ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦਾ ਰਿਕਾਰਡ ਤੋੜਿਆ

August 12, 2019 04:18 PM

ਪੋਰਟ ਆਫ ਸਪੇਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਪਾਕਿਸਤਾਨ ਦੇ ਖਿਡਾਰੀ ਜਾਵੇਦ ਮੀਆਂਦਾਦ ਦਾ 26 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਉਹ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਕੋਹਲੀ ਲੜੀ ਦੇ ਦੂਜੇ ਇੱਕ ਰੋਜ਼ਾ ਤੋਂ ਪਹਿਲਾਂ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦੀਆਂ ਬਣਾਈਆਂ 1930 ਦੌੜਾਂ ਤੋਂ ਸਿਰਫ਼ 19 ਦੌੜਾਂ ਦੂਰ ਸੀ।
ਉਸ ਨੇ ਜੇਸਨ ਹੋਲਡਰ ਵੱਲੋਂ ਸੁੱਟੇ ਗਏ ਪਾਰੀ ਦੇ ਪੰਜਵੇਂ ਓਵਰ ਵਿੱਚ ਇੱਕ ਦੌੜ ਲੈ ਕੇ ਇਸ ਰਿਕਾਰਡ ਨੂੰ ਆਪਣੇ ਨਾਮ ਕੀਤਾ। ਮੀਆਂਦਾਦ ਨੇ ਵੈਸਟ ਇੰਡੀਜ਼ ਖ਼ਿਲਾਫ਼ 64 ਪਾਰੀਆਂ ਵਿੱਚ 1930 ਦੌੜਾਂ ਬਣਾਈਆਂ ਹਨ, ਜਦਕਿ ਕੋਹਲੀ ਨੇ ਸਿਰਫ਼ 34 ਪਾਰੀਆਂ ਵਿੱਚ ਉਸ ਨੂੰ ਪਛਾੜ ਦਿੱਤਾ। ਕੋਹਲੀ ਨੇ ਅੱਜ 125 ਗੇਂਦਾਂ ਵਿੱਚ 14 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 120 ਦੌੜਾਂ ਬਣਾਈਆਂ।
ਮੀਆਂਦਾਦ ਨੇ ਕੈਰੇਬਿਆਈ ਟੀਮ ਖ਼ਿਲਾਫ਼ 64 ਪਾਰੀਆਂ ਵਿੱਚ ਇੱਕ ਸੈਂਕੜਾ ਅਤੇ 12 ਨੀਮ ਸੈਂਕੜਿਆਂ ਦੀ ਮਦਦ ਨਾਲ 1930 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਔਸਤ 33.85 ਦਾ ਰਿਹਾ, ਜਦਕਿ ਕੋਹਲੀ ਨੇ ਇਸ ਟੀਮ ਖ਼ਿਲਾਫ਼ ਰਿਕਾਰਡ ਸੱਤ ਸੈਂਕੜੇ ਅਤੇ 11 ਨੀਮ ਸੈਂਕੜਿਆਂ ਦੀ ਮਦਦ ਨਾਲ 72 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਇਸ ਸੂਚੀ ਵਿੱਚ ਆਸਟਰੇਲੀਆ ਦਾ ਸਾਬਕਾ ਸਲਾਮੀ ਬੱਲੇਬਾਜ਼ ਮਾਰਕ ਵਾਅ 47 ਮੈਚਾਂ ਵਿੱਚ 1708 ਦੌੜਾਂ ਨਾਲ ਤੀਜੇ ਸਥਾਨ ’ਤੇ ਹੈ। ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਆਪਣੀ ਪਹਿਲੀ ਪਾਰੀ ਜੋਹਾਨੈੱਸਬਰਗ ਵਿੱਚ 2009 ਚੈਂਪੀਅਨਸ਼ਿਪ ਟਰਾਫੀ ਵਿੱਚ ਖੇਡੀ ਸੀ, ਜਿਸ ਵਿੱਚ ਉਸ ਨੇ 79 ਦੌੜਾਂ ਬਣਾਈਆਂ ਸਨ। ਇਸ ਟੀਮ ਖ਼ਿਲਾਫ਼ ਉਸ ਨੇ ਪਹਿਲੀ ਸੈਂਕੜੇ ਵਾਲੀ ਪਾਰੀ 2011 ਵਿੱਚ ਵਿਸ਼ਾਖਾਪਟਨਮ ਵਿੱਚ ਖੇਡੀ ਸੀ। ਵੈਸਟ ਇੰਡੀਜ਼ ਦੇ ਖ਼ਿਲਾਫ਼ ਕੋਹਲੀ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਜੁਲਾਈ 2017 ਤੋਂ ਅਕਤੂਬਰ 2018 ਦੌਰਾਨ ਲਗਾਤਾਰ ਚਾਰ ਸੈਂਕੜੇ ਮਾਰੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਜੋਕੋਵਿਚ ਨੇ ਜਾਪਾਨ ਓਪਨ ਦਾ ਖ਼ਿਤਾਬ ਜਿੱਤਿਆ

