ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਰਾਸ਼ਟਰੀ

ਜੀਓ ਦੀ ਬਰੌਡਬੈਂਡ ਸੇਵਾ ‘ਜੀਓ ਫਾਈਬਰ’ ਦਾ ਆਗਾਜ਼ 5 ਤੋਂ

August 13, 2019 04:50 PM

ਮੁੰਬਈ,12  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਵਿਸ਼ਵ ਦੇ ਧਨਕੁਬੇਰਾਂ ’ਚ ਮੋਹਰੀ ਭਾਰਤੀ ਕਾਰੋਬਾਰੀ ਮੁਕੇਸ਼ ਅੰਬਾਨੀ ਨੇ 5 ਸਤੰਬਰ ਤੋਂ ਦੇਸ਼ ਭਰ ਵਿੱਚ ‘ਜੀਓ ਫਾਈਬਰ’ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਕੀਮ ਤਹਿਤ ਗਾਹਕਾਂ ਨੂੰ ਸੱਤ ਸੌ ਰੁਪਏ ਮਹੀਨਾ ਦੀ ਦਰ ’ਤੇ ਘੱਟੋ-ਘੱਟ 100 ਐੱਮਬੀਪੀਐੱਸ ਦੀ ਬਰੌਡਬੈਂਡ ਰਫ਼ਤਾਰ ਨਾਲ ਇੰਟਰਨੈੱਟ ਡੇਟਾ ਤੇ ਲੈਂਡਲਾਈਨ ਦੀਆਂ ਕਾਲਾਂ ਉਮਰ ਭਰ ਲਈ ਫ੍ਰੀ ਹੋਣਗੀਆਂ। ਸਾਲਾਨਾ ਪਲਾਨ ਲੈਣ ਵਾਲੇ ਗਾਹਕਾਂ ਨੂੰ ਐੱਚਡੀ (ਹਾਈ ਡੈਫੀਨੀਸ਼ਨ) ਜਾਂ 4ਕੇ ਐੱਲਈਡੀ ਟੀਵੀ ਤੇ 4ਕੇ ਸੈੱਟ ਟੌਪ ਬਾਕਸ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਪ੍ਰਬੰਧਕੀ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਇਥੇ 42ਵੀਂ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੀਓ ਵੱਲੋਂ ਲੈਂਡਲਾਈਨਜ਼ ਤੋਂ ਅਮਰੀਕਾ ਤੇ ਕੈਨੇਡਾ ਨੂੰ ਪ੍ਰਤੀ ਮਹੀਨਾ ਪੰਜ ਸੌ ਰੁਪਏ ’ਤੇ ਅਨਲਿਮਟਿਡ ਇੰਟਰਨੈਸ਼ਨਲ ਕਾਲਿੰਗ ਪੈਕ ਦੀ ਵੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਜੀਓ ਦਾ ਇਹ ਟੈਰਿਫ਼ ਪਲਾਨ ਮਾਰਕੀਟ ਵਿੱਚ ਉਪਲੱਬਧ ਹੋਰਨਾਂ ਪਲਾਨਾਂ ਦਾ ਪੰਜਵਾਂ ਤੋਂ ਦਸਵਾਂ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ਜੀਓ ਫਾਈਬਰ ਪਲਾਨ ਦੀ ਦਰ ਸੱਤ ਸੌ ਰੁਪਏ ਤੋਂ ਦਸ ਹਜ਼ਾਰ ਰੁਪਏ ਦਰਮਿਆਨ ਇਸ ਤਰ੍ਹਾਂ ਵਿਉਂਤੀ ਗਈ ਹੈ, ‘ਜੋ ਹਰ ਕਿਸੇ ਦੇ ਬਜਟ ਮੁਆਫ਼ਕ ਹੋਵੇਗੀ।’ ਇਸ ਦੇ ਨਾਲ ਹੀ ਪ੍ਰੀਮੀਅਮ ਜੀਓ ਫਾਈਬਰ ਗਾਹਕ ‘ਜੀਓ ਫਸਟ ਡੇਅ ਫਸਟ ਸ਼ੋਅ’ ਸੇਵਾ ਤਹਿਤ ਨਵੀਆਂ ਫ਼ਿਲਮਾਂ ਨੂੰ ਥੀਏਟਰਾਂ ਵਿੱਚ ਰਿਲੀਜ਼ ਵਾਲੇ ਦਿਨ ਹੀ ਆਪਣੇ ਘਰ ਦੇ ਕਮਰੇ ਵਿੱਚ ਵੇਖ ਸਕਣਗੇ। ਉਂਜ ਇਸ ਸੇਵਾ ਦਾ ਆਗਾਜ਼ ਅਗਲੇ ਸਾਲ ਦੇ ਮੱਧ ਵਿੱਚ ਹੋਵੇਗਾ। ਸ੍ਰੀ ਅੰਬਾਨੀ ਨੇ ਕੰਪਨੀ ਦੀ ਪਿਛਲੀ ਏਜੀਐੱਮ ਦੌਰਾਨ ਜੀਓ ਗੀਗਾ ਫਾਈਬਰ ਸੇਵਾ ਦੀ ਗੱਲ ਤੋਰੀ ਸੀ ਤੇ ਕੰਪਨੀ ਨੂੰ ਹੁਣ ਤਕ 1600 ਦੇ ਕਰੀਬ ਕਸਬਿਆਂ ’ਚੋਂ ਡੇਢ ਕਰੋੜ ਰਜਿਸਟਰੇਸ਼ਨ ਮਿਲ ਚੁੱਕੀਆਂ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਅਸਾਮ ਹਿੰਸਾ: ਪੁਲੀਸ ਦੀ ਗੋਲੀ ਨਾਲ ਦੋ ਮੌਤਾਂ

ਨਵੀਂ ਦਿੱਲੀ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅਸਾਮ ’ਚ ਹਿੰਸਕ ਪ੍ਰਦਰਸ਼ਨ ਜਾਰੀ ਹਨ। ਹਜ਼ਾਰਾਂ ਪ੍ਰਦਰਸ਼ਨਕਾਰੀ ਕਰਫ਼ਿਊ ਦੀ ਪ੍ਰਵਾਹ ਨਾ ਕਰਦਿਆਂ ਸੜਕਾਂ ’ਤੇ ਆ ਗਏ ਅਤੇ ਕਈ ਥਾਵਾਂ ’ਤੇ ਪੁਲੀਸ ਨਾਲ ਭਿੜ ਗਏ। ਫ਼ੌਜ ਵੱਲੋਂ ਕੱਢੇ ਗਏ ਫਲੈਗ ਮਾਰਚ ਦਾ ਵੀ ਰੋਹ ’ਚ ਆਏ ਲੋਕਾਂ ’ਤੇ ਕੋਈ ਅਸਰ ਨਾ ਪਿਆ। ਸੂਬੇ ’ਚ ਫ਼ੌਜ ਦੀਆਂ ਪੰਜ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਪੁਲੀਸ ਵੱਲੋਂ ਭੀੜ ਨੂੰ ਖਿੰਡਾਉਣ ਲਈ ਕੀਤੀ ਗਈ ਗੋਲੀਬਾਰੀ ’ਚ ਦੋ ਵਿਅਕਤੀ ਮਾਰੇ ਗਏ। ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਇਕ ਵਿਅਕਤੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦਕਿ ਦੂਜੇ ਨੇ ਇਲਾਜ ਦੌਰਾਨ ਦਮ ਤੋੜਿਆ। ਅਧਿਕਾਰੀ ਉਨ੍ਹਾਂ ਦੇ ਨਾਮ ਨਹੀਂ ਦੱਸ ਸਕਿਆ ਕਿਉਂਕਿ ਉਨ੍ਹਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ। ਗੁਹਾਟੀ ਅਤੇ ਡਿਬਰੂਗੜ੍ਹ ਤੋਂ ਬਾਅਦ ਜੋਰਹਾਟ ’ਚ ਵੀ ਕਰਫ਼ਿਊ ਲਗਾ ਦਿੱਤਾ ਗਿਆ ਹੈ। ਗੁਹਾਟੀ ਦੇ ਲਾਲੁੰਗ ਗਾਉਂ ’ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਕਰਨ ਮਗਰੋਂ ਪੁਲੀਸ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਲੋਕਾਂ ਨੇ ਦਾਅਵਾ ਕੀਤਾ ਕਿ ਗੋਲੀਬਾਰੀ ’ਚ ਚਾਰ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ।

ਗੁਹਾਟੀ ’ਚ ਪੁਲੀਸ ਮੁਖੀ ਦੇ ਕਾਫ਼ਲੇ ’ਤੇ ਪਥਰਾਅ

ਗੁਹਾਟੀ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਅਸਾਮ ਦੇ ਪੁਲੀਸ ਮੁਖੀ ਜਯੋਤੀ ਮਹੰਤਾ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਉਂਦਿਆਂ ਪਥਰਾਅ ਕੀਤਾ। ਗੁਹਾਟੀ-ਸ਼ਿਲਾਂਗ ਰੋਡ ’ਤੇ ਕ੍ਰਿਸਚਨ ਬਸਤੀ ਨੇੜੇ ਕਾਫ਼ਲੇ ’ਤੇ ਹਮਲਾ ਹੋਇਆ ਜੋ ਸਕੱਤਰੇਤ ਤੋਂ ਪਰਤ ਰਿਹਾ ਸੀ। ਕਾਫ਼ਲੇ ਨੂੰ ਕਈ ਥਾਵਾਂ ’ਤੇ ਵਾਰ ਵਾਰ ਰੁਕਣਾ ਪਿਆ ਕਿਉਂਕਿ ਰਾਹ ’ਚ ਪ੍ਰਦਰਸ਼ਨਕਾਰੀਆਂ ਨੇ ਅੜਿੱਕੇ ਖੜ੍ਹੇ ਕੀਤੇ ਹੋਏ ਸਨ।

