ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਹਾਂਗਕਾਂਗ ’ਚ ਚੀਨ ਪੱਖੀ ਅਤੇ ਵਿਰੋਧੀ ਰੈਲੀਆਂ ਨਾਲ ਮਾਹੌਲ ਭਖਿਆ

August 18, 2019 07:44 PM

ਹਾਂਗਕਾਂਗ,17 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਹਾਂਗਕਾਂਗ ’ਚ ਲੋਕਤੰਤਰ ਹਮਾਇਤੀ ਕਾਰਕੁਨਾਂ ਨੇ ਫਿਰ ਤੋਂ ਵੱਡਾ ਮਾਰਚ ਕੱਢਿਆ ਹੈ। ਇਸ ਵਾਰ ਦੀਆਂ ਰੈਲੀਆਂ ਅੰਦੋਲਨ ਲਈ ਵੱਡਾ ਇਮਤਿਹਾਨ ਸਾਬਿਤ ਹੋਣਗੀਆਂ ਕਿਉਂਕਿ ਹਫ਼ਤੇ ਦੇ ਸ਼ੁਰੂ ’ਚ ਹਵਾਈ ਅੱਡੇ ’ਤੇ ਪ੍ਰਦਰਸ਼ਨ ਦੀ ਕਾਫੀ ਆਲੋਚਨਾ ਹੋਈ ਸੀ। ਇਸ ਦੇ ਨਾਲ ਚੀਨ ਦੇ ਅਗਲੇ ਕਦਮ ਨੂੰ ਲੈ ਕੇ ਵੀ ਫਿਕਰ ਵੱਧ ਗਿਆ ਹੈ।
ਉਧਰ ਸਰਕਾਰ ਪੱਖੀ ਹਜ਼ਾਰਾਂ ਸਮਰਥਕ ਵੀ ਮਾਰਚ ਕਢਦੇ ਹੋਏ ਪਾਰਕ ’ਚ ਜਮ੍ਹਾਂ ਹੋਏ ਅਤੇ ਲੋਕਤੰਤਰ ਪੱਖੀ ਪ੍ਰਦਰਸ਼ਨਕਾਰੀਆਂ ਦੀ ਆਲੋਚਨਾ ਕਰਦਿਆਂ ਪੁਲੀਸ ਦੀ ਹਮਾਇਤ ਕੀਤੀ। ਉਹ ਚੀਨੀ ਝੰਡੇ ਵੀ ਲਹਿਰਾ ਰਹੇ ਸਨ। ਪਿਛਲੇ 10 ਹਫ਼ਤਿਆਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਨੇ ਕੌਮਾਂਤਰੀ ਆਰਥਿਕ ਕੇਂਦਰ ਨੂੰ ਮੁਸ਼ਕਲ ’ਚ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਚੀਨ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੋਇਆ ਹੈ। ਚੀਨ ਨੇ ਹਿੰਸਕ ਪ੍ਰਦਰਸ਼ਨਕਾਰੀਆਂ ਦੇ ਕਦਮ ਨੂੰ ‘ਅਤਿਵਾਦੀਆਂ ਵਰਗੀ ਕਾਰਵਾਈ’ ਕਰਾਰ ਦਿੱਤਾ ਹੈ। ਸ਼ਨਿਚਰਵਾਰ ਨੂੰ ਹਜ਼ਾਰਾਂ ਲੋਕਾਂ ਨੇ ਮੋਹਲੇਧਾਰ ਮੀਂਹ ਵਿਚਕਾਰ ਰੈਲੀ ਕੱਢੀ ਜਿਸ ਦੀ ਅਗਵਾਈ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਸੀ। ਪੁਲੀਸ ਨੇ ਪਹਿਲਾਂ ਰੈਲੀ ’ਤੇ ਪਾਬੰਦੀ ਲਾਈ ਸੀ ਪਰ ਬਾਅਦ ’ਚ ਉਸ ਦਾ ਰਾਹ ਬਦਲਣ ਨਾਲ ਉਹ ਨਰਮ ਪੈ ਗਈ। ਲੋਕਾਂ ਨੇ ਪੁਲੀਸ ਕਾਰਵਾਈ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਦੰਗਾਕਾਰੀ ਕਰਾਰ ਦਿੱਤਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਕੈਨੇਡਾ 'ਚ ਕੜਾਕੇ ਦੀ ਠੰਢ ਤੇ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਿਤ

ਟੋਰਾਂਟੋ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕੈਨੇਡਾ ਵਿਚ ਸਰਦ ਰੁੱਤ ਜੋਬਨ 'ਤੇ ਹੈ ਅਤੇ ਚੁਫੇਰੇ ਦੂਰ ਤੱਕ ਬਰਫ਼ ਦੀ ਵਿਛੀ ਚਿੱਟੀ ਚਾਦਰ ਨਜ਼ਰ ਪੈਂਦੀ ਹੈ¢ ਤਾਪਮਾਨ ਜਮਾਓ ਦਰਜੇ ਤੋਂ ਹੇਠਾਂ ਰਹਿਣਾ ਆਮ ਗੱਲ ਹੈ¢ ਬੀਤੇ 48 ਕੁ ਘੰਟਿਆਂ ਦੌਰਾਨ ਦੇਸ਼ 'ਚ ਸਾਰੀਆਂ ਦਿਸ਼ਾਵਾਂ ਤੋਂ ਬਰਫ਼ਬਾਰੀ ਅਤੇ ਸੀਤ ਲਹਿਰ ਵਗਣ ਦੀਆਂ ਖ਼ਬਰਾਂ ਆਈਆਂ¢ ਨਿਊਫਾਊਾਡਲੈਂਡ 'ਚ ਤਾਂ ਰਿਕਾਰਡ ਤੋੜ ਬਰਫ਼ਬਾਰੀ ਕਾਰਨ ਕੇਂਦਰ ਸਰਕਾਰ ਨੂੰ ਫ਼ੌਜ ਤਾਇਨਾਤ ਕਰਨੀ ਪਈ, ਜਿਸ ਨਾਲ ਰਿਹਾਇਸ਼ੀ ਇਲਾਕਿਆਂ 'ਚੋਂ ਬਰਫ਼ ਹਟਾਉਣ ਦੀ ਮਦਦ ਮਿਲ ਰਹੀ ਹੈ¢ ਟੋਰਾਂਟੋ ਇਲਾਕੇ 'ਚ ਬੀਤੇ ਦੋ ਦਿਨ ਨਵੇਂ ਸਾਲ ਦੀ ਪਹਿਲੀ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ ਅਤੇ ਸਨਿੱਚਰਵਾਰ ਨੂੰ ਹਵਾਈ ਅੱਡੇ 'ਤੇ ਜਹਾਜ਼ਾਂ ਦੀ ਆਵਾਜਾਈ 'ਚ ਵਿਘਨ ਰਿਹਾ¢ ਬਰਫ਼ੀਲੇ ਤੂਫ਼ਾਨ ਨਾਲ ਘਰਾਂ ਨੂੰ ਜਾਂਦੇ ਰਸਤੇ, ਪਟੜੀਆਂ ਅਤੇ ਸੜਕਾਂ ਬਰਫ਼ ਨਾਲ ਲੱਦ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਸਾਫ਼ ਕਰਨਾ ਵੱਡੀ ਚੁਣੌਤੀ ਹੁੰਦੀ ਹੈ¢ ਖ਼ਰਾਬ ਮੌਸਮ ਦੌਰਾਨ ਸੜਕਾਂ 'ਤੇ ਆਵਾਜਾਈ ਤਾਂ ਘੱਟ ਹੁੰਦੀ ਹੈ ਪਰ ਤੇਜ਼ ਰਫ਼ਤਾਰ ਗੱਡੀਆਂ ਸੜਕਾਂ ਤੋਂ ਲਹਿ ਕੇ ਖੱਡਾਂ 'ਚ ਪਲਟਣ ਬਾਰੇ ਪਤਾ ਲੱਗਦਾ ਰਹਿੰਦਾ ਹੈ¢ ਬਰਫ਼ਬਾਰੀ ਦੇ ਕੁਝ ਘੰਟਿਆਂ ਦੌਰਾਨ ਹੀ ਟੋਰਾਂਟੋ ਇਲਾਕੇ ਦੀਆਂ ਸੜਕਾਂ 'ਤੇ 200 ਦੇ ਕਰੀਬ ਹਾਦਸੇ ਆਮ ਵਾਪਰ ਜਾਂਦੇ ਹਨ¢

ਕੈਨਬਰਾ 'ਚ ਗੜਿਆਂ ਨਾਲ ਭਾਰੀ ਨੁਕਸਾਨ

ਸਿਡਨੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਿਛਲੇ ਕਈ ਮਹੀਨਿਆਂ ਤੋਂ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੇ ਜਿੱਥੇ ਭਾਰੀ ਤਬਾਹੀ ਕੀਤੀ ਹੈ, ਉੱਥੇ ਰਾਜਧਾਨੀ ਕੈਨਬਰਾ ਵਿਚ ਪਏ ਗੜਿਆਂ ਨੇ ਫਿਰ ਇਕ ਭਿਅੰਕਰ ਰੂਪ ਅਖਤਿਆਰ ਕੀਤਾ ਹੈ | ਗੜੇ ਟੈਨਿਸ ਗੇਂਦ ਜਿੰਨੇ ਵੱਡੇ ਸਨ ਅਤੇ ਸਾਰੇ ਪਾਸੇ ਗੜਿਆਂ ਨੇ ਚਿੱਟੀ ਚਾਦਰ ਵਿਛਾ ਦਿੱਤੀ | ਇਸ 'ਚ 2 ਲੋਕ ਫੱਟੜ ਹੋਏ, ਜਿਸ ਨੂੰ ਹਸਪਤਾਲ ਲਿਜਾਇਆ ਗਿਆ | ਬਲੂ ਮੋਨਟੇਨ ਦੇ ਇਲਾਕੇ ਵਿਚ ਵੀ ਅਸਮਾਨੀ ਬਿਜਲੀ ਨਾਲ ਦੋ ਲੋਕ ਪ੍ਰਭਾਵਿਤ ਹੋਏ | ਇਨ੍ਹਾਂ ਗੜਿਆਂ ਨਾਲ ਘਰਾਂ ਦੀਆਂ ਛੱਤਾਂ, ਗੱਡੀਆਂ ਤੇ ਬਾਹਰ ਪਈਆਂ ਕਈ ਵਸਤਾਂ ਦਾ ਨੁਕਸਾਨ ਹੋਇਆ | ਐਮਰਜੈਂਸੀ ਵਿਭਾਗ ਨੂੰ 1200 ਦੇ ਕਰੀਬ ਫ਼ੋਨ ਆਏ ਜਿੱਥੇ ਉਨ੍ਹਾਂ ਤਤਕਾਲ ਮਦਦ ਮੰਗੀ |

