» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ

ਡੇਰਾਬੱਸੀ ਰੇਲਵੇ ਫਾਟਕ ਨੇੜੇ ਬਿਜਲੀ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

July 21, 2019 08:00 AM

ਡੇਰਾਬੱਸੀ,20 ਜੁਲਾਈ (ਪੰਜਾਬੀ ਟਾਇਮਜ਼ ) : ਡੇਰਾਬੱਸੀ ਰੇਲਵੇ ਫਾਟਕਾਂ ਨੇੜੇ ਅੱਜ ਤੜਕਸਾਰ ਇਕ ਬਿਜਲੀ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਨਾਲ ਦੁਕਾਨ ਅੰਦਰ ਪਏ ਬਿਜਲੀ ਦੇ ਉਪਕਰਨ ਸਮੇਤ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਣ ਤੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ। ਜਾਣਕਾਰੀ ਮੁਤਾਬਿਕ ਡੇਰਾਬੱਸੀ ਰਾਮ ਮੰਦਰ ਨੇੜੇ ਸੁੱਖਾ ਇਲੈਕਟ੍ਰੀਕਲ ਨਾਂ ਦੀ ਦੁਕਾਨ 'ਚੋਂ ਰਾਹਗੀਰਾਂ ਨੇ ਧੂੰਆਂ ਨਿਕਲਦਾ ਵੇਖਿਆ ਤਾਂ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਦੁਕਾਨ ਦੇ ਮਾਲਕ ਸੁੱਖੀ ਨੇ ਦੱਸਿਆ ਕਿ ਉਸ ਨੂੰ ਲੋਕਾਂ ਨੇ ਫੋਨ ਕਰਕੇ ਸੂਚਿਤ ਕੀਤਾ। ਉਨ੍ਹਾਂ ਮੌਕੇ 'ਤੇ ਆ ਕੇ ਵੇਖਿਆ ਤਾਂ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਸੜਕ ਹਾਦਸਿਆਂ ਵਿੱਚ ਤਿੰਨ ਹਲਾਕ, ਤਿੰਨ ਜ਼ਖ਼ਮੀ

ਤਲਵੰਡੀ ਸਾਬੋ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਵਿੱਚ ਅੱਜ ਵੱਖ ਵੱਖ ਥਾਈਂ ਵਾਪਰੇ ਹਾਦਸਿਆਂ ਵਿੱਚ ਬਜ਼ੁਰਗ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਤਲਵੰਡੀ ਸਾਬੋ ’ਚ ਪਿੰਡ ਨਥੇਹਾ ਕੋਲ ਵਾਪਰਿਆ ਜਿਥੇ ਇਕ ਕਾਰ ਸੀਮੈਂਟ ਲਿਜਾ ਰਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ ‘ਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਟਰੱਕ ਕਬਜ਼ੇ ਵਿੱਚ ਲੈ

ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦੇ ਘਰ ਤੇ ਦਫਤਰਾਂ ’ਤੇ ਛਾਪੇ

ਜਲੰਧਰ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ ਸਮੇਤ ਅੱਧੀ ਦਰਜਨ ਵਪਾਰਕ ਅਦਾਰਿਆਂ ’ਤੇ ਇਕੋ ਸਮੇਂ ਛਾਪੇ ਮਾਰੇ। ਈਡੀ ਨੇ ਕਾਂਗਰਸੀ ਆਗੂ ਦੇ ਘਰੋਂ ਅਤੇ ਦਫਤਰਾਂ ’ਚੋਂ ਬਹੁਤ ਸਾਰੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿਚ ਇਹ ਗੱਲ ਸਾਹਮਣੇ ਆਈ ਕਿ ਵੱਡੇ ਪੱਧਰ ’ਤੇ ਬੇਨਾਮੀ ਜਾਇਦਾਦਾਂ ਵਿਚ ਪੈਸਾ ਲਾਇਆ ਗਿਆ ਸੀ ਅਤੇ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਸਮੇਤ ਹੋਰ ਕਈ ਦੇਸ਼ਾਂ ਵਿਚ ਬੈਂਕ ਖਾਤੇ ਵੀ ਖੋਲ੍ਹੇ ਹੋਏ ਹਨ। ਸੂਤਰਾਂ ਅਨੁਸਾਰ ਈਡੀ ਦੇ ਅਧਿਕਾਰੀਆਂ ਕੋਲ ਇਸ ਗੱਲ ਦੀ ਸੂਹ ਸੀ ਕਿ ਸੁਖਵਿੰਦਰ ਸਿੰਘ ਲਾਲੀ ਅਤੇ ਉਨ੍ਹਾਂ ਦੇ ਹੋਰ ਸਾਥੀ ਹਵਾਲੇ ਰਾਹੀਂ ਪੈਸੇ 

