» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਹੜ੍ਹਾਂ ਦੀ ਤਬਾਹੀ ਨੇ ਸੂਬਾ ਸਰਕਾਰ ਦੇ ਦਾਅਵੇ ਝੁਠਲਾਏ

August 21, 2019 04:30 PM

ਚਮਕੌਰ ਸਾਹਿਬ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮੀਂਹ ਰੁਕਣ ਮਗਰੋਂ ਨਦੀਆਂ ਅਤੇ ਦਰਿਆ ਦੇ ਪਾਣੀ ਦਾ ਪੱਧਰ ਘਟਣ ਕਾਰਨ ਭਾਵੇਂ ਬੇਟ ਅਤੇ ਦਰਿਆ, ਨਦੀਆਂ ਨਾਲ ਲੱਗਦੇ ਪਿੰਡਾਂ ਨੇ ਸੁੱਖ ਦਾ ਸਾਹ ਲਿਆ ਹੈ ਪਰ ਲੋਕਾਂ ਵਿਚ ਚਰਚਾ ਹੈ ਕਿ ਜੇਕਰ ਸਮੇਂ ਰਹਿੰਦੇ ਸਰਕਾਰ ਜਾਗਦੀ ਅਤੇ ਸਬੰਧਤ ਵਿਭਾਗ ਕਾਰਵਾਈ ਕਰਦਾ ਤਾਂ ਸ਼ਾਇਦ ਲੋਕਾਂ ਨੂੰ ਇੰਨੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪੈਂਦਾ। ਇਸ ਪ੍ਰਤੀਨਿਧ ਵੱਲੋਂ ਇਕੱਤਰ ਵੇਰਵਿਆਂ ਅਨੁਸਾਰ ਡਰੇਨੇਜ ਵਿਭਾਗ ਦੀ ਨਾ ਅਹਿਲੀਅਤ ਵੱਡੇ ਪੱਧਰ ’ਤੇ ਸਾਹਮਣੇ ਆਈ ਹੈ, ਜੋ ਕਿ ਹੜ੍ਹਾਂ ਜਾਂ ਪਿੰਡਾਂ ਦਾ ਪਾਣੀ ਵਿਚ ਡੁੱਬਣ ਦਾ ਕਾਰਨ ਬਣੀ ਹੈ। ਚਮਕੌਰ ਸਾਹਿਬ ਇਲਾਕੇ ਦੀ ਗੱਲ ਕਰੀਏ ਤਾਂ ਵਾਧੂ ਪਾਣੀ ਦੀ ਨਿਕਾਸੀ ਲਈ ਬੇਲਾ ਡਰੇਨ ਅਤੇ ਐੱਮਸੀਐੱਮ ਡਰੇਨ ਪ੍ਰਮੁੱਖ ਹਨ। ਬੇਲਾ ਡਰੇਨ ਜਿੱਥੇ ਸਰਹਿੰਦ ਨਹਿਰ ਦੇ ਵਾਧੂ ਪਾਣੀ ਦਾ ਸਤਲੁਜ ਵਿਚ ਨਿਕਾਸ ਕਰਦੀ ਹੈ, ਉੱਥੇ ਐੱਮਸੀਐੱਮ ਡਰੇਨ ਰਾਹੀਂ ਬੇਟ ਇਲਾਕੇ ਵਿਚ ਪੈਂਦੀ ਕਤਲੌਰ, ਬਸੀ, ਕੰਧੋਲਾ, ਹਰੋਂ, ਮਾਣੇਮਾਜਰਾ ਆਦਿ ਪਿੰਡਾਂ ਦੀ ਜ਼ਮੀਨ ’ਚੋਂ ਸਹਾਇਕ ਡਰੇਨਾਂ ਦੁਆਰਾ ਸੇਮ ਅਤੇ ਬਰਸਾਤੀ ਪਾਣੀ ਦਾ ਨਿਕਾਸ ਕਰਨ ਲਈ ਪ੍ਰਮੁੱਖ ਜ਼ਰੀਆ ਹੈ ਪਰ ਇਨ੍ਹਾਂ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਵਾਧੂ ਝਾੜੀਆਂ, ਘਾਹ ਬੂਟੀਆਂ ਪਾਣੀ ਦੇ ਨਿਕਾਸ ਵਿੱਚ ਰੁਕਾਵਟ ਬਣੀਆਂ ਹੋਈਆਂ ਹਨ। ਸਾਲ 2016 ਵਿੱਚ ਡਰੇਨੇਜ ਵਿਭਾਗ ਦੇ ਤਤਕਾਲੀ ਸਕੱਤਰ ਕਾਹਨ ਸਿੰਘ ਪੰਨੂ ਨੇ ਦਰਿਆ ਦੇ ਬੰਨ੍ਹ ਦਾ ਦੌਰਾ ਕੀਤਾ ਸੀ ਅਤੇ ਅਧਿਕਾਰੀਆਂ ਨੂੰ ਬੰਨ੍ਹ ਅਤੇ ਠੋਕਰਾਂ ਦੀ ਮੁਰੰਮਤ ਦੀ ਹਦਾਇਤ ਕੀਤੀ ਸੀ ਪਰ ਅਜਿਹਾ ਹੋ ਨਹੀਂ ਸਕਿਆ। ਬੀਤੇ ਦਿਨ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ 100 ਕਰੋੜ ਦੇਣ ਦਾ ਐਲਾਨ ਕੀਤਾ ਹੈ ਪਰ ਜੇਕਰ ਬਰਸਾਤ ਤੋਂ ਪਹਿਲਾਂ ਇਸ ਤੋਂ ਅੱਧੀ ਰਾਸ਼ੀ ਵੀ ਸਰਕਾਰ ਵਲੋਂ ਹੜ੍ਹਾਂ ਦੀ ਰੋਕਥਾਮ ’ਤੇ ਖਰਚੀ ਜਾਂਦੀ ਤਾਂ ਸ਼ਾਇਦ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਬੇਘਰ ਨਾ ਹੋਣਾ ਪੈਦਾ।
ਵਿਭਾਗ ਦੇ ਐੱਸਡੀਓ ਨਵਜੋਤ ਸਿੰਘ ਨੇ ਕਿਹਾ ਕਿ ਉਕਤ ਠੋਕਰਾਂ ਸਮੇਤ ਬੰਨ੍ਹਾਂ ਦਾ ਕੰਮ ਮੁਕੰਮਲ ਕੀਤਾ ਗਿਆ ਸੀ, ਪਰ ਦਰਿਆ ਵਿਚ ਵਾਧੂ ਪਾਣੀ ਆ ਜਾਣ ਕਾਰਨ ਸਭ ਕੁਝ ਬੇਕਾਰ ਹੋ ਜਾਂਦਾ ਹੈ। ਜਿਹੜੀਆਂ ਡਰੇਨਾਂ ਉਨ੍ਹਾਂ ਅਧੀਨ ਹਨ, ਉਨ੍ਹਾਂ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਜਦੋਂ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਜਾਣਗੇ, ਉਦੋਂ ਤੁਰੰਤ ਹੀ ਦਰਿਆ ਵਿਚ ਕੰਮ ਸ਼ੁਰੂ ਕੀਤਾ ਜਾਵੇਗਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ

ਅੰਮ੍ਰਿਤਸਰ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਿੱਖ ਰਾਜਸੀ ਕੈਦੀ ਰਹੇ ਜਥੇਦਾਰ ਬਾਪੂ ਗੁਰਜੰਟ ਸਿੰਘ ਪਟਨਾ ਸਾਹਿਬ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਅਜ ਦੁਸਹਿਰਾ ਸਮਾਗਮ ਮੌਕੇ ਸਿੱਖ ਸੰਪਰਦਾਵਾਂ, ਜਥੇਬੰਦੀਆਂ ਅਤੇ ਸਿੱਖ ਸੰਘਰਸ਼ ਨਾਲ ਜੁੜੇ ਸ਼ਖ਼ਸੀਅਤਾਂ ਵੱਲੋਂ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।  

ਦੀਵੇ ਥੱਲੇ ਹਨੇਰਾ: ਜ਼ਿਲ੍ਹਾ ਮਲੇਰੀਆ ਅਫਸਰ ਦੇ ਘਰੋਂ ਡੇਂਗੂ ਦਾ ਲਾਰਵਾ ‘ਮਿਲਿਆ’

ਬਠਿੰਡਾ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹੇ ਦੇ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਵਿਜ ਅੱਜ ਉਦੋਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਹਸਪਤਾਲ ਵਲੋਂ ਬਣਾਈ ਗਈ ਐਂਟੀ ਲਾਰਵਾ ਸਕੀਮ ਟੀਮ ਵੱਲੋਂ ਜ਼ਿਲ੍ਹਾ ਡੇਂਗੂ ਅਤੇ ਮਲੇਰੀਆ ਅਫ਼ਸਰ ਉਮੇਸ਼ ਗੁਪਤਾ ਖ਼ਿਲਾਫ਼ ਸਿਵਲ ਸਰਜਨ ਦਫ਼ਤਰ ਦਾ ਘਿਰਾਓ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ।

ਡੇਂਗੂ ਕਾਰਨ ਹਫ਼ਤੇ ਵਿੱਚ ਦੋ ਮੌਤਾਂ

ਬਠਿੰਡਾ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਠਿੰਡਾ ਵਿਚ ਇੱਕ ਹਫ਼ਤੇ ਵਿਚ ਡੇਂਗੂ ਨਾਲ ਦੋ ਮੌਤਾਂ ਹੋਣ ਦੀ ਸੂਚਨਾ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਇੱਕ ਮੌਤ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਬੀਤੀ 16 ਨਵੰਬਰ ਨੂੰ ਹੋਈ

