ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਮੀਂਹ ਦੀ ਮਾਰ: ਨਹਿਰਾਂ, ਡਰੇਨਾਂ ਤੇ ਕੱਸੀਆਂ ਵਿੱਚ ਪਏ ਪਾੜ

July 18, 2019 06:41 PM

ਬਠਿੰਡਾ,17 ਜੁਲਾਈ (ਪੰਜਾਬੀ ਟਾਇਮਜ਼ ) : ਕੱਲ੍ਹ ਤੋਂ ਪੈ ਰਹੀ ਮੌਨਸੂਨ ਦੀ ਭਰਵੀਂ ਬਾਰਸ਼ ਕਾਰਨ ਬਲਾਕ ਦੇ 25 ਪਿੰਡਾਂ ਨੂੰ ਭਾਰੀ ਸੰਤਾਪ ਭੋਗਣਾ ਪਿਆ ਹੈ। 50 ਤੋਂ 60 ਹਜ਼ਾਰ ਏਕੜ ਨਰਮੇ ਅਤੇ ਝੋਨੇ ਦੀ ਫਸਲ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੀਂਹ ਦੇ ਨਾਲ ਆਏ ਤੇਜ਼ ਝੱਖੜ ਕਾਰਨ ਸੜਕਾਂ ’ਤੇ ਲੱਗ ਦਰੱਖੜ ਵੀ ਟੁੱਟ ਗਏ ਹਨ ਤੇ ਕਈ ਥਾਵਾਂ ’ਤੇ ਪਾਣੀ ਘਰਾਂ ਅੰਦਰ ਵੀ ਦਾਖਲ ਹੋ ਗਿਆ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਈ ਪਿੰਡਾਂ ਵਿਚ ਟਕਰਾਓ ਹੁੰਦੇ ਹੁੰਦੇ ਬਚੇ। ਕਈ ਪਿੰਡਾਂ ਵਿਚ ਪੁਲੀਸ ਨੂੰ ਤੈਨਾਤ ਕੀਤਾ ਗਿਆ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ਮਿਲੇ ਵੇਰਵਿਆਂ ਅਨੁਸਾਰ 16 ਅਤੇ 17 ਜੁਲਾਈ ਨੂੰ 130 ਐਮ .ਐਮ ਅਤੇ 101 ਐਮ.ਐਮ ਮੀਂਹ ਦਰਜ ਕੀਤਾ ਗਿਆ। ਸਲੱਮ ਖੇਤਰਾਂ ਵਿਚ ਕਈ ਲੋਕਾਂ ਦੇ ਮਕਾਨ ਡਿੱਗਣ ਦੀਆਂ ਵੀ ਖ਼ਬਰਾਂ ਹਨ। ਅੱਜ ਸਵੇਰ ਵੇਲੇ ਹੀ ਪਿੰਡ ਅਬਲੂ ਨਜ਼ਦੀਕ ਲੰਘਦੀ ਚੰਦ ਭਾਨ ਡਰੇਨ ਦਾਨ ਸਿੰਘ ਵਾਲਾ ਅਤੇ ਕੋਠੇ ਸੰਧੂਆਂ ਵਾਲਾ ਨਜ਼ਦੀਕ ਟੁੱਟ ਗਈ, ਜਿਸ ਕਾਰਨ ਕਿਸਾਨਾਂ ਨੂੰ ਭਾਜੜਾਂ ਪੈ ਗਈਆਂ। ਬਠਿੰਡਾ ਤੋਂ ਅਬਲੂ ਨੂੰ ਜੋੜਨ ਵਾਲਾ ਲਿੰਕ ਰੋਡ ’ਤੇ ਬਣਿਆ ਪੁਲ ਪਾਣੀ ਵਿੱਚ ਰੁੜ ਗਿਆ ਹੈ, ਜਿਸ ਕਾਰਨ ਅਬਲੂ ਜ਼ਿਲ੍ਹੇ ਨਾਲੋਂ ਕੱਟਿਆ ਗਿਆ ਹੈ। ਅੱਧੀ ਦਰਜਨ ਪਿੰਡਾਂ ਕੋਠੇ ਲਾਲ ਵਾਲੇ, ਮਹਿਮਾ ਸਰਕਾਰੀ, ਦਾਨ ਸਿੰਘ ਵਾਲਾ, ਕੋਠੇ ਸੰਧੂਆਂ ਵਾਲੇ, ਅਬਲੂ ਆਦਿ ਦੇ ਲੋਕਾਂ ਨੇ ਪਾੜ ਨੂੰ ਗੱਟਿਆਂ ਨਾਲ ਪੂਰਨ ਦੀ ਕੋਸ਼ਿਸ਼ ਕੀਤੀ। ਚੰਦਰਭਾਨ ਡਰੇਨ ਦੇ ਇਸ ਪਾੜ ਨਾਲ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਅਤੇ ਨਰਮੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਇਸ ਤਰ੍ਹਾਂ ਪਿੰਡ ਬਠਿੰਡਾ ਸ੍ਰੀ ਮੁਕਤਸਰ ਹਾਈਵੇਅ ’ਤੇ ਪਿੰਡ ਦਿਓਣ ਅਤੇ ਸਿਵੀਆ ਦੀ ਹਜ਼ਾਰ ਏਕੜ ਝੋਨੇ ਦੇ ਕਰੀਬ ਝੋਨੇ ਅਤੇ ਨਰਮ ਦੀ ਫਸਲ ਪਾਣੀ ਵਿਚ ਪੂਰੀ ਤਰਾਂ ਡੁੱਬ ਗਈ। ਇਥੇ ਵੀ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਜਿਸ ਨੂੰ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਟਾਲਿਆ। ਪਿੰਡ ਘੁੱਦਾ ਅਤੇ ਬਾਜਕ ਨਜ਼ਦੀਕ ਲੰਘਦਾ ਤਿਓਣਾ ਰਜਵਾਹਾ ਵੀ ਟੁੱਟ ਗਿਆ ਹੈ ਜਿਸ ਕਾਰਨ 400 ਏਕੜ ਦੇ ਕਰੀਬ ਫ਼ਸਲ ਤਬਾਹ ਹੋਣ ਦੀ ਖ਼ਬਰ ਹੈ। ਇਸ ਤਰਾਂ ਪਿੰਡ ਮਹਿਮਾ ਸਰਜਾ ਵਿਖੇ ਵੀ ਕੋਟ ਭਾਈ ਰਜਵਾਹੇ ਦੇ ਮੋਘੇ ਖੋਲ੍ਹੇ ਜਾਣ ਕਾਰਨ ਪਿੰਡ ਮਹਿਮਾ ਸਰਕਾਰੀ ਅਤੇ ਮਹਿਮਾ ਸਰਜਾ ਵਿਚ ਹੜ੍ਹ ਵਰਗੀ ਸਥਿਤੀ ਬਣੀ ਰਹੀ। ਕੋਟ ਭਾਈ ਰਜਵਾਹੇ ਵਿਚ ਨਿਕਲਦੀ ਦੋਲਾ ਮਾਈਨਰ ਦੇ ਵੀ ਟੁੱਟਣ ਦੀ ਖ਼ਬਰ ਹੈ। ਅੱਜ ਦੁਪਹਿਰੇ ਪਿੰਡ ਮਹਿਮਾ ਭਗਵਾਨਾਂ ਦੇ ਲੋਕਾਂ ਨੇ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਬਠਿੰਡਾ ਮੁਕਤਸਰ ਰੋਡ ਜਾਮ ਕਰ ਕੇ ਇਲਾਕੇ ਵਿਚ ਹੋਈ ਤਬਾਹੀ ਖ਼ਿਲਾਫ਼ ਪੰਜਾਬ ਸਰਕਾਰ ਅਤੇ ਜ਼ਿਲ੍ਹ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਵਿਸ਼ੇਸ਼ ਗਿਰਦਾਵਰੀ ਕਰਾਉਣ ਦੀ ਮੰਗ ਕੀਤੀ। ਮੀਂਹ ਕਾਰਨ ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿਚ 37 ਘੰਟਿਆਂ ਤੋਂ ਬਿਜਲੀ ਬੰਦ ਰਹੀ। ਕਈ ਖੇਤਰਾਂ ਵਿਚ ਮੀਟਰ ਵਾਲੇ ਬਕਸੇ ਪਾਣੀ ਵਿਚ ਡੁੱਬ ਗਏ ਹਨ। ਆਈ.ਜੀ, ਐਸ.ਐਸ.ਪੀ, ਡਿਪਟੀ ਕਮਿਸ਼ਨਰ, ਸੈਸ਼ਨ ਜੱਜ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ। ਪੁਲੀਸ ਮੁਲਾਜ਼ਮਾਂ ਨੇ ਅਫਸਰਾਂ ਦੇ ਘਰਾਂ ਦਾ ਸਾਮਾਨ ਬਾਹਰ ਕੱਢਿਆ। ਪ੍ਰਤਾਪ ਨਗਰ, ਪਰਸ ਰਾਮ ਨਗਰ, ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ, ਸਿਵਲ ਲਾਇਨ ਖੇਤਰ, ਅੰਡਰ ਬੁਰਜ, ਭੱਟੀ ਰੋਡ ਆਦਿ ਮੁਹੱਲਿਆਂ ਵਿੱਚ ਪਾਣੀ ਦੇ ਘਰਾਂ ਵਿੱਚ ਦਾਖਲ ਹੋ ਗਿਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਕਾਰਨ ਸਿੱਖ ਸੰਗਤ ’ਚ ਰੋਸ

