ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਚੰਡੀਗੜ੍ਹ

ਧਨੇਰ ਦੀ ਸਜ਼ਾ ਖ਼ਿਲਾਫ਼ ਪਟਿਆਲਾ ’ਚ ਪੱਕੇ ਮੋਰਚੇ ਦਾ ਐਲਾਨ

September 12, 2019 04:59 PM

ਚੰਡੀਗੜ੍ਹ,11 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਦੇ ਖੱਬੇ ਪੱਖੀ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਰਵਉੱਚ ਅਦਾਲਤ ਵੱਲੋਂ ਕਾਇਮ ਰੱਖੀ ਉਮਰ ਕੈਦ ਦੀ ਸਜ਼ਾ ਰੱਦ ਕਰਾਉਣ ਲਈ ਜਨਤਕ ਜਥੇਬੰਦੀਆਂ ’ਤੇ ਆਧਾਰਿਤ ਸੰਘਰਸ਼ ਕਮੇਟੀ ਨੇ 20 ਸਤੰਬਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਕਿਸਾਨ, ਮਜ਼ਦੂਰ ਅਤੇ ਨੌਜਵਾਨ ਜਥੇਬਦੀਆਂ ’ਤੇ ਆਧਾਰਿਤ ਵਫ਼ਦ ਨੇ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਸਜ਼ਾ ਮੁਆਫ਼ੀ ਲਈ ਮੰਗ ਪੱਤਰ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੰਜਾਬ ਦੀਆਂ 50 ਜਥੇਬੰਦੀਆਂ ਨੇ ਇਸ ਸੰਘਰਸ਼ ਦੀ ਹਮਾਇਤ ਕੀਤੀ ਹੈ ਤੇ ਪਟਿਆਲਾ ਸ਼ਹਿਰ ਵਿਚ ਇਹ ਮੋਰਚਾ ਉਦੋਂ ਤੱਕ ਕਾਇਮ ਰਹੇਗਾ, ਜਦੋਂ ਤੱਕ ਸਰਕਾਰ ਵੱਲੋਂ ਮਨਜੀਤ ਸਿੰਘ ਧਨੇਰ ਦੀ ਸਜ਼ਾ ਮੁਆਫ਼ ਨਹੀਂ ਕੀਤੀ ਜਾਂਦੀ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਮਨਜੀਤ ਸਿੰਘ ਧਨੇਰ ਬੇਕਸੂਰ ਹੈ ਤੇ ਇਨਸਾਫ਼ ਨਾ ਮਿਲਣ ਕਾਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਚੁਣਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਰਾਜਪਾਲ ਨੂੰ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ ਕਿ ਜੇ ਕਿਸੇ ਬੇਕਸੂਰ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਸਜ਼ਾ ਮੁਆਫ਼ ਕਰ ਸਕੇ ਪਰ ਮਨਜੀਤ ਸਿੰਘ ਧਨੇਰ ਦੇ ਮਾਮਲੇ ਨੂੰ ਲਗਾਤਾਰ ਲਮਕਾਇਆ ਜਾ ਰਿਹਾ ਹੈ। ਬੂਟਾ ਸਿੰਘ ਨੇ ਕਿਹਾ ਕਿ ਅਦਾਲਤੀ ਫ਼ੈਸਲੇ ਨੇ ਸੰਘਰਸ਼ਸ਼ੀਲ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਪਟਿਆਲਾ ਮੋਰਚੇ ਦੀ ਖੁੱਲ੍ਹੀ ਹਮਾਇਤ ਦਾ ਐਲਾਨ ਕੀਤਾ ਹੈ।
ਸੰਘਰਸ਼ ਕਮੇਟੀ ਦੇ ਆਗੂ ਨਰਾਇਣ ਦੱਤ ਨੇ ਦੱਸਿਆ ਕਿ ਅੱਠ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਨੇ ਲੋਕ ਆਗੂ ਮਨਜੀਤ ਧਨੇਰ ਨੂੰ ਇਨਸਾਫ਼ ਨਹੀਂ ਦਿੱਤਾ। ਹੁਣ ਸੁਪਰੀਮ ਕੋਰਟ ਨੇ ਵੀ ਤਿੰਨ ਸਤੰਬਰ ਨੂੰ ਮਨਜੀਤ ਧਨੇਰ ਦੀ ਅਪੀਲ ਖਾਰਜ ਕਰ ਕੇ ਹਾਈ ਕੋਰਟ ਦਾ ਫ਼ੈਸਲਾ ਬਰਕਰਾਰ ਰੱਖ ਦਿੱਤਾ ਹੈ। ਲੋਕ ਫ਼ੈਸਲਾਕੁਨ ਹੁੰਦੇ ਹਨ, ਇਸੇ ਕਰਕੇ ਸੰਘਰਸ਼ ਕਮੇਟੀ ਨੇ ਇਹ ਮਸਲਾ ਲੋਕ ਕਚਹਿਰੀ ਵਿਚ ਲਿਜਾਂਦਿਆਂ ਸੰਘਰਸ਼ ਦਾ ਐਲਾਨ ਕੀਤਾ ਹੈ। ਸੰਘਰਸ਼ ਕਮੇਟੀ, ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਦੀ ਮੰਗ ਕਿਉਂ ਕਰ ਰਹੀ ਹੈ ਬਾਰੇ ਪੁੱਛਣ ’ਤੇ ਆਗੂਆਂ ਨੇ ਕਿਹਾ ਕਿ ਇਹ ਸਜ਼ਾ ਕਿਸੇ ਵਿਅਕਤੀ ਨੂੰ ਨਹੀਂ ਸਗੋਂ ਲੋਕ ਹੱਕਾਂ ਦੀ ਗੱਲ ਕਰਨ ਵਾਲੇ ਖਾਸ ਕਰਕੇ ਜਬਰ ਦੀ ਚੱਕੀ ਵਿਚ ਪਿਸ ਰਹੀਆਂ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਉੱਪਰ ਹੁੰਦੇ ਜ਼ੁਲਮਾਂ ਸਮੇਤ ਹਰ ਕਿਸਮ ਦੀ ਧੱਕੇਸ਼ਾਹੀ, ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਵਿਚਾਰ ਨੂੰ ਸਜ਼ਾ ਹੈ। ਇਕ ਪਾਸੇ ਔਰਤਾਂ ਉੱਪਰ ਜਬਰ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ ਤੇ ਦੂਜੇ ਪਾਸੇ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਮਨਜੀਤ ਧਨੇਰ ’ਤੇ 18 ਸਾਲਾਂ ਤੋਂ ਉਮਰ ਕੈਦ ਦੀ ਸਜ਼ਾ ਦੀ ਤਲਵਾਰ ਲਮਕਾ ਰੱਖੀ ਹੈ। ਇਹ ਇਸ ਪ੍ਰਬੰਧ ਦੀ ਔਰਤ ਪ੍ਰਤੀ ਅਖੌਤੀ ਹੇਜ ਜਤਾਉਣ ਦੀ ਅਸਲ ਤਸਵੀਰ ਹੈ।
ਉਨ੍ਹਾਂ ਕਿਹਾ ਕਿ ਇਸ ਨਿਹੱਕੀ ਉਮਰ ਕੈਦ ਦੀ ਸਜ਼ਾ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਨਸਾਫ਼ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਗਮੋਹਣ ਸਿੰਘ, ਸੁਖਦੇਵ ਸਿੰਘ ਕੋਕਰੀਕਲਾਂ, ਗੁਰਨਾਮ ਸਿੰਘ ਭੀਖੀ, ਰਮਿੰਦਰ ਪਟਿਆਲਾ, ਗੁਰਬਿੰਦਰ ਸਿੰਘ, ਲਖਵਿੰਦਰ, ਨਿਰਭੈ ਸਿੰਘ, ਧੰਨਾ ਮੱਲ ਆਦਿ ਆਗੂਆਂ ਨੇ ਅਗਲੇ ਸੰਘਰਸ਼ ਦਾ ਐਲਾਨ ਕੀਤਾ, ਜਿਸ ਅਨੁਸਾਰ ਪੰਜਾਬ ਵਿਚ ਸਾਂਝਾ ਸੰਘਰਸ਼ ਵਿੱਢਣ ਦਾ ਫ਼ੈਸਲਾ ਲਿਆ ਗਿਆ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਤਿੱਬਤੀ ਵਿਦਿਆਰਥੀਆਂ ਵੱਲੋਂ ਕਾਲਜ ਦਾ ਦੌਰਾ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਥੋਂ ਦੇ ਐੱਮਸੀਐੱਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਵਿੱਚ ‘ਬਿਔਂਡ ਬਾਊਂਡਰੀ’ ਪ੍ਰੋਗਰਾਮ ਕਰਵਾਇਆ ਗਿਆ। ਇਸ ਤਹਿਤ ਸੰਭੋਟਾ ਤਿੱਬਤੀਅਤ ਸਕੂਲ ਦੇ ਵਿਦਿਆਰਥੀਆਂ ਨੇ ਕਾਲਜ ਦਾ ਦੌਰਾ ਕੀਤਾ। ਅੱਜ ਆਪਣੇ ਤਿੰਨ ਅਧਿਆਪਕਾਂ ਨਾਲ 28 ਤਿੱਬਤੀ ਵਿਦਿਆਰਥੀ ਕਾਲਜ ਪੁੱਜੇ। ਉਨ੍ਹਾਂ ਕਾਲਜ ਦੀਆਂ ਵਿਗਿਆਨ ਪ੍ਰਯੋਗਸ਼ਾਲਾਵਾਂ, ਲੈਂਗੁਏਜ਼ ਲੈਬ, ਇੰਟੀਰੀਅਰ ਡਿਜ਼ਾਇਨਿੰਗ ਸਟੂਡੀਓ, ਸਪੋਰਟਸ ਕੰਪਲੈਕਸ, ਬਾਇਓਗੈਸ ਪਲਾਂਟ,

