ਨਵੀਂ ਦਿੱਲੀ,10 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਵਿੱਤ ਅਰੁਣ ਜੇਤਲੀ ਦੀ ਹਾਲਤ ਸਥਿਰ ਬਣੀ ਹੋਈ ਹੈ। ਉਨ੍ਹਾਂ ਨੂੰ ਸਾਹ ਅਤੇ ਬੈਚੇਨੀ ਦੀ ਸਮੱਸਿਆ ਕਾਰਨ ਕੱਲ੍ਹ ਇੱਥੇ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਉਪ-ਰਾਸ਼ਟਰਪਤੀ ਵੈਂਕੱਈਆ ਨਾਇਡੂ ਸ਼ਨਿਚਰਵਾਰ ਨੂੰ ਇੱਥੇ ਏਮਜ਼ ਵਿੱਚ ਉਨ੍ਹਾਂ ਦਾ ਹਾਲ ਜਾਣਨ ਲਈ ਪੁੱਜੇ। ਉਪ-ਰਾਸ਼ਟਰਪਤੀ ਦਫ਼ਤਰ ਵੱਲੋਂ ਟਵੀਟ ਰਾਹੀਂ ਜਾਰੀ ਸੂਚਨਾ ਅਨੁਸਾਰ ਨੂੰ ਡਾਕਟਰਾਂ ਨੇ ਸ੍ਰੀ ਨਾਇਡੂ ਨੂੰ ਦੱਸਿਆ ਕਿ ਸ੍ਰੀ ਜੇਤਲੀ ’ਤੇ ਇਲਾਜ ਦਾ ਅਸਰ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਸ੍ਰੀ ਨਾਇਡੂ ਹਸਪਤਾਲ ’ਚ ਮੌਜੂਦ ਸ੍ਰੀ ਜੇਤਲੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ।