ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਬਾਲ ਜਗਤ

ਖੋਜੀ ਖਰਗੋਸ਼ - ਬਾਲ ਕਹਾਣੀ

August 24, 2019 03:06 PM

ਲੇਖਕ :  ਕੁਲਵਿੰਦਰ ਕੌਸ਼ਲ , ਸੋਰਸ - ਇੰਟਰਨੇਟ 
ਜੰਗਲ ’ਚ ਇਕ ਅਜੀਬ ਬਿਮਾਰੀ ਫੈਲਣ ਨਾਲ ਜੰਗਲ ਦੇ ਬਹੁਤੇ ਜਾਨਵਰ ਬਿਮਾਰ ਹੋ ਗਏ ਤੇ ਕਈਆਂ ਦੀ ਮੌਤ ਹੋ ਗਈ। ਬਿਮਾਰੀ ਦੇ ਡਰ ਕਾਰਨ ਜਾਨਵਰ ਇਕੱਠੇ ਹੋ ਕੇ ਸ਼ੇਰ ਦੇ ਦਰਬਾਰ ’ਚ ਪਹੁੰਚ ਗਏ। ਸ਼ੇਰ ਨੇ ਆਪਣੀ ਪਰਜਾ ਦੀ ਹਾਲ ਦੁਹਾਈ ਸੁਣ ਕੇ ਪੁੱਛਿਆ ‘ਕੀ ਸਮੱਸਿਆ ਹੈ ?’
ਇਕ ਹਾਥੀ ਅੱਗੇ ਆਇਆ ਤੇ ਕਹਿਣ ਲੱਗਾ ‘ਮਹਾਰਾਜ ਜੰਗਲ ’ਚ ਬਹੁਤ ਭਿਆਨਕ ਬਿਮਾਰੀ ਫੈਲੀ ਹੋਈ ਹੈ,ਜਿਸ ਨਾਲ ਕਈ ਜਾਨਵਰ ਮਰ ਗਏ ਹਨ।’
‘ਕਿਹੜੀ ਬਿਮਾਰੀ ਹੈ ? ਵੈਦ ਜੀ ਕੀ ਕਹਿੰਦੇ ਨੇ ?’ ਜਾਨਵਰਾਂ ਦੀ ਮੌਤ ਬਾਰੇ ਸੁਣ ਰਾਜਾ ਪ੍ਰੇਸ਼ਾਨ ਹੋ ਗਿਆ ਅਤੇ ਉਸਨੇ ਇਕੱਠੇ ਕਈ ਪ੍ਰਸ਼ਨ ਕੀਤੇ।
‘ਹਾਂ ਬਈ ਸਭਾਪਤਿਓ ਇਸ ਬਿਪਤਾ ਦੀ ਘੜੀ ’ਚ ਫਿਰ ਕੀ ਕੀਤਾ ਜਾ ਸਕਦਾ ਹੈ ?” ਸ਼ੇਰ ਨੇ ਆਪਣੇ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਪੁੱਛਿਆ।
ਦਰਬਾਰ ’ਚ ਸੁੰਨ ਪਸਰ ਗਈ। ਕੁਝ ਦੇਰ ਬਾਅਦ ਖਰਗੋਸ਼ ਨੇ ਖੜ੍ਹੇ ਹੋ ਕੇ ਕਿਹਾ,
‘ਮਹਾਰਾਜ, ਮੈਨੂੰ ਲੱਗਦਾ ਇਹ ਬਿਮਾਰੀ ਕਿਸੇ ਹੋਰ ਪ੍ਰਦੇਸ਼ ਦੀ ਹੈ। ਪਹਿਲਾਂ ਤਾਂ ਕਦੇ ਅਜਿਹਾ ਨਹੀਂ ਹੋਇਆ, ਸਾਨੂੰ ਤੁਰੰਤ ਦੂਜੇ ਰਾਜਾਂ ’ਚੋਂ ਵੈਦ ਬੁਲਾਉਣੇ ਚਾਹੀਦੇ ਹਨ।’
‘ਹੋਰ ਕੋਈ ਵਿਚਾਰ!’ ਸ਼ੇਰ ਨੇ ਸੋਚਦਿਆਂ ਕਿਹਾ।
‘ਮਹਾਰਾਜ ਮੈਨੂੰ ਇਹ ਕੋਈ ਬਿਮਾਰੀ ਨਹੀਂ ਲੱਗਦੀ। ਜ਼ਰੁੂਰ ਤੁਹਾਡੇ ਰਾਜ ’ਤੇ ਕਿਸੇ ਬੁਰੀ ਸ਼ਕਤੀ ਦਾ ਸਾਇਆ ਹੈ।’ ਲੂੰਬੜੀ ਨੇ ਉੱਠਦੇ ਹੋਏ ਕਿਹਾ। ਭੇੜੀਏ ਨੇ ਵੀ ਲੂੰਬੜੀ ਦੀ ਹਾਮੀ ਭਰੀ।
‘ਫਿਰ ਇਸਦਾ ਕੀ ਉਪਾਅ ਹੋਣਾ ਚਾਹੀਦਾ ਹੈ।’ ਸ਼ੇਰ ਗੁੱਸੇ ’ਚ ਦਹਾੜਿਆ।
‘ਪਰ ਮਹਾਰਾਜ ਦੂਜੇ ਰਾਜਾਂ ’ਚੋਂ ਵੈਦ…।’ ਖਰਗੋਸ਼ ਉੱਠ ਕੇ ਦੁਬਾਰਾ ਕਹਿਣ ਹੀ ਲੱਗਿਆ ਸੀ ਕਿ ਲੂੰਬੜੀ ਉਸਦੀ ਗੱਲ ਕੱਟਦੇ ਹੋਏ ਕਹਿਣ ਲੱਗੀ :
‘ਖਰਗੋਸ਼ ਜੀ ਤੁਸੀਂ ਇਹ ਕਿਉਂ ਨਹੀਂ ਸਮਝਦੇ, ਜੇਕਰ ਵੈਦਾਂ ਕੋਲ ਇਸ ਬਿਮਾਰੀ ਦਾ ਹੱਲ ਹੁੰਦਾ ਤਾਂ ਕੀ ਆਪਣੇ ਰਾਜ ਦੇ ਵੈਦਾਂ ਦੀ ਕਾਬਲੀਅਤ ’ਤੇ ਤੁਹਾਨੂੰ ਸ਼ੱਕ ਹੈ?’
ਫਿਰ ਉਹ ਸ਼ੇਰ ਵੱਲ ਸੰਬੋਧਨ ਕਰਕੇ ਕਹਿਣ ਲੱਗੀ, ‘ਮਹਾਰਾਜ ਇਹ ਜ਼ਰੂਰ ਕਿਸੇ ਓਪਰੀ ਸ਼ੈਅ ਦਾ ਕੰਮ ਹੈ ਅਤੇ ਇਸਦਾ ਉਪਾਅ ਕਰਨ ਵਾਲੇ ਨੂੰ ਵੀ ਮੈਂ ਜਾਣਦੀ ਹਾਂ। ਆਪਣੇ ਜੰਗਲ ’ਚ ਇਕ ਮਿੱਕੂ ਬਾਂਦਰ ਰਹਿੰਦਾ ਹੈ ਜੋ ਪਹਾੜਾਂ ’ਚ ਕਈ ਸਾਲ ਤਪੱਸਿਆ ਕਰਕੇ ਰਿੱਧੀਆਂ-ਸਿੱਧੀਆਂ ਪ੍ਰਾਪਤ ਕਰਕੇ ਆਇਆ ਹੈ। ਉਹ ਹੀ ਇਸਦਾ ਉਪਾਅ ਕਰ ਸਕਦਾ ਹੈ।’
‘ਚਲੋ ਫਿਰ ਬਿਨਾਂ ਦੇਰ ਕੀਤਿਆਂ ਆਪਾਂ ਉਸ ਕੋਲ ਚੱਲਦੇ ਹਾਂ।’ ਸ਼ੇਰ ਨੇ ਉੱਠ ਕੇ ਤੁਰਦੇ ਹੋਏ ਕਿਹਾ। ਅੱਗੇ-ਅੱਗੇ ਲੂੰਬੜੀ ਤੇ ਪਿੱਛੇ ਸ਼ੇਰ ਮਹਾਰਾਜ ਅਤੇ ਉਸ ਤੋਂ ਪਿੱਛੇ ਪਰਜਾ ਰੂਪੀ ਜਾਨਵਰ ਜੰਗਲ ਵਿਚਕਾਰ ਮਿੱਕੂ ਬਾਂਦਰ ਕੋਲ ਪਹੁੰਚ ਗਏ। ਮਿੱਕੂ ਬਾਂਦਰ ਅੱਖਾਂ ਬੰਦ ਕਰੀਂ ਆਪਣੀ ਤਪੱਸਿਆ ’ਚ ਲੀਨ ਬੈਠਾ ਸੀ। ਜੈ ਜੈ ਕਾਰ ਦਾ ਸ਼ੋਰ ਸੁਣ ਉਹ ਇਸ ਤਰ੍ਹਾਂ ਉੱਠਿਆ ਜਿਵੇਂ ਉਸਦੀ ਤਪੱਸਿਆ ਭੰਗ ਹੋ ਗਈ ਹੋਵੇ, ਪਰ ਸਾਹਮਣੇ ਸ਼ੇਰ ਮਹਾਰਾਜ ਨੂੰ ਦੇਖ ਉਹ ਹੱਥ ਜੋੜ ਕੇ ਖੜ੍ਹਾ ਹੋ ਗਿਆ।
‘ਹੁਕਮ ਮਹਾਰਾਜ, ਕੋਈ ਆਗਿਆ ਸੀ ਤਾਂ ਸੁਨੇਹਾ ਭੇਜ ਦਿੰਦੇ।’
‘ਨਹੀਂ ਮਿੱਕੂ ਮਹਾਰਾਜ। ਸਮੱਸਿਆ ਹੀ ਅਜਿਹੀ ਆ ਪਈ ਕਿ ਮੈਨੂੰ ਖ਼ੁਦ ਨੂੰ ਹੀ ਆਉਣਾ ਪਿਆ।’ ਕਹਿੰਦੇ ਹੋਏ ਸ਼ੇਰ ਨੇ ਲੂੰਬੜੀ ਨੂੰ ਸਾਰੀ ਕਹਾਣੀ ਦੱਸਣ ਲਈ ਕਿਹਾ।
ਲੂੰਬੜੀ ਤੋਂ ਸਾਰੀ ਕਹਾਣੀ ਸੁਣ ਮਿੱਕੂ ਬਾਂਦਰ ਵੀ ਗਹਿਰੀ ਸੋਚ ’ਚ ਪੈ ਗਿਆ, ਫਿਰ ਉਹ ਬੋਲਿਆ :
‘ਬਿਪਤਾ ਗੰਭੀਰ ਹੈ ਮਹਾਰਾਜ…ਇਸ ਦੇ ਉਪਾਅ ਲਈ ਮੈਨੂੰ ਯੱਗ ਕਰਨਾ ਪਵੇਗਾ।’
‘ਜੋ ਵੀ ਕਰਨਾ ਜਲਦੀ ਕਰੋ। ਖ਼ਰਚੇ ਦੀ ਪਰਵਾਹ ਨਹੀਂ ਕਰਨੀ।’ ਕਹਿੰਦੇ ਹੋਏ ਸ਼ੇਰ ਨੇ ਬਘਿਆੜ ਨੂੰ ਇਸ਼ਾਰਾ ਕੀਤਾ।
ਬਘਿਆੜ ਮੋਹਰਾਂ ਦੀ ਥੈਲੀ ਲੈ ਕੇ ਹਾਜ਼ਿਰ ਹੋ ਗਿਆ ਅਤੇ ਉਸਨੇ ਉਹ ਥੈਲੀ ਮਿੱਕੂ ਬਾਂਦਰ ਦੇ ਪੈਰਾਂ ’ਚ ਰੱਖ ਦਿੱਤੀ।
‘ਬਸ! ਤੁਸੀਂ ਫ਼ਿਕਰ ਨਾ ਕਰੋ ਮਹਾਰਾਜ। ਮੈਂ ਕੱਲ੍ਹ ਤੋਂ ਹੀ ਯੱਗ ਦੀ ਤਿਆਰੀ ਸ਼ੁਰੂ ਕਰਦਾ ਹਾਂ।’
ਬਿਮਾਰੀ ਤੋਂ ਛੁਟਕਾਰਾ ਮਿਲਣ ਦੀ ਆਸ ’ਚ ਸਾਰੇ ਜਾਨਵਰ ਮਿੱਕੂ ਬਾਂਦਰ ਦੀ ਜੈ ਜੈ ਕਾਰ ਕਰਦੇ ਹੋਏ ਵਾਪਸ ਆ ਗਏ, ਪਰ ਖਰਗੋਸ਼ ਵਹਿਮਾਂ ਭਰਮਾਂ ਨੂੰ ਨਹੀਂ ਮੰਨਦਾ ਸੀ। ਉਸਦਾ ਮੰਨਣਾ ਸੀ ਚਮਤਕਾਰ ਜਾਂ ਗੈਬੀ ਸ਼ਕਤੀ ਜਿਹੀ ਕੋਈ ਚੀਜ਼ ਨਹੀਂ ਹੁੰਦੀ। ਜ਼ਰੂਰ ਮਿੱਕੂ ਬਾਂਦਰ ਸਭ ਨੂੰ ਮੂਰਖ ਬਣਾ ਰਿਹਾ ਹੈ। ਇਸ ਲਈ ਉਹ ਸਾਰੇ ਜਾਨਵਰਾਂ ਤੋਂ ਅਲੱਗ ਹੁੰਦਾ-ਹੁੰਦਾ ਪਿੱਛੇ ਰਹਿ ਗਿਆ ਅਤੇ ਫਿਰ ਮਿੱਕੂ ਬਾਂਦਰ ਦੇ ਡੇਰੇ ਕੋਲ ਪਹੁੰਚ ਕੇ ਇਕ ਦਰੱਖਤ ਓਹਲੇ ਖੜ੍ਹ ਉਸ ਦੀਆਂ ਹਰਕਤਾਂ ਦੇਖਦਾ ਰਿਹਾ।
