» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਹਾਂਗਕਾਂਗ: ਸਕੂਲੀ ਵਿਦਿਆਰਥੀਆਂ ਨੇ ਮੁਜ਼ਾਹਰਾਕਾਰੀਆਂ ਨਾਲ ਇਕਜੁੱਟਤਾ ਪ੍ਰਗਟਾਈ

September 10, 2019 03:34 PM

ਹਾਂਗਕਾਂਗ,9 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਹਾਂਗਕਾਂਗ ਵਿੱਚ ਹਫ਼ਤੇ ਦੇ ਅਖ਼ੀਰ ’ਤੇ ਲੋਕਤੰਤਰੀ ਸੁਧਾਰਾਂ ਲਈ ਦਬਾਅ ਬਣਾਉਣ ਸਬੰਧੀ ਮੁਜ਼ਾਹਰੇ ਦੌਰਾਨ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਅੱਜ ਸ਼ਹਿਰ ਦੇ ਸਕੂਲਾਂ ਦੇ ਬਾਹਰ ਹਜ਼ਾਰਾਂ ਵਿਦਿਆਰਥੀਆਂ ਨੇ ਮਨੁੱਖੀ ਕੜੀ ਬਣਾ ਕੇ ਮੁਜ਼ਾਹਰਾਕਾਰੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਹ ਸ਼ਾਂਤਮਈ ਪ੍ਰਦਰਸ਼ਨ ਹਾਂਗਕਾਂਗ ਸਰਕਾਰ ਵਲੋਂ ‘ਮੁਜ਼ਾਹਰਾਕਾਰੀਆਂ ਦੇ ਗੈਰਕਾਨੂੰਨੀ ਵਰਤਾਰੇ’ ਦੀ ਨਿਖੇਧੀ ਕਰਨ ਅਤੇ ਅਮਰੀਕਾ ਨੂੰ ਉਸ ਦੇ ਅੰਦਰੂਨੀ ਮਸਲਿਆਂ ਵਿਚ ਦਖ਼ਲ ਨਾ ਦੇਣ ਦੀ ਦਿੱਤੀ ਚਿਤਾਵਨੀ ਖ਼ਿਲਾਫ਼ ਕੀਤਾ ਗਿਆ ਹੈ ।
ਇਸ ਤੋਂ ਪਹਿਲਾਂ ਐਤਵਾਰ ਨੂੰ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਅਮਰੀਕੀ ਦੂਤਾਵਾਸ ਤੱਕ ਰੋਸ ਮਾਰਚ ਕਰਕੇ ਸਮਰਥਨ ਮੰਗਿਆ ਸੀ ਪਰ ਬਾਅਦ ਵਿੱਚ ਇਹ ਹਿੰਸਕ ਰੂਪ ਧਾਰਨ ਕਰ ਗਿਆ ਸੀ। ਮੁਜ਼ਾਹਰਕਾਰੀਆਂ ਨੇ ਸਬਵੇਅ ਸਟੇਸ਼ਨਾਂ ਦੀ ਭੰਨਤੋੜ ਕਰਕੇ ਅੱਗ ਲਗਾ ਦਿੱਤੀ ਤੇ ਆਵਾਜਾਈ ਰੋਕੀ। ਇਸ ’ਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਸਨ। ਦੱਸਣਯੋਗ ਹੈ ਕਿ ਹਾਂਗਕਾਂਗ ਸਰਕਾਰ ਨੇ ਪਿਛਲੇ ਹਫ਼ਤੇ ਮੁਜ਼ਾਹਰਾਕਾਰੀਆਂ ਦੀ ਹਵਾਲਗੀ ਬਿੱਲ ਵਾਪਸ ਲਏ ਜਾਣ ਦੀ ਮੰਗ ਮੰਨ ਲਈ ਸੀ ਪਰ ਪ੍ਰਦਰਸ਼ਨਕਾਰੀ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਬਾਕੀ ਮੰਗਾਂ ਵੀ ਮੰਨੀਆਂ ਜਾਣ, ਜਿਸ ਵਿੱਚ ਵਧੇਰੇ ਜਮਹੂਰੀ ਹੱਕਾਂ ਦੀ ਮੰਗ ਵੀ ਸ਼ਾਮਲ ਹੈ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ

ਵਾਸ਼ਿੰਗਟਨ ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੀ ਪਹਿਲੀ ਹਿੰਦੂ ਐੱਮਪੀ ਤੁਲਸੀ ਗਬਾਰਡ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਹੈ। ਗਬਾਰਡ ਨੇ ਹਿਲੇਰੀ 'ਤੇ ਉਨ੍ਹਾਂ ਦੀ ਸਾਖ ਖ਼ਰਾਬ ਕਰਨ ਲਈ ਪੰਜ ਕਰੋੜ ਡਾਲਰ (ਕਰੀਬ 350 ਕਰੋੜ ਰੁਪਏ) ਦੇ ਹਰਜਾਨੇ ਦੀ ਮੰਗ ਕੀਤੀ ਹੈ। ਡੈਮੋਕ੍ਰੇਟ ਐੱਮਪੀ ਨੇ ਦੋਸ਼ ਲਗਾਇਆ ਕਿ ਹਿਲੇਰੀ ਨੇ ਇਹ ਕਹਿ ਕੇ ਉਨ੍ਹਾਂ ਦੀ ਸਾਖ ਨੂੰ ਧੁੰਦਲਾ ਕੀਤਾ ਹੈ ਕਿ ਉਹ 2020 ਦੀ ਰਾਸ਼ਟਰਪਤੀ ਚੋਣ ਵਿਚ ਰੂਸ ਦੀ ਪਸੰਦ ਹਨ। ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿਚ ਗਬਾਰਡ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰੀ ਪਾਉਣ ਦੀ ਦੌੜ ਵਿਚ ਸ਼ਾਮਲ ਹੈ। ਹਿਲੇਰੀ 2016 ਦੀ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਸਨ ਅਤੇ ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਅਮਰੀਕਾ ਗਰਭਵਤੀ ਔਰਤਾਂ ਦੇ ਵੀਜ਼ੇ 'ਤੇ ਲਾਵੇਗਾ ਪਾਬੰਦੀਆਂ

ਵਾਸ਼ਿੰਗਟਨ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਟਰੰਪ ਪ੍ਰਸ਼ਾਸਨ ਵੀਰਵਾਰ ਨੂੰ ਨਵੀਆਂ ਵੀਜ਼ਾ ਪਾਬੰਦੀਆਂ ਲੈ ਕੇ ਆਇਆ ਹੈ ਜਿਸ ਤਹਿਤ 'ਬਰਥ ਟੂਰਿਜ਼ਮ' 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਇਸ ਤਹਿਤ ਉਨ੍ਹਾਂ ਗਰਭਵਤੀ ਔਰਤਾਂ ਨੂੰ ਵੀਜ਼ਾ ਦੇਣ 'ਤੇ ਪਾਬੰਦੀ ਲਗਾਈ ਜਾਏਗੀ ਜੋ ਅਮਰੀਕਾ ਆ ਕੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ ਤਾਂਕਿ ਉਨ੍ਹਾਂ ਨੂੰ ਅਮਰੀਕੀ ਪਾਸਪੋਰਟ ਮਿਲ ਸਕੇ। ਨਵੀਂ ਨੀਤੀ ਤਹਿਤ ਅਮਰੀਕਾ ਆ ਕੇ ਬੱਚੇ ਨੂੰ ਜਨਮ ਦੇਣ ਵਾਲੀਆਂ ਔਰਤਾਂ ਨੂੰ

ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ

ਕਰਾਚੀ  ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਵਿਚ ਹਿੰਦੂਆਂ ਨਾਲ ਹੋ ਰਹੇ ਅੱਤਿਆਚਾਰ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 15 ਸਾਲ ਦੀ ਇਕ ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰ ਕੇ ਨਾ ਸਿਰਫ਼ ਜਬਰੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਸਗੋਂ ਇਕ ਮੁਸਲਿਮ ਮਰਦ ਨਾਲ ਨਿਕਾਹ ਵੀ ਕਰਵਾ ਦਿੱਤਾ ਗਿਆ। ਅਦਾਲਤ ਦੇ ਆਦੇਸ਼ 'ਤੇ ਹੁਣ ਇਸ ਕੁੜੀ ਨੂੰ ਮਹਿਲਾ ਸੰਭਾਲ ਕੇਂਦਰ ਭੇਜ ਦਿੱਤਾ ਗਿਆ ਹੈ।ਇਹ ਘਟਨਾ ਪਾਕਿਸਤਾਨ ਦੇ ਪੰਜਾਬ ਸੂੁਬੇ ਦੇ ਜਕੋਬਾਬਾਦ ਜ਼ਿਲ੍ਹੇ ਦੀ ਹੈ। ਨੌਵੀਂ ਦੀ ਵਿਦਿਆਰਥਣ ਮਹਿਕ ਕੁਮਾਰੀ ਨੂੰ ਅਲੀ ਰਜਾ ਨਾਂ ਦੇ ਇਕ ਵਿਅਕਤੀ ਨੇ 15 ਜਨਵਰੀ ਨੂੰ ਅਗਵਾ ਕਰ ਲਿਆ ਸੀ। ਮਹਿਕ ਦੇ ਪਿਤਾ ਵਿਜੇ ਕੁਮਾਰ ਨੇ ਐੱਫਆਈਆਰ ਵਿਚ ਕਿਹਾ ਸੀ ਕਿ ਅਲੀ ਨੇ ਅਗਵਾ ਕਰਨ ਪਿੱਛੋਂ ਉਨ੍ਹਾਂ ਦੀ ਬੇਟੀ ਨਾਲ ਜਬਰੀ ਨਿਕਾਹ ਕਰ ਲਿਆ। ਜ਼ਿਲ੍ਹੇ ਦੀ ਇਕ ਅਦਾਲਤ 'ਚ ਵੀਰਵਾਰ ਨੂੰ ਮਹਿਕ ਅਤੇ ਅਲੀ ਨੂੰ ਪੇਸ਼ ਕੀਤਾ ਗਿਆ ਜਿੱਥੋਂ ਮਹਿਕ ਨੂੰ ਮਹਿਲਾ ਸੰਭਾਲ ਕੇਂਦਰ ਭੇਜ ਦਿੱਤਾ ਗਿਆ। ਅਦਾਲਤ ਨੇ ਚੰਦਕਾ ਮੈਡੀਕਲ ਕਾਲਜ ਹਸਪਤਾਲ ਨੂੰ ਮਹਿਕ ਦੀ ਉਮਰ ਨੂੰ ਲੈ ਕੇ ਤਿੰਨ ਫਰਵਰੀ ਤਕ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ।

ਨੇਪਾਲ 'ਚ ਸੱਤ ਲਾਪਤਾ ਪਰਬਤਾਰੋਹੀਆਂ ਦੀ ਭਾਲ ਮੁੜ ਸ਼ੁਰੂ

ਕਾਠਮੰਡੂ ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਨੇਪਾਲ ਦੇ ਮਾਊਂਟ ਅੰਨਪੁਰਨਾ ਨੇੜੇ ਦੱਖਣੀ ਕੋਰੀਆਂ ਦੇ ਚਾਰ ਪਰਬਤਾਰੋਹੀਆਂ ਤੇ ਤਿੰਨ ਨੇਪਾਲੀ ਸ਼ੇਰਪਾ ਦੀ ਭਾਲ ਮੌਸਮ 'ਚ ਸੁਧਾਰ ਪਿੱਛੋਂ ਮੁੜ ਸ਼ੁਰੂ ਕਰ ਦਿੱਤੀ ਹੈ। ਫ਼ੌਜ ਦੇ ਨੌਂ ਜਵਾਨ ਅਤੇ ਸੱਤ ਸ਼ਹਿਰੀਆਂ ਤੇ

