ਕਮਿਸ਼ਨ ਨੂੰ ਗਲਤ ਜਾਣਕਾਰੀ ਦੇਣ, ਗੁੰਮਰਾਹ ਕਰਨ, 50 ਹਜ਼ਾਰ ਦੀ ਧੋਖਾਧੜੀ ਤੇ ਹਵਾਲਾ ਰਾਸ਼ੀ ਆਦਿ ਸਮੇਤ 6 ਦੋਸ਼ ਲਗਾਏ ਹਨ | ਜ਼ਿਕਰਯੋਗ ਹੈ ਕਿ ਸਿੱਖ

ਦੋ ਦਿਨ ਕੋਈ ਫੀਸ ਨਹੀਂ: ਕੁਰੈਸ਼ੀ

ਲਾਹੌਰ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਅੱਜ ਕਿਹਾ ਕਿ ਉਹ 9 ਤੇ 12 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਤੋਂ ਸੇਵਾ ਫੀਸ ਵਜੋਂ 20 ਡਾਲਰ ਨਹੀਂ ਵਸੂਲਣਗੇ। ਕੁਰੈਸ਼ੀ ਦੇ ਇਸ ਬਿਆਨ ਨਾਲ ਫੀਸ ਵਸੂਲੇ ਜਾਣ ਸਬੰਧੀ ਬਣੀ ਦੁੱਚਿਤੀ ਖਤਮ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਰਤਾਰਪੁਰ ਲਾਂਘਾ ‘ਪਿਆਰ ਦਾ ਲਾਂਘਾ’ ਹੈ ਤੇ ਇਸ ਪਿੱਛੇ 

ਮੈਨੂੰ ਭਾਰਤ ਨੂੰ ਸੌਾਪਿਆ ਤਾਂ ਆਤਮ ਹੱਤਿਆ ਕਰ ਲਵਾਂਗਾ-ਨੀਰਵ ਮੋਦੀ

ਲੰਡਨ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਅਰਜੀ ਯੂ.ਕੇ. ਦੀ ਅਦਾਲਤ ਨੇ ਇਕ ਵਾਰ ਫਿਰ ਖ਼ਾਰਿਜ ਕਰ ਦਿੱਤੀ ਹੈ | ਨੀਰਵ ਨੇ ਅਦਾਲਤ 'ਚ ਕਿਹਾ ਕਿ ਜੇਕਰ ਉਸ ਨੂੰ ਭਾਰਤ ਨੂੰ ਸੌਾਪਿਆ ਜਾਂਦਾ ਹੈ, ਤਾਂ ਉਹ ਆਤਮ ਹੱਤਿਆ ਕਰ ਲਵੇਗਾ | ਨਾਲ ਹੀ ਉਸ ਨੇ ਕਿਹਾ ਕਿ ਉਸ ਨੂੰ ਜੇਲ੍ਹ 'ਚ ਤਿੰਨ ਵਾਰ ਕੁੱਟਿਆ ਗਿਆ ਹੈ | ਹਾਲਾਂਕਿ ਇਨ੍ਹਾਂ ਸਭ ਦਲੀਲਾਂ ਦਾ ਅਦਾਲਤ 'ਤੇ ਕੋਈ ਅਸਰ ਨਹੀਂ ਹੋਇਆ,

ਵਰਿੰਦਰ ਸ਼ਰਮਾ ਬਣੇ ਮੁੜ ਲੇਬਰ ਉਮੀਦਵਾਰ

ਲੰਡਨ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਈਲਿੰਗ ਸਾਊਥਾਲ ਹਲਕੇ ਤੋਂ ਲੇਬਰ ਪਾਰਟੀ ਵਲੋਂ ਵਰਿੰਦਰ ਸ਼ਰਮਾ ਨੂੰ ਮੁੜ ਸੰਸਦ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਹੈ | ਵਰਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਲੇਬਰ ਪਾਰਟੀ ਨੇ ਮੁੜ ਉਨ੍ਹਾਂ 'ਚ ਭਰੋਸਾ ਪ੍ਰਗਟ ਕੀਤਾ ਹੈ | ਉਨ੍ਹਾਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਹੈਵਲਾਕ ਰੋਡ ਵਿਖੇ ਮੱਥਾ ਟੇਕਿਆ, ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ | ਵਰਿੰਦਰ ਸ਼ਰਮਾ ਨੇ ਕਿਹਾ ਕਿ 2007 ਤੋਂ ਉਹ 