ਪੀਯੂ: ਸਿੰਡੀਕੇਟ ਮੀਟਿੰਗ ਵਿੱਚ ਪ੍ਰਿੰਸੀਪਲਾਂ ਦੀ ਐਕਸਟੈਨਸ਼ਨ ਬੰਦ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ ਸਬੰਧੀ ਏਜੰਡੇ ਪੇਸ਼ ਕੀਤੇ ਗਏ ਅਤੇ ਮੀਟਿੰਗ ਵਿਚ ਸਾਲ 2019-20 ਦੇ ਲਈ ਸੋਧੇ ਹੋਏ 564.52 ਕਰੋੜ ਰੁਪਏ ਦੇ ਬਜਟ ਅਤੇ ਸਾਲ 2020-21 ਲਈ 586.28 ਕਰੋੜ ਰੁਪਏ ਦੇ ਅਨੁਮਾਨਿਤ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਸੰਵਿਧਾਨਕ ਕਾਲਜਾਂ ਅਤੇ ਮਾਨਤਾ ਪ੍ਰਾਪਤ ਕਾਲਜਾਂ ਵਿਚ ਠੇਕਾ ਅਧਾਰ ’ਤੇ ਪ੍ਰਿੰਸੀਪਲ ਦੀ ਨਿਯੁਕਤੀ ਦੇ ਸਬੰਧ ਵਿਚ 18 ਮਈ 2014 ਦੇ ਪੈਰਾ ਨੰਬਰ 45 ਸਬੰਧੀ ਸਿੰਡੀਕੇਟ ਦੇ ਫ਼ੈਸਲੇ ਨੂੰ ਅੱਜ ਦੀ ਮੀਟਿੰਗ ਵਿਚ ਤੁਰੰਤ ਪ੍ਰਭਾਵ ਨਾਲ ਖਾਰਜ ਕਰ ਦਿੱਤਾ ਗਿਆ ਹੈ। ਹੁਣ ਤੋਂ ਹੀ ਸਾਰੇ ਪ੍ਰਿੰਸੀਪਲ 60 ਸਾਲ ਦੀ ਉਮਰ ਵਿਚ ਸੇਵਾਮੁਕਤ ਹੋਣਗੇ ਅਤੇ ਭਵਿੱਖ ਵਿਚ ਉਨ੍ਹਾਂ ਦੀ ਸੇਵਾਮੁਕਤੀ ਦੇ ਸਮੇਂ ’ਚ ਵਾਧਾ ਨਹੀਂ ਕੀਤਾ ਜਾਵੇਗਾ। ਹਾਲਾਂਕਿ ਪਹਿਲਾਂ ਤੋਂ ਹੀ ਐਕਸਟੈਸ਼ਨ ’ਤੇ ਚੱਲ ਰਹੇ ਪ੍ਰਿੰਸੀਪਲ ਆਪਣਾ 

ਕਰਵਾ ਚੌਥ: ਮਹਿੰਦੀ ਵਾਲੇ ਸਟਾਲ ਨਾ ਲਾਉਣ ਦੇ ਹੁਕਮ ਬੇਅਸਰ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਰਵਾ ਚੌਥ ਨੂੰ ਲੈ ਕੇ ਮਹਿੰਦੀ ਲਗਾਉਣ ਵਾਲਿਆਂ ਲਈ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਸਟਾਲ ਲਗਾਉਣ ਦੀ ਪਾਬੰਦੀ ਅਤੇ ਇਸ ਲਈ ਇਥੋਂ ਦੇ ਕਮਿਊਨਿਟੀ ਸੈਂਟਰਾਂ ਦੀਆਂ ਪਾਰਕਿੰਗਾਂ ਵਿੱਚ ਮਹਿੰਦੀ ਦੇ ਸਟਾਲ ਲਗਾਉਣ ਦੀ ਆਗਿਆ ਨਾ ਦੇਣ ਦੇ ਨਗਰ ਨਿਗਮ ਦੇ ਆਦੇਸ਼ ਬੇਅਸਰ ਸਾਬਤ ਹੋਏ। ਮਹਿੰਦੀ ਲਗਾਉਣ ਵਾਲਿਆਂ ਨੇ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੀਆਂ ਮਾਰਕੀਟਾਂ ਦੇ ਰਸਤਿਆਂ ਸਮੇਤ ਹੋਰ ਜਨਤਕ ਥਾਵਾਂ ਮੱਲ ਕੇ ਨਿਗਮ ਦੇ ਆਦੇਸ਼ਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ। ਜਦੋਂ ਕਿ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਅਤੇ ਕਰਵਾ ਚੌਥ ਦੇ ਮੌਕੇ ਮਹਿੰਦੀ ਲਗਾਉਣ ਵਾਲਿਆਂ ਦੀ ਮਾਰਕੀਟਾਂ ਵਿੱਚ ਵਧਦੀ ਭੀੜ ਨੂੰ ਦੇਖ ਕੇ ਨਗਰ ਨਿਗਮ ਨੇ ਇਸ ਵਾਰ ਉਨ੍ਹਾਂ ਲਈ ਸ਼ਹਿਰ ਦੇ 62 ਸਮੁਦਾਇਕ ਕੇਂਦਰਾਂ ਵਿੱਚ ਮਹਿੰਦੀ ਦੇ ਸਟਾਲ ਲਗਾਉਣ ਦੀ ਵਿਵਸਥਾ ਕੀਤੀ ਸੀ।

