ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਬਰਮਿੰਘਮ 'ਚ ਭਾਰਤੀ ਮੂਲ ਦੀ ਬਜ਼ੁਰਗ ਔਰਤ ਨਾਲ ਪਾਕਿਸਤਾਨੀ ਵਲੋਂ ਬਦਸਲੂਕੀ

September 17, 2019 04:33 PM

ਲੰਡਨ,16 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਸ਼ਹਿਰ ਬਰਮਿੰਘਮ 'ਚ ਇਕ ਪਾਕਿਸਤਾਨੀ ਵਿਅਕਤੀ ਵਲੋਂ ਭਾਰਤੀ ਬਜ਼ੁਰਗ ਔਰਤ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਕ ਪਾਕਿਸਤਾਨੀ ਵਿਅਕਤੀ ਭਾਰਤ ਸਰਕਾਰ ਦੇ ਕਸ਼ਮੀਰ ਫ਼ੈਸਲੇ ਨੂੰ ਲੈ ਕੇ ਸ਼ਰੇ੍ਹਆਮ ਨਫ਼ਰਤ ਫੈਲਾਉਂਦਾ ਨਜ਼ਰ ਆਉਂਦਾ ਹੈ | ਉਤਕ ਵਿਅਕਤੀ ਭਾਰਤੀ ਬਜ਼ੁਰਗ ਔਰਤ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੂੰ ਬਰਮਿੰਘਮ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ | ਇਸ 'ਤੇ ਭਾਰਤੀ ਔਰਤ ਵੀ ਪਾਕਿਸਤਾਨੀ ਸ਼ਖਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ | ਪਾਕਿਸਤਾਨੀ ਨੌਜਵਾਨ ਕਹਿੰਦਾ ਹੈ,''ਅਸੀਂ ਕਦੇ ਵੀ ਤੁਹਾਨੂੰ ਇਥੇ ਰਹਿਣ ਦੀ ਇਜਾਜ਼ਤ ਨਹੀਂ ਦੇਵਾਂਗੇ |'' ਇਸ 'ਤੇ ਭਾਰਤੀ ਔਰਤ ਪੁੱਛਦੀ ਹੈ ਕਿ ਤੁਸੀਂ ਅਜਿਹਾ ਕਿਉਂ ਕਰੋਗੇ? ਇਸ 'ਤੇ ਨੌਜਵਾਨ ਖੁਦ ਤੋਂ ਦੂਰੀ ਬਣਾਈ ਰੱਖਣ ਦੀ ਗੱਲ ਬਾਰ-ਬਾਰ ਦੁਹਰਾਉਂਦਾ ਹੈ | ਵੀਡੀਓ ਵਿਚ ਸਾਫ਼ ਹੈ ਕਿ ਉਹ ਭਾਰਤ ਸਰਕਾਰ ਦੇ ਜੰਮੂ-ਕਸ਼ਮੀਰ 'ਚ ਧਾਰਾ 370 ਅਤੇ ਉਸ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਨਾਲ ਨਾਰਾਜ਼ ਹੈ | ਉਹ ਵਿਅਕਤੀ ਆਪਣੇ ਆਖਰੀ ਦਮ ਤੱਕ ਭਾਰਤ ਵਿਰੁੱਧ ਲੜਾਈ ਲੜਨ ਦੀ ਗੱਲ ਕਰਦਾ, ਉਹ ਕਹਿੰਦਾ ਹੈ ਕਿ ਸਾਡੇ ਲੋਕ ਤੁਹਾਡੇ ਵਿਰੁੱਧ ਲੜਨਗੇ | ਉਹ ਵਾਰ-ਵਾਰ ਕਹਿੰਦਾ ਹੈ ਕਿ ਤੁਸੀਂ ਇਥੇ ਨਹੀਂ ਰਹਿ ਸਕਦੇ | ਤੁਹਾਨੂੰ ਭਾਰਤ ਵਾਪਸ ਜਾਣਾ ਹੋਵੇਗਾ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਜੂਲੀਅਨ ਅਸਾਂਜ ਬਰਤਾਨੀਆ ਦੀ ਅਦਾਲਤ ’ਚ ਪੇਸ਼

ਲੰਡਨ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਅੱਜ ਅਮਰੀਕਾ ਨੂੰ ਆਪਣੀ ਹਵਾਲਗੀ ਸਬੰਧੀ ਕੇਸ ’ਚ ਅਦਾਲਤ ’ਚ ਪੇਸ਼ ਹੋਏ। ਉਨ੍ਹਾਂ ਨਾਲ ਆਈ ਕਾਨੂੰਨੀ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਕੇਸ ਤਿਆਰ ਕਰਨ ਲਈ ਅਜੇ ਕੁਝ ਸਮਾਂ ਹੋਰ ਚਾਹੀਦਾ ਹੈ। ਜੂਨੀਅਨ ਅਸਾਂਜ ਪੈਂਟਾਗਨ ਕੰਪਿਊਟਰ ’ਚ ਸੰਨ੍ਹ ਲਾਉਣ ਦੇ ਦੋਸ਼ਾਂ ਹੇਠ ਅਮਰੀਕਾ ਨੂੰ ਲੋੜੀਂਦਾ ਹੈ। ਉਹ ਅੱਜ ਵੈਸਟਮਿੰਸਟਰ ਮੈਜਿਟਰੇਟ ਅਦਾਲਤ ਵਿੱਚ ਪੇਸ਼ ਹੋਣ ਲਈ ਆਏ ਹੋਏ ਸਨ। 

ਗੁਰਜੀਤ ਕੌਰ ਬੈਂਸ ਨੂੰ ਵਾਲਸਾਲ ਸਾਊਥ ਤੋਂ ਕੰਜ਼ਰਵੇਟਿਵ ਪਾਰਟੀ ਨੇ ਉਮੀਦਵਾਰ ਐਲਾਨਿਆ

ਲੰਡਨ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੀਆਂ ਆਉਣ ਵਾਲੀਆਂ ਆਮ ਚੋਣਾਂ ਲਈ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਪੂਰੇ ਜ਼ੋਰ ਸ਼ੋਰ ਨਾਲ ਸਰਗਰਮੀਆਂ ਚੱਲ ਰਹੀਆਂ ਹਨ¢ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਲੋਂ ਗ੍ਰੇਵਸ਼ੈਮ ਤੋਂ ਕੌਾਸਲਰ ਗੁਰਜੀਤ ਕੌਰ ਬੈਂਸ ਨੂੰ ਵਾਲ ਸਾਲ ਦੱਖਣੀ ਇਲਾਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ¢ ਗ੍ਰੇਵਸ਼ੈਮ 'ਚ 23 ਸਾਲ ਦੀ ਉਮਰ 'ਚ ਪਹਿਲੀ ਏਸ਼ੀਅਨ ਕੌਾਸਲਰ ਹੋਣ ਦਾ 

ਗੁਰਦੁਆਰਾ ਸੰਗਤ ਸਭਾ ਤੈਰਾਨੋਵਾ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਵੀਨਸ (ਇਟਲੀ),21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ ਦੇ ਗੁਰਦੁਆਰਾ ਸੰਗਤ ਸਭਾ ਤੈਰਾਨੋਵਾ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਪ੍ਰੇਮ ਭਾਵਨਾ ਸਹਿਤ ਮਨਾਇਆ ਗਿਆ | ਜਿਸ ਦੌਰਾਨ ਭੋਗ ਉਪਰੰਤ ਗੁਰਬਾਣੀ ਸ਼ਬਦਾਂ ਦਾ ਰਸ-ਭਿੰਨਾ ਕੀਰਤਨ ਹੋਇਆ | ਉਪਰੰਤ ਭਾਈ ਗੁਰਮੁੱਖ ਸਿੰਘ ਜੌਹਲ ਦੇ ਕਵੀਸ਼ਰੀ ਜਥੇ ਦੁਆਰਾ ਗੁਰੂ ਰਾਮਦਾਸ ਜੀ ਦੇ ਜੀਵਨ ਤੇ ਮਹਾਨ ਕਾਰਜਾਂ ਨਾਲ ਸਬੰਧਿਤ ਵਡਮੁੱਲਾ ਇਤਿਹਾਸ ਸਰਵਣ ਕਰਵਾਇਆ ਗਿਆ 

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਤ ਸੁਰ ਸੰਗਮ ਸਭਾ ਦਾ ਸਾਂਝਾ ਸਾਹਿਤਕ ਸਮਾਗਮ ਸਮਾਪਤ

