ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਇਮਰਾਨ ਖ਼ਾਨ ਵੱਲੋਂ ਸਲਾਮਤੀ ਕੌਂਸਲ ਦੀ ਮੀਟਿੰਗ ਦਾ ਸਵਾਗਤ

August 18, 2019 07:15 PM
 ਇਸਲਾਮਾਬਾਦ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਕਸ਼ਮੀਰ ਮਸਲੇ ਬਾਰੇ ਕੀਤੀ ਬੰਦ ਕਮਰਾ ਮੀਟਿੰਗ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਇਸ ਵਿਸ਼ਵ ਪੱਧਰੀ ਸੰਸਥਾ ਦੀ ‘ਜ਼ਿੰਮੇਵਾਰੀ’ ਹੈ। ਖ਼ਾਨ ਨੇ ਟਵੀਟ ਕੀਤਾ ਕਿ ਪੰਜ ਦਹਾਕਿਆਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ‘ਦੁਨੀਆ ਦੀ ਸਭ ਤੋਂ ਸਿਖ਼ਰਲੀ ਕੂਟਨੀਤਕ ਫੋਰਮ’ ਨੇ ਕਸ਼ਮੀਰ ਮੁੱਦਾ ਉਠਾਇਆ ਹੈ ਤੇ ਉੱਥੇ ਸਥਿਤੀ ‘ਗੰਭੀਰ’ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦੇ ਇਸ ਮੁੱਦੇ ਬਾਰੇ 11 ਮਤੇ ਹਨ ਤੇ ਮੀਟਿੰਗ ਇਨ੍ਹਾਂ ਨੂੰ ਹੀ ‘ਕਾਇਮ ਰੱਖਣ ਬਾਰੇ ਸੀ’
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਾਂਗਾ: ਟਰੰਪ

ਵਾਸ਼ਿੰਗਟਨ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨਾਲ ਹੀ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਤਣਾਅ ਘਟਾਉਣ ਦੀ ਦਿਸ਼ਾ ’ਚ ਕਾਫੀ ਕੰਮ ਹੋਇਆ ਹੈ। ਟਰੰਪ 22 ਸਤੰਬਰ ਨੂੰ ਹਿਊਸਟਨ ’ਚ ਹੋਣ ਵਾਲੇ ‘ਹਾਓਡੀ ਮੋਦੀ’ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 50 ਹਜ਼ਾਰ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਨਗੇ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਇਹ ਨਹੀਂ ਦੱਸਿਆ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਕਦੋਂ ਤੇ ਕਿੱਥੇ ਮੁਲਾਕਾਤ ਕਰਨਗੇ।

