ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਤਿਵਾੜੀ ਵੱਲੋਂ ਬਾਡੀ ਬਿਲਡਰ ਮੋਹਿਤ ਨਾਲ ਮੁਲਾਕਾਤ

September 17, 2019 04:20 PM

ਨਵੀਂ ਦਿੱਲੀ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਜਨਤਾ ਪਾਰਟੀ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਇੱਥੇ ਜਨ-ਸੰਪਰਕ ਤੇ ਜਨ ਜਾਗਰਣ ਮੁਹਿੰਮ ਤਹਿਤ ਵਿਵੇਕ ਵਿਹਾਰ ਥਾਣੇ ਵਿੱਚ ਇੰਡੀਅਨ ਬਾਡੀ ਬਿਲਡਰ ਫੈਡਰੇਸ਼ਨ ਦੇ ਗੋਲਡ ਮੈਡਲਿਸਟ ਮੋਹਿਤ ਸ਼ਰਮਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਸ਼ਮੀਰ ਨਾਲ ਸਬੰਧਤ ਧਾਰਾ 370 ਤੇ 35 ਏ ਦੇ ਖ਼ਤਮ ਹੋਣ ਤੋਂ ਜਾਗਰੂਕਤਾ ਦੇ ਜ਼ਰੀਏ ਆਮ ਲੋਕਾਂ ਤੱਕ ਪਹੁੰਚਾਉਣਾ ਹੈ। ਮੋਹਿਤ ਸ਼ਰਮਾ ਨਾਲ ਮੁਲਾਕਾਤ ਤੋਂ ਬਾਅਦ, ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਕਸ਼ਮੀਰ ਨਾਲ ਸਬੰਧਿਤ ਧਾਰਾ 370 ਤੇ 35 ਏ ਦੇ ਖ਼ਤਮ ਹੋਣ ਨਾਲ ਵਿਸ਼ਵ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਮੌਜੂਦਾ ਭਾਰਤ ਇੱਕ ਨਵਾਂ ਭਾਰਤ ਹੈ ਜੋ ਰਾਸ਼ਟਰੀ ਹਿੱਤ ਲਈ ਮਜ਼ਬੂਤ ਹੈ। ਉਹ ਸਖ਼ਤ ਫੈ਼ਸਲੇ ਵੀ ਲੈਂਦਾ ਹੈ ਤੇ ਜਾਣਦਾ ਹੈ ਕਿ ਆਪਣੀ ਭਾਸ਼ਾ ਵਿੱਚ ਦੁਸ਼ਮਣ ਨੂੰ ਕਿਵੇਂ ਜਵਾਬ ਦੇਣਾ ਹੈ। ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ ਜਿਸ ਬਾਰੇ ਭਾਰਤ ਸਰਕਾਰ ਜਾਣੂ ਹੈ, ਇਹ ਸੰਦੇਸ਼ ਸਾਡੇ ਗੁਆਂਢੀ ਦੇਸ਼ਾਂ ਨੂੰ ਜਾਵੇਗਾ ਤੇ ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਕੇ, ਮੋਦੀ ਸਰਕਾਰ ਅਖੰਡ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਪੂਰਬੀ ਦਿੱਲੀ ਕਾਰਪੋਰੇਸ਼ਨ ਦੀ ਮੇਅਰ ਸ੍ਰੀਮਤੀ ਅੰਜੂ ਕਮਲ ਕਾਂਤ, ਡਿਪਟੀ ਮੇਅਰ ਸੰਜੇ ਗੋਇਲ ਮੌਜੂਦ ਸਨ।

 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਸ੍ਰੀਨਗਰ ਵਿੱਚ ਜਨਜੀਵਨ ਪ੍ਰਭਾਵਿਤ