ਇਟਲੀ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਹਿਤ ਸੁਰ ਸੰਗਮ ਸਭਾ ਵਲੋਂ ਇਟਲੀ ਦੇ ਸ਼ਹਿਰ ਨੋਵੇਲਾਰਾ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸਾਂਝਾ ਸਾਹਿਤਕ ਸਮਾਗਮ ਸਫਲਤਾ ਪੂਰਵਕ ਸਮਾਪਤ ਹੋਇਆ | ਇਸ ਸਮਾਗਮ 'ਚ ਲਹਿੰਦੇ ਪੰਜਾਬ ਵਲੋਂ ਖ਼ਾਸ ਮਹਿਮਾਨ ਵਜੋਂ ਸ਼ਾਕਿਰ ਅਲੀ ਅਮਜਦ ਪ੍ਰਧਾਨ ਪੰਚਨਾਦ ਅਦਬੀ ਤਨਜ਼ੀਮ ਜਰਮਨੀ ਤੋਂ ਪਹੁੰਚੇ ਤੇ ਗਜੰਫਰ ਅਲੀ, ਲਾਲਾ ਜ਼ੇਬ ਇਟਲੀ ਨੇ ਵੀ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਸ਼ਿਵਨੀਤ ਕੌਰ, ਸਤਵੀਰ ਸਾਂਝ, ਸਰਬਜੀਤ ਕੌਰ ਤਰਵੀਜ਼ੋ ਵਲੋਂ ਸਾਂਝੇ ਤੌਰ 'ਤੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ | ਜਿਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਲੋਂ ਉਦਘਾਟਨ ਕਰ ਕੇ ਸਮਾਗਮ ਦੀ ਅਗਲੀ ਕਾਰਵਾਈ ਆਰੰਭ ਹੋਈ | ਪ੍ਰਧਾਨਗੀ ਮੰਡਲ 'ਚ ਵਿਸ਼ੇਸ਼ ਮਹਿਮਾਨ ਸ਼ਾਕਿਰ ਅਲੀ ਅਮਜਦ, ਹਰਬਿੰਦਰ ਸਿੰਘ ਧਾਲੀਵਾਲ, ਬਿੰਦਰ ਕੋਲੀਆਂਵਾਲ, ਮੋਹਨ ਸਿੰਘ ਹੇਲਰਾਂ ਤੇ ਬਲਵਿੰਦਰ ਸਿੰਘ ਚਾਹਲ ਹਾਜ਼ਰ ਸਨ | ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੇ ਫ਼ਲਸਫ਼ੇ ਉੱਪਰ ਬਹੁਤ ਵਧੀਆ ਵਿਚਾਰਾਂ ਹੋਈਆਂ, ਜਿਨ੍ਹਾਂ 'ਚ ਪ੍ਰੋ. ਜਸਪਾਲ ਸਿੰਘ ਇਟਲੀ, ਸ਼ਾਕਿਰ ਅਲੀ ਅਮਜਦ, ਲਾਲਾ ਜ਼ੇਬ, ਬਲਵਿੰਦਰ ਸਿੰਘ ਚਾਹਲ, ਸਰਬਜੀਤ ਕੌਰ, ਸਤਵੀਰ ਸਾਂਝ, ਸ਼ਿਵਨੀਤ ਕੌਰ, ਚਤਿੰਦਰਾਲ ਸਿੰਘ ਬਿਲਗਾ ਤੇ ਬਿੰਦਰ ਕੋਲੀਆਂਵਾਲ ਨੇ ਪਰਚੇ ਪੜੇ | ਇਸ ਤੋਂ ਬਾਅਦ ਗੁਰੂ ਸਾਹਿਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ |

ਮੈਨੀਟੋਬਾ ਸੂਬੇ ਵਲੋਂ ਵਿਦੇਸ਼ੀ ਟਰੱਕ ਡਰਾਈਵਰਾਂ ਦੀ ਭਰਤੀ ਲਈ ਨਿਯਮਾਂ 'ਚ ਬਦਲਾਅ

ਵਿਨੀਪੈਗ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੈਨੀਟੋਬਾ ਸਰਕਾਰ ਨੇ ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮਨੀ ਪ੍ਰੋਗਰਾਮ (ਐਮ. ਪੀ. ਐਨ. ਪੀ.) ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਲੰਬੇ ਰੂਟ ਦੇ ਟਰੱਕ ਡਰਾਈਵਰਾਂ ਦੀ ਭਰਤੀ ਲਈ ਲੋੜੀਂਦੀਆਂ ਜ਼ਰੂਰਤਾਂ 'ਚ ਸੁਧਾਰ ਕਰਦਿਆਂ ਉਸ ਨੂੰ ਨਵੇਂ ਨਿਯਮਾਂ ਅਨੁਸਾਰ ਲਾਗੂ ਕੀਤਾ ਹੈ | ਸਿੱਖਿਆ ਅਤੇ ਸਿਖਲਾਈ ਮੰਤਰੀ ਕੈਲਵਿਨ ਗੌਰਟਜ਼ੇਨ ਨੇ ਅੱਜ ਐਲਾਨ ਕਰਦਿਆਂ ਕਿਹਾ ਕਿ ਸੁਧਾਰੇ ਹੋਏ ਨਿਯਮ ਇਹ ਸਨਿਸਚਿਤ ਕਰਨਗੇ ਕਿ ਇਸ ਸੂਬੇ ਵਿਚ ਭਰਤੀ ਕੀਤੇ ਜਾਣ ਵਾਲੇ ਲੰਬੇ ਰੂਟ ਦੇ ਟਰੱਕ ਡਰਾਈਵਰ ਨਾ ਸਿਰਫ ਲਾਇਸੰਸ ਲੈਣ ਲਈ ਲਾਜ਼ਮੀ ਐਾਟਰੀ ਲੈਵਲ ਟ੍ਰੇਨਿੰਗ (ਮੇਲਟ) ਦੇ ਮਿਆਰਾਂ ਨੂੰ ਪੂਰਾ ਕਰਦੇ ਹੋਣ, ਸਗੋਂ ਮੈਨੀਟੋਬਾ ਦੇ ਰਾਜਮਾਰਗਾਂ 'ਤੇ ਵਾਹਨ ਚਲਾਉਣ ਲਈ ਲੋੜੀਂਦੇ ਤਜਰਬੇ ਅਤੇ ਸੁਰੱਖਿਆ ਰਿਕਾਰਡ ਵੀ ਰੱਖਦੇ ਹੋਣ | ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਯਕੀਨ ਬਣਾਉਣਾ ਚਾਹੁੰਦੇ ਹਾਂ ਕਿ ਸਾਰੇ ਅੰਤਰਰਾਸ਼ਟਰੀ ਵਰਕਰਾਂ ਦੀ ਭਰਤੀ ਮੈਨੀਟੋਬਾ ਦੇ ਕਾਨੂੰਨ ਅਨੁਸਾਰ ਹੀ ਹੋਵੇ |

