ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਸੰਜੇ ਲੀਲਾ ਭੰਸਾਲੀ ਨੇ ‘ਇਨ-ਸ਼ਾ-ਅੱਲ੍ਹਾ’ ਰੋਕੀ

August 28, 2019 05:14 PM

ਮੁੰਬਈ,,27 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਿਲਮਸਾਜ਼ ਸੰਜੇ ਲੀਲਾ ਭੰਸਾਲੀ ਨੇ ਆਪਣੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ ‘ਇਨ-ਸ਼ਾ-ਅੱਲ੍ਹਾ’, ਜਿਸ ਲਈ ਸੁਪਰਸਟਾਰ ਸਲਮਾਨ ਖਾਨ ਅਤੇ ਆਲੀਆ ਭੱਟ ਨੂੰ ਸਾਈਨ ਕੀਤਾ ਗਿਆ ਸੀ, ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ।
ਭੰਸਾਲੀ ਪ੍ਰੋਡੱਕਸ਼ਨ ਬੈਨਰ ਅਤੇ ਅਦਾਕਾਰ ਸਲਮਾਨ ਖਾਨ ਵਲੋਂ ਬੀਤੇ ਦਿਨ ਫਿਲਮ ਨੂੰ ‘ਅੱਗੇ’ ਪਾਏ ਜਾਣ ਦੇ ਫ਼ੈਸਲੇ ਬਾਰੇ ਕੀਤੇ ਗਏ ਐਲਾਨ ਮਗਰੋਂ ਫਿਲਮ ਨਾਲ ਜੁੜੇ ਸੂਤਰ ਨੇ ਇਹ ਖ਼ੁਲਾਸਾ ਕੀਤਾ ਹੈ। ਪਹਿਲਾਂ ਫਿਲਮ ‘ਇਨ-ਸ਼ਾ-ਅੱਲ੍ਹਾ’ ਨੂੰ ਸਾਲ 2020 ਵਿੱਚ ਈਦ ਮੌਕੇ ਰਿਲੀਜ਼ ਕੀਤਾ ਜਾਣਾ ਸੀ। ਸੂਤਰ ਨੇ ਦੱਸਿਆ, ‘‘ਸੰਜੇ ਲੀਲਾ ਭੰਸਾਲੀ ਆਪਣੇ ਅਦਾਕਾਰਾਂ ਦਾ ਸਨਮਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਪਿਆਰ ਕਰਦਾ ਹੈ। ਉਹ ਹਰ ਤਰ੍ਹਾਂ ਦੀ ਸਲਾਹ ਦਾ ਸਵਾਗਤ ਕਰਦਾ ਹੈ ਪਰ ਜੇਕਰ ਕੋਈ ਕਹਾਣੀ ਵਿੱਚ ਤਬਦੀਲੀ ਕਰਨ ਨੂੰ ਆਖੇ ਤਾਂ ਉਹ ਉਸ ਨੂੰ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਫਿਲਮ ਰੋਕਣ ਦਾ ਫ਼ੈਸਲਾ ਕੀਤਾ ਗਿਆ ਹੈ। ਪਰ, ਉਹ ਹਾਲੇ ਵੀ ਮਿੱਤਰ ਹਨ ਅਤੇ ਸੰਜੇ ਲੀਲਾ ਭੰਸਾਲੀ ਦੇ ਮਨ ਵਿੱਚ ਉਸ ਲਈ ਬਹੁਤ ਪਿਆਰ ਤੇ ਇੱਜ਼ਤ ਹੈ।


 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਕੈਂਸਰ ਦੇ ਇਲਾਜ ਤੋਂ ਬਾਅਦ ਰਿਸ਼ੀ ਕਪੂਰ ਭਾਰਤ ਪਰਤੇ

