» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਖੇਡ ਸੰਸਾਰ

ਵਿਜੇਂਦਰ ਨੇ ਸਨਾਈਡਰ ਨੂੰ ਕੀਤਾ ਚਿੱਤ

July 15, 2019 05:07 PM

ਨੇਵਾਰਕ (ਅਮਰੀਕਾ),14 ਜੁਲਾਈ (ਪੰਜਾਬੀ ਟਾਇਮਜ਼ ) : ਭਾਰਤੀ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਅਮਰੀਕੀ ਪ੍ਰੋਫੈਸ਼ਨਲ ਸਰਕਟ ਵਿੱਚ ਪਹਿਲੀ ਵਾਰ ਉੱਤਰਦਿਆਂ ਆਪਣੇ ਤੋਂ ਵੱਧ ਅਨੁਭਵੀ ਮਾਈਕ ਸਨਾਈਡਰ ’ਤੇ ਤਕਨੀਕੀ ਨਾਕ-ਆਊਟ ਰਾਹੀਂ ਜਿੱਤ ਹਾਸਲ ਕੀਤੀ। ਪੂਰੀ ਰਾਤ (ਸ਼ਨਿੱਚਰਵਾਰ ਰਾਤ ਅਤੇ ਐਤਵਾਰ ਸਵੇਰ ਤੱਕ) ਚੱਲੀ ਅੱਠ ਗੇੜ ਦੀ ਸੁਪਰ ਮਿਡਲਵੇਟ ਬਾਊਟ ਵਿੱਚ ਹਰਿਆਣਾ ਦੇ 33 ਸਾਲ ਦੇ ਮੁੱਕੇਬਾਜ਼ ਨੇ ਚਾਰ ਰਾਊਂਡ ਵਿੱਚ ਦਬਦਬਾ ਬਣਾ ਕੇ ਪ੍ਰੋਫ਼ੈਸ਼ਨਲ ਸਰਕਟ ਵਿੱਚ ਲਗਾਤਾਰ 11ਵੀਂ ਜਿੱਤ ਦਰਜ ਕੀਤੀ।
ਵਿਜੇਂਦਰ ਨੇ ਬਾਊਟ ਜਿੱਤਣ ਮਗਰੋਂ ਕਿਹਾ, ‘‘ਲੰਮੇ ਸਮੇਂ ਮਗਰੋਂ ਰਿੰਗ ਵਿੱਚ ਵਾਪਸੀ ਕਰਨਾ ਸ਼ਾਨਦਾਰ ਹੈ। ਇੱਥੇ ਅਮਰੀਕਾ ਵਿੱਚ ਆਉਣਾ ਅਤੇ ਜਿੱਤ ਹਾਸਲ ਕਰਨਾ ਬਹੁਤ ਵਧੀਆ ਰਿਹਾ। ਇਹ ਸਚਮੁੱਚ ਕਾਫ਼ੀ ਰੋਮਾਂਚਕ ਸੀ। ਮੈਂ ਅਮਰੀਕਾ ਵਿੱਚ ਪਲੇਠੀ ਜਿੱਤ ਦਰਜ ਕਰਕੇ ਬਹੁਤ ਖ਼ੁਸ਼ ਹਾਂ।’’
ਇਹ ਜਿੱਤ ਵਿਜੇਂਦਰ ਨੂੰ ਚੌਥੇ ਗੇੜ ਦੇ ਦੂਜੇ ਮਿੰਟ ਵਿੱਚ ਸਨਾਈਡਰ ’ਤੇ ਲਗਾਤਾਰ ਕੀਤੇ ਸਿੱਧੇ ਪੰਚਾਂ ਦੇ ਵਾਰ ਕਾਰਨ ਮਿਲੀ। ਇਸ ਤਰ੍ਹਾਂ ਰੈਫਰੀ ਨੂੰ ਬਾਊਟ ਇਸ ਭਾਰਤੀ ਮੁੱਕੇਬਾਜ਼ ਦੇ ਹੱਕ ਵਿੱਚ ਕਰਨ ਲਈ ਮਜ਼ਬੂਰ ਹੋਣਾ ਪਿਆ।
ਵਿਜੇਂਦਰ ਨੇ ਕਿਹਾ, ‘‘ਮੈਨੂੰ ਦਬਦਬਾ ਬਣਾਉਣ ਵਿੱਚ ਚਾਰ ਰਾਊਂਡ ਲੱਗੇ। ਮੈਂ ਦੋ ਜਾਂ ਤਿੰਨ ਰਾਊਂਡ ਦੀ ਉਮੀਦ ਕੀਤੀ ਸੀ, ਪਰ ਮੈਨੂੰ ਇਸ ਵਿੱਚ ਚਾਰ ਰਾਊਂਡ ਲੱਗ ਗਏ। ਮੈਨੂੰ ਚੰਗਾ ਲੱਗਿਆ।’’ ਇਹ ਵਿਜੇਂਦਰ ਦੀ ਅੱਠਵੀਂ ਨਾਕ-ਆਊਟ ਜਿੱਤ ਹੈ। ਪੂਰੀ ਬਾਊਟ ਦੌਰਾਨ 38 ਸਾਲ ਦੇ ਸਨਾਈਡਰ ਦੇ ਪੰਚਾਂ ਵਿੱਚ ਪੂਰੀ ਮਜ਼ਬੂਤੀ ਨਹੀਂ ਜਾਪੀ, ਜਦਕਿ ਇੱਕ ਸਾਲ ਤੋਂ ਵੱਧ ਸਮੇਂ ਮਗਰੋਂ ਵਾਪਸੀ ਕਰ ਰਹੇ ਵਿਜੇਂਦਰ ਦੇ ਪੰਚ ਕਾਫ਼ੀ ਸਹੀ ਅਤੇ ਮਜ਼ਬੂਤ ਸਨ। ਸਥਾਨਕ ਮਜ਼ਬੂਤ ਦਾਅਵੇਦਾਰ ਵੱਲੋਂ ਮਜ਼ਬੂਤ ਚੁਣੌਤੀ ਨਾ ਮਿਲਣ ਕਾਰਨ ਵਿਜੇਂਦਰ ਨੇ ਸਨਾਈਡਰ ਨੂੰ ਆਸਾਨੀ ਨਾਲ ਰੋਕ ਦਿੱਤਾ। ਸਨਾਈਡਰ ਦੀ ਜਿੱਤ ਦਾ ਰਿਕਾਰਡ 13-5-3 ਹੈ। ਸਾਬਕਾ ਡਬਲਯੂਬੀਓ ਏਸ਼ੀਆ ਪੈਸੀਫ਼ਿਕ ਚੈਂਪੀਅਨ ਵਿਜੇਂਦਰ ਹਾਲ ਹੀ ਵਿੱਚ ਦੱਖਣੀ ਦਿੱਲੀ ਦੀ ਸੀਟ ਤੋਂ ਆਮ ਚੋਣਾਂ ਲੜਿਆ ਸੀ, ਜਿਸ ਵਿੱਚ ਉਸ ਨੂੰ ਹਾਰ ਮਿਲੀ ਸੀ।

