ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਭਿ੍ਸ਼ਟਾਚਾਰ ਖ਼ਿਲਾਫ਼ ਮੁਹਿੰਮ 'ਚ ਅਫ਼ਸਰਾਂ ਦੀ ਪ੍ਰੋਫਾਈਲ ਜਾਂਚ ਰਹੀ ਸਰਕਾਰ : ਗੋਇਲ

July 16, 2019 03:05 PM

ਲੰਡਨ ,15 ਜੁਲਾਈ (ਪੰਜਾਬੀ ਟਾਇਮਜ਼ ) : ਰੇਲ ਮੰਤਰੀ ਪੀਯੂਸ਼ ਗੋਇਲ ਨੇ ਐਤਵਾਰ ਨੂੰ ਦੱਸਿਆ ਕਿ ਭਿ੍ਸ਼ਟਾਚਾਰ ਖ਼ਿਲਾਫ਼ ਵਿਆਪਕ ਮੁਹਿੰਮ ਤਹਿਤ ਰੇਲ ਮੰਤਰਾਲੇ ਦੇ ਅਧਿਕਾਰੀਆਂ ਦੇ ਪ੍ਰੋਫਾਈਲ ਦੀ ਛਾਣਬੀਣ ਕੀਤੀ ਜਾ ਰਹੀ ਹੈ ਤਾਂਕਿ ਪਾਰਦਰਸ਼ਿਤਾ ਦੀ ਉਦਾਹਰਣ ਪੇਸ਼ ਕੀਤੀ ਜਾ ਸਕੇ। ਤਿੰਨ ਦਿਨਾ ਬਰਤਾਨੀਆ ਯਾਤਰਾ ਦੌਰਾਨ ਪੀਯੂਸ਼ ਗੋਇਲ ਨੇ ਭਾਰਤੀ ਭਾਈਚਾਰੇ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਸਾਰੇ ਵਿਭਾਗਾਂ 'ਚ ਪਾਰਦਰਸ਼ਿਤਾ ਯਕੀਨੀ ਕਰਨ ਲਈ ਕਈ ਕਦਮ ਚੁੱਕੇ ਹਨ ਤੇ ਸਾਰੇ ਸੂਬਿਆਂ 'ਚ ਭਿ੍ਸ਼ਟਾਚਾਰ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਭਾਰਤੀ ਹਾਈ ਕਮਿਸ਼ਨ ਤੇ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਵੱਲੋਂ ਕਰਵਾਏ ਇਸ ਪ੍ਰਰੋਗਰਾਮ 'ਚ ਗੋਇਲ ਨੇ ਕਿਹਾ, 'ਵੱਖ-ਵੱਖ ਵਿਭਾਗਾਂ 'ਚ ਕਈ ਭਿ੍ਸ਼ਟ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।' ਭਿ੍ਸ਼ਟਾਚਾਰ ਮੁਕਤ ਭਾਰਤ ਦਾ ਟੀਚਾ ਹਾਸਲ ਕਰਨ ਨਾਲ ਸਬੰਧਤ ਇਕ ਸਵਾਲ ਦੇ ਜਵਾਬ 'ਚ ਗੋਇਲ ਨੇ ਕਿਹਾ, 'ਜਿਨ੍ਹਾਂ ਸੂਬਿਆਂ 'ਚ ਅਸੀਂ ਸਰਕਾਰ 'ਚ ਹਾਂ, ਉੱਥੇ ਅਸੀਂ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੈਂਕਿੰਗ ਖੇਤਰ ਨੂੰ ਭਿ੍ਸ਼ਟਾਚਾਰ ਮੁਕਤ ਬਣਾਇਆ ਜਾ ਰਿਹਾ ਹੈ। ਵੱਧ ਤੋਂ ਵੱਧ ਪਾਰਦਰਸ਼ਿਤਾ ਲਿਆਂਦੀ ਜਾ ਰਹੀ ਹੈ ਤਾਂਕਿ ਲੋਕਾਂ ਨੂੰ ਇਹ ਅਹਿਸਾਸ ਹੋਵੇ ਕਿ ਹੁਣ ਜਾਣਕਾਰੀਆਂ ਜਨਤਕ ਹਨ ਤੇ ਜੇਕਰ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕਰਾਂਗੇ ਤਾਂ ਬਾਹਰ ਕਰ ਦਿੱਤੇ ਜਾਵਾਂਗੇ।'