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਬ੍ਰੈਗਜ਼ਿਟ ਦੇਰੀ ਲਈ ਬਿਨਾਂ ਹਸਤਾਖਰਾਂ ਤੋਂ ਯੂਰਪੀ ਸੰਘ ਨੂੰ ਭੇਜਿਆ ਪੱਤਰ

ਲੰਡਨ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰੈਗਜ਼ਿਟ ਦਾ ਰੇੜਕਾ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ¢ ਕੱਲ੍ਹ ਬਰਤਾਨਵੀ ਸੰਸਦ 'ਚ ਗੱਲ ਕਿਸੇ ਕੰਡੇ ਨਾ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਯੂਰਪੀ ਸੰਘ ਨੂੰ ਇਕ ਪੱਤਰ ਲਿਖ ਕੇ ਬ੍ਰੈਗਜ਼ਿਟ 'ਚ ਦੇਰੀ ਕਰਨ ਨੂੰ ਕਿਹਾ ਹੈ, ਪਰ ਇਸ ਪੱਤਰ 'ਤੇ ਪ੍ਰਧਾਨ ਮੰਤਰੀ ਨੇ ਦਸਤਖ਼ਤ ਨਹੀਂ ਕੀਤੇ¢ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਪੱਤਰ ਉਨ੍ਹਾਂ ਦਾ ਨਹੀਂ ਹੈ ਇਹ ਪੱਤਰ ਸੰਸਦ ਦਾ ਹੈ¢ ਪ੍ਰਧਾਨ ਮੰਤਰੀ ਨੇ

ਐਫਏਟੀਐੱਫ ਵੱਲੋਂ ਪਾਕਿ ਨੂੰ ਬਲੈਕਲਿਸਟ ਕਰਨ ਦੀ ਚਿਤਾਵਨੀ

ਪੈਰਿਸ,18 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਲਮੀ ਪੱਧਰ ’ਤੇ ਦਹਿਸ਼ਤਗਰਦਾਂ ਨੂੰ ਮਿਲਦੀ ਵਿੱਤੀ ਮਦਦ ’ਤੇ ਬਾਜ਼ ਅੱਖ ਰੱਖਣ ਵਾਲੀ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਗਲੇ ਸਾਲ ਫ਼ਰਵਰੀ ਤਕ ਟੈਰਰ ਫੰਡਿੰਗ ਨੂੰ ਨੱਥ ਪਾਉਣ ਵਿੱਚ ਨਾਕਾਮ ਰਿਹਾ ਤਾਂ ਉਸ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਕ ਵਾਰ ਪਾਕਿਸਤਾਨ ਦਾ ਨਾਮ ਕਾਲੀ ਸੂਚੀ ਵਿੱਚ ਸ਼ੁਮਾਰ ਹੋ ਗਿਆ ਤਾਂ ਉਸ ਨੂੰ ਕੌਮਾਂਤਰੀ ਮੁਦਰਾ ਫੰਡ, ਵਿਸ਼ਵ ਬੈਂਕ, ਏਡੀਬੀ ਤੇ ਯੂਰੋਪੀ ਯੂਨੀਅਨ ਤੋਂ ਮਿਲਦੀ ਵਿੱਤੀ ਮਦਦ ਬੰਦ ਹੋ ਜਾਵੇਗੀ। ਇਹੀ ਨਹੀਂ ਮੂਡੀਜ਼, ਐੱਸਐਂਡਪੀ ਤੇ ਫਿੰਚ ਵੱਲੋਂ ਜਾਰੀ ਦਰਜਾਬੰਦੀ ਵਿੱਚ ਵੀ ਨਿਘਾਰ ਆਉਣ ਦਾ ਅਨੁਮਾਨ ਹੈ, ਜਿਸ ਨਾਲ ਪਾਕਿਸਤਾਨ ਦੀ ਵਿੱਤੀ ਹਾਲਤ ਹੋਰ ਵਿਗੜ ਸਕਦੀ ਹੈ। ਹੁਣ ਤਕ ਕਾਲੀ ਸੂਚੀ ਵਿੱਚ ਇਰਾਨ ਤੇ ਉੱਤਰੀ ਕੋਰੀਆ ਦਾ ਨਾਂ ਸ਼ੁਮਾਰ ਹੈ। ਐਫਏਟੀਐਫ ਨੇ ਪਾਕਿਸਤਾਨ ਨੂੰ ਪਿਛਲੇ ਸਾਲ ਜੂਨ ਵਿੱਚ ‘ਗ੍ਰੇਅ ਸੂਚੀ’ ਵਿੱਚ ਰੱਖਦਿਆਂ ਆਪਣੀ ਕਾਰਜ ਯੋਜਨਾ ਤਹਿਤ 27 ਸ਼ਰਤਾਂ ਪੂਰੀਆਂ ਕਰਨ ਲਈ ਕਿਹਾ ਸੀ।

ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਇਟਲੀ ਵਲੋਂ ਸਾਲਾਨਾ ਸਮਾਗਮ

ਬਰੇਸ਼ੀਆ (ਇਟਲੀ),17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰੇਸ਼ੀਆ ਦੇ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੇਨੇਦੋਲੋ ਦੀ ਸਾਲਾਨਾ ਵਰੇਗੰਢ ਸਮੂਹ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਇਸ ਮੌਕੇ 'ਤੇ ਸੰਗਤਾਂ ਵਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ | ਜਿਸ 'ਚ ਕੀਰਤਨ ਦੀ ਸ਼ੁਰੂਆਤ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕੀਤੀ, ਉਪਰੰਤ ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਜਸਵੰਤ ਸਿੰਘ ਦਿੱਲੀ ਵਾਲਿਆਂ ਦੇ ਰਾਗੀ ਜਥੇ ਨੇ ਲੰਬਾ ਸਮਾਂ ਸੰਗਤਾਂ ਨੂੰ ਬਾਬਾ ਬੁੱਢਾ ਜੀ ਦੇ ਜੀਵਨ ਇਤਿਹਾਸ ਸਰਵਣ ਕਰਵਾਇਆ | ਇਸ ਮੌਕੇ 'ਤੇ ਧੰਨ-ਧੰਨ ਬਾਬਾ ਬੁੱਢਾ ਜੀ ਦੀ ਪ੍ਰੰਪਰਾ ਅਨੁਸਾਰ ਪੂਰਾ ਦਿਨ ਮਿੱਸੀ ਰੋਟੀ, ਲੱਸੀ ਅਤੇ ਪਿਆਜ ਦੇ ਲੰਗਰ ਲਗਾਏ ਗਏ | ਇਸ ਤੋਂ ਇਲਾਵਾ ਭਾਰੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਦੀ ਸਹੂਲਤ ਲਈ ਲੰਗਰਾਂ ਦੇ ਹੋਰ ਸਟਾਲ ਵੀ ਲਗਾਏ ਗਏ ਸਨ |

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬ ਧਰਮ ਸੰਮੇਲਨ 22 ਨੂੰ ਰੋਮ 'ਚ

ਬਰੇਸ਼ੀਆ (ਇਟਲੀ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਿੱਖੀ ਸੇਵਾ ਸੁਸਾਇਟੀ, ਇਟਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਇਟਲੀ 'ਚ ਈਸਾਈ ਧਰਮ ਦੀ ਪ੍ਰਮੁੱਖ ਸੰਸਥਾ ਵੈਟੀਕਨ ਸਿਟੀ ਨਾਲ ਮਿਲ ਕੇ 22 ਅਕਤੂਬਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਇਕ ਵਿਸ਼ਾਲ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਹੈ | ਜਿਸ 'ਚ ਸਿੱਖ ਧਰਮ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾ ਬਾਕੀ ਸਭ ਧਰਮਾਂ ਜਿਨ੍ਹਾਂ 'ਚ ਇਸਾਈ, ਹਿੰਦੂ, ਬੋਧੀ, ਜੈਨ, ਇਸਲਾਮ ਆਦਿ ਦੇ ਆਗੂ ਵੀ ਸ਼ਮੂਲੀਅਤ ਕਰਨਗੇ | ਸੰਮੇਲਨ 'ਚ ਸਭ ਧਰਮਾਂ ਦੇ ਨੁਮਾਇੰਦਿਆਂ ਵਲੋਂ ਧਰਮ, ਸ਼ਾਂਤੀ ਅਤੇ ਮਾਨਵਤਾ ਨੂੰ ਮੁੱਖ ਰੱਖ ਕੇ ਪਰਚੇ ਪੜੇ ਜਾਣਗੇ | ਇਨ੍ਹਾਂ 'ਚ ਯੂਨੀਵਰਸਿਟੀਆਂ ਦੇ ਵਿਦਵਾਨ