ਹੈਦਰਾਬਾਦ ਮੁਕਾਬਲੇ ਦੀ ਨਿਆਂਇਕ ਜਾਂਚ ਲਈ ਕਮਿਸ਼ਨ ਕਾਇਮ

ਨਵੀਂ ਦਿੱਲੀ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੁਪਰੀਮ ਕੋਰਟ ਨੇ ਤਿਲੰਗਾਨਾ ਵਿੱਚ ਵੈਟਰਨਰੀ ਡਾਕਟਰ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੀ ਹੱਤਿਆ ਅਤੇ ਕੇਸ ਦੇ ਮੁਲਜ਼ਮਾਂ ਦੀ ਪੁਲੀਸ ਮੁਕਾਬਲੇ ਵਿੱਚ ਮੌਤ ਦੇ ਕਾਰਨਾਂ ਦੀ ਨਿਆਂਇਕ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਹ ਜਾਂਚ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਵੀਐੱਸ ਸਿਰਪੁਰਕਰ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮਿਸ਼ਨ ਕਰੇਗਾ। ਕਮਿਸ਼ਨ ਦੇ ਹੋਰ ਮੈਂਬਰਾਂ ਵਿੱਚ ਬੰਬੇ ਹਾਈ ਕੋਰਟ ਦੇ ਸਾਬਕਾ ਜਸਟਿਸ ਰੇਖਾ ਸੌਂਦੁਰ ਬਲਦੋਤਾ ਅਤੇ ਸੀਬੀਆਈ ਦੇ ਸਾਬਕਾ ਮੁਖੀ ਡੀਆਰ ਕਾਰਤੀਕੇਯਨ ਸ਼ਾਮਲ ਹਨ। ਕਮਿਸ਼ਨ ਆਪਣੀ ਰਿਪੋਰਟ ਸੁਪਰੀਮ ਕੋਰਟ ਵਿੱਚ ਛੇ ਮਹੀਨਿਆਂ ਵਿੱਚ ਪੇਸ਼ ਕਰੇਗਾ। ਚੀਫ ਜਸਟਿਸ ਐੱਸਏ ਬੋਬੜੇ ਦੀ ਅਗਵਾਈ ਵਾਲੇ ਬੈਂਚ

ਝਾਰਖੰਡ ਚੋਣਾਂ: ਤੀਜੇ ਗੇੜ ਤਹਿਤ 63 ਫੀਸਦ ਪੋਲਿੰਗ

ਰਾਂਚੀ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਝਾਰਖੰਡ ਵਿਧਾਨ ਸਭਾ ਚੋਣਾਂ ਲਈ ਅੱਜ ਤੀਜੇ ਗੇੜ ਦੀ ਵੋਟਿੰਗ ਦੌਰਾਨ 63 ਫੀਸਦ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਅੱਜ ਵਿਧਾਨ ਸਭਾ ਦੀਆਂ 17 ਸੀਟਾਂ ਲਈ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਤੋਂ ਹਾਸਲ ਅੰਕੜਿਆਂ ਅਨੁਸਾਰ ਸੂਬਾਈ ਚੋਣਾਂ ਦੇ ਤੀਜੇ ਗੇੜ ਤਹਿਤ ਅੱਜ 61.93 ਫੀਸਦ ਪੋਲਿੰਗ ਹੋਈ ਹੈ। ਸਭ ਤੋਂ ਵੱਧ ਵੋਟਾਂ ਸਿੱਲੀ ਹਲਕੇ (76.98 ਫੀਸਦ) ਜਦਕਿ ਸਭ ਤੋਂ ਘੱਟ ਵੋਟਾਂ ਰਾਂਚੀ ਹਲਕੇ

ਕੇਂਦਰ ਜੀਐੱਸਟੀ ਮੁਆਵਜ਼ਾ ਦੇਣ ਲਈ ਵਚਨਬੱੱਧ: ਸੀਤਾਰਾਮਨ

ਨਵੀਂ ਦਿੱਲੀ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਅਗਸਤ ਮਹੀਨੇ ਤੱਕ ਜੀਐੱਸਟੀ ਲਾਗੂ ਕਰਨ ਦੌਰਾਨ ਰਾਜਾਂ ਨੂੰ ਪਏ ਮਾਲੀਆ ਘਾਟੇ ਦੀ ਭਰਪਾਈ ਲਈ ਕੇਂਦਰ ਵਚਨਬੱਧ ਹੈ। ਵਿੱਤ ਮੰਤਰੀ ਨੇ ਕਿਹਾ ਹੈ ਕਿ ਕੇਂਦਰ ਆਪਣੇ ਵਾਅਦੇ ਉੱਤੇ ਕਾਇਮ ਹੈ 