ਰਾਧੇ ਮਾਂ ਕੇਸ: ਐੱਸ ਐੱਸ ਪੀ ਦੇ ਗਲਤ ਐਫੀਡੇਵਿਟ ਲਈ ਹਵਾਲਦਾਰ ਜ਼ਿੰਮੇਵਾਰ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਰਾਧੇ ਮਾਂ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਬਾਰੇ ਉਲੰਘਣਾ ਪਟੀਸ਼ਨ ਉੱਤੇ ਹਾਈ ਕੋਰਟ ਦਾ ਹੁਕਮ ਨਾ ਮਿਲਣ ਬਾਰੇ ਐੱਸ ਐੱਸ ਪੀ ਦੇ ਗਲਤ ਐਫੀਡੇਵਿਟ ਲਈ ਹਵਾਲਦਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪੰਜਾਬ ਸਰਕਾਰ ਨੇ ਕੋਰਟ ਨੂੰ ਦੱਸਿਆ ਕਿ ਗਲਤੀ ਦੀ ਜਾਂਚ ਕੀਤੀ ਜਾਵੇਗੀ।

ਪੰਜਾਬ ਪੁਲਸ ਦੇ 120 ਅਫਸਰਾਂ ਤੇ ਮੁਲਾਜ਼ਮਾਂ ਨੂੰ ਸਖਤ ਸਜ਼ਾਵਾਂ ਹੋਣ ਦੀ ਸੰਭਾਵਨਾ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : )- ਪੰਜਾਬ ਪੁਲਸ ਦੇ 120 ਅਫਸਰਾਂ/ ਮੁਲਾਜ਼ਮਾਂ ਉਤੇ ਖਾੜਕੂਵਾਦ ਦੇ ਦੌਰ ਦੌਰਾਨ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰਨ, ਅਗਵਾ ਕਰਨ ਜਾਂ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਕਾਰਨ ਸਖਤ ਸਜ਼ਾਵਾਂ ਹੋਣ ਦੀ ਤਲਵਾਰ ਲਟਕ ਰਹੀ ਹੈ।

ਮਾਂ ਦੇ ਕਾਨੂੰਨੀ ਹੱਕਾਂ ਤੋਂ ਜ਼ਰੂਰੀ ਬੱਚੇ ਦਾ ਭਵਿੱਖ ਹੈ: ਹਾਈ ਕੋਰਟ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਤੀ-ਪਤਨੀ ਦੇ ਵਿਵਾਦ ਦੇ ਕੇਸ 'ਚ ਬੱਚਿਆਂ ਵੱਲੋਂ ਮਾਂ ਦੀ ਬਜਾਏ ਪਿਤਾ ਨੂੰ ਚੁਣਨ ਦੇ ਖਿਲਾਫ ਮਾਂ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮਾਂ ਦੇ ਕਾਨੂੰਨੀ ਅਧਿਕਾਰਾਂ ਤੋਂ ਅਹਿਮ ਬੱਚਿਆਂ ਭਵਿੱਖ ਤੇ ਉਨ੍ਹਾਂ ਦੀ ਇੱਛਾ ਹੈ।

ਜਲਾਲਾਬਾਦ ਤੇ ਦਾਖਾ ਦੋਵੇਂ ਹਲਕੇ ਚੋਣ ਕਮਿਸ਼ਨ ਨੇ ਸੰਵੇਦਨਸ਼ੀਲ ਐਲਾਨੇ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੋਣ ਕਮਿਸ਼ਨ ਨੇ ਪੰਜਾਬ 'ਚ ਉੱਪ ਚੋਣਾਂ ਵਾਲੇ ਜਲਾਲਾਬਾਦ ਅਤੇ ਦਾਖਾ ਦੇ ਵਿਧਾਨ ਸਭਾ ਹਲਕਿਆਂ ਨੂੰ ਸੁਰੱਖਿਆ ਪੱਖੋਂ ਸੰਵੇਦਨਸ਼ੀਲ ਐਲਾਨ ਕਰ ਦਿੱਤਾ ਹੈ। ਇਨ੍ਹਾਂ ਹਲਕਿਆਂ ਵਿੱਚ ਪੈਰਾ ਮਿਲਟਰੀ ਫੋਰਸ ਦੀ ਨਿਗਰਾਨੀ ਹੇਠ ਵੋਟਾਂ ਪੈਣਗੀਆਂ।

