ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ

ਨਰੇਗਾ ਕਿਰਤੀਆਂ ਦੇ ਮੁਜ਼ਾਹਰੇ ਵਿੱਚ ਆਵਾਰਾ ਸਾਨ੍ਹ ਵੜੇ

August 21, 2019 04:32 PM

ਬੁਢਲਾਡਾ (ਮਾਨਸਾ),20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬੁਢਲਾਡਾ ਵਿੱਚ ਨਰੇਗਾ ਕਿਰਤੀਆਂ ਦੇ ਰੋਸ ਮੁਜ਼ਾਹਰੇ ਵਿੱਚ ਆਵਾਰਾ ਸਾਨ੍ਹ ਆ ਜਾਣ ਕਾਰਨ ਪੰਜ ਮਜ਼ਦੂਰ ਔਰਤਾਂ ਜ਼ਖ਼ਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਸਿਵਿਲ ਹਸਪਤਾਲ ਬੁਢਲਾਡਾ ਵਿਚ ਭਰਤੀ ਕਰਵਾਇਆ ਗਿਆ ਹੈ। ਇੱਕ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਇਹ ਔਰਤਾਂ ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਸੂਬਾ ਸਕੱਤਰ ਜਗਸੀਰ ਸਿੰਘ ਸੀਰਾ ਦੀ ਅਗਵਾਈ ਹੇਠ ਬੁਢਲਾਡਾ ਵਿਚ ਬਲਾਕ ਪੱਧਰੀ ਰੋਸ ਮੁਜ਼ਾਹਰਾ ਕਰ ਰਹੀਆਂ ਸਨ ਕਿ ਅਚਾਨਕ ਤਿੰਨ-ਚਾਰ ਸਾਨ੍ਹ ਅੱਗੜ-ਪਿੱਛੜ ਮੁਜ਼ਾਹਰੇ ਵਿੱਚ ਆ ਵੜੇ ਅਤੇ ਔਰਤਾਂ ਨੂੰ ਲਤਾੜਦੇ ਹੋਏ ਅੱਗੇ ਲੰਘ ਗਏ। ਇਸ ਵਿੱਚ ਪੰਜ ਮਜ਼ਦੂਰ ਔਰਤਾਂ ਕਰਮਜੀਤ ਕੌਰ, ਮਨਪ੍ਰੀਤ ਕੌਰ, ਨਸੀਬ ਕੌਰ, ਪਰਮਜੀਤ ਕੌਰ ਤੇ ਬਲਵੀਰ ਕੌਰ ਜ਼ਖ਼ਮੀ ਹੋ ਗਈਆਂ। ਇਨ੍ਹਾਂ ਔਰਤਾਂ ਨੂੰ ਮੁਜ਼ਾਹਰਾਕਾਰੀਆਂ ਵੱਲੋਂ ਤੁਰੰਤ ਬੁਢਲਾਡਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਇੱਕ ਔਰਤ ਪਰਮਜੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਰੈਫਰ ਕੀਤਾ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਹਾਲਤ ਸਥਿਰ ਦੱਸੀ ਹੈ।
ਮਜ਼ਦੂਰ ਆਗੂ ਜਗਸੀਰ ਸਿੰਘ ਸੀਰਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਨਰੇਗਾ ਵਰਕਰਾਂ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤੀ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਂ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਕਿ ਅਚਾਨਕ ਰਸਤੇ ਵਿੱਚ ਰੋਸ ਮੁਜ਼ਾਹਰੇ ਦੌਰਾਨ ਆਵਾਰਾ ਸਾਨ੍ਹ ਆ ਵੜੇ।
ਉਨ੍ਹਾਂ ਦੋਸ਼ ਲਾਇਆ ਕਿ ਜਥੇਬੰਦੀ ਵੱਲੋਂ ਇਸ ਮੁਜ਼ਾਹਰੇ ਸਬੰਧੀ ਕੁੱਝ ਦਿਨ ਪਹਿਲਾਂ ਸੀ.ਆਈ.ਡੀ. ਵਿਭਾਗ ਨੂੰ ਬਕਾਇਦਾ ਸੂਚਿਤ ਕਰ ਕੇ ਸੁਰੱਖਿਆ ਦੀ ਮੰਗ ਕੀਤੀ ਗਈ ਸੀ, ਪਰ ਅਜਿਹਾ ਨਾ ਹੋਇਆ ਜੋ ਮਜ਼ਦੂਰ ਵਰਗ ਨਾਲ ਵਿਤਕਰਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਵਾਰਿਸ ਪਸ਼ੂਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦੋਂਕਿ ਲੋਕਾਂ ਤੋਂ ਇਨ੍ਹਾਂ ਦੀ ਸੰਭਾਲ ਲਈ ਟੈਕਸ ਕੱਟਿਆ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਜ਼ਖ਼ਮੀਆਂ ਦਾ ਪ੍ਰਸ਼ਾਸਨ ਵੱਲੋਂ ਮੁਫ਼ਤ ਇਲਾਜ ਕਰਵਾਇਆ ਜਾਵੇ ਤੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਇਆ ਜਾਵੇ ਜਾਂ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਰੋਸ ਮੁਜ਼ਾਹਰੇ ਤੋਂ ਪਹਿਲਾਂ ਰਾਣੀ ਕੌਰ ਫੁਲੂਵਾਲਾ, ਪਾਲ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ ਅਚਾਨਕ, ਬਲਜਿੰਦਰ ਕੌਰ, ਗੁਰਜੰਟ ਸਿੰਘ ਸਤੀਕੇ, ਹੈਪੀ ਸਿੰਘ ਤੇ ਬਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਬੀਜ ਘਪਲਾ: ਨੁਕਸਾਨ ਦੀ ਭਰਪਾਈ ਲਈ ਧਰਨੇ ’ਤੇ ਡਟੇ ਕਿਸਾਨ