ਤੇਜ਼ ਰਫਤਾਰ ਬੇਕਾਬੂ ਟਰੱਕ-ਟਰਾਲੇ ਨੇ ਦੁਕਾਨ ’ਚ ਟੱਕਰ ਮਾਰੀ

ਕੁਰਾਲੀ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ਼ਰਾਬ ਦੇ ਨਸ਼ੇ ਵਿੱਚ ਟੱਲੀ ਟਰਾਲਾ ਚਾਲਕ ਤੋਂ ਬੇਕਾਬੂ ਹੋਇਆ ਟਰੱਕ-ਟਰਾਲਾ ਕੌਮੀ ਮਾਰਗ ’ਤੇ ਸਥਿੱਤ ਦੁਕਾਨ ਵਿੱਚ ਜਾ ਵੜਿਆ। ਦੁਕਾਨ ਢਹਿ-ਢੇਰੀ ਹੋ ਗਈ, ਜਦੋਂਕਿ ਦੁਕਾਨ ’ਚ ਪਿਆ ਸਾਮਾਨ ਖਰਾਬ ਹੋ ਗਿਆ। ਇਹ ਹਾਦਸਾ ਲੰਘੀ ਰਾਤ ਕੌਮੀ ਮਾਰਗ ’ਤੇ ਪੈਂਦੇ ਪਿੰਡ ਲਖਨੌਰ ’ਚ ਉਸ ਸਮੇਂ ਹੋਇਆ ਜਦੋਂ ਕੌਮੀ ਮਾਰਗ ’ਤੇ ਖਰੜ ਤੋਂ ਕੁਰਾਲੀ ਵੱਲ ਨੂੰ ਆ ਰਹੀ ਸਲਿੱਪ ਰੋਡ ’ਤੇ ਉਲਟੀ ਦਿਸ਼ਾ ’ਚ ਜਾ ਰਿਹਾ ਟਰੱਕ-ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਦੁਕਾਨ ’ਚ ਦਾਖ਼ਲ ਹੋ ਗਿਆ। ਦੁਕਾਨ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਟਰੱਕ-ਟਰਾਲਾ ਚਾਲਕ ਟਰਾਲੇ ਨੂੰ ਉਲਟੀ ਦਿਸ਼ਾ ਵੱਲ (ਗਲਤ ਸਾਈਡ) ਲਿਜਾ ਰਿਹਾ ਸੀ ਕਿ ਇਹ ਟਰੱਕ-ਟਰਾਲਾ ਸਲਿੱਪ ਰੋਡ ਦੇ ਨਾਲ ਲੱਗਦੇ ਨਾਲੇ ਨੂੰ ਟੱਪ ਕੇ ਦੁਕਾਨ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੁਕਾਨ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ।

ਕਤਲ ਕਰਨ ਆਏ ਦੋ ਵਿਅਕਤੀ ਵਾਰਦਾਤ ਤੋਂ ਪਹਿਲਾਂ ਕਾਬੂ

ਲਾਲੜੂ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਲੈਹਲੀ ਪੁਲੀਸ ਨੇ ਨਾਕੇਬੰਦੀ ਦੌਰਾਨ ਪੰਜ ਲੱਖ ਦੀ ਸੁਪਾਰੀ ਲੈ ਕੇ ਕਤਲ ਕਰਨ ਆਏ ਦੋ ਵਿਅਕਤੀਆਂ ਨੂੰ ਵਾਰਦਾਤ ਤੋਂ ਪਹਿਲਾਂ ਹੀ ਦੇਸੀ ਕੱਟੇ ਸਣੇ ਕਾਬੂ ਕਰ ਲਿਆ। ਉਨ੍ਹਾਂ ਖ਼ਿਲਾਫ਼ ਪੁਲੀਸ ਨੇ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਲੈਹਲੀ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 4 ਦਸੰਬਰ ਨੂੰ ਲੈਹਲੀ ਚੌਕ ’ਤੇ ਨਾਕੇਬੰਦੀ ਕੀਤੀ ਸੀ। ਇਸੇ ਦੌਰਾਨ ਅੰਬਾਲਾ ਤੋਂ ਆ ਰਹੇ ਇਕ ਆਟੋ ਨੂੰ ਰੋਕਿਆ ਤਾਂ ਉਸ ’ਚ ਸਵਾਰ ਵਿਅਕਤੀਆਂ ਦੀ ਤਲਾਸ਼ੀ ਲੈਣ ’ਤੇ ਇਕ ਵਿਅਕਤੀ ਕੋਲੋਂ ਦੇਸੀ ਕੱਟਾ ਤੇ ਤਿੰਨ ਕਾਰਤੂਸ ਬਰਾਮਦ ਹੋਣ ’ਤੇ ਇਸ ਵਿਅਕਤੀ ਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ। ਇਨ੍ਹਾਂ ਦੀ ਪਛਾਣ ਸਕਿਲ ਮੁਹੰਮਦ ਪੁੱਤਰ ਅਲੀ ਹਸਨ ਤੇ ਰਵੀ ਸਕਸ਼ੈਨਾ ਪੁੱਤਰ ਓਮ ਪ੍ਰਕਾਸ ਵਾਸੀ ਕਾਸ਼ੀਪੁਰ ਉਤਰਾਖੰਡ ਵਜੋਂ ਹੋਈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਮੁਲਜ਼ਮਾਂ ਦਾ ਦੋ ਰੋਜ਼ਾ ਪੁਲੀਸ ਰਿਮਾਂਡ ਮਿਲਿਆ। 

