ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਚੰਡੀਗੜ੍ਹ

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ

July 21, 2019 07:39 AM

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਇਮਜ਼ ) :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ ਕਰਕੇ ਰਾਜਪਾਲ ਨੂੰ ਪ੍ਰਵਾਨਗੀ ਲਈ ਭੇਜਿਆ। ਕਾਂਗਰਸ ਹਾਈ ਕਮਾਂਡ ਤੇ ਖਾਸ ਕਰਕੇ ਪ੍ਰਿਯੰਕਾ ਗਾਂਧੀ ਨੇ ਦਖਲ ਕੇ ਮਾਮਲਾ ਹੱਲ ਕਰਵਾਉਣ ਦੇ ਯਤਨ ਕੀਤੇ ਸਨ ਪਰ ਦੋਵੇਂ ਧਿਰਾਂ ਆਪਣੇ-ਆਪਣੇ ਸਟੈਂਡ ‘ਤੇ ਡਟੀਆਂ ਰਹੀਆਂ, ਇਸ ਕਰਕੇ ਕੋਈ ਹੱਲ ਨਹੀਂ ਨਿਕਲ ਸਕਿਆ। ਇਕ ਧਿਰ ਸਿੱਧੂ ਨੂੰ ਬਾਹਰ ਕਰਵਾਉਣਾ ਚਾਹੁੰਦੀ ਸੀ। ਸਿੱਧੂ ਦੀ ਅੜੀ ਕਰਕੇ ਉਹ ਧਿਰ ਸਫਲ ਹੋ ਗਈ। ਸਿੱਧੂ ਜਿੰਨੀ ਕਾਹਲੀ ਨਾਲ ਚੱਲਣਾ ਚਾਹੁੰਦੇ ਸਨ, ਕਾਂਗਰਸ ਪਾਰਟੀ ਵਿੱਚ ਉਨ੍ਹੀ ਕਿਸੇ ਨੂੰ ਕਾਹਲ ਨਹੀਂ ਸੀ। ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੇ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਤੇ ਇਸ ਦੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤੀ ਹੈ ਤੇ ਮੁੱਖ ਮੰਤਰੀ ਦਫਤਰ ਨੇ ਇਸ ਦੀ ਪੁਸ਼ਟੀ ਕਰ ਦਿਤੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਚੰਦਰਮੋਹਨ ਨੇ ਪੰਚਕੂਲਾ ਲਈ ਚੋਣ ਮਨੋਰਥ ਪੱਤਰ ਜਾਰੀ ਕੀਤਾ

ਪੰਚਕੂਲਾ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਚਕੂਲਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚੰਦਰਮੋਹਨ ਨੇ ਅੱਜ ਸੈਕਟਰ-8 ਆਪਣੀ ਰਿਹਾਇਸ਼ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਸਥਾਨਕ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਪੰਚਕੂਲਾ ਹਲਕੇ ਲਈ ਵਿਕਾਸ ਕਰਾਉਣ ਦੇ ਪੰਜਾਹ ਦਾਵੇ ਕੀਤੇ ਗਏ ਹਨ। ਚੰਦਰਮੋਹਨ ਨੇ ਇਸ ਮੌਕੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਉਹ ਵਿਕਾਸ ਦੇ ਕੰਮ ਵੀ ਦਰਸਾਏ ਹਨ ਜਿਹੜੇ ਉਨ੍ਹਾਂ ਨੇ ਵੱਖ-ਵੱਖ ਸਮੇਂ ਕਾਲਕਾ ਹਲਕੇ ਦੇ ਵਿਧਾਇਕ ਅਤੇ ਡਿਪਟੀ ਮੁੱਖ ਮੰਤਰੀ ਵਜੋਂ ਕਰਵਾਏ ਸਨ। ਇਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪੰਚਕੂਲਾ ਹਲਕੇ ਨੂੰ ਜ਼ਿਲ੍ਹਾ ਬਣਾਇਆ।

ਚੰਡੀਗੜ੍ਹ ’ਚ ਹੱਕਾਂ ਲਈ ਸੰਘਰਸ਼ ਬਣਿਆ ‘ਅਪਰਾਧ’