ਬਾਗ਼ੀ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਦੇ ਹੋਏ

ਚੰਡੀਗੜ੍ਹ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਮ ਆਦਮੀ ਪਾਰਟੀ (ਆਪ) ਦੇ ਹਲਕਾ ਜੈਤੋ ਤੋਂ ਬਾਗ਼ੀ ਹੋਏ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਵਿਚ ਪਰਤ ਆਏ ਹਨ। ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਵਿਧਾਇਕ ਕੁਲਵੰਤ ਸਿੰਘ ਕੋਟਲੀ ਅਤੇ ਮੀਡੀਆ ਇੰਚਾਰਜ ਮਨਜੀਤ ਸਿੱਧੂ ਨਾਲ ਮੀਟਿੰਗ ਕਰਨ ਉਪਰੰਤ ਘਰ ਵਾਪਸੀ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਜਦ ਪਾਰਟੀ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕੋਲੋਂ ਵਿਰੋਧੀ ਧਿਰ ਦੇ ਆਗੂ ਦਾ ਦਰਜਾ ਵਾਪਸ ਲਿਆ ਸੀ ਤਾਂ ਸ੍ਰੀ ਖਹਿਰਾ ਨਾਲ ਮਿਲ ਕੇ ਮਾਸਟਰ ਬਲਦੇਵ ਸਿੰਘ ਨੇ ‘ਆਪ’ ਵਿਰੁੱਧ ਮੋਹਰੇ ਹੋ ਕੇ ਬਗਾਵਤ ਦਾ ਝੰਡਾ ਚੁੱਕਿਆ ਸੀ। 

ਹਾਈ ਕੋਰਟ ਤੇ ਸਕੱਤਰੇਤ ਨੂੰ ਉਡਾਉਣ ਦੀ ਧਮਕੀ

ਚੰਡੀਗੜ੍,15 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸਕੱਤਰੇਤ ਨੂੰ 16 ਅਕਤੂਬਰ ਨੂੰ ਬੰਬਾਂ ਨਾਲ ਉਡਾਉਣ ਦੀ ਯੋਜਨਾ ਬਾਰੇ ਸੂਚਨਾ ਪੱਤਰ ਭੇਜਣ ਕਾਰਨ ਚੰਡੀਗੜ੍ਹ ਪੁਲੀਸ ਅਲਰਟ ਹੋ ਗਈ ਹੈ ਅਤੇ ਦੋਵਾਂ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਮੋਹਿੰਦਰ ਦੇ ਅੰਗਦਾਨ ਨਾਲ ਤਿੰਨ ਨੂੰ ਮਿਲਿਆ ਨਵਾਂ ਜੀਵਨ

ਚੰਡੀਗੜ੍,15 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੀਜੀਆਈ ਵੱਲੋਂ ਲੋਕਾਂ ਵਿਚ ਅੰਗਦਾਨ ਕੀਤੇ ਜਾਣ ਪ੍ਰਤੀ ਜਾਗਰੂਕਤਾ ਫੈਲਾਏ ਜਾਣ ਦੇ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਕੁਝ ਬ੍ਰੇਨ ਡੈੱਡ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਅੰਗਦਾਨ ਵਿਭਾਗ ਨੂੰ ਸਹਿਮਤੀ ਦੇਣ ਵਿਚ ਸੰਕੋਚ ਨਹੀਂ ਕਰ ਰਹੇ ਹਨ ਜਿਸ ਨਾਲ ਕਈ ਮਰੀਜ਼ਾਂ ਨੂੰ ਜੀਵਨਦਾਨ ਮਿਲ ਰਿਹਾ ਹੈ। ਅਜਿਹੇ ਹੀ ਇਕ ਹੋਰ ਕੇਸ ਵਿਚ ਬ੍ਰੇਨ ਡੈੱਡ ਹੋ ਚੁੱਕੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮਾਲਾ ਬੇਦੀਆਂ ਦੇ ਵਸਨੀਕ ਮੋਹਿੰਦਰਪਾਲ ਦੇ ਅੰਗ ਕਿਸੇ ਹੋਰਨਾਂ ਮਰੀਜ਼ਾਂ ਨੂੰ ਲਗਾਉਣ ਨਾਲ ਤਿੰਨ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ ਹੈ

