ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਦਾ ਨਾਟਕ ਖੇਡਿਆ

July 10, 2019 05:00 PM

ਬਰਨਾਲਾ, 09 ਜੁਲਾਈ (ਪੰਜਾਬੀ ਟਾਇਮਜ਼ ) : ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰਨ ਅਤੇ ਲੜਕੀਆਂ ਦੇ ਹੱਕਾਂ ਪ੍ਰਤੀ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਚੇਤੰਨ ਕਰਨ ਲਈ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ਪਿੰਡ ਚੰਨਣਵਾਲ ਵਿਚ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਧੀਆਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਭਾਸ਼ਣ, ਗੀਤ ਗਾਇਨ ਅਤੇ ਧੀਆਂ ਦੀ ਲੋੜ ਨੂੰ ਦਰਸਾਉਂਦਾ ਨਾਟਕ ਵੀ ਖੇਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲ੍ਹਾ ਵਾਸੀਆਂ ਨੂੰ ਧੀਆਂ ਦੇ ਹੱਕਾਂ ਲਈ ਇੱਕਜੁੱਟ ਹੋਣ ਦੇ ਨਾਲ-ਨਾਲ ਭਰੂਣ ਹੱਤਿਆ ਖਿਲਾਫ਼ ਇੱਕਜੁਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਵਾਤਾਵਰਨ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਪਿੰਡ ’ਚ ਬੂਟੇ ਲਗਾਉਣ ਦੀ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਰੂਣ ਹੱਤਿਆ ਸਾਡੇ ਸਮਾਜ ਲਈ ਇੱਕ ਬੜੀ ਵੱਡੀ ਚੁਣੌਤੀ ਹੈ ਅਤੇ ਲਿੰਗ ਅਨੁਪਾਤ ਵਿਚ ਆਏ ਪਾੜੇ ਨੂੰ ਖ਼ਤਮ ਕਰਨ ਲਈ ਹੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
265 ਗਰਾਮ ਹੈਰੋਇਨ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਨੇ ਰਜਿੰਦਰ ਸਿੰਘ ਉਰਫ਼ ਗੋਲਡੀ ਅਤੇ ਅਨਿਲ ਮੁਖੀਆ ਦੋਵੇਂ ਵਾਸੀ ਧਨਾਸ (ਚੰਡੀਗੜ੍ਹ) ਨੂੰ 265 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 8 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੇ ਖ਼ਿਲਾਫ਼ ਐੱਸਟੀਐੱਫ਼ ਥਾਣਾ ਫੇਜ਼-4 ਵਿੱਚ ਐਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। 

ਖਾੜਕੂ ਗਤੀਵਿਧੀਆਂ: ਨੌਜਵਾਨ ਦਾ ਪੁਲੀਸ ਰਿਮਾਂਡ, ਨਰਸ ਜੇਲ੍ਹ ਭੇਜੀ

ਐਸ.ਏ.ਐਸ. ਨਗਰ (ਮੁਹਾਲੀ),13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਸਮਾਜ ਵਿਰੋਧੀ ਅਤੇ ਖਾੜਕੂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਤਹਿਤ ਗ੍ਰਿਫ਼ਤਾਰ ਕੀਤੇ ਲਖਵੀਰ ਸਿੰਘ ਵਾਸੀ ਹੁਸ਼ਿਆਰਪੁਰ ਅਤੇ ਸੁਰਿੰਦਰ ਕੌਰ ਵਾਸੀ ਫ਼ਰੀਦਕੋਟ ਨੂੰ ਪਹਿਲਾਂ ਦਿੱਤਾ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਬੁੱਧਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਲਖਵੀਰ ਸਿੰਘ ਦੇ ਪੁਲੀਸ ਰਿਮਾਂਡ ਵਿੱਚ ਇਕ ਦਿਨ ਦਾ ਹੋਰ ਵਾਧਾ ਕਰਨ ਤੇ ਮਹਿਲਾ ਮੁਲਜ਼ਮ ਸੁਰਿੰਦਰ ਕੌਰ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਬਚਾਅ ਪੱਖ ਦੀ ਅਪੀਲ ’ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਦਾਲਤ ਨੇ ਪੁਲੀਸ ਦੀ ਝਾੜ-ਝੰਬ ਵੀ ਕੀਤੀ ਅਤੇ ਸਾਫ਼ ਕਿਹਾ ਕਿ ਮੁਲਜ਼ਮਾਂ ਨੂੰ ਪੇਸ਼ ਕਰਨ ਵੇਲੇ ਜਾਂਚ ਅਧਿਕਾਰੀ ਖ਼ੁਦ ਹਾਜ਼ਰ ਹੋਣ।