ਹਵਾਈ 'ਚ ਗੋਲੀਬਾਰੀ 'ਚ 2 ਪੁਲਿਸ ਅਧਿਕਾਰੀਆਂ ਦੀ ਮੌਤ

ਹੋਨੋਲੁਲੂ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਹੁਵਾਈ ਦੀ ਰਾਜਧਾਨੀ ਹੋਨੋਲੁਲੂ 'ਚ ਗੋਲੀਬਾਰੀ ਦੀ ਘਟਨਾ 'ਚ ਦੋ ਪੁਲਿਸ ਅਧਿਕਾਰੀ ਮਾਰੇ ਗਏ | ਸਮਾਚਾਰ ਏਜੰਸੀ ਸਿਨਹੂਆ ਅਨੁਸਾਰ ਹੁਵਾਈ ਨਿਊਜ਼ ਨਾਓ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇਹ ਘਟਨਾ ਐਤਵਾਰ ਨੂੰ ਹੋਨੋਲੁਲੂ 'ਚ ਡਾਇਮੰਡ ਹੇਡ ਦੇ ਕੋਲ ਵਾਪਰੀ | ਇਸ ਦੇ ਕਾਰਨਾਂ ਬਾਰੇ ਫ਼ਿਲਹਾਲ ਅਜੇ ਸਾਫ਼ ਨਹੀਂ ਹੋ ਸਕਿਆ | ਪਹਿਲੀ ਪੀੜਤ ਮਹਿਲਾ ਅਧਿਕਾਰੀ ਨੂੰ ਬਹੁਤ ਗੰਭੀਰ ਹਾਲਤ 'ਚ ਕੁਇੰਸ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਬਾਅਦ 'ਚ ਉਸ ਨੇ ਦਮ ਤੋੜ ਦਿੱਤਾ | ਕਾਨੂੰਨ ਪਰਿਵਰਤਨ ਅਧਿਕਾਰੀਆਂ ਅਨੁਸਾਰ ਦੂਜਾ ਅਧਿਕਾਰੀ ਜਿਸ ਦੀ ਹਾਲਤ ਬਹੁਤ ਨਾਜ਼ੁਕ ਸੀ, ਉਸ ਦੀ ਵੀ ਮੌਤ ਹੋ ਗਈ | 

ਦੋ ਸਾਲ ਦੇ ਬੱਚੇ ਨੂੰ ਚੁੰਮਣ 'ਤੇ ਭਾਰਤੀ ਸਲਾਖਾਂ ਪਿੱਛੇ

ਸਿਡਨੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਿਡਨੀ ਦੇ ਜਲ-ਜੀਵਾਂ ਨੂੰ ਦੇਖਣ ਵਾਲੇ ਇਕਵੇਰੀਅਮ ਸੈਂਟਰ ਵਿਚ ਭਾਰਤੀ ਮੂਲ ਦੇ 28 ਸਾਲਾ ਵਿਅਕਤੀ ਨੂੰ 2 ਸਾਲਾ ਬੱਚੇ ਨੂੰ ਚੁੰਮਣ ਕਰਨ 'ਤੇ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਘਟਨਾ ਕੱਲ੍ਹ ਸ਼ਾਮ ਨੂੰ ਉਸ ਸਮੇਂ ਵਾਪਰੀ ਜਦ ਇਹ ਵਿਅਕਤੀ ਨੇ ਬੱਚੇ ਨੂੰ ਚੁੰਮਣ ਕੀਤਾ | ਪਰਿਵਾਰ ਵਲੋਂ ਕਿਹਾ ਗਿਆ ਕਿ ਉਸ ਨੇ ਬੱਚੇ ਦੀ ਰੇੜੀ ਵੀ ਖਿੱਚ ਕੇ ਇਕ ਪਾਸੇ ਕੀਤੀ | ਜਿੱਥੇ ਸ਼ਿਕਾਇਤ ਦਰਜ ਕਰਾਉਣ 'ਤੇ ਪੁਲਿਸ ਨੇ 10 ਸਾਲ ਤੋਂ ਘੱਟ ਬੱਚੇ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਚ ਵਿਅਕਤੀ ਗਿ੍ਫ਼ਤਾਰ ਕਰ ਲਿਆ ਉੱਥੇ ਉਸ ਦੀ ਜ਼ਮਾਨਤ ਵੀ ਰੱਦ ਹੋ ਗਈ ਹੈ | ਇੱਥੇ ਗੌਰਤਲਬ ਹੈ ਕਿ ਪਿਛਲੇ ਸਾਲ ਇਕ ਭਾਰਤੀ ਬੱਚੇ ਦੀ ਗਲ 'ਤੇ ਹੱਥ ਲਾਉਣ 'ਤੇ ਸਲਾਖਾਂ ਪਿੱਛੇ ਗਿਆ ਸੀ |