ਹਾਲ ਆਫ ਫੇਮ ਬਾਬ ਐਰੁਮ ਦੇ ਟੌਮ ਰੈਂਕ ਪ੍ਰੋਮੋਸ਼ਨਜ਼ ਨਾਲ ਸਮਝੌਤਾ ਕਰਨ ਮਗਰੋਂ ਵਿਜੇਂਦਰ ਇਸ ਸਾਲ ਦੋ ਹੋਰ ਫਾਈਟਸ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ। ਵਿਜੇਂਦਰ ਸਾਲ 2015 ਵਿੱਚ ਪ੍ਰੋਫੈਸ਼ਨਲ ਬੌਕਸਿੰਗ ਵਿੱਚ ਉਤਰਨ ਮਗਰੋਂ ਬ੍ਰਿਟਿਸ਼ ਟਰੇਨਰ ਲੀ ਬੀਅਰਡ ਤੋਂ ਸਿਖਲਾਈ ਲੈ ਰਿਹਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਆਸਟਰੇਲੀਆ ਨੇ ਸ੍ਰੀਲੰਕਾ ਨੂੰ 50-36 ਨਾਲ ਹਰਾਇਆ

ਪਟਿਆਲਾ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੋਂ ਦੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ‘ਪੋਲੋ ਗਰਾਊਂਡ’ ਵਿੱਚ ਅੱਜ ਕੌਮਾਂਤਰੀ ਕਬੱਡੀ ਟੂਰਨਾਮੈਂਟ-2019 ਦੇ ਦੋ ਮੈਚ ਖੇਡੇ ਗਏ। ਪਹਿਲੇ ਮੁਕਾਬਲੇ ’ਚ ਆਸਟਰੇਲੀਆ ਦੀ ਟੀਮ ਨੇ ਸ੍ਰੀਲੰਕਾ ਨੂੰ ਹਰਾਇਆ ਜਦੋਂਕਿ ਦੂਜੇ ਮੁਕਾਬਲੇ ’ਚ ਨਿਊਜ਼ੀਲੈਂਡ ਨੇ ਕੀਨੀਆ ਨੂੰ ਚਿੱਤ ਕੀਤਾ। ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਆਮਦ ਸੰਭਵ ਨਾ ਹੋ ਸਕੀ। ਉੱਧਰ, ਟੂਰਨਾਮੈਂਟ ਪ੍ਰਤੀ ਦਰਸ਼ਕਾਂ ਦਾ ਹੁੰਗਾਰਾ ਵੀ ਮੱਠਾ ਹੀ ਰਿਹਾ।

ਭਾਰਤ ਨੇ ਪਹਿਲਾ ਟੀ20 ਮੈਚ ਜਿੱਤਿਆ

ਹੈਦਰਾਬਾਦ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਨੇ ਅੱਜ ਇੱਥੇ ਪਹਿਲੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਨੇ ਪੰਜ ਵਿਕਟਾਂ ’ਤੇ 207 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੀ ਨਾਬਾਦ 94 ਦੌੜਾਂ ਦੀ ਬਦੌਲਤ 18.4 ਓਵਰਾਂ ’ਚ ਚਾਰ ਵਿਕਟਾਂ ’ਤੇ 209 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਅੱਠ ਦੌੜਾਂ, ਕੇ ਰਾਹੁਲ ਨੇ 62 ਦੌੜਾਂ ਤੇ ਰਿਸ਼ਭ ਪੰਤ ਨੇ 18 ਦੌੜਾਂ ਦਾ ਯੋਗਦਾਨ ਪਾਇਆ।