ਸਵੱਛ ਭਾਰਤ ਮੁਹਿੰਮ ਦਾ ਮੋਹਰੀ ਪਿੰਡ ਬਣਿਆ ਰਣਸੀਂਹ ਕਲਾਂ

ਨਿਹਾਲ ਸਿੰਘ ਵਾਲਾ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਾਣੀ ਦੀ ਬੱਚਤ ਲਈ ਲਾਏ ਵਾਟਰ ਟਰੀਟਮੈਂਟ ਪਲਾਂਟ ਤੇ ਸੀਵਰੇਜ ਸਿਸਟਮ ਕਾਰਨ ਚਰਚਾ ਵਿੱਚ ਰਹੇ ਪਿੰਡ ਰਣਸੀਂਹ ਕਲਾਂ ‘ਸਵੱਛ ਭਾਰਤ’ ਮੁਹਿੰਮ ਵਿੱਚ ਪੰਜਾਬ ਦਾ ਹੀ ਨਹੀਂ ਸਗੋਂ ਭਾਰਤ ਦਾ ਮੋਹਰੀ ਪਿੰਡ ਬਣਿਆ ਹੈ। ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਪਿੰਡ ਰਣਸੀਂਹ ਕਲਾਂ ਆਏ ਅਤੇ ਪਿੰਡ ਦੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ, ਪੰਚਾਇਤ ਤੇ ਪਤਵੰਤਿਆਂ ਨਾਲ ਮੁਲਕਾਤ ਕਰਕੇ ਪਿੰਡ ਦੇ ਉੱਤਮ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।

ਖਣਨ ਮਾਫੀਆ ਨੇ ਪੰਚਾਇਤੀ ਜ਼ਮੀਨ ’ਚੋਂ ਕੱਢਿਆ ‘ਚੋਰ ਰਾਹ’

ਕੁਰਾਲੀ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਲਾਕ ਮਾਜਰੀ ਵਿੱਚ ਸਰਗਮਰਮ ਖਣਨ ਮਾਫੀਏ ਨੇ ਹੁਣ ਖਿਜ਼ਰਾਬਾਦ ਦੀ ਪੰਚਾਇਤੀ ਤੇ ਸ਼ਾਮਲਾਤ ਜ਼ਮੀਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮਾਫੀਆ ਨੇ ਪੰਚਾਇਤੀ ਜ਼ਮੀਨ ਵਿੱਚ ਖੜ੍ਹੇ ਦਰੱਖ਼ਤ ਪੁੱਟ ਕੇ ਟਿੱਪਰ ਲੰਘਾਉਣ ਲਈ ਰਸਤਾ ਵੀ ਬਣਾ ਲਿਆ ਹੈ। ਪੰਚਾਇਤ ਨੇ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਨੂੰ ਪੱਤਰ ਲਿਖ ਕੇ ਖਣਨ ਮਾਫੀਏ ਖ਼ਿਲਾਫ਼ ਕਾਰਵਾਈ ਦੀ ਮੰਗੀ ਹੈ। ਪਿੰਡ ਖਿਜ਼ਰਾਬਾਦ ਦੀ ਸਰਪੰਚ ਜਸਵੀਰ ਕੌਰ, ਪੰਚਾਇਤ ਮੈਂਬਰਾਂ ਗੁਰਪ੍ਰੀਤ ਕੌਰ, ਸੁਖਦੇਵ ਸਿੰਘ, ਜੀਵਨ ਕੁਮਾਰ, ਸੁਖਵੰਤ ਕੌਰ ਅਤੇ ਹੋਰਨਾਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਭੇਜੇ ਪੱਤਰ ਕਾਪੀ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਪੰਚਾਇਤੀ ਅਤੇ ਸ਼ਾਮਲਾਤ ਜ਼ਮੀਨ ਹੈ। ਇਸ ਜ਼ਮੀਨ ਵਿੱਚੋਂ ਗਰੈਵਲ ਕੱਢਣ ਲਈ ਹੀ ਖਣਨ ਮਾਫੀਆ ਪੱਬਾਂ ਭਾਰ ਹੈ। ਉਨ੍ਹਾਂ ਨੇ ਖਣਨ ਲਈ ਬਣਾਇਆ ਰਸਤਾ ਅਤੇ ਪੁੱਟੇ ਦਰਖ਼ਤ ਵੀ ਦਿਖਾਏ। 

ਮਨਰੇਗਾ ਵਰਕਰਜ਼ ਯੂਨੀਅਨ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਰੈਲੀ

ਹੁਸ਼ਿਆਰਪੁਰ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਮਨਰੇਗਾ ਵਰਕਰਜ਼ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਬੀਡੀਪੀਓ ਹੁਸ਼ਿਆਰਪੁਰ-2 ਦੇ ਦਫ਼ਤਰ ਦੇ ਬਾਹਰ ਬਲਾਕ ਪੱਧਰੀ ਰੋਸ ਰੈਲੀ ਕੀਤੀ ਗਈ। ਬਲਾਕ ਪ੍ਰਧਾਨ ਇੰਦਰਜੀਤ ਕੌਰ ਦੀ ਅਗਵਾਈ ਹੇਠ ਹੋਈ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮਨਰੇਗਾ ਵਰਕਰਾਂ ਨੇ ਹਿੱਸਾ ਲਿਆ ਅਤੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ, ਸਹਾਇਕ ਵਿੱਤ ਸਕੱਤਰ ਬਲਰਾਜ ਸਿੰਘ, ਮੁੱਖ ਸਲਾਹਕਾਰ ਅਨਿੱਲ ਕੁਮਾਰ ਅਤੇ ਪਸਸਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪਿੰਡਾਂ ਅੰਦਰ ਕੰਮ ਕਰਦੇ ਮਨਰੇਗਾ ਵਰਕਰਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਵੱਲ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਧੜੇਬੰਦੀ ਦਾ ਸ਼ਿਕਾਰ ਹੋਏ ਮੇਟਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਦੀ ਮੰਗਾਂ ਅਤੇ ਹਟਾਏ ਗਏ ਮੇਟਾਂ ਨੂੰ ਮੁੜ ਬਹਾਲ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਕਾਰ ਤੇ ਟਰੱਕ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ

ਜ਼ੀਰਕਪੁਰ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਨੇੜਲੇ ਪਿੰਡ ਛੱਤ ਵਿਚ ਵਿਆਹ ਤੋਂ ਇਕ ਦਿਨ ਪਹਿਲਾਂ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਤੇ ਉਸ ਦੇ ਦੋ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਇਸ ਘਟਨਾ ਬੀਤੀ ਰਾਤ ਵਾਪਰੀ। ਮ੍ਰਿਤਕ ਦੀ ਪਛਾਣ 31 ਸਾਲਾਂ ਦੇ ਗੁਰਤੇਜ ਸਿੰਘ ਉਰਫ਼ ਤੇਜਾ ਵਾਸੀ ਪਿੰਡ ਛੱਤ ਵਜੋਂ ਹੋਈ ਹੈ। ਉਹ ਆਲਟੋ ਕਾਰ ਵਿੱਚ ਆਪਣੇ ਦੋਸਤਾਂ ਨਾਲ ਛੱਤਬੀੜ ਚਿੜੀਆਘਰ ਵਾਲੀ ਸੜਕ ’ਤੇ ਘੁੰਮਣ ਲਈ ਨਿਕਲਿਆ ਸੀ ਤੇ ਰਾਹ ਵਿੱਚ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਗੁਰਤੇਜ ਸਿੰਘ ਦੀ ਅੱਜ ਬਰਾਤ ਚੜ੍ਹਣੀ ਸੀ। ਹਾਦਸੇ ਦੀ ਖ਼ਬਰ ਸੁਣ ਕੇ ਸ਼ਹਿਨਾਈਆਂ ਵਾਲੇ ਘਰ ਵਿੱਚੋਂ ਵੈਣ ਪੈਣ ਲੱਗ ਪਏ। ਮਾਪਿਆਂ ਨੇ ਸਿਹਰਾ ਸਜਾ ਕੇ ਆਪਣੇ ਜਵਾਨ ਮੁੰਡੇ ਦੀ ਲਾਸ਼ ਤੋਰੀ।

ਖਣਨ ਮਾਫੀਆ ਨੇ ਪੰਚਾਇਤੀ ਜ਼ਮੀਨ ’ਚੋਂ ਕੱਢਿਆ ‘ਚੋਰ ਰਾਹ’

ਕੁਰਾਲੀ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਲਾਕ ਮਾਜਰੀ ਵਿੱਚ ਸਰਗਮਰਮ ਖਣਨ ਮਾਫੀਏ ਨੇ ਹੁਣ ਖਿਜ਼ਰਾਬਾਦ ਦੀ ਪੰਚਾਇਤੀ ਤੇ ਸ਼ਾਮਲਾਤ ਜ਼ਮੀਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮਾਫੀਆ ਨੇ ਪੰਚਾਇਤੀ ਜ਼ਮੀਨ ਵਿੱਚ ਖੜ੍ਹੇ ਦਰੱਖ਼ਤ ਪੁੱਟ ਕੇ ਟਿੱਪਰ ਲੰਘਾਉਣ ਲਈ ਰਸਤਾ ਵੀ ਬਣਾ ਲਿਆ ਹੈ। ਪੰਚਾਇਤ ਨੇ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਨੂੰ ਪੱਤਰ ਲਿਖ ਕੇ ਖਣਨ ਮਾਫੀਏ ਖ਼ਿਲਾਫ਼ ਕਾਰਵਾਈ ਦੀ ਮੰਗੀ ਹੈ। ਪਿੰਡ ਖਿਜ਼ਰਾਬਾਦ ਦੀ ਸਰਪੰਚ ਜਸਵੀਰ ਕੌਰ, ਪੰਚਾਇਤ ਮੈਂਬਰਾਂ ਗੁਰਪ੍ਰੀਤ ਕੌਰ, ਸੁਖਦੇਵ ਸਿੰਘ, ਜੀਵਨ ਕੁਮਾਰ, ਸੁਖਵੰਤ ਕੌਰ ਅਤੇ ਹੋਰਨਾਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਭੇਜੇ ਪੱਤਰ ਕਾਪੀ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਪੰਚਾਇਤੀ ਅਤੇ ਸ਼ਾਮਲਾਤ ਜ਼ਮੀਨ ਹੈ। ਇਸ ਜ਼ਮੀਨ ਵਿੱਚੋਂ ਗਰੈਵਲ ਕੱਢਣ ਲਈ ਹੀ ਖਣਨ ਮਾਫੀਆ ਪੱਬਾਂ ਭਾਰ ਹੈ। ਉਨ੍ਹਾਂ ਨੇ ਖਣਨ ਲਈ ਬਣਾਇਆ ਰਸਤਾ ਅਤੇ ਪੁੱਟੇ ਦਰਖ਼ਤ ਵੀ ਦਿਖਾਏ। 