ਗਿੱਦੜਬਾਹਾ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਕਿਸਾਨ ਬਲਾਕ ਪ੍ਰਧਾਨ ਗੋਰਾ ਸਿੰਘ ਫ਼ਕਰਸਰ ਦੀ ਅਗਵਾਈ ਹੇਠ ਕਚਹਿਰੀ ਕੰਪਲੈਕਸ ਦੇ ਬਾਹਰ ਕਿਸਾਨ ਅੱਜ 16ਵੇਂ ਦਿਨ ਵੀ ਧਰਨੇ ’ਤੇ ਡਟੇ ਰਹੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵਲੋਂ ਕੋਈ ਸੁਣਵਾਈ ਨਾ ਹੋਣ ’ਤੇ ਕਿਸਾਨ ਆਗੂਆਂ ਨੇ ਬੀਤੇ ਮੰਗਲਵਾਰ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਅੱਜ ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਵਿਸ਼ੇਸ਼ ਤੌਰ ’ਤੇ ਪੁੱਜੇ। 

ਦਸ ਰੁਪਏ ਰਿਸ਼ਵਤ: ਤਾਰਾ ਚੰਦ ਨੇ ਤਾਂ ਮਹਿਕਮੇ ਨੂੰ ਮੂੰਹ ਦਿਖਾਉਣ ਜੋਗਾ ਨਾ ਛੱਡਿਆ

ਫਾਜ਼ਿਲਕਾ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਜ਼ਿਲ੍ਹੇ ਦੀ ਜਲਾਲਾਬਾਦ ਤਹਿਸੀਲ ਅਧੀਨ ਪਿੰਡ ਸੁਖੇਰਾ ਬੋਦਲਾਂ ਦੇ ਗਰੀਬ ਮਜ਼ਦੂਰ ਜੰਗੀਰ ਸਿੰਘ ਨੂੰ ਕਾਨੂੰਗੋ ਤਾਰਾ ਚੰਦ ਨੇ ਨਾ ਬਖ਼ਸ਼ਿਆ ਤੇ ਦਸ ਰੁਪਏ ਦੀ ਕਥਿਤ ਰਿਸ਼ਵਤ ਲੈ ਕੇ ਸਾਹ ਲਿਆ। ਇਸ ਖ਼ਿਲਾਫ਼ ਮਜ਼ਦੂਰ ਨੇ ਐਸਡੀਐੱਮ ਨੂੰ ਦਰਖਾਸਤ ਦੇ ਦਿੱਤੀ ਹੈ। ਜੰਗੀਰ ਸਿੰਘ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਆਪਣੀ ਮਾਲਕੀ ਜ਼ਮੀਨ ਦੀ ਤਕਸੀਮ ਕਰਵਾਈ ਸੀ, ਜਿਸ ਦਾ ਇੰਤਕਾਲ ਦਰਜ ਨਾ ਹੋਣ ਸਬੰਧੀ ਉਹ ਸਬੰਧਤ ਕਾਨੂੰਗੋ ਨੂੰ ਪੁੱਛਣ ਗਿਆ ਸੀ। ਕਾਨੂੰਗੋ ਨੇ ਰਿਕਾਰਡ ਕੱਢ ਕੇ ਉਸ ਨੂੰ ਦੱਸਿਆ ਕਿ ਉਨ੍ਹਾਂ ਦਾ ਪਹਿਲਾਂ ਕੇਸ ਐੱਸਡੀਐੱਮ ਅਦਾਲਤ ਵਿੱਚ ਚਲਦਾ ਸੀ ਤੇ ਹੁਣ ਕੇਸ ਸਿਵਲ ਅਦਾਲਤ ਵਿੱਚ ਚੱਲ ਰਿਹਾ ਹੈ। 