ਤਿਹਾੜ ਜੇਲ੍ਹ ਨੇ ਯੂਪੀ ਤੋਂ ਦੋ ਜੱਲਾਦ ਮੰਗੇ

ਲਖਨਊ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਦਿੱਲੀ ਦੀ ਤਿਹਾੜ ਜੇਲ੍ਹ ਨੇ ਉੱਤਰ ਪ੍ਰਦੇਸ਼ ਨੂੰ ਦੋ ਜੱਲਾਦ ਮੁਹੱਈਆ ਕਰਵਾਉਣ ਲਈ ਕਿਹਾ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਨਿਰਭਯਾ ਜਬਰ ਜਨਾਹ ਤੇ ਕਤਲ ਕੇਸ ’ਚ ਚਾਰੇ ਦੋਸ਼ੀਆਂ ਨੂੰ ਜਲਦੀ ਹੀ ਫਾਂਸੀ ਦਿੱਤੀ ਜਾ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਵਧੀਕ ਡਾਇਰੈਕਟਰ ਜਨਰਲ (ਜੇਲ੍ਹਾਂ) ਆਨੰਦ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਜੱਲਾਦ ਮੁਹੱਈਆ ਕਰਾਉਣ ਲਈ ਤਿਆਰ ਹੈ। ਉਨ੍ਹਾਂ ਦੱਸਿਆ, ‘ਤਿਹਾੜ ਜੇਲ੍ਹ ਨੇ

ਈਡੀ ਵੱਲੋਂ ਸ਼ਿਵਇੰਦਰ ਸਿੰਘ ਗ੍ਰਿਫ਼ਤਾਰ

ਨਵੀਂ ਦਿੱਲੀ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਫੋਰਟਿਸ ਹੈਲਥਕੇਅਰ ਦੇ ਸਾਬਕਾ ਪਰਮੋਟਰ ਸ਼ਿਵਇੰਦਰ ਸਿੰਘ ਨੂੰ ਰੈਲੀਗੇਅਰ ਫਿਨਵੈਸਟ ਲਿਮਟਿਡ ਦੇ ਫੰਡਾਂ ਦੀ ਕਥਿਤ ਦੁਰਵਰਤੋਂ ਬਾਅਦ ਮਨੀਲਾਂਡਰਿੰਗ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਦੀ ਟੀਮ ਨੇ ਤਿਹਾੜ ਜੇਲ੍ਹ ਪੁੱਜ ਕੇ ਸ਼ਿਵਇੰਦਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਸ਼ਿਵਇੰਦਰ ਇਸ ਸਮੇਂ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿੱਚ ਬੰਦ ਸੀ। 

ਫ਼ੌਰੀ ਸੁਣਵਾਈ ਲਈ ਵਕੀਲ ਪਹਿਲਾਂ ਰਜਿਸਟਰਾਰ ਨਾਲ ਕੇਸ ਵਿਚਾਰਨ: ਬੋਬੜੇ

ਨਵੀਂ ਦਿੱਲੀ,12 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ ਏ ਬੋਬੜੇ ਨੇ ਵਕੀਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਲਿਸਟਿੰਗ ਤੇ ਸੁਣਵਾਈ ਲਈ ਕੇਸ ਲਵਾਉਣ ਲਈ ਪਹਿਲਾਂ ਸੁਪਰੀਮ ਕੋਰਟ ਦੇ ਰਜਿਸਟਰਾਰ ਨਾਲ ਵਿਚਾਰ ਵਟਾਂਦਰਾ ਕਰਨ ਨਾ

ਹੈਦਰਾਬਾਦ ਮੁਕਾਬਲੇ ਦੀ ਜਾਂਚ ਸਾਬਕਾ ਜੱਜ ਤੋਂ ਕਰਾਉਣ ਦੀ ਤਿਆਰੀ

ਨਵੀਂ ਦਿੱਲੀ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਸੁਪਰੀਮ ਕੋਰਟ ਨੇ ਕਿਹਾ ਕਿ ਉਹ ਤਿਲੰਗਾਨਾ ’ਚ ਵੈਟਰਨਰੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਕਰਨ ਦੇ ਚਾਰ ਮੁਲਜ਼ਮਾਂ ਦੇ ਮੁਕਾਬਲੇ ਦੀ ਜਾਂਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੋਂ ਕਰਾਉਣ ਬਾਰੇ ਵਿਚਾਰ ਕਰ ਰਹੇ ਹਨ। ਚੀਫ਼ ਜਸਟਿਸ ਐੱਸ ਏ ਬੋਬੜੇ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਉਹ ਇਸ ਤੱਥ ਤੋਂ ਜਾਣੂ ਹਨ ਕਿ ਤਿਲੰਗਾਨਾ ਹਾਈ ਕੋਰਟ ਨੇ ਇਸ ਦਾ ਨੋਟਿਸ ਲਿਆ ਹੈ ਪਰ ਬੈਂਚ ਚਾਹੁੰਦਾ ਹੈ ਕਿ ਸੁਪਰੀਮ ਕੋਰਟ ਦਾ ਦਿੱਲੀ ਆਧਾਰਿਤ ਸਾਬਕਾ ਜੱਜ ਹੀ ਕੇਸ ਦੀ ਜਾਂਚ ਕਰੇ।

ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ

ਨਵੀਂ ਦਿੱਲੀ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਭਾਜਪਾ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਅੱਜ ਸੰਨ 1947 ਦਾ ਇਕ ਮਤਾ ਸਾਹਮਣੇ ਲਿਆ ਕੇ ਵਿਰੋਧੀ ਧਿਰ ਕਾਂਗਰਸ ਉੱਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਸ ਵੇਲੇ ਇਕ ਮਤਾ ਪਾਸ ਕਰ ਕੇ ਪਾਕਿਸਤਾਨ ਦੇ ਗ਼ੈਰ-ਮੁਸਲਮਾਨਾਂ ਨੂੰ ਨਾਗਰਿਕਤਾ ਦੇਣ ਦਾ ਫ਼ੈਸਲਾ ਕੀਤਾ ਸੀ।

ਨਾਗਰਿਕਤਾ ਸੋਧ ਬਿੱਲ ’ਤੇ ਸੰਸਦ ਦੀ ਮੋਹਰ

ਨਵੀਂ ਦਿੱਲੀ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਰਾਜ ਸਭਾ ਵਿੱਚ ਜ਼ਬਰਦਸਤ ਵਿਰੋਧ ਦੇ ਬਾਵਜੂਦ ਨਾਗਰਿਕਤਾ ਸੋਧ ਬਿੱਲ ਅੱਜ ਪਾਸ ਹੋ ਗਿਆ ਹੈ ਅਤੇ ਬਿਲ ਸਬੰਧੀ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਪੇਸ਼ ਕੀਤੀਆਂ ਸੋਧਾਂ ਦੇ ਸਾਰੇ ਮਤੇ ਡਿੱਗ ਗਏ। ਬਿਲ ਪਹਿਲਾਂ ਹੀ ਲੋਕ ਸਭਾ ਵੱਲੋਂ ਪਾਸ ਕੀਤਾ ਜਾ ਚੁੱਕਾ ਹੈ ਅਤੇ ਹੁਣ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਬਿੱਲ ਕਾਨੂੰਨ ਦਾ ਰੂਪ ਲੈ ਲਵੇਗਾ ਅਤੇ ਇਸ ਦੇ ਨਾਲ ਗੁਆਂਢੀ ਮੁਲਕਾਂ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਭਾਰਤ ਵਿੱਚ ਗੈਰਕਾਨੂੰਨੀ ਤੌਰ ਉੱਤੇ ਪੁੱਜੇ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ ਅਤੇ ਈਸਾਈਆਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਵੇਗੀ। ਵੋਟਿੰਗ ਦੌਰਾਨ ਸ਼ਿਵ ਸੈਨਾ ਲਾਂਭੇ ਰਹੀ।ਬਿੱਲ 105 ਵੋਟਾਂ ਦੇ ਮੁਕਾਬਲੇ 125 ਵੋਟਾਂ ਨਾਲ ਪਾਸ ਹੋ ਗਿਆ।

ਇਸਰੋ ਵੱਲੋਂ ਧਰਤੀ ’ਤੇ ਨਜ਼ਰ ਰੱਖਣ ਵਾਲਾ ਸੈਟੇਲਾਈਟ ਲਾਂਚ

ਸ੍ਰੀਹਰੀਕੋਟਾ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇਸਰੋ ਨੇ ਬੁੱਧਵਾਰ ਨੂੰ ਧਰਤੀ ’ਤੇ ਨਜ਼ਰ ਰੱਖਣ ਵਾਲੇ ਸੈਟੇਲਾਈਟ ਰਿਸੈਟ-2ਬੀਆਰ1 ਨੂੰ ਸਫ਼ਲਤਾਪੂਰਬਕ ਦਾਗ ਦਿੱਤਾ ਹੈ। ਇਸ ਦੇ ਨਾਲ 9 ਹੋਰ ਵਿਦੇਸ਼ੀ ਕਮਰਸ਼ੀਅਲ ਸੈਟੇਲਾਈਟ ਵੀ ਭੇਜੇ ਗਏ ਹਨ। ਰਿਸੈਟ-2ਬੀਆਰ1 ਨੂੰ ਦਾਗੇ ਜਾਣ ਦੇ ਕਰੀਬ 16 ਮਿੰਟਾਂ ਬਾਅਦ ਇਹ ਆਪਣੇ ਪੰਧ ’ਚ ਸਥਾਪਤ ਹੋ ਗਿਆ ਜਦਕਿ ਬਾਕੀ ਦੇ ਸੈਟੇਲਾਈਟ ਨੂੰ ਕਰੀਬ ਪੰਜ ਮਿੰਟ ਬਾਅਦ ਉਨ੍ਹਾਂ ਦੇ ਪੰਧਾਂ ’ਤੇ ਪਾਇਆ ਗਿਆ। ਰੀਸੈਟ-2ਬੀਆਰ1