ਅੰਮ੍ਰਿਤਸਰ,18 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਆਮਦ ਮੌਕੇ ਅਕਾਲ ਤਖ਼ਤ ਵਲੋਂ ਪੰਥ ਵਿੱਚੋਂ ਛੇਕੇ ਵਿਅਕਤੀਆਂ ਨੂੰ ਖ਼ਿਮਾ ਯਾਚਨਾ ਕਰਨ ’ਤੇ ਮੁਆਫ਼ੀ ਦੇਣ ਦੀ ਤਜਵੀਜ਼ ਵਿਚਾਰ ਅਧੀਨ ਹੈ ਪਰ ਇਸ ਉੱਤੇ ਅਮਲ ਹੋਣ ਤੋਂ ਪਹਿਲਾਂ ਹੀ ਇਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇੜੇ ਸਿੱਖ ਸੰਗਤ ਵਲੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵੱਡੀ ਗਿਣਤੀ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਪੁੱਜੀ ਹੋਈ ਸੀ। ਮੁਆਫ਼ੀ ਦੀ ਸੰਭਾਵਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਇਕ ਪੱਤਰ ਜਥੇਦਾਰ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਨੂੰ ਸੌਂਪਿਆ ਗਿਆ ਹੈ।

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਖਾਤਰ ਰੁੱਖਾਂ ਦੀ ਛਗਾਂਈ

ਜਲੰਧਰ:,18 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਸਾਰੇ ਪਿੰਡਾਂ ਵਿੱਚ 550 ਬੂਟੇ ਲਾਉਣ ਦੀ ਮੁਹਿੰਮ ਚਲਾ ਰਹੀ ਹੈ ਤਾਂ ਜੋ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਇਸੇ ਦੌਰਾਨ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਜਾਣ ਵਾਲੇ 22 ਕਿਲੋਮੀਟਰ ਲੰਬੇ ਬੇਬੇ ਨਾਨਕੀ ਮਾਰਗ ’ਤੇ ਸੜਕ ਦੇ ਦੋਵੇਂ ਕਿਨਾਰਿਆਂ ਤੋਂ ਜੰਗਲਾਤ ਵਿਭਾਗ ਨੇ ਬੜੀ ਬੇਰਹਿਮੀ ਨਾਲ ਦਰੱਖਤਾਂ ਨੂੰ ਛਾਂਗ ਦਿੱਤਾ ਹੈ।

ਸ਼ਰਧਾਲੂਆਂ ਲਈ ਚਾਰ ਮੁੱਖ ਮਾਰਗਾਂ ’ਤੇ ਹੋਵੇਗਾ ਪਾਰਕਿੰਗ ਤੇ ਲੰਗਰ ਦਾ ਪ੍ਰਬੰਧ

ਬਟਾਲਾ,18 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਹੋਰ ਸਹੂਲਤਾਂ ਲਈ ਸਥਾਨਕ ਪ੍ਰਸ਼ਾਸਨ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਨਗਰ ਨੂੰ 9 ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਡੇਰਾ ਬਾਬਾ ਨਾਨਕ ਆਉਣ ਵਾਲੇ ਸ਼ਰਧਾਲੂਆਂ ਦੇ ਲੰਗਰ ਅਤੇ ਪਾਰਕਿੰਗ ਲਈ ਜਗ੍ਹਾ ਦੀ ਨਿਸ਼ਾਨਦੇਹੀ

ਭਾਰਤ-ਪਾਕਿ ਸੀਮਾ ਨੂੰ ਸੁਲਤਾਨਪੁਰ ਲੋਧੀ ਨਾਲ ਜੋੜੇਗਾ ‘ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ’

ਬਠਿੰਡਾ,18 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰ ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਸੁਲਤਾਨਪੁਰ ਲੋਧੀ ਤੱਕ ਦੇ ਕੌਮੀ ਸ਼ਾਹਰਾਹ ਦਾ ਨਾਮ ‘ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ’ ਰੱਖਣ ਦਾ ਐਲਾਨ ਕੀਤਾ ਹੈ। ਕੇਂਦਰੀ ਆਵਾਜਾਈ ਮੰਤਰਾਲੇ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਫ਼ੈਸਲਾ ਲਿਆ ਹੈ ਅਤੇ ਇਸ ਨਾਮਕਰਨ ਸਬੰਧੀ ਫੌਰੀ ਕਾਰਵਾਈ ਲਈ ਕੌਮੀ ਸੜਕ ਮਾਰਗ ਅਥਾਰਿਟੀ ਅਤੇ ਲੋਕ ਨਿਰਮਾਣ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਹਦਾਇਤ ਕੀਤੀ ਹੈ।

ਬੋਹਾ ਆਦਰਸ਼ ਸਕੂਲ ਦੀਆਂ ਦੋ ਜਮਾਤਾਂ ਭੁਪਾਲ ਸਕੂਲ ਵਿਚ ਤਬਦੀਲ

ਬੋਹਾ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੁੱਢ ਤੋਂ ਹੀ ਵਿਵਾਦਾਂ ਵਿਚ ਰਹਿਣ ਵਾਲੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੋਹਾ ਨਾਲ ਹੁਣ ਨਵਾਂ ਵਿਵਾਦ ਸਕੂਲ ਦੇ ਨੌਵੀਂ ਅਤੇ ਦਸਵੀਂ ਜਮਾਤ ਨੂੰ ਆਦਰਸ਼ ਸਕੂਲ, ਭੁਪਾਲ (ਮਾਨਸਾ) ਵਿਖੇ ਤਬਦੀਲ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਆਏ ਜ਼ੁਬਾਨੀ ਹੁਕਮਾਂ ਨਾਲ ਪੈਦਾ ਹੋ ਗਿਆ ਹੈ। ਇਨ੍ਹਾਂ ਹੁਕਮਾਂ ਤੋਂ ਬਾਅਦ ਸਕੂਲ ਵਿਕਾਸ ਕਮੇਟੀ ਨੇ ਬੱਚਿਆਂ ਅਤੇ ਅਧਿਆਪਕਾਂ ਦੇ ਸਾਂਝੇ ਹਿਤਾਂ ਨੂੰ ਲੈ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਤੇ ਦੀ ਪੰਜਾਬ ਸਰਕਾਰ ਅਤੇ ਰਾਜ ਸਿੱਖਿਆ ਬੋਰਡ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੇ ਬੱਚਿਆਂ ਨੂੰ ਦੂਜੇ ਸਕੂਲ ਵਿਚ ਨਹੀਂ ਭੇਜਣਗੇ। ਸਕੂਲ ਕਮੇਟੀ ਨੇ ਇਸ ਸਮੱਸਿਆ ਨੂੰ ਵਿਚਾਰਨ ਲਈ ਮਾਪਿਆਂ ਦਾ ਇਕੱਠ ਕੀਤਾ।

ਖੋਹ ਦਾ ਮਾਮਲਾ ਨਿਕਲਿਆ ਡਰਾਮਾ; ਤਿੰਨ ਗ੍ਰਿਫ਼ਤਾਰ

ਮਾਨਸਾ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮਾਨਸਾ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਲੁੱਟੀ ਗਈ ਰਾਸ਼ੀ ਸਮੇਤ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਇਕ ਬਿਆਨ ਵਿੱਚ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਸਰਦੂਲਗੜ੍ਹ ਖੇਤਰ ਵਿੱਚ ਦੋ ਨਾਮਲੂਮ ਵਿਅਕਤੀਆਂ ਵੱਲੋਂ ਅੱਖਾਂ ਵਿੱਚ ਮਿਰਚਾਂ ਪਾ ਕੇ 85,000 ਰੁਪਏ ਦੀ ਕੀਤੀ ਗਈ ਖੋਹ ਨੂੰ ਮਾਨਸਾ ਪੁਲੀਸ ਵੱਲੋਂ 24 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰਕੇ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

