ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਡੋਵਾਲ ਵੱਲੋਂ ਕਸ਼ਮੀਰ ਵਾਦੀ ਦਾ ਹਵਾਈ ਸਰਵੇਖਣ

August 13, 2019 04:47 PM

ਸ੍ਰੀਨਗਰ,12  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸੋਮਵਾਰ ਨੂੰ ਈਦ ਮੌਕੇ ਸ਼ਹਿਰ ਅਤੇ ਦੱਖਣੀ ਕਸ਼ਮੀਰ ਦੇ ਇਲਾਕਿਆਂ ਦਾ ਦੌਰਾ ਕਰਕੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਮੁਖੀ ਦਿਲਬਾਗ ਸਿੰਘ ਅਤੇ ਫ਼ੌਜ ਕਮਾਂਡਰਾਂ ਨੇ ਵੀ ਕਸ਼ਮੀਰ ਵਾਦੀ ਦੇ ਵੱਖ ਵੱਖ ਹਿੱਸਿਆਂ ਦਾ ਵੱਖਰੇ ਤੌਰ ’ਤੇ ਹਵਾਈ ਸਰਵੇਖਣ ਕੀਤਾ। ਉਨ੍ਹਾਂ ਕਿਹਾ ਕਿ ਵਾਦੀ ’ਚ ਹਾਲਾਤ ਬਿਲਕੁਲ ਠੀਕ-ਠਾਕ ਮਿਲੇ ਅਤੇ ਸ਼ਾਂਤੀ ਨਾਲ ਜੰਮੂ ਕਸ਼ਮੀਰ ’ਚ ਈਦ ਦੀ ਨਮਾਜ਼ ਪੜ੍ਹੀ ਗਈ। ਈਦ ਮੌਕੇ ਸ੍ਰੀਨਗਰ ਅਤੇ ਵਾਦੀ ਦੇ ਹੋਰ ਹਿੱਸਿਆਂ ’ਚ ਬੱਕਰਿਆਂ ਤੇ ਭੇਡਾਂ ਦੀ ਵੱਡੇ ਪੱਧਰ ’ਤੇ ਵਿਕਰੀ ਹੋਈ ਅਤੇ ਸ਼ਹਿਰ ’ਚ ਇਕੱਲੀਆਂ ਢਾਈ ਲੱਖ ਭੇਡਾਂ ਵਿਕੀਆਂ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਦੇ ਪੰਜ ਜ਼ਿਲ੍ਹਿਆਂ ’ਚੋਂ ਪਾਬੰਦੀਆਂ ਪੂਰੀ ਤਰ੍ਹਾਂ ਨਾਲ ਹਟਾ ਲਈਆਂ ਗਈਆਂ ਹਨ ਜਦਕਿ ਕਸ਼ਮੀਰ ਦੇ 9 ਜ਼ਿਲ੍ਹਿਆਂ ’ਚ ਹਾਲਾਤ ਮੁਤਾਬਕ ਛੋਟਾਂ ਦਿੱਤੀਆਂ ਗਈਆਂ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
‘ਫਿਲਮਾਂ ਦੀ ਕਮਾਈ ਦੇਸ਼ ਦੇ ਮਜ਼ਬੂਤ ਅਰਥਚਾਰੇ ਦਾ ਸੰਕੇਤ’

ਮੁੰਬਈ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੰਦੀ ਦੇ ਸੰਕੇਤਾਂ ਦੇ ਬਾਵਜੂਦ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ 2 ਅਕਤੂਬਰ ਦੀ ਛੁੱਟੀ ਵਾਲੇ ਦਿਨ ਬੌਲੀਵੁੱਡ ਦੀਆਂ ਤਿੰਨ ਫਿਲਮਾਂ ਵਲੋਂ ਕੀਤੀ ਗਈ 120 ਕਰੋੜ ਰੁਪਏ ਦੀ ਕਮਾਈ ਤੋਂ ‘ਵਧੀਆ ਅਰਥਚਾਰੇ’ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਨੇ ਐੱਨਐੱਸਐੱਸਓ ਦੀ ਰਿਪੋਰਟ ਨੂੰ ‘ਗਲਤ’ ਕਰਾਰ ਦਿੱਤਾ, ਜਿਸ ਵਿੱਚ 2017 ਦੀ ਬੇਰੁਜ਼ਗਾਰੀ ਦਰ ਨੂੰ 45 ਸਾਲਾਂ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਕਰਾਰ ਦਿੱਤਾ ਗਿਆ ਹੈ।

