» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਖੇਡ ਸੰਸਾਰ

ਪੂਜਾ ਤੇ ਨਵਜੋਤ ਨੂੰ ਬਿਨਾਂ ਭਿੜੇ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ

August 20, 2019 04:37 PM

ਲਖਨਊ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਓਲੰਪਿਕ ਭਾਰ ਵਰਗ ਵਿੱਚ ਥਾਂ ਪੱਕੀ ਕਰਨ ਤੋਂ ਖੁੰਝੀਆਂ ਮਹਿਲਾ ਪਹਿਲਵਾਨਾਂ ਪੂਜਾ ਢਾਂਡਾ ਅਤੇ ਨਵਜੋਤ ਕੌਰ ਨੇ ਅੱਜ ਇੱਥੇ ਟਰਾਇਲਜ਼ ਲਈ ਮੈਟ ’ਤੇ ਉਤਰੇ ਬਿਨਾਂ ਹੀ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਹਾਸਲ ਕਰ ਲਈ। ਓਲੰਪਿਕ ਭਾਰ ਵਰਗ ਦੇ ਟਰਾਇਲ ਪਹਿਲਾਂ ਹੀ ਹੋੋ ਚੁੱਕੇ ਹਨ। ਅੱਜ ਗ਼ੈਰ-ਓਲੰਪਿਕ ਵਰਗ ਦੇ ਟਰਾਇਲਜ਼ ਵਿੱਚ ਪੂਜਾ ਨੇ 59 ਕਿਲੋ ਅਤੇ ਨਵਜੋਤ ਨੇ 65 ਕਿਲੋ ਭਾਰ ਵਰਗ ਵਿੱਚ ਥਾਂ ਪੱਕੀ ਕੀਤੀ। ਦੋਵਾਂ ਨੂੰ ਚੁਣੌਤੀ ਦੇਣ ਲਈ ਕੋਈ ਪਹਿਲਵਾਨ ਮੌਜੂਦ ਨਹੀਂ ਸੀ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਨੇ ਅਨੁਸ਼ਾਸਨਹੀਣਤਾ ਦੇ ਦੋਸ਼ ਵਿੱਚ 25 ਪਹਿਲਵਾਨਾਂ ’ਤੇ ਪਾਬੰਦੀ ਲਾ ਦਿੱਤੀ। ਲਖਨਊ ਦੇ ਸਾਈ ਸੈਂਟਰ ਲੱਗੇ ਕੌਮੀ ਕੈਂਪ ਵਿੱਚ ਹਿੱਸਾ ਲੈਣ ਵਾਲੇ 45 ਪਹਿਲਵਾਨਾਂ ਵਿੱਚੋਂ 25 ਛੱਡ ਕੇ ਚਲੇ ਗਏ। ਇਨ੍ਹਾਂ ਵਿੱਚੋਂ ਸੱਤ ਭਲਵਾਨਾਂ ਨੇ ਇਨ੍ਹਾਂ ਟਰਾਇਲਾਂ ਵਿੱਚ ਹਿੱਸਾ ਲੈਣਾ ਸੀ। 59 ਅਤੇ 65 ਕਿਲੋ ਭਾਰ ਵਰਗ ਵਿੱਚ ਦਾਅਵੇਦਾਰੀ ਲਈ ਕੋਈ ਹੋਰ ਪਹਿਲਵਾਨ ਮੌਜੂਦ ਨਹੀਂ ਸੀ। ਓਲੰਪਿਕ ਭਾਰ ਵਰਗ ਦੇ ਟਰਾਇਲ ਦੇ 57 ਕਿਲੋ ਵਰਗ ਵਿੱਚ ਸਰਿਤਾ ਮੋਰ ਨੇ ਪੂਜਾ ਢਾਂਡਾ ਨੂੰ ਹਰਾਇਆ ਸੀ। ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਣ ਪੂਜਾ ਕੋਲ ਇੱਕ ਹੋਰ ਤਗ਼ਮਾ ਪੱਕਾ ਕਰਨ ਦਾ ਮੌਕਾ ਹੋਵੇਗਾ। ਉਸ ਨੇ ਬੀਤੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜੇਤੂ ਨਵਜੋਤ ਕੌਰ ਕੋਲ ਹੁਣ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤਣ ਦਾ ਮੌਕਾ ਹੋਵੇਗਾ। ਉਹ 68 ਕਿਲੋ ਦੇ ਟਰਾਇਲ ਵਿੱਚ ਦਿਵਿਆ ਕਾਕਰਾਨ ਤੋਂ ਹਾਰ ਗਈ ਸੀ। ਅੱਜ ਚਾਰ ਭਾਰ ਵਰਗਾਂ ਦਾ ਟਰਾਇਲ ਹੋਣਾ ਸੀ, ਪਰ ਇਨ੍ਹਾਂ ਸਾਰਿਆਂ ਦਾ ਫ਼ੈਸਲਾ ਸਿਰਫ਼ ਦੋ ਵਰਗਾਂ ਦੇ ਮੁਕਾਬਲਿਆਂ ਵਿੱਚ ਹੀ ਹੋ ਗਿਆ। ਲਲਿਤਾ ਨੇ 55 ਕਿਲੋ ਭਾਰ ਵਰਗ ਦੀ ਟਿਕਟ ਪੱਕੀ ਕੀਤੀ। ਕੋਮਲ ਨੇ ਨਿੱਕੀ ਨੂੰ ਹਰਾ ਕੇ 72 ਕਿਲੋ ਭਾਰ ਵਰਗ ਵਿੱਚ ਥਾਂ ਬਣਾਈ। ਵਿਸ਼ਵ ਚੈਂਪੀਅਨਸ਼ਿਪ 14 ਤੋਂ 22 ਸਤੰਬਰ ਤੱਕ ਕਜ਼ਾਖ਼ਸਤਾਨ ਵਿੱਚ ਹੋਵੇਗੀ।  