ਵਣਜ ਤੇ ਉਦਯੋਗ ਮੰਤਰਾਲੇ ਦਾ ਵੀ ਕੰਮਕਾਜ ਸੰਭਾਲ ਰਹੇ ਗੋਇਲ ਨੇ ਕਿਹਾ, 'ਬੀਤੇ ਵਰਿ੍ਆਂ 'ਚ ਅਸੀਂ ਹਮੇਸ਼ਾ ਚੰਗੇ ਸਮਝੌਤੇ ਨਹੀਂ ਕਰ ਸਕੇ, ਲਿਹਾਜ਼ਾ ਉਨ੍ਹਾਂ 'ਚੋਂ ਕੁਝ ਹੁਣ ਸਾਨੂੰ ਪਰੇਸ਼ਾਨ ਕਰ ਰਹੇ ਹਨ। ਹੁਣ ਅਜਿਹਾ ਕੋਈ ਵਪਾਰ ਸਮਝੌਤਾ ਨਹੀਂ ਕੀਤਾ ਜਾਵੇਗਾ ਜੋ ਭਾਰਤੀ ਹਿੱਤਾਂ ਦੀ ਕੀਮਤ 'ਤੇ ਹੋਵੇ।' ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਹਾਲੀਆ ਪੇਸ਼ ਆਮ ਬਜਟ ਨੂੰ ਉਨ੍ਹਾਂ ਨੇ ਸਹੀ ਮਾਇਨਿਆਂ 'ਚ ਭਾਰਤ ਨੂੰ 2024-25 ਤਕ ਪੰਜ ਲੱਖ ਕਰੋੜ ਡਾਲਰ ਦਾ ਅਰਥਚਾਰਾ ਬਣਾਉਣ ਦਾ ਰੋਡਮੈਪ ਕਰਾਰ ਦਿੱਤਾ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਯੂਕੇ ’ਚ ਅੰਬੇਡਕਰ ਨੂੰ ਸਮਰਪਿਤ ਯਾਦਗਾਰ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ

ਲੰਡਨ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੰਬਰ 2015 ’ਚ ਯੂਕੇ ਦੌਰੇ ਮੌਕੇ ਉਦਘਾਟਨ ਕੀਤੀ ਗਈ ਭੀਮਰਾਓ ਅੰਬੇਡਕਰ ਯਾਦਗਾਰ ਨੂੰ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਭਾਰਤ ਸਰਕਾਰ ਨੇ ਅਪੀਲ ਦਾਖ਼ਲ ਕੀਤੀ ਹੈ। ਅੰਬੇਡਕਰ ਹਾਊਸ ਉੱਤਰੀ ਲੰਡਨ ਦੇ 10 ਕਿੰਗ ਹੈਨਰੀ ਰੋਡ ’ਤੇ ਸਥਿਤ ਹੈ ਜਿਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸ੍ਰੀ ਅੰਬੇਡਕਰ ਆਪਣੇ ਵਿਦਿਆਰਥੀ ਜੀਵਨ ਦੌਰਾਨ 1921-22 ’ਚ ਠਹਿਰੇ ਸਨ। ਇਸ ਘਰ ਦੀਆਂ ਚਾਰ ਮੰਜ਼ਿਲਾਂ ਹਨ। ਭਾਰਤੀ ਅਧਿਕਾਰੀਆਂ ਵੱਲੋਂ ਰਿਹਾਇਸ਼ੀ ਸੰਪਤੀ ਨੂੰ ਅਜਾਇਬਘਰ/ਯਾਦਗਾਰ ’ਚ ਬਦਲਣ ਲਈ ਦਿੱਤੀ ਅਰਜ਼ੀ ਨੂੰ ਕੈਮਡੇਨ ਕੌਂਸਿਲ ਨੇ ਖਾਰਜ ਕਰ ਦਿੱਤਾ ਸੀ।

ਕਸ਼ਮੀਰ ਭਾਰਤ ਦੇ ਪਾਕਿ ਵਿਚਾਲੇ ਦੁਵੱਲਾ ਮਸਲਾ: ਫਰਾਂਸ

ਪੈਰਿਸ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਰਾਂਸ ਨੇ ਕਿਹਾ ਹੈ ਕਿ ਕਸ਼ਮੀਰ ਭਾਰਤ ਤੇ ਪਾਕਿ ਵਿਚਾਲੇ ਦੁਵੱਲਾ ਮਸਲਾ ਹੈ ਤੇ ਦੋਵਾਂ ਮੁਲਕਾਂ ਨੂੰ ਆਪਸੀ ਸੰਵਾਦ ਰਾਹੀਂ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜਯਾਂ ਯਵੀਸ ਲੀ ਦ੍ਰੀਆਂ ਨੇ ਕਿਹਾ ਕਿ ਭਾਰਤ ਤੇ ਪਾਕਿ ਨੂੰ ਕੋਈ ਵੀ ਅਜਿਹਾ ਕਦਮ ਚੁੱਕਣ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਤਣਾਅ ਵਧੇ। ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਸ਼ਮੀਰ ਮਸਲੇ ’ਤੇ ਫਰਾਂਸੀਸੀ 