ਸ੍ਰੀਨਗਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖਤਮ ਕਰਨ ਤੋਂ 78ਵੇਂ ਦਿਨ ਬਾਅਦ ਅੱਜ ਵੀ ਘਾਟੀ ’ਚ ਮੁੱਖ ਬਾਜ਼ਾਰ ਬੰਦ ਰਹੇ ਤੇ ਜਨਤਕ ਆਵਜਾਈ ਸੜਕਾਂ ਤੋਂ ਨਦਾਰਦ ਰਹੀ। ਇਸ ਨਾਲ ਆਮ ਜੀਵਨ ਪ੍ਰਭਾਵਿਤ ਰਿਹਾ।

ਪਾਕਿ ਵੱਲੋਂ ਕੰਟਰੋਲ ਰੇਖਾ ਨੇੜੇ ਗੋਲਾਬਾਰੀ

ਜੰਮੂ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚੋਂ ਲੰਘਦੀ ਕੰਟਰੋਲ ਰੇਖਾ ਨੇੜੇ ਪਾਕਿਸਤਾਨੀ ਫੌਜ ਨੇ ਅੱਜ ਸਿਵਲ ਇਲਾਕੇ ਤੇ ਸੁਰੱਖਿਆ ਚੌਕੀਆਂ ’ਤੇ ਭਾਰੀ ਗੋਲਾਬਾਰੀ ਕੀਤੀ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਦੀ ਨੀਲਮ ਘਾਟੀ ਵਿੱਚ ਅਤਿਵਾਦੀ ਤੇ ਫੌਜੀ ਟਿਕਾਣਿਆਂ ’ਤੇ ਕੀਤੀ ਗਈ ਕਾਰਵਾਈ ਤੋਂ ਗੁੱਸੇ ਵਿੱਚ ਆ ਕੇ ਪਾਕਿਸਤਾਨ ਨੇ ਅੱਜ ਗੋਲਾਬਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ

ਪਾਕਿਸਤਾਨ ਨੇ 70 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਨਾਲ ਡਾਕ ਸੇਵਾ ਬੰਦ ਕੀਤੀ

ਨਵੀਂ ਦਿੱਲੀ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਪਾਕਿਸਤਾਨ ਵੰਡ ਤੋਂ ਬਾਅਦ ਤਿੰਨ ਜੰਗਾਂ ਤੇ ਪਾਕਿਸਤਾਨ ਦੇ ਨਾਲ ਲਗਾਤਾਰ ਬਣੇ ਹੋਏ ਤਣਾਅ ਅਤੇ ਮੱਧ ਪੂਰਬ ਨਾਲ ਸੰਬੰਧਤ ਸਮੱਸਿਆ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਡਾਕ ਸੇਵਾ ਕਦੇ ਨਹੀਂ ਰੁਕੀ, ਪਰ ਬੀਤੇ ਅਗਸਤ ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਪਿੱਛੋਂ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਡਾਕ ਸੇਵਾ ਨੂੰ ਰੋਕ ਦਿੱਤਾ ਹੈ। ਭਾਰਤ ਨੇ ਇਸ ਨੂੰ ਮੰਦਭਾਗਾ ਕਦਮ ਦੱਸਿਆ ਹੈ।

ਸੁੰਨੀ ਵਕਫ ਬੋਰਡ ਨੇ ਕਿਹਾ: ਮੁਲਕ ਦੇ ਭਲੇ ਲਈ ਵਿਚੋਲਗੀ ਕਮੇਟੀ ਨੂੰ ਤਜਵੀਜ਼ ਦਿੱਤੀ ਸੀ

ਲਖਨਊ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ ਬੋਰਡ ਨੇ ਸੁਪਰੀਮ ਕੋਰਟ ਕੋਲੋਂ ਮੁਕੰਮਲ ਇਨਸਾਫ ਦੀ ਉਮੀਦ ਕਰਦਿਆਂ ਕਿਹਾ ਕਿ ਉਸ ਨੇ ਅਯੁੱਧਿਆ ਮਾਮਲੇ ਵਿੱਚ ਕਾਇਮ ਵਿਚੋਲਗੀ ਕਮੇਟੀ ਕੋਲ ਜਿਹੜੀ ਤਜਵੀਜ਼ ਪੇਸ਼ ਕੀਤੀ ਹੈ, ਉਹ ਇਸ ਦੇਸ਼ ਦੇ ਭਲੇ ਲਈ ਹੈ ਅਤੇ ਹਿੰਦੁਸਤਾਨ ਦੇ ਤਮਾਮ ਅਮਨ ਪਸੰਦ ਲੋਕਾਂ ਦੀ ਇਸ ਵਿੱਚ ਰਜ਼ਾਮੰਦੀ ਹੋਵੇਗੀ ਕਿ ਅਮਨ ਚਾਹੀਦਾ ਹੈ।

