ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

31 ਅਕਤੂਬਰ ਤੋਂ ਬਾਅਦ ਯੂਰਪੀਅਨ ਲੋਕਾਂ ਦੇ ਯੂ.ਕੇ. 'ਚ ਰਹਿਣ ਅਤੇ ਕੰਮ ਕਰਨ ਦੀ ਖੁੱਲ੍ਹ ਖ਼ਤਮ ਹੋ ਜਾਵੇਗੀ

August 20, 2019 05:01 PM

ਲੰਡਨ,19  ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਤਾਜ਼ਾ ਰਿਪੋਰਟਾਂ ਅਨੁਸਾਰ ਜੇ ਮਿਤੀ ਗਈ 31 ਅਕਤੂਬਰ ਨੂੰ ਯੂ.ਕੇ. ਬਿਨਾਂ ਕਿਸੇ ਸਮਝੌਤੇ ਦੇ ਨੋ ਡੀਲ ਨਾਲ ਯੂਰਪੀ ਸੰਘ ਤੋਂ ਵੱਖ ਹੋ ਜਾਂਦਾ ਹੈ ਤਾਂ 'ਫਰੀਡਮ ਆਫ ਮੂਮੈਂਟ ਨਿਯਮ' ਤੁਰੰਤ ਖ਼ਤਮ ਕਰ ਦਿੱਤਾ ਜਾਵੇਗਾ, ਮਤਲਬ ਕਿ ਯੂ.ਕੇ. 'ਚ ਰਹਿਣ ਵਾਲੇ ਯੂਰਪੀ ਲੋਕਾਂ ਨੂੰ 'ਰਹਿਣ ਅਤੇ ਕੰਮ ਕਰਨ' ਦੇ ਮਿਲੇ ਅਧਿਕਾਰ ਉਸੇ ਸਮੇਂ ਖ਼ਤਮ ਹੋ ਜਾਣਗੇ | ਜਦ ਕਿ ਥੈਰੀਸਾ ਮੇਅ ਸਰਕਾਰ ਮੌਕੇ ਇਨ੍ਹਾਂ ਅਧਿਕਾਰਾਂ ਨੂੰ 2021 ਤੱਕ ਵਧਾਏ ਜਾਣ ਜਾਂ ਯੂਰਪੀਅਨ ਲੋਕਾਂ ਨੂੰ ਤਿੰਨ ਮਹੀਨੇ ਤੱਕ ਦਾ ਸਮਾਂ ਦਿੱਤੇ ਜਾਣ ਦਾ ਪ੍ਰਸਤਾਵ ਸੀ ਤਾਂ ਕਿ ਉਹ ਯੂ.ਕੇ. 'ਚ ਪੱਕੇ ਤੌਰ 'ਤੇ ਰਹਿਣ ਲਈ ਅਰਜ਼ੀ ਦੇ ਸਕਣ | ਜਦ ਕਿ ਹੁਣ ਉਕਤ ਦੋਵੇਂ ਪ੍ਰਸਤਾਵ ਖ਼ਤਮ ਕਰ ਦਿੱਤੇ ਗਏ ਹਨ | ਯੂ.ਕੇ. 'ਚ 30 ਲੱਖ ਦੇ ਕਰੀਬ ਯੂਰਪੀਅਨ ਲੋਕ ਰਹਿੰਦੇ ਹਨ | ਫਰੀਡਮ ਆਫ ਮੂਮੈਂਟ ਦੇ ਨਾਮ ਨਾਲ ਜਾਣੇ | ਪ੍ਰਧਾਨ ਮੰਤਰੀ ਬੌਰਿਸ ਜੌਹਸਨ ਨੇ ਕਿਹਾ ਹੈ ਕਿ ਯੂ.ਕੇ. ਇੰਮੀਗ੍ਰੇਸ਼ਨ ਜਾਂ ਪ੍ਰਵਾਸੀਆਂ ਦਾ ਵਿਰੋਧੀ ਨਹੀਂ ਹੋਵੇਗਾ, ਪਰ ਯੂ.ਕੇ. ਇੰਮੀਗ੍ਰੇਸ਼ਨ ਲੋਕਤੰਤਰਿਕ ਢੰਗ ਨਾਲ ਹੋਵੇਗੀ | ਥਰੀ ਮਿਲੀਅਨ ਗਰੁੱਪ ਜੋ ਯੂਰਪੀਅਨ ਲੋਕਾਂ ਦੇ ਯੂ.ਕੇ. 'ਤ ਰਹਿਣ ਦੇ ਅਧਿਕਾਰਾਂ ਲਈ ਮੁਹਿੰਮ ਚਲਾ ਰਿਹਾ ਹੈ, ਨੇ ਕਿਹਾ ਹੈ ਕਿ ਅਜ਼ਾਦੀ ਦਾ ਅੰਤ ਉਨ੍ਹਾਂ ਯੂਰਪੀਅਨ ਲੋਕਾਂ ਲਈ ਕਾਨੂੰਨੀ ਮੁਸ਼ਕਿਲ ਪੈਦਾ ਕਰੇਗਾ ਜਿਨ੍ਹਾਂ ਨੇ ਅਜੇ ਤੱਕ ਯੂ.ਕੇ. 'ਚ ਪੱਕੇ ਤੌਰ 'ਤੇ ਰਹਿਣ ਲਈ ਅਪਲਾਈ ਨਹੀਂ ਕੀਤਾ | ਗ੍ਰਹਿ ਵਿਭਾਗ ਨੇ ਕਿਹਾ ਹੈ ਕਿ ਯੂਰਪੀਅਨ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਕੋਲ ਦਸੰਬਰ 2020 ਤੱਕ ਦਾ ਸਮਾਂ ਹੋਵੇਗਾ, ਜਦ ਕਿ 10 ਲੱਖ ਲੋਕ ਪਹਿਲਾਂ ਹੀ ਪੱਕੇ ਤੌਰ 'ਤੇ ਰਹਿਣ ਦਾ ਹੱਕ ਪ੍ਰਾਪਤ ਕਰ ਚੁੱਕੇ ਹਨ |



ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਇਟਲੀ ਵਿਚ ਚਾਰ ਭਾਰਤੀਆ ਕਾਮਿਆ ਦੀ ਬੇਵਕਤੀ ਮੌਤ ਭਾਈਚਾਰੇ ਵਿਚ ਸੋਗ ਦੀ ਲਹਿਰ ਰਸਾਇਣਕ ਟੈਂਕਰ ਵਿਚ ਡੁੱਬਣ ਕਾਰਨ ਹੋਈਆਂ ਮੌਤਾਂ

ਮਿਲਾਨ ਇਟਲੀ 13 ਸਤੰਬਰ (ਸਾਬੀ ਚੀਨੀਆ) ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਨੂੰ ਇਕ ਖੇਤੀ ਫਾਰਮ ਤੇ ਹੋਈਆ ਚਾਰ ਬੇਵਕਤੀਆ ਮੌਤਾਂ ਦੀ ਖਬਰ ਨੇ ਪੂਰੀ ਤਰ੍ਹਾਂ ਝੰਜੋੜ ਕਿ ਰੱਖ ਦਿੱਤਾ ਹੈ । ਉੱਤਰੀ ਇਟਲੀ ਦੇ ਸ਼ਹਿਰ ਅਰੇਨਾ ਦੀ ਪਾਵੀA ਵਿਖੇ 48 ਤੇ 45 ਸਾਲ ਦੇ ਦੋ ਸਕੇ ਭਰਾਵਾਂ ਸਮੇਤ 4 ਭਾਰਤੀ ਕਾਮਿਆ ਦੀ ਮੌਤ ਦੀ ਖਬਰ ਅੱਗ ਵਾਂਗ ਫੈਲ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਇਕ ਡੇਅਰੀ ਫਾਰਮ ਜਿਸ ਦੇ ਮਾਲਕ (ਭਾਰਤੀ) ਸਕੇ ਭਰਾ ਦੱਸੇ ਜਾਂ ਰਹੇ ਹਨ

ਮਾਨ ਦੇ ਖ਼ਾਲਿਸਤਾਨ ਦੀ ਆਰਥਿਕਤਾ ਬਾਰੇ ਜਾਣਕਾਰੀ

  ―  ਗੁਰਤੇਜ ਸਿੰਘ 
ਟਰੌਂਟੋ ਤੋਂ ਛਪਦੇ 'ਅਜੀਤ' ਅਖ਼ਬਾਰ ਵਿੱਚ 20 ਜੁਲਾਈ 2019 ਨੂੰ ਸਤਪਾਲ ਸਿੰਘ ਜੌਹਲ ਪੱਤਰਕਾਰ ਦੇ ਹਵਾਲੇ ਨਾਲ ਇੱਕ ਅਹਿਮ ਖ਼ਬਰ ਛਪੀ ਸੀ ਪਰ ਪੰਥ ਵਿੱਚ ਉਸ ਦੇ ਵੱਡੇ ਅਸਰ ਦੇ ਹਾਣ ਦੀ ਚਰਚਾ ਅਜੇ ਹੋਣੀ ਹੈ। ਇਹ ਖ਼ਬਰ ਅਕਾਲੀ ਦਲ ਮਾਨ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਜਥੇਦਾਰ ਦੇ ਸੁਰਸਾਗਰ ਰੇਡੀਓ ਅਤੇ ਟੀ.ਵੀ. ਉੱਤੇ ਹੋਈ ਗੱਲਬਾਤ ਉੱਤੇ ਆਧਾਰਤ ਹੈ। ਦੱਸਿਆ ਗਿਆ ਹੈ ਕਿ ਇਹ ਗੱਲਬਾਤ ਰਵਿੰਦਰ ਸਿੰਘ ਪੰਨੂੰ ਅਤੇ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਦੇ ਰੂ-ਬ-ਰੂ ਹੋਈ ਹੈ।

