ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਪੰਜਾਬੀ ਗਾਇਕਾ ਕੌਰ ਬੀ ਦੇ ਸਮਾਗਮ ਵਿਚ ਹੰਗਾਮਾ

July 18, 2019 11:19 AM

ਮੈਲਬਰਨ,17 ਜੁਲਾਈ (ਪੰਜਾਬੀ ਟਾਇਮਜ਼ ) : ਆਸਟਰੇਲੀਆ ਦੇ ਸ਼ਹਿਰਾਂ ਵਿਚ ਤੀਆਂ ਨਾਲ ਸਬੰਧਿਤ ਪ੍ਰੋਗਰਾਮ ਕਰਨ ਪੁੱਜੀ ਪੰਜਾਬੀ ਗਾਇਕਾ ਕੌਰ ਬੀ. ਨਾਲ ਮੈਲਬਰਨ ਦੇ ਇਕ ਸਮਾਗਮ ਵਿਚ ਕੁਝ ਨੌਜਵਾਨਾਂ ਨੇ ਬਦਸਲੂਕੀ ਕੀਤੀ ਤੇ ਉਸ ਦੇ ਭਰਾ ਦੀ ਕੁੱਟਮਾਰ ਕੀਤੀ। ਇਸ ਮਗਰੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਗਾਇਕਾ ਨੇ ਭਾਈਚਾਰੇ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇੱਥੋਂ ਦੇ ਉੱਤਰੀ ਖੇਤਰ ਵਿਚ ਸੱਭਿਆਚਾਰਕ ਪ੍ਰੋਗਰਾਮ ਨਾਲ ਜੁੜੇ ਵਪਾਰਕ ਪ੍ਰਤੀਨਿਧੀਆਂ ਦੇ ਸੱਦੇ ’ਤੇ ਆਏ ਲੋਕਾਂ ਦੇ ਮਿਲਣੀ ਪ੍ਰੋਗਰਾਮ ਵਿਚ ਕੁਝ ਨੌਜਵਾਨ ਦਾਖ਼ਲ ਹੋ ਗਏ ਅਤੇ ਕੌਰ ਬੀ. ਤੋਂ ਕਿਸੇ ਹੋਰ ਮਿਲਣੀ ਵਿਚ ਸਮਾਂ ਦੇਣ ਦੇ ਬਾਵਜੂਦ ਨਾ ਪਹੁੰਚਣ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਦੀ ਮੰਗ ਕਰਨ ਲੱਗੇ। ਇਸੇ ਦੌਰਾਨ ਮਾਹੌਲ ਭਖ਼ ਗਿਆ ਅਤੇ ਉੱਥੇ ਆਏ ਨੌਜਵਾਨਾਂ ਨੇ ਗਾਇਕਾ ਦੇ ਭਰਾ ਦੀ ਕੁੱਟਮਾਰ ਕਰ ਦਿੱਤੀ। ਇਸ ਮੌਕੇ ਇਕ ਹੋਰ ਗਾਇਕਾ ਬਾਨੀ ਸੰਧੂ ਵੀ ਮੌਜੂਦ ਸੀ, ਜੋ ਸਮਾਗਮ ਛੱਡ ਕੇ ਚਲੀ ਗਈ।
ਕੌਰ ਬੀ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨਾਲ ਕਦੇ ਵੀ ਅਜਿਹੀ ਬਦਸਲੂਕੀ ਨਹੀਂ ਹੋਈ ਅਤੇ ਇਸ ਘਟਨਾ ਨੇ ਉਸ ਦੇ ਮਨ ਨੂੰ ਗਹਿਰੀ ਸੱਟ ਮਾਰੀ ਹੈ। ਉਸ ਨੇ ਆਖਿਆ ਕਿ ਪ੍ਰਮੋਟਰਾਂ ਨੇ ਲੋੜੀਂਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਸੀ। ਉਧਰ, ਸੋਸ਼ਲ ਮੀਡੀਆ ’ਤੇ ਸਰਗਰਮ ਸੰਸਥਾ ‘ਆਸਟਰੇਲੀਆ ਵਿਚ ਵਸਦੇ ਪੰਜਾਬੀ’ ਨੇ ਇਸ ਕੁੱਟਮਾਰ ਵਿਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਸ ਮਾਮਲੇ ਦੀ ਜਾਂਚ ਵਿਕਟੋਰੀਆ ਪੁਲੀਸ ਕਰ ਰਹੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਘਰੇਲੂ ਹਿੰਸਾ ਪੀੜਤ ਨੂੰ ਮਿਲੀ ਨਿਊਜ਼ੀਲੈਂਡ ਦੀ ਪੱਕੀ ਰਿਹਾਇਸ਼