ਆਜ਼ਾਦੀ ਤੋਂ ਅੱਜ ਤੱਕ 35,136 ਪੁਲਸ ਕਰਮੀ ਮਾਰੇ ਗਏ

ਨਵੀਂ ਦਿੱਲੀ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਵਿੱਚ ਸਤੰਬਰ 2018 ਤੋਂ ਲੈ ਕੇ ਇਸ ਸਾਲ ਅਗਸਤ ਮਹੀਨੇ ਤੱਕ ਅੱਤਵਾਦ ਵਿਰੋਧੀ ਅਤੇ ਹੋਰ ਹਮਲਿਆ ਵਿੱਚ ਸੀ ਆਰ ਪੀ ਐਫ ਅਤੇ ਬੀ ਐਸ ਐਫ ਵਰਗੇ ਅਰਧ ਸੈਨਿਕ ਬਲਾਂ ਦੇ ਕਰਮੀਆਂ ਸਹਿਤ ਕੁਲ 292 ਪੁਲਸ ਕਰਮੀ ਮਾਰੇ ਗਏ ਹਨ।

ਜੰਮੂ-ਕਸ਼ਮੀਰ ਬੈਂਕ ਵਿੱਚ 1100 ਕਰੋੜ ਦਾ ਘੁਟਾਲਾ ਨਿਕਲਿਆ

ਜੰਮੂ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜੰਮੂ-ਕਸ਼ਮੀਰ ਬੈਂਕ ਵਿੱਚ ਸਾਹਮਣੇ ਆਏ 1100 ਕਰੋੜ ਰੁਪਏ ਦੇ ਕਰਜ਼ ਧੋਖਾਧੜੀ ਮਾਮਲੇ ਵਿੱਚ ‘ਐਂਟੀ ਕਰੱਪਸ਼ਨ ਬਿਊਰੋ' (ਏ ਸੀ ਬੀ ) ਨੇ ਕੇਸ ਦਰਜ ਕਰ ਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਰਾਸ਼ੀ ਬੈਂਕ ਵੱਲੋਂ ‘ਰਾਈ ਐਕਸਪੋਰਟਸ ਇੰਡੀਆ ਐਗਰੋ ਲਿਮਟਿਡ' (ਆਰ ਈ ਆਈ ) ਨੂੰ ਦਿੱਤੀ ਗਈ ਸੀ। ਏ ਸੀ ਬੀ ਦੇ ਬੁਲਾਰੇ ਨੇ ਦੱਸਿਆ ਕਿ ਕੇਸ ਦਰਜ ਹੋਣ ਦੇ ਬਾਅਦ ਵੱਖ-ਵੱਖ ਟੀਮਾਂ ਨੇ ਬੈਂਕ ਦੇ ਸਾਬਕਾ ਚੇਅਰਮੈਨ ਮੁਸ਼ਤਾਕ ਅਹਿਮਦ ਸ਼ੇਖ ਸਮੇਤ 12 ਤੋਂ ਵੱਧ ਦੋਸ਼ੀ ਬੈਂਕ ਅਧਿਕਾਰੀਆਂ ਦੇ ਕਸ਼ਮੀਰ 'ਚ 9, ਜੰਮੂ 'ਚ 4 ਤੇ ਦਿੱਲੀ 'ਚ 3 ਟਿਕਾਣਿਆਂ 'ਤੇ ਛਾਪੇ ਮਾਰੇ ਹਨ ਅਤੇ ਆਰ ਈ ਆਈ 