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਸਚਿਨ ਤੇਂਦੁਲਕਰ ਨੂੰ ਸ਼ਾਨਦਾਰ ਖੇਡ ਪਲਾਂ ਲਈ ਲੌਰੇਸ ਪੁਰਸਕਾਰ

ਬਰਲਿਨ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ 2000 ਤੋਂ 2020 ਤੱਕ ਦੇ ‘ਲਾਰੇਸ ਸਰਵੋਤਮ ਖੇਡ ਪਲਾਂ’ (ਲੌਰੇਸ ਸਪੋਰਟਿੰਗ ਮੋਮੈਂਟ ਐਵਾਰਡ) ਦੇ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤੀ ਪ੍ਰਸ਼ੰਸਕਾਂ ਦੇ ਸਮਰਥਨ ਨਾਲ ਤੇਂਦੁਲਕਰ ਨੂੰ ਇਸ ਪੁਰਸਕਾਰ ਲਈ ਸਭ ਤੋਂ ਵੱਧ ਵੋਟ ਮਿਲੇ। ਭਾਰਤ ਦੀ 2011 ਵਿਸ਼ਵ ਕੱਪ ’ਚ ਜਿੱਤ ਦੇ ਸੰਦਰਭ ’ਚ ਤੇਂਦੁਲਕਰ ਨਾਲ ਜੁੜੇ ਪਲਾਂ ਨੂੰ ‘ਕੈਰੀਡ ਆਨ ਦੀ ਸ਼ੋਲਡਰਜ਼ ਆਫ਼ ਏ ਨੇਸ਼ਨ’ ਸਿਰਲੇਖ ਦਿੱਤਾ ਗਿਆ।

ਆਸਟਰੇਲੀਆ ’ਚ ਦਿਨ-ਰਾਤ ਦਾ ਟੈਸਟ ਮੈਚ ਖੇਡੇਗਾ ਭਾਰਤ

ਨਵੀਂ ਦਿੱਲੀ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਇਸ ਸਾਲ ਆਸਟਰੇਲੀਆ ਦੌਰੇ ਦੌਰਾਨ ਦਿਨ-ਰਾਤ ਟੈਸਟ ਖੇਡੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਆਸਟਰੇਲੀਆ ਦੌਰੇ ਦੌਰਾਨ ਦਿਨ-ਰਾਤ ਟੈਸਟ ਖੇਡਣ ਲਈ ਤਿਆਰ ਹੈ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, ‘‘ਹਾਂ, ਆਸਟਰੇਲੀਆ ਵਿੱਚ ਭਾਰਤ ਦਿਨ-ਰਾਤ ਟੈਸਟ ਖੇਡੇਗਾ। ਛੇਤੀ ਹੀ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ।’’

ਅਭਿਆਸ ਮੈਚ: ਅਗਰਵਾਲ ਅਤੇ ਪੰਤ ਲੈਅ ਵਿੱਚ ਆਏ

ਹੈਮਿਲਟਨ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਯੰਕ ਅਗਰਵਾਲ ਨੇ ਅੱਜ ਇੱਥੇ ਭਾਰਤ ਦੇ ਨਿਊਜ਼ੀਲੈਂਡ ਇਲੈਵਨ ਖ਼ਿਲਾਫ਼ ਡਰਾਅ ਰਹੇ ਅਭਿਆਸ ਮੈਚ ਵਿੱਚ ਆਪਣੇ ਜਨਮ ਦਿਨ ਮੌਕੇ ਦੌੜਾਂ ਬਣਾਈਆਂ, ਜਦਕਿ ਰਿਸ਼ਭ ਪੰਤ ਨੇ ਚੌਕਸ ਹੋ ਕੇ ਹਮਲਾਵਰ ਬੱਲੇਬਾਜ਼ੀ ਕੀਤੀ। ਮੈਚ ਲੰਚ ਤੋਂ ਇੱਕ ਘੰਟੇ ਮਗਰੋਂ ਖ਼ਤਮ ਕਰ ਦਿੱਤਾ ਗਿਆ, ਉਦੋਂ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਸਿਰਫ਼ 48 ਓਵਰ ਖੇਡ ਕੇ ਚਾਰ ਵਿਕਟਾਂ ’ਤੇ 252 ਦੌੜਾਂ ਬਣਾ ਲਈਆਂ ਸਨ। ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਮਗਰੋਂ ਤੋਂ ਹੀ ਅਗਰਵਾਲ ਦਾ ਖ਼ਰਾਬ ਦੌਰ ਚੱਲ ਰਿਹਾ ਸੀ, ਪਰ ਇੱਥੇ ਉਹ 99 ਗੇਂਦਾਂ ਵਿੱਚ 10 ਚੌਕਿਆਂ ਅਤੇ ਤਿੰਨ ਛੱਕਿਆਂ ਨਾਲ 81 ਦੌੜਾਂ ਬਣਾ ਕੇ ਰਿਟਾਇਰ ਹੋਇਆ।