ਡੀਏਵੀ ਕਾਲਜ ਦੇ ਸਾਬਕਾ ਪ੍ਰਧਾਨ ਦੇ ਕਤਲ ਮਾਮਲੇ ਵਿੱਚ 7 ਖਿ਼ਲਾਫ਼ ਦੋਸ਼ ਤੈਅ

ਚੰਡੀਗੜ੍ਹ,15 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਡੀ.ਏ.ਵੀ. ਕਾਲਜ ਸੈਕਟਰ-10 ਦੇ ਸਾਬਕਾ ਪ੍ਰਧਾਨ ਵਿਸ਼ਾਲ ਛਿਲਰ ਦੇ ਕਤਲ ਕੇਸ ਦੀ ਅਦਾਲਤ ’ਚ ਚੱਲ ਰਹੀ ਸੁਣਵਾਈ ਦੌਰਾਨ ਅੱਜ ਰਾਹੁਲ ਮੰਡਾ, ਸੁਦੀਪ, ਨਵੀਨ, ਸੁਮਿਤ ਕੁਮਾਰ, ਸੁਸ਼ੀਲ ਕੁਮਾਰ, ਰਮਨਦੀਪ ਅਤੇ ਅਮਨਦੀਪ ਪੇਸ਼ ਹੋਏ। ਅਦਾਲਤ ਨੇ ਕੇਸ ਦੀ ਸੁਣਵਾਈ ਕਰਦਿਆਂ 7 ਮੁਲਜ਼ਮਾਂ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302, 307, 452, 147, 148, 149 ਅਤੇ ਅਸਲਾ ਐਕਟ ਦੀ ਧਾਰਾ ਤਹਿਤ ਦੋਸ਼ ਤੈਅ ਕਰਕੇ ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ’ਤੇ ਪਾ ਦਿੱਤੀ। ਕੇਸ ਅਨੁਸਾਰ ਹਰਿਆਣਾ ਪੁਲੀਸ ’ਚ ਚੋਣ ਹੋਣ ’ਤੇ ਵਿਸ਼ਾਲ ਨੇ 6 ਮਾਰਚ ਨੂੰ ਸੈਕਟਰ-49 ’ਚ ਆਪਣੇ ਦੋਸਤ ਦੇ ਫਲੈਟ ’ਤੇ ਪਾਰਟੀ ਰੱਖੀ ਸੀ।

ਆਰਟ ਕਾਲਜ ਦੇ ਸਾਬਕਾ ਪ੍ਰੋਫੈਸਰ ਦੀ ਯਾਦ ’ਚ ਪੇਂਟਿੰਗ ਪ੍ਰਦਰਸ਼ਨੀ

ਚੰਡੀਗੜ੍,15 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਰਟ ਕਾਲਜ ਅਤੇ ਆਰਕੀਟੈਕਚਰ ਕਾਲਜ ਵੱਲੋਂ ਪੇਂਟਿੰਗ ਪ੍ਰਦਰਸ਼ਨੀ ਰਾਹੀਂ ਸਾਬਕਾ ਪ੍ਰੋਫੈਸਰ ਸਵਰਗੀ ਸੁਨੀਰਮਲ ਚੈਟਰਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਚੰਡੀਗੜ੍ਹ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਸਚਿਨ ਰਾਣਾ ਮੁੱਖ ਮਹਿਮਾਨ ਵਜੋਂ ਪਹੁੰਚੇ।

ਪੀਜੀਆਈ ਵਿੱਚ ਮੌਖਿਕ ਸਿਹਤ ਸਬੰਧੀ ਪ੍ਰੋਗਰਾਮ ਕਰਵਾਇਆ

ਚੰਡੀਗੜ੍,15 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੀਜੀਆਈ ਦੇ ਓਰਲ ਹੈਲਥ ਸਾਇੰਸ ਸੈਂਟਰ (ਓਐੱਚਐੱਸਸੀ) ਵੱਲੋਂ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨਵੀਂ ਦਿੱਲੀ, ਮਹਿਲਾ ਤੇ ਬਾਲ ਭਲਾਈ ਮੰਤਰਾਲਾ ਅਤੇ ਮਹਿਲਾ ਤੇ ਬਾਲ ਵਿਕਾਸ ਚੰਡੀਗੜ੍ਹ ਦੇ ਸਹਿਯੋਗ ਨਾਲ ਪੀਜੀਆਈ ਵਿੱਚ ਮੌਖਿਕ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਫੈਲਾਉਣ ਲਈ ਆਂਗਣਵਾੜੀ ਵਰਕਰਾਂ ਵਾਸਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ।