ਪ੍ਰਧਾਨ ਮੰਤਰੀ ਯੋਜਨਾ ਦੇ ਘਰ ਆਪਣੇ ਮਿੱਥੇ ਟੀਚੇ ਤੋਂ ਇੱਕ ਸਾਲ ਪਹਿਲਾਂ ਮਿਲ ਜਾਣਗੇ: ਪੁਰੀ

ਨਵੀਂ ਦਿੱਲੀ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੇਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (ਪੀ ਐਮ ਵਾਈ-ਯੂ) ਹੇਠ 1.12 ਕਰੋੜ ਘਰ ਬਣਾਏ ਜਾ ਰਹੇ ਹਨ। ਇਨ੍ਹਾਂ ਨੂੰ ਟੀਚੇ ਤੋਂ ਪਹਿਲਾਂ ਸਾਲ 2021 ਦੀ ਸ਼ੁਰੂਆਤ ਵਿੱਚ ਲੋਕਾਂ ਨੂੰ ਸੌਪ ਦਿੱਤਾ ਜਾਵੇਗਾ।

ਡਾ. ਮਨਮੋਹਨ ਸਿੰਘ ਕਰਤਾਰਪੁਰ ਲਾਂਘੇ ਦੇ ਰਸਮੀ ਉਦਘਾਟਨ ਦੇ ਮੌਕੇ ਸ਼ਾਮਲ ਨਹੀਂ ਹੋਣਗੇ

ਨਵੀਂ ਦਿੱਲੀ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਇਹ ਦਾਅਵਾ ਕਰਨ ਕਿ ਡਾਕਟਰ ਮਨਮੋਹਨ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ 'ਚ ਸ਼ਾਮਲ ਹੋਣ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ, ਦੇ ਬਾਅਦ ਡਾ. ਮਨਮੋਹਨ ਸਿੰਘ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੇ ਰਸਮੀ ਉਦਘਾਟਨੀ ਸਮਾਰੋਹ 'ਚ ਹਿੱਸਾ ਨਹੀਂ ਲੈਣਗੇ, ਸਗੋਂ ਇੱਕ ਆਮ ਸ਼ਰਧਾਲੂ ਦੇ ਤੌਰ 'ਤੇ ਉਸ ਦਿਨ ਓਥੇ ਜਾਣਗੇ।

