ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਚੰਡੀਗੜ੍ਹ

ਚੰਡੀਗੜ੍ਹ ’ਚ ਅਬੋਹਰ ਦੀਆਂ ਦੋ ਭੈਣਾਂ ਦਾ ਕਤਲ

August 17, 2019 12:38 PM

ਚੰਡੀਗੜ੍,16 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਇਥੇ ਸੈਕਟਰ 22 ਵਿਚ ਕਿਰਾਏ ’ਤੇ ਰਹਿੰਦੀਆਂ ਪਿੰਡ ਬਲੂਆਣਾ ਅਬੋਹਰ, (ਫਾਜ਼ਿਲਕਾ) ਦੀਆਂ ਦੋ ਭੈਣਾਂ ਮਨਪ੍ਰੀਤ ਕੌਰ (25) ਅਤੇ ਰਾਜਵੰਤ ਕੌਰ (24) ਦਾ ਆਜ਼ਾਦੀ ਦਿਵਸ ਅਤੇ ਰੱਖੜੀ ਵਾਲੇ ਦਿਨ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਲੜਕੀਆਂ ਦੇ ਹੀ ਇਕ ਜਾਣਕਾਰ ਜ਼ੀਰਕਪੁਰ ਦੇ ਵਸਨੀਕ ਕੁਲਦੀਪ ਸਿੰਘ (30) ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜੋ ਚੰਡੀਗੜ੍ਹ ਪੁਲੀਸ ਦੇ ਸੇਵਾਮੁਕਤ ਥਾਣੇਦਾਰ ਦਾ ਪੁੱਤਰ ਹੈ।
ਚੰਡੀਗੜ੍ਹ ਦੀ ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੱਖੜੀ ਵਾਲੇ ਦਿਨ ਸਤਵਿੰਦਰ ਸਿੰਘ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਸੈਕਟਰ 22-ਸੀ ਦੇ ਮਕਾਨ ਨੰਬਰ 2598 ਦੀ ਦੂਸਰੀ ਮੰਜ਼ਿਲ ’ਤੇ ਉਨ੍ਹਾਂ ਦੇ ਜਾਣਕਾਰਾਂ ਦੀਆਂ ਦੋ ਲੜਕੀਆਂ ਫੋਨ ਨਹੀਂ ਚੁੱਕ ਰਹੀਆਂ ਹਨ ਅਤੇ ਉਨ੍ਹਾਂ ਦੇ ਕਮਰੇ ਦੇ ਬਾਹਰ ਤਾਲਾ ਲੱਗਾ ਹੋਇਆ ਹੈ। ਪੁਲੀਸ ਨੇ ਮੌਕੇ ’ਤੇ ਜਾ ਕੇ ਜਦੋਂ ਤਾਲਾ ਤੋੜਿਆ ਤਾਂ ਦੋਵੇਂ ਭੈਣਾਂ ਦੀਆਂ ਲਾਸ਼ਾਂ ਖੂਨ ਨਾਲ ਲੱਥ-ਪੱਥ ਪਈਆਂ ਸਨ। ਮਕਾਨ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੀ ਸ਼ਸ਼ੀ ਬਾਲਾ ਨੇ ਪੁਲੀਸ ਨੂੰ ਦੱਸਿਆ ਕਿ 15 ਅਗਸਤ ਨੂੰ ਤੜਕੇ ਉਨ੍ਹਾਂ ਨੂੰ ਮਨਪ੍ਰੀਤ ਦੀ ਆਵਾਜ਼ ਆ ਰਹੀ ਸੀ, ਜਿਸ ਦੌਰਾਨ ਉਹ ਕੁਰਲਾ-ਕੁਰਲਾ ਕੇ ਕਹਿ ਰਹੀ ਸੀ ਕਿ ‘ਮੰਮੀ ਮੈਨੂੰ ਬਚਾ ਲਵੋ।’ ਸ਼ਸ਼ੀ ਨੇ ਦੱਸਿਆ ਕਿ ਉਹ ਆਵਾਜ਼ ਸੁਣ ਕੇ ਦੂਸਰੀ ਮੰਜ਼ਿਲ ’ਤੇ ਗਈ ਅਤੇ ਜਦੋਂ ਉਸ ਨੇ ਦਰਵਾਜ਼ਾ ਖੋਲ੍ਹ ਕੇ ਕਮਰੇ ਦੇ ਅੰਦਰ ਦੇਖਣ ਦਾ ਯਤਨ ਕੀਤਾ ਤਾਂ ਉਥੇ ਕੁਲਦੀਪ ਖੜ੍ਹਾ ਸੀ, ਜੋ ਅਕਸਰ ਉਥੇ ਆਉਂਦਾ-ਜਾਂਦਾ ਸੀ। ਕੁਲਦੀਪ ਨੇ ਸ਼ਸ਼ੀ ਨੂੰ ਇਹ ਕਹਿ ਕੇ ਦਰਵਾਜ਼ਾ ਬੰਦ ਕਰ ਦਿੱਤਾ ਕਿ ਕੁਝ ਨਹੀਂ ਹੋਇਆ ਹੈ। ਉਸ ਨੇ ਦੱਸਿਆ ਕਿ ਬਾਅਦ ਵਿਚ ਕੁਲਦੀਪ ਲੜਕੀਆਂ ਦੇ ਕਮਰੇ ਦੇ ਬਾਹਰ ਤਾਲਾ ਲਾ ਕੇ ਫ਼ਰਾਰ ਹੋ ਗਿਆ। ਸ਼ਸ਼ੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਦੋਵੇਂ ਭੈਣਾਂ ਨੇ ਉਸ ਨੂੰ ਦੱਸਿਆ ਸੀ ਕਿ ਉਨ੍ਹਾਂ ਆਪਣੇ ਭਰਾ ਲਈ ਚਾਂਦੀ ਦੀ ਰੱਖੜੀ ਲਿਆਂਦੀ ਹੈ। ਸਿਖਰਲੀ ਮੰਜ਼ਿਲ ’ਤੇ ਕੁੜੀਆਂ ਦੇ ਕਮਰੇ ਦੇ ਨਾਲ ਲਗਦੇ ਕਮਰੇ ਵਿਚ ਰਹਿੰਦੀ ਸਰਿਤਾ ਨੇ ਵੀ ਦੱਸਿਆ ਕਿ ਉਸ ਨੇ ਵੀ ਸਵੇਰੇ ਚਾਰ ਵਜੇ ਦੇ ਕਰੀਬ ਨਾਲ ਦੇ ਕਮਰੇ ਵਿਚੋਂ ਲੜਾਈ-ਝਗੜੇ ਦੀਆਂ ਆਵਾਜ਼ਾਂ ਸੁਣੀਆਂ ਸਨ। ਗੁਆਂਢ ’ਚ ਲੱਗੇ ਸੀਸੀਟੀਵੀ ਕੈਮਰੇ ਵਿਚ ਮੁਲਜ਼ਮ ਉਥੋਂ ਤੇਜ਼ੀ ਨਾਲ ਜਾਂਦਾ ਕੈਦ ਹੋ ਗਿਆ ਸੀ।
ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਕੁਲਦੀਪ ਦੋਵੇਂ ਭੈਣਾਂ ਨੂੰ ਕਈ ਸਾਲਾਂ ਤੋਂ ਜਾਣਦਾ ਸੀ। ਦੋਵੇਂ ਕੁੜੀਆਂ ਜ਼ੀਰਕਪੁਰ ਵਿਚ ਕੰਮ ਕਰਦੀਆਂ ਸਨ। ਪੁਲੀਸ ਅਨੁਸਾਰ ਕੁਲਦੀਪ ਵੱਡੀ ਭੈਣ ਮਨਪ੍ਰੀਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਇਸੇ ਗੱਲ ਤੋਂ ਦੋਵਾਂ ਵਿਚਕਾਰ ਕਿਸੇ ਗੱਲੋਂ ਕੁੜੱਤਣ ਚੱਲ ਰਹੀ ਸੀ। ਕੁੜੀਆਂ ਦਾ ਪਰਿਵਾਰ ਵੀ ਕੁਲਦੀਪ ਨੂੰ ਜਾਣਦਾ ਸੀ। ਇਸੇ ਖੁੰਦਕ ਤਹਿਤ ਮੁਲਜ਼ਮ 14 ਅਤੇ 15 ਅਗਸਤ ਦੀ ਰਾਤ ਨੂੰ ਕੁੜੀਆਂ ਦੇ ਕਮਰੇ ਵਿਚ ਆਇਆ ਸੀ। ਉਸ ਨੇ ਕਮਰੇ ਵਿਚ ਆ ਕੇ ਮਨਪ੍ਰੀਤ ਅਤੇ ਉਸ ਦੀ ਛੋਟੀ ਭੈਣ ਰਾਜਵੰਤ ਦਾ ਕਤਲ ਕਰ ਦਿੱਤਾ। ਪੁਲੀਸ ਅਨੁਸਾਰ ਮੁਲਜ਼ਮ ਨੇ ਪਹਿਲਾਂ ਦੋਵਾਂ ਭੈਣਾਂ ਦੇ ਗਲੇ ਘੁੱਟੇ ਅਤੇ ਫਿਰ ਚਾਕੂ ਨਾਲ ਦੋਵਾਂ ਦੀਆਂ ਗਰਦਨਾਂ ’ਤੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਐੱਸਐੱਚਓ ਜਸਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਦੀ ਦੋਵੇਂ ਭੈਣਾਂ ਨਾਲ ਖਿੱਚ-ਧੂਹ ਵੀ ਹੋਈ ਹੈ। ਉਨ੍ਹਾਂ ’ਚ ਕਾਫੀ ਝੜਪ ਵੀ ਹੋਈ ਅਤੇ ਭੈਣਾਂ ਨੇ ਮੁਲਜ਼ਮ ਦਾ ਕੁਝ ਸਮਾਂ ਮੁਕਾਬਲਾ ਵੀ ਕੀਤਾ। ਫਿਰ ਮੁਲਜ਼ਮ ਨੇ ਕਮਰੇ ਵਿਚੋਂ ਹੀ ਕੈਚੀ ਵਰਗਾ ਤਿੱਖਾ ਹਥਿਆਰ ਚੁੱਕ ਕੇ ਉਨ੍ਹਾਂ ਦੀਆਂ ਗਰਦਨਾਂ ਉਪਰ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਮੁਲਜ਼ਮ ਕਤਲ ਕਰਨ ਤੋਂ ਬਾਅਦ ਦੋਵਾਂ ਭੈਣਾਂ ਦੇ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਗਿਆ ਸੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਬਾਰ੍ਹਵੀਂ ਪਾਸ ਹੈ ਅਤੇ ਕੰਪੀਟੈਂਟ ਸਿਨਰਜੀ ਲਿਮਟਿਡ ਕੰਪਨੀ ਵਿਚ ਕੰਮ ਕਰਦਾ ਸੀ। ਉਸ ਦਾ ਪਹਿਲਾਂ ਕਿਸੇ ਤਰ੍ਹਾਂ ਦਾ ਅਪਰਾਧਿਕ ਪਿਛੋਕੜ ਨਹੀਂ ਹੈ। ਪੁਲੀਸ ਨੇ ਮੁਲਜ਼ਮ ਵਿਰੁੱਧ ਸੈਕਟਰ 17 ਥਾਣੇ ਵਿਚ ਕਤਲ (ਧਾਰਾ 302) ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਉਸ ਦੀ ਪੁੱਛ-ਪੜਤਾਲ ਕਰਕੇ ਕਤਲ ਲਈ ਵਰਤੇ ਹਥਿਆਰ ਨੂੰ ਬਰਾਮਦ ਕਰਨ ਦਾ ਯਤਨ ਕਰ ਰਹੀ ਹੈ। ਪੁਲੀਸ ਨੇ ਅੱਜ ਮੈਡੀਕਲ ਬੋਰਡ ਰਾਹੀਂ ਕੁੜੀਆਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਹਵਾਲੇ ਕਰ ਦਿੱਤੀਆਂ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਨਗਰ ਨਿਗਮ ਚੰਡੀਗੜ੍ਹ ਵਲੋਂ ਸ਼ਹਿਰ ਦੇ ਸਕੂਲਾਂ ਦਾ 'ਕਲਾਈਮੇਟਗੀਰੀ' ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਅੱਜ ਸ੍ਰੀ ਵੀ.ਪੀ.ਸਿੰਘ ਬਦਨੌਰ ਪ੍ਰਸ਼ਾਸਕ ਯੂ. ਟੀ. ਚੰਡੀਗੜ੍ਹ ਅਤੇ ਰਾਜਪਾਲ ਨੇ ਹਰ ਸ਼ੁੱਕਰਵਾਰ ਨੂੰ ਸ਼ਹਿਰ ਦੇ ਸਕੂਲਾਂ ਵਿੱਚ 'ਸਿੰਗਲ ਯੂਜ਼ ਪਲਾਸਟਿਕ ਫ੍ਰੀ ਡੇਅ' ਵਜੋਂ ਐਲਾਨਿਆ ਹੈ | ਉਨ੍ਹਾਂ ਇਹ ਐਲਾਨ ਨਗਰ ਨਿਗਮ ਚੰਡੀਗੜ੍ਹ ਵਲੋਂ ਸ਼ਹਿਰ ਦੇ ਸਕੂਲਾਂ ਵਲੋਂ ਕਰਵਾਏ ਗਏ 'ਕਲਾਈਮੇਟਗੀਰੀ' ਨਾਂਅ ਦੇ ਇੱਕ ਪ੍ਰੋਗਰਾਮ ਵਿੱਚ ਕੀਤਾ ਗਿਆ | ਪ੍ਰੋਗਰਾਮ ਦੌਰਾਨ ਸ੍ਰੀ ਬਦਨੌਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਸਨ |

ਸਰਕਾਰੀ ਕਾਲਜਾਂ ਦੇ ਕਰਮਚਾਰੀ ਪੂਰਾ ਵੇਰਵਾ ਹਫ਼ਤੇ 'ਚ ਭੇਜਣ-ਡਾਇਰੈਕਟੋਰੇਟ

ਚੰਡੀਗੜ੍ਹ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਹਰਿਆਣਾ ਦੇ ਸਰਕਾਰੀ ਕਾਲਜਾਂ ਵਿਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਦਾ ਇਕ ਹਫ਼ਤੇ ਦੇ ਅੰਦਰ-ਅੰਦਰ ਪੂਰਾ ਵੇਰਵਾ ਉਚੇਰੀ ਸਿੱਖਿਆ ਡਾਇਰੈਕਟੋਰੇਟ, ਪੰਚਕੂਲਾ ਨੂੰ ਜ਼ਰੂਰੀ ਭਿਜਵਾਉਣਾ ਹੋਵੇਗਾ, ਨਹੀਂ ਸਬੰਧਤ ਪਿ੍ੰਸੀਪਲਾਂ ਦੀ ਤਨਖਾਹ ਰੋਕ ਲਈ ਜਾਵੇਗੀ | ਉਚੇਰੀ ਸਿੱਖਿਆ ਡਾਇਰੈਕਟੋਰੇਟ ਪੰਚਕੂਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਰਾਜ ਦੇ ਸਾਰੀ ਸਰਕਾਰੀ ਕਾਲਜਾਂ ਦੇ ਪਿ੍ੰਸੀਪਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਦੇ ਕਾਲਜ ਵਿਚ ਕੰਮ ਕਰ ਰਹੇ ਸ਼੍ਰੇਣੀ 1 ਤੋਂ ਲੈ ਕੇ ਸ਼੍ਰੇਣੀ 4 ਤੱਕ ਦੇ ਸਾਰੇ ਕਰਮਚਾਰੀ (ਰੈਗੂਲਰ/ਠੇਕੇ 'ਤੇ) ਬਾਰੇ ਸੂਚਨਾ ਉਪਲਬਧ ਕਰਵਾਈ ਜਾਵੇ | 