ਟਿੱਕੀਆਂ ਵਾਲਾ ਚੌਕ ਢਾਹੇ ਜਾਣ ਵਿਰੁੱਧ ਮੇਅਰ ਦੇ ਇਲਾਕੇ ’ਚ ਰੋਸ ਪ੍ਰਦਰਸ਼ਨ

ਜਲੰਧਰ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਰੈਣਕ ਬਾਜ਼ਾਰ ’ਚ ਟਿੱਕੀਆਂ ਵਾਲਾ ਚੌਂਕ ਢਾਹੇ ਜਾਣ ਵਿਰੁੱਧ ਗਰੀਬ ਬਚਾਓ ਮੋਰਚਾ ਜਲੰਧਰ ਦੇ ਕਾਰਕੁਨਾਂ ਨੇ ਮੇਅਰ ਜਗਦੀਸ਼ ਰਾਜਾ ਦੇ ਇਲਾਕੇ ਵਿਚ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਧਰਨਾ ਦਿੱਤਾ। ਧਰਨਾ ਦੇਣ ਵਾਲੇ ਪੀੜਤਾਂ ਨੇ ਨਗਰ ਨਿਗਮ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ 16 ਤੇ 17 ਨਵੰਬਰ ਦੀ ਰਾਤ ਨੂੰ ਨਿਗਮ ਦੇ ਅਧਿਕਾਰੀਆਂ ਨੇ ਰੈਣਕ ਬਾਜ਼ਾਰ ਵਿਚਲਾ 40 ਸਾਲਾਂ ਤੋਂ ਚੱਲ ਰਿਹਾ ਟਿੱਕੀਆਂ ਵਾਲਾ ਚੌਂਕ ਤੋੜ ਕੇ ਗਰੀਬਾਂ ਨਾਲ ਧੱਕਾ ਕੀਤਾ ਹੈ। ਇਸ ਚੌਂਕ ਵਿਚ ਕਈ ਲੋਕ ਰੇਹੜੀਆਂ ਫੜ੍ਹੀਆਂ ਲਾ ਕੇ ਆਪਣਾ ਗੁਜ਼ਾਰਾ ਕਰਦੇ ਹਨ।

ਕੁਲਜੀਤ ਬੇਦੀ ਵੱਲੋਂ ਬਰੈਂਪਟਨ ਦੇ ਮੇਅਰ ਨਾਲ ਮੁਲਾਕਾਤ

ਐਸਏਐਸ ਨਗਰ (ਮੁਹਾਲੀ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਆਰਟੀਆਈ ਕਾਰਕੁਨ ਤੇ ਮੁਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਅੱਜ ਕੈਨੇਡਾ ਵਿੱਚ ਬਰੈਂਪਟਨ ਸ਼ਹਿਰ ਦੀ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਪੈਟਰਿਕ ਬਰਾਊਨ ਨਾਲ ਮੁਲਾਕਾਤ ਕੀਤੀ। ਸ੍ਰੀ ਬੇਦੀ ਨੇ ਮੇਅਰ ਪੈਟਰਿਕ ਬਰਾਊਨ ਤੋਂ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਕਰਵਾਏ ਜਾਂਦੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸ੍ਰੀ ਬਰਾਊਨ ਨੇ ਸ੍ਰੀ ਬੇਦੀ ਨੂੰ ਦੱਸਿਆ ਕਿ ਬਰੈਂਪਟਨ ਸ਼ਹਿਰ ਦਾ ਹਰ ਤਰ੍ਹਾਂ ਦਾ ਕੰਮ (ਬਿਜਲੀ, ਪਾਣੀ ਸਪਲਾਈ, ਕਾਨੂੰਨ ਵਿਵਸਥਾ, ਆਵਾਜਾਈ ਦੇ ਪ੍ਰਬੰਧ, ਸਾਫ਼ ਸਫ਼ਾਈ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਰੱਖ ਰਖਾਓ ਅਤੇ ਹੋਰ ਕੰਮ) ਮਿਉਂਸਪਲ ਕਾਰਪੋਰੇਸ਼ਨ ਵੱਲੋਂ ਹੀ ਕਰਵਾਇਆ ਜਾਂਦਾ ਹੈ।

