ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਸਿਨਸਿਨਾਟੀ: ਜੋਕੋਵਿਚ ਅਤੇ ਬਾਰਟੀ ਉਲਟ-ਫੇਰ ਦਾ ਸ਼ਿਕਾਰ

August 19, 2019 04:02 PM

ਸਿਨਸਿਨਾਟੀ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਅਤੇ ਸਿਖਰਲੀ ਆਸਟਰੇਲਿਆਈ ਖਿਡਾਰਨ ਐਸ਼ਲੇ ਬਾਰਟੀ ਨੂੰ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਦੇ ਕ੍ਰਮਵਾਰ ਏਟੀਪੀ ਅਤੇ ਡਬਲਯੂਟੀਏ ਵਿੱਚ ਉਲਟ-ਫੇਰ ਦਾ ਸ਼ਿਕਾਰ ਹੋਣਾ ਪਿਆ। ਰੂਸ ਦੇ ਨੌਵਾਂ ਦਰਜਾ ਪ੍ਰਾਪਤ ਖਿਡਾਰੀ ਦਾਨਿਲ ਮੈਦਵੇਦੇਵ ਨੇ ਸਰਬਿਆਈ ਸਟਾਰ ਖਿਡਾਰੀ ਜੋਕੋਵਿਚ ਨੂੰ ਏਟੀਪੀ ਮਾਸਟਰਜ਼ ਦੇ ਆਖ਼ਰੀ ਚਾਰ ਵਿੱਚ 3-6, 6-3, 6-3 ਨਾਲ ਸ਼ਿਕਸਤ ਦਿੱਤੀ।
ਮੈਦਵੇਦੇਵ ਫਾਈਨਲ ਵਿੱਚ ਪਹੁੰਚ ਗਿਆ ਹੈ, ਜਿੱਥੇ ਉਸ ਦਾ ਸਾਹਮਣਾ ਬੈਲਜੀਅਮ ਦੇ 16ਵਾਂ ਦਰਜਾ ਪ੍ਰਾਪਤ ਡੇਵਿਡ ਗੌਫਿਨ ਨਾਲ ਹੋਵੇਗਾ। ਗੌਫਿਨ ਨੇ ਫਰਾਂਸ ਦੇ ਰਿਚਰਡ ਗਾਸਕੇਟ ਨੂੰ 6-3, 6-4 ਨਾਲ ਸ਼ਿਕਸਤ ਦੇ ਕੇ ਪਹਿਲੇ ਏਟੀਪੀ ਮਾਸਟਰਜ਼ 1000 ਫਾਈਨਲ ਵਿੱਚ ਥਾਂ ਬਣਾਈ ਹੈ। ਮੈਦਵੇਦੇਵ ਨੇ ਅਪਰੈਲ ਵਿੱਚ ਮੌਂਟੇ ਕਾਰਲੋ ਵਿੱਚ ਜੋਕੋਵਿਚ ਖ਼ਿਲਾਫ਼ ਪਿਛਲੇ ਮੁਕਾਬਲੇ ਵਿੱਚ ਵੀ ਜਿੱਤ ਹਾਸਲ ਕੀਤੀ ਸੀ। ਮੌਜੂਦਾ ਚੈਂਪੀਅਨ ਜੋਕੋਵਿਚ ਜੁਲਾਈ ਵਿੱਚ ਵਿੰਬਲਡਨ ਖ਼ਿਤਾਬ ਜਿੱਤਣ ਮਗਰੋਂ ਪਹਿਲਾ ਟੂਰਨਾਮੈਂਟ ਖੇਡ ਰਿਹਾ ਸੀ।
ਰੂਸ ਦੀ ਤਜਰਬੇਕਾਰ ਖਿਡਾਰਨ ਸਵੇਤਲੋਨਾ ਕੁਜ਼ਨੇਤਸੋਵਾ ਨੇ ਡਬਲਯੂਟੀਏ ਮਾਸਟਰਜ਼ ਵਿੱਚ ਬਾਰਟੀ ਨੂੰ 6-2, 6-4 ਨਾਲ ਹਰਾ ਕੇ ਉਲਟ-ਫੇਰ ਦਾ ਸ਼ਿਕਾਰ ਬਣਾਇਆ। ਇਸ ਤਰ੍ਹਾਂ ਕੁਜ਼ਨੇਤਸੋਵਾ ਨੇ ਆਸਟਰੇਲਿਆਈ ਸਟਾਰ ਨੂੰ ਦਰਜਾਬੰਦੀ ਵਿੱਚ ਅੱਵਲ ਨੰਬਰ ਖਿਡਾਰਨ ਬਣਨ ਤੋਂ ਰੋਕ ਦਿੱਤਾ। ਦੋ ਵਾਰ ਗਰੈਂਡ ਸਲੈਮ ਚੈਂਪੀਅਨ ਰਹੀ ਕੁਜ਼ਨੇਤਸੋਵਾ ਬੀਤੇ ਕੁੱਝ ਸਮੇਂ ਤੋਂ ਸੱਟਾਂ ਨਾਲ ਜੂਝ ਰਹੀ ਹੈ। ਫਾਈਨਲ ਵਿੱਚ ਉਸ ਦੀ ਟੱਕਰ ਅਮਰੀਕਾ ਦੀ ਮੈਡੀਸਨ ਕੀਅਜ਼ ਨਾਲ ਹੋਵੇਗੀ। ਉਹ ਆਪਣਾ 19ਵਾਂ ਡਬਲਯੂਟੀਏ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਸਾਲ 2017 ਯੂਐੱਸ ਓਪਨ ਦੀ ਉਪ ਜੇਤੂ ਰਹੀ ਕੀਅਜ਼ ਨੇ ਹਮਵਤਨ ਸੋਫੀਆ ਕੇਨਿਨ ਨੂੰ 7-5, 6-4 ਨਾਲ ਸ਼ਿਕਸਤ ਦਿੱਤੀ ਸੀ। ਜਾਪਾਨੀ ਖਿਡਾਰਨ ਨਾਓਮੀ ਓਸਾਕਾ ਦੇ ਕੁਆਰਟਰ ਫਾਈਨਲ ਮੈਚ ਦੌਰਾਨ ਜ਼ਖ਼ਮੀ ਹੋਣ ਕਾਰਨ ਸੋਫੀਆ ਨੂੰ ਵਾਕਓਵਰ ਮਿਲ ਗਿਆ ਸੀ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਬੀਸੀਸੀਆਈ ਨੇ ਕਾਰਤਿਕ ਦੀ ਮੁਆਫ਼ੀ ਸਵੀਕਾਰ ਕੀਤੀ

ਨਵੀਂ ਦਿੱਲੀ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬੀਸੀਸੀਆਈ ਨੇ ਕੇਂਦਰੀ ਸਮਝੌਤੇ ਦੀ ਉਪਧਾਰਾ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਭਾਰਤੀ ਟੀਮ ’ਚੋਂ ਬਾਹਰ ਚੱਲ ਰਹੇ ਵਿਕਟਕੀਪਰ ਅਤੇ ਬੱਲੇਬਾਜ਼ ਦਿਨੇਸ਼ ਕਾਰਤਿਕ ਵੱਲੋਂ ਬਿਨਾਂ ਸ਼ਰਤ ਮੰਗੀ ਮੁਆਫ਼ੀ ਸਵੀਕਾਰ ਕਰ ਲਈ, ਜਿਸ ਨਾਲ ਮਾਮਲਾ ਨਿਬੜ ਗਿਆ ਹੈ। ਕਾਰਤਿਕ ਨੇ ਸ਼ਾਹਰੁਖ਼ ਖ਼ਾਨ ਦੀ ਟ੍ਰਿਨਬੈਗੋ ਨਾਈਟ ਰਾਈਡਰਜ਼ ਦੇ ਡਰੈਸਿੰਗ ਰੂਮ ਵਿੱਚ ਕੈਰੇਬਿਆਈ ਪ੍ਰੀਮੀਅਰ ਲੀਗ ਦਾ ਮੈਚ ਵੇਖ ਕੇ ਬੀਸੀਸੀਆਈ ਦੇ ਕੇਂਦਰੀ ਸਮਝੌਤੇ ਦੇ ਜ਼ਾਬਤੇ ਦੀ ਉਲੰਘਣਾ ਕੀਤੀ ਸੀ। ਕਾਰਤਿਕ ਨੇ ਬੀਸੀਸੀਆਈ ਤੋਂ ਨੋਟਿਸ ਮਿਲਣ ਮਗਰੋਂ ਬਿਨਾ ‘ਸ਼ਰਤ ਮੁਆਫ਼ੀ’ ਮੰਗੀ ਸੀ।

ਵਿਨੇਸ਼ ਨੂੰ ਮੁਸ਼ਕਲ ਡਰਾਅ ਮਿਲਿਆ

ਨੂਰ-ਸੁਲਤਾਨ (ਕਜ਼ਾਖ਼ਸਤਾਨ),16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੀ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਵਿਨੇਸ਼ ਫੋਗਾਟ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸਖ਼ਤ ਡਰਾਅ ਮਿਲਿਆ ਹੈ। ਉਸ ਨੂੰ ਪਹਿਲੇ ਗੇੜ ਵਿੱਚ ਹੀ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਸੋਫੀਆ ਮੈਟਸਨ ਨਾਲ ਭਿੜਨਾ ਹੋਵੇਗਾ। ਵਿਨੇਸ਼ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਛੇ ਵਾਰ ਦੀ ਤਗ਼ਮਾ ਜੇਤੂ ਸੋਫੀਆ ਨੂੰ ਬੀਤੇ ਮਹੀਨੇ ਪੋਲੈਂਡ ਵਿੱਚ ਹਰਾਇਆ ਸੀ, ਪਰ ਇੱਥੇ ਪਹਿਲੇ ਗੇੜ ਵਿੱਚ ਸਵੀਡਨ ਦੀ ਇਸ ਪਹਿਲਵਾਨ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੋਵੇਗਾ। ਯੂਰੋਪੀ ਚੈਂਪੀਅਨਸ਼ਿਪ ਵਿੱਚ ਚਾਰ ਸੋਨ ਤਗ਼ਮੇ ਜਿੱਤਣ ਵਾਲੀ 29 ਸਾਲਾ ਸੋਫੀਆ ਭਾਰਤੀ ਉਮੀਦਾਂ ਦੇ ਰਾਹ ਵਿੱਚ ਵੱਡਾ ਰੋੜਾ ਬਣ ਸਕਦੀ ਹੈ। 

ਦੱਖਣੀ ਅਫਰੀਕਾ ਅਤੇ ਭਾਰਤ ਦੀਆਂ ‘ਏ’ ਟੀਮਾਂ ਵਿਚਾਲੇ ਦੂਜਾ ਟੈਸਟ ਅੱਜ

ਮੈਸੂਰ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ‘ਏ’ ਅਤੇ ਦੱਖਣੀ ਅਫਰੀਕਾ ‘ਏ’ ਵਿਚਾਲੇ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਅਤੇ ਆਖ਼ਰੀ ਅਣਅਧਿਕਾਰਤ ਟੈਸਟ ਮੈਚ ਦੌਰਾਨ ਇੱਕ ਵਾਰ ਫਿਰ ਨਜ਼ਰਾਂ ਸ਼ੁਭਮਨ ਗਿੱਲ ਦੇ ਪ੍ਰਦਰਸ਼ਨ ’ਤੇ ਹੋਣਗੀਆਂ। ਭਾਰਤ ‘ਏ’ ਨੇ ਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਹੁਣ ਤੱਕ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਟੀਮ ਨੇ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ 4-1 ਨਾਲ ਜਿੱਤਣ ਮਗਰੋਂ ਦੋ ਅਣਅਧਿਕਾਰਤ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਸੱਤ ਵਿਕਟਾਂ ਨਾਲ ਆਪਣੇ ਨਾਮ ਕੀਤਾ।