ਸੜਕ ਹਾਦਸਿਆਂ ’ਚ ਦੋ ਹਲਾਕ

ਕੁਰਾਲੀ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ਦੀ ਹੱਦ ਅੰਦਰ ਕੌਮੀ ਮਾਰਗ ਉੱਤੇ ਹੋਏ ਦੋ ਵੱਖ-ਵੱਖ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਪਹਿਲਾ ਹਾਦਸਾ ਅੱਜ ਬਾਅਦ ਦੁਪਹਿਰ ਕੌਮੀ ਮਾਰਗ ’ਤੇ ਬਣਦੇ ਮੇਨ ਚੌਕ ਵਿੱਚ ਉਸ ਸਮੇਂ ਹੋਇਆ ਜਦੋਂ ਰੂਪਨਗਰ ਰੋਡ ਵਾਲੇ ਡਿਵਾਈਡਰ ’ਤੇ ਖੜ੍ਹੀ ਮਹਿਲਾ ਸੜਕ ਪਾਰ ਕਰਨ ਲਈ ਅਚਾਨਕ ਡਿਵਾਈਡਰ ਤੋਂ ਹੇਠਾਂ ਉਤਰ ਆਈ ਤੇ ਕਰੇਨ ਦੀ ਲਪੇਟ ਵਿੱਚ ਆ ਗਈ। ਕਰੇਨ ਦੇ ਟਾਇਰ ਹੇਠ ਆਉਣ ਕਾਰਨ ਉਹ

ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਬਾਦਲਾਂ ਨੇ ਕੀਤਾ: ਮੰਡ

ਕਪੂਰਥਲਾ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ’ਤੇ ਪਿੰਡ ਡਡਵਿੰਡੀ ਵਿੱਚ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਮਖ਼ਿਆਲੀ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ‘ਭਾਈ ਲਾਲੋ ਜੀ ਮੀਰੀ ਪੀਰੀ ਧਾਰਮਿਕ ਸਮਾਗਮ’ ਕਰਵਾਇਆ ਗਿਆ। ਸਮਾਗਮਾਂ ਦੀ ਸ਼ੁਰੂਆਤ ਅਖੰਡ ਪਾਠ ਦੇ ਭੋਗ ਪੈਣ ਨਾਲ ਹੋਈ।

ਥਾਣਾ ਘੇਰਨ ਜਾਂਦੇ ਕਿਸਾਨ ਅਤੇ ਪੁਲੀਸ ਆਹਮੋ-ਸਾਹਮਣੇ

ਮਾਨਸਾ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਵਰਕਰ ਅਤੇ ਪੰਜਾਬ ਪੁਲੀਸ ਦੇ ਜਵਾਨ ਉਸ ਵੇਲੇ ਆਹਮਣੋ-ਸਾਹਮਣੇ ਡਟ ਗਏ, ਜਦੋਂ ਜਥੇਬੰਦੀ ਵੱਲੋਂ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਉੱਪਰ ਦਰਜ ਕੀਤੇ ਮਾਮਲੇ ਰੱਦ ਕਰਵਾਉਣ ਲਈ ਪਿੰਡ ਖਿਆਲਾਂ ਕਲਾਂ ਤੋਂ ਮਾਨਸਾ ਥਾਣਾ ਸਿਟੀ-2 ਦਾ ਘਿਰਾਓ ਕਰਨ ਲਈ ਸ਼ਹਿਰ ਵੱਲ ਚਾਲੇ ਪਾ ਦਿੱਤੇ। ਇਸ ਤੋਂ ਪਹਿਲਾਂ ਜਥੇਬੰਦੀ ਨੇ ਪਿੰਡ ਖਿਆਲਾਂ ਕਲਾਂ ਵਿਖੇ ਰੈਲੀ ਕੀਤੀ ਅਤੇ ਪਰਾਲੀ ਫੂਕਣ ਸਮੇਂ ਫੜੇ ਕਿਸਾਨਾਂ ਦੇ ਦੋ ਟਰੈਕਟਰ ਅਤੇ ਇੱਕ ਜੀਪ ਨੂੰ ਪੁਲੀਸ ਤੋਂ ਛੁਡਾਉਣ ਲਈ ਥਾਣਾ ਘੇਰਨ ਦਾ ਐਲਾਨ ਕੀਤਾ।
ਕਿਸਾਨਾਂ ਦੇ ਕਾਫਲੇ ਨੂੰ ਪੁਲੀਸ ਨੇ ਰਾਹ ਵਿੱਚ ਰੋਕ ਲਿਆ ਅਤੇ ਜਥੇਬੰਦੀ ਦੇ ਆਗੂ ਉੱਥੇ ਹੀ ਰਸਤਾ ਰੋਕ ਕੇ ਬੈਠ ਗਏ। ਪੁਲੀਸ ਨੇ ਕਿਸਾਨਾਂ ਨੂੰ ਉੱਥੇ ਹੀ ਰੋਕੀ ਰੱਖਿਆ ਅਤੇ ਬਾਅਦ ਵਿੱਚ ਕਿਸਾਨਾਂ ਦੀ ਮੰਗ ਅਨੁਸਾਰ ਉਨ੍ਹਾਂ ਦੇ ਫੜੇ ਵਾਹਨ ਛੱਡ ਦਿੱਤੇ ਅਤੇ ਜਥੇਬੰਦੀ ਨੇ ਧਰਨਾ ਚੁੱਕ ਕੇ ਰਾਹ ਛੱਡ ਦਿੱਤਾ।