ਪਹਿਲੀ ਜਨਵਰੀ ਤੱਕ ਸਾਰੇ ਦਫ਼ਤਰ ਕਾਗਜ਼-ਮੁਕਤ ਕਰਨ ਦੀ ਤਿਆਰੀ

ਐਸ.ਏ.ਐਸ. ਨਗਰ (ਮੁਹਾਲੀ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਈ-ਆਫ਼ਿਸ਼ ਪ੍ਰਣਾਲੀ ਲਾਗੂ ਕਰਕੇ ਦਫ਼ਤਰਾਂ ਨੂੰ ਕਾਗਜ਼-ਮੁਕਤ ਕਰਨ ਲਈ ਕਮਰਕੱਸੇ ਕਰ ਲਏ ਹਨ। ਪੰਜਾਬ ਸਰਕਾਰ ਦੇ ਈ-ਗਵਰਨੈਂਸ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੇ ਸਮੂਹ ਦਫ਼ਤਰਾਂ, ਜਿਸ ਵਿੱਚ ਡੀਸੀ ਦਫ਼ਤਰ, ਦੋਵੇਂ ਏਡੀਸੀ ਦਫ਼ਤਰਾਂ, ਐਸਡੀਐਮ ਦਫ਼ਤਰ ਸਮੇਤ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਸ਼ਾਮਲ ਹੋਣਗੇ, ਨੂੰ ਪਹਿਲੀ ਜਨਵਰੀ 2020 ਤੱਕ ਬਿਨਾਂ ਕਿਸੇ ਢਿੱਲ-ਮੱਠ ਦੇ ਕਾਗ਼ਜ਼-ਮੁਕਤ ਕੀਤਾ ਜਾਵੇਗਾ। ਇਸ ਟੀਚੇ ਦੀ ਪ੍ਰਾਪਤੀ ਲਈ ਅੱਜ ਡਿਪਟੀ 

ਖਾਧ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਬਣਾਉਣ ਬਾਰੇ ਸੈਮੀਨਾਰ

ਐਸ.ਏ.ਐਸ. ਨਗਰ (ਮੁਹਾਲੀ),20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜਨਰੇਸ਼ਨ ਸੇਵੀਅਰ ਐਸੋਸੀਏਸ਼ਨ (ਜੀਐਸਏ) ਅਤੇ ਗਲੋਬਲ ਹੈਲਥ ਐਡਵੋਕੇਸੀ ਇਕਿਊਬੇਟਰ ਵੱਲੋਂ ਖਾਧ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਬਣਾਉਣ ਅਤੇ ਸਿਹਤ ਨੂੰ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦੀ ਭੂਮਿਕਾ ਵਿਸ਼ੇ ’ਤੇ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਐਨਜੀਓ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਖਾਧ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਬਣਾਉਣ ਲਈ ਯੋਗਦਾਨ ਦੇਣ ਦੀ ਹਾਮੀ ਭਰੀ। ਆਮ ਲੋਕਾਂ ਵਿੱਚ ਟਰਾਂਸਫੈਟ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਤਾਬਚਾ ਵੀ ਜਾਰੀ ਕੀਤਾ ਗਿਆ।

ਆਵਾਰਾ ਕੁੱਤਿਆਂ ਨੇ ਪੰਜ ਜਣੇ ਵੱਢੇ

ਸ੍ਰੀ ਗੋਇੰਦਵਾਲ ਸਾਹਿਬ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕਸਬਾ ਗੋਇੰਦਵਾਲ ਸਾਹਿਬ ਅਤੇ ਫਤਿਆਬਾਦ ਵਿਚ ਅੱਜ ਅਵਾਰਾ ਕੁੱਤਿਆਂ ਵੱਲੋ ਅੱਧੀ ਦਰਜਨ ਦੇ ਕਰੀਬ ਲੋਕਾਂ ਨੂੰ ਵੱਢਣ ਕਾਰਨ ਲੋਕ ਜ਼ਖਮੀ ਹੋ ਗਏ। ਸ਼ਿਕਾਰ ਲੋਕਾਂ ਨੂੰ ਹਸਪਤਾਲ ਤਕ ਦਾਖਲ ਕਰਵਾਉਣਾ ਪਿਆ।