ਡਰਾ-ਧਮਕਾ ਕੇ ਲੜਕੀ ਨਾਲ ਜਬਰ-ਜਨਾਹ; ਕੇਸ ਦਰਜ

ਜੈਤੋ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਿੰਡ ਕਾਸਿਮ ਭੱਟੀ ’ਚ 13 ਸਾਲਾ ਨਾਬਾਲਿਗ ਲੜਕੀ ਨਾਲ ਜਬਰ-ਜਨਾਹ ਹੋਣ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਘਟਨਾ ਦੀ ਸ਼ਿਕਾਰ ਲੜਕੀ ਦਾ ਪਿਤਾ ਮਜ਼ਦੂਰ ਹੈ ਅਤੇ ਕੰਬਾਈਨ ’ਤੇ ਕੰਮ ਕਰਦਾ ਹੈ। ਪਰਿਵਾਰ ਵਿਚ ਇਕ ਬੇਟੀ ਅਤੇ ਬੇਟਾ ਹਨ। ਪਤਨੀ ਕਰੀਬ ਪੰਜ ਸਾਲ ਪਹਿਲਾਂ ਘਰ ਛੱਡ ਕੇ ਚਲੀ ਗਈ ਸੀ। ਦੇਰ ਰਾਤ ਗਏ ਉਹ ਕੰਮ ਤੋਂ ਘਰ ਪਰਤਿਆ ਅਤੇ ਸੌਂ ਗਿਆ। ਸਵੇਰੇ ਉੱਠਿਆ ਤਾਂ ਬੱਚਿਆਂ ਨੇ ਰੋ-ਰੋ ਕੇ ਵਾਪਰੀ ਘਟਨਾ ਦੱਸੀ। ਉਸ ਨੂੰ ਬੱਚਿਆਂ ਨੇ ਦੱਸਿਆ ਕਿ ਪਿੰਡ ਦੇ ਇਕ ਨੌਜਵਾਨ ਨੇ ਘਰ ਵਿਚ ਜਬਰੀ ਦਾਖ਼ਲ ਹੋ ਕੇ ਲੜਕੀ ਨੂੰ ਜਬਰੀ ਡਰਾਇਆ-ਧਮਕਾਇਆ। ਉਹ ਲੜਕੀ ਨੂੰ ਖਿੱਚ ਕੇ ਕਮਰੇ ਦੇ ਨਾਲ ਬਣੇ ਸ਼ੈੱਡ ਵਿਚ ਲੈ ਗਿਆ ਅਤੇ ਉਥੇ ਉਸ ਦੀ ਪੱਤ ਲੁੱਟਣ ਮਗਰੋਂ ਚਲਾ ਗਿਆ।

ਕੈਨੇਡਾ ਦੀ ਥਾਂ ਕੰਬੋਡੀਆ ਭੇਜਿਆ

ਗਿੱਦੜਬਾਹਾ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਥਾਣਾ ਕੋਟਭਾਈ ਪੁਲੀਸ ਨੇ ਛੱਤੇਆਣਾ ਪਿੰਡ ਦੇ ਇਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਦੇਸ਼ ਭੇਜਣ ਦੇ ਨਾਂਅ ’ਤੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਅਧੀਨ ਕੇਸ ਦਰਜ ਕੀਤਾ ਹੈ। ਫਿਲਹਾਲ ਕਥਿਤ ਦੋਸ਼ੀ ਪੁਲੀਸ ਦੀ ਪਕੜ ਤੋ ਬਾਹਰ ਦੱਸੇ ਜਾ ਰਹੇ ਹਨ। ਜ਼ਿਲਾ ਪੁਲੀਸ ਮੁਖੀ ਕੋਲ ਕੀਤੀ ਸ਼ਿਕਾਇਤ ਵਿਚ ਜਗਸੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਛੱਤੇਆਣਾ ਨੇ ਦੱਸਿਆ ਕਿ ਉਸ ਦੇ ਭਰਾ ਜਸਵੀਰ ਸਿੰਘ ਨੂੰ ਕੁਝ ਲੋਕਾਂ ਨੇ ਕੈਨੇਡਾ ਦੇ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਅਤੇ 18 ਜੂਨ 2018 ਨੂੰ ਉਸ ਦੇ ਭਰਾ ਨੂੰ ਉਕਤ ਦੋਸ਼ੀਆਂ ਨੇ ਪੈਸੇ ਲੈ ਕੈਨੇਡਾ ਭੇਜਣ ਦੀ ਜਗ੍ਹਾ 

ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਇਕੱਠੇ ਹੋਏ ਮਜ਼ਦੂਰ, ਕਿਸਾਨ ਤੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਮਾਜਿਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ ਉੱਠ ਰਹੀਆਂ ਆਵਾਜ਼ਾਂ ਲੋਕ ਲਹਿਰ ਦਾ ਰੂਪ ਧਾਰਨ ਕਰ ਰਹੀਆਂ ਹਨ। ਸਥਾਨਕ ਜ਼ਿਲ੍ਹੇ ਵਿੱਚ ਅਧਿਆਪਕਾਂ, ਬਿਜਲੀ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਤੇ ਹੋਰਨਾਂ ਵਰਗਾਂ ਦੇ ਇਨਸਾਫ਼ਪਸੰਦ ਲੋਕਾਂ ਨੇ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨਾਲ ਇੱਕਜੁਟਤਾ ਪ੍ਰਗਟਾਉਂਦਿਆਂ ਮਨਜੀਤ ਧਨੇਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਕੱਤਰ ਹੋਏ ਲੋਕਾਂ ਨੇ ਮਨਜੀਤ ਧਨੇਰ ਨੂੰ ਦਿੱਤੀ ਨਿਹੱਕੀ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਰੋਸ ਪ੍ਰਗਟਾਇਆ।