ਦੇਸ਼ ਵੰਡ ਵੇਲੇ ਕਾਂਗਰਸ ਨੇ ਸਿੱਖਾਂ ਨਾਲ ਇਨਸਾਫ਼ ਨਹੀਂ ਕੀਤਾ : ਮੋਦੀ

ਐਲਨਾਬਾਦ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਨਿੱਚਰਵਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਕਾਂਗਰਸ ਪਾਰਟੀ ‘ਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਹੁਣ ਇਹ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਸ਼ਰਧਾਲੂ ਪਿਛਲੇ 70 ਸਾਲਾਂ ਤੋਂ ਇਸ ਦੇ ਦਰਸ਼ਨ ਦੂਰਬੀਨ ਨਾਲ ਕਰ ਰਹੇ ਸਨ। ਉਨ੍ਹਾਂ ਹਰਿਆਣਾ ਦੇ ਐਲਨਾਬਾਦ ਵਿਖੇ ਇੱਕ ਚੋਣਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ। ਕਰਤਾਰਪੁਰ ਸਾਹਿਬ ਲਾਂਘੇ ਉੱਤੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਗੁਰੂ ਦੇ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਤੇ ਸਾਡੇ ਸਭਨਾਂ ਵਿਚਾਲੇ ਦੀ ਦੂਰੀ ਹੁਣ ਖ਼ਤਮ ਹੋਣ ਵਾਲੀ ਹੈ। ਆਜ਼ਾਦੀ ਦੇ 7 ਦਹਾਕਿਆਂ ਪਿੱਛੋਂ ਇਹ ਮੌਕਾ ਆਇਆ ਹੈ।70 ਸਾਲ ਬੀਤ ਗਏ। ਇਸ ਤੋਂ ਵੱਡੀ ਮੰਦਭਾਗੀ ਹਾਲਤ ਭਲਾ ਕੀ ਹੋ ਸਕਦੀ ਹੈ ਕਿ ਸਾਡੀ ਆਸਥਾ ਦੇ ਇੱਕ ਵੱਡੇ ਕੇਂਦਰ ਨੂੰ ਸਾਨੂੰ 7 ਦਹਾਕਿਆਂ ਤੱਕ ਦੂਰਬੀਨ ਨਾਲ ਵੇਖਣਾ ਪਿਆ।ਸ੍ਰੀ ਮੋਦੀ ਨੇ ਕਿਹਾ ਕਿ 1947 ‘ਚ ਵੰਡ ਦੀ ਰੇਖਾ ਖਿੱਚਣ ਲਈ ਜਿਹੜੇ ਜ਼ਿੰਮੇਵਾਰ ਸਨ; ਕੀ ਉਨ੍ਹਾਂ ਨੂੰ ਇਹ ਖ਼ਿਆਲ ਨਹੀਂ ਸੀ ਕਿ ਸਿਰਫ਼ 4 ਕਿਲੋਮੀਟਰ ਦੇ ਫ਼ਾਸਲੇ ‘ਤੇ ਸ਼ਰਧਾਲੂਆਂ ਨੂੰ ਗੁਰੂ ਤੋਂ ਵੱਖ ਨਹੀਂ ਕੀਤਾ ਜਾਣਾ ਚਾਹੀਦਾ। 

ਮਕਬੂਜ਼ਾ ਕਸ਼ਮੀਰ ’ਚ ਚਾਰ ਦਹਿਸ਼ਤੀ ਟਿਕਾਣੇ ਤਬਾਹ

ਨਵੀਂ ਦਿੱਲੀ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਫ਼ੌਜ ਨੇ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਨਾਲ ਤੰਗਧਾਰ ਸੈਕਟਰ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਸ਼ਨਿੱਚਰਵਾਰ ਨੂੰ ਬਿਨਾਂ ਭੜਕਾਹਟ ਤੋਂ ਕੀਤੀ ਗੋਲੀਬਾਰੀ ਦਾ ਠੋਕਵਾਂ ਜਵਾਬ ਦਿੰਦਿਆਂ ਮਕਬੂਜ਼ਾ ਕਸ਼ਮੀਰ ਦੀ ਨੀਲਮ ਵਾਦੀ ਵਿੱਚ ਚਾਰ ਦਹਿਸ਼ਤੀ ਟਿਕਾਣਿਆਂ ਤੇ ਪਾਕਿ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਤੇ ਇਸ ਦੌਰਾਨ ਛੇ ਤੋੋਂ ਦਸ ਪਾਕਿਸਤਾਨੀ ਫੌਜੀ ਮਾਰੇ ਗਏ। ਸਰਕਾਰੀ ਸੂਤਰਾਂ ਮੁਤਾਬਕ ਭਾਰਤੀ ਗੋਲਾਬਾਰੀ ਵਿੱਚ ਏਨੇ ਹੀ ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀਆਂ ਵੀ ਰਿਪੋਰਟਾਂ ਹਨ। ਭਾਰਤ ਵੱਲੋਂ ਤੋਪਖਾਨੇ ਦਾ ਮੂੰਹ ਖੋਲ੍ਹੇ ਜਾਣ ਨਾਲ ਪਾਕਿਸਤਾਨ ਵਾਲੇ ਪਾਸੇ ਖਾਸਾ ਨੁਕਸਾਨ ਹੋਇਆ ਹੈ।

