ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਰਾਜੀਵ ਗਾਂਧੀ ਦਾ ਜਨਮ ਦਿਨ ਸਦਭਾਵਨਾ ਦਿਵਸ ਵਜੋਂ ਮਨਾਇਆ

August 21, 2019 04:42 PM

ਹੁਸ਼ਿਆਰਪੁਰ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਹਲਕਾ ਚੱਬੇਵਾਲ ਵਿੱਚ ਵਿਧਾਇਕ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ। ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾ. ਰਾਜ ਨੇ ਕਿਹਾ ਕਿ ਰਾਜੀਵ ਗਾਂਧੀ ਭਾਰਤ ਵਿਚ ਕੰਪਿਊਟਰ ਕ੍ਰਾਂਤੀ ਲਿਆਉਣ ਲਈ ਅਤੇ ਸੂਚਨਾ ਪ੍ਰਸਾਰਣ (ਟੈਲੀਫੋਨ) ਨੂੰ ਪਿੰਡਾਂ ਤੱਕ ਪਹੁੰਚਾਉਣ ਲਈ ਆਈ.ਟੀ ਤੇ ਟੈਲੀਕਾਮ ਕ੍ਰਾਂਤੀ ਦੇ ਪਿਤਾ ਕਹੇ ਜਾਂਦੇ ਹਨ। ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਲਈ ਚੁੱਕੇ ਗਏ ਕਦਮਾਂ ਕਾਰਨ ਹੀ ਅੱਜ ਦੇਸ਼ ਵਿਸ਼ਵ ਵਿੱਚ ਇੱਕ ਸੁਪਰ ਪਾਵਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਡਾ. ਕੁਲਦੀਪ ਨੰਦਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।
ਜ਼ਿਲ੍ਹਾ ਇੰਟਕ ਵੱਲੋਂ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਹੋਏ ਸਮਾਰੋਹ ’ਚ ਵਰਕਰਾਂ ਤੇ ਅਹੁਦੇਦਾਰਾਂ ਨੇ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਪਰਾਲੀ ਵਾਹੁਣ ਲਈ ਮਸ਼ੀਨਾਂ ਸਬਸਿਡੀ ’ਤੇ ਵੰਡੀਆਂ

ਜਲੰਧਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਖੇਤਾਂ ’ਚ ਵਾਹੁਣ ਲਈ 22000 ਮਸ਼ੀਨਾਂ ਸੂਬੇ ਦੇ ਕਿਸਾਨਾਂ ਨੂੰ ਸਬਸਿਡੀ ’ਤੇ ਵੰਡੀਆਂ ਹਨ। ਪਿਛਲੇ ਸਾਲ ਇਨ੍ਹਾਂ ਮਸ਼ੀਨਾਂ ਦੀ ਗਿਣਤੀ 28000 ਸੀ। ਕੇਂਦਰ ਸਰਕਾਰ ਵੱਲੋਂ ਦੋ ਸਾਲਾਂ ਲਈ 665 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਜਾਰੀ ਕੀਤੇ ਸਨ ਤਾਂ ਜੋ ਉਹ ਅਜਿਹੀ ਮਸ਼ੀਨਰੀ ਕਿਸਾਨਾਂ ਨੂੰ ਉਪਲਬਧ ਕਰਵਾ ਸਕੇ। ਖੇਤਾਂ ਵਿਚ ਪਰਾਲੀ ਵਾਹੁਣ ਵਾਲੀ ਮਸ਼ੀਨਰੀ ਵਿਚ ਹੈਪੀਸੀਡਰ, ਸੁਪਰ ਐਸਐਮਐਸ, ਪਲਟਾਵੇਂ ਹਲ, ਮਲਚਰ, ਫਲੈਸ਼ਰ ਅਤੇ ਰੋਟਾਵੇਟਰ ਸ਼ਾਮਲ ਹਨ। ਕੰਬਾਈਨਾਂ ਨਾਲ ਸੁਪਰ ਐਸਐਮਐਸ ਲਾਇਆ ਜਾ ਰਿਹਾ ਹੈ।