ਹਿੰਸਾ: ਗੁਹਾਟੀ ’ਚ ਕਰਫਿਊ; ਤ੍ਰਿਪੁਰਾ ’ਚ ਫ਼ੌਜ ਸੱਦੀ

ਗੁਹਾਟੀ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਿਆਂ ਅਤੇ ਹਿੰਸਕ ਘਟਨਾਵਾਂ ਮਗਰੋਂ ਬੁੱਧਵਾਰ ਸ਼ਾਮ ਨੂੰ ਅਸਾਮ ਦੇ ਗੁਹਾਟੀ ’ਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਉਧਰ ਤਣਾਅ ਨੂੰ ਦੇਖਦਿਆਂ ਤ੍ਰਿਪੁਰਾ ’ਚ ਫ਼ੌਜ ਸੱਦ ਲਈ ਗਈ ਹੈ ਜਦਕਿ ਅਸਾਮ ਦੇ ਬੌਂਗਾਈਗਾਉਂ ਅਤੇ ਡਿਬਰੂਗੜ੍ਹ ’ਚ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਫ਼ੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਅਸਾਮ ਦੇ 10 ਜ਼ਿਲ੍ਹਿਆਂ ’ਚ ਬੁੱਧਵਾਰ ਰਾਤ 7 ਵਜੇ ਤੋਂ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਕਾਨੂੰਨ ਵਿਵਸਥਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਸੋਸ਼ਲ ਮੀਡੀਆ ਦੀ ‘ਦੁਰਵਰਤੋਂ’ ਨੂੰ ਰੋਕਿਆ ਜਾ ਸਕੇ। ਪੂਰੇ ਤ੍ਰਿਪੁਰਾ ’ਚ ਇੰਟਰਨੈੱਟ ਸੇਵਾਵਾਂ ਮੰਗਲਵਾਰ ਦੁਪਹਿਰ 2 ਵਜੇ ਤੋਂ ਹੀ 48 ਘੰਟਿਆਂ ਲਈ ਮੁਅੱਤਲ ਕੀਤੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਹਿੰਸਾ ’ਤੇ ਉਤਾਰੂ ਹਜੂਮ ਨੇ ਚਬੂਆ ਤੇ ਪਾਣੀਟੋਲਾ ਰੇਲਵੇ ਸਟੇਸ਼ਨਾਂ ਨੂੰ ਅੱਗ ਲਾ ਦਿੱਤੀ, ਉਧਰ ਡਿਬਰੂਗੜ੍ਹ ਵਿੱਚ ਮੁੱਖ ਮੰਤਰੀ ਸੋਨੋਵਾਲ ਦੀ ਸਰਕਾਰੀ ਰਿਹਾਇਸ਼ ’ਤੇ ਪਥਰਾਅ ਵੀ ਕੀਤਾ ਗਿਆ।

ਬਜ਼ੁਰਗਾਂ ਉੱਤੇ ਹੁੰਦੇ ‘ਜ਼ੁਲਮ’ ਰੋਕਣ ਲਈ ਲੋਕ ਸਭਾ ਵਿੱਚ ਬਿੱਲ ਪੇਸ਼

ਨਵੀਂ ਦਿੱਲੀ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਲੋਕ ਸਭਾ ’ਚ ਅੱਜ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਥਾਵਰਚੰਦ ਗਹਿਲੋਤ ਨੇ ਮਾਪਿਆਂ ਅਤੇ ਬਜ਼ੁਰਗਾਂ ਦੇ ਗੁਜ਼ਾਰੇ ਭੱਤੇ ਅਤੇ ਭਲਾਈ ਸਬੰਧੀ (ਸੋਧ) ਬਿੱਲ, 2019 ਪੇਸ਼ ਕੀਤਾ। ਬਿੱਲ ਮੁਤਾਬਕ ਜਿਹੜੇ ਵਿਅਕਤੀ ਆਪਣੇ ਮਾਪਿਆਂ ਜਾਂ ਬਜ਼ੁਰਗਾਂ ’ਤੇ ਜ਼ੁਲਮ ਕਰਦੇ ਹਨ ਜਾਂ ਉਨ੍ਹਾਂ ਨੂੰ ਛੱਡ ਦਿੰਦੇ ਹਨ ਤਾਂ ਉਨ੍ਹਾਂ ਨੂੰ ਛੇ ਮਹੀਨਿਆਂ ਦੀ ਸਜ਼ਾ ਹੋ ਸਕਦੀ ਹੈ, 10 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਬਿੱਲ ’ਚ ਬਜ਼ੁਰਗਾਂ ਨੂੰ ਗੁਜ਼ਾਰਾ-ਭੱਤਾ ਲੈਣ ਦਾ ਦਾਅਵਾ ਪੇਸ਼ ਕਰਨ ਦੀ ਤਜਵੀਜ਼ ਵੀ ਹੈ। ਬਿੱਲ ’ਚ ਸਰੀਰਕ, ਜ਼ੁਬਾਨੀ, ਜਜ਼ਬਾਤੀ ਅਤੇ ਆਰਥਿਕ ਤੌਰ ’ਤੇ ‘ਦੁਰਵਿਹਾਰ’ ਨੂੰ ਪਰਿਭਾਸ਼ਤ ਕੀਤਾ ਗਿਆ ਹੈ। 