ਜੋਕੋਵਿਚ ਬ੍ਰਿਸਬਨ ਤੇ ਨਡਾਲ ਪਰਥ ਤੋਂ ਕਰਨਗੇ ਸ਼ੁਰੂਆਤ

ਸਿਡਨੀ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੁਨੀਆਂ ਦਾ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਸਾਲ 2020 ਸੈਸ਼ਨ ਦੀ ਸ਼ੁਰੂਆਤ ਬ੍ਰਿਸਬਨ, ਰਾਫੇਲ ਨਡਾਲ ਪਰਥ, ਜਦਕਿ ਰੋਜਰ ਫੈਡਰਰ ਸਿਡਨੀ ਤੋਂ ਕਰਨਗੇ।
ਅੱਜ ਏਟੀਪੀ ਕੱਪ ਦੇ ਡਰਾਅ ਮਗਰੋਂ ਇਹ ਤੈਅ ਹੋਇਆ। ਏਟੀਪੀ ਕੱਪ ਨਵਾਂ ਵਿਸ਼ਵ ਟੈਨਿਸ ਟੀਮ ਟੂਰਨਾਮੈਂਟ ਹੈ। ਚੈਂਪੀਅਨਸ਼ਿਪ ਮੈਲਬਰਨ ਵਿੱਚ ਸਾਲ ਦੇ ਪਹਿਲੇ ਗਰੈਂਡ ਸਲੈਮ ਤੋਂ ਪਹਿਲਾਂ ਤਿੰਨ ਤੋਂ 12 ਜਨਵਰੀ ਤੱਕ ਕਰਵਾਈ ਜਾਵੇਗੀ। ਇਸ ਟੂਰਨਾਮੈਂਟ ਵਿੱਚ 24 ਦੇਸ਼ ਹਿੱਸਾ ਲੈਣਗੇ, ਜਿਨ੍ਹਾਂ ਨੂੰ ਛੇ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਮੈਚ ਸਿਡਨੀ, ਬ੍ਰਿਸਬਨ ਅਤੇ ਪਰਥ ਵਿੱਚ ਕਰਵਾਏ ਜਾਣਗੇ। ਹਰੇਕ ਟੀਮ ਵਿੱਚ ਪੰਜ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਰਾਊਂਡ ਰੌਬਿਨ ਗੇੜ ਮਗਰੋਂ ਟੀਮਾਂ ਨਾਕਆਊਟ ਵਿੱਚ ਥਾਂ ਬਣਾਉਣਗੀਆਂ।

ਐਸ਼ੇਜ਼ ਲੜੀ 2-2 ਨਾਲ ਬਰਾਬਰ; ਆਖਰੀ ਟੈਸਟ ’ਚ ਇੰਗਲੈਂਡ ਜੇਤੂ

ਲੰਡਨ ,15 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਥੇ ਆਸਟਰੇਲੀਆ ਨੂੰ ਐਸ਼ੇਜ਼ ਲੜੀ ਦੇ ਪੰਜਵੇਂ ਤੇ ਆਖਰੀ ਟੈਸਟ ਵਿੱਚ 135 ਦੌੜਾਂ ਦੀ ਸ਼ਿਕਸਤ ਦਿੰਦਿਆਂ ਟੈਸਟ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਇੰਗਲੈਂਡ ਦੀ ਟੀਮ ਜਿੱਤ ਲਈ ਮਿਲੇ 399 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੌਥੇ ਦਿਨ 263 ਦੌੜਾਂ ’ਤੇ ਢੇਰ ਹੋ ਗਈ। ਆਸਟਰੇਲੀਆ ਲਈ ਮੈਥਿਊ ਵੇਡ ਨੇ ਸਭ ਤੋਂ ਵਧ 117 ਦੌੜਾਂ ਦਾ ਯੋਗਦਾਨ ਪਾਇਆ ਜਦੋਂਕਿ ਮਿਸ਼ੇਲ ਮਾਰਸ਼ ਤੇ ਸਟੀਵ ਸਮਿੱਥ ਨੇ ਕ੍ਰਮਵਾਰ 24 ਤੇ 23 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਸਟੂਅਰਟ ਬਰੌਡ ਤੇ ਜੈਕ ਲੀਚ ਨੇ ਚਾਰ ਚਾਰ ਵਿਕਟਾਂ ਲਈਆਂ। ਦੋ ਵਿਕਟਾਂ ਜੋਅ ਰੂਟ ਦੇ ਹਿੱਸੇ ਆਈਆਂ। ਦੋਵਾਂ ਟੀਮਾਂ ਵਿਚਾਲੇ ਲੰਡਨ ਵਿੱਚ ਖੇਡਿਆ ਗਿਆ ਦੂਜਾ ਟੈਸਟ ਡਰਾਅ ਰਿਹਾ ਸੀ। 