ਕਬਜ਼ਾ ਕਰਨ ਦੇ ਮਾਮਲੇ ’ਚ ਪਰਿਵਾਰ ਗ੍ਰਿਫ਼ਤਾਰ

ਫਗਵਾੜਾ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਿੰਡ ਚਹੇੜੂ ਵਿੱਚ ਇੱਕ ਮਕਾਨ ’ਤੇ ਕਬਜ਼ਾ ਕਰਨ ਦੇ ਮਾਮਲੇ ਹੇਠ ਸਤਨਾਮਪੁਰਾ ਪੁਲੀਸ ਨੇ ਛੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਪੰਜਾਬੀ ਮਾਂ ਬੋਲੀ ਦੇ ਹੱਕ ’ਚ ਡੱਟੇ ਬੁੱਧੀਜੀਵੀ

ਜਲੰਧਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੇਸ਼ ਵਿਚ ਇਕੋ ਭਾਸ਼ਾ ਹਿੰਦੀ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਏ ਬਿਆਨ ਦੀ ਪੰਜਾਬ ਭਰ ਵਿਚ ਤਿੱਖੀ ਆਲੋਚਨਾ ਹੋ ਰਹੀ ਹੈ। ਬੁੱਧੀਜੀਵੀ ਵਰਗ ਨੇ ਇਸ ਨੂੰ ਜੰਮੂ ਕਸ਼ਮੀਰ ਤੋਂ ਧਿਆਨ ਭਟਕਾਉਣ ਵਾਲੀ ਹੋਛੇ ਪੱਧਰ ਦੀ ਬਿਆਨਬਾਨੀ ਦੱਸਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਤੇ ਭਾਸ਼ਾ ਵਿਗਿਆਨੀ ਡਾ. ਜੋਗਿੰਦਰ ਸਿੰਘ ਪੁਆਰ, ਗੁਰਬਚਨ ਸਿੰਘ ਦੇਸ ਪੰਜਾਬ ਅਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਸਮੇਤ ਹੋਰ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਪੰਜਾਬੀ ਮਾਂ ਬੋਲੀ ਦੇ ਹੱਕ ’ਚ ਡੱਟੇ ਬੁੱਧੀਜੀਵੀ

ਜਲੰਧਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੇਸ਼ ਵਿਚ ਇਕੋ ਭਾਸ਼ਾ ਹਿੰਦੀ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਏ ਬਿਆਨ ਦੀ ਪੰਜਾਬ ਭਰ ਵਿਚ ਤਿੱਖੀ ਆਲੋਚਨਾ ਹੋ ਰਹੀ ਹੈ। ਬੁੱਧੀਜੀਵੀ ਵਰਗ ਨੇ ਇਸ ਨੂੰ ਜੰਮੂ ਕਸ਼ਮੀਰ ਤੋਂ ਧਿਆਨ ਭਟਕਾਉਣ ਵਾਲੀ ਹੋਛੇ ਪੱਧਰ ਦੀ ਬਿਆਨਬਾਨੀ ਦੱਸਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਤੇ ਭਾਸ਼ਾ ਵਿਗਿਆਨੀ ਡਾ. ਜੋਗਿੰਦਰ ਸਿੰਘ ਪੁਆਰ, ਗੁਰਬਚਨ ਸਿੰਘ ਦੇਸ ਪੰਜਾਬ ਅਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਸਮੇਤ ਹੋਰ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਡਾ. ਜੋਗਿੰਦਰ ਸਿੰਘ ਪੁਆਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਦੁਨੀਆਂ ਵਿਚ ਇਕ ਸੂਬੇ ਦੇ ਲੋਕਾਂ ਨੂੰ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਆਪਣੇ ਹੀ ਘਰਾਂ ਵਿਚ ਕੈਦ ਕੀਤਾ ਹੋਇਆ ਹੈ। ਅਜਿਹੇ ਹਾਲਾਤ ਵਿਚ ਦੇਸ਼ ਨੂੰ ਦੁਨੀਆਂ ਦਾ ਵੱਡਾ ਲੋਕਤੰਤਰ ਦੇਸ਼ ਕਿਵੇਂ ਕਿਹਾ ਜਾ ਸਕਦਾ ਹੈ ।ਜੰਮੂ ਕਸ਼ਮੀਰ ਸੰਵੇਦਨਸ਼ੀਲ ਮੁੱਦੇ ਤੋਂ ਧਿਆਨ ਭਟਕਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ ।

ਮਹਿਲਾ ਪ੍ਰੋਫੈਸਰ ਨੇ ਪੰਜਾਬ ਪੁਲੀਸ ਦੇ ਟਰੇਨੀ ’ਤੇ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼

ਹੁਸ਼ਿਆਰਪੁਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਯੂਨੀਵਰਸਿਟੀ ਦੇ ਸਵਾਮੀ ਸਰਵਾਨੰਦ ਗਿਰੀ ਰੀਜਨਲ ਸੈਂਟਰ ਬਜਵਾੜਾ ਤਾਇਨਾਤ ਇੱਕ ਮਹਿਲਾ ਅਸਿਸਟੈਂਟ ਪ੍ਰੋਫੈਸਰ ਨੇ ਪੰਜਾਬ ਪੁਲੀਸ ਨੇ ਇਕ ਟਰੇਨੀ ਸਬ ਇੰਸਪੈਕਟਰ ’ਤੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਇਸ ਪ੍ਰੋਫੈਸਰ ਨੇ ਪੁਲੀਸ ਦੇ ਉਚ ਅਧਿਕਾਰੀਆਂ ਦੇ ਨਾਲ-ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਦੀ ਕਾਪੀ ਭੇਜੀ ਹੈ। ਮਹਿਲਾ ਕਮਿਸ਼ਨ ਨੇ 24 ਸਤੰਬਰ ਨੂੰ ਸਬੰਧਤ ਵਿਅਕਤੀ ਨੂੰ ਪੁੱਛਗਿੱਛ ਲਈ ਆਪਣੇ ਦਫ਼ਤਰ ਸੱਦਿਆ ਹੈ। ਮਹਿਲਾ ਕਮਿਸ਼ਨ ਨੇ ਪੰਜਾਬ ਪੁਲੀਸ ਅਕਾਦਮੀ ਫਿਲੌਰ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਕਥਿਤ ਦੋਸ਼ੀ ਨੂੰ ਮਿੱਥੀ ਤਰੀਕ ’ਤੇ ਪੇਸ਼ ਕਰਾਉਣ ਬਾਰੇ ਕਿਹਾ ਹੈ।ਇਹ ਟਰੇਨੀ ਪੰਜਾਬ ਪੁਲੀਸ ਦੇ ਇਕ ਸੀਨੀਅਰ ਸੇਵਾ ਮੁਕਤ ਅਧਿਕਾਰੀ ਦਾ ਪੁੱਤ ਦੱਸਿਆ ਜਾਂਦਾ ਹੈ।

‘ਕਿਰਤ ਵੰਡੋ ਲਹਿਰ’ ਵੱਲੋਂ ਹੜ੍ਹ ਕਾਰਨ ਨੁਕਸਾਨੇ ਘਰ ਬਣਾਉਣ ਦੀ ਸ਼ੁਰੂਆਤ

ਜਲੰਧਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਹੜ੍ਹ ਨਾਲ ਮਚੀ ਤਬਾਹੀ ਦੇ ਇਕ ਮਹੀਨੇ ਬਾਅਦ ਵੀ ਲੋਕ ਆਪਣੇ ਪੈਰਾਂ ’ਤੇ ਨਹੀਂ ਆਏ। ਇਸ ਹੜ੍ਹ ਵਿਚ ਕਈ ਗਰੀਬਾਂ ਦੇ ਤਾਂ ਘਰ ਹੀ ਰੁੜ੍ਹ ਗਏ ਸਨ। ਅਜਿਹੇ ਲੋੜਵੰਦਾਂ ਦੀ ਮਦਦ ਵਾਸਤੇ ਕਿਰਤ ਵੰਡੋ ਲਹਿਰ ਵੱਲੋਂ ਦੋ ਲੋੜਵੰਦਾਂ ਨੂੰ ਮੁੜ ਘਰ ਉਸਾਰਨ ਵਿਚ ਮਦਦ ਦਿੱਤੀ ਜਾ ਰਹੀ ਹੈ। ਕਿਰਤ ਵੰਡੋ ਲਹਿਰ ਦੇ ਆਗੂ ਸੁਖਦੇਵ ਸਿੰਘ ਨੇ ਦੱਸਿਆ ਕਿ ਹੜ੍ਹ ਦੌਰਾਨ ਪਿੰਡ ਮਾਓ ਸਾਹਿਬ ਅਤੇ ਪਿੰਡ ਨਵਾਂ ਖੈਰਾ ਬੇਟ ਵਿਚ ਦੋ ਗਰੀਬਾਂ ਦੇ ਘਰ ਹੜ੍ਹ ’ਚ ਰੁੜ੍ਹ ਗਏ ਸਨ। ਮਾਓ ਸਾਹਿਬ ਪਿੰਡ ਵਿਚ ਗੁਰਮੀਤ ਸਿੰਘ ਦੇ ਘਰ ਦੀ ਸਿਰਫ ਇਕ ਕੰਧ ਹੀ ਬਚੀ ਸੀ, ਬਾਕੀ ਸਾਰਾ ਕੁਝ ਹੜ੍ਹ ਰੋੜ੍ਹ ਕੇ ਲੈ ਗਿਆ ਸੀ। ਉਸ ਦਾ ਮੁੜ ਘਰ ਬਣਾਉਣ ਲਈ