ਮਨਪ੍ਰੀਤ ਐੱਫਆਈਐੱਚ ਦੇ ‘ਪਲੇਅਰ ਆਫ਼ ਦਿ ਯੀਅਰ’ ਪੁਰਸਕਾਰ ਲਈ ਨਾਮਜ਼ਦ

ਲੁਸਾਨੇ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਅੱਜ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ‘ਪਲੇਅਰ ਆਫ਼ ਦਿ ਯੀਅਰ’ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਮਨਪ੍ਰੀਤ ਦੀ ਅਗਵਾਈ ਵਿੱਚ ਭਾਰਤ ਨੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਦੋ ਹੋਰ ਭਾਰਤੀਆਂ ਵਿਵੇਕ ਪ੍ਰਸਾਦ ਤੇ ਲਾਲਰੈਮਸਿਆਮੀ ਨੂੰ ਐੱਫਆਈਐੱਚ ਨੇ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿੱਚ ਸਾਲ ਦੇ ਉੱਭਰਦੇ ਸਟਾਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਮਨਪ੍ਰੀਤ ਨੇ ਹੁਣ ਤੱਕ 242 ਕੌਮਾਂਤਰੀ ਮੈਚ ਖੇਡੇ ਹਨ।

ਮੈਸੀ ਨੇ ਰਿਕਾਰਡ 6ਵਾਂ ਫੀਫਾ ਪੁਰਸਕਾਰ ਜਿੱਤਿਆ

ਮੈਡਰਿਡ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਆਪਣੇ ਕਲੱਬ ਅਤੇ ਦੇਸ਼ ਲਈ ਮੁਸ਼ਕਲ ਦੌਰ ਵਿੱਚ ਵੀ ਫੁਟਬਾਲ ਦੇ ਮੈਦਾਨ ਵਿੱਚ ਆਪਣੇ ਫਨ ਦਾ ਸ਼ਾਨਦਾਰ ਮੁਜਾਹਰ ਕਰਨ ਵਾਲੇ ਅਰਜਨਟੀਨਾ ਦੇ ਸਟਾਰ ਲਾਇਨਲ ਮੈਸੀ ਨੇ ਰਿਕਾਰਡ ਛੇਵੀਂ ਵਾਰ ਫੀਫਾ ਦੇ ਸਰਵੋਤਮ ਖਿਡਾਰੀ ਦਾ ਪੁਰਸਕਾਰ ਜਿੱਤਿਆ। ਪਿਛਲੇ ਸੈਸ਼ਨ ਵਿੱਚ ਬਾਰਸੀਲੋਨਾ ਦਾ ਪ੍ਰਦਰਸ਼ਨ ਔਸਤ ਰਿਹਾ, ਜਦਕਿ ਕੋਪਾ ਅਮਰੀਕਾ ਦੇ ਸੈਮੀਫਾਈਨਲ ਵਿੱਚ ਬ੍ਰਾਜ਼ੀਲ ਨੇ ਅਰਜਨਟੀਨਾ ਨੂੰ ਹਰਾ ਕੇ ਦਿੱਤਾ ਸੀ। ਇਸ ਦੇ ਬਾਵਜੂਦ ਮੈਸੀ ਦਾ ਪ੍ਰਦਰਸ਼ਨ 2019 ਵਿੱਚ ਸ਼ਾਨਦਾਰ ਰਿਹਾ। ਹੁਣ ਉਸ ਦੇ ਨਾਮ ਫੁਟਬਾਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਾਰ ਇਹ ਪੁਰਸਕਾਰ ਹੋ ਗਿਆ ਹੈ। ਉਸ ਨੇ ਪੰਜਵਾਂ ‘ਬਾਲੋਨ ਡੀ’ਓਰ’ ਪੁਰਸਕਾਰ ਚਾਰ ਸਾਲ ਪਹਿਲਾਂ ਜਿੱਤਿਆ ਸੀ। ਉਸ ਦੇ ਰਵਾਇਤੀ ਵਿਰੋਧੀ ਕ੍ਰਿਸਟਿਆਨੋ ਰੋਨਾਲਡੋ ਨੇ ਪੰਜ ਵਾਰ ਇਹ ਪੁਰਸਕਾਰ ਜਿੱਤਿਆ ਹੈ, ਜਦਕਿ ਜੋਹਾਨ ਕਰੱਫ, ਮਾਈਕਲ ਪਲੈਤਿਨੀ ਅਤੇ ਮਾਰਕੋ ਵਨ ਬਾਸਟਨ ਦੇ ਨਾਮ ਤਿੰਨ-ਤਿੰਨ ਪੁਰਸਕਾਰ ਦਰਜ ਹਨ।