ਆਸਟਰੀਆ ’ਚ ਖ਼ਾਲਸਾ ਏਡ ਦੇ ਬਾਨੀ ਦੀ ਪੱਗ ਨੂੰ ਬਣਾਇਆ ਨਿਸ਼ਾਨਾ

ਲੰਡਨ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਖ਼ਾਲਸਾ ਏਡ ਦੇ ਬਾਨੀ ਰਵੀ ਸਿੰਘ ਨੂੰ ਆਸਟਰੀਆ ਹਵਾਈ ਅੱਡੇ ’ਤੇ ਸੁਰੱਖਿਆ ਸਟਾਫ਼ ਦੀ ਮਹਿਲਾ ਮੈਂਬਰ ਵੱਲੋੋਂ ਕੀਤੇ ਮਖ਼ੌਲ ਕਰਕੇ ਕਥਿਤ ਨਸਲੀ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਮਹਿਲਾ ਮੁਲਾਜ਼ਮ ਨੇ ਮਜ਼ਾਕ ਵਿੱਚ ਸਿੰਘ ਦੀ ਪੱਗ ਵਿੱਚੋਂ ਬੰਬ ਮਿਲਣ ਦੀ ਗੱਲ ਆਖੀ ਸੀ। ਮੈਟਰੋ ਦੀ ਇਕ ਰਿਪੋਰਟ ਮੁਤਾਬਕ ਰਵੀ ਸਿੰਘ ਨੂੰ ਲੰਘੇ ਸ਼ੁੱਕਰਵਾਰ ਨੂੰ ਵਿਆਨਾ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਉਸ ਵੇਲੇ ਰੋਕਿਆ ਗਿਆ, ਜਦੋਂ ਉਹ ਇਰਾਕ ਵਿੱਚ ਬੰਦੀ ਬਣਾਈ ਯਜ਼ਦੀ ਮਹਿਲਾ ਦੀ ਮਦਦ ਕਰਨ ਮਗਰੋਂ ਯੂਕੇ ਮੁੜ ਰਿਹਾ ਸੀ।

31 ਅਕਤੂਬਰ ਤੋਂ ਬਾਅਦ ਯੂਰਪੀਅਨ ਲੋਕਾਂ ਦੇ ਯੂ.ਕੇ. 'ਚ ਰਹਿਣ ਅਤੇ ਕੰਮ ਕਰਨ ਦੀ ਖੁੱਲ੍ਹ ਖ਼ਤਮ ਹੋ ਜਾਵੇਗੀ

ਲੰਡਨ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਤਾਜ਼ਾ ਰਿਪੋਰਟਾਂ ਅਨੁਸਾਰ ਜੇ ਮਿਤੀ ਗਈ 31 ਅਕਤੂਬਰ ਨੂੰ ਯੂ.ਕੇ. ਬਿਨਾਂ ਕਿਸੇ ਸਮਝੌਤੇ ਦੇ ਨੋ ਡੀਲ ਨਾਲ ਯੂਰਪੀ ਸੰਘ ਤੋਂ ਵੱਖ ਹੋ ਜਾਂਦਾ ਹੈ ਤਾਂ 'ਫਰੀਡਮ ਆਫ ਮੂਮੈਂਟ ਨਿਯਮ' ਤੁਰੰਤ ਖ਼ਤਮ ਕਰ ਦਿੱਤਾ ਜਾਵੇਗਾ, ਮਤਲਬ ਕਿ ਯੂ.ਕੇ. 'ਚ ਰਹਿਣ ਵਾਲੇ ਯੂਰਪੀ ਲੋਕਾਂ ਨੂੰ 'ਰਹਿਣ ਅਤੇ ਕੰਮ ਕਰਨ' ਦੇ ਮਿਲੇ ਅਧਿਕਾਰ ਉਸੇ ਸਮੇਂ ਖ਼ਤਮ ਹੋ ਜਾਣਗੇ | ਜਦ ਕਿ ਥੈਰੀਸਾ ਮੇਅ ਸਰਕਾਰ ਮੌਕੇ ਇਨ੍ਹਾਂ ਅਧਿਕਾਰਾਂ ਨੂੰ 2021 ਤੱਕ ਵਧਾਏ ਜਾਣ ਜਾਂ ਯੂਰਪੀਅਨ ਲੋਕਾਂ ਨੂੰ ਤਿੰਨ ਮਹੀਨੇ ਤੱਕ ਦਾ ਸਮਾਂ ਦਿੱਤੇ ਜਾਣ ਦਾ ਪ੍ਰਸਤਾਵ ਸੀ ਤਾਂ ਕਿ ਉਹ ਯੂ.ਕੇ. 'ਚ ਪੱਕੇ ਤੌਰ 'ਤੇ ਰਹਿਣ ਲਈ ਅਰਜ਼ੀ ਦੇ ਸਕਣ | ਜਦ ਕਿ ਹੁਣ ਉਕਤ ਦੋਵੇਂ ਪ੍ਰਸਤਾਵ ਖ਼ਤਮ ਕਰ ਦਿੱਤੇ ਗਏ ਹਨ 