ਬੈਡਮਿੰਟਨ: ਸੌਰਭ ਵੀਅਤਨਾਮ ਓਪਨ ਦੇ ਕੁਆਰਟਰ ਫਾਈਨਲ ’ਚ

ਚੀ ਮਿਨ੍ਹ ਸਿਟੀ (ਵੀਅਤਨਾਮ),12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਸੌਰਭ ਵਰਮਾ ਨੇ ਬੇਹੱਦ ਸਖ਼ਤ ਮੁਕਾਬਲੇ ਵਿਚ ਜਾਪਾਨ ਦੇ ਯੂ ਇਗਾਰਸ਼ੀ ਨੂੰ ਹਰਾ ਕੇ ਅੱਜ ਇੱਥੇ ਵੀਅਤਨਾਮ ਓਪਨ ਬੀਡਬਲਿਊਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਦੂਜਾ ਦਰਜਾ ਪ੍ਰਾਪਤ ਸੌਰਭ ਨੇ 25-23, 24-22 ਦੀ ਜਿੱਤ ਨਾਲ ਆਖ਼ਰੀ ਅੱਠਾਂ ’ਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਸਥਾਨਕ ਦਾਅਵੇਦਾਰ ਟਿਏਨ ਮਿਨ੍ਹ ਐਨਗੁਏਨ ਨਾਂਲ ਹੋਵੇਗਾ।

ਸ਼ੁਭਮਨ ਗਿੱਲ ਪਹਿਲੀ ਵਾਰ ਭਾਰਤੀ ਟੈਸਟ ਕ੍ਰਿਕਟ ਟੀਮ ’ਚ

ਨਵੀਂ ਦਿੱਲੀ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਅੱਜ ਭਾਰਤ ਦੀ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਦੋਂਕਿ ਪ੍ਰਤਿਭਾਸ਼ਾਲੀ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਹਾਲ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦੱਖਣੀ ਅਫ਼ਰੀਕਾ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਲੜੀ ਲਈ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ ਜੋ ਸਲਾਮੀ ਬੱਲੇਬਾਜ਼ ਤੇ ਮੱਧਕ੍ਰਮ ਦਾ ਬੱਲੇਬਾਜ਼ ਦੋਹਾਂ ਰੂਪਾਂ ’ਚ ਖੇਡਣ ਦੇ ਸਮਰੱਥ ਹੈ। ਵੈਸਟ ਇੰਡੀਜ਼ ਦੌਰੇ ’ਤੇ ਭਾਰਤ ‘ਏ’ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਅਤੇ ਮੈਨ ਆਫ਼ ਦਿ ਸੀਰੀਜ਼ ਬਣਨ ਤੋਂ ਬਾਅਦ 20 ਸਾਲਾਂ ਦੇ ਗਿੱਲ ਦਾ ਟੀਮ ’ਚ ਜਗ੍ਹਾ ਬਣਾਉਣ ਦਾ ਦਾਅਵਾ ਕਾਫੀ ਮਜ਼ਬੂਤ ਸੀ। ਇਸ ਲੜੀ ਦੌਰਾਨ ਉਹ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਮਾਰਨ ਵਾਲਾ ਸਭ ਤੋਂ ਨੌਜਵਾਨ ਭਾਰਤੀ ਬੱਲੇਬਾਜ਼ ਵੀ ਬਣਿਆ। ਪਿਛਲੇ ਮਹੀਨੇ ਕੈਰੇਬਿਆਈ ਦੌਰੇ ’ਤੇ ਉਸ ਨੂੰ ਸੀਨੀਅਰ ਟੀਮ ਵਿੱਚ ਜਗ੍ਹਾ ਨਾ ਦੇਣ ਦੇ ਫ਼ੈਸਲੇ ਦੀ ਆਲੋਚਨਾ ਹੋਈ ਸੀ।

ਮੇਰੀ ਕੌਮ ਵਜੋਂ ਪਦਮ ਵਿਭੂਸ਼ਣ ਲਈ ਪਹਿਲੀ ਵਾਰ ਮਹਿਲਾ ਅਥਲੀਟ ਦੀ ਸਿਫ਼ਾਰਿਸ਼

ਨਵੀਂ ਦਿੱਲੀ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਖੇਡ ਮੰਤਰਾਲੇ ਨੇ ਅੱਜ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮਸ੍ਰੀ ਲਈ ਤੀਰਅੰਦਾਜ਼ ਤਰੁਨਦੀਪ ਰਾਏ ਤੇ ਹਾਕੀ ਓਲੰਪੀਅਨ ਐੱਮ.ਪੀ. ਗਣੇਸ਼ ਤੋਂ ਇਲਾਵਾ ਸੱਤ ਮਹਿਲਾ ਖਿਡਾਰੀਆਂ ਦੇ ਨਾਂ ਦੀ ਸਿਫ਼ਾਰਿਸ਼ ਕੀਤੀ ਹੈ। ਕ੍ਰਿਕਟਰ ਹਰਮਨਪ੍ਰੀਤ ਕੌਰ, ਪਹਿਲਵਾਨ ਵਿਨੇਸ਼ ਫੋਗਾਟ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ, ਕੌਮੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਸਾਬਕਾ ਨਿਸ਼ਾਨੇਬਾਜ਼ ਸੁਮਾ ਸ਼ਿਰੂਰ ਅਤੇ ਪਰਬਤਾਰੋਹੀ ਜੋੜੀਆਂ ਭੈਣਾਂ ਤਾਸ਼ੀ ਤੇ ਨੂਨਗਸ਼ੀ ਮਲਿਕ ਦੇ ਨਾਂ ਦੀ ਸਿਫ਼ਾਰਿਸ਼ ਵੀ ਪਦਮਸ੍ਰੀ ਲਈ ਕੀਤੀ ਗਈ ਹੈ। ਤਰੁਨਦੀਪ ਤੇ ਗਣੇਸ਼ ਦੇ ਨਾਂ ਬਾਅਦ ਵਿੱਚ ਸੂਚੀ ’ਚ ਸ਼ਾਮਲ ਕੀਤੇ ਗਏ ਜਿਨ੍ਹਾਂ ਨੂੰ ਖੇਡ ਮੰਤਰੀ ਕਿਰਨ ਰਿਜਿਜੂ ਦੀ ਮਨਜ਼ੂਰੀ ਮਿਲਣੀ ਅਜੇ ਬਾਕੀ ਹੈ।