ਪੀਐੱਮਸੀ: ਸੀਤਾਰਾਮਨ ਵੱਲੋਂ ਖਾਤਾਧਾਰਕਾਂ ਨੂੰ ਮਦਦ ਦਾ ਭਰੋਸਾ

ਨਵੀਂ ਦਿੱਲੀ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਅਤੇ ਮਹਾਰਾਸ਼ਟਰਾ ਕੋਆਪਰੇਟਿਵ (ਪੀਐੱਮਸੀ) ਬੈਂਕ ਦੇ ਖਾਤਾਧਾਰਕਾਂ ਦੇ ਵਿਰੋਧ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਆਰਬੀਆਈ ਦੇ ਗਵਰਨਰ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਇਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਪੀਐੱਮਸੀ ਬੈਂਕ ਵਿੱਚ ਘੁਟਾਲੇ ਕਾਰਨ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਬੈਂਕ ਵਿੱਚ ਜਮ੍ਹਾਂ-ਨਿਕਾਸੀ ’ਤੇ ਰੋਕ ਲਾ ਦਿੱਤੀ ਸੀ

ਸ੍ਰੀਨਗਰ ’ਚ ਗ੍ਰਨੇਡ ਹਮਲਾ, 7 ਜ਼ਖ਼ਮੀ

ਸ੍ਰੀਨਗਰ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਬਾਜ਼ਾਰ ਵਿਚ ਸ਼ੱਕੀ ਅਤਿਵਾਦੀਆਂ ਵੱਲੋਂ ਕੀਤੇ ਗ੍ਰਨੇਡ ਹਮਲੇ ਵਿਚ ਸੱਤ ਜਣੇ ਜ਼ਖ਼ਮੀ ਹੋ ਗਏ ਹਨ। ਦਹਿਸ਼ਤਗਰਦਾਂ ਨੇ ਹਰੀ ਸਿੰਘ ਹਾਈ ਸਟਰੀਟ ਬਾਜ਼ਾਰ ਇਲਾਕੇ ਵਿਚ ਲਾਲ ਚੌਕ ਤੋਂ ਕੁਝ ਦੂਰ ਦੁਪਹਿਰ ਵੇਲੇ ਗ੍ਰਨੇਡ ਸੁੱਟਿਆ ਪਰ ਇਹ ਸੜਕ ਕੰਢੇ ਹੀ ਫਟ ਗਿਆ। ਪੁਲੀਸ ਮੁਤਾਬਕ ਫੱਟੜ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਧਮਾਕੇ ਨਾਲ ਨੇੜੇ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ।

ਮੋਦੀ 8 ਨੂੰ ਕਰਨਗੇ ਉਦਘਾਟਨ

ਗੁਰੂਸਰ ਸੁਧਾਰ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਦਾਅਵਾ ਕੀਤਾ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਅੱਠ ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ’ਤੇ ਹੀ ਆਉਣਗੇ, ਨਾ ਕਿ ਕਿਸੇ ਹੋਰ ਸਟੇਜ ’ਤੇ। ਹਲਕਾ ਦਾਖਾ ਤੋਂ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪੁੱਜੀ ਬੀਬੀ ਬਾਦਲ ਨੇ ਪਿੰਡ ਲਤਾਲਾ ਵਿਚ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਧਾਰਮਿਕ ਸਮਾਗਮਾਂ ਵਿਚ ਦਖ਼ਲਅੰਦਾਜ਼ੀ ਛੱਡ ਆਪਣੇ ਫ਼ਰਜ਼ ਪੂਰੇ ਕਰੇ ਤੇ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਵਿਚ ਸਿੱਖ ਸੰਗਤਾਂ ਅਤੇ ਹੋਰ ਸ਼ਰਧਾਲੂਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਧਿਆਨ ਦੇਵੇ।