ਚੰਡੀਗੜ੍,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਵਿੱਚ ਹੁਣ ਸੰਘਰਸ਼ ਕਰਨਾ ਜਾਂ ਆਪਣੇ ਹੱਕ ਲਈ ਅਵਾਜ਼ ਬੁਲੰਦ ਕਰਨੀ ‘ਅਪਰਾਧ’ ਬਣ ਗਿਆ ਹੈ ਕਿਉਂਕਿ ਜਦੋਂ ਵੀ ਕੋਈ ਵਰਗ ਇੱਥੋਂ ਦੀ ਸੰਸਦ ਮੈਂਬਰ ਦੇ ਘਰ ਆਪਣੀ ਆਵਾਜ਼ ਪੁਹੰਚਾਉਣ ਜਾਂਦਾ ਹੈ ਤਾਂ ਉਨ੍ਹਾਂ ਨੂੰ ਥਾਣਿਆਂ ਤੇ ਜੇਲ੍ਹਾਂ ਦੀ ਹਵਾ ਖਵਾਈ ਜਾਂਦੀ ਹੈ।

ਬ੍ਰਿਗੇਡੀਅਰ ਕੁਲਦੀਪ ਚਾਂਦਪੁਰੀ ਨਮਿੱਤ ਸ਼ਰਧਾਂਜਲੀ ਸਮਾਗਮ

ਚੰਡੀਗੜ੍,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਫਿਲਮ ਨਿਰਦੇਸ਼ਕ ਅਤੇ ‘ਬਾਰਡਰ’ ਫ਼ਿਲਮ ਦੇ ਨਿਰਮਾਤਾ ਜੇਪੀ ਦੱਤਾ ਸ਼ੱਨੀਵਾਰ ਨੂੰ ਗੁਰਦੁਆਰਾ ਸਾਹਿਬ ਸੈੱਕਟਰ-34 ਚੰਡੀਗੜ੍ਹ ਵਿਚ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਪਹਿਲੀ ਬਰਸੀ ਸਬੰਧੀ ਕਰਵਾਏ ਸਮਾਗਮ ਮੌਕੇ ਸ਼ਾਮਲ ਹੋਏ। ਦੱਸਣਯੋਗ ਹੈ ਕਿ ਲੌਂਗੇਵਾਲਾ ਦੀ ਇਤਿਹਾਸਕ ਜੰਗ ਦੇ ਨਾਇਕ ਬ੍ਰਿਗੇਡੀਅਰ ਚਾਂਦਪੁਰੀ ਦਾ 17 ਨਵੰਬਰ 2018 ਨੂੰ ਦਿਹਾਂਤ ਹੋ ਗਿਆ ਸੀ।

ਲਖਵਿੰਦਰ ਜੌਹਲ ਦਾ ਕਾਵਿ ਸੰਗ੍ਰਹਿ ‘ਲਹੂ ਦੇ ਲਫ਼ਜ਼’ ਲੋਕ ਅਰਪਣ

ਚੰਡੀਗੜ੍ਹ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਲਖਵਿੰਦਰ ਜੌਹਲ ਨੂੰ ਸਮਾਜਿਕ ਚੇਤਨਾ ਵਾਲੀ ਕਵਿਤਾ ਕਹਿਣ ਦੀ ਮੁਹਾਰਤ ਹਾਸਲ ਹੈ। ਜੌਹਲ ਸੂਖ਼ਮ ਸ਼ਬਦਾਂ ਵਿੱਚ ਗੰਭੀਰ ਗੱਲ ਕਹਿੰਦਾ ਹੈ। ਇਹ ਪ੍ਰਗਟਾਵਾ ਬਤੌਰ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਨੇ ਕਵੀ ਤੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਦੇ ਕਾਵਿ ਸੰਗ੍ਰਹਿ ‘ਲਹੂ ਦੇ ਲਫ਼ਜ਼’ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ।
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅਚਾਰੀਆ ਕੁਲ ਚੰਡੀਗੜ੍ਹ ਦੇ ਸਹਿਯੋਗ ਨਾਲ ਸੈਕਟਰ-16 ਸਥਿਤ ਗਾਂਧੀ ਸਮਾਰਕ ਨਿਧੀ ਭਵਨ ਵਿਚ ਸਾਹਿਤਕ ਮਹਿਫ਼ਲ ਸਜਾਈ। ਇਸ ਵਿਚ ਡਾ. ਲਖਵਿੰਦਰ ਜੌਹਲ ਦੇ ਕਾਵਿ ਸੰਗ੍ਰਹਿ ‘ਲਹੂ ਦੇ ਲਫ਼ਜ਼’ ਨੂੰ ਡਾ. ਸੁਰਜੀਤ ਪਾਤਰ, ਗਾਂਧੀ ਸਮਾਰਕ ਨਿਧੀ ਦੇ ਚੇਅਰਮੈਨ ਕੇਕੇ ਸ਼ਾਰਦਾ, ਅਚਾਰੀਆ ਕੁਲ ਦੇ ਉਪ ਪ੍ਰਧਾਨ ਪ੍ਰੇਮ ਵਿੱਜ, ਡਾ. ਸਰਬਜੀਤ ਸਿੰਘ, ਡਾ. ਯੋਗਰਾਜ, ਨਿੰਦਰ ਘੁਗਿਆਣਵੀ, ਸੁਸ਼ੀਲ ਦੁਸਾਂਝ, ਉਮਿੰਦਰ ਜੌਹਲ ਤੇ ਦੀਪਕ ਸ਼ਰਮਾ ਚਨਾਰਥਲ ਨੇ ਲੋਕ ਅਰਪਣ ਕੀਤਾ।