‘ਨਾਗਰਿਕਤਾ: ਪਾਕਿ ਦੀ ਭਾਸ਼ਾ ਬੋਲ ਰਹੀ ਹੈ ਵਿਰੋਧੀ ਧਿਰ’

ਨਵੀਂ ਦਿੱਲੀ,11 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ਵੱਲੋਂ ਨਾਗਰਿਕਤਾ ਸੋਧ ਬਿਲ ਪ੍ਰਤੀ ਅਖ਼ਤਿਆਰ ਕੀਤੇ ਰੁਖ਼ ’ਤੇ ਵਿਰੋਧੀ ਧਿਰਾਂ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੁੱਝ ਪਾਰਟੀਆਂ ਬਿਨਾਂ ਕੋਈ ਫੇਰ ਬਦਲ ਕੀਤੇ ਸਿੱਧੇ ਤੌਰ ਉੱਤੇ ਪਾਕਿਸਤਾਨ ਦੀ ਭਾਸ਼ਾ ਬੋਲ ਰਹੀਆਂ ਹਨ। ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਜਪਾ ਪਾਰਲੀਮਾਨੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ਨੂੰ ਰਗੜੇ ਲਾਉਂਦਿਆਂ ਕਿਹਾ ਹੈ 

ਉੱਤਰ-ਪੂਰਬ ’ਚ ਬਿੱਲ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰੇ

ਨਵੀਂ ਦਿੱਲੀ,,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਲੋਕ ਸਭਾ ਵਿੱਚ ਬੀਤੇ ਦਿਨ ਪਾਸ ਕੀਤੇ ਗਏ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅੱਜ ਉੱਤਰ-ਪੂਰਬ ਦੇ ਵਧੇਰੇ ਹਿੱਸਿਆਂ ’ਚ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਤੇ ਖੱਬੇਪੱਖੀ ਤੇ ਜਮਹੂਰੀ ਜਥੇਬੰਦੀਆਂ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ। ਲੋਕ ਸਭਾ ’ਚ ਪਾਸ ਹੋਣ ਮਗਰੋਂ ਹੁਣ ਨਾਗਰਿਕਤਾ ਸੋਧ ਬਿੱਲ ਭਲਕੇ 11 ਦਸੰਬਰ ਨੂੰ ਬਹਿਸ ਲਈ ਰਾਜ ਸਭ ਵਿੱਚ ਪੇਸ਼ ਕੀਤਾ ਜਾਵੇਗਾ ਪਰ ਇਸ ਤੋਂ ਇੱਕ ਦਿਨ ਪਹਿਲਾਂ ਹੀ ਅਸਾਮ ਸਟੂਡੈਂਟਸ ਯੂਨੀਅਨ ਅਤੇ ਉੱਤਰ-ਪੂਰਬ ਵਿਦਿਆਰਥੀ ਜਥੇਬੰਦੀ (ਨੈਸੋ) ਦੀ ਅਗਵਾਈ ਹੇਠ ਕੀਤੇ ਗਏ ਬੰਦ ਕਾਰਨ ਅਸਾਮ ਦੀ ਬ੍ਰਹਮਪੁੱਤਰ ਘਾਟੀ ’ਚ ਆਮ ਜੀਵਨ ਲੀਹੋਂ ਲੱਥ ਗਿਆ ਹੈ।ਮੁਜ਼ਾਹਰਾਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਦੇ ਪੁਤਲੇ ਵੀ ਸਾੜੇ। ਉੱਤਰ ਪੂਰਬੀ ਸੂਬਿਆਂ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ ਹਨ। ਇਸ ਹੜਤਾਲ ਨੂੰ ਖੱਬੇਪੱਖੀ ਜਥੇਬੰਦੀਆਂ ਐੱਸਐੱਫਆਈ, ਡੀਵਾਈਐੱਫਆਈ, ਏਆਈਡੀਡਬਲਿਊਏ, ਏਆਈਐੱਸਐੱਫ ਅਤੇ ਆਇਸਾ ਦੀ ਹਮਾਇਤ ਹਾਸਲ ਹੈ। 

