» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ

ਮਾਲੇਰਕੋਟਲਾ ਨੇੜਲੀ ਲਸਾੜਾ ਡਰੇਨ ਨੇ ਫ਼ਸਲਾਂ ਡੋਬੀਆਂ

August 21, 2019 04:31 PM

ਮਾਲੇਰਕੋਟਲਾ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਮਾਲੇਰਕੋਟਲਾ ਸਬ ਡਿਵੀਜ਼ਨ ਦੇ ਪਿੰਡਾਂ ਵਿਚੋਂ ਲੰਘਦੀ ਲਸਾੜਾ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਡਰੇਨ ਵਿਚ ਡਿੱਗੇ ਹਰੇ ਤੇ ਸੁੱਕੇ ਦਰੱਖ਼ਤ, ਜਲ ਬੂਟੀ ਅਤੇ ਉੱਗੀ ਬਟੇਰ/ਝਾੜ ਕਾਰਨ ਮੀਂਹ ਦੇ ਪਾਣੀ ਦੇ ਵਹਾਅ ’ਚ ਰੁਕਾਵਟ ਪੈਦਾ ਹੋ ਗਈ, ਜਿਸ ਕਾਰਨ ਡਰੇਨ ਓਵਰਫਲੋਅ ਹੋ ਗਈ ਹੈ। ਡਰੇਨ ਦੇ ਓਵਰਫਲੋਅ ਹੋਣ ਕਾਰਨ ਪਿੰਡ ਰਾਣਵਾਂ, ਸਰੌਦ, ਐਹਨ ਖੇੜੀ, ਫ਼ਰੀਦਪੁਰ ਕਲਾਂ, ਫ਼ਰੀਦਪੁਰ ਖੁਰਦ ਤੇ ਭੂਦਨ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ’ਚ ਪਾਣੀ ਭਰ ਗਿਆ ਹੈ ਅਤੇ ਨੀਵੇਂ ਖੇਤਾਂ ’ਚ ਫ਼ਸਲ ਪਾਣੀ ’ਚ ਡੁੱਬ ਗਈ ਹੈ।
ਪਿੰਡ ਰਾਣਵਾਂ, ਮੰਡਿਆਲਾ ਸੜਕ, ਐਹਨਖੇੜੀ-ਨੌਧਰਾਣੀ, ਫ਼ਰੀਦਪੁਰ ਖੁਰਦ-ਰੁੜਕਾ ਸੜਕ ’ਤੇ ਬਣੇ ਪੁਲਾਂ ਉੱਪਰੋਂ ਪਾਣੀ ਵਗਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਰੇਨ ਵਿਚ ਡਿੱਗੇ ਦਰੱਖ਼ਤ ਅਤੇ ਡਰੇਨ ਦੇ ਪੁਲਾਂ ਹੇਠ ਦੱਬੀਆਂ ਪਾਈਪਾਂ ਵਿਚ ਫਸੀ ਜਲ ਬੂਟੀ ਅਤੇ ਘਾਹ-ਫੂਸ ਪਾਣੀ ਦੇ ਵਹਾਅ ਦੀ ਗਤੀ ਨੂੰ ਪ੍ਰਭਾਵਿਤ ਕਰ ਰਹੇ ਹਨ। ਫ਼ਰੀਦਪੁਰ ਕਲਾਂ-ਐਹਨਖੇੜੀ ਸੜਕ ’ਤੇ ਬਣੇ ਪੁਲ ’ਤੇ ਦੋਵੇਂ ਪਾਸੇ ਰੇਲਿੰਗ ਵਜੋਂ ਬਣਾਈ ਕੰਧ ਵੀ ਦੋ ਜਗ੍ਹਾ ਤੋਂ ਟੁੱਟ ਗਈ ਹੈ। ਕੋਈ ਵੀ ਵਾਹਨ ਇਸ ਪੁਲ ਤੋਂ ਡਰੇਨ ਵਿਚ ਡਿੱਗ ਸਕਦਾ ਹੈ।
ਪਿੰਡ ਐਹਨਖੇੜੀ ਦੇ ਕਿਸਾਨ ਨਿਰਮਲ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਉਛਲ ਰਿਹਾ ਹੈ।
ਡਰੇਨ ਦੇ ਪਾਣੀ ਵਿਚ ਮਾਲੇਰਕੋਟਲਾ ਸ਼ਹਿਰ ਦਾ ਸੀਵਰੇਜ ਦਾ ਗੰਦਾ ਪਾਣੀ ਵੀ ਪੈ ਰਿਹਾ ਹੈ, ਜੋ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਝੋਨੇ ਦੇ ਖੇਤਾਂ ’ਚ ਵੜ ਕੇ ਫ਼ਸਲਾਂ ਨੂੰ ਬਰਬਾਦ ਕਰ ਰਿਹਾ ਹੈ। ਉਹ ਡਰੇਨ ਦੀ ਸਫ਼ਾਈ ਅਤੇ ਡਰੇਨ ਵਿਚੋਂ ਦਰੱਖ਼ਤ ਚੁੱਕਣ ਲਈ ਡਰੇਨੇਜ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਫ਼ਰਿਆਦ ਕਰ ਚੁੱਕੇ ਹਨ ਪਰ ਇਨ੍ਹਾਂ ਵਿਭਾਗਾਂ ਦੇ ਅਧਿਕਾਰੀ ਉਨ੍ਹਾਂ ਦੀ ਫ਼ਰਿਆਦ ਵੱਲ ਕੰਨ ਨਹੀਂ ਧਰ ਰਹੇ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਸਿਵਲ ਪ੍ਰਸ਼ਾਸਨ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ।
ਡਰੇਨੇਜ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਡਰੇਨ ਦੀ ਸਫ਼ਾਈ ਨਹੀਂ ਹੋ ਸਕੀ। ਡਰੇਨ ਵਿਚ ਡਿੱਗੇ ਦਰੱਖ਼ਤ ਜੰਗਲਾਤ ਵਿਭਾਗ ਅਧੀਨ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਕੈਪਟਨ ਦੀ ਰਿਹਾਇਸ਼ ਵੱਲ ਜਾਂਦੇ ਬੇਰੁਜ਼ਗਾਰ ਪੁਲੀਸ ਨੇ ਚੁੱਕੇ