ਝਗੜੇ ਦੌਰਾਨ ਚੱਲੀ ਗੋਲੀ; ਇੱਕ ਜ਼ਖ਼ਮੀ

ਚੰਡੀਗੜ੍,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਸੈਕਟਰ-25 ਸਥਿਤ ਇੱਕ ਘਰ ’ਚ ਬੈਠੇ ਤਿੰਨ ਦੋਸਤਾਂ ’ਚ ਹੋਏ ਝਗੜੇ ਦੌਰਾਨ ਗੋਲੀ ਚੱਲਣ ਨਾਲ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਜਿਸ ਨੂੰ ਪੀਜੀਆਈ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ।

ਮਰੀਜ਼ ਦੀ ਮੌਤ ਮਗਰੋਂ ਪਰਿਵਾਰ ਵੱਲੋਂ ਹੰਗਾਮਾ

ਚੰਡੀਗੜ੍,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੋਂ ਦੇ ਸੈਕਟਰ-16 ਸਥਿਤ ਜਨਰਲ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰਦਿਆਂ ਸਬੰਧਤ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਸ਼ੈਲਜਾ ਨੇ 16 ਬਾਗੀਆਂ ਨੂੰ ਕਾਂਗਰਸ ’ਚੋਂ ਕੱਢਿਆ

ਚੰਡੀਗੜ੍,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਅੱਜ ਪਾਰਟੀ ਦੇ 16 ਬਾਗੀ ਉਮੀਦਵਾਰਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਅਧਿਕਾਰਤ ਉਮੀਦਵਾਰਾਂ ਵਿਰੁਧ ਇਹ ਚੋਣ ਮੈਦਾਨ ਵਿੱਚ ਹਨ।

ਪੰਜਾਬ ਦੇ ਮੁਲਾਜ਼ਮਾਂ ਨੂੰ ਦੀਵਾਲੀ ’ਤੇ 3 ਫੀਸਦ ਡੀਏ ਦਾ ‘ਤੋਹਫ਼ਾ’

ਚੰਡੀਗੜ੍,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਰਕਾਰ ਨੇ ਅੱਜ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ 3 ਫੀਸਦ ਡੀਏ ਦੇਣ ਦਾ ਐਲਾਨ ਕੀਤਾ ਹੈ। ਦੂਸਰੇ ਪਾਸੇ ਮੁਲਾਜ਼ਮ ਜਥੇਬੰਦੀਆਂ ਨੇ ਸਰਕਾਰ ਦੇ ਫੈਸਲੇ ਨੂੰ ਮਜ਼ਾਕ ਦੱਸਦਿਆਂ ਉਪ ਚੋਣਾਂ ਵਿੱਚ ਹੁਕਮਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਹਲਕਾ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ ਵਿੱਚ ਪੋਲ ਖੋਲ੍ਹੋ ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਜਨਵਰੀ 2018 ਤੋਂ ਲੈ ਕੇ ਜੁਲਾਈ 2019 ਤਕ ਸੂਬੇ ਦੇ ਮੁਲਾਜ਼ਮਾਂ ਦੀਆਂ 4 ਕਿਸ਼ਤਾਂ ਬਕਾਇਆ ਹਨ, ਜੋ ਤਕਰੀਬਨ 25 ਫੀਸਦ ਦੇ ਕਰੀਬ ਬਣਦੀਆਂ ਹਨ। ਸਰਕਾਰ ਵੱਲੋਂ 22 ਫੀਸਦ ਡੀਏ ਦੱਬ ਕੇ ਅਤੇ 3 ਫੀਸਦ ਅੱਜ ਜਾਰੀ ਕਰਕੇ ਇਸ ਨੂੰ ਦੀਵਾਲੀ ਦਾ ਤੋਹਫ਼ਾ ਕਿਹਾ ਜਾ ਰਿਹਾ ਹੈ।

