ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਚੰਡੀਗੜ੍ਹ

ਜਸਵੀਰ ਝੱਜ ਦਾ ਗੀਤ-ਸੰਗ੍ਰਹਿ ‘ਜਾਣਾ ਅੱਗੇ ਹੋਰ’ ਲੋਕ ਅਰਪਣ

August 20, 2019 04:14 PM

ਚੰਡੀਗੜ੍ਹ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਤੇ ਚੰਡੀਗੜ੍ਹ ਦੀਆਂ ਇਕਾਈਆਂ ਦੀ ਸੂਬਾ ਕਾਨਫ਼ਰੰਸ ਤੇ ਸੈਮੀਨਾਰ ਪੀਪਲ ਕਨਵੈਸ਼ਨ ਹਾਲ ਸੈਕਟਰ-36 ਚੰਡੀਗੜ੍ਹ ਵਿੱਚ ਕੀਤਾ ਗਿਆ।
ਇਸ ਸਮਾਗਮ ਵਿੱਚ ਕਾਰਜਕਾਰੀ ਕੌਮੀ ਪ੍ਰਧਾਨ ਡਾ. ਅਲੀ ਜਾਵੇਦ (ਜੇਐੱਨਯੂ ਦਿੱਲੀ), ਡਾ. ਸਵਰਾਜਬੀਰ ਸੰਪਾਦਕ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ, ਕੌਮੀ ਪ੍ਰੀਜ਼ਡੀਅਮ ਮੈਂਬਰ ਸੁਖਦੇਵ ਸਿੰਘ, ਤੇਜਵੰਤ ਸਿੰਘ ਗਿੱਲ, ਸੁਰਜੀਤ ਜੱਜ, ਡਾ. ਗੁਲਜ਼ਾਰ ਸਿੰਘ ਪੰਧੇਰ, ਸਰਬਜੀਤ ਸਿੰਘ, ਡਾ. ਗੁਰਮੇਲ ਸਿੰਘ, ਡਾ. ਅਨੂਪ ਸਿੰਘ ਨੇ ਇਕਾਈ ਪੰਜਾਬ ਦੇ ਸਕੱਤਰ ਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਦਾ ਗੀਤ-ਸੰਗ੍ਰਹਿ ‘ਜਾਣਾ ਅੱਗੇ ਹੋਰ’ ਲੋਕ ਅਰਪਣ ਕੀਤਾ।
ਬਲਵੰਤ ਮਾਂਗਟ ਨੇ ਦੱਸਿਆ ਕਿ ਝੱਜ ਦੇ ਗੀਤ ਸੰਗ੍ਰਹਿ ਦੀ ਭੂਮਿਕਾ ਡਾ. ਸੁਖਦੇਵ ਸਿੰਘ ਸਿਰਸਾ ਨੇ ‘ਲੰਮੇਰੀ ਵਾਟ ਦਾ ਪਾਂਧੀ: ਜਸਵੀਰ ਝੱਜ’ ਵਿੱਚ ਕਿਹਾ ਹੈ ਕਿ ਝੱਜ ਦੇ ਗੀਤ ਦਰਬਾਰੀ ਤੇ ਰੁਮਾਨੀ ਭਾਸ਼ਾ ਵਿੱਚ ਨਾ ਹੋ ਕੇ ਲੋਕ ਪੱਖੀ ਹੁੰਦੇ ਹੋਏ, ਮਨੁੱਖ ਨੂੰ ਵੇਲ ਨਹੀਂ ਰੁੱਖ ਬਣਨ ਲਈ ਪ੍ਰੇਰਿਤ ਕਰਦੇ ਹਨ। ਡਾ. ਗਲਜ਼ਾਰ ਸਿੰਘ ਪੰਧੇਰ ਨੇ ‘ਲੋਕ ਪੱਖੀ ਗੀਤਕਾਰੀ-‘ਜਾਣਾ ਅੱਗੇ ਹੋਰ’ ਵਿੱਚ ਕਿਹਾ ਹੈ ਕਿ ‘ਕਹਾਵਤਾਂ ਤੇ ਮੁਹਾਵਰੇਦਾਰ ਪੇਂਡੂ ਸ਼ਬਦਕੋਸ਼ੀ ਸ਼ਬਦਾਵਲੀ ਨਾਲ ਭਰਪੂਰ, ਝੱਜ ਦਾ ਇਹ ਗੀਤ ਸੰਗ੍ਰਹਿ ਸਾਡੇ ਸਮਿਆਂ ਦੀਆਂ ਦਰਪੇਸ਼ ਚੁਣੌਤੀਆਂ ਤੇ ਸੂਖ਼ਮ ਵਾਰ ਕਰਦਾ ਇੱਕ ਹਥਿਆਰ ਵਰਗਾ ਹੈ’।
ਇਸ ਮੌਕੇ ਸੁਰਿੰਦਰ ਗਿੱਲ ਮੁਹਾਲ਼ੀ, ਡਾ. ਜੋਗਿੰਦਰ ਨਿਰਾਲਾ ਬਰਨਾਲ਼ਾ, ਡਾ. ਲਾਭ ਸਿੰਘ ਖੀਵਾ, ਡਾ. ਸ਼ਮਸ਼ੇਰ ਮੋਹੀ, ਰਾਮ ਅਰਸ਼, ਅਮਨਦੀਪ ਆਜ਼ਾਦ, ਹਰਬੰਸ ਹੀਓਂ ਨਵਾਂ ਸ਼ਹਿਰ, ਕਹਾਣੀਕਾਰਾ ਕਾਹਨਾ ਸਿੰਘ, ਊਸ਼ਾ ਕੰਵਰ, ਡਾ. ਅਰਵਿੰਦਰ ਕੌਰ ਕਾਕੜਾ, ਦਲਬੀਰ ਲੁਧਿਆਣਵੀ, ਬਲਕੌਰ ਸਿੰਘ ਗਿੱਲ, ਡਾ. ਬਲਵਿੰਦਰ ਚਹਿਲ, ਜਸਪਾਲ ਮਾਨਖੇੜਾ ਬਠਿੰਡਾ, ਕਰਮ ਸਿੰਘ ਵਕੀਲ, ਹਰਦੀਪ ਢਿੱਲੋਂ, ਭੋਲਾ ਸਿੰਘ ਸੰਘੇੜਾ ਅਤੇ ਮੇਜਰ ਸਿੰਘ ਬਰਨਾਲਾ ਤੇ ਹੋਰ ਸਾਹਿਤਕਾਰ ਹਾਜ਼ਰ ਸਨ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਮੇਰੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਅਕਾਲੀਆਂ ਦੇ ਦੋਸ਼ ਝੂਠੇ: ਕੈਪਟਨ