ਭਾਰਤ ਤੇ ਚੀਨ ਵੱਲੋਂ ਦੁਵੱਲਾ ਸਹਿਯੋਗ ਵਧਾਉਣ ਦਾ ਅਹਿਦ

ਮਹਾਬਲੀਪੁਰਮ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੁਰਾਤਨ ਸਾਹਿਲੀ ਨਗਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੋ ਦਿਨਾਂ ਦੌਰਾਨ ਕਰੀਬ ਸੱਤ ਘੰਟਿਆਂ ਦੀ ਵਾਰਤਾ ਹੋਈ। ਦੋਹਾਂ ਆਗੂਆਂ ਨੇ ਭਾਰਤ ਅਤੇ ਚੀਨ ਦੇ ਮੱਤਭੇਦਾਂ ਨੂੰ ਦੂਰਅੰਦੇਸ਼ੀ ਨਾਲ ਦੂਰ ਕਰਦਿਆਂ ਸਹਿਯੋਗ ਦਾ ਨਵਾਂ ਅਧਿਆਏ ਸ਼ੁਰੂ ਕਰਨ ਦਾ ਅਹਿਦ ਲਿਆ। ਉਨ੍ਹਾਂ ਵਪਾਰ ਤੇ ਨਿਵੇਸ਼ ਅਤੇ ਭਰੋਸਾ ਬਹਾਲੀ ਦੇ ਯਤਨਾਂ ਨੂੰ ਹੋਰ ਵਧਾਉਣ ਦੇ ਰਾਹ ਲੱਭਣ ਸਮੇਤ ਹੋਰ ਕਈ ਅਹਿਮ ਮੁੱਦਿਆਂ ਬਾਰੇ ਵਿਚਾਰਾਂ ਕੀਤੀਆਂ। ਦੋ ਦਿਨ ਦੇ ਭਾਰਤ ਦੌਰੇ ਮਗਰੋਂ ਚੀਨੀ ਰਾਸ਼ਟਰਪਤੀ ਆਪਣੇ ਅਗਲੇ ਪੜਾਅ ਨੇਪਾਲ ਲਈ ਰਵਾਨਾ ਹੋ ਗਏ।

ਮੋਦੀ ਨੇ ਬੀਚ ’ਤੇ ਟਹਿਲਦਿਆਂ ਪਲਾਸਟਿਕ ਕਚਰਾ ਉਠਾਇਆ

ਮਹਾਬਲੀਪੁਰਮ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਇਥੇ ਗ਼ੈਰ ਰਸਮੀ ਸਿਖਰ ਵਾਰਤਾ ਲਈ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨਿਚਰਵਾਰ ਸਵੇਰੇ ਸੈਰ ਵੇਲੇ ਬੀਚ ਤੋਂ ਪਲਾਸਟਿਕ ਕਚਰਾ, ਪਾਣੀ ਦੀਆਂ ਬੋਤਲਾਂ ਅਤੇ ਹੋਰ ਕੂੜਾ ਉਠਾਉਂਦੇ ਦੇਖਿਆ ਗਿਆ। ਟਵਿੱਟਰ ’ਤੇ ਸ੍ਰੀ ਮੋਦੀ ਨੇ ਤਿੰਨ ਮਿੰਟ ਦਾ ਵੀਡੀਓ ਰਿਲੀਜ਼ ਕੀਤਾ ਜਿਸ ’ਚ ਉਹ ਕੂੜਾ ਇਕੱਠਾ ਕਰਦੇ ਦੇਖੇ ਗਏ

ਕਸ਼ਮੀਰ, ਧਾਰਾ 370 ਭਾਰਤ ਦਾ ਅੰਦਰੂਨੀ ਮਸਲਾ: ਪ੍ਰਸਾਦ

ਮੁੰਬਈ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣਾ ਭਾਰਤ ਦਾ ਅੰਦਰੂਨੀ ਮਸਲਾ ਹੈ। ਇੱਥੇ ਆਪਣੀ ਫੇਰੀ ਦੌਰਾਨ ਕੇਂਦਰੀ ਕਾਨੂੰਨ ਮੰਤਰੀ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਕਿ

ਅਸਲ ਵਿਚ ਵਿੱਤੀ ਘਾਟਾ 8 ਫ਼ੀਸਦ: ਕਾਂਗਰਸ

ਨਵੀਂ ਦਿੱਲੀ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਰਕਾਰ ਵਲੋਂ ਅਗਸਤ ਮਹੀਨੇ ਵਿੱਚ ਸਨਅਤੀ ਉਤਪਾਦਨ 1.1 ਫੀਸਦ ਘਟਣ ਬਾਰੇ ਕੀਤੇ ਗਏ ਖ਼ੁਲਾਸੇ ਤੋਂ ਇੱਕ ਦਿਨ ਬਾਅਦ ਸ਼ਨਿਚਰਵਾਰ ਨੂੰ ਕਾਂਗਰਸ ਨੇ ਦੇਸ਼ ਵਿੱਚ ਆਰਥਿਕ ਮੰਦੀ ਬਾਰੇ ਸਰਕਾਰ ’ਤੇ ਵਰ੍ਹਦਿਆਂ ਦਾਅਵਾ ਕੀਤਾ