ਸਰਕਾਰੀ ਖਜ਼ਾਨੇ ’ਤੇ ਭਾਰੀ ਪੈ ਰਹੀ ਹੈ ਸੁਰੱਖਿਆ ਛਤਰੀ

ਚੰਡੀਗੜ੍ਹ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਵਿੱਚ ਸਿਆਸਤਦਾਨਾਂ, ਡੇਰੇਦਾਰਾਂ, ਧਾਰਮਿਕ ਆਗੂਆਂ ਅਤੇ ਪੁਲੀਸ ਅਫ਼ਸਰਾਂ ਲਈ ‘ਫੈਸ਼ਨ’ ਬਣੀ ਸੁਰੱਖਿਆ ਛਤਰੀ ’ਚ ਕਟੌਤੀ ਕਰਨੀ ਸੂਬਾਈ ਪੁਲੀਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਸੁਰੱਖਿਆ ਛਤਰੀ ਘੱਟ ਕਰਨ ਦੇ ਕੀਤੇ ਲੰਮੇ ਅਭਿਆਸ ਤੋਂ ਬਾਅਦ ਭਾਵੇਂ 600 ਦੇ ਕਰੀਬ ਮੁਲਾਜ਼ਮਾਂ ਨੂੰ ਨਿੱਜੀ ਸੁਰੱਖਿਆ ਤੋਂ ਵਾਪਸ ਬੁਲਾ ਕੇ ਪੁਲੀਸ ਦੀ ਡਿਊਟੀ ਸਾਂਭਣ ਦੇ ਹੁਕਮ ਦਿੱਤੇ ਹਨ ਫਿਰ ਵੀ 8 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਅਜੇ ਵੀ ਨਿੱਜੀ ਸੁਰੱਖਿਆ ਲਈ ਤਾਇਨਾਤ ਹਨ।

ਪਹਿਲਾਂ ਕੇਜਰੀਵਾਲ ਤੋਂ ਦਿੱਲੀ ਚੋਣਾਂ ਦਾ ਖਰਚਾ ਮੰਗਣ ਭਗਵੰਤ ਮਾਨ’

ਚੰਡੀਗੜ੍ਹ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਮ ਆਦਮੀ ਪਾਰਟੀ (ਆਪ) ਅਤੇ ਵਿਧਾਨ ਸਭਾ ਹਲਕਾ ਦਾਖਾ ਤੋਂ ਅਸਤੀਫਾ ਦੇ ਚੁੱਕੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਦਾਖਾ ਹਲਕੇ ਦੀਆਂ ਮੁੜ ਹੋ ਰਹੀਆਂ ਚੋਣਾਂ ਲਈ ਖਰਚਾ ਦੇਣ ਲਈ ਤਿਆਰ ਹਨ ਪਰ ਉਹ (ਮਾਨ) ਪਹਿਲਾਂ ਅਰਵਿੰਦ ਕੇਜਰੀਵਾਲ ਕੋਲੋਂ ਦਿੱਲੀ ਵਿਧਾਨ ਸਭਾ ਦੀਆਂ ਮੁੜ ਹੋਈਆਂ ਚੋਣਾਂ ਦਾ ਖਰਚ ਮੰਗਣ ਦੀ ਹਿੰਮਤ ਦਿਖਾਉਣ।