ਮਨਮੋਹਨ ਸਿੰਘ ਪਾਕਿ ਸਰਕਾਰ ਦੇ ਸਮਾਗਮਾਂ ’ਚ ਸ਼ਿਰਕਤ ਨਹੀਂ ਕਰਨਗੇ

ਨਵੀਂ ਦਿੱਲੀ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਾਕਿਸਤਾਨ ਸਰਕਾਰ ਵੱਲੋਂ ਰੱਖੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮਾਂ ਵਿਚ ਸ਼ਿਰਕਤ ਨਹੀਂ ਕਰਨਗੇ ਬਲਕਿ ‘ਇਕ ਆਮ ਸ਼ਰਧਾਲੂ’ ਵਜੋਂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ। ਮਨਮੋਹਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਰਤਾਰਪੁਰ ਜਾਣ ਵਾਲੇ ਜਥੇ ਦੇ ਮੈਂਬਰ ਹੋਣਗੇ। ਉਹ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਤੋਂ ਬਾਅਦ ਉਸੇ ਦਿਨ ਪਰਤ ਆਉਣਗੇ। ਦੱਸਣਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨਿਚਰਵਾਰ ਨੂੰ ਮੁਲਤਾਨ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ

ਹਰਿਆਣਾ ਤੇ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਅੱਜ

ਮੁੰਬਈ/ਚੰਡੀਗੜ੍ਹ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਭਲਕੇ ਵਿਧਾਨ ਸਭਾ ਚੋਣਾਂ ਹੋਣਗੀਆਂ। ਦੋਵਾਂ ਸੂਬਿਆਂ ਵਿਚ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਵਲੋਂ ਲੋਕ ਸਭਾ ਚੋਣਾਂ ਵਾਂਗ ਮੁੜ ਸੱਤਾ ਵਿੱਚ ਆਉਣ ਲਈ ਤਾਣ ਲਾਇਆ ਜਾ ਰਿਹਾ ਹੈ ਜਦਕਿ ਵਿਰੋਧੀ ਪਾਰਟੀਆਂ ਸੱਤਾ-ਵਿਰੋਧੀ ਲਹਿਰ ਦਾ ਲਾਹਾ ਲੈਣ ਦੀ ਤਾਕ ਵਿੱਚ ਹਨ। ਇਨ੍ਹਾਂ ਦੋਵਾਂ ਸੂਬਿਆਂ ਤੋਂ ਇਲਾਵਾ ਦੇਸ਼ ਦੇ ਹੋਰ 18 ਸੂਬਿਆਂ ਵਿਚ ਜ਼ਿਮਨੀ ਚੋਣਾਂ ਤਹਿਤ 51 ਵਿਧਾਨ ਸਭਾ ਸੀਟਾਂ ਅਤੇ ਦੋ ਲੋਕ ਸਭਾ ਸੀਟਾਂ ਲਈ ਵੋਟਾਂ ਵੀ ਭਲਕੇ ਪੈਣਗੀਆਂ। 

ਗੁਰਦੁਆਰਾ ਬੰਗਲਾ ਸਾਹਿਬ ’ਚ ਬਜ਼ੁਰਗਾਂ ਤੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਲਈ ਸਹੂਲਤਾਂ

ਨਵੀਂ ਦਿੱਲੀ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਅਤੇ ਬਜ਼ੁਰਗ ਨਾਗਰਿਕਾਂ ਪੱਖੀ ਬਣਾਇਆ ਜਾ ਰਿਹਾ ਹੈ।

ਅਭਿਜੀਤ ਬੈਨਰਜੀ ਨੂੰ ‘ਖੱਬੇ ਪੱਖੀ’ ਕਹਿਣ ’ਤੇ ਰਾਹੁਲ ਨੇ ਗੋਇਲ ਨੂੰ ਘੇਰਿਆ

ਨਵੀਂ ਦਿੱਲੀ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ ਸਾਲ ਦੇ ਅਰਥਸ਼ਾਸਤਰ ਲਈ ਨੋਬੇਲ ਜੇਤੂ ਐਲਾਨੇ ਗਏ ਅਭਿਜੀਤ ਬੈਨਰਜੀ ਉਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੀ ਟਿੱਪਣੀ ਲਈ ਉਨ੍ਹਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ‘ਕੱਟੜਵਾਦੀ ਈਰਖ਼ਾ ਵਿਚ ਅੰਨ੍ਹੇ ਹੋ ਗਏ ਹਨ, ਇਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਪੇਸ਼ੇਵਰ ਕਿਸ ਨੂੰ ਕਹਿੰਦੇ ਹਨ।’ ਦਰਅਸਲ ਕੇਂਦਰੀ ਮੰਤਰੀ ਨੇ ਪੁਣੇ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਬੈਨਰਜੀ 

ਸੀਆਈਆਈ ਨੇ ਪੰਜਾਬ ਤੇ ਹਰਿਆਣਾ ਦੇ 100 ਪਿੰਡ ਗੋਦ ਲਏ

ਨਵੀਂ ਦਿੱਲੀ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਉਦਯੋਗ ਸੰਘ (ਸੀਆਈਆਈ) ਨੇ ਉੱਤਰ ਭਾਰਤ ’ਚ ਪਰਾਲੀ ਸਾੜਨ ਕਾਰਨ ਹੋਣ ਵਾਲਾ ਪ੍ਰਦੂਸ਼ਣ ਘਟਾਉਣ ਲਈ ਪੰਜਾਬ ਤੇ ਹਰਿਆਣਾ ਦੇ 100 ਪਿੰਡਾਂ ’ਚ ਇੱਕ ਲੱਖ ਏਕੜ ਖੇਤ ਗੋਦ ਲਏ ਹਨ। ਸੀਆਈ ਨੇ ਐਤਵਾਰ ਨੂੰ ਦੱਸਿਆ ਕਿ ਪੰਜਾਬ ਵਿੱਚ ਲੁਧਿਆਣਾ, ਬਰਨਾਲਾ ਅਤੇ ਪਟਿਆਲਾ ਜ਼ਿਲ੍ਹਿਆਂ ਜਦਕਿ ਹਰਿਆਣਾ ਵਿੱਚ ਰੋਹਤਕ, ਸਿਰਸਾ ਅਤੇ ਫਤਿਹਾਬਾਦ ਜ਼ਿਲ੍ਹੇ ਗੋਦ ਲਏ ਗਏ ਹਨ ਅਤੇ ਉਸਦਾ ਟੀਚਾ ਦਾ ਇਨ੍ਹਾਂ ਜ਼ਿਲ੍ਹਿਆਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਖਤਮ ਕਰਨਾ ਹੈ।

ਲਾਂਘੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਣੀ ਅਜੇ ਬਾਕੀ

ਨਵੀਂ ਦਿੱਲੀ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਰਤਾਰਪੁਰ (ਪਾਕਿਸਤਾਨ) ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ ਹੈ। ਇਸ ਦਾ ਮੁੱਖ ਕਾਰਨ ਪਾਕਿ ਵੱਲੋਂ ਹਰੇਕ ਸ਼ਰਧਾਲੂ ਲਈ ਮੰਗੀ ਜਾ ਰਹੀ 20 ਅਮਰੀਕੀ ਡਾਲਰ ਦੀ ਫ਼ੀਸ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਹੋਰ ਕਾਰਨਾਂ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ। ਕੁਝ ਉਲਝੇ ਮੁੱਦਿਆਂ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਨਿਚਰਵਾਰ ਨੂੰ ਕੋਈ ਸਮਝੌਤਾ ਹੋਣ ਦੀ ਉਮੀਦ ਸੀ ਪਰ ਇਹ ਹਾਲੇ ਤੱਕ ਸੰਭਵ ਨਹੀਂ ਹੋ ਸਕਿਆ ਹੈ। ਇਸ ਮਾਮਲੇ ਨਾਲ ਜੁੜੇ ਅਧਿਕਾਰੀ ਦਾ ਕਹਿਣਾ ਹੈ ਕਿ ਰਜਿਸਟ੍ਰੇਸ਼ਨ ਐਤਵਾਰ ਤੋਂ ਸ਼ੁਰੂ ਨਹੀਂ ਕੀਤੀ ਜਾ ਸਕੀ ਹੈ।

