ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ

ਅੰਮ੍ਰਿਤਸਰ-ਨਨਕਾਣਾ ਸਾਹਿਬ ਬੱਸ ਰੋਕਣ ਦੇ ਜ਼ੁਬਾਨੀ ਹੁਕਮ

August 11, 2019 06:05 PM

ਅੰਮ੍ਰਿਤਸਰ,10 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਸ਼ਮੀਰ ਵਿਚ ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਵਿਚਾਲੇ ਬਣੇ ਟਕਰਾਅ ਦੇ ਮੱਦੇਨਜ਼ਰ ਰੇਲ ਸੰਪਰਕ ਤੇ ਦਿੱਲੀ-ਲਾਹੌਰ ਬੱਸ ਸੇਵਾ ਦੀ ਮੁਅੱਤਲੀ ਤੋਂ ਬਾਅਦ ਹੁਣ ਅੰਮ੍ਰਿਤਸਰ-ਲਾਹੌਰ-ਨਨਕਾਣਾ ਸਾਹਿਬ ਵਿਚਾਲੇ ਚੱਲਦੀ ਪੰਜ-ਆਬ ਬੱਸ ਸੇਵਾ ਨੂੰ ਵੀ ਰੋਕਣ ਲਈ ਕਿਹਾ ਗਿਆ ਹੈ। ਇਸ ਸਬੰਧੀ ਭਾਰਤੀ ਬੱਸ ਦੇ ਡਰਾਈਵਰ ਨੂੰ ਜ਼ੁਬਾਨੀ ਹੁਕਮ ਦੇ ਦਿੱਤੇ ਗਏ ਹਨ ਜਦਕਿ ਭਾਰਤ ਵਾਲੇ ਪਾਸੇ ਅਧਿਕਾਰੀਆਂ ਕੋਲ ਕੋਈ ਜਾਣਕਾਰੀ ਨਹੀਂ ਹੈ। ਪੰਜ-ਆਬ ਬੱਸ ਦੇ ਡਰਾਈਵਰ ਹਰਵਿੰਦਰ ਸਿੰਘ ਮੁਤਾਬਕ ਉਹ ਸ਼ੁੱਕਰਵਾਰ ਨੂੰ ਬੱਸ ਲੈ ਕੇ ਲਾਹੌਰ-ਨਨਕਾਣਾ ਸਾਹਿਬ ਲਈ ਗਿਆ ਸੀ। ਸਰਹੱਦ ਪਾਰ ਜਦ ਉਹ ਵਾਹਗਾ ਬੱਸ ਟਰਮੀਨਲ ’ਤੇ ਰੁਕਿਆ ਤਾਂ ਪਾਕਿ ਇੰਚਾਰਜ ਨੇ ਉਸ ਨੂੰ ਕਿਹਾ ਕਿ ਹੁਣ ਅਗਾਂਹ ਤੋਂ ਉਹ ਬੱਸ ਲੈ ਕੇ ਨਾ ਆਵੇ। ਪਾਕਿ ਸਰਕਾਰ ਵਲੋਂ ਬੱਸ ਸੇਵਾ ਰੋਕ ਦਿੱਤੀ ਗਈ ਹੈ। ਉਸ ਨੇ ਮੀਡੀਆ ਨੂੰ ਦੱਸਿਆ ਕਿ ਉਹ ਕੱਲ ਬੱਸ ਲੈ ਕੇ ਆਇਆ ਸੀ ਅਤੇ ਅੱਜ ਵਾਪਸ ਪਰਤ ਆਇਆ ਹੈ। ਇਸੇ ਦੌਰਾਨ ਰਾਤ ਨੂੰ ਇਹ ਸੁਨੇਹਾ ਦਿੱਤਾ ਗਿਆ ਹੈ। ਡਰਾਈਵਰ ਨੂੰ ਕਿਹਾ ਗਿਆ ਕਿ ਲਿਖਤੀ ਹੁਕਮ ਵੀ ਜਲਦੀ ਮਿਲ ਜਾਣਗੇ। ਇਸ ਸਬੰਧੀ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਨਾਲ ਕਈ ਵਾਰ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਸੰਪਰਕ ਨਹੀਂ ਹੋ ਸਕਿਆ। ਅੰਤਰਰਾਸ਼ਟਰੀ ਬੱਸ ਟਰਮੀਨਲ ਦੇ ਸੁਰੱਖਿਆ ਇੰਚਾਰਜ ਇੰਸਪੈਕਟਰ ਉਂਕਾਰ ਸਿੰਘ ਨੇ ਦੱਸਿਆ ਕਿ ਪੰਜ-ਆਬ ਬੱਸ ਦੇ ਚਾਲਕ ਨੇ ਅੱਜ ਵਾਪਸ ਪਰਤਣ ਮਗਰੋਂ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨੀ ਅਧਿਕਾਰੀ ਨੇ ਉਸ ਨੂੰ ਅਗਲੇ ਹਫ਼ਤੇ ਬੱਸ ਲਿਆਉਣ ਤੋਂ ਰੋਕ ਦਿੱਤਾ ਹੈ। ਬੱਸ ਸ਼ੁੱਕਰਵਾਰ ਨੂੰ ਖਾਲੀ ਹੀ ਲਾਹੌਰ ਲਈ ਰਵਾਨਾ ਹੋਈ ਸੀ ਅਤੇ ਅੱਜ ਵੀ ਖਾਲੀ ਹੀ ਪਰਤੀ ਹੈ। ਪੰਜ-ਆਬ ਬੱਸ ਸੇਵਾ 2006 ਤੋਂ ਜਾਰੀ ਹੈ। ਅੰਮ੍ਰਿਤਸਰ ਤੋਂ ਲਾਹੌਰ ਇਹ ਹਰ ਹਫ਼ਤੇ ਮੰਗਲਵਾਰ ਅਤੇ ਸ਼ੁੱਕਰਵਾਰ ਚੱਲਦੀ ਸੀ ਤੇ ਬੁੱਧਵਾਰ ਅਤੇ ਸ਼ਨਿਚਰਵਾਰ ਪਰਤਦੀ ਸੀ। ਇਸੇ ਤਰ੍ਹਾਂ ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਪੀਟੀਡੀਸੀ) ਵੱਲੋਂ ਵੀ ਬੱਸ ਚਲਾਈ ਗਈ ਸੀ। ਇਸ ਤੋਂ ਬਾਅਦ ਨਨਕਾਣਾ ਸਾਹਿਬ ਲਈ ਵੀ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਇਸੇ ਬੱਸ ਨੂੰ ਲਾਹੌਰ-ਨਨਕਾਣਾ ਸਾਹਿਬ ਕਰ ਦਿੱਤਾ ਗਿਆ ਸੀ। ਇਸ ਬੱਸ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਪੁਲੀਸ ਜਾਂਚ ਦੀ ਸ਼ਰਤ ਰੱਖੀ ਗਈ ਸੀ, ਜਿਸ ਕਾਰਨ ਹੁਣ ਤੱਕ ਇਹ ਬੱਸ ਸੇਵਾ ਸਫ਼ਲ ਨਹੀਂ ਹੋ ਸਕੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਪਾਰਟੀ ਦੇ ਸਥਾਪਨਾ ਦਿਵਸ ਲਈ ਟਕਸਾਲੀ ਵੀ ਪੱਬਾਂ ਭਾਰ