ਬਰਤਾਨੀਆ ਦੇ ਸ਼ਾਹੀ ਜੋੜੇ ਦਾ ਪਾਕਿਸਤਾਨ ਦੌਰਾ ਰੱਦ ਹੋਣ ਦੇ ਆਸਾਰ

ਲੰਡਨ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) :  ਡਿਊਕ ਡੱਚਸ ਆਫ ਕੈਂਬਿ੍ਜ ਪਿ੍ੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਦੇ ਅਕਤੂਬਰ 'ਚ ਹੋਣ ਵਾਲੇ ਪਾਕਿਸਤਾਨ ਦੇ ਦੌਰਾ ਦੇ ਰੱਦ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ ¢ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵਧਦੇ ਤਣਾਅ ਕਾਰਨ ਦੋਵੇਂ ਆਪਣੀ ਯਾਤਰਾ ਨੂੰ ਟਾਲਣ ਦਾ ਫੈਸਲਾ ਕਰ ਸਕਦੇ ਹਨ ¢ ਜੂਨ 'ਚ ਦੋਵਾਂ ਦੇ ਪਾਕਿਸਤਾਨ ਦੌਰੇ ਦਾ ਐਲਾਨ ਕੀਤਾ ਗਿਆ ਸੀ ¢

ਗੁਰੂ ਰਵਿਦਾਸ ਮੰਦਰ ਦੀ ਤੁਰੰਤ ਉਸਾਰੀ ਸਬੰਧੀ ਭਾਰਤੀ ਹਾਈਕਮਿਸ਼ਨ ਨੂੰ ਮੰਗ-ਪੱਤਰ

ਲੰਡਨ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਯੂ.ਕੇ. 'ਚ ਰਵਿਦਾਸ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਗੁਰੂ ਰਵਿਦਾਸ ਸਭਾ ਯੂ.ਕੇ., ਯੂਰਪ ਅਤੇ ਅਬਰੌਡ ਵਲੋਂ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ ਹੈ | ਜਿਸ 'ਚ ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਦਿੱਲੀ ਸਰਕਾਰ ਵਲੋਂ ਢਾਹੇ ਗਏ ਗੁਰੂ ਰਵਿਦਾਸ ਮੰਦਰ ਦੀ

ਗੁਰੂ ਰਵਿਦਾਸ ਮੰਦਰ ਢਾਹੁਣ ਿਖ਼ਲਾਫ਼ ਭਾਰਤੀ ਅੰਬੈਸੀ ਰੋਮ ਅਤੇ ਮਿਲਾਨ ਨੂੰ ਮੰਗ-ਪੱਤਰ

ਇਟਲੀ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ 'ਚ ਗੁਰੂ ਰਵਿਦਾਸ ਮੰਦਰ ਢਾਹੁਣ ਿਖ਼ਲਾਫ਼ ਇਟਲੀ ਦੀਆਂ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਲੋਂ ਭਾਰਤੀ ਅੰਬੈਸੀ ਰੋਮ ਤੇ ਮਿਲਾਨ ਦੇ ਉੱਚ ਆਗੂਆਂ ਦੁਆਰਾ ਭਾਰਤ ਦੀ ਕੇਂਦਰ ਸਰਕਾਰ ਨੂੰ ਮੰਦਰ ਦੀ ਮੁੜ ਉਸਾਰੀ ਲਈ ਇਕ ਵਿਸ਼ੇਸ਼ ਮੰਗ ਪੱਤਰ ਦਿੱਤਾ ¢ ਇਸ 'ਚ ਕਿਹਾ ਗਿਆ ਕਿ ਭਾਰਤ ਦੀ ਕੇਂਦਰ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ  

ਹਿੰਸਾ ਦਾ ਮੁੱਦਾ ਯੂਕੇ ਕੋਲ ਉਠਾਇਆ

ਲੰਡਨ ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਨੇ ਲੰਡਨ ’ਚ ਆਜ਼ਾਦੀ ਦਿਹਾੜੇ ਮੌਕੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪਾਕਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦਾ ਮਾਮਲਾ ਯੂਕੇ ਕੋਲ ਉਠਾਇਆ ਹੈ।