ਮੋਦੀ ਨੇ ਜ਼ਾਕਿਰ ਦੀ ਹਵਾਲਗੀ ਨਹੀਂ ਮੰਗੀ: ਮਹਾਤਿਰ

ਕੁਆਲਾਲੰਪੁਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਜ਼ਾਕਿਰ ਨਾਇਕ ਦੀ ਹਵਾਲਗੀ ਦੇਣ ਲਈ ਬੇਨਤੀ ਨਹੀਂ ਕੀਤੀ ਹੈ। ਨਾਇਕ (53) ਭਾਰਤ ’ਚ ਮਨੀ ਲਾਂਡਰਿੰਗ ਤੇ ਅਤਿਵਾਦ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਮੁਹੰਮਦ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਸ ਕੱਟੜਵਾਦੀ ਪ੍ਰਚਾਰਕ ਨੂੰ ਹੋਰ ਕਿਤੇ ਭੇਜਣ ਲਈ ਥਾਂ ਲੱਭ ਰਿਹਾ ਹੈ। ਜ਼ਾਕਿਰ ਨਾਇਕ ਨੇ ਹਿੰਦੂ ਤੇ ਚੀਨੀ ਮਲੇਸ਼ਿਆਈ ਨਾਗਰਿਕਾਂ ਖ਼ਿਲਾਫ਼ ਨਸਲੀ ਤੌਰ ’ਤੇ ਸੰਵੇਦਨਸ਼ੀਲ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਉਸ ਦੇ ਜਨਤਕ ਤੌਰ ’ਤੇ ਬੋਲਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੁਹੰਮਦ ਨੇ ਕਿਹਾ ਕਿ ਉਹ ਦੇਸ਼ ਦਾ ਨਾਗਰਿਕ ਨਹੀਂ ਹੈ ਤੇ ਹੱਕ ਸੀਮਤ ਹਨ। ਨਾਇਕ ਜੋ ਕਿ ਟੈਲੀਵਿਜ਼ਨ ’ਤੇ ਧਰਮ ਪ੍ਰਚਾਰਕ ਸਨ, ਨੇ 2016 ਵਿਚ ਭਾਰਤ ਛੱਡ ਦਿੱਤਾ ਸੀ ਤੇ ਮੁਸਲਿਮ ਬਹੁਗਿਣਤੀ ਵਾਲੇ ਮੁਲਕ ਮਲੇਸ਼ੀਆ ਚਲੇ ਗਏ ਸਨ।

ਸੋਲ੍ਹਾਂ ਸਾਲ ਦੀ ਗ੍ਰੇਟਾ ਨੂੰ ਐਮਨੈਸਟੀ ਪੁਰਸਕਾਰ

ਵਾਸ਼ਿੰਗਟਨ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਤੇ ‘ਫਰਾਈਡੇਜ਼ ਫਾਰ ਫਿਊਚਰ ਯੂਥ’ ਮੁਹਿੰਮ ਨੂੰ ਐਮਨੈਸਟੀ ਇੰਟਰਨੈਸ਼ਨਲ ਦਾ ‘ਅੰਬੈਸਡਰ ਆਫ ਕਾਨਸ਼ਿਐਂਸ’ ਐਵਾਰਡ ਦਿੱਤਾ ਗਿਆ ਹੈ। ਉਸ ਨੂੰ ਇਹ ਐਵਾਰਡ ਵਾਤਾਵਰਨ ਤਬਦੀਲੀ ਦੇ ਖਤਰਿਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਜ਼ਰੂਰਤ ’ਤੇ ਜ਼ੋਰ ਦੇਣ ਨਾਲ ਸਬੰਧਤ ਉਸ ਦੇ ਕੰਮ ਲਈ ਦਿੱਤਾ ਗਿਆ ਹੈ। ਅਮਰੀਕਾ ਦੀ ਰਾਜਧਾਨੀ ’ਚ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ’ਚ ਕਰਵਾਏ ਗਏ ਸਮਾਗਮ ਦੌਰਾਨ 16 ਸਾਲਾ ਗ੍ਰੇਟਾ ਥੁਨਬਰਗ ਨੂੰ ਜਦੋਂ ਇਹ ਪੁਰਸਕਾਰ ਦਿੱਤਾ ਗਿਆ ਤਾਂ ਸਾਰਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਉਸ ਦਾ ਹੌਸਲਾ ਵਧਾਇਆ।

