ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

August 24, 2019 02:56 PM

ਲੇਖਕ :  ਬਲਦੇਵ ਸਿੰਘ (ਸੜਕਨਾਮਾ),  ਸੋਰਸ - ਇੰਟਰਨੇਟ  
ਕਲਕੱਤਾ ਮਹਾਂਨਗਰ! ਤਿੱਖੜ ਦੁਪਹਿਰ। ਅੱਗ ਵਾਂਗ ਤਪਦੀਆਂ ਸੜਕਾਂ। ਸਾਰਾ ਦਿਨ ਟੈਕਸੀ ਚਲਾਉਂਦਿਆਂ ਮਨ ਬੜਾ ਉਚਾਟ ਤੇ ਖਿੱਝਿਆ ਹੋਇਆ ਸੀ। ਸਰੀਰ ਵੀ ਕੁਝ ਵੱਲ ਨਹੀਂ ਸੀ ਲੱਗ ਰਿਹਾ। ਸੋਚਿਆ ਚੱਲ ਮਨਾਂ ਕਿਸੇ ਹੋਟਲ ’ਤੇ ਤਿੱਖੀ ਜਿਹੀ ਚਾਹ ਪੀਤੀ ਜਾਵੇ। ਉੱਥੇ ਬਿੰਦ-ਝੱਟ ਆਰਾਮ ਕਰਾਂਗੇ, ਫੇਰ ਵੇਖੀ ਜਾਊ।
ਜਿਹੜੇ ਹੋਟਲ ’ਤੇ ਟੈਕਸੀ ਰੋਕੀ, ਉੱਥੇ ਮੇਰੇ ਹੀ ਮੁਹੱਲੇ ’ਚ ਰਹਿੰਦਾ ਇਕ ਜਾਣੂ ਡਰਾਈਵਰ ਪਹਿਲਾਂ ਹੀ ਟੈਕਸੀ ਕੋਲ ਖੜ੍ਹਾ ਖੈਣੀ (ਬੀੜਾ) ਮਲੀ ਜਾਂਦਾ ਸੀ।
‘ਕਿਉਂ ਦੇਵਾਂ ਭੋਰਾ?’ ਉਸ ਨੇ ਸੁਲ੍ਹਾ ਮਾਰੀ।
‘ਨਾ ਭਰਾਵਾ, ਚਾਹ ਪੀਣੀ ਐ ਮੈਂ ਤਾਂ। ਇਹਦੇ ਨਾਲ ਤਾਂ ਚੱਕਰ ਈ ਬੜੇ ਆਉਂਦੇ ਐ। ਸਾਰਾ ਕਲਕੱਤਾ ਪੁੱਠਾ ਹੋਇਆ ਦਿੱਸਦੈ।’ ਆਖ ਕੇ ਮੈਂ ਹੋਟਲ ਦੇ ਬਾਹਰ ਰੱਖੀ ਪਾਣੀ ਦੀ ਡਰੰਮੀ ਵਿਚੋਂ ਪਾਣੀ ਲੈ ਕੇ ਹੱਥ ਧੋਣ ਲੱਗਾ।
ਮੇਰੀ ਗੱਲ ’ਤੇ ਉਹ ਸ਼ਰਾਰਤੀ ਜਿਹਾ ਹੱਸਿਆ ਤੇ ਮੇਰੇ ਲਿਬੜੇ ਹੱਥ ਵੇਖ ਕੇ ਟਿੱਚਰੀ ਅੰਦਾਜ਼ ਵਿਚ ਬੋਲਿਆ।
‘ਅੱਜ ਤਾਂ ਚਾਂਸ ਲੱਗਿਆ ਲਗਦੈ ਵੱਡੇ ਭਾਈ ਦਾ।’
‘ਨਿੱੱਤ ਚਾਂਸ ’ਤੇ ਹੀ ਰਹੀਦੈ।’ ਮੈਂ ਮੋੜ ਕੀਤਾ।
‘ਕਿਸੇ ਨੂੰ ਮਾਂਹ ਬਾਦੀ ਕਿਸੇ ਨੂੰ ਸੁਆਦੀ।’
‘ਪੱਕੀ ਗੱਲ ਐ ਤੇਰੀ। ਸਵੇਰੇ ਸਵੇਰੇ ਪਹਿਲਾਂ ਬੈਟਰੀ ਦਾ ਟਰਮੀਨਲ ਟੁੱਟ ਗਿਆ। ਫੇਰ ਦੁਪਹਿਰੇ ਇਕ ਪਲੱਗ ਸ਼ਾਟ ਹੋ ਗਿਆ। ਉਹ ਨਵਾਂ ਪੁਆਇਆ ਤਾਂ ਸਟਰੈਂਡ ਰੋਡ ’ਚ ਸਲੰਸਰ ਦੀ ਢੋਲਕੀ ਖੁੱਲ੍ਹ ਕੇ ਡਿੱਗ ਪਈ। ਗੱਡੀ ਦਾ ਇਉਂ ਅੜਾਟ ਪਵੇ ਜਿਵੇਂ ਵੈੜਕਾ ਖੱਸੀ ਕਰਨ ’ਤੇ ਪਾਉਂਦੈ।’ ਟੈਕਸੀ ਵਿਚ ਸੂਖਮ ਜਿਹੀ ਸਵਾਰੀ ਬੈਠੀ ਸੀ ਬੋਲੀ, ‘ਅਰੇ ਸ਼ੋਰਦਾਰ ਜੀ ਰੋਕੋ, ਅਮੀਂ ਜਾਬੋ ਨਾ, ਓ ਬਾਬਾ ਕੀ ਸ਼ੋਰ…।’
ਮੇਰੀਆਂ ਗੱਲਾਂ ਸੁਣ ਕੇ ਉਹ ਹੱਸਣ ਲੱਗ ਪਿਆ ਤੇ ਮੇਰੇ ਵੱਲ ਗਹੁ ਨਾਲ ਤੱਕਣ ਲੱਗਾ।