ਸੁਖਬੀਰ ਨੇ ਜਲਾਲਾਬਾਦ ਦੇ ਲੋਕਾਂ ਨਾਲ ਹਮੇਸ਼ਾ ਧ੍ਰੋਹ ਕਮਾਇਆ: ਧਰਮਸੋਤ

ਜਲਾਲਾਬਾਦ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜਲਾਲਾਬਾਦ ਜ਼ਿਮਨੀ ਚੋਣ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਧਰਮਸੋਤ ਨੇ ਕਿਹਾ ਕਿ ਜਲਾਲਾਬਾਦ ਹਲਕੇ ਦੇ ਲੋਕਾਂ ਨੇ ਸੁਖਬੀਰ ਬਾਦਲ ਨੂੰ ਇਥੋਂ ਦੋ ਵਾਰ ਜਿਤਾਇਆ ਪਰ ਇਸ ਨੇ ਹਲਕੇ ਦੇ ਲੋਕਾਂ ਨੂੰ ਜਿੱਤਣ ਤੋਂ ਬਾਅਦ ਮੂੰਹ ਤੱਕ ਨਾ ਦਿਖਾ ਕੇ ਜਲਾਲਾਬਾਦ ਦੇ ਲੋਕਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ 

ਕਾਂਗਰਸ ਸਰਕਾਰ ਨੇ ਹਰੇਕ ਵਰਗ ਦੀਆਂ ਚੀਕਾਂ ਕਢਵਾਈਆਂ: ਮਜੀਠੀਆ

ਫਾਜ਼ਿਲਕਾ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੀ ਕਾਂਗਰਸ ਸਰਕਾਰ ਦੇ ਪਿਛਲੇ ਢਾਈ ਸਾਲ ਦੀ ਕਾਰਗੁਜ਼ਾਰੀ ਜ਼ੀਰੋ ਰਹਿਣ ਕਰਕੇ ਲੋਕ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਕਰ ਦੇਣ ਨਾਲ ਮੌਜੂਦਾ ਸਰਕਾਰ ਨੇ ਸੂਬੇ ਦੇ ਹਰੇਕ ਵਰਗ ਦੀਆਂ ਚੀਕਾਂ ਕਢਾ ਰੱਖੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਨੇ ਆਪਣੇ 

ਕੈਪਟਨ ਅਮਰਿੰਦਰ ਸਿੰਘ ਮੌਕਾਪ੍ਰਸਤ ਆਗੂ : ਮਜੀਠੀਆ

ਮੰਡੀ ਅਰਨੀਵਾਲਾ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੈਪਟਨ ਅਮਰਿੰਦਰ ਸਿੰਘ ਇਕ ਮੌਕਾਪ੍ਰਸਤ ਲੀਡਰ ਹੈ, ਜਿਸ ਨੂੰ ਲੋਕਾਂ ਦੀਆਂ ਦੁੱਖ ਤਕਲੀਫ਼ਾ ਨਾਲ ਕੋਈ ਵਾਹ ਵਾਸਤਾ ਨਹੀਂ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕਾ ਜਲਾਲਾਬਾਦ ਦੇ ਬਲਾਕ ਮੰਡੀ ਅਰਨੀਵਾਲਾ ਦੇ ਪਿੰਡ ਘੁੜਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਕੋਈ

ਮਹਾਜਨ ਦੇ ਪੱਖ ’ਚ ਸੰਨੀ ਦਿਓਲ ਵੱਲੋਂ ਰੋਡ ਸ਼ੋਅ

ਮੁਕੇਰੀਆਂ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਦੇ ਪੱਖ ’ਚ ਰੋਡ ਸ਼ੋਅ ਕਰਨ ਆਏ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵਲੋਂ ਕੇਵਲ ਸ਼ਹਿਰ ਅੰਦਰ ਕਰੀਬ ਦੋ ਕਿਲੋਮੀਟਰ ਤੱਕ ਕੀਤਾ ਗਿਆ ਰੋਡ ਮਹਿਜ਼ ਖਾਨਾਪੂਰਤੀ ਹੋ ਨਿਬੜਿਆ ਹੈ। ਮਨਕੋਟੀਆ ਪੈਲੇਸ ਤੋਂ ਸ਼ੁਰੂ ਹੋ ਕੇ ਭੰਗਾਲਾ ਚੁੰਗੀ ਕੋਲ ਪੈਂਦੇ ਭਾਜਪਾ ਦਫ਼ਤਰ ’ਚ ਸਮਾਪਤ ਹੋਏ ਇਸ ਰੋਡ ਸ਼ੋਅ ’ਚ ਭਾਜਪਾ ਦੀ ਆਸ ਮੁਤਾਬਕ ਇਕੱਠ ਨਹੀਂ ਜੁੜਿਆ। ਸ਼ੁਰੂਆਤੀ ਦੌਰ ਉਪਰੰਤ ਕੇਵਲ ਸ਼ਹਿਰ ਦੇ ਚੌਂਕਾਂ ਵਿੱਚ ਹੀ ਭੀੜ ਦੇਖਣ ਨੂੰ ਮਿਲੀ, ਜੋ ਪੁਲੀਸ ਵਲੋਂ ਰੋਡ ਖਾਲੀ ਰੱਖਣ ਲਈ ਰੋਕੀ ਗਈ ਸੀ। ਰੋਡ ਸ਼ੋਅ ਦੌਰਾਨ ਅਕਾਲੀ ਭਾਜਪਾ ਦੀਆਂ ਪਹਿਲਾਂ ਹੋਈਆਂ ਦੋ ਵੱਡੀਆਂ ਰੈਲੀਆਂ ਵਾਂਗ ਉਮੀਦਵਾਰ ਜੰਗੀ ਲਾਲ ਮਹਾਜਨ ਦੇ ਵਿਰੋਧੀ ਅਰੁਨੇਸ਼ ਸ਼ਾਕਰ ਇਸ ਰੋਡ ਸ਼ੋਅ ਤੋਂ ਵੀ ਦੂਰ ਰਹੇ। 

