ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਮੋਦੀ ਨਾਲ ਕਸ਼ਮੀਰ ਬਾਰੇ ਗੱਲਬਾਤ ਕਰਨਗੇ ਟਰੰਪ

August 22, 2019 06:12 PM

ਵਾਸ਼ਿੰਗਟਨ,21 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫਰਾਂਸ ਵਿਚ ਜੀ7 ਸਿਖ਼ਰ ਸੰਮੇਲਨ ਦੌਰਾਨ ਕਸ਼ਮੀਰ ਮੁੱਦੇ ਬਾਰੇ ਗੱਲਬਾਤ ਕਰਨਗੇ ਤੇ ਭਾਰਤ-ਪਾਕਿ ਤਣਾਅ ਘਟਾਉਣ ਦਾ ਯਤਨ ਕਰਨਗੇ। ਵ੍ਹਾਈਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ ਵਿਚ ਸ਼ਾਂਤੀ ਕਾਇਮੀ ਲਈ ਯਤਨ ਕਰ ਕੇ ਖੁਸ਼ੀ ਹੋਵੇਗੀ। ਟਰੰਪ ਦੀ ਇਹ ਪ੍ਰਤੀਕਿਰਿਆ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੱਖੋ-ਵੱਖਰੇ ਪੱਧਰ ’ਤੇ ਗੱਲਬਾਤ ਕਰਨ ਤੋਂ ਬਾਅਦ ਸਾਹਮਣੇ ਆਈ ਹੈ। ਟਰੰਪ ਨੇ ਕਿਹਾ ਕਿ ਉਹ ਹਫ਼ਤੇ ਦੇ ਅੰਤ ’ਚ ਫਰਾਂਸ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਹੋਣਗੇ। ਉਨ੍ਹਾਂ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਵੀ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਕਰ ਕੇ ਗਏ ਹਨ ਤੇ ਦੋਵਾਂ ਨਾਲ ਚੰਗਾ ਤਾਲਮੇਲ ਬਣ ਗਿਆ ਹੈ। ਟਰੰਪ ਨੇ ਕਿਹਾ ਕਿ ਕਸ਼ਮੀਰ ਬਹੁਤ ਗੁੰਝਲਦਾਰ ਮਸਲਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿ ਲੰਮੇ ਸਮੇਂ ਤੋਂ ਇਕ ਦੂਜੇ ਵਿਰੁੱਧ ਵੱਡੇ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮਸਲੇ ਨੂੰ ਸੁਲਝਾਉਣ ਲਈ ਉਹ ਪੂਰਾ ਜ਼ੋਰ ਲਾਉਣਗੇ। ਟਰੰਪ ਨੇ ਨਾਲ ਹੀ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਟਕਰਾਅ ਦਾ ਇਕ ਮੁੱਖ ਕਾਰਨ ਧਰਮ ਵੀ ਹੈ ਤੇ ਇਹ ਗੁੰਝਲਦਾਰ ਵਿਸ਼ਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਗੜਬੜੀ ਦੇ ਸ਼ਿਕਾਰ ਅਫ਼ਗਾਨਿਸਤਾਨ ਵਿਚੋਂ ਅਮਰੀਕੀ ਫ਼ੌਜਾਂ ਪੂਰੀ ਤਰ੍ਹਾਂ ਨਹੀਂ ਨਿਕਲਣਗੀਆਂ। ਟਰੰਪ ਨੇ ਕਿਹਾ ਕਿ ਅਮਰੀਕਾ ਉੱਥੇ ‘ਕਿਸੇ ਨਾ ਕਿਸੇ ਨੂੰ ਰੱਖੇਗਾ ਤਾਂ ਕਿ ਤਾਲਿਬਾਨ ਮੁੜ ਕਬਜ਼ਾ ਨਾ ਜਮਾ ਸਕੇ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਸਾਊਦੀ ਅਰਬ ’ਚ ਤੇਲ ਕੰਪਨੀ ਅਰਾਮਕੋ ’ਤੇ ਡਰੋਨ ਹਮਲੇ