ਪਟਿਆਲਾ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਰੋਸ ਮਾਰਚ ਕੀਤਾ ਗਿਆ। ਭਾਵੇਂ ਪੁਲੀਸ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਕਾਫਲੇ ਨੂੰ ਵਾਈ.ਪੀ.ਐੱਸ ਚੌਕ ਕੋਲ ਰੋਕ ਲਿਆ ਪਰ ਸੱਤ ਪ੍ਰਦਰਸ਼ਨਕਾਰੀ ਪੁਲੀਸ ਨੂੰ ਝਕਾਨੀ ਦੇ ਕੇ ਪੈਲੇਸ ਦੇ ਮੁੱਖ ਗੇਟ ਕੋਲ ਪਹੁੰਚ ਗਏ। ਇਸ ਦੌਰਾਨ ਜਦੋਂ ਉਨ੍ਹਾਂ ਗੇਟ ਕੋਲ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਗਰੋਂ ਪੁਲੀਸ ਨੇ ਸੱਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਗਿਆ। ਪੁਲੀਸ ਵੱਲੋਂ ਹਿਰਾਸਤ ’ਚ ਲਏ ਜਾਣ ਵੇਲੇ ਕਾਰਕੁਨਾਂ ਨੇ ਪੰਜਾਬ ਸਰਕਾਰ ਨੂੰ ਕੋਸਦਿਆਂ ਆਖਿਆ ਕਿ ਕਰੀਬ ਛੇ ਮਹੀਨੇ ਤੋਂ ਉਹ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੱਕਾ ਧਰਨਾ ਲਾਈ ਬੈਠੇ ਹਨ, ਪਰ ਸੂਬਾ ਸਰਕਾਰ ਵੱਲੋਂ ਬੇਰੁਜ਼ਗਾਰ ਈਈਈ ਟੈੱਟ ਪਾਸ ਅਧਿਆਪਕਾਂ ਪ੍ਰਤੀ ਕੋਈ ਧਿਆਨ ਨਾ ਦੇਣ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ।

ਬਿਜਲੀ ਦੀ ਤਾਰ ਨੇ ਬੁਝਾਇਆ ਘਰ ਦਾ ਚਿਰਾਗ

ਲੰਬੀ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਵਰਕੌਮ ਦੀ ਕਥਿਤ ਲਾਪ੍ਰਵਾਹੀ ਕਾਰਨ ਬੀਤੀ ਰਾਤ ਸਰਕਾਰੀ ਸਿਵਲ ਹਸਪਤਾਲ ਬਾਦਲ ਵਿੱਚ ਦੋਸਤਾਂ ਨਾਲ ਲੁਕਣਮੀਚੀ ਖੇਡਦੇ ਸਮੇਂ 17 ਸਾਲਾ ਲੜਕੇ ਰੌਬਿਨਪ੍ਰੀਤ ਸਿੰਘ ਦੀ 11 ਹਜ਼ਾਰ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਰਕੇ ਮੌਤ ਹੋ ਗਈ। ਉਹ ਸਿਵਲ ਹਸਪਤਾਲ ਬਾਦਲ ਵਿੱਚ ਨਸ਼ਾ ਮੁਕਤੀ ਕੇਂਦਰ (ਓਟਸ) ‘ਚ ਤਾਇਨਾਤ ਕਾਊਂਸਲਰ ਬਲਜਿੰਦਰ ਕੌਰ ਦਾ ਪੁੱਤਰ ਸੀ, ਜੋ ਕਿ ਮਾਂ ਅਤੇ ਭੈਣ ਨਾਲ ਹਸਪਤਾਲ ਦੀ ਕੁਆਰਟਰ ਕਾਲੋਨੀ ਵਿੱਚ ਰਹਿੰਦਾ ਸੀ। ਰੌਬਿਨਪ੍ਰੀਤ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ। ਰਾਤ ਕਰੀਬ ਸਵਾ ਅੱਠ ਵਜੇ ਲੁਕਣਮੀਚੀ ਖੇਡਦੇ ਸਮੇਂ ਉਹ ਹਸਪਤਾਲ ਕੰਪਲੈਕਸ ’ਚ ਬਿਜਲੀ ਯੂਨਿਟ ਕਮਰਿਆਂ ਦੇ ਪਿਛਲੇ ਪਾਸੇ ਚਲਾ ਗਿਆ ਜਿੱਥੇ ਪਾਵਰਕੌਮ ਵੱਲੋਂ ਹਸਪਤਾਲ ਨੂੰ ਬਿਜਲੀ ਸਪਲਾਈ ਵਾਲੀਆਂ 11 ਹਜ਼ਾਰ ਵੋਲਟੇਜ ਦੀਆਂ ਤਾਰਾਂ ਲਗਾਈਆਂ ਹੋਈਆਂ ਹਨ। ਉਥੋਂ ਲੰਘਦੇ ਸਮੇਂ ਰੌਬਿਨਪ੍ਰੀਤ ਦਾ ਹੱਥ ਤਾਰਾਂ ਨੂੰ ਲੱਗ ਗਿਆ ਅਤੇ ਕਰੰਟ ਨੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਡੱਬਵਾਲੀ ਲਿਜਾਂਦੇ ਸਮੇਂ ਰੌਬਿਨਪ੍ਰੀਤ ਦੀ ਮੌਤ ਹੋ ਗਈ।