ਛੱਤਬੀੜ ਚਿੜੀਆਘਰ ਵਿੱਚ ਬਣੇਗਾ ਡਾਇਨਾਸੌਰ ਪਾਰਕ

ਜ਼ੀਰਕਪੁਰ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਥੋਂ ਦੇ ਛੱਤਬੀੜ ਚਿੜੀਆਘਰ ਵਿੱਚ ਇੰਦੋਰ ਤੋਂ ਲਿਆਂਦੇ ਦੋ ਬੱਬਰ ਸ਼ੇਰ ਗਗਨ ਅਤੇ ਸਾਵਨ ਨੂੰ ਸੈਲਾਨੀਆਂ ਲਈ ਖੁੱਲ੍ਹੀ ਸ਼ੇਰ ਸਫ਼ਾਰੀ ਵਿੱਚ ਛੱਡਿਆ ਗਿਆ ਹੈ। ਇਨ੍ਹਾਂ ਨੂੰ ਵਧੀਕ ਮੁੱਖ ਸਕੱਤਰ ਜੰਗਲਾਤ ਸੋਹਨ ਸੁਨਕਾਰਿਆ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਦੋ ਬੱਬਰ ਸ਼ੇਰਾਂ ਨਾਲ ਛੱਤਬੀੜ ਚਿੜੀਆਘਰ ਵਿੱਚ ਸ਼ੇਰਾਂ ਦੀ ਗਿਣਤੀ ਸੱਤ ਹੋ ਗਈ ਹੈ ਜਿਨ੍ਹਾਂ ਵਿੱਚ ਤਿੰਨ ਸ਼ੇਰ ਅਤੇ ਚਾਰ ਸ਼ੇਰਨੀਆਂ ਸ਼ਾਮਲ ਹਨ। 

ਛੇਹਰਟਾ ਸਟੇਸ਼ਨ ਤੋਂ ਜਲਦੀ ਹੋਵੇਗੀ ਛੇ ਰੇਲਗੱਡੀਆਂ ਦੀ ਆਵਾਜਾਈ ਸ਼ੁਰੂ

ਅੰਮ੍ਰਿਤਸਰ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ਦੇ ਮੁੱਖ ਰੇਲਵੇ ਸਟੇਸ਼ਨ ’ਤੇ ਆਵਾਜਾਈ ਦੇ ਵੱਧ ਰਹੇ ਬੋਝ ਨੂੰ ਘੱਟ ਕਰਨ ਲਈ ਜਲਦੀ ਹੀ ਛੇਹਰਟਾ ਰੇਲਵੇ ਸਟੇਸ਼ਨ ਤੋਂ ਛੇ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵੇਲੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਬਣੇ ਅੱਠ ਪਲੇਟਫਾਰਮ ਰੋਜ਼ਾਨਾ 76 ਰੇਲ ਗੱਡੀਆਂ ਦੀ ਆਵਾਜਾਈ ਲਈ ਘੱਟ ਪੈ ਰਹੇ ਹਨ, ਜਿਸ ਕਾਰਨ ਇਥੇ ਰੇਲ ਗੱਡੀਆਂ ਦੀ ਆਮਦ ਅਤੇ ਰਵਾਨਗੀ ਪ੍ਰਭਾਵਿਤ ਹੋ ਰਹੀ ਹੈ। ਔਸਤਨ ਹਰ ਦਸ ਮਿੰਟ ਬਾਅਦ ਇਥੇ ਰੇਲ ਗੱਡੀ ਆ ਰਹੀ ਹੈ ਅਤੇ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੀ ਆਵਾਜਾਈ ਵੀ ਵਧੇਰੇ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਰੇਲਵੇ ਸਟੇਸ਼ਨ 

ਪੀਏਪੀ ਵਿਚ ਪਾਸਿੰਗ-ਆਊਟ ਪਰੇਡ

ਜਲੰਧਰ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਆਰਮਰਡ ਪੁਲੀਸ ਸਿਖਲਾਈ ਕੇਂਦਰ ’ਚ ਅੱਜ 106 ਰਿਕਰੂਟ ਸਿਪਾਹੀਆਂ ਨੇ ਆਪਣੀ ਮੁਢਲੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਪਾਸ-ਆਊਟ ਕੀਤਾ। ਇਨ੍ਹਾਂ ਜਵਾਨਾਂ ਨੂੰ ਮੁਢਲੀ ਸਿਖਲਾਈ ਦੌਰਾਨ ਆਊਟਡੋਰ ਤੇ ਇਨਡੋਰ ਵਿਸ਼ਿਆਂ ’ਚ ਸਿਖਲਾਈ ਦਿੱਤੀ ਗਈ ਹੈ। ਸਮਾਗਮ ਦੇ ਮੁੱਖ ਮਹਿਮਾਨ ਆਈਜੀ ਪੀਏਪੀ ਐੱਮਐੱਫ ਫਾਰੂਕੀ ਨੇ ਪਾਸਿੰਗ-ਆਊਟ ਪਰੇਡ ਤੋਂ ਸਲਾਮੀ ਲਈ ਤੇ ਨਿਰੀਖਣ ਕੀਤਾ। ਉਨ੍ਹਾਂ ਨੇ ਟ੍ਰੇਨਿੰਗ ਪਾਸ ਹੋਣ