‘ਕਿਉਂ ਮੇਰੀਆਂ ਗੱਲਾਂ ’ਤੇ ਯਕੀਨ ਨ੍ਹੀਂ ਆਉਂਦਾ ?’
‘ਯਕੀਨ ਤਾਂ ਆਉਂਦੈ, ਪਰ ਤੇਰੀ ਜੇਬ ਤਾਂ ਐਂ ਫੁੱਲੀ ਪਈ ਹੈ ਜਿਵੇਂ…।’
ਮੈਂ ਆਪਣੀ ਜੇਬ ਵੱਲ ਝਾਕਿਆ। ਹੱਥ ਪੂੰਝ-ਪੂੰਝ ਕੇ ਕਾਲਾ ਕੀਤਾ ਰੁਮਾਲ ਜੇਬ ਵਿਚੋਂ ਕੱਢ ਕੇ ਉਨ੍ਹਾਂ ਵੱਲ ਵਧਾਉਂਦਿਆਂ ਕਿਹਾ ‘ਲੈ ਤੂੰ ਲੈ ਲਾ ਦਿਨ ਭਰ ਦੀ ਕਮਾਈ।’
‘ਮੈਂ ਤਾਂ ਸੋਚਿਆ ਕਿਤੇ ਅਮਰੀਕਨ ਮਿਲੇ ਬਾਈ ਨੂੰ।’ ਉਸਨੇ ਕੱਚਾ ਜਿਹਾ ਹੁੰਦਿਆਂ ਕਿਹਾ।
ਇੰਨੇ ਨੂੰ ਹੋਟਲ ਦਾ ਮੁੰਡੂ ਪਾਣੀ ਦਾ ਗਲਾਸ ਅਤੇ ਚਾਹ ਫੜਾ ਗਿਆ। ਅਸੀਂ ਪੁਰਾਣੀਆਂ ਬੈਟਰੀਆਂ ਦੇ ਮੂਧੇ ਰੱਖੇ ਬਕਸਿਆਂ ਉੱਪਰ ਬੈਠ ਗਏ।
‘ਤੂੰ ਸੁਣਾ ਕਿਵੇਂ ਰਿਹਾ ਅੱਜ?’ ਚਾਹ ਦੀ ਘੁੱਟ ਭਰ ਕੇ ਮੈਂ ਪੁੱਛਿਆ।
‘ਔਹ ਵੱਡੇ ਭਾਈ ਨੂੰ ਫ਼ਿਕਰ ਐ।’ ਉਸ ਨੇ ਆਪਣੀ ਟੈਕਸੀ ਦੇ ਮੀਟਰ ਵੱਲ ਇਸ਼ਾਰਾ ਕਰਕੇ ਕਿਹਾ।
‘ਵੱਡਾ ਭਾਈ ਖੜ੍ਹਾ ਈ ਨੋਟ ਸੁੱਟੀ ਜਾਂਦੈ?’ ਮੈਂ ਵੀ ਛੇੜਿਆ।
ਉਹ ਸਮਝ ਗਿਆ। ‘ਜਿੰਨਾ ਚਿਰ ਚੱਲਦਾ ਐ, ਰੋਟੀ ਖਾਈ ਜਾਨੇ ਐਂ।’ ਆਖ ਕੇ ਉੱਠ ਖੜ੍ਹਿਆ।
‘ਬਹਿ ਜਾ ਯਾਰ ਹੁਣ ਦਸ ਮਿੰਟ।’
‘ਹੁਣ ਸਰੀਰ ਬਣਿਆ ਹੋਇਐ। ਦਿੰਨੇ ਐਂ ਸ਼ੌਕ ਦਾ ਗੇੜਾ।’ ਹੋਟਲ ਵਾਲੇ ਨੂੰ ਆਪਣੀ ਚਾਹ ਦੇ ਪੈਸੇ ਦੇ ਕੇ ਉਹ ਤੁਰ ਗਿਆ।
ਮੈਂ ਅਜੇ ਚਾਹ ਖ਼ਤਮ ਨਹੀਂ ਸੀ ਕੀਤੀ। ਉਂਜ ਵੀ ਕੁਝ ਦੇਰ ਬੈਠਣ ਦੇ ਮੂਡ ਵਿਚ ਸੀ। ਇਕ ਬੰਗਾਲੀ ਬਾਬੂ ਆਇਆ।
‘ਸ਼ੋਰਦਾਰ ਜੀ, ਤਾੜਾ-ਤਾੜੀ (ਜਲਦੀ) ਚਲੋ।’ ਉਹ ਕਾਹਲ ਵਿਚ ਤੇ ਘਬਰਾਇਆ ਹੋਇਆ ਸੀ।
ਮੇਰੀ ਚਾਹ ਅਜੇ ਅੱਧੀ ਪੀਣ ਵਾਲੀ ਸੀ।
‘ਹਸਪਤਾਲ ਜਾਣਾ ਹੈ, ਸ਼ੋਰਦਾਰ ਜੀ, ਪਲੀਜ਼।’
ਬੰਗਾਲੀ ਦੇ ਚਿਹਰੇ ਵੱਲ ਵੇਖ ਕੇ ਮੈਂ ਚਾਹ ਦਾ ਗਲਾਸ ਉੱਥੇ ਹੀ ਰੱਖ ਦਿੱਤਾ ਤੇ ਹੋਟਲ ਵਾਲੇ ਨੂੰ ਪੈਸੇ ਦੇਣ ਲੱਗਾ।
ਮੇਰੇ ਇਸ਼ਾਰਾ ਕਰਨ ’ਤੇ ਬੰਗਾਲੀ ਟੈਕਸੀ ਵਿਚ ਜਾ ਬੈਠਾ।
ਟੈਕਸੀ ਦਾ ਮੀਟਰ ਡਾਊਨ ਕਰਕੇ, ਮੈਂ ਪੁੱਛਿਆ, ‘ਕਿੱਧਰ?’
‘ਥੋੜ੍ਹਾ ਸੋਜ੍ਹਾ (ਸਿੱਧਾ) ਚਲੋ, ਆਗੇ ਦਾਂਦੀ ਕੇ (ਸੱਜੇ ਪਾਸੇ) ਗੋਲੀ ਮੇਂ।’
ਮੈਂ ਟੈਕਸੀ ਤੋਰ ਲਈ।