ਕੈਨੇਡੀਅਨ ਬਲੱਡ ਸਰਵਿਸਿਜ਼ ਵਲੋਂ 'ਸਿੱਖ ਨੇਸ਼ਨ' ਸੰਸਥਾ ਦਾ ਸਨਮਾਨ

ਐਬਟਸਫੋਰਡ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : -ਕੈਨੇਡੀਅਨ ਬਲੱਡ ਸਰਵਿਸਿਜ਼ ਵਲੋਂ ਕੈਨੇਡਾ ਵਿਚ ਸਿੱਖਾਂ ਦੀ ਨਾਮਵਰ ਸਮਾਜ ਸੇਵੀ ਸੰਸਥਾ 'ਸਿੱਖ ਨੇਸ਼ਨ 'ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ, ਹੈ ਜੋ ਕਿ ਸਮੁੱਚੇ ਭਾਈਚਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਸਿੱਖ ਨੇਸ਼ਨ ਨੂੰ ਇਹ ਸਨਮਾਨ ਵੱਡੇ ਪੱਧਰ 'ਤੇ ਖ਼ੂਨਦਾਨ ਕਰਨ ਲਈ ਦਿੱਤਾ ਗਿਆ ਹੈ | ਸਿੱਖ ਨੇਸ਼ਨ ਸੰਸਥਾ ਦੇ ਸੈਂਕੜੇ ਵਲੰਟੀਅਰ ਹਰ ਸਾਲ ਨਵੰਬਰ ਮਹੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੈਨੇਡਾ ਭਰ ਵਿਚ ਖ਼ੂਨਦਾਨ ਕੈਂਪ ਲਾਉਂਦੇ ਹਨ, ਜਿੱਥੇ ਸਾਰੀਆਂ ਕੌਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਖ਼ੂਨਦਾਨ ਕਰਦੇ ਹਨ | ਕੈਨੇਡਾ ਦੇ ਜੰਮਪਲ ਪੰਜਾਬੀ ਬੱਚੇ ਵਲੰਟੀਅਰ ਵਜੋਂ ਸੇਵਾਵਾਂ ਨਿਭਾਉਂਦੇ ਹਨ |

ਲਿਬਨਾਨ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਝੜਪਾਂ 'ਚ 140 ਜ਼ਖ਼ਮੀ

ਬੇਰੂਤ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਲਿਬਨਾਨ ਦੀ ਰਾਜਧਾਨੀ ਬੇਰੂਤ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਦੰਗਾ ਪੁਲਿਸ ਦੇ ਵਿਚਾਲੇ ਝੜਪਾਂ 'ਚ 140 ਲੋਕ ਜ਼ਖ਼ਮੀ ਹੋ ਗਏ | ਲਿਬਨਾਨੀ ਰੈੱਡ ਕਰਾਸ ਦੇ ਮੁੱਖ ਸਕੱਤਰ ਜਾਰਜਸ ਕੇਟਾਨੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ | ਸਮਾਚਾਰ ਏਜੰਸੀ ਸਿਨਹੂਆ ਅਨੁਸਾਰ ਕੇਟਾਨੇਹ ਨੇ ਕਿਹਾ ਕਿ 40 ਨੂੰ ਨਜ਼ਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ, ਉੱਥੇ ਹੀ ਬਾਕੀ ਲੋਕਾਂ ਦਾ ਮੌਕੇ 'ਤੇ ਹੀ ਇਲਾਜ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਜ਼ਖ਼ਮੀਆਂ 'ਚ ਪ੍ਰਦਰਸ਼ਨਕਾਰੀ ਅਤੇ ਸੁਰੱਖਿਆ ਬਲ ਦੋਵੇਂ ਹੀ ਸਨ |

ਕੈਲਗਰੀ ਨੇੜੇ ਇਕ ਘਰ ਨੂੰ ਲੱਗੀ ਅੱਗ, ਇਕ ਦੀ ਹਾਲਤ ਗੰਭੀਰ

ਕੈਲਗਰੀ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਲੰਘੇ ਕੱਲ੍ਹ ਨਾਰਥ ਈਸਟ ਕੈਲਗਰੀ ਦੀ ਟੈਂਪਲ ਕਮਿਊਨਿਟੀ 'ਚ ਟੈਂਪਲਬਾਇ ਡਰਾਈਵ ਦੇ 100 ਬਲਾਕ 'ਚ ਇਕ ਘਰ ਨੂੰ ਅੱਗ ਲੱਗ ਗਈ ਤੇ ਇਕ ਵਿਅਕਤੀ ਨੂੰ ਬੇਹੱਦ ਗੰਭੀਰ ਜ਼ਖ਼ਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ¢ ਜਦੋਂ ਫਾਇਰ ਦਸਤੇ ਮੌਕੇ 'ਤੇ ਪਹੁੰਚੇ ਤਾਂ ਇਹ ਵਿਅਕਤੀ ਘਰ ਦੇ ਅੰਦਰ ਹੀ ਸੀ ਤੇ ਉਸ ਨੂੰ ਬਾਹਰ ਕੱਢਣ 'ਚ ਵੀ ਅੱਗ ਲੱਗੀ ਹੋਈ 