ਦੁਬਈ,14 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਊਦੀ ਅਰਬ ’ਚ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਪ੍ਰੋਸੈਸਿੰਗ ਕੰਪਨੀ ਅਰਾਮਕੋ ਦੇ ਦੋ ਪਲਾਂਟਾਂ ’ਤੇ ਸ਼ਨਿਚਰਵਾਰ ਤੜਕੇ ਡਰੋਨਾਂ ਰਾਹੀਂ ਹਮਲੇ ਕੀਤੇ ਗਏ। ਸਾਊਦੀ ਅਰਬ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਹਮਲੇ ਕਾਰਨ ਆਲਮੀ ਪੱਧਰ ’ਤੇ ਤੇਲ ਸਪਲਾਈ ਲਈ ਅਹਿਮ ਪ੍ਰੋਸੈਸਰ ’ਚ ਭਿਆਨਕ ਅੱਗ ਲੱਗ ਗਈ। ਇਹ ਹਮਲੇ ਅਬਕੈਕ ਅਤੇ ਖੁਰਾਇਸ ਤੇਲ ਰਿਫਾਇਨਰੀਆਂ ’ਚ ਹੋਏ ਹਨ। ਯਮਨ ਦੇ ਹੂਥੀ ਬਾਗ਼ੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਹੈ। ਗੁੱਟ ਦੇ ਅਲ-ਮਸੀਰਾ ਟੀਵੀ ਨੇ ਕਿਹਾ ਕਿ ਬਾਗ਼ੀਆਂ ਨੇ

ਟਰੰਪ ਵੱਲੋਂ ਹਮਜ਼ਾ ਬਿਨ ਲਾਦੇਨ ਦੀ ਮੌਤ ਦੀ ਪੁਸ਼ਟੀ

ਵਾਸ਼ਿੰਗਟਨ,14 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਅਲ-ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਟਰੰਪ ਨੇ ਇਕ ਬਿਆਨ ਵਿੱਚ ਕਿਹਾ ਕਿ ਅਲ-ਕਾਇਦਾ ਦੇ ਚੋਟੀ ਦੇ ਆਗੂ ਅਤੇ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੀ ਮੌਤ ਅਫ਼ਗਾਨਿਸਤਾਨ-ਪਾਕਿਸਤਾਨ ਖੇਤਰ ਵਿੱਚ ਅਮਰੀਕਾ ਦੇ ਅੱਤਿਵਾਦ ਵਿਰੋਧੀ ਅਪ੍ਰੇਸ਼ਨ ਵਿੱਚ ਹੋਈ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਨੇ ਇਹ ਨਹੀਂ ਦੱਸਿਆ ਕਿ ਹਮਜ਼ਾ ਦੀ ਮੌਤ ਅਸਲ ਵਿੱਚ ਕਿਸ ਜਗ੍ਹਾ ਅਤੇ ਕਿਨ੍ਹਾਂ ਹਾਲਾਤ ਵਿੱਚ ਹੋਈ। ਉਨ੍ਹਾਂ ਕਿਹਾ ਕਿ ਹਮਜ਼ਾ ਕਈ ਦਹਿਸ਼ਤਗਰਦ ਜਥੇਬੰਦੀਆਂ ਨਾਲ ਮਿਲ ਕੇ ਯੋਜਨਾਬੰਦੀ ਕਰਨ ਲਈ ਜ਼ਿੰਮੇਵਾਰ ਸੀ।