ਕਾਲੇ ਕਾਨੂੰਨਾਂ ਰਾਹੀਂ ਲੋਕ ਆਵਾਜ਼ ਨੂੰ ਦਬਾਇਆ ਜਾ ਰਿਹੈ: ਮਨਜੀਤ ਔਲਖ

ਬਰਨਾਲਾ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਹੁ-ਚਰਚਿਤ ਮਹਿਲ ਕਲਾਂ ਲੋਕ-ਘੋਲ ਦੇ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਬਰਨਾਲਾ ਜੇਲ੍ਹ ਅੱਗੇ ਚੱਲ ਰਹੇ ਪੱਕੇ ਮੋਰਚੇ ਦੇ 45ਵੇਂ ਦਿਨ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਕਾਫ਼ਲੇ ਸ਼ਾਮਲ ਹੋਏ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਬਲਵੰਤ ਸਿੰਘ ਉੱਪਲੀ, ਬਲਦੇਵ ਸਿੰਘ ਭਾਈਰੂਪਾ, ਜੋਗਿੰਦਰ ਸਿੰਘ ਦਿਆਲਪੁਰਾ, ਰਾਜਮਹਿੰਦਰ ਸਿੰਘ ਕੋਟਭਾਰਾ ਆਦਿ ਆਗੂਆਂ ਨੇ ਕਿਹਾ ਕਿ ਹਾਕਮ ਲੋਕਾਂ ਦੇ ਸਿਦਕ ਦੀ ਪਰਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਜਥੇਬੰਦੀ ਔਰਤਾਂ ਉੱਪਰ ਜ਼ੁਲਮਾਂ ਖ਼ਿਲਾਫ਼ ਮਨਜੀਤ ਧਨੇਰ ਵਾਂਗ ਆਵਾਜ਼ ਉਠਾਉਂਦੀ ਹੈ, ਉਸ ਨੂੰ ਉਮਰ ਕੈਦ ਵਰਗੀਆਂ ਸਜ਼ਾਵਾਂ ਦੇ ਇਨਾਮ ਨਾਲ ਨਿਵਾਜਿਆ ਜਾਂਦਾ ਹੈ।

ਆਸ਼ਾ ਵਰਕਰ ਵੱਲੋਂ ਗਰਭਵਤੀ ਔਰਤ ਨੂੰ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ

ਫਾਜ਼ਿਲਕਾ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ’ਚ 17 ਅਗਸਤ 2019 ਨੂੰ ਇਕ ਪ੍ਰਾਈਵੇਟ ਡਾਕਟਰ ਅੰਕਿਤਾ ਜ਼ਸੂਜਾ ਵਿਰੁੱਧ ਐਫ.ਆਈ.ਆਰ ਦਰਜ ਹੋਈ ਸੀ, ਜਿਸ ‘ਚ ਡਾਕਟਰ ਵੱਲੋਂ ਅਣਗਹਿਲੀ ਕਰਨ ’ਤੇ 304 ਏ ਦਾ ਪਰਚਾ ਦਰਜ ਕੀਤਾ ਗਿਆ ਸੀ। ਇਸ ਸਬੰਧੀ 8-11-2019 ਨੂੰ ਸਿਵਲ ਸਰਜਨ ਫਾਜ਼ਿਲਕਾ ਡਾ. ਦਲੇਰ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਪੰਜ ਮੈਂਬਰੀ ਪੜਤਾਲੀਆ ਕਮੇਟੀ ਜਿਸ ’ਚ ਸਹਾਇਕ ਸਿਵਲ ਸਰਜਨ, ਦੋ ਅਸਿਟੈਂਟ ਪ੍ਰੋਫੈਸਰ ਮੈਡੀਕਲ ਕਾਲਜ ਫਰੀਦਕੋਟ ਅਤੇ ਇਕ ਗਾਇਨਾਕਾਲੋਜਿਸਟ ਫਿਰੋਜ਼ਪੁਰ ਤੋਂ ਹਾਜ਼ਰ ਹੋਏ ਅਤੇ ਕਮੇਟੀ ਨੇ ਬੱਚੇ ਦੀ ਹੋਈ ਮੌਤ ਸਬੰਧੀ ਵਿਸਥਾਰ ਪੂਰਵਕ ਪੜਤਾਲ ਕੀਤੀ ਜਿਸ ‘ਚ ਪਾਇਆ ਗਿਆ ਕਿ ਆਸ਼ਾ ਵਰਕਰ ਕ੍ਰਿਸ਼ਨਾ ਕੁਮਾਰੀ ਪਿੰਡ ਸਾਬੂਆਣਾ ਨੇ ਪਿੰਡ ਸ਼ਤੀਰ ਵਾਲਾ ਦੀ ਗਰਭਵਤੀ ਔਰਤ ਊਸ਼ਾ ਰਾਣੀ ਨੂੰ ਜਣੇਪੇ ਤੋਂ ਪਹਿਲਾਂ, ਜਣੇਪੇ ਦੌਰਾਨ ਅਤੇ ਬਾਅਦ ‘ਚ ਇਸ ਤਰ੍ਹਾਂ ਤਾਣਾ ਬਾਣਾ ਬੁਣਿਆ ਕਿ ਆਪਣੇ ਆਪ ਨੂੰ ਛੋਟਾ ਮੋਟਾ ਡਾਕਟਰ ਕਹਿ ਕੇ ਸਾਰਾ ਖੇਲ੍ਹ ਰਚਾਇਆ। ਕਮੇਟੀ ਨੇ ਆਸ਼ਾ ਵਰਕਰ ਵਿਰੁੱਧ ਬੱਚੇ ਨੂੰ ਮਾਰਨ ਦਾ ਦੋਸ਼ ਲਗਾਉਂਦੇ ਹੋਏ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ ਅਤੇ ਇਹ ਸਾਰੀ ਰਿਪੋਰਟ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਵੀ ਭੇਜ ਦਿੱਤੀ ਗਈ ਹੈ।