ਚੰਡੀਗੜ੍ਹ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਅਕਾਲੀ ਦਲ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ

ਅਕਾਲੀਆਂ ਵੱਲੋਂ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਝੂਠ ਦਾ ਪੁਲੰਦਾ ਕਰਾਰ

ਚੰਡੀਗੜ੍ਹ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਵਲੋਂ ਆਪਣੀਆਂ ਢਾਈ ਸਾਲਾਂ ਦੀਆਂ ਪ੍ਰਾਪਤੀਆਂ ਦੇ ਕੀਤੇ ਗੁਣਗਾਣ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ਅਤੇ ਹੋਰਨਾਂ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਤਿੰਨ ਅਹਿਮ ਮੁੱਦਿਆਂ ’ਤੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ, ਉਨ੍ਹਾਂ ਵਿਚ ਸਰਕਾਰ ਫੇਲ੍ਹ ਹੋਈ ਹੈ।

ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ

ਚੰਡੀਗੜ੍ਹ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦਾ ਅੱਧਾ ਕਾਰਜਕਾਲ ਪੂਰਾ ਹੋਣ ਦੇ ਮੱਦੇਨਜ਼ਰ ਕੈਬਨਿਟ ਮੰਤਰੀਆਂ ਨੂੰ ਆਪਣੇ ਵਿਭਾਗਾਂ ਲਈ ਵਿਆਪਕ ਕਾਰਜ ਯੋਜਨਾ ਉਲੀਕਣ ਅਤੇ ਵਿਧਾਇਕਾਂ ਨਾਲ ਤਾਲਮੇਲ ਕਰਕੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਪਿਛਲੇ 30 ਮਹੀਨਿਆਂ ਦੌਰਾਨ ਸਰਕਾਰ ਦੁਆਰਾ ਕੀਤੀ ਪ੍ਰਗਤੀ ਅਤੇ ਸੂਬੇ ਦੀਆਂ ਵਿਕਾਸ ਯੋਜਨਾਵਾਂ ਸਬੰਧੀ ਵਿਚਾਰ ਚਰਚਾ ਕੀਤੀ। ਕੈਪਟਨ ਨੇ ਮੰਤਰੀਆਂ ਨੂੰ ਨਿਯਮਤ ਸਮੇਂ ’ਤੇ ਫੀਡਬੈਕ ਲੈਣ ਲਈ ਕਿਹਾ।

ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਸਰਕਾਰ ਨੇ ਬੂਹੇ ਭੇੜੇ

ਚੰਡੀਗੜ੍ਹ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਵਿੱਚ ਆਵਾਰਾ ਪਸ਼ੂਆਂ ਖ਼ਾਸ ਤੌਰ ’ਤੇ ਢੱਠਿਆਂ ਤੇ ਗਊਆਂ ਦੀ ਦਹਿਸ਼ਤ ਸਿਰ ਚੜ੍ਹ ਕੇ ਬੋਲ ਰਹੀ ਹੈ। ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ, ਸੜਕਾਂ ’ਤੇ ਹਾਦਸਿਆਂ ਵਿੱਚ ਜਾ ਰਹੀਆਂ ਜਾਨਾਂ, ਖ਼ਾਸ ਤੌਰ ’ਤੇ ਹਿੰਸਕ ਹੋ ਰਹੇ ਢੱਠਿਆਂ ਨੇ ਕਈ ਸ਼ਹਿਰਾਂ ਵਿੱਚ ਲੋਕਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਕੀਤਾ ਹੈ।
ਗਊ ਪਾਲਕਾਂ ਖ਼ਿਲਾਫ਼ ਕਥਿਤ ਗਊ ਰੱਖਿਅਕਾਂ ਦੀ ਗੁੰਡਾਗਰਦੀ ਵੀ ਲੁਕੀ ਹੋਈ ਨਹੀਂ ਹੈ। ਕਿਸਾਨਾਂ ਵੱਲੋਂ ਆਪਣੇ ਦੁਧਾਰੂ ਪਸ਼ੂਆਂ ਨੂੰ ਵੀ ਦੂਜੇ ਰਾਜਾਂ ਵਿੱਚ ਵੇਚਣ ਦੇ ਰਾਹ ਵਿੱਚ ਖੜ੍ਹੀਆਂ ਕਾਨੂੰਨੀ ਅੜਚਨਾਂ ਨੇ ਪੰਜਾਬ ਤੋਂ ਹੋਰਾਂ ਰਾਜਾਂ ਵਿਚਲਾ ਵਪਾਰ ਲਗਪਗ ਠੱਪ ਕਰ ਦਿੱਤਾ ਹੈ। ਡੀਸੀ ਜਾਂ ਉਸ ਦੇ ਨੁਮਾਇੰਦੇ ਤੋਂ ਲੈਣ ਵਾਲੀ ਮਨਜ਼ੂਰੀ ਤੇ ਜਾਅਲੀ ਗਊ ਰੱਖਿਅਕਾਂ ਦੀ ਖ਼ੁਆਰੀ ਕਰ ਕੇ ਬਾਹਰਲਾ ਵਪਾਰੀ ਪੰਜਾਬ ਤੋਂ ਮੂੰਹ ਮੋੜ ਗਿਆ ਹੈ, ਡੇਅਰੀ ਬਰਬਾਦੀ ਕੰਢੇ ਹੈ। ਆਵਾਰਾ ਪਸ਼ੂਆਂ ਕਾਰਨ ਹਰ ਸਾਲ ਸੌ ਤੋਂ ਵੱਧ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਵਾਪਰ ਰਹੀਆਂ ਹਨ।