ਕਾਦਰੀ ਵੱਲੋਂ ਸਿਆਸਤ ਤੇ ਪਾਰਟੀ ਛੱਡਣ ਦਾ ਐਲਾਨ

ਲਾਹੌਰ,14 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨੀ ਮੌਲਵੀ ਤਾਹਿਰੁਲ ਕਾਦਰੀ ਨੇ ਅੱਜ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ। ਉਸ ਨੇ ਪਾਕਿਤਸਾਨ ਆਵਾਮੀ ਤਹਿਰੀਕ ਪਾਰਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੈਨੇਡਾ ਰਹਿੰਦੇ ਕਾਦਰੀ (68) ਨੇ ਇਹ ਐਲਾਨ ਇਕ ਵੀਡੀਓ ਮੈਸੇਜ ਰਾਹੀਂ ਕੀਤਾ। ਹਾਲਾਂਕਿ, ਉਸ ਨੇ ਉਕਤ ਫ਼ੈਸਲੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ। ਕੈਨੇਡਾ ਤੋਂ ਜਾਰੀ ਵੀਡੀਓ ਮੈਸੇਜ ਵਿੱਚ ਕਾਦਰੀ ਨੇ ਕਿਹਾ, ‘‘ਮੈਂ ਪਾਕਿਸਤਾਨੀ ਸਿਆਸਤ, ਸਿਆਸੀ ਗਤੀਵਿਧੀਆਂ ਅਤੇ ਆਵਾਮੀ ਤਹਿਰੀਕ ਪਾਰਟੀ ਦੇ ਚੇਅਰਮੈਨ ਦਾ ਅਹੁਦਾ ਛੱਡ ਰਿਹਾ ਹਾਂ। ਮੈਂ ਪਾਰਟੀ ਦੀ ਲੀਡਰਸ਼ਿਪ ਆਪਣੇ ਪੁੱਤਰਾਂ ਨੂੰ ਨਹੀਂ ਦੇ ਰਿਹਾ ਬਲਕਿ ਸਾਰੀ ਤਾਕਤ ਪਾਰਟੀ ਦੀ ਕੌਂਸਲ ਨੂੰ ਦੇ ਰਿਹਾ ਹਾਂ।’’

ਪਾਕਿਸਤਾਨ ਵੱਲੋਂ ਭਾਰਤੀ ਉੱਪ ਹਾਈ ਕਮਿਸ਼ਨਰ ਤਲਬ

ਇਸਲਾਮਾਬਾਦ:,14 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੰਟਰੋਲ ਰੇਖਾ ਨੇੜੇ ਗੋਲਬੰਦੀ ਦੀ ਉਲੰਘਣਾ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਜਾਣ ਦੇ ਰੋਸ ਵਜੋਂ ਅੱਜ ਪਾਕਿਸਤਾਨ ਨੇ ਭਾਰਤੀ ਉੱਪ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ ਹੈ

ਭਾਰਤ ਦੀ ਹਰ ਹਿਮਾਕਤ ਦਾ ਜਵਾਬ ਦੇਵਾਂਗੇ: ਇਮਰਾਨ

ਇਸਲਾਮਾਬਾਦ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਭਾਰਤ ਦੀ ਹਰ ਹਿਮਾਕਤ ਦਾ ਪਾਕਿਸਤਾਨ ਵਲੋਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, ‘‘ਜੇਕਰ ਭਾਰਤ ਇੱਟ ਸੁੱਟੇਗਾ, ਤਾਂ ਅਸੀਂ ਪੱਥਰ ਨਾਲ ਜਵਾਬ ਦੇਵਾਂਗੇ।’’

ਪਾਕਿ ਵਲੋਂ ਅਤਿਵਾਦ ਦੇ ਖ਼ਤਰੇ ’ਤੇ ਭਾਰਤ ਨੇ ਚਿੰਤਾ ਪ੍ਰਗਟਾਈ

ਜਨੇਵਾ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਭਾਰਤ ਦੀ ਇੱਕ ਸੀਨੀਅਰ ਡਿਪਲੋਮੈਟ ਨੇ ਅੱਜ ਇੱਥੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਬਾਰੇ ਮੁਖੀ ਮਿਸ਼ੇਲ ਬੈਚਲੇਟ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਵਿੱਚ ਹਾਲਾਤ ਸੁਧਾਰਨ ਲਈ ਚੁੱਕੇ ਜਾ ਰਹੇ 