ਯੂਥ ਕਾਂਗਰਸ ਚੋਣਾਂ ਦਾ ਅਮਲ ਮੁਕੰਮਲ

ਜਲੰਧਰ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਯੂਥ ਕਾਂਗਰਸ ਦੇ ਅਹੁਦੇਦਾਰਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਮੁਕੰਮਲ ਹੋ ਗਿਆ ਪਰ ਇਸ ਦੇ ਨਾਲ ਹੀ ਕਾਂਗਰਸ ਅੰਦਰਲੀ ਧੜੇਬੰਦੀ ਵੀ ਤਿੱਖੀ ਹੋ ਗਈ। ਜ਼ਿਲ੍ਹਾ ਦਿਹਾਤੀ ਯੂਥ ਕਾਂਗਰਸ ਦੇ ਪ੍ਰਧਾਨ ਲਈ ਪਾਰਟੀ ਅੰਦਰ ਤਿੱਖਾ ਧਰੁੱਵੀਕਰਨ ਹੋਇਆ। ਪਾਰਟੀ ਅੰਦਰਲੇ ਸੂਤਰਾਂ ਦਾ ਕਹਿਣਾ ਸੀ ਕਿ ਦਿਹਾਤੀ ਕਾਂਗਰਸ ਦੇ ਵਿਧਾਇਕ ਅਤੇ ਹਲਕਾ ਇੰਚਾਰਜ ਇਕ ਪਾਸੇ ਸਨ ਤੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੂਜੇ ਪਾਸੇ ਸਨ। ਦਿਹਾਤੀ ਕਾਂਗਰਸ ਦੇ ਪ੍ਰਧਾਨ ਲਈ ਦੋ ਉਮੀਦਵਾਰ ਚੋਣ ਮੈਦਾਨ ਵਿਚ ਹਨ: ਹਨੀ ਜੋਸ਼ੀ ਤੇ ਮਨਵੀਰ ਚੀਮਾ। ਇਨ੍ਹਾਂ ਦੋਹਾਂ ਆਗੂਆਂ ਦਾ ਅੱਡੀ-ਚੋਟੀ ਦਾ ਜ਼ੋਰ ਲੱਗਾ ਹੋਇਆ ਹੈ। ਯੂਥ ਆਗੂ ਹਨੀ ਜੋਸ਼ੀ ਨੂੰ ਕਾਂਗਰਸੀ ਵਿਧਾਇਕਾਂ ਤੇ 

ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਪਾੜ੍ਹਾ ਵਾਸੀਆਂ ਵੱਲੋਂ ਮੁਜ਼ਾਹਰਾ

ਕਰਤਾਰਪੁਰ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਿਛਲੇ ਚਾਰ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੋਣ ਅਤੇ ਸੜੇ ਹੋਏ ਟਰਾਂਸਫ਼ਾਰਮਰ ਨੂੰ ਤੁਰੰਤ ਬਦਲਣ ਲਈ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਪਿੰਡ ਪਾੜ੍ਹਾ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕੁਝ ਵਿਅਕਤੀ ਟਰਾਂਸਫਾਰਮਰ ਬਦਲਣ ਲਈ ਬਿਜਲੀ ਬੋਰਡ ਦੇ ਨਾਮ ’ਤੇ ਪਿੰਡ ਵਿੱਚੋਂ ਪੈਸੇ ਇਕੱਠੇ ਕਰ ਰਹੇ ਹਨ, ਜਿਸ ਨੂੰ ਉਨ੍ਹਾਂ ਵਾਪਸ ਕਰਵਾਉਣ ਦੀ ਮੰਗ ਕੀਤੀ। 

ਫੁੱਫੁੱਲਾਂ ਵਾਲੀ ਗੱਡੀ ਵਿੱਚ ਘਰ ਆਈ ਨਵ-ਜੰਮੀ ਬੱਚੀ

ਜੰਡਿਆਲਾ ਗੁਰੂ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਜੋਕੇ ਸਮਾਜ ਵਿੱਚ ਧੀ ਜੰਮਣ ’ਤੇ ਪੁੱਤਾਂ ਤੋਂ ਵੱਧ ਚਾਅ ਕਰਨ ਵਾਲੇ ਬਹੁਤ ਘੱਟ ਗਿਣਤੀ ਵਿੱਚ ਲੋਕ ਹਨ। ਪਰ ਇਸ ਦੀ ਵਧੀਆ ਮਿਸਾਲ ਸਰਕਾਰੀ ਹਸਪਤਾਲ ਮਾਨਾਂਵਾਲਾ ਵਿੱਚ ਵੇਖਣ ਨੂੰ ਮਿਲੀ ਜਿੱਥੇ ਨਵ ਜੰਮੀ ਬੱਚੀ ਨੂੰ ਉਸ ਦੇ ਪਰਿਵਾਰ ਵਾਲੇ ਫੁੱਲਾਂ ਨਾਲ ਸਜੀ ਕਾਰ ਵਿੱਚ ਘਰ ਲੈ ਕੇ ਗਏ। ਨਵ-ਜੰਮੀ ਬੱਚੀ ਗੁਰਕੀਰਤ ਕੌਰ ਦੇ ਦਾਦਾ ਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਘਰ ਅੱਜ ਧੀ ਨੇ ਜਨਮ ਲਿਆ ਹੈ,

ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦੇ ਘਰ ਤੇ ਦਫਤਰਾਂ ’ਤੇ ਛਾਪੇ

ਜਲੰਧਰ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ ਸਮੇਤ ਅੱਧੀ ਦਰਜਨ ਵਪਾਰਕ ਅਦਾਰਿਆਂ ’ਤੇ ਇਕੋ ਸਮੇਂ ਛਾਪੇ ਮਾਰੇ। ਈਡੀ ਨੇ ਕਾਂਗਰਸੀ ਆਗੂ ਦੇ ਘਰੋਂ ਅਤੇ ਦਫਤਰਾਂ ’ਚੋਂ ਬਹੁਤ ਸਾਰੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿਚ ਇਹ ਗੱਲ ਸਾਹਮਣੇ ਆਈ ਕਿ ਵੱਡੇ ਪੱਧਰ ’ਤੇ ਬੇਨਾਮੀ ਜਾਇਦਾਦਾਂ ਵਿਚ ਪੈਸਾ ਲਾਇਆ ਗਿਆ ਸੀ ਅਤੇ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਸਮੇਤ ਹੋਰ ਕਈ ਦੇਸ਼ਾਂ ਵਿਚ ਬੈਂਕ ਖਾਤੇ ਵੀ ਖੋਲ੍ਹੇ ਹੋਏ ਹਨ। ਸੂਤਰਾਂ ਅਨੁਸਾਰ ਈਡੀ ਦੇ ਅਧਿਕਾਰੀਆਂ ਕੋਲ ਇਸ ਗੱਲ ਦੀ ਸੂਹ ਸੀ ਕਿ ਸੁਖਵਿੰਦਰ ਸਿੰਘ ਲਾਲੀ ਅਤੇ ਉਨ੍ਹਾਂ ਦੇ ਹੋਰ ਸਾਥੀ ਹਵਾਲੇ ਰਾਹੀਂ ਪੈਸੇ ਵਿਦੇਸ਼ ਭੇਜਦੇ ਹਨ। ਈਡੀ ਨੇ ਸੁਖਵਿੰਦਰ ਸਿੰਘ ਲਾਲੀ ਅਤੇ ਕਈ ਹੋਰਨਾਂ ਨੂੰ 9 ਦਸੰਬਰ ਨੂੰ ਦਫ਼ਤਰ ’ਚ ਤਲਬ ਹੋਣ ਲਈ ਸੰਮਨ ਭੇਜੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਪਾਰਟੀ ਵਰਕਰਾਂ ਨਾਲ ਮੀਟਿੰਗ ਲਈ 9 ਦਸੰਬਰ ਨੂੰ ਜਲੰਧਰ ਆ ਰਹੇ ਹਨ ਤੇ ਇਸ ਸਮਾਗਮ ਵਿਚ ਸੁਖਵਿੰਦਰ ਸਿੰਘ ਲਾਲੀ ਨੇ ਵੀ ਹਾਜ਼ਰ ਰਹਿਣਾ ਹੈ ਕਿਉਂਕਿ ਦਿਹਾਤੀ ਵਰਕਰਾਂ ਦੀ ਮੀਟਿੰਗ ਵੱਖਰੇ ਤੌਰ ’ਤੇ ਸੱਦੀ ਗਈ ਹੈ।

ਨਾਬਾਲਗ ਨਾਲ ਛੇੜਛਾੜ: ਪੀੜਤ ਪਰਿਵਾਰ ਨੇ ਰਾਜ਼ੀਨਾਮੇ ਦਾ ਦਬਾਅ ਪਾਉਣ ਦੇ ਦੋਸ਼ ਲਾਏ

ਭਿੱਖੀਵਿੰਡ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਗਿੱਲਪਨ ਵਾਸੀ ਨਾਬਾਲਗ ਲੜਕੀ ਨਾਲ ਚਾਰ ਦਿਨ ਪਹਿਲਾਂ ਹੋਈ ਜਬਰ-ਜਨਾਹ ਦੀ ਕੋਸ਼ਿਸ਼ ਤੋਂ ਬਾਅਦ ਹਾਲੇ ਤੱਕ ਪੁਲੀਸ ਨੇ ਕੇਸ ਦਰਜ ਨਹੀਂ ਕੀਤਾ ਹੈ। ਪੀੜਤ ਲੜਕੀ ਦੇ ਮਾਮੇ ਨੇ ਖਾਲੜਾ ਪੁਲੀਸ ’ਤੇ ਦੋਸ਼ ਲਾਇਆ ਕਿ ਚਾਰ ਦਿਨ ਬੀਤਣ ਦੇ ਬਾਵਜੂਦ ਪੁਲੀਸ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਦਬਾ ਕੇ ਰਾਜ਼ੀਨਾਮਾ ਕਰਾਉਣ ਵਿੱਚ ਲੱਗੀ ਹੋਈ ਹੈ। ਉਸ ਨੇ ਪੰਜਾਬ ਦੇ ਮੁੱਖ ਮੰਤਰੀ, ਡੀਜੀਪੀ ਤੇ ਉਚ ਅਧਿਕਾਰੀਆਂ ਤੋਂ ਆਪਣੀ ਨਾਬਾਲਗ ਭਾਣਜੀ ਨਾਲ ਹੋਈ ਘਟਨਾ ਸਬੰਧੀ ਇਨਸਾਫ ਦੀ ਮੰਗ ਕੀਤੀ ਹੈ।