ਹਰਿਆਣਾ ਰਾਜ ਚੋਣ ਕਮਿਸ਼ਨ ਵਲੋਂ ਪੰਚਾਇਤ ਉਪ ਚੋਣਾਂ 9 ਨੂੰ

ਚੰਡੀਗੜ੍ਹ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਹਰਿਆਣਾ ਰਾਜ ਚੋਣ ਕਮਿਸ਼ਨ ਨੇ ਸੂਬੇ ਵਿਚ 396 ਖ਼ਾਲੀ ਸੀਟਾਂ, ਜਿਨ੍ਹਾਂ ਵਿਚ ਗ੍ਰਾਮ ਪੰਚਾਇਤ ਦੇ 358 ਪੰਚਾਂ ਅਤੇ 27 ਸਰਪੰਚਾਂ, ਪੰਚਾਇਤ ਸੰਮਤੀਆਂ ਦੇ 9 ਅਤੇ ਜ਼ਿਲ੍ਹਾ 

ਦਿਨਕਰ ਗੁਪਤਾ ਮਾਮਲੇ 'ਚ ਸਰਕਾਰ ਵਲੋਂ ਕੈਟ ਦੇ ਫ਼ੈਸਲੇ ਨੂੰ ਚੁਣੌਤੀ

ਚੰਡੀਗੜ੍ਹ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : -ਪੁਲਿਸ ਮੁਖੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰਨ ਦੇ ਕੈਟ ਦੇ ਫ਼ੈਸਲੇ ਨੂੰ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਹੈ। ਫ਼ੈਸਲਾ ਰੱਦ ਕਰਨ ਦੀ ਮੰਗ ਤੋਂ ਇਲਾਵਾ ਸਰਕਾਰ ਨੇ ਪਟੀਸ਼ਨ 'ਚ ਕਿਹਾ ਹੈ ਕਿ ਕੈਟ ਦੇ ਫ਼ੈਸਲੇ ਨਾਲ ਕੌਮਾਂਤਰੀ ਸਰਹੱਦ ਵਾਲਾ ਪੰਜਾਬ ਸੂਬਾ ਪੁਲਿਸ ਮੁਖੀ ਤੋਂ ਵਾਂਝਾ ਹੋ ਜਾਏਗਾ, ਲਿਹਾਜ਼ਾ ਫ਼ੈਸਲੇ 'ਤੇ ਤੁਰੰਤ ਰੋਕ ਲਗਾਈ ਜਾਵੇ। ਸਰਕਾਰੀ ਵਕੀਲ ਨੇ ਸੋਮਵਾਰ ਨੂੰ ਜਸਟਿਸ ਰਾਜੀਵ ਸ਼ਰਮਾ ਦੇ ਡਵੀਜ਼ਨ ਬੈਂਚ ਅੱਗੇ ਪੇਸ਼ ਹੋ ਕੇ ਇਸ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਣਵਾਈ ਕਰਨ ਦੀ ਮੰਗ ਕੀਤੀ, ਜਿਹੜੀ ਕਿ ਮਨਜ਼ੂਰ ਕਰ ਲਈ ਗਈ, ਹੁਣ ਮੰਗਲਵਾਰ ਨੂੰ ਸਰਕਾਰ ਦੀ ਅਪੀਲ 'ਤੇ ਸੁਣਵਾਈ ਹੋਵੇਗੀ। 

ਡੀ.ਐਸ.ਪੀ. ਸੇਖੋਂ ਵਲੋਂ ਆਸ਼ੂ 'ਤੇ ਧਮਕੀ ਦੇਣ ਦੇ ਮਾਮਲੇ 'ਚ ਨੋਟਿਸ ਜਾਰੀ

ਚੰਡੀਗੜ੍ਹ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਲੁਧਿਆਣਾ 'ਚ ਕਰੀਬ 15 ਹਜ਼ਾਰ ਕਰੋੜ ਰੁਪਏ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਦੀ ਜਾਂਚ ਕਰਨ ਵਾਲੇ ਡੀ.ਐਸ.ਪੀ. ਬਲਵਿੰਦਰ ਸਿੰਘ ਸੇਖੋਂ ਵਲੋਂ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਧਮਕੀਆਂ ਦੇਣ ਦਾ ਦੋਸ਼ ਲਗਾਉਂਦਿਆਂ ਦੋ ਵੱਖ-ਵੱਖ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਜਸਟਿਸ ਟੀ.ਐਸ.ਢੀਂਡਸਾ ਵਲੋਂ ਸੁਣਵਾਈ ਤੋਂ ਇਨਕਾਰ ਕਰਦਿਆਂ ਇਹ ਮਾਮਲਾ ਦੂਜੇ ਬੈਂਚ ਨੂੰ ਰੈਫ਼ਰ ਕਰ ਦਿੱਤਾ ਸੀ ਤੇ ਸੋਮਵਾਰ ਨੂੰ ਜਸਟਿਸ ਜੀ.ਐਸ.ਸੰਧਾਵਾਲੀਆ ਦੇ ਬੈਂਚ ਨੇ ਸੁਣਵਾਈ ਕਰਦਿਆਂ ਨੋਟਿਸ ਜਾਰੀ ਕਰ ਦਿੱਤੇ ਹਨ। ਸੇਖੋਂ ਨੇ ਪਟੀਸ਼ਨਾਂ 'ਚ ਜਾਨ ਤੇ ਮਾਲ ਦੀ ਸੁਤੰਤਰਤਾ ਦੇ ਨਾਲ ਸੇਵਾ 'ਚ ਬਹਾਲੀ ਦੀ 