 ਆਕਲੈਂਡ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : 2016 ਵਿੱਚ 8 ਮਹੀਨਿਆਂ ਦੀ ਗਰਭਵਤੀ ਮਹਿਕ ਬਜਾਜ ਨੂੰ ਉਸਦਾ ਪਤੀ ਭਾਰਤ ਛੱਡ ਆਇਆ ਸੀ ਤਾਂ ਉਸਨੇ ਸੋਚਿਆ ਵੀ ਨਹੀਂ ਸੀ ਕਿ ਉਹ ਮੁੜ ਕਦੇ ਨਿਊਜ਼ੀਲੈਂਡ ਵਿੱਚ ਆਪਣਾ ਭਵਿੱਖ ਬਣਾ ਸਕੇਗੀ ਪਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਕੇਸ ਨੂੰ ਗੰਭੀਰਤਾ ਨਾਲ ਲੈਂਦਿਆਂ ਉਸਨੂੰ ਨਿਊਜ਼ੀਲੈਂਡ ਦੀ ਪੱਕੀ ਰਿਹਾਇਸ਼ ਦਿੱਤੀ ਗਈ ਹੈ।

ਵਾਤਾਵਰਨ ਪੱਖੀ ਪ੍ਰਦਰਸ਼ਨ ’ਚ ਸ਼ਾਮਲ ਜੇਨ ਫੌਂਡਾ ਗ੍ਰਿਫ਼ਤਾਰ

ਵਾਸ਼ਿੰਗਟਨ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜਲਵਾਯੂ ਤਬਦੀਲੀ ਖ਼ਿਲਾਫ਼ ਕੀਤੇ ਪ੍ਰਦਰਸ਼ਨ ਵਿੱਚ ਸ਼ਾਮਲ ਸੀਨੀਅਰ ਅਦਾਕਾਰਾ ਜੇਨ ਫੌਂਡਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ।‘ਦਿ ਹਾਲੀਵੁੱਡ ਰਿਪੋਰਟਰ’ ਅਨੁਸਾਰ 81 ਵਰ੍ਹਿਆਂ ਦੀ ਅਦਾਕਾਰਾ ਸਣੇ 16 ਜਣਿਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਇਨ੍ਹਾਂ ’ਤੇ ‘ਭੀੜ ਕਰਨ ਤੇ ਵਿਘਨ ਪਾਉਣ’ ਦੇ ਦੋਸ਼ ਸਨ। ਰਾਜਧਾਨੀ ਦੀ ਪੁਲੀਸ ਦੀ ਤਰਜ਼ਮਾਨ ਈਵਾ ਮਾਲੇਕੀ ਨੇ ਦੱਸਿਆ,

ਪਾਕਿ ਦਹਿਸ਼ਤੀ ਗੁੱਟਾਂ ਨੂੰ ਹਮਾਇਤ ਦੇਣੀ ਬੰਦ ਕਰੇ: ਅਮਰੀਕੀ ਸੈਨੇਟਰ

ਵਾਸ਼ਿੰਗਟਨ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਸੈਨੇਟਰ ਮੈਗੀ ਹਾਸਨ ਨੇ ਕਿਹਾ ਹੈ ਕਿ ਪਾਕਿਤਸਾਨ ਦਹਿਸ਼ਤੀ ਗੁੱਟਾਂ ਨੂੰ ਹਮਾਇਤ ਦੇਣਾ ਬੰਦ ਕਰੇ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਮੁਖੀ ਨਾਲ ਮੀਟਿੰਗ ਕੀਤੀ ਸੀ। ਮੈਗੀ ਨੇ ਸੱਦਾ ਦਿੱਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ਦੇ ਰਾਹ ਲੱਭੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅਫ਼ਗਾਨਿਸਤਾਨ ’ਚ ਸਥਿਰਤਾ ਲਿਆਉਣ