ਗੇਟ ਬਣਾਉਣ ਲਈ ਦੋ ਲੱਖ ਰੁਪਏ ਦਾ ਚੈੱਕ ਦਿੱਤਾ

ਹੁਸ਼ਿਆਰਪੁਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਨਾਰਾ ’ਚ ਸ਼ਹੀਦ ਅਮਨਦੀਪ ਸਿੰਘ ਯਾਦਗਾਰੀ ਗੇਟ ਦੇ ਨਿਰਮਾਣ ਲਈ ਦੋ ਲੱਖ ਰੁਪਏ ਦਾ ਚੈਕ ਪਿੰਡ ਦੀ ਪੰਚਾਇਤ ਨੂੰ ਭੇਟ ਕੀਤਾ। ਸ੍ਰੀ ਅਰੋੜਾ ਨੇ ਕਿਹਾ ਕਿ ਇਸ ਪਿੰਡ ਨੂੰ ਹਰੇਕ ਸਹੂਲਤ ਪਹਿਲ ਦੇ ਅਧਾਰ ’ਤੇ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਿੱਤਾ ਕਿ ਪਿੰਡ ਨਾਰਾ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ।

ਚੋਗਾਵਾਂ ਕਾਂਡ: ਨਾਜਾਇਜ਼ ਮੁਕੱਦਮੇ ਦਰਜ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਟਾਰੀ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬੀਤੇ ਦਿਨੀਂ ਚੋਗਾਵਾਂ ਵਿਚ ਵਾਪਰੇ ਪੁਲੀਸ ਦੀ ਕੁੱਟਮਾਰ ਦੇ ਕੇਸ ਵਿੱਚ ਪੁਲੀਸ ਵੱਲੋਂ ਨਜਾਇਜ਼ ਨਾਮਜ਼ਦ ਕੀਤੇ ਜਾ ਰਹੇ ਨੌਜਵਾਨਾਂ ਦੇ ਹੱਕ ਵਿੱਚ (ਜੇਪੀਐਮਓ) ‘ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ’ ਵੱਲੋਂ ਪਿੰਡ ਟਪਿਆਲਾ ਵਿਚ ਬੀਬੀ ਕੰਵਲਜੀਤ ਕੌਰ, ਬੀਬੀ ਬਲਵਿੰਦਰ ਕੌਰ ਅਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ (ਜੇਪੀਐਮਓ) ਦੇ ਕਨਵੀਨਰ ਡਾ. ਸਤਨਾਮ ਸਿੰਘ ਅਜਨਾਲਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਵਿਰਸਾ ਸਿੰਘ ਟਪਿਆਲਾ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ, ਇਸਤਰੀ 

ਧਰਨਾਕਾਰੀਆ ਨੇ ਡੇਰਾ ਬਿਆਸ ਵਿਰੁੱਧ ਗੰਭੀਰ ਦੋਸ਼ ਲਾਏ

ਰਈਆ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਲੋਕ ਇਨਸਾਫ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਵਲੋ ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਬੰਧਕਾਂ ਵਿਰੁੱਧ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ ਵਿਰੁੱਧ ਆਰੰਭਿਆ ਧਰਨਾ ਛੇਵੇਂ ਦਿਨ ਵੀ ਜਾਰੀ ਰਿਹਾ ਹੈ ਅਤੇ ਹੁਣ ਡੇਰੇ ਵਿਰੁੱਧ ਕਥਿਤ ਰੁੱਖਾਂ ਦੀ ਕਟਾਈ ਕਰਕੇ ਸੜਕਾਂ ਬਣਾਉਣ ਤੇ ਦਰਿਆ ਵਿਚੋ ਰੇਤੇ ਦੀ ਨਜਾਇਜ਼ ਖਣਨ ਦਾ ਮਾਮਲਾ ਗਰੀਨ ਟ੍ਰਿਬਿਊਨਲ ਅੱਗੇ ਰੱਖ ਦਿਤਾ ਹੈ।

ਸਾਂਝਾ ਮੁਲਾਜ਼ਮ ਮੰਚ ਵੱਲੋਂ ਕਲਮ ਛੱਡੋ ਹੜਤਾਲ ਤੇ ਧਰਨਾ

ਪਠਾਨਕੋਟ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ ਇੰਪਲਾਈਜ਼ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਜਿਲ੍ਹਾ ਇਕਾਈ ਨੇ ਕਲਮ ਛੱਡੋ ਹੜਤਾਲ ਕੀਤੀ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਸ ਧਰਨਾ ਦਿੱਤਾ। ਜਿਸ ਦੀ ਅਗਵਾਈ ਜਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਸੈਣੀ ਤੇ ਜਨਰਲ ਸਕੱਤਰ ਵਿਸ਼ਾਲਵੀਰ, ਡੀ.ਸੀ. ਦਫ਼ਤਰ ਯੂਨੀਅਨ ਦੇ ਗੁਰਦੀਪ ਸਫਰੀ, ਪੈਨਸ਼ਨਰਜ਼ ਜਾਇੰਟ ਫਰੰਟ ਦੇ ਪ੍ਰਧਾਨ ਨਰੇਸ਼ ਕੁਮਾਰ ਨੇ ਕੀਤੀ।

ਬਸਪਾ ਨੇ ਅਹੁਦੇਦਾਰ ਐਲਾਨੇ

ਬੰਗਾ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : : ਬਹੁਜਨ ਸਮਾਜ ਪਾਰਟੀ ਦੇ ਵਿੰਗ ਬਹੁਜਨ ਵਲੰਟੀਅਰ ਫੋਰਸ ਦੇ ਅਹੁਦੇਦਾਰਾਂ ਦੀ ਚੋਣ ਕਰਦਿਆਂ ਜੋਰਾਵਾਰ ਸੰਧੀ ਅਤੇ ਚਰਨਜੀਤ ਮੰਢਾਲੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਜ਼ੋਨ ਇੰਚਾਰਜ ਲਾਇਆ ਗਿਆ ਹੈ। ਇਵੇਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕੋਆਰਡੀਨੇਟਰ ਵਜੋਂ ਹਰਜਿੰਦਰ ਜੰਡਾਲੀ, ਕੁਲਦੀਪ ਬਹਿਰਾਮ ਅਤੇ ਕੁਲਦੀਪ ਦਰੀਆਪੁਰ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਇਵੇਂ ਮਨਜੀਤ ਕੁਮਾਰ ਅਤੇ ਚਰਨਜੀਤ 

ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਰੋਸ ਪ੍ਰਦਰਸ਼ਨ

ਗੁਰਦਾਸਪੁਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਿਸਾਨੀ ਸੰਕਟ ਦੇ ਹੱਲ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸਭਾ, ਪੱਗੜੀ ਸੰਭਾਲ ਜੱਟਾ ਲਹਿਰ, ਪੰਜਾਬ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪ ਕੇ ਮੰਗਾਂ ਤੋਂ ਜਾਣੂ ਕਰਵਾਇਆ ਗਿਆ।

ਪੇਂਡੂ ਮਜ਼ਦੂਰਾਂ ਨੇ ਸਰਕਾਰ ਨੂੰ ਚੋਣ ਵਾਅਦੇ ਚੇਤੇ ਕਰਵਾਏ

ਗੁਰਦਾਸਪੁਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੇਂਡੂ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਇੱਕਠੇ ਹੋ ਕੇ ਸਰਹੱਦੀ ਕਸਬਾ ਦੋਰਾਂਗਲਾ ਵਿਚ ਬੀਡੀਪੀਓ ਦਫ਼ਤਰ ਮੂਹਰੇ ਧਰਨਾ ਲਾਇਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜ ਕੇ ਮਜ਼ਦੂਰਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਚੇਤੇ ਕਰਵਾਇਆ ਗਿਆ। ਧਰਨੇ ਦੀ ਅਗਵਾਈ ਮਜ਼ਦੂਰ ਆਗੂ ਜਗਦੀਸ਼ ਰਾਜ, ਹਰਭਜਨ ਸਿੰਘ,

550ਵਾਂ ਪ੍ਰਕਾਸ਼ ਪੁਰਬ: ਸਰਕਾਰ ਤੇ ਸ਼੍ਰੋਮਣੀ ਕਮੇਟੀ ਸਾਂਝੇ ਸਮਾਗਮ ਲਈ ਸਹਿਮਤ

ਅੰਮ੍ਰਿਤਸਰ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਸਬੰਧੀ ਅੱਜ ਇੱਥੇ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਦੋਵਾਂ ਧਿਰਾਂ ਨੇ ਮੁੱਖ ਸਮਾਗਮ ਇਕ ਮੰਚ ’ਤੇ ਮਨਾਉਣ ਸਬੰਧੀ ਸਹਿਮਤੀ ਬਣਨ ਦਾ ਦਾਅਵਾ ਕੀਤਾ ਹੈ।
ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸੀਨੀਅਰ ਮੈਂਬਰ ਜਥੇਦਾਰ ਤੋਤਾ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਲ ਸਨ। ਪੰਜਾਬ ਸਰਕਾਰ ਦੇ ਦੋ ਨੁਮਾਇੰਦਿਆਂ ਵਜੋਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਸ਼ਾਮਲ ਹੋਏ। ਸਾਂਝੇ ਨੁਮਾਇੰਦੇ ਵਜੋਂ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੇ ਪ੍ਰਤੀਨਿਧ ਬਾਬਾ ਨੌਰੰਗ ਸਿੰਘ ਸ਼ਾਮਲ ਹੋਏ। ਮੀਟਿੰਗ ਦੌਰਾਨ ਹੋਈ ਗੱਲਬਾਤ ਬਾਰੇ ਕੈਬਨਿਟ ਮੰਤਰੀ ਸ੍ਰੀ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਣੂ ਕਰਾਇਆ ਅਤੇ ਉਨ੍ਹਾਂ ਵੱਲੋਂ ਮਿਲੇ ਹਾਂ-ਪੱਖੀ ਸੰਕੇਤ ਤੋਂ ਬਾਅਦ ਹੀ ਇਹ ਮੀਟਿੰਗ ਫ਼ੈਸਲਾਕੁਨ ਸਥਿਤੀ ’ਤੇ ਪੁਜੀ।

‘ਅੰਧਾਧੁਨ’ ਨੂੰ ਚਾਰ ਵਰਗਾਂ ’ਚ ਆਇਫਾ ਸਨਮਾਨ

ਮੁੰਬਈ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੁੰਬਈ ਵਿਚ ਹੋਏ 20ਵੇਂ ਆਇਫਾ ਐਵਾਰਡ ਸਮਾਗਮ ਮੌਕੇ ਸ੍ਰੀਰਾਮ ਰਾਘਵਨ ਵੱਲੋਂ ਨਿਰਦੇਸ਼ਿਤ ਕੌਮੀ ਸਨਮਾਨ ਜੇਤੂ ਫ਼ਿਲਮ ‘ਅੰਧਾਧੁਨ’ ਨੇ ਚਾਰ ਐਵਾਰਡ ਹਾਸਲ ਕੀਤੇ ਹਨ। ਫ਼ਿਲਮ ਨੂੰ ਤਕਨੀਕੀ ਵਰਗ ’ਚ ਪਟਕਥਾ ਤੇ ਸੰਪਾਦਨ ਲਈ ਵੀ ਆਇਫਾ ਸਨਮਾਨ ਮਿਲਿਆ ਹੈ। ‘ਆਇਫਾ ਰੌਕਸ’ ਸਮਾਰੋਹ ਵਿਚ ਪਟਕਥਾ ਲਈ ਮਿਲਿਆ ਸਨਮਾਨ ਰਾਘਵਨ ਨੇ ਅਰੀਜੀਤ ਬਿਸਵਾਸ, ਪੂਜਾ ਲੱਢਾ ਸੂਰਤੀ ਤੇ ਯੋਗੇਸ਼ ਚੰਡੇਕਰ ਨਾਲ ਸਾਂਝਾ ਕੀਤਾ। ਪੂਜਾ ਨੂੰ ਇਸੇ ਫ਼ਿਲਮ ਲਈ ਸੰਪਾਦਨ ਲਈ ਐਵਾਰਡ ਮਿਲਿਆ ਹੈ, ਜਦਕਿ ਸੰਗੀਤ ਮਿਕਸਿੰਗ ਲਈ ਅਜੈ ਕੁਮਾਰ ਪੀਬੀ ਨੂੰ ਤੇ ਪਿੱਠਵਰਤੀ ਸੰਗੀਤ ਲਈ ਡੇਨੀਅਲ ਬੀ. ਜੌਰਜ ਨੂੰ ਸਨਮਾਨਿਤ ਕੀਤਾ ਗਿਆ ਹੈ। 

ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਦੇ ਹੱਕ ’ਚ ਪ੍ਰਦਰਸ਼ਨ

ਪਟਿਆਲਾ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੇ ਹੱਕ ਵਿਚ ਮੁਜ਼ਾਹਰਾ ਕਰ ਕੇ ਭਾਸ਼ਾਈ ਆਜ਼ਾਦੀ ਦਾ ਹੋਕਾ ਦਿੱਤਾ। ਲਾਇਬ੍ਰੇਰੀ ਹਾਲ ਨੇੜੇ ਸ਼ਾਮ ਨੂੰ ਕੀਤੇ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਗੂਆਂ ਤੇ ਅਧਿਆਪਕਾਂ ਨੇ ਭਾਸ਼ਾ ਵਿਭਾਗ ਪੰਜਾਬ ਦੇ ਹਿੰਦੀ ਸਮਾਰੋਹ ਦੌਰਾਨ ਪੰਜਾਬੀ ਖ਼ਿਲਾਫ਼ ਬੋਲੇ ਗਏ ਨਿਰਾਦਰ ਭਰੇ ਸ਼ਬਦਾਂ ਦੀ ਆਲੋਚਨਾ ਕੀਤੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ‘ਇਕ ਰਾਸ਼ਟਰ ਇਕ ਭਾਸ਼ਾ’ ਨੂੰ ਉਤਸ਼ਾਹਿਤ ਕਰਨ ਦੇ ਦਿੱਤੇ ਬਿਆਨ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਇਸ ਨੂੰ ਭਾਸ਼ਾਵਾਂ ’ਤੇ ਹਮਲਾ ਕਰਾਰ ਦਿੱਤਾ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਭਾਰਤ ਵੱਖ-ਵੱਖ ਸੱਭਿਆਚਾਰਾਂ, 

ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਪ੍ਰਦਰਸ਼ਨੀ ਲਾਈ

ਨਵੀਂ ਦਿੱਲੀ,17 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਦੇ ਮੌਕੇ ਭਾਰਤੀ ਜਨਤਾ ਪਾਰਟੀ ਦਿੱਲੀ ਪ੍ਰਦੇਸ਼ ਨੇ ਅੱਜ ਮਾਨ ਸਿੰਘ ਰੋਡ ਰਾਜਪਥ ਕਰਾਸਿੰਗ ਪਾਰਕ ਵਿੱਚ ਇੱਕ ਪ੍ਰਦਰਸ਼ਨੀ ਲਗਾਈ। ਇਸ ਪ੍ਰਦਰਸ਼ਨੀ ’ਚ ਪ੍ਰਧਾਨ ਮੰਤਰੀ ਮੋਦੀ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਸੰਘਰਸ਼, ਉਨ੍ਹਾਂ ਦੇ ਰਾਜਨੀਤਿਕ ਸਫ਼ਰ ਅਤੇ ਉਨ੍ਹਾਂ ਦੀ ਕੁਰਬਾਨੀ, ਵਿਸ਼ਵ ’ਚ ਭਾਰਤ ਦੇ ਸਨਮਾਨ ਤੇ ਸਤਿਕਾਰ ਨੂੰ ਵਧਾਉਣ ਲਈ ਸੇਵਾਵਾਂ ਤੇ ਤਸਵੀਰਾਂ ਰਾਹੀਂ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਮਜ਼ਬੂਤ ਕਰਨ ਦੀਆਂ ਕਹਾਣੀਆਂ ਦੁਆਰਾ ਪ੍ਰਦਰਸ਼ਤ ਕੀਤੇ ਜਾਂਦੇ ਹਨ। ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਰਾਸ਼ਟਰੀ ਉਪ ਪ੍ਰਧਾਨ ਸ਼ਿਆਮ ਜਾਜੂ ਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕੀਤਾ।

