ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਚੰਦਰਯਾਨ-2 ਦੀ ਚੰਦਰਮਾ ਵੱਲ ਸਫ਼ਲ ਪਰਵਾਜ਼

July 23, 2019 01:46 PM

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼),22 ਜੁਲਾਈ (ਪੰਜਾਬੀ ਟਾਇਮਜ਼ ) : ‘ਅਰਬਾਂ ਸੁਪਨਿਆਂ ਨੂੰ ਚੰਦਰਮਾ ਤਕ ਲਿਜਾਣ’ ਦੇ ਇਰਾਦੇ ਨਾਲ ਭਾਰਤ ਨੇ ਆਪਣੇ ਦੂਜੇ ਚੰਦਰਮਾ ਮਿਸ਼ਨ ਤਹਿਤ ਚੰਦਰਯਾਨ-2 ਨੂੰ ਅੱਜ ਇਥੇ ਤਾਕਤਵਾਰ ਰਾਕੇਟ ਜੀਐੱਸਐੱਲਵੀ-ਐੱਮਕੇ3-ਐੱਮ1 ਜ਼ਰੀਏ ਸਫ਼ਲਤਾ ਨਾਲ ਪੁਲਾੜ ਪੰਧ ’ਤੇ ਸਥਾਪਤ ਕਰ ਦਿੱਤਾ। ਜੀਓਸ੍ਰਿੰਕਰੋਨਸ ਸੈਟੇਲਾਈਟ ਲਾਂਚ ਵਾਹਨ ਨੇ ਦੁਪਹਿਰ 2:43 ਵਜੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਬੱਦਲਵਾਈ ਦਰਮਿਆਨ ਪੁਲਾੜ ਲਈ ਉਡਾਣ ਭਰੀ। 16 ਮਿੰਟਾਂ ਮਗਰੋਂ ਰਾਕੇਟ ਨੇ 3850 ਕਿਲੋ ਵਜ਼ਨੀ ਚੰਦਰਯਾਨ-2 ਨੂੰ ਧਰਤੀ ਦੇ ਪੰਧ ’ਤੇ ਪਾ ਦਿੱਤਾ। ਮਿਸ਼ਨ ਦੀ ਸਫ਼ਲਤਾ ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਲਈ ਵੱਡੀ ਰਾਹਤ ਹੈ। ਯਾਦ ਰਹੇ ਕਿ ਚੰਦਰਯਾਨ-2 ਨੇ ਪਹਿਲਾਂ 15 ਜੁਲਾਈ ਨੂੰ ਪੁਲਾੜ ਲਈ ਉਡਾਣ ਭਰਨੀ ਸੀ, ਪਰ ਐਨ ਆਖਰੀ ਘੰਟੇ ਤਕਨੀਕੀ ਨੁਕਸ ਕਰਕੇ, ਲਾਂਚ ਨੂੰ ਅੱਗੇ ਪਾਉਣਾ ਪਿਆ ਸੀ।
978 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਮਿਸ਼ਨ ਪੁਲਾੜ ਖੋਜ ਦੇ ਖੇਤਰ ਵਿੱਚ ਭਾਰਤ ਦੀ ਵੱਡੀ ਪੁਲਾਂਘ ਹੈ। ਭਾਰਤ ਚੰਨ ਦੀ ਸਤਹਿ ’ਤੇ ਰੋਵਰ (ਤੁਰਦਾ ਫਿਰਦਾ ਵਾਹਨ) ਉਤਾਰਨ ਵਾਲਾ ਚੌਥਾ ਮੁਲਕ ਬਣ ਜਾਏਗਾ। ਇਸ ਤੋਂ ਪਹਿਲਾਂ ਚੀਨ, ਰੂਸ ਤੇ ਅਮਰੀਕਾ ਇਹ ਮੀਲਪੱਥਰ ਕਾਇਮ ਕਰ ਚੁੱਕੇ ਹਨ। ਇਸਰੋ ਦੇ ਮੁਖੀ ਕੇ.ਸ਼ਿਵਨ ਦੀ ਅਗਵਾਈ ਵਿੱਚ ਵਿਗਿਆਨੀਆਂ ਨੇ ਇਸ ਪੂਰੇ ਲਾਂਚ ਪ੍ਰੋਗਰਾਮ ਨੂੰ ਪੂਰੀ ਨੀਝ ਨਾਲ ਵੇਖਿਆ ਤੇ ਰਾਕੇਟ ਦੀ ਉਡਾਣ ਦਾ ਅਹਿਮ ਪੜਾਅ ਪੂਰਾ ਹੋਣ ਮਗਰੋਂ ਤਾੜੀਆਂ ਨਾਲ ਇਕ ਦੂਜੇ ਨੂੰ ਵਧਾਈ ਦਿੱਤੀ। ਚੰਦਰਯਾਨ-2 ਮਿਸ਼ਨ ਦੀ ਸਫ਼ਲ ਉਡਾਣ ਮਗਰੋਂ ਇਸਰੋ ਮੁਖੀ ਨੇ ਕਿਹਾ, ‘ਇਹ ਭਾਰਤ ਦੇ ਚੰਦਰਮਾ ਵੱਲ ਇਤਿਹਾਸਕ ਸਫ਼ਰ ਦੀ ਸ਼ੁਰੂਆਤ ਹੈ। ਪਹਿਲਾਂ ਵਿਉਂਤੀ ਉਡਾਣ ’ਚ ਐਨ ਆਖਰੀ ਮੌਕੇ ਤਕਨੀਕੀ ਨੁਕਸ ਪੈਣ ਤੋਂ ਬਾਅਦ ਅਸੀਂ ਜ਼ੋਰਦਾਰ ਵਾਪਸੀ ਕੀਤੀ ਹੈ। ਉਪ-ਗ੍ਰਹਿ ਦੇ ਚੰਦਰਮਾ ਨੇੜੇ ਪੁੱਜਣ ਤੋਂ ਪਹਿਲਾਂ ਅਗਲੇ ਡੇਢ ਮਹੀਨੇ ਸਾਡੇ ਲਈ ਕਾਫ਼ੀ ਅਹਿਮ ਹਨ।’
ਇਸਰੋ ਨੇ ਕਿਹਾ ਕਿ 43.43 ਮੀਟਰ ਲੰਮਾ ਤਿੰਨ ਪੜਾਅ ਵਾਲਾ ਰਾਕੇਟ ਜੀਐੱਸਐੱਲਵੀ-ਐੱਮਕੇ3-ਐੱਮ1, ਜਿਸ ਨੂੰ ਵੱਧ ਤੋਂ ਵੱਧ ਪੇਅਲੋਡ ਲਿਜਾਣ ਦੀ ਸਮਰੱਥਾ ਕਰਕੇ ਬਾਹੂਬਲੀ ਵੀ ਕਿਹਾ ਜਾਂਦਾ ਹੈ, ਨੇ ਚੰਦਰਯਾਨ-2 ਨੂੰ ਅੱਜ ਸਫ਼ਲਤਾ ਨਾਲ ਧਰਤੀ ਦੇ ਗ੍ਰਹਿ ਪੰਧ ’ਤੇ ਪਾ ਦਿੱਤਾ। ਚੰਦਰਯਾਨ-2 ਤਿੰਨ ਹਿੱਸਿਆਂ ਵਾਲਾ ਪੁਲਾੜੀ ਜਹਾਜ਼ ਹੈ, ਜਿਸ ਵਿੱਚ ਓਰਬਿਟਰ, ਲੈਂਡਰ ਤੇ ਰੋਵਰ ਸ਼ਾਮਲ ਹਨ। ਚੰਦਰਮਾ ਦੀ ਸਤਹਿ ’ਤੇ ਉਤਰਨ ਤੋਂ ਪਹਿਲਾਂ ਪੁਲਾੜੀ ਜਹਾਜ਼ ਵੱਲੋਂ 15 ਅਹਿਮ ਮਸ਼ਕਾਂ ਨੂੰ ਪੂਰਾ ਕੀਤਾ ਜਾਵੇਗਾ। ਚੰਦਰਯਾਨ-2 ਦੇ ਸਤੰਬਰ ਦੇ ਪਹਿਲੇ ਹਫ਼ਤੇ 6 ਸਤੰਬਰ ਜਾਂ 7 ਸਤੰਬਰ ਨੂੰ ਵੱਡੇ ਤੜਕੇ ਚੰਦਰਮਾ ’ਤੇ ਉਤਰਨ ਦੀ ਸੰਭਾਵਨਾ ਹੈ। ਵਿਗਿਆਨੀਆਂ ਮੁਤਾਬਕ ਲੈਂਡਰ, ਚੰੰਦਰਮਾ ਦੇ ਦੱਖਣੀ ਪੋਲ ਖੇਤਰ ਵਿੱਚ ਸਾਫ਼ਟ ਲੈਂਡਿੰਗ ਕਰੇਗਾ, ਜਿੱਥੇ ਅਜੇ ਤਕ ਕੋਈ ਮੁਲਕ ਨਹੀਂ ਪੁੱਜ ਸਕਿਆ। ਉਪ-ਗ੍ਰਹਿ ਦੇ ਪੁਲਾੜ ਪੰਧ ’ਤੇ ਸਥਾਪਤ ਹੋਣ ਮਗਰੋਂ ਵਿਗਿਆਨੀਆਂ ਵੱਲੋਂ ਅਗਲੇ 48 ਦਿਨਾਂ ਤਕ ਮਿਸ਼ਨ ਦੇ ਵੱਖ ਵੱਖ ਪੜਾਵਾਂ ’ਤੇ ਕੰਮ ਕਰਦਿਆਂ ਲੜੀਵਾਰ ਕਈ ਮਸ਼ਕਾਂ ਨੂੰ ਪੂਰਾ ਕੀਤਾ ਜਾਵੇਗਾ। ਪੁਲਾੜ ਏਜੰਸੀ ਨੇ ਕਿਹਾ ਕਿ ਲਾਂਚ ਨੂੰ ਨਵੇਂ ਸਿਰੇ ਤੋਂ ਵਿਉਂਤਣ ਕਰਕੇ ਚੰਦਰਯਾਨ ਨੂੰ ਧਰਤੀ ਦੇ ਪੰਧ ’ਤੇ 17 ਦੀ ਥਾਂ ਹੁਣ 23 ਦਿਨਾਂ ਲਈ ਰਹਿਣਾ ਪਏਗਾ। ਇਹ ਪੜਾਅ ਮੁਕੰਮਲ ਹੋਣ ਮਗਰੋਂ ਪੁਲਾੜੀ ਜਹਾਜ਼ ਦਾ ਪੰਧ 1.05 ਲੱਖ ਕਿਲੋਮੀਟਰ ਤਕ ਵੱਧ ਜਾਵੇਗਾ ਤੇ ਅਗਲੇ ਦੋ ਦਿਨਾਂ ’ਚ ਇਹ ਲੂਨਰ ਟਰਾਂਸਫਰ ਟਰਾਜੈਕਟਰੀ ’ਚ ਹੋਵੇਗਾ, ਜੋ ਕਿ ਚੰਦਰਮਾ ਦੇ ਬਿਲਕੁਲ ਨੇੜੇ ਹੈ। ਲੈਂਡਰ ਨੂੰ ਵਿਕਰਮ ਜਦੋਂ ਕਿ ਰੋਵਰ ਨੂੰ ਪ੍ਰਗਿਆਨ ਦਾ ਨਾਂ ਦਿੱਤਾ ਗਿਆ ਹੈ। ਲੈਂਡਰ ਪਹਿਲਾਂ ਚੰਦ ਦੀ ਸਤਹਿ ’ਤੇ ਉਤਰੇਗਾ ਜਦੋਂਕਿ ਰੋਵਰ ਮਗਰੋਂ ਇਸ ਦੀ ਸਤਹਿ ’ਤੇ ਇਧਰ ਉਧਰ ਘੁੰਮ ਕੇ ਤਸਵੀਰਾਂ ਲਏਗਾ। ਲੈਂਡਰ ਵਿਕਰਮ ਦਾ ਨਾਂ ਭਾਰਤੀ ਪੁਲਾੜ ਖੋਜ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਏ. ਸਾਰਾਭਾਈ ਦੇ ਨਾਮ ’ਤੇ ਰੱਖਿਆ ਗਿਆ ਹੈ। 27 ਕਿਲੋ ਵਜ਼ਨੀ ਪ੍ਰਗਿਆਨ ਦਾ ਸੰਸਕ੍ਰਿਤ ’ਚ ਅਰਥ ਸਿਆਣਪ ਹੈ ਤੇ ਛੇ ਟਾਇਰਾਂ ਵਾਲੇ ਰੋਬੋਟਿਕ ਵਾਹਨ ਦਾ ਮੁੱਖ ਕੰਮ ਚੰਦ ਦੀ ਸਤਹਿ ਤੋਂ ਜਾਣਕਾਰੀ ਇਕੱਤਰ ਕਰਨਾ ਹੋਵੇਗਾ।
ਮਿਸ਼ਨ ਆਪਣੇ ਨਾਲ ਕੁੱਲ 13 ਪੇਅਲੋਡਜ਼ ਲੈ ਕੇ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਯੂਰੋਪ ਤੋਂ, ਦੋ ਅਮਰੀਕਾ ਦੇ ਤੇ ਇਕ ਬੁਲਗਾਰੀਆ ਦਾ ਹੈ। ਇਨ੍ਹਾਂ ਪੇਡਲੋਡਜ਼ ਦੀ ਮਦਦ ਨਾਲ ਚੰਦਰਮਾ ਬਾਰੇ ਸਮਝ ਵਿੱਚ ਸੁਧਾਰ ਦੇ ਨਾਲ ਨਵੀਆਂ ਲੱਭਤਾਂ ਦਾ ਭਾਰਤ ਸਮੇਤ ਪੂਰੀ ਮਨੁੱਖਤਾ ਨੂੰ ਲਾਹਾ ਮਿਲੇਗਾ। ਚੰਦਰਯਾਨ-2 ਦੀ ਉਡਾਣ ਦਾ ਪੰਜ ਹਜ਼ਾਰ ਦੇ ਕਰੀਬ ਲੋਕਾਂ ਨੇ ਦਰਸ਼ਕ ਗੈਲਰੀ, ਜੋ ਕਿ ਲਾਂਚਪੈਡ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਸੀ, ਤੋਂ ਨਜ਼ਾਰਾ ਵੇਖਿਆ।
ਚੰਦਰਯਾਨ-2 ਨੇ ਇਸਰੋ ਦੇ ਚੰਦ ਵੱਲ ਪਹਿਲੇ ਸਫ਼ਲ ਮਿਸ਼ਨ ਚੰਦਰਯਾਨ-1 ਤੋਂ ਗਿਆਰਾਂ ਸਾਲਾਂ ਮਗਰੋਂ ਉਡਾਣ ਭਰੀ ਹੈ। ਚੰਦਰਯਾਨ-1 ਨੇ ਚੰਦਰਮਾ ਦੁਆਲੇ 3400 ਤੋਂ ਵੱਧ ਚੱਕਰ ਪੂਰੇ ਕੀਤੇ ਸਨ ਤੇ ਇਹ 29 ਅਗਸਤ 2009 ਤਕ 312 ਦਿਨਾਂ ਲਈ ਸਰਗਰਮ ਰਿਹਾ ਸੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ

ਨਵੀਂ ਦਿੱਲੀ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ (66) ਦਾ ਸ਼ਨਿਚਰਵਾਰ ਨੂੰ ਏਮਜ਼ ’ਚ ਦੇਹਾਂਤ ਹੋ ਗਿਆ। ਸ੍ਰੀ ਜੇਤਲੀ ਨੂੰ ਭਾਜਪਾ ਦੇ ਮੁੱਖ ਰਣਨੀਤੀਕਾਰ ਅਤੇ ਸੰਕਟ ਮੋਚਕ ਵਜੋਂ ਜਾਣਿਆ ਜਾਂਦਾ ਸੀ। ਸ੍ਰੀ ਜੇਤਲੀ ਦੇ ਵਿੱਤ ਮੰਤਰੀ ਰਹਿੰਦਿਆਂ ਹੀ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਲਾਗੂ ਕੀਤਾ ਗਿਆ ਸੀ ਜਦਕਿ ਨੋਟਬੰਦੀ ਜਿਹਾ ਅਹਿਮ ਕਦਮ ਉਠਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਪਿਛਲੇ ਕਈ ਮਹੀਨਿਆਂ ਤੋਂ ਨਾਸਾਜ਼ ਚੱਲ ਰਹੀ ਸੀ ਅਤੇ 9 ਅਗਸਤ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਮਗਰੋਂ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀ ਜੇਤਲੀ ਨੇ ਦੁਪਹਿਰ 12 ਵਜੇ ਕੇ 7 ਮਿੰਟ ’ਤੇ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਦੁਪਹਿਰ ਨਿਗਮਬੋਧ ਘਾਟ ’ਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਵੇਰੇ ਉਨ੍ਹਾਂ ਦੀ ਦੇਹ ਨੂੰ ਭਾਜਪਾ ਦੇ ਸਦਰ ਮੁਕਾਮ ’ਤੇ ਰੱਖਿਆ ਜਾਵੇਗਾ ਜਿਥੇ ਵੱਖ ਵੱਖ ਆਗੂਆਂ ਅਤੇ ਆਮ ਲੋਕਾਂ ਵੱਲੋਂ ਸ੍ਰੀ ਜੇਤਲੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

ਬੇਸ਼ਕੀਮਤੀ ਦੋਸਤ ਗੁਆਇਆ: ਮੋਦੀ

ਨਵੀਂ ਦਿੱਲੀ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਆਪਣਾ ‘ਬੇਸ਼ਕੀਮਤੀ ਦੋਸਤ’ ਦੱਸਿਆ ਜਿਨ੍ਹਾਂ ’ਚ ਹਾਲਾਤ ਨੂੰ ਬਾਰੀਕੀ ਨਾਲ ਸਮਝਣ ਦੀ ਸਮਰੱਥਾ ਸੀ ਜੋ ਵਿਰਲੇ ਹੀ ਵੇਖਣ ਨੂੰ ਮਿਲਦੀ ਹੈ। ਯੂਏਈ ਦੇ ਸਰਕਾਰੀ ਦੌਰੇ ’ਤੇ ਗਏ ਸ੍ਰੀ ਮੋਦੀ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਜੀਵਨ ਦਾ ਭਰਪੂਰ ਆਨੰਦ ਲੈਣ ਵਾਲਾ ਸੀ, ਉਹ ਮਜ਼ਾਹੀਆ ਅਤੇ ਕ੍ਰਿਸ਼ਮੇ ਵਾਲੇ ਆਗੂ ਸਨ।