ਪਾਰਲੀਮੈਂਟ ਮੁਅੱਤਲ ਕਰਨ ਲਈ ਮਹਾਰਾਣੀ ਨੂੰ ਝੂਠ ਨਹੀਂ ਬੋਲਿਆ-ਬੌਰਿਸ ਜੌਹਨਸਨ

ਲੰਡਨ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਉਨ੍ਹਾਂ ਪਾਰਲੀਮੈਂਟ ਨੂੰ 5 ਹਫ਼ਤਿਆਂ ਲਈ ਮੁਅੱਤਲ ਕਰਨ ਲਈ ਮਹਾਰਾਣੀ ਐਲਿਜ਼ਾਬੈੱਥ ਨੂੰ ਝੂਠ ਨਹੀਂ ਬੋਲਿਆ | ਪ੍ਰਧਾਨ ਮੰਤਰੀ ਬੌਰਿਸ ਨੇ ਅੱਜ ਸਕਾਟਲੈਂਡ ਦੀ ਉੱਚ ਅਦਾਲਤ ਵਲੋਂ ਸੰਸਦ ਮੁਅੱਤਲ ਕਰਨ ਨੂੰ ਗ਼ੈਰਕਾਨੰੂਨੀ ਕਹੇ ਜਾਣ ਤੋਂ ਬਾਅਦ ਆਪਣੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ ਇੰਗਲੈਂਡ ਦੀ ਹਾਈਕੋਰਟ ਸਾਡੇ ਨਾਲ ਸਹਿਮਤ ਹੈ, ਜਦਕਿ ਸੁਪਰੀਮ ਕੋਰਟ ਵਲੋਂ ਅਜੇ ਫ਼ੈਸਲਾ ਸੁਣਾਇਆ ਜਾਣਾ ਹੈ | ਜ਼ਿਕਰਯੋਗ ਹੈ ਕਿ ਬਰਤਾਨੀਆ ਦੀ ਸੰਸਦ ਮੰਗਲਵਾਰ ਸਵੇਰ ਨੂੰ 14 ਅਕਤੂਬਰ ਤੱਕ ਮੁਅੱਤਲ ਕਰ ਦਿੱਤੀ ਗਈ ਸੀ | ਦੂਜੇ ਪਾਸੇ ਸੋਮਵਾਰ ਨੂੰ ਸੰਸਦ ਮੈਂਬਰਾਂ ਵਲੋਂ ਪਾਸ ਕੀਤੇ ਇਕ

ਬਰਤਾਨੀਆ 'ਚ ਭਾਰਤੀ ਵਿਅਕਤੀ ਦੇ ਕਾਤਲ ਪਾਕਿਸਤਾਨੀ ਨੂੰ ਉਮਰ ਕੈਦ

ਲੰਡਨ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ 'ਚ ਪਾਕਿਸਤਾਨੀ ਮੂਲ ਦੇ 27 ਸਾਲਾ ਵਿਅਕਤੀ ਆਕਿਬ ਪ੍ਰਵੇਜ਼ ਨੂੰ ਭਾਰਤੀ ਮੂਲ ਦੇ ਸਹਿ-ਕਰਮਚਾਰੀ 24 ਸਾਲਾ ਨਦੀਮ ਉੱਦੀਨ ਮੁਹੰਮਦ ਦੀ ਹੱਤਿਆ ਕਰਨ ਦੇ ਦੋਸ਼ਾਂ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਰੈਡਿੰਗ ਕਰਾਊਨ ਕੋਰਟ 'ਚ ਦੱਸਿਆ ਗਿਆ ਕਿ ਪ੍ਰਵੇਜ਼ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਸਾਇਮਾ ਮੁਨੀਰ ਦੇ ਨਾਲ ਨਦੀਮ ਦੇ ਨਾਜਾਇਜ਼ ਸਬੰਧ ਹਨ | ਜੱਜ ਹੀਥਰ ਨਾਰਟਨ ਨੇ ਪ੍ਰਵੇਜ਼ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਬਿਨ੍ਹਾ ਕਿਸੇ ਆਧਾਰਤ 'ਤੇ ਨਦੀਮ ਦੇ ਉਸ ਦੀ ਪਤਨੀ ਨਾਲ ਸਬੰਧਾਂ ਬਾਰੇ ਗਲਤ ਸ਼ੱਕ ਸੀ |