ਵੈਨਕੂਵਰ ਹਵਾਈ ਅੱਡੇ 'ਤੇ ਲਗਾਇਆ 550 ਸਾਲਾ ਪ੍ਰਕਾਸ਼ ਪੁਰਬ ਦਾ ਵਧਾਈ ਸੰਦੇਸ਼

ਐਬਟਸਫੋਰਡ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੱਗੇ ਸਾਈਨ ਬੋਰਡ 'ਤੇ 'ਹੈਪੀ 550 ਬਰਥ ਡੇਅ ਸ੍ਰੀ ਗੁਰੂ ਨਾਨਕ ਦੇਵ ਜੀ' ਦਾ ਵਧਾਈ ਸੰਦੇਸ਼ ਪੜ੍ਹਨ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਗੁਰੂ ਨਾਨਕ ਨਾਮ ਲੇਵਾ ਮਨੁੱਖ ਦਾ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ | ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਿੱਖ ਗੁਰੂ ਦੇ ਪ੍ਰਕਾਸ਼ ਪੁਰਬ 'ਤੇ ਇਸ ਤਰ੍ਹਾਂ ਦਾ ਸਾਈਨ ਬੋਰਡ ਲਾਇਆ ਹੋਵੇ | 

ਸਲੋਹ ਵਾਸੀਆਂ ਦੀ ਆਵਾਜ਼ ਹਮੇਸ਼ਾਂ ਸੰਸਦ 'ਚ ਬੁਲੰਦ ਕੀਤੀ- ਢੇਸੀ

ਲੰਡਨ, 6 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੀਆਂ ਆ ਰਹੀਆਂ ਚੋਣਾਂ ਸੰਬੰਧੀ ਓਵਰਸੀਜ਼ ਭਾਜਪਾ ਵਲੋਂ ਲੇਬਰ ਪਾਰਟੀ ਦੇ ਵਿਰੋਧ ਦੇ ਐਲਾਨ ਨੂੰ ਲੈ ਕੇ ਸਲੋਹ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੇ ਆਪਣਾ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਕੁਝ ਲੋਕ ਭਾਈਚਾਰੇ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਲੋਹ ਵਿਚ ਵਸਦੇ ਹਿੰਦੂ, ਸਿੱਖ, ਮੁਸਲਿਮ, ਈਸਾਈ ਤੇ ਹੋਰ ਧਰਮਾਂ ਦੇ ਲੋਕਾਂ ਨੇ ਹਮੇਸ਼ਾਂ ਉਨ੍ਹਾ ਨੂੰ ਪਿਆਰ ਸਤਿਕਾਰ ਦਿੱਤਾ ਹੈ।

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਭਾਰਤੀ ਕੌਾਸਲੇਟ ਫਰੈਂਕਫਰਟ ਵਿਖੇ ਸਮਾਗਮ 9 ਨੂੰ

ਫਰੈਂਕਫਰਟ, 6 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਭਾਰਤੀ ਕੌਾਸਲੇਟ ਫਰੈਂਕਫਰਟ ਵਲੋਂ 9 ਨਵੰਬਰ ਨੂੰ ਸ਼ਵਾਲਬੱਥ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਵਿਚ ਰਾਗੀ ਜਥੇ ਵਲੋਂ ਕੀਰਤਨ ਸਰਵਣ ਕਰਵਾਇਆ ਜਾਵੇਗਾ | ਇਸ ਮੌਕੇ ਕੌਾਸਲ ਜਨਰਲ ਪਾਰਕਰ ਵਲੋਂ ਜਰਮਨੀ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਂ ਦੇ ਪ੍ਰਕਾਸ਼ ਪੁਰਬ ਸਮਾਗਮ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ |

ਪੰਜਾਬ ਯੂਥ ਕਲੱਬਜ਼ ਵਲੋਂ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਦਾ ਸਨਮਾਨ

ਬਰੇਸ਼ੀਆ (ਇਟਲੀ), 6 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰਪ ਦੌਰੇ 'ਤੇ ਆਈ ਪੰਜਾਬ ਦੀ ਦੋਗਾਣਾ ਜੋੜੀ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਦਾ ਸੁਲਤਾਨ ਪੀਸਰੀਆ (ਬਰੇਸ਼ੀਆ) ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਪੰਜਾਬ ਯੂਥ ਕਲੱਬਜ਼ ਆਰਗਨਾਈਜੇਸ਼ਨ (ਇਟਲੀ) ਵਲੋਂ ਉਨ੍ਹਾਂ ਦਾ ਇਹ ਸਨਮਾਨ ਪੰਜਾਬੀ ਮਾਂ ਬੋਲੀ ਦੀ ਦੇਸ਼–ਵਿਦੇਸ਼ ਵਿਚ ਗਾਇਕੀ ਰਾਹੀਂ ਸੇਵਾ ਕਰਨ ਬਦਲੇ ਕੀਤਾ ਗਿਆ | ਇਸ ਮੌਕੇ ਬੋਲਦਿਆਂ ਆਰਗਨਾਈਜੇਸ਼ਨ ਦੇ ਸਰਪ੍ਰਸਤ ਮੋਹਨ ਸਿੰਘ ਹੇਲਰਾਂ ਤੇ ਚੇਅਰਮੈਨ ਜਸਬੀਰ ਖਾਨ ਚੈੜੀਆਂ ਨੇ ਕਿਹਾ ਕਿ ਪਿਛਲੇ ਲੰਬੇ ਸ

ਬਰਤਾਨੀਆ ਦੀ ਸੰਸਦ ਭੰਗ

ਲੰਡਨ, 6 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆਂ ਵਿਚ 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੰਸਦ ਨੂੰ ਭੰਗ ਕਰ ਦਿੱਤਾ ਗਿਆ ਹੈ, ਜਿਸ ਨਾਲ ਹੁਣ ਸੰਸਦ ਮੈਂਬਰ ਆਮ ਨਾਗਰਿਕ ਹੋਣਗੇ, ਜਦੋਂਕਿ ਸਰਕਾਰੀ ਅਹੁਦੇ 'ਤੇ ਬਿਰਾਜ਼ਮਾਨ ਮੰਤਰੀ ਆਪਣੇ ਅਹੁਦੇ 'ਤੇ ਬਣੇ ਰਹਿਣਗੇ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਚੋਣਾਂ ਤੋਂ ਪਹਿਲਾਂ ਮਹਾਰਾਣੀ ਐਲਿਜਾਬੈੱਥ-2 ਦੀ ਪ੍ਰਵਾਨਗੀ ਲੈਣ ਲਈ ਸ਼ਾਹੀ ਮਹੱਲ ਪਹੁੰਚੇ, ਤੇ ਲੋੜੀਂਦੀ ਕਾਰਵਾਈ ਪੂਰੀ ਕੀਤੀ | 

550 ਸਾਲਾਂ ਨੂੰ ਸਮਰਪਤ ਧਾਰਮਿਕ ਸ਼ਬਦ "ਪਵਿੱਤਰ ਕਾਲੀ ਵੇਂਈ, ਰਿਲੀਜ਼

ਮਿਲਾਨ ਇਟਲੀ , 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਾਤਵਰਨ ਗੀਤ ਨਾਲ ਚਰਚੇ ਵਿਚ ਆਏ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਵ ਦਿਹਾੜੇ ਤੇ "ਪਵਿੱਤਰ ਕਾਲੀ ਵੇਂਈ, ਧਾਰਮਿਕ ਗੀਤ ਗਾਕੇ ਸੰਗੀਤ ਇੰਡਸਟਰੀ ਵਿਚ ਇਕ ਹੋਰ ਲੰਮੀ ਛਲਾਂਗ ਮਾਰਦਿਆ ਆਪਣੀ ਸਾਫ ਸੁਥਰੀ ਗਾਇਕੀ ਤੇ ਸੂਝਬੂਝ ਦਾ ਲੋਹਾ ਮੰਨਿਆ ਹੈ। 