ਜੰਮੂ ਕਸ਼ਮੀਰ ’ਚ ਨਿਵੇਸ਼ ਕਰਨ ਕਾਰੋਬਾਰੀ: ਮੋਦੀ

ਆਬੂਧਾਬੀ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਦੌਰਾਨ ਪਰਵਾਸੀ ਭਾਰਤੀ ਕਾਰੋਬਾਰੀਆਂ ਨੂੰ ਜੰਮੂ ਕਸ਼ਮੀਰ ’ਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਿਆਸੀ ਸਥਿਰਤਾ ਅਤੇ ਉਸਾਰੂ ਨੀਤੀਆਂ ਕਾਰਨ ਭਾਰਤ ਨਿਵੇਸ਼ ਲਈ ਸਭ ਤੋਂ ਪਸੰਦੀਦਾ ਮੁਲਕ ਬਣ ਗਿਆ ਹੈ। ਕਸ਼ਮੀਰ ਮਸਲੇ ਬਾਰੇ ਉਨ੍ਹਾਂ ਕਿਹਾ ਕਿ ਖੜੋਤ ਦੀ ਸਥਿਤੀ ਹੋਣ ਕਾਰਨ ਕਸ਼ਮੀਰੀ ਨੌਜਵਾਨ ਰਾਹ ਤੋਂ ਭਟਕੇ ਹੋਏ ਹਨ। ਉਨ੍ਹਾਂ ਇੱਥੇ ਸਾਊਦੀ ਸ਼ਹਿਜ਼ਾਦੇ ਨਾਲ ਦੁਵੱਲੀ ਗੱਲਬਾਤ ਵੀ ਕੀਤੀ।

ਵਿਰੋਧੀ ਧਿਰਾਂ ਦਾ ਵਫ਼ਦ ਸ੍ਰੀਨਗਰ ਹਵਾਈ ਅੱਡੇ ਤੋਂ ਮੋੜਿਆ

ਨਵੀਂ ਦਿੱਲੀ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ 11 ਮੈਂਬਰੀ ਵਫ਼ਦ ਜੋ ਕਿ 370 ਹਟਾਏ ਜਾਣ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਲਈ ਕਸ਼ਮੀਰ ਗਿਆ ਸੀ, ਨੂੰ ਅੱਜ ਸ੍ਰੀਨਗਰ ਦੇ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ। ਇਸ ਵਫ਼ਦ ਵਿੱਚ ਅੱਠ ਸਿਆਸੀ ਪਾਰਟੀਆਂ ਕਾਂਗਰਸ, ਸੀਪੀਆਈ (ਐੱਮ), ਸੀਪੀਆਈ, ਡੀਐੱਮਕੇ, ਐੱਨਸੀਪੀ, ਜੇਡੀ (ਐੱਸ) ਆਰਜੇਡੀ ਅਤੇ ਟੀਐੱਮਸੀ ਸ਼ਾਮਲ ਸਨ।

ਕਸ਼ਮੀਰ ਦੇ ਬਹੁਤੇ ਹਿੱਸਿਆਂ ’ਚੋਂ ਪਾਬੰਦੀਆਂ ਹਟਾਈਆਂ

ਸ੍ਰੀਨਗਰ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਸ਼ਮੀਰ ਦੇ ਬਹੁਤੇ ਹਿੱਸਿਆਂ ਤੋਂ ਅੱਜ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਦੇ ਮੱਦੇਨਜ਼ਰ ਲੋਕਾਂ ਦੇ ਆਉਣ-ਜਾਣ ’ਤੇ ਪਾਬੰਦੀਆਂ ਲਾਈਆਂ ਗਈਆਂ ਸਨ। ਵੱਖਵਾਦੀਆਂ ਵੱਲੋਂ ਸੰਯੁਕਤ ਰਾਸ਼ਟਰ ਦੇ ਸਥਾਨਕ ਫ਼ੌਜੀ ਨਜ਼ਰਸਾਨੀ ਗਰੁੱਪ ਦੇ ਦਫ਼ਤਰ ਵੱਲ ਰੋਸ ਮਾਰਚ ਕਰਨ ਦੀ ਤਜਵੀਜ਼ ਕਾਰਨ ਵੀ ਸਖ਼ਤੀ ਕੀਤੀ ਗਈ ਸੀ। ਅਧਿਕਾਰੀਆਂ ਮੁਤਾਬਕ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਬਾਵਜੂਦ ਲੋਕਾਂ ਨੂੰ ਸ਼ਨਾਖ਼ਤੀ ਪੱਤਰ ਦਿਖਾਉਣ ਤੋਂ ਬਾਅਦ ਘੁੰਮਣ-ਫਿਰਨ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ।

ਲੱਦਾਖ ਸ਼ਾਂਤੀ ਦਾ ਚਾਹਵਾਨ ਪਰ ਜੰਗੀ ਚੁਣੌਤੀ ਤੋਂ ਪਿੱਛੇ ਨਹੀਂ ਹਟੇਗਾ: ਨਾਮਗਯਾਲ

 ਲੇਹ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਲੱਦਾਖ ਤੋਂ ਭਾਜਪਾ ਸੰਸਦ ਮੈਂਬਰ ਜਮਯਾਂਗ ਸੇਰਿੰਗ ਨਾਮਗਯਾਲ ਨੇ ਕਿਹਾ ਹੈ ਕਿ ਇਸ ਖਿੱਤੇ ਵਿਚ ਲੜੀਆਂ ਗਈਆਂ ਜੰਗਾਂ ਕਾਰਨ ਵਿਕਾਸ ਨਹੀਂ ਹੋ ਸਕਿਆ ਹੈ ਤੇ ਲੋਕ ਹੁਣ ਸ਼ਾਂਤੀ ਚਾਹੁੰਦੇ ਹਨ।