ਮੁੰਬਈ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਅਦਾਕਾਰ ਰਿਸ਼ੀ ਕਪੂਰ ਅਮਰੀਕਾ ਵਿੱਚ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਵਤਨ ਪਰਤ ਆਏ ਹਨ। ਉਹ ਪਿਛਲੇ ਸਾਲ ਨਿਊਯਾਰਕ ਗਏ ਸਨ। ਉਹ ਮੰਗਲਵਾਰ ਨੂੰ ਸਵੇਰੇ ਵਾਪਸ ਆਏ ਹਨ। ਰਿਸ਼ੀ ਕਪੂਰ (67) ਨੇ ਵਤਨ ਵਾਪਸ ਪਰਤਣ ਦੀ ਖਬਰ ਟਵਿਟਰ ’ਤੇ ਸਾਂਝੀ ਕੀਤੀ ਅਤੇ ਲਗਾਤਾਰ ਮਿਲ ਰਹੇ ਸਮਰਥਨ ਲਈ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ। ਸ੍ਰੀ ਕਪੂਰ ਨੇ ਟਵੀਟ ਕੀਤਾ, 

ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਗਾਇਕ ਰੰਮੀ ਰੰਧਾਵਾ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬੀ ਗੀਤ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਦੋ ਗਾਇਕਾਂ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀਆਂ ਇਕ ਦੂਜੇ ਨੂੰ ਧਮਕੀ ਦੇਣ ਅਤੇ ਮੁਹਾਲੀ ਵਿੱਚ ਜਨਤਕ ਤੌਰ ’ਤੇ ਲੜਨ ਦੀ ਥਾਂ ਨਿਸ਼ਚਿਤ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੋਹਾਣਾ ਪੁਲੀਸ ਨੇ ਦੋਵੇਂ ਗਾਇਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨੂੰ ਧਮਕੀ ਦਿੱਤੀ ਹੈ। ਪੁਲੀਸ ਨੇ ਰੰਮੀ ਰੰਧਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੈਫ਼ ਬੇਹੱਦ ਹਾਜ਼ਰ ਜਵਾਬ: ਤੱਬੂ

ਨਵੀਂ ਦਿੱਲੀ,29 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਤੱਬੂ ਦਾ ਕਹਿਣਾ ਹੈ ਕਿ ਸੈਫ਼ ਅਲੀ ਖ਼ਾਨ ਬਹੁਤ ਮਜ਼ਾਕੀਆ ਕਿਸਮ ਦੇ ਹਾਜ਼ਰ ਜਵਾਬ ਇਨਸਾਨ ਹਨ। ਇਹ ਦੋਵੇਂ ਕਲਾਕਾਰ 29 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਜਵਾਨੀ ਜਾਨੇਮਨ’ ਵਿੱਚ ਇੱਕਠੇ ਨਜ਼ਰ ਆਉਣਗੇ। ਤੱਬੂ ਨੇ ਦੱਸਿਆ, ‘‘ਸੈਫ਼ ਬਹੁਤ ਮਜ਼ੇਦਾਰ ਵਿਅਕਤੀ ਹੈ। ਉਹ ਬਹੁਤ ਹਾਜ਼ਰ ਜਵਾਬ ਹੈ। ਬਹੁਤ ਘੱਟ ਲੋਕ ਹੁੰਦੇ ਹਨ, ਜਿਨ੍ਹਾਂ ਕੋਲ ਹਰ ਗੱਲ ਲਈ ਮਜ਼ੇਦਾਰ ਜਵਾਬ ਹੁੰਦਾ ਹੈ ਅਤੇ ਸੈਫ਼ ਉਨ੍ਹਾਂ ਵਿੱਚੋਂ ਇੱਕ ਹਨ।’’ ਇਹ ਦੋਵੇਂ ਅਦਾਕਾਰ ਇਸ ਤੋਂ ਪਹਿਲਾਂ ਫਿਲਮ ‘ਤੂੰ ਚੋਰ ਮੈਂ ਸਿਪਾਹੀ’ ਅਤੇ ‘ਹਮ ਸਾਥ-ਸਾਥ ਹੈਂ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਤੱਬੂ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਇਹ ਫਿਲਮ ਬਹੁਤ ਵਧੀਆ ਬਣੇਗੀ। 