ਬਲੇਦਵ ਸਿੰਘ ਸੜਕਨਾਮਾ

ਸੱਜੇ ਪਾਸੇ ਦੀ ਗਲੀ ਵਿਚ ਇਕ ਘਰ ਦੇ ਸਾਹਮਣੇ ਬੰਗਾਲੀ ਨੇ ਟੈਕਸੀ ਰੁਕਵਾ ਲਈ ਤੇ ਟੈਕਸੀ ਵਿਚੋਂ ਨਿਕਲ ਕੇ ਘਰ ਦੇ ਅੰਦਰ ਵੱਲ ਦੌੜਿਆ।
ਮੈਂ ਸੋਚਿਆ ਕੋਈ ਵਧੇਰੇ ਹੀ ਸੀਰੀਅਸ ਲੱਗਦੈ। ਪਤਾ ਨਹੀਂ ਕਿਹੜੇ ਹਸਪਤਾਲ ਜਾਣਗੇ। ਇੰਨੇ ਵਿਚ ਮੈਂ ਦੇਖਿਆ, ਦੋ ਔਰਤਾਂ ਇਕ ਗਰਭਵਤੀ ਬਹੂ ਨੂੰ ਸਹਾਰਾ ਦੇ ਕੇ ਬਾਹਰ ਲਈ ਆ ਰਹੀਆਂ ਹਨ। ਦਰਦ ਨਾਲ ਉਹ ਬੂ ਪਾਹਰਿਆ ਕਰ ਰਹੀ ਸੀ ਤੇ ਔਰਤਾਂ ਉਸ ਨੂੰ ਸਬਰ ਰੱਖਣ ਲਈ ਆਖ ਰਹੀਆਂ ਸਨ।
ਟੈਕਸੀ ਵਿਚ ਬੈਠਣ ਲੱਗਿਆਂ ਵੀ ਲੜਕੀ ਨੂੰ ਬੇਹੱਦ ਤਕਲੀਫ਼ ਹੋਈ।
ਟੈਕਸੀ ਸਿੱਖਣ ਵੇਲੇ ਮੇਰੇ ਉਸਤਾਦ ਨੇ ਸਿੱਖਿਆ ਦਿੱਤੀ ਸੀ, ਕਦੇ ਵੀ ਬਿਮਾਰ ਆਦਮੀ ਨੂੰ ਤੇ ਬੱਚਾ ਜਣਨ ਵਾਲੀ ਔਰਤ ਨੂੰ ਜਵਾਬ ਨਹੀਂ ਦੇਣਾ, ਚਾਹੇ ਭਾੜਾ ਨਾ ਵੀ ਮਿਲੇ।
ਖ਼ਰਾਬ ਅਤੇ ਊਬੜ-ਖਾਬੜ ਸੜਕ ਉੱਪਰ ਮੈਂ ਬਹੁਤ ਬਚਾ ਕੇ ਟੈਕਸੀ ਚਲਾ ਰਿਹਾ ਸਾਂ। ਪਿੱਛੇ ਹਾਲ-ਦੁਹਾਈ ਵਧ ਗਈ।
‘ਸ਼ੋਰਦਾਰ ਜੀ ਤੇਜ਼ ਚਾਲੋ ਨਾ।’ ਇਕ ਔਰਤ ਨੇ ਦੁਹਾਈ ਦਿੱਤੀ,
ਪਰ ਕੋਲਕੱਤਾ ਮਹਾਂਨਗਰ ਦਾ ਟਰੈਫਿਕ ਕਦੇ ਸਿਗਨਲ ਦੀ ਬੱਤੀ, ਕਦੇ ਗੱਡੀਆਂ ਦਾ ਜਾਮ, ਕਦੇ ਸਿਪਾਹੀ ਦੇ ਹੱਥ ਦੇ ਕੇ ਰੋਕ ਦੇਣ ਕਾਰਨ ਰਫ਼ਤਾਰ ਵਿਚ ਵਿਘਨ ਪੈ ਰਿਹਾ ਸੀ। ਮੈਂ ਬੇਬਸ ਸੀ। ਫਿਰ ਵੀ ਪਿੱਛੇ ਬਾਰ-ਬਾਰ ਕਹਿਣ ਨਾਲ ਜਿੱਥੇ ਵੀ ਵਿਹਲ ਮਿਲਦੀ ਮੈਂ ਰਫ਼ਤਾਰ ਵਧਾ ਦਿੰਦਾ। ਇਸ ਕਾਹਲੀ ਵਿਚ ਇਕ ਵੱਡੇ ਖੱਡੇ ਵਿਚ ਟੈਕਸੀ ਦਾ ਟਾਇਰ ‘ਠਾਹ’ ਕਰਕੇ ਡਿੱਗਦਿਆਂ ਹੀ ਪਿੱਛੋਂ ਮੈਨੂੰ ਭਿਆਨਕ ਲੇਰ ਸੁਣੀ।
‘ਅਰੇ ਗਾੜੀ ਰੋਕੋ ਗਾੜੀ ਰੋਕੋ।’ ਇਕ ਔਰਤ ਨੇ ਘਬਰਾ ਕੇ ਕਿਹਾ।
ਸਾਈਡ ਕਰਕੇ ਮੈਂ ਟੈਕਸੀ ਰੋਕ ਦਿੱਤੀ।
ਪਿੱਛੇ ਝਾਕ ਕੇ ਪੁੱਛਣ ਹੀ ਲੱਗਾ ਸੀ ‘ਕੀ ਹੋਇਆ?’
‘ਬਾਹਰ ਜਾਓ ਤੁਮ।’ ਮੈਨੂੰ ਸਖ਼ਤੀ ਭਰੇ ਤਰਲੇ ਨਾਲ ਹਦਾਇਤ ਕੀਤੀ ਗਈ।
ਮੈਂ ਹੈਰਾਨ ਹੋਇਆ ਟੈਕਸੀ ਵਿਚੋਂ ਉੱਤਰ ਕੇ ਬਾਹਰ ਖੜ੍ਹ ਗਿਆ।
ਕੁਝ ਦੇਰ ਬਾਅਦ ਟੈਕਸੀ ਵਿਚੋਂ ਰੋਂਦੇ ਬੱਚੇ ਦੀ ਆਵਾਜ਼ ਸੁਣੀ।
ਫਿਰ ਹਸਪਤਾਲ ਜਾਣ ਦੀ ਬਜਾਏ ਉਨ੍ਹਾਂ ਨੇ ਵਾਪਸ ਘਰ ਛੱਡ ਦੇਣ ਲਈ ਕਿਹਾ। ਵਾਪਸ ਆ ਕੇ ਮੈਂ ਟੈਕਸੀ ਵਿਚੋਂ ਉਤਰ ਕੇ ਇਕ ਪਾਸੇ ਖੜ੍ਹ ਗਿਆ। ਉਹ ਉੱਤਰ ਕੇ ਚਲੀਆਂ ਗਈਆਂ। ਘਰ ਦੀ ਨੌਕਰਾਣੀ ਸੀ ਜਾਂ ਕੋਈ ਹੋਰ ਸੁਆਣੀ ਪਾਣੀ ਦੀ ਬਾਲਟੀ ਅਤੇ ਕੱਪੜਾ ਲੈ ਕੇ ਟੈਕਸੀ ਧੋਣ ਆਈ ਤਾਂ ਮੈਂ ਮਨ੍ਹਾ ਕਰ ਦਿੱਤਾ ਤੇ ਖਾਲੀ ਗੱਡੀ ਦਾ ਮੀਟਰ ਡਾਊਨ ਕਰਕੇ ਇਕ ਸਰਵਿਸ ਸਟੇਸ਼ਨ ’ਤੇ ਲੈ ਗਿਆ।
ਟੈਕਸੀ ਧੁਆ-ਲਿਸ਼ਕਾ ਕੇ ਆਪਣੇ ਖ਼ਿਆਲਾਂ ਵਿਚ ਹੀ ਉਲਝਿਆ, ਇਕ ਚੌਕ ’ਤੇ ਲਾਲ-ਬੱਤੀ ਵਿਚ ਥੋੜ੍ਹਾ ਅਗਾਂਹ ਵਧ ਗਿਆ ਤਾਂ ਡਿਊਟੀ ਉੱਪਰ ਖੜ੍ਹੇ ਟਰੈਫਿਕ ਸਿਪਾਹੀ ਨੇ ਅੱਗੇ ਖੜ੍ਹਦਿਆਂ ਵਿਸਲ ਮਾਰ ਕੇ ਮੈਨੂੰ ਸਾਵਧਾਨ ਕੀਤਾ।
‘ਉਏ ਸਰਦਾਰਾ।’ ਰੋਹਬ ਮਾਰ ਕੇ ਉਸ ਨੇ ਮੁੱਛਾਂ ਫਰਕਾਈਆਂ। ਮੈਂ ਆਦਤਨ ਸ਼ਰਾਰਤ ਨਾਲ ਪੁਲਸੀਏ ਨੂੰ ਸਲੂਟ ਮਾਰਿਆ। ਬਿਹਾਰੀ ਪੁਲਸੀਏ ਦਾ ਮੁੱਛਾਂ ਵਿਚ ਹਾਸਾ ਨਿਕਲ ਗਿਆ।
ਹੁਣ ਵੀ ਜਦੋਂ ਕਦੇ ਮੈਂ ਉਸ ਗਰਭਵਤੀ ਲੜਕੀ ਦੀ ਚੀਖ਼ ਸੁਣਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਮੇਰੇ ਕੋਲੋਂ ਵੀ ਇਕ ਉਪਕਾਰ ਦਾ ਕੰਮ ਹੋਇਆ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਕਿਰਤ ਦਾ ਸਵੈਮਾਣ