ਸ਼ਰਾਬ ਦੇ ਠੇਕਿਆਂ ਦੀ ਨਿਲਾਮੀ: ਡੀਸੀ ਪੀ ਗਏ ਹੁਕਮ

ਬਰਨਾਲਾ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਆਬਕਾਰੀ ਤੇ ਕਰ ਵਿਭਾਗ ਵੱਲੋਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮੌਕੇ ਕਰੋਨਾਵਾਇਰਸ ਸਬੰਧੀ ਸਰਕਾਰ ਵੱਲੋਂ ਜਾਰੀ ਸਖ਼ਤ ਹਦਾਇਤਾਂ ਨੂੰ ਦਰਕਿਨਾਰ ਕਰਦਿਆਂ ਇੱਕਠ ਹੀ ਨਹੀਂ ਕੀਤਾ ਸਗੋਂ ਕਰੋਨਾਵਾਇਰਸ ਤੋਂ ਬਚਾਅ ਲਈ ਵੀ ਕੋਈ ਪ੍ਰਬੰਧ ਵੀ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਵਿਭਾਗ ਨੇ ਸਪੀਕਰ ਚਲਾਉਣ ਦੀ ਮਨਜ਼ੂਰੀ ਲੈਣੀ ਵੀ ਪ੍ਰਸ਼ਾਸਨ ਤੋਂ ਮੁਨਾਸਿਬ ਨਹੀਂ ਸਮਝੀ। ਜਦਕਿ ਅੱਜ ਠੇਕਿਆਂ ਦੀ ਨਿਲਾਮੀ ਮੌਕੇ ਖੁਦ ਡਿਪਟੀ ਕਮਿਸ਼ਨਰ ਤੇ ਕਈ ਪੁਲੀਸ ਅਧਿਕਾਰੀ ਤੋਂ ਇਲਾਵਾ ਆਬਕਾਰੀ ਵਿਭਾਗ ਦੇ ਕਈ ਅਧਿਕਾਰੀ ਮੌਜੂਦ ਸਨ।

ਬਰਨਾਲਾ: 22.66 ਕਰੋੜ ਮਾਲੀਆ ਹੋਵੇਗਾ ਇਕੱਠਾ

ਬਰਨਾਲਾ ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਬਰਨਾਲਾ ਨਾਲ ਸਬੰਧਤ ਠੇਕਿਆਂ ਦੀ ਨਿਲਾਮੀ ਅੱਜ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਐੱਸਪੀ ਰੁਪਿੰਦਰ ਭਾਰਦਵਾਜ, ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀਮਤੀ ਸ਼ੁਸਮਾ ਕੁਮਾਰੀ ਦੀ ਅਗਵਾਈ ਵਿੱਚ ਹੋਈ। ਸਾਲ 2019-20 ਦੀ ਆਬਕਾਰੀ ਨੀਤੀ ਅਨੁਸਾਰ ਤਹਿਤ 9 ਗਰੁੱਪਾਂ ‘ਤੇ ਲਾਇਸੈਂਸੀਆਂ ਵੱਲੋਂ 12 ਪ੍ਰਤੀਸ਼ਤ ਵੱਧ ਮਾਲੀਆ ਵਧਾ ਕੇ ਰੀਨਿਊ ਦੀ ਆਪਸ਼ਨ ਨੂੰ ਅਪਣਾਇਆ ਗਿਆ ਹੈ

ਫ਼ਰੀਦਕੋਟ ’ਚ 242 ਠੇਕਿਆਂ ਤੋਂ 104 ਕਰੋੜ ਦੀ ਆਮਦਨ

ਫ਼ਰੀਦਕੋਟ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਅੱਜ ਇਥੇ ਜ਼ਿਲ੍ਹੇ ਦੇ ਸ਼ਰਾਬ ਦੇ ਠੇਕਿਆਂ ਦੀ ਸਾਲ 2020-21 ਲਈ ਅਲਾਟਮੈਂਟ ਵਾਸਤੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਵੱਲੋਂ ਡਰਾਅ ਕੱਢੇ ਗਏ। ਸਮਾਗਮ ਦੌਰਾਨ ਉਪ ਆਬਕਾਰੀ ਤੇ ਕਰ ਕਮਿਸ਼ਨਰ ਲਾਜਪਾਲ ਸਿੰਘ ਜਾਖੜ, ਉਪ ਆਬਕਾਰੀ ਤੇ ਕਰ ਕਮਿਸ਼ਨਰ ਫ਼ਰੀਦਕੋਟ ਤੇਜਬੀਰ ਸਿੰਘ ਅਤੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮਨਜੀਤ ਸਿੰਘ ਹਾਜ਼ਰ ਸਨ। 

ਲੜਾਈ ਵਿੱਚ ਇਕ ਗੁਆਂਢੀ ਦੀ ਮੌਤ

ਤਲਵੰਡੀ ਸਾਬੋ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸ਼ਹਿਰ ਦੇ ਲਾਲੇਆਣਾ ਰੋਡ ‘ਤੇ ਦੋ ਵਿਅਕਤੀਆਂ ਵਿਚਕਾਰ ਲੜਾਈ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਸੁਖਮੰਦਰ ਸਿੰਘ ਕਾਲਾ ਚੱਠੇਵਾਲਾ ਕੁੱਝ ਸਮਾਂ ਪਹਿਲਾਂ ਸ਼ਹਿਰ ਦੇ ਲਾਲੇਆਣਾ ਰੋਡ ‘ਤੇ ਮੂਲ ਚੰਦ ਦੇ ਦੇ ਘਰ ਕਿਰਾਏ ‘ਤੇ ਰਹਿੰਦਾ ਸੀ ਪਰ ਹੁਣ ਉਹ ਇਹ ਮਕਾਨ ਛੱਡ ਨੇੜੇ ਹੀ ਹੋਰ ਮਕਾਨ ਵਿੱਚ ਰਹਿਣ ਲੱਗਿਆ।