ਸਲਮਾਨ ਦੇ ਬੌਲੀਵੁੱਡ ’ਚ 31 ਸਾਲ ਮੁਕੰਮਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਮੁੰਬਈ,29 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੁਪਰਸਟਾਰ ਸਲਮਾਨ ਖ਼ਾਨ ਨੇ ਬਾਲੀਵੁੱਡ ਵਿਚ ਆਪਣੇ 31 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਦਾ ਇਸ ਲੰਮੇ ਸਫ਼ਰ ਦੌਰਾਨ ਦਿੱਤੀ ਹੱਲਾਸ਼ੇਰੀ ਲਈ ਧੰਨਵਾਦ ਕੀਤਾ। 53 ਸਾਲਾ ਅਦਾਕਾਰ ਨੇ ਟਵਿੱਟਰ ’ਤੇ ਆਪਣੇ ਬਚਪਨ ਦੀ ਇਕ ਫੋਟੋ ਸਾਂਝੀ ਕੀਤੀ।

ਕੌਮੀ ਪੁਰਸਕਾਰ ਜਿੱਤਣਾ ਖੂਬਸੂਰਤ ਅਹਿਸਾਸ: ਵਿੱਕੀ ਕੌਸ਼ਲ

ਮੁੰਬਈ,27 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦਾ ਕਹਿਣਾ ਹੈ ਕਿ ਕੌਮੀ ਪੁਰਸਕਾਰ ਜਿੱਤਣਾ ਇੱਕ ‘ਖੂਬਸੂਰਤ ਅਹਿਸਾਸ’ ਹੈ, ਜੋ ਉਸ ਨੂੰ ਸੁਖਦ ਮਹਿਸੂਸ ਕਰਵਾਉਣ ਦੇ ਨਾਲ ਚੰਗਾ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਵੀ ਕਰਦਾ ਹੈ। ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਨੂੰ ਫਿਲਮ ‘ਉੜੀ- ਦਿ ਸਰਜੀਕਲ ਸਟ੍ਰਾਈਕ’ ਵਿੱਚ ਅਭਿਨੈ ਲਈ ਆਯੂਸ਼ਮਾਨ ਖੁਰਾਣਾ (ਫਿਲਮ ‘ਅੰਧਾਧੁਨ’) ਨਾਲ ਸਾਂਝੇ ਤੌਰ ’ਤੇ ਸਰਵੋਤਮ ਅਦਾਕਾਰ ਦੇ ਕੌਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

’83 ਵਿੱਚ ਫਾਰੁਖ਼ ਇੰਜਨੀਅਰ ਦੀ ਭੂਮਿਕਾ ਨਿਭਾਉਣਗੇ ਬੋਮਨ ਇਰਾਨੀ

ਮੁੰਬਈ,,27 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਿਲਮਸਾਜ਼ ਕਬੀਰ ਖਾਨ ਵੱਲੋਂ 1983 ਦੇ ਕ੍ਰਿਕਟ ਵਿਸ਼ਵ ਬਾਰੇ ਬਣਾਈ ਜਾ ਰਹੀ ਫਿਲਮ ’83 ਵਿੱਚ ਬੋਮਨ ਇਰਾਨੀ ਵੀ ਅਹਿਮ ਭੂਮਿਕਾ ਨਿਭਾਉਣਗੇ। ਇਸ ਫਿਲਮ ’ਚ ਰਣਬੀਰ ਸਿੰਘ ਮਹਾਨ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ। ਬੋਮਨ ਇਰਾਨੀ ਇਸ ਫਿਲਮ ’ਚ ਸਾਬਕਾ ਸਲਾਮੀ ਬੱਲੇਬਾਜ਼ ਤੇ ਵਿਕਟ ਕੀਪਰ ਫਾਰੁਖ਼ ਇੰਜਨੀਅਰ ਦੀ ਭੂਮਿਕਾ ਨਿਭਾਉਣਗੇ, ਜਿਨ੍ਹਾਂ 1983 ਦੇ ਕ੍ਰਿਕਟ ਵਿਸ਼ਵ ਕੱਪ ’ਚ ਕੁਮੈਂਟਰੀ ਕੀਤੀ ਸੀ।

ਅਕਸ਼ੈ ਕੁਮਾਰ ਦੁਨੀਆਂ ਦੇ ਸਭ ਤੋਂ ਮਹਿੰਗੇ ਅਦਾਕਾਰਾਂ ’ਚ ਸ਼ੁਮਾਰ

ਲਾਸ ਏਂਜਲਸ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕੌਮੀ ਐਵਾਰਡ ਜੇਤੂ ਅਦਾਕਾਰ ਅਕਸ਼ੈ ਕੁਮਾਰ ਫੋਰਬਸ ਮੈਗਜ਼ੀਨ ਵੱਲੋਂ ਜਾਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਅਕਸ਼ੈ ਕੁਮਾਰ ਨੇ ਇਸ ਸੂਚੀ 