ਸੋਹਣੇ ਸ਼ਹਿਰ ਦੀ ਖ਼ੂਬਸੂਰਤੀ ਨੂੰ ਲੱਗਿਆ ਗ੍ਰਹਿਣ

ਚੰਡੀਗੜ੍,15 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੋਹਣੇ ਸ਼ਹਿਰ ਚੰਡੀਗੜ੍ਹ ਨੂੰ ਸਾਫ਼-ਸੁਥਰਾ ਰੱਖਣ ਦੇ ਪ੍ਰਸ਼ਾਸਨ ਵੱਲੋਂ ਭਾਵੇਂ ਕਿ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਇਕ ਪਾਸੇ ਪ੍ਰਸ਼ਾਸਨ ਨੇ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ ਪਰ ਦੂਜੇ ਪਾਸੇ ਲੋਕਾਂ ਦੇ ਘਰਾਂ ਦੇ ਬਾਹਰ ਅਤੇ ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਅਧਿਕਾਰੀਆਂ ਦੇ ਸਫ਼ਾਈ ਸਬੰਧੀ ਦਾਅਵਿਆਂ ਨੂੰ ਮੂੰਹ ਚਿੜਾਉਂਦੇ ਨਜ਼ਰ ਆਉਂਦੇ ਹਨ। ਸੜਕਾਂ ’ਤੇ ਪਏ ਕੂੜੇ ਕਰ ਕੇ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ।

ਸਨਅਤਕਾਰਾਂ ਦਾ ਵਫ਼ਦ ਮੇਅਰ ਨੂੰ ਮਿਲਿਆ

ਚੰਡੀਗੜ੍ਹ ,15 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇੱਥੋਂ ਦੇ ਸਨਅਤੀ ਖੇਤਰ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਨੂੰ ਲੈ ਕੇ ਇਲਾਕੇ ਦੇ ਸਨਅਤਕਾਰਾਂ ਦੇ ਇੱਕ ਵਫ਼ਦ ਨੇ ਅੱਜ ਮੇਅਰ ਰਾਜੇਸ਼ ਕਾਲੀਆ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਸਨਅਤਕਾਰ ਅਵੀ ਭਸੀਨ ਦੀ ਅਗਵਾਈ ਹੇਠ ਇਸ ਵਫ਼ਦ ਨੇ ਮੁਲਾਕਾਤ ਦੌਰਾਨ ਮੇਅਰ ਤੋਂ ਮੰਗ ਕੀਤੀ ਕਿ ਸਨਅਤੀ ਖੇਤਰ ਫੇਜ਼-2 ਵਿੱਚ ਜਨਤਕ ਪਖਾਨੇ, ਪਾਰਕਿੰਗ ਦੀ ਸਹੂਲਤ ਅਤੇ ਸਫ਼ਾਈ ਵਿਵਸਥਾ ਨੂੰ ਸੁਚਾਰੂ ਬਣਾਇਆ ਜਾਵੇ।

ਪੰਜਾਬ ਪੁਲੀਸ ਦੇ 120 ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਹੋ ਸਕਦੀਆਂ ਨੇ ਸਖ਼ਤ ਸਜ਼ਾਵਾਂ

ਚੰਡੀਗੜ੍ਹ,15 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਪੁਲੀਸ ਦੇ 120 ਅਫ਼ਸਰ/ਮੁਲਾਜ਼ਮਾਂ ’ਤੇ ਅਤਿਵਾਦ ਦੇ ਕਾਲੇ ਦੌਰ ਦੌਰਾਨ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਖ਼ਪਾਉਣ, ਅਗਵਾ ਕਰਨ ਜਾਂ ਹੋਰਨਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਕਾਰਨ ਸਖ਼ਤ ਸਜ਼ਾਵਾਂ ਹੋਣ ਦੀ ਤਲਵਾਰ ਲਟਕ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਤਿੰਨ ਪੰਨਿਆਂ ਦੀ ਜੋ ਚਿੱਠੀ ਲਿਖੀ ਗਈ ਹੈ ਉਸ ਮੁਤਾਬਕ ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤਾਂ ਵਿੱਚ 31 ਅਜਿਹੇ ਮਾਮਲਿਆਂ ਦੀ ਸੁਣਵਾਈ ਚੱਲ ਰਹੀ ਹੈ। ਇਨ੍ਹਾਂ ਮਾਮਲਿਆਂ ਵਿੱਚ 120 ਅਫ਼ਸਰ ਤੇ ਮੁਲਾਜ਼ਮ ਨਾਮਜ਼ਦ ਹਨ ਜਿਨ੍ਹਾਂ ਨੂੰ ਸਜ਼ਾਵਾਂ ਹੋਣ ਦੇ ਆਸਾਰ ਹਨ। ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਆਉਣ ਵਾਲੇ ਕੁੱਝ ਮਹੀਨਿਆਂ ਦੌਰਾਨ ਹੀ ਪੰਜਾਬ ਪੁਲੀਸ ਦੇ 10 ਅਫ਼ਸਰ ਤੇ ਮੁਲਾਜ਼ਮ ਜਿਨ੍ਹਾਂ ਵਿੱਚ ਡੀਐੱਸਪੀ ਰੈਂਕ ਦੇ ਦੋ ਅਫ਼ਸਰ ਵੀ ਸ਼ਾਮਲ ਹਨ, ਨੂੰ ਸਜ਼ਾਵਾਂ ਹੋਣ ਦੀ ਸੰਭਾਵਨਾ ਹੈ।