ਸੂਫ਼ੀ ਗਾਇਕਾਂ ਨੇ ਗੁਰੂ ਨਾਨਕ ਦੀ ਉਸਤਤ ਨਾਲ ਬੰਨ੍ਹਿਆ ਸਮਾਂ

ਬਠਿੰਡਾ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਲ੍ਹਾ ਮੁਬਾਰਕ ਵਿਖੇ ਸੂਫ਼ੀ ਸ਼ਾਮ ਦੌਰਾਨ ਉਘੇ ਸੂਫ਼ੀ ਗਾਇਕ ਕੰਵਰ ਗਰੇਵਾਲ ਤੇ ਸਤਿੰਦਰ ਸਰਤਾਜ ਨੇ ਜਦੋਂ ਆਪਣੀ ਸੂਫੀ ਗਾਇਕੀ ਨਾਲ ਬਾਬੇ ਨਾਨਕ ਦੀ ਉਸਤਤਿ ਕੀਤੀ ਤਾਂ ਸਾਰਾ ਆਲਮ ਰੂਹਾਨੀ ਰੰਗ ’ਚ ਰੰਗਿਆ ਗਿਆ ਤੇ ਸਾਰਾ ਪੰਡਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉਠਿਆ।

ਬੈਂਕ ਵੱਲੋਂ ਕਿਸਾਨਾਂ ਨੂੰ ਨੋਟਿਸ ਜਾਰੀ

ਬੁਢਲਾਡਾ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਅੱਜ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦੇ ਵਾਅਦੇ ਦੇ ਚਲਦਿਆਂ ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕਾਂ ਵੱਲੋਂ ਇਸ ਖੇਤਰ ਦੇ ਕਿਸਾਨਾਂ ਨੂੰ ਕਰਜ਼ਾ ਮੋੜਨ ਦੇ ਨੋਟਿਸ ਜਾਰੀ ਕੀਤੇ ਗਏ ਹਨ। ਕਰਜ਼ੇ ਨਾ ਮੋੜਨ ਦੀ ਹਾਲਤ ਵਿੱਚ ਇਹ ਰਕਮ ਜ਼ਮੀਨ ਕੁਰਕ ਕਰਨ ਦੀ ਸਰਕਾਰੀ ਤਜਵੀਜ ਦੱਸੀ ਗਈ ਹੈ। ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾਈ ਆਗੂ ਕੁਲਦੀਪ ਸਿੰਘ ਚੱਕ ਭਾਈਕੇ ਅਤੇ 

ਆਦਰਸ਼ ਸਕੂਲ ਦੇ ਅੰਦੋਲਨ ਦੀ ਗੂੰਜ ਗਲੀਆਂ ਤੱਕ ਪਹੁੰਚੀ

ਜੈਤੋ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਮੱਲਾ ਦੇ ਆਦਰਸ਼ ਸਕੂਲ ਦਾ ਸੰਘਰਸ਼ ਅੱਜ ਸ਼ਹਿਰ ਦੀਆਂ ਸੜਕਾਂ ’ਤੇ ਪਹੁੰਚ ਗਿਆ। ਵਿਖਾਵਾਕਾਰੀਆਂ ਨੇ ਸਕੂਲ ਬੰਦ ਕਰਵਾਉਣ ਲਈ ਕੈਪਟਨ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਸਕੂਲ ਮਸਲੇ ’ਤੇ ਲੋਕਾਂ ਦੀ ਆਵਾਜ਼ ਨਾ ਬਣਨ ਲਈ ਉਨ੍ਹਾਂ ਸੰਸਦ ਮੈਂਬਰ ਮੁਹੰਮਦ ਸਦੀਕ ’ਤੇ ਵੀ ਤਨਜ਼ ਕਸੇ। ਰੋਸ ਪ੍ਰਦਰਸ਼ਨ ਵਿਚ ਸਕੂਲ ਦੇ ਬੱਚੇ, ਅਧਿਆਪਕ, ਮਾਪੇ ਅਤੇ ਐਕਸ਼ਨ ਕਮੇਟੀ ਦੇ ਵਰਕਰ ਸ਼ਾਮਲ ਸਨ। ਬੁਲਾਰੇ ਸੰਸਦ ਮੈਂਬਰ ਮੁਹੰਮਦ ਸਦੀਕ ’ਤੇ ਖਿਝੇ ਹੋਏ ਕਹਿ ਰਹੇ ਸਨ ਕਿ ਅਸੈਂਬਲੀ ਹਲਕਾ ਜੈਤੋ ਦੀ ਨੁਮਾਇੰਦਗੀ ਕਰਦੇ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਚਾਲੀ ਪਿੰਡਾਂ ਦੇ ਦੁੱਖ ਨੂੰ ਪਛਾਣ ਕੇ ਅਜੇ ਤੱਕ ਹਾਅ ਦਾ ਨਾਅਰਾ ਨਾਅਰਾ ਨਹੀਂ ਮਾਰਿਆ। 