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੀ ਨਵੀਂ ਸੋਨੂੰ ਬਣੀ ਪਲਕ ਸਿੱਧਵਾਨੀ

ਮੁੰਬਈ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਸੋਨੂੰ ਦਾ ਕਿਰਦਾਰ ਹੁਣ ਪਲਕ ਸਿੱਧਵਾਨੀ ਨਿਭਾਏਗੀ। ਰਿਪੋਰਟਾਂ ਅਨੁਸਾਰ ਅਦਾਕਾਰਾ ਨਿਧੀ ਭਾਨੂਸ਼ਾਲੀ, ਜੋ ਸੋਨੂੰ ਦਾ ਕਿਰਦਾਰ ਨਿਭਾਉਂਦੀ ਸੀ, ਨੇ ਇਹ ਸੀਰੀਅਲ ਛੱਡ ਦਿੱਤਾ ਹੈ ਕਿਉਂਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੁੰਦੀ ਹੈ।

ਕੰਨੜ, ਤਮਿਲ ਤੇ ਤੇਲਗੂ ਵਿਚ ਵੀ ਰਿਲੀਜ਼ ਹੋਵੇਗੀ ‘ਦਬੰਗ-3’

ਮੁੰਬਈ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਅੱਜ ਐਲਾਨ ਕੀਤਾ ਕਿ ਉਸ ਦੀ ਫਿਲਮ ‘ਦਬੰਗ-3’ 20 ਦਸੰਬਰ ਨੂੰ ਹਿੰਦੀ ਭਾਸ਼ਾ ਦੇ ਨਾਲ ਨਾਲ ਤਿੰਨ ਹੋਰ ਭਾਸ਼ਾਵਾਂ ਵਿਚ ਵੀ ਰਿਲੀਜ਼ ਹੋਵੇਗੀ। 

ਬਿਹਤਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ : ਅਰਜੁਨ ਕਪੂਰ

ਮੁੰਬਈ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਅਰਜੁਨ ਕਪੂਰ ਨੇ ਕਿਹਾ ਹੈ ਕਿ ਉਹ ਬਿਹਤਰੀਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਉਸ ਦੀ ਸਵਰਗੀ ਮਾਂ ਮੋਨਾ ਸ਼ੋਰੀ ਉਸ ਨੂੰ ਬਣਾਉਣਾ ਲੋਚਦੀ ਸੀ। ਅਦਾਕਾਰਾ ਦਿਵਿਆ ਦੱਤਾ ਨੇ ਟਵੀਟ ਕਰਕੇ ਅਰਜੁਨ ਵੱਲੋਂ ਦਿੱਤੇ ਗਏ ਇੰਟਰਵਿਊ ਦੀ ਸ਼ਲਾਘਾ ਕੀਤੀ ਹੈ। ਉਸ ਨੇ ਲਿਖਿਆ ਕਿ ਸਮਝਦਾਰੀ ਅਤੇ ਸੰਵੇਦਨਸ਼ੀਲਤਾ ਨਾਲ ਜੋ ਗੱਲ ਕੀਤੀ ਹੈ ਉਸ ਨਾਲ ਅਰਜੁਨ ਹੋਰ ਪ੍ਰੌੜ੍ਹ ਨਜ਼ਰ ਆਉਂਦਾ ਹੈ।

ਰਿਤਿਕ ਲਈ ‘ਸਭ ਤੋਂ ਖ਼ੂਬਸੂਰਤ ਇਨਸਾਨ’ ਦਾ ਖ਼ਿਤਾਬ ਕੋਈ ਪ੍ਰਾਪਤੀ ਨਹੀਂ

ਮੁੰਬਈ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਰਿਤਿਕ ਰੌਸ਼ਨ ਨੂੰ ਦਿਖ ਵਜੋਂ 10 ’ਚੋਂ 10 ਨੰਬਰ ਮਿਲਦੇ ਹਨ ਤੇ ਅਮਰੀਕੀ ਏਜੰਸੀ ਨੇ ਵੀ ਇਸ ਦਾ ਨੋਟਿਸ ਲਿਆ ਹੈ। ਏਜੰਸੀ ਨੇ ‘ਕਾਬਿਲ’ ਅਦਾਕਾਰ ਨੂੰ ‘ਮੋਸਟ ਹੈਂਡਸਮ ਮੈਨ ਇਨ ਦਿ ਵਰਲਡ’ ਦਾ 