ਹੋਲਾ ਮਹੱਲਾ: ਬਾਬਾ ਬੁੱਢਾ ਦਲ ਦੇ ਮੁਖੀ ਵੱਲੋਂ ਤਿਆਰੀਆਂ ਦਾ ਜਾਇਜ਼ਾ

ਸ੍ਰੀ ਆਨੰਦਪੁਰ ਸਾਹਿਬ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਸਭ ਤੋਂ ਵੱਡੇ ਤਿਉਹਾਰ ਹੋਲੇ ਮਹੱਲੇ ਮੌਕੇ 10 ਮਾਰਚ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਪੂਰੇ ਖਾਲਸਾਈ ਜਾਹੋ ਜਲ਼ਾਲ਼ ਨਾਲ ਮਹੱਲਾ ਕੱਢਿਆ ਜਾਵੇਗਾ। ਬਾਬਾ ਬਲਵੀਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਵਿਖੇ ਛਾਉਣੀ ਗੁਰੂ ਕਾ ਬਾਗ਼ ਅਤੇ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਦਾ ਦੌਰਾ ਕਰਨ ਲਈ ਪਹੁੰਚੇ ਸਨ। ਬਾਬਾ ਬਲਵੀਰ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਕੌਮੀ ਤਿਉਹਾਰ ਹੋਲਾ ਮਹੱਲਾ 5, 6 ਅਤੇ 7 ਮਾਰਚ ਨੂੰ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਜਦਕਿ 8, 9 ਅਤੇ 10 ਮਾਰਚ ਨੂੰ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।

ਗੈਂਗਸਟਰ ਬਲਾਚੌਰੀਆ ਦੇ ਦੋ ਸਾਥੀ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਗੈਂਗਸਟਰ ਰਵੀ ਬਲਾਚੌਰੀਆ ਦੇ ਦੋ ਸਾਥੀਆਂ ਅਰੁਣ ਕੁਮਾਰ ਉਰਫ਼ ਮਨੀ ਪਿੰਡ ਬਾਥੂ (ਹਿਮਾਚਲ ਪ੍ਰਦੇਸ਼) ਅਤੇ ਸੰਦੀਪ ਕੁਮਾਰ ਉਰਫ਼ ਸੈਂਡੀ ਵਾਸੀ ਰਾਮਪੁਰ ਬਿਲੜੋ (ਹੁਸ਼ਿਆਰਪੁਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਕੇਸ ਦਰਜ ਕੀਤਾ ਗਿਆ ਹੈ।

ਯੂਥ ਕਾਂਗਰਸੀ ਨੇਤਾ ਦੇ ਕਤਲ ਮਾਮਲੇ ’ਚ ਦੋਸਤ ਖ਼ਿਲਾਫ਼ ਕੇਸ ਦਰਜ

ਨਾਭਾ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਨਾਭਾ ਬਲਾਕ ਦੇ ਸਾਬਕਾ ਯੂਥ ਕਾਂਗਰਸ ਦੇ ਪ੍ਰਧਾਨ ਅਮਨਦੀਪ ਸਿੰਘ ਗੋਸ਼ੂ ਦਾ ਸ਼ੁੱਕਰਵਾਰ ਰਾਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਆਪਣੇ ਦੋਸਤ ਧਰਮਜੀਤ ਸਿੰਘ ਸੋਨੀ ਨੂੰ ਉਸਦੇ ਘਰ ਛੱਡਣ ਜਾ ਰਿਹਾ ਸੀ। ਜਦੋਂ ਉਹ ਨਾਭਾ ਕੋਤਵਾਲੀ ਦੇ ਨਜ਼ਦੀਕ ਪਹੁੰਚੇ ਤਾਂ ਕਥਿਤ ਤੌਰ ’ਤੇ ਸੋਨੀ ਨੇ ਅਮਨਦੀਪ ਦੇ ਪਿਸਤੌਲ ਨਾਲ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਸ਼ਨਿੱਚਰਵਾਰ ਸਵੇਰੇ ਪੁਲੀਸ ਨੇ ਇੱਕ ਵਾਰ ਇਸ ਮਾਮਲੇ ’ਚ ਧਾਰਾ 174 ਤਹਿਤ ਕੀਤੀ ਪਰ ਦੇਰ ਸ਼ਾਮ 7 ਵਜੇ ਪ੍ਰੈੱਸ ਕਾਨਫਰੰਸ ਸੱਦ ਕੇ ਮਾਮਲੇ ਤੋਂ ਪਰਦਾ ਹਟਾਉਂਦਿਆਂ ਦੱਸਿਆ ਕਿ ਸੋਨੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਕਾਰਵਾਈ ਨਾ ਹੋਣ ’ਤੇ ਪਿੰਡ ਵਾਸੀਆਂ ’ਚ ਰੋਹ