ਕਿਸਾਨਾਂ ਨੇ ਗੰਨਾ ਬਾਂਡ ਨਾ ਕਰਨ ਦਾ ਮਸਲਾ ਅਧਿਕਾਰੀਆਂ ਕੋਲ ਉਠਾਇਆ

ਅੰਮ੍ਰਿਤਸਰ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਅੱਜ ਕਿਸਾਨ ਆਗੂਆਂ ਦੇ ਵਫਦ ਨੇ ਰਾਣਾ ਸ਼ੂਗਰ ਮਿੱਲ ਬੁੱਟਰ ਗੰਨਾ ਮਿੱਲ ਵਲੋਂ ਕਿਸਾਨਾਂ ਦਾ ਗੰਨਾ ਬਾਂਡ ਨਾ ਕਰਨ (ਖਰੀਦ ਪੱਕੀ ਨਾ ਕਰਨ) ਸਬੰਧੀ ਆਈਜੀ ਬਾਰਡਰ ਰੇਂਜ ਸ੍ਰੀ ਐਸਪੀਐਸ ਪਰਮਾਰ, ਐਸਐਸਪੀ ਦਿਹਾਤੀ ਬਿਕਰਮਜੀਤ ਸਿੰਘ ਦੁੱਗਲ ਅਤੇ ਏਡੀਸੀ ਹਿਮਾਂਸ਼ੂ ਅਗਰਵਾਲ ਨਾਲ ਮੁਲਾਕਾਤ ਕੀਤੀ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਕਿਸਾਨ ਵਫਦ ਵੱਲੋਂ ਉੱਚ ਅਧਿਕਾਰੀਆਂ ਨੂੰ ਮਿਲ ਕੇ ਰਾਣਾ ਸ਼ੂਗਰ ਮਿੱਲ ਬੁੱਟਰ ਵੱਲੋਂ ਕਿਸਾਨ ਆਗੂਆਂ ਨਾਲ ਸਿਆਸੀ ਸਰਪ੍ਰਸਤੀ ਹੇਠ ਵਿਤਕਰੇਬਾਜ਼ੀ ਕਰਦਿਆਂ ਉਨ੍ਹਾਂ ਦਾ ਗੰਨਾ ਬੌਂਡ ਨਾ ਕਰਨ ਬਾਰੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਗੰਨਾ ਮਿੱਲ ਵੱਲੋਂ ਅਲਾਟ ਹੋਏ ਇਲਾਕੇ ਦੇ ਕਿਸਾਨਾਂ ਦਾ ਗੰਨਾ ਬੌਂਡ ਨਾ ਕਰਨਾ ਕੇਨ ਕਮਿਸ਼ਨਰ ਦੇ ਕਾਨੂੰਨ ਦੀ ਸਰਾਸਰ ਉਲੰਘਣਾ ਹੈ।

ਪੰਚਾਇਤ ਵੱਲੋਂ ਭਰਤੀ ਪਾਉਣ ਲਈ ਲਿਆਂਦੀ ਮਿੱਟੀ ’ਚੋਂ 3 ਅਣਚੱਲੇ ਬੰਬ ਮਿਲੇ

ਨਡਾਲਾ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਰਾਏਪੁਰ ਰਾਈਆਂ ਪੰਚਾਇਤ ਵੱਲੋਂ ਗਲੀਆਂ ਵਿਚ ਭਰਤੀ ਪਾਉਣ ਲਈ ਲਿਆਂਦੀ ਜਾ ਰਹੀ ਮਿੱਟੀ ਵਿਚੋਂ 3 ਬੰਬ ਮਿਲੇ ਹਨ। ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਗਲੀਆਂ ਉੱਚੀਆਂ ਕਰਨ ਲਈ ਭਰਤੀ ਪਾਉਣ ਲਈ ਮੰਡ ਖੇਤਰ ’ਚੋਂ ਮਿੱਟੀ ਲਿਆਂਦੀ ਜਾ ਰਹੀ ਸੀ। ਦੇਰ ਸ਼ਾਮ ਟਰਾਲੀਆਂ ਨਾਲ ਲਿਆਂਦੀ ਮਿੱਟੀ ਨੂੰ ਸਵੇਰ ਸਮੇਂ ਪੱਧਰਾ ਕੀਤਾ ਜਾ ਰਿਹਾ ਸੀ ਤਾਂ ਮਿੱਟੀ ਵਿਚੋਂ 3 ਬੰਬ ਨੁਮਾ ਚੀਜ਼ਾਂ ਮਿਲੀਆਂ। ਤੁਰੰਤ ਥਾਣਾ ਢਿੱਲਵਾਂ ਨੂੰ ਸੂਚਿਤ ਕਰ ਦਿੱਤਾ ਗਿਆ।

ਕਬੱਡੀ ਟੂਰਨਾਮੈਂਟ: ਟਾਈਗਰ ਕਲੱਬ ਹੁਸ਼ਿਆਰਪੁਰ ਦੀ ਝੰਡੀ

ਮੁਕੇਰੀਆਂ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਨੇੜਲੇ ਪਿੰਡ ਹਿਯਾਤਪੁਰ ਵਿੱਚ ਨੌਜਵਾਨ ਸਪੋਟਰਸ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਇਆ ਗਿਆ 36ਵਾਂ ਸ਼ਹੀਦ ਦਲੇਰ ਸਿੰਘ ਅਤੇ ਸਵ. ਪ੍ਰੀਤਮ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਟੂਰਨਾਮੈਂਟ ਫਾਈਨਲ ਵਿੱਚੋਂ ਟਾਈਗਰ ਕਲੱਬ ਹੁਸ਼ਿਆਰਪੁਰ ਦੇ ਜੇਤੂ ਰਹਿਣ ਨਾਲ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਦੀਆਂ ਨਾਮਵਾਰ ਟੀਮਾਂ ਨੇ ਭਾਗ ਲਿਆ। ਕਬੱਡੀ ਟੂਰਨਾਮੈਂਟ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੰਗਤ ਸਿੰਘ ਗਿਲਜ਼ੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ, ਹਲਕਾ ਵਿਧਾਇਕ ਇੰਦੂ ਬਾਲਾ ਮੁੱਖ ਮਹਿਮਾਨ ਅਤੇ ਗੁਰੂ ਨਾਨਕ ਇੰਸਟੀਚਿਊਟ ਹੈਦਰਾਬਾਦ ਦੇ ਐੱਮਡੀ