ਤਾਲਿਬਾਨ ਵੱਲੋਂ ਇਕ ਖ਼ੁਫ਼ੀਆ ਅਧਿਕਾਰੀ ਦੀ ਹੱਤਿਆ

ਕਾਬੁਲ ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਤਾਲਿਬਾਨ ਨੇ ਦੱਖਣੀ ਹੇਲਮੰਡ ਸੂਬੇ ਵਿਚ ਘਾਤ ਲਾ ਕੇ ਕੀਤੇ ਹਮਲੇ ਵਿਚ ਅਫ਼ਗਾਨਿਸਤਾਨ ਦੇ ਇਕ ਖ਼ੁਫ਼ੀਆ ਅਧਿਕਾਰੀ ਦੀ ਉਦੋਂ ਹੱਤਿਆ ਕਰ ਦਿੱਤੀ ਜਦੋਂ ਉਹ ਕੰਮ ਤੋਂ ਘਰ ਪਰਤ ਰਿਹਾ ਸੀ। ਅਮਰੀਕਾ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਦੌਰਾਨ ਤਾਲਿਬਾਨ ਵੱਲੋਂ ਇਹ ਹੱਤਿਆ ਕੀਤੀ ਗਈ ਹੈ।

ਸਿਆਟਲ 'ਚ ਫਾਇਰਿੰਗ, ਇਕ ਦੀ ਮੌਤ ਪੰਜ ਜ਼ਖ਼ਮੀ ।

ਲਾਸ ਏਂਜਲਸ ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਿਆਟਲ ਦੇ ਮਸ਼ਹੂਰ ਸੈਰਸਪਾਟਾ ਖੇਤਰ ਨੇੜੇ ਬੁੱਧਵਾਰ ਨੂੰ ਹੋਈ ਫਾਇਰਿੰਗ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਇਹ ਫਾਇਰਿੰਗ ਮੈਕਡੋਨਾਲਡ ਫਾਸਟ ਫੂਡ ਰੈਸਟੋਰੈਂਟ ਨੇੜੇ ਹੋਈ। ਪਿਛਲੇ ਦੋ ਦਿਨਾਂ ਦੌਰਾਨ ਇਸ ਖੇਤਰ ਵਿਚ ਫਾਇਰਿੰਗ ਦੀ ਇਹ ਤੀਜੀ ਘਟਨਾ ਹੈ। ਸਿਆਟਲ ਪੁਲਿਸ ਵਿਭਾਗ ਇਸ ਹਮਲੇ ਦੀ ਜਾਂਚ ਕਰ ਰਿਹਾ ਹੈ। ਪੁਲਿਸ ਅਨੁਸਾਰ ਹਮਲਾਵਰ ਫਾਇਰਿੰਗ ਪਿੱਛੋਂ ਫ਼ਰਾਰ ਹੋ ਗਿਆ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਥਾਈਲੈਂਡ 'ਚ ਸੋਨੇ ਦੀ ਡਕੈਤੀ, ਦੋਸ਼ੀ ਹੈੱਡਮਾਸਟਰ ਗਿ੍ਫ਼ਤਾਰ

ਬੈਂਕਾਕ ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਥਾਈਲੈਂਡ 'ਚ ਇਕ ਐਲੀਮੈਂਟਰੀ ਸਕੂਲ ਦੇ ਹੈੱਡਮਾਸਟਰ ਨੇ ਗਿ੍ਫ਼ਤਾਰੀ ਪਿੱਛੋਂ ਵੀਰਵਾਰ ਨੂੰ ਮੰਨਿਆ ਕਿ ਉਸ ਨੇ ਇਕ ਸੁਨਿਆਰੇ ਦੀ ਦੁਕਾਨ 'ਤੇ ਡਕੈਤੀ ਦੀ ਯੋਜਨਾ ਬਣਾਈ। ਇਹ ਡਕੈਤੀ ਆਪਣੀਆਂ ਵਿੱਤੀ ਸਮੱਸਿਆਵਾਂ ਕਰ

ਸੁਮਾਤਰਾ ਨੇੜੇ ਸ਼ਰਨਾਰਥੀਆਂ ਦੀ ਕਿਸ਼ਤੀ ਪਲਟੀ, 10 ਲਾਪਤਾ

ਪੇਕਨਬਾਰੂ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਨੇੜੇ 20 ਸ਼ਰਨਾਰਥੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਕਾਰਨ 10 ਮਜ਼ਦੂਰ ਲਾਪਤਾ ਹਨ ਜਦਕਿ 10 ਤੈਰ ਕੇ ਕਿਨਾਰੇ 'ਤੇ ਪੁੱਜ ਗਏ। ਲੱਕੜ ਦੀ ਇਹ ਕਿਸ਼ਤੀ ਮਲੇਸ਼ੀਆ ਵੱਲ ਜਾ ਰਹੀ ਸੀ।

ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ

ਹਿਊਸਟਨ,22 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ-ਅਮਰੀਕੀ ਅੰਮ੍ਰਿਤ ਸਿੰਘ (21) ਨੇ ਉਸ ਸਮੇਂ ਇਤਿਹਾਸ ਸਿਰਜ ਦਿੱਤਾ ਜਦੋਂ ਉਸ ਨੇ ਅਮਰੀਕਾ ਦੇ ਟੈਕਸਸ ਸੂਬੇ ਦੀ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ। ਅੰਮ੍ਰਿਤ ਸਿੰਘ ਨੇ ਮੰਗਲਵਾਰ ਨੂੰ ਜਦੋਂ ਹਲਫ਼ ਲਿਆ ਤਾਂ ਹੈਰਿਸ ਕਾਊਂਟੀ ’ਚ ਨਵੀਂ ਨੀਤੀ ਤਹਿਤ ਕਿਸੇ ਵਰਦੀਧਾਰੀ ਵੱਲੋਂ ਆਪਣੇ ਧਰਮ ਦਾ ਪਾਲਣ ਕਰਨ ਵਾਲਾ ਉਹ ਪਹਿਲਾ ਵਿਅਕਤੀ ਬਣ ਗਿਆ। 

ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ

ਦਾਵੋਸ,22 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਕਸ਼ਮੀਰ ਦੇ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਲਸੀ ਕਰਨ ਦੀ ਪੇਸ਼ਕਸ਼ ਨੂੰ ਭਾਰਤ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਵਲੋਂ ਦਿੱਤੀ ਪੇਸ਼ਕਸ਼ ਕੋਈ ਨਵੀਂ ਗੱਲ ਨਹੀਂ ਹੈ ਅਤੇ ਭਾਰਤ ਦਾ ਜਵਾਬ ਵੀ ਕੋਈ ਨਵਾਂ ਨਹੀਂ ਹੈ। ਭਾਰਤ ਨੇ ਹਮੇਸ਼ਾ ਪਾਕਿਸਤਾਨ ਨਾਲ ਆਪਣੇ ਦੁਵੱਲੇ ਸਬੰਧਾਂ ਵਿੱਚ 

ਚੀਨ ’ਚ ਕੋਰੋਨਾ ਵਾਇਰਸ ਨਾਲ ਮਿ੍ਤਕਾਂ ਦੀ ਗਿਣਤੀ 9 ਹੋਈ

ਪੇਈਚਿੰਗ,22 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੀਨ ਵਿੱਚ ਫੈਲੇ ਨੋਵੇਲ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਨੌਂ ਹੋ ਗਈ ਹੈ ਜਦਕਿ 440 ਲੋਕ ਇਸ ਵਾਇਰਸ ਤੋਂ ਪੀੜਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕੀਤੀ ਕਿ ਇਹ ਵਾਇਰਸ ਹੋਰ ਅੱਗੇ ਫੈਲ ਸਕਦਾ ਹੈ ਕਿਉਂਕਿ ਚੀਨ ਵਿੱਚ ਚੱਲ ਰਹੀਆਂ ਛੁੱਟੀਆਂ ਕਾਰਨ ਸੈਂਕੜੇ ਲੋਕ ਦੇਸ਼ ਅਤੇ ਵਿਦੇਸ਼ਾਂ ਵਿੱਚ ਸੈਰ-ਸਪਾਟਾ ਕਰ ਰਹੇ ਹਨ।
ਵਾਇਰਸਾਂ ਦਾ ਵੱਡਾ ਸਮੂਹ ਮਿਲ ਕੇ ਕੋਰੋਨਾਵਾਇਰਸ ਬਣਦਾ ਹੈ, 

ਕਸ਼ਮੀਰ ਬਾਰੇ ਭਾਰਤ ਨੂੰ ਜਵਾਬ ਦੇਣ ਦੇ ਪਾਕਿ ਕੋਲ ‘ਬਹੁਤ ਘੱਟ ਰਾਹ’