ਹਿੱਤਾਂ ਦਾ ਟਕਰਾਅ; ਕਪਿਲ ਦੇਵ ਖ਼ਿਲਾਫ਼ ਸ਼ਿਕਾਇਤ ਨਿਰਆਧਾਰ ਕਰਾਰ

ਨਵੀਂ ਦਿੱਲੀ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬੀਸੀਸੀਆਈ ਨੈਤਿਕ ਅਧਿਕਾਰੀ ਡੀਕੇ ਜੈਨ ਨੇ ਅੱਜ ਪੁਸ਼ਟੀ ਕੀਤੀ ਕਿ ਕਪਿਲ ਦੇਵ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ‘ਨਿਰਅਧਾਰ’ ਹੈ ਕਿਉਂਕਿ ਸਾਬਕਾ ਭਾਰਤੀ ਕਪਤਾਨ ਆਪਣੀਆਂ ਕਈ ਭੂਮਿਕਾਵਾਂ ਦੇ ਅਹੁਦੇ ਤੋਂ ਹਟ ਗਿਆ ਹੈ। ਬੀਸੀਸੀਆਈ ਨਾਲ ਜੈਨ ਦਾ ਇੱਕ ਸਾਲ ਦਾ ਸਮਝੌਤਾ ਇੱਕ ਮਹੀਨੇ ਵਿੱਚ ਖ਼ਤਮ ਹੋ ਜਾਵੇਗਾ। ਉਸ ਨੇ ਸ਼ਾਂਤਾ ਰੰਗਾਸਵਾਮੀ ਅਤੇ ਆਂਸ਼ੂਮਨ ਗਾਇਕਵਾੜ ਖ਼ਿਲਾਫ਼ ਦਸੰਬਰ ਵਿੱਚ ਆਈਆਂ ਸ਼ਿਕਾਇਤਾਂ ਨੂੰ ਵੀ ਗ਼ੈਰ-ਪ੍ਰਸੰਗਿਕ ਦੱਸਿਆ ਸੀ, ਕਿਉਂਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜੈਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਕਪਿਲ ਖ਼ਿਲਾਫ਼ 

ਭਾਵਨਾ ਨੇ ਓਲੰਪਿਕ ਦੀ ਟਿਕਟ ਕਟਾਈ

ਰਾਂਚੀ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਅਥਲੀਟ ਭਾਵਨਾ ਜਾਟ ਨੇ ਅੱਜ ਇਥੇ ਕੌਮੀ ਚੈਂਪੀਅਨਸ਼ਿਪ ਦੀ 20 ਕਿਲੋਮੀਟਰ ਪੈਦਲ ਚਾਲ ਵਿੱਚ ਨਵਾਂ ਕੌਮੀ ਰਿਕਾਰਡ ਬਣਾਉਣ ਮਗਰੋਂ ਟੋਕੀਓ ਓਲੰਪਿਕ-2020 ਲਈ ਕੁਆਲੀਫਾਈ ਕਰ ਲਿਆ। ਰਾਜਸਥਾਨ ਦੀ 23 ਸਾਲ ਦੀ ਇਸ ਅਥਲੀਟ ਨੇ 1: 29.54 ਸੈਕਿੰਡ ਦਾ ਸਮਾਂ ਕੱਢ ਕੇ ਓਲੰਪਿਕ ਦੀ ਟਿਕਟ ਕਟਾਈ। ਓਲੰਪਿਕ ਕੁਆਲੀਫਿਕੇਸ਼ਨ ਦਾ ਸਮਾਂ 1: 31.00 ਸੈਕਿੰਡ ਸੀ। ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਭਾਵਨਾ ਨੇ ਇਸ ਤਰ੍ਹਾਂ ਬੀਤੇ ਸਾਲ ਅਕਤੂਬਰ ਵਿੱਚ ਬਣਾਏ 1: 38.30 ਸੈਕਿੰਡ ਦੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਵਿੱਚ ਕਾਫ਼ੀ ਸੁਧਾਰ ਕੀਤਾ ਅਤੇ ਸੋਨ ਤਗ਼ਮਾ ਜਿੱਤਿਆ

ਮਨਪ੍ਰੀਤ ਨੂੰ ਐੱਫਆਈਐੱਚ ਦਾ ਸਰਵੋਤਮ ਖਿਡਾਰੀ ਪੁਰਸਕਾਰ

ਲੁਸਾਨੇ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੌਮੀ ਪੁਰਸ਼ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਅੱਜ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦਾ ਸਾਲ ਦਾ ਸਰਵੋਤਮ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ। ਇਸ ਤਰ੍ਹਾਂ ਉਸ ਲਈ ਸਾਲ 2019 ਦਾ ਸੈਸ਼ਨ ਯਾਦਗਾਰ ਰਿਹਾ, ਜਿਥੇ ਉਸ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਓਲੰਪਿਕ ਵਿੱਚ ਵੀ ਥਾਂ ਬਣਾਈ।

ਬੰਗਾਲ ਨੇ ਪੰਜਾਬ ਨੂੰ 151 ਦੌੜਾਂ ’ਤੇ ਰੋਕਿਆ

ਨਵੀਂ ਦਿੱਲੀ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸਪਿੰਨਰ ਸ਼ਾਹਬਾਜ਼ ਅਹਿਮਦ ਦੀਆਂ ਸੱਤ ਵਿਕਟਾਂ ਦੀ ਬਦੌਲਤ ਬੰਗਾਲ ਨੇ ਪਟਿਆਲਾ ਵਿੱਚ ਖੇਡੇ ਜਾ ਰਹੇ ਰਣਜੀ ਟਰਾਫ਼ੀ ਗਰੁੱਪ ‘ਏ’ ਦੇ ਮੈਚ ਵਿੱਚ ਪੰਜਾਬ ਨੂੰ 151 ਦੌੜਾਂ ’ਤੇ ਰੋਕ ਦਿੱਤਾ। ਮੇਜ਼ਬਾਨ ਟੀਮ ਸਿਰਫ਼ 13 ਦੌੜਾਂ ਦੀ ਲੀਡ ਹੀ ਲੈ ਸਕੀ ਸੀ। ਪੰਜਾਬ ਦੀ ਟੀਮ ਨੇ ਅੱਜ ਤਿੰਨ ਵਿਕਟਾਂ ’ਤੇ 93 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਬੰਗਾਲ ਨੇ ਪਹਿਲੀ ਪਾਰੀ ਵਿੱਚ 138 ਦੌੜਾਂ ਬਣਾਈਆਂ ਸਨ। ਬੰਗਾਲ ਦੇ ਖੱਬੇ ਹੱਥ ਦੇ ਸਪਿੰਨਰ ਸ਼ਾਹਬਾਜ਼ ਨੇ 57 ਦੌੜਾਂ ਦੇ ਕੇ ਸੱਤ ਵਿਕਟਾਂ ਝਟਕਾਈਆਂ। ਬੰਗਾਲ ਨੇ ਦੂਜੀ ਪਾਰੀ ਵਿੱਚ ਨੌਂ ਵਿਕਟਾਂ ’ਤੇ 199 ਦੌੜਾਂ ਬਣਾ ਕੇ 186 ਦੌੜਾਂ ਦੀ ਲੀਡ ਲੈ ਲਈ ਹੈ।

ਖੇਡ ਮੰਤਰਾਲਾ ਕਬੱਡੀ ਟੀਮ ਪਾਕਿ ਜਾਣ ਦੀ ਜਾਂਚ ਕਰਵਾਉਣ ਦੇ ਰੌਂਅ ਵਿੱਚ

ਨਵੀਂ ਦਿੱਲੀ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਪਾਕਿਸਤਾਨ ਵਿੱਚ ਸਰਕਲ ਸਟਾਈਲ ਵਿਸ਼ਵ ਕਬੱਡੀ ਕੱਪ ਵਿੱਚ ਭਾਰਤੀ ਟੀਮ ਦੀ ‘ਅਣ-ਅਧਿਕਾਰਤ' ਭਾਈਵਾਲੀ ਦੇ ਰੌਲੇ-ਰੱਪੇ ਮਗਰੋਂ ਖੇਡ ਮੰਤਰਾਲਾ ਇਸ ਪੂਰੇ ਕੇਸ ਦੀ ਜਾਂਚ ਕਰਵਾਉਣ ਦੇ ਰੌਂਅ ਵਿੱਚ ਜਾਪਦਾ ਹੈ। ਮੰਤਰਾਲੇ ਮੁਤਾਬਕ ਗੁਆਂਢੀ ਦੇਸ਼ ਵਿੱਚ ਗਏ 45 ਦੇ ਕਰੀਬ ਇਨ੍ਹਾਂ ਕਬੱਡੀ ਖਿਡਾਰੀਆਂ ਨਾਲ 12 ਅਹੁਦੇਦਾਰਾਂ ਤੇ ਕੋਚਾਂ ਦਾ ਇੱਕ ਗਰੁੱਪ ਹੈ, ਜੋ ਬਿਨਾਂ ਅਧਿਕਾਰਤ ਪ੍ਰਵਾਨਗੀ ਜਾਂ ਕਲੀਅਰੈਸ ਦੇ ਗਿਆ ਹੈ।

ਬੈਡਮਿੰਟਨ: ਭਾਰਤ ਨੇ ਕਜ਼ਾਕਿਸਤਾਨ ਨੂੰ ਹਰਾਇਆ

ਮਨੀਲਾ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਿਦੰਬੀ ਸ਼੍ਰੀਕਾਂਤ ਨੇ ਏਸ਼ੀਆ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਦੇ ਪਹਿਲੇ ਗਰੁੱਪ ਮੈਚ ਵਿੱਚ ਕਜ਼ਾਕਿਸਤਾਨ ਨੂੰ 4-1 ਨਾਲ ਮਾਤ ਦੇ ਕੇ, ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨ ਦੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਸਾਬਕਾ ਵਿਸ਼ਵ ਨੰਬਰ ਇਕ ਸ਼੍ਰੀਕਾਂਤ ਤੋਂ ਇਲਾਵਾ ਲਕਸ਼ਿਆ ਸੇਨ ਅਤੇ ਸ਼ੁਭੰਕਰ ਡੇ ਨੇ ਆਪਣੇ ਸਿੰਗਲ ਮੈਚ ਆਸਾਨੀ ਨਾਲ ਜਿੱਤੇ। ਸ੍ਰੀਕਾਂਤ ਨੇ 23 ਮਿੰਟ ’ਚ ਦਮਿਤ੍ਰੀ ਪੈਨਰਿਨ ਨੂੰ 21-10, 21-7 ਨਾਲ ਹਰਾਇਆ।