ਇਕ-ਦੂਜੇ ਖ਼ਿਲਾਫ਼ ਨਹੀਂ ਵਿਗਿਆਨ ਅਤੇ ਧਰਮ: ਵਿਦਿਆ ਬਾਲਨ

ਮੁੰਬਈ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨਵੀਂ ਫਿਲਮ ‘ਮਿਸ਼ਨ ਮੰਗਲ’ ’ਚ ਰੱਬ ਤੋਂ ਡਰਨ ਵਾਲੀ ਇਸਰੋ ਵਿਗਿਆਨੀ ਦਾ ਕਿਰਦਾਰ ਨਿਭਾ ਰਹੀ ਵਿਦਿਆ ਬਾਲਨ ਨੇ ਕਿਹਾ ਹੈ ਕਿ ਧਰਮ ਅਤੇ ਵਿਗਿਆਨ ਇਕ-ਦੂਜੇ ਖ਼ਿਲਾਫ਼ ਨਹੀਂ ਹਨ ਸਗੋਂ ਉਹ ਇਕੱਠਿਆਂ ਵਿਚਰ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਕ ਇਨਸਾਨ ਦੀ ਬਹੁਪੱਖੀ ਪਛਾਣ ਹੋ ਸਕਦੀ ਹੈ ਪਰ ਮੁਸ਼ਕਲ ਤਾਂ ਆਉਂਦੀ ਹੈ ਜਦੋਂ ਧਰਮ ਦੀ ਵਿਆਖਿਆ ਅੱਜ ਵਾਂਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਕਈ ਵਿਅਕਤੀਆਂ ਨੂੰ ਜਾਣਦੀ ਹੈ ਜੋ ਆਪਣੇ ਆਪ ਨੂੰ ਧਾਰਮਿਕ ਆਖਣ ’ਚ ਸ਼ਰਮ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ’ਚ ਉਹ ਖੁਦ ਵੀ ਸ਼ਾਮਲ ਹੈ। ‘ਮੈਂ ਹਮੇਸ਼ਾ ਆਪਣੇ ਆਪ ਨੂੰ ਅਧਿਆਤਮਕ ਮੰਨਦੀ ਹਾਂ।’ 

ਉਦੈਪੁਰ ’ਚ ਵਹੀਦਾ ਨੇ ‘ਗਾਈਡ’ ਦੇ ਦਿਨ ਯਾਦ ਕੀਤੇ

ਉਦੈਪੁਰ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫ਼ਿਲਮ ‘ਗਾਈਡ’ ਰਿਲੀਜ਼ ਹੋਣ ਤੋਂ ਕਰੀਬ 50 ਸਾਲ ਬਾਅਦ ਝੀਲਾਂ ਦੇ ਸ਼ਹਿਰ ਉਦੈਪੁਰ, ਜਿੱਥੇ ਇਸ ਫਿਲਮ ਨੂੰ ਫਿਲਮਾਇਆ ਗਿਆ ਸੀ, ਆਈ ਬਜ਼ੁਰਗ ਅਦਾਕਾਰਾ ਵਹੀਦਾ ਰਹਿਮਾਨ ਨੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਰਹਿਮਾਨ (81) ਸ਼ਹਿਰ ’ਚ ਆਪਣੀ ਆਉਣ ਵਾਲੀ ਫ਼ਿਲਮ ‘ਡੈਜ਼ਰਟ ਡੌਲਫ਼ਿਨ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ਨੂੰ ਲਾਸ ਏਂਜਲਸ ਦੀ ਰਹਿਣ ਵਾਲੀ ਫ਼ਿਲਮਸਾਜ਼ ਮੰਜਰੀ ਮਕੀਜਾਨੀ ਨਿਰਦੇਸ਼ਿਤ ਕਰ ਰਹੀ ਹੈ।