ਉਮਰ ਨੂੰ ਖੇਡ ’ਚ ਅੜਿੱਕਾ ਨਹੀਂ ਬਣਨ ਦੇਵਾਂਗਾ: ਮੈਸੀ

ਪੈਰਿਸ,3 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਛੇਵੀਂ ਵਾਰ ਫੀਫਾ ਦੇ ਸਰਵੋਤਮ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਲਾਇਨਲ ਮੈਸੀ ਨੇ ਕਿਹਾ ਕਿ ਉਹ ਉਮਰ ਨੂੰ ਆਪਣੀ ਖੇਡ ’ਚ ਅੜਿੱਕਾ ਨਹੀਂ ਬਣਨ ਦੇਵੇਗਾ। ਅਮਰੀਕਾ ਦੀ ਵਿਸ਼ਵ ਕੱਪ ਸੁਪਰਸਟਾਰ ਮੈਗਨ ਰੋਪਿਨੋ ਨੇ ਮਹਿਲਾ ਵਰਗ ਵਿੱਚ ਪੁਰਸਕਾਰ ਜਿੱਤਿਆ। ਮੈਗਨ ਪੁਰਸਕਾਰ ਲੈਣ ਲਈ ਨਹੀਂ ਪਹੁੰਚ ਸਕੀ, ਪਰ ਮੈਸੀ ਆਪਣੀ ਪਤਨੀ ਅਤੇ ਦੋਵੇਂ ਬੱਚਿਆਂ ਨਾਲ ਆਇਆ ਸੀ। ਇਹ ਸਾਲ 2015 ਮਗਰੋਂ ਮੈਸੀ ਦਾ ਪਹਿਲਾ ‘ਬਾਲੋਨ ਡੀਓਰ’ ਪੁਸਰਕਾਰ ਅਤੇ ਕਰੀਅਰ ਦਾ ਸਰਵੋਤਮ ਛੇਵਾਂ ਪੁਰਸਕਾਰ ਹੈ। ਮੈਸੀ ਨੇ ਬੀਤੇ ਸਾਲ ਦੇ ਜੇਤੂ ਲੂਕਾ ਮੌਡਰਿਚ ਤੋਂ ਪੁਰਸਕਾਰ ਲੈਣ ਮਗਰੋਂ ਕਿਹਾ, ‘‘ਮੈਂ ਦਸ ਸਾਲ ਪਹਿਲਾਂ ਪਹਿਲੀ ਵਾਰ ਇਹ ਖ਼ਿਤਾਬ ਜਿੱਤਿਆ ਸੀ। 

ਭਾਰਤ ਸਰਕਾਰ ਦੀ ‘ਕੈਂਚੀ' ਨੇ ਪਾਕਿ ਕਬੱਡੀ ਟੀਮ ਨੂੰ ‘ਹੱਦ' ਨਹੀਂ ਟੱਪਣ ਦਿੱਤੀ

ਚੰਡੀਗੜ੍ਹ,2 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਛੇ ਵਿਸ਼ਵ ਕਬੱਡੀ ਕੱਪ ਮੁਕਾਬਲਿਆਂ 'ਚ ਪੰਜ ਵਾਰ ਉਪ ਜੇਤੂ ਰਹੀ ਪਾਕਿਸਤਾਨ ਦੀ ਕਬੱਡੀ ਟੀਮ ਨੂੰ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੇ ਅਜਿਹੀ ਕੈਂਚੀ ਮਾਰੀ ਕਿ ਉਹ ਬਾਰਡਰ ਦਾ ਹੰਦਾ ਨਹਂ ਟੱਪ ਸਕੀ।

ਇੰਡੀਅਨ ਰੇਲਵੇ ਰੈੱਡ ਦੀ ਜੇਤੂ ਸ਼ੁਰੂਆਤ

ਬਠਿੰਡਾ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੰਡੀਅਨ ਰੇਲਵੇ ਰੈੱਡ ਬਾਸਕਟਬਾਲ ਟੀਮ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕੌਮੀ ਬਾਸਕਟਬਾਲ ਟੂਰਨਾਮੈਂਟ ਵਿੱਚ ਅੱਜ ਜਿੱਤ ਨਾਲ ਸ਼ੁਰੂਆਤ ਕੀਤੀ। ਇੱਥੇ ਡੀਏਵੀ ਸਕੂਲ ਅਤੇ ਪੁਲੀਸ ਲਾਈਨ ਦੇ ਖੇਡ ਮੈਦਾਨ ਵਿੱਚ ਸ਼ੁਰੂ ਹੋਏ ਟੂਰਨਾਮੈਂਟ ਵਿੱਚ ਰੇਲਵੇ ਰੈੱਡ, ਰੇਲਵੇ ਬਲਿਊ, ਸੀਆਰਪੀਐੱਫ਼, ਪੰਜਾਬ ਪੁਲੀਸ, ਈਐੱਮਈ ਭੋਪਾਲ, ਚੰਡੀਗੜ੍ਹ ਅਤੇ ਹਨੂੰਮਾਨਗੜ੍ਹ ਦੀਆਂ ਬਾਸਕਟਬਾਲ ਟੀਮਾਂ ਹਿੱਸਾ ਲੈ ਰਹੀਆਂ ਹਨ।