ਅੰਮ੍ਰਿਤਸਰ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਵੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਲਈ ਕਮਰ ਕੱਸੇ ਕਰ ਲਏ ਹਨ। ਇਸ ਸਬੰਧੀ ਅੱਜ ਕੋਰ ਕਮੇਟੀ ਦੀ ਮੀਟਿੰਗ ਹੋਈ, ਜਿਸ ਮਗਰੋਂ ਆਖਿਆ ਕਿ ਸਥਾਪਨਾ ਦਿਵਸ ਮੌਕੇ ਪਾਰਟੀ ਵੱਲੋਂ ਸੂਬੇ ਦੀ ਜਵਾਨੀ ਤੇ ਕਿਸਾਨੀ ਬਚਾਉਣ ਲਈ ਵਿਸ਼ੇਸ਼ ਪ੍ਰੋਗਰਾਮ ਐਲਾਨਿਆ ਜਾਵੇਗਾ। ਜਥੇਬੰਦੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਪਾਰਟੀ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ 

ਪੰਚਾਇਤ ਵਿਭਾਗ ਦੇ ਪੈਨਸ਼ਨਰਾਂ ਨੇ ਮੁੱਖ ਦਫ਼ਤਰ ਘੇਰਿਆ

ਐੱਸ.ਏ.ਐੱਸ.ਨਗਰ (ਮੁਹਾਲੀ),12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਦੀ ਅਗਵਾਈ ਹੇਠ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਪੈਨਸ਼ਨਰਾਂ ਨੇ ਅੱਜ ਪੰਚਾਇਤ ਵਿਭਾਗ ਦੇ ਮੁਹਾਲੀ ਦੇ ਫੇਜ਼ ਅੱਠ ਸਥਿਤ ਮੁੱਖ ਦਫ਼ਤਰ ਵਿਚ ਧਰਨਾ ਦਿੱਤਾ। ਖ਼ਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਹੁੰਚੇ ਪੈਨਸ਼ਨਰਾਂ ਨੇ ਦਫ਼ਤਰ ਦਾ ਮੁੱਖ ਗੇਟ ਰੋਕ ਕੇ ਪਿੱਟ ਸਿਆਪਾ ਕੀਤਾ। ਉਨ੍ਹਾਂ ਪੰਜਾਬ ਸਰਕਾਰ, ਪੰਚਾਇਤ ਮੰਤਰੀ ਅਤੇ ਵਿਭਾਗੀ ਅਧਿਕਾਰੀਆਂ ਉੱਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਤਵੱਜੋ ਨਾ ਦੇਣ ਦੇ ਦੋਸ਼ ਲਾਏ। ਯੂਨੀਅਨ ਦੇ ਸੂਬਾ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ, ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ, ਸਕੱਤਰ ਜਾਗੀਰ ਸਿੰਘ ਢਿਲੋਂ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ ਅਤੇ ਮੀਤ ਪ੍ਰਧਾਨ ਲਛਮਣ ਸਿੰਘ ਗਰੇਵਾਲ ਨੇ ਦੋਸ਼ ਲਾਇਆ ਕਿ ਪੈਨਸ਼ਨਰਾਂ ਨੂੰ ਹਾਲੇ ਤੱਕ ਅਕਤੂਬਰ ਅਤੇ ਨਵੰਬਰ ਮਹੀਨੇ ਦੀ ਪੈਨਸ਼ਨ ਵੀ ਨਹੀਂ ਮਿਲੀ, ਜਦੋਂ ਕਿ ਦਸੰਬਰ ਵੀ ਅੱਧਾ ਲੰਘ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਦਿੱਤੀ ਜਾਵੇ, ਪੂਰੀ ਸਰਵਿਸ ਦੀ ਪੈਨਸ਼ਨ ਦਿੱਤੀ ਜਾਵੇ, ਐੱਲਟੀਸੀ ਸਹੂਲਤ ਅਤੇ 75 ਸਾਲਾਂ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਬੁਢਾਪਾ ਭੱਤਾ ਲਾਇਆ ਜਾਵੇ।