ਗਲਾਸਗੋ 'ਚ ਹੋਈ ਪੰਜਾਬੀ ਸਾਹਿਬ ਸਭਾ ਦੀ ਇਕੱਤਰਤਾ 'ਚ ਕਈ ਮੁੱਦਿਆਂ 'ਤੇ ਚਰਚਾ

ਲੈਸਟਰ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : 'ਸਾਹਿਤ ਪੜ੍ਹਨ ਦੀ ਰੁਚੀ ਮਨੁੱਖ ਦੇ ਮਨ ਨੂੰ ਉਚਾਈਆਂ ਦੇ ਦੀਦਾਰੇ ਕਰਵਾਉਂਦਾ ਹੈ¢ ਲੇਖਕ ਵਰਗ ਦੀ ਮਿਹਨਤ ਦਾ ਨਿਚੋੜ ਬਣ ਕੇ ਜਦ ਸਾਹਿਤ ਕਾਗਜ਼ਾਂ ਦੀ ਹਿੱਕ 'ਤੇ ਉੱਕਰਿਆ ਜਾਂਦਾ ਹੈ ਤਾਂ ਉਹ ਸਮੁੱਚੇ ਖਿੱਤੇ ਦੀ ਧਰੋਹਰ ਬਣ ਜਾਂਦਾ ਹੈ¢ ਨਿਰਸੰਦੇਹ ਸਾਹਿਤ ਮਨੁੱਖੀ ਸ਼ਖ਼ਸੀਅਤ 'ਚ ਨਿਖਾਰ ਲਿਆਉਣ ਦਾ ਕੰਮ ਕਰਦਾ ਹੈ | ਸਾਡੀ ਸਭ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਾਹਿਤਕ ਕਿਰਤਾਂ ਨੂੰ ਸਾਂਭਣ ਦੇ ਨਾਲ-ਨਾਲ ਪਾਠਕਾਂ ਦੀ ਕਤਾਰ ਵੀ ਲੰਮੀ ਕੀਤੀ ਜਾਵੇ¢ ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਸਭਾ ਗਲਾਸਗੋ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਤੇ ਸਕੱਤਰ ਦਲਜੀਤ ਸਿੰਘ ਦਿਲਬਰ ਨੇ ਕੀਤਾ¢ ਸਮਾਗਮ ਦੀ ਸ਼ੁਰੂਆਤ ਲੇਖਕ ਅਮਰ ਮੀਨੀਆਂ ਤੇ ਮਨਦੀਪ ਖੁਰਮੀ ਨੂੰ ਸ਼ਮੂਲੀਅਤ ਕਰਨ 'ਤੇ ਜੀ ਆਇਆਂ ਕਹਿਣ ਨਾਲ ਹੋਈ¢ ਉਪਰੰਤ ਸਮੂਹ ਸਭਾ ਮੈਂਬਰਾਨ ਨੇ ਨਵੇਂ ਮੈਂਬਰਾਂ ਨਾਲ ਆਪਣੀ ਜਾਣ-ਪਹਿਚਾਣ ਕਰਵਾਈ | 

ਆਲਮੀ ਦਰਜਾਬੰਦੀ ’ਚ ਭਾਰਤੀ ਯੂਨੀਵਰਸਿਟੀਆਂ ਦੀ ਮੌਜੂਦਗੀ ਵਧੀ

ਲੰਡਨ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਿਸ਼ਵ ਦੀਆਂ ਸਿਖਰਲੀਆਂ ਸਿੱਖਿਆ ਸੰਸਥਾਵਾਂ ਦੀ ਸਾਲਾਨਾ ਦਰਜਾਬੰਦੀ ਵਿੱਚ ਭਾਰਤੀ ਯੂਨੀਵਰਸਿਟੀਆਂ ਨੇ ਆਪਣੀ ਮੌਜੂਦਗੀ ਵਿੱਚ ਵਾਧਾ ਦਰਜ ਕੀਤਾ ਹੈ। ਇਹ ਵਾਧਾ 49 ਫੀਸਦ ਤੋਂ ਵਧ ਕੇ 56 ਫੀਸਦ ਹੋ ਗਿਆ ਹੈ। ਹਾਲਾਂਕਿ ਭਾਰਤ ਇਸ ਸਾਲ ਦੀ ‘ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਦਰਜਾਬੰਦੀ’ ਵਿੱਚ ਸਿਖਰਲੀਆਂ ਤਿੰਨ ਸੌ ਸਿੱਖਿਆ ਸੰਸਥਾਵਾਂ ’ਚੋਂ ਬਾਹਰ ਹੋ ਗਿਆ ਹੈ। ਸਾਲ 2012 ਮਗਰੋਂ ਪਹਿਲੀ ਵਾਰ ਹੈ ਜਦੋਂ ਭਾਰਤ ਦੀ ਅੱਵਲ ਨੰਬਰ ਸਿੱਖਿਆ ਸੰਸਥਾ ਬੰਗਲੌਰ ਦੀ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐੱਸਸੀ) ਨੂੰ ਸਿਖਰਲੇ 300 ’ਚੋਂ ਬਾਹਰ ਹੋਣਾ ਪਿਆ ਹੈ। ਉਧਰ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਲਗਾਤਾਰ ਚੌਥੀ ਵਾਰ ਸਿਖਰਲੇ ਸਥਾਨ ’ਤੇ ਰਹੀ ਹੈ। ਨਵੀਆਂ ਯੂਨੀਵਰਸਿਟੀਆਂ ’ਚੋਂ ਆਈਆਈਟੀ ਰੂਪਨਗਰ ਨੇ ਆਈਆਈਟੀ ਇੰਦੌਰ ਨੂੰ ਪਛਾੜਦਿਆਂ ਆਪਣਾ ਨਾਂ ਦਰਜ ਕਰਵਾਇਆ ਹੈ।