ਭਾਰਤ ‘ਏ’ ਨੇ ਦੱਖਣੀ ਅਫ਼ਰੀਕਾ ‘ਏ’ ਨੂੰ ਸੱਤ ਵਿਕਟਾਂ ਨਾਲ ਹਰਾਇਆ

ਥਿਰੂਵਨੰਤਪੁਰਮ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ‘ਏ’ ਨੇ ਅੱਜ ਇੱਥੇ ਪਹਿਲੇ ਗੈਰ ਰਸਮੀ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਸਵੇਰੇ ਦੱਖਣੀ ਅਫ਼ਰੀਕਾ ‘ਏ’ ਨੂੰ ਆਸਾਨੀ ਨਾਲ ਸੱਤ ਵਿਕਟਾਂ ਤੋਂ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਹਾਸਲ ਕੀਤੀ। ਮੁੰਬਈ ਦੇ ਆਲ ਰਾਊਂਡਰ ਸ਼ਿਵਮ ਦੂਬੇ ਨੇ ਲਗਾਤਾਰ ਗੇਂਦਾਂ ’ਚ ਦੋ ਛੱਕੇ ਮਾਰ ਕੇ ਮੇਜ਼ਬਾਨਾਂ ਦੀ ਜਿੱਤ ਯਕੀਨੀ ਬਣਾਈ।
ਸਿਰਫ਼ 48 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ‘ਏ’ ਨੇ ਦੂਜੀ ਪਾਰੀ ਵਿੱਚ ਕਪਤਾਨ ਸ਼ੁਭਮਨ ਗਿੱਲ (05), ਅੰਕਿਤ ਬਾਵਨੇ (06) ਅਤੇ ਕੇ.ਐੱਸ. ਭਰਤ (05) ਦੇ ਰੂਪ ਵਿੱਚ ਵਿਕਟਾਂ ਗੁਆ ਦਿੱਤੀਆਂ ਪਰ ਦੂਬੇ (ਨਾਬਾਦ 12) ਅਤੇ ਰਿੱਕੀ ਭੂਈ (ਨਾਬਾਦ 20) ਨੇ ਘਰੇਲੂ ਟੀਮ ਲਈ ਰਸਮ ਪੂਰੀ ਕੀਤੀ। ਦੱਖਣੀ ਅਫ਼ਰੀਕਾ ‘ਏ’ ਦੇ ਤੇਜ਼ ਗੇਂਦਬਾਜ਼ ਲੂੰਗੀ ਐਨਗਿਡੀ ਨੇ ਪਹਿਲੀ ਪਾਰੀ ਵਿੱਚ 90 ਦੌੜਾਂ ਬਣਾਉਣ ਵਾਲੇ ਗਿੱਲ ਨੂੰ ਬਾਊਲਡ ਕੀਤਾ। ਜਿਸ ਨਾਲ ਭਾਰਤ ‘ਏ’ ਨੇ 10 ਦੌੜਾਂ ’ਤੇ ਪਹਿਲਾ ਵਿਕਟ ਗੁਆ ਦਿੱਤਾ। ਬਾਵਨੇ 17 ਗੇਂਦਾਂ ਖੇਡਣ ਤੋਂ ਬਾਅਦ ਐਨਗਿਡੀ ਨੂੰ ਵਿਕਟ ਦੇ ਬੈਠਾ ਜਦੋਂਕਿ ਭਾਰਤ ਆਫ਼ ਸਪਿੰਨਰ ਭਰਤ ਨੂੰ ਆਫ਼ ਸਪਿੰਨਰ ਦਾਨੇ ਪਿਏਟ ਨੇ ਪਵੇਲੀਅਨ ਭੇਜਿਆ।

ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਬ੍ਰਿਜੇਸ਼ ਯਾਦਵ ਦਾ ਜਿੱਤ ਨਾਲ ਆਗਾਜ਼

ਰੂਸ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਜੇਸ਼ ਯਾਦਵ (81 ਕਿਲੋ) ਨੇ ਅੱਜ ਇੱਥੇ ਪੋਲੈਂਡ ਦੇ ਮੇਲਿਊਜ਼ ਗੋਇਨਸਕੀ ਨੂੰ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਹਰਾ ਕੇ ਭਾਰਤ ਨੂੰ ਵਿਸ਼ਵ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚੰਗੀ ਸ਼ੁਰੂਆਤ ਦਿਵਾਈ। ਯਾਦਵ ਅੱਜ ਭਾਰਤ ਲਈ ਰਿੰਗ ਵਿੱਚ ਉਤਰਨ ਵਾਲਾ ਇਕਲੌਤਾ ਮੁੱਕੇਬਾਜ਼ ਰਿਹਾ ਅਤੇ ਉਸ ਨੇ ਗੋਇਨਸਕੀ ਖ਼ਿਲਾਫ਼ 5-0 ਨਾਲ ਆਸਾਨ ਜਿੱਤ ਦਰਜ ਕੀਤੀ। ਇਸ ਮੁਕਾਬਲੇ ਦੌਰਾਨ ਪੋਲੈਂਡ ਦਾ ਮੁੱਕੇਬਾਜ਼ ਜ਼ਖ਼ਮੀ ਵੀ ਹੋ ਗਿਆ। ਯਾਦਵ ਨੇ ਤਾਕਤਵਰ ਮੁੱਕਿਆਂ ਨਾਲ ਵਿਰੋਧੀ ਮੁੱਕੇਬਾਜ਼ ਨੂੰ ਉਭਰਨ ਦਾ ਮੌਕਾ ਨਹੀਂ ਦਿੱਤਾ।