ਪ੍ਰੇਮੀ ਨਾਲ ਰਲ ਕੇ ਪਤੀ ਦਾ ਕਤਲ ਕਰਨ ਵਾਲੀ ਔਰਤ ਗ੍ਰਿਫ਼ਤਾਰ

ਜਲੰਧਰ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਮਿਸ਼ਨਰੇਟ ਪੁਲੀਸ ਨੇ ਇਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਆਪਣੇ ਪ੍ਰੇਮੀ ਨਾਲ ਰਲ ਕੇ ਪਤੀ ਦਾ ਕਤਲ ਕਰਵਾਉਣ ਵਾਲੀ ਮ੍ਰਿਤਕ ਦੀ ਪਤਨੀ ਪ੍ਰਭਾਵਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀਸੀਪੀ ਗੁਰਮੀਤ ਸਿੰਘ, ਏਡੀਸੀਪੀ ਸੂਡਰਵਿਜੀ ਅਤੇ ਏਸੀਪੀ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੰਘੀ 28 ਫਰਵਰੀ ਨੂੰ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਸਰਬ ਮਲਟੀਪਲੈਕਸ ਲਾਗੇ ਇਕ ਬੋਰੀ ’ਚੋਂ ਸਿਰ ਕੱਟੀ ਲਾਸ਼ ਮਿਲੀ ਸੀ ਜਿਸ ਦੀਆਂ ਲੱਤਾਂ ਬਾਹਾਂ ਬੰਨ੍ਹੀਆਂ ਹੋਈਆਂ ਸਨ। ਪੁਲੀਸ ਨੇ ਅਗਲੇ ਦਿਨ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ।

ਕਰੋਨਾਵਾਇਰਸ ਦੀ ਮਾਰ: ਸਰਕਾਰ ਨੇ ਕੀਤਾ ਖ਼ਬਰਦਾਰ

ਹੁਸ਼ਿਆਰਪੁਰ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸਰਸਵਤੀ ਦੇਵੀ ਮੈਮੋਰੀਅਲ ਐਜੂਕੇਸ਼ਨਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਡਿਵਾਈਨ ਪਬਲਿਕ ਸਕੂਲ ਪੁਰਹੀਰਾਂ ਵਿੱਚ ਸਮਾਗਮ ਕਰ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅੱਜ ਕਰੋਨਾਵਾਇਰਸ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਸੰਸਥਾ ਦੇ ਸੰਸਥਾਪਕ ਨਿਪੁੰਨ ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਜਾਰੀ ਸਾਵਧਾਨੀਆਂ ਨੂੰ ਅਪਣਾ ਕੇ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਇਸ ਦੌਰਾਨ ਮੁੱਖ ਅਧਿਆਪਕਾ ਪੂਜਾ ਸ਼ਰਮਾ ਨੇ ਕਰੋਨਾਵਾਇਰਸ ਦੇ ਲੱਛਣਾਂ ਅਤੇ ਇਨ੍ਹਾਂ ਤੋਂ ਬਚਾਅ ਬਾਰੇ ਜਾਣਕਾਰੀ ਸਾਂਝੀ ਕੀਤੀ।

ਡੀਸੀ ਵੱਲੋਂ ਜਾਗਰੂਕਤਾ ਵੈਨ ਰਵਾਨਾ

ਜਲੰਧਰ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :  ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਰੋਨਾਵਾਇਰਸ ਤੋਂ ਬਚਾਅ ਲਈ ਅਪਣਾਈਆਂ ਜਾਣ ਵਾਲੀਆਂ ਜ਼ਰੂਰੀ ਸਾਵਧਾਨੀਆਂ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 

ਹੁਸ਼ਿਆਰਪੁਰ ਦੀ ਸਾਂਝੀ ਰਸੋਈ ਅਣਮਿੱਥੇ ਸਮੇਂ ਲਈ ਬੰਦ

ਹੁਸ਼ਿਆਰਪੁਰ ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਵਾਸੀ ਅਫਵਾਹਾਂ ’ਤੇ ਯਕੀਨ ਨਾ ਕਰਨ, ਕਿਉਂਕਿ ਕਰੋਨਾਵਾਇਰਸ ਨਾਲ ਸਬੰਧਤ ਜ਼ਿਲ੍ਹੇ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿੱਥੇ 20 ਮਾਰਚ ਦੀ ਅੱਧੀ ਰਾਤ ਤੋਂ ਬੱਸ ਅਤੇ ਆਟੋ ਸੇਵਾਵਾਂ ਬੰਦ ਹੋ ਜਾਣਗੀਆਂ, ਉਥੇ 20 ਵਿਅਕਤੀਆਂ ਤੋਂ ਵੱਧ ਦਾ ਇਕੱਠ ਵੀ ਨਹੀਂ ਹੋਵੇਗਾ