ਕਾਂਗਰਸ ਦੇ ਸੀਨੀਅਰ ਨੇਤਾ ਸ਼ਮਸ਼ੇਰ ਸੂਰਜੇਵਾਲਾ ਦਾ ਦਿਹਾਂਤ

ਚੰਡੀਗੜ੍ਹ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸ ਦੇ ਸੀਨੀਅਰ ਨੇਤਾ ਸ਼ਮਸ਼ੇਰ ਸਿੰਘ ਸੂਰਜੇਵਾਲਾ ਦਾ ਲੰਮੀ ਬਿਮਾਰੀ ਦੇ ਬਾਅਦ ਅੱਜ ਦਿਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੂਰਜੇਵਾਲਾ ਨੇ ਦਿੱਲੀ ਦੇ ਏਮਜ਼ 'ਚ ਆਖ਼ਰੀ ਸਾਹ ਲਿਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ।

ਕੈਪਟਨ, ਜਾਖੜ ਤੇ ਆਸ਼ਾ ਕੁਮਾਰੀ ਵਲੋਂ ਸੋਨੀਆ ਨਾਲ ਮੀਟਿੰਗ

ਚੰਡੀਗੜ੍ਹ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਅੱਜ ਬਾਅਦ ਦੁਪਹਿਰ 12.30 ਵਜੇ ਦਿੱਲੀ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਨਾਲ ਮੀਟਿੰਗ ਕੀਤੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੀ ਇਹ ਮੀਟਿੰਗ ਕਾਂਗਰਸ ਪ੍ਰਧਾਨ ਨਾਲ ਕਾਫ਼ੀ ਸਮੇਂ ਬਾਅਦ ਹੋ ਰਹੀ ਸੀ ਨੂੰ ਇਸ ਮੀਟਿੰਗ ਦੌਰਾਨ ਸ੍ਰੀ ਸੋਨੀਆ ਗਾਂਧੀ ਵਲੋਂ ਰਾਜ 'ਚ ਨਿੱਜੀ ਖੇਤਰ ਦੀਆਂ ਬਿਜਲੀ ਕੰਪਨੀਆਂ ਨਾਲ ਮਗਰਲੀ ਸਰਕਾਰ ਦੌਰਾਨ ਹੋਏ ਸਮਝੌਤਿਆਂ ਜਿਸ ਨੂੰ ਰਾਜ ਵਿਚ ਬਿਜਲੀ ਦੇ ਰੇਟ ਲਗਾਤਾਰ ਵੱਧਣ ਦਾ ਕਾਰਨ ਦੱਸਿਆ ਜਾ

ਅਕਾਲੀ ਦਲ ਦਾ ਹੁਣ ਕੋਈ ਭਵਿੱਖ ਨਹੀਂ-ਕਾਂਗਰਸ

ਚੰਡੀਗੜ੍ਹ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਆਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੀ ਸੀਟ ਨਾ ਦੇਣ ਤੋਂ ਬਾਅਦ ਆਪਣੀ ਕਿਰਕਿਰੀ ਦੇ ਡਰੋਂ ਚੋਣਾਂ ਨਾ ਲੜਨ ਦੇ ਅਕਾਲੀ ਦਲ ਦੇ ਫ਼ੈਸਲੇ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਨੇ ਕਿਹਾ ਕਿ ਬਾਦਲ ਤੇ ਮਜੀਠੀਆ ਪਰਿਵਾਰ ਨੇ ਅਕਾਲੀ ਦਲ ਨੂੰ 'ਖ਼ਾਲੀ ਦਲ' ਬਣਾ ਦਿੱਤਾ

ਵਿਕਾਸ-ਵਿਹੂਣੇ ਪਿੰਡਾਂ ਦੀ ਛੇਤੀ ਹੋਵੇਗੀ ਸੁਣਵਾਈ

ਚੰਡੀਗੜ੍ਹ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਨਗਰ ਨਿਗਮ ਦੀ ਹਦੂਦ ’ਚ ਪੈਂਦੇ 13 ਪਿੰਡਾਂ ਦੇ ਲੋਕ ਵਿਕਾਸ ਕਾਰਜਾਂ ਦੀ ਉਡੀਕ ਕਰਕੇ ਥੱਕ ਚੁੱਕੇ ਹਨ। ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਪਿੰਡਾਂ ’ਚ ਲੋਕਾਂ ਨੂੰ ਪੀਣ ਵਾਲੇ ਪਾਣੀ, ਸੀਵਰੇਜ, ਸੜਕਾਂ, ਸਟਰੀਟ ਲਾਈਟਾਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਪਿੰਡ ਕਿਸ਼ਨਗੜ੍ਹ, ਮੌਲੀ ਜੱਗਰਾਂ, ਦੜੂਆ, ਰਾਏਪੁਰ ਕਲਾਂ, ਮੱਖਣ ਮਾਜਰਾ, ਬਹਿਲਾਣਾ, ਰਾਏਪੁਰ ਖੁਰਦ, ਧਨਾਸ, ਸਾਰੰਗਪੁਰ, ਖੁੱਡਾ ਅਲੀਸ਼ੇਰ, ਕੈਂਬਵਾਲਾ, ਖੁੱਡਾ ਲਾਹੌਰਾ ਅਤੇ ਖੁੱਡਾ ਜੱਸੂ ਦੇ ਲੋਕ ਨਗਰ ਨਿਗਮ ਤੋਂ ਕਾਫੀ ਖਫ਼ਾ ਹਨ। ਇਸੇ ਦੌਰਾਨ ਮੇਅਰ ਰਾਜ ਬਾਲਾ ਮਲਿਕ ਨੇ ਦੱਸਿਆ ਕਿ ਉਹ ਜਲਦੀ ਹੀ ਇਨ੍ਹਾਂ ਪਿੰਡਾਂ ਦਾ ਦੌਰਾ ਕਰੇਗੀ ਤੇ ਲੋਕਾਂ ਨਾਲ ਮੁਲਾਕਾਤ ਕੀਤੀ ਜਾਵੇਗੀ।