ਸਰਬਜੀਤ ਕੌਰ ਦੇ ਕਤਲ ਮਾਮਲੇ ਦੀ ਸੁਣਵਾਈ ਟਲੀ

ਲੰਡਨ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਉਘੇ ਕਾਰੋਬਾਰੀ ਗੁਰਪ੍ਰੀਤ ਸਿੰਘ ਿਖ਼ਲਾਫ਼ ਉਸ ਦੀ ਪਤਨੀ ਸਰਬਜੀਤ ਕੌਰ ਦੇ ਕਤਲ ਮਾਮਲੇ ਸਬੰਧੀ ਹੋਣ ਵਾਲੀ ਸੁਣਵਾਈ ਮੁਅੱਤਲ ਹੋ ਗਈ ਹੈ | 44 ਸਾਲਾ ਗੁਰਪ੍ਰੀਤ ਸਿੰਘ ਿਖ਼ਲਾਫ਼ ਲੰਘੇ ਸੋਮਵਾਰ ਨੂੰ ਸੁਵਣਾਈ ਸ਼ੁਰੂ ਹੋਣੀ ਸੀ, ਉਸ ਨੂੰ ਆਪਣੀ 38 ਸਾਲਾ ਪਤਨੀ ਸਰਬਜੀਤ ਕੌਰ ਦੇ ਕਤਲ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਹੋਇਆ ਹੈ | ਬੀਤੇ ਵਰ੍ਹੇ ਫਰਵਰੀ ਵਿਚ ਸਰਬਜੀਤ ਕੌਰ ਨੂੰ ਉਸ ਦੇ ਰੌਕਰੀ ਲੇਨ, ਪਿੰਨ ਵੁਲਵਰਹੈਨਪਟਨ ਵਿਖੇ ਮਿ੍ਤਕ ਪਾਇਆ ਗਿਆ ਸੀ 

ਯੂ. ਕੇ. 'ਚ ਪਟਾਕਿਆਂ 'ਤੇ ਪਾਬੰਦੀ ਲਗਾਉਣ ਲਈ ਪਟੀਸ਼ਨ 'ਤੇ 5 ਲੱਖ ਤੋਂ ਵੱਧ ਲੋਕਾਂ ਨੇ ਕੀਤੇ ਦਸਤਖ਼ਤ


ਲੰਡਨ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂ. ਕੇ. ਵਿਚ 5 ਲੱਖ ਤੋਂ ਵੱਧ ਲੋਕਾਂ ਨੇ ਪਟਾਕਿਆਂ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਦੀ ਇਕ ਪਟੀਸ਼ਨ 'ਤੇ ਦਸਤਖ਼ਤ ਕੀਤੇ ਹਨ | ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਟਾਕਿਆਂ ਦੇ ਖੜਕੇ ਨਾਲ ਜਾਨਵਰ ਡਰਦੇ ਹਨ, ਤੇ ਕਈ ਜ਼ਖ਼ਮੀ ਹੋ ਜਾਂਦੇ ਹਨ | ਧਮਾਕੇ ਦੀ ਆਵਾਜ਼ ਜਾਨਵਰਾਂ ਅੰਦਰ ਦਹਿਸ਼ਤ ਪੈਦਾ ਕਰਦੀ ਹੈ, ਖਾਸ ਤੌਰ 'ਤੇ ਨਵੇਂ ਸਾਲ ਦੀ ਸ਼ਾਮ ਤੇ 'ਗੇਅ ਫੇਵਕਸ ਨਾਈਟ' ਮੌਕੇ ਅਜਿਹਾ ਹੁੰਦਾ ਹੈ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086281121
Copyright © 2019, Panjabi Times. All rights reserved. Website Designed by Mozart Infotech