ਲਾਲਰੇਮਾਸਿਆਮੀ ਸਰਬੋਤਮ ਖਿਡਾਰਨ ਬਣੀ

ਲੌਸਾਨੇ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਫਾਰਵਰਡ ਲਾਲਰੇਮਾਸਿਆਮੀ ਨੂੰ ਐਫਆਈਐਚ 2019 ਦੀ ਸਰਬੋਤਮ ਉੱਭਰਦੀ ਮਹਿਲਾ ਖਿਡਾਰੀ ਚੁਣਿਆ ਗਿਆ ਹੈ। ਕੌਮਾਂਤਰੀ ਹਾਕੀ ਫੈੱਡਰੇਸ਼ਨ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਭਾਰਤ ਦੀ 19 ਸਾਲਾ ਸਟਰਾਈਕਰ ਨੇ ਅਰਜਨਟੀਨਾ ਦੀ ਜੂਲੀਆਟਾ ਜੈਂਕੁਨਾਸ ਅਤੇ ਨੀਦਰਲੈਂਡਜ਼ ਦੀ ਫ੍ਰੈੱਡਰਿਕ ਮਤਲਾ ਨੂੰ ਹਰਾਇਆ, ਜਿਸ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਮਿਜ਼ੋਰਮ ਦੀ ਖਿਡਾਰਨ ਨੂੰ 40 ਫ਼ੀਸਦੀ ਵੋਟ ਪ੍ਰਾਪਤ ਹੋਈ। 

ਸ਼ਹੀਦ ਬਚਨ ਸਿੰਘ ਕੌਮਾਂਤਰੀ ਕਬੱਡੀ ਕੱਪ ਸਮਾਪਤ

ਦਿੜ੍ਹਬਾ ਮੰਡੀ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਵੱਲੋਂ ਕੌਮਾਂਤਰੀ ਕਬੱਡੀ ਪ੍ਰੋਮੋਟਰ ਤੇ ਕਲੱਬ ਦੇ ਚੇਅਰਮੈਨ ਕਰਨ ਘੁਮਾਣ ਕੈਨੇਡਾ ਅਤੇ ਪ੍ਰਧਾਨ ਗੁਰਮੇਲ ਸਿੰਘ ਦਿੜ੍ਹਬਾ ਦੀ ਅਗਵਾਈ ਹੇਠ ਦਿੜ੍ਹਬਾ ਦੇ ਸਟੇਡੀਅਮ ਵਿੱਚ ਕਰਵਾਇਆ ਗਿਆ 47ਵਾਂ ਸ਼ਹੀਦ ਬਚਨ ਸਿੰਘ ਕੌਮਾਂਤਰੀ ਕਬੱਡੀ ਕੱਪ ਸਮਾਪਤ ਹੋ ਗਿਆ।

ਅੰਡਰ-19 ਕ੍ਰਿਕਟ ਵਿਸ਼ਵ ਕੱਪ: ਬੰਗਲਾਦੇਸ਼ ਪਹਿਲੀ ਵਾਰ ਬਣਿਆ ਚੈਂਪੀਅਨ

ਪੋਟਚੈਫਸਟਰੂਮ (ਦੱਖਣੀ ਅਫਰੀਕਾ),9 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬੰਗਲਾਦੇਸ਼ ਦੀ ਅੰਡਰ-19 ਕ੍ਰਿਕਟ ਟੀਮ ਨੇ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਜਿੱਤ ਲਿਆ ਹੈ। ਗੇਂਦਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਅਤੇ ਫਿਰ ਅਕਬਰ ਅਲੀ ਦੀ ਕਪਤਾਨੀ ਪਾਰੀ ਸਦਕਾ ਬੰਗਲਾਦੇਸ਼ ਨੇ ਮੀਂਹ ਨਾਲ ਪ੍ਰਭਾਵਿਤ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਪਿਛਲੇ ਚੈਂਪੀਅਨ ਭਾਰਤ ਨੂੰ ਵਿੱਚ ਡਕਵਰਥ ਲੂਈਸ ਪ੍ਰਣਾਲੀ ਰਾਹੀਂ ਤਿੰਨ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਖ਼ਿਤਾਬ ’ਤੇ ਕਬਜ਼ਾ ਕੀਤਾ। ਭਾਰਤ ਵੱਲੋਂ ਦਿੱਤੇ 178 ਦੌੜਾਂ ਦੇ ਟੀਚੇ ਦਾ ਪਿੱਛੇ ਕਰਦਿਆਂ ਬੰਗਲਾਦੇਸ਼ ਨੇ ਜਦੋਂ 41 ਓਵਰਾਂ ’ਚ 7 ਵਿਕਟਾਂ ’ਤੇ 163 ਦੌੜਾਂ ਬਣਾ ਲਈਆਂ ਸਨ ਤਾਂ ਮੀਂਹ ਕਾਰਨ ਮੈਚ ਰੋਕਣਾ ਪਿਆ। ਦੁਬਾਰਾ ਮੈਚ ਸ਼ੁਰੂ ਹੋਣ ’ਤੇ ਬੰਗਲਾਦੇਸ਼ ਨੂੰ 46 ਓਵਰਾਂ ’ਚ 170 ਦੌੜਾਂ ਦਾ ਟੀਚਾ ਮਿਲਿਆ ਜੋ ਉਸ ਨੂੰ ਨੇ 42.1 ਓਵਰਾਂ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਬੰਗਲਾਦੇਸ਼ੀ ਕਪਤਾਨ ਅਕਬਰ ਅਲੀ ਨੇ 77 ਗੇਂਦਾਂ ’ਤੇ 43 ਦੌੜਾਂ (4 ਚੌਕੇ ਅਤੇ 1 ਛੱਕਾ) ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਪਰਵੇਜ਼ ਹੁਸੈਨ ਇਮੋਨ ਨੇ ਪੈਰ ’ਚ ਜਕੜਨ ਹੋਣ ਦੇ ਬਾਵਜੂਦ 47 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਨੂੰ ਦਿਸ਼ਾਹੀਣ ਗੇਂਦਬਾਜ਼ੀ ਦਾ ਖਮਿਆਜ਼ਾ ਭੁਗਤਣਾ ਪਿਆ। ਟੀਮ ਨੇ 33 ਵਾਧੂ ਦੌੜਾਂ ਦਿੱਤੀਆਂ। ਬੰਗਲਦੇਸ਼ ਦੇ ਕਪਤਾਨ ਅਕਬਰ ਅਲੀ ਨੂੰ ‘ਮੈਨ ਆਫ਼ ਦਿ ਮੈਚ’ ਤੇ ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ‘ਪਲੇਅਰ ਆਫ਼ ਦਿ ਟੂਰਨਾਮੈਂਟ’ ਐਵਾਰਡ ਦਿੱਤਾ ਗਿਆ।