ਨੰਗਲ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਤਲਵਾੜਾ ਦੀ ਖੱਡ ’ਚੋਂ ਕਥਿਤ ਤੌਰ ’ਤੇ ਕੀਤੀ ਗਈ ਨਾਜਾਇਜ਼ ਮਾਈਨਿੰਗ ਨੂੰ ਉਜਾਗਰ ਕਰਨ ਵਾਲੇ ਵਕੀਲ ਸ਼ਿਵ ਕੁਮਾਰ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਗੈਰਕਾਨੂੰਨੀ ਢੰਗ ਨਾਲ ਕੀਤੀ ਗਈ ਮਾਈਨਿੰਗ ਵਾਲੀ ਥਾਂ ’ਤੇ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ ਗਿਆ।

ਪੰਚਾਇਤ ’ਤੇ ਘਟੀਆ ਟਾਈਲਾਂ ਲਗਾਉਣ ਦੇ ਦੋਸ਼

ਕੀਰਤਪੁਰ ਸਾਹਿਬ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਨਕ ਨਗਰ ਪੰਚਾਇਤ ਵੱਲੋਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੀ ਚਾਰ ਕਿਲੇ ਦੀ ਪਾਰਕਿੰਗ ਵਿੱਚ ਲਗਾਈ ਜਾ ਰਹੀ ਇੰਟਰਲਾਕ ਟਾਈਲਾ ਦੇ ਮਿਆਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਘਟੀਆ ਟਾਈਲਾਂ ਲਗਾਉਣ ਦੇ ਦੋਸ਼ ਲਾਉਂਦੇ ਹੋਏ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਦਖਲਅੰਦਾਜ਼ੀ ਕਰ ਕੇ ਕੰਮ ਰੋਕ ਦਿੱਤਾ ਹੈ। ਜਾਣਕਾਰੀ ਅਨੁਸਾਰ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਕੀਰਤਪੁਰ ਸਾਹਿਬ ਅੰਦਰ ਵੱਖ ਵੱਖ ਥਾਵਾਂ ’ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਠੇਕੇ ’ਤੇ ਦਿੱਤਾ ਹੋਇਆ ਹੈ,

ਆਨੰਦਪੁਰ ਸਾਹਿਬ ਸੜਕ ਦੀ ਉਸਾਰੀ ਤੋਂ ਰਾਹਗੀਰ ਪ੍ਰੇਸ਼ਾ

ਨੂਰਪੁਰ ਬੇਦੀ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਬਰਾਸਤਾ ਕਾਹਨਪੁਰ ਖੂਹੀ, ਝੱਜ ਚੌਕ ਤੇ ਪਿਛਲੇ ਦੋ ਦਿਨ ਤੋਂ ਸੜਕ ਬਣਾ ਰਹੇ ਠੇਕੇਦਾਰ ਵੱਲੋਂ ਕੀਤੇ ਜਾਂਦੇ ਪਾਣੀ ਦੇ ਛਿੜਕਾਅ ਨੂੰ ਬੰਦ ਕਰ ਦਿੱਤਾ ਹੈ, ਜਿਸ ਨਾਲ ਇਸ ਮਾਰਗ ’ਤੇ ਚੱਲਣ ਵਾਲੇ ਰਾਹਗੀਰਾਂ ਨੂੰ ਸੜਕ ’ਤੇ ਉੱਡ ਰਹੀ ਧੂੜ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਸਬੰਧਤ ਵਿਭਾਗ ਵੱਲੋਂ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਮੇਨ ਸੜਕ ਦੇ ਟੋਟੇ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਕੈਬਨਿਟ ਮੰਤਰੀ ਦੇ ਜਵਾਈ ਵਲੋਂ ਕਾਰਜਸਾਧਕ ਅਫਸਰ ਨਾਲ ਹੱਥੋਪਾਈ

ਭਾਦਸੋਂ ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਦੇ ਮਾਮਲੇ ’ਤੇ ਉਦੋਂ ਮਾਹੌਲ ਗਰਮਾ ਗਿਆ ਜਦੋਂ ਹਲਕਾ ਨਾਭਾ ਦੇ ਵਿਧਾਇਕ ਅਤੇ ਮੌਜੂਦਾ ਕੈਬਨਿਟ ਮੰਤਰੀ ਦੇ ਜਵਾਈ ਨੇ ਕਾਰਜਸਾਧਕ ਅਫਸਰ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਦੇ ਜਵਾਈ ਵਲੋਂ ਕਥਿਤ ਤੌਰ ’ਤੇ ਨਾਜਾਇਜ਼ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਸ਼ਹਿਰ ਵਾਸੀਆਂ ਨੇ ਰੋਸ ਧਰਨਾ ਲਾਇਆ ਸੀ। ਉਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਾਜਾਇਜ਼ ਉਸਾਰੀ ਰੁਕਵਾ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਬੀਤੀ ਦੇਰ ਸ਼ਾਮ ਕੈਬਨਿਟ ਮੰਤਰੀ ਦੇ ਜਵਾਈ ਨੇ ਉਸਾਰੀ ਦੁਬਾਰਾ ਸ਼ੂਰੁ ਕਰਵਾ ਦਿੱਤੀ।