ਲੇਡੀ ਦਬੰਗ’ ਨੇ ਸਰਕਾਈ ‘ਮਿਸਟਰ ਖਿਲਾੜੀ’ ਦੀ ਕੁਰਸੀ

ਮੁੰਬਈ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਵਿੱਚ ‘ਖਿਲਾੜੀ’ ਵਜੋਂ ਜਾਣੇ ਜਾਂਦੇ ਅਦਾਕਾਰ ਅਕਸ਼ੈ ਕੁਮਾਰ ਨੂੰ ‘ਦਬੰਗ’ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਇਸ਼ਾਰੇ ’ਤੇ ਆਪਣੀ ਕੁਰਸੀ ਖਿਸਕਾ ਕੇ ਪਿੱਛੇ ਕਰਨੀ ਪਈ। ਇਹ ਵਾਕਿਆ ਫ਼ਿਲਮ ‘ਮਿਸ਼ਨ ਮੰਗਲ’ ਦੀ ਪ੍ਰਮੋਸ਼ਨ ਲਈ ਬੁਲਾਈ ਪ੍ਰੈੱਸ ਮਿਲਣੀ ਦੌਰਾਨ ਉਦੋਂ ਪੇਸ਼ ਆਇਆ ਜਦ ਸੋਨਾਕਸ਼ੀ ਨੇ ਅਕਸ਼ੈ ਕੁਮਾਰ ਨੂੰ ਆਪਣੀ ਕੁਰਸੀ ਦੂਰ ਕਰਨ ਲਈ ਕਿਹਾ। ਸੋਨਾਕਸ਼ੀ ਨੇ ਇਹ ਪਲ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝਾ ਕੀਤਾ ਹੈ।

ਕਬੱਡੀ ਖੇਡਣ ਲਈ ਜ਼ੋਰ ਦੀ ਲੋੜ: ਅਕਸ਼ੈ

ਮੁੰਬਈ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਬੱਡੀ ਖੇਡਣ ਲਈ ਬਹੁਤ ਜ਼ਿਆਦਾ ਜ਼ੋਰ ਅਤੇ ਫੁਰਤੀ ਦੀ ਲੋੜ ਹੁੰਦੀ ਹੈ। ਇਹ ਗੱਲ ਬੌਲੀਵੁੱਡ ਅਦਾਕਾਰ ਅਤੇ ਖੇਡ ਪ੍ਰਮੋਟਰ ਅਕਸ਼ੈ ਕੁਮਾਰ ਨੇ ਇੱਥੇ ਪ੍ਰੋ-ਕਬੱਡੀ ਲੀਗ ਦੀ ਅਹਿਮਦਾਬਾਦ ਲੜੀ ਦੇ ਉਦਘਾਟਨੀ ਮੈਚ ਸਬੰਧੀ ਸਮਾਗਮ ਦੌਰਾਨ ਮਹਿਮਾਨ ਕੁਮੈਂਟੇਟਰ ਵਜੋਂ ਬੋਲਦਿਆਂ ਕਹੀ। ਉਹ ਇੱਥੇ ਆਪਣੀ ਫਿਲਮ ‘ਮਿਸ਼ਨ ਮੰਗਲ’ ਦੇ ਪ੍ਰਚਾਰ ਲਈ ਪੁਹੰਚੇ ਸਨ।