ਹੁਸ਼ਿਆਰਪੁਰ ਵਿੱਚ 13 ਗਰੁੱਪਾਂ ਦੇ ਡਰਾਅ

ਹੁਸ਼ਿਆਰਪੁਰ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰ ਤੇ ਆਬਕਾਰੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਲ 2020-21 ਲਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਸਹਾਇਕ ਕਮਿਸ਼ਨਰ ਅਵਤਾਰ ਸਿੰਘ ਕੰਗ ਦੀ ਦੇਖਰੇਖ ਹੇਠ ਕੀਤੀ ਗਈ। ਇਸ ਮੌਕੇ ਡਵੀਜ਼ਨਲ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰ ਜਸਪਿੰਦਰ ਸਿੰਘ ਵੀ ਮੌਜੂਦ ਸਨ। ਇਸ ਦੌਰਾਨ 13 ਗਰੁੱਪਾਂ ਦੇ ਡਰਾਅ ਕੱਢੇ ਗਏ। ਕੰਗ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ 4, ਗੜ੍ਹਸ਼ੰਕਰ ਦੇ 3, ਦਸੂਹਾ ਦੇ ਇੱ

ਕਰੋਨਾਵਾਇਰਸ ਦੇ ਸਹਿਮ ਕਾਰਨ ਸਰਹੱਦੀ ਖੇਤਰ ਦੇ ਕਾਰੋਬਾਰ ਠੱਪ

ਅਟਾਰੀ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਰੋਨਾਵਾਇਰਸ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਤੇ ਰੀਟਰੀਟ ਸੈਰਾਮਨੀ ’ਤੇ ਪਾਬੰਦੀ ਤੋਂ ਬਾਅਦ ਅਟਾਰੀ ਸਰਹੱਦ ਦੇ ਬਾਹਰ ਛੋਟੇ-ਛੋਟੇ ਕਾਰੋਬਾਰੀਆਂ ਦਾ ਕੰਮਕਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਭਾਰਤ-ਅਫ਼ਗਾਨਿਸਤਾਨ ਵਿਚਕਾਰ ਪਾਕਿਸਤਾਨ ਰਸਤੇ ਹੋ ਰਹੇ ਵਪਾਰ ਦੇ ਬੰਦ ਹੋਣ ਨਾਲ ਅਟਾਰੀ ਸਰਹੱਦ ’ਤੇ ਮਜ਼ਦੂਰੀ ਕਰਨ ਵਾਲੇ ਕੋਈ 1500 ਦੇ ਕਰੀਬ ਕੁਲੀ, ਟਰਾਂਸਪੋਰਟਰ ਅਤੇ ਅਟਾਰੀ ਸਰਹੱਦ ’ਤੇ ਸੈਲਾਨੀਆਂ ਦੀ ਆਮਦ ਨਾਲ ਰੋਜ਼ੀ-ਰੋਟੀ ਕਮਾਉਣ ਵਾਲੇ ਸਰਹੱਦੀ ਖੇਤਰ ਦੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਗਏ।ਅਟਾਰੀ ਸਰਹੱਦ ਤੇ ਟਰੱਕਾਂ ਰਹੀਂ ਮਾਲ ਦੀ ਢੋਆ-ਢੁਆਈ ਦਾ ਕੰਮ ਕਰਦੇ ਟਰਾਂਸਪੋਰਟਰ ਅਮਰਜੀਤ ਸਿੰਘ ਦਾ ਕਹਿਣਾ ਸੀ 

ਬਟਾਲਾ ’ਚ ਦੋ ਸ਼ੱਕੀ ਮਰੀਜ਼ ਹਸਪਤਾਲ ਦਾਖ਼ਲ

ਬਟਾਲਾ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸ਼ਹਿਰ ਵਿੱਚ ਕਰੋਨਾਵਾਇਰਸ ਦੇ ਦੋ ਸ਼ੱਕੀ ਮਰੀਜ਼ ਮਿਲਣ ਨਾਲ ਆਮ ਲੋਕ ਖ਼ੌਫਜ਼ਦਾ ਹਨ। ਇਹ ਦੋਵੇਂ ਕੁਝ ਦਿਨ ਪਹਿਲਾਂ ਵੱਖ ਵੱਖ ਦੇਸ਼ਾਂ ਤੋਂ ਇੱਥੇ ਪਰਤੇ ਸਨ। ਦੋਵਾਂ ਨੂੰ ਖਾਸੀ,ਜ਼ੁਕਾਮ ਅਤੇ ਗਲਾ ਖਰਾਬ ਹੋਣ ਦੀ ਸ਼ਿਕਾਇਤ ਹੈ। ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਨੂੰ ਸਥਾਨਕ ਮਾਤਾ ਸੁਲੱਖਣੀ ਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ ਜਿੱਥੇ ਇਨ੍ਹਾਂ ਦੇ ਸੈਂਪਲ ਲਏ ਗਏ ਹਨ। ਸਿਹਤ ਵਿਭਾਗ ਦੇ ਇੱਕ ਉਚ ਅਧਿਕਾਰੀ 