ਮਿੱਕੂ ਬਾਂਦਰ ਸੋਨੇ ਦੀਆਂ ਮੋਹਰਾਂ ਦੇਖ-ਦੇਖ ਖ਼ੁਸ਼ ਹੋ ਰਿਹਾ ਸੀ। ਉਹ ਵਾਰ-ਵਾਰ ਉਨ੍ਹਾਂ ਨੂੰ ਗਿਣ ਰਿਹਾ ਸੀ। ਖਰਗੋਸ਼ ਨੂੰ ਸ਼ੱਕ ਹੋਇਆ, ਜ਼ਰੂਰ ਦਾਲ ’ਚ ਕੁਝ ਕਾਲਾ ਹੈ। ਏਨੇ ਨੂੰ ਉਹ ਦੇਖਦਾ ਹੈ ਕਿ ਲੂੰਬੜੀ ਆਲਾ-ਦੁਆਲਾ ਦੇਖਦੀ ਮਿੱਕੂ ਬਾਂਦਰ ਦੇ ਡੇਰੇ ’ਚ ਆ ਵੜੀ। ਖਰਗੋਸ਼ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਕੰਧ ਨਾਲ ਕੰਨ ਲਾ ਕੇ ਖੜ੍ਹਾ ਹੋ ਗਿਆ।
‘ਦੇਖਿਆ ਮਿੱਕੂ ਮਹਾਰਾਜ ਸੋਨੇ ਦੀਆਂ ਮੋਹਰਾਂ ਦੀ ਥੈਲੀ।’
‘ਹਾਂ…ਹਾਂ ਲੂੰਬੜੀ ਮਹਾਰਾਣੀ। ਚੱਲ ਹੁਣ ਆਪਾਂ ਕੱਲ੍ਹ ਨੂੰ ਪਾਣੀ ਵਾਲੇ ਤਲਾਅ ’ਚ ਬਿਮਾਰੀ ਠੀਕ ਕਰਨ ਵਾਲੀ ਦਵਾਈ ਪਾ ਦੇਈਏ।’
‘ਨਹੀਂ…ਨਹੀਂ ਅੱਜ ਤਾਂ ਤੂੰ ਤਲਾਅ ’ਚ ਬਿਮਾਰੀ ਫੈਲਾਉਣ ਵਾਲੀ ਦਵਾਈ ਹੀ ਪਾ ਕੇ ਆ, ਉਹ ਵੀ ਕਈ ਗੁਣਾ ਜ਼ਿਆਦਾ ਮਾਤਰਾ ਵਿਚ।’ ਲੂੰਬੜੀ ਨੇ ਮੱਕਾਰੀ ਨਾਲ ਹੱਸਦਿਆਂ ਕਿਹਾ।
‘ਕਿਉਂ?’
‘ਕੱਲ੍ਹ ਨੂੰ ਜਦੋਂ ਜਾਨਵਰ ਪਾਣੀ ਪੀਣਗੇ ਤਾਂ ਇਸ ਭਿਆਨਕ ਬਿਮਾਰੀ ਦੀ ਮਾਰ ਹੋਰ ਤੇਜ਼ੀ ਨਾਲ ਫੈਲ ਜਾਵੇਗੀ ਅਤੇ ਅਸੀਂ ਮਹਾਰਾਜ ਨੂੰ ਕਹਾਂਗੇ ਕਿ ਬੁਰੀ ਸ਼ਕਤੀ ਬਹੁਤ ਤਾਕਤਵਰ ਹੈ, ਜਿਸ ਲਈ ਵੱਡਾ ਯੱਗ ਕਰਨਾ ਪੈਣਾ ਤੇ ਉਸ ਲਈ ਹੋਰ ਸੋਨੇ ਦੀਆਂ ਮੋਹਰਾਂ…।’ ਲੂੰਬੜੀ ਨੇ ਮਿੱਕੂ ਬਾਂਦਰ ਨੂੰ ਸਮਝਾਉਂਦਿਆਂ ਕਿਹਾ।
‘ਵਾਹ ਹੋਰ ਸੋਨੇ ਦੀਆਂ ਮੋਹਰਾਂ।’ ਮਿੱਕੂ ਬਾਂਦਰ ਨੇ ਅੱਖਾਂ ਫੈਲਾਉਂਦੇ ਹੋਏ ਕਿਹਾ।
ਖਰਗੋਸ਼ ਭੱਜ ਕੇ ਇਕ ਪਾਸੇ ਲੁਕ ਗਿਆ। ਹੁਣ ਉਸਦੇ ਸਾਰੀ ਗੱਲ ਸਮਝ ਆ ਗਈ ਕਿ ਇਹ ਦੋਵੇਂ ਕਿਵੇਂ ਮਿਲ ਕੇ ਪਹਿਲਾਂ ਬਿਮਾਰੀ ਫੈਲਾਅ ਰਹੇ ਨੇ, ਫਿਰ ਅੰਧਵਿਸ਼ਵਾਸ ਦੇ ਨਾਂ ’ਤੇ ਜਾਨਵਰਾਂ ਨੂੰ ਮੂਰਖ ਬਣਾ ਕੇ ਲੁੱਟਣਾ ਚਾਹੁੰਦੇ ਹਨ। ਉਹ ਰਾਜੇ ਸ਼ੇਰ ਨੂੰ ਇਹ ਸਭ ਕੁਝ ਦੱਸਣ ਲਈ ਭੱਜਣ ਲੱਗਾ, ਪਰ ਕੁਝ ਦੂਰ ਜਾ ਕੇ ਰੁਕ ਗਿਆ। ਦੂਸਰੇ ਦਿਨ ਜਦੋਂ ਤਲਾਅ ’ਤੇ ਜਾਨਵਰ ਪਾਣੀ ਪੀਣ ਆਏ ਤਾਂ ਅਚਾਨਕ ਉਨ੍ਹਾਂ ਨੂੰ ਇਕ ਆਵਾਜ਼ ਸੁਣਾਈ ਦਿੱਤੀ।
‘ਰੁਕ ਜਾਓ, ਮੈਂ ਤਲਾਅ ਦਾ ਦੇਵਤਾ ਬੋਲਦਾ ਹਾਂ।’
ਜਾਨਵਰਾਂ ਨੇ ਆਲੇ-ਦੁਆਲੇ ਦੇਖਿਆ। ਕੋਈ ਨਹੀਂ ਸੀ। ਉਹ ਡਰ ਗਏ ਫਿਰ ਇਕ ਨੇ ਹੌਸਲਾ ਕਰਦੇ ਹੋਏ ਪੁੱਛਿਆ,
‘ਅਸੀਂ ਕਿਉਂ ਪਾਣੀ ਨਾ ਪੀਏ।’
‘ਜਦੋਂ ਤਕ ਮਿੱਕੂ ਬਾਂਦਰ ਮਹਾਰਾਜ ਇਹ ਪਾਣੀ ਨਹੀਂ ਪੀਂਦੇ, ਉਦੋਂ ਤਕ ਜੋ ਵੀ ਇਸਦਾ ਪਾਣੀ ਪੀਵੇਗਾ, ਉਹ ਮਰ ਜਾਵੇਗਾ।’ ਜਾਨਵਰ ਡਰ ਕੇ ਜੰਗਲ ’ਚ ਭੱਜ ਗਏ। ਸਾਰੇ ਜੰਗਲ ’ਚ ਗੱਲ ਅੱਗ ਵਾਂਗ ਫੈਲ ਗਈ ਅਤੇ ਸ਼ੇਰ ਕੋਲ ਵੀ ਪਹੁੰਚ ਗਈ। ਸ਼ੇਰ ਆਪਣੇ ਲਾਮ-ਲਸ਼ਕਰ ਨਾਲ ਤਲਾਅ ਦੇ ਕਿਨਾਰੇ ਪਹੁੰਚ ਗਿਆ ਤੇ ਕਹਿਣ ਲੱਗਾ,
‘ਤਲਾਅ ਦੇਵਤਾ ਜਾਨਵਰਾਂ ਤੋਂ ਕੋਈ ਭੁੱਲ ਹੋ ਗਈ?’
‘ਕੋਈ ਭੁੱਲ ਨਹੀਂ ਹੋਈ, ਪਰ ਜਦੋਂ ਤਕ ਮਿੱਕੂ ਮਹਾਰਾਜ ਜਿਹਾ ਕੋਈ ਰਿੱਧੀਆਂ-ਸਿੱਧੀਆਂ ਦਾ ਮਾਲਕ ਮੇਰੇ ਪਾਣੀ ਨੂੰ ਪਵਿੱਤਰ ਨਹੀਂ ਕਰਦਾ, ਕੋਈ ਵੀ ਮੇਰਾ ਪਾਣੀ ਨਹੀਂ ਪੀ ਸਕਦਾ।’
ਸ਼ੇਰ ਨੇ ਤੁਰੰਤ ਹੀ ਮਿੱਕੂ ਮਹਾਰਾਜ ਨੂੰ ਲੈ ਕੇ ਆਉਣ ਲਈ ਆਪਣੇ ਸਿਪਾਹੀ ਭੇਜੇ। ਕੁਝ ਦੇਰ ਬਾਅਦ ਹੀ ਸਿਪਾਹੀ ਮਿੱਕੂ ਮਹਾਰਾਜ ਨੂੰ ਲੈ ਕੇ ਹਾਜ਼ਰ ਹੋ ਗਏ। ਜਦੋਂ ਸਾਰੀ ਗੱਲ ਦੱਸ ਕੇ ਉਸਨੂੰ ਪਾਣੀ ਪੀਣ ਲਈ ਕਿਹਾ ਗਿਆ ਤਾਂ ਉਹ ਭੱਜਣ ਲੱਗਿਆ, ਪਰ ਰਾਜੇ ਦੇ ਇਸ਼ਾਰੇ ’ਤੇ ਉਸਨੂੰ ਕਾਬੂ ਕਰ ਲਿਆ ਗਿਆ। ਸਾਰੇ ਹੈਰਾਨ ਸਨ ਕਿ ਮਿੱਕੂ ਬਾਂਦਰ ਪਾਣੀ ਪੀਣ ’ਚ ਆਨਾਕਾਨੀ ਕਿਉਂ ਕਰ ਰਿਹਾ ਹੈ।
ਏਨੇ ਨੂੰ ਇਕ ਦਰੱਖਤ ਦੇ ਪਿੱਛੋਂ ਖਰਗੋਸ਼ ਆਪਣੇ ਹੱਥ ’ਚ ਵੱਡੇ ਸਾਰੇ ਪੱਤਿਆਂ ਦਾ ਭੋਂਪੂ ਫੜੀ ਬਾਹਰ ਨਿਕਲ ਆਇਆ।
‘ਮਹਾਰਾਜ ਇਹ ਪਾਣੀ ਨਹੀਂ ਪੀਵੇਗਾ ਕਿਉਂਕਿ ਇਸਨੇ ਹੀ ਇਸ ਪਾਣੀ ’ਚ ਬਿਮਾਰੀ ਫੈਲਾਉਣ ਵਾਲੀ ਦਵਾਈ ਪਾਈ ਹੋਈ ਹੈ।’
ਖਰਗੋਸ਼ ਨੇ ਰਾਜੇ ਨੂੰ ਸਾਰੀ ਗੱਲ ਸੁਣਾਈ ਕਿ ਕਿਵੇਂ ਇਸਨੇ ਪੀਣ ਵਾਲੇ ਪਾਣੀ ’ਚ ਬਿਮਾਰੀ ਵਾਲੀ ਦਵਾਈ ਪਾ ਕੇ ਜਾਨਵਰਾਂ ਨੂੰ ਬਿਮਾਰ ਕਰਕੇ ਫਿਰ ਅੰਧਵਿਸ਼ਵਾਸ ਫੈਲਾ ਕੇ ਧਨ ਬਟੋਰਨ ਦੇ ਨਾਲ-ਨਾਲ ਲੋਕਾਂ ਨੂੰ ਆਪਣੇ ਵਹਿਮਾਂ-ਭਰਮਾਂ ਦੇ ਚੁੰਗਲ ’ਚ ਫਸਾਈ ਰੱਖਣ ਦਾ ਡਰਾਮਾ ਰਚਿਆ ਸੀ, ਜਿਸ ਵਿਚ ਲੂੰਬੜੀ ਵੀ ਮਿਲੀ ਹੋਈ ਹੈ।
ਫਿਰ ਮਿੱਕੂ ਬਾਂਦਰ ਨੇ ਡਰਦੇ ਹੋਏ ਦੂਜੀ ਦਵਾਈ ਲਿਆ ਕੇ ਤਲਾਅ ’ਚ ਮਿਲਾ ਦਿੱਤੀ। ਜਿਸ ਨਾਲ ਬਿਮਾਰ ਜਾਨਵਰ ਠੀਕ ਹੋਣ ਲੱਗੇ। ਸ਼ੇਰ ਨੇ ਮਿੱਕੂ ਬਾਂਦਰ ਅਤੇ ਲੂੰਬੜੀ ਨੂੰ ਸਾਰੀ ਉਮਰ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ। ਸਾਰੇ ਜੰਗਲ ’ਚ ਖਰਗੋਸ਼ ਦਾ ਨਾਂ ਖੋਜੀ ਖਰਗੋਸ਼ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਅਤੇ ਸ਼ੇਰ ਨੇ ਉਸਨੂੰ ਬਹੁਤ ਸਾਰੇ ਇਨਾਮ ਦਿੱਤੇ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਬਾਲ ਜਗਤ ਵਿੱਚ ਹੋਰ
ਸਿਆਣਾ ਚਮਗਿੱਦੜ

ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ ਬਹੁਤ ਸ਼ਕਤੀਸ਼ਾਲੀ ਰਾਜਾ ਹੁੰਦਾ ਸੀ। ਉਹ ਦੂਰ ਦੁਨੀਆਂ ਦੇ ਇਕ ਕੋਨੇ ਵਿਚ ਰਹਿੰਦਾ ਸੀ ਅਤੇ ਆਪਣੇ ਅਧਿਕਾਰ ਖੇਤਰ ਵਿਚ ਸਾਰੀ ਮਨੁੱਖ ਜਾਤੀ ਤੇ ਪਸ਼ੂ-ਪੰਛੀਆਂ ’ਤੇ ਇਕੱਲਾ ਹੀ ਰਾਜ ਕਰਦਾ ਸੀ। ਉਸ ਦੇ ਮਹਿਲ ਦੇ ਦੁਆਲੇ ਵੱਡੇ ਜੰਗਲ ਸਨ ਜਿਨ੍ਹਾਂ ਵਿਚ ਕਿੰਨੇ ਹੀ ਪਸ਼ੂ-ਪੰਛੀ ਰਹਿੰਦੇ ਸਨ। ਹਰ ਕੋਈ ਖ਼ੁਸ਼ ਸੀ, ਪਰ ਰਾਣੀ ਆਖਦੀ ਸੀ ਕਿ ਸਾਰੇ ਪੰਛੀਆਂ ਦੇ ਇਕੱਠੇ ਗਾਉਣ ਨਾਲ ਐਨੀ ਭਿਆਨਕ ਤੇ ਬੇਸੁਰੀ ਆਵਾਜ਼ ਪੈਦਾ ਹੁੰਦੀ ਹੈ ਕਿ ਉਸਨੂੰ ਬਹੁਤ ਡਰ ਲੱਗਦਾ ਹੈ। ਇਕ ਦਿਨ ਉਸ ਨੇ ਰਾਜੇ ਨੂੰ ਆਖਿਆ ਕਿ ਸਾਰੇ ਪੰਛੀਆਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਚੁੰਝਾਂ ਕੱਟ ਦਿੱਤੀਆਂ ਜਾਣ ਤਾਂ ਜੋ ਉਹ ਗਾ ਨਾ ਸਕਣ। ਰਾਜੇ ਨੇ ਆਖਿਆ, ‘ਠੀਕ ਐ। ਇਹ ਕੁਝ ਦਿਨਾਂ ਵਿਚ ਹੋ ਜਾਏਗਾ।’

ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ

ਬ੍ਰਾਹਮਣੀ ਇੱਲ੍ਹ ਜਿਸ ਨੂੰ ਅੰਗਰੇਜ਼ੀ ਵਿਚ Brahminy kite (Haliastur indus) ਅਤੇ ਹਿੰਦੀ ਵਿਚ ਬ੍ਰਾਹਮਣੀ ਇੱਲ੍ਹ, ਧੋਬੀਆ ਚੀਲ, ਖੇਮਕਰਨੀ ਅਤੇ ਰੂ ਮੁਬਾਰਿਕ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਇਕ ਸੁੰਦਰ ਪੰਛੀ ਹੈ। ਇਹ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਦੱਖਣ-ਪੂਰਬੀ ਏਸ਼ੀਆ, ਦੱਖਣੀ ਵੇਲਜ਼ ਅਤੇ ਆਸਟਰੇਲੀਆ ਦੇ ਖੇਤਰਾਂ ਵਿਚ ਜਾਣਿਆ ਪਛਾਣਿਆ ਪੰਛੀ ਹੈ। ਇਸਨੂੰ ਪੰਜਾਬ ਤੇ ਹਰਿਆਣਾ ਦੀਆਂ ਨਮ ਧਰਤੀਆਂ (ਵੈੱਟਲੈਂਡ) ਵਿਖੇ ਦਰਿਆਵਾਂ ਜਾਂ ਜਿੱਥੇ ਮੀਂਹ ਦਾ ਪਾਣੀ ਇਕੱਠਾ ਹੋਇਆ ਹੋਵੇ, ਧਾਨ ਦੇ ਖੇਤਾਂ ਅਤੇ ਸਮੁੰਦਰੀ ਇਲਾਕੇ ਵਿਚ ਵੇਖਿਆ ਜਾ ਸਕਦਾ ਹੈ। ਇਹ ਆਪਣੀ ਖੁਰਾਕ ਜ਼ਮੀਨ ਨਾਲੋਂ ਪਾਣੀ ਵਿਚੋਂ ਪ੍ਰਾਪਤ ਕਰਨ ਨੂੰ ਤਰਜੀਹ ਦਿੰਦਾ ਹੈ। ਮੱਛੀਆਂ ਫੜਨ ਵਾਲੀਆਂ ਥਾਵਾਂ ਇਸ ਦੀਆਂ ਲੋੜਾਂ ਦੇ ਵਧੇਰੇ ਅਨੁਕੂਲ ਹਨ। ਇਹ ਸ਼ਿਕਾਰ ਨੂੰ ਇੱਲ੍ਹ ਦੀ ਤਰ੍ਹਾਂ 30 ਤੋਂ 40 ਮੀਟਰ ਦੀ ਉਚਾਈ ਤੋਂ ਲੱਭਦਾ ਰਹਿੰਦਾ ਹੈ ਅਤੇ ਮੌਕਾ ਮਿਲਦੇ ਹੀ ਫੁਰਤੀ ਨਾਲ ਝਪੱਟਾ ਮਾਰ ਕੇ ਸ਼ਿਕਾਰ ਨੂੰ ਆਪਣੇ ਦੋਵੇਂ ਪੰਜਿਆਂ ਵਿਚ ਜਕੜ ਕੇ ਉੱਡ ਜਾਂਦਾ ਹੈ। ਇਹ ਮੁੱਖ ਤੌਰ ’ਤੇ ਕਿਰਲੇ, ਮੱਛੀਆਂ, ਡੱਡੂ, ਕੇਕੜੇ, ਛੋਟੇ ਸੱਪ ਅਤੇ ਕੀੜੇ-ਮਕੌੜੇ ਖਾ ਕੇ ਗੁਜ਼ਾਰਾ ਕਰਦਾ ਹੈ। ਇੱਲ੍ਹ ਦੀ ਤਰ੍ਹਾਂ ਇਹ ਖੰਭਾਂ ਵਾਲੀ ਦੀਮਕ ਦਾ ਉਚੇਚਾ ਸ਼ੌਕੀਨ ਹੈ ਜੋ ਗਿੱਲੀ ਧਰਤੀ ਵਿਚੋਂ ਉੱਠਦਿਆਂ ਹੀ ਝਟ ਕਾਬੂ ਆ ਜਾਂਦੀਆਂ ਹਨ। ਬ੍ਰਾਹਮਣੀ ਇੱਲ੍ਹ ਦੀ ਆਵਾਜ਼ ਬੜੀ ਖੁਰਦਰੀ ਜਿਹੀ ਚੀਕ ਵਰਗੀ ਹੁੰਦੀ ਹੈ ਜਿਵੇਂ ਕਿਸੇ ਇੱਲ੍ਹ ਦਾ ਗਲਾ ਖ਼ਰਾਬ ਹੋਇਆ ਹੋਵੇ।

ਸ਼ਾਨਦਾਰ ਸ਼ਿਕਾਰੀ ਪੰਛੀ ਮੱਛੀਮਾਰ

ਚੌਗਿਰਦੇ ਨੂੰ ਸਾਫ਼ ਰੱਖਣ ਲਈ ਕੁਦਰਤ ਨੇ ਸਾਨੂੰ ਕਈ ਕਿਸਮ ਦੇ ਜੀਵ-ਜੰਤੂ ਦਿੱਤੇ ਹਨ। ਮੱਛੀਮਾਰ ਪੰਛੀ ਵੀ ਇਨ੍ਹਾਂ ਵਿਚੋਂ ਇਕ ਹੈ। ਮੱਛੀਮਾਰ ਝੀਲਾਂ, ਛੱਪੜਾਂ ਅਤੇ ਸਮੁੰਦਰੀ ਖੇਤਰਾਂ ਵਿਚ ਦਿਖਣ ਵਾਲਾ ਸ਼ਿਕਾਰੀ ਪੰਛੀ ਹੈ। ਮੱਛੀਮਾਰ ਨੂੰ ਅੰਗਰੇਜ਼ੀ ਵਿਚ ‘Osprey’ (Pandion haliaetus) ਅਤੇ ਹਿੰਦੀ ਵਿਚ ਮੱਛੀਮਾਰ ਕਿਹਾ ਜਾਂਦਾ ਹੈ। ਮੱਛੀਮਾਰ ਇਹੋ ਜਿਹੀ ਪ੍ਰਜਾਤੀ ਹੈ ਜੋ ਲਗਪਗ ਪੂਰੀ ਦੁਨੀਆਂ ਵਿਚ ਮਿਲਦੀ ਹੈ। ਇਸ ਦਾ ਭਾਰ 0.9-2.1 ਕਿਲੋਗ੍ਰਾਮ ਅਤੇ ਲੰਬਾਈ 50-66 ਸੈਂਟੀਮੀਟਰ ਹੁੰਦੀ ਹੈ। ਇਸ ਦਾ ਉੱਪਰਲਾ ਹਿੱਸਾ ਡੂੰਘੇ, ਚਮਕਦਾਰ ਭੂਰੇ ਰੰਗ ਦਾ ਹੁੰਦਾ ਹੈ, ਜਦੋਂਕਿ ਛਾਤੀ ਚਿੱਟੀ ਹੁੰਦੀ ਹੈ ਅਤੇ ਕਈ ਵਾਰ ਭੂਰੇ ਰੰਗ ਨਾਲ ਭਰੀ ਹੁੰਦੀ ਹੈ। ਇਸਦੇ ਸਰੀਰ ਦਾ ਹੇਠਲਾ ਹਿੱਸਾ ਸਫ਼ੈਦ ਹੁੰਦਾ ਹੈ।ਮੱਛੀ ਇਸ ਸ਼ਿਕਾਰੀ ਪੰਛੀ ਦੀ ਖੁਰਾਕ ਦਾ 99% ਹਿੱਸਾ ਹੁੰਦੀ ਹੈ। ਮੱਛੀਮਾਰ ਦੀ ਨਜ਼ਰ ਹਵਾ ਵਿਚੋਂ ਪਾਣੀ ਅੰਦਰ ਵਸਤੂਆਂ ਦਾ ਪਤਾ ਲਗਾਉਣ ਵਿਚ ਬਹੁਤ ਤੇਜ਼ ਹੁੰਦੀ ਹੈ। ਇਹ ਪਾਣੀ ਦੇ 10 ਤੋਂ 40 ਮੀਟਰ (33-131 ਫੁੱਟ)

ਕੁਦਰਤੀ ਉਪਗ੍ਰਹਿ ਚੰਦਰਮਾ

ਬੱਚਿਓ! ਚੰਦਰਮਾ ਪ੍ਰਿਥਵੀ ਦਾ ਇਕੋ-ਇਕ ਕੁਦਰਤੀ ਉਪਗ੍ਰਹਿ ਹੈ। ਇਹ ਪ੍ਰਿਥਵੀ ਤੋਂ 384, 304 ਕਿਲੋਮੀਟਰ ਦੂਰ ਹੈ ਅਤੇ ਇਸ ਦਾ ਵਿਆਸ 3,475 ਵਰਗ ਕਿਲੋਮੀਟਰ ਹੈ। ਦਿਨ ਸਮੇਂ ਇਸ ਦਾ ਤਾਪਮਾਨ 107 ਸੈਂਟੀਗ੍ਰੇਡ ਅਤੇ ਰਾਤ ਦਾ ਤਾਪਮਾਨ ਘੱਟ ਕੇ -153 ਸੈਂਟੀਗ੍ਰੇਡ ਰਹਿ ਜਾਂਦਾ ਹੈ। ਇਸ ਨੂੰ ਧਰਤੀ ਦਾ ਇਕ ਚੱਕਰ ਲਗਾਉਣ ਲਈ 27.3 ਦਿਨਾਂ ਦਾ ਸਮਾਂ ਲੱਗਦਾ ਹੈ। ਗੁਰੂਤਾ ਆਕਰਸ਼ਣ ਨਾ ਹੋਣ ਕਰਕੇ ਚੰਦਰਮਾ ’ਤੇ ਵਾਯੂਮੰਡਲ ਨਾਂਮਾਤਰ ਹੀ ਹੈ, ਇਹ ਸਿਰਫ਼ 104 ਕਿਲੋਗ੍ਰਾਮ ਹੈ। ਵਾਯੂਮੰਡਲ ਨਾਂਮਾਤਰ ਹੋਣ ਕਾਰਨ ਇੱਥੇ ਸੂਰਜ ਇਕਦਮ ਚੜ੍ਹਦਾ ਅਤੇ ਇਕਦਮ ਛਿਪਦਾ ਹੈ। ਜਿਸ ਦਿਨ ਚੰਦਰਮਾ ਪੂਰਨ ਰੂਪ ਵਿਚ ਵਿਖਾਈ ਦਿੰਦਾ ਹੈ, ਉਸ ਨੂੰ ਪੂਰਨਮਾਸ਼ੀ ਕਹਿੰਦੇ ਹਨ। ਪੂਰਨਮਾਸ਼ੀ 29 ਤੋਂ 30 ਦਿਨਾਂ ਬਾਅਦ ਹੁੰਦੀ ਹੈ। 