ਨਹਿਰ ਵਿੱਚ ਪਾੜ; ਪੰਜਾਹ ਏਕੜ ਫ਼ਸਲ ਬਰਬਾਦ

ਮਾਨਸਾ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਸ ਸ਼ਹਿਰ ਕੋਲੋਂ ਲੰਘਦੀ ਨਹਿਰ ਮੂਸਾ ਬਰਾਂਚ ਦੇ ਬੁਰਜੀ ਨੰਬਰ 29 ਕੋਲ ਬੀਤੀ ਅੱਧੀ ਰਾਤ ਨੂੰ ਪਾੜ ਪੈਣ ਕਾਰਨ ਪੰਜਾਹ ਏਕੜ ਰਕਬੇ ’ਚ ਬੀਜੀ ਝੋਨੇ, ਨਰਮੇ ਅਤੇ ਸਬਜ਼ੀਆਂ ਦੀ ਫ਼ਸਲ ਬਰਬਾਦ ਹੋ ਗਈ। ਪਾੜ ਪੈਣ ਦਾ ਕਾਰਨ ਨਹਿਰ ਵਿੱਚ ਉੱਗੇ ਘਾਹ ਫੂਸ ਦੀ ਸਫ਼ਾਈ ਨਾ ਹੋਣਾ ਹੈ।

ਫੂਡ ਪ੍ਰੋਸੈਸਿੰਗ ਸਨਅਤ ਦੀਆਂ ਸਕੀਮਾਂ ਦਾ ਲਾਹਾ ਲੈਣ ਸਨਅਤਕਾਰ: ਹਰਸਿਮਰਤ

ਲੰਬੀ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੀਆਂ ਪੰਜਾਬ ’ਚ ਜੜ੍ਹਾਂ ਦੇ ਫੈਲਾਅ ਲਈ ਫੂਡ ਪ੍ਰੋਸੈਸਿੰਗ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਪਰਾਲਿਆਂ ਵਾਲਾ ‘ਟੌਨਿਕ’ ਤਿਆਰ ਕਰ ਲਿਆ ਹੈ। ਪਿੰਡ ਬਾਦਲ ਵਿੱਚ ਉਨ੍ਹਾਂ ਉਤਪਾਦਕਾਂ, ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਸਾਂਝੇ ਤੌਰ ’ਤੇ ਪੰਜਾਬ ਦੀ ਆਰਥਿਕ ਸਿਹਤ ਨੂੰ ਪ੍ਰਫੁੱਲਿਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ।

ਪੀਲੀਏ ਦੇ ਸ਼ੱਕੀ ਮਰੀਜ਼ਾਂ ਨੇ ਸਿਹਤ ਵਿਭਾਗ ਨੂੰ ‘ਤਾਪ’ ਚਾੜ੍ਹਿਆ

ਬਠਿੰਡਾ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਰਾਮਾਂ ਮੰਡੀ ਅਧੀਨ ਪੈਂਦੇ ਪਿੰਡ ਰਾਮਾਂ ’ਚ ਪੀਲੀਏ ਦੇ ਸ਼ੱਕੀ 36 ਮਰੀਜ਼ ਸਾਹਮਣੇ ਆਉਣ ’ਤੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਅੱਜ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਵੱਲੋਂ ਪਿੰਡ ਰਾਮਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨਾਲ ਗੁਰਜੀਤ ਸਿੰਘ ਐੱਸ.ਐੱਮ.ਓ. ਤਲਵੰਡੀ ਸਾਬੋ ਅਤੇ ਐੱਸ.ਐੱਮ.ਓ. ਰਾਮਾਂ ਡਾ. ਮਨਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਬੀਈਈ ਰੋਹਿਤ ਕੁਮਾਰ, ਹਰਵਿੰਦਰ ਤੇ ਮਦਨ ਲਾਲ ਐੱਸ.ਆਈ. ਹਾਜ਼ਰ ਸਨ। ਸਿਹਤ ਟੀਮ ਨੇ ਸਮੁੱਚੇ ਪਿੰਡ ਦਾ ਦੌਰਾ ਕੀਤਾ ਅਤੇ ਪਾਣੀ ਦੇ ਲੀਕੇਜ ਪੁਆਇੰਟ ਚੈੱਕ ਕੀਤੇ। ਪਿੰਡ ਨਿਵਾਸੀਆਂ ਨਾਲ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਗੱਲਬਾਤ ਕੀਤੀ ਗਈ। ਇਸ ਮਗਰੋਂ ਉਨ੍ਹਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਵਾਟਰ ਵਰਕਸ ਦਾ ਦੌਰਾ ਕੀਤਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0083109320
Copyright © 2019, Panjabi Times. All rights reserved. Website Designed by Mozart Infotech