ਤਾਲਿਬਾਨ ਹਮਲੇ ਵਿੱਚ 48 ਹਲਾਕ, 80 ਜ਼ਖ਼ਮੀ

ਕਾਬੁਲ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਫਗਾਨਿਸਤਾਨ ’ਚ ਅੱਜ ਤਾਲਿਬਾਨ ਵੱਲੋਂ ਕੀਤੇ ਗਏ ਦੋ ਆਤਮਘਾਤੀ ਹਮਲਿਆਂ ’ਚ 48 ਵਿਅਕਤੀਆਂ ਦੀ ਮੌਤ ਹੋ ਗਈ ਤੇ 80 ਵਿਅਕਤੀ ਜ਼ਖ਼ਮੀ ਹੋ ਗਏ। ਪਹਿਲਾ ਹਮਲਾ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੀ ਚੋਣ ਰੈਲੀ ਨੇੜੇ ਹੋਇਆ ਪਰ ਇਸ ਹਮਲੇ ’ਚ ਉਨ੍ਹਾਂ ਦਾ ਬਚਾਅ ਹੋ ਗਿਆ। ਇਹ ਹਮਲਾ ਦੇਸ਼ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ 11 ਦਿਨ ਪਹਿਲਾਂ ਹੋਇਆ ਹੈ। ਅਸ਼ਰਫ਼ ਗ਼ਨੀ 28 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਪਰਵਾਨ ਸੂਬੇ ਦੀ ਰਾਜਧਾਨੀ ਚਰੀਕਾਰ ’ਚ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਸੇ ਦੌਰਾਨ ਇੱਕ ਆਤਮਘਾਤੀ ਹਮਲਾਵਰ ਨੇ ਭੀੜ ’ਚ ਧਮਾਕਾ ਕਰ ਦਿੱਤਾ। 

ਕੈਨੇਡਾ ’ਚ ਖੇਡਿਆ ਜਾਵੇਗਾ ਨਾਟਕ ‘ਮਨ ਮਿੱਟੀ ਦਾ ਬੋਲਿਆ’

ਕੈਲਗਰੀ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬੀ ਰੰਗਮੰਚ ਤੇ ਫਿਲਮਾਂ ਦੀ ਉਘੀ ਅਦਾਕਾਰਾ ਅਨੀਤਾ ਸ਼ਬਦੀਸ਼ ਆਪਣਾ ਸੋਲੋ ਨਾਟਕ ‘ਮਨ ਮਿੱਟੀ ਦਾ ਬੋਲਿਆ’ ਕੈਨੇਡਾ ਦੇ ਚਾਰ ਸ਼ਹਿਰਾਂ ਵਿੱਚ ਖੇਡੇਗੀ। ਨਾਟਕ ਦੇ ਸ਼ੋਅ ਸਰੀ, ਕੈਲਗਰੀ, ਐਡਮਿੰਟਨ ਤੇ ਵਿਨੀਪੈੱਗ ਵਿੱਚ ਹੋਣਗੇ। ਇਹ ਸ਼ੋਅ ਕੈਨੇਡਾ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਕਰਵਾਏ ਜਾਣਗੇ।

ਕਿਸੇ ਮੁਲਕ ਨਾਲ ਜੰਗ ਨਹੀਂ ਚਾਹੁੰਦੇ: ਟਰੰਪ

ਵਾਸ਼ਿੰਗਟਨ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : : ਇਰਾਨ ਨਾਲ ਚੱਲ ਰਹੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕਿਸੇ ਵੀ ਮੁਲਕ ਨਾਲ ਜੰਗ ਨਹੀਂ ਚਾਹੁੰਦੇ। ਸਾਊਦੀ ਅਰਬ ਦੀਆਂ ਤੇਲ ਰਿਫਾਈਨਰੀਆਂ ’ਤੇ ਹੋਏ ਡਰੋਨ ਹਮਲਿਆਂ ਤੋਂ ਬਾਅਦ ਵਾਸ਼ਿੰਗਟਨ ਨੇ ਸੰਕੇਤ ਦਿੱਤੇ ਸਨ ਕਿ ਇਨ੍ਹਾਂ ਹਮਲਿਆਂ ਪਿੱਛੇ ਤਹਿਰਾਨ ਹੈ। ਟਰੰਪ ਨੇ ਕਿਹਾ, ‘ਮੈਂ ਜੰਗ ਨਹੀਂ ਚਾਹੁੰਦਾ। ਮੈਂ ਕਿਸੇ ਨਾਲ ਵੀ ਜੰਗ ਨਹੀਂ ਚਾਹੁੰਦਾ।