ਨਾਗਰਿਕਤਾ ਕਾਨੂੰਨ ਬੇਲੋੜਾ: ਸ਼ੇਖ ਹਸੀਨਾ

ਦੁਬਈ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਸ਼ੇਖ ਹਸੀਨਾ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਨੂੰ ਭਾਰਤ ਦੇ ਅੰਦਰੂਨੀ ਮਾਮਲੇ ਕਰਾਰ ਦਿੱਤਾ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਜ਼ਰੂਰੀ ਨਹੀਂ ਸੀ।ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਗਲਫ਼ ਨਿਊਜ਼ ਨੂੰ ਦਿੱਤੇ ਇੰਟਰਵਿਊ ’ਚ ਨਵੇਂ ਨਾਗਰਿਕਤਾ ਕਾਨੂੰਨ ਦਾ ਹਵਾਲਾ ਦਿੰਦਿਆਂ ਆਖਿਆ, ‘‘ਅਸੀਂ ਨਹੀਂ ਸਮਝ ਸਕਦੇ (ਭਾਰਤ ਸਰਕਾਰ ਵੱਲੋਂ) ਇਹ ਕਿਉਂ ਕੀਤਾ ਗਿਆ। ਇਹ ਜ਼ਰੂਰੀ ਨਹੀਂ ਸੀ।’’ ਪ੍ਰਧਾਨ ਮੰਤਰੀ ਹਸੀਨਾ ਦਾ ਇਹ ਬਿਆਨ ਬੰਗਲਾਦੇਸ਼ ਵਿਦੇਸ਼ ਮੰਤਰੀ ਏਕੇ ਅਬਦੁਲ ਮੋਮੇਨ ਵੱਲੋਂ ਸੀਏਏ ਅਤੇ ਐੱਨਆਰਸੀ ਸਬੰਧੀ ਦਿੱਤੇ ਬਿਆਨ ਤੋਂ

ਮਹਾਦੋਸ਼: ਟਰੰਪ ਦੀ ਕਾਨੂੰਨੀ ਟੀਮ ਵੱਲੋਂ ਪਹਿਲਾ ਜਵਾਬ ਦਾਇਰ

ਵਾਸ਼ਿੰਗਟਨ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਕਾਨੂੰਨੀ ਟੀਮ ਨੇ ਮਹਾਦੋਸ਼ ਮਾਮਲੇ ’ਚ ਸੈਨੇਟ ਵੱਲੋਂ ਸੰਮਨ ਭੇਜੇ ਜਾਣ ਮਗਰੋਂ ਆਪਣਾ ਪਹਿਲਾ ਜਵਾਬ ਦਾਇਰ ਕਰ ਦਿੱਤਾ ਹੈ। ਉਨ੍ਹਾਂ ਪ੍ਰਤੀਨਿਧ ਸਦਨ ਵੱਲੋਂ ਲਗਾਏ ਗਏ ਦੋ ਦੋਸ਼ਾਂ ਨੂੰ ਬਹੁਤ ਹੀ ਸ਼ਰੇਆਮ ਤੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕੀ ਲੋਕਾਂ ਦੇ ਫ਼ੈਸਲੇ ਨੂੰ ਬਦਲਣ ਦੀ ਕੋਸ਼ਿਸ਼ ਕਰਾਰ ਦਿੱਤਾ। ਟਰੰਪ ਦੇ ਵਕੀਲਾਂ ਨੇ ਸੈਨੇਟ ਕੋਲ ਦਾਇਰ ਕੀਤੇ ਛੇ ਸਫ਼ਿਆਂ ਦੇ ਜਵਾਬ ’ਚ ਕਿਹਾ,

ਇਰਾਕ, ਲੈਬਨਾਨ ਅਤੇ ਹਾਂਗਕਾਂਗ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ

ਬਗਦਾਦ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਰਾਕ, ਲੈਬਨਾਨ ਅਤੇ ਹਾਂਗਕਾਂਗ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਵਿੱਚ ਸੈਂਕੜੇ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਸੁਰੱਖਿਆ ਮੁਲਾਜ਼ਮ ਵੀ ਸ਼ਾਮਲ ਹਨ। ਇਰਾਕ ਦੀ ਰਾਜਧਾਨੀ ਬਗਦਾਦ ਅਤੇ ਮੁਲਕ ਦੇ ਦੱਖਣੀ ਹਿੱਸੇ ਵਿੱਚ ਅੱਜ ਵੱਡੀ ਗਿਣਤੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਸੜਕਾਂ ’ਤੇ ਟਾਇਰਾਂ ਨੂੰ ਅੱਗ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਮੁਜ਼ਾਹਰਾਕਾਰੀਆਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਸੀ, ਜੋ ਸ਼ਾਸਨ ਪ੍ਰਬੰਧ ਵਿੱਚ ਬਦਲਾਅ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਦੋ ਹਫ਼ਤਿਆਂ ਅੰਦਰ ਨਿੱਬੜ ਸਕਦੀ ਹੈ ਕਾਰਵਾਈ