ਦੀਵਾਲੀ ਦੇ ਮੱਦੇਨਜ਼ਰ ਚੰਡੀਗੜ੍ਹ ’ਚ ਜੁਆਰੀਏ ਤੇ ਨਸ਼ਾ ਤਸਕਰ ਸਰਗਰਮ

ਚੰਡੀਗੜ੍ਹ,14 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਵਿਚ ਦੀਵਾਲੀ ਮੌਕੇ ਡਰੱਗ ਤੇ ਸ਼ਰਾਬ ਦੇ ਤਸਕਰਾਂ ਸਮੇਤ ਜੁਆਰੀਏ ਸਰਗਰਮ ਹੋ ਗਏ ਹਨ। ਪੁਲੀਸ ਨੇ ਅਜਿਹੇ ਅਨਸਰਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 80 ਗ੍ਰਾਮ ਹੈਰੋਇਨ ਅਤੇ ਸ਼ਰਾਬ ਦੇ 576 ਪਊਏ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਜੁਆਰੀਆਂ ਕੋਲੋਂ 4100 ਰੁਪਏ ਬਰਾਮਦ ਕੀਤੇ ਹਨ।

ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਕਿਰਾਇਆ ਨਾ ਦੇਣ ਵਾਲੇ 9 ਫਲੈਟਾਂ ਦੀ ਅਲਾਟਮੈਂਟ ਰੱਦ

ਚੰਡੀਗੜ੍ਹ,14 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਕਿਰਾਏ ’ਤੇ ਦਿੱਤੇ ਗਏ ਫਲੈਟਾਂ ਦਾ ਕਿਰਾਇਆ ਵਸੂਲਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ 10 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਬਾਵਜੂਦ ਇਸ ਦੇ ਬੋਰਡ ਦਾ ਛੋਟੇ ਫਲੈਟਾਂ ਵੱਲ 20 ਕਰੋੜ ਰੁਪਏ ਬਕਾਇਆ ਹੈ।

ਤਿਉਹਾਰਾਂ ਮੌਕੇ ਸਟਾਲ ਲਗਾਉਣ ਦਾ ਮਾਮਲਾ ਲਟਕਿਆ

ਚੰਡੀਗੜ੍ਹ,14 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੰਡੀਗੜ੍ਹ ਨਗਰ ਨਿਗਮ ਵਲੋਂ ਤਿਉਹਾਰਾਂ ਦੇ ਮੌਕੇ ਸ਼ਹਿਰ ਦੀਆਂ ਮਾਰਕੀਟਾਂ ਦੇ ਦੁਕਾਨਦਾਰਾਂ ਵੱਲੋਂ ਆਰਜ਼ੀ ਸਟਾਲ ਲਗਾਉਣ ਦਾ ਮਾਮਲਾ ਲਟਕ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਨਿਗਮ ਵਲੋਂ ਅੱਜ ਸੱਦੀ ਗਈ ਮੀਟਿੰਗ ਬਿਨਾ ਕਿਸੀ ਨਤੀਜੇ ਦੇ ਸਮਾਪਤ ਹੋ ਗਈ। ਮੀਟਿੰਗ ਦੌਰਾਨ ਹਾਜ਼ਰ ਨਿਗਮ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਬਾਰੇ ਹੁਣ ਚੰਡੀਗੜ੍ਹ ਦੇ ਚੀਫ ਵਾਸਤੂਕਾਰ ਤੋਂ ਰਾਏ ਲੈਣ ਦਾ ਫੈ਼ਸਲਾ ਕੀਤਾ ਹੈ।

ਏੇਬੀਵੀਪੀ ਵੱਲੋਂ ਪੱਛਮੀ ਬੰਗਾਲ ਸਰਕਾਰ ਖਿਲਾਫ਼ ਪ੍ਰਦਰਸ਼ਨ

ਚੰਡੀਗੜ੍ਹ,14 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਵਲੋਂ ਪੱਛਮੀ ਬੰਗਾਲ ਵਿਚ ਹੋਈਆਂ ਹੱਤਿਆਵਾਂ ਦੇ ਸਬੰਧ ਵਿਚ ਪੱਛਮੀ ਬੰਗਾਲ ਸਰਕਾਰ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਏ.ਬੀ.ਵੀ.ਪੀ. ਦੀ ਸਕੱਤਰ ਪ੍ਰਿਯਾ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਕਈ ਹੱਤਿਆਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਸ ਵਿਚ ਭਾਜਪਾ ਅਤੇ ਏ.ਬੀ.ਵੀ.ਪੀ. ਦੇ ਕਈ ਵਰਕਰ ਮਾਰੇ ਜਾ ਚੁੱਕੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084979341
Copyright © 2019, Panjabi Times. All rights reserved. Website Designed by Mozart Infotech