ਦੁਨੀਆਂ ਭਾਰਤ ’ਤੇ ਭਰੋਸਾ ਕਰਦੀ ਹੈ: ਪਾਕਿ ਮੰਤਰੀ

ਇਸਲਾਮਾਬਾਦ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰ ’ਚ ਗ੍ਰਹਿ ਮੰਤਰੀ ਬ੍ਰਿਗੇਡੀਅਰ (ਸੇਵਾਮੁਕਤ) ਇਜਾਜ਼ ਅਹਿਮਦ ਸ਼ਾਹ ਨੇ ਕਬੂਲ ਕੀਤਾ ਹੈ ਕਿ ਕਸ਼ਮੀਰ ਮੁੱਦੇ ’ਤੇ ਪਾਕਿਸਤਾਨ ਕੌਮਾਂਤਰੀ ਭਾਈਚਾਰੇ ਤੋਂ ਸਮਰਥਨ ਹਾਸਲ ਕਰਨ ਵਿੱਚ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੁਨੀਆਂ ਭਾਰਤ ਦੀ ਗੱਲ ’ਤੇ ਹੀ ਭਰੋਸਾ ਕਰਦੀ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਪਾਕਿਸਤਾਨ ਲਈ ਸ਼ਰਮਿੰਦਗੀ

ਟਰੰਪ ਨਾਲ ਦੋ ਮੀਟਿੰਗਾਂ ਕਰਨਗੇ ਇਮਰਾਨ ਖਾਨ

ਇਸਲਾਮਾਬਾਦ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸੇ ਮਹੀਨੇ ਅਮਰੀਕਾ ਦੇ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਦੋ ਮੀਟਿੰਗਾਂ ਕਰਨਗੇ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਪ੍ਰਧਾਨ

ਨੌਕਰੀ ਵਿੱਚੋਂ ਕੱਢੇ ਗਏ ਓਪੀਪੀ ਦੇ ਸਾਬਕਾ ਡਿਪਟੀ ਕਮਿਸ਼ਨਰ ਤੋੜਨਗੇ ਆਪਣੀ ਚੁੱਪੀ

ਓਨਟਾਰੀਓ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਸਾਬਕਾ ਡਿਪਟੀ ਕਮਿਸ਼ਨਰ ਵੱਲੋਂ ਪ੍ਰੋਵਿੰਸ ਵੱਲੋਂ ਨੌਕਰੀ ਤੋਂ ਹਟਾਏ ਜਾਣ ਤੋਂ ਬਾਅਦ ਅੱਜ ਪਹਿਲੀ ਵਾਰੀ ਆਪਣੀ ਜ਼ੁਬਾਨ ਖੋਲ੍ਹੀ ਜਾਵੇਗੀ।

ਪਹਿਲੀ ਬਹਿਸ ਵਿੱਚ ਹੀ ਟਰੂਡੋ ਦੀ ਗੈਰਹਾਜ਼ਰੀ ਦਾ ਮੁੱਦਾ ਭਖਿਆ

ਓਟਵਾ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵੀਰਵਾਰ ਨੂੰ ਹੋਈ ਫੈਡਰਲ ਚੋਣ ਮੁਹਿੰਮ ਦੀ ਪਹਿਲੀ ਬਹਿਸ ਵਿੱਚ ਜਸਟਿਨ ਟਰੂਡੋ ਦੀ ਗੈਰਹਾਜ਼ਰੀ ਦਾ ਮੁੱਦਾ ਕਾਫੀ ਭਖਿਆ ਤੇ ਵਿਰੋਧੀ ਧਿਰਾਂ ਨੇ ਜੰਮ ਕੇ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਪਰ ਬਹਿਸ ਵਿੱਚ ਮੌਜੂਦ ਤਿੰਨ ਹੋਰਨਾਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਇੱਕ ਦੂਜੇ ਉੱਤੇ ਤੁਹਮਤਾਂ ਲਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ।