ਕਰੰਟ ਲੱਗਣ ਕਾਰਨ ਮੌਤ: ਕਾਂਗਰਸੀਆਂ ਤੇ ਪਰਿਵਾਰ ਵੱਲੋਂ ਕੌਮੀ ਮਾਰਗ ਠੱਪ

ਤਰਨ ਤਾਰਨ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਜੰਡੋਕੇ ਸਰਹਾਲੀ ਦੇ ਇਕ 50 ਸਾਲਾ ਬਲਜੀਤ ਸਿੰਘ ਉਰਫ ਬਗੀਚਾ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਮੌਤ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣ ਗਿਆ ਹੈ| ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਕਸ਼ਮੀਰ ਕੌਰ ਦੇ ਬਿਆਨਾਂ ’ਤੇ ਦਫ਼ਾ 174 ਅਧੀਨ ਕੇਸ ਦਰਜ ਕੀਤਾ ਹੈ|
ਬਲਜੀਤ ਸਿੰਘ ਨੂੰ 5 ਨਵੰਬਰ ਨੂੰ ਉਸ ਵੇਲੇ ਬਿਜਲੀ ਦਾ ਕਰੰਟ ਲੱਗਾ ਸੀ ਜਦੋਂ ਉਹ ਟਰਾਂਸਫਾਰਮਰ ’ਤੇ ਚੜ੍ਹ ਕੇ ਆਪਣੇ ਘਰ ਦੀ ਬਿਜਲੀ ਸਪਲਾਈ ਬਹਾਲ ਕਰ ਰਿਹਾ ਸੀ| ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਇਥੋਂ ਦੇ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ ਜਿਥੇ ਉਹ ਕੱਲ੍ਹ ਦਮ ਤੋੜ ਗਿਆ| ਬਲਜੀਤ ਸਿੰਘ ਦੀ ਮੌਤ ਲਈ ਪਾਵਰਕੌਮ ਅਧਿਕਾਰੀਆਂ ਨੂੰ ਕਸੂਰਵਾਰ ਠਹਿਰਾਉਂਦਿਆਂ ਇਲਾਕੇ ਦੇ ਕਾਂਗਰਸ ਆਗੂਆਂ ਦੀ ਅਗਵਾਈ ’ਚ ਮ਼ਿਤਕ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਆਦਿ ਨੇ ਰਸੂਲਪੁਰ ਨਹਿਰਾਂ ’ਤੇ ਕੌਮੀ ਸ਼ਾਹ ਮਾਰਗ ਤੇ ਅੱਜ ਦਿਨ ਭਰ ਧਰਨਾ ਦਿੱਤਾ ਜਿਸ ਕਾਰਨ ਮੁਸਾਫਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ| ਧਰਨਾਕਾਰੀਆਂ ਦੀ ਅਗਵਾਈ ਪੱਖੋਕੇ ਦੇ ਸੀਨੀਅਰ ਕਾਂਗਰਸ ਪਾਰਟੀ ਆਗੂ ਚੇਅਰਮੈਨ ਹਰਜਿੰਦਰ ਸਿੰਘ, ਬਲਾਕ ਸਮਿਤੀ ਮੈਂਬਰ ਅਮਰਪਾਲ ਸਿੰਘ, ਜਸਪਾਲ ਸਿੰਘ ਝਬਾਲ, ਬੁੱਧ ਸਿੰਘ, ਬਲੀ ਸਿੰਘ ਤਲਵੰਡੀ, ਭਾਗ ਸਿੰਘ ਸਰਪੰਚ ਜੰਡੋਕੇ ਨੇ ਸੰਬੋਧਨ ਕੀਤਾ|