ਕੌਮੀ ਖੇਤੀ ਕਮਿਸ਼ਨ ਦੀ ਟੀਮ ਵੱਲੋਂ ਪਿੰਡਾਂ ਦੇ ਦੌਰੇ

ਅੰਮ੍ਰਿਤਸਰ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਖੇਤੀਬਾੜੀ ਲਾਗਤਾਂ ਤੇ ਕੀਮਤਾਂ ਕਮਿਸ਼ਨ ਨਵੀਂ ਦਿੱਲੀ ਦੇ ਚੇਅਰਮੈਨ ਪ੍ਰੋ. ਵਿਜੇ ਪਾਲ ਸ਼ਰਮਾ ਨੇ ਅੱਜ ਇੱਥੇ ਪਿੰਡ ਝੀਤੇ ਕਲਾਂ, ਮਾਨਾਂਵਾਲਾ ਅਤੇ ਕੁੱਕੜਾਵਾਲਾ ਵਿਚ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ। ਕਿਸਾਨਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਬਾਸਮਤੀ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਸਮੇਤ ਤੇਲ, ਬੀਜਾਂ ਵਾਲੀਆਂ ਫ਼ਸਲਾਂ, ਮੱਕੀ, ਗੰਨਾ, ਦਾਲਾਂ, ਆਲੂ ਆਦਿ ਦੀ ਖਰੀਦ 

ਹੁਣ ਰੋਜ਼ਾਨਾ ਕਰਤਾਰਪੁਰ ਸਾਹਿਬ ਜਾਵੇਗਾ ਰਾਗੀ ਜਥਾ

ਡੇਰਾ ਬਾਬਾ ਨਾਨਕ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਹਜ਼ੂਰੀ ਰਾਗੀ ਜਥਾ ਅੱਜ ਪਹਿਲੀ ਵਾਰੀ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਕੀਰਤਨ ਕਰਨ ਲਈ ਗਿਆ। ਹੁਣ ਇਸ ਗੁਰਦੁਆਰੇ ਤੋਂ ਰੋਜ਼ਾਨਾ ਰਾਗੀ ਜਥਾ ਕੀਰਤਨ ਕਰਨ ਲਈ ਉੱਧਰ ਜਾਇਆ ਕਰੇਗਾ। ਗੁਰਦੁਆਰੇ ਦੇ ਮੈਨੇਜਰ ਭਾਈ ਰਣਜੀਤ ਸਿੰਘ ਕਲਿਆਣਪੁਰ ਨੇ ਦੱਸਿਆ ਕਿ ਅੱਜ ਸਵੇਰੇ 

ਕੈਪਟਨ ਸਰਕਾਰ ਨੇ ਵੱਡੇ ਪਿੰਡਾਂ ਤੋਂ ‘ਸ਼ਹਿਰੀ ਭਾਰ’ ਲਾਹੁਣ ਦੀ ਤਿਆਰੀ ਖਿੱਚੀ

ਬਠਿੰਡਾ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕੈਪਟਨ ਸਰਕਾਰ ਨੇ ਬਾਦਲਾਂ ਦੇ ਹਲਕੇ ਦੇ ਚਾਰ ਵੱਡੇ ਪਿੰਡਾਂ ਤੋਂ ਸ਼ਹਿਰੀ ਦਰਜਾ ਵਾਪਸ ਲੈਣ ਲਈ ਪ੍ਰਕਿਰਿਆ ਵਿੱਢ ਦਿੱਤੀ ਹੈ। ਗੱਠਜੋੜ ਸਰਕਾਰ ਨੇ ਇਨ੍ਹਾਂ ਵੱਡੇ ਪਿੰਡਾਂ ਨੂੰ ਨਗਰ ਪੰਚਾਇਤ ਦਾ ਦਰਜਾ ਦਿੱਤਾ ਸੀ ਜਦੋਂਕਿ ਇਨ੍ਹਾਂ ਪਿੰਡਾਂ ਨੇ ਕਦੇ ਵੀ ਅਜਿਹੀ ਕੋਈ ਮੰਗ ਨਹੀਂ ਰੱਖੀ ਸੀ। ਹੁਣ ਕੈਪਟਨ ਸਰਕਾਰ ਨੇ ਇਨ੍ਹਾਂ ਚਾਰੋਂ ਨਗਰ ਪੰਚਾਇਤਾਂ ਨੂੰ ਗਰਾਮ ਪੰਚਾਇਤਾਂ ਵਿਚ ਤਬਦੀਲ ਕਰਨ ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਥਾਨਿਕ ਸਰਕਾਰਾਂ ਵਿਭਾਗ ਤਰਫ਼ੋਂ ਰਿਜ਼ਨਲ ਡਿਪਟੀ ਡਾਇਰੈਕਟਰ ਬਠਿੰਡਾ ਨੂੰ ਇਨ੍ਹਾਂ ਚਾਰੋ ਨਗਰ ਪੰਚਾਇਤਾਂ ਦੀ ਮੁਕੰਮਲ ਤਜਵੀਜ਼ ਮੰਗੀ ਗਈ ਹੈ। ਦੱਸਣਯੋਗ ਹੈ ਕਿ ਕੇਂਦਰੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਚੋਣਾਂ 2014 ਤੋਂ ਐਨ ਪਹਿਲਾਂ ਬਠਿੰਡਾ ਲੋਕ ਸਭਾ ਹਲਕੇ ਵਿਚ ਅੱਠ ਵੱਡੇ ਪਿੰਡਾਂ ਨੂੰ ਨਗਰ ਪੰਚਾਇਤਾਂ ਦਾ ਦਰਜਾ ਦਿਵਾ ਕੇ ਨੀਂਹ ਪੱਥਰ ਰੱਖੇ ਗਏ ਸਨ। ਜਿਉਂ ਹੀ ਨਗਰ ਪੰਚਾਇਤਾਂ ਦਾ ਦਰਜਾ ਮਿਲਿਆ, ਇਨ੍ਹਾਂ ਪਿੰਡਾਂ ਨੂੰ ਸਹੂਲਤਾਂ ਘੱਟ ਅਤੇ ਬੋਝ ਜ਼ਿਆਦਾ ਪੈ ਗਿਆ। ਮਨਰੇਗਾ ਮਜ਼ਦੂਰਾਂ ਦੇ ਜੌਬ ਕਾਰਡ ਮਿੱਟੀ ਹੋ ਗਏ ਤੇ ਟੈਕਸਾਂ ਦੇ ਵਾਧੂ ਬੋਝ ਪੇਂਡੂ ਲੋਕਾਂ ’ਤੇ ਪੈ ਗਏ। ਪੰਜਾਬ ਮੰਡੀ ਬੋਰਡ ਨੇ ਇਨ੍ਹਾਂ ਨਗਰ ਪੰਚਾਇਤਾਂ ’ਚ ਕਰੀਬ 35 ਕਰੋੜ ਅਤੇ ਜਨ ਸਿਹਤ ਵਿਭਾਗ ਨੇ ਕਰੀਬ 15 ਕਰੋੜ ਦੇ ਕੰਮ ਕਰਾਏ ਹਨ।