ਨਿਊਜ਼ੀਲੈਂਡ ’ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਆਕਲੈਂਡ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਥੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾਈਂ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਹਿੱਸਾ ਲੈਣ ਲਈ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਸੱਦੇ ’ਤੇ ਆਏ ਹੋਏ ਹਨ। ਉਨ੍ਹਾਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ, ਉਟਾਹੁਹੂ ਗੁਰੂਘਰ, ਨਿਊ ਲੇਨ ਗੁਰੂਘਰ, ਟੌਰੰਗਾ ਗੁਰੂ ਘਰ,

ਜੀਐਮ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ

ਡਿਟਰਾਇਟ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜੀਐਮ ਤੇ ਯੂਨਾਇਟਿਡ ਆਟੋ ਵਰਕਰਜ਼ ਦਰਮਿਆਨ ਸਮਝੌਤਾ ਸਿਰੇ ਨਾ ਚੜ੍ਹਨ ਕਾਰਨ ਯੂਨੀਅਨ ਦੇ 49000 ਮੈਂਬਰਾਂ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ।

ਸਾਊਦੀ ਅਰਬ ਦੇ ਤੇਲ ਟਿਕਾਣਿਆਂ ਉੱਤੇ ਹੋਏ ਹਮਲੇ ਲਈ ਸਾਰੇ ਬਦਲ ਖੁੱਲ੍ਹੇ ਰੱਖ ਕੇ ਚੱਲ ਰਹੇ ਹਾਂ : ਟਰੰਪ

ਦੁਬਈ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਊਦੀ ਅਰਬ ਵਿੱਚ ਕਈ ਅਹਿਮ ਤੇਲ ਟਿਕਾਣਿਆਂ ਉੱਤੇ ਹੋਏ ਹਮਲੇ ਤੋੱ ਬਾਅਦ ਸੋਮਵਾਰ ਨੂੰ ਵਿਸਵਵਿਆਪੀ ਪੱਧਰ ਉੱਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ। ਇਸ ਹਮਲੇ ਨਾਲ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਉੱਤੇ ਵੀ ਸੱਭ ਤੋੱ ਮਾੜਾ ਅਸਰ ਪਿਆ ਹੈ। ਇਸ ਬਾਰੇ ਅਮਰੀਕਾ ਦੇ ਰਾਸਟਰਪਤੀ ਡੌਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਹਮਲਾ ਅਮਰੀਕਾ ਵੱਲੋੱ ਨਹੀੱ ਕੀਤਾ ਗਿਆ ਪਰ ਉਨ੍ਹਾਂ ਆਖਿਆ ਕਿ ਜੇ ਸਾਨੂੰ ਉਕਸਾਇਆ ਗਿਆ ਤਾਂ ਅਸੀੱ ਪੂਰੀ ਤਰ੍ਹਾਂ ਤਿਆਰ ਤੇ ਹਥਿਆਰਬੰਦ ਹਾਂ।

ਪ੍ਰਭਮੀਤ ਸਰਕਾਰੀਆ ਵੱਲੋਂ ਹਿੱਕਰੀ ਵੁੱਡ ਪਬਲਿਕ ਸਕੂਲ ਲਈ ਨਵੇਂ ਫੰਡਜ਼ ਦਾ ਐਲਾਨ

ਬਰੈਂਪਟਨ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : : ਓਨਟਾਰੀਓ ਸਰਕਾਰ ਨਵੇਂ ਲੋਕਲ ਸਕੂਲਜ਼ ਵਿੱਚ ਨਿਵੇਸ਼ ਕਰਕੇ ਬਰੈਂਪਟਨ ਦੇ ਪਰਿਵਾਰਾਂ ਲਈ ਵਰਲਡ ਕਲਾਸ ਐਜੂਕੇਸ਼ਨ ਸਿਸਟਮ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ। ਓਨਟਾਰੀਓ ਸਰਕਾਰ ਚਾਹੁੰਦੀ ਹੈ ਕਿ ਬਰੈਂਪਟਨ ਦੇ ਬੱਚੇ ਵਿਸ਼ਵ ਮਿਆਰੀ ਹੁਨਰ ਨੂੰ ਆਪਣੇ ਸਕੂਲਾਂ ਵਿੱਚ ਹੀ ਸਿੱਖਣ ਤੇ ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਅਗਾਂਹ ਵੱਧ ਸਕਣ।