ਆਈਸੀਸੀ ਟੈਸਟ ਦਰਜਾਬੰਦੀ: ਸਮਿੱਥ ਦੀ ਕੋਹਲੀ ’ਤੇ ਲੀਡ ਬਰਕਰਾਰ

ਦੁਬਈ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਟੀਵ ਸਮਿੱਥ ਤੇ ਪੈਟ ਕਮਿਨਸ ਨੇ ਮੈਨਚੈਸਟਰ ਵਿੱਚ ਚੌਥੇ ਐਸ਼ੇਜ਼ ਟੈਸਟ ਦੌਰਾਨ ਆਸਟਰੇਲੀਆ ਦੀ ਇੰਗਲੈਂਡ ’ਤੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾ ਕੇ ਆਈਸੀਸੀ ਟੈਸਟ ਦਰਜਾਬੰਦੀ ਦੇ ਸਿਖਰਲੇ ਸਥਾਨਾਂ ’ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਸਮਿੱਥ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ’ਤੇ 34 ਅੰਕਾਂ ਦੀ ਲੀਡ ਬਣਾ ਲਈ ਹੈ ਅਤੇ ਪੰਜ ਮੈਚਾਂ ਦੀ ਐਸ਼ੇਜ਼ ਲੜੀ ਦੇ ਖ਼ਤਮ ਹੋਣ ’ਤੇ ਉਸ ਦਾ ਦਰਜਾਬੰਦੀ ਵਿੱਚ ਚੋਟੀ ’ਤੇ ਬਰਕਰਾਰ ਰਹਿਣਾ ਲਗਭਗ ਤੈਅ ਹੈ।

ਯੂਰੋ-2020 ਕੁਆਲੀਫਾਇਰ: ਬੈਲਜੀਅਮ ਤੇ ਨੀਦਰਲੈਂਡ ਜਿੱਤੇ

ਪੈਰਿਸ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬੈਲਜੀਅਮ ਅਤੇ ਨੀਦਰਲੈਂਡ ਦੋਵਾਂ ਨੇ ਯੂਰੋ-2020 ਕੁਆਲੀਫਾਈਂਗ ਫੁਟਬਾਲ ਟੂਰਨਾਮੈਂਟ ਵਿੱਚ ਆਸਾਨ ਜਿੱਤ ਨਾਲ ਅਗਲੇ ਸਾਲ ਹੋਣ ਵਾਲੇ ਯੂਰੋ ਫਾਈਨਲਜ਼ ਲਈ ਕੁਆਲੀਫਾਈ ਕਰਨ ਵੱਲ ਕਦਮ ਵਧਾਏ ਹਨ।

ਤਾਇਕਵਾਂਡੋ ’ਚ ਗੁਰਸਹਿਜ ਦੀ ਕੌਮੀ ਮੁਕਾਬਲੇ ਲਈ ਚੋਣ

ਜਲਾਲਾਬਾਦ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਰਜਿੰਦਰ ਪਬਲਿਕ ਸਕੂਲ ਪੰਜਆਨਾ ਸਿਰਸਾ ਵਿੱਚ ਪਿਛਲੇ ਦਿਨੀਂ ਹੋਈ ਸੀਬੀਐੱਸਈ ਨਾਰਥ ਇੰਡੀਆ-2 ਤਾਈਕਵਾਡੋਂ ਚੈਪੀਅਨਸ਼ਿਪ ’ਚ ਮਾਤਾ ਗੁਜਰੀ ਸਕੂਲ ਦੇ ਦੋ ਬੱਚਿਆਂ ਨੇ ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ।

ਸੇਰੇਨਾ ਦਾ ਸੁਪਨਾ ਤੋੜ ਆਂਦਰੀਸਕੂ ਬਣੀ ਯੂਐੱਸ ਓਪਨ ਚੈਂਪੀਅਨ

ਨਿਊਯਾਰਕ,8 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਿਆਂਕਾ ਆਂਦਰੀਸਕੂ ਨੇ ਮਹਿਲਾ ਸਿੰਗਲਜ਼ ਵਿੱਚ 23 ਵਾਰ ਦੀ ਗਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮਜ਼ ਨੂੰ ਹਰਾ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦਾ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤ ਲਿਆ। ਉਸ ਨੇ ਅਮਰੀਕਾ ਦੀ ਸਟਾਰ ਖਿਡਾਰਨ ਨੂੰ 6-3, 7-5 ਨਾਲ ਹਰਾਇਆ ਅਤੇ ਕੈਨੇਡਾ ਦੀ ਪਹਿਲੀ ਗਰੈਂਡ ਸਲੈਮ ਚੈਂਪੀਅਨ ਬਣੀ।
19 ਸਾਲ ਦੀ ਆਂਦਰੀਸਕੂ ਪਿਛਲੇ 15 ਸਾਲ ਵਿੱਚ ਸਭ ਤੋਂ ਛੋਟੀ ਉਮਰ ਦੀ ਗਰੈਂਡ ਸਲੈਮ ਚੈਂਪੀਅਨ ਵੀ ਬਣੀ। ਇਸ ਤੋਂ ਪਹਿਲਾਂ ਯੂਐੱਸ ਓਪਨ-2004 ਵਿੱਚ ਸਵੇਤਲਾਨਾ ਕੁਜ਼ਨੇਤਸੋਵਾ ਨੇ ਇਹ ਖ਼ਿਤਾਬ ਜਿੱਤਿਆ ਸੀ। ਸੇਰੇਨਾ ਦੀ ਕਿਸੇ ਗਰੈਂਡ ਸਲੈਮ ਫਾਈਨਲ ਵਿੱਚ ਇਹ ਲਗਾਤਾਰ ਚੌਥੀ ਹਾਰ ਹੈ। ਇਸ ਤਰ੍ਹਾਂ 24 ਗਰੈਂਡ ਸਲੈਮ ਰਿਕਾਰਡਾਂ ਦੀ ਬਰਾਬਰੀ ਕਰਨ ਦੀ ਉਸ ਦੀ ਉਡੀਕ ਹੋਰ ਲੰਮੀ ਹੋ ਗਈ ਹੈ।