ਟੋਕੀਓ, 6 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਨੇ ਮੋਢੇ ਦੀ ਸੱਟ ਨਾਲ ਜੁੜੀਆਂ ਫ਼ਿਕਰਾਂ ਨੂੰ ਛੰਡਦਿਆਂ ਅੱਜ ਇੱਥੇ ਜਾਪਾਨ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਮੋਢੇ ਦੀ ਸੱਟ ਕਾਰਨ ਯੂਐੱਸ ਓਪਨ ’ਚੋਂ ਹਟਣ ਵਾਲੇ ਸਰਬੀਆ ਦੇ ਜੋਕੋਵਿਚ ਨੇ ਫਾਈਨਲ ਵਿੱਚ ਆਸਟਰੇਲੀਆ ਦੇ ਕੁਆਲੀਫਾਇਰ ਜੌਹਨ ਮਿੱਲਮੈਨ ਨੂੰ 6-3, 6-2 ਨਾਲ ਹਰਾਇਆ।

ਸਰਿਤਾ ਦੇਵੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚੋਂ ਬਾਹਰ

ਉਲਾਨ-ਉਦੈ , 6 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਚੈਂਪੀਅਨ ਐੱਲ ਸਰਿਤਾ ਦੇਵੀ (60 ਕਿਲੋ) ਅੱਜ ਇੱਥੇ 32ਵੇਂ ਗੇੜ ਵਿੱਚ ਰੂਸ ਦੀ ਨਤਾਲੀਆ ਸ਼ਾਦਰਿਨਾ ਹੱਥੋਂ ਹਾਰਨ ਦੇ ਨਾਲ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਈ। ਪਹਿਲੇ ਗੇੜ ਵਿੱਚ ਬਾਈ ਹਾਸਲ ਕਰਨ ਵਾਲੀ ਚੌਥਾ ਦਰਜਾ ਪ੍ਰਾਪਤ ਸਰਿਤਾ ਚੰਗੀ ਸ਼ੁਰੂਆਤ ਦਾ ਫ਼ਾਇਦਾ ਨਹੀਂ ਉਠਾ ਸਕੀ ਅਤੇ ਉਸ ਨੂੰ 0-5 ਨਾਲ ਹਾਰ ਝੱਲਣੀ ਪਈ।
ਭਾਰਤ ਨੂੰ ਇੱਕ ਹੋਰ ਨਿਰਾਸ਼ਾ ਦਿਨ ਦੀ ਆਖ਼ਰੀ ਬਾਊਟ ਵਿੱਚ ਮਿਲੀ, ਜਿਸ ਵਿੱਚ ਪਹਿਲੀ ਵਾਰ ਖੇਡ ਰਹੀ ਨੰਦਿਨੀ (81 ਕਿਲੋ) ਜਰਮਨੀ ਦੀ ਆਈਰਿਨਾ ਨਿਕੋਲਟਾ ਸ਼ੋਨਬਰਗਰ ਸਾਹਮਣੇ ਟਿਕ ਨਹੀਂ ਸਕੀ ਅਤੇ ਉਸ ਨੂੰ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਵੀਂ ਦਿੱਲੀ ਵਿਸ਼ਵ ਮਹਿਲਾ ਚੈਂਪੀਅਨਸ਼ਿਪ-2006 ਦੀ ਸੋਨ ਤਗ਼ਮਾ ਜੇਤੂ ਸਰਿਤਾ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਵਿੱਚ ਇਸ ਟੂਰਨਾਮੈਂਟ ਵਿੱਚ ਆਪਣੇ ਪਹਿਲੇ ਤਗ਼ਮੇ ਲਈ ਚੁਣੌਤੀ ਪੇਸ਼ ਕਰ ਰਹੀ ਸੀ।

ਲੁਧਿਆਣਾ ਨੇ ਸੀਨੀਅਰ ਸਟੇਟ ਬੇਸਬਾਲ ਚੈਂਪੀਅਨਸ਼ਿਪ ਜਿੱਤੀ

ਲੁਧਿਆਣਾ,, 6 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਲੁਧਿਆਣਾ ਕੁੜੀਆਂ ਦੀ ਟੀਮ ਨੇ ਅੱਜ ਇੱਥੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ ਹੋਏ ਫਾਈਨਲ ਮੈਚ ਵਿੱਚ ਪਟਿਆਲਾ ਨੂੰ 10-6 ਨਾਲ ਪਛਾੜਦਿਆਂ ਖ਼ਿਤਾਬੀ ਜਿੱਤ ਹਾਸਲ ਕੀਤੀ। ਸ਼ਨਿੱਚਰਵਾਰ ਨੂੰ ਸ਼ੁਰੂ ਹੋਈ ਇਸ ਦੋ ਰੋਜ਼ਾ ਚੈਂਪੀਅਨਸ਼ਿਪ ਵਿੱਚ ਸੂਬੇ ’ਚੋਂ 12 ਟੀਮਾਂ ਨੇ ਹਿੱਸਾ ਲਿਆ। ਪਹਿਲੇ ਦਿਨ ਹੋਏ ਪੂਲ ਮੈਚਾਂ ਵਿੱਚ ਪਟਿਆਲਾ ਦੀ ਟੀਮ ਨੇ ਜਲੰਧਰ ਅਤੇ ਰੋਪੜ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਸੀ। ਇਸੇ ਤਰ੍ਹਾਂ ਪੂਲ ਮੈਚਾਂ ’ਚ ਲੁਧਿਆਣਾ ਦੀ ਟੀਮ ਨੇ ਮੁਹਾਲੀ, ਮੋਗਾ ਅਤੇ ਅੰਮ੍ਰਿਤਸਰ ਨੂੰ ਹਰਾ ਕੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ।