ਚਲਾਕ ਚਿੜੀ - ਬਾਲ ਕਹਾਣੀ

ਇਕ ਚਿੜੀ ਰੁੱਖ ’ਤੇ ਰਹਿੰਦੀ ਸੀ। ਉਸ ਨੇ ਉਸ ’ਤੇ ਸੋਹਣਾ ਜਿਹਾ ਆਲ੍ਹਣਾ ਪਾਇਆ ਹੋਇਆ ਸੀ। ਉਹ ਰੁੱਖ ਬਹੁਤ ਵੱਡਾ ਅਤੇ ਸੰਘਣਾ ਸੀ। ਉਸ ਦੇ ਪੱਤਿਆਂ ਦੀਆਂ ਕੋਮਲ ਪਪੀਸੀਆਂ ’ਤੇ ਬੈਠ ਕੇ ਚਿੜੀ ਨੂੰ ਬਹੁਤ ਚੰਗਾ ਲੱਗਦਾ। ਉਸ ਨੂੰ ਲੱਗਦਾ ਜਿਵੇਂ ਉਹ ਸਵਰਗ ਵਿਚ ਬੈਠੀ ਹੋਵੇ। ਉਸ ਨੂੰ ਧਰਤੀ ’ਤੇ ਆਉਣਾ ਔਖਾ ਜਿਹਾ ਲੱਗਦਾ। ਜਦੋਂ ਉਹ ਚੋਗਾ ਚੁਗਣ ਜਾਂਦੀ ਤਾਂ ਆਪਣੇ ਆਲ੍ਹਣੇ ਵਿਚ ਵੜਨ ਤੋਂ ਪਹਿਲਾਂ ਪੈਰ ਧੋਂਦੀ। ਉਸ ਨੂੰ ਮਿੱਟੀ ਤੋਂ ਬਹੁਤ ਨਫ਼ਰਤ ਸੀ। ਉਸ ਦਾ ਜੀਅ ਕਰਦਾ ਕਿ ਉਹ ਧਰਤੀ ’ਤੇ ਪੈਰ ਹੀ ਨਾ ਰੱਖੇ। ਉਹ ਧਰਤੀ ’ਤੇ ਨਾ ਜਾਣ ਦੀਆਂ ਸਕੀਮਾਂ ਸੋਚਦੀ ਰਹਿੰਦੀ। ਇਕ ਦਿਨ ਉਸ ਦੇ ਦਿਮਾਗ਼ ਵਿਚ ਖ਼ਿਆਲ ਆਇਆ ਕਿ ਕਿਉਂ ਨਾ ਇਹ ਕੰਮ ਦੂਜਿਆਂ ਤੋਂ ਕਰਵਾਇਆ ਜਾਵੇ। ਚੋਗਾ ਕੋਈ ਹੋਰ ਹੀ ਲੈ ਆਵੇ ਤੇ ਉਹ ਮੌਜ ਨਾਲ ਬੈਠੀ ਰਹੇ। ਇਹ ਸੋਚ ਕੇ ਉਹ ਅਗਲੀ ਸਵੇਰ ਜਲਦੀ ਉੱਠੀ ਅਤੇ ਟਾਹਣੀ ’ਤੇ ਬੈਠ ਕੇ ਗੀਤ ਗਾਉਣ ਲੱਗੀ।

ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ

ਲਾਲ ਸਿਰੀ ਪੋਚਰਡ ਪਰਵਾਸੀ ਮੁਰਗਾਬੀਆਂ ਵਿਚੋਂ ਇਕ ਖ਼ੂਬਸੂਰਤ ਮੁਰਗਾਬੀ ਹੈ। ਇਹ ਹੋਰ ਗੋਤਾਖੋਰ ਮੁਰਗਾਬੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਨੂੰ ਅੰਗਰੇਜ਼ੀ ਵਿਚ Red Crested Poachard ਅਤੇ ਹਿੰਦੀ ਵਿਚ ਲਾਲ ਸਿਰ ਪੋਚਰਡ ਕਹਿੰਦੇ ਹਨ। ਇਸ ਦਾ ਪ੍ਰਜਣਨ ਦਾ ਸਥਾਨ ਦੱਖਣੀ ਯੂਰੋਪ ਅਤੇ ਮੱਧ ਏਸ਼ੀਆ ਵਿਚ ਨੀਵੀਆਂ ਦਲਦਲੀ ਥਾਵਾਂ, ਝੀਲਾਂ ਆਦਿ ਹਨ। ਇਹ ਸਰਦੀਆਂ ਵਿਚ ਭਾਰਤੀ ਉਪ ਮਹਾਂਦੀਪ ਅਤੇ ਅਫ਼ਰੀਕਾ ਵਿਚ ਪਰਵਾਸ ਕਰਦੀਆਂ ਹਨ। ਨਰ ਦਾ ਸਿਰ ਸੰਤਰੇ ਵਰਗਾ ਗੋਲ ਹੁੰਦਾ ਹੈ, ਚੁੰਝ ਲਾਲ ਅਤੇ ਛਾਤੀ ਕਾਲੀ, ਸੱਜੇ ਖੱਬੇ ਦੋਵੇਂ ਪਾਸੋਂ ਚਿੱਟਾ, ਪੂਛ ਭੂਰੇ ਰੰਗ ਅਤੇ ਪਿੱਛੇ ਦੇ ਖੰਭ ਪੀਲੇਪਣ ਵਿਚ ਹੁੰਦੇ ਹਨ। ਮਾਦਾ ਮੁੱਖ ਤੌਰ ’ਤੇ ਫਿੱਕੇ ਭੂਰੇ ਰੰਗ ਦੀ ਹੁੰਦੀ ਹੈ। ਉਸ ਦੇ ਸਿਰ ’ਤੇ ਗੂੜ੍ਹਾ ਭੂਰਾ ਤਾਜ ਵਰਗਾ ਨਿਸ਼ਾਨ, ਚਿਹਰੇ ’ਤੇ ਚਿੱਟਾ ਰੰਗ ਚਮਕ ਮਾਰਦਾ ਹੈ ਅਤੇ ਚੁੰਝ ਲਾਲ ਹੁੰਦੀ ਹੈ।

ਲੋਪ ਹੋ ਰਿਹਾ ਬਾਜ਼ ਚੁੰਝਾ ਕੱਛੂਕੁੰਮਾ

ਬਾਜ਼ ਚੁੰਝਾ ਕੱਛੂਕੁੰਮਾ ਸਮੁੰਦਰੀ ਜੀਵ ਅੱਜ ਲੋਪ ਹੋਣ ਦੇ ਕੰਢੇ ’ਤੇ ਹੈ। ਇਸ ਨੂੰ ਅੰਗਰੇਜ਼ੀ ਵਿਚ Hawksbill sea turtle (ਹਾਕਸਬਿਲ ਸੀ ਟਰਟਲ) ਕਹਿੰਦੇ ਹਨ। ਇਸ ਦਾ ਮੂੰਹ ਬਾਜ਼ ਦੀ ਚੁੰਝ ਵਰਗਾ ਹੋਣ ਕਰਕੇ ਇਸ ਦਾ ਨਾਂ ਬਾਜ਼ ਚੁੰਝਾ ਕੱਛੂਕੁੰਮਾ ਪਿਆ ਹੈ। ਬਾਜ਼ ਚੁੰਝੇ ਸਮੁੰਦਰੀ ਕੱਛੂਕੁੰਮੇ ਦੀ ਵਿਸ਼ਾਲ ਸ਼੍ਰੇਣੀ ਹੁੰਦੀ ਹੈ ਜੋ ਮੁੱਖ ਤੌਰ ’ਤੇ ਭਾਰਤੀ, ਪ੍ਰਸ਼ਾਂਤ ਅਤੇ ਅੰਧ-ਮਹਾਂਸਾਗਰ ਦੇ ਗਰਮ ਦੇਸ਼ਾਂ ਵਿਚ ਪਾਈ ਜਾਂਦੀ ਹੈ। ਹਿੰਦ ਮਹਾਂਸਾਗਰ ਵਿਚ ਇਹ ਅਫ਼ਰੀਕਾ ਦੇ ਪੂਰਬੀ ਤੱਟ ਦੇ ਨਾਲ-ਨਾਲ ਮੈਡਗਾਸਕਰ ਅਤੇ ਆਸ ਪਾਸ ਦੇ ਟਾਪੂ ਸਮੂਹਾਂ ਦੇ ਸਮੁੰਦਰੀ ਅਤੇ ਸਮੁੱਚੇ ਦੱਖਣੀ ਏਸ਼ੀਆਈ ਤੱਟ ਦੇ ਨਾਲ ਫਰਾਂਸ ਦੀ ਖਾੜੀ, ਲਾਲ ਸਾਗਰ ਅਤੇ ਹਿੰਦ ਮਹਾਂਸਾਗਰ ਦੇ ਸਮੁੰਦਰੀ ਕੰਢੇ ਦੇ ਨਾਲ-ਨਾਲ ਆਮ ਵੇਖਣ ਨੂੰ ਮਿਲਦੇ ਹਨ। ਇਕ ਆਮ ਬਾਜ਼ ਚੁੰਝੇ ਸਮੁੰਦਰੀ ਕੱਛੂਕੁੰਮੇ ਦੀ ਲੰਬਾਈ ਆਮ ਤੌਰ ’ਤੇ ਇਕ ਮੀਟਰ (3 ਫੁੱਟ) ਤਕ ਹੁੰਦੀ ਹੈ। ਇਸ ਦਾ ਭਾਰ 80 ਕਿਲੋ ਦੇ ਲਗਪਗ ਹੁੰਦਾ ਹੈ। ਇਸਦਾ ਉਪਰਲਾ ਖੋਲ ਇਸਨੂੰ ਇਕ ਸੁੰਦਰ ਰੂਪ ਦਿੰਦਾ ਹੈ। ਇਸ ਦੇ ਖੋਲ ’ਤੇ ਰੰਗ-ਬਿਰੰਗੀਆਂ ਕਾਲੀਆਂ ਅਤੇ ਕਿਤੇ-ਕਿਤੇ ਹਲਕੀਆਂ ਤੇ ਗੂੜ੍ਹੀਆਂ, ਭੂਰੀਆਂ ਲਾਈਨਾਂ ਇਸ ਨੂੰ ਹੋਰ ਸੁੰਦਰ ਬਣਾਉਂਦੀਆਂ ਹਨ। ਬਾਜ਼ ਚੁੰਝੇ ਸਮੁੰਦਰੀ ਕੱਛੂਕੁੰਮੇ ਦੀਆਂ ਕਈ ਵਿਸ਼ੇਸ਼ਤਾਵਾਂ 