ਯੂਰੋਪੀਅਨ ਯੂਨੀਅਨ ਵੱਲੋਂ ਤਣਾਅ ਘਟਾਉਣ ਲਈ ਗੱਲਬਾਤ ਦਾ ਸੱਦਾ

ਬ੍ਰਸੱਲਜ਼,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰੋਪੀਅਨ ਯੂਨੀਅਨ ਨੇ ਹਾਂਗਕਾਂਗ ’ਚ ਤਣਾਅ ਨੂੰ ਘਟਾਉਣ ਲਈ ਸ਼ਨਿਚਰਵਾਰ ਨੂੰ ‘ਸਮੁੱਚੀ ਗੱਲਬਾਤ’ ਦਾ ਸੱਦਾ ਦਿੱਤਾ ਹੈ। ਯੂਰੋਪੀਅਨ ਯੂਨੀਅਨ ਦੇ ਡਿਪਲੋਮੈਟਿਕ ਮੁਖੀ ਫੈਡੇਰਿਕਾ ਮੋਗਰਿਨੀ ਨੇ ਕਿਹਾ ਕਿ

ਯੂ.ਕੇ. 'ਚ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੇ ਬਰਸੀ ਸਮਾਗਮ 17 ਤੋਂ

ਲੰਡਨ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ 76ਵੀਂ ਬਰਸੀ ਬਾਬੇ ਕੇ ਫਾਰਮ ਮਿਲਡੈਂਡ ਯੂ.ਕੇ. ਵਿਖੇ 17 ਅਗਸਤ ਤੋਂ 25 ਅਗਸਤ ਤੱਕ ਵੱਡੀ ਪੱਧਰ ਉਪਰ ਮਨਾਈ ਜਾ ਰਹੀ ਹੈ | ਇਨ੍ਹਾਂ 9 ਦਿਨਾਂ ਸਮਾਗਮਾਂ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਕੀਤੀਆਂ ਜਾਣਗੀਆਂ | ਇਸ ਤੋਂ ਇਲਾਵਾ ਗੁਰਮਤਿ ਸਮਾਗਮ, ਕੀਤਰਨ ਦਰਬਾਰ ਕਰਵਾਏ ਜਾ ਰਹੇ ਹਨ | ਇਨ੍ਹਾਂ ਸਾਰੇ ਪ੍ਰਬੰਧਾਂ ਲਈ 4 ਸਬ ਕਮੇਟੀਆਂ ਬਣਾਈਆਂ ਗਈਆਂ, ਜਿਨ੍ਹਾਂ 'ਚ ਗੁਰਮੀਤ ਸਿੰਘ ਜੰਡੂ, ਜਥੇਦਾਰ ਜਸਵੰਤ ਸਿੰਘ, ਬਲਕਾਰ ਸਿੰਘ, ਨਗਿੰਦਰ ਸਿੰਘ ਧੰਜਲ, ਜਸਵਿੰਦਰ ਸਿੰਘ ਕਾਲਾ, ਮਨਜੀਤ ਸਿੰਘ ਭੋਗਲ, ਹਰਜਿੰਦਰ ਸਿੰਘ ਸੈਭੀ, ਸੁਰਿੰਦਰ ਸਿੰਘ ਛਿੰਦਾ, ਬਲਕਾਰ ਸਿੰਘ ਗੋਪੀ ਆਦਿ ਸੇਵਾ ਨਿਭਾਉਣਗੇ |

ਪੰਜਾਬੀ ਭਾਈਚਾਰੇ ਵਲੋਂ ਪਾਕਿਸਤਾਨ 'ਚ ਨਿਵੇਸ਼ ਕਰਨ ਦੇ ਐਲਾਨ ਨੂੰ ਲੱਗਿਆ ਗ੍ਰਹਿਣ

ਲੰਡਨ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਕਸ਼ਮੀਰ 'ਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ 'ਚ ਵਧੀ ਕੁੜੱਤਣ ਦਾ ਅਸਰ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਯੂ.ਕੇ. ਦੇ ਪੰਜਾਬੀਆਂ ਵਲੋਂ ਪਾਕਿਸਤਾਨ 'ਚ ਵੱਖ-ਵੱਖ ਪ੍ਰਾਜੈਕਟਾਂ ਲਈ ਨਿਵੇਸ਼ ਕਰਨ ਦੀ ਪ੍ਰਕਿਰਿਆ 'ਤੇ ਵੀ ਅਸਰ ਪਿਆ ਹੈ | ਭਾਵੇਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਉਣ ਦਿੱਤੇ ਜਾਣ ਦਾ ਐਲਾਨ ਕੀਤਾ ਹੈ,