ਤਰੀਗਾਮੀ ਦੀ ਨਜ਼ਰਬੰਦੀ ਵਿਰੁੱਧ ਯੇਚੁਰੀ ਸੁਪਰੀਮ ਕੋਰਟ ਪੁੱਜੇ

ਨਵੀਂ ਦਿੱਲੀ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪਾਰਟੀ ਦੇ ਨੇਤਾ ਮੁਹੰਮਦ ਯੂਸਫ਼ ਤਰੀਗਾਮੀ ਦੀ ਜੰਮੂ ਅਤੇ ਕਸ਼ਮੀਰ ਵਿੱਚ ਨਜ਼ਰਬੰਦੀ ਵਿਰੁੱਧ ਸ਼ਨਿਚਰਵਾਰ ਨੂੰ ਸੁਪਰੀਮ ਕੋਰਟ ’ਚ ਰਿੱਟ ਪਟੀਸ਼ਨ ਦਾਇਰ ਕੀਤੀ ਹੈ

ਨੈਸ਼ਨਲ ਕਾਨਫਰੰਸ ਨੇ ਮੀਡੀਆ ਰਿਪੋਰਟਾਂ ਰੱਦ ਕੀਤੀਆਂ

ਸ੍ਰੀਨਗਰ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨੈਸ਼ਨਲ ਕਾਨਫਰੰਸ ਦੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਨੇ ਨਜ਼ਰਬੰਦ ਕੀਤੇ ਪਾਰਟੀ ਆਗੂ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ

ਪ੍ਰੈੱਸ ਕੌਂਸਲ ਵੱਲੋਂ ਜੰਮੂ ਕਸ਼ਮੀਰ ’ਚ ਪਾਬੰਦੀਆਂ ਦੀ ਹਮਾਇਤ

ਨਵੀਂ ਦਿੱਲੀ,24 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰੈੱਸ ਕੌਂਸਲ ਆਫ਼ ਇੰਡੀਆ (ਪੀਸੀਆਈ) ਨੇ ਜੰਮੂ ਕਸ਼ਮੀਰ ਵਿਚ ਸਰਕਾਰ ਵੱਲੋਂ ਸੰਚਾਰ ਸਾਧਨਾਂ ’ਤੇ ਲਾਈ ਪਾਬੰਦੀ ਦਾ ਸਮਰਥਨ ਕਰਦਿਆਂ ਸੁਪਰੀਮ ਕੋਰਟ ਵਿਚ ਆਪਣਾ ਰੁਖ਼ ਸਪੱਸ਼ਟ ਕੀਤਾ ਹੈ। ਜ਼ਿਕਰਯੋਗ ਹੈ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਸੂਬੇ ਵਿਚ ਸੰਚਾਰ ਪਾਬੰਦੀ ਹੇਠ ਹੈ। ਪੀਸੀਆਈ ਨੇ ਅਰਜ਼ੀ ਦਾਇਰ ਕਰ ਕੇ ‘ਕਸ਼ਮੀਰ ਟਾਈਮਜ਼’ ਦੀ ਕਾਰਜਕਾਰੀ ਸੰਪਾਦਕ ਅਨੁਰਾਧਾ ਭਸੀਨ ਵੱਲੋਂ ਦਾਖ਼ਲ ਕੀਤੀ ਪਟੀਸ਼ਨ ’ਚ ਦਖ਼ਲ ਦੇਣ ਦੀ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ। ਭਸੀਨ ਨੇ ਆਪਣੀ ਅਰਜ਼ੀ ਵਿਚ ਸੰਚਾਰ ’ਤੇ ਪਾਬੰਦੀਆਂ ਨੂੰ ਪੱਤਰਕਾਰਾਂ ਦੀ ਪੇਸ਼ੇਵਰ ਡਿਊਟੀ ਦੇ ਰਾਹ ਵਿਚ ਅੜਿੱਕਾ ਦੱਸਿਆ ਸੀ। ਪੀਸੀਆਈ ਵੱਲੋਂ ਅਰਜ਼ੀ ਐਡਵੋਕੇਟ ਅੰਸ਼ੂਮਨ ਅਸ਼ੋਕ ਨੇ ਦਾਇਰ ਕੀਤੀ ਹੈ।

ਵਾਹਨ ਤੇ ਮਕਾਨ ਕਰਜ਼ੇ ਸਸਤੇ

ਨਵੀਂ ਦਿੱਲੀ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਵੱਲੋਂ ਵਿੱਤੀ ਖੇਤਰ ਵਿੱਚ ਪੈਸੇ ਦੇ ਵਹਾਅ ’ਚ ਆਈ ਖੜੋਤ ’ਤੇ ਫ਼ਿਕਰਮੰਦੀ ਜ਼ਾਹਿਰ ਕਰਨ ਤੇ ਅਰਥਚਾਰੇ ਦੀ ਮੱਠੀ ਪਈ ਰਫ਼ਤਾਰ ਨੂੰ ਹੁਲਾਰੇ ਲਈ ‘ਅਸਧਾਰਨ ਪੇਸ਼ਕਦਮੀ’ ਦਾ ਸੱਦਾ ਦੇਣ ਤੋਂ ਇਕ ਦਿਨ ਮਗਰੋਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਬਜਟ ਵਿੱਚ ਪੇਸ਼ ਤਜਵੀਜ਼ਾਂ ਤੋਂ ਯੂ-ਟਰਨ ਲੈਂਦਿਆਂ ਵੱਖ ਵੱਖ ਖੇਤਰਾਂ ਵਿੱਚ ਕਈ ਰਾਹਤਾਂ ਦਾ ਐਲਾਨ ਕੀਤਾ ਹੈ। ਨਵੇਂ ਉਪਾਆਂ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੂੰ ਲਗਦਾ ਸਰਚਾਰਜ ਖ਼ਤਮ ਕਰਨ ਸਮੇਤ ਕਾਰ ਤੇ ਘਰ ਬਣਾਉਣ ਲਈ ਕਰਜ਼ਾ ਦਰਾਂ ਨੂੰ ਸਸਤਾ ਕਰਨਾ ਸ਼ਾਮਲ ਹੈ। ਵਿੱਤ ਮੰਤਰੀ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਂਕ ਆਰਬੀਆਈ ਵੱਲੋਂ ਵਿਆਜ ਦਰਾਂ ਵਿੱਚ ਕੀਤੀ ਕਟੌਤੀ ਦਾ ਲਾਭ ਅੱਗੇ ਕਰਜ਼ਾ ਲੈਣ ਵਾਲਿਆਂ ਨੂੰ ਤਬਦੀਲ ਕਰਨਗੇ, ਜਿਸ ਨਾਲ ਹਾਊਸਿੰਗ, ਵਾਹਨ ਤੇ ਹੋਰ ਪ੍ਰਚੂਨ ਕਰਜ਼ਿਆਂ ਲਈ ਦਿੱਤੀ ਜਾਂਦੀ ਆਸਾਨ ਮਾਸਿਕ ਕਿਸ਼ਤਾਂ (ਈਐੱਮਆਈ) ਪਹਿਲਾਂ ਦੇ ਮੁਕਾਬਲੇ ਘਟਣਗੀਆਂ। ਉਨ੍ਹਾਂ ਐਲਾਨ ਕੀਤਾ ਕਿ ਨੈਸ਼ਨਲ ਹਾਊਸਿੰਗ ਬੈਂਕ (ਐੱਨਐੱਚਬੀ) ਵੱਲੋਂ ਵਧੀਕ ਲਿਕੁਇਡਿਟੀ ਹਮਾਇਤ ਤਹਿਤ ਹਾਊਸਿੰਗ ਫਾਇਨਾਂਸ ਕੰਪਨੀਆਂ (ਐੱਚਐੱਫ਼ਸੀ) ਨੂੰ 20 ਹਜ਼ਾਰ ਕਰੋੜ ਰੁਪਏ ਮੁਹੱਈਆ ਕਰਵਾਏ