ਚੰਡੀਗੜ੍ਹ ’ਚ ਹੁਣ ਘੰਟਿਆਂ ਦੇ ਹਿਸਾਬ ਹੋਈ ਪਾਰਕਿੰਗ ਫੀਸ

ਚੰਡੀਗੜ੍ਹ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਨਗਰ ਨਿਗਮ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਵਿੱਚ ਵਾਹਨ ਖੜ੍ਹੇ ਕਰਨ ’ਤੇ ਘੰਟਿਆਂ ਦੇ ਹਿਸਾਬ ਨਾਲ ਪਾਰਕਿੰਗ ਫੀਸ ਵਸੂਲੇਗੀ। ਇਸ ਬਾਰੇ ਨਗਰ ਨਿਗਮ ਹਾਊਸ ਦੀ ਅੱਜ ਹੋਈ ਹੰਗਾਮਾ ਭਰਪੂਰ ਮੀਟਿੰਗ ਦੌਰਾਨ ਏਜੰਡੇ ਨੂੰ ਹਰੀ ਝੰਡੀ ਦੇ ਦਿੱਤੀ ਗਈ। ਹਾਲਾਂਕਿ ਇਸ ਇਸ ਏਜੰਡੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰਾਂ ਨੇ ਨਿਗਮ ਹਾਊਸ ਮੀਟਿੰਗ ਤੋਂ ਵਾਕ ਆਊਟ ਕੀਤਾ, ਪਰ ਨਿਗਮ ਹਾਊਸ ਵਿੱਚ ਬਹੁਮਤ ਹੋਣ ਕਾਰਨ ਭਾਜਪਾ ਕੌਂਸਲਰ ਇਸ ਮਤੇ ਨੂੰ ਪਾਸ ਕਰਵਾਉਣ ਵਿੱਚ ਸਫਲ ਰਹੇ। ਦੂਜੇ ਪਾਸੇ ਮੀਟਿੰਗ ’ਚ ਵਿਸ਼ੇਸ ਤੌਰ ’ਤੇ ਹਾਜ਼ਰ ਸੰਸਦ ਮੈਂਬਰ ਕਿਰਨ ਖੇਰ ਦੀ ਮੌਜੂਦਗੀ ਵਿੱਚ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ।

ਕਾਂਗਰਸ ਵੱਲੋਂ ਫੈਸਲਾ ਤਾਨਾਸ਼ਾਹੀ ਕਰਾਰ

ਚੰਡੀਗੜ੍ਹ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਸ਼ਹਿਰ ’ਚ ਪਾਰਕਿੰਗ ਫੀਸ ਵਧਾਉਣ ਦੇ ਵਿਰੋਧ ’ਚ ਅੱਜ ਚੰਡੀਗੜ੍ਹ ਕਾਂਗਰਸ ਵਲੋਂ ਨਗਰ ਨਿਗਮ ਦੇ ਬਾਹਰ ਭਾਜਪਾ ਖ਼ਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਨਿਗਮ ਹਾਊਸ ਮੀਟਿੰਗ ਵਿਚ ਲੋਕ ਸਭਾ ਮੈਂਬਰ ਕਿਰਨ ਖੇਰ ਦੀ ਹਾਜ਼ਰੀ ’ਚ ਪਾਰਕਿੰਗ ਫੀਸਾਂ ਨੂੰ ਵਧਾਉਣ ਦਾ ਬਹੁਤ ਗਲਤ ਫੈਸਲਾ ਲਿਆ ਗਿਆ ਹੈ ਜਦਕਿ ਇਥੇ ਵੱਧ ਪਾਰਕਿੰਗ ਫੀਸਾਂ ਵਸੂਲਣ ਦਾ ਕਿਰਨ ਖੇਰ ਵਲੋਂ ਹੀ ਵਿਰੋਧ ਕੀਤਾ ਗਿਆ ਸੀ।

ਸੁਖਬੀਰ ਬਾਦਲ ਦੀ ਹਾਜ਼ਰੀ ਵਿਚ ਪ੍ਰਧਾਨ ਚੇਤਨ ਚੌਧਰੀ ਨੇ ਸਹੁੰ ਚੁੱਕੀ

ਚੰਡੀਗੜ੍ਹ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿਚ ਚੁਣੇ ਗਏ ਵਿਦਿਆਰਥੀ ਜਥੇਬੰਦੀ ਐਸਓਆਈ ਨਾਲ ਸਬੰਧਤ ਪ੍ਰਧਾਨ ਚੇਤਨ ਚੌਧਰੀ ਨੇ ਅੱਜ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸਹੁੰ ਚੁੱਕੀ। ਅੰਗਰੇਜ਼ੀ ਵਿਭਾਗ ਦੇ ਆਡੀਟੋਰੀਅਮ ਵਿਚ ਹੋਏ ਇੱਕ ਪ੍ਰੋਗਰਾਮ ਵਿਚ ਉਨ੍ਹਾਂ ਨੂੰ ਡੀਨ ਵਿਦਿਆਰਥੀ ਭਲਾਈ ਪ੍ਰੋ. ਇਮੈਨੁਅਲ ਨਾਹਰ ਵੱਲੋਂ ਆਪਣੇ ਪ੍ਰਧਾਨਗੀ ਦੇ ਅਹੁਦੇ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਅਤੇ ਯੂਨੀਵਰਸਿਟੀ ਦੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਸਬੰਧੀ ਸਹੁੰ ਚੁਕਾਈ ਗਈ। ਇਸ ਉਪਰੰਤ ਸੁਖਬੀਰ ਬਾਦਲ ਵੱਲੋਂ ਚੇਤਨ ਚੌਧਰੀ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਸ ਨੂੰ ਜਿੱਤ ਦੀ ਵਧਾਈ ਦਿੱਤੀ ਗਈ। ਇਸ ਮੌਕੇ ਐਸਓਆਈ ਪੰਜਾਬ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ, ਵਿੱਕੀ ਮਿੱਡੂਖੇੜਾ, ਪੰਜਾਬ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਇਮੈਨੁਅਲ ਨਾਹਰ, ਡੀਨ ਪ੍ਰੀਖਿਆਵਾਂ ਕੰਟਰੋਲਰ ਪ੍ਰੋ. ਪਰਵਿੰਦਰ ਸਿੰਘ, ਸੈਨੇਟ ਮੈਂਬਰ ਪ੍ਰੋ. ਨਵਦੀਪ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।