ਕਬੱਡੀ ਟੂਰਨਾਮੈਂਟ ’ਚ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਝੰਡੀ

ਸਮਾਲਸਰ, 6 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਗੁਰੂ ਤੇਗ ਬਹਾਦਰ ਗੜ੍ਹ ਵਿਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦਾ ਅੰਤਰ ਕਾਲਜ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਪ੍ਰਿੰਸੀਪਲ ਦਲਜਿੰਦਰ ਸਿੰਘ ਅਤੇ ਸਮਾਜ ਸੇਵੀ ਡਾ. ਰਾਜ ਦੁਲਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਸਵੀਟੀ ਬੂਰਾ ਅਗਲੇ ਗੇੜ ’ਚ

ਉਲਾਨ ਉਦੈ (ਰੂਸ), 5 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੀ ਸਾਬਕਾ ਉਪ ਜੇਤੂ ਸਵੀਟੀ ਬੂਰਾ (75 ਕਿਲੋ) ਨੇ ਆਸਾਨ ਜਿੱਤ ਨਾਲ ਅੱਜ ਇੱਥੇ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਵਿੱਚ ਥਾਂ ਬਣਾ ਲਈ ਹੈ, ਪਰ ਨੀਰਜ ਫੋਗਾਟ (57 ਕਿਲੋ) ਨੂੰ ਬਾਹਰ ਦਾ ਰਸਤਾ ਵੇਖਣਾ ਪਿਆ। ਬੂਰਾ ਨੇ ਪਹਿਲੇ ਗੇੜ ਵਿੱਚ ਮੰਗੋਲੀਆ ਦੀ ਮਿਆਂਗਮਾਰਜਰਗਲ ਮੁੰਖਬਾਟ ਨੂੰ 5-0 ਨਾਲ ਸ਼ਿਕਸਤ ਦਿੱਤੀ। ਹੁਣ ਉਸ ਦਾ ਸਾਹਮਣਾ ਵੇਲਜ਼ ਦੀ ਦੂਜਾ ਦਰਜਾ ਪ੍ਰਾਪਤ ਲੌਰੇਨ ਪ੍ਰਾਈਸ ਨਾਲ ਹੋਵੇਗਾ।

ਹਾਰਦਿਕ ਪਾਂਡਿਆ ਦੀ ਪਿੱਠ ਦੀ ਸਫ਼ਲ ਸਰਜਰੀ

ਨਵੀਂ ਦਿੱਲੀ, 5 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਹਾਰਦਿਕ ਪਾਂਡਿਆ ਦੀ ਲੰਡਨ ਵਿੱਚ ਪਿੱਠ ਦੀ ਸਰਜਰੀ ਹੋ ਗਈ ਹੈ, ਜਿਸ ਕਾਰਨ ਉਸ ਨੂੰ ਕਰੀਬ ਚਾਰ ਮਹੀਨੇ ਤੱਕ ਕ੍ਰਿਕਟ ’ਚੋਂ ਬਾਹਰ ਰਹਿਣਾ ਪੈ ਸਕਦਾ ਹੈ। ਇਥੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਰਦਿਕ ਦੇ ਘੱਟੋ-ਘੱਟ 12 ਤੋਂ 16 ਹਫ਼ਤੇ (ਤਿੰਨ ਤੋਂ ਚਾਰ ਮਹੀਨੇ) ਤੱਕ ਕ੍ਰਿਕਟ ’ਚੋਂ ਬਾਹਰ ਰਹਿਣ ਦੀ ਸੰਭਾਵਨਾ ਹੈ ਅਤੇ ਉਮੀਦ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ ਤੱਕ ਫਿੱਟ ਹੋ ਜਾਵੇਗਾ।