ਪਾਕਿ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਵੇਗਾ

ਲਾਹੌਰ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾ਼ਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਵੇਗਾ। ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਵਿਸ਼ੇਸ਼ ਰੇਲ ਗੱਡੀ ਰਾਹੀਂ

ਜਿਨਪਿੰਗ ਵੱਲੋਂ ਨੇਪਾਲੀ ਰਾਸ਼ਟਰਪਤੀ ਨਾਲ ਮੁਲਾਕਾਤ

ਕਾਠਮੰਡੂ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੋ ਰੋਜ਼ਾ ਦੌਰੇ ’ਤੇ ਅੱਜ ਨੇਪਾਲ ਪੁੱਜੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਨੇਪਾਲੀ ਹਮਰੁਤਬਾ ਬਿਦਯਾ ਦੇਵੀ ਭੰਡਾਰੀ ਨਾਲ ਮੁਲਾਕਾਤ ਕੀਤੀ। ਪਿਛਲੇ 23 ਵਰ੍ਹਿਆਂ ਦੌਰਾਨ ਨੇਪਾਲ ਦਾ ਦੌਰਾ ਕਰਨ ਵਾਲੇ ਪਹਿਲੇ ਚੀਨੀ ਆਗੂ ਦੀ ਇਸ ਫੇਰੀ ਦੌਰਾਨ ਕਈ ਸਮਝੌਤਿਆਂ, ਜਿਨ੍ਹਾਂ ਵਿੱਚ ਹਵਾਲਗੀ ਸੰਧੀ ਵੀ ਸ਼ਾਮਲ ਹੈ, ’ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ।

ਬੰਗਲਾਦੇਸ਼ ਰੈਪਿਡ ਐਕਸ਼ਨ ਬਟਾਲੀਅਨ ਦੇ ਤਿੰਨ ਮੁਲਾਜ਼ਮ ਹਿਰਾਸਤ ’ਚ ਲਏ

ਅਗਰਤਲਾ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬੀਐੱੱਸਐਫ ਨੇ ਬੰਗਲਾਦੇਸ਼ ਦੀ ਰੈਪਿਡ ਐਕਸ਼ਨ ਬਟਾਲੀਅਨ ਦੇ ਤਿੰਨ ਮੁਲਾਜ਼ਮਾਂ ਤੇ ਉਨ੍ਹਾਂ ਦੇ ਦੋ ਮੁਖਬਰਾਂ ਨੂੰ ਬਿਨਾਂ ਵਾਜਬ ਦਸਤਾਵੇਜ਼ਾਂ ਤੋਂ ਤ੍ਰਿਪੁਰਾ ਸਰਹੱਦ ’ਤੇ ਹਿਰਾਸਤ ਵਿਚ ਲਿਆ ਹੈ।

ਅਬਦੁੱਲਾ ਪੱਖੀਆਂ ਵੱਲੋਂ ਵੋਟਾਂ ’ਚ ਧੋਖੇ ਦਾ ਦੋਸ਼

ਕਾਬੁਲ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਫ਼ਗਾਨਿਸਤਾਨ ’ਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਰਹੇ ਚੀਫ਼ ਐਗਜ਼ੈਕਟਿਵ ਅਬਦੁੱਲਾ ਅਬਦੁੱਲਾ ਦੇ ਨੇੜਲੇ ਸਹਿਯੋਗੀ ਅਸਾਦੁੱਲ੍ਹਾ ਸਾਦਤੀ ਨੇ ਦੋਸ਼ ਲਾਇਆ ਹੈ ਕਿ ਚੋਣ ਕਮਿਸ਼ਨ ‘ਬੇਹੱਦ ਤਕਨੀਕੀ ਢੰਗ ਨਾਲ ਧੋਖਾਧੜੀ’ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁਲਕ ਵਿਚ ਪਿਛਲੇ ਮਹੀਨੇ ਹੀ ਰਾਸ਼ਟਰਪਤੀ ਚੋਣਾਂ ਹੋਈਆਂ ਹਨ।