ਪੀਯੂ ਦੇ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ’ਚ ਡਿਗਰੀ ਵੰਡ ਸਮਾਗਮ

ਚੰਡੀਗੜ੍ਹ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਨੀਵਰਸਿਟੀ ਇੰਸਟੀਚਿਊਟ ਆਫ਼ ਫ਼ਾਰਮਾਸਿਊਟੀਕਲ ਸਾਇੰਸਿਜ਼ (ਯੂਆਈਪੀਐਸ) ਪੰਜਾਬ ਯੂਨੀਵਰਸਿਟੀ ਵੱਲੋਂ ਪੰਜਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਨੇਵਾਕਾਰ ਇੰਕ, ਨਿਊ ਜਰਸੀ, ਸੈਂਟਰ ਫਾਰ ਐਕਸੀਲੈਂਸ, ਯੂਐਸਏ ਦੇ ਸੰਸਥਾਪਕ, ਚੇਅਰਮੈਨ ਅਤੇ ਸੀਈਓ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਨਵਨੀਤ ਪੁਰੀ ਯੂਆਈਪੀਐਸ ਵਿਭਾਗ ਦੇ ਐਲੂਮਨੀ ਵੀ ਹਨ, ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਜੋ ਵੀ ਸਿਖਾਉਂਦੀ ਹੈ ਉਸਤੋਂ ਹਮੇਸ਼ਾ ਸਬਕ ਲੈਣਾ ਚਾਹੀਦਾ ਹੈ, ਖ਼ੁਦ ਨੂੰ ਕਿਸੇ ਹੱਦ ਵਿਚ ਨਹੀਂ ਬੰਨ੍ਹਣਾ ਚਾਹੀਦਾ। ਇਸ ਅਨਿਸ਼ਚਿਤ ਜੀਵਨ ’ਚ ਅਰਾਮਦਾਇਕ ਸਥਿਤੀ ’ਚ ਰਹਿਣਾ ਚਾਹੀਦਾ ਹੈ। ਉਨ੍ਹਾਂ ਯੂਆਈਪੀਐਸ ਵਿਭਾਗ ’ਚ 28 ਸਾਲ ਪਹਿਲਾਂ ਬਿਤਾਏ ਦਿਨਾਂ ਦੀ ਯਾਦਾਂ ਨੂੰ ਵੀ ਸਾਂਝਾ ਕੀਤਾ।
ਪ੍ਰੋਗਰਾਮ ’ਚ ਮੌਕੇ ਕੁੱਲ 86 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਜਿਨ੍ਹਾਂ ’ਚ 46 ਵਿਦਿਆਰਥੀ ਬੀ.ਫਾਰਮਾ ਤੇ 40 ਵਿਦਿਆਰਥੀ ਐਮ.ਫਾਰਮਾ ਦੇ ਸਨ। ਇਸ ਮੌਕੇ ਬੀ.ਫਾਰਮਾ ਵਸੀਮ ਅਲੀ ਤੇ ਐਮ.ਫਾਰਮਾ ਦੀ ਤਨਵੀ ਗੁਪਤਾ ਨੇ ਭਾਸ਼ਣ ਦਿੱਤਾ।