ਵਿਸ਼ਵ ਅਥਲੈਟਿਕਸ: ਅਵਿਨਾਸ਼ ਨੇ ਓਲੰਪਿਕ ਲਈ ਕੀਤਾ ਕੁਆਲੀਫਾਈ

ਦੋਹਾ, 5 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਅਵਿਨਾਸ਼ ਸਾਬਲੇ ਨੇ ਇੱਥੇ ਚੱਲ ਰਹੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 3000 ਮੀਟਰ ਸਟਿਪਲਚੇਜ਼ ਮੁਕਾਬਲੇ ਵਿੱਚ ਆਪਣੇ ਕੌਮੀ ਰਿਕਾਰਡ ਨੂੰ ਤੋੜਦਿਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ, ਪਰ ਉਹ ਫਾਈਨਲ ਵਿੱਚ 13ਵੇਂ ਸਥਾਨ ’ਤੇ ਰਿਹਾ। ਅਵਿਨਾਸ਼ ਨੇ ਤਿੰਨ ਦਿਨ ਵਿੱਚ ਦੂਜੀ ਵਾਰ ਆਪਣਾ ਕੌਮੀ ਰਿਕਾਰਡ ਤੋੜਿਆ।
ਪੁਰਸ਼ਾਂ ਦੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਹਿੱਸਾ ਲੈ ਰਹੇ 40 ਮੁਕਾਬਲੇਬਾਜ਼ਾਂ ਵਿੱਚ ਭਾਰਤ ਦਾ ਕੇਟੀ ਇਰਫ਼ਾਨ ਇੱਕ ਘੰਟੇ 35 ਮਿੰਟ 21 ਸੈਕਿੰਡ ਦੇ ਸਮੇਂ ਨਾਲ 27ਵੇਂ ਸਥਾਨ ’ਤੇ ਰਿਹਾ, ਜਦਕਿ ਹਮਵਤਨ ਦੇਵਿੰਦਰ ਸਿੰਘ ਇੱਕ ਘੰਟੇ 41 ਮਿੰਟ 48 ਸੈਕਿੰਡ ਦੇ ਸਮੇਂ ਨਾਲ 36ਵੇਂ ਸਥਾਨ ’ਤੇ ਰਿਹਾ। ਇਰਫ਼ਾਨ ਪਹਿਲਾਂ ਹੀ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕਿਆ ਹੈ ਅਤੇ ਉਸ ਦੇ ਨਾਮ ਕੌਮੀ ਰਿਕਾਰਡ ਵੀ ਦਰਜ ਹੈ। 29 ਸਾਲਾ ਇਰਫ਼ਾਨ ਸਾਲ 2017 ਵਿੱਚ ਪਿਛਲੇ ਗੇੜ ਵਿੱਚ 23ਵੇਂ ਅਤੇ ਦੇਵਿੰਦਰ 50ਵੇਂ ਸਥਾਨ ’ਤੇ ਰਿਹਾ ਸੀ।

ਯਾਮਾਨਿਸ਼ੀ ਨੂੰ ਪੈਦਲ ਚਾਲ ’ਚ ਸੋਨ ਤਗ਼ਮਾ

ਦੋਹਾ, 5 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜਾਪਾਨ ਦੇ ਤੋਸ਼ੀਕਾਜ਼ੂ ਯਾਮਾਨਿਸ਼ੀ ਨੇ ਇੱਥੇ ਚੱਲ ਰਹੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ 20 ਕਿਲੋਮੀਟਰ ਮੁਕਾਬਲੇ ਵਿੱਚ ਸੋਨ ਤਗ਼ਮਾ ਆਪਣੇ ਨਾਮ ਕੀਤਾ। ਇਸ ਤਰ੍ਹਾਂ ਉਸ ਨੇ ਜਾਪਾਨ ਨੂੰ ਪੈਦਲ ਚਾਲ ਵਿੱਚ ਦੂਜਾ ਸੋਨ ਤਗ਼ਮਾ ਦਿਵਾਇਆ।

ਇੰਗਲੈਂਡ ਦੌਰਾ: ਭਾਰਤ ਨੇ ਬ੍ਰਿਟੇਨ ਨੂੰ ਬਰਾਬਰੀ ’ਤੇ ਰੋਕਿਆ

ਮਾਰਲੋਅ (ਇੰਗਲੈਂਡ),4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )  ਨਵਜੋਤ ਕੌਰ ਅਤੇ ਗੁਰਜੀਤ ਕੌਰ ਦੇ ਗੋਲਾਂ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਇੰਗਲੈਂਡ ਦੌਰੇ ਦੇ ਆਪਣੇ ਆਖ਼ਰੀ ਮੈਚ ਵਿੱਚ ਬ੍ਰਿਟੇਨ ਨੂੰ 2-2 ਨਾਲ ਬਰਾਬਰੀ ’ਤੇ ਰੋਕ ਦਿੱਤਾ। ਨਵਜੋਤ ਕੌਰ (ਅੱਠਵੇਂ ਮਿੰਟ) ਅਤੇ ਗੁਰਜੀਤ ਕੌਰ (48ਵੇਂ ਮਿੰਟ) ਨੇ ਇੱਕ-ਇੱਕ ਗੋਲ ਦਾਗ਼ ਕੇ ਭਾਰਤ ਨੂੰ 2-0 ਦੀ ਲੀਡ ਦਿਵਾਈ, ਪਰ ਬ੍ਰਿਟੇਨ ਦੀਆਂ ਐਲਿਜਾਬੈੱਥ ਨੀਲ (55ਵੇਂ ਮਿੰਟ) ਅਤੇ ਅੰਨਾ ਟੋਮਨ (60ਵੇਂ ਮਿੰਟ) ਜਵਾਬੀ ਗੋਲਾਂ ਨਾਲ ਇਸ ਮੈਚ ਨੂੰ ਡਰਾਅ ਕਰਵਾਉਣ ਵਿੱਚ ਸਫਲ ਰਹੀਆਂ। ਇਹ ਭਾਰਤੀ ਗੋਲਕੀਪਰ ਸਵਿਤਾ ਦਾ 200ਵਾਂ ਕੌਮਾਂਤਰੀ ਮੈਚ ਸੀ।