ਭਲਾਈ ਸਕੀਮਾਂ ਦੇ ਲਾਭ ਦੇਣ ’ਚ ਵਿਤਕਰੇ ਖ਼ਿਲਾਫ਼ ਧਰਨਾ

ਤਰਨ ਤਾਰਨ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਜਨਤਕ ਜਥੇਬਂਦੀਆਂ ਦੇ ਸਾਂਝੇ ਮੋਰਚੇ ਨਾਲ ਸਬੰਧਿਤ ਜਥੇਬੰਦੀਆਂ ਦੇ ਵਰਕਰਾਂ ਨੇ ਆਟਾ-ਦਾਲ ਸਕੀਮ ਸਮੇਤ ਹੋਰ ਸਮਾਜਿਕ ਸੁਰੱਖਿਆ ਸਕੀਮਾਂ ਦੇ ਲਾਭ ਦੇਣ ਵਿੱਚ ਹਾਕਮ ਧਿਰ ਵੱਲੋਂ ਰਾਜਸੀ ਆਧਾਰ ’ਤੇ ਕੀਤੀਆਂ ਜਾ ਰਹੀਆਂ ਵਿਤਕਰੇਬਾਜ਼ੀਆਂ ਖ਼ਿਲਾਫ਼ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ| ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਦੇਵ ਸਿੰਘ ਭੈਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ ਦੀ ਅਗਵਾਈ ਵਿੱਚ ਦਿੱਤੇ ਧਰਨੇ ਵਿੱਚ ਸ਼ਾਮਲ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਹੋਰਨਾਂ ਤੋਂ ਇਲਾਵਾ ਨਿਰਮਾਣ ਮਜ਼ਦੂਰ ਯੂਨੀਅਨ ਸੂਬਾ ਆਗੂ ਬਲਦੇਵ ਸਿੰਘ ਪੰਡੋਰੀ, 

ਦੁਬਲੀ ਦੀ ਗਊਸ਼ਾਲਾ ਦੀ ਹਾਲਤ ਖਸਤਾ; ਸਹੂਲਤਾਂ ਦੀ ਮੰਗ

ਭਿੱਖੀਵਿੰਡ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਰਕਾਰ ਵਲੋਂ ਤਰਨ ਤਾਰਨ ਜ਼ਿਲ੍ਹੇ ਲਈ 2015 ਵਿੱਚ ਬਣਵਾਈ ਗਊਸ਼ਾਲਾ ਅੱਜ ਆਪਣੀ ਬਦਹਾਲੀ ਕਾਰਨ ਪਿੰਡ ਵਾਸੀਆਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਪਿੰਡ ਵਾਸੀਆਂ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਕਿਸਾਨਾਂ ਨੇ ਦੱਸਿਆ ਕਿ ਇਥੇ ਗਊਆਂ ਤਾਂ ਬਹੁਤ ਲੋਕ ਛੱਡ ਜਾਂਦੇ ਹਨ ਪਰ ਹਰਾ ਚਾਰਾ ਘੱਟ ਹੋਣ ਕਰ ਕੇ ਇਨ੍ਹਾਂ ਗਾਵਾਂ ਨੂੰ ਭੁੱਖੇ ਹੀ ਰਹਿਣਾ ਪੈਂਦਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਇਸ ਗਊਸ਼ਾਲਾ ਨੂੰ ਬੁੱਚੜਖਾਨਾ

ਮਾਹਿਰਾਂ ਵੱਲੋਂ ਨਵੀਂ ਸਿੱਖਿਆ ਨੀਤੀ ’ਤੇ ਵਿਚਾਰਾਂ

ਅੰਮ੍ਰਿਤਸਰ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਇਥੇ ਭਾਈ ਵੀਰ ਸਿੰਘ ਨਿਵਾਸ ਅਸਥਾਨ ’ਚ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ, ਪੰਜਾਬ ਚੈਪਟਰ ਵੱਲੋਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਨਾਲ, ਨਵੀਂ ਸਿੱਖਿਆ ਨੀਤੀ-2019 ਉਪਰ ਇਕ ਆਲੋਚਨਾਤਮਕ ਵਿਸ਼ਲੇਸ਼ਣ ਲੈਕਚਰ ਕਰਵਾਇਆ ਗਿਆ। ਇਸ ’ਚ ਮੁੱਖ ਬੁਲਾਰੇ ਦੇ ਤੌਰ ’ਤੇ ਕਲਕੱਤਾ ਤੋਂ ਸੰਸਥਾ ਦੇ ਮੈਂਬਰ ਸੈਕਟਰੀ ਦੇਬਾਸ਼ਿਸ ਰਾਏ ਨੇ ਆਪਣੇ ਵਿਚਾਰ ਰੱਖੇ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਮਨੁੱਖ ਲਈ ਸਿੱਖਿਆ ਇਕ ਸਹਾਇਕ ਦੇ ਤੌਰ ’ਤੇ ਹੁੰਦੀ ਹੈ।  