ਵਿਆਹੁਤਾ ਦੀ ਜ਼ਹਿਰ ਨਿਗਲਣ ਕਾਰਨ ਮੌਤ

ਗੁਰਦਾਸਪੁਰ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਨਜ਼ਦੀਕੀ ਪਿੰਡ ਰਾਵਲ ਗਾਦੜੀਆਂ ਵਿੱਚ ਇੱਕ ਵਿਆਹੁਤਾ ਦੀ ਸ਼ੱਕੀ ਹਾਲਤ ਵਿੱਚ ਜ਼ਹਿਰੀਲਾ ਪਦਾਰਥ ਨਿਗਲ਼ੇ ਜਾਣ ਕਾਰਨ ਮੌਤ ਹੋ ਗਈ। ਉਸ ਦੇ ਪੇਕੇ ਪਰਿਵਾਰ ਨੇ ਆਪਣੇ ਜਵਾਈ ’ਤੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਉਸੇ ਦੇ ਕੇ ਉਨ੍ਹਾਂ ਦੀ ਕੁੜੀ ਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪਛਾਣ ਅਮਨ (35) ਪੁੱਤਰੀ ਖ਼ਜਾਨ ਸਿੰਘ ਵਾਸੀ ਸ਼ਾਹਪੁਰ ਜਾਜਨ ਦੇ ਰੂਪ ਵਿੱਚ ਹੋਈ ਹੈ । ਮ੍ਰਿਤਕ ਦੀ ਭੈਣ ਨੀਤੂ ਬਾਲਾ ਨੇ ਦੱਸਿਆ ਕਿ ਅਮਨ ਦਾ ਵਿਆਹ 17 ਸਤਾਰਾਂ ਸਾਲ ਪਹਿਲਾਂ ਮੱਖਣ ਪੁੱਤਰ ਜਲਾਲ ਮਸੀਹ ਨਿਵਾਸੀ ਰਾਵਲ ਗਾਦੜੀਆਂ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ । ਉਸ ਨੇ ਦੱਸਿਆ ਕਿ ਮੱਖਣ ਮੋਟਰਸਾਈਕਲ ਖ਼ਰੀਦ ਫ਼ਰੋਖ਼ਤ ਦੇ ਕੰਮ ਦੇ ਨਾਲ ਨਾਲ ਵਿਆਹ ਸਮਾਗਮਾਂ ਵਿੱਚ ਸਟੇਜ ਸ਼ੋਅ ਕਰਨ ਦਾ ਕੰਮ ਕਰਦਾ ਸੀ। ਇਸ ਕਾਰਨ ਉਸ ਦੇ ਸੰਪਰਕ ਵਿੱਚ ਕਈ ਡਾਂਸਰਾਂ ਵੀ ਸਨ ਅਤੇ ਮੱਖਣ ਦੇ ਕਿਸੇ ਡਾਂਸਰ ਨਾਲ ਨਾਜਾਇਜ਼ ਸਬੰਧ ਬਣ ਗਏ ਜਿਸ ਦਾ ਪਤਾ ਅਮਨ ਨੂੰ ਲੱਗ ਗਿਆ ਸੀ। 

ਪਰਾਲੀ ਫੂਕਣ ਅਤੇ ਸਰਕਾਰੀ ਅਧਿਕਾਰੀਆਂ ਦੇ ਪਿੰਡਾਂ ’ਚ ਘਿਰਾਓ ਦਾ ਐਲਾਨ

ਅੰਮ੍ਰਿਤਸਰ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪਰਾਲੀ ਫੂਕਣ ਤੇ ਸਰਕਾਰੀ ਅਧਿਕਾਰੀਆਂ ਦੇ ਪਿੰਡਾਂ ’ਚ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨ: ਸਕੱਤਰ ਸਰਵਣ ਸਿੰਘ ਪੰਧੇਰ ਨੇ ਬਿਆਨ `ਚ ਕਿਹਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋ ਹਰ ਸਾਲ 2 ਕਰੋੜ ਟਨ ਤੋ ਵੱਧ ਪੈਦਾ ਹੋ ਰਹੀ ਝੋਨੇ ਦੀ ਪਰਾਲੀ ਦਾ ਪੁਖਤਾ ਹੱਲ ਕੱਢਣ ਲਈ ਕੋਈ ਪਾਲਿਸੀ ਨਹੀ ਬਣਾਈ ਗਈ ਤੇ ਨਾਂ ਹੀ ਐਨਜੀਟੀ ਦੀਆਂ ਪਿਛਲੇ ਸਾਲ ਕੀਤੀਆਂ ਹਦਾਇਤਾਂ ਅਨੁਸਾਰ 2 ਏਕੜ ਜ਼ਮੀਨ ਵਾਲੇ ਕਿਸਾਨ ਨੂੰ ਮੁਫਤ ਸੰਦ, 5 ਏਕੜ ਤੱਕ 5 ਹਜ਼ਾਰ, 5 ਏਕੜ ਤੋ ਵੱਧ ਵਾਲੇ ਕਿਸਾਨਾਂ ਨੂੰ 15 ਹਜ਼ਾਰ ਰੁਪਏ ਵਿੱਚ ਸੰਦ ਦਿੱਤੇ ਜਾਣ ਨੂੰ ਪੰਜਾਬ ਵਿੱਚ ਲਾਗੂ ਕੀਤਾ ਗਿਆ।ਇਸ ਦੇ ਉਲਟ ਖੇਤੀ ਮਸ਼ੀਨਰੀ ’ਤੇ ਮਾੜੀ ਮੋਟੀ ਦਿਖਾਵੇ ਲਈ ਦਿੱਤੀ ਜਾ ਰਹੀ ਸਬਸਿਡੀ ’ਤੇ 50% ਕੱਟ ਲਗਾ ਦਿੱਤਾ ਗਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਕੁਰਲਾ ਰਹੀ ਕਿਰਸਾਨੀ ਪਰਾਲੀ ਦੀ ਸਾਂਭ ਸੰਭਾਲ ’ਤੇ ਆਉਂਦਾ ਖਰਚ ਭਰਨ ਤੋ ਅਸਮਰੱਥ ਹੈ।ਇਸ ਲਈ ਪੰਜਾਬ ਤੇ ਕੇਂਦਰ ਸਰਕਾਰ ਝੋਨੇ ’ਤੇ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦੇਵੇ ਜਾਂ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।ਉਨਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਨੇ ਦੇਸ਼ ਦਾ ਅੰਨ ਭੰਡਾਰ ਭਰਨ ਅਤੇ ਅਰਥਚਾਰੇ ਦੀ ਧੁਰੀ ਕਿਸਾਨਾਂ ਦੀ ਬਾਂਹ ਫੜਣ ਦੀ ਥਾਂ ਉਨਾਂ ਨੂੰ ਪ੍ਰਦੂਸ਼ਣ ਫੈਲਾੳੇਣ ਦੇ ਦੋਸ਼ੀ ਠਹਿਰਾ ਕੇ ਪਰਚੇ ਦਰਜ ਕੀਤੇ ਜਾ ਰਹੇ ਹਨ ਤੇ ਹੋਰ ਕਈ ਤਰਾਂ ਦੇ ਫੁਰਮਾਨ ਜਾਰੀ ਕਰਕੇ ਕਿਸਾਨਾਂ ਨੂੰ ਡਰਾਇਆ ਧਮਕਾਇਆ ਤੇ ਜ਼ਲੀਲ ਕੀਤਾ ਜਾ ਰਿਹਾ ਹੈ।

ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਚੱਕਾ ਜਾਮ ਕੀਤਾ

ਬਟਾਲਾ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੋਂ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਸਹੀ ਤਰੀਕੇ ਨਾਲ ਖਰੀਦ ਨਾ ਹੋਣ ਤੋਂ ਨਾਰਾਜ਼ ਕਿਸਾਨਾਂ ਨੇ ਮੰਡੀ ਦੇ ਬਾਹਰ ਡੇਰਾ ਬਾਬਾ ਨਾਨਕ ਰੋਡ ’ਤੇ ਜਾਮ ਕਰਕੇ ਧਰਨਾ ਲਾਇਆ। ਇਸ ਕਾਰਨ ਵਾਹਨਾਂ ਦੀਆਂ ਦੂਰ-ਦੂਰ ਤੱਕ ਲਾਈਨਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦੀ ਸਾਹਮਣਾ ਕਰਨਾ ਪਿਆ। ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ।
ਕਿਸਾਨ ਨਿਸ਼ਾਨ ਸਿੰਘ, ਜਸਵਿੰਦਰ ਸਿੰਘ, ਸੁਮੀਤ ਸਿੰਘ, ਲਵਪ੍ਰੀਤ ਸਿੰਘ, ਕਰਮਜੀਤ ਸਿੰਘ, ਗੁਰਭੇਜ ਸਿੰਘ ਆਦਿ ਨੇ ਦੱਸਿਆ ਕਿ ਸਰਕਾਰੀ ਖਰੀਦ ਪ੍ਰਬੰਧਾਂ ਵਿੱਚ ਊਣਤਾਈਆਂ ਹੋਣ ਕਾਰਨ ਉਨ੍ਹਾਂ ਦੀ ਫਸਲ ਖਰਾਬ ਹੋ ਰਹੀ ਹੈ। ਕਈ ਕਿਸਾਨਾਂ ਨੇ ਕਿਹਾ ਕਿ ਉਹ 2 ਦਿਨ ਤੋਂ ਮੰਡੀ ਵਿੱਚ ਬੈਠੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਫਸਲ ਖਰੀਦੀ ਨਹੀਂ ਗਈ ਜਿਸ ਕਾਰਨ ਅੱਜ ਨਿਰਾਸ਼ ਹੋ ਕੇ ਉਨ੍ਹਾਂ ਚੱਕਾ ਜਾਮ ਕਰਨਾ ਪਿਆ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਫਸਲ ਦੀ ਖਰੀਦ ਕਰਨਾ ਤਾਂ ਦੂਰ ਦੀ ਗੱਲ ਇੱਥੇ ਉਨ੍ਹਾਂ ਦੀ ਫਸਲ ਨੂੰ ਵੇਖਣ ਵਾਲਾ ਵੀ ਕੋਈ ਨਹੀਂ। ਕਿਸਾਨਾਂ ਨੇ ਦੋਸ਼ ਲਾਇਆ ਕਿ ਮੰਡੀ ਵਿੱਚ ਉਨ੍ਹਾਂ ਦੀ ਫਸਲ ਦੀ ਨਮੀ ਮਾਪਣ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕੋਈ ਸੁਣਵਾਈ ਨਹੀਂ ਹੋ ਰਹੀ।