ਚਿੱਟ ਫੰਡ ਘੁਟਾਲਾ: ਸੱਤ ਜਣਿਆਂ ਨੂੰ ਕੈਦ ਤੇ ਜੁਰਮਾਨਾ

ਬਰਨਾਲਾ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਸੀਜੇਐੱਮ ਦੀ ਅਦਾਲਤ ਨੇ ਕਰਾਊਨ ਚਿੱਟ ਫੰਡ ਕੰਪਨੀ ’ਚ ਮੋਟੀ ਕਮਾਈ ਦਾ ਲਾਲਚ ਦੇ ਕੇ ਪੈਸੇ ਠੱਗਣ ਵਾਲੇ ਸੱਤ ਦੋਸ਼ੀਆਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਤੇ ਹਰ ਦੋਸ਼ੀ ਨੂੰ 10 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਮੁੱਦਈ ਦਲਜੀਤ ਸਿੰਘ ਵਾਸੀ ਤਲਵੰਡੀ ਹਾਲ ਆਬਾਦ ਬਰਨਾਲਾ ਟਰਾਲਾ ਚਲਾਉਂਦਾ ਸੀ। ਈਸ਼ ਕੁਮਾਰ, ਪ੍ਰਮੋਦ ਕੁਮਾਰ, ਮੀਨਾ ਰਾਣੀ, ਹਨੀ ਗਰਗ, ਰਾਜੇਸ਼, ਨੀਰੂ ਸਿੰਗਲਾ ਤੇ

ਵਾਤਾਵਰਨ ਸੁਰੱਖਿਆ ਸਬੰਧੀ ਖੇਤਰੀ ਕਾਨਫ਼ਰੰਸ ਭਲਕੇ

ਪਟਿਆਲਾ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਵਾਤਾਵਰਨ ਅਤੇ ਮੌਸਮੀ ਤਬਦੀਲੀ ਵਿਭਾਗ, ਪੰਜਾਬ ਸਰਕਾਰ ਵੱਲੋਂ 14 ਦਸੰਬਰ ਨੂੰ ਚੰਡੀਗੜ੍ਹ ਵਿਚ ਖੇਤਰੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ, ਜਿਸ ਦੀ ਪ੍ਰਧਾਨਗੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਕਰਨਗੇ। ਵਾਤਾਵਰਨ ਵਿਭਾਗ ਭਾਰਤ ਸਰਕਾਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਉੱਤਰੀ ਭਾਰਤ ਦੇ ਰਾਜਾਂ ਦੇ ਸੀਨੀਅਰ ਅਧਿਕਾਰੀ ਇਸ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਲਈ ਪੁੱਜ ਰਹੇ ਹਨ।

ਬਾਦਲਾਂ ਤੋਂ ਨਾਰਾਜ਼ ਆਗੂਆਂ ਨੂੰ ਇਕੱਠੇ ਕਰਨਗੇ ਢੀਂਡਸਾ

ਐਸ.ਏ.ਐਸ. ਨਗਰ (ਮੁਹਾਲੀ),12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ਼੍ਰੋਮਣੀ ਅਕਾਲੀ ਦਲ (ਬ) ਤੋਂ ਹਾਲ ਹੀ ਵਿੱਚ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਪੁੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਬਾਰੇ ਸਪੱਸ਼ਟ ਕੀਤਾ ਹੈ ਕਿ ਉਹ (ਪਰਮਿੰਦਰ) ਆਪਣੇ ਬਾਪ ਤੋਂ ਕਿਵੇਂ ਬਾਹਰ ਜਾ ਸਕਦਾ ਹੈ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਫ਼ੈਸਲਾ ਛੋਟੇ ਢੀਂਡਸਾ ਦਾ ਖ਼ੁਦ ਦਾ ਹੋਵੇਗਾ।

ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਅਖੰਡ ਪਾਠ ਸ਼ੁਰੂ

ਅੰਮ੍ਰਿਤਸਰ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਅਖੰਡ ਪਾਠ ਆਰੰਭ ਕੀਤੇ ਗਏ, ਜਿਸ ਦਾ ਭੋਗ 14 ਦਸੰਬਰ ਨੂੰ ਪਵੇਗਾ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂਆਂ ਨੇ ਜੋੜਾ ਅਤੇ ਲੰਗਰ ਘਰ ਵਿਚ ਸੇਵਾ ਵੀ ਕੀਤੀ। ਮਗਰੋਂ ਉਨ੍ਹਾਂ ਗੁਰਬਾਣੀ-ਕੀਰਤਨ ਵੀ ਸਰਵਣ ਕੀਤਾ। ਅਖੰਡ ਪਾਠ ਦੀ ਆਰੰਭਤਾ ਵੇਲੇ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਹੋਰ ਆਗੂ ਹਾਜ਼ਰ ਸਨ। ਅਖੰਡ ਪਾਠ ਸ੍ਰੀ ਅਕਾਲ ਤਖ਼ਤ ਨੇੜੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਸ਼ੁਰੂ ਕੀਤਾ ਗਿਆ ਹੈ। ਪਾਰਟੀ ਦੇ ਬੁਲਾਰੇ ਅਤੇ ਸਕੱਤਰ ਜਨਰਲ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਅਖੰਡ ਪਾਠ ਦੇ ਭੋਗ 14 ਦਸੰਬਰ ਨੂੰ ਪਾਏ ਜਾਣਗੇ। 

ਦਲਿਤਾਂ ਦੇ ਇੱਕ ਲੱਖ ਤੱਕ ਦੇ ਕਰਜ਼ੇ ਮੁਆਫ਼ ਕਰਨ ਦੀ ਤਜਵੀਜ਼

ਜਲੰਧਰ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਅਨੁਸੂਚਿਤ ਜਾਤੀਆਂ ਭੂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਣ ਲਾਲ ਸੂਦ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਿਹੜੇ ਕਰਜ਼ਦਾਰਾਂ ਨੇ ਇੱਕ ਲੱਖ ਤੱਕ ਦੇ ਕਰਜ਼ੇ ਲਏ ਹੋਏ ਹਨ, ਉਨ੍ਹਾਂ ਦੀਆਂ ਸੂਚੀਆਂ ਬਣਾ ਕੇ ਤੁਰੰਤ ਭੇਜੀਆਂ ਜਾਣ ਤਾਂ ਜੋ ਇਹ ਸੂਚੀਆਂ ਮੁੱਖ ਮੰਤਰੀ ਪੰਜਾਬ ਨੂੰ ਭੇਜੀਆ ਜਾ ਸਕਣ। ਉਨ੍ਹਾਂ ਅੱਜ ਇੱਥੇ ਡਾ. ਬੀਆਰ ਅੰਬੇਡਕਰ ਭਵਨ ਵਿੱਚ ਜ਼ਿਲ੍ਹਾ ਭਲਾਈ ਅਫ਼ਸਰ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ ਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਵੇਂ ਕੈਪਟਨ ਸਰਕਾਰ ਨੇ 50 ਹਾਜ਼ਾਰ ਤੱਕ ਦੇ ਕਰਜ਼ਦਾਰਾਂ ਦਾ 45 ਕਰੋੜ 41 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ, ਇਸੇ ਤਰ੍ਹਾਂ ਇੱਕ ਲੱਖ ਦੇ ਦਾਇਰੇ ਵਿੱਚ ਆਉਂਦੇ ਕਰਜ਼ਦਾਰਾਂ ਦਾ ਵੀ ਸੂਚੀ ਤਿਆਰ ਕੀਤੀ ਜਾਵੇ।

ਢੀਂਡਸਾ ਦੀ ਨਾਰਾਜ਼ਗੀ ਅਕਾਲੀ ਦਲ ਦਾ ਪਰਿਵਾਰਕ ਮਸਲਾ: ਮਜੀਠੀਆ

ਮਜੀਠਾ ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਢੀਂਡਸਾ ਪਰਿਵਾਰ ਦੀ ਅਕਾਲੀ ਦਲ ਨਾਲ ਚੱਲ ਰਹੀ ਨਾਰਾਜ਼ਗੀ ’ਤੇ ਮੋਹਰ ਲਾਉਂਦਿਆਂ ਕਿਹਾ ਹੈ 