ਮਾਨਿਆ ਦੀ ਪੇਂਟਿੰਗ - ਬਾਲ ਕਹਾਣੀ

ਸਾਲਾਨਾ ਪੇਪਰ ਸ਼ੁਰੂ ਹੋ ਚੁੱਕੇ ਸਨ। ਛੇਵੀਂ ਜਮਾਤ ਵਿਚ ਪੜ੍ਹਦੀ ਮਾਨੀ ਨੇ ਸਾਰਾ ਦਿਨ ਬੜੀ ਮਿਹਨਤ ਨਾਲ ਆਪਣੇ ਹਿਸਾਬ ਦੇ ਪੇਪਰ ਦੀ ਤਿਆਰੀ ਕੀਤੀ। ਨਾਨੀ ਜੀ ਕੋਲੋਂ ਆਗਿਆ ਲੈ ਕੇ ਥੋੜ੍ਹਾ ਟੀਵੀ ਵੇਖਿਆ। ਦੇਰ ਸ਼ਾਮ ਅੰਮੀ ਦੇ ਆਉਣ ਤੋਂ ਪਹਿਲਾਂ ਉਹ ਆਪਣੀ ਨਾਨੀ ਜੀ ਦੇ ਕਮਰੇ ’ਚ ਆ ਗਈ।
ਨਾਨੀ ਜੀ ਨਾਲ ਲੇਟ ਦੋਵੇਂ ਹੱਸ ਹੱਸ ਗੱਲਾਂ ਕਰਨ ਲੱਗੀਆਂ। ਉਨ੍ਹਾਂ ਦੀ ਹਾਸੇ, ਠੱਠੇ ਵਾਲੀ ਕੋਈ ਗੱਲਬਾਤ ਚੱਲ ਰਹੀ ਸੀ ਕਿ ਉੱਤੋਂ ਮਾਨੀ ਦੀ ਅੰਮੀ ਆ ਗਈ। ਆਪਣੇ ਕੰਮ ਤੋਂ ਥੱਕੀ, ਟੁੱਟੀ ਆਈ ਅੰਮੀ ਨੇ ਬਿਨਾਂ ਕੁਝ ਪੁੱਛਿਆ, ਦੱਸਿਆਂ ਮਾਨੀ ਨੂੰ ਘੂਰਨਾ ਸ਼ੁਰੂ ਕਰ ਦਿੱਤਾ। ਉਹ ਹੱਸ, ਖੇਡ ਰਹੀ ਮਾਨੀ ਨੂੰ ਮੋਢੇ ਤੋਂ ਝੰਜੋੜ ਕੇ ਕਹਿਣ ਲੱਗੀ, ‘ਫਟਾਫਟ ਆਪਣੇ ਕਮਰੇ ਵਿਚ ਜਾਓ ਤੇ ਪੇਪਰ ਦੀ ਤਿਆਰੀ ਕਰੋ … ਸਾਨੂੰ ਹਰ ਪੇਪਰ ਵਿਚੋਂ ਪੂਰੇ ਸੌ ’ਚੋਂ ਸੌ ਨੰਬਰ ਚਾਹੀਦੇ ਨੇ…।’

ਹੁਸ਼ਿਆਰ ਹੋਣ ਦਾ ਮੰਤਰ -ਬਾਲ ਕਹਾਣੀ

ਲੇਖ਼ਕ  : ਪ੍ਰਿੰਸੀਪਲ ਵਿਜੈ ਕੁਮਾਰ, ਸੋਰਸ - ਇੰਟਰਨੇਟ
ਗਰਮੀ ਦੀਆਂ ਛੁੱਟੀਆਂ ਵਿਚ ਹਨੀ ਦੀ ਭੂਆ ਦਾ ਮੁੰਡਾ ਜਗਤਾਰ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਹਨੀ ਤੇ ਜਗਤਾਰ ਦੋਵੇਂ ਅੱਠਵੀਂ ਜਮਾਤ ਵਿਚ ਪੜ੍ਹਦੇ ਸਨ। ਹਨੀ ਨੇ ਇਕ ਦਿਨ ਜਗਤਾਰ ਨੂੰ ਪੁੱਛਿਆ, ‘ਜਗਤਾਰ ਤੂੰ ਛੁੱਟੀਆਂ ਦਾ ਕੰਮ ਮੁਕਾ ਲਿਆ ਹੈ?’

ਉੱਡਣ ਵਾਲਾ ਸਭ ਤੋਂ ਵੱਡਾ ਪੰਛੀ ਸਾਰਸ

ਲੇਖ਼ਕ  :  ਗੁਰਮੀਤ ਸਿੰਘ ,  ਸੋਰਸ - ਇੰਟਰਨੇਟ
ਸਾਰਸ ਸੰਸਾਰ ਦਾ ਉੱਡਣ ਵਾਲਾ ਸਭ ਤੋਂ ਵੱਡਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿਚ ‘Sarus Crane’ ਅਤੇ ਹਿੰਦੀ ਵਿਚ ਕਰੌਂਚ ਵੀ ਕਿਹਾ ਜਾਂਦਾ ਹੈ। ਇਸ ਪੰਛੀ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਇਸ ਨੂੰ ਵਿਸ਼ੇਸ਼ ਮਹੱਤਵ ਦਿੰਦੀਆਂ ਹਨ। ਉੱਤਰ ਪ੍ਰਦੇਸ਼ ਦਾ ਇਹ ਰਾਜ ਪੰਛੀ ਮੁੱਖ ਤੌਰ ’ਤੇ ਗੰਗਾ ਦੇ ਮੈਦਾਨੀ ਖੇਤਰਾਂ, ਭਾਰਤ ਦੇ ਉੱਤਰੀ ਅਤੇ ਉੱਤਰ ਪੂਰਬੀ ਹਿੱਸਿਆਂ ਅਤੇ ਇਸੇ ਤਰ੍ਹਾਂ ਦੇ ਮਾਹੌਲ ਦੇ ਹੋਰਨਾਂ ਹਿੱਸਿਆਂ ਵਿਚ ਵੇਖਿਆ ਜਾ ਸਕਦਾ ਹੈ। ਭਾਰਤ ਵਿਚ ਮਿਲਣ ਵਾਲੇ ਸਾਰਸ ਇੱਥੋਂ ਦੇ ਸਥਾਈ ਪੰਛੀ ਹਨ ਅਤੇ ਇੱਥੋਂ ਦੇ ਭੂਗੋਲਿਕ ਖੇਤਰ ਵਿਚ ਹੀ ਰਹਿਣਾ ਪਸੰਦ ਕਰਦੇ ਹਨ।

ਸ਼ਿਕਾਰੀ ਪੰਛੀ ਸ਼ਾਹੀਨ

ਲੇਖਕ :   ਗੁਰਮੀਤ ਸਿੰਘ , ਸੋਰਸ - ਇੰਟਰਨੇਟ   
ਸ਼ਾਹੀਨ ਇਕ ਛੋਟਾ ਅਤੇ ਸ਼ਕਤੀਸ਼ਾਲੀ ਦਿਖਾਈ ਦੇਣ ਵਾਲਾ ਸ਼ਿਕਾਰੀ ਪੰਛੀ ਹੈ, ਜਿਸ ਦਾ ਉਪਰਲਾ ਹਿੱਸਾ ਕਾਲੇ ਰੰਗ ਦਾ ਹੁੰਦਾ ਹੈ ਅਤੇ ਹੇਠਾਂ ਦਾ ਹਿੱਸਾ ਭੂਰਾ/ਬਦਾਮੀ ਹੈ। ਇਸ ਵਿਚ ਗੂੜ੍ਹੀਆਂ ਧਾਰੀਆਂ ਹੁੰਦੀਆਂ ਹਨ।
ਇਸਨੂੰ ਪੰਜਾਬੀ ਵਿਚ ਸ਼ਾਹੀਨ, ਹਿੰਦੀ ਵਿਚ ਸ਼ਾਹੀਨ ਕੂਹੀ ਅਤੇ ਅੰਗਰੇਜ਼ੀ ਵਿਚ Shaheen Falcon or Falco peregrinus peregrinator ਕਹਿੰਦੇ ਹਨ।
ਸ਼ਾਹੀਨ ਦੀ ਲੰਬਾਈ 380 ਤੋਂ 440 ਮਿਲੀਮੀਟਰ ਹੁੰਦੀ ਹੈ। ਮਾਦਾ ਸ਼ਾਹੀਨ ਨਰ ਨਾਲੋਂ ਵੱਡੀ ਹੁੰਦੀ ਹੈ। ਨਰ ਸ਼ਾਹੀਨ ਪੰਛੀ ਘਰੇਲੂ ਕਾਂ ਦੇ ਆਕਾਰ ਜਿਨ੍ਹਾਂ ਹੁੰਦਾ ਹੈ। ਸ਼ਾਹੀਨ ਦੱਖਣੀ ਏਸ਼ੀਆ ਵਿਚ ਭਾਰਤ ਤੋਂ ਲੈ ਕੇ ਪਾਕਿਸਤਾਨ, ਪੂਰਬ ਵਿਚ ਬੰਗਲਾ ਦੇਸ਼ ਅਤੇ ਕੇਂਦਰੀ ਅਤੇ ਦੱਖਣ-ਪੂਰਬੀ ਚੀਨ ਅਤੇ ਉੱਤਰੀ ਮਿਆਂਮਾਰ ਵਿਚ ਮਿਲਦਾ ਹੈ।

ਡਾਕਟਰ ਹਾਥੀਬਾਲ ਕਹਾਣੀ

ਲੇਖਕ : ਗੁਰਪ੍ਰੀਤ ਕੌਰ ਧਾਲੀਵਾਲ, ਸੋਰਸ : ਇੰਟਰਨੇਟ 
ਇਕ ਵਾਰ ਦੀ ਗੱਲ ਹੈ ਕਿ ਇਕ ਹਾਥੀ ਨੂੰ ਡਾਕਟਰ ਬਣਨ ਦਾ ਸ਼ੌਕ ਚੜ੍ਹਿਆ। ਉਸ ਨੇ ਇੱਧਰੋਂ-ਉੱਧਰੋਂ ਪੁੱਛ-ਗਿੱਛ ਕੇ ਦੋ ਚਾਰ ਦਵਾਈਆਂ ਬਾਰੇ ਜਾਣਕਾਰੀ ਹਾਸਲ ਕਰ ਲਈ ਅਤੇ ਜੜ੍ਹੀਆਂ-ਬੂਟੀਆਂ ਨਾਲ ਦਵਾਈਆਂ ਬਣਾ ਕੇ ਸ਼ੀਸ਼ੀਆਂ ਵਿਚ ਪਾ ਕੇ ਸਜਾ ਲਈਆਂ।