ਇੰਗਲੈਂਡ ਦੀ ਵੁਲਵਜ਼ ਫੁੱਟਬਾਲ ਟੀਮ ਦੇ ਖਿਡਾਰੀਆਂ ਨੇ ਪੰਜਾਬੀ ਖਾਣੇ ਦਾ ਚੱਖਿਆ ਸਵਾਦ

ਲੰਡਨ,14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇੰਗਲੈਂਡ ਦੀ ਵੁਲਵਜ਼ ਫੁੱਟਬਾਲ ਕਲੱਬ ਦੀ ਟੀਮ ਦੇ ਖਿਡਾਰੀ ਪ੍ਰਸਿੱਧ ਖਿਡਾਰੀ ਜੇਸਸ ਵਾਲਜੋ ਅਤੇ ਪੈਟਰਿਕ ਕਟਰੋਨੇ ਨੇ ਵੁਲਵਰਹੈਂਟਪਨ ਸਥਿਤ ਪੰਜਾਬੀਆਂ ਦੇ 'ਦਾ ਐਾਜ਼ਲ ਇੰਨ' 'ਚ ਪੰਜਾਬੀ ਖਾਣੇ ਦਾ ਸਵਾਦ ਚੱਖਿਆ |

ਇਟਲੀ 'ਚ 14ਵਾਂ ਸਾਲਾਨਾ 'ਸ਼ੌਾਕੀ ਮੇਲਾ 2019' ਕਰਵਾਇਆ

ਮਿਲਾਨ (ਇਟਲੀ),14 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ ਦੀ ਸਿਰਮੌਰ ਸੰਸਥਾ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਵਲੋਂ ਸਵ. ਢਾਡੀ ਅਮਰ ਸਿੰਘ ਸ਼ੌਾਕੀ ਦੀ ਯਾਦ ਨੂੰ ਸਮਰਪਿਤ 14 ਵਾਂ ਸਾਲਾਨਾ 'ਸ਼ੌਾਕੀ ਮੇਲਾ 2019' ਕਰਵਾਇਆ ਗਿਆ |

ਯੂ.ਕੇ. 'ਚ ਕਪਿਲ ਦੇਵ ਦੀ ਕਿਤਾਬ 'ਦਾ ਸਿੱਖ' ਲੋਕ ਅਰਪਣ

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕਿ੍ਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵਲੋਂ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਰਮ ਬਾਰੇ ਵੱਡ ਆਕਾਰੀ ਇਤਿਹਾਸਕ ਕਿਤਾਬ 'ਦਾ ਸਿੱਖ' ਅੱਜ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਲੰਡਨ ਰੁਚੀ ਘਣਸ਼ਿਆਮ ਵਲੋਂ ਰਿਲੀਜ਼ ਕੀਤੀ ਗਈ | ਬਿ੍ਟਿਸ਼ ਸਿੱਖ ਐਸੋਸੀਏਸ਼ਨ ਵਲੋਂ ਅਮਰਜੀਤ ਸਿੰਘ ਦਾਸਨ ਨੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਦਾ ਸਵਾਗਤ ਕੀਤਾ ਅਤੇ ਮਿਸਜ਼ ਵੋਹਰਾ ਨੇ ਕਪਿਲ ਦੇਵ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ | ਇਸ ਮੌਕੇ ਬੋਲਦਿਆਂ ਹਾਈ ਕਮਿਸ਼ਨਰ ਘਣਸ਼ਿਆਮ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕਪਿਲ ਦੇਵ ਨੇ ਇਸ ਮਹਾਨ ਕਾਰਜ ਦੀ ਸੇਵਾ ਕੀਤੀ ਹੈ | ਸਿੱਖ ਗੁਰੂਆਂ ਦਾ ਸੁਨੇਹਾ ਵਿਸ਼ਵ ਨੂੰ ਦੇਣ ਦਾ ਸੁਨਹਿਰੀ ਮੌਕਾ ਹੈ |