ਸੜਕ ਹਾਦਸਿਆਂ ਨੇ ਲਈਆਂ ਦੋ ਜਾਨਾਂ

ਮੋਗਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਲੰਘੀ ਦੇਰ ਰਾਤ ਕਾਰ ਅਤੇ ਟਰੱਕ ਦੀ ਟੱਕਰ ’ਚ ਕਾਰ ਸਵਾਰ ਸਥਾਨਕ ਗੁਰੂ ਨਾਨਕ ਕਾਲਜ ਦੇ ਸਾਬਕਾ ਬਜ਼ੁਰਗ ਪ੍ਰਿੰਸੀਪਲ, ਉਨ੍ਹਾਂ ਦੀ ਪਤਨੀ ਤੇ ਚਾਲਕ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਲੁਧਿਆਣਾ ਡੀਐੱਮਸੀ ਰੈਫ਼ਰ ਕਰ ਦਿੱਤਾ ਅਤੇ ਬਜ਼ੁਰਗ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੁਲੀਸ ਮੁਤਾਬਕ ਗੁਰੂ ਨਾਨਕ ਕਾਲਜ ਦੇ ਸਾਬਕਾ ਬਜ਼ੁਰਗ ਪ੍ਰਿੰਸੀਪਲ ਸੁਰਜੀਤ ਸਿੰਘ ਗਿੱਲ, ਉਨ੍ਹਾਂ ਦੀ ਪਤਨੀ ਦਰਸ਼ਨ ਕੌਰ ਆਪਣੀ ਆਈ-10 ਕਾਰ ਵਿੱਚ ਬੀਤੀ ਦੇਰ ਰਾਤ ਆਪਣੇ ਜੱਦੀ ਪਿੰਡ ਬਹੋਨਾ ਤੋਂ ਵਾਪਸ ਪਰਤ ਰਹੇ ਸਨ। ਕਾਰ ਨੂੰ ਸਾਬਕਾ ਫ਼ੌਜੀ ਗੁਰਮੇਲ ਸਿੰਘ ਚਲਾ ਰਿਹਾ ਸੀ। ਉਨ੍ਹਾਂ ਦੀ ਕਾਰ ਜਦੋਂ ਲਿੰਕ ਰੋਡ ਤੋਂ ਕੋਟਕਪੂਰਾ ਬਾਈਪਾਸ ਮੁੱਖ ਮਾਰਗ ’ਤੇ ਪਹੁੰਚੀ ਤਾਂ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਤਿੰਨੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਦਾਂ ਗਿਆ ਤੇ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ। ਉਥੇ ਇਲਾਜ ਦੌਰਾਨ ਬਜ਼ੁਰਗ ਮਹਿਲਾ ਦਰਸ਼ਨ ਕੌਰ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਥਾਣਾ ਸਿਟੀ ਦੱਖਣੀ ਵਿਚ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਭੋਤਨਾ ਵਿਚ ਦੋ ਕਿਸਾਨਾਂ ਦੇ ਟਰਾਂਸਫਾਰਮਰਾਂ ਦਾ ਸਾਮਾਨ ਚੋਰੀ

ਟੱਲੇਵਾਲ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਵਿਚ ਬੀਤੀ ਰਾਤ ਦੋ ਕਿਸਾਨਾਂ ਦੇ ਖੇਤਾਂ ਵਿਚ ਟਰਾਂਸਫਾਰਮਰਾਂ ’ਚੋਂ ਚੋਰਾਂ ਨੇ ਤਾਂਬਾ ਅਤੇ ਤੇਲ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਕਿਸਾਨ ਜਰਨੈਲ ਸਿੰਘ ਪੁੱਤਰ ਈਸ਼ਰ ਸਿੰਘ ਅਤੇ ਰਘਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੋਤਨਾ ਦੇ ਰਾਏਸਰ ਰੋਡ ਸਥਿਤ ਖੇਤ ਵਿੱਚੋਂ ਮੰਗਲਵਾਰ ਦੀ ਰਾਤ ਚੋਰਾਂ ਨੇ ਟਰਾਂਸਫਾਰਮਰਾਂ ਦਾ ਤੇਲ ਅਤੇ ਤਾਂਬਾ ਚੋਰੀ ਕਰ ਲਿਆ। 

ਦੋ ਮੈਂਬਰੀ ਚੋਰ ਗਰੋਹ ਗ੍ਰਿਫ਼ਤਾਰ, ਸਾਮਾਨ ਬਰਾਮਦ

ਨਥਾਣਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸਥਾਨਕ ਪੁਲੀਸ ਨੇ ਦੋ ਮੈਂਬਰੀ ਚੋਰ ਗਰੋਹ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਟਰੈਕਟਰ, ਟਰਾਲੀ, ਪਾਣੀ ਵਾਲਾ ਟੈਂਕਰ ਅਤੇ ਮਿਕਚਰ ਬਰਾਮਦ ਕੀਤਾ ਹੈ। ਇਸ ਚੋਰ ਗਰੋਹ ਵਿਚ ਸਿਕੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮਹਿਰਾਜ ਅਤੇ ਜਸਵਿੰਦਰ ਸਿੰਘ ਉਰਫ਼ ਤੋਤਾ ਪੁੱਤਰ ਜਗਤਾਰ ਸਿੰਘ ਵਾਸੀ ਡੋਡ (ਫਰੀਦਕੋਟ) ਸ਼ਾਮਲ ਹਨ। ਪੁਲੀਸ ਸੂਤਰਾਂ ਮੁਤਾਬਿਕ ਇਹ ਦੋਵੇਂ ਆਪਸੀ ਰਿਸ਼ਤੇ ਵਿੱਚ ਮਾਮਾ-ਭਾਣਜਾ ਹਨ। ਜਾਣਕਾਰੀ ਅਨੁਸਾਰ ਕਰੀਬ ਤਿੰਨ ਮਹੀਨੇ ਪਹਿਲਾਂ ਪਿੰਡ ਪੂਹਲਾ ਤੋਂ ਮਹਿਰਾਜ ਜਾਣ ਵਾਲੀ ਲਿੰਕ ਸੜਕ ਨੂੰ ਉੱਚਾ ਕਰਨ ਲਈ ਉਸਾਰੀ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਬਰਸਾਤ ਦਾ ਮੌਸਮ ਬਣ ਜਾਣ ਕਰਕੇ ਠੇਕੇਦਾਰ ਨੂੰ ਕੁਝ ਦਿਨ ਲਈ ਕੰਮ ਬੰਦ ਕਰਨਾ ਪਿਆ ਸੀ।

ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨੂੰ ਮੁੜ ਕਰਨੀ ਪਈ ਬਿਜਾਈ

ਮਹਿਲ ਕਲਾਂ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨੇੜਲੇ ਪਿੰਡ ਸਹੌਰ ਦੇ ਸਾਬਕਾ ਸਰਪੰਚ ਜੀਤ ਸਿੰਘ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਗੈਰ ਕਣਕ ਦੀ ਕੀਤੀ ਸਿੱਧੀ ਬਿਜਾਈ ਘਾਟੇ ਦਾ ਸੌਦਾ ਸਾਬਤ ਹੋਈ ਹੈ। ਇਸ ਕਿਸਾਨ ਵੱਲੋਂ ਕੀਤੀ ਸਿੱਧੀ ਬਿਜਾਈ ਵਾਲੀ ਕਣਕ ਦਾ ਵੱਡਾ ਹਿੱਸਾ ਤਾਂ ਉੱਗਿਆ ਹੀ ਨਹੀਂ ਅਤੇ ਜੋ ਕਣਕ ਹਰੀ ਹੋਈ, ਉਸ ਨੂੰ ਸੁੰਡੀ ਨੇ ਖ਼ਰਾਬ ਕਰ ਦਿੱਤਾ। ਅੱਜ ਕਿਸਾਨ ਜਥੇਬੰਦੀਆਂ ਦੀ ਹਾਜ਼ਰੀ ਵਿੱਚ ਕਣਕ ਦੀ ਮੁੜ ਬਿਜਾਈ ਕਰਨ ਸਮੇਂ ਪੀੜਤ ਕਿਸਾਨ ਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸਹੌਰ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ 5 ਏਕੜ ਰਕਬੇ ਵਿੱਚ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ ਪਰ ਕਣਕ ਦੀ ਫਸਲ ਮਾੜੀ ਹੋਣ ਕਾਰਨ ਹੁਣ ਮੁੜ ਬੀਜਾਈ ਕਰਨੀ ਪੈ ਰਹੀ ਹੈ।

ਡੀਟੀਐੱਫ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ

ਸ੍ਰੀ ਮੁਕਤਸਰ ਸਾਹਿਬ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :‘ਡੈਮੋਕ੍ਰੇਟਿਕ ਟੀਚਰਜ਼ ਫਰੰਟ’ ਵਿਸ਼ਵੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਸਿੱਖਿਆ ਤੰਤਰ ਦਾ ਉਜਾੜਾ ਕਰਾਰ ਦਿੰਦਿਆਂ ਇਸ ਸਬੰਧੀ ਵਾਰਤਾ ਕਰਨ ਤੋਂ ਇਨਕਾਰੀ ਸਿੱਖਿਆ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਉਸਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਫਰੰਟ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਤੇ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਨੇ ਕਿਹਾ 

ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ

ਸ੍ਰੀ ਮੁਕਤਸਰ ਸਾਹਿਬ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਕਾਰਪੋਰੇਟ ਅਦਾਰਿਆਂ ਨੂੰ ਸੌਂਪਣ ਦੀ ਨੀਤੀ ਖ਼ਿਲਾਫ਼ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਰੋਸ ਮੁਜ਼ਾਹਰਾ ਕਰਦਿਆਂ ਇਸ ਨੀਤੀ ਨੂੰ ਕਿਸਾਨਾਂ ਤੇ ਖੇਤ ਮਜ਼ਦੂਰ ਵਿਰੋਧੀ ਕਰਾਰ ਦਿੱਤਾ।

ਟਰਾਂਸਪੋਰਟ ਏਜੰਟ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ

ਮੋਗਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੀਆਈਏ ਸਟਾਫ ਨੇ ਬਾਹਰੀ ਰਾਜਾਂ ਤੋਂ ਗੱਡੀਆਂ ਲਿਆ ਕੇ ਚੈਸੀ ਨੰਬਰ ਤੇ ਇੰਜਣ ਨੰਬਰਾਂ ਦੀ ਟੈਂਪਰਿੰਗ, ਬਿਨਾਂ ਸਟੇਟ ਐੱਨਓਸੀ, ਬਿਨਾਂ 9 ਫ਼ੀਸਦੀ ਟੈਕਸ ਭਰੇ ਤਰਨ ਤਾਰਨ, ਪੱਟੀ, ਖਡੂਰ ਸਾਹਿਬ ਰਜਿਸਟ੍ਰੇਸ਼ਨ ਅਥਾਰਿਟੀਆਂ ਦੇ ਡਾਟਾ ਐਂਟਰੀ ਅਪਰੇਟਰਾਂ ਦੀ ਮਿਲੀਭੁਗਤ ਨਾਲ ਨਵਾਂ ਰਜਿਸਟ੍ਰੇਸ਼ਨ ਨੰਬਰ ਹਾਸਲ ਕਰਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ।
ਐੱਸਪੀ (ਜਾਂਚ) ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਮਿਲੀ ਸੀ ਕਿ ਸਥਾਨਕ ਕਾਰ ਬਜ਼ਾਰ ਵਿੱਚ ਅਨੂ ਮੋਟਰਜ਼ ਮਾਲਕ ਪ੍ਰਭਜੀਤ ਸਿੰਘ ਧੁੰਨਾ, ਸ਼ਰਮਾ ਮੋਟਰਜ਼ (ਗੁਰੂ ਮੋਟਰਜ਼) ਮਾਲਕ ਰਾਮ ਦੇਵ ਤੇ ਕੁਝ ਹੋਰ ਕਾਰ ਡੀਲਰ, ਸਰਹਾਲੀ ਰੋਡ, ਪੱਟੀ (ਤਰਨ ਤਾਰਨ) ਦੇ 