ਮੋਦੀ ਤੇ ਸ਼ੀ ਵੱਲੋਂ ਅਤਿਵਾਦ ਦਾ ਮਿਲ ਕੇ ਟਾਕਰਾ ਕਰਨ ਦਾ ਅਹਿਦ

ਮਹਾਬਲੀਪੁਰਮ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਸ਼ਮੀਰ ਮਸਲੇ ’ਤੇ ਤਣਾਅਪੂਰਨ ਹੋਏ ਦੁਵੱਲੇ ਰਿਸ਼ਤਿਆਂ ਨੂੰ ਸਹਿਜ ਬਣਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਸਦਰ ਸ਼ੀ ਜਿਨਪਿੰਗ ਨੇ ਅੱਜ ਇਥੇ ਰਾਤ ਦੀ ਦਾਅਵਤ ਮੌਕੇ ਰਿਸ਼ਤਿਆਂ ਨੂੰ ਨਵੀਂ ਊਰਜਾ ਦੇਣ ਲਈ ਲਗਪਗ ਢਾਈ ਘੰਟਿਆਂ ਤਕ ਸਕਾਰਾਤਮਕ ਤੇ ‘ਖ਼ੁਸ਼ਨੁਮਾ ਮਾਹੌਲ’ ਵਿੱਚ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਅਹਿਦ ਲਿਆ ਕਿ ਉਹ ਅਤਿਵਾਦ ਤੇ ਕੱਟੜਵਾਦ ਜਿਹੀਆਂ ਚੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਆਪੋ ਆਪਣੇ ਮੁਲਕ ਦੇ ਕੌਮੀ ਦ੍ਰਿਸ਼ਟੀਕੋਣ ਬਾਰੇ ਵਿਸਥਾਰਿਤ ਚਰਚਾ ਕੀਤੀ। 

ਰਾਫ਼ਾਲ ਨੂੰ ‘ਬੁਰੀ ਨਜ਼ਰ’ ਤੋਂ ਬਚਾਉਣ ਲਈ ਨਿੰਬੂ ਰੱਖਿਆ: ਸੀਤਾਰਾਮਨ

ਪੁਣੇ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਰਾਫ਼ਾਲ ਜੈੱਟ ਦੀ ‘ਪੂਜਾ’ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਚਾਅ ਕਰਦਿਆਂ ਰਾਫ਼ਾਲ ਦੇ ਪਹੀਏ ਹੇਠਾਂ ਨਿੰਬੂ ਅਤੇ ਉਪਰ ਨਾਰੀਅਲ ਰੱਖਣ ਨੂੰ ਭਾਰਤੀ ਸੱਭਿਆਚਾਰ ਦਾ ਹਿੱਸਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕੋਈ ਜਾਦੂ-ਟੂਣਾ ਨਹੀਂ ਸੀ। ਸੀਤਾਰਾਮਨ ਨੇ ਕਿਹਾ,‘‘ਇਸ ’ਚ ਗਲਤ ਕੀ ਹੈ? ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਜਿਹੇ ਫ਼ੈਸਲੇ ਲੈਣ ਦੀ ਸਾਡੇ ’ਚ ਅੰਦਰੂਨੀ ਤਾਕਤ ਹੋਵੇ ਅਤੇ ਦੇਸ਼ ਨੂੰ ਫਾਇਦਾ ਪਹੁੰਚੇ। ਤੁਸੀਂ ਭਾਵੇਂ ਇਸ ਨੂੰ ਪ੍ਰਵਾਨ ਨਾ ਕਰੋ, ਤੁਸੀਂ ਸੋਚਦੇ ਹੋਵੋਗੇ ਕਿ ਇਹ ਤਾਂ ਵਹਿਮ-ਭਰਮ ਹਨ। ਜਿਨ੍ਹਾਂ ਨੂੰ ਵਿਸ਼ਵਾਸ ਹੈ, ਉਹ ਕਰਦੇ ਹਨ, ਇਸ ਦੇਸ਼ ’ਚ ਉਸ ਦਾ ਮਹੱਤਵ ਹੈ।’’ ਉਨ੍ਹਾਂ ਰਾਜਨਾਥ ਸਿੰਘ ਵੱਲੋਂ ਕੀਤੀ ਗਈ ‘ਪੂਜਾ’ ਨੂੰ ਭਾਰਤੀ ਸੱਭਿਆਚਾਰ ਦਾ ਹਿੱਸਾ ਕਰਾਰ ਦਿੰਦਿਆਂ ਕਿਹਾ ਕਿ ਹਰੇਕ ਭਾਰਤੀ ਅਜਿਹਾ ਢੰਗ ਤਰੀਕਾ ਕਿਸੇ ਨਾ ਕਿਸੇ ਰੂਪ ’ਚ ਜ਼ਰੂਰ ਅਪਣਾਉਂਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਰੱਖਿਆ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਜਲ ਸੈਨਾ ਦੇ ਸਮੁੰਦਰੀ ਜਹਾਜ਼ਾਂ ਨੂੰ ਆਪਣੇ ਧਰਮ ਦੀਆਂ ਰਵਾਇਤਾਂ ਮੁਤਾਬਕ ਲਾਂਚ ਕੀਤਾ ਸੀ। ‘ਉਸ ਵੇਲੇ ਕਿੰਨੇ ਜਣਿਆਂ ਨੂੰ ਵਹਿਮਾਂ-ਭਰਮਾਂ ਬਾਰੇ ਫਿਕਰ ਹੋਈ ਸੀ।’