ਥ੍ਰੀ-ਵ੍ਹੀਲਰ ਚਾਲਕ ਘੁੰਮਾ ਰਹੇ ਨੇ ਲੋਕਾਂ ਦੀ ਜੇਬ ਦਾ ‘ਮੀਟਰ’

ਚੰਡੀਗੜ੍ਹ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ਵਿੱਚ ਥ੍ਰੀ-ਵ੍ਹੀਲਰ ਚਾਲਕਾਂ ਦੀ ਵੱਧ ਰਹੀ ਗਿਣਤੀ ਜਿਥੇ ਆਵਾਜਾਈ ਵਿੱਚ ਦਿੱਕਤਾਂ ਪੈਦਾ ਕਰਦੀ ਹੈ, ਉਥੇ ਸੜਕ ਹਾਦਸੇ ਵੀ ਵੱਧ ਰਹੇ ਹਨ। ਵਧੇਰੇ ਥ੍ਰੀ-ਵ੍ਹੀਲਰ ਕਿਰਾਏ ਸਬੰਧੀ ਰੈਂਟ ਮੀਟਰ ਤੋਂ ਬਿਨਾਂ ਹੀ ਚਲਦੇ ਹਨ ਤੇ ਲੋਕਾਂ ਦੀ ਜੇਬ ਦਾ ਮੀਟਰ ਘੁੰਮਾਇਆ ਜਾ ਰਿਹਾ ਹੈ। ਥ੍ਰੀ-ਵ੍ਹੀਲਰਾਂ ’ਚ ਕਿਰਾਏ ਸਬੰਧੀ ਮੀਟਰ ਲਗਾਉਣ ਲਈ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਅਕਤੂਬਰ 2019 ਦੇ ਪਹਿਲੇ ਹਫ਼ਤੇ ਇਸ਼ਤਿਹਾਰ ਜਾਰੀ ਕਰਦਿਆਂ ਥ੍ਰੀ-ਵ੍ਹੀਲਰ ਚਾਲਕਾਂ ਨੂੰ ਮੀਟਰ ਲਗਾਉਣ ਦੀ ਅਪੀਲ ਕੀਤੀ ਸੀ।

ਸੁਖਨਾ ਝੀਲ ’ਤੇ ਤੇਲ ਬਚਾਓ ਸਾਈਕਲ ਰੈਲੀ

ਚੰਡੀਗੜ੍ਹ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੈਟਰੋਲੀਅਮ ਬਚਾਓ ਲਈ ਜਾਗਰੁਕਤਾ ਫੈਲਾਉਣ ਹਿਤ ਇੱਕ ਮਹੀਨਾ ਚੱਲਣ ਵਾਲੀ ਮੁਹਿੰਮ ਤਹਿਤ ਸੁਖ਼ਨਾ ਝੀਲ ’ਤੇ ਸਾਈਕਲ ਰੈਲੀ ਕਰਵਾਈ ਗਈ। ਰੈਲੀ ਨੂੰ ਰਾਕੇਸ਼ ਕੁਮਾਰ ਪੋਪਲੀ, ਪੀਸੀਐਸ, ਸੀਜੀਐਮ ਸਿਟਕੋ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਵਿੱਚ 200 ਤੋਂ ਜ਼ਿਆਦਾ ਸਕੂਲੀ ਬੱਚਿਆਂ ਨੇ ਹਿੱਸਾ ਲਿਆ । ਸਾਇਕਲ ਰੈਲੀ ਦੀ ਸ਼ੁਰੂਆਤ ਵਿੱਚ ਮੋਹਿਤ ਭਾਟੀਆ, ਰਾਜ ਮੁਖੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ 

ਸੰਜੀਵ ਕੁਮਾਰ ਪ੍ਰਧਾਨ ਬਣੇ

ਚੰਡੀਗੜ੍ਹ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਥੇ ਸੈਕਟਰ-20 ਡੀ ਦੀ ਆਜ਼ਾਦ ਮਾਰਕੀਟ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਕਰਵਾਈ ਗਈ। ਇਹ ਚੋਣ ਪ੍ਰਕਿਰਿਆ ਚੇਅਰਮੈਨ ਦੀਪਕ ਕੁਮਾਰ ਤੇ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਦੀ ਦੇਖ ਰੇਖ ਹੇਠ ਹੋਈ।