ਬਿਆਂਕਾ ਐਂਡਰੀਸਕੂ ਨੂੰ ਕੀਅ ਟੂ ਦ ਸਿਟੀ ਨਾਲ ਨਵਾਜਿਆ ਗਿਆ

ਮਿਸੀਸਾਗਾ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਐਤਵਾਰ ਦੁਪਹਿਰ ਨੂੰ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿੱਚ ਯੂਐਸ ਓਪਨ ਜਿੱਤਣ ਵਾਲੀ ਕੈਨੇਡੀਅਨ ਖਿਡਾਰਨ ਬਿਆਂਕਾ ਐਂਡਰੀਸਕੂ ਦੀ ਜਿੱਤ ਦੇ ਜਸ਼ਨ ਮਨਾਏ ਗਏ। ਇਸ ਮੌਕੇ ਐਂਡਰੀਸਕੂ ਦੀਆਂ ਪ੍ਰਾਪਤੀਆਂ ਲਈ ਉਸ ਦਾ ਸਨਮਾਨ ਕਰਨ ਵਾਸਤੇ ਮੇਅਰ ਵੱਲੋਂ ਉਸ ਨੂੰ ਕੀਅ ਟੂ ਦ ਸਿਟੀ ਦੇ ਕੇ ਨਵਾਜਿਆ ਗਿਆ। ਇੱਥੇ ਹੀ ਬੱਸ ਨਹੀਂ ਮਿਸੀਸਾਗਾ ਦੀ ਇੱਕ ਸਟਰੀਟ ਦਾ ਨਾਂ ਵੀ ਐਂਡਰੀਸਕੂ 

ਸ਼ੀਅਰ ਵੱਲੋਂ ਯੂਨੀਵਰਸਲ ਟੈਕਸ ਕੱਟ ਦਾ ਐਲਾਨ

ਸਰ੍ਹੀ, ਬੀਸੀ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਵੱਲੋਂ ਅੱਜ ਯੂਨੀਵਰਸਲ ਟੈਕਸ ਕੱਟ ਸਬੰਧੀ ਕੀਤੇ ਗਏ ਐਲਾਨ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਉੱਤੇ ਸੱਭ ਤੋਂ ਘੱਟ ਆਮਦਨ ਵਾਲੇ ਔਸਤਨ ਕੈਨੇਡੀਅਨ ਪਰਿਵਾਰਾਂ ਨੂੰ ਇਨਕਮ ਟੈਕਸ ਉੱਤੇ ਪ੍ਰਤੀ ਸਾਲ 850 ਡਾਲਰ ਦੀ ਬਚਤ ਹੋਵੇਗੀ।
ਸ਼ੀਅਰ ਨੇ ਆਖਿਆ ਕਿ ਇਹ ਯੂਨੀਵਰਸਲ ਟੈਕਸ ਕੱਟ ਹੈ ਜਿਹੜਾ ਕਿ ਖਾਸ ਤੌਰ ਉੱਤੇ ਤੁਹਾਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਹਰੇਕ ਕੈਨੇਡੀਅਨ ਨੂੰ ਇਨਕਮ ਟੈਕਸ ਵਿੱਚ ਕਟੌਤੀ ਨਾਲ ਰਾਹਤ ਮਿਲੇਗੀ ਜਦਕਿ ਸੱਭ ਤੋਂ ਘੱਟ ਆਮਦਨ ਵਾਲਿਆਂ ਨੂੰ ਸੱਭ ਤੋਂ ਵੱਧ ਫਾਇਦਾ ਹੋਵੇਗਾ। ਯੂਨੀਵਰਸਲ ਟੈਕਸ ਕਟੌਤੀ ਤਹਿਤ 47,630 ਡਾਲਰ ਤੋਂ ਘੱਟ ਆਮਦਨ ਵਾਲਿਆਂ ਲਈ ਟੈਕਸ ਦਰ 15 ਫੀ ਸਦੀ ਤੋਂ ਘੱਟ ਕੇ 13.75 ਫੀ ਸਦੀ ਰਹਿ ਜਾਵੇਗੀ। ਇਸ ਨਾਲ ਕੋਈ ਵੀ ਵਿਅਕਤੀ ਟੈਕਸਾਂ ਉੱਤੇ 440 ਡਾਲਰ ਤੱਕ ਦੀ ਬਚਤ ਕਰ ਪਾਵੇਗਾ। ਇੱਕ ਜੋੜਾ ਜਿਸਦੀ ਔਸਤ ਤਨਖਾਹ ਹੈ, ਇਸ ਨਾਲ ਸਾਲ ਦੇ 850 ਡਾਲਰ ਦੀ ਬਚਤ ਕਰ ਸਕੇਗਾ।