ਖਿਡਾਰੀਆਂ ਵੱਲੋਂ ਦੇਸ਼ ਦੀ ਥਾਂ ਕਾਊਂਟੀ ਨੂੰ ਤਰਜੀਹ ਦੇਣ ਤੋਂ ਪੌਲਾਕ ਫ਼ਿਕਰਮੰਦ

ਵਿਸ਼ਾਖਾਪਟਨਮ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )  ਦੱਖਣੀ ਅਫਰੀਕਾ ਦਾ ਕ੍ਰਿਕਟਰ ਸ਼ੌਨ ਪੌਲਾਕ ਖਿਡਾਰੀਆਂ ਦੇ ਕੌਮੀ ਟੀਮ ਦੀ ਥਾਂ ਕਾਊਂਟੀ ਕ੍ਰਿਕਟ ਵਿੱਚ ਖੇਡਣ ਨੂੰ ਲੈ ਕੇ ਫ਼ਿਕਰਮੰਦ ਹੈ। ਉਸ ਨੇ ਕਿਹਾ ਕਿ ਇਹ ਇੱਕ ਸਮੱਸਿਆ ਹੈ, ਜੋ ਠੀਕ ਨਹੀਂ ਹੋ ਸਕਦੀ ਕਿਉਂਕਿ ਖੇਡ ਹੁਣ ਕਾਰੋਬਾਰ ਬਣ ਗਈ ਹੈ।

ਟੀ-20: ਹਰਮਨਪ੍ਰੀਤ 100 ਮੈਚ ਖੇਡਣ ਵਾਲੀ ਪਹਿਲੀ ਭਾਰਤੀ ਬਣੀ

ਸੂਰਤ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )  ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 100 ਟੀ-20 ਕੌਮਾਂਤਰੀ ਮੈਚ ਖੇਡਣ ਵਾਲੀ ਭਾਰਤ ਦੀ ਪਹਿਲੀ ਕ੍ਰਿਕਟਰ ਬਣ ਗਈ ਹੈ। ਹਰਮਨਪ੍ਰੀਤ ਨੇ ਇਹ ਉਪਲੱਬਧੀ ਦੱਖਣੀ ਅਫਰੀਕਾ ਖ਼ਿਲਾਫ਼ ਛੇਵੇਂ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿੱਚ ਹਾਸਲ ਕੀਤੀ। 

ਵਿਸ਼ਵ ਮੁੱਕੇਬਾਜ਼ੀ: ਬੋਰੋ ਦਾ ਜਿੱਤ ਨਾਲ ਆਗਾਜ਼

ਉਲਾਨ ਉਦੈ (ਰੂਸ),4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )  ਜਮੁਨਾ ਬੋਰੋ (54 ਕਿਲੋ) ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਉਂਦਿਆਂ ਪ੍ਰੀ-ਕੁਆਰਟਰ ਵਿੱਚ ਥਾਂ ਬਣਾਈ। ਬੋਰੋ ਨੇ ਮੰਗੋਲੀਆ ਦੀ ਮਿਚਿਡਮਾ ਐਰਦੈਨੇਦਲਾਈ ਨੂੰ 5-0 ਨਾਲ ਹਰਾਇਆ। ਅਸਾਮ ਰਾਈਫਲਜ਼ ਵਿੱਚ ਤਾਇਨਾਤ ਇਸ ਖਿਡਾਰਨ ਦਾ ਸਾਹਮਣਾ ਹੁਣ ਅਲਜੀਰੀਆ ਦੀ ਪੰਜਵਾਂ ਦਰਜਾ ਪ੍ਰਾਪਤ ਆਊਇਦਾਦ ਫੌਅ ਨਾਲ ਹੋਵੇਗਾ।

ਹਾਕੀ: ਭਾਰਤ ਨੇ ਵਿਸ਼ਵ ਚੈਂਪੀਅਨ ਨੂੰ ਉਸਦੇ ਘਰ ’ਚ ਹਰਾਇਆ

ਐਂਟਵਰਪ (ਬੈਲਜੀਅਮ ,1 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )   ਭਾਰਤੀ ਪੁਰਸ਼ ਹਾਕੀ ਟੀਮ ਨੇ ਵਿਸ਼ਵ ਅਤੇ ਯੂਰੋਪੀ ਚੈਂਪੀਅਨ ਬੈਲਜੀਅਮ ਨੂੰ ਹਰਾ ਕੇ ਅੱਜ ਇੱਥੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਅਮਿਤ ਰੋਹਿਦਾਸ (ਦਸਵੇਂ ਮਿੰਟ) ਅਤੇ ਸਿਮਰਨਜੀਤ ਸਿੰਘ (52ਵੇਂ ਮਿੰਟ) ਨੇ ਵਿਸ਼ਵ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਕਾਬਜ਼ ਟੀਮ ਲਈ ਗੋਲ ਕੀਤੇ।