ਪ੍ਰਸਿੱਧ ਸਾਬਕਾ ਕ੍ਰਿਕਟਰਾਂ ਨੇ ਚੈਰਿਟੀ ਮੈਚ ਖੇਡਿਆ

ਮੈਲਬੌਰਨਫਰਵਰੀ,9 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪ੍ਰਸਿੱਧ ਸਾਬਕਾ ਕ੍ਰਿਕਟਰਾਂ ਨੇ ਰਲ ਕੇ ਐਤਵਾਰ ਚੈਰਿਟੀ ਮੈਚ ਖੇਡਦਿਆਂ ਆਸਟਰੇਲੀਆ ਜੰਗਲੀ ਅੱਗ ਦੇ ਪੀੜਤਾਂ ਲਈ ਪੈਸੇ ਇਕੱਠੇ ਕਰਨ ਦਾ ਉਪਰਾਲਾ ਕੀਤਾ। ਆਸਟਰੇਲੀਆ ਕ੍ਰਿਕਟ ਦੀ ਰਿਪੋਰਟ ਮੁਤਾਬਿਕ ਇਸ ਚੈਰਿਟੀ ਮੈਚ ਰਾਹੀਂ ਪੀੜਤਾਂ ਲਈ 7.7 ਮਿਲੀਅਨ ਆਸਟਰੇਲਿਆਈ ਡਾਲਰ ਤੋਂ ਵੱਧ ਰਕਮ ਇਕੱਠੀ ਹੋਈ ਹੈ। ਇਸ ਮੈਚ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਕ੍ਰਿਕਟਰ ਭਾਰਤ ਦੇ ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਵੈਸਟ ਇੰਡੀਜ਼ ਦੇ ਬ੍ਰਾਇਨ ਲਾਰਾ ਅਤੇ ਕਰਟਨੀ ਵਾਲਸ਼ ਅਤੇ ਪਾਕਿਸਤਾਨ ਦੇ ਵਸੀਮ ਅਕਰਮ ਮੌਜੂਦ ਸਨ। ਇਸ ਮੈਚ ਵਿੱਚ ਰਿੱਕੀ ਪੌਂਟਿੰਗ ਇਲੈਵਨ ਦੀ ਟੀਮ ਗਿਲਕ੍ਰਿਸਟ ਇਲੈਵਨ ਦੀ ਟੀਮ ਤੋਂ ਇੱਕ ਦੌੜ ਨਾਲ ਜੇਤੂ ਰਹੀ। ਮੈਚ ਦੌਰਾਨ ਪਹਿਲਾਂ ਖੇਡਦਿਆਂ ਰਿੱਕੀ ਪੌਂਟਿੰਗ ਇਲੈਵਨ ਨੇ ਕਪਤਾਨ ਰਿੱਕੀ ਪੌਂਟਿੰਗ ਦੀਆਂ 26 ਦੌੜਾਂ ਬ੍ਰਾਇਨ ਲਾਰਾ ਦੀਆਂ 30 ਅਤੇ ਮੈਥਿਊ ਹੇਡਨ ਦੀਆਂ 16 ਦੌੜਾਂ ਦੀ ਮਦਦ ਨਾਲ 10 ਓਵਰਾਂ 

ਐੱਫਆਈਐੱਚ ਪ੍ਰੋ-ਲੀਗ: ਬੈਲਜੀਅਮ ਨੇ ਭਾਰਤ ਨੂੰ 3-2 ਨਾਲ ਹਰਾਇਆ

ਭੁਵਨੇਸ਼ਵਰ,9 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਹਾਕੀ ਟੀਮ ਨੂੰ ਇੱਥੇ ਐਤਵਾਰ ਦਮਦਾਰ ਖੇਡ ਦਿਖਾਉਣ ਦੇ ਬਾਵਜੂਦ ਬੈਲਜੀਅਮ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੇ ਸ਼ੁਰਆਤੀ ਦੋਵੇਂ ਮੁਕਾਬਲਿਆਂ ’ਚ ਨੀਦਰਲੈਂਡ ਨੂੰ ਹਰਾਇਆ ਸੀ। ਇਸ ਨਾਲ ਭਾਰਤੀ ਟੀਮ ਚੌਥੇ ਸਥਾਨ ’ਤੇ ਪਹੁੰਚ ਗਈ ਸੀ।