ਨੌਂ ਰੰਗਾਂ ਨਾਲ ਸ਼ਿੰਗਾਰਿਆ ਪੰਛੀ ਨੌਰੰਗਾ

ਲੇਖਕ :  ਗੁਰਮੀਤ ਸਿੰਘ , ਸੋਰਸ : ਇੰਟਰਨੇਟ 
ਕੁਦਰਤ ਨੇ ਆਪਣੇ ਨੌਂ ਰੰਗਾਂ ਨਾਲ ਪੰਛੀ ਨੌਰੰਗਾ ਨੂੰ ਸ਼ਿੰਗਾਰਿਆ ਹੋਇਆ ਹੈ। ਇਸ ਕਾਰਨ ਇਸ ਦਾ ਨਾਂ ਨੌਰੰਗਾ ਪਿਆ, ਜਿਸਨੂੰ ਅੰਗਰੇਜ਼ੀ ਵਿਚ 9ndian Pitta ਅਤੇ ਹਿੰਦੀ ਵਿਚ ਨਵਰੰਗ ਕਹਿੰਦੇ ਹਨ। ਇਹ ਪੰਛੀ ਜ਼ਿਆਦਾ ਵਣ ਰਕਬੇ ’ਤੇ ਨਿਰਭਰ ਨਹੀਂ ਰਹਿੰਦਾ ਬਲਕਿ ਜ਼ਮੀਨ ’ਤੇ ਡਿੱਗੇ ਸੁੱਕੇ ਪੱਤਿਆਂ ਨੂੰ ਚੁੱਕ ਕੇ ਉਨ੍ਹਾਂ ਹੇਠਾਂ ਛੁਪੇ ਕੀੜੇ-ਮਕੌੜਿਆਂ ਨੂੰ ਖਾਂਦਾ ਹੈ। ਨੌਰੰਗਾ ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਨੇਪਾਲ ਅਤੇ ਸ੍ਰੀਲੰਕਾ ਵਿਚ ਮਿਲਦਾ ਹੈ, ਪਰ ਇਹ ਪ੍ਰਜਣਨ ਜੰਮੂ ਅਤੇ ਕਸ਼ਮੀਰ,

ਉੱਡਦੇ ਹੋਏ ਗਾਉਣ ਵਾਲੀ ਟੋਪ ਚਿੜੀ

ਇਸ ਪੰਛੀ ਨੂੰ ਅਸੀਂ ਪੰਜਾਬੀ ਵਿਚ ਟੋਪ ਚਿੜੀ ਜਾਂ ਕਈ ਥਾਵਾਂ ’ਤੇ ਬੋਦਲ, ਚੰਡੋਲ ਜਾਂ ਚੰਡੂਲ ਵੀ ਕੰਹਿਦੇ ਹਾਂ। ਅੰਗਰੇਜ਼ੀ ਵਿਚ ਇਸ ਨੂੰ ‘ਕਰੈਸ਼ਟਡ ਲਾਰਕ’ ਤੇ ਹਿੰਦੀ ਵਿਚ ਭਾਰਵਦਾਜ ਤੇ ਲਵਾ ਵੀ ਕਹਿੰਦੇ ਹਾਂ। ਇਹ ਪਰਵਾਸੀ ਪੰਛੀ ਨਹੀਂ ਹੈ। ਇਹ ਜ਼ਿਆਦਾਤਰ ਯੁਰੇਸ਼ੀਆ, ਪੁਰਤਗਾਲ ਤੋਂ ਉੱਤਰ-ਪੂਰਬੀ ਚੀਨ, ਭਾਰਤ ਅਤੇ ਨਾਈਜ਼ੀਰੀਆ ਵਿਚ ਮਿਲਦਾ ਹੈ। ਟੋਪ ਚਿੜੀ ਆਪਣੀਆਂ 81 ਵੱਖ-ਵੱਖ ਕਿਸਮਾਂ ਦੇ ਪੰਛੀਆਂ ਤੋਂ ਭਿੰਨ ਹੈ।
ਇਹ ਖੁੱਲ੍ਹੇ, ਸੁੱਕੇ ਮੈਦਾਨਾਂ ਤੇ ਖੇਤਾਂ ਵਿਚ ਮਿਲਣ ਵਾਲਾ ਆਮ ਪੰਛੀ ਹੈ ਜੋ ਅਕਸਰ ਸੜਕਾਂ ਜਾਂ ਜਿੱਥੇ ਬੀਜ ਆਦਿ ਪਏ ਹੋਣ, ਉੱਥੇ ਵੇਖਿਆ ਜਾ ਸਕਦਾ ਹੈ। ਇਸ ਨੂੰ ਕਈ ਵਾਰ ਖੇਤੀਬਾੜੀ ਦੇ ਖੇਤਰਾਂ ਅਤੇ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਖੈਤਾਨਾਂ ਵਿਚ ਵੀ ਵੇਖਿਆ ਗਿਆ ਹੈ। ਇਸ ਦੀ ਉੱਚਾਈ 17 ਸੈਂਟੀਮੀਟਰ ਅਤੇ ਭਾਰ 37 ਅਤੇ 55 ਗ੍ਰਾਮ ਤਕ ਹੁੰਦਾ ਹੈ। ਇਹ ਛੋਟਾ ਤੇ ਭੂਰਾ ਪੰਛੀ ਹੈ। ਇਸ ਦਾ ਰੰਗ ਉੱਪਰੋਂ ਮਟਿਆਲਾ ਅਤੇ ਗੂੜ੍ਹੀਆਂ ਭੂਰੀਆਂ ਧਾਰੀਆਂ ਅਤੇ ਹੇਠਲੇ ਹਿੱਸੇ ਦਾ ਰੰਗ ਹਲਕਾ ਰੇਤ ਰੰਗਾ ਹੁੰਦਾ ਹੈ। ਇਸਦੀ ਛਾਤੀ ’ਤੇ ਬਦਾਮੀ ਧਾਰੀਆਂ ਹੁੰਦੀਆਂ ਹਨ। ਨਰ ਅਤੇ ਮਾਦਾ ਟੋਪ ਚਿੜੀ ਵਿਚ ਕੋਈ ਅੰਤਰ ਵਿਖਾਈ ਨਹੀਂ ਦਿੰਦਾ।

ਆਓ ਜਾਣੀਏ ਸੂਰਜੀ ਪਰਿਵਾਰ ਦੇ ਸਭ ਤੋਂ ਵੱਡੇ ਗ੍ਰਹਿ 'ਬ੍ਰਹਸਪਤੀ' ਬਾਰੇ

ਪਿਆਰੇ ਬੱਚਿਓ, ਸੂਰਜ ਕੋਲ ਸਾਡੀ ਪਿ੍ਥਵੀ ਜਿਹੀਆਂ 8 ਹੋਰ ਧਰਤੀਆਂ ਹਨ | ਇਨ੍ਹਾਂ ਨੂੰ ਗ੍ਰਹਿ ਕਿਹਾ ਜਾਂਦਾ ਹੈ | ਇਹ 9 ਧਰਤੀਆਂ ਹਮੇਸ਼ਾ ਸੂਰਜ ਦੁਆਲੇ ਪਰਿਕਰਮਾ ਕਰਦੀਆਂ ਰਹਿੰਦੀਆਂ ਹਨ | ਇਨ੍ਹਾਂ ਧਰਤੀਆਂ ਵਿਚ ਸਭ ਤੋਂ ਵੱਡੀ ਧਰਤੀ ਅਰਥਾਤ ਗ੍ਰਹਿ ਦਾ ਨਾਂਅ ਹੈ 'ਬ੍ਰਹਸਪਤੀ' | ਇਸ ਦਾ ਵਿਆਸ ਧਰਤੀ ਤੋਂ 11 ਗੁਣਾ ਵੱਡਾ ਹੈ | ਹਰ ਰੋਜ਼ 50 ਕਿਲੋਮੀਟਰ ਚੱਲਣ ਵਾਲਾ ਮਨੱੁਖ ਪਿ੍ਥਵੀ ਦੁਆਲੇ ਇਕ ਗੇੜਾ 800 ਦਿਨਾਂ ਵਿਚ ਪੂਰਾ ਕਰ ਸਕਦਾ ਹੈ ਪਰ ਬ੍ਰਹਸਪਤੀ ਦੁਆਲੇ ਚੱਕਰ ਲਗਾਉਣ ਲਈ ਉਸ ਨੂੰ 24 ਸਾਲ ਲੱਗਣਗੇ |

ਪੰਛੀ ਪਰਵਾਸ ਕਿਉਂ ਕਰਦੇ ਹਨ?

ਹਰ ਸਾਲ ਸਰਦੀ ਸ਼ੁਰੂ ਹੁੰਦਿਆਂ ਹੀ ਜਲਗਾਹਾਂ ਆਦਿ ਦੇ ਆਸ ਪਾਸ ਪੰਛੀਆਂ ਦੀਆਂ ਕਈ ਨਵੀਆਂ ਪ੍ਰਜਾਤੀਆਂ ਵਿਖਾਈ ਦੇਣ ਲੱਗਦੀਆਂ ਹਨ। ਸਰਦੀ ਖ਼ਤਮ ਹੁੰਦਿਆਂ ਹੀ ਇਹ ਵਾਪਸ ਆਪਣੇ ਪੁਰਾਣੇ ਟਿਕਾਣਿਆਂ ’ਤੇ ਚਲੇ ਜਾਂਦੇ ਹਨ। ਇਹ ਸਾਰੇ ਪਰਵਾਸੀ ਪੰਛੀ ਹੁੰਦੇ ਹਨ ਜਿਹੜੇ ਬਹੁਤ ਦੂਰੋਂ ਕੁਝ ਸਮੇਂ ਲਈ ਇੱਥੇ ਆਏ ਹੁੰਦੇ ਹਨ। ਇਨ੍ਹਾਂ ਨੂੰ ਵੇਖ ਕੇ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਕਿਹੜੇ ਕਾਰਨ ਹਨ,ਜਿਨ੍ਹਾਂ ਕਰਕੇ ਇਹ ਪੰਛੀ ਆਪਣਾ ਮੂਲ ਨਿਵਾਸ ਛੱਡ ਕੇ ਦੂਰ ਦੁਰਾਡੇ ਪ੍ਰਦੇਸ਼ਾਂ ਵਿਚ ਆਉਂਦੇ ਹਨ? ਇਨ੍ਹਾਂ ਪੰਛੀਆਂ ਦਾ ਪਰਵਾਸ ਸਰਦੀ ਵਿਚ ਬਹੁਤ ਜ਼ਿਆਦਾ ਠੰਢੇ ਖੇਤਰਾਂ ਤੋਂ ਘੱਟ ਠੰਢੇ ਖੇਤਰਾਂ ਵੱਲ ਹੁੰਦਾ ਹੈ। ਆਪਣੇ ਮੂਲ ਨਿਵਾਸ ਵਾਲੇ ਖੇਤਰਾਂ ਵਿਚ ਮੌਸਮ ਠੀਕ ਹੋਣ ’ਤੇ ਇਹ ਵਾਪਸ ਚਲੇ ਜਾਂਦੇ ਹਨ।