ਮੰਗਾਂ ਨਾ ਮੰਨੇ ਜਾਣ ’ਤੇ ਪਾਵਰਕੌਮ ਪੈਨਸ਼ਨਰਾਂ ਵੱਲੋਂ ਮੁਜ਼ਾਹਰਾ

ਬਟਾਲਾ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੁਲਾਜਮਾਂ ਦੀ ਪੈਨਸ਼ਨਰਜ਼ ਐਸੋਸੀਏਸ਼ਨ ਬਟਾਲਾ ਇਕਾਈ ਦੀ ਇਕੱਤਰਤਾ ਪ੍ਰਧਾਨ ਅਮਰਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਤੀਰਥ ਸਿੰਘ ਵਿਰਦੀ ਸਣੇ ਹੋਰ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਇਸ ਮੌਕੇ ਸ੍ਰੀ ਰੰਧਾਵਾ ਨੇ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਪੈਨਸ਼ਨਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਤੇ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਮੰਗਾਂ ਅਜੇ ਤੱਕ ਵੀ ਲਾਗੂ ਨਹੀਂ ਕੀਤੀਆਂ ਗਈਆਂ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਆਪਣੀਆਂ ਮੁੱਖ ਮੰਗਾਂ ਦੁਹਰਾਉਂਦਿਆਂ ਬੁਲਾਰਿਆਂ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦਿੱਤੀ ਜਾਵੇ ਤੇ ਕੈਸ਼ਲੈੱਸ ਮੈਡੀਕਲ ਯੋਜਨਾ ਲਾਗੂ ਕੀਤੀ ਜਾਵੇ। ਸ੍ਰੀ ਤੀਰਥ ਸਿੰਘ ਵਿਰਦੀ ਅਨੁਸਾਰ ਪੈਨਸ਼ਨਰਾਂ ਦੀਆਂ ਬਾਕੀ ਮੰਗਾਂ ਵਿੱਚ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀ ਬਕਾਇਆ ਰਾਸ਼ੀ ਜਾਰੀ ਕਰਨਾ, ਮੈਡੀਕਲ ਭੱਤਾ 2500 ਰੁਪਏ ਕਰਨਾ, ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨਾ ਆਦਿ ਸ਼ਾਮਲ ਹਨ। ਸਮੂਹ ਪੈਨਸ਼ਨਰਾਂ ਨੇ ਇੱਕ ਸੁਰ ਕਿਹਾ ਕਿ ਜੇ ਜਲਦੀ ਹੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਨੂੰ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਏਗਾ।

ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰ ਕਾਦੀਆਂ ਯੂਨੀਅਨ ਵਿਚ ਸ਼ਾਮਿਲ

ਬਠਿੰਡਾ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਕਿਸਾਨ ਸਿੱਧੂਪੁਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਕਿ ਯੂਨੀਅਨ ਦੇ ਕੁਝ ਜ਼ਿਲ੍ਹਾ ਲੈਵਲ ਦੇ ਆਗੂ ਅਤੇ 200 ਦੇ ਕਰੀਬ ਵਰਕਰਾਂ ਵੱਲੋਂ ਗੋਨਿਆਣਾ ਕਲਾਂ ਦੇ ਗੁਰੂ ਘਰ ਵਿੱਚ ਰੱਖੀ ਗਈ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਗਿਆ। ਮੀਟਿੰਗ ਮੌਕੇ ਆਗੂਆਂ ਨੇ ਬੀਕੇਯੂ ਸਿੱਧੂਪੁਰ, ਸਾਬਕਾ ਆਗੂਆਂ ਸੁਖਦਰਸ਼ਨ ਸਿੰਘ 

ਨਗਰ ਨਿਗਮ ਨੇ ਖਰੀਦੀਆਂ ਸਵੀਪਿੰਗ ਮਸ਼ੀਨਾਂ

ਅੰਮ੍ਰਿਤਸਰ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ’ਤੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਹੈਰੀਟੇਜ ਸਟਰੀਟ ਦੀ ਸਾਫ ਸਫਾਈ ਦੇ ਕੰਮ ਲਈ ਨਗਰ ਨਿਗਮ ਵਲੋਂ ਖਰੀਦੀਆਂ ਗਈਆਂ ਦੋ ਰੋਡ ਸਵੀਪਿੰਗ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ ਤੇ ਹੋਰ ਅਧਿਕਾਰੀ ਹਾਜ਼ਰ ਸਨ।ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਸਵੀਪਿੰਗ 

ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਅਟਾਰੀ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਚੱਕ ਮੁਕੰਦ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਗੁਰਮਤਿ ਸਮਾਗਮ ਕਰਵਾਇਆ ਗਿਆ। ਬਾਬਾ ਕਿਰਪਾਲ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੇ ਸਹਿਯੋੋਗ ਸਦਕਾ ਕਰਵਾਏ ਸਮਾਗਮ ਦੌਰਾਨ ਪਾਠਾਂ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਸੱਚਖੰਡ ਵਾਸੀ ਸੰਤ ਹਜਾਰਾ ਸਿੰਘ (ਗੁਰੂੂ ਕਾ ਬਾਗ) ਗੁਰਮਤਿ ਸੰਗੀਤ ਅਕੈਡਮੀ ਦੇ ਬੱਚਿਆਂ ਅਤੇ ਬਾਬਾ ਕੇਵਲਜੀਤ ਸਿੰੰਘ ਦੇ ਰਾਗੀ ਜਥੇ ਵੱਲੋਂ ਮਨੋਹਰ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਭਾਈ ਮਲਕੀਤ ਸਿੰਘ ਦੇ ਕਵੀਸ਼ਰੀ ਜਥੇ ਨੇ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਵਿੱਚ ਸੰੰਗਤ ਨੂੰ ਪ੍ਰਸੰਗ ਸਰਵਣ ਕਰਵਾਏੇ।