ਵਿੰਡੀਜ਼ ਨੇ ਅਫ਼ਗਾਨਿਸਤਾਨ ਤੋਂ ਇਕਲੌਤਾ ਮੈਚ ਜਿੱਤਿਆ

ਲਖਨਊ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਵੈਸਟ ਇੰਡੀਜ਼ ਨੇ ਆਪਣੀ ਹਰਫ਼ਨਮੌਲਾ ਖੇਡ ਦੀ ਬਦੌਲਤ ਅਫ਼ਗਾਨਿਸਤਾਨ ਨੂੰ ਚਾਰੋਂ ਖ਼ਾਨੇ ਚਿੱਤ ਕਰਦਿਆਂ ਦੌਰੇ ਦਾ ਇਕਲੌਤਾ ਟੈਸਟ ਤੀਜੇ ਦਿਨ ਦੇ ਸ਼ੁਰੂਆਤੀ ਸੈਸ਼ਨ ਵਿੱਚ ਹੀ ਨੌਂ ਵਿਕਟਾਂ ਨਾਲ ਜਿੱਤ ਲਿਆ। ਲਖਨਊ ਸਥਿਤ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ਵਿੱਚ ਪਹਿਲੀ ਪਾਰੀ ਵਿੱਚ 90 ਦੌੜਾਂ ਨਾਲ ਪੱਛੜੇ ਅਫ਼ਗਾਨਿਸਤਾਨ ਨੇ ਤੀਜੇ ਦਿਨ ਸੱਤ ਵਿਕਟਾਂ ’ਤੇ 109 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸ ਦੀਆਂ ਬਾਕੀ ਤਿੰਨ ਵਿਕਟਾਂ 7.1 ਓਵਰ ਵਿੱਚ ਸਿਰਫ਼ 11 ਦੌੜਾਂ ਬਣਾਉਂਦਿਆਂ ਕੁੱਲ 120 ਦੇ ਸਕੋਰ ’ਤੇ ਡਿੱਗ ਗਈਆਂ। ਇਹ ਤਿੰਨ ਵਿਕਟਾਂ ਕੈਰੇਬਿਆਈ ਕਪਤਾਨ ਜੇਸਨ ਹੋਲਡਰ ਨੇ ਲਈਆਂ। ਵੈਸਟ ਇੰਡੀਜ਼ ਨੂੰ ਜਿੱਤ ਲਈ 31 ਦੌੜਾਂ ਦਾ ਟੀਚਾ ਮਿਲਿਆ, ਜੋ ਉਸ ਨੇ 6.2 ਓਵਰ ਵਿੱਚ ਕਰੈਗ ਬਰੈਥਵੇਟ (ਅੱਠ ਦੌੜਾਂ) ਦੀ ਵਿਕਟ ਗੁਆ ਕੇ ਹਾਸਲ ਕਰ ਲਿਆ। ਜੌਹਨ ਕੈਂਪਬੈੱਲ 19 ਦੌੜਾਂ ਅਤੇ ਸ਼ਾਈ ਹੋਪ ਛੇ ਦੌੜਾਂ ਬਣਾ ਕੇ ਨਾਬਾਦ ਰਹੇ। 

ਦੋ-ਰੋਜ਼ਾ ਸੂਬਾ ਪੱਧਰੀ ਅਥਲੈਟਿਕ ਮੀਟ ਸ਼ੁਰੂ

ਤਰਨ ਤਾਰਨ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧਾਂ ਅਧੀਨ ਚਲਦੀਆਂ ਵਿਦਿਅਕ ਸੰਸਥਾਵਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲਾਂ ਦੇ ਵਿਦਿਆਰਥੀਆਂ ਦੀ 20ਵੀਂ ਦੋ-ਰੋਜ਼ਾ ਸੂਬਾ ਪੱਧਰੀ ਅਥਲੈਟਿਕ ਮੀਟ ਅੱਜ ਇਥੋਂ ਦੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਦੇ ਖੇਡ ਮੈਦਾਨ ਵਿਚ ਸ਼ੁਰੂ ਹੋਈ| ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਸੁਸਾਇਟੀ ਦੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸੁਸਾਇਟੀ ਦੇ ਹੋਰ ਅਹੁਦੇਦਾਰ ਹਰਜੀਤ ਸਿੰਘ ਅਤੇ ਗੁਰਿੰਦਰ ਸਿੰਘ ਵਲੋਂ ਕੀਤਾ ਗਿਆ| ਮੇਜ਼ਬਾਨ ਸਕੂਲ ਦੀ ਪ੍ਰਿੰਸੀਪਲ ਰਣਜੀਤ ਕੌਰ ਭਾਟੀਆ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਵੱਖ ਵੱਖ ਸਕੂਲਾਂ ਦੇ ਦੋ ਹਜ਼ਾਰ ਖਿਡਾਰੀ ਵਿਦਿਆਰਥੀ ਹਿੱਸਾ ਲੈ ਰਹੇ ਹਨ| 

ਕਬੱਡੀ ਫੈਡਰੇਸ਼ਨ ਨੇ ਪੁਲਸ ਮੁਖੀ ਨੂੰ ਮਿਲ ਕੇ ਨਸਿ਼ਆਂ ਬਾਰੇ ਖਾਸ ਖੁਲਾਸੇ ਕੀਤੇ

ਚੰਡੀਗੜ੍ਹ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਕੱਲ੍ਹ ਪੰਜਾਬ ਪੁਲਸ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਨੂੰ ਮਿਲ ਕੇ ਪੰਜਾਬ ਵਿੱਚ ਕਬੱਡੀ ਮੈਚਾਂ ਵਿੱਚ ਗੈਂਗਸਟਰਾਂ ਵੱਲੋਂ ‘ਡਰੱਗ ਮਨੀ' ਲਾਉਣ ਬਾਰੇ ਖਾਸ ਖੁਲਾਸੇ ਕੀਤੇ ਹਨ।