ਵਾਸ਼ਿੰਗਟਨ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਿੱਲ ਕਲਿੰਟਨ ਖ਼ਿਲਾਫ਼ 1999 ’ਚ ਮਹਾਦੋਸ਼ ਦੀ ਕਾਰਵਾਈ 5 ਹਫ਼ਤੇ ਚੱਲੀ ਸੀ ਅਤੇ 1868 ’ਚ ਐਂਡਰਿਊ ਜੌਹਨਸਨ ਖ਼ਿਲਾਫ਼ ਕਾਰਵਾਈ ਤਿੰਨ ਮਹੀਨੇ ਜਾਰੀ ਰਹੀ ਸੀ। 

ਮਿਜ਼ਾਈਲ ਤੇ ਡਰੋਨ ਹਮਲੇ ’ਚ ਯਮਨ ਦੇ 70 ਫ਼ੌਜੀ ਹਲਾਕ; 50 ਜ਼ਖ਼ਮੀ

ਦੁਬਈ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਯਮਨ ਤੇ ਮਰੀਬ ਸੂਬੇ ’ਚ ਸ਼ਨਿਚਰਵਾਰ ਨੂੰ ਮਸਜਿਦ ’ਤੇ ਮਿਜ਼ਾਈਲ ਤੇ ਡਰੋਨ ਨਾਲ ਕੀਤੇ ਹਮਲੇ ’ਚ ਯਮਨ ਦੇ 70 ਫ਼ੌਜੀ ਹਲਾਕ ਹੋ ਗਏ। ਹਮਲੇ ਦਾ ਸ਼ੱਕ ਹੂਥੀ ਬਾਗੀਆਂ ’ਤੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਫ਼ੌਜ ਅਤੇ ਮੈਡੀਕਲ ਅਧਿਕਾਰੀਆਂ ਨੇ ਐਤਵਾਰ ਦਿੱਤੀ। ਫ਼ੌਜ ਦੇ ਸੂਤਰਾਂ ਅਨੁਸਾਰ ਹੂਥੀ ਵਿਦਰੋਹੀਆਂ ਵੱਲੋਂ ਰਾਜਧਾਨੀ ਸਨਾ ਤੋਂ 170 ਕਿਲੋਮੀਟਰ ਦੂਰ ਪੂਰਬ ’ਚ ਵਿੱਚ ਫ਼ੌਜੀ ਕੈਂਪ ਵਿੱਚ ਇੱਕ ਮਸਜਿਦ ’ਤੇ ਸ਼ਾਮ ਦੀ ਨਮਾਜ਼ ਵੇਲੇ ਹਮਲਾ ਕੀਤਾ ਗਿਆ। ਮਰੀਬ ਸਿਟੀ ਹਸਪਤਾਲ, ਜਿੱਥੇ ਪੀੜਤਾਂ ਨੂੰ ਲਿਆਂਦਾ ਗਿਆ, ਦੇ ਇੱਕ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਹਮਲੇ ’ਚ ਘੱਟੋ-ਘੱਟ 70 ਫ਼ੌਜੀ ਮਾਰੇ ਗਏ ਅਤੇ 50

ਭਾਰਤੀ ਸਕੂਲ ਅਧਿਆਪਕਾ ਚੀਨ ਵਿੱਚ ਕੋਰੋਨਾਵਾਇਰਸ ਦੀ ਲਪੇਟ ’ਚ

ਪੇਈਚਿੰਗ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਦੀ ਇਕ ਸਕੂਲ ਅਧਿਆਪਕਾ ਨੂੰ ਨਵੇਂ ਕਿਸਮ ਦੇ ਨਿਮੋਨੀਆ ਤੋਂ ਪੀੜਤ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਇਹ ਬਿਮਾਰੀ ਚੀਨ ਦੇ ਵੂਹਾਨ ਅਤੇ ਸ਼ੇਨੇਗਨ ਸ਼ਹਿਰਾਂ ਵਿੱਚ ਫੈਲੀ ਹੋਈ ਹੈ ਅਤੇ ਭਾਰਤੀ ਅਧਿਆਪਕਾ ਪਹਿਲੀ ਵਿਦੇਸ਼ੀ ਹੈ ਜੋ ਇਸ ਬਿਮਾਰੀ ਤੋਂ ਪੀੜਤ ਹੋਈ ਹੈ। ਬਿਮਾਰ ਹੋਣ ਵਾਲੀ ਅਧਿਆਪਕਾ ਦਾ ਨਾਂ ਪ੍ਰੀਤੀ ਮਹੇਸ਼ਵਰੀ(45) ਹੈ, ਜੋ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। 