ਪਰਵਾਸੀ ਮਹਿਲਾ ਨੇ ਠੇਕੇਦਾਰ ’ਤੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਾਏ

ਭੋਗਪੁਰ ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪਰਵਾਸੀ ਮਜ਼ਦੂਰ ਅੌਰਤ ਨੇ ਇਮਾਰਤਾਂ ਬਣਾਉਣ ਵਾਲਾ ਠੇਕੇਦਾਰ ’ਤੇ ਬਲੈਕਮੇਲ ਕਰਕੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਾਏ ਹਨ। ਪੀਡ਼ਤ ਅੌਰਤ ਵਾਸੀ ਪਿੰਡ ਬੜਚੂਹੀ (ਮੌਜੂਦਾ ਪਿੰਡ ਬਿਨਪਾਲਕੇ) ਥਾਣਾ ਭੋਗਪੁਰ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ਹੈ ਅਤੇ ਪਿੰਡ ਬੜਚੂਹੀ ਵਿਚ ਉਸ ਦਾ ਵਿਆਹ ਓਮ ਪ੍ਰਕਾਸ਼ ਨਾਲ ਹੋਇਆ ਸੀ। ਉਸ ਦੇ ਦੋ ਧੀਆਂ ਹਨ ਅਤੇ ਕੁਝ ਸਮਾਂ ਪਹਿਲਾਂ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ। ਉਹ ਠੇਕੇਦਾਰ ਰੁਪੇਸ਼ ਪਾਸਵਾਨ (ਵਾਸੀ ਬਿਹਾਰ) ਹਾਲ ਵਾਸੀ ਪਿੰਡ ਬੜਚੂਹੀ ਕੋਲ ਮਜ਼ਦੂਰੀ ਕਰਨ ਲੱਗੀ। ੳੁਸ ਨੇ ਦੋਸ਼ ਲਾਇਆ ਕਿ ਰੁਪੇਸ਼ ਪਾਸਵਾਨ ਨੇ ਕੲੀ ਵਾਰ ੳੁਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਮੋਬਾਈਲ ਫੋਨ ’ਤੇ ੳੁਸ 

ਫਿਲਮ ‘ਤੂੰ ਮੇਰਾ ਕੀ ਲੱਗਦਾ’ ਦੀ ਟੀਮ ਦੇਸ਼ ਭਗਤ ’ਵਰਸਿਟੀ ਪਹੁੰਚੀ

ਮੰਡੀ ਗੋਬਿੰਦਗੜ੍ਹ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਮੰਡੀ ਗੋਬਿੰਦਗੜ੍ਹ ਅਤੇ ਮੀਡੀਆ ਵਿਭਾਗ ਦੇ ਯਤਨਾਂ ਨਾਲ ‘ਤੂੰ ਮੇਰਾ ਕੀ ਲੱਗਦਾ’ ਫ਼ਿਲਮ ਦੀ ਸਟਾਰ ਕਾਸਟ ਹਰਜੀਤ ਹਰਮਨ, ਸ਼ੇਫਾਲੀ ਸ਼ਰਮਾ, ਗੁਰਮੀਤ ਸੱਜਣ ਅਤੇ ਹੋਰ ਟੀਮ ਮੈਂਬਰ ਫ਼ਿਲਮ ਦੇ ਪ੍ਰਚਾਰ ਲਈ ਯੂਨੀਵਰਸਿਟੀ ਕੈਂਪਸ ਪਹੁੰਚੇ। ਡਾਇਰੈਕਟਰ ਸਕੂਲ ਆਫ ਐਜੂਕੇਸ਼ਨ ਡਾ. ਸੁਰਜੀਤ ਪਥੇਜਾ ਨੇ ਹਰਜੀਤ ਹਰਮਨ, ਸ਼ੇਫਾਲੀ ਸ਼ਰਮਾ, ਗੁਰਮੀਤ ਸੱਜਣ ਅਤੇ ਹੋਰ ਟੀਮ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਫਿਲਮ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆ। ਇਹ ਫ਼ਿਲਮ 6 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।