ਫਰਾਂਸ ਦੇ ਪੰਜ ਸ਼ਹਿਰਾਂ ਨੇ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਈ

ਪੈਰਿਸ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੈਰਿਸ ਅਤੇ ਫਰਾਂਸ ਦੇ ਚਾਰ ਹੋਰ ਸ਼ਹਿਰਾਂ ਨੇ ਰਸਾਇਣ ਵਿਰੋਧੀ ਅੰਦੋਲਨ ਤਹਿਤ ਅੱਜ ਆਪਣੀਆਂ ਹੱਦਾਂ ਅੰਦਰ ਕੀਟਨਸ਼ਕਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਅੰਦੋਲਨ ਪਿੰਡਾਂ ’ਚ ਸ਼ੁਰੂ ਹੋਇਆ ਸੀ ਅਤੇ ਹੁਣ ਰਫ਼ਤਾਰ ਫੜ ਰਿਹਾ ਹੈ। ਪੈਰਿਸ ਦੇ ਨਾਲ ਉੱਤਰੀ ਸ਼ਹਿਰ ਲਿਲੀ, ਪੱਛਮ ’ਚ ਸਥਿਤ ਸ਼ਹਿਰ ਨੈਨਟਿਸ, ਦੱਖਣ-ਪੂਰਬੀ ਸ਼ਹਿਰ ਗ੍ਰੇਨੋਬਲ ਅਤੇ ਕੇਂਦਰੀ ਸ਼ਹਿਰ ਕਲੈਰਮੌਂਟ-ਫੇਰਾਂਡ ਨੇ ਜੈਵਿਨ ਵੰਨ-ਸੁਵੰਨਤਾ ਅਤੇ

ਬਰਤਾਨਵੀ ਪ੍ਰਧਾਨ ਮੰਤਰੀ ਦੀ ਸੰਸਦ 'ਚ 6 ਦਿਨਾਂ 'ਚ 6 ਵਾਰ ਹੋਈ ਹਾਰ

ਲੰਡਨ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਬ੍ਰੈਗਜ਼ਿਟ ਮਾਮਲੇ 'ਚ ਉਲਝਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵਲੋਂ ਸੰਸਦ 'ਚ ਪੇਸ਼ ਕੀਤੇ ਜਾ ਰਹੇ ਪ੍ਰਸਤਾਵਾਂ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਔਰਤਾਂ 'ਤੇ ਹੋ ਰਹੇ ਅੱਤਿਆਚਾਰ, ਭਰੂਣ ਹੱਤਿਆਵਾਂ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਯੂ. ਐਨ. ਓ. ਤੱਕ ਪਹੁੰਚ ਕਰਾਂਗੀ-ਹਰਸ਼ਿੰਦਰ ਕੌਰ

ਲੈਸਟਰ ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਯੂ. ਕੇ. ਫੇਰੀ 'ਤੇ ਆਏ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਡਾ: ਹਰਸ਼ਿੰਦਰ ਕੌਰ ਦਾ ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਹਰਸ਼ਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਮੇਤ ਭਾਰਤ ਭਰ 'ਚ ਔਰਤਾਂ ਨਾਲ ਕੀਤੇ ਜਾਂਦੇ ਅੱਤਿਆਚਾਰ ਿਖ਼ਲਾਫ਼ ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚੋਂ ਇਕ ਪਟੀਸ਼ਨ ਸਾਈਨ ਕਰਵਾ ਕੇ ਯੂ. ਐਨ. ਓ. ਤੱਕ ਪਹੁੰਚ ਕਰਨਗੇ ਅਤੇ ਯੂ. ਐਨ. ਓ. ਤੋਂ ਔਰਤਾਂ ਅਤੇ ਮਾਸੂਮ ਬੱਚੀਆਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨ ਬਣਾਏ ਜਾਣ ਦੀ ਮੰਗ ਕਰਨਗੇ | 

ਇੰਗਲੈਂਡ 'ਚ ਪੁਲਿਸ 'ਤੇ ਹਮਲਿਆਂ ਦਾ ਹੋਇਆ ਵਾਧਾ-ਪੁਲਿਸ ਅਫ਼ਸਰ ਰੋਲਫ

ਲੈਸਟਰ ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਡਿਪਟੀ ਚੀਫ਼ ਕਾਂਸਟੇਬਲ ਲੂਈਸ ਰੋਲਫ ਨੇ ਦੱਸਿਆ ਕਿ ਇੰਨੀ ਦਿਨੀਂ ਇੰਗਲੈਂਡ 'ਚ ਪੁਲਿਸ ਉਪਰ ਅਪਰਾਧੀ ਤੱਤਾਂ ਦੇ ਹਮਲੇ ਵਧੇ ਹਨ ¢ ਪੱਛਮੀ ਮਿਡਲੈਂਡ ਦੀ ਉੱਚ ਪੁਲਿਸ ਅਫ਼ਸਰ ਰੋਲਫ ਅਨੁਸਾਰ ਜਦੋਂ ਉਹ ਪੁਲਿਸ ਕਾਾਸਟੇਬਲ ਸੀ ਤਾਾ ਹਮਲਾਵਰਾਾ ਨੇ ਉਸ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਸੀ¢ ਪੁਲਿਸ 'ਤੇ ਹਮਲਿਆਾ ਦੇ ਸੰਦਰਭ 'ਚ ਉਨ੍ਹਾਂ ਕਿਹਾ ਕਿ ਅਪਰਾਧੀਆਾ 'ਤੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ,