ਸੁਪਰੀਮ ਕੋਰਟ ਵੱਲੋਂ ਚਿਦੰਬਰਮ ਨੂੰ ਈਡੀ ਕੇਸ ’ਚ ਅੰਤਰਿਮ ਰਾਹਤ

ਨਵੀਂ ਦਿੱਲੀ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੁਪਰੀਮ ਕੋਰਟ ਨੇ ਆਈਐੱਨਐਕਸ ਮੀਡੀਆ ਘੁਟਾਲਾ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਕੇਸ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੂੰ ਅੱਜ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦੇ ਦਿੱਤੀ ਹੈ। ਸੀਬੀਆਈ ਤੇ ਈਡੀ ਵੱਲੋਂ ਦਰਜ ਕੇਸਾਂ ਵਿੱਚ ਪੀ.ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਹੁਣ 26 ਅਗਸਤ ਨੂੰ ਹੋਵੇਗੀ। ਉਂਜ ਚਿਦੰਬਰਮ ਸੋਮਵਾਰ ਤਕ ਸੀਬੀਆਈ ਦੀ ਹਿਰਾਸਤ ਵਿੱਚ ਹੀ ਰਹਿਣਗੇ, ਕਿਉਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਦਖ਼ਲ ਤੋਂ ਨਾਂਹ ਕਰ ਦਿੱਤੀ। ਜਸਟਿਸ ਆਰ.ਭਾਨੂਮਤੀ ਤੇ ਏ.ਐੱਸ.ਬੋਪੰਨਾ ਦੀ ਸ਼ਮੂਲੀਅਤ ਵਾਲੇ ਬੈਂਚ ਵੱਲੋਂ ਦੋਵਾਂ ਕੇਸਾਂ ਦੀ ਸੁਣਵਾਈ 26 ਅਗਸਤ ’ਤੇ ਪਾ ਦਿੱਤੀ।

ਮਨਮੋਹਨ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਹਲਫ ਲਿਆ

ਨਵੀਂ ਦਿੱਲੀ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿਘ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ 86 ਸਾਲਾ ਮਨਮੋਹਨ ਸਿੰਘ ਨੂੰ ਅਹੁਦੇ ਦੀ ਮਰਿਆਦਾ ਬਣਾਈ ਰੱਖਣ ਦੀ ਸਹੁੰ ਚੁਕਵਾਈ। ਸਦਨ ਦੇ ਆਗੂ ਥਾਵਰ ਚੰਦ ਗਹਿਲੋਤ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਇਸ ਸਹੁੰ ਚੁੱਕ ਸਮਾਗਮ ਮੌਕੇ ਹਾਜ਼ਰ ਸਨ।
ਵਿਰੋਧੀ ਧਿਰਾਂ ਦੇ ਆਗੂਆਂ ’ਚੋਂ ਗੁਲਾਮ ਨਬੀ ਆਜ਼ਾਦ

ਵਾਦੀ ’ਚ ਜੁੰਮੇ ਦੀ ਨਮਾਜ਼ ਮਗਰੋਂ ਪ੍ਰਦਰਸ਼ਨ

ਸ੍ਰੀਨਗਰ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਸ਼ਮੀਰ ਦੇ ਮੁੱਖ ਸ਼ਹਿਰ ਸ੍ਰੀਨਗਰ ਸਮੇਤ ਪੂਰੀ ਵਾਦੀ ’ਚ ਸ਼ੁੱਕਰਵਾਰ ਨੂੰ ਸ਼ਾਂਤੀ ਕਾਇਮ ਰਹੀ। ਉਂਜ ਜੁੰਮੇ ਦੀ ਨਮਾਜ਼ ਮਗਰੋਂ ਸੋਉਰਾ ’ਚ ਕਰੀਬ 300 ਵਿਅਕਤੀਆਂ ਨੇ ਪ੍ਰਦਰਸ਼ਨ ਕੀਤੇ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ੍ਰੀਨਗਰ ਅਤੇ ਵਾਦੀ ਦੇ ਕੁਝ ਹਿੱਸਿਆਂ ’ਚ ਮੁੜ ਤੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।

ਅਤਿਵਾਦੀਆਂ ਬਾਰੇ ਖੁਫ਼ੀਆ ਸੂਚਨਾ ਮਗਰੋਂ ਕੇਰਲ ਤੇ ਤਾਮਿਲਨਾਡੂ ’ਚ ਅਲਰਟ

ਕੋਇੰਬਟੂਰ/ਚੇਨੱਈ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਲਸ਼ਕਰ-ਏ-ਤਇਬਾ ਦੇ ਅਤਿਵਾਦੀਆਂ ਦੀ ਘੁਸਪੈਠ ਹੋਣ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਕੇਰਲ ਤੇ ਤਾਮਿਲਨਾਡੂ ਵਿੱਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।