ਫਾਈਨਲ ’ਚ ਖ਼ਰਾਬ ਪ੍ਰਦਰਸ਼ਨ ਬਰਦਾਸ਼ਤਯੋਗ ਨਹੀਂ: ਸੇਰੇਨਾ

ਨਿਊਯਾਰਕ:,8 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੇਰੇਨਾ ਵਿਲੀਅਮਜ਼ ਨੇ ਯੂਐੱਸ ਓਪਨ ਫਾਈਨਲ ਵਿੱਚ ਆਪਣੇ ਖ਼ਰਾਬ ਪ੍ਰਦਰਸ਼ਨ ਨੂੰ ‘ਮੁਆਫ਼ੀ ਯੋਗ ਨਾ’ ਦੱਸਦਿਆਂ ਕਿਹਾ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਦੋਂ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵਾਂਗ ਖੇਡਣਾ ਸ਼ੁਰੂ ਕਰੇਗੀ। ਕੈਨੇਡਾ ਦੀ 19 ਸਾਲਾ ਬਿਆਂਕਾ ਆਂਦਰੀਸਕੂ ਨੇ ਸੇਰੇਨਾ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਹੈ। ਸੇਰੇਨਾ ਨੇ 20 ਸਾਲ ਪਹਿਲਾਂ ਜਦੋਂ ਪਹਿਲਾ ਗਰੈਂਡ ਸਲੈਮ ਜਿੱਤਿਆ ਸੀ, ਉਦੋਂ ਆਂਦਰੀਸਕੂ ਪੈਦਾ ਵੀ ਨਹੀਂ ਹੋਈ ਸੀ। ਸੇਰੇਨਾ ਨੇ ਕਿਹਾ, ‘‘ਮੈਨੂੰ ਬਿਆਂਕਾ ਬਹੁਤ ਪਸੰਦ ਹੈ। ਉਹ ਬਹੁਤ ਚੰਗੀ ਲੜਕੀ ਹੈ, ਪਰ ਇਸ ਟੂਰਨਾਮੈਂਟ ਵਿੱਚ ਮੇਰਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਸੀ। ਮੈਂ ਇਸ ਤੋਂ ਬਿਹਤਰ ਖੇਡ ਸਕਦੀ ਸੀ।

ਯੂਰੋ-2020 ਕੁਆਲੀਫਾਇਰ: ਫਰਾਂਸ ਅਤੇ ਇੰਗਲੈਂਡ ਵੱਲੋਂ ਜਿੱਤ ਦਰਜ

ਸੇਂਟ ਡੈਨਿਸ,8 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਿੰਗਸਲੇ ਕੋਮਾਨ ਦੇ ਦੋ ਗੋਲਾਂ ਦੀ ਮਦਦ ਨਾਲ ਵਿਸ਼ਵ ਚੈਂਪੀਅਨ ਫਰਾਂਸ ਨੇ ਅਲਬਾਨੀਆ ਨੂੰ 4-1 ਗੋਲਾਂ ਨਾਲ ਹਰਾ ਕੇ ਯੂਰੋ-2020 ਕੁਆਲੀਫਾਈਂਗ ਗੇੜ ਵਿੱਚ ਆਪਣੇ ਗਰੁੱਪ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਇਸੇ ਤਰ੍ਹਾਂ ਇੰਗਲੈਂਡ ਨੇ ਵੀ ਜਿੱਤ ਦਰਜ ਕੀਤੀ ਹੈ।

ਜ਼ਿਲ੍ਹਾ ਪੱਧਰੀ ਖੇਡਾਂ: ਕਬੱਡੀ ਮੁਕਾਬਲਿਆਂ ਵਿੱਚ ਘਨੌਲੀ ਨੇ ਚਮਕੌਰ ਸਾਹਿਬ ਨੂੰ ਹਰਾਇਆ

ਸ੍ਰੀ ਆਨੰਦਪੁਰ ਸਾਹਿਬ,7 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੋਂ ਦੇ ਐਸਜੀਐਸ ਖਾਲਸਾ ਸੀਨੀਅਰ ਸਕੰਡਰੀ ਸਕੂਲ ਵਿੱਚ ਚੱਲ ਰਹੀਆਂ ਚਾਰ ਰੋਜ਼ਾ ਜ਼ਿਲ੍ਹਾ ਖੇਡਾਂ ਦੇ ਤੀਜੇ ਦਿਨ ਦੀ ਸ਼ੁਰੂਆਤ ਸਹਾਇਕ ਸਿੱਖਿਆ ਅਫ਼ਸਰ ਅਤੇ ਖੇਡ ਪ੍ਰਬੰਧਕ ਸਤਨਾਮ ਸਿੰਘ ਸੰਧੂ ਨੇ ਕੀਤੀ।