ਬਰਮਿੰਘਮ ਹਵਾਈ ਅੱਡੇ 'ਤੇ ਪੁਲਿਸ 'ਤੇ ਲੱਗੇ ਨਸਲੀ ਭੇਦਭਾਵ ਦੇ ਦੋਸ਼

ਲੈਸਟਰ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਇੰਗਲੈਂਡ ਦੇ ਸ਼ਹਿਰ ਬਰਮਿੰਘਮ 'ਚ ਕਾਰਲ ਬੁਰਕ ਨਾਾਅ ਦੇ ਇਕ ਵਿਅਕਤੀ ਨੇ ਬਰਮਿੰਘਮ ਹਵਾਈ ਅੱਡੇ 'ਤੇ ਪੁਲਿਸ ਉਪਰ ਨਸਲੀ ਵਿਤਕਰਾ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੇ 'ਕਾਲੇ' ਹੋਣ ਕਾਰਨ ਉਸ ਨੰੂ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਇਆ ਗਿਆ, ਕਿਉਂਕਿ ਉਸ ਨੇ ਪੁਲਿਸ ਦੀ ਦੀਦ ਨਹੀਂ ਸੀ ਕੀਤੀ ਪਰ ਉਸ ਨੇ ਕੋਈ ਵੀ ਗਲਤ ਬਿਆਨਬਾਜ਼ੀ ਵੀ ਨਹੀਂ ਸੀ ਕੀਤੀ |

ਬ੍ਰਿਟੇਨ ਸੰਸਦ ਨੇ ਜੌਹਨਸਨ ਦੇ ਅਕਤੂਬਰ ’ਚ ਚੋਣ ਕਰਵਾਉਣ ਦੇ ਮਤੇ ਨੂੰ ਖਾਰਜ ਕੀਤਾ

ਲੰਡਨ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਟੇਨ ਦੀ ਸੰਸਦ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਇਕ ਹੋਰ ਕਰਾਰਾ ਝਟਕਾ ਦਿੰਦੇ ਹੋਏ ਜ਼ਿਮਨੀ ਚੋਣ ਕਰਵਾਉਣ ਦੀ ਉਨ੍ਹਾਂ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸਦਨ ਬ੍ਰੈਗਜ਼ਿਟ

ਰੂਸ ਨੇ ਵੀ ਕ੍ਰੈਮਲਿਨ ’ਚ ਜਾਸੂਸ ਹੋਣ ਬਾਰੇ ਕਬੂਲਿਆ

ਮਾਸਕੋ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕ੍ਰੈਮਲਿਨ ਨੇ ਵੀ ਮੰਨਿਆ ਹੈ ਕਿ ਰੂਸੀ ਮੀਡੀਆ ਨੇ ਜਿਸ ਵਿਅਕਤੀ ਦੀ ਸੀਆਈਏ ਵੱਲੋਂ ਬਚਾਏ ਗਏ ਜਾਸੂਸ ਵਜੋਂ ਸ਼ਨਾਖ਼ਤ ਕੀਤੀ ਹੈ, ਉਹ ਇੱਥੇ ਕੰਮ ਕਰਦਾ ਰਿਹਾ ਹੈ ਪਰ ਉਸ ਨੂੰ ਕੱਢ ਦਿੱਤਾ ਗਿਆ ਸੀ। 

ਪਾਇਲਟਾਂ ਦੀ ਹੜਤਾਲ ਕਾਰਨ ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਣਾਂ ਰੱਦ

ਲੰਡਨ,9 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਇਲਟਾਂ ਵੱਲੋਂ ਤਨਖਾਹਾਂ ਦੇ ਮੁੱਦੇ ’ਤੇ ਦੋ ਦਿਨ ਦੀ ਹੜਤਾਲ ਕੀਤੇ ਜਾਣ ਕਰਕੇ ਬ੍ਰਿਟਿਸ਼ ਏਅਰਵੇਜ਼ (ਬੀਏ) ਨੂੰ ਤਕਰੀਬਨ ਮੁਕੰਮਲ ਤੌਰ ’ਤੇ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਐਫੇ ਨਿਊਜ਼ ਮੁਤਾਬਕ ਏਅਰਲਾਈਨ ਦੀਆਂ ਰੋਜ਼ਾਨਾ 850 ਉਡਾਣਾਂ ਇਕ ਤੋਂ ਦੂਜੀ ਥਾਂ ’ਤੇ ਜਾਂਦੀਆਂ ਹਨ। ਉਡਾਣਾਂ ਠੱਪ ਹੋਣ ਕਰਕੇ ਕਰੀਬ 145,000 ਮੁਸਾਫ਼ਰਾਂ ’ਤੇ ਅਸਰ ਪਵੇਗਾ। ਨਿਊਯਾਰਕ, ਦਿੱਲੀ, ਹਾਂਗਕਾਂਗ ਅਤੇ ਜੌਹਾਨਸਬਰਗ ਦੀਆਂ ਉਡਾਣਾਂ ’ਤੇ ਮਾੜਾ ਅਸਰ ਪਿਆ ਹੈ। ਏਅਰਲਾਈਨਜ਼ ਨੇ ਮੁਸਾਫ਼ਰਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਉਡਾਣ ਰੱਦ ਹੋ ਗਈ ਹੈ ਤਾਂ ਉਹ ਹਵਾਈ ਅੱਡੇ ’ਤੇ ਨਾ ਆਉਣ। 