ਸ਼ੀ ਨੂੰ ਮਕਬੂਜ਼ਾ ਕਸ਼ਮੀਰ ਖਾਲੀ ਕਰਨ ਲਈ ਕਹਿਣ ਮੋਦੀ: ਸਿੱਬਲ

ਨਵੀਂ ਦਿੱਲੀ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਹੈ ਕਿ ਉਹ ਆਪਣੀ 56 ਇੰਚ ਚੌੜੀ ਛਾਤੀ ਦਿਖਾਉਂਦਿਆਂ ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨੂੰ ਮਕਬੂਜ਼ਾ ਕਸ਼ਮੀਰ ’ਚ ਦੱਬੀ 5000 ਕਿਲੋਮੀਟਰ ਜ਼ਮੀਨ ਖਾਲੀ ਕਰਨ ਲਈ ਕਹਿਣ ਅਤੇ ਨਾਲ ਹੀ ਇਹ ਵੀ ਸਪੱਸ਼ਟ ਕਰ ਦੇਣ ਕਿ ਭਾਰਤ ’ਚ 5ਜੀ ਲਈ ਵਾਵੇ ਨਹੀਂ ਆਵੇਗੀ। ਚੇਨੱਈ ਨੇੜੇ ਮਹਾਬਲੀਪੁਰਮ ਵਿੱਚ ਸ੍ਰੀ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ 

ਮਾਲਵਿੰਦਰ, ਸ਼ਿਵਇੰਦਰ ਤੇ ਤਿੰਨ ਹੋਰ ਚਾਰ ਦਿਨ ਦੀ ਪੁਲੀਸ ਹਿਰਾਸਤ ’ਚ

ਨਵੀਂ ਦਿੱਲੀ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਅਦਾਲਤ ਨੇ ਰੈਲੀਗੇਰ ਫਿਨਵੈਸਟ ਲਿਮਟਿਡ (ਆਰਐੱਫਐੱਲ) ਨਾਲ ਕਥਿਤ 2397 ਕਰੋੜ ਰੁਪਏ ਦੇ ਫੰਡਾਂ ਦਾ ਗਬਨ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਫੋਰਟਿਸ ਹੈੱਲਥਕੇਅਰ ਦੇ ਸਾਬਕਾ ਪ੍ਰੋਮੋਟਰਾਂ ਮਾਲਵਿੰਦਰ ਸਿੰਘ ਤੇ ਉਹਦੇ ਭਰਾ ਸ਼ਿਵਇੰਦਰ ਸਿੰਘ ਅਤੇ ਤਿੰਨ ਹੋਰਨਾਂ ਨੂੰ ਚਾਰ ਦਿਨ ਦੀ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ। ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਦੀਪਕ ਸ਼ੇਰਾਵਤ ਨੇ ਦਿੱਲੀ ਪੁਲੀਸ ਦੇ ਆਰਥਿਕ ਅਪਰਾਧ ਵਿੰਗ (ਈਓਡਬਲਿਊ) ਵੱਲੋਂ ਗ੍ਰਿਫ਼ਤਾਰ ਉਪਰੋਕਤ ਪੰਜਾਂ ਤੋਂ ਹਿਰਾਸਤੀ ਪੁੱਛਗਿੱਛ ਦੀ ਇਜਾਜ਼ਤ ਦੇ ਦਿੱਤੀ। ਇਨ੍ਹਾਂ ਵਿੱਚੋਂ ਸ਼ਿਵਇੰਦਰ (44), ਰੈਲੀਗੇਰ ਐਂਟਰਪ੍ਰਾਈਜ਼ਿਜ਼ ਲਿਮਟਿਡ ਦੇ ਸਾਬਕਾ ਚੇਅਰਮੈਨ ਤੇ ਐੱਮਡੀ ਸੁਨੀਲ ਗੋਧਵਾਨੀ(58), ਕਵੀ ਅਰੋੜਾ (48) ਤੇ ਅਨਿਲ ਸਕਸੈਨਾ ਨੂੰ ਲੰਘੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਮਾਲਵਿੰਦਰ(46) ਨੂੰ ਵੀਰਵਾਰ ਦੇਰ ਰਾਤ ਲੁਧਿਆਣਾ ਤੋਂ ਕਾਬੂ ਕੀਤਾ ਗਿਆ ਹੈ।