ਬੋਲਟਨ ਨੇ ਕਿਮ ਜੋਂਗ ਉਨ ਦਾ ਅਪਮਾਨ ਕੀਤਾ ਸੀ

ਵਾਸ਼ਿੰਗਟਨ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੌਨ ਬੋਲਟਨ ਨੇ ਉਤਰੀ ਕੋਰੀਆ ਦੇ ਸਿਖਰਲੇ ਆਗੂ ਕਿਮ ਜੋਂਗ ਉਨ ਦਾ ਅਪਮਾਨ ਕੀਤਾ ਸੀ। ਉਹ ਉਤਰੀ ਕੋਰੀਆ ਦੀ ਨੀਤੀ ਲਈ ਮੁਸੀਬਤ ਬਣ ਗਏ ਸਨ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਉਨ੍ਹਾਂ ਦਾ ਤਾਲਮੇਲ ਵੀ ਨਹੀਂ ਸੀ।

ਮਿਸੀਸਾਗਾ `ਚ ਗੁਰਮਤਿ ਪ੍ਰਚਾਰ ਸਮਾਗਮ 18 ਤੋਂ

ਟੋਰਾਂਟੋ,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਹਿਬ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 18 ਸਤੰਬਰ ਤੋਂ 22 ਸਤੰਬਰ 2019 ਤਕ ਮਿਸੀਸਾਗਾ ਵਿਖੇ ਗੁਰਮਤਿ ਰੂਹਾਨੀ ਪ੍ਰਚਾਰ ਸਮਾਗਮਕਰਵਾਇਆ ਜਾ ਰਿਹਾ ਹੈ। ਇਸ ਰੂਹਾਨੀ ਪ੍ਰਚਾਰ ਸਮਾਗਮ ਦੌਰਾਨ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਸਿੱਖ ਸੰਗਤਾਂ ਨੂੰ ਕਥਾ ਕੀਰਤਨ ਦੇ ਰਸ ਨਾਲ ਨਿਹਾਲ ਕਰਨਗੇ। ਮਿਸੀਸਾਗਾ ਵਿਖੇ ਹੋਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕ ਭਾਈ ਦਵਿੰਦਰ ਸਿੰਘ ਜੀ 

ਬਰੈਂਪਟਨ ਸੀਨੀਅਰ ਵੁਮੈਨ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ-,13 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰੈਂਪਟਨ ਸੀਨੀਅਰ ਵੁਮੈਨ ਕਲੱਬ ਦੀ ਜਨਰਲ ਬਾਡੀ ਮੀਟਿੰਗ ਸ਼ੌਕਰ ਸੈਂਟਰ ਵਿਖੇ ਹੋਈ ਜਿਸ ਵਿੱਚ ਕਲੱਬ ਔਹਦੇਦਾਰਾਂ ਅਤੇ ਸਾਰੇ ਮੈਂਬਰਾਂ ਹਾਜਰੀ ਭਰੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ `ਤੇ ਸਾਬਕਾ ਪ੍ਰਿੰਸੀਪਲ ਅਤੇ ਦਸ਼ਮੇਸ਼ ਕਨੇਡੀਅਨ ਸਿੱਖ ਸੋਸਾਈਟੀ ਕਨੇਡਾ ਦੇ ਜਨਰਲ ਸੈਕਟਰੀ ਸ.ਗੁਰਦੇਵ ਸਿੰਘ ਧਾਰੀਵਾਲ ਨੇ ਸਿ਼ਰਕਤ ਕੀਤੀ। ਇਨ੍ਹਾਂ ਨੇ ਆਪਣੇ ਸਫਲ ਜੀਵਨ ਵਿੱਚ ਆਏ ਵੰਨ ਸੁਵੰਨੇ ਤਜਰਬਿਆਂ ਬਾਰੇ ਵਿਚਾਰ ਸਾਂ