ਖੇਤ ਮਜ਼ਦੂਰਾਂ ਨੇ ਸਰਕਾਰ ਦੀ ਅਰਥੀ ਫੂਕੀ

ਸ਼ਾਹਕੋਟ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਸਰਮਾਏਦਾਰਾਂ ਨੂੰ ਦੇਣ ਦੇ ਕੀਤੇ ਗਏ ਫ਼ੈਸਲੇ ਖ਼ਿਲਾਫ਼ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਰਗਰਮ ਵਰਕਰਾਂ ਨੇ ਪਿੰਡ ਰਸੂਲਪੁਰ ਕਲਾਂ ਵਿੱਚ ਰੋਸ ਰੈਲੀ ਕਰਨ ਤੋਂ ਭਾਅਦ ਸਰਕਾਰ ਦੀ ਅਰਥੀ ਫੂਕੀ। 

ਛੇਹਰਟਾ ਸਟੇਸ਼ਨ ਤੋਂ ਜਲਦੀ ਹੋਵੇਗੀ ਛੇ ਰੇਲਗੱਡੀਆਂ ਦੀ ਆਵਾਜਾਈ ਸ਼ੁਰੂ

ਅੰਮ੍ਰਿਤਸਰ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ਦੇ ਮੁੱਖ ਰੇਲਵੇ ਸਟੇਸ਼ਨ ’ਤੇ ਆਵਾਜਾਈ ਦੇ ਵੱਧ ਰਹੇ ਬੋਝ ਨੂੰ ਘੱਟ ਕਰਨ ਲਈ ਜਲਦੀ ਹੀ ਛੇਹਰਟਾ ਰੇਲਵੇ ਸਟੇਸ਼ਨ ਤੋਂ ਛੇ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵੇਲੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਬਣੇ ਅੱਠ ਪਲੇਟਫਾਰਮ ਰੋਜ਼ਾਨਾ 76 ਰੇਲ ਗੱਡੀਆਂ ਦੀ ਆਵਾਜਾਈ ਲਈ ਘੱਟ ਪੈ ਰਹੇ ਹਨ, ਜਿਸ ਕਾਰਨ ਇਥੇ ਰੇਲ ਗੱਡੀਆਂ ਦੀ ਆਮਦ ਅਤੇ ਰਵਾਨਗੀ ਪ੍ਰਭਾਵਿਤ ਹੋ ਰਹੀ ਹੈ। ਔਸਤਨ ਹਰ ਦਸ ਮਿੰਟ ਬਾਅਦ ਇਥੇ ਰੇਲ ਗੱਡੀ ਆ ਰਹੀ ਹੈ ਅਤੇ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੀ ਆਵਾਜਾਈ ਵੀ ਵਧੇਰੇ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਸੈਟੇਲਾਈਟ ਰੇਲਵੇ ਸਟੇਸ਼ਨ ਦੀ ਸ਼੍ਰੇਣੀ ਵਿਚ ਲਿਆਂਦਾ ਜਾ ਰਿਹਾ ਹੈ।

ਏਡੀਸੀ ਵੱਲੋਂ ਕਰਮਚਾਰੀਆਂ ਨੂੰ ਹਦਾਇਤਾਂ

ਅੰਮ੍ਰਿਤਸਰ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ ਨੇ ਸ਼ਹਿਰ ਵਿੱਚ ਚੱਲਦੇ ਜਨਮ ਤੇ ਮੌਤ ਦਰ ਦਫ਼ਤਰਾਂ ਦੀ ਅਚਨਚੇਤ ਜਾਂਚ-ਪੜਤਾਲ ਕੀਤੀ ਅਤੇ ਉਥੇ ਹੁੰਦੇ ਕੰਮ ਵਿੱਚ ਲੱਗਦਾ ਸਮਾਂ ਤੇ ਹੋਰ ਵੀ ਜਾਂਚ ਕੀਤੀ ਹੈ। 

ਪਾਰਕ ਵਾਲੀ ਜ਼ਮੀਨ ’ਤੇ ਲੱਗੇ ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ

ਕਾਦੀਆਂ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪ੍ਰਦੂਸ਼ਣ ਅਤੇ ਬਿਮਾਰੀਆਂ ਤੋਂ ਮੁਕਤ ਕਰਨ ਲਈ ਸਵੱਛ ਭਾਰਤ ਮੁਹਿੰਮ ਨੂੰ ਸਫ਼ਲ ਬਣਾਉਣ ਦੇ ਮਕਸਦ ਨਾਲ ਸਾਬਕਾ ਅਕਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਾਦੀਆਂ ਵਿੱਚ ਦਿਨ ਰਾਤ ਇਕ ਕਰਕੇ ਸਫ਼ਾਈ ਮੁਹਿੰਮ ਦੀ ਜ਼ੋਰਦਾਰ ਸ਼ੁਰੂਆਤ ਕੀਤੀ ਸੀ ਅਤੇ ਇਸ ਇਤਿਹਾਸਕ ਨਗਰੀ ਵਿੱਚ ਲਗਪਗ ਸੌ ਕਰੋੜ ਰੁਪਏ ਦੇ ਪ੍ਰਾਜੈਕਟ ਚਲਾਏ ਸਨ। ਖ਼ਾਲੀ ਪਈ ਜ਼ਮੀਨ ਵਿੱਚ ਪਾਰਕ ਬਣਾਉਣ ਦੇ ਕੰਮ ਨੂੰ ਛੱਡਕੇ ਬਾਕੀ ਸਾਰੇ ਕੰਮ ਅਕਾਲੀ-ਭਾਜਪਾ ਸਰਕਾਰ ਨੇ ਪੂਰੇ ਕੀਤੇ ਸਨ। ਪਰ ਕਾਂਗਰਸ ਦੀ ਸਰਕਾਰ ਆਉਂਦੇ ਹੀ ਨਗਰ ਕੌਂਸਲ ਕਾਦੀਆਂ ਨੇ ਪਾਰਕਾਂ ਦੀ ਜ਼ਮੀਨ ਵਿੱਚ ਗੰਦਗੀ ਦੇ ਢੇਰ ਲਾ ਕੇ ਸਵੱਛ ਭਾਰਤ ਮੁਹਿੰਮ ਨੂੰ ਗ੍ਰਹਿਣ ਲਾ ਦਿੱਤਾ ਹੈ। ਜਦੋਂ ਤੋਂ ਕਾਂਗਰਸ ਸੱਤਾ