ਹਾਕੀ ਮੈਚ ਵਿੱਚ ਭੇੜ ਦਾ ਸਿੱਟਾ: ਪੰਜਾਬ ਪੁਲਿਸ ਦੀ ਟੀਮ ਉੱਤੇ ਚਾਰ ਸਾਲਾਂ ਦੀ ਪਾਬੰਦੀ

ਚੰਡੀਗੜ੍ਹ,26 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਪੁਲਿਸ ਦੀ ਹਾਕੀ ਟੀਮ ਉੱਤੇ ਚਾਰ ਸਾਲ ਲਈ ਪਾਬੰਦੀਲਾਈ ਗਈ ਹੈ ਅਤੇ ਇਸ ਦੇ ਨਾਲ ਪੰਜਾਬ ਨੈਸ਼ਨਲ ਬੈਂਕ(ਪੀ ਐੱਨ ਬੀ) ਟੀਮ ਉੱਤੇ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਸੋਮਵਾਰ ਦਿੱਲੀ ਵਿਖੇ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਦੋਵੇਂ ਟੀਮਾਂ ਦੇ ਖਿਡਾਰੀ ਛਿੱਤਰੋ-ਛਿੱਤਰੀ ਹੋ ਗਏ ਸਨ ਤੇ ਉਸ ਵਕਤ ਗਰਾਊਂਡ ਜੰਗ ਦਾ ਮੈਦਾਨ ਬਣ ਜਾਣ ਨਾਲ ਖਿਡਾਰੀ ਲਹੂ-ਲੁਹਾਣ ਹੋ ਗਏ ਸਨ।

ਕੋਹਲੀ ਸੈਂਕੜਾ ਜੜਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼

ਕੋਲਕਾਤਾ,23 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਿਰਾਟ ਕੋਹਲੀ ਨੇ ਗੁਲਾਬੀ ਗੇਂਦ ਦੀ ਪ੍ਰੀਖਿਆ ’ਚ ਖ਼ਰਾ ਉਤਰਦੇ ਹੋਏ ਅੱਜ ਇੱਥੇ ਬਿਹਤਰੀਨ ਸੈਂਕੜਾ ਬਣਾਇਆ ਜਦੋਂਕਿ ਇਸ਼ਾਂਤ ਸ਼ਰਮਾ ਨੇ ਲਗਾਤਾਰ ਦੂਜੀ ਪਾਰੀ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਤਜਰਬੇਕਾਰ ਮੁਸ਼ਫਿਕੁਰ ਰਹੀਮ ਦੀ ਵਧੀਆ ਪਾਰੀ ਨੇ ਭਾਰਤ ਦਾ ਬੰਗਲਾਦੇਸ਼ ਖ਼ਿਲਾਫ਼ ਜਿੱਤ ਦਾ ਇੰਤਜ਼ਾਰ ਤੀਜੇ ਦਿਨ ਤੱਕ ਵਧਾ ਦਿੱਤਾ।

ਜਲੰਧਰ ਦੀਆਂ ਕੁੜੀਆਂ ਨੇ ਸੀਨੀਅਰ ਵਰਗ ਦਾ ਖ਼ਿਤਾਬ ਜਿੱਤਿਆ

ਜਲੰਧਰ,23 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਚੱਲ ਰਹੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਸੀਨੀਅਰ ਵਰਗ ਦਾ ਖ਼ਿਤਾਬ ਜਲੰਧਰ ਦੀਆਂ ਕੁੜੀਆਂ ਨੇ ਜਿੱਤ ਲਿਆ ਹੈ। ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੀ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਲੜਕੀਆਂ ਦੇ ਵਰਗ ਵਿੱਚ ਸੀਨੀਅਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਲੰਧਰ ਨੇ ਅੰਮ੍ਰਿਤਸਰ ਨੂੰ 2-0 ਨਾਲ ਮਾਤ ਦਿੱਤੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਡਾ. ਮਨਿੰਦਰ ਕੌਰ ਨੇ ਕੀਤੀ ਜਦੋਂਕਿ ਅੰਤਰਰਾਸ਼ਟਰੀ ਖਿਡਾਰੀ ਦਲਜੀਤ ਸਿੰਘ,