ਜਗਮੀਤ ਸਿੰਘ ਵੱਲੋਂ ਨੈਸ਼ਨਲ ਆਟੋਮੋਟਿਵ ਸਟਰੈਟੇਜੀ ਦਾ ਐਲਾਨ

ਬਰੈਂਪਟਨ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਐਨਡੀਪੀ ਵੱਲੋਂ ਅਜਿਹੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਚੰਗੀ ਆਮਦਨ ਵਾਲੀਆਂ ਆਟੋ ਜੌਬਜ਼ ਨੂੰ ਬਰੈਂਪਟਨ ਵਿੱਚ ਕਾਇਮ ਰੱਖਿਆ ਜਾ ਸਕੇ ਤੇ ਅਜਿਹੀਆਂ ਨਵੀਆਂ ਜੌਬਜ਼ ਨੂੰ ਆਕਰਸਿ਼ਤ ਕੀਤਾ ਜਾ ਸਕੇ। ਬਰੈਂਪਟਨ ਤੋਂ ਐਨਡੀਪੀ ਉਮੀਦਵਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਐਲਾਨ ਉਨ੍ਹਾਂ ਦੀ ਕਮਿਊਨਿਟੀ ਲਈ ਵੱਡੀ ਜਿੱਤ ਹੈ।

ਅਮਰੀਕੀ ਡਾਕਟਰ ਦੇ ਘਰੋਂ ਦੋ ਹਜ਼ਾਰ ਭਰੂਣ ਮਿਲੇ

ਵਾਸ਼ਿੰਗਟਨ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੇ ਇਲੀਨੋਇਸ ਰਾਜ ਵਿੱਚ ਗਰਭਪਾਤ ਕਰਾਉਣ ਵਾਲੇ ਇੱਕ ਡਾਕਟਰ ਦੇ ਘਰੋਂ ਦੋ ਹਜ਼ਾਰ ਤੋਂ ਵੱਧ ਭਰੂਣਾਂ ਦੇ ਪਿੰਜਰ ਮਿਲੇ ਹਨ। ਇੰਨੀ ਗਿਣਤੀ ਵਿੱਚ ਭਰੂਣ ਮਿਲਣ ਨਾਲ ਹਰ ਕੋਈ ਹੈਰਾਨ ਹੈ। ਜਿਸ ਡਾਕਟਰ ਦੇ ਘਰੋਂ ਇਹ ਬਰਾਮਦਗੀ ਹੋਈ ਹੈ, ਉਹ ਇਸ ਦੁਨੀਆ ਵਿੱਚ ਨਹੀਂ ਹੈ।