ਨਿਊਜ਼ੀਲੈਂਡ ਨੇ ਭਾਰਤ ਤੋਂ ਇੱਕ ਰੋਜ਼ਾ ਲੜੀ ਜਿੱਤੀ

ਆਕਲੈਂਡ,8 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਨਿਊਜ਼ੀਲੈਂਡ ਨੇ ਰੋਸ ਟੇਲਰ ਦੇ ਨੀਮ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੂੰ ਲਗਾਤਾਰ ਦੂਜੇ ਇੱਕ ਰੋਜ਼ਾ ਵਿੱਚ 22 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾਈ। ਨਿਊਜ਼ੀਲੈਂਡ ਨੇ ਪਹਿਲਾ ਇੱਕ ਰੋਜ਼ਾ ਮੈਚ ਚਾਰ ਵਿਕਟਾਂ ਨਾਲ ਜਿੱਤਿਆ ਸੀ। ਕਿਵੀ ਟੀਮ ਨੇ ਸਾਲ 2014 ਮਗਰੋਂ ਪਹਿਲੀ ਵਾਰ ਭਾਰਤ ਤੋਂ ਇੱਕ ਰੋਜ਼ਾ ਲੜੀ ਜਿੱਤੀ ਹੈ। ਦੂਜੇ ਪਾਸੇ ਦੋਵਾਂ ਟੀਮਾਂ ਵਿਚਾਲੇ ਹੋਈਆਂ ਦੁਵੱਲੀਆਂ ਲੜੀਆਂ ’ਚੋਂ ਤਿੰਨੋਂ (2016, 2017 ਅਤੇ 2019) ਭਾਰਤ ਨੇ ਆਪਣੇ ਨਾਮ ਕੀਤੀਆਂ ਹਨ। ਨਿਊਜ਼ੀਲੈਂਡ ਲਈ ਪਹਿਲਾ ਮੈਚ ਖੇਡ ਰਹੇ ਕਾਈਲ ਜੈਮੀਸਨ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਉਸ ਨੇ ਦਸਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰਨ ਮਗਰੋਂ ਨਾਬਾਦ 25 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਵਿੱਚ ਦੋ ਵਿਕਟਾਂ ਵੀ ਲਈਆਂ।

ਭਾਰਤੀ ਮਹਿਲਾ ਟੀਮ ਨੇ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾਇਆ

ਮੈਲਬਰਨ,8 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸਮ੍ਰਿਤੀ ਮੰਧਾਨਾ ਦੇ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਅੱਜ ਸੱਤ ਵਿਕਟਾਂ ਨਾਲ ਹਰਾ ਕੇ ਤਿਕੋਣੀ ਟੀ-20 ਲੜੀ ਵਿੱਚ ਵਾਪਸੀ ਦੀਆਂ ਉਮੀਦ ਬਰਕਰਾਰ ਰੱਖੀਆਂ ਹਨ। ਆਸਟਰੇਲੀਆ ਨੇ ਪੰਜ ਵਿਕਟਾਂ ’ਤੇ 173 ਦੌੜਾਂ ਬਣਾਈਆਂ, ਜਿਸ ਵਿੱਚ ਐਸ਼ਲੇ ਗਾਰਡਨਰ ਦੀਆਂ 57 ਗੇਂਦਾਂ ’ਤੇ 93 ਦੌੜਾਂ ਵੀ ਸ਼ਾਮਲ ਹਨ। ਮੈਗ ਲੈਨਿੰਗ ਨੇ 22 ਗੇਂਦਾਂ ਵਿੱਚ 37 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਤਿੰਨ ਵਿਕਟਾਂ ਗੁਆ ਕੇ 19.4 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।

ਹਾਕੀ: ਭਾਰਤ ਦੀ ਵਿਸ਼ਵ ਚੈਂਪੀਅਨ ਬੈਲਜੀਅਮ ’ਤੇ ਜਿੱਤ

ਭੁਬਨੇਸ਼ਵਰ,8 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਵਿਸ਼ਵ ਚੈਂਪੀਅਨ ਬੈਲਜੀਅਮ ਨੂੰ 2-1 ਗੋਲਾਂ ਨਾਲ ਹਰਾ ਕੇ ਉਲਟਫੇਰ ਕੀਤਾ ਅਤੇ ਐੱਫਆਈਐੱਚ ਪ੍ਰੋ ਲੀਗ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਐੱਫਆਈਐੱਚ ਪ੍ਰੋ ਲੀਗ ਦੇ ਸ਼ੁਰੂਆਤੀ ਦੋ ਮੈਚਾਂ ਵਿੱਚ ਦੁਨੀਆਂ ਦੀ ਤੀਜੇ ਨੰਬਰ ਦੀ ਟੀਮ ਨੀਦਰਲੈਂਡ ਨੂੰ ਹਰਾਉਣ ਮਗਰੋਂ ਭਾਰਤ ਨੇ ਇੱਥੇ ਕਲਿੰਗਾ ਸਟੇਡੀਅਮ ਵਿੱਚ ਹੋਏ ਰੋਮਾਂਚਕ ਮੁਕਾਬਲੇ ਵਿੱਚ ਅੱਵਲ ਦਰਜੇ ਦੀ ਟੀਮ ਬੈਲਜੀਅਮ ਨੂੰ ਸ਼ਿਕਸਤ ਦੇ ਕੇ ਜੇਤੂ ਲੈਅ ਜਾਰੀ ਰੱਖੀ।