ਬਰੇਸ਼ੀਆ ਦੀ ਪੰਜਾਬਣ ਨੇ ਵਕੀਲ ਬਣ ਕੇ ਇਟਲੀ ਦੇ ਭਾਰਤੀਆਂ ਦਾ ਨਾਂਅ ਚਮਕਾਇਆ

ਬਰੇਸ਼ੀਆ,8 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ 'ਚ ਇਕ ਪੰਜਾਬਣ ਕੁੜੀ ਹਰਪ੍ਰੀਤ ਕੌਰ ਨੇ ਵਕਾਲਤ ਪੂਰੀ ਕਰਕੇ ਇਟਲੀ 'ਚ ਪਹਿਲੀ ਪੰਜਾਬਣ ਵਕੀਲ ਬਣਨ ਦਾ ਮਾਣ ਹਾਸਲ ਕੀਤਾ ਹੈ | ਜਿਸ ਨਾਲ ਇਕੱਲੇ ਪੰਜਾਬ ਦਾ ਹੀ ਨਹੀਂ ਸਗੋਂ ਸਾਰੇ ਇਟਲੀ ਵਸਦੇ ਸਮੂਹ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ | ਦਸਣਯੋਗ ਹੈ ਕਿ ਇਟਲੀ ਦੀ ਉਹ ਪਹਿਲੀ ਭਾਰਤੀ ਕੁੜੀ ਹੈ ਜਿਸ ਨੇ ਆਪਣੀ ਮਿਹਨਤ ਦੇ ਬਲਬੂਤੇ ਨਾਲ ਇੰਨੇ ਔਖੇ ਵਿਸ਼ੇ ਨੂੰ ਚੁਣ ਨੇ ਵਕਾਲਤ ਦੀ ਡਿਗਰੀ ਹਾਸਿਲ ਕੀਤੀ 

ਸਿੱਖ ਫੈਡਰੇਸ਼ਨ ਯੂ. ਕੇ. ਦੀ ਸਾਲਾਨਾ ਕਨਵੈਨਸ਼ਨ 15 ਨੂੰ

ਲੰਡਨ,8 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਿੱਖ ਫੈਡਰੇਸ਼ਨ ਯੂ. ਕੇ. ਦੀ ਸਾਲਾਨਾ 36ਵੀਂ ਕਨਵੈੱਨਸ਼ਨ 15 ਸਤੰਬਰ ਦਿਨ ਐਤਵਾਰ ਨੂੰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਸੰਗਤਾਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕਰਦਿਆਂ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਉਪ ਚੇਅਰਮੈਨ ਕੁਲਦੀਪ ਸਿੰਘ ਚਹੇੜੂ, ਜਨਰਲ ਸਕੱਤਰ ਨਰਿੰਦਰਜੀਤ ਸਿੰਘ ਥਾਂਦੀ, ਸਲਾਹਕਾਰ ਦਬਿੰਦਰਜੀਤ ਸਿੰਘ, ਭਾਈ ਹਰਦੀਸ਼ ਸਿੰਘ ਨੇ ਕਿਹਾ ਕਿ ਕਨਵੈੱਨਸ਼ਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਇਸ ਸਾਲਾਨਾ ਕਨਵੈੱਨਸ਼ਨ 'ਚ ਦੇਸ਼-ਵਿਦੇਸ਼ ਤੋਂ ਉੱਘੀਆਂ ਪੰਥਕ ਸ਼ਖ਼ਸੀਅਤਾਂ ਹਿੱਸਾ ਲੈ ਰਹੀਆਂ ਹਨ | ਭਾਈ ਗਿੱਲ ਨੇ ਕਿਹਾ ਕਿ ਕਨਵੈੱਨਸ਼ਨ 'ਚ 