ਸਾਰਾ ਬਾਗ ਹਵਾਲੇ ਤੇਰੇ..!

ਬਠਿੰਡਾ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜਥੇਦਾਰ ਤੋਤਾ ਸਿੰਘ ਦੀ ਸੋਚ ’ਤੇ ਜੇ ਕਿਤੇ ਪੰਜਾਬੀ ਪਹਿਰਾ ਠੋਕ ਕੇ ਦਿੰਦੇ ਤਾਂ ਮੇਲਾਨੀਆ ਟਰੰਪ ਦੀ ਕੀ ਮਜਾਲ ਸੀ ਕਿ ਦਿੱਲੀ ਦੇ ਸਕੂਲਾਂ ਵੱਲ ਮੂੰਹ ਵੀ ਕਰ ਜਾਂਦੀ। ਪੰਜਾਬੀਓ… ਹੁਣ ਤੁਸੀਂ ਖੁੰਝ ਗਏ। ਅਬ ਪਛਤਾਏ ਕਯਾ ਹੋਤ..! ਵੀਹ ਵਰ੍ਹੇ ਪਿਛਾਂਹ ਵੱਲ ਝਾਤ ਮਾਰੋ। ਉਦੋਂ ਜਥੇਦਾਰ ਜੀ ਸਿੱਖਿਆ ਮੰਤਰੀ ਸਨ। ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕੀਤੀ। ਬੇਅਕਲੋ! ਤੁਸੀਂ ਮੌਕਾ ਹੀ ਨਹੀਂ ਦਿੱਤਾ। ਪੱਚੀ ਸਾਲ ਲਈ ਰਾਜ ਦੇ ਦਿੰਦੇ। ਫਿਰ ਵੇਖਦੇ ਸਰਕਾਰੀ ਸਕੂਲਾਂ ਦੇ ਬੱਚੇ ਕਿਵੇਂ ‘ਤੋਤੇ ਵਾਂਗੂ’ ਅੰਗਰੇਜ਼ੀ ਬੋਲਦੇ। ਮੇਲਾਨੀਆ ਤਾਂ ਭੱਜੀ ਆਉਂਦੀ, ਪੈਰ ਜੁੱਤੀ ਵੀ ਕਿਥੇ ਪਾਉਣੀ ਸੀ। ਵੈਸੇ ਬੀਬੀ ਤੇਰੀ ਮਰਜ਼ੀ ਐ..! ਘੱਟ ਮਹਾਰਾਜੇ ਦੇ ‘ਸਮਾਰਟ ਸਕੂਲ’ ਵੀ ਨਹੀਂ, ਬੱਸ ਕਿਆ ਬਾਤਾਂ ਨੇ। ਦੇਖਦੀ ਤਾਂ ਅਸ਼-ਅਸ਼ ਕਰ ਉੱਠਦੀ। ਕਿਸੇ ਨੂੰ ਜਲਣ ਹੋਈ ਹੈ..! ਅਖੇ ਰਾਜਾ ਪਹਿਲਾਂ ਖੁਦ ਤਾਂ ਦੇਖ ਲਵੇ।

ਸੁਖਬੀਰ ਖ਼ਿਲਾਫ਼ ਝੰਡਾ ਚੁੱਕਣ ਮਗਰੋਂ ਢੀਂਡਸਿਆਂ ਵੱਲੋਂ ਪਲੇਠੀ ਰੈਲੀ ਅੱਜ

ਸੰਗਰੂਰ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ 23 ਫਰਵਰੀ (ਐਤਵਾਰ) ਨੂੰ ਸੰਗਰੂਰ ’ਚ ਹੋਣ ਵਾਲੀ ਰੈਲੀ ’ਤੇ ਪੰਜਾਬ ਦੇ ਸਿਆਸੀ ਹਲਕਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖਰਾ ਰਾਹ ਫੜਨ ਮਗਰੋਂ ਆਪਣੇ ਜੱਦੀ ਗੜ੍ਹ ’ਚ ਕੀਤੀ ਜਾ ਰਹੀ ਰੈਲੀ ਜਿੱਥੇ ਢੀਂਡਸਾ ਪਰਿਵਾਰ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਉੱਥੇ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਚੁਣੌਤੀ ਵਜੋਂ ਵੀ ਵੇਖਿਆ ਜਾ ਰਿਹਾ ਹੈ।

‘ਸੰਗਤ ਨੂੰ ਡਰਾ ਕੇ ਦਰਸ਼ਨਾਂ ਤੋਂ ਰੋਕਿਆ ਨਹੀਂ ਜਾ ਸਕਦਾ’