ਚੀਨ ਨੇ ਹੈਲੀਕਾਪਟਰ ਦੀ ਥਾਂ ‘ਹੌਂਗਕੀ’ ਨੂੰ ਦਿੱਤੀ ਤਰਜੀਹ

ਪੇਈਚਿੰਗ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿਖ਼ਰ ਵਾਰਤਾ ਲਈ ਚੇਨੱਈ ਪੁੱਜੇ ਚੀਨੀ ਸਦਰ ਸ਼ੀ ਜਿਨਪਿੰਗ ਨੇ ਮਹਾਬਲੀਪੁਰਮ ਤਕ ਜਾਣ ਲਈ ਹੈਲੀਕਾਪਟਰ ਦੀ ਥਾਂ ਚੀਨ ਦੀ ਬਣੀ ਲਗਜ਼ਰੀ ਕਾਰ ‘ਹੌਂਗਕੀ’ ਦੀ ਸਵਾਰੀ ਕਰਨ ਨੂੰ ਤਰਜੀਹ ਦਿੱਤੀ। ਉਂਜ ਚੀਨੀ ਆਗੂਆਂ ਨੇ ‘ਸਵਾਰੀ ਦੀ ਚੋਣ’ ਨੂੰ ਸਰਕਾਰੀ ਨੀਤੀ ਦਾ ਹਿੱਸਾ ਦੱਸਿਆ ਹੈ। ਚੀਨੀ ਸਦਰ ਨੇ ਚੇਨੱਈ ਤੋਂ ਮਹਾਬਲੀਪੁਰਮ ਤਕ 57 ਕਿਲੋਮੀਟਰ ਦਾ ਸਫ਼ਰ ਚੀਨ ਤੋਂ ਵਿਸ਼ੇਸ਼ ਤੌਰ ’

ਇਥੋਪੀਆ ਦੇ ਪ੍ਰਧਾਨ ਮੰਤਰੀ ਨੂੰ ਸ਼ਾਂਤੀ ਨੋਬੇਲ ਪੁਰਸਕਾਰ

ਓਸਲੋ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ (43) ਦੀ ਇਸ ਸਾਲ ਦੇ ਨੋਬੇਲ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਗੁਆਂਢੀ ਮੁਲਕ ਇਰੀਟ੍ਰਿਆ ਨਾਲ ਸੰਘਰਸ਼ ਨੂੰ ਸੁਲਝਾਉਣ ਲਈ ਦਿੱਤਾ ਗਿਆ ਹੈ।

ਮੋਦੀ ਨੇ ਕਸ਼ਮੀਰ ’ਤੇ ਆਖਰੀ ਦਾਅ ਖੇਡਿਆ: ਇਮਰਾਨ

ਇਸਲਾਮਾਬਾਦ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖੋਹ ਕੇ ਆਪਣਾ ‘ਆਖਰੀ ਦਾਅ’ ਖੇਡ ਲਿਆ ਹੈ। ਉਨ੍ਹਾਂ ਨਾਲ ਹੀ ਕੌਮਾਂਤਰੀ ਮੀਡੀਆ ’ਤੇ ਇਸ ਮੁੱਦੇ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਗਾਇਆ।

ਓਲਗਾ ਤੋਕਾਰਚੁਕ ਅਤੇ ਪੀਟਰ ਹੈਂਡਕੇ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ

ਸਟਾਕਹੋਮ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੋਲੈਂਡ ਦੀ ਲੇਖਿਕਾ ਓਲਗਾ ਤੋਕਾਰਚੁਕ ਦੀ ਸਾਲ 2018 ਅਤੇ ਆਸਟਰੀਆ ਦੇ ਨਾਵਲਕਾਰ ਤੇ ਨਾਟਕਕਾਰ ਪੀਟਰ ਹੈਂਡਕੇ ਦੀ 2019 ਦੇ ਨੋਬੇਲ ਪੁਰਸਕਾਰਾਂ ਲਈ ਚੋਣ ਕੀਤੀ ਗਈ ਹੈ। ਪਿਛਲੇ ਸਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਕਾਰਨ ਸਾਹਿਤ ਦਾ ਨੋਬੇਲ ਪੁਰਸਕਾਰ ਨਹੀਂ ਦਿੱਤਾ ਗਿਆ ਸੀ। ਓਲਗਾ ਤੋਕਾਰਚੁਕ ਨੂੰ ਇਹ ਸਨਮਾਨ ਉਸ ਬਿਰਤਾਂਤ ਦੀ ਕਲਪਨਾ ਲਈ ਦਿੱਤਾ ਗਿਆ ਹੈ ਜੋ 