ਗੁਰਿੰਦਰ ਚੱਢਾ ਦੀ ਨਵੀਂ ਫਿਲਮ ਬੁੱਧਵਾਰ ਨੂੰ ਭਾਰਤ ਵਿੱਚ ਰਿਲੀਜ਼ ਹੋਵੇਗੀ

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਟਿਸ਼ ਭਾਰਤੀ ਫਿਲਮਸਾਜ਼ ਗੁਰਿੰਦਰ ਚੱਢਾ ਦੀ ਨਵੀਂ ਫਿਲਮ ‘ਬਲਾਈਂਡਿਡ ਬਾਇ ਦਿ ਲਾਈਟ’ ਆਉਂਦੇ ਬੁੱਧਵਾਰ ਨੂੰ ਪੂਰੇ ਭਾਰਤ ’ਚ ਰਿਲੀਜ਼ ਹੋਵੇਗੀ। ਫਿਲਮ ਦਾ ਪ੍ਰਦਰਸ਼ਨ ਸਭ ਤੋਂ ਪਹਿਲਾਂ ਸਨਡਾਂਸ ਫਿਲਮ ਮੇਲੇ ’ਚ ਕੀਤਾ ਗਿਆ ਸੀ। ਫਿਲਮ ਨੂੰ ਇੰਗਲੈਂਡ ਅਤੇ ਅਮਰੀਕਾ ’ਚ ਸਲਾਹਿਆ ਗਿਆ ਹੈ। ਫਿਲਮ ਬ੍ਰਿਟਿਸ਼ ਪਾਕਿਸਤਾਨੀ ਨੌਜਵਾਨ ਜਾਵੇਦ ਦੀ ਕਹਾਣੀ ਹੈ ਜੋ ਮਸ਼ਹੂਰ ਅਮਰੀਕੀ ਗਾਇਕ ਅਤੇ 

ਕ੍ਰਿਤੀ ਸੈਨਨ ਨੂੰ ਅਰਜੁਨ ਪਟਿਆਲਾ ਤੋਂ ਵੱਡੀਆਂ ਆਸਾਂ

ਮੁੰਬਈ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕ੍ਰਿਤੀ ਸੈਨਨ ਬੌਲੀਵੁੱਡ ਦੀਆਂ ਸੰਘਰਸ਼ਸ਼ੀਲ ਅਭਿਨੇਤਰੀਆਂ ਵਿੱਚ ਜ਼ਿਕਰਯੋਗ ਨਾਂਅ ਹੈ। ਕ੍ਰਿਤੀ ਦਾ ਮੰਨਣਾ ਹੈ ਕਿ ਅਦਾਕਾਰੀ ਬੇਹੱਦ ਪੇਚੀਦਾ ਕਿੱਤਾ ਹੈ। ਅਸਲੀ ਜ਼ਿੰਦਗੀ ਨੂੰ ਪਾਸੇ ਛੱਡ ਕੇ ਫਿਲਮੀ ਪਰਦੇ ਉੱਤੇ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਕ੍ਰਿਤੀ ਨੂੰ ਆਪਣੀ ਨਵੀਂ ਫਿਲਮ ‘ਅਰਜੁਨ ਪਟਿਆਲਾ’ ਤੋਂ ਕਾਫੀ ਆਸਾਂ ਹਨ। ਉਸ ਨੇ ਕਿਹਾ ਕਿ ਇੱਕ ਪਰਫਾਰਮਰ ਵਜੋਂ ਉਸ ਨੇ ਅਸਲ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕੀਤਾ ਹੈ ਪਰ

ਮੈਂ ਹਮੇਸ਼ਾ ‘ਆਰਟੀਕਲ-15’ ਵਰਗੀ ਫਿਲਮ ਕਰਨਾ ਚਾਹੁੰਦਾ ਸੀ: ਆਯੂਸ਼ਮਾਨ

ਮੁੰਬਈ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਦਾ ਮੰਨਣਾ ਹੈ ਕਿ ਉਸ ਦੀਆਂ ਇਕ ਤੋਂ ਬਾਅਦ ਇਕ ਹਿੱਟ ਰਹੀਆਂ ਫ਼ਿਲਮਾਂ ‘ਅੰਧਾਧੁਨ’ ਅਤੇ ‘ਬਧਾਈ ਹੋ’ ਨੇ ਉਸ ਅੰਦਰ ‘ਆਰਟੀਕਲ-15’ ਔਖੀ ਫਿਲਮ ਕਰਨ ਦੀ ਹਿੰਮਤ ਪੈਦਾ ਕੀਤੀ ਹੈ। ‘ਮੁਲਕ’ ਫਿਲਮ ਬਣਾਉਣ ਵਾਲੇ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਇਹ ਫਿਲਮ ਜਾਤ-ਪਾਤ ਦੇ ਸੰਵੇਦਨਸ਼ੀਲ ਮੁੱਦੇ ’ਤੇ ਆਧਾਰਿਤ ਹੈ। ਆਯੂਸ਼ਮਾਨ ਨੇ ਕਿਹਾ ਕਿ