ਸ੍ਰੀ ਆਨੰਦਪੁਰ ਸਾਹਿਬ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਉਣ ਵਾਲੇ ਸਿੱਖਾਂ ਨੂੰ ਅਤਿਵਾਦੀ ਗਰਦਾਨ ਕੇ ਜਿੱਥੇ ਸਿੱਖ ਕੌਮ ਦੀ 70 ਸਾਲਾਂ ਦੀ ਅਰਦਾਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤਾ ਹੈ, ਉੱਥੇ ਹੀ ਭਾਰਤ ਤੇ ਪਾਕਿਸਤਾਨ ਸਰਕਾਰ ਦੇ ਇਸ ਫ਼ੈਸਲੇ ’ਤੇ ਵੀ ਸਿੱਧੇ ਤੌਰ ’ਤੇ ਪ੍ਰਸ਼ਨ ਚਿੰਨ੍ਹ ਲਗਾਇਆ ਹੈ।

ਅਕਾਲੀ ਦਲ ਦੇ ਕਈ ਆਗੂਆਂ ਵੱਲੋਂ ਅਸਤੀਫ਼ੇ

ਪਟਿਆਲਾ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਤੇ ਪਟਿਆਲਾ ਜ਼ਿਲਾ ‘ਦਿਹਾਤੀ’ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ ਨੇ ਅੱਧੀ ਦਰਜਨ ਹੋਰ ਆਗੂਆਂ ਸਣੇ ਬਾਦਲਕਿਆਂ ਨਾਲੋਂ ਨਾਤਾ ਤੋੜਦਿਆਂ ਆਪਣੇ ਸਮੁੱਚੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ। ਦੂਜੇ ਪਾਸੇ ਅਸਤੀਫ਼ਿਆਂ ਤੋਂ ਇਹ ਗੱਲ ਵੀ ਉੱਭਰੀ ਹੈ ਕਿ ਢੀਂਡਸਿਆਂ ਨੇ ਬਾਦਲਕਿਆਂ ਦੇ ਗੜ੍ਹ ਮੰਨੇ ਜਾਂਦੇ ਪਟਿਆਲਾ ਜ਼ਿਲ੍ਹੇ ਅੰਦਰ ਵੀ ਸਿਆਸੀ ਸੰਨ੍ਹ ਲਾਉਣੀ ਆਰੰਭ ਦਿੱਤੀ ਹੈ। ਅੱਜ ਅਚਨਚੇਤ ਬਾਦਲਕਿਆਂ ਨੂੰ ਅਲਵਿਦਾ ਕਹਿਣ ਅਤੇ ਅਗਲੀ ਸਫ਼ਬੰਦੀ ਬਾਰੇ ਸਵਾਲ ਦੇ ਜਵਾਬ ’ਚ ਰਣਧੀਰ ਰੱਖੜਾ ਨੇ

ਡੀਜੀਪੀ ਦਾ ਬਿਆਨ ਪ੍ਰਧਾਨ ਮੰਤਰੀ ਦੇ ਦਾਅਵੇ ਦੇ ਉਲਟ: ਪਰਗਟ ਸਿੰਘ

ਜਲੰਧਰ ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਦਿਨਕਰ ਗੁਪਤਾ ਦਾ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਤਾਰਪੁਰ ਲਾਂਘਾ ਸ਼ੁਰੂ ਕਰਨ ਸਮੇਂ ਕੀਤੇ ਦਾਅਵੇ ਦੇ ਐਨ ਉਲਟ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ 70 ਸਾਲਾਂ ਵਿਚ ਕਾਂਗਰਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਨਹੀਂ ਕੀਤਾ ਸੀ। ਭਾਜਪਾ ਨੇ ਕੌਮੀ ਪੱਧਰ ’ਤੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦਾ ਸਿਹਰਾ

ਡੀਜੀਪੀ ਖ਼ਿਲਾਫ਼ ਕਾਰਵਾਈ ਕਰੇ ਸਰਕਾਰ: ਜਥੇਦਾਰ

ਅੰਮ੍ਰਿਤਸਰ ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਸਿੱਖਾਂ ਬਾਰੇ ਦਿੱਤੇ ਬਿਆਨ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਇਸ ਨੂੰ