ਦਫ਼ਤਰ ’ਚੋਂ ਨਕਦੀ ਚੋਰੀ

ਚੰਡੀਗੜ੍ਹ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੋਂ ਦੇ ਸੈਕਟਰ-26 ’ਚ ਸਥਿਤ ਪ੍ਰਾਈਵੇਟ ਕੰਪਨੀ ਦੇ ਦਫ਼ਤਰ ’ਚ ਕੈਸ਼ ਕਾਊਂਟਰ ਦਾ ਸ਼ੀਸ਼ਾ ਤੋੜ ਕੇ 2 ਲੱਖ 19 ਹਜ਼ਾਰ 670 ਰੁਪਏ ਚੋਰੀ ਕਰ ਲਏ ਗਏ ਹਨ। ਕੰਪਨੀ ਦੇ ਡੀਜੀਐੱਮ (ਅਕਾਊਂਟਸ) ਮਨੋਜ ਕੁਮਾਰ ਨੇ ਦੱਸਿਆ ਕਿ ਕੋਈ ਵਿਅਕਤੀ ਉਨ੍ਹਾਂ ਦੇ ਦਫ਼ਤਰ ਦਾ ਸ਼ੀਸ਼ਾ ਤੋੜ ਕੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ। ਥਾਣਾ ਸੈਕਟਰ-26 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੰਜਾਬ ਸਰਕਾਰ ਖ਼ਿਲਾਫ਼ ਚੌਥਾ ਦਰਜਾ ਮੁਲਾਜ਼ਮ ਖੜਕਾਉਣਗੇ ਪੀਪੇ

ਚੰਡੀਗੜ੍ਹ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਚੌਥਾ ਦਰਜਾ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਕੈਪਟਨ ਸਰਕਾਰ ਦੀਆਂ ਵਾਅਦਾਖਿਲਾਫ਼ੀ ਵਿਰੁੱਧ ਖਾਲੀ ਪੀਪੇ ਖੜਕਾ ਕੇ 25 ਅਤੇ 26 ਜਨਵਰੀ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਝੂਠੇ ਲਾਰਿਆਂ ਦੀਆਂ ਪੰਡਾਂ ਫੂਕੀ ਜਾਵੇਗੀ। ਮੁਲਾਜ਼ਮ ਆਗੂ ਰਣਜੀਤ ਸਿੰਘ ਰਾਣਵਾਂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ-ਅਰਧ ਸਰਕਾਰੀ ਵਿਭਾਗਾਂ ਦੇ ਦਰਜਾ ਚਾਰ ਅਤੇ ਠੇਕਾ ਕਰਮਚਾਰੀਆਂ ਵੱਲੋਂ ਰਾਜ ਭਰ ਵਿੱਚ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਖਾਲੀ ਪੀਪੇ ਖੜਕਾ ਕੇ ਸੁੱਤੀ ਕੈਪਟਨ ਸਰਕਾਰ ਨੂੰ ਜਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਵਿੱਚ ਲੰਬੇ ਅਰਸੇ ਤੋਂ ਦਰਜਾ ਚਾਰ ਅਤੇ ਦਰਜਾ ਤਿੰਨ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ, ਰੈਗੂਲਰ ਭਰਤੀ ਦੀ ਬਜਾਇ ਆਊਟ ਸੋਰਸਿੰਗ,

ਸੋਨੀਆ ਗਾਂਧੀ ਨੂੰ ਅੱਜ ਮਿਲਣਗੇ ਕੈਪਟਨ

ਚੰਡੀਗੜ੍ਹ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਦਿੱਲੀ ਪਹੁੰਚ ਗਏ ਹਨ ਜਿੱਥੇ ਉਹ ਸੋਮਵਾਰ ਉਨ੍ਹਾਂ ਨਾਲ ਮੀਟਿੰਗ ਕਰਨਗੇ। ਮੀਟਿੰਗ ਵਿੱਚ ਪੰਜਾਬ ਵਜ਼ਾਰਤ ਵਿੱਚ ਫੇਰਬਦਲ ਬਾਰੇ ਫ਼ੈਸਲਾ ਲਏ ਜਾਣ ਦੀ ਉਮੀਦ ਹੈ। ਮੁੱਖ ਮੰਤਰੀ ਦਿੱਲੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਇਲਾਵਾ ਇੱਕ, ਦੋ ਹੋਰ ਕੇਂਦਰੀ ਮੰਤਰੀਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

ਰਾਜਾ ਵੜਿੰਗ ਵੱਲੋਂ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਅਸਤੀਫ਼ਾ

ਚੰਡੀਗੜ੍ਹ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਸਮਾਂ ਪਹਿਲਾਂ ਬਣਾਏ ਗਏ ਛੇ ਸਾਲਾਹਕਾਰਾਂ ਵਿੱਚ ਇੱਕ ਨੇ ਅਸਤੀਫ਼ਾ ਦੇ ਦਿੱਤਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅੁਨਸਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਨਵਾਂ ਅਹੁਦਾ ਨਹੀਂ ਸੀ ਸੰਭਾਲਿਆ। ਭਾਵੇਂ ਕਿ ਨਵੇਂ ਛੇ ਸਲਾਹਕਾਰਾਂ ’ਚੋਂ ਰਾਜਾ ਵੜਿੰਗ ਸਣੇ ਪੰਜ ਨੂੰ ਕੈਬਨਿਟ ਰੈਂਕ ਅਤੇ ਇੱਕ ਨੂੰ ਰਾਜ ਮੰਤਰੀ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਸੀ। 