ਈਰਾਨ ਵਲੋਂ ਜ਼ਬਤ ਕੀਤੇ ਬਰਤਾਨਵੀ ਜਹਾਜ਼ ਦੇ ਮਾਲਕ ਵਲੋਂ ਮੋਦੀ ਨੂੰ ਮਦਦ ਦੀ ਅਪੀਲ

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਈਰਾਨ ਵਲੋਂ ਜ਼ਬਤ ਕੀਤੇ ਬਿ੍ਟਿਸ਼ ਸਮੁੰਦਰੀ ਜਹਾਜ਼ ਸਟੇਨਾ ਇਮਪੇਰੋ ਦੇ ਮਾਲਕ ਨੇ ਭਾਰਤ ਨੂੰ ਮਦਦ ਦੀ ਅਪੀਲ ਕੀਤੀ ਹੈ | ਜਹਾਜ਼ ਦੀ ਮਾਲਕੀ ਵਾਲੀ ਕੰਪਨੀ ਸਟੇਨਾ ਬਲਕ ਦੇ ਸੀ.ਈ.ਓ. ਅਤੇ ਮੁਖੀ ਐਰਿਕ ਹਾਨੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਦਦ ਮੰਗੀ ਹੈ | ਉਨ੍ਹਾਂ ਅਪੀਲ ਕੀਤੀ ਕਿ ਜਹਾਜ਼ 'ਚ ਸਵਾਰ ਅਮਲੇ ਸਮੇਤ ਜਲਦੀ ਤੋਂ ਜਹਾਜ਼ ਨੂੰ ਈਰਾਨ ਦੇ ਕਬਜ਼ੇ 'ਚੋਂ ਛੁਡਾਇਆ ਜਾਵੇ |

ਗ੍ਰੇਵਜ਼ੈਂਡ ਵਿਖੇ ਭਗਤ ਪੂਰਨ ਸਿੰਘ ਦੀ ਬਰਸੀ ਮਨਾਈ

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮਨੁੱਖਤਾ ਦੀ ਸੇਵਾ ਕਰਨ ਵਾਲੇ ਮਹਾਂਪੁਰਸ਼ ਭਗਤ ਪੂਰਨ ਸਿੰਘ ਦੀ 27ਵੀਂ ਬਰਸੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪਿੰਗਲਵਾੜਾ ਸੁਸਾਇਟੀ ਯੂ.ਕੇ. ਦੇ ਸੇਵਾਦਾਰਾਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਈ ਗਈ। ਇਸ ਮੌਕੇ ਭਾਈ ਗੁਰਿੰਦਰ ਸਿੰਘ ਅਨੰਦ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਭਾਈ ਗੁਰਮੀਤ ਸਿੰਘ ਗੌਰਵ ਨੇ ਕਥਾ ਵਿਚਾਰਾਂ ਕਰਦਿਆਂ ਭਗਤ ਜੀ ਦੇ

ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਾਬਕਾ ਪਤਨੀ ਕੈਂਸਰ ਤੋਂ ਪੀੜਤ

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਭਾਰਤੀ ਮੂਲ ਦੀ ਸਾਬਕਾ ਪਤਨੀ ਮਾਰੀਨਾ ਵੀਹਲਰ ਨੂੰ ਬੱਚੇਦਾਨੀ ਦੇ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ | ਮਾਰੀਨਾ ਨੇ ਇਸ ਬਾਰੇ ਸਥਾਨਕ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ ਕਿ ਸਰਵੀਕਲ ਸਕਰੀਨਿੰਗ ਜਾਂ ਸਮੀਅਰ ਟੈਸਟ ਦੌਰਾਨ ਜਨਵਰੀ 'ਚ ਇਸ ਦਾ ਪਤਾ ਲੱਗਾ ਸੀ | ਉਨ੍ਹਾਂ ਇਸ ਬਾਰੇ ਔਰਤਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਮੇਂ-ਸਮੇਂ 'ਤੇ ਇਹ ਟੈਸਟ ਕਰਵਾਉਣ |

ਨਸਲੀ ਹਮਲੇ ਦਾ ਸਿੱਖ ਵਿਦਿਆਰਥਣ ਨੇ ਦਿੱਤਾ ਹੌਸਲੇ ਨਾਲ ਜਵਾਬ

ਲੰਡਨ,10 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਲੰਡਨ ਦੇ ਖੇਡ ਮੈਦਾਨ ਵਿੱਚ ਇੱਕ ਸਿੱਖ ਲੜਕੀ ਨੂੰ ਜਦੋਂ ਕੁੱਝ ਬੱਚਿਆਂ ਨੇ ‘ਟੈਰਰਿਸਟ’ ਅਤਿਵਾਦੀ ਕਿਹਾ ਤਾਂ ਉਸ ਨੇ ਇਸ ਸਥਿਤੀ ਦਾ ਬੇਹੱਦ ਹਿੰਮਤ ਨਾਲ ਟਾਕਰਾ ਕੀਤਾ ਅਤੇ ਇਸ ਦਾ ਜਵਾਬ ਸੋਸ਼ਲ ਮੀਡੀਆ ਉੱਤੇ ਅਕਲਮੰਦੀ ਨਾਲ ਦਿੱਤਾ ਅਤੇ ਕਿਹਾ ਕਿ ਨਸਲਵਾਦ ਦੇ ਟਾਕਰੇ ਲਈ ਸਿੱਖ ਭਾਈਚਾਰੇ ਬਾਰੇ ਗਿਆਨ ਫੈਲਾਉਣ ਦੀ ਲੋੜ ਹੈ।
ਮਨਸਿਮਰ ਕੌਰ ਦਾ ਵੀਡੀਓ ਮੈਸੇਜ, ਜੋ ਉਸ ਦੇ ਪਿਤਾ ਵੱਲੋਂ ਟਵਿੱਟਰ ਉੱਤੇ ਪਾਇਆ ਗਿਆ ਹੈ, ਨੇ ਵੀਰਵਾਰ ਤੋਂ ਹੁਣ ਤੱਕ 47000 ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।