ਭਾਰਤ-ਪਾਕਿ ਕੁੜੱਤਣ ਦਾ ਤਾਪੀ ਪ੍ਰਾਜੈਕਟ 'ਤੇ ਕੋਈ ਅਸਰ ਨਹੀਂ ਪਵੇਗਾ

ਇਸਲਾਮਾਬਾਦ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਸਰਕਾਰ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਕਸ਼ਮੀਰ ਬਾਰੇ ਭਾਰਤ ਪਾਕਿ ਵਿਚਾਲੇ ਤਣਾਅ ਦਾ ਅਸਰ ਤਾਪੀ (ਤੁਰਕਮੇਨਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਭਾਰਤ) ਅਤੇ ਹੋਰ ਦੇ ਗੈਸ ਪਾਈਪਲਾਈਨ ਪ੍ਰਾਜੈਕਟਾਂ 'ਤੇ ਨਹੀਂ ਪਵੇਗਾ।

ਭਾਰਤੀ ਜੋੜੇ ਦੇ ਦਾਨ ਨਾਲ ਅਮਰੀਕਾ 'ਚ ਮੈਡੀਕਲ ਕਾਲਜ ਖੁੱਲ੍ਹਾ

ਫਲੋਰੀਡਾ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਕ ਭਾਰਤ ਵੰਸ਼ੀ ਡਾਕਟਰ ਜੋੜੇ ਕਿਰਨ ਸੀ ਪਟੇਲ ਅਤੇ ਪੱਲਵੀ ਪਟੇਲ ਦੇ ਰਿਕਾਰਡ 25 ਕਰੋੜ ਡਾਲਰ ਦਾਨ ਨਾਲ ਅਮਰੀਕਾ ਦੇ ਫਲੋਰੀਡਾ ਸੂਬੇ 'ਚ ਤਿਆਰ ਮੈਡੀਕਲ ਕਾਲਜ ਦੀ ਸ਼ੁਰੂਆਤ ਬੀਤੇ ਦਿਨੀਂ ਹੋ ਗਈ। ਕਿਸੇ ਭਾਰਤਵੰਸ਼ੀ ਵੱਲੋਂ ਅਮਰੀਕਾ 'ਚ ਦਿੱਤਾ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਦਾਨ ਹੈ।

ਪਾਕਿ ਵਿੱਚ ਭੜਕੀ ਭੀੜ ਨੇ ਹਿੰਦੂ ਟੀਚਰ ਨੂੰ ਕੁੱਟਿਆ, ਮੰਦਰ ਵਿੱਚ ਭੰਨਤੋੜ

ਸਿੰਧ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਵਿੱਚ ਘੱਟ ਗਿਣਤੀਆਂ ਉਤੇ ਕਿਸ ਤਰ੍ਹਾਂ ਦਾ ਜ਼ੁਲਮ ਕੀਤਾ ਜਾਂਦਾ ਹੈ, ਉਸ ਦੀ ਇਕ ਹੋਰ ਤਾਜ਼ਾ ਤਸਵੀਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਸਿੰਧ ਪ੍ਰਾਤ ਦੇ ਗੋਤਕੀ ਇਲਾਕੇ ਵਿਚ ਕੱਟੜਪੰਥੀਆਂ ਨੇ ਇਕ ਮੰਦਰ ਵਿਚ ਭੰਨਤੋੜ ਕੀਤੀ ਹੈ। ਇਹ ਵਿਵਾਦ ਸਥਾਨਕ ਹਾਈ ਸਕੂਲ ਦੇ ਇਕ ਹਿੰਦੂ ਟੀਚਰ ਉੱਤੇ ਅੱਲ੍ਹਾ ਦੀ ਨਿੰਦਾ ਦੇ ਝੂਠੇ ਦੋਸ਼ਾਂ ਦੇ ਨਾਲ ਸ਼ੂਰੁ ਹੋਇਆ ਸੀ। ਟੀਚਰ ਉਤੇ ਇਹ ਦੋਸ਼ ਇਕ ਵਿਦਿਆਰਥੀ ਨੇ ਲਾਇਆ ਸੀ। 