ਮਿਊਜ਼ੀਅਮ ’ਚ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ

ਪਠਾਨਕੋਟ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਦੇ ਜੀਵਨ, ਉਦਾਸੀਆਂ ਤੇ ਉਪਦੇਸ਼ਾਂ ਬਾਰੇ ਜਾਣੂੰ ਕਰਵਾਉਣ ਲਈ ਅੱਜ ਤੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਤਿ ਆਧੁਨਿਕ ਤਕਨੀਕ ਨਾਲ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ (ਅਵਾਜ਼ ਤੇ ਰੋਸ਼ਨੀ) ਸ਼ੁਰੂ ਹੋ ਗਿਆ। ਅੱਜ ਦੇ ਦਿਨ ਸ਼ੋਅ ਦੇ ਸ਼ੂਰੂਆਤ ਵਿੱਚ ਪਠਾਨਕੋਟ ਦੇ ਵਿਧਾਇਕ ਅਮਿਤ, ਭੋਆ ਦੇ ਵਿਧਾਇਕ ਜੋਗਿੰਦਰ ਪਾਲ ਅਤੇ ਡਿਪਟੀ ਕਮਿਸ਼ਨਰ ਰਾਮਵੀਰ ਪਠਾਨਕੋਟ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਰਿਬਨ ਕੱਟ ਕੇ ਉਦਘਾਟਨ ਕੀਤਾ। ਮੁੱਖ ਮਹਿਮਾਨਾਂ ਨੇ ਡਿਜੀਟਲ ਮਿਊਜ਼ੀਅਮ ਵੀ ਦੇਖਿਆ।

 ਗੁਰੂ ਰਾਮਦਾਸ ਯੂਨੀਵਰਸਿਟੀ ’ਚ ਕਾਨਫਰੰਸ

ਅੰਮ੍ਰਿਤਸਰ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵਿਚ ਯੂਐਸਏ-ਆਸਟ੍ਰੇਲੀਆ-ਯੂਕੇ ਦੇ ਸਹਿਯੋਗ ਨਾਲ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਦੌਰਾਨ ਕੰਪਨੀਆਂ, ਦਫ਼ਤਰਾਂ, ਸੰਸਥਾਵਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਦਿਮਾਗੀ ਸਿਹਤ ਨੂੰ ਚੰਗਾ ਰੱਖਣ ਦੇ ਢੰਗ ਅਤੇ ਲੋੜਾਂ ਸਬੰਧੀ ਅੰਤਰ-ਰਾਸ਼ਟਰੀ ਪੱਧਰ ਦੀਆਂ ਸ਼ਖਸੀਅਤਾਂ ਪ੍ਰੋ. ਫਲੋਰੈਂਸ ਥਾਈਬੋਟ (ਫਰਾਂਸ), ਡਾ. ਜੈਕ ਮੈਕਨਟਾਇਰ (ਯੂ.ਐਸ.ਏ.), 

ਕਰਤਾਰਪੁਰ ਦੀ ਮਿੱਟੀ ’ਤੇ ਕਸਟਮ ਅਧਿਕਾਰੀਆਂ ਦੀ ਨਜ਼ਰ

ਜਲੰਧਰ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੌਮਾਂਤਰੀ ਸਰਹੱਦਾਂ ’ਤੇ ਤਾਇਨਾਤ ਕਸਟਮ ਅਧਿਕਾਰੀ ਆਮ ਤੌਰ ’ਤੇ ਬੇਸ਼ਕੀਮਤੀ ਚੀਜ਼ਾਂ ’ਤੇ ਹੀ ਤਿੱਖੀ ਨਜ਼ਰ ਰੱਖਦੇ ਹਨ। ਕਸਟਮ ਅਧਿਕਾਰੀਆਂ ਦਾ ਸੋਨਾ, ਚਾਂਦੀ, ਹੀਰਿਆਂ ਅਤੇ ਹੋਰ ਕੀਮਤੀ ਚੀਜ਼ਾਂ ਦੀ ਤਸਕਰੀ ’ਤੇ ਵੀ ਸਾਰਾ ਧਿਆਨ ਹੁੰਦਾ ਹੈ ਪਰ ਕਰਤਾਰਪੁਰ ਲਾਂਘੇ ਰਾਹੀਂ ਵਾਪਸ ਆਉਣ ਵਾਲੇ ਸ਼ਰਧਾਲੂਆਂ ਦਾ ਸਾਮਾਨ ਫਰੋਲਣ ਲੱਗਿਆਂ ਕਸਟਮ ਅਧਿਕਾਰੀ ਉਨ੍ਹਾਂ ਦੇ ਬੈਗਾਂ ਵਿਚੋਂ ਮਿੱਟੀ ਲੱਭਦੇ ਹਨ। ਇਨ੍ਹਾਂ ਸ਼ਰਧਾਲੂਆਂ ਦਾ ਬੈਗ ਚੈੱਕ ਕਰਨ ਤੋਂ ਪਹਿਲਾਂ ਹੀ ਕਸਟਮ ਅਧਿਕਾਰੀ ਉਨ੍ਹਾਂ ਨੂੰ ਇਹ ਪੁੱਛ ਲੈਂਦੇ ਹਨ ਕਿ ਕਿਤੇ ਉਹ ਮਿੱਟੀ ਤਾਂ ਨਹੀਂ ਲੈ ਕੇ ਆਏ? ਜਿਹੜੇ ਸ਼ਰਧਾਲੂਆਂ ਦੇ ਬੈਗਾਂ ਵਿਚੋਂ ਮਿੱਟੀ ਮਿਲਦੀ ਹੈ ਉਨ੍ਹਾਂ ਨੂੰ ਇਹ ਅਧਿਕਾਰੀ ਸੁੰਘ-ਸੁੰਘ ਕੇ ਚੈੱਕ ਕਰਦੇ ਹਨ। ਕਸਟਮ ਅਧਿਕਾਰੀ ਮਿੱਟੀ ਨੂੰ ਵਾਰ-ਵਾਰ ਹੱਥ ਲਾ ਕੇ ਮਲਦੇ ਹਨ, ਫਿਰ ਉਹ ਕਈ ਵਾਰ ਸੁੰਘਦੇ ਹਨ ਪਰ ਉਹ ਸ਼ਰਧਾਲੂਆਂ ਵੱਲੋਂ ਮਿੱਟੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦਿੰਦੇ।