ਵਿਆਹੁਤਾ ਵਲੋਂ ਖੁਦਕੁਸ਼ੀ: ਧਾਰਾ 174 ਦੀ ਕਾਰਵਾਈ ਤੋਂ ਭੜਕੇ ਧਰਨਾਕਾਰੀ

ਬੁਢਲਾਡਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਸਦਰ ਅਧੀਨ ਪੈਂਦੇ ਪਿੰਡ ਦਾਤੇਵਾਸ ਦੀ ਰਾਜਿੰਦਰ ਪਾਲ ਕੌਰ ਰੱਜੀ (30) ਪਤਨੀ ਬਿੱਕਰ ਸਿੰਘ ਵੱਲੋਂ ਬੀਤੇ ਦਿਨ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਅੱਜ ਗੰਭੀਰ ਰੂਪ ਧਾਰਨ ਕਰ ਗਿਆ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਮ੍ਰਿਤਕ ਰੱਜੀ ਦੇ ਸਹੁਰਾ ਪਰਿਵਾਰ ਵਿਰੁੱਧ ਕਥਿਤ ਤੌਰ ’ਤੇ ਢੁਕਵੀਂ ਕਾਰਵਾਈ ਨਾ ਕਰਨ ਖ਼ਿਲਾਫ਼ ਅੱਜ ਸਵੇਰ ਹੁੰਦਿਆਂ ਹੀ ਮ੍ਰਿਤਕਾ ਦੇ ਪੇਕੇ ਪਿੰਡ ਲਦਾਲ, ਨਾਨਕੇ ਪਿੰਡ ਧਲੇਵਾਂ ਅਤੇ ਭੈਣਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਤੇ ਰਿਸ਼ਤੇਦਾਰਾਂ ਨੇ ਸ਼ਹਿਰ ਦੇ ਗੁਰੂ ਨਾਨਕ ਕਾਲਜ ਚੌਕ ਵਿੱਚ ਜਾਮ ਲਾ ਕੇ ਰੋਸ ਧਰਨਾ ਦਿੱਤਾ। ਮ੍ਰਿਤਕਾ ਰੱਜੀ ਦੀ ਲਾਸ਼ ਕੱਲ੍ਹ ਹੀ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖ ਦਿੱਤੀ ਗਈ। ਇਹ ਮਾਮਲਾ ਸ਼ਾਮ ਪੰਜ ਵਜੇ ਹੋਰ ਤਣਾਅਪੂਰਵਕ ਹੋ ਗਿਆ ਜਦੋਂ ਥਾਣਾ ਸਦਰ ਪੁਲੀਸ ਨੇ ਮ੍ਰਿਤਕਾ ਰਾਜਿੰਦਰ ਪਾਲ ਕੌਰ ਦੇ ਪਤੀ ਬਿੱਕਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼

ਵਿੱਤ ਅਤੇ ਸਿੱਖਿਆ ਮੰਤਰੀ ਮੁਲਾਜ਼ਮਾਂ ਦੇ ਨਿਸ਼ਾਨੇ ’ਤੇ

ਜਲੰਧਰ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਤਨਖਾਹਾਂ ਨਾ ਮਿਲਣ ਕਾਰਨ ਜੁਆਇੰਟ ਐਕਸ਼ਨ ਕਮੇਟੀ ਜਲੰਧਰ, ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ, ਪੀਐਸਐਮਐਸਯੂ ਅਤੇ ਪੈਨਸ਼ਨਰ ਐਸੋਈਏਸ਼ਨ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਜਦ ਕਿ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਨੂੰ ਮੰਦੀ ਭਾਸ਼ਾ ਬੋਲਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਜਲੰਧਰ, ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਲਤਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਜਾਣ ਬੁਝ ਕੇ ਮੁਲਾਜ਼ਮਾਂ ਨੂੰ ਗੁੰਮਰਾਹ ਕਰ ਰਹੇ ਹਨ। ਜੱਥੇਬੰਦੀ ਦੇ ਚੇਅਰਮੈਨ ਬਖਸ਼ੀਸ਼ ਸਿੰਘ ਤੇ ਜਨਰਲ ਸਕੱਤਰ ਦਿਨੇਸ਼ ਕੁਮਾਰ ਨੇ ਕਿਹਾ ਕਿ ਜਦੋਂ ਦਾ ਦੇਸ਼ ਅਜ਼ਾਦ ਹੋਇਆ ਹੈ ਪੰਜਾਬ ਨੂੰ ਸਭ ਤੋਂ ਨਖਿੱਧ ਵਿੱਤ ਮੰਤਰੀ ਮਿਲਿਆ ਹੈ ਜਿਹੜਾ ਸਰਕਾਰ ਤਾਂ ਮੁਲਾਜ਼ਮਾਂ ਦੇ ਸਿਰ ’ਤੇ ਚਲਾਉਣਾ ਚਹੁੰਦਾ ਹੈ ਪਰ ਉਨ੍ਹਾਂ ਨੂੰ ਦੁਆਨੀ ਦੇਣ ਦੇ ਹੱਕ ਵਿੱਚ ਨਹੀਂ। ਉਧਰ ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਨੇ ਵੀ ਤਨਖਾਹਾਂ ਨਾ ਮਿਲਣ ਕਾਰਨ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087844780
Copyright © 2019, Panjabi Times. All rights reserved. Website Designed by Mozart Infotech