ਯੂਐੱਸ ਓਪਨ: ਜੋਕੋਵਿਚ ਮੋਢੇ ਵਿੱਚ ਦਰਦ ਦੇ ਬਾਵਜੂਦ ਤੀਜੇ ਗੇੜ ’ਚ

ਨਿਊਯਾਰਕ,29 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪਿਛਲੇ ਚੈਂਪੀਅਨ ਨੋਵਾਕ ਜੋਕੋਵਿਚ ਨੇ ਮੋਢੇ ਦੇ ਦਰਦ ਦੇ ਬਾਵਜੂਦ ਮੀਂਹ ਪ੍ਰਭਾਵਿਤ ਯੂਐੱਸ ਓਪਨ ਗਰੈਂਡਸਲੇਮ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਪ੍ਰਵੇਸ਼ ਕੀਤਾ ਜਦੋਂਕਿ ਰੋਜਰ ਫੈਡਰਰ ਨੇ ਇਕ ਹੋਰ ਧੀਮੀ ਸ਼ੁਰੂਆਤ ਕਰਦੇ ਹੋਏ ਕਦਮ ਅੱਗੇ ਵਧਾਇਆ। ਉੱਥੇ ਹੀ ਮਹਿਲਾਵਾਂ ਦੇ ਵਰਗ ਵਿੱਚ ਸੇਰੇਨਾ ਵਿਲੀਅਮਜ਼ ਨੇ ਵਾਈਲਡਕਾਰਡ ਨਾਲ ਪ੍ਰਵੇਸ਼ ਕਰਨ ਵਾਲੀ 17 ਸਾਲਾ ਕੈਟੀ ਮੈਕਨੈਲੀ ਨੂੰ 5-7, 6-3, 6-1 ਨਾਲ ਹਰਾਇਆ। ਅਮਰੀਕਾ ਦੀ ਅੱਠਵਾਂ ਦਰਜਾ ਪ੍ਰਾਪਤ ਸੇਰੇਨਾ ਆਪਣੇ ਕਰੀਅਰ ਦਾ 24ਵਾਂ ਗਰੈਂਡਸਲੇਮ ਖ਼ਿਤਾਬ ਜਿੱਤ ਕੇ ਮਾਰਗਰੇਟ ਕੋਰਟ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਵਿੱਚ ਜੁੱਟੀ ਹੋਈ ਹੈ।

ਅੰਜਲੀ ਨੇ ਵਾਪਸੀ ਕਰਦਿਆਂ 400 ਮੀਟਰ ਦੌੜ ਵਿੱਚ ਸੋਨਾ ਤਗ਼ਮਾ ਜਿੱਤਿਆ

ਲਖਨਊ,29 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਹਰਿਆਣਾ ਦੀ ਅੰਜਲੀ ਦੇਵੀ ਨੇ ਸੱਟ ਤੋਂ ਬਾਅਦ ਮੁਕਾਬਲਾ ਦੌੜ ਵਿੱਚ ਸ਼ਾਨਦਾਰ ਵਾਪਸੀ ਕਰਦੇ ਹੋਏ ਅੱਜ ਇੱਥੇ 59ਵੀਂ ਕੌਮੀ ਅੰਤਰਰਾਜੀ ਅਥਲੈਟਿਕ ਚੈਂਪੀਅਨਸ਼ਿਪ ਦੀ ਮਹਿਲਾ 400 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ।

ਭਾਰਤ ‘ਏ’ ਵੱਲੋਂ ਇਕ ਰੋਜ਼ਾ ਮੈਚਾਂ ਦੀ ਲੜੀ ’ਚ ਲੀਡ ਹਾਸਲ

ਥਿਰੁਵਨੰਤਪੁਰਮ,29 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸ਼ਿਵਮ ਦੂਬੇ ਅਤੇ ਅਕਸ਼ਰ ਪਟੇਲ ਦੇ ਅਰਧ ਸੈਂਕੜਿਆਂ ਅਤੇ ਦੋਹਾਂ ਵਿਚਾਲੇ ਨਾਬਾਦ ਸੈਂਕੜੇ ਵਾਲੀ ਸਾਂਝੇਦਾਰੀ ਤੋਂ ਬਾਅਦ ਯੁਜਵੇਂਦਰ ਚਹਿਲ ਦੀਆਂ ਪੰਜ ਵਿਕਟਾਂ ਨਾਲ ਭਾਰਤ ‘ਏ’ ਨੇ ਮੀਂਹ ਤੋਂ ਪ੍ਰਭਾਵਿਤ ਪਹਿਲੇ ਗੈਰ ਰਸਮੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਦੱਖਣੀ ਅਫਰੀਕਾ ‘ਏ’ ਨੂੰ 69 ਦੌੜਾਂ ਨਾਲ ਹਰਾਇਆ।
ਭਾਰਤ ‘ਏ’ ਨੇ ਮੈਦਾਨ ਗਿੱਲਾ ਹੋਣ ਕਾਰਨ 47 ਓਵਰਾਂ ਲਈ ਇਸ ਮੈਚ ’ਚ ਦੂਬੇ (ਨਾਬਾਦ 69) ਅਤੇ ਅਕਸ਼ਰ (ਨਾਬਾਦ 60) ਵਿਚਾਲੇ ਸੱਤਵੇਂ ਵਿਕਟ ਲਈ 121 ਦੌੜਾਂ ਦੀ ਅਟੁੱਟ ਸਾਂਝੇਦਾਰੀ ਦੀ ਬਦੌਲਤ ਛੇ ਵਿਕਟਾਂ ’ਤੇ 327 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਦੂਬੇ ਨੇ 60 ਗੇਂਦਾਂ ਦੀ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਛੇ ਛੱਕੇ ਮਾਰੇ ਜਦੋਂਕਿ ਅਕਸ਼ਰ ਨੇ 36 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਛੇ ਚੌਕੇ ਅਤੇ ਤਿੰਨ ਛੱਕੇ ਮਾਰੇ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (46), ਕਪਤਾਨ ਮਨੀਸ਼ ਪਾਂਡੇ (39) ਅਤੇ ਇਸ਼ਾਨ ਕਿਸ਼ਨ (37) ਨੇ ਵੀ ਚੰਗੀਆਂ ਪਾਰੀਆਂ ਖੇਡੀਆਂ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0083106336
Copyright © 2019, Panjabi Times. All rights reserved. Website Designed by Mozart Infotech