ਨਿਹੰਗ ਸਿੰਘਾਂ ਨੇ ਖ਼ਾਲਸਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ

ਜਲੰਧਰ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਕੌਮਾਂਤਰੀ ਸਮਾਗਮ ਬੀਤੀ ਰਾਤ ਅਖੰਡ ਪਾਠ ਦੇ ਭੋਗ ਪੈਣ ਨਾਲ ਸੰਪੂਰਨ ਹੋ ਗਏ। ਪੰਜਾਬ ਸਰਕਾਰ ਵੱਲੋਂ ਸਮਾਗਮਾਂ ਦੀ ਸਮਾਪਤੀ 12 ਨਵੰਬਰ ਦੀ ਰਾਤ ਨੂੰ ਹੀ ਹੋ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 1 ਨਵੰਬਰ ਤੋਂ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਰੰਭ ਹੋਏ ਸਨ। ਇਨ੍ਹਾਂ ਸਮਾਗਮਾਂ ਦੀ ਸਮਾਪਤੀ ਮੌਕੇ 12 ਅਤੇ 13 ਨਵੰਬਰ ਦੀ ਦਰਮਿਆਨੀ ਰਾਤ ਗੁਰਦੁਆਰੇ ਵਿਖੇ ਸੰਗਤ ਨੇ ਭਰਵੀਂ ਸ਼ਮੂਲੀਅਤ ਕੀਤੀ। ਅਖੰਡ ਪਾਠ ਦੇ ਭੋਗ ਰਾਤ 2.30 ਵਜੇ ਪਾਏ ਗਏ। ਇਸ ਮੌਕੇ ਕੀਰਤਨ ਕੀਤਾ ਗਿਆ ਤੇ ਸਮੁੱਚੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ’ਤੇ ਫੁੱਲਾਂ ਦੀ ਵਰਖਾ ਕੀਤੀ।

ਬਾਲ ਦਿਵਸ: ਅਭਾਗੇ ਨਿਆਣੇ, ਜਿਸ ਤਨ ਲੱਗੇ ਸੋ ਤਨ ਜਾਣੇ..!

ਬਠਿੰਡਾ,13 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਨਰਮਾ ਪੱਟੀ ’ਚ ਸੈਂਕੜੇ ਬੱਚੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਨ੍ਹਾਂ ਦੇ ਬਾਪ ਕਰਜ਼ੇ ਨੇ ਖੋਹ ਲਏ ਤੇ ਮਾਵਾਂ ਛੱਡ ਕੇ ਤੁਰ ਗਈਆਂ। ਬਿਨਾਂ ਕਸੂਰ ਤੋਂ ਇਹ ਬੱਚੇ ਸਜ਼ਾ ਭੁਗਤ ਰਹੇ ਹਨ। ਪਨਾਹ ਲੈਣ ਲਈ ਇਨ੍ਹਾਂ ਕੋਲ ਕੋਈ ਚਾਚਾ ਵੀ ਨਹੀਂ ਹੈ। ਬਾਲ ਦਿਵਸ ਮਨਾਉਣਾ ਤਾਂ ਦੂਰ ਦੀ ਗੱਲ, ਇਨ੍ਹਾਂ ਬੱਚਿਆਂ ਕੋਲ ਤਾਂ ਉਦਾਸ ਹੋਣ ਦੀ ਵੀ ਵਿਹਲ ਨਹੀਂ। ਖ਼ੁਦਕੁਸ਼ੀ ਦੇ ਰਾਹ ਗਏ ਕਿਸਾਨਾਂ-ਮਜ਼ਦੂਰਾਂ ਦੇ ਇਨ੍ਹਾਂ ਬੱਚਿਆਂ ਲਈ ਕੋਈ ਸਰਕਾਰੀ ਫਾਈਲ ਵੀ ਨਹੀਂ ਖੁੱਲ੍ਹ ਸਕੀ। ਤਾਹੀਓਂ ਇਨ੍ਹਾਂ ਦੀ ਜ਼ਿੰਦਗੀ ਪਿੰਜਰਾ ਬਣ ਗਈ ਹੈ। ਉੱਚੀ ਉਡਾਣ ਭਰਨ ਦੀ ਉਮਰੇ ਇਨ੍ਹਾਂ ਨੂੰ ਜ਼ਿੰਦਗੀ ਨਾਲ ਆਢਾ ਲੈਣਾ ਪੈ ਰਿਹਾ ਹੈ। ਇਨ੍ਹਾਂ ਬੱਚਿਆਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086430329
Copyright © 2019, Panjabi Times. All rights reserved. Website Designed by Mozart Infotech