ਕੋਮਲਪ੍ਰੀਤ ਨੇ ਜਿੱਤਿਆ ਸੋਨ ਤਗਮਾ

ਰਾਮਪੁਰਾ ਫੂਲ,23 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਤੰਦਰੁਸਤ ਪੰਜਾਬ ਰਾਜ (ਵਿਮੈਨ) ਖੇਡਾਂ ਪਿਛਲੇ ਦਿਨੀਂ ਮਾਨਸਾ ਵਿੱਚ ਸਮਾਪਤ ਹੋਈਆਂ।
ਫਤਿਹ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਪ੍ਰੋ. ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਅੰਡਰ 25 ਗੋਲਾ ਸੁੱਟਣ ਦੇ ਮੁਕਾਬਲਿਆਂ ਵਿੱਚ ਫਤਿਹ ਗਰੁੱਪ ਦੀ ਹੋਣਹਾਰ ਖਿਡਾਰਨ ਕੋਮਲਪ੍ਰੀਤ ਕੌਰ ਭੂੰਦੜ ਜੋ ਬੀਏ ਫਾਈਨਲ ਦੀ ਵਿਦਿਆਰਥਣ ਹੈ, ਨੇ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਦੀਆਂ ਖਿਡਾਰਨਾਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਇਨ੍ਹਾਂ ਮੁਕਾਬਲਿਆਂ ਵਿੱਚੋਂ ਜ਼ਿਲ੍ਹਾ ਪਟਿਆਲਾ ਨੇ ਦੂਜਾ ਸਥਾਨ ਤੇ ਗੁਰਦਾਸਪੁਰ ਨੇ ਤੀਜਾ ਸਥਾਨ ਹਾਸਲ ਕੀਤਾ।

ਸਿਟਸਿਪਾਸ ਨੇ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤਿਆ

ਲੰਡਨ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਟੈਫਨੋਸ ਸਿਟਸਿਪਾਸ ਨੇ ਡੌਮੀਨੀਕ ਥੀਮ ਨੂੰ ਹਰਾ ਕੇ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤ ਲਿਆ। ਯੂਨਾਨ ਦੇ 21 ਸਾਲ ਦੇ ਸਿਟਸਿਪਾਸ ਨੇ 6-7, 6-2, 7-6 ਨਾਲ ਜਿੱਤ ਦਰਜ ਕੀਤੀ। ਉਹ ਲੇਟਨ ਹੈਵਿਟ ਤੋਂ 18 ਸਾਲ ਮਗਰੋਂ ਖ਼ਿਤਾਬ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ। ਇਸ ਦੇ ਨਾਲ ਹੀ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤਣ ਵਾਲਾ ਉਹ ਪਹਿਲਾ ਯੂਨਾਨੀ ਖਿਡਾਰੀ ਹੈ।

ਫੀਫਾ ਕੱਪ ਕੁਆਲੀਫਾਇਰ: ਭਾਰਤ ਦਾ ਓਮਾਨ ਖ਼ਿਲਾਫ਼ ‘ਕਰੋ ਜਾਂ ਮਰੋ’ ਮੁਕਾਬਲਾ ਅੱਜ

ਮਸਕਟ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਹੁਣ ਤੱਕ ਚਾਰ ਮੈਚਾਂ ਵਿੱਚ ਹਾਰ ਚੁੱਕੀ ਭਾਰਤੀ ਫੁਟਬਾਲ ਟੀਮ ਵਿਸ਼ਵ ਕੱਪ ਕੁਆਲੀਫਾਈਂਗ ਗੇੜ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿੱਚ ਮੰਗਲਵਾਰ ਨੂੰ ਓਮਾਨ ਟੀਮ ਨਾਲ ਖੇਡੇਗੀ। ਗੁਹਾਟੀ ਵਿੱਚ ਸਤੰਬਰ ਮਹੀਨੇ ਪਹਿਲੇ ਗੇੜ ਦੇ ਮੈਚ ਵਿੱਚ ਸੁਨੀਲ ਛੇਤਰੀ ਦੇ ਗੋਲ ਦੀ ਬਦੌਲਤ ਭਾਰਤ ਨੂੰ ਜਿੱਤ ਦੀ ਉਮੀਦ ਬੱਝੀ ਸੀ, ਪਰ ਆਖ਼ਰੀ ਪਲਾਂ ਵਿੱਚ ਦੋ ਗੋਲ ਕਰਕੇ ਓਮਾਨ ਨੇ ਭਾਰਤ ਨੂੰ ਹਰਾ ਦਿੱਤਾ। ਇਸ ਤੋਂ ਪਹਿਲਾਂ ਬੰਗਲਾਦੇਸ਼ ਖ਼ਿਲਾਫ਼ ਓਮਾਨ ਨੇ 4-1 ਨਾਲ ਜਿੱਤ ਦਰਜ ਕੀਤੀ।

ਮਹਿਲਾ ਟੀ-20: ਭਾਰਤ ਨੇ ਵਿੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾਇਆ

ਪ੍ਰੋਵੀਡੈਂਸ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜ ਮੈਚਾਂ ਦੀ ਲੜੀ ਵਿੱਚ ਪਹਿਲਾਂ ਹੀ ਲੀਡ ਹਾਸਲ ਕਰ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਵੈਸਟ ਇੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾ ਕੇ ਚੌਥਾ ਟੀ-20 ਮੈਚ ਵੀ ਆਪਣੀ ਝੋਲੀ ਪਾ ਲਿਆ। ਭਾਰਤੀ ਮਹਿਲਾ ਟੀਮ ਹੁਣ ਪੰਜ ਮੈਚਾਂ ਦੀ ਲੜੀ ਵਿੱਚ 4-0 ਨਾਲ ਅੱਗੇ ਹੈ। ਚੌਥਾ ਮੈਚ ਮੀਂਹ ਕਾਰਨ ਪ੍ਰਤੀ ਟੀਮ ਨੌਂ ਓਵਰ ਦਾ ਕਰ ਦਿੱਤਾ ਗਿਆ। ਭਾਰਤ ਨੇ ਸੱਤ ਵਿਕਟਾਂ ਗੁਆ ਕੇ 50 ਦੌੜਾਂ ਬਣਾਈਆਂ। ਪੂਜਾ ਵਸਤਰਾਕਰ (ਦਸ ਦੌੜਾਂ) ਦੂਹਰੇ ਅੰਕ ਤੱਕ ਪਹੁੰਚਣ ਵਾਲੀ ਇਕਲੌਤੀ ਭਾਰਤੀ ਰਹੀ। ਤਾਨੀਆ ਭਾਟੀਆ ਨੇ ਨਾਬਾਦ ਅੱਠ ਦੌੜਾਂ ਬਣਾਈਆਂ।