ਖੁਦ ਨੂੰ ਦੁਹਰਾਉਣਾ ਨਹੀਂ ਚਾਹੁੰਦੀ : ਸਿਆਨੀ ਗੁਪਤਾ

ਮੁੰਬਈ ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) :  ‘ਤਾਸ਼ੇਰ ਦੇਸ਼' ਵਰਗੀ ਐਵਾਰਡ ਜੇਤੂ ਬੰਗਾਲੀ ਫਿਲਮ ਤੋਂ ਐਕਟਿੰਗ ਕਰੀਅਰ ਸ਼ੁਰੂ ਕਰ ਚੁੱਕੀ ਸਿਆਨੀ ਗੁਪਤਾ ਦੀ ਬਾਲੀਵੁੱਡ ਵਿੱਚ ਪਛਾਣ ਫਿਲਮ ‘ਮਾਰਗ੍ਰਿਟਾ : ਵਿਦ ਏ ਸਟ੍ਰਾਅ’ ਵਿੱਚ ਖਾਨੁਮ ਨਾਂਅ ਦਾ ਗੇ ਕਿਰਦਾਰ ਨਿਭਾਉਣ ਤੋਂ ਬਾਅਦ ਬਣੀ। ਉਸ ਪਿੱਛੋਂ ਉਹ ‘ਫੈਨ', ‘ਜੌਲੀ ਐੱਲ ਐੱਲ ਬੀ 2’, ‘ਪਾਰਚਡ’, ‘ਬਾਰ ਬਾਰ ਦੇਖੋ’, ‘ਜੱਗਾ ਜਾਸੂਸ’, ‘ਫੁਕਰੇ ਰਿਟਰਨਸ’ ਤੋਂ ਇਲਾਵਾ ਦੋ ਕੌਮਾਂਤਰੀ ਫਿਲਮਾਂ ‘ਦਿ ਹੰਗਰੀ’ ਅਤੇ ਡਾਰਕਨੈਸ ਵਿਜ਼ੀਬਲ’ ਵਿੱਚ ਨਜ਼ਰ ਆ ਚੁੱਕੀ ਹੈ। ਫਿਰ ਉਹ ਵੈੱਬ ਸੀਰੀਜ਼ ‘ਇਨਸਾਈਡ ਐੱਜ’ ਵਿੱਚ ਨਜ਼ਰ ਆਈ ਤਾਂ ਅੱਜ ਵੀ ਉਸ ਦੇ ਹੱਥ 'ਚ ਕੁਝ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :

ਪਿਆਰ ਲਈ ਸਮਾਂ ਕਿੱਥੇ ਹੈ : ਭੂਮੀ ਪੇਡਨੇਕਰ

ਮੁੰਬਈ ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) :  ਭੂਮੀ ਪੇਡਨੇਕਰ ਨੇ ਆਯੁਸ਼ਮਾਨ ਖੁਰਾਣਾ ਦੇ ਆਪੋਜ਼ਿਟ ਫਿਲਮ ‘ਦਮ ਲਗਾ ਕੇ ਹਈਸ਼ਾ’ ਨਾਲ ਆਪਣਾ ਅਭਿਨੈ ਕਰੀਅਰ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ‘ਟਾਇਲਟ-ਏਕ ਪ੍ਰੇਮ ਕਥਾ’, ‘ਸ਼ੁਭ ਮੰਗਲ ਸਾਵਧਾਨ’, ‘ਸੋਨ ਚਿਰੱਈਆ’ ਅਤੇ ਵੈੱਬ ਸੀਰੀਜ਼ ‘ਲਸਟ ਸਟੋਰੀਜ਼’ ਵਿੱਚ ਨਜ਼ਰ ਆਈ ਸੀ। ਇਨ੍ਹਾਂ ਸਾਰਿਆਂ 'ਚ ਉਸ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ। ਅੱਜ ਉਸ ਨੂੰ ਇੱਕ ਸਮਰੱਥ ਅਭਿਨੇਤਰੀ ਵਜੋਂ ਦੇਖਿਆ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਉਸ ਕੋਲ ਕਈ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0082905441
Copyright © 2019, Panjabi Times. All rights reserved. Website Designed by Mozart Infotech