ਐਮਾਜ਼ੋਨ ਦੇ ਮੂਲ ਵਾਸੀਆਂ ਵਲੋਂ ਬ੍ਰਾਜ਼ੀਲ ਉੱਪਰ ‘ਨਸਲਕੁਸ਼ੀ’ ਦੇ ਦੋਸ਼

ਪੇਅਰਾਕੂ (ਬ੍ਰਾਜ਼ੀਲ),18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਾਜ਼ੀਲ ਸਰਕਾਰੀ ਦੀਆਂ ਵਾਤਾਵਰਨ ਨੀਤੀਆਂ ਦੇ ਵਿਰੋਧ ਵਿੱਚ ਇਕੱਠੇ ਹੋਏ ਮੂਲ ਵਾਸੀ ਭਾਈਚਾਰੇ ਦੇ ਆਗੂਆਂ ਨੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਐਮਾਜ਼ੋਨ ਨੂੰ ਖਣਨ ਕੰਪਨੀਆਂ ਲਈ ਖੋਲ੍ਹਣ ਦੀ ਵਚਨਬੱਧਤਾ ਨੂੰ ‘ਨਸਲਕੁਸ਼ੀ’ ਦੇ ਬਰਾਬਰ ਕਰਾਰ ਦਿੱਤਾ। ਇਸ ਹਫ਼ਤੇ ਇੱਥੇ ਜੰਗਲਾਂ ਵਿੱਚ ਸਥਿਤ ਪੇਅਰਾਕੂ ਵਿੱਚ ਸੈਂਕੜੇ ਲੋਕ ਬੋਲਸੋਨਾਰੋ ਦੀਆਂ ਵਾਤਾਵਰਨ ਨੀਤੀਆਂ ਵਿਰੁਧ ਸਾਂਝਾ ਫਰੰਟ ਬਣਾਉਣ ਲਈ ਇਕੱਠੇ ਹੋਏ।

ਕੁਰੈਸ਼ੀ ਵੱਲੋਂ ਅਮਰੀਕੀ ਵਿਦੇਸ਼ ਮੰਤਰੀ ਪੌਂਪੀਓ ਨਾਲ ਮੁਲਾਕਾਤ

ਵਾਸ਼ਿੰਗਟਨ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਮੁਲਾਕਾਤ ਕੀਤੀ ਤੇ ਦੱਖਣੀ ਏਸ਼ੀਆ ’ਚ ਸੁਰੱਖਿਆ ਤੇ ਸਥਿਤਰਾ ਲਈ ਪਾਕਿਸਤਾਨ ਦੀ ਪ੍ਰਤੀਬੱਧਤਾ ਦੁਹਰਾਈ। ਦੋਵਾਂ ਆਗੂਆਂ ਨੇ ਅਫ਼ਗ਼ਾਨਿਸਤਾਨ ਤੇ ਮੱਧ ਪੂਰਬ ਦੇ ਹਾਲਾਤ ਤੇ ਦੁਵੱਲੇ ਰਿਸ਼ਤਿਆਂ ਬਾਰੇ ਚਰਚਾ ਕੀਤੀ। ਅਮਰੀਕਾ ਦੇ ਦੋ ਰੋਜ਼ਾ ਦੌਰੇ ਦੌਰਾਨ ਪੌਂਪੀਓ ਨੇ ਕੁਰੈਸ਼ੀ ਨੂੰ ਮੁਲਾਕਾਤ ਦਾ ਸੱਦਾ ਦਿੱਤਾ ਸੀ।

ਮੁਸ਼ੱਰਫ ਨੂੰ ਆਤਮ-ਸਮਰਪਣ ਕਰਨ ਲਈ ਕਿਹਾ

ਇਸਲਾਮਾਬਾਦ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸਾਬਕਾ ਤਾਨਸ਼ਾਹ ਪਰਵੇਜ਼ ਮੁਸ਼ੱਰਫ ਵੱਲੋਂ ਮੌਤ ਦੀ ਸਜ਼ਾ ਰੱਦ ਕਰਨ ਦੀ ਦਾਖ਼ਲ ਪਟੀਸ਼ਨ ਨੂੰ ਵਾਪਸ ਮੋੜ ਦਿੱਤਾ ਹੈ। ਸੁਪਰੀਮ ਕੋਰਟ ਦੇ ਰਜਿਸਟਰਾਰ ਦਫ਼ਤਰ ਨੇ ਇਹ ਪਟੀਸ਼ਨ ਮੋੜਦਿਆਂ ਕਿਹਾ ਕਿ ਅਪੀਲ ਪਾਉਣ ਤੋਂ ਪਹਿਲਾਂ ਮੁਸ਼ਰੱਫ ਨੂੰ ਕਾਨੂੰਨ ਮੂਹਰੇ ਆਤਮ-ਸਮਰਪਣ ਕਰਨਾ ਚਾਹੀਦਾ ਹੈ।