ਕਿਸਾਨ ਲਿਮਟ: ਇਹ ਤਾਂ ਹੱਦ ਹੋ ਗਈ

ਟੱਲੇਵਾਲ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਿਸਾਨਾਂ ਨੂੰ ਸਰਕਾਰੀ ਬੈਂਕਾਂ ਨੇ ਕਥਿਤ ਤੌਰ ’ਤੇ ਲੁੱਟਣ ਦਾ ਨਵਾਂ ਰਾਹ ਲੱਭ ਲਿਆ ਹੈ। ਕਿਸਾਨਾਂ ਦੀਆਂ ਲਿਮਟਾਂ ਨਵਿਆਉਣ ਦੇ ਨਾਂ ’ਤੇ ਬੈਂਕ ਨਾਜਾਇਜ਼ ਪੈਸੇ ਲੈ ਰਹੇ ਹਨ। ਇਸ ਮਾਮਲੇ ’ਚ ਬੈਂਕ ਅਧਿਕਾਰੀਆਂ ’ਤੇ ਆਪਣੇ ਚਹੇਤੇ ਵਕੀਲਾਂ ਦੀ ਮਦਦ ਲੈਣ ਦਾ ਦੋਸ਼ ਹੈ। ਇਸ ਗੋਰਖਧੰਦੇ ਖ਼ਿਲਾਫ਼ ਹੁਣ ਕਿਸਾਨ ਧੀਆਂ ਮੈਦਾਨ ਵਿੱਚ ਡੱਟ ਗਈਆਂ ਹਨ। ਬੈਂਕ ਵੱਲੋਂ ਦਿੱਤੇ ਜਾਂਦੇ ਕਿਸਾਨ ਕਰੈਡਿਟ ਕਾਰਡ ਤਿੰਨ ਸਾਲ ਬਾਅਦ ਨਵਿਆਉਣੇ ਹੁੰਦੇ ਹਨ। ਇਸ ਲਈ ਸਿਰਫ 300 ਰੁਪਏ ਫ਼ੀਸ ਵਾਲਾ ਭਾਰਮੁਕਤ ਸਰਟੀਫਿਕੇਟ ਚਾਹੀਦਾ ਹੈ ਪਰ ਐੱਸਬੀਆਈ ਦੀਆਂ ਚੀਮਾ-ਜੋਧਪੁਰ ਅਤੇ ਰਾਏਸਰ ਦੀਆਂ ਸਾਖ਼ਾਵਾਂ ’ਚ ਅਧਿਕਾਰੀਆਂ ਵੱਲੋਂ ਇਸ ਕੰਮ ਦੇ ਤਿੰਨ-ਤਿੰਨ ਹਜ਼ਾਰ ਰੁਪਏ ਆਪਣੇ ਚਹੇਤੇ ਵਕੀਲਾਂ ਨੂੰ ਪਾਏ ਜਾ ਰਹੇ ਹਨ ਜਾਂ ਵਿਜ਼ੀਟਿੰਗ ਕਾਰਡ ਦੇ ਕੇ ਉਨ੍ਹਾਂ ਤੋਂ ਰਿਪੋਰਟ ਕਰਵਾਉਣ ਲਈ ਕਥਿਤ ਮਜਬੂਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ‘ਫਾਰਮਰ ਲੀਗਲ ਏਡ ਸੁਸਾਇਟੀ’ ਤਹਿਤ ਕੰਮ ਕਰ ਰਹੀਆਂ ਕਿਸਾਨ ਧੀਆਂ ਨੇ ਆਪਣੇ ਹੱਥ ਵਿਚ ਲੈ ਕੇ ਪਿੰਡਾਂ ਵਿਚ ਲਾਮਬੰਦੀ ਸ਼ੁਰੂ ਕੀਤੀ ਹੈ। ਪਿੰਡ ਜੋਧਪੁਰ ਅਤੇ ਕੈਰੇ ਵਿੱਚ ਪੰਚਾਇਤੀ ਨੁਮਾਇੰਦਿਆਂ ਅਤੇ ਕਿਸਾਨ ਯੂਨੀਅਨ ਦੀ ਮਦਦ ਨਾਲ ਅਗਲਾ ਸੰਘਰਸ਼ ਸ਼ੁਰੂ ਕਰਨ ਦੀ 

ਊਈਂ ਤਾਂ ਨੀਂ ਇਸ ਨੂੰ ਪੰਜਾਬ ਪੁਲੀਸ ਕਹਿੰਦੇ

ਜੈਤੋ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬਰਗਾੜੀ ਪਿੰਡ ’ਚੋਂ ਲੰਘਦੇ ਨੈਸ਼ਨਲ ਹਾਈਵੇਅ-54 ’ਤੇ ਬੀਤੇ ਦਿਨ ਧਰਨਾ ਦੇ ਕੇ ਆਵਾਜਾਈ ’ਚ ਵਿਘਨ ਪਾਉਣ ਜਿਹੇ ਦੋਸ਼ਾਂ ਤਹਿਤ ਕਸਬੇ ਦੇ ਪੰਜ ਦੁਕਾਨਦਾਰਾਂ ਅਤੇ ਡੇਢ ਸੌ ਵਿਅਕਤੀਆਂ ਖ਼ਿਲਾਫ਼ ਪੁਲੀਸ ਨੇ ਪਰਚਾ ਦਰਜ ਕੀਤਾ ਹੈ। 