ਇੰਗਲੈਂਡ ਦਾ ਯੂਰਪੀ ਸੰਘ ਨਾਲ ਬ੍ਰੈਗਜ਼ਿਟ ਸਮਝੌਤਾ ਹੋ ਗਿਐ-ਬੌਰਿਸ ਜੌਹਨਸਨ

ਲੰਡਨ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਇੰਗਲੈਂਡ ਦਾ ਯੂਰਪੀ ਸੰਘ ਨਾਲੋਂ ਵੱਖ ਹੋਣ ਲਈ ਸਮਝੌਤਾ ਹੋ ਗਿਆ ਹੈ | ਹੁਣ ਬਰਤਾਨੀਆਂ ਦੀ ਸੰਸਦ 'ਚ ਸ਼ਨਿਚਰਵਾਰ ਨੂੰ ਬ੍ਰੈਗਜ਼ਿਟ ਹੋ ਜਾਵੇਗਾ | ਬੌਰਿਸ ਜੌਹਨਸਨ ਨੇ ਕਿਹਾ ਕਿ ਹੁਣ ਸਿਹਤ ਸੇਵਾਵਾਂ, ਹਿੰਸਕ ਅਪਰਾਧ, ਵਾਤਾਵਰਨ ਅਤੇ ਰਹਿਣ ਸਹਿਣ ਦੇ ਖਰਚੇ ਨੂੰ ਲੈ ਕੇ ਅੱਗੇ ਵਧਾਂਗੇ | ਇਸ ਸਮਝੌਤੇ ਲਈ ਸੰਸਦ ਤੋਂ ਸ਼ਨਿਚਰਵਾਰ ਨੂੰ ਪ੍ਰਵਾਨਗੀ ਲਈ ਜਾਵੇਗੀ, ਜੋ ਬਿਨ ਐਕਟ ਅਧੀਨ ਜ਼ਰੂਰੀ ਹੈ, ਤਾਂ ਕਿ 31 ਅਕਤੂਬਰ ਨੂੰ ਯੂਰਪੀ ਸੰਘ ਤੋਂ ਇੰਗਲੈਂਡ ਵੱਖ ਹੋ ਸਕੇ ਪਰ ਇਸ ਸਮਝੌਤੇ ਤੋਂ ਸੱਤਾਧਾਰੀ ਪਾਰਟੀ ਦੀ ਭਾਈਚਾਲ ਪਾਰਟੀ ਡੂ. ਯੂ. ਪੀ. ਸਹਿਮਤ ਨਹੀਂ ਵਿਖਾਈ ਦੇ ਰਹੀ, 

ਯੂਰੋਪੀ ਯੂਨੀਅਨ ਤੇ ਯੂਕੇ ਨਵੇਂ ਬ੍ਰੈਗਜ਼ਿਟ ਕਰਾਰ ਬਾਰੇ ਸਹਿਮਤ

ਲੰਡਨ,17 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰੋਪੀਅਨ ਆਗੂਆਂ ਦੀ ਬ੍ਰਸੱਲਜ਼ ਵਿੱਚ ਮੀਟਿੰਗ ਤੋਂ ਪਹਿਲਾਂ ਯੂਕੇ ਤੇ ਯੂਰੋਪੀ ਸੰਘ (ਈਯੂ) ਦੇ ਵਾਰਤਾਕਾਰਾਂ ਦਰਮਿਆਨ ਬ੍ਰੈਗਜ਼ਿਟ ਕਰਾਰ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਬੀਬੀਸੀ ਨੇ ਆਪਣੀ ਇਕ ਰਿਪੋਰਟ ’ਚ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਕੀਤੇ ਇਕ ਟਵੀਟ ਦੇ ਹਵਾਲੇ ਨਾਲ ਕਿਹਾ, ‘ਅਸੀਂ ਇਕ ਨਵੇਂ ਕਰਾਰ ’ਤੇ ਸਹਿਮਤ ਹੋ ਗਏ ਹਾਂ।’ ਜੌਹਨਸਨ ਤੇ ਯੂਰੋਪੀਅਨ ਕਮਿਸ਼ਨ ਦੇ

ਵਰਲਡ ਕੈਂਸਰ ਕੇਅਰ ਵਲੋਂ ਤਿਆਰ ਮੈਗਜ਼ੀਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਜਾਰੀ

ਲੰਡਨ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਰਲਡ ਕੈਂਸਰ ਕੇਅਰ ਵਲੋਂ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੰਡਿਆ ਜਾਣ ਵਾਲਾ ਮੈਗਜ਼ੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤਾ ਗਿਆ ਹੈ | 

ਵਿਨੀਪੈਗ 'ਚ ਅਗਲੇ ਮਹੀਨੇ ਸ਼ੁਰੂ ਹੋ ਸਕਦੀ ਹੈ ਭੰਗ ਤੋਂ ਬਣੇ ਉਤਪਾਦਾਂ ਦੀ 'ਹੋਮ ਡਲਿਵਰੀ'