‘ਲੋਕਲ ਹੀਰੋ’ ਬਣਨ ’ਤੇ ਗੁਰਿੰਦਰ ਕੌਰ ਦਾ ਸਨਮਾਨ

ਮੈਲਬਰਨ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਉੱਤਰੀ ਮੈਲਬਰਨ ਖੇਤਰ ਦੀ ਸੰਸਥਾ ਵੈਸਟਫੀਲਡ ਪਲੈਂਟੀ ਵੈਲੀ ਵੱਲੋਂ ਪਿਛਲੇ ਦਿਨੀਂ ਸਮਾਜਿਕ ਸੇਵਾਵਾਂ ਲਈ ‘ਲੋਕਲ ਹੀਰੋ’ ਵਜੋਂ ਚੁਣੇ ਜਾਣ ’ਤੇ ਪੰਜਾਬ ਨਾਲ ਸਬੰਧਿਤ ਗੁਰਿੰਦਰ ਕੌਰ ਦਾ ਸਨਮਾਨ ਕੀਤਾ ਗਿਆ। ਸਿੱਖ ਖ਼ਾਲਸਾ ਐਜੂਕੇਸ਼ਨ ਸੁਸਾਇਟੀ ਚਲਾ ਰਹੀ ਗੁਰਿੰਦਰ ਕੌਰ ਨੇ ਜਿੱਥੇ ਬਹੁਕੌਮੀ ਭਾਈਚਾਰੇ ’ਚ ਸਿੱਖ ਪਛਾਣ ਦੇ ਪ੍ਰਚਾਰ ਲਈ ਕਾਰਜ ਕੀਤੇ ਹਨ, ਉੱਥੇ ਹੀ ਆਪਸੀ ਸਦਭਾਵਨਾ ਤੇ ਬਰਾਬਰੀ ਯਕੀਨੀ ਬਣਾਉਣ ਲਈ ਅਤੇ ਜਾਣਕਾਰੀ ਰਾਹੀਂ ਪਛਾਣ ਸਬੰਧੀ ਬਣਦੇ ਭੁਲੇਖੇ ਦੂਰ ਕਰਨ ਲਈ ਵੀ ਉਪਰਾਲੇ ਕੀਤੇ ਹਨ।

ਆਸਟਰੇਲੀਆ ਦੇ ਗੁਰਦੁਆਰਿਆਂ ਨੇ ਪੰਥਕ ਅਕਾਲੀ ਲਹਿਰ ਦੀ ਪਿੱਠ ਥਾਪੜੀ

ਸਿਡਨੀ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਦੇ ਗੁਰਦੁਆਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ’ਤੇ ਜ਼ੋਰ ਦਿੱਤਾ ਹੈ। ਦਰਜਨ ਤੋਂ ਵੱਧ ਗੁਰਦੁਆਰਿਆਂ ਦੀ ਸਾਂਝੀ ਆਸਟਰੇਲੀਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਏਐੱਸਜੀਪੀਸੀ) ਨੇ ਇਸ ਕੰਮ ’ਚ ਜੁਟੀ ਪੰਥਕ ਅਕਾਲੀ ਲਹਿਰ ਦੀ ਪਿੱਠ ਥਾਪੜੀ ਹੈ। ਪੰਥਕ ਅਕਾਲੀ ਲਹਿਰ ਦੇ ਮੁਖੀ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਐੱਸਜੀਪੀਸੀ ਨੂੰ 

ਨੋਬੇਲ ਪੁਰਸਕਾਰ ਜੇਤੂ ਯੂਨੁਸ ਖ਼ਿਲਾਫ਼ ਬੰਗਲਾਦੇਸ਼ ’ਚ ਗ੍ਰਿਫ਼ਤਾਰੀ ਵਾਰੰਟ ਜਾਰੀ

ਢਾਕਾ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬੰਗਲਾਦੇਸ਼ ਦੇ ਆਰਥਿਕ ਮਾਹਿਰ ਅਤੇ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨੁਸ ਖ਼ਿਲਾਫ਼ ਢਾਕਾ ਦੀ ਅਦਾਲਤ ਨੇ ਬੁੱਧਵਾਰ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਗ੍ਰਾਮੀਣ ਕਮਿਊਨਿਕੇਸ਼ਨਸ ਦੇ