ਕਰਵਾ ਚੌਥ ਲਈ ਕਮਿਊਨਿਟੀ ਸੈਂਟਰਾਂ ’ਚ ਥਾਂ ਦੇਣ ਦਾ ਫੈਸਲਾ

ਚੰਡੀਗੜ੍ਹ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਨਗਰ ਨਿਗਮ ਨੇ ਕਰਵਾ ਚੌਥ ਨੂੰ ਲੈ ਕੇ ਸ਼ਹਿਰ ਦੇ ਕਮਿਊਨਿਟੀ ਸੈਂਟਰਾਂ ’ਚ ਮਹਿੰਦੀ ਦੀਆਂ ਆਰਜ਼ੀ ਸਟਾਲਾਂ ਲਗਾਉਣ ਲਈ ਥਾਂ ਦੇਣ ਦਾ ਫੈਸਲਾ ਕੀਤਾ ਹੈ। ਇਹ ਸਟਾਲਾਂ ਆਉਣ ਵਾਲੀ 15, 16 ਤੇ 17 ਅਕਤੂਬਰ ਨੂੰ ਲਾਈਆਂ ਜਾ ਸਕਣਗੀਆਂ। ਨਿਗਮ ਅਨੁਸਾਰ ਤਿੰਨੇ ਦਿਨਾਂ ਦੌਰਾਨ ਕਿਸੇ ਬੁਕਿੰਗ ਤੋਂ ਖਾਲੀ ਰਹਿਣ ਵਾਲੇ ਕਮਿਊਨਿਟੀ ਸੈਂਟਰਾਂ ’ਚ ਹੀ ਇਹ ਸਹੂਲਤ ਹੋਵੇਗੀ। ਨਿਗਮ ਵੱਲੋਂ ਕਮਿਊਨਿਟੀ ਸੈਂਟਰਾਂ ’ਚ ਮਹਿੰਦੀ ਲਗਾਉਣ ਵਾਲਿਆਂ ਤੋਂ ਮੌਕੇ ’ਤੇ 200 ਰੁਪਏ ਫੀਸ ਵਸੂਲੀ ਜਾਵੇਗੀ ਤੇ ਇਸਤੋਂ ਬਾਅਦ ਹੀ ਉਨ੍ਹਾਂ ਨੂੰ ਉਨ੍ਹਾਂ ਨੂੰ ਬੈਠਣ ਦੀ ਆਗਿਆ ਦਿੱਤੀ ਜਾਵੇਗੀ।

ਛਾਤੀ ਦੇ ਕੈਂਸਰ ਦੇ ਸਾਲਾਨਾ 1.50 ਲੱਖ ਨਵੇਂ ਮਰੀਜ਼

ਪੰਚਕੂਲਾ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੈਂਸਰ ਦੇ ਰੋਗਾਂ ਦੇ ਮਾਹਿਰ ਡਾਕਟਰ ਰਾਜੇਸ਼ਵਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਕੈਂਸਰ ਦੇ 1.50 ਲੱਖ ਨਵੇਂ ਮਰੀਜ਼ ਆਉਂਦੇ ਹਨ। ਉਨ੍ਹਾਂ ਇਹ ਪ੍ਰਗਟਾਵਾ ਪਾਰਸ ਹਸਪਤਾਲ ਵੱਲੋਂ ਕੀਤੀ ਗਈ ਹੋਟਲ ਪ੍ਰਭਾਤਇਨ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕੀਤਾ। ਸਰਜੀਕਲ ਔਨਕੋਲੋਜੀ ਦੇ ਸੀਨੀਅਰ ਕਸਲਟੈਂਟ ਡਾਕਟਰ ਰਾਜਨ ਸਾਹੂ ਤੇ ਰੇਡੀਓਥਰੈਪੀ ਦੇ ਡਾਕਟਰ ਪ੍ਰਨੀਤ ਸਿੰਘ ਨੇ ਸੰਬੋਧਨ ਕੀਤਾ। ਡਾਕਟਰ ਰਾਜੇਸ਼ਵਰ ਨੇ

ਪੋਸਟ ਗਰੈਜੂਏਟ ਸਰਕਾਰੀ ਕਾਲਜ-46 ਵਿੱਚ ਫਰੈਸ਼ਰ ਪਾਰਟੀ

ਚੰਡੀਗੜ੍ਹ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਵਿੱਚ ਅੱਜ ਫਰੈਸ਼ਰ ਪਾਰਟੀ ਕਰਵਾਈ ਗਈ ਜਿਸ ’ਚ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਡਾ. ਰੋਜ਼ੀ ਵਾਲੀਆ ਜੋਸ਼ੀ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਗੀਤਾਂ, ਫੈਸ਼ਨ ਸ਼ੋਅ ਤੇ ਹੋਰ ਪੇਸ਼ਕਾਰੀਆਂ ਦਿਤੀਆਂ। ਇਹ ਸਮਾਗਮ ‘ਟਿਬਿਊਨ ਸਮੂਹ’ ਵਲੋਂ ਸਪਾਂਸਰ ਕੀਤਾ ਗਿਆ। ਇਸ ਦੌਰਾਨ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਕੌਮੀ ਐਵਾਰਡ ਜੇਤੂ ਅਧਿਆਪਕ ਰਾਜਿੰਦਰ ਸਿੰਘ ਕੰਬੋਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਨਸ਼ਾ ਤਸਕਰੀ ਦੇ ਮਾਮਲੇ ’ਚ ਦੋ ਨੂੰ ਕੈਦ