ਦੱਖਣੀ ਅਫਰੀਕਾ ਖ਼ਿਲਾਫ਼ ਪੰਤ ਦੀ ਥਾਂ ਸਾਹਾ ਟੈਸਟ ਟੀਮ ’ਚ

ਵਿਸ਼ਾਖਾਪਟਨਮ ,1 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )   ਰੋਹਿਤ ਸ਼ਰਮਾ ਬੁੱਧਵਾਰ ਤੋਂ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਟੈਸਟ ਸਲਾਮੀ ਬੱਲੇਬਾਜ਼ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰੇਗਾ, ਪਰ ਰਿਸ਼ਭ ਪੰਤ ਇਸ ਮੈਚ ਦਾ ਹਿੱਸਾ ਨਹੀਂ ਹੋਵੇਗਾ। ਪੰਤ ਦੀ ਥਾਂ ਰਿਧੀਮਾਨ ਸਾਹਾ 22 ਮਹੀਨਿਆਂ ਦੌਰਾਨ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡੇਗਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪੁਸ਼ਟੀ ਕੀਤੀ ਕਿ ਦਿੱਲੀ ਦੇ ਵਿਕਟਕੀਪਰ ਪੰਤ ਨੂੰ ਭਾਰਤ ਦੇ ਘਰੇਲੂ ਸੈਸ਼ਨ ਦੇ ਪਹਿਲੇ ਟੈਸਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਕੋਹਲੀ ਨੇ ਰੋਹਿਤ ਦਾ ਸਮਰਥਨ ਕਰਦਿਆਂ ਉਸ ਨੂੰ ਢੁਕਵੇਂ ਮੌਕੇ ਦੇਣ ਦਾ ਭਰੋਸਾ ਦਿੱਤਾ।
ਭਾਰਤ ਇਸ ਉਮੀਦ ਨਾਲ ਉਤਰੇਗਾ ਕਿ ਰੋਹਿਤ ਇੱਕ ਰੋਜ਼ਾ ਕ੍ਰਿਕਟ ਦੀ ਆਪਣੀ ਸਫਲਤਾ ਨੂੰ ਟੈਸਟ ਕ੍ਰਿਕਟ ਵਿੱਚ ਵੀ ਦੁਹਰਾਵੇ, ਪਰ ਉਸ ਨੂੰ ਸਲਾਮੀ ਬੱਲੇਬਾਜ਼ ਵਜੋਂ ਉਤਾਰਨ ਨਾਲ ਲੋੜੀਂਦੇ ਨਤੀਜੇ ਨਹੀਂ ਮਿਲੇ। ਲੜੀ ਤੋਂ ਪਹਿਲਾਂ ਦੱਖਣੀ ਅਫਰੀਕਾ ਖ਼ਿਲਾਫ਼ ਇਕਲੌਤੇ ਅਭਿਆਸ ਮੈਚ ਦੀ ਪਾਰੀ ਦਾ ਅਗਾਜ਼ ਕਰਦਿਆਂ ਉਹ ਖਾਤਾ ਖੋਲ੍ਹੇ ਬਿਨਾਂ ਹੀ ਪੈਵਿਲੀਅਨ ਪਰਤ ਗਿਆ ਸੀ। ਰੋਹਿਤ ਦੀ ਬਿਹਤਰੀਨ ਲੈਅ ਨੂੰ ਵੇਖਦਿਆਂ ਯੁਵਰਾਜ ਸਿੰਘ ਸਣੇ ਕਈ ਸਾਬਕਾ ਕ੍ਰਿਕਟਰਾਂ ਦਾ ਮੰਨਣਾ ਹੈ ਕਿ ਮੁੰਬਈ ਦੇ ਇਸ ਬੱਲੇਬਾਜ਼ ਨੂੰ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਵਿੱਚ ਖੇਡਣਾ ਚਾਹੀਦਾ ਹੈ ਅਤੇ ਉਸ ਨੂੰ ਟੈਸਟ ਸਲਾਮੀ ਬੱਲੇਬਾਜ਼ ਵਜੋਂ ਵੱਧ ਮੌਕੇ ਮਿਲਣੇ ਚਾਹੀਦੇ ਹਨ।
ਵੈਸਟ ਇੰਡੀਜ਼ ਦੌਰੇ ’ਤੇ ਉਸ ਨੂੰ ਦੋ ਟੈਸਟਾਂ ਦੀ ਲੜੀ ਦੌਰਾਨ ਮੱਧ ਕ੍ਰਮ ਵਿੱਚ ਥਾਂ ਨਹੀਂ ਮਿਲੀ। ਖ਼ਰਾਬ ਲੈਅ ਕਾਰਨ ਲੋਕੇਸ਼ ਰਾਹੁਲ ਨੂੰ ਟੀਮ ’ਚੋਂ ਬਾਹਰ ਕਰਨਾ ਪਿਆ। ਇਸ ਲਈ ਭਾਰਤ ਨੂੰ ਉਮੀਦ ਹੋਵੇਗੀ ਕਿ ਮਯੰਕ ਅਗਰਵਾਲ ਨਾਲ ਮਿਲ ਕੇ ਰੋਹਿਤ ਪੱਕੀ ਸਲਾਮੀ ਜੋੜੀ ਬਣਾਏਗਾ।