ਵਿਨੀਪੈਗ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਨਲਾਈਨ ਭੰਗ ਪਦਾਰਥਾਂ ਦੀ ਡਲਿਵਰੀ, ਨੀਤੀ ਨਿਰਮਾਤਾਵਾਂ ਵਿਚਕਾਰ ਲੰਬੇ ਸਮੇਂ ਤੋਂ ਇਕ ਵਿਵਾਦਪੂਰਨ ਮੁੱਦਾ ਰਹੀ ਹੈ, ਪਰ ਹੁਣ ਬਹੁਤ ਜਲਦ ਭੰਗ ਪਦਾਰਥਾਂ ਦੀ ਹੋਮ ਡਲਿਵਰੀ ਸਰਵਿਸ ਸੂਬੇ ਦੀ ਰਾਜਧਾਨੀ ਵਿਨੀਪੈਗ 'ਚ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਜੇਕਰ ਇਸ ਸਰਵਿਸ ਦੇ ਨਤੀਜੇ ਸਾਰਥਕ ਨਿਕਲਦੇ ਹਨ ਤਾਂ ਕੈਨੇਡਾ ਦੇ ਹੋਰਨਾਂ ਸੂਬਿਆਂ ' ਵੀ ਇਸ ਸੇਵਾ ਦੇ ਵਿਸਥਾਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |

ਇਟਲੀ ਦੇ ਇੱਕ ਸ਼ਹਿਰ ਵਿੱਚ ਗੂਗਲ ਮੈਪ ਦੀ ਵਰਤੋਂ ਉੱਤੇ ਰੋਕ ਲੱਗੀ

ਰੋਮ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅੱਜਕੱਲ੍ਹ ਜਦੋਂ ਦੁਨੀਆ ਦੇ ਬਹੁਤੇ ਲੋਕ ਗੂਗਲ ਨੂੰ ਸਰਵ ਸ੍ਰੇਸ਼ਟ ਮੰਨ ਕੇ ਹਰ ਕੰਮ ਇਸ ਦੀ ਮਦਦ ਨਾਲ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਸੰਬੰਧੀ ਉਨ੍ਹਾਂ ਨੂੰ ਕੋਈ ਢੁੱਕਵੀਂ ਜਾਣਕਾਰੀ ਨਹੀਂ ਹੁੰਦੀ, ਪਰ ਕੀ ਅਜਿਹਾ ਹੋ ਸਕਦਾ ਹੈ ਕਿ ਗੂਗਲ ਦੀ ਗਲਤ ਜਾਣਕਾਰੀ ਕਾਰਨ ਲੋਕਾਂ ਨੂੰ ਮੁਸੀਬਤ ਝੱਲਣੀ ਪਵੇ। ਇਹ ਗੱਲ ਇਟਲੀ ਦੇ ਸੂਬੇ ਸਰਦੀਨੀਆ ਵਿਖੇ ਸੱਚ ਸਾਬਤ ਹੋਈ ਹੈ, ਜਿੱਥੇ ਗੂਗਲ ਮੈਪ ਦੀ ਗਲਤ ਜਾਣਕਾਰੀ ਸੈਲਾਨੀਆਂ ਲਈ ਮੁਸੀਬਤ ਦਾ ਸਬੱਬ ਬਣਨ ਲੱਗ ਪਈ ਹੈ।

ਬ੍ਰਿਟੇਨ ਤੋਂ ਭਾਰਤੀ ਮੂਲ ਦੇ ਜੋੜੇ ਦੀ ਭਾਰਤ ਨੂੰ ਹਵਾਲਗੀ ਮਨਜ਼ੂਰ

ਲੰਡਨ,16  ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਟੇਨ ਦੀ ਹਾਈ ਕੋਰਟ ਨੇ ਗੋਦ ਲਏ ਪੁੱਤਰ ਅਤੇ ਰਿਸ਼ਤੇਦਾਰ ਦੇ ਕਤਲ ਕੇਸ ਵਿਚ ਦੋਸ਼ੀ ਭਾਰਤੀ ਮੂਲ ਦੇ ਜੋੜੇ ਦੀ ਹਵਾਲਗੀ ਲਈ ਭਾਰਤ ਨੂੰ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਕੇਸ ਬਾਰੇ ਰਾਇਲ ਕੋਰਟ ਆਫ ਜਸਟਿਸ ਵਿਚ ਅਗਲੇ ਸਾਲ 28 ਜਨਵਰੀ ਨੂੰ ਸੁਣਵਾਈ ਹੋਵੇਗੀ। ਹੱਤਿਆ ਦੀ ਇਹ ਵਾਰਦਾਤ ਸਾਲ 2017 ਵਿਚ ਗੁਜਰਾਤ ਵਿਚ ਕੀਤੀ ਗਈ ਸੀ।
ਅਦਾਲਤ ਵਿੱਚ ਹਵਾਲਗੀ ਦੀ ਕਾਰਵਾਈ ਉੱਤੇ ਭਾਰਤ ਦੀ ਪੈਰਵੀ ਕਰਨ ਵਾਲੇ ਕ੍ਰਾਊਨ ਪ੍ਰਾਸਿਕਿਊਸ਼ਨ ਸਰਵਿਸ (ਸੀ ਪੀ ਐੱਸ) ਨੇ ਕਿਹਾ ਕਿ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਹੇਠਲੀ ਅਦਾਲਤ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਨੇ ਜੁਲਾਈ ਵਿਚ ਭਾਰਤੀ ਮੂਲ ਦੇ ਬ੍ਰਿਟਿਸ਼ ਜੋੜੇ ਆਰਤੀ ਧੀਰ ਅਤੇ ਉਸ ਦੇ ਪਤੀ ਕਵਲ ਰਾਏਜ਼ਾਦਾ ਦੀ ਹਵਾਲਗੀ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਚੀਫ ਮੈਜਿਸਟ੍ਰੇਟ ਐਮਾ ਅਰਬੁਨਾਟ ਨੇ ਕਿਹਾ ਸੀ ਕਿ ਭਾਰਤ ਵਿਚ ਇਸ ਜੋੜੇ ਨੂੰ ਬਿਨਾਂ ਪੈਰੋਲ ਦੀ ਤਜਵੀਜ਼ ਦੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਜਿਹੜੀ ਯੂਰਪੀਨ ਕਨਵੈਨਸ਼ਨ ਆਨ ਹਿਊਮਨ ਰਾਈਟਸ (ਈ ਸੀ ਐੱਚ ਆਰ) ਦੀ ਧਾਰਾ 3 ਦੇ ਖ਼ਿਲਾਫ਼ ਹੈ।