ਤਜਿੰਦਰ ਕਤਲ ਕੇਸ: ਨਰਵਾਣਾ ਗਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ

ਚੰਡੀਗੜ੍ਹ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ 4 ਸਤੰਬਰ ਨੂੰ ਇਥੇ ਸੈਕਟਰ 17 ਵਿਚ ਤਜਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਗੋਲੀ ਨਾਲ ਉਡਾਉਣ ਵਾਲੇ ਨਰਵਾਣਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੰਜਾਬ ਦੇ ਮੁਲਾਜ਼ਮਾਂ ਵੱਲੋਂ 26 ਨੂੰ ਸਰਕਾਰੀ ਕੰਮ ਠੱਪ ਰੱਖਣ ਦਾ ਐਲਾਨ

ਚੰਡੀਗੜ੍ਹ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਮੁਲਾਜ਼ਮ ਕੈਪਟਨ ਸਰਕਾਰ ਤੋਂ ਬਾਗ਼ੀ ਹੁੰਦੇ ਜਾ ਰਹੇ ਹਨ ਅਤੇ ਮੁਲਾਜ਼ਮ ਵਰਗ ਨੇ 26 ਸਤੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਦਾ ਸਾਰਾ ਕੰਮ ਠੱਪ ਕਰਨ ਦਾ ਐਲਾਨ ਕੀਤਾ ਹੈ।

ਪੰਜਾਬ ਸਰਕਾਰ ਦਾ ਵਫ਼ਦ ਦੁਬਈ ਪਹੁੰਚਿਆ, ਸੰਗਤਾਂ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ `ਚ ਸ਼ਾਮਿਲ ਹੋਣ ਦਾ ਸੱਦਾ

ਚੰਡੀਗੜ੍ਹ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਜਸ਼ਨਾ ਦੇ ਵਿਚ ਸ਼ਾਮਿਲ ਹੋਣ ਲਈ ਦੁਨੀਆ ਭਰ ਵਿਚ ਵਸਦੇ ਨਾਨਕ ਨਾਮ ਲੇਵਾ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਲੜੀ ਦੀ ਸ਼ੁਰੁਆਤ ਕਰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਇੱਕ ਵਫਦ ਵੱਖ ਵੱਖ ਨਾਨਕ ਨਾਮ ਲੇਵਾ ਸੰਸਥਾਵਾਂ ਨੂੰ 500 ਸਾਲਾ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਸੱਦਾ ਦੇਣ ਦੁਬਈ ਪਹੁੰਚਿਆ।

ਹਰਿਆਣਾ ’ਚ ਵੀ ਐੱਨਆਰਸੀ ਲਾਗੂ ਕਰਾਂਗੇ: ਖੱਟਰ

ਪੰਚਕੂਲਾ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅਸਾਮ ਵਾਂਗ ਹਰਿਆਣਾ ਵਿੱਚ ਵੀ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਲਾਗੂ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਸਟਿਸ (ਸੇਵਾ ਮੁਕਤ) ਐਚ.ਐਸ. ਭੱਲਾ ਜਲਦੀ ਹੀ ਐੱਨਆਰਸੀ ਡੇਟਾ ਦੀ ਸਮੀਖਿਆ ਲਈ ਅਸਾਮ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਕਮਿਸ਼ਨ ਗਠਿਤ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹੈ ਅਤੇ ਸਮਾਜ ਦੇ ਪ੍ਰਬੁੱਧ ਵਿਅਕਤੀਆਂ ਦੀਆਂ ਸੇਵਾਵਾਂ ਲੈਣ ਲਈ ਵੱਖ ਤੋਂ ਇੱਕ ਸਵੈ-ਇੱਛੁਕ ਵਿਭਾਗ ਗਠਿਤ ਕੀਤਾ ਜਾਵੇਗਾ| ਸ੍ਰੀ ਖੱਟਰ ਭਾਜਪਾ ਵੱਲੋਂ ਕੌਮੀ ਪੱਧਰ ’ਤੇ ਚਲਾਈ ਜਾ ਰਹੀ ਮਹਾ-ਜਨਸੰਪਰਕ ਮੁਹਿੰਮ ਦੇ ਅੰਤਿਮ ਦਿਨ ਜਸਟਿਸ ਭੱਲਾ ਦੀ ਰਿਹਾਇਸ਼ ’ਤੇ ਪੱਤਰਕਾਰਾਂਂ ਨਾਲ ਗੱਲਬਾਤ ਕਰ ਰਹੇ ਸਨ|