ਮੁਸ਼ੱਰਫ ਖ਼ਿਲਾਫ਼ ਅਤਿਵਾਦ ਦੇ ਦੋਸ਼ ਹਟਾਉਣ ਦੀ ਅਰਜ਼ੀ ਖਾਰਿਜ

ਇਸਲਾਮਾਬਾਦ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਸਲਾਮਾਬਾਦ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ (75) ਖ਼ਿਲਾਫ਼ ਅਤਿਵਾਦ ਦੇ ਦੋਸ਼ਾਂ ਨੂੰ ਹਟਾਉਣ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਹੈ।

ਭਾਰਤੀ-ਅਮਰੀਕੀ ਦੀ ਵੱਕਾਰੀ ਅਹੁਦੇ ਲਈ ਨਿਯੁਕਤੀ

ਵਾਸ਼ਿੰਗਟਨ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ-ਅਮਰੀਕੀ ਭਾਈਚਾਰੇ ਦੀ ਅਸਰਦਾਰ ਆਗੂ ਸੰਪਤ ਸ਼ਿਵਾਂਗੀ ਨੂੰ ਮਾਨਸਿਕ ਸਿਹਤ ਨਾਲ ਜੁੜੇ ਅਹਿਮ ਸਿਹਤ ਅਦਾਰੇ ਦੀ ਕੌਮੀ ਸਲਾਹਕਾਰ ਕਮੇਟੀ ’ਚ ਸੇਵਾ ਕਰਨ ਦਾ ਸੱਦਾ ਦਿੱਤਾ ਗਿਆ ਹੈ। 

ਪਾਕਿ ਵੱਲੋਂ ਐਫਏਟੀਐਫ਼ ਮੀਟਿੰਗ ਲਈ ਰਿਪੋਰਟ ਤਿਆਰ

ਇਸਲਾਮਾਬਾਦ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐੱਫ) ਦੀ ਪੈਰਿਸ ਵਿੱਚ 12 ਤੋਂ 15 ਅਕਤੂਬਰ ਤਕ ਹੋ ਰਹੀ ਅਹਿਮ ਪਲੈਨਰੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਨੇ ਆਲਮੀ ਨਿਗਰਾਨ ਵੱਲੋਂ ਜਾਰੀ ਹਦਾਇਤਾਂ ਦੀ ਤਾਮੀਲ ਕਰਦੀ ਰਿਪੋਰਟ ਤਿਆਰ ਕਰ ਲਈ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਚੇਤੇ ਰਹੇ ਕਿ ਪੈਰਿਸ ਆਧਾਰਿਤ ਨਿਗਰਾਨ ਨੇ ਪਿਛਲੇ ਸਾਲ ਜੂਨ ਵਿੱਚ ਪਾਕਿਸਤਾਨ ਨੂੰ ‘ਗ੍ਰੇਅ ਸੂਚੀ’ ਵਿੱਚ ਰੱਖਦਿਆਂ ਅਕਤੂਬਰ 2019 ਤਕ ਫੋਰਮ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਾਰਵਾਈ ਕਰਨ ਜਾਂ ਫਿਰ ਇਰਾਨ ਤੇ ਉੱਤਰੀ ਕੋਰੀਆ ਦੀ ਤਰਜ਼ ’ਤੇ ਕਾਲੀ ਸੂਚੀ ਵਿੱਚ ਸ਼ਾਮਲ ਹੋਣ ਦਾ ਦਬਕਾ ਮਾਰਿਆ ਸੀ। ਐਫਏਟੀਐੱਫ਼ ਚਾਰ ਰੋਜ਼ਾ ਮੀਟਿੰਗ ਦੌਰਾਨ ਇਹ ਸਮੀਖਿਆ ਕਰੇਗੀ ਕਿ ਪਾਕਿਸਤਾਨ ਨੂੰ ਗ੍ਰੇਅ ਸੂਚੀ ਵਿੱਚ ਹੀ ਰੱਖਿਆ ਜਾਵੇ ਜਾਂ ਫਿਰ ਕਾਲੀ ਸੂਚੀ ਵਿੱਚ ਪਾਇਆ ਜਾਵੇ। ਪਾਕਿ ਨੂੰ ਨਿਯਮਾਂ ਮੁਤਾਬਕ ਕਲੀਨ ਚਿੱਟ ਦੇਣ ਬਾਰੇ ਵੀ ਵਿਚਾਰ ਹੋ ਸਕਦਾ ਹੈ।