ਵਾਸ਼ਿੰਗਟਨ,22 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਕਾਂਗਰੈਸ਼ਨਲ ਰਿਪੋਰਟ ਅਨੁਸਾਰ ਭਾਰਤ ਵਲੋਂ ਜੰਮੂ ਕਸ਼ਮੀਰ ਬਾਰੇ ਲਏ ਫ਼ੈਸਲੇ ਸਬੰਧੀ ਪਾਕਿਸਤਾਨ ਦੀ ਲੀਡਰਸ਼ਿਪ ਕੋਲ ਜਵਾਬ ਦੇਣ ਲਈ ਬਹੁਤ ‘ਘੱਟ ਰਾਹ’ ਹਨ ਕਿਉਂਕਿ ਜ਼ਿਆਦਾਤਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸਲਾਮਾਬਾਦ ਦੀ ਇਸ ਮੁੱਦੇ ’ਤੇ ‘ਭਰੋਸੇਯੋਗਤਾ ਬਹੁਤ ਥੋੜ੍ਹੀ’ ਹੈ। ਇਸ ਦਾ ਕਾਰਨ ਮੁਲਕ ਦਾ ਖੇਤਰ ਵਿੱਚ ਦਹਿਸ਼ਤੀ ਸੰਗਠਨਾਂ ਦੀ ਮਦਦ ਕਰਨ ਦਾ ਲੰਬਾ ਇਤਿਹਾਸ ਹੈ। 

ਨੇਪਾਲ: ਭਾਰਤੀ ਸੈਲਾਨੀਆਂ ਦਾ ਪੋਸਟਮਾਰਟਮ

ਕਾਠਮੰਡੂ,22 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਨੇਪਾਲ ਦੇ ਇੱਕ ਰਿਜ਼ੌਰਟ ਵਿੱਚ ਹੀਟਰ ਦੀ ਗੈਸ ਲੀਕ ਹੋਣ ਕਰਕੇ ਦਮ ਘੁਟਣ ਨਾਲ ਮੌਤ ਦੇ ਮੂੰਹ ਜਾ ਪਏ ਅੱਠ ਭਾਰਤੀ ਸੈਲਾਨੀਆਂ, ਜਿਨ੍ਹਾਂ ਵਿੱਚ ਚਾਰ ਨਾਬਾਲਗ ਸ਼ਾਮਲ ਸਨ, ਦੀਆਂ ਦੇਹਾਂ ਭਲਕੇ ਭਾਰਤ ਲਿਜਾਈਆਂ ਜਾਣਗੀਆਂ। 

ਅਫਗਾਨਿਸਤਾਨ: ਅਮਰੀਕੀ ਹਮਲੇ ਵਿੱਚ 10 ਨਾਗਰਿਕ ਹੋਏ ਸਨ ਹਲਾਕ

ਕਾਬੁਲ,22 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਫੌਜਾਂ ਵਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਪੱਛਮੀ ਅਫਗਾਨਿਸਤਾਨ ਦੇ ਹੇਰਾਤ ਸੂਬੇ ਵਿੱਚ ਕੀਤੇ ਡਰੋਨ ਹਮਲੇ ਵਿੱਚ ਘੱਟੋ-ਘੱਟ 10 ਆਮ ਨਾਗਰਿਕ ਮਾਰੇ ਗਏ ਸਨ। ਅਫਗਾਨਿਸਤਾਨ ਮਨੁੱਖੀ ਅਧਿਕਾਰਾਂ ਬਾਰੇ

ਨਿਊ ਜਰਸੀ ’ਚ ਐੱਚ1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ’ਚ ਮਿਲੇਗੀ ਛੋਟ