ਕੈਪਟਨ ਧਾਰਾ 370 ’ਤੇ ਦੋਗਲੀ ਨੀਤੀ ਅਪਣਾ ਰਹੇ ਹਨ: ਮਾਨ

ਚੰਡੀਗੜ੍ਹ,15 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਸ਼ਮੀਰ ਤੋਂ ਹਟਾਈ ਧਾਰਾ 370 ਦੇ ਮਾਮਲੇ ’ਚ ਦੋਗਲੀ ਨੀਤੀ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਧਾਰਾ 370 ਹਟਾਉਣ ਦਾ ਵਿਰੋਧ ਕਰ ਰਹੇ ਹਨ ਅਤੇ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਧਾਰਾ 370 ਹਟਾਉਣ ਵਿਰੁੱਧ ਮੁਹਾਲੀ ਵਿੱਚ ਕੀਤੀ ਜਾ ਰਹੀ ਰੈਲੀ ਉਪਰ ਰੋਕ ਲਾ ਰਹੇ ਹਨ ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਮੁੱਖ ਮੰਤਰੀ ਧਾਰਾ 370 ਹਟਾਉਣ ਬਾਰੇ ਦੋਗਲੀ ਨੀਤੀ ਅਪਣਾ ਕੇ ਸ਼ਾਇਦ ਮੋਦੀ ਸਰਕਾਰ ਨੂੰ ਖੁਸ਼ ਕਰ ਰਹੇ ਹਨ ਅਤੇ ਬਾਦਲ ਦਲੀਆਂ ਨੇ ਵੀ ਇਸ ਮੁੱਦੇ ’ਤੇ ਆਪਣੇ ਸਾਰੇ ਅਸੂਲ ਤਿਆਗ ਦਿੱਤੇ ਹਨ।

ਨੌਜਵਾਨਾਂ ਨੂੰ ਦੀਵਾਲੀ ਮੌਕੇ ਦੇਵਾਂਗੇ ਸਮਾਰਟ ਫੋਨ: ਮਨਪ੍ਰੀਤ

ਚੰਡੀਗੜ੍,14 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਦੀਵਾਲੀ ਮੌਕੇ ਸਮਾਰਟ ਫੋਨ ਦੇ ਦਿੱਤੇ ਜਾਣਗੇ ਤੇ ਇਸ ਵਾਸਤੇ ਵਿੱਤ ਵਿਭਾਗ ਨੇ 130 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।

ਬੀਬੀਐੱਮਬੀ ਉਪਰੋਂ ਖੁਦ ਹੀ ਅਧਿਕਾਰ ਛੱਡ ਰਿਹਾ ਹੈ ਪੰਜਾਬ

ਚੰਡੀਗੜ੍,14 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਵੇਂ ਪਿਛਲੇ ਸਮੇਂ ਪੰਜਾਬ ਵਿਚ ਆਏ ਹੜ੍ਹਾਂ ਲਈ ਸੂਬੇ ਦੀਆਂ ਕਈ ਧਿਰਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ ਪਰ ਅੰਕੜੇ ਦਸਦੇ ਹਨ ਕਿ ਖੁਦ ਸਰਕਾਰ ਵੱਲੋਂ ਹੀ ਬੀਬੀਐੱਮਬੀ ਉਪਰੋਂ ਆਪਣੇ ਅਧਿਕਾਰ ਛੱਡਣ ਕਾਰਨ ਅਜਿਹੀਆਂ ਸਥਿਤੀਆਂ ਪੈਦਾ ਹੋ ਰਹੀਆਂ ਹਨ।