ਚੰਡੀਗੜ੍ਹ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : : ਨਸ਼ਾ ਤਸਕਰੀ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਇੱਥੇ ਦੀ ਅਦਾਲਤ ਨੇ ਦੀਪਕ ਸ਼ਰਮਾ ਵਾਸੀ ਸੈਕਟਰ-7 ਤੇ ਅਜੈ ਅਗਰਵਾਲ ਵਾਸੀ ਸੈਕਟਰ-35 ਚੰਡੀਗੜ੍ਹ ਨੂੰ 4-4 ਸਾਲ ਦੀ ਕੈਦ ਤੇ 10-10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।

ਫੂਡ ਸੇਫਟੀ ਟੀਮਾਂ ਵੱਲੋਂ ਜਾਂਚ ਮੁਹਿੰਮ ਜਾਰੀ: ਪੰਨੂ

ਚੰਡੀਗੜ੍ਹ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਮਿਲਾਵਟਖੋਰੀ ਖ਼ਿਲਾਫ਼ ਮੁਹਿੰਮ ਜਾਰੀ ਰੱਖਦਿਆਂ ਜੂਨ ਤੋਂ ਸਤੰਬਰ ਦੇ ਚਾਰ ਮਹੀਨਿਆਂ ਦੇ ਵਕਫ਼ੇ ਦਰਮਿਆਨ ਖਾਧ ਪਦਾਰਥਾਂ ਦੇ 3548 ਨਮੂਨੇ ਲੈ ਕੇ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੁੱਲ ਲਏ ਗਏ ਨਮੂਨਿਆਂ ਦਾ 20 ਫੀਸਦੀ ਭਾਵ 719 ਨਮੂਨੇ ਘਟੀਆ ਦਰਜੇ ਦੇ ਪਾਏ ਗਏ ਪਰ ਵਰਤੋਂ ਯੋਗ ਪਾਏ ਗਏ 31 ਨਮੂਨੇ ਜੋ ਇਕ ਫੀਸਦੀ ਤੋਂ ਵੀ ਘੱਟ ਬਣਦੇ ਹਨ,

ਪੰਜਾਬ ਨੂੰ ਮਿਲੇਗਾ 6192 ਕਿਲੋ ਲਿਟਰ ਮਿੱਟੀ ਦਾ ਤੇਲ

ਚੰਡੀਗੜ੍ਹ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੇਏਪੀ ਸਿਨਹਾ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸੂਬੇ ਨੂੰ ਬਿਨਾ ਸਬਸਿਡੀ ਵਾਲਾ ਮਿੱਟੀ ਦਾ ਤੇਲ ਦਿੱਤਾ ਜਾਵੇਗਾ। ਉਨ੍ਹਾਂ ਇੱਕ ਬਿਆਨ ਰਾਹੀਂ ਦੱਸਿਆ ਕਿ ਸਰਕਾਰ ਵੱਲੋਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮਓਪੀ ਅਤੇ ਐਨਜੀ), ਭਾਰਤ ਸਰਕਾਰ ਨੂੰ ਸਾਲ 2019-20 ਵਿੱਚ ਵਿਸ਼ੇਸ਼ ਲੋੜਾਂ ਲਈ ਗ਼ੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕਰਨ ਲਈ ਕੀਤੀ ਬੇਨਤੀ ’ਤੇ ਵਿਚਾਰ ਕੀਤਾ ਗਿਆ ਅਤੇ ਸੂਬੇ ਨੂੰ ਇਸ ਸਾਲ 6192 ਕਿਲੋ ਲਿਟਰ ਬਿਨਾ ਸਬਸਿਡੀ ਵਾਲਾ ਪੀਡੀਐਸ ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।