ਜਿਨਸੀ ਸ਼ੋਸ਼ਣ: ਪੁਲੀਸ ਨੇ ਪੀੜਤ ਡਾਕਟਰ ਨੂੰ ਹਿਰਾਸਤ ’ਚ ਲਿਆ

ਫ਼ਰੀਦਕੋਟ,6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪਿਛਲੇ ਵੀਹ ਦਿਨਾਂ ਤੋਂ ਇਨਸਾਫ਼ ਲਈ ਧਰਨੇ ’ਤੇ ਬੈਠੀ ਜਿਨਸੀ ਸ਼ੋਸ਼ਣ ਪੀੜਤ ਔਰਤ ਡਾਕਟਰ ਅੱਜ ਸਵੇਰੇ ਪੁਲੀਸ ਨੂੰ ਚਕਮਾ ਦੇ ਕੇ ਅੱਧੀ ਦਰਜਨ ਸਾਥਣਾਂ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਦਾਖ਼ਲ ਹੋ ਗਈ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ’ਤੇ ਬੈਠ ਗਈਆਂ।
ਸੂਚਨਾ ਮਿਲਣ ’ਤੇ ਪੁਲੀਸ ਨੇ ਧਰਨੇ ਵਾਲੀ ਥਾਂ ਨੂੰ ਘੇਰਾ ਪਾ ਲਿਆ ਅਤੇ ਪੀੜਤ ਡਾਕਟਰ ਸਮੇਤ ਛੇ ਲੜਕੀਆਂ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਚੁੱਕ ਕੇ ਥਾਣਾ ਸਿਟੀ ਫ਼ਰੀਦਕੋਟ ਲੈ ਗਏ ਅਤੇ ਕਰੀਬ ਦੋ ਘੰਟਿਆਂ ਬਾਅਦ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ। ਜਾਂਚ ਕਮੇਟੀ ਨੇ 2 ਦਸੰਬਰ ਤੱਕ ਜਾਂਚ ਮੁਕੰਮਲ ਕਰਨੀ ਸੀ ਪਰ ਅਜੇ ਤੱਕ ਇਹ ਜਾਂਚ ਕਿਸੇ ਸਿਰੇ ਨਹੀਂ ਲੱਗ ਸਕੀ। ਪੀੜਤ ਡਾਕਟਰ ਨੇ ਕਿਹਾ ਕਿ ਪ੍ਰਸ਼ਾਸਨ ਬਹਾਨੇ ਬਣਾ ਕੇ ਮੁਲਜ਼ਮ ਡਾਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਪੁਲੀਸ ਨੇ ਉਸ ਨੂੰ ਕਥਿਤ ਧਮਕੀ ਦਿੱਤੀ ਕਿ ਜੇ ਉਹ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਵਾਉਣ ਦੀ ਮੰਗ ਤੋਂ ਪਿੱਛੇ ਨਹੀਂ ਹਟਦੀ ਤਾਂ ਉਸ ਦੀ ਨੌਕਰੀ ਨੂੰ ਵੀ ਖ਼ਤਰਾ ਹੋ ਸਕਦਾ ਹੈ।

ਕੈਪਟਨ ਵੱਲੋਂ ਨਿਵੇਸ਼ਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ

ਐਸ.ਏ.ਐਸ. ਨਗਰ (ਮੁਹਾਲੀ),6 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਵਿੱਚ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਅੱਜ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਅਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਸ ਵੀ ਚੀਜ਼ ਦੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾਉਣਗੇ। ਉਨ੍ਹਾਂ ਸਨਅਤੀ ਘਰਾਣਿਆਂ ਨੂੰ ਭਰੋਸਾ ਦਿੱਤਾ ਕਿ ਨਿਵੇਸ਼ ਲਈ ਹਰ ਹਾਲ ਸ਼ਾਂਤ ਤੇ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਵੇਗਾ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087577555
Copyright © 2019, Panjabi Times. All rights reserved. Website Designed by Mozart Infotech