ਪੀਯੂ ਵਿਦਿਆਰਥੀ ਕੌਂਸਲ ਦੇ ਤਿੰਨ ਅਹੁਦੇਦਾਰਾਂ ਨੇ ਸਹੁੰ ਚੁੱਕੀ

ਚੰਡੀਗੜ੍ਹ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਚੁਣੇ ਗਏ ਅਹੁਦੇਦਾਰਾਂ ਨੂੰ ਆਪਣੀ ਡਿਊਟੀ ਪੂਰੀ ਵਫ਼ਦਾਰੀ ਨਾਲ ਨਿਭਾਉਣ ਅਤੇ ਯੂਨੀਵਰਸਿਟੀ ਦੇ ਨਿਯਮਾਂ ਪ੍ਰਤੀ ਵਚਨਬੱਧਤਾ ਰੱਖਣ ਬਾਰੇ ਸਹੁੰ ਚੁਕਾਉਣ ਲਈ ਅੱਜ ਪੀਯੂ ਦੇ ਈਵਨਿੰਗ ਸਟੱਡੀਜ਼ ਵਿਭਾਗ ਦੇ ਆਡੀਟੋਰੀਅਮ ਵਿੱਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਡੀਨ ਵਿਦਿਆਰਥੀ ਭਲਾਈ (ਲੜਕੇ) ਪ੍ਰੋ. ਇਮੈਨੁਅਲ ਨਾਹਰ, ਡੀਨ ਵਿਦਿਆਰਥੀ ਭਲਾਈ (ਲੜਕੀਆਂ) ਪ੍ਰੋ. ਨੀਨਾ ਕਪਲਾਸ਼ ਸਮੇਤ ਹੋਰ ਬਹੁਤ ਸਾਰੇ ਅਧਿਕਾਰੀ ਹਾਜ਼ਰ ਸਨ।

ਹਸਪਤਾਲ ਵਿੱਚ ਦਾਖਲ 85 ਲੋਕਾਂ ਨੂੰ ਪੇਚਸ਼ ਦੀ ਪੁਸ਼ਟੀ

ਪੰਚਕੂਲਾ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਦਾਖਲ ਹੋਏ 85 ਵਿਅਕਤੀਆਂ ਨੂੰ ਪੇਚਸ਼ ਹੋਣ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਪੇਚਸ਼ ਨਾਲ ਦੋ ਬੱਚੀਆਂ ਦੀ ਮੌਤ ਹੋ ਚੁੱਕੀ ਹੈ।

ਮਗਸੀਪਾ ਨੇ ਸਿਖਲਾਈ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮਗਸੀਪਾ ਵੱਲੋਂ ਈ-ਗਵਰਨੈਂਸ ਪ੍ਰਾਜੈਕਟ ਲਾਈਫ ਸਾਈਕਲ (ਈ-ਜੀਐੱਲਸੀ) ਅਧੀਨ 2 ਤੋਂ 13 ਸਤੰਬਰ ਤੱਕ ਮਗਸੀਪਾ ਕੰਪਲੈਕਸ, ਚੰਡੀਗੜ੍ਹ ’ਚ ਕਰਾਇਆ ਗਿਆ ‘ਟਰੇਨ ਦਿ ਟਰੇਨਰਜ਼ (ਟੀਟੀਟੀ) ਟਰੇਨਿੰਗ ਪ੍ਰੋਗਰਾਮ’ ਅੱਜ ਸਮਾਪਤ ਹੋ ਗਿਆ। ਇਸ ਪ੍ਰੋਗਰਾਮ ਨੂੰ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ), ਇਲੈੱਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ (ਐੱਮਈਆਈਟੀਵਾਈ), ਭਾਰਤ ਸਰਕਾਰ ਵੱਲੋਂ ਸਪਾਂਸਰ ਕੀਤਾ ਗਿਆ ਸੀ। 

ਮਗਸੀਪਾ ਨੇ ਸਿਖਲਾਈ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮਗਸੀਪਾ ਵੱਲੋਂ ਈ-ਗਵਰਨੈਂਸ ਪ੍ਰਾਜੈਕਟ ਲਾਈਫ ਸਾਈਕਲ (ਈ-ਜੀਐੱਲਸੀ) ਅਧੀਨ 2 ਤੋਂ 13 ਸਤੰਬਰ ਤੱਕ ਮਗਸੀਪਾ ਕੰਪਲੈਕਸ, ਚੰਡੀਗੜ੍ਹ ’ਚ ਕਰਾਇਆ ਗਿਆ ‘ਟਰੇਨ ਦਿ ਟਰੇਨਰਜ਼ (ਟੀਟੀਟੀ) ਟਰੇਨਿੰਗ ਪ੍ਰੋਗਰਾਮ’ ਅੱਜ ਸਮਾਪਤ ਹੋ ਗਿਆ। ਇਸ ਪ੍ਰੋਗਰਾਮ ਨੂੰ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ), ਇਲੈੱਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ (ਐੱਮਈਆਈਟੀਵਾਈ), ਭਾਰਤ ਸਰਕਾਰ ਵੱਲੋਂ ਸਪਾਂਸਰ ਕੀਤਾ ਗਿਆ ਸੀ।