ਨਿਊ ਯਾਰਕ,22 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਦੇ ਨਿਊ ਜਰਸੀ ਸੂਬੇ ਨੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਲਈ ਕਾਲਜ ਤੇ ਯੂਨੀਵਰਸਿਟੀਆਂ ਨੂੰ ਵਧੇਰੇ ਕਿਫਾਇਤੀ ਬਣਾਉਣ ਲਈ ਕਾਨੂੰਨ ਅਮਲ ਵਿੱਚ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਇਨ੍ਹਾਂ ਐੱਚ-1ਬੀ ਵੀਜ਼ਾ ਧਾਰਕਾਂ ’ਚ ਵੱਡੀ ਗਿਣਤੀ ਭਾਰਤੀ ਆਈਟੀ ਪੇਸ਼ੇਵਰਾਂ ਦੀ ਹੈ ਤੇ ਉਪਰੋਕਤ ਫ਼ੈਸਲਾ ਭਾਰਤੀਆਂ ਲਈ ਵੱਡੀ ਵਿੱਤੀ ਰਾਹਤ ਹੋਵੇਗਾ। ਇਸ ਕਾਨੂੰਨ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਟਿਊਸ਼ਨ ਫੀਸ ਵਿੱਚ ਪੂਰੀ ਛੋਟ ਮਿਲੇਗੀ। ਨਿਊ ਯਾਰਕ ਵਿੱਚ ਭਾਰਤ ਦੇ ਡਿਪਟੀ ਕੌਂਸੁਲ ਜਨਰਲ ਸ਼ਤਰੂ ਸਿਨਹਾ ਨੇ ਇਸ ਨਵੇਂ ਕਾਨੂੰਨ ਦਾ ਸਵਾਗਤ ਕਰਦਿਆਂ ਭਾਰਤੀ ਭਾਈਚਾਰੇ ਲਈ ਅਹਿਮ ਪੇਸ਼ਕਦਮੀ ਦੱਸਿਆ ਹੈ।

ਪਾਕਿਸਤਾਨ ਦੇ ਸਿੱਖ ਆਗੂ ਨੇ ਮੁਲਕ ਛੱਡਿਆ

ਇਸਲਾਮਾਬਾਦ,22 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਆਪਣਾ ਟਵਿੱਟਰ ਖਾਤਾ ਬੰਦ ਕਰਨ ਮਗਰੋਂ ਪਿਸ਼ਾਵਰ ਛੱਡ ਕੇ ਲਾਹੌਰ ਵਸੇ ਸਿੱਖ ਆਗੂ, ਜਿਸ ਉੱਪਰ ਕੁਝ ਹਫ਼ਤੇ ਪਹਿਲਾਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕੀਤਾ ਸੀ, ਨੇ ਆਪਣੀ ਜਾਨ ਨੂੰ ਖ਼ਤਰੇ ਦੇ ਮੱਦੇਨਜ਼ਰ ਹੁਣ ਪਾਕਿਸਤਾਨ ਹੀ ਛੱਡ ਦਿੱਤਾ ਹੈ।

ਨਵੀਂ ਨਾਫਟਾ ਡੀਲ ਦੇ ਰਾਹ ਵਿੱਚ ਅੜਿੱਕਾ ਡਾਹੇਗੀ ਬਲਾਕ ਕਿਊਬਿਕੁਆ?

ਮਾਂਟਰੀਅਲ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਇਕ ਪਾਸੇ ਜਿੱਥੇ ਕੈਨੇਡਾ, ਅਮਰੀਕਾ ਤੇ ਮੈਕਸਿਕੋ ਦਰਮਿਆਨ ਨਵੀਂ ਨਾਫਟਾ ਡੀਲ ਨੂੰ ਸਿਰੇ ਚੜ੍ਹਾਉਣ ਵਿੱਚ ਲਿਬਰਲ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਉੱਥੇ ਹੀ ਬਲਾਕ ਕਿਊਬਿਕੁਆ ਨੇ ਇਸ ਡੀਲ ਨੂੰ ਜਲਦ ਸਿਰੇ ਨਾ ਚੜ੍ਹਨ ਦੇਣ ਦਾ ਤਹੱਈਆ ਪ੍ਰਗਟਾਇਆ ਹੈ।