ਏਅਰਸੈੱਲ-ਮੈਕਸਿਸ: ਚਿਦੰਬਰਮ ਤੇ ਕਾਰਤੀ ਨੂੰ ਨੋਟਿਸ

ਨਵੀਂ ਦਿੱਲੀ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਏਅਰਸੈੱਲ-ਮੈਕਸਿਸ ਕੇਸ ’ਚ ਪੇਸ਼ਗੀ ਜ਼ਮਾਨਤ ਖ਼ਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਖ਼ਲ ਅਰਜ਼ੀ ’ਤੇ ਦਿੱਲੀ ਹਾਈ ਕੋਰਟ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ

ਰਾਹੁਲ ਗਾਂਧੀ ਨੂੰ ਮਾਣਹਾਨੀ ਕੇਸ ’ਚ ਜ਼ਮਾਨਤ ਮਿਲੀ

ਅਹਿਮਦਾਬਾਦ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ’ਚ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ। ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਕਤਲ ਦਾ ਮੁਲਜ਼ਮ’ ਕਹੇ ਜਾਣ ਨਾਲ ਸਬੰਧਤ ਹੈ। ਇਸੇ ਦੌਰਾਨ ਐਡੀਸ਼ਨਲ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਆਰ.ਬੀ. ਇਤਾਲੀਆ ਦੀ ਅਦਾਲਤ ਨੇ 10 ਹਜ਼ਾਰ ਰੁਪਏ ਦੇ ਮੁਚਲਕੇ ’ਤੇ ਸ੍ਰੀ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ।ਖ਼ੁਦ ਨੂੰ ਨਿਰਦੋਸ਼ ਦੱਸਣ ਵਾਲੀ ਸ੍ਰੀ ਗਾਂਧੀ ਦੀ ਦਲੀਲ ਅਦਾਲਤ ਵਿੱਚ ਰਿਕਾਰਡ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਅਦਾਲਤ ’ਚ ਨਿੱਜੀ ਪੇਸ਼ੀ ਤੋਂ ਛੋਟ ਸਬੰਧੀ ਇਕ ਅਰਜ਼ੀ ਅਦਾਲਤ ’ਚ ਦਾਖ਼ਲ ਕੀਤੀ।
ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ ਨਿਸ਼ਚਿਤ ਕੀਤੀ ਹੈ। ਉਸੇ ਦਿਨ ਨਿੱਜੀ ਪੇਸ਼ੀ ਤੋਂ ਛੋਟ ਸਬੰਧੀ ਅਰਜ਼ੀ ’ਤੇ ਵੀ ਸੁਣਵਾਈ ਕੀਤੀ ਜਾਵੇਗੀ।

ਰਵਾਇਤੀ ਦੱਖਣ ਭਾਰਤੀ ਪਕਵਾਨ ਪਰੋਸੇ

ਮਹਾਬਲੀਪੁਰਮ:,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੀਨੀ ਸਦਰ ਸ਼ੀ ਜਿਨਪਿੰਗ ਨੂੰ ਰਾਤ ਦੀ ਦਾਅਵਤ ਮੌਕੇ ਸਾਂਬਰ ਸਮੇਤ ਹੋਰ ਰਵਾਇਤੀ ਦੱਖਣ ਭਾਰਤੀ ਪਕਵਾਨ ਪਰੋਸੇ ਗਏ। ਪਕਵਾਨਾਂ ’ਚ ‘ਥਕਾਲੀ ਰਸਮ’ ਨਾਂ ਦਾ ਭੋਜਨ ਵੀ ਸ਼ਾਮਲ ਸੀ,

ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖਿਆ

ਨਵੀਂ ਦਿੱਲੀ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਹਾਈ ਕੋਰਟ ਨੇ ਫੋਰਟਿਸ ਹੈੱਲਥਕੇਅਰ ਦੇ ਸਾਬਕਾ ਪ੍ਰੋਮੋਟਰ ਮਾਲਵਿੰਦਰ ਸਿੰਘ ਵੱਲੋਂ ਐਫ਼ਆਈਆਰ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ’ਤੇ ਪੁਲੀਸ ਨੂੰ ਨੋਟਿਸ ਜਾਰੀ ਕਰਨ ਸਬੰਧੀ ਫੈਸਲਾ ਰਾਖਵਾਂ ਰੱਖ ਲਿਆ ਹੈ।

ਆਰਐੱਚਸੀ ਹੋਲਡਿੰਗਜ਼ ਦੇ ਦੇਣਦਾਰ ਨਹੀਂ: ਰਾਧਾ ਸੁਆਮੀ ਮੁਖੀ

ਨਵੀਂ ਦਿੱਲੀ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : : ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਦਸਤਕ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਦੀ ਪ੍ਰੋਮੋਸ਼ਨ ਵਾਲੀ ਆਰਐੱਚਸੀ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਵੱਲ ਕਿਸੇ ਤਰ੍ਹਾਂ ਦੀ ਕੋਈ ਦੇਣਦਾਰੀ ਨਹੀਂ ਹੈ। ਢਿੱਲੋਂ ਪਰਿਵਾਰ ਨੇ ਇਹ ਅਰਜ਼ੀ ਅਜਿਹੇ ਸਮੇਂ ਦਾਇਰ ਕੀਤੀ ਹੈ, ਜਦੋਂ ਅਦਾਲਤ ਨੇ ਸਬੰਧਤ ਧਿਰਾਂ 

ਮਾਣਹਾਨੀ ਕੇਸ: ਰਾਹੁਲ ਗਾਂਧੀ ਨੇ ਦੋਸ਼ ਨਕਾਰੇ

ਸੂਰਤ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੁਝ ਦਿਨ ਪਹਿਲਾਂ ਵਿਦੇਸ਼ ਗਏ ਕਾਂਗਰਸ ਆਗੂ ਰਾਹੁਲ ਗਾਂਧੀ ਵੀਰਵਾਰ ਨੂੰ ਮੈਜਿਸਟਰੇਟ ਦੀ ਅਦਾਲਤ ਅੱਗੇ ਪੇਸ਼ ਹੋਏ। ਮਾਣਹਾਨੀ ਦੇ ਕੇਸ ’ਚ ਉਨ੍ਹਾਂ ਆਪਣੇ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਨਕਾਰਿਆ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਬਿਆਨ ਦਿੱਤਾ ਸੀ ਕਿ ‘ਸਾਰੇ ਮੋਦੀ ਉਪ ਨਾਮ ਵਾਲੇ ਚੋਰ ਕਿਉਂ ਹਨ?’ ਭਾਜਪਾ ਦੇ ਸੂਰਤ (ਪੱਛਮੀ) ਤੋਂ ਵਿਧਾਇਕ ਪੁਰਨੇਸ਼ ਮੋਦੀ ਨੇ ਉਨ੍ਹਾਂ ਖ਼ਿਲਾਫ਼ ਇਹ ਕੇਸ ਕੀਤਾ ਹੈ। ਕਾਂਗਰਸ ਆਗੂ ਦੇ ਬਿਆਨ ਦਰਜ ਕਰਨ ਮਗਰੋਂ ਉਨ੍ਹਾਂ ਦੇ ਵਕੀਲਾਂ ਨੇ ਨਿੱਜੀ ਪੇਸ਼ੀ ਤੋਂ ਪੱਕੀ ਛੋਟ ਲਈ ਅਰਜ਼ੀ ਦਾਖ਼ਲ ਕੀਤੀ। ਜਦੋਂ ਮੋਦੀ ਦੇ ਵਕੀਲਾਂ ਨੇ ਇਸ ’ਤੇ ਇਤਰਾਜ਼ ਜਤਾਇਆ ਤਾਂ ਅਦਾਲਤ ਨੇ ਕਿਹਾ ਕਿ ਉਹ ਅਰਜ਼ੀ ਬਾਰੇ 10 ਦਸੰਬਰ ਨੂੰ ਫ਼ੈਸਲਾ ਕਰਨਗੇ। ਅਦਾਲਤ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਗਲੀ ਤਰੀਕ ’ਤੇ ਪੇਸ਼ ਹੋਣ ਦੀ ਲੋੜ ਨਹੀਂ ਹੈ।