ਸਵਾਲਾਂ ਦੇ ਜਵਾਬ ਮਿਲਣ ਤਕ ਹਮਾਇਤ ਨਹੀਂ: ਊਧਵ

ਮੁੰਬਈ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਸ਼ਿਵ ਸੈਨਾ ਰਾਜ ਸਭਾ ਵਿੱਚ ਨਾਗਰਿਕਤਾ (ਸੋਧ) ਬਿੱਲ ਦੀ ਉਦੋਂ ਤਕ ਹਮਾਇਤ ਨਹੀਂ ਕਰੇਗੀ, ਜਦੋਂ ਤਕ ਪਾਰਟੀ ਵੱਲੋਂ ਲੋਕ ਸਭਾ ਵਿੱਚ ਬਿੱਲ ਬਾਬਤ ਪੁੱਛੇ ਸਵਾਲਾਂ ਬਾਰੇ ਸਪਸ਼ਟੀਕਰਨ ਨਹੀਂ ਮਿਲ ਜਾਂਦਾ। ਲੋਕ ਸਭਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੇਸ਼ ਸੋਧ ਬਿੱਲ ਸੋਮਵਾਰ ਦੇਰ ਰਾਤ ਸੱਤ ਘੰਟਿਆਂ ਦੀ ਲੰਮੀ ਵਿਚਾਰ ਚਰਚਾ ਮਗਰੋਂ ਪਾਸ ਕਰ ਦਿੱਤਾ ਸੀ। 

ਨਾਗਰਿਕਤਾ ਸੋਧ ਬਿੱਲ ਸੰਵਿਧਾਨ ’ਤੇ ਹਮਲਾ: ਰਾਹੁਲ

ਨਵੀਂ ਦਿੱਲੀ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਾਗਰਿਕਤਾ ਸੋਧ ਬਿੱਲ ਸਬੰਧੀ ਤਜਵੀਜ਼ਤ ਕਾਨੂੰਨ ਨੂੰ ਸੰਵਿਧਾਨ ’ਤੇ ਹਮਲਾ ਕਰਾਰ ਦਿੱਤਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਜੋ ਕੋਈ ਵੀ ਇਸ ਬਿੱਲ ਦੀ ਹਮਾਇਤ ਕਰਦਾ ਹੈ, ਉਹ ਦੇਸ਼ ਦੀ ਬੁਨਿਆਦ ਨੂੰ ਖੋਖਲਾ ਕਰ ਰਿਹੈ। ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅੱਧੀ ਰਾਤ ਨੂੰ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਪਾਸ ਹੋਣ ਕਿਤੇ ਨਾ 

ਨਾਗਰਿਕਤਾ ਬਿੱਲ ਗ਼ੈਰਸੰਵਿਧਾਨਕ: ਚਿਦੰਬਰਮ

ਨਵੀਂ ਦਿੱਲੀ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਨਾਗਰਿਕਤਾ (ਸੋਧ) ਬਿੱਲ (ਸੀਏਬੀ) ਨੂੰ ‘ਪ੍ਰਤੱਖ ਤੌਰ ’ਤੇ ਗੈਰਸੰਵਿਧਾਨਕ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਧ ਬਿੱਲ ਦੇ ਲੋਕ ਸਭਾ ਵਿੱਚ ਪਾਸ ਹੋਣ ਮਗਰੋਂ ਹੁਣ ਅਗਲੀ ਲੜਾਈ ਸੁਪਰੀਮ ਕੋਰਟ ਵਿੱਚ ਤਬਦੀਲ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਚੁਣੇ ਹੋਏ ਕਾਨੂੰਨਸਾਜ਼ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਕੀਲਾਂ ਤੇ ਜੱਜਾਂ ਦੇ ਮੋਢਿਆਂ ’ਤੇ ਸੁੱਟ ਰਹੇ ਹਨ। 

ਸ਼ਾਹ ਨੇ ਇਤਿਹਾਸ ਦੀਆਂ ਕਲਾਸਾਂ ਵਿੱਚ ਧਿਆਨ ਨਹੀਂ ਦਿੱਤਾ: ਥਰੂਰ

ਨਵੀਂ ਦਿੱਲੀ,10 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਦੀ ਧਰਮ ਦੇ ਆਧਾਰ ਹੋਈ ਵੰਡ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦਾ ਜਵਾਬ ਦਿੰਦਿਆਂ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਭਾਜਪਾ ਪ੍ਰਧਾਨ ਨੇ ਸ਼ਾਇਦ ਇਤਿਹਾਸ ਦੀਆਂ ਕਲਾਸਾਂ ਮਨ ਲਗਾ ਕੇ ਨਹੀਂ ਲਗਾਈਆਂ ਕਿਉਂਕਿ ਇਹ ਸਿਰਫ਼ ਹਿੰਦੂ ਮਹਾਸਭਾ ਤੇ ਮੁਸਲਿਮ ਲੀਗ ਹੀ ਸਨ ਜੋ ਦੋ ਮੁਲਕਾਂ ਦੇ ਸਿਧਾਂਤ ਦੀ ਪੈਰਵੀ ਕਰ ਰਹੀਆਂ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087848268
Copyright © 2019, Panjabi Times. All rights reserved. Website Designed by Mozart Infotech