ਐਂਟਰੀ ਲੈਵਲ ਜਮਾਤਾਂ: ਵਧੇਰੇ ਸੀਟਾਂ ਰਾਖਵੀਆਂ ਹੋਣ ਕਾਰਨ ਆਮ ਵਰਗ ਫ਼ਿਕਰਮੰਦ

ਚੰਡੀਗੜ੍ਹ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਸੈਸ਼ਨ 2020-21 ਲਈ ਐਂਟਰੀ ਲੈਵਲ ਜਮਾਤਾਂ ਦੀਆਂ ਸੀਟਾਂ ਆਮ ਵਰਗ ਲਈ ਸੀਮਤ ਹੋਣ ਕਾਰਨ ਆਪਣੇ ਬੱਚਿਆਂ ਨੂੰ ਦਾਖ਼ਲਾ ਦਿਵਾਉਣ ਦੇ ਚਾਹਵਾਨ ਲੋਕ ਫ਼ਿਕਰਮੰਦ ਹਨ। ਇਸ ਵੇਲੇ ਦੋ ਮੋਹਰੀ ਸਕੂਲਾਂ ਦੇ ਡਰਾਅ ਹੋ ਚੁੱਕੇ ਹਨ ਤੇ ਬਾਕੀਆਂ ਦੇ ਆਉਣ ਵਾਲੇ ਦਿਨਾਂ ਵਿੱਚ ਡਰਾਅ ਕੱਢੇ ਜਾਣਗੇ। ਇਸ ਤੋਂ ਇਲਾਵਾ ਚਾਰ ਕਾਨਵੈਂਟ ਸਕੂਲਾਂ ਵੱਲੋਂ ਜ਼ਿਆਦਾਤਰ ਸੀਟਾਂ ਮੈਨੇਜਮੈਂਟ ਕੋਟਾ,

ਪਿੰਡ ਦੀ ਪੰਚਾਇਤ ਨੇ ਸਾਈਕਲ ਰੈਲੀ ਕੱਢੀ

ਪੰਚਕੂਲਾ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਬਤੌੜ ਦੀ ਪੰਚਾਇਤ ਨੇ ਅੱਜ ਲੋਕਾਂ ਨੂੰ ਵਾਤਾਵਰਨ ਸਬੰਧੀ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ। ਪਿੰਡ ਦੇ ਸਰਪੰਚ ਲਛਮਣ ਬਤੋੜ ਨੇ ਝੰਡੀ ਦਿਖਾ ਕੇ ਰੈਲੀ ਰਵਾਨਾ ਕੀਤੀ ਤੇ ਖੁ਼ਦ ਸਾਈਕਲ ਚਲਾ ਕੇ ਰੈਲੀ ਦੀ ਅਗਵਾਈ ਵੀ ਕੀਤੀ। ਇਸ ਮੌਕੇ ਤੇ ਪਿੰਡ ਦੇ ਸਰਪੰਚ ਲਛਮਣ ਬਤੋੜ ਨੇ ਕਿਾਹ ਕਿ ਇਸ ਤਰ੍ਹਾਂ ਦੀ ਰੈਲੀ ਭਵਿੱਖ ਵਿੱਚ ਵੀ ਕੱਢੀ ਜਾਵੇਗੀ, ਜਿਸ ਨਾਲ ਸਕੂਲੀ ਬੱਚਿਆਂ ਨੂੰ ਵੀ ਜੋੜਿਆ ਜਾਵੇਗਾ।

ਬ੍ਰਿਟਿਸ਼ ਸਕੂਲ ਦੇ 14 ਵਿਦਿਆਰਥੀਆਂ ਨੂੰ ਸੋਨ ਤਗ਼ਮੇ

ਪੰਚਕੂਲਾ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਟਿਸ਼ ਸਕੂਲ ਸੈਕਟਰ 12 ਦੇ ਵਿਦਿਆਰਥੀਆਂ ਨੇ ਕੌਮਾਂਤਰੀ ਆਮ ਗਿਆਨ ਓਲੰਪਿਆਡ ਅਤੇ ਕੌਮਾਂਤਰੀ ਇੰਗਲਿਸ਼ ਓਲੰਪਿਆਡ ਪਰੀਖਿਆ ਵਿੱਚ 14 ਤਗ਼ਮੇ ਜਿੱਤੇ, ਇਸ ਦੇ ਨਾਲ ਹੀ ਅੱਠ ਵਿਦਿਆਰਥੀਆਂ ਨੇ ਚਾਂਦੀ ਅਤੇ ਅੱਠ ਵਿਦਿਆਰਥੀਆਂ ਨੇ ਕਾਂਸੇ ਦੇ ਤਗ਼ਮੇ ਵੀ ਜਿੱਤੇ। ਸਕੂਲ ਦੇ ਡਾਇਰੈਕਰ ਪ੍ਰਿੰਸੀਪਲ ਗੀਤਿਕਾ ਸੇਠੀ ਅਤੇ ਪ੍ਰਿੰਸੀਪਲ ਅਨਿਤਾ ਮਹਿਰਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 100 ਵਿਦਿਆਰਥੀਆਂ ਨੇ ਭਾਗ ਲਿਆ ਸੀ,

ਪੁਲੀਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼

ਚੰਡੀਗੜ੍,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸਥਾਨਕ ਸੈਕਟਰ-27 ’ਚ ਇਕ ਵਿਅਕਤੀ ਵੱਲੋਂ ਘਰ ’ਚ ਜਬਰੀ ਦਾਖਲ ਹੋ ਕੇ ਕਿਰਾਏਦਾਰ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਵੀਰਪਾਲ ਕੌਰ ਨੇ ਥਾਣਾ ਸੈਕਟਰ-26 ਦੀ ਪੁਲੀਸ ’ਤੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090068474
Copyright © 2020, Panjabi Times. All rights reserved. Website Designed by Mozart Infotech