ਸਿਹਤ ਵਿਭਾਗ ਨੇ 35 ਕਿਲੋ ਖ਼ਰਾਬ ਮਠਿਆਈ ਸੁਟਵਾਈ

ਅੰਮ੍ਰਿਤਸਰ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਿਹਤ ਵਿਭਾਗ ਦੀ ਟੀਮ ਨੇ ਅੱਜ ਜ਼ਿਲ੍ਹੇ ਦੇ ਦਿਹਾਤੀ ਇਲਾਕੇ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਅਤੇ ਵੱਖ ਵੱਖ ਦੁਕਾਨਾਂ ਤੋਂ ਵੱਖ ਵੱਖ ਤਰ੍ਹਾਂ ਦੀਆਂ ਮਠਿਆਈਆਂ ਦੇ ਨਮੂਨੇ ਜਾਂਚ ਲਈ ਲਏ ਹਨ। ਸਿਹਤ ਵਿਭਾਗ ਦੀ ਟੀਮ ਨੇ ਇਕ ਦੁਕਾਨ ’ਤੇ ਰੱਖੀਆਂ ਮਠਿਆਈਆਂ ਨੂੰ ਨਾਖਾਣਯੋਗ ਕਰਾਰ ਦਿੰਦਿਆਂ ਲਗਪਗ 35 ਕਿਲੋ ਮਠਿਆਈ ਨੂੰ ਨਸ਼ਟ ਕਰ ਦਿੱਤਾ।

ਡੇਂਗੂ ਦਾ ਡੰਗ: ਭਾਜਪਾ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਅਜਨਾਲਾ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਬਾਊ ਰਾਮ ਸ਼ਰਨ ਪਰਾਸ਼ਰ ਦੀ ਅਗਵਾਈ ਹੇਠ ਇਕੱਠੇ ਹੋਏ ਵਰਕਰਾਂ ਨੇ ਪੰਜਾਬ ਸਰਕਾਰ ਵੱਲੋਂ ਅਜਨਾਲਾ ਸ਼ਹਿਰ ’ਚ ਡੇਂਗੂ ਦੇ ਰੋਗ ਤੋਂ ਲੋਕਾਂ ਨੂੰ ਬਚਾਉਣ ਵਿੱਚ ਅਸਫਲ ਰਹਿਣ ਦੇ ਰੋਸ ਵਜੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਮੁੱਖ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਸਰਕਾਰੀ ਸਕੂਲ ਕਲਾਨੌਰ ਦੇ ਵਿਦਿਆਰਥੀ ਸਨਮਾਨੇ

ਧਾਰੀਵਾਲ,,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਐੱਲ.ਆਈ.ਸੀ ਵੱਲੋਂ ਵਿਦਿਆਰਥੀਆਂ ਨੂੰ ਵਿੱਦਿਅਕ ਪੱਖੋਂ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਐੱਲ.ਆਈ.ਸੀ. ਬ੍ਰਾਂਚ ਕਲਾਨੌਰ ਦੇ ਮੈਨੇਜਰ ਰਾਕੇਸ਼ ਜੁਲਕਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਾਨੌਰ ਵਿੱਚ ਪ੍ਰੋਗਰਾਮ ਪ੍ਰਿੰਸੀਪਲ ਰਾਜੇਸ਼ ਸੈਣੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਮੈਨੇਜਰ ਰਾਕੇਸ਼ ਜੁਲਕਾ ਵੱਲੋਂ ਵਿੱਦਿਅਕ ਖੇਤਰ ਵਿੱਚ ਅੱਠਵੀਂ, ਨੌਵੀਂ,ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਅੱਵਲ ਰਹਿਣ ਵਾਲੇ 

ਪਰਾਲੀ ਸਾੜੇ ਬਿਨਾਂ ਵੱਧ ਝਾੜ ਪ੍ਰਾਪਤ ਕੀਤਾ

ਗੁਰਦਾਸਪੁਰ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜ਼ਿਲ੍ਹੇ ਦੇ ਪਿੰਡ ਸਹਾਰੀ ਦਾ ਕਿਸਾਨ ਪਲਵਿੰਦਰ ਸਿੰਘ ਖੇਤਾਂ ’ਚ ਪਰਾਲੀ ਸਾੜੇ ਬਗੈਰ ਕੁਦਰਤੀ ਤਰੀਕੇ ਨਾਲ ਖੇਤੀ ਕਰਕੇ ਜਿਥੇ ਵਾਤਾਵਰਨ ਨੂੰ ਸਵੱਛ ਬਣਾਉਣ ਵਿੱਚ ਯੋਗਦਾਨ ਪਾ ਰਿਹਾ ਹੈ ਉੱਥੇ ਹੀ ਆਮ ਨਾਲੋਂ ਵੱਧ ਝਾੜ ਪ੍ਰਾਪਤ ਕਰਕੇ ਇਲਾਕੇ ਦੇ ਕਿਸਾਨਾਂ ਲਈ ਮਿਸਾਲ ਬਣਿਆ ਹੈ।ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਰੀਬ ਚਾਰ ਵਰ੍ਹੇ ਪਹਿਲਾਂ ਉਸ ਨੇ ਖੇਤੀ ਮਾਹਿਰਾਂ ਦੀ ਸਲਾਹ ਲੈ ਕੇ ਖੇਤਾਂ ਅੰਦਰ ਨਾੜ ਸਾੜੇ ਬਗੈਰ ਖੇਤੀ-ਬਾੜੀ ਸ਼ੁਰੂ ਕੀਤੀ ਸੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0085055537
Copyright © 2019, Panjabi Times. All rights reserved. Website Designed by Mozart Infotech