ਮੈਲਬਰਨ: ਜਲਵਾਯੂ ਤਬਦੀਲੀ ਨੂੰ ਲੈ ਕੇ ਹਜ਼ਾਰਾਂ ਲੋਕਾਂ ਵੱਲੋਂ ਪ੍ਰਦਰਸ਼ਨ

ਮੈਲਬਰਨ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਵਾਤਾਵਰਨ ਤਬਦੀਲੀ ਨੂੰ ਲੈ ਕੇ ਅੱਜ ਹਜ਼ਾਰਾਂ ਲੋਕਾਂ ਨੇ ਇਥੇ ਰੈਲੀ ਕੱਢੀ ਜਿਸ ’ਚ ਵੱਖ ਵੱਖ ਤਬਕਿਆਂ ਦੇ ਲੋਕ ਸ਼ਾਮਲ ਸਨ। ਸੂਬਾ ਲਾਇਬਰੇਰੀ ਸਾਹਮਣਿਓਂ ਚੱਲ ਕੇ ਸ਼ਹਿਰ ਦੇ ਵਿਚਕਾਰੋਂ ਗੁਜ਼ਰੀ ਇਸ ਰੈਲੀ ਦੇ ਨੁਮਾਇੰਦੇ ਜਲਵਾਯੂ ਪਰਿਵਰਤਨ ਪ੍ਰਤੀ ਢਿੱਲ-ਮੱਠ ਦੇ ਦੋਸ਼ਾਂ ਸਮੇਤ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਉਹ ਨਾ-ਨਵਿਆਉਣਯੋਗ ਊਰਜਾ ਸਾਧਨਾਂ ਦੀ ਵਰਤੋਂ ਪ੍ਰਤੀ ਗੈਰ-ਸੰਜੀਦਗੀ ਦਿਖਾਉਣ ਲਈ ਸਰਕਾਰ ਨੂੰ ਦੋਸ਼ੀ ਦੱਸ ਰਹੇ ਸਨ। ਇਸ ਮੌਕੇ ਇੱਕ ਯੂਨੀਵਰਸਿਟੀ ਦੀ ਨੌਜਵਾਨ ਜਥੇਬੰਦੀ ਦੇ ਬੁਲਾਰੇ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਵਾਤਾਵਰਨ ਤਬਦੀਲੀ ਸਿੱਧਾ ਪ੍ਰਭਾਵਿਤ ਕਰ ਰਹੀ ਹੈ ਅਤੇ ਅਸੀਂ ਹੁਣ ਚੁੱਪ ਨਹੀਂ ਬੈਠਾਂਗੇ।

ਭਾਰਤੀ ਮਹਿਲਾ ਦੀ ਲਾਸ਼ ਕਾਰ ਦੀ ਡਿੱਕੀ ’ਚ ਮਿਲੀ

ਨਿਊਯਾਰਕ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੇ ਇਲੀਨਿਓਸ ਸੂਬੇ ’ਚ ਦੋ ਹਫ਼ਤੇ ਪਹਿਲਾਂ ਕਥਿਤ ਤੌਰ ’ਤੇ ਲਾਪਤਾ ਹੋਈ 34 ਵਰ੍ਹਿਆਂ ਦੀ ਭਾਰਤੀ ਮੂਲ ਦੀ ਮਹਿਲਾ ਦੀ ਲਾਸ਼ ਉਸਦੀ ਆਪਣੀ ਕਾਰ ਦੀ ਡਿੱਕੀ ’ਚੋਂ ਮਿਲੀ ਹੈ।

ਅਮਰੀਕਾ ਸਰਕਾਰ ਵਿਰੋਧੀ ਸਾਜ਼ਿਸ਼ ਘੜਨ ਦੇ ਤਿੰਨ ਦੋਸ਼ੀ ਕਾਬੂ

ਵਾਸ਼ਿੰਗਟਨ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਗੋਰਿਆਂ ਦੇ ਨਸਲਪ੍ਰਸਤ ਸੰਗਠਨ ਦੇ ਕਥਿਤ ਤਿੰਨ ਮੈਂਬਰਾਂ ਨੂੰ ਅਮਰੀਕੀ ਸਰਕਾਰ ਡੇਗਣ ਅਤੇ ਫਾਸ਼ੀਵਾਦ ਵਿਰੋਧੀ ਦੋ ਕਾਰਕੁਨਾਂ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਕਮਿਊਨਿਟੀ ਸ਼ੋਕ ਸਮਾਚਾਰ 24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਕ੍ਰਾਈਸਟਰਚ ਵਿਖੇ ਗਲਾਸ ਫੈਕਟਰੀ ਵਿਚ ਮੌਤ

ਔਕਲੈਂਡ 17 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਸ਼ਾਮ 6.20 ਮਿੰਟ ਉਤੇ ਕ੍ਰਾਈਸਟਚਰਚ ਵਿਖੇ ਇਕ ਗਲਾਸ ਫੈਕਟਰੀ (ਸਟੇਕ ਗਲਾਸ) ਦੇ ਵਿਚ ਪਿਛਲੇ ਦੋ ਸਾਲਾਂ ਤੋਂ ਕੰਮ ਕਰਦੇ 24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਮੌਤ ਹੋ ਗਈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090068506
Copyright © 2020, Panjabi Times. All rights reserved. Website Designed by Mozart Infotech