ਇਮਰਾਨ ਖ਼ਾਨ ਨੂੰ ਭਾਰਤ ਨਾਲ ਜੰਗ ਦਾ ਖ਼ਦਸ਼ਾ

ਇਸਲਾਮਾਬਾਦ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਮਗਰੋਂ ਭਾਰਤ ਨਾਲ ਗੱਲਬਾਤ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਭਾਰਤ ਨਾਲ ਰਵਾਇਤੀ ਜੰਗ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਉਪਮਹਾਦੀਪ ਤੋਂ ਅਗਾਂਹ ਵੀ ਜਾ ਸਕਦੀ ਹੈ। ਇਮਰਾਨ ਨੇ ਕਿਹਾ ਕਿ ਉਨ੍ਹਾਂ ਸੰਯੁਕਤ ਰਾਸ਼ਟਰ ਕੋਲ ਪਹੁੰਚ ਕੀਤੀ ਹੈ। ‘ਅਲ ਜਜ਼ੀਰਾ’ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਕਦੇ ਵੀ

ਪਾਕਿ ’ਚ ਕੰਟਰੋਲ ਰੇਖਾ ਵੱਲ ਮਾਰਚ ਦਾ ਪ੍ਰੋਗਰਾਮ ਟਲਿਆ

ਇਸਲਾਮਾਬਾਦ,15 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ’ਚ ਕੁਝ ਸਿਆਸੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਭਾਰਤ ਨਾਲ ਲਗਦੀ ਕੰਟਰੋਲ ਰੇਖਾ ਵੱਲ ਪ੍ਰਸਤਾਵਿਤ ਮਾਰਚ ਨੂੰ ਵਜ਼ੀਰੇ ਆਜ਼ਮ ਇਮਰਾਨ ਖ਼ਾਨ

ਸਾਊਦੀ ਅਰਬ ’ਚ ਤੇਲ ਕੰਪਨੀ ਅਰਾਮਕੋ ’ਤੇ ਡਰੋਨ ਹਮਲੇ

ਦੁਬਈ,14 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਊਦੀ ਅਰਬ ’ਚ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਪ੍ਰੋਸੈਸਿੰਗ ਕੰਪਨੀ ਅਰਾਮਕੋ ਦੇ ਦੋ ਪਲਾਂਟਾਂ ’ਤੇ ਸ਼ਨਿਚਰਵਾਰ ਤੜਕੇ ਡਰੋਨਾਂ ਰਾਹੀਂ ਹਮਲੇ ਕੀਤੇ ਗਏ। ਸਾਊਦੀ ਅਰਬ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਹਮਲੇ ਕਾਰਨ ਆਲਮੀ ਪੱਧਰ ’ਤੇ ਤੇਲ ਸਪਲਾਈ ਲਈ ਅਹਿਮ ਪ੍ਰੋਸੈਸਰ ’ਚ ਭਿਆਨਕ ਅੱਗ ਲੱਗ ਗਈ। ਇਹ ਹਮਲੇ ਅਬਕੈਕ ਅਤੇ ਖੁਰਾਇਸ ਤੇਲ ਰਿਫਾਇਨਰੀਆਂ ’ਚ ਹੋਏ ਹਨ। ਯਮਨ ਦੇ ਹੂਥੀ ਬਾਗ਼ੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਹੈ। ਗੁੱਟ ਦੇ ਅਲ-ਮਸੀਰਾ ਟੀਵੀ ਨੇ ਕਿਹਾ ਕਿ ਬਾਗ਼ੀਆਂ ਨੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0083107345
Copyright © 2019, Panjabi Times. All rights reserved. Website Designed by Mozart Infotech