ਜਿਹਾ ਬੀਜੋਗੇ ਤਿਹਾ ਵੱਢੋਗੇ

ਜੰਗਲ ਬਹੁਤ ਵੱਡਾ ਸੀ। ਉਸ ਵਿਚ ਤਰ੍ਹਾਂ-ਤਰ੍ਹਾਂ ਦੇ ਪੰਛੀ ਅਤੇ ਜਾਨਵਰ ਰਹਿੰਦੇ ਸਨ। ਜੰਗਲ ਵਿਚਕਾਰ ਬੋਹੜ ਦਾ ਵੱਡਾ ਦਰੱਖਤ ਸੀ। ਦਰੱਖਤ ਦੇ ਉੱਪਰ ਬਹੁਤ ਸਾਰੇ ਪੰਛੀਆਂ ਦੇ ਆਲ੍ਹਣੇ ਸਨ। ਸਾਰੇ ਪੰਛੀ ਇਕ ਦੂਜੇ ਨਾਲ ਮਿਲਵਰਤਨ ਦੀ ਭਾਵਨਾ ਨਾਲ ਰਹਿੰਦੇ ਸਨ। ਉਨ੍ਹਾਂ ਪੰਛੀਆਂ ਵਿਚੋਂ ਇਕ ਚਿੜੀ ਬਹੁਤ ਘੁਮੰਡੀ ਸੀ, ਉਹ ਪੰਛੀਆਂ ਨੂੰ ਆਪਸ ਵਿਚ ਪਿਆਰ ਨਾਲ ਰਹਿੰਦਾ ਵੇਖ ਕੇ ਬਹੁਤ ਸੜਦੀ ਸੀ। ਨਿੱਕੀ-ਨਿੱਕੀ ਗੱਲ ’ਤੇ ਉਹ ਦੂਜੇ ਪੰਛੀਆਂ ਨਾਲ ਲੜ ਪੈਂਦੀ ਸੀ। ਹੁਣ ਤਾਂ ਉਸਨੇ ਪੰਛੀਆਂ ਨੂੰ ਬੁਲਾਉਣਾ ਹੀ ਛੱਡ ਦਿੱਤਾ ਸੀ। ਪੰਛੀਆਂ ਨੇ ਉਸਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਆਪਸ ਵਿਚ ਰਲ-ਮਿਲ ਕੇ ਰਹਿਣਾ ਚਾਹੀਦਾ ਹੈ। ਜੇਕਰ ਮੁਸੀਬਤ ਸਮੇਂ ਅਸੀਂ ਇਕੱਠੇ ਰਹਾਂਗੇ ਤਾਂ ਹੀ ਉਸਦਾ ਟਾਕਰਾ ਕਰ ਸਕਾਂਗੇ। ਪਰ ਚਿੜੀ ਟੱਸ ਤੋਂ ਮੱਸ ਨਾ ਹੋਈ। ਇਸ ਤਰ੍ਹਾਂ ਨਿੱਤ ਦਾ ਕਲੇਸ਼ ਵਧਣ ਲੱਗਾ। ਇਸ ਲਈ ਚਿੜੀ ਨੇ ਆਪਣਾ ਆਲ੍ਹਣਾ ਨਾਲ ਦੇ ਰੁੱਖ ’ਤੇ ਪਾ ਲਿਆ। ਜਦੋਂ ਬੋਹੜ ਉੱਪਰ ਰਹਿ ਰਹੇ ਪੰਛੀਆਂ ਦੇ ਹਾਸੇ-ਠੱਠੇ ਦੀਆਂ ਆਵਾਜ਼ਾਂ ਉਸਦੇ ਕੰਨੀ ਪੈਂਦੀਆਂ ਤਾਂ ਉਹ ਸੜ ਜਾਂਦੀ। ਹੁਣ ਉਹ ਦੂਜੇ ਪੰਛੀਆਂ ਨੂੰ ਦੁਖੀ ਕਰਨਾ ਚਾਹੁੰਦੀ ਸੀ, ਇਸ ਲਈ ਉਹ ਸਾਰਾ ਦਿਨ ਸਕੀਮਾਂ ਘੜਦੀ ਰਹਿੰਦੀ, ਪਰ ਛੋਟੀ ਹੋਣ ਕਰਕੇ ਉਸਦੀ ਕੋਈ ਵਾਹ ਨਾ ਚੱਲਦੀ।

ਕੀ ਹੈ ਓਜ਼ੋਨ ਪੱਟੀ ?

ਬੱਚਿਓ! ਸਾਡਾ ਸੂਰਜ ਵੱਡੀ ਮਾਤਰਾ ਵਿਚ ਪਰਾਬੈਂਗਣੀ ਕਿਰਨਾਂ ਪੈਦਾ ਕਰਦਾ ਹੈ। ਇਹ ਕਿਰਨਾਂ ਸਮਤਾਪ ਮੰਡਲ ਵਿਚ ਆਕਸੀਜਨ ਦੇ ਅਣੂ ਨੂੰ ਦੋ ਆਕਸੀਜਨ ਦੇ ਪ੍ਰਮਾਣੂਆਂ ਵਿਚ ਤੋੜ ਦਿੰਦੀਆਂ ਹਨ। ਇਹ ਪ੍ਰਮਾਣੂ ਕਿਰਿਆਸ਼ੀਲ ਹੁੰਦੇ ਹਨ ਜੋ ਆਕਸੀਜਨ ਦੇ ਅਣੂ ਨਾਲ ਮਿਲ ਕੇ ਓਜ਼ੋਨ ਗੈਸ ਬਣਾਉਂਦੇ ਹਨ। ਇਹ ਗੈਸ 16 ਤੋਂ 50 ਕਿਲੋਮੀਟਰ ਤਕ ਫੈਲੀ ਹੋਈ ਹੈ। ਇਸ ਗੈਸ ਦੀ ਪਰਤ ਨੂੰ ਓਜ਼ੋਨ ਪੱਟੀ ਕਹਿੰਦੇ ਹਨ। ਇਸਦਾ ਸੂਤਰ o3 ਹੈ। ਓਜ਼ੋਨ ਅਣੂ ਵਿਚ ਆਕਸੀਜਨ ਦੇ ਤਿੰਨ ਪ੍ਰਮਾਣੂ ਹੁੰਦੇ ਹਨ ਜਿਸਦੇ ਗੁਣ ਆਕਸੀਜਨ ਤੋਂ ਵੱਖਰੇ ਹੁੰਦੇ ਹਨ।

ਹੁਸ਼ਿਆਰ ਚਿੰਕੂ : ਬਾਲ ਕਹਾਣੀ

ਚਿੰਕੂ ਗਿੱਦੜ ਆਰਾਮ ਪ੍ਰਸਤ ਸੀ। ਉਹ ਕੰਮ ਵੱਲ ਘੱਟ ਹੀ ਧਿਆਨ ਦਿੰਦਾ, ਪਰ ਆਰਾਮ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦਾ ਸੀ। ਆਮ ਦਿਨਾਂ ਦੇ ਮੁਕਾਬਲੇ ਬਰਸਾਤ, ਜ਼ਿਆਦਾ ਗਰਮੀ ਤੇ ਜ਼ਿਆਦਾ ਸਰਦੀ ਵਾਲੇ ਦਿਨਾਂ ਵਿਚ ਤਾਂ ਉਹ ਸਾਰਾ-ਸਾਰਾ ਦਿਨ ਸੁੱਤਾ ਪਿਆ ਰਹਿੰਦਾ। ਉਸ ਦੇ ਸਭ ਦੋਸਤਾਂ ਨੂੰ ਉਸਦੀ ਇਸ ਆਦਤ ਬਾਰੇ ਪਤਾ ਸੀ। ਉਸਦੀ ਪਤਨੀ ਰੱਖੀ ਉਸਨੂੰ ਹਮੇਸ਼ਾਂ ਚੰਗਾ ਬਣਨ ਲਈ ਪ੍ਰੇਰਿਤ ਕਰਦੀ, ਪਰ ਚਿੰਕੂ ਅੱਗੋਂ ਜਵਾਬ ਦਿੰਦਾ, ‘ਰੱਖੀ, ਤੂੰ ਹੀ ਚੰਗੀ ਬਣ ਜਾ, ਮੈਨੂੰ ਖ਼ੁਸ਼ੀ ਹੋਵੇਗੀ, ਮੈਂ ਦੱਸ ਭਲਾ ਹੁਣ ਕੀ ਕਰਨਾ ਚੰਗਾ ਬਣ ਕੇ।’ ਰੱਖੀ ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਚੁੱਪ ਹੋ ਜਾਂਦੀ, ਪਰ ਉਹ ਆਪਣੇ ਬੱਚਿਆਂ ਦਾ ਵਾਸਤਾ ਜ਼ਰੂਰ ਪਾਉਂਦੀ ਕਿ ਉਨ੍ਹਾਂ ਦੇ ਬੱਚੇ ਵੀ ਆਪਣੇ ਪਿਤਾ ਵਾਂਗ ਆਲਸੀ ਨਾ ਬਣ ਜਾਣ।

ਪੰਛੀਆਂ ਦੀ ਸੈਰਗਾਹ

ਹਰੀਕੇ ਪੱਤਣ ਵਿਖੇ ਅੱਜਕੱਲ੍ਹ ਰੰਗ-ਬਿਰੰਗੇ ਤੇ ਵਿਲਖੱਣ ਪੰਛੀ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਦੀਆਂ ਅਠਖੇਲੀਆਂ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ। ਦਰਅਸਲ, ਹਰੀਕੇ ਪੱਤਣ ਪੰਛੀਆਂ ਦੀ ਅਜਿਹੀ ਸੈਰਗਾਹ ਹੈ ਜਿੱਥੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਉਹ ਇੱਥੇ ਸਰਦੀਆਂ ਕੱਟਣ ਆਉਂਦੇ ਹਨ। ਸਰਦੀ ਦੀ ਰੁੱਤ ਸ਼ੁਰੂ ਹੋਣ ’ਤੇ ਹੀ ਯੂਰੋਪੀਅਨ ਦੇਸ਼ਾਂ, ਰੂਸ, ਸਾਇਬੇਰੀਆ ਆਦਿ ਵਰਗੇ ਠੰਢੇ ਖੇਤਰਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਪਰਵਾਸੀ ਪੰਛੀ ਇੱਥੇ ਪੁੱਜਦੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086365397
Copyright © 2019, Panjabi Times. All rights reserved. Website Designed by Mozart Infotech