ਭਾਰਤ ਖ਼ਿਲਾਫ਼ ਪਿਛਲੇ ਦੌਰੇ ਤੋਂ ਸਬਕ ਲਿਆ: ਡੂਪਲੇਸਿਸ

ਵਿਸ਼ਾਖਾਪਟਨਮ ,1 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )   ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂਪਲੇਸਿਸ ਨੇ ਚਾਰ ਸਾਲ ਪਹਿਲਾਂ ਕੀਤੇ ਭਾਰਤ ਦੇ ਮੁਸ਼ਕਲ ਦੌਰੇ ਤੋਂ ਸਬਕ ਲਏ ਹਨ। ਉਸ ਨੂੰ ਉਮੀਦ ਹੈ ਕਿ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਮਗਰੋਂ ਟੀਮ ਦੇ ਨਵੇਂ ਖਿਡਾਰੀ ਬਿਹਤਰ ਕ੍ਰਿਕਟਰ ਬਣ ਕੇ ਉਭਰਨਗੇ। ਭਾਰਤ ਦੇ ਪਿਛਲੇ ਦੌਰ ’ਤੇ ਦੱਖਣੀ ਅਫਰੀਕਾ ਦੀ ਟੀਮ ਕੋਲ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਸਪਿੰਨ ਜੋੜੀ ਦਾ ਕੋਈ ਤੋੜ ਨਹੀਂ ਸੀ

ਮਾਵਾਂ ਨੇ ਬਣਾਇਆ ਸੋਨ ਤਗ਼ਮਿਆਂ ਦਾ ਰਿਕਾਰਡ

ਦੋਹਾ,30 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ )  ਜਮਾਇਕਾ ਦੀ ਤੇਜ਼ ਦੌੜਾਕ ਸ਼ੈਲੀ ਆਨ ਫਰੇਜ਼ਰ-ਪ੍ਰਾਈਸ ਨੇ 100 ਮੀਟਰ ਵਿੱਚ ਚੌਥਾ ਖ਼ਿਤਾਬ ਜਿੱਤਿਆ, ਜਦਕਿ ਅਮਰੀਕਾ ਦੀ ਦੌੜਾਕ ਐਲੀਸਨ ਫੈਲਿਕਸ ਨੇ ਓਸੇਨ ਬੋਲਟ ਦਾ ਸੋਨ ਤਗ਼ਮਿਆਂ ਦਾ ਰਿਕਾਰਡ ਤੋੜਿਆ, ਜਿਸ ਨਾਲ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਾਂ ਬਣਨ ਮਗਰੋਂ ਵਾਪਸੀ ਕਰ ਰਹੀਆਂ ਇਹ ਦੋਵੇਂ ਖਿਡਾਰਨਾਂ ਛਾਈਆਂ ਰਹੀਆਂ। ਮਾਂ ਬਣਨ ਮਗਰੋਂ ਫਰੇਜ਼ਰ-ਪ੍ਰਾਈਸ ਅਤੇ ਫੈਲਿਕਸ ਪਹਿਲੀ ਵਾਰ ਕਿਸੇ ਵੱਡੇ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਸਨ। ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਵਿਸ਼ਵ ਚੈਂਪੀਅਨਸ਼ਿਪ-2017 ’ਚੋਂ ਬਾਹਰ ਰਹੀ 32 ਸਾਲ ਦੀ ਫਰੈਜ਼ਰ-ਪ੍ਰਾਈਸ ਨੇ 10.71 ਸੈਕਿੰਡ ਨਾਲ 100 ਮੀਟਰ ਦੌੜ ਦਾ ਖ਼ਿਤਾਬ ਆਪਣੀ ਝੋਲੀ ਵਿੱਚ ਪਾਇਆ। ਬਰਤਾਨੀਆ ਦੀ ਡੀਨਾ ਐਸ਼ਰ-ਸਮਿਥ ਨੇ 10.83 ਸੈਕਿੰਡ ਨਾਲ ਚਾਂਦੀ, ਜਦਕਿ ਆਇਵਰੀ ਕੋਸਟ ਦੀ ਮੇਰੀ-ਜੋਸੀ ਤਾ ਲੋਊ ਨੇ 10.90 ਸੈਕਿੰਡ ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।