ਫੁਟਬਾਲ ’ਚੋਂ ਸ਼ਿਵਾਲਿਕ ਤੇ ਨੀਲਗਿਰੀ ਹਾਊਸ ਜੇਤੂ

ਮੁਕੇਰੀਆਂ ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿੱਚ ਡਾਇਰੈਕਟਰ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਦੀ ਅਗਵਾਈ ’ਚ ਗੁਬਾਰੇ ਛੱਡ ਕੇ ਖੇਡਾਂ ਦਾ ਆਗਾਜ਼ ਕੀਤਾ ਗਿਆ। ਇਨ੍ਹਾਂ ਖੇਡਾਂ ਦੌਰਾਨ ਸਕੂਲ ਨੂੰ ਚਾਰ ਹਾਊਸਾਂ ਹਿਮਾਲਿਆ, ਅਰਾਵਲੀ, ਨੀਲਗਿਰੀ ਅਤੇ ਸ਼ਿਵਾਲਿਕ ਹਾਊਸ ਵਿੱਚ ਵੰਡਿਆ ਗਿਆ। ਇਸ ਦੌਰਾਨ ਫੁਟਬਾਲ ਦਾ ਮੁਕਾਬਲਾ ਹਿਮਾਲਿਆ ਅਤੇ ਸ਼ਿਵਾਲਿਕ ਹਾਊਸ ਵਿਚਾਲੇ ਖੇਡਿਆ ਗਿਆ, 

ਖੰਡ ਮਿੱਲ ਭੋਗਪੁਰ ’ਚ 64ਵੇਂ ਸੀਜ਼ਨ ਦਾ ਗੰਨਾ ਪੀੜਨ ਦਾ ਕੰਮ ਸ਼ੁਰੂ

ਭੋਗਪੁਰ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਹਿਕਾਰੀ ਖੰਡ ਮਿੱਲ ਭੋਗਪੁਰ ਵਿਚ 64ਵਾਂ ਗੰਨਾ ਪਿੜਾਈ ਦਾ ਸੀਜ਼ਨ ਧਾਰਮਿਕ ਰਸਮਾਂ ਨਾਲ ਸ਼ੁਰੂ ਕੀਤਾ ਗਿਆ। ਮਿੱਲ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਦੇ ਭੋਗ ਉਪਰੰਤ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼, ਮੁਲਾਜ਼ਮ ਅਤੇ ਇਲਾਕੇ ਦੇ ਕਿਸਾਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ, ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਪਾਰਲੀਮੈਂਟ ਮੈਂਬਰ ਮਹਿੰਦਰ ਸਿੰਘ ਕੇਪੀ,

ਜੀਐਨਡੀਯੂ ’ਚ 50ਵੀਂ ਅੰਤਰ-ਕਾਲਜ ਅਥਲੈਟਿਕ ਮੀਟ

ਅੰਮ੍ਰਿਤਸਰ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਅੰਤਰ ਕਾਲਜ ਅਥਲੈਟਿਕਸ ਮੁਕਾਬਲਿਆਂ ਵਿਚ ਲੜਕੀਆਂ ਦੇ ਵਰਗ ਵਿਚ ਐਚਐਮਵੀ ਕਾਲਜ ਜਲੰਧਰ ਜਦੋਂਕਿ ਲੜਕਿਆਂ ਦੇ ਵਰਗ ਵਿਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਝੰਡੀ ਰਹੀ। ਯੂਨੀਵਰਸਿਟੀ ਦੇ ਗਰਾਊਂਡ ਵਿਚ ਅੱਜ ਚੱਲੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ।

ਚੇਅਰਮੈਨ ਤੇ ਡਾਇਰੈਕਟਰ ਨੇ ਅਹੁਦਾ ਸੰਭਾਲਿਆ

ਬਟਾਲਾ,20 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸੂਬਾ ਸਰਕਾਰ ਦੇ ਵਿੱਤ ਵਿਭਾਗ (ਪੈਨਸ਼ਰ ਪਾਲਿਸੀ ਤੇ ਤਾਲਮੇਲ ਸਾਖ਼ਾ) ਵੱਲੋਂ ਸੇਵਾਮੁਕਤ ਸੂਬੇਦਾਰ ਮੇਜਰ ਪ੍ਰਤਾਪ ਸਿੰਘ ਤੱਤਲਾ ਨੂੰ ਪੰਜਾਬ ਪੈਨਸ਼ਨਰਜ਼ ਭਲਾਈ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤੇ ਜਾਣ ’ਤੇ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ’ਤੇ ਬੋਰਡ ਦੇ ਨਵਨਿਯੁਕਤ ਚੇਅਰਮੈਨ ਹਰਦੀਪ ਸਿੰਘ ਪੱਟੀ ਨੇ ਉਨ੍ਹਾਂ ਨੂੰ ਸ਼ੁਭ ਇਛਾਵਾਂ ਦਿੱਤੀਆ। ਇਸ ਮੌਕੇ ’ਤੇ ਸ੍ਰੀ ਤਤਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086827188
Copyright © 2019, Panjabi Times. All rights reserved. Website Designed by Mozart Infotech