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਇਟਲੀ,15 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਕਰਮੋਨਾਂ ਇਟਲੀ ਵਿਚ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ। ਨਗਰ ਕੀਰਤਨ ਬਾਜ਼ਾਰਾਂ ਵਿਚੋਂ ਲੰਘਦਾ ਹੋਇਆ ਸ਼ਹਿਰ ਦੇ ਪਾਰਕ ਵਿਚ ਪਹੁੰਚਿਆ ਜਿੱਥੇ ਰਾਗੀ-ਢਾਡੀ ਅਤੇ

ਪ੍ਰਕਾਸ਼ ਪੁਰਬ: ਰੋਮ ਵਿਚ ਹੋਵੇਗਾ ਸਰਬ ਧਰਮ ਸੰਮੇਲਨ

ਇਟਲੀ,14 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਿੱਖੀ ਸੇਵਾ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਇਟਲੀ ਵਿਚ ਈਸਾਈ ਧਰਮ ਦੀ ਮੁਖੀ ਸੰਸਥਾ ਵੈਟੀਕਨ ਸਿਟੀ ਨਾਲ ਮਿਲ ਕੇ 22 ਅਕਤੂਬਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਚ ਕਰਵਾਇਆ ਜਾ ਰਿਹਾ ਹੈ।

ਪਾਕਿ ਦੇ ਕਾਲੀ ਸੂਚੀ ’ਚ ਪੈਣ ਦਾ ਖ਼ਤਰਾ ਵਧਿਆ

ਪੈਰਿਸ,14 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਬੈਠਕ ’ਚ ਪਾਕਿਸਤਾਨ ’ਤੇ ਬੰਦਿਸ਼ਾਂ ਲਾਏ ਜਾਣ ਸਬੰਧੀ ਛੇਤੀ ਨਿਬੇੜਾ ਹੋ ਜਾਵੇਗਾ। ਐੱਫਏਟੀਐੱਫ ਵੱਲੋਂ ਫਰਾਂਸ ਦੀ ਰਾਜਧਾਨੀ ’ਚ ਇਸ ਸਬੰਧੀ ਬੈਠਕ ਕੀਤੀ ਜਾ ਰਹੀ ਹੈ 

ਪੰਜਾਬ ਸਰਕਾਰ ਵਲੋਂ ਕਾਂਗਰਸੀ ਆਗੂ ਸੁਰਿੰਦਰ ਸਿੰਘ ਰਾਣਾ ਯੂਰਪ ਦੇ ਕੋਆਰਡੀਨੇਟਰ ਨਿਯੁਕਤ

ਬਰੇਸ਼ੀਆ (ਇਟਲੀ),12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰਪ ਦੇ ਸੀਨੀਅਰ ਕਾਂਗਰਸੀ ਆਗੂ ਤੇ ਇੰਡੀਅਨ ਓਵਰਸੀਜ਼ ਕਾਂਗਰਸ, ਹਾਲੈਂਡ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਨੂੰ ਪੰਜਾਬ ਸਰਕਾਰ ਦੇ ਐਨ. ਆਰ. ਆਈ. ਵਿਭਾਗ ਵਲੋਂ ਕੋਆਰਡੀਨੇਟਰ ਨਿਯੁਕਤ ਕੀਤਾ ਹੈ |

ਅਵਤਾਰ ਸਿੰਘ ਚੀਮਨਾ ਨੂੰ ਐਨ.ਆਰ.ਆਈ. ਵਿਭਾਗ ਦੇ ਕੋਆਰਡੀਨੇਟਰ ਬਣਾਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਲੰਡਨ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਯੂ. ਕੇ. ਦੇ ਕਾਰੋਬਾਰੀ ਤੇ ਸਮਾਜ ਸੇਵੀ ਅਵਤਾਰ ਸਿੰਘ ