ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ

ਸੇਕਰਡ ਗੇਮਜ਼-2 ’ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼

August 21, 2019 04:46 PM

ਅੰਮ੍ਰਿਤਸਰ,20 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨੈੱਟਫਲਿਕਸ ’ਤੇ ਦਿਖਾਈ ਜਾਂਦੀ ਵੈੱਬ ਸੀਰੀਜ਼ ਸੇਕਰਡ ਗੇਮਜ਼ ਸੀਜ਼ਨ-2 ਦੇ ਇਕ ਦ੍ਰਿਸ਼ ’ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਉਂਦਿਆਂ ਇਸ ਦ੍ਰਿਸ਼ ਨੂੰ ਹਟਾਉਣ ਦੀ ਮੰਗ ਕੀਤੀ ਹੈ। ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਦ੍ਰਿਸ਼ ਨਾ ਹਟਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸੇਕਰਡ ਗੇਮਜ਼ ਸੀਜ਼ਨ-2 ਦੇ ਇਕ ਦ੍ਰਿਸ਼ ਵਿਚ ਸਿੱਖ ਕਕਾਰ ਕੜੇ ਦਾ ਅਪਮਾਨ ਦਿਖਾਇਆ ਗਿਆ ਹੈ। ਉਨ੍ਹਾਂ ਇਸ ਦ੍ਰਿਸ਼ ’ਤੇ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਧਰਮ ਵਿਚ ਕਕਾਰਾਂ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।

 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਫਗਵਾੜਾ ਗੋਲੀ ਕਾਂਡ: ਹਿੰਦੂ ਆਗੂਆਂ ਦੀ ਰਿਹਾਈ ’ਚ ਪੁਲੀਸ ਅੜਿੱਕਾ: ਜਨਰਲ ਸਮਾਜ

ਫਗਵਾੜਾ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :13 ਅਪਰੈਲ 2018 ਨੂੰ ਫਗਵਾੜਾ ਦੇ ਗੋਲ ਚੌਕ ’ਚ ਵਾਪਰੇ ਗੋਲੀ ਕਾਂਡ ਦੌਰਾਨ ਜੇਲ੍ਹ ’ਚ ਫ਼ਸੇ ਕੁਝ ਹਿੰਦੂ ਨੇਤਾਵਾਂ ਦੀ ਰਿਹਾਈ ਲਈ ਹਿੰਦੂ ਸੰਗਠਨਾਂ ਤੇ ਜਨਰਲ ਸਮਾਜ ਦੇ ਆਗੂਆਂ ਦੀ ਮੀਟਿੰਗ ਅੱਜ ਹਨੂੰਮਾਨਗੜ੍ਹੀ ਵਿਚ ਹੋਈ।

ਆਦਮਪੁਰ ਇਲਾਕੇ ਵਿਚ ਚੋਰਾਂ ਦਾ ਕਹਿਰ

ਆਦਮਪੁਰ ਦੋਆਬਾ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਆਦਮਪੁਰ ਪੁਲੀਸ ਸਟੇਸ਼ਨ ਅਧੀਨ ਪੈਂਦੇ ਪਿੰਡਾਂ ਵਿਚ ਚੋਰਾਂ ਦਾ ਕਹਿਰ ਲਗਾਤਾਰ ਜਾਰੀ ਹੈ। ਪੁਲੀਸ ਵਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਲੋਕ ਸਹਿਮੇ ਹੋਏ ਨਜ਼ਰ ਆ ਰਹੇ ਹਨ।

ਖੜ੍ਹੀ ਟਰਾਲੀ ’ਚ ਕਾਰ ਵੱਜੀ; ਔਰਤ ਦੀ ਮੌਤ

ਫਗਵਾੜਾ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅੱਜ ਸ਼ਾਮ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਇੱਕ ਕਾਰ ਦੇ ਖੜ੍ਹੀ ਟਰਾਲੀ ’ਚ ਵੱਜਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਮੈਂਬਰ ਜ਼ਖ਼ਮੀ ਹੋ ਗਿਆ। ਮ੍ਰਿਤਕ ਔਰਤ ਦੀ ਪਛਾਣ ਸ਼ੋਭਾ ਪਤਨੀ ਮੁਰਲੀ ਵਾਸੀ ਚੇਨਈ ਵਜੋਂ ਹੋਈ ਹੈ ਜਦਕਿ ਜ਼ਖ਼ਮੀ ਦੀ ਪਛਾਣ ਦਲੀਪ ਕੁਮਾਰ ਵਾਸੀ ਦਿੱਲੀ ਵਜੋਂ ਹੋਈ ਹੈ।

ਉਧਾਰ ਨਾ ਮੋੜਨ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ

ਫਗਵਾੜਾ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇੱਕ ਵਿਅਕਤੀ ਵੱਲੋਂ ਫ਼ਾਇਨਾਂਸ ਕੰਪਨੀ ਤੋਂ ਵਿਆਜ ’ਤੇ ਪੈਸੇ ਲੈ ਕੇ ਅਗਾਂਹ ਦੇਣ ਅਤੇ ਉਸ ਦੀ ਵਸੂਲੀ ਨਾ ਹੋਣ ਕਾਰਨ ਉਕਤ ਵਿਅਕਤੀ ਵੱਲੋਂ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਮ੍

ਸ਼ਿਵ ਸੈਨਾ ਆਗੂ ਵਲੋਂ ਖ਼ੁਦਕੁਸ਼ੀ

ਫਗਵਾੜਾ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇੱਥੋਂ ਦੇ ਮੁਹੱਲਾ ਹਰਕ੍ਰਿਸ਼ਨ ਨਗਰ ਵਿਖੇ ਸ਼ਿਵ ਸੈਨਾ ਦੇ ਇਕ ਆਗੂ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਸੰਜੀਵ ਤ੍ਰੇਹਨ ਵਜੋਂ ਹੋਈ ਹੈ। ਐੱਸਐੱਚਓ ਸਿਟੀ ਓਂਕਾਰ ਸਿੰਘ ਬਰਾੜ ਨੇ ਦੱਸਿਆ

ਰਸੋਈ ਗੈਸ ਕੀਮਤਾਂ ’ਚ ਵਾਧੇ ਖਿਲਾਫ਼ ਰੋਸ ਪ੍ਰਦਰਸ਼ਨ

ਗੁਰਦਾਸਪੁਰ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ਼ ਮਹਿਲਾ ਕਾਂਗਰਸ ਕਮੇਟੀ ਦੀਆਂ ਕਾਰਕੁਨਾਂ ਨੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਕੌਰ ਰੰਧਾਵਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਮਹਿਲਾਵਾਂ ਨੇ ਖਾਲ੍ਹੀ ਸਿਲੰਡਰ ਵੀ ਫੜੇ ਹੋਏ ਸਨ।

ਫਤਿਆਬਾਦ ਦੀ ਪਰਨੀਤ ਕੌਰ ਬਣੀ ਜੱਜ

ਸ੍ਰੀ ਗੋਇੰਦਵਾਲ ਸਾਹਿਬ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਸਿਵਲ ਸਰਵਿਸਜ਼ (ਜੁਡੀਸ਼ਲ ) ਪ੍ਰੀਖਿਆ 2020 ਦੇ ਐਲਾਨੇ ਨਤੀਜਿਆਂ ਵਿੱਚੋਂ ਪਰਨੀਤ ਕੌਰ ਸਪੁੱਤਰੀ ਸਾਬਕਾ ਮੰਡਲ ਅਫਸਰ ਸ਼ਿੰਦਰ ਸਿੰਘ ਦੀ ਲੜਕੀ ਅਤੇ ਕਸਬਾ ਫਤਿਆਬਾਦ ਦੇ ਡਾਕਟਰ ਬਲਬੀਰ ਸਿੰਘ ਦੀ ਨੂੰਹ ਅਤੇ ਡਾਕਟਰ ਰਾਹੁਲ ਸਿੰਘ ਪਤਨੀ ਨੇ ਪੰਜਾਬ ਭਰ ’ਚੋਂ 11ਵਾਂ ਸਥਾਨ ਹਾਸਿਲ ਕਰ ਕੇ ਆਪਣੇ ਪਿਤਾ ਅਤੇ ਆਪਣੇ ਸਹੁਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।ਪਰਨੀਤ ਕੌਰ ਦੇ ਪਿਤਾ

ਮਹਿੰਗਾਈ ਨੇ ਲੋਕਾਂ ਦੀ ਕਰਵਾਈ ਤੌਬਾ

ਨਡਾਲਾ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸਿਖਰਾਂ ਨੂੰ ਛੂਹ ਰਹੀ ਮਹਿੰਗਾਈ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਇਸ ਸਬੰਧੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਲਾਡੀ, ਚੇਅਰਮੈਨ ਸੁਖਦੇਵ ਸਿੰਘ ਫੁੱਲ, ਸੈਕਟਰੀ ਡਾ. ਸੰਦੀਪ ਕੁਮਾਰ ਤੇ ਪ੍ਰੈਸ ਸੈਕਟਰੀ ਸਤਪਾਲ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਇਕੋ ਵਾਰੀ 146 ਰੁਪਏ ਵਧਾ ਦੇਣ ਦੇ ਬਾਅਦ ਗਰੀਬਾਂ ਦੇ ਚੁੱਲ੍ਹੇ ਠੰਢੇ ਪੈ ਗਏ ਹਨ। ਪੰਜਾਬ ਦੇ ਲੋਕ ਬਿਜਲੀ ਦੇ ਵਧਾਏ ਬਿੱਲਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਮਾਰ ਸਹਿ ਰਹੇ ਹਨ। ਇਕ ਸਧਾਰਨ ਛੋਟੇ ਘਰ ਦਾ ਮਾਲਕ 10 ਹਜ਼ਾਰ ਰੁਪਏ ਬਿੱਲ ਤਾਰ ਰਿਹਾ ਹੈ।

ਨਾਟਸ਼ਾਲਾ ’ਚ ਖੇਡਿਆ ਨਾਟਕ ‘ਸਾਕਾ ਜੱਲ੍ਹਿਆਂਵਾਲਾ ਬਾਗ਼’

ਅੰਮ੍ਰਿਤਸਰ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਨਾਟਸ਼ਾਲਾ ਵਿੱਚ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਆਰ.ਐਫ.ਐੱਸ. ਅਧਿਕਾਰੀ ਨਵਦੀਪ ਸਿੰਘ ਸੂਰੀ ਅਤੇ ਫਿਲਮੀ ਅਦਾਕਾਰਾ ਦੀਪਾ ਸਾਹੀ ਨੇ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਲਿਖਤ ਅਤੇ ਜਸਵੰਤ ਸਿੰਘ ਮਿੰਟੂ ਨਿਰਦੇਸ਼ਿਤ ਨਾਟਕ ਸਾਕਾ ਜੱਲ੍ਹਿਆਂਵਾਲਾ ਬਾਗ਼ ਦੇਖਿਆ। ਜਿਸ ਵਿੱਚ 1919 ’ਚ ਵਾਪਰੇ ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦਾ ਸਜੀਵ ਚਿਤਰਨ ਕੀਤਾ ਗਿਆ ਹੈ।
ਨਾਟਕ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰਾਂ ਅੰਗਰੇਜ਼ ਪੁਲੀਸ ਅਫਸਰ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਨਿਹੱਥੇ ਮਾਸੂਮ ਬੱਚਿਆਂ, ਬੁੱਢਿਆਂ, ਨੌਜਵਾਨਾਂ ਤੇ ਔਰਤਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ।

ਸੱਭਿਆਚਾਰਕ ਸਾਂਝ ਵਧਾਉਣ ’ਚ ਸਫ਼ਲ ਰਿਹਾ ‘ਖੇਤਰੀ ਸਰਸ ਮੇਲਾ’

ਗੁਰਦਾਸਪੁਰ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ‘ਖੇਤਰੀ ਸਰਸ ਮੇਲੇ’ ਦੇ 12 ਵੇਂ ਦਿਨ ਅੱਜ ਲੋਕਾਂ ਨੇ ਵੱਡੀ ਗਿਣਤੀ ਵਿੱਚ ਮੇਲੇ ਵਿਚ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹਲਕਾ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਤੇ ਚੇਅਰਮੈਨ ਬਲਜੀਤ ਸਿੰਘ ਪਾਹੜਾ ਨੇ ਵਿਸ਼ੇਸ਼ ਤੌਰ ’ਤੇ ਮੇਲੇ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਸਭ ਨੇ ਇਸ ਖੇਤਰੀ ਸਰਸ ਮੇਲੇ ਵਿਚ 22 ਰਾਜਾਂ ਵਿੱਚੋਂ ਆਏ ਹੁਨਰਮੰਦ ਕਾਰੀਗਰਾਂ ਦੇ ਲਗਾਏ ਵੱਖ-ਵੱਖ ਸਟਾਲ ਤੇ ਸੱਭਿਆਚਾਰਕ ਸਮਾਗਮ ਦੇਖਿਆ।

ਪਰਵਾਸੀ ਪੰਛੀਆਂ ਨੇ ਸੇਮ ਮਾਰੇ ਖੇਤਾਂ ’ਚ ਲਾਈਆਂ ਰੌਣਕਾਂ

ਗੁਰਦਾਸਪੁਰ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੱਛਮ ਸਮੇਤ ਹੋਰਨਾਂ ਦੂਰ-ਦੁਰਾਡੇ ਮੁਲਕਾਂ ਤੋਂ ਆਉਣ ਵਾਲਿਆਂ ਪਰਵਾਸੀ ਪੰਛੀਆਂ ਨੇ ਸਰਹੱਦ ਨੇੜੇ ਸੇਮ ਮਾਰੇ ਖੇਤਾਂ ’ਚ ਰੌਣਕਾਂ ਲਾਈਆਂ ਹੋਈਆਂ ਹਨ। ਗਰਮ ਰੁੱਤ ਆਉਣ ’ਤੇ ਇਹ ਪੰਛੀ ਆਪਣੇ ਮੁਲਕਾਂ ਨੂੰ ਉਡਾਰੀ ਮਾਰ ਜਾਂਦੇ ਹਨ। ਗੌਰਤਲਬ ਹੈ ਕਿ ਪਹਿਲਾਂ ਪਰਵਾਸੀ ਪੰਛੀਆਂ ਨੂੰ ਬਹਿਰਾਮਪੁਰ ਰੋਡ ਸਥਿਤ ਇਤਿਹਾਸਕ ਕੇਸ਼ੋਪੁਰ-ਮਿਆਣੀ ਛੰਭ ਵਿੱਚ ਵੇਖਿਆ ਜਾਂਦਾ ਸੀ। ਜਿਥੇ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਪਰਵਾਸੀ ਪੰਛੀਆਂ ਦੀ ਆਮਦ ਹੋਣ ਕਾਰਨ ਲੋਕਾਂ ਲਈ ਇਲਾਕਾ ਸਰਦ ਮੌਸਮ ਦੌਰਾਨ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਲੇਕਿਨ ਪਿਛਲੇ ਕੁਝ ਸਾਲਾਂ ਤੋਂ ਪਰਵਾਸੀ ਪੰਛੀ ਛੰਭ ਤੋਂ ਇਲਾਵਾ ਸਰਹੱਦ ਨੇੜੇ ਵੀ ਖੇਤਾਂ ਅੰਦਰ ਵੇਖਿਆ ਜਾ ਰਿਹਾ ਹੈ।

ਧਾਰਮਿਕ ਪ੍ਰੀਖਿਆ: ਰਿਆੜਕੀ ਸਕੂਲ ਦੀ ਸਹਿਜਪ੍ਰੀਤ ਸੂਬੇ ’ਚੋਂ ਦੋਇਮ

ਕਾਦੀਆਂ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਰਿਆੜਕੀ ਪਬਲਿਕ ਸਕੂਲ ਤੁਗ਼ਲਵਾਲਾ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਪੱਤਰੀ ਰੇਸ਼ਮ ਸਿੰਘ ਮੁੰਨਣਕਲ੍ਹਾਂ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਧਾਰਮਿਕ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ਹੈ। ਪੰਜਵੀਂ ਜਮਾਤ ਦੀ ਸਹਿਜਪ੍ਰੀਤ ਕੌਰ ਪਹਿਲਾ ਦਰਜੇ ’ਚ ਇਹ ਕਾਮਯਾਬੀ ਹਾਸਲ ਕੀਤੀ। ਸਹਿਜਪ੍ਰੀਤ ਕੌਰ ਨੇ ਦਸਿਆ ਕਿ ਉਸਨੂੰ ਇਸ ਸਭ ਲਈ ਮਿਹਨਤ ਦੀ ਪ੍ਰੇਰਨਾ ਉਸ ਦੇ ਸਕੂਲ ਅਧਿਆਪਕ ਤੋਂ ਮਿਲੀ ਜਿਨ੍ਹਾਂ ਨੇ ਖ਼ੁਦ ਇਸ ਪ੍ਰੀਖਿਆ ਵਿੱਚ ਸੂਬੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ।

ਇੱਕ ਅਧਿਆਪਕਾ ਸਰਕਾਰੀ, ਜਿਸ ਤੋਂ ਪਰਸ ਖੋਹ ਕੇ ਭੱਜਿਆ ਪਟਵਾਰੀ

ਮਾਨਸਾ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਆ ਰਹੀ ਸਰਕਾਰੀ ਸਕੂਲ ਦੀ ਅਧਿਆਪਕਾ ਤੋਂ ਪਰਸ ਖੋਹ ਕੇ ਭੱਜਣ ਵਾਲੇ ਨਹਿਰੀ ਪਟਵਾਰੀ ਨੂੰ ਮਾਨਸਾ ਪੁਲੀਸ ਨੇ ਬਾਜ਼ਾਰ ਵਿਚ ਹੀ ਕਾਬੂ ਕਰ ਲਿਆ। ਪੁਲੀਸ ਨੇ ਉਸ ਤੇ ਉਸ ਦੇ ਸਾਥੀ ਦਾ ਪੁਲੀਸ ਰਿਮਾਂਡ ਹਾਸਲ ਕਰਨ ਲਈ ਅਦਾਲਤੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਵਾਟਰ ਵਰਕਸ ਦੇ ਵਾਰਡ ਨੰਬਰ ਛੇ ਦੇ ਮੁਨੀਸ਼ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਉਸ ਦੀ ਪਤਨੀ ਰੀਨਾ ਗੁਪਤਾ ਪਿੰਡ ਖਾਰਾ ਦੇ ਸਕੂਲ ਵਿਚ ਅਧਿਆਪਕਾ ਹੈ। ਉਹ ਅੱਜ ਕਰੀਬ 4 ਵਜੇ ਸ਼ਾਮ ਸਕੂਲੋਂ ਵਾਪਸ ਆਉਣ ਲਈ ਮਿਲੇਨੀਅਮ ਸਕੂਲ ਵਾਲੀ ਗਲੀ ਮੁੜੀ ਤਾਂ ਮੋਟਰਸਾਈਕਲ ’ਤੇ ਆਏ ਦੋ ਜਣੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪਰਸ ਵਿੱਚ 1500 ਰੁਪਏ ਅਤੇ ਆਧਾਰ ਕਾਰਡ ਆਦਿ ਸਨ। ਪਰਸ ਖੋਹਣ ਤੋਂ ਬਾਅਦ ਉਸ ਦੀ ਪਤਨੀ ਨੇ ਰੌਲਾ ਪਾਇਆ ਤਾਂ ਮੁਹੱਲਾ ਵਾਸੀਆਂ ਨੇ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕੀਤਾ ਪਰ ਉਹ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਗਾਇਬ ਹੋ ਗਏ।

ਸਰਕਾਰੀ ਯੋਜਨਾ ਮਾਲ ਵਿਭਾਗ ਦੀਆਂ ਘੁੰਮਣ-ਘੇਰੀਆਂ ’ਚ ਉਲਝੀ

ਗੁਰੂਸਰ ਸੁਧਾਰ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਹਵਾਈ ਸੈਨਾ ਦੀ ਹਲਵਾਰਾ ਹਵਾਈ ਪੱਟੀ ਨੂੰ ਕੌਮਾਂਤਰੀ ਹਵਾਈ ਅੱਡੇ ਵਜੋਂ ਵਿਕਸਤ ਕਰਨ ਦੀ ਸਰਕਾਰੀ ਯੋਜਨਾ ਮਾਲ ਵਿਭਾਗ ਦੀਆਂ ਘੁੰਮਣ-ਘੇਰੀਆਂ ਵਿਚ ਇਸ ਤਰ੍ਹਾਂ ਫਸ ਗਈ ਹੈ ਕਿ ਨੌਂ ਮਹੀਨੇ ਪਹਿਲਾਂ ਜਿੱਥੋਂ ਤੁਰੀ ਸੀ, ਮੁੜ ਉੱਥੇ ਹੀ ਪਹੁੰਚ ਗਈ ਹੈ। ਪ੍ਰਾਜੈਕਟ ਅਫ਼ਸਰ ਅਤੇ ਉਪ ਮੰਡਲ ਮੈਜਿਸਟ੍ਰੇਟ ਰਾਏਕੋਟ ਡਾਕਟਰ ਹਿਮਾਂਸ਼ੂ ਗੁਪਤਾ ਅਨੁਸਾਰ 17 ਫਰਵਰੀ ਨੂੰ ਪਿੰਡ ਐਤੀਆਣਾ ਵਿਚ ਮਾਲ ਵਿਭਾਗ ਵੱਲੋਂ ਮੁੜ ਵਿਸ਼ੇਸ਼ ਕੈਂਪ ਲਾਇਆ ਜਾਵੇਗਾ ਤਾਂ ਕਿ ਰਿਕਾਰਡ ਵਿਚ ਰਹਿ ਗਈਆਂ ਤਰੁੱਟੀਆਂ ਨੂੰ ਦਰੁਸਤ ਕੀਤਾ ਜਾ ਸਕੇ। ਯਾਦ ਰਹੇ ਪਿਛਲੇ ਸਾਲ ਵੀ 27 ਜੂਨ ਨੂੰ ਵਿਭਾਗ ਵੱਲੋਂ ਨਾਇਬ ਤਹਿਸੀਲਦਾਰ ਜਸਵੀਰ ਸਿੰਘ ਦੀ ਅਗਵਾਈ ਵਿਚ

ਭਗੌੜਿਆਂ ਨੂੰ ਭਜਾਉਣ ਵਾਲੇ ਮੁਲਜ਼ਮਾਂ ’ਚੋਂ ਇੱਕ ਕਾਬੂ

ਫ਼ਿਰੋਜ਼ਪੁਰ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੁਲੀਸ ਪਾਰਟੀ ਉੱਪਰ ਕਥਿਤ ਫਾਇਰਿੰਗ ਕਰ ਕੇ ਦੋ ਭਗੌੜੇ ਮੁਲਜ਼ਮਾਂ ਨੂੰ ਭਜਾਉਣ ਦਾ ਮਾਮਲਾ ਥਾਣਾ ਮਮਦੋਟ ਨੇ ਦਰਜ ਕਰ ਲਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਭਜਾਉਣ ਵਾਲੇ ਮੁਲਜ਼ਮਾਂ ’ਚੋਂ ਜਿਹੜੇ ਇਕ ਮੁਲਜ਼ਮ ਦੀ ਪਛਾਣ ਪੁਲੀਸ ਨੇ ਨਸੀਬ ਸੰਧੂ ਵਜੋਂ ਕੀਤੀ ਸੀ, ਉਸ ਨੂੰ ਵੀ ਹੁਣ ਕਥਿਤ ਸਿਆਸੀ ਦਬਾਅ ਹੇਠ ਅਣਪਛਾਤੇ ਮੁਲਜ਼ਮਾਂ ’ਚ ਸ਼ਾਮਲ ਕਰ ਲਿਆ ਗਿਆ ਹੈ। ਪੁਲੀਸ ਸੰਦੇਸ਼ ਵਿਚ ਸਾਫ਼ ਤੌਰ ’ਤੇ ਪੁਲੀਸ ’ਤੇ ਫਾਇਰਿੰਗ ਕਰਨ ਦਾ ਵੀ ਵੇਰਵਾ ਮੌਜੂਦ ਹੈ ਪਰ ਬਾਅਦ ਵਿਚ ਦਰਜ ਕੀਤੀ ਐੱਫਆਈਆਰ ਵਿਚ ਪੁਲੀਸ ਫਾਇਰਿੰਗ ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਨਾ ਹੀ ਨਸੀਬ ਸੰਧੂ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਨਸੀਬ ਸੰਧੂ ਗੁਰੂਹਰਸਹਾਏ ਇਲਾਕੇ ਦੇ ਵੱਡੇ ਸਿਆਸੀ ਲੀਡਰ ਦਾ ਨਜ਼ਦੀਕੀ ਕਿਹਾ ਜਾਂਦਾ ਹੈ।

ਹਥਿਆਰਬੰਦ ਲੁਟੇਰਿਆਂ ਨੇ ਗਹਿਣੇ ਤੇ ਨਕਦੀ ਲੁੱਟੀ

ਅੰਮ੍ਰਿਤਸਰ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਛੇਹਰਟਾ ਦੇ ਖੰਡਵਾਲਾ ਇਲਾਕੇ ਵਿਚ ਅੱਜ ਸ਼ਾਮ ਚਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਇਕ ਸੁਨਿਆਰੇ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ’ਤੇ ਲਗਪਗ ਸਾਢੇ ਤਿੰਨ ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਲਈ। ਇੱਥੋਂ ਭੱਜਣ ਵੇਲੇ ਲੁਟੇਰਿਆਂ ਨੇ ਹਵਾ ਵਿਚ ਗੋਲੀ ਵੀ ਚਲਾਈ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਪੁਲੀਸ ਵੱਲੋਂ ਲੁਟੇਰਿਆਂ ਦੀ ਸ਼ਨਾਖ਼ਤ ਵਾਸਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਹਾਸਲ ਕੀਤੀ ਜਾ ਰਹੀ ਹੈ। ਪੁਲੀਸ ਦੇ ਸਹਾਇਕ ਕਮਿਸ਼ਨਰ ਦੇਵ ਦੱਤ ਨੇ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦੀ ਟੀਮ ਵੀ ਸੱਦੀ ਗਈ ਹੈ, ਜੋ ਸਬੂਤ ਇਕੱਠੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਲੁਟੇਰਿਆਂ ਬਾਰੇ ਕਈ ਤੱਥ ਮਿਲੇ ਹਨ ਅਤੇ ਪੁਲੀਸ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਵੇਗੀ।

ਟਰਾਲੀ ਤੇ ਜੇਸੀਬੀ ਮਸ਼ੀਨ ਜ਼ਬਤ

ਨੰਗਲ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਿੰਡ ਤਲਵਾੜਾ ਦੇ ਸਮਾਜ ਸੇਵੀ ਐਡਵੋਕੇਟ ਸ਼ਿਵ ਕੁਮਾਰ ਮੇਹਰ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਤਲੁਜ ਦਰਿਆ ਦੇ ਕੰਢੇ ਤੋਂ ਪਿੰਡ ਦੀ ਖੱਡ ਵਿਚੋਂ ਕਥਿਤ ਤੌਰ ’ਤੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਨੂੰ ਉਜਾਗਰ ਕੀਤਾ ਅਤੇ ਇਸ ਮਾਮਲੇ ਦੀ ਇਤਲਾਹ ਨੰਗਲ ਪੁਲੀਸ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲੀਸ ਨੇ ਇਕ ਜੇਸੀਬੀ ਤੇ ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲਿਆ। ਐਡਵੋਕੇਟ ਸ਼ਿਵ ਕੁਮਾਰ ਮੇਹਰ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਕਥਿਤ ਤੌਰ ’

ਪਾਬੰਦੀ ਦੇ ਹੁਕਮ ਜਾਰੀ

ਫਤਹਿਗੜ੍ਹ ਸਾਹਿਬ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤ ਕੌਰ ਗਿੱਲ ਨੇ ਸੈਂਟਰਲ ਬੋਰਡ ਆਫ਼ ਸੈਕੰਡਰੀ ਸਿੱਖਿਆ ਵੱਲੋਂ ਜ਼ਿਲ੍ਹੇ ਵਿਚ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਵਿਚ 10ਵੀਂ ਅਤੇ 12ਵੀਂ ਜਮਾਤ ਦੀਆਂ