ਭਾਰਤ ਸਾਡੇ ਵਾਸਤੇ ਸਖ਼ਤ ਚੁਣੌਤੀ: ਬੈਲਜੀਅਮ

ਭੁਬਨੇਸ਼ਵਰ,6 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਹਰਾ ਕੇ ਸਵੈ-ਵਿਸ਼ਵਾਸ ਨਾਲ ਲਬਰੇਜ ਵਿਸ਼ਵ ਚੈਂਪੀਅਨ ਬੈਲਜੀਅਮ ਐੱਫਆਈਐੱਚ ਹਾਕੀ ਪ੍ਰੋ-ਲੀਗ ਦੇ ਅਗਾਮੀ ਗੇੜ ਦੇ ਮੈਚ ਵਿੱਚ ਭਾਰਤ ਨੂੰ ਹਲਕੇ ਵਿੱਚ ਨਹੀਂ ਲੈ ਰਿਹਾ। ਟੀਮ ਦੇ ਕਪਤਾਨ ਥੌਮਸ ਬ੍ਰਿਲਜ਼ ਦਾ ਮੰਨਣਾ ਹੈ ਕਿ ਮੇਜ਼ਬਾਨ ਟੀਮ ਤੋਂ ਉਨ੍ਹਾਂ ਨੂੰ ਸਖ਼ਤ ਚੁਣੌਤੀ ਮਿਲ ਸਕਦੀ ਹੈ। ਬ੍ਰਿਲਜ਼ ਨੇ ਕਿਹਾ ਕਿ ਬੈਲਜੀਅਮ ਨੂੰ ਬਾਖੂਬੀ ਪਤਾ ਹੈ ਕਿ ਭਾਰਤ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ। ਬੈਲਜੀਅਮ 11 ਅੰਕਾਂ ਨਾਲ ਸਿਖਰ ’ਤੇ ਹੈ ਤੇ ਉਸ ਨੇ ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਸ਼ਿਕਸਤ ਦਿੱਤੀ ਹੈ। ਉਧਰ ਭਾਰਤ ਨੇ ਪਹਿਲੇ ਮੈਚ ਵਿੱਚ ਨੀਦਰਲੈਂਡ ਨੂੰ ਹਰਾਇਆ ਸੀ। ਭਾਰਤ ਦੋ ਮੈਚਾਂ ਵਿੱਚ ਪੰਜ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ।

ਵੇਟਲਿਫਟਿੰਗ: ਪ੍ਰਦੀਪ ਨੇ ਸਰਵੋਤਮ ਪ੍ਰਦਰਸ਼ਨ ਨਾਲ ਸੋਨ ਤਗ਼ਮਾ ਜਿੱਤਿਆ

ਕੋਲਕਾਤਾ,6 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪ੍ਰਦੀਪ ਸਿੰਘ ਨੇ ਸਨੈਚ (ਝਟਕੇ ਨਾਲ ਵਜ਼ਨ) ਮੁਕਾਬਲੇ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਨੂੰ ਬਰਕਰਾਰ ਰੱਖਦਿਆਂ ਇਥੇ ਕੌਮੀ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੁਰਸ਼ 102 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਪ੍ਰਦੀਪ ਨੇ ਸਨੈਚ ਵਿੱਚ ਆਪਣੇ ਤੀਜੇ ਯਤਨ ਦੌਰਾਨ 151 ਕਿਲੋਗ੍ਰਾਮ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ। ਉਸ ਨੇ ਕਲੀਨ ਤੇ ਜਰਕ ਵਿੱਚ

ਸਿੱਖ ਫੁਟਬਾਲ ਕੱਪ: ਗੁਰਦਾਸਪੁਰ ਤੇ ਜਲੰਧਰ ਵਿਚਾਲੇ ਹੋਵੇਗਾ ਖਿਤਾਬੀ ਭੇੜ

ਆਦਮਪੁਰ ਦੋਆਬਾ,6 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਖਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫਸੀ) ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਸਾਬਤ-ਸੂਰਤ ਟੀਮਾਂ ਦੇ ਕਰਵਾਏ ਜਾ ਰਹੇ ਸਿੱਖ ਫੁੱਟਬਾਲ ਕੱਪ ਦੇ ਸੈਮੀ ਫਾਈਨਲ ਮੈਚ ਅੱਜ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿੱਚ ਹੋਏ। ਖਾਲਸਾ ਐੱਫ.ਸੀ. ਗੁਰਦਾਸਪੁਰ ਤੇ ਖਾਲਸਾ ਐੱਫ.ਸੀ. ਜਲੰਧਰ ਦੀਆਂ ਟੀਮਾਂ ਆਪੋ-ਆਪਣੇ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਈਆਂ ਹਨ। ਖਿਤਾਬੀ ਮੁਕਾਬਲਾ ਸੈਕਟਰ 42, ਚੰਡੀਗੜ੍ਹ ਦੇ ਸਟੇਡੀਅਮ ਵਿੱਚ 8 ਫਰਵਰੀ ਨੂੰ ਸਵੇਰੇ 11 ਵਜੇ ਖੇਡਿਆ ਜਾਵੇਗਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0091840832
Copyright © 2020, Panjabi Times. All rights reserved. Website Designed by Mozart Infotech