ਟੋਰਾਂਟੋ ਫ਼ਿਲਮ ਮੇਲੇ ਦੀ ਸਰੁੱਖਿਆ 'ਚ ਪੰਜਾਬੀ ਪਾ ਰਹੇ ਨੇ ਵਡਮੁੱਲਾ ਯੋਗਦਾਨ

ਟੋਰਾਂਟੋ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਸਾਲਾਨਾ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਟਿੱਫ) ਇਨ੍ਹੀਂ ਦਿਨੀਂ ਜਾਰੀ ਹੈ ਅਤੇ ਇਸ ਮੌਕੇ 'ਤੇ ਚੁਫੇਰੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ 'ਚ ਟੋਰਾਂਟੋ ਪੁਲਿਸ ਦੀਆਂ ਗੱਡੀਆਂ ਅਤੇ ਅਫ਼ਸਰ ਸ਼ਾਮਿਲ ਹਨ | 'ਟਿਫ' ਦੇ ਹੈੱਡਕੁਆਟਰ 'ਬੈੱਲ ਲਾਈਟ ਬਾਕਸ' 'ਚ ਸਵੇਰ ਤੋਂ ਦੇਰ ਰਾਤ ਤੱਕ ਫ਼ਿਲਮਕਾਰਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ | ਹੈੱਡਕੁਆਟਰ ਦੀ ਅਤੇ ਨੇੜਲੇ ਸਿਨਮਿਆਂ 'ਚ ਸੁਰੱਖਿਆ ਡਿਊਟੀ 'ਚ ਪੰਜਾਬੀ ਲੜਕੇ ਅਤੇ ਲੜਕੀਆਂ ਵੀ ਸ਼ਾਮਿਲ ਹਨ | ਕਮਾਲ ਦੀ ਗੱਲ ਤਾਂ ਇਹ ਵੀ ਹੈ ਕਿ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਕੈਨੇਡਾ 'ਚ ਪੜ੍ਹਾਈ ਕਰਨ ਗਏ ਪੰਜਾਬੀ ਸਿੱਖ ਨੌਜਵਾਨ ਮੁੰਡੇ ਅਤੇ ਕੁੜੀਆਂ ਵੀ ਇਸ ਮੌਕੇ 'ਤੇ ਮੁਸਤੈਦੀ ਨਾਲ ਆਪਣੀ ਸਕਿਉਰਿਟੀ ਡਿਊਟੀ ਕਰਦੇ ਨਜ਼ਰ ਪੈਂਦੇ ਹਨ |

ਸੁਖਦੇਵ ਸਿੰਘ ਢੀਂਡਸਾ ਦਾ ਐਬਟਸਫੋਰਡ 'ਚ ਸਨਮਾਨ

ਐਬਟਸਫੋਰਡ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੈਨੇਡਾ ਫੇਰੀ 'ਤੇ ਆਏ ਭਾਰਤ ਦੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਨਤਮਸਤਕ ਹੋਏ ਜਿੱਥੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਸਿਰੋਪਾਓ ਬਖ਼ਸ਼ਿਸ਼ ਕੀਤਾ ਗਿਆ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕੈਨੇਡਾ ਦੇ ਪਹਿਲੇ ਤੇ ਇਕੋ-ਇਕ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ

ਯੂਏਈ ਵੱਲੋਂ ਨਵਦੀਪ ਸਿੰਘ ਸੂਰੀ ਦਾ ਸਨਮਾਨ

ਦੁਬਈ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੰਯੁਕਤ ਅਰਬ ਅਮੀਰਾਤ ਨੇ ਦੇਸ਼ ਵਿੱਚ ਭਾਰਤੀ ਸਫ਼ੀਰ ਨਵਦੀਪ ਸਿੰਘ ਸੂਰੀ ਦਾ ‘ਆਰਡਰ ਆਫ ਜ਼ਾਇਦ ਟੂ’ ਪੁਰਸਕਾਰ ਨਾਲ ਸਨਮਾਨ ਕੀਤਾ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਵੱਲੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ

ਸਿੱਖ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ

ਬਰੈਂਪਟਨ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੀ ਔਰਤਾਂ ਦੀ ਸੰਸਥਾ ਦਿਸ਼ਾ ਵੱਲੋਂ ‘ਸਿੱਖ ਔਰਤਾਂ: ਸਮਾਜਿਕ-ਸੱਭਿਆਚਾਰਕ ਪਰਿਪੇਖ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਵਿਚ ਸਿੱਖ ਔਰਤਾਂ ਨੂੰ ਦਰਪੇਸ਼ ਵਰਤਮਾਨ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਤੇ ਗੁਰਬਾਣੀ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿਚ ਵਿਦਵਾਨਾਂ ਵੱਲੋਂ ਪੇਪਰ ਪੇਸ਼ ਕੀਤੇ ਗਏ। ਇਹ ਸੈਮੀਨਾਰ ਨੈਸ਼ਨਲ ਬੈਂਕੁਇਟ ਹਾਲ ਵਿਚ ਤਿੰਨ ਸੈਸ਼ਨਾਂ ਵਿਚ ਕਰਵਾਇਆ ਗਿਆ।

ਭਾਰਤੀ ਮਹਿਲਾ ਪੁਲੀਸ ਅਧਿਕਾਰੀ ਦੀ ਏਸ਼ੀਆ ਦੇ ਵਕਾਰੀ ਪੁਰਸਕਾਰ ਲਈ ਚੋਣ

ਨਿਊਯਾਰਕ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੀ ਮਹਿਲਾ ਪੁਲੀਸ ਅਧਿਕਾਰੀ ਛਾਇਆ ਸ਼ਰਮਾ ਜਿਨ੍ਹਾਂ ਨੇ ਦਿੱਲੀ ਵਿੱਚ 2012 ਵਿੱਚ ਵਾਪਰੇ ਨਿਰਭਯਾ ਸਮੂਹਿਕ ਬਲਾਤਕਾਰ ਮਾਮਲੇ ਦੀ ਜਾਂਚ ਨੂੰ ਨੇਪਰੇ ਚਾੜ੍ਹਿਆ ਸੀ, ਦੀ ਛੇ ਹੋਰਨਾਂ ਦੇ 

ਇਮਰਾਨ ਖ਼ਾਨ ਕਸ਼ਮੀਰ ਬਾਰੇ ਅੱਜ ਦੇਣਗੇ ਨੀਤੀਗਤ ਬਿਆਨ

ਇਸਲਾਮਾਬਾਦ: ,12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸ਼ੁੱਕਰਵਾਰ ਨੂੰ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਰੈਲੀ ਦੌਰਾਨ ਕਸ਼ਮੀਰ ਬਾਰੇ ‘ਨੀਤੀਗਤ ਬਿਆਨ’ ਦੇਣਗੇ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕਸ਼ਮੀਰ ਮੁੱਦੇ ਦੇ ਹੱਲ ਲਈ ਪਾਕਿਸਤਾਨ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਲਈ ਤਿਆਰ 

ਜਾਧਵ ਨੂੰ ਹੋਰ ਸਫ਼ਾਰਤੀ ਰਸਾਈ ਦੇਣ ਦੀ ਯੋਜਨਾ ਨਹੀਂ: ਪਾਕਿ

ਇਸਲਾਮਾਬਾਦ 12 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਿਹਾ ਕਿ ਮੌਤ ਦੀ ਸਜ਼ਾਯਾਫ਼ਤਾ ਕੁਲਭੂਸ਼ਣ ਜਾਧਵ (49) ਨੂੰ ਦੂਜੀ ਵਾਰ ਸਫ਼ਾਰਤੀ ਰਸਾਈ ਦੇਣ ਦੀ ਕੋਈ ਯੋਜਨਾ ਨਹੀਂ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0082906133
Copyright © 2019, Panjabi Times. All rights reserved. Website Designed by Mozart Infotech