ਕੋਰੋਨਾ ਵਾਇਰਸ ਦੀ ਤਿੰਨ ਹੋਰ ਏਸ਼ਿਆਈ ਮੁਲਕਾਂ 'ਚ ਦਸਤਕ

ਪੇਈਚਿੰਗ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਾਹ 'ਚ ਤਕਲੀਫ਼ ਨਾਲ ਜੁੜੇ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਕੇ ਚੀਨ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਵਾਇਰਸ ਦੇ ਚੀਨ 'ਚ ਫੈਲਣ ਪਿੱਛੋਂ ਇਸ ਨੇ ਏਸ਼ੀਆ ਦੇ ਤਿੰਨ ਹੋਰ ਮੁਲਕਾਂ 'ਚ ਪੈਰ ਪਸਾਰ ਲਏ ਹਨ। ਵੱਡੀ ਮਹਾਮਾਰੀ ਦੇ ਖ਼ਦਸ਼ੇ ਦਰਮਿਆਨ ਲੱਖਾਂ ਲੋਕ ਚੀਨੀ ਨਵਾਂ ਵਰ੍ਹਾ ਮਨਾਉਣ ਲਈ ਘਰਾਂ ਨੂੰ ਪਰਤ ਰਹੇ ਹਨ। ਵਰਨਣ ਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਜੁੜਿਆ ਪਹਿਲਾ ਕੇਸ ਚੀਨੀ ਸ਼ਹਿਰ ਵੂਹਾਨ 'ਚ ਸਾਹਮਣੇ ਆਇਆ ਸੀ। 

ਬਚਾਅ ਪੱਖ ਦੇ ਵਕੀਲਾਂ ਦੀ ਦਲੀਲ : ਮੈਂਗ ਖਿਲਾਫ ਲਾਏ ਦੋਸ਼ ਕੈਨੇਡਾ ਵਿੱਚ ਨਹੀਂ ਮੰਨੇ ਜਾਂਦੇ ਫਰਾਡ

ਵੈਨਕੂਵਰ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਹੁਆਵੇਈ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਦੇ ਵਕੀਲ ਨੇ ਆਖਿਆ ਕਿ ਉਸ ਦੀ ਮੁਵੱਕਿਲ ਨੂੰ ਫਰਾਡ ਸਬੰਧੀ ਚਾਰਜਿਜ਼ ਦਾ ਸਾਹਮਣਾ ਕਰਨ ਲਈ ਅਮਰੀਕਾ ਹਵਾਲੇ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਕਸੂਰ ਨੂੰ ਕੈਨੇਡਾ ਵਿੱਚ ਫਰਾਡ ਨਹੀਂ ਮੰਨਿਆ ਜਾਂਦਾ। ਮੈਂਗ ਦੀ ਹਵਾਲਗੀ ਸਬੰਧੀ ਚੱਲ ਰਹੀ ਸੁਣਵਾਈ ਦੇ ਦੂਜੇ ਦਿਨ ਭਾਵ ਮੰਗਲਵਾਰ ਨੂੰ ਸਕੌਟ ਫੈਂਟਨ ਨੇ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਜੱਜ ਨੂੰ ਦੱਸਿਆ ਕਿ ਕੈਨੇਡਾ ਵਿੱਚ ਉਦੋਂ ਤੱਕ ਲੋਕਾਂ ਨੂੰ ਫਰਾਡ ਦਾ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਜਦੋਂ ਤੱਕ ਉਨ੍ਹਾਂ ਦੀ ਗੜਬੜੀ ਕਾਰਨ ਕੋਈ ਨੁਕਸਾਨ ਨਹੀਂ ਪਹੁੰਚਦਾ ਜਾਂ ਨੁਕਸਾਨ ਦਾ ਖਤਰਾ ਨਹੀਂ ਹੁੰਦਾ।

ਪਤਨੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਲੋੜੀਂਦਾ ਵਿਅਕਤੀ ਮ੍ਰਿਤਕ ਪਾਇਆ ਗਿਆ

ਟੋਰਾਂਟੋ,21 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਆਪਣੀ ਪਹਿਲੀ ਪਤਨੀ ਦਾ ਕਤਲ ਕਰਨ ਦੇ ਸ਼ੱਕ ਵਿੱਚ ਜਿਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ ਉਹ ਟੋਰਾਂਟੋ ਵਿੱਚ ਮ੍ਰਿਤਕ ਪਾਇਆ ਗਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090369326
Copyright © 2020, Panjabi Times. All rights reserved. Website Designed by Mozart Infotech