ਲੇਖਕ :  ਬਲਦੇਵ ਸਿੰਘ (ਸੜਕਨਾਮਾ),  ਸੋਰਸ - ਇੰਟਰਨੇਟ 
‘ਲਾਲ ਬੱਤੀ’ ਨਾਵਲ ਲਿਖਣ ਲਈ ਉਸ ਧੰਦੇ ਦੇ ਸੱਭਿਆਚਾਰ ਨੂੰ ਨੇੜੇ ਤੋਂ ਜਾਂਚਣ ਲਈ ਮੈਂ ਕਈ ਵਰ੍ਹੇ ਲਗਾਏ ਸਨ। ਆਪਣੇ ਟਰਾਂਸਪੋਰਟ ਦੇ ਕਿੱਤੇ ਤੋਂ ਜਦੋਂ ਵੀ ਵਿਹਲ ਮਿਲਦੀ ਮੈਂ ਵਿਕਟੋਰੀਆ ਯਾਦਗਾਰ ਦੇ ਮੈਦਾਨਾਂ ਵਿਚ ਚਲਾ ਜਾਂਦਾ ਸੀ। ਉੱਥੇ ਕੋਈ ਖਾਲੀ ਕੋਨਾ ਮੱਲ ਕੇ ਪੜ੍ਹਨ ਵਿਚ ਰੁੱਝੇ ਹੋਣ ਦਾ ਭੁਲੇਖਾ ਦੇ ਕੇ ਇਸ ਧੰਦੇ ਨਾਲ ਜੁੜੀਆਂ ਲੜਕੀਆਂ ਦੀਆਂ ਗਤੀਵਿਧੀਆਂ ਤੇ ਧੰਦੇ ਦੇ ਦਾਅ-ਪੇਚ ਤਾੜਦਾ ਸਾਂ।

ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ

ਲੇਖਕ :  ਜੱਗਾ ਸਿੰਘ ਆਦਮਕੇ   , ਸੋਰਸ : ਇੰਟਰਨੇਟ   
ਫੁੱਲਾਂ ਦੀ ਘਾਟੀ ਰਾਸ਼ਟਰੀ ਪਾਰਕ ਆਪਣੀ ਕੁਦਰਤੀ ਸੁੰਦਰਤਾ ਕਾਰਨ ‘ਫੁੱਲਾਂ ਦੀ ਘਾਟੀ’ ਦੇ ਨਾਂ ਨਾਲ ਦੇਸ਼ ਵਿਦੇਸ਼ ਵਿਚ ਪ੍ਰਸਿੱਧ ਹੈ। ਇਹ ਉੱਤਰਾਖੰਡ ਦੇ ਗੜਵਾਲ ਖੇਤਰ ਦੇ ਜ਼ਿਲ੍ਹਾ ਚਮੋਲੀ ਵਿਚ ਸਥਿਤ ਹੈ। ਅਸਲ ਵਿਚ ਇਹ ਘਾਟੀ ਨੰਦਾ ਦੇਵੀ ਰਾਸ਼ਟਰੀ ਪਾਰਕ ਦਾ ਹੀ ਹਿੱਸਾ ਹੈ। ਫੁੱਲਾਂ ਦੀ ਘਾਟੀ ਕੁਦਰਤੀ ਫੁੱਲਾਂ ਦਾ ਪਾਰਕ ਹੈ। ਇਨ੍ਹਾਂ ਫੁੱਲਾਂ ਦੇ ਪੌਦਿਆਂ ਨੂੰ ਕੋਈ ਨਹੀਂ ਬੀਜਦਾ। ਇੱਥੇ ਬਿਖਰੇ ਬੀਜਾਂ ਤੋਂ ਹਰ ਸਾਲ ਆਪਣੇ ਆਪ ਇਹ ਪੌਦੇ ਉੱਗ ਆਉਂਦੇ ਹਨ। ਇਹ ਘਾਟੀ ਪਹਿਲਾਂ ਆਮ ਲੋਕਾਂ ਦੀ ਪਛਾਣ ਤੋਂ ਦੂਰ ਸੀ। ਸਿਰਫ਼ ਸਥਾਨਕ ਲੋਕਾਂ ਨੂੰ ਹੀ ਇਸ ਸਬੰਧੀ ਜਾਣਕਾਰੀ ਸੀ। ਇਸ ਦੀ ਸਭ ਤੋਂ ਪਹਿਲਾਂ ਖੋਜ ਬਰਤਾਨਵੀ ਪਰਬਤ ਰੋਹੀ ਫਰੈਂਕ ਐੱਸ. ਸਮਿਥ ਅਤੇ ਉਸਦੇ ਸਾਥੀ ਆਰ. ਐੱਲ. ਹੋਲਡਸਵਰਥ ਨੇ 1931 ਵਿਚ ਕੀਤੀ।

ਮੀਲ ਪੱਥਰਾਂ ਦਾ ਰੰਗ ਕੀ ਦਰਸਾਉਂਦਾ ਹੈ?

ਲੇਖਕ : ਕਰਨੈਲ ਸਿੰਘ ਰਾਮਗੜ੍ਹ , ਸੋਰਸ : ਇੰਟਰਨੇਟ 
ਬੱਚਿਓ! ਸੜਕ ’ਤੇ ਲੱਗੇ ਮੀਲ ਪੱਥਰ ਤੁਹਾਨੂੰ ਸਹੀ ਰਸਤਾ ਕਿਹੜਾ ਹੈ ਤੇ ਕਿਹੜੀ ਥਾਂ ਕਿੰਨੀ ਦੂਰ ਹੈ, ਬਾਰੇ ਦੱਸਦੇ ਹਨ। ਇਹ ਅਲੱਗ ਅਲੱਗ ਰੰਗਾਂ ਦੇ ਹੁੰਦੇ ਹਨ। ਇਨ੍ਹਾਂ ਦੇ ਰੰਗ ਦਾ ਵਿਸ਼ੇਸ਼ ਮਤਲਬ ਹੁੰਦਾ ਹੈ ਜੋ ਉਸ ਸੜਕ ਦੀ ਪਛਾਣ ਦੱਸਦੇ ਹਨ।

ਚਿਤਾ

ਕਿਉਂ ਆਪਣੇ ਤੜਫ਼ਾਉਂਦੇ,
ਗੱਲਾਂ ਦਿਲ ਉੱਤੇ ਮੇਰੇ ਲਾਉਂਦੇ ।
ਵਕਤ ਕਿਉਂ, ਮੇਰਾ ਗੁੰਝਲਦਾਰ ਬਣਾਉਂਦੇ
ਘੁੰਮ ਕੇ ਵੇਖੀ ਨਾ ਅਜੇ ਦੁਨੀਆਂ ਮੈਂ,

ਸਭ ਤੋਂ ਚੰਗੀ ਕਸਰਤ ਹੈ ਟਹਿਲਣਾ

ਟਹਿਲਣਾ, ਚੱਲਣਾ, ਪੈਦਲ ਯਾਤਰਾ ਕਰਨਾ, ਇਸ ਨੂੰ ਸਾਡੇ ਬਾਪੂ ਮਹਾਤਮਾ ਗਾਂਧੀ ਕਸਰਤਾਂ ਦੀ ਰਾਣੀ ਕਹਿੰਦੇ ਸੀ। ਉਨ੍ਹਾਂ ਨੇ ਜੀਵਨ ਭਰ ਪੈਦਲ ਯਾਤਰਾ ਨੂੰ ਮਹੱਤਵ ਦਿੱਤਾ। ਨਿਯਮਤ ਟਹਿਲਣ ਨਾਲ ਸਰੀਰ ਦਾ ਆਕਾਰ ਸਹੀ ਰਹਿੰਦਾ ਹੈ। ਸਰੀਰਕ ਊਰਜਾ ਵਿਚ ਵਾਧਾ ਹੁੰਦਾ ਹੈ। ਇਸ ਨਾਲ ਹੱਥ, ਪੈਰ ਅਤੇ ਦਿਮਾਗ ਵਿਚ ਖੂਨ ਸੰਚਾਰ ਦੀ ਗਤੀ ਵਿਚ ਤੀਬਰਤਾ ਆਉਂਦੀ ਹੈ। ਦਿਮਾਗ ਜ਼ਿਆਦਾ ਸਕਿਰਿਅਤਾ ਦਾ ਬੋਧ ਕਰਾਉਂਦਾ ਹੈ। ਟਹਿਲਣ ਵਾਲਾ ਖੁਦ ਨੂੰ ਮਾਨਸਿਕ ਰੂਪ ਨਾਲ ਜ਼ਿਆਦਾ ਤੰਦਰੁਸਤ ਮਹਿਸੂਸ ਕਰਦਾ ਹੈ।