ਸ਼ਾਹ ਵੱਲੋਂ ਰਾਹੁਲ ਨੂੰ ਧਾਰਾ 370 ਮੁੜ ਲਾਗੂ ਕਰਨ ਦੀ ਚੁਣੌਤੀ

ਨਵਾਪੁਰ (ਮਹਾਰਾਸ਼ਟਰ),19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਚਰਵਾਰ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਇਹ ਐਲਾਨ ਕਰਨ ਦੀ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਉਹ ਜੰਮੂ-ਕਸ਼ਮੀਰ ’ਚ ਧਾਰਾ 370 ਬਹਾਲ ਕਰਨਗੇ।

ਦੁਬਈ ’ਚ ਰਚੀ ਗਈ ਸੀ ਹਿੰਦੂ ਆਗੂ ਦੇ ਕਤਲ ਦੀ ਸਾਜ਼ਿਸ਼

ਲਖਨਊ,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਹਿੰਦੂ ਸਮਾਜ ਪਾਰਟੀ ਦੇ ਆਗੂ ਕਮਲੇਸ਼ ਤਿਵਾੜੀ ਦੀ ਹੱਤਿਆ ਦੇ ਮਾਮਲੇ ’ਚ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਦਾਅਵਾ ਕੀਤਾ ਹੈ ਕਿ ਹਿੰਦੂ ਆਗੂ ਕਮਲੇਸ਼ ਤਿਵਾੜੀ ਦੇ ਕਤਲ ਦੀ ਸਾਜ਼ਿਸ਼ ਦੁਬਈ ਵਿੱਚ ਰਚੀ ਗਈ ਸੀ।

ਪੀਐੱਮਸੀ ਖਾਤਾਧਾਰਕਾਂ ਵੱਲੋਂ ਆਰਬੀਆਈ ਅੱਗੇ ਮੁਜ਼ਾਹਰਾ

ਮੁੰਬਈ,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ (ਪੀਐੱਮਸੀ) ਬੈਂਕ ਦੇ ਖਾਤਾਧਾਰਕਾਂ ਨੇ ਖਾਤਿਆਂ ਵਿੱਚ ਜਮ੍ਹਾਂ ਪੈਸੇ ਵਾਪਸ ਲੈਣ ਦੀ ਮੰਗ ਕਰਦਿਆਂ ਅੱਜ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਮੁੱਖ ਦਫ਼ਤਰ ਦੇ ਅੱਗੇ ਮੁਜ਼ਾਹਰਾ ਕੀਤਾ।

ਕਸ਼ਮੀਰ: ਜੁਮੇ ਦੀ ਨਮਾਜ਼ ਕਾਰਨ ਲਾਈਆਂ ਪਾਬੰਦੀਆਂ ਹਟਾਈਆਂ

ਜੰਮੂ/ਸ੍ਰੀਨਗਰ,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਜੁਮੇ ਦੀ ਨਮਾਜ਼ ਕਾਰਨ ਸ੍ਰੀਨਗਰ ਦੇ ਕੁਝ ਹਿੱਸਿਆਂ ਵਿਚ ਲਾਈਆਂ ਗਈਆਂ ਪਾਬੰਦੀਆਂ ਅੱਜ ਹਟਾ ਲਈਆਂ ਗਈਆਂ ਪਰ ਇਸ ਦੇ ਬਾਵਜੂਦ ਅੱਜ ਲਗਾਤਾਰ 76ਵੇਂ ਦਿਨ ਜਨਜੀਵਨ ਪ੍ਰਭਾਵਿਤ ਰਿਹਾ। ਦੱਸਣਯੋਗ ਹੈ ਕਿ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾ ਲਏ ਜਾਣ ਤੋਂ ਬਾਅਦ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ ਜੋ ਮਗਰੋਂ ਸਥਿਤੀ ਦਾ ਜਾਇਜ਼ਾ ਲੈ ਕੇ ਸਮੇਂ-ਸਮੇਂ ਘਟਾ ਦਿੱਤੀਆਂ ਗਈਆਂ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0085205671
Copyright © 2019, Panjabi Times. All rights reserved. Website Designed by Mozart Infotech