ਵੱਖ ਵੱਖ ਜਥੇਬੰਦੀਆਂ ਵੱਲੋਂ ਸਿੱਖਿਆ ਸਦਨ ਦਾ ਘਿਰਾਓ

ਪੰਚਕੂਲਾ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਕੂਲ ਮੈਨੇਜਰ ਵੈੱਲਫੇਅਰ ਐਸੋਸੀਏਸ਼ਨ ਹਰਿਆਣਾ ਨੇ ਅੱਜ ਸਿੱਖਿਆ ਸਦਨ ਘੇਰਿਆ ਤੇ ਇਸ ਦੌਰਾਨ ਸਿੱਖਿਆ ਸਦਨ ਦੇ ਆਸ-ਪਾਸ ਦੇ ਇਲਾਕੇ ਵਿੱਚ ਸਫ਼ਾਈ ਮੁਹਿੰਮ ਵੀ ਚਲਾਈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ, ਜਨਰਲ ਸਕੱਤਰ ਮਹਾਂਵੀਰ ਸਿੰਘ ਅਤੇ ਸੀਨੀਅਰ ਪ੍ਰਧਾਨ ਗੁਰਦਾਸ ਸੋਨੀ ਨੇ ਦੱਸਿਆ ਕਿ ਹਰਿਆਣਾ ਭਰ ਤੋਂ ਮੁਲਾਜ਼ਮ ਆਏ ਹਨ। ਮੁੱਖ ਮੰਤਰੀ ਵੱਲੋਂ 2017 ਵਿੱਚ ਉਨ੍ਹਾਂ ਨੂੰ ਬਾਏ-ਲਾਅ ਦਾ ਲਾਭ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਲਾਭ ਨਹੀਂ ਦਿੱਤਾ ਗਿਆ ਜਦਕਿ ਹੋਰ ਕੈਟਾਗਰੀਆਂ ਨੂੰ ਲਾਭ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਇਨ੍ਹਾਂ ਨੂੰ ਵੀ ਇਹ ਲਾਭ ਦਿੱਤਾ ਜਾਵੇ। ਅੱਜ ਇਸ 

ਕਸ਼ਮੀਰ ਮੁੱਦੇ ’ਤੇ ਖੱਬੀਆਂ ਧਿਰਾਂ ਦੀ ਰੈਲੀ ’ਤੇ ਹਾਈ ਕੋਰਟ ਸਖ਼ਤ

ਚੰਡੀਗੜ੍ਹ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੁਹਾਲੀ ਜ਼ਿਲ੍ਹੇ ਵਿੱਚ 15 ਸਤੰਬਰ ਨੂੰ ਕਸ਼ਮੀਰ ਵਿੱਚੋਂ ਸੰਵਿਧਾਨ ਦੀ ਧਾਰਾ 370 ਅਤੇ 35ਏ ਹਟਾਏ ਜਾਣ ਵਿਰੁੱਧ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਇਕੱਠ ਨੂੰ ਧਿਆਨ ਵਿੱਚ ਰੱਖਦਿਆਂ ਦੋ ਦਿਨ ਪਹਿਲਾਂ ਹੀ ਹਾਈ ਕੋਰਟ ਨੇ ਸਖਤ ਨਿਰਦੇਸ਼ ਜਾਰੀ ਕਰਦਿਆਂ ਸਬੰਧਤ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਉਹ ਧਰਨੇ ਸਬੰਧੀ ਪਾਬੰਦੀਆਂ ਸਿਰਫ ਸਬੰਧਤ ਜ਼ਿਲ੍ਹੇ ਤੱਕ ਹੀ ਜਾਰੀ ਕਰੇ ਅਤੇ ਹਾਈ ਕੋਰਟ ਨੇ ਇਹ ਯਕੀਨੀ ਬਣਾਇਆ ਹੈ ਕਿ ਆਲੇ ਦੁਆਲੇ ਦੇ ਜ਼ਿਲ੍ਹੇ ਅਤੇ ਰਾਜ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0083106233
Copyright © 2019, Panjabi Times. All rights reserved. Website Designed by Mozart Infotech