ਲੜਕਿਆਂ ਨੂੰ ਵੀ ਸਿਖਾਈਏ ਕੰਮਕਾਜ

ਅੱਜ ਅਸੀਂ ਮੰਨਦੇ ਹਾਂ ਕਿ ਅਸੀਂ ਆਧੁਨਿਕ ਯੁੱਗ ਵਿਚ ਜੀਅ ਰਹੇ ਹਾਂ ਪਰ ਸਾਡੀ ਮਾਨਸਿਕਤਾ ਪੁਰਾਣੇ ਸਮੇਂ ਨਾਲੋਂ ਜ਼ਿਆਦਾ ਬਦਲੀ ਨਹੀਂ ਹੈ। ਅੱਜ ਵੀ ਘਰੇਲੂ ਕੰਮਕਾਜ ਵਾਸਤੇ ਔਰਤਾਂ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਭਾਵੇਂ ਕੋਈ ਔਰਤ ਵਧੀਆ ਨੌਕਰੀਪੇਸ਼ਾ ਅਤੇ ਉੱਚੇ ਅਹੁਦੇ ਉੱਪਰ ਵੀ ਬਿਰਾਜਮਾਨ ਹੋਵੇ, ਤਾਂ ਵੀ ਉਸ ਨੂੰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਅੱਜ ਵੀ ਮਰਦਾਂ ਦੁਆਰਾ ਘਰ ਦੇ ਕੰਮ ਕਰਨ ਨੂੰ ਸ਼ਰਮਨਾਕ ਸਮਝਿਆ ਜਾਂਦਾ ਹੈ। ਲੜਕੀ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਜਿੰਨਾ ਮਰਜ਼ੀ ਪੜ੍ਹ ਲੈ, ਘਰੇਲੂ ਕੰਮ ਤਾਂ ਕਰਨੇ ਹੀ ਪੈਣਗੇ। ਹੁਣ ਆਪਣੀ ਸੋਚ ਬਦਲਣ ਦੀ ਲੋੜ ਹੈ। ਜੇਕਰ ਔਰਤ ਘਰ ਦੀ ਚਾਰਦੀਵਾਰੀ ਵਿਚੋਂ ਬਾਹਰ ਆ ਕੇ ਮਰਦ ਦੀ ਆਰਥਿਕ ਤੌਰ 'ਤੇ ਸਹਾਇਤਾ ਕਰਕੇ ਉਸ ਦਾ ਹੱਥ ਵਟਾਉਂਦੀ ਹੈ 

ਲੋਕਾਂ ਦੀ ਸਰਕਾਰ

ਆਓ  ਲੋਕਤੰਤਰ ਲਈ ਵੋਟਾਂ ਪਾਈਏ ,
ਬਣੇ ਲੋਕਾਂ ਦੁਆਰਾ ਲੋਕਾਂ ਦੀ ਸਰਕਾਰ ।

ਲਿਖਤ

ਭੇਤ ਲੈ ਲਈ ਇਸ ਜਹਾਨ ਦਾ , ਜੋ ਸੱਚ ਬੋਲਦੇ ਨੇ , 
ਸੱਚ ਨੂੰ ਸੂਲੀ ਹੀ ਲੱਗਦੀ ਏ, ਜੋ ਬੀਤੀਆਂ ਤਮਾਮ ਗੱਲਾਂ ਨੂੰ ਖੋਲਦੇ ਨੇ ।

ਦੁਨੀਆ ਦਾ ਮੇਲਾ

ਇਹ ਦੁਨੀਆ ਦਾ ਮੇਲਾ ਸੱਜਣਾਂ
ਕਈ ਆਏ ਤੇ ਕਈ ਤੁਰਗੇ
ਸਾਰੇ ਕਿੱਸ਼ੇ ਨੀ ਝੂਠੇ ਹੁੰਦੇ
ਇਹ ਐਵੇ ਤਾਂ ਨੀ ਜੁੜਗੇ
ਥੱਕ ਹਾਰ ਕੇ ਬੈਠਗੀ ਬੇਬੇ

ਪਾਕ ਮੁਹੱਬਤ

ਲੋਕੋ ਮੈ ਪਾਕ ਮੁਹੱਬਤ ਹਾਂ

ਮੈ ਜਨਮੀ ਹਾਂ ਮੁਦੱਤ ਤੋਂ
ਕੋਈ ਕਹਾਣੀ ਕਿੱਸਾ ਮੇਰਾ
ਜਾਂਦਾ ਨਹੀ ਲਕੋਇਆ
ਰਾਣੀ ਝਾਂਸੀ ਰਜਮੈਂਟ ਦੀ ਹੀਰੋ - ਜਾਬਾ॥ ਬਹਾਦਰ ਕੈਪਟਨ ਡਾ ਲਕਸ਼ਮੀ ਸਹਿਗਲ

'ਰਾਣੀ ਝਾਂਸੀ ਰਜਮੈਂਟ ਦੀ ਹੀਰੋ ਅਤੇ ਦੇਸ਼ ਦੀ ਅ॥ਾਦੀ ਦੀ ਲੜਾਈ ਦੀ ਦੀਵਾਨੀ ਲਕਸ਼ਮੀ ਸਹਿਗਲ'' ਦਾ  ਜਨਮ 24-ਸਤੰਬਰ 1914 ਨੂੰ, 'ਪਿਤਾ ''ਐਸ.ਸਵਾਮੀਨਾਥਨ'' ਜੋ ਇੱਕ ਉੱਘੇ ਵਕੀਲ ਤੇ ਮਦਰਾਸ ਹਾਈ ਕੋਰਟ ਵਿੱਚ ਵਕੀਲ ਸਨ। ਮਾਤਾ ਏ.ਵੀ. ''ਅਮੂ ਕੁੱਟੀ'' ਜੋ ਇੱਕ ਸਮਾਜ ਸੇਵਕਾ, ਦੇਸ਼ ਦੀ ਆ॥ਾਦੀ ਦੀ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਜਿਸ ਨੂੰ ਅਮੂ ਸਵਾਮੀਨਾਥਨ ਵੀ ਕਿਹਾ ਜਾਂਦਾ ਸੀ, ਦੇ ਘਰ ਮਦਰਾਸ ਵਿਖੇ ਹੋਇਆ। ਅਮੂ ਕੁੱਟੀ ਨਈਅਰ ਪ੍ਰੀਵਾਰ ਦੇ ਇੱਕ ਅਮੀਰ ਘਰ ਦੀ ਧੀ ਸੀ ਅਤੇ ਪਿਤਾ ਬ੍ਰਾਹਮਣ ਪ੍ਰੀਵਾਰ ਚੋਂ ਸੀ। ਨਈਅਰ ਪ੍ਰੀਵਾਰ ਦੀ ਪ੍ਰੰਪਰਾ ਸੀ, 'ਕਿ ਉਹ ਆਪਣੀਆਂ ਲੜਕੀਆਂ ਦੇ ਰਿਸ਼ਤੇ (ਕੇਰਲਾ) ਸਿਰਫ ਨੰਬੂਦਰੀਆ ਵਿੱਚ ਹੀ ਕਰਦੇ ਸਨ (ਕੇਰਲਾ ਦੇ ਬ੍ਰਾਹਮਣਾਂ 'ਚ)। ਜਦ ਕਿ ਲਕਸ਼ਮੀ ਦੇ ਪਿਤਾ ਨੰਬੂਦਰੀ ਨਹੀਂ ਸਨ। ਉਨ੍ਹਾਂ ਨੇ ਉਸ ਬੰਧਨ ਨੂੰ ਤੋੜ ਕੇ ਵਿਆਹ ਕੀਤਾ ਤੇ ਆਪਣੀ ਪਤਨੀ ਨੂੰ ਇੰਗਲੈਂਡ ਲੈ ਗਏ। ਲਕਸ਼ਮੀ ਸਹਿਗਲ ਦਾ ਜਨਮ ਦਾ ਨਾਂ ''ਲਕਸ਼ਮੀ ਸਵਾਮੀਨਾਥਨ'' ਰੱਖਿਆ ਗਿਆ।