ਬੈਂਕ ਦੀ ਘੁੰਮਣਘੇਰੀ ’ਚ ਫਸਿਆ ਸੇਵਾਮੁਕਤ ਮੁਲਾਜ਼ਮ

ਤਰਨ ਤਾਰਨ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਦੀ ਸਥਾਨਕ ਸਰਹਾਲੀ ਰੋਡ ਸ਼ਾਖਾ ਵੱਲੋਂ ਪੰਜਾਬ ਸਰਕਾਰ ਦੇ ਇਕ ਸੇਵਾਮੁਕਤ ਮੁਲਾਜ਼ਮ ਸਵਿੰਦਰ ਸਿੰਘ ਵਾਸੀ ਪਲਾਸੌਰ ਦੇ ਖਾਤੇ ਵਿੱਚ ਸੇਵਾਮੁਕਤੀ ਉਪਰੰਤ ਗਰੈਚੁਟੀ ਦੀ ਰਾਸ਼ੀ ਦੇ ਤਿੰਨ ਲੱਖ ਰੁਪਏ ਘੱਟ ਜਮ੍ਹਾਂ ਕਰਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਉਸਨੂੰ ਇਕ ਸਾਲ ਦੇ ਅਰਸੇ ਦੌਰਾਨ ਡਾਢੀ ਨਿਰਾਸ਼ਾ ਹੀ ਪੱਲੇ ਪਈ ਹੈ| ਕੋਈ 15 ਮਹੀਨੇ ਪਹਿਲਾਂ ਪੰਜਾਬ ਸਰਕਾਰ ਦੇ ਡਰੇਨੇਜ ਵਿਭਾਗ ਤੋਂ ਅਪਰੇਟਰ ਦੇ ਤੌਰ ’ਤੇ ਸੇਵਾਮੁਕਤ ਹੋਏ ਸਵਿੰਦਰ ਸਿੰਘ ਨੂੰ ਮਹਾਂ ਲੇਖਾਕਾਰ ਪੰਜਾਬ ਵੱਲੋਂ 7 ਮਾਰਚ, 2019 ਨੂੰ ਇੱਕ ਪੱਤਰ ਰਾਹੀਂ ਸੇਵਾਮੁਕਤੀ ਦੇ ਲਾਭ ਗਰੈਚੁਟੀ ਦੀ 7,11,860 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ| ਬੈਂਕ ਅਧਿਕਾਰੀਆਂ ਨੇ ਸਵਿੰਦਰ ਸਿੰਘ ਦੇ ਖਾਤੇ ’ਚ ਜਾਰੀ ਕੀਤੀ ਰਕਮ ਨਾਲੋਂ ਤਿੰਨ ਲੱਖ ਰੁਪਏ ਘੱਟ ਉਸ ਦੇ ਖਾਤੇ ਵਿੱਚ ਪਾ ਦਿੱਤੇ| ਇਸ ਬਾਰੇ ਕਾਰਨ ਜਾਣਨ ਲਈ ਉਹ ਉਸ ਵੇਲੇ ਦਾ ਹੀ ਬੈਂਕ ਅਤੇ ਖਜ਼ਾਨਾ ਦਫ਼ਤਰ ਦੇ ਚੱਕਰ ਮਾਰਦਾ ਆ ਰਿਹਾ ਹੈ|

ਮੰਡੀਆਂ ਦੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਐਲਾਨ

ਮਜੀਠਾ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਕਣਕ ਤੇ ਝੋਨੇ ਦੀ ਸਰਕਾਰੀ ਖਰੀਦ ਬੰਦ ਕਰ ਕੇ ਖੇਤੀ ਮੰਡੀ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਅਤੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਨਾ ਕਰਨ ਵਿਰੁੱਧ 5 ਅਪਰੈਲ ਤੋਂ ਕਿਸਾਨ ਅੰਦੋਲਨ ਵਿੱਢਣ ਦਾ ਐਲਾਨ ਕੀਤਾ ਹੈ।