ਆਈਟੀ ਵਿਭਾਗ ਵੱਲੋਂ ਕਰਨਾਟਕ ਦੇ ਉਪ ਮੁੱਖ ਮੰਤਰੀ ਦੇ ਟਿਕਾਣਿਆਂ ’ਤੇ ਛਾਪੇ

ਬੰਗਲੁਰੂ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਰਨਾਟਕ ਵਿੱਚ ਆਮਦਨ ਕਰ ਵਿਭਾਗ ਦੇ 300 ਤੋਂ ਵੱਧ ਮੁਲਾਜ਼ਮਾਂ ਨੇ ਅੱਜ ਕਾਂਗਰਸ ਦੇ ਦੋ ਵੱਡੇ ਆਗੂਆਂ ਦੇ ਟਿਕਾਣਿਆਂ ਉੱਤੇ ਛਾਪੇ ਮਾਰੇ ਹਨ। ਇਨ੍ਹਾਂ ਵਿੱਚ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਅਤੇ ਸਾਬਕਾ ਸੰਸਦ ਮੈਂਬਰ ਆਰ ਐੱਲਜਲੱਪਾ ਦੇ ਪੁੱਤਰ ਜੇ ਰਾਜੇਂਦਰ ਨਾਲ ਸਬੰਧਤ ਰਿਹਾਇਸ਼ਾਂ, ਵਪਾਰਕ ਅਤੇ ਹੋਰ ਅਦਾਰੇ ਸ਼ਾਮਲ ਹਨ। ਪਰਮੇਸ਼ਵਰ ਦਾ ਪਰਿਵਾਰ ਸਿਧਾਰਥ ਗਰੁੱਪ ਆਫ ਐਜੂਕੇਸ਼ਨਜ਼ ਨਾਂਅ ਥੱਲੇ ਸਿੱਖਿਆ ਸੰਸਥਾਵਾਂ ਦਾ ਮਾਲਕ ਹੈ, ਜੋ ਉਸ ਦੇ ਪਿਤਾ ਐੱਚ ਐੱਮ ਗੰਗਾਧਾਰੀਆਹ ਨੇ 58 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਪਰਮੇਸ਼ਵਰ ਦੀ ਰਿਹਾਇਸ਼, ਦਫ਼ਤਰ ਅਤੇ ਸੰਸਥਾਵਾਂ ਉੱਤੇ ਛਾਪੇ ਮਾਰਨ ਤੋਂ ਇਲਾਵਾ ਆਮਦਨ ਕਰ ਵਿਭਾਗ ਦੇ 

ਉੱਤਰ ਪ੍ਰਦੇਸ਼ ’ਚ ‘ਰਾਮ ਰਾਜ’ ਨਹੀਂ ਨੱਥੂਰਾਮ ਰਾਜ’: ਅਖਿਲੇਸ਼ ਯਾਦਵ

ਝਾਂਸੀ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ’ਚ ਹੁਕਮਰਾਨ ਭਾਜਪਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਸੂਬੇ ’ਚ ‘ਰਾਮ ਰਾਜ’ ਨਹੀਂ ਸਗੋਂ ‘ਨੱਥੂਰਾਮ ਰਾਜ’ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਹ ਇਕ ਦਿਨ ਪਹਿਲਾਂ ਪੁਲੀਸ ਮੁਕਾਬਲੇ ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮਿਲ ਕੇ ਆਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਹਜੂਮੀ ਹਿੰਸਾ (ਲਿੰਚਿੰਗ) ਤੋਂ ਇਲਾਵਾ ਹੁਣ ਪੁਲੀਸ ਲਿੰਚਿੰਗ ਵੀ ਹੋ ਰਹੀ ਹੈ ਜੋ ਯੂਪੀ ’ਚ ਦੇਖੀ ਜਾ ਸਕਦੀ ਹੈ।’’

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084697951
Copyright © 2019, Panjabi Times. All rights reserved. Website Designed by Mozart Infotech