ਭਾਰਤੀ ਰਿਲੇਅ ਟੀਮ ਸੱਤਵੇਂ ਸਥਾਨ ’ਤੇ ਰਹੀ

ਦੋਹਾ,30 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ )   ਭਾਰਤ ਦੀ 4×400 ਮੀਟਰ ਮਿਕਸਡ ਰਿਲੇਅ ਟੀਮ ਇੱਥੇ ਸੈਸ਼ਨ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਸੱਤਵੇਂ ਸਥਾਨ ’ਤੇ ਰਹੀ। ਮੁਹੰਮਦ ਅਨਸ, ਵੀਕੇ ਵਿਸਮਯਾ, ਜਿਸਨਾ ਮੈਥਿਊ ਅਤੇ ਟੌਮ ਨਿਰਮਲ ਨੋਹ ਦੀ ਟੀਮ ਨੇ ਤਿੰਨ ਮਿੰਟ 15.77 ਸੈਕਿੰਡ ਦੇ ਸਮੇਂ ਨਾਲ ਅੱਠ ਟੀਮਾਂ ਦੇ ਫਾਈਨਲ ਵਿੱਚ ਸੱਤਵਾਂ ਸਥਾਨ ਹਾਸਲ ਕੀਤਾ। ਭਾਰਤੀ ਟੀਮ ਨੇ ਪਿਛਲੇ ਸਾਲ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ

ਕੋਰੀਆ ਓਪਨ ਦੇ ਸੈਮੀਫਾਈਨਲ ’ਚ ਕਸ਼ਯਪ ਹਾਰਿਆ

ਇੰਚਿਓਨ,28 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ )  ਭਾਰਤੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ ਅੱਜ ਇੱਥੇ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿਚ ਸੰਸਾਰ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਟੋ ਮੋਮੋਟਾ ਤੋਂ ਹਾਰ ਗਏ। ਸੰਸਾਰ ਦਰਜਾਬੰਦੀ ਵਿਚ 30ਵੇਂ ਸਥਾਨ ’ਤੇ ਕਾਬਜ਼ ਹੈਦਰਾਬਾਦ ਦੇ 33 ਸਾਲ ਦੇ ਖਿਡਾਰੀ ਨੂੰ ਦੁਨੀਆ ਦੇ ਚੋਟੀ ਦੇ ਖਿਡਾਰੀ ਮੋਮੋਟਾ ਨੇ 40 ਮਿੰਟ ਚੱਲੇ ਮੁਕਾਬਲੇ ’ਚ 21-13, 21-15 ਨਾਲ ਹਰਾਇਆ।

ਵਾਲੀਬਾਲ ਮੁਕਾਬਲੇ ’ਚ ਪੰਜਾਬ ਨੇ ਸਰਵਿਸਿਜ਼ ਨੂੰ ਹਰਾਇਆ

ਅੰਮ੍ਰਿਤਸਰ,28 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਚ ਵਾਲੀਬਾਲ ਫੈਡਰੇਸ਼ਨ ਆਫ ਇੰਡੀਆ ਵਲੋਂ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਿਲਾਵਾਂ ਤੇ ਪੁਰਸ਼ਾਂ ਦੇ ਵਾਲੀਬਾਲ ਫੈਡਰੇਸ਼ਨ ਕੱਪ ਦੇ ਦੂਜੇ ਦਿਨ ਹੋਏ ਮੁਕਾਬਲੇ ਕਾਫ਼ੀ ਰੌਚਕ ਰਹੇ। ਅੱਜ ਮਹਿਲਾ ਵਰਗ ਦੇ ਮੁਕਾਬਲੇ ਵਿਚ ਰੇਲਵੇ ਦੀ ਟੀਮ ਨੇ ਪੰਜਾਬ ਨੂੰ 3-0 (25-13, 25-15, 25-18) ਨਾਲ ਮਾਤ ਦਿੱਤੀ। ਜਦਕਿ ਲੜਕਿਆਂ ਦੇ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ ਸਰਵਿਸਿਜ਼ ਨੂੰ 3-1 (26-24, 25-22,17-25, 25-16) ਨਾਲ ਹਰਾਇਆ।

ਪੰਜਾਬ ਰਾਜ-ਸਬ ਜੂਨੀਅਰ ਫੁਟਬਾਲ ਟੂਰਨਾਮੈਂਟ ਆਰੰਭ

ਲੁਧਿਆਣਾ,28 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) ਲੜਕਿਆਂ ਦਾ ਪੰਜਾਬ ਸਟੇਟ ਸਬ ਜੂਨੀਅਰ ਫੁਟਬਾਲ ਟੂਰਨਾਮੈਂਟ ਅੱਜ ਇੱਥੇ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਦੇ ਮੈਦਾਨ ’ਚ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ਦੇ ਪਹਿਲੇ ਰਾਊਂਡ ਵਿੱਚ ਨਵਾਂ ਸ਼ਹਿਰ, ਮੁਹਾਲੀ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੀਆਂ ਟੀਮਾਂ ਆਪਸ ਵਿੱਚ ਭਿੜੀਆਂ। ਪਹਿਲੇ ਮੈਚ ਵਿੱਚ ਨਵਾਂ ਸ਼ਹਿਰ ਦੀ ਟੀਮ ਨੇ ਮੁਹਾਲੀ ਨੂੰ 2-1 ਨਾਲ ਪਛਾੜਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084697581
Copyright © 2019, Panjabi Times. All rights reserved. Website Designed by Mozart Infotech