ਪਾਕਿ ਨੂੰ ਆਲਮੀ ਦਰਜਾਬੰਦੀ ਵਿੱਚ ਨੁਕਸਾਨ

ਇਸਲਾਮਾਬਾਦ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਿਸ਼ਵ ਆਰਥਿਕ ਫੋਰਮ (ਡਬਲਿਊਈਐੱਫ) ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ, ਕੌਮਾਂਤਰੀ ਸੰਸਥਾ ਦੇ ਸਾਲਾਨਾ ਗਲੋਬਲ ਮੁਕਾਬਲੇਬਾਜ਼ੀ ਸੂਚਕ ਅੰਕ ਵਿੱਚ ਤਿੰਨ

ਕਰਤਾਰਪੁਰ ਲਾਂਘਾ: ਉਦਘਾਟਨ ਦੀ ਤਰੀਕ ਤੈਅ ਨਹੀਂ

ਇਸਲਾਮਾਬਾਦ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਸਿੱਖ ਸੰਗਤ ਵੱਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਦੀ ਅਜੇ ਤੱਕ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਉਂਜ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਇਹ ਸਮੇਂ ’ਤੇ ਖੋਲ੍ਹ ਦਿੱਤਾ ਜਾਵੇਗਾ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਲਾਂਘੇ ਦੇ ਪ੍ਰਾਜੈਕਟ ਦੀ ਦੇਖ-ਰੇਖ ਕਰ ਰਹੇ ਸੀਨੀਅਰ ਅਧਿਕਾਰੀ ਨੇ ਮਹੀਨਾ ਕੁ ਪਹਿਲਾਂ ਐਲਾਨ ਕੀਤਾ ਸੀ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9 ਨਵੰਬਰ ਤੋਂ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਇਥੇ

ਉੱਤਰੀ ਸੀਰੀਆ ਵਿੱਚ ਤੁਰਕੀ ਵੱਲੋਂ ਧਾਵਾ ਬੋਲੇ ਜਾਣ ਦੀ ਕੈਨੇਡਾ ਵੱਲੋਂ ਸਖ਼ਤ ਨਿਖੇਧੀ

ਓਟਵਾ, 9 ਅਕਤੂਬਰ, 9 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : : ਉੱਤਰੀ ਸੀਰੀਆ ਵਿੱਚ ਤੁਰਕੀ ਵੱਲੋਂ ਧਾਵਾ ਬੋਲੇ ਜਾਣ ਦੀ ਬੁੱਧਵਾਰ ਨੂੰ ਕੈਨੇਡਾ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੁਪਹਿਰ ਨੂੰ ਕੀਤੇ ਗਏ ਟਵੀਟਸ ਵਿੱਚ ਕੈਨੇਡਾ ਦੀ ਸਥਿਤੀ ਨੂੰ ਸਪਸ਼ਟ ਕਰਦਿਆਂ ਆਖਿਆ ਕਿ ਤੁਰਕੀ ਦੀ ਇਸ ਕਾਰਵਾਈ ਨਾਲ ਹੁਣ ਤੱਕ ਇਸਲਾਮਿਕ ਸਟੇਟ ਅੱਤਵਾਦੀਆਂ, ਜਿਨ੍ਹਾਂ ਨੂੰ ਦਾਇਸ਼ ਕਹਿੰਦੇ ਹਨ, ਖਿਲਾਫ ਹੁਣ ਤੱਕ ਕੀਤੀ ਗਈ ਲਾਮਬੰਦੀ ਅਜਾਂਈ ਨਾ ਚਲੀ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਤੁਰਕੀ ਦੀਆਂ ਫੌਜਾਂ ਅਸਲ ਵਿੱਚ ਕੁਰਦਿਸ਼ ਸੈਨਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ। ਇਹ ਸੱਭ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਐਤਵਾਰ ਨੂੰ ਅਚਾਨਕ ਅਮਰੀਕੀ ਫੌਜਾਂ ਨੂੰ ਪਾਸੇ ਰਹਿਣ ਦੀਆਂ ਦਿੱਤੀਆਂ ਹਦਾਇਤਾਂ ਤੋਂ ਬਾਅਦ ਸ਼ੁਰੂ ਹੋਇਆ। ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਆਈ ਇਹ ਸਖ਼ਤ ਤਬਦੀਲੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084699608
Copyright © 2019, Panjabi Times. All rights reserved. Website Designed by Mozart Infotech