ਪਹਿਲੀ ਮਈ 'ਤੇ ਵਿਸ਼ੇਸ਼ - ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ

ਪਹਿਲੀ ਮਈ 'ਤੇ ਵਿਸ਼ੇਸ਼

ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ

ਕਿਰਤੀ ਸੋਸ਼ਣ ਵਿਰੁਧ ਮੁਕਤੀ ਮਾਰਗ !

ਜਗਦੀਸ਼ ਸਿੰਘ ਚੋਹਕਾ

ਬੋਹੜ

ਮੈ ਪੁਰਾਣਾ ਬੋਹੜ ਹਾਂ
ਉਗਿਆ ਹਾ ਪਿੰਡ ਵਿਚਕਾਰ
ਮੀਹਾਂ ਦੇ ਪਾਣੀਆਂ ਨਾਲ ਪਲਗਿਆ
ਮੇਰੀ ਨਹੀ ਲਈ ਕਿਸੇ ਨੇ ਸਾਰ
ਮੈ ਰੁੱਤਾਂ ਬੜੀਆਂ ਹੀ ਵੇਖੀਆਂ

ਕਿਸਾਨ

ਤੇਰੇ ਖੂਹਾਂ ਉੱਤੇ ਮੱਕੇ,
ਜਿਹੜਾ ਵੀ ਕੋਈ ਤੱਕੇ,ਰੌਣਕ ਚਾਰ ਚੁਫੇਰੇ!
ਲਾਉਦਾ ਨੱਕੇ,ਕਦੇ ਨਾਂ ਥੱਕੇ,
ਕਰਦਾ ਪੱਕੇ,ਚਲਦੇ ਠੱਕੇ,ਵਾਹ ਕਿਸਾਨਾ ਤੇਰੇ!

ਅਜੋਕੇ ਲੋਕ ਅਤੇ ਲੀਡਰ, ਹਰਲਾਜ ਸਿੰਘ ਬਹਾਦਰਪੁਰ ।

ਮੇਰੇ ਦੇਸ਼ ਦੇ ਵੋਟਰਾਂ ਅਤੇ ਉਮੀਦਵਾਰਾਂ ਦੀ ਸੋਚ ਦਾ, ਪੱਧਰ ਅਸਲ ਵਿੱਚ ਹੈ ਹੱਦੋਂ ਵੱਧ ਥੱਲੇ ਗਿਆ ਹੋਇਆ ।
ਇੱਕ ਸਮੇ ਇੱਕ ਨੂੰ ਵਿਕਣ ਵਾਲੀ ਵੇਸਵਾ ਨੂੰ ਆਖੇ ਮਾੜਾ, ਇੱਕੋ ਸਮੇ ਤਿੰਨ ਚਾਰ ਥਾਂ ਜੋ ਵਿਕਿਆ ਹੋਇਆ।
ਉਮੀਦਵਾਰਾਂ ਨੂੰ ਵਿਕਾਊ/ਠੱਗ ਕਹਿਣ ਵਾਲਾ, ਵੋਟਰ ਠੱਗਦਾ ਸਾਰਿਆਂ ਨੂੰ ਇੱਕ ਨਾਲ ਨਾ ਜੋ ਖੜਿਆ ਹੋਇਆ।
ਅਜਿਹਾ ਲੀਡਰ ਖਰੀਦ ਕੇ ਲੋਕਾਂ ਨੂੰ ਅੱਗੇ ਬੇਚ ਦਿੰਦਾ, ਜਿਹੜਾ ਪੈਸੇ ਲਈ ਸਿਆਸਤ ਵਿੱਚ ਵੜਿਆ ਹੋਇਆ।

ਸਮੇਂ ਨਾਲ ਬਦਲੀ ‘ਸਾਹਾ ਚਿੱਠੀ’

ਸਾਹਾ ਚਿੱਠੀ ਭੇਜਣ ਦੀ ਰਸਮ ਪੰਜਾਬੀ ਵਿਆਹਾਂ ਵਿਚ ਅਹਿਮ ਸਥਾਨ ਰੱਖਦੀ ਸੀ। ਇਸਤੋਂ ਬਾਅਦ ਹੀ ਵਿਆਹ ਦਾ ਦਿਨ ਮਿੱਥਿਆ ਜਾਂਦਾ ਸੀ। ਮੁੰਡੇ ਤੇ ਕੁੜੀ ਵਾਲੇ ਇਸ ਰਸਮ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਵਿੱਢ ਦਿੰਦੇ ਸਨ। ਸਾਹਾ ਚਿੱਠੀ ਭੇਜਣ ਦੀ ਰਸਮ ਅਜੋਕੇ ਵਿਆਹਾਂ ਵਿਚ ਵੀ ਪ੍ਰਚੱਲਿਤ ਹੈ, ਪਰ ਇਸ ਰਸਮ ਦਾ ਹੁਣ ਰੂਪ ਬਦਲ ਗਿਆ ਹੈ। ਪੁਰਾਤਨ ਸਮਿਆਂ ਵਿਚ ਵਿਆਹ ਤੋਂ ਪਹਿਲਾਂ ਸਾਹਾ ਕੱਢਿਆ ਜਾਂਦਾ ਸੀ। ਸਾਹਾ ਕੱਢਣ ਤੋਂ ਬਾਅਦ ਅਹਿਮ ਕੰਮ ਸਾਹਾ ਚਿੱਠੀ ਨੂੰ ਭੇਜਣਾ ਹੁੰਦਾ ਸੀ। ਇਸਤੋਂ ਬਾਅਦ ਵਿਆਹ ਦੀਆਂ ਬਾਕੀ ਤਿਆਰੀਆਂ ਹੁੰਦੀਆਂ ਸਨ।