ਦਸਹਿਰੇ ਮੌਕੇ ਬਦੀ ’ਤੇ ਸਾਧਿਆ ਨਿਸ਼ਾਨਾ; ਨੇਕੀ ਦੀ ਜਿੱਤ

ਚੰਡੀਗੜ੍ਹ, 8 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਵਿੱਚ ਦਸਹਿਰੇ ਦਾ ਤਿਉਹਾਰ ਅੱਜ ਧੂਮਧਾਮ ਨਾਲ ਮਨਾਇਆ ਗਿਆ ਅਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਇਥੇ ਧਨਾਸ ਵਿੱਚ ਸਭ ਤੋਂ ਉੱਚੇ (221 ਫੁੱਟ) ਰਾਵਣ ਦਾ ਪੁਤਲਾ ਸਾੜਿਆ ਗਿਆ। ਇਸੇ ਤਰ੍ਹਾਂ ਸੈਕਟਰ 22, 27, 17, 34, 46, 44, 32, ਮਨੀਮਾਜਰਾ, ਰਾਮ ਦਰਬਾਰ, ਡੱਡੂਮਾਜਰਾ ਵਿੱਚ ਵੀ ਦਸਹਿਰੇ ਮੌਕੇ ਲੋਕਾਂ ਦੀ ਭੀੜ ਰਹੀ। ਮੇਲੇ ਦੌਰਾਨ ਸੈਕਟਰ 17, 34 ਅਤੇ 46 ਤੇ ਧਨਾਸ ਵਿੱਚ ਸੜਕਾਂ ’ਤੇ ਜਾਮ ਲੱਗ ਗਿਆ।

ਹਰਿਆਣਾ ਚੋਣਾਂ: ਪੰਚਕੂਲਾ ’ਚ ਤਿਕੋਣਾ ਮੁਕਾਬਲਾ

ਪੰਚਕੂਲਾ, 8 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਚਕੂਲਾ ਹਲਕੇ ਵਿੱਚ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਤਿਕੋਣਾ ਮੁਕਾਬਲਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਯੋਗੇਸ਼ਵਰ ਸ਼ਰਮਾ, ਭਾਜਪਾ ਦੇ ਉਮੀਦਵਾਰ ਗਿਆਨ ਚੰਦ ਗੁਪਤਾ ਅਤੇ ਕਾਂਗਰਸ ਦੇ ਉਮੀਦਵਾਰ ਸਾਬਕਾ ਡਿਪਟੀ ਮੁੱਖ ਮੰਤਰੀ ਚੰਦਰ ਮੋਹਨ ਹਨ। ਜੇ ਸ਼ਹਿਰੀ ਖੇਤਰ ਨੂੰ ਦੇਖੀਏ ਤਾਂ ਉੱਥੇ ਭਾਜਪਾ ਦੇ ਉਮੀਦਵਾਰ ਗਿਆਨ ਚੰਦ ਗੁਪਤਾ ਤੇ ਕਾਂਗਰਸ ਦੇ ਉਮੀਦਵਾਰ ਚੰਦਰ ਮੋਹਨ ਦੀ ਸਿੱਧੀ ਟੱਕਰ ਹੈ। ਇਹ ਸੱਚਾਈ ਹੈ ਕਿ ਚੰਦਰ ਮੋਹਨ ਨੂੰ ਫਿਜ਼ਾ ਵਾਲਾ ਚੰਦਰ ਮੋਹਨ ਦੇ ਨਾਮ ਨਾਲ ਕਈ ਲੋਕ ਜਾਣਦੇ ਹਨ। ਕਈ ਡਿਪਟੀ ਮੁੱਖ ਮੰਤਰੀ ਦੇ ਕਾਰਨ ਚੰਦਰ ਮੋਹਨ ਨੂੰ ਜਾਣਦੇ ਹਨ ਅਤੇ ਕਈ

ਦੋ ਕਾਰਾਂ ਵਿਚੋਂ ਨਕਦੀ ਤੇ ਗਹਿਣੇ ਚੋਰੀ

ਚੰਡੀਗੜ੍ਹ, 8 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਵਿਚ ਕਾਰਾਂ ਦੇ ਸ਼ੀਸ਼ੇ ਤੋੜ ਕੇ ਚੋਰੀਆਂ ਕਰਨ ਵਾਲੇ ਗਰੋਹ ਨੇ ਦਸਤਕ ਦਿੱਤੀ ਹੈ। ਇਸ ਗਰੋਹ ਨੇ ਸੈਕਟਰ 8 ਤੇ 22 ਵਿਚ ਖੜ੍ਹੀਆਂ ਦੋ ਕਾਰਾਂ ਵਿਚੋਂ ਢਾਈ ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084692800
Copyright © 2019, Panjabi Times. All rights reserved. Website Designed by Mozart Infotech