ਗੱਡੀ ਦਰੱਖਤ ਨਾਲ ਟਕਰਾਈ; 8 ਜ਼ਖ਼ਮੀ

ਭਾਈਰੂਪਾ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਸਬੇ ਦੇ ਨੇੜਲੇ ਪਿੰਡ ਗੁੰਮਟੀ ਕਲਾਂ ਦੇ ਗੁਰਦੁਆਰਾ ਜੰਡ ਸਾਹਿਬ ਤੋਂ ਦਿਆਲਪੁਰਾ ਮਿਰਜ਼ਾ ਨੂੰ ਜਾਂਦੀ ਲਿੰਕ ਸੜਕ ’ਤੇ ਤੂਫ਼ਾਨ ਗੱਡੀ ਦੇ ਅਚਾਨਕ ਦਰੱਖਤ ਨਾਲ ਟਕਰਾਉਣ ਕਾਰਨ 8 ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸਾਗ੍ਰਸਤ ਗੱਡੀ ਫੈਕਟਰੀ ‘ਚ ਕੰਮ ਕਰਨ ਵਾਲੀਆਂ ਵਰਕਰਾਂ ਨੂੰ ਲੈ ਕੇ ਜੀਵਨ ਸਿੰਘ ਵਾਲਾ ਜਾ ਰਹੀ ਸੀ, ਜਦੋਂ ਇਹ ਗੱਡੀ ਗੁਰਦੁਆਰਾ ਜੰਡ ਸਾਹਿਬ ਅਤੇ ਦਿਆਲਪੁਰਾ ਮਿਰਜ਼ਾ ਵਾਲੀ ਸੜਕ ’ਤੇ ਪੁੱਜੀ ਤਾਂ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਈ। ਲੋਕਾਂ ਮੁਤਾਬਕ ਗੱਡੀ ਇੰਨੇ ਜ਼ੋਰ ਦੀ ਟਕਰਾਈ ਇਕ ਸੁੱਕਾ ਦਰੱਖਤ ਜੜੋਂ ਪੁੱਟਿਆ ਗਿਆ।ਜ਼ਖ਼ਮੀਆਂ ’ਚ ਗੱਡੀ ਦਾ ਡਰਾਈਵਰ ਤੇ 7 ਔਰਤਾਂ ਸ਼ਾਮਲ ਹਨ

ਟਰਾਲਿਆਂ ਦੀ ਟੱਕਰ: ਚਾਲਕ ਹਲਾਕ

ਫ਼ਿਰੋਜ਼ਪੁਰ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਥਾਣਾ ਸਦਰ ਜ਼ੀਰਾ ਅਧੀਨ ਪਿੰਡ ਮੇਹਰ ਸਿੰਘ ਵਾਲਾ ਵਿਚ ਦੋ ਟਰਾਲਿਆਂ ਦੀ ਟੱਕਰ ਵਿੱਚ ਇੱਕ ਚਾਲਕ ਦੀ ਮੌਤ ਹੋ ਗਈ। ਹਨੂੰਮਾਨਗੜ੍ਹ (ਰਾਜਸਥਾਨ) ਦੇ ਪਿੰਡ ਲੱਖੁਵਾਲੀ ਨਿਵਾਸੀ ਰਾਂਝਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਟਰਾਲੇ ’ਤੇ ਕਲੀਨਰ ਹੈ ਤੇ ਬੀਤੇ ਦਿਨ ਉਹ ਆਪਣੇ ਸਾਥੀ ਡਰਾਈਵਰ ਆਜ਼ਮ ਹੁਸੈਨ (27) ਨਾਲ ਰਾਜਸਥਾਨ ਤੋਂ ਮਾਰਬਲ ਲੋਡ ਕਰਕੇ ਜੰਮੂ ਜਾ ਰਹੇ ਸਨ, ਜਦੋਂ ਉਹ ਪਿੰਡ ਮੇਹਰ ਸਿੰਘ ਵਾਲਾ ਦੇ ਨਜ਼ਦੀਕ ਪੁੱਜੇ 

ਮੌੜ ਬਰਾਂਚ ’ਚ ਪਾੜ, 90 ਏਕੜ ਫ਼ਸਲ ਡੁੱਬੀ

ਮੌੜ ਮੰਡੀ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਮੌੜ ਖੁਰਦ ਵਿੱਚ ਮੌੜ ਬਰਾਂਚ ’ਚ ਪਾੜ ਪੈਣ ਨਾਲ ਕਰੀਬ 90 ਏਕੜ ਫਸਲ ਪਾਣੀ ‘ਚ ਡੁੱਬ ਗਈ। ਬਰਾਂਚ ਵਿਚ ਪਾੜ ਪੈਣ ਕਾਰਨ ਜਿਥੇ ਨਹਿਰੀ ਵਿਭਾਗ ਦੀ ਲਾਹਪ੍ਰਵਾਹੀ ਸਾਹਮਣੇ ਆਈ, ਉੱਥੇ ਤਹਿਸੀਲਦਾਰ ਰਮੇਸ਼ ਕੁਮਾਰ ਜੈਨ ਅਤੇ ਡੀਐੱਸਪੀ ਮਨੋਜ ਗੋਰਸੀ ਵੱਲੋਂ ਪਾੜ ਪੂਰਨ ਨਿਭਾਈ ਭੂਮਿਕਾ ਸ਼ਲਾਘਾਯੋਗ ਰਹੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮਹਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਤੇ ਦਰਸ਼ਨ ਸਿੰਘ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਪ੍ਰਤੀ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਉਹ ਕਈ ਵਾਰ ਅਧਿਕਾਰੀਆਂ ਨੂੰ ਮੌੜ ਬਰਾਂਚ ਦੀ ਸਫਾਈ ਅਤੇ ਖਰਾਬ ਮੌਸਮ ਸਬੰਧੀ ਜਾਣੂ ਕਰਵਾ ਚੁੱਕੇ ਹਨ। ਕਿਸੇ ਵੀ ਅਧਿਕਾਰੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0092052788
Copyright © 2020, Panjabi Times. All rights reserved. Website Designed by Mozart Infotech