ਕ੍ਰਿਪਾਨਧਾਰੀ ਸਿੱਖ ਨੂੰ ਪੁਲੀਸ ਨੇ ਰੋਕਿਆ

ਲੰਡਨ,10 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬਰਮਿੰਘਮ ’ਚ ਪੁਲੀਸ ਵੱਲੋਂ ਇੱਕ ਕ੍ਰਿਪਾਨਧਾਰੀ ਸਿੱਖ ਨੂੰ ਰੋਕ ਕੇ ਪੁੱਛਗਿੱਛ ਕੀਤੇ ਜਾਣ ਦੀ ਖ਼ਬਰ ਹੈ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਨੂੰ ਹੋਈ ਇਹ ਘਟਨਾ ਬਰਮਿੰਘਮ ਦੇ ਬੁੱਲ ਸਟਰੀਟ ਦੀ ਹੈ

ਅਸੀਂ ਸਾਰੇ ਸ਼ਾਂਤੀ ਨਾਲ ਰਹਿ ਸਕਦੇ ਹਾਂ: ਮਲਾਲਾ

ਲੰਡਨ, 8 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨੋਬੇਲ ਸ਼ਾਂਤੀ ਪੁਰਸਕਾਰ ਵਿਜੇਤਾ ਅਤੇ ਪਾਕਿਸਤਾਨ ਦੀ ਸਿੱਖਿਆ ਅਧਿਕਾਰਾਂ ਬਾਰੇ ਕਾਰਕੁਨ ਮਲਾਲਾ ਯੂਸਫ਼ਜ਼ਈ ਨੇ ਅੱਜ ਕਸ਼ਮੀਰ ਮੁੱਦੇ ਦੇ ਸ਼ਾਂਤੀਪੂਰਵਕ ਹੱਲ ਦੀ ਅਪੀਲ ਕਰਦਿਆਂ ਕਿਹਾ, ‘‘ਅਸੀਂ ਸਾਰੇ ਸ਼ਾਂਤੀ ਨਾਲ ਰਹਿ ਸਕਦੇ ਹਾਂ ਅਤੇ ਇੱਕ-ਦੂਜੇ ਨੂੰ ਤਕਲੀਫ਼ ਦੇਣ ਦੀ ਕੋਈ ਲੋੜ ਨਹੀਂ ਹੈ।’’ ਨੋਬੇਲ ਪੁਰਸਕਾਰ ਜੇਤੂ ਨੇ ਟਵੀਟ ਕੀਤਾ, ‘‘ਜਦੋਂ ਮੈਂ ਬੱਚੀ ਸੀ, ਉਦੋਂ ਤੋਂ ਕਸ਼ਮੀਰ ਦੇ ਲੋਕ ਤਣਾਅ ਵਾਲੇ ਮਾਹੌਲ ਵਿੱਚ ਰਹਿ ਰਹੇ ਹਨ। ਜਦੋਂ ਮੇਰੇ ਮਾਪੇ ਛੋਟੇ ਬੱਚੇ ਸਨ ਤੇ ਦਾਦਾ-ਦਾਦੀ ਜਵਾਨ ਸਨ, ਉਦੋਂ ਵੀ ਕਸ਼ਮੀਰ ਵਿੱਚ ਤਣਾਅ ਸੀ।’’ 22 ਸਾਲਾ ਮਲਾਲਾ ਨੇ ਕਿਹਾ ਕਿ ਉਸ ਨੂੰ ਕਸ਼ਮੀਰ ਦੀ ਫ਼ਿਕਰ ਹੈ ਕਿਉਂਕਿ ‘‘ਦੱਖਣੀ ਏਸ਼ੀਆ ਮੇਰਾ ਘਰ ਹੈ, ਮੇਰਾ ਉਹ ਘਰ ਜੋ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081450803
Copyright © 2019, Panjabi Times. All rights reserved. Website Designed by Mozart Infotech