ਨੀਦਰਲੈਂਡ ਤੇ ਜਰਮਨੀ ਨੇ ਕੀਤਾ ਯੂਰੋ 2020 ਲਈ ਕੁਆਲੀਫਾਈ

ਪੈਰਿਸ ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਨੀਦਰਲੈਂਡ, ਜਰਮਨੀ ਤੇ ਕ੍ਰੋਏਸ਼ੀਆ ਵਰਗੀਆਂ ਦਿੱਗਜ ਫੁੱਟਬਾਲ ਟੀਮਾਂ ਨੇ ਸ਼ਨਿਚਰਵਾਰ ਨੂੰ ਯੂਰੋ 2020 ਲਈ ਕੁਆਲੀਫਾਈ ਕਰ ਲਿਆ। ਨਾਲ ਹੀ ਆਸਟ੍ਰੀਆ ਨੇ ਵੀ ਅਗਲੇ ਸਾਲ 12 ਜੂਨ ਤੋਂ ਰੋਮ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ। 24 ਟੀਮਾਂ ਦੇ ਇਸ ਟੂਰਨਾਮੈਂਟ ਵਿਚ ਹੁਣ ਤਕ 16 ਟੀਮਾਂ ਕੁਆਲੀਫਾਈ ਕਰ ਚੁੱਕੀਆਂ ਹਨ। ਇਸ ਕਾਰਨ ਮੁੱਖ ਕੁਆਲੀਫਾਇੰਗ ਟੂਰਨਾਮੈਂਟ ਰਾਹੀਂ ਸਿੱਧਾ

ਜਰਖੜ ਅਕੈਡਮੀ ਨੇ ਜਿੱਤਿਆ ਆਲ ਇੰਡੀਆ ਹਾਕੀ ਫੈਸਟੀਵਲ

ਰੂਪਨਗਰ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : 30ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਆਖ਼ਰੀ ਦਿਨ ਅੱਜ ਫਾਈਨਲ ਮੈਚ ਦੌਰਾਨ ਜਰਖੜ ਅਕੈਡਮੀ ਦੀ ਟੀਮ ਨੇ 2-1 ਗੋਲਾਂ ਦੇ ਫ਼ਰਕ ਨਾਲ ਸਿਗਨਲ ਜਲੰਧਰ ਨੂੰ ਹਰਾ ਕੇ ਫੈਸਟੀਵਲ ਨੂੰ ਆਪਣੇ ਨਾਂ ਕੀਤਾ। ਜਰਖੜ ਅਕੈਡਮੀ ਨੇ ਇਸ ਮੈਚ ਨੂੰ ਜੋਸ਼ ਨਾਲ ਖੇਡਿਆ ਤੇ ਮੈਚ ਦੇ 5ਵੇਂ ਮਿੰਟ ਵਿਚ ਲਵਪ੍ਰੀਤ ਸਿੰਘ ਨੇ ਸ਼ਾਨਦਾਰ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਸਿਗਨਲ ਜਲੰਧਰ ਦੀ ਟੀਮ ਵੱਲੋਂ ਗੋਲ ਉਤਾਰਨ ਦੀਆਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਨੂੰ ਰੰਗ ਉਦੋਂ ਲੱਗਿਆ ਜਦੋਂ ਕਪਤਾਨ ਦਲੀਪ ਪਾਲ ਵੱਲੋਂ ਪਹਿਲੇ ਅੱਧ ਦੇ 8ਵੇਂ ਮਿੰਟ ਵਿਚ ਫੀਲਡ ਗੋਲ ਕਰ ਕੇ ਆਪਣੀ ਟੀਮ ਦੀ ਮੈਚ ਵਿਚ ਵਾਪਸੀ ਕਰਵਾਈ ਗਈ।

ਹਾਂਗਕਾਂਗ ਓਪਨ 'ਚ ਹਾਰੇ ਕਿਦਾਂਬੀ ਸ਼੍ਰੀਕਾਂਤ

ਹਾਂਗਕਾਂਗ ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਇੱਥੇ ਜਾਰੀ ਹਾਂਗਕਾਂਗ ਓਪਨ ਦੇ ਮਰਦ ਸਿੰਗਲਜ਼ ਦੇ ਸੈਮੀਫਾਈਨਲ ਵਿਚ ਸ਼ਨਿਚਰਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਹਾਰ ਨਾਲ ਹੀ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਸਮਾਪਤ ਹੋ ਗਈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087577545
Copyright © 2019, Panjabi Times. All rights reserved. Website Designed by Mozart Infotech