ਭਾਰਤੀ ਨਾਟਕਾਂ ’ਤੇ ਪਾਰਸੀ ਥੀਏਟਰ ਦਾ ਪ੍ਰਭਾਵ

ਪਾਰਸੀ ਪ੍ਰਾਚੀਨ ਇਰਾਨ ਦੇ ਆਤਿਸ਼ ਪ੍ਰਸਤ-ਅੱਠਵੀਂ ਸਦੀ ਵਿਚ ਹਿੰਦੁਸਤਾਨ ਆਏ। ਜਦੋਂ ਇਰਾਨ ਵਿਚ ਇਸਲਾਮ ਫੈਲਿਆ ਤਾਂ ਬਹੁਤ ਸਾਰੇ ਆਤਿਸ਼ ਪ੍ਰਸਤ ਇਰਾਨ ਤੋਂ ਨੱਸ ਕੇ ਹਿੰਦੁਸਤਾਨ ਦੇ ਪੱਛਮੀ ਸਾਗਰ-ਕੰਢੇ ਆ ਵਸੇ (ਬਹੁਤੇ ਮੁੰਬਈ ਵਿਚ)।

ਮਨ ਨੂੰ ਤਰੋਤਾਜ਼ਾ ਕਰਦੀ ਜਲ-ਬਗੀਚੀ

ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ ਬਲਕਿ ਧਰਤੀ ’ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ। ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ। ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁੱਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਵੀ ਸਾਡੇ ਅੰਗ-ਸੰਗ ਰਹਿੰਦਾ ਹੈ। ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ।

ਇਵੇਂ ਬਣਦਾ ਸੀ ਖੂਹ

ਕੁਝ ਦਿਨ ਪਹਿਲਾਂ ਮੋਹਨ ਸਿੰਘ ਦੇ ‘ਸਾਵੇ ਪੱਤਰ’ ਹੱਥ ਲੱਗੇ, ਵਰਕੇ ਫਰੋਲੇ, ਸਕੂਲ ਸਮੇਂ ਦੀ ਜ਼ੁਬਾਨੀ ਯਾਦ ਕੀਤੀ ਕਵਿਤਾ ਜੋ ਅੱਜ ਵੀ ਯਾਦ ਹੈ ਪੜ੍ਹੀ: ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜੱਗ ਨੀ
ਸਾਡੇ ਖੂਹ ’ਤੇ ਵਸਦਾ ਰੱਬ ਨੀ।
ਨਾਲ ਹੀ ਗਾਧੀ ਦੇ ਸਵਰਗੀ ਝੂਟੇ ਜਿਹੇ ਆਏ, ਸਿਤਾਰਿਆਂ ਜੜੇ ਈਨੂੰ ਵੀ ਦਿਸੇ, ਰੀਂ ਰੀਂ ਵਾਂ-ਵਾਂ ਦੀ ਮਿੱਠੀ ਲੈਅ ਕੰਨੀਂ ਪਈ ਅਤੇ ਪੁਰਾਣੇ ਸਵਰਗ ਵਿਚ ਪਹੁੰਚ ਗਿਆ। ਉਸ ਸਮੇਂ ਦੇ ਖੂਹ ਨਾਲ ਜੁੜੇ ਸ਼ਬਦ ਚੇਤੇ ਆਏ, ਜੋ ਨਵੀਂ ਪੀੜ੍ਹੀ ਨੂੰ ਅਜੀਬ ਹੀ ਲੱਗਣਗੇ ਜਿਵੇਂ ਹਲਟ, ਗਾਧੀ, ਟਿੰਡਾਂ, ਮਾਹਲ, ਖੋਪੇ, ਲਾਸ, ਪਾੜਛਾ, ਚੁਬੱਚਾ, ਔਲੂ, ਖਾਲ੍ਹ, ਕੁੱਤਾ, ਚਕਰੀਆਂ, ਮੌਣ, ਚੱਕ ਆਦਿ। ਚੱਕ ਦਾ ਸ਼ਬਦ ਮੈਨੂੰ ਚੁੱਕ ਕੇ ਫੇਰ ਅੱਸੀ ਸਾਲ ਪਿੱਛੇ ਲੈ ਗਿਆ ਜਦੋਂ ਅਸੀਂ ਆਪਣੀ ਪੈਲੀ ਵਿਚ ਖੂਹ ਲਗਵਾਇਆ ਸੀ।

ਅਸਫਲਤਾ ਤੋਂ ਘਬਰਾਹਟ ਕਿਉਂ ?

ਹਰ ਕੋਈ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦਾ ਹੈ ਕਿਉਂਕਿ ਇਹ ਹਰ ਇਕ ਨੂੰ ਪਿਆਰੀ ਹੈ। ਸਫਲਤਾ ਪ੍ਰਾਪਤ ਕਰਨ ਪਿੱਛੇ ਵਿਅਕਤੀ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਬਿਨਾਂ ਮਿਹਨਤ ਤੋਂ ਸਫਲਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ’ਚ ਸਫਲ ਹੋਏ ਹਨ, ਉਨ੍ਹਾਂ ਨੇ ਆਪਣੀ ਸਫਲਤਾ ਪਿੱਛੇ ਬਹੁਤ ਜ਼ਿਆਦਾ ਸਖ਼ਤ ਮਿਹਨਤ ਕੀਤੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0082905323
Copyright © 2019, Panjabi Times. All rights reserved. Website Designed by Mozart Infotech