ਲੈਸਟਰ 'ਚ ਪੱਬ ਨੂੰ ਲੱਗੀ ਅੱਗ

ਲੈਸਟਰ,8 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਲੈਸਟਰ ਸ਼ਹਿਰ 'ਚ ਇਕ ਪੱਬ ਦੀ ਛੱਤ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ | ਜਿਸ ਨੂੰ ਭਾਰੀ ਜੱਦੋ-ਜਹਿਦ ਨਾਲ ਬੁਝਾਇਆ ਗਿਆ | ਮਿਲੀ ਜਾਣਕਾਰੀ ਅਨੁਸਾਰ ਫਾਇਰ ਬਿ੍ਗੇਡ ਦੇ 40 ਮੈਂਬਰਾਂ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ | ਇਸ ਦੌਰਾਨ ਨੇੜਲੇ ਰਹਿੰਦੇ ਲੋਕਾਂ ਨੂੰ ਮੌਕੇ ਉਪਰ ਚਿਤਾਵਨੀ ਦਿੱਤੀ ਗਈ ਕਿ ਘਰਾਂ 'ਚ ਚੌਕਸ ਰਹਿਣ ਤੇ ਘਰਾਂ ਦੀਆਂ ਖਿੜਕੀਆਂ ਆਦਿ ਨਾ ਖੋਲ੍ਹਣ | 

ਇੰਗਲੈਂਡ ਦੇ ਲਾਗਬਰੋਅ ਸਕੂਲ 'ਚ ਸਮਾਰਟ ਫੋਨ 'ਤੇ ਲੱਗੀ ਪਾਬੰਦੀ

ਲੈਸਟਰ,8 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਇੰਗਲੈਂਡ ਦੇ ਸ਼ਹਿਰ ਲਾਗਬਰੋਅ ਇਕ ਸਕੂਲ 'ਚ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਲਿਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ | ਇਹ ਆਦੇਸ਼ ਤੁਰੰਤ ਜਾਰੀ ਕਰ ਦਿੱਤੇ ਗਏ ਹਨ |

ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਦਾ ਯੂਰਪ ਪਹੁੰਚਣ 'ਤੇ ਨਿੱਘਾ ਸਵਾਗਤ

ਬਰੇਸ਼ੀਆ,8 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਸਾਬਕਾ ਮੰਤਰੀ ਅਤੇ ਮਾਰਕਫੈੱਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ ਦਾ ਯੂਰਪ ਦੇ ਸ਼ਹਿਰ ਐਮਸਟਰਡਮ ਪਹੁੰਚਣ ਤ'ੇ ਯੂਰਪ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਇੰਡੀਅਨ ਓਵਰਸੀਜ਼ ਕਾਂਗਰਸ, ਹਾਲੈਂਡ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ | ਸ. ਸਮਰਾ ਆਪਣੀ ਇੰਗਲੈਂਡ ਅਤੇ ਸਕਾਟਲੈਂਡ ਦੀ ਯਾਤਰਾ ਤੋਂ ਬਾਅਦ ਇਥੇ ਆਏ ਸਨ | 

ਬਰਤਾਨਵੀ ਭਾਰਤੀਆਂ ਨੇ ਪ੍ਰਦਰਸ਼ਨਕਾਰੀਆਂ ਵਲੋਂ ਫੈਲਾਈ ਗੰਦਗੀ ਕੀਤੀ ਸਾਫ਼

ਲੰਡਨ,8 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਕਸ਼ਮੀਰ ਮੁੱਦੇ ਨੂੰ ਲੈ ਕੇ ਲੰਡਨ 'ਚ ਭਾਰਤੀ ਦੂਤਘਰ ਦੇ ਬਾਹਰ ਪਾਕਿਸਤਾਨੀ ਪ੍ਰਦਰਸ਼ਨਕਾਰੀਆਂ ਵਲੋਂ ਬੀਤੀ 3 ਸਤੰਬਰ ਨੂੰ ਵੱਡਾ ਹੰਗਾਮਾ ਕੀਤਾ ਗਿਆ | ਜਿਥੇ ਭਾਰਤੀ ਦੂਤਘਰ 'ਤੇ ਹਮਲਾ ਕਰਕੇ ਖਿੜਕੀਆਂ ਤੋੜੀਆਂ ਗਈਆਂ, ਉੱਥੇ ਹੀ ਇਮਾਰਤ 'ਤੇ ਅੰਡਿਆਂ, ਟਮਾਟਰਾਂ, ਬੋਤਲਾਂ, ਧੂੰਆਂ ਬੰਬਾਂ ਨਾਲ ਨੁਕਸਾਨ ਪਹੁੰਚਾਇਆ ਗਿਆ | ਇਸ ਨਾਲ ਭਾਰਤੀ ਦੂਤਘਰ ਦੀਆਂ ਕੰਧਾਂ ਅਤੇ ਸੜਕ ਦਾ ਬੁਰਾ ਹਾਲ ਹੋ ਗਿਆ ਸੀ | ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੱਲ੍ਹ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਦੀ ਅਗਵਾਈ 'ਚ ਸਫ਼ਾਈ ਮੁਹਿੰਮ ਚਲਾਈ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਖਿਲਾਰੇ ਕੂੜਾ ਕਰਕਟ ਅਤੇ ਪਾਏ ਹੋਰ ਗੰਦ ਨੂੰ ਸਾਫ਼ ਕੀਤਾ ਗਿਆ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0082906677
Copyright © 2019, Panjabi Times. All rights reserved. Website Designed by Mozart Infotech