ਵਿਸ਼ਵ ਯੂਨੀਵਰਸਿਟੀ ਵੱਲੋਂ ਕੌਮੀ ਖੋਜਾਰਥੀ ਮਿਲਣੀ

ਫ਼ਤਹਿਗੜ੍ਹ ਸਾਹਿਬ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵੱਲੋਂ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਪਟਿਆਲਾ ਚੈਪਟਰ ਦੇ ਸਹਿਯੋਗ ਨਾਲ ‘ਅੰਤਰ-ਅਨੁਸ਼ਾਸਨੀ ਖੋਜ ਵਿਚ ਸਮਕਾਲੀ ਰੁਝਾਨ ਅਤੇ ਚੁਣੌਤੀਆਂ ਵਿਸ਼ੇ ‘ਤੇ ਰਾਸ਼ਟਰੀ ਖੋਜਾਰਥੀ ਮਿਲਣੀ ਕਰਵਾਈ ਗਈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਉਲੀਕੀ ਇਸ ਰਾਸ਼ਟਰੀ ਖੋਜਾਰਥੀ ਮਿਲਣੀ ਦੇ ਕਨਵੀਨਰ ਡਾ. ਐੱਸ.ਐੱਸ. ਬਿਲਿੰਗ

ਲੌਂਗੋਵਾਲ ’ਚ ਸਕੂਲ ਵੈਨ ਨੂੰ ਅੱਗ ਲੱਗੀ, 4 ਬੱਚੇ ਜਿਊਂਦੇ ਸੜੇ

ਸੰਗਰੂਰ/ਲੌਂਗੋਵਾਲ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਅੱਜ ਸਕੂਲ ਵਿੱਚੋਂ ਨਿਕਲਣ ਸਾਰ ਹੀ ਸਿੱਧਸਰ ਰੋਡ ਉੱਤੇ ਮਾਰੂਤੀ ਸਕੂਲ ਵੈਨ ਜੋ ਬੱਚਿਆਂ ਨਾਲ ਭਰੀ ਹੋਈ ਸੀ, ਨੂੰ ਅਚਾਨਕ ਅੱਗ ਲੱਗ ਗਈ ਅਤੇ ਇਸ ਦਰਦਨਾਕ ਹਾਦਸੇ ਵਿੱਚ ਚਾਰ ਬੱਚੇ ਜਿਊਂਦੇ ਸੜ ਗਏ। ਮ੍ਰਿਤਕਾਂ ਵਿੱਚ ਤਿੰਨ ਸਾਲ ਦੀ ਬੱਚੀ ਵੀ ਸ਼ਾਮਲ ਹੈ। ਇਹ ਵੈਨ ਸਿਮਰਨ ਪਬਲਿਕ ਸਕੂਲ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਦੀ ਸੀ, ਜੋ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਟਰਾਂਸਪੋਰਟ ਤੇ ਟਰੈਫਿਕ ਨਿਯਮਾਂ ਦੀ ਉਡਾਈਆਂ ਜਾ ਰਹੀਆਂ ਧੱਜੀਆਂ ਅਤੇ ਸਰਕਾਰੀ ਮਹਿਕਮਿਆਂ ਦੀ ਕਾਰਗੁਜ਼ਾਰੀ ’ਤੇ ਚਰਚਾ ਛਿੜ ਗਈ। ਪੁਲੀਸ ਨੇ ਲੋਕ ਰੋਹ ਅੱਗੇ ਝੁਕਦਿਆਂ ਸਕੂਲ ਮਾਲਕ ਅਤੇ ਵੈਨ ਦੇ ਡਰਾਈਵਰ ਵਿਰੁੱਧ ਧਾਰਾ 302 ਕਤਲ ਕੇਸ ਲਾ ਦਿੱਤੀ ਹੈ। ਬਾਅਦ ਵਿੱਚ ਬੱਚਿਆਂ ਦੀਆਂ ਲਾਸ਼ਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਲਾਸ਼ਾਂ ਦੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0091652847
Copyright © 2020, Panjabi Times. All rights reserved. Website Designed by Mozart Infotech