ਪਾਣੀ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ

ਬਟਾਲਾ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) : ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਅੱਜ ਬਟਾਲਾ ਦੇ ਕਿਲ੍ਹਾ ਮੰਡੀ ਇਲਾਕੇ ਦੇ ਵਾਸੀਆਂ ਨੇ ਜਲ ਵਿਭਾਗ ਖ਼ਿਲਾਫ਼ ਧਰਨਾ ਲਾਇਆ, ਜਿਸ ਦੀ ਅਗਵਾਈ ਸਮਾਜ ਸੇਵੀ ਜਗਜੋਤ ਸੰਧੂ, ਲਾਲੀ ਕੰਸ ਰਾਜ, ਕਨਵ ਭਾਟੀਆ ਨੇ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਬਟਾਲਾ ਦੇ ਕਿਲ੍ਹਾ ਮੰਡੀ ਇਲਾਕੇ ਵਿੱਚ ਲੱਗੀ ਟਿਊਬਵੈੱਲ ਤੋਂ ਨਾਲ ਪੈਂਦੇ ਕੁੱਝ ਮੁਹੱਲੇ ਚੱਕਰੀ ਬਾਜ਼ਾਰ, ਪਾਂਧੀਆਂ ਚੌਕ, ਕਾਦੀ ਹੱਟੀ, ਪੂਰੀਆਂ ਮੁਹੱਲਾ, ਵੱਡਾ ਬਾਜ਼ਾਰ, ਸੋਨੀਆ ਮੁਹੱਲਾ ਅਤੇ ਟਿੱਬਾ ਬਾਜ਼ਾਰ ਵਿੱਚ ਪਿਛਲੇ ਕੁੱਝ ਸਮੇਂ ਤੋਂ ਪਾਣੀ ਨਹੀਂ ਆ ਰਿਹਾ। ਇਸ ਮੌਕੇ ਲੋਕਾਂ ਨੇ ਧਰਨੇ ਦੌਰਾਨ ਪੰਜਾਬ ਸਰਕਾਰ ਅਤੇ ਜਲ ਵਿਭਾਗ ਬਟਾਲਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਇਲਾਕਾ ਵਾਸੀਆਂ ਵੱਲੋਂ ਕਈ ਵਾਰ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਪਰ ਕੋਈ ਹੱਲ ਨਾ ਹੋਣ ਕਾਰਨ ਅੱਜ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ।

ਜਲੰਧਰ: ਖੇਡ ਸਨਅਤ ਦੀ ‘ਖੇਡ’ ਵਿਗੜੀ

ਜਲੰਧਰ,19 ਮਾਰਚ (ਪੰਜਾਬੀ ਟਾਈਮਜ਼ ਨਿਊਜ਼ ) :ਕਰੋਨਾਵਾਇਰਸ ਨੇ ਜਿਥੇ ਬਹੁਤ ਸਾਰੇ ਦੇਸ਼ਾਂ ਵਿੱਚ ਦਹਿਸ਼ਤ ਮਚਾਈ ਹੋਈ ਹੈ ਉਥੇ ਦੇਸ਼ ਦੀ ਸਭ ਤੋਂ ਵੱਡੀ ਖੇਡ ਸਨਅਤ ਦੀ ਕਾਰੋਬਾਰੀ ਖੇਡ ਵੀ ਵਿਗੜ ਗਈ ਹੈ। ਜਲੰਧਰ ਦੀ ਖੇਡ ਮਾਰਕੀਟ ਦੇਸ਼ ਦੀ ਸਭ ਤੋਂ ਵੱਡੀ ਤੇ ਪੁਰਾਣੀ ਖੇਡ ਮਾਰਕੀਟ ਮੰਨੀ ਜਾਂਦੀ ਹੈ। ਇਥੇ 500 ਤੋਂ ਵੱਧ ਯੂਨਿਟ ਹਨ ਜਿਹੜੇ ਖੇਡਾਂ ਦਾ ਸਾਮਾਨ ਤਿਆਰ ਕਰਦੇ ਹਨ। ਕਰੋਨਾਵਾਇਰਸ ਕਾਰਨ ਖੇਡ ਸਨਅਤ ਨੂੰ ਕਰੋੜਾਂ ਦਾ ਘਾਟਾ ਪੈ ਰਿਹਾ ਹੈ ਤੇ ਲਗਾਤਾਰ ਇਹ ਘਾਟਾ ਵਧ ਵੀ ਰਿਹਾ ਹੈ। ਬਦਲੇ ਹਾਲਾਤ ਵਿੱਚ ਬਹੁਤ ਸਾਰਾ ਕੱਚਾ ਮਾਲ ਤੇ ਬਣਿਆ-ਬਣਾਇਆ ਸਾਮਾਨ ਚੀਨ ਤੋਂ ਆਉਂਦਾ ਸੀ। ਇਹ ਸਾਮਾਨ ਕਰੋਨਾਵਾਇਰਸ ਫੈਲਣ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਨਹੀਂ ਆ ਰਿਹਾ। ਜਿਹੜੇ ਵਪਾਰੀਆਂ ਨੇ ਅਪਰੈਲ-ਮਈ ਵਿੱਚ ਚੀਨ ਜਾਣ ਦਾ ਪ੍ਰੋਗਰਾਮ ਵੀ ਬਣਾਇਆ ਹੋਇਆ ਸੀ ਉਹ ਵੀ ਰੱਦ ਹੋ ਗਿਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0094330885
Copyright © 2020, Panjabi Times. All rights reserved. Website Designed by Mozart Infotech