ਪੱਛਮੀ ਬੰਗਾਲ ਦੇ ਮੰਦਰ ’ਚ ਭਾਜੜ ਕਾਰਨ ਤਿੰਨ ਹਲਾਕ

ਕੋਲਕਾਤਾ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਮੰਦਰ ’ਚ ਅੱਜ ਭਾਜੜ ਮਚਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਇਹ ਘਟਨਾ ਇੱਥੋਂ 50 ਕਿਲੋਮੀਟਰ ਦੂਰ ਕਛੁਆ ਦੇ ਲੋਕਨਾਥ ਮੰਦਰ ’ਚ ਵਾਪਰੀ, ਜਿੱਥੇ ਲੱਖਾਂ ਦੀ ਗਿਣਤੀ ’ਚ ਲੋਕ 18ਵੀਂ ਸਦੀ ਦੇ ਬੰਗਾਲੀ ਸੰਤ ਲੋਕਨਾਥ ਬ੍ਰਹਮਚਾਰੀ ਦਾ ਜਨਮ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਸਨ।

ਜੈਰਾਮ ਰਮੇਸ਼ ਮਗਰੋਂ ਸਿੰਘਵੀ ਤੇ ਥਰੂਰ ਵੀ ਮੋਦੀ ਦੇ ਹੱਕ ’ਚ ਨਿੱਤਰੇ

ਨਵੀਂ ਦਿੱਲੀ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸ ਆਗੂਆਂ ਅਭਿਸ਼ੇਕ ਸਿੰਘਵੀ ਅਤੇ ਸ਼ਸ਼ੀ ਥਰੂਰ ਨੇ ਅੱਜ ਆਪਣੀ ਪਾਰਟੀ ਦੇ ਆਗੂ ਜੈਰਾਮ ਰਮੇਸ਼ ਵਲੋਂ ਬੀਤੇ ਦਿਨ ਕੀਤੀਆਂ ਟਿੱਪਣੀਆਂ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਨੂੰ ਖਲਨਾਇਕ ਕਹਿਣਾ ‘ਗਲਤ’ ਹੈ ਅਤੇ ਸਹੀ ਕੰਮਾਂ ਲਈ ਉਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਸਿੰਘਵੀ ਨੇ ਕਿਹਾ ਕਿ ਮੋਦੀ ਦੇ ਕੰਮਾਂ ਸਬੰਧੀ ਮੁੱਦਿਆਂ ਦੇ ਆਧਾਰ ’ਤੇ ਰਾਇ ਬਣਾਉਣੀ ਚਾਹੀਦੀ ਹੈ, ਨਾ ਕਿ ਸ਼ਖ਼ਸੀਅਤ ਦੇ ਆਧਾਰ ’ਤੇ। ਥਰੂਰ ਨੇ ਕਿਹਾ ਕਿ ਸਹੀ ਕੰਮਾਂ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਨ ਨਾਲ ਵਿਰੋਧੀ ਧਿਰ ਦੀ ਆਲੋਚਨਾ ਨੂੰ ਵੀ ਬਲ ਮਿਲੇਗਾ। ਸਿੰਘਵੀ ਨੇ ਟਵੀਟ ਕੀਤਾ, ‘‘ਹਮੇਸ਼ਾ ਕਹਿੰਦਾ ਹਾਂ ਕਿ ਮੋਦੀ ਨੂੰ ਖਲਨਾਇਕ ਬਣਾਉਣਾ ਗਲਤ ਹੈ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦੀ ਨਿੰਦਾ ਕਰਕੇ ਅਸਲ ਵਿੱਚ ਵਿਰੋਧੀ ਧਿਰ ਉਨ੍ਹਾਂ ਦੀ ਮਦਦ ਹੀ ਕਰਦੀ ਹੈ। ਕੰਮ ਹਮੇਸ਼ਾ ਚੰਗੇ, ਬੁਰੇ ਜਾਂ ਵਿਲੱਖਣ ਹੁੰਦੇ ਹਨ- ਇਸ ਕਰਕੇ ਮੁੱਦਿਆਂ ਦੇ ਆਧਾਰ ’ਤੇ ਰਾਇ ਬਣਾਉਣੀ

ਵਾਡਾ ਵੱਲੋਂ ਭਾਰਤ ਦੀ ਕੌਮੀ ਡੋਪ ਟੈਸਟ ਲੈਬਾਰਟਰੀ ਮੁਅੱਤਲ

ਨਵੀਂ ਦਿੱਲੀ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਡੋਪਿੰਗ ਵਿਰੋਧੀ ਪ੍ਰੋਗਰਾਮ ਨੂੰ ਝਟਕਾ ਦਿੰਦੇ ਹੋਏ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਨੇ ਭਾਰਤ ਦੀ ਕੌਮੀ ਡੋਪ ਟੈਸਟ ਲੈਬਾਰਟਰੀ (ਐੱਨਡੀਟੀਐੱਲ) ਨੂੰ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਸ ਲੈਬਾਰਟਰੀ ਨੂੰ 2008 ਵਿੱਚ ਹੀ ਮਾਨਤਾ ਮਿਲੀ ਸੀ। ਹੁਣ ਇੱਥੇ ਨਮੂਨਿਆਂ ਦੀ ਜਾਂਚ ਨਹੀਂ ਹੋ ਸਕੇਗੀ ਅਤੇ ਇਹ ਮੁਅੱਤਲੀ 20 ਅਗਸਤ ਤੋਂ ਪ੍ਰਭਾਵੀ ਹੋਵੇਗੀ। ਟੋਕੀਓ ਓਲੰਪਿਕ ਵਿੱਚ ਹੁਣ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਅਤੇ ਇਹ ਫ਼ੈਸਲਾ ਭਾਰਤ ਲਈ ਬੇਹੱਦ ਨਿਰਾਸ਼ਾਜਨਕ ਹੈ। ਨਾਡਾ ਖ਼ੂਨ ਤੇ ਪਿਸ਼ਾਬ ਦੇ ਨਮੂਨੇ ਇਕੱਠੇ ਕਰ ਸਕਦਾ ਹੈ ਪਰ ਉਨ੍ਹਾਂ ਦੀ ਜਾਂਚ ਭਾਰਤ ਤੋਂ ਬਾਹਰ ਵਾਡਾ ਦੀ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕਰਵਾਉਣੀ ਹੋਵੇਗੀ।

ਖੇਡਾਂ ਸਬੰਧੀ ਸਾਲਸੀ ਅਦਾਲਤ ’ਚ ਅਪੀਲ ਕਰਾਂਗੇ: ਰਿਜਿਜੂ

ਨਵੀਂ ਦਿੱਲੀ,23 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਵਿਸ਼ਵ ਨਸ਼ਾ ਵਿਰੋਧੀ ਏਜੰਸੀ ਵੱਲੋਂ ਕੌਮੀ ਨਸ਼ਾ ਵਿਰੋਧੀ ਏਜੰਸੀ ਨੂੰ ਮੁਅੱਤਲ ਕੀਤੇ ਜਾਣ ਦੇ ਫ਼ੈਸਲੇ ਖ਼ਿਲਾਫ਼ ਭਾਰਤ ਸਵਿਟਜ਼ਰਲੈਂਡ ’ਚ ਸਥਿਤ ਖੇਡਾਂ ਸਬੰਧੀ ਸਾਲਸੀ ਅਦਾਲਤ ’ਚ ਅਪੀਲ ਕਰੇਗਾ। ਉਨ੍ਹਾਂ ਕਿਹਾ ਵਿਸ਼ਵ ਪੱਧਰੀ ਏਜੰਸੀ ਵੱਲੋਂ ਆਖੇ ਅਨੁਸਾਰ ਐੱਨਡੀਟੀਐੱਲ ਨੇ ਸਾਰੀਆਂ ਕਮੀਆਂ ਦੂਰ ਕਰ ਦਿੱਤੀਆਂ ਸਨ ਪਰ ਉਸ ਤੋਂ ਬਾਅਦ ਵੀ ਵਾਡਾ ਵੱਲੋਂ ਨਾਡਾ ਨੂੰ ਮੁਅੱਤਲ ਕੀਤਾ ਜਾਣਾ ਮੰਦਭਾਗਾ ਹੈ। ਉੱਧਰ, ਖੇਡ ਸਕੱਤਰ ਰਾਧੇ ਸ਼ਿਆਮ ਜੁਲਾਨੀਆ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਵਾਡਾ ਦੀ ਟੀਮ ਸਤੰਬਰ 2018 ਵਿੱਚ ਭਾਰਤੀ ਆਈ ਸੀ ਅਤੇ ਉਨ੍ਹਾਂ ਨੇ ਜੋ ਵੀ ਚਿੰਤਾਵਾਂ ਜ਼ਾਹਿਰ ਕੀਤੀਆਂ ਅਸੀਂ ਉਨ੍ਹਾਂ ਨੂੰ ਦਰੁਸਤ ਕੀਤਾ।

ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਾਂ ’ਚ ਚੈਕਿੰਗ

ਜੀਂਦ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਡੱਰਗ ਕੰਟਰੋਲਰ ਮਨਦੀਪ ਸਿੰਘ ਮਾਨ ਦੀ ਨਿਗਰਾਨੀ ਹੇਠ ਪਾਬੰਦੀ ਵਾਲੀਆਂ ਦਵਾਈਆਂ ਵੇਚਣ ਵਾਲਿਆਂ ਉੱਤੇ ਕਾਰਵਾਈ ਕਰਦੇ ਹੋਏ ਦੋ ਲੋਕਾਂ ਕੋਲੋਂ 120 ਬੋਤਲਾਂ 100 ਮਿਲੀ ਲੀਟਰ ਦੀ ਪਾਬੰਦੀ ਲੱਗੀ ਕੋਡੀਨ ਦਵਾਈ ਬਰਾਮਦ ਕੀਤੀ ਹੈ।

ਨਿਸ਼ਾਨੇਬਾਜ਼ੀ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਹਟਾਉਣ ਦਾ ਮਾਮਲਾ ਜੌਹਨਸਨ ਕੋਲ ਉਠਾਉਣ ਮੋਦੀ: ਰਣਇੰਦਰ

ਨਵੀਂ ਦਿੱਲੀ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕੌਮੀ ਰਾਈਫ਼ਲ ਐਸੋਸੀਏਸ਼ਨ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਸ਼ਾਨੇਬਾਜ਼ੀ ਨੂੰ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਬਾਹਰ ਕਰਨ ਦਾ ਮੁੱਦਾ ਆਪਣੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਕੋਲ ਉਠਾਉਣ। ਭਾਰਤ ਦੀ ਨਿਸ਼ਾਨੇਬਾਜ਼ੀ ਐਸੋਸੀਏਸ਼ਨ ਨੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਨਿਸ਼ਾਨੇਬਾਜ਼ੀ ਨੂੰ ਬਾਹਰ ਕਰਨਾ ਪੂਰੇ ਉਪ ਮਹਾਦੀਪ ਲਈ ਖੇਡ ਨੂੰ ਪਿੱਛੇ ਲੈ ਕੇ ਜਾਣ ਵਾਲਾ ਕਦਮ ਹੈ। ਐੱਨਆਰਏਆਈ ਦੇ ਪ੍ਰਧਾਨ ਰਣਇੰਦਰ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਖੇਡ ਨੂੰ ਦੁਬਾਰਾ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਕਰਨ ਦਾ ਮੁੱਦਾ ਜੋਹਨਸਨ ਕੋਲ ਉਠਾਉਣ। ਰਾਸ਼ਟਰਮੰਡਲ ਖੇਡ ਫੈਡਰੇਸ਼ਨ ਦੇ ਕਾਰਜਕਾਰੀ ਬੋਰਡ ਨੇ ਰਾਜ ਅਤੇ ਕੇਂਦਰ ਸਰਕਾਰ ਤੋਂ ਇਲਾਵਾ ਪ੍ਰਬੰਧਕੀ ਕਮੇਟੀ ਤੇ ਰਾਸ਼ਟਰਮੰਡਲ ਇੰਗਲੈਂਡ ਦੇ ਪ੍ਰਤੀਨਿਧਾਂ ਦੀ ਮੌਜੂਦਗੀ ਵਾਲੇ ਸਮੀਖਿਆ ਪੈਨਲ ਦੀ ਸਿਫ਼ਾਰਿਸ਼ ਤੋਂ ਬਾਅਦ ਨਿਸ਼ਾਨੇਬਾਜ਼ੀ ਨੂੰ 2022 ਰਾਸ਼ਟਰਮੰਡਲ ਖੇਡਾਂ ਤੋਂ ਹਟਾਉਣ ਦਾ ਫ਼ੈਸਲਾ ਕੀਤਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081634116
Copyright © 2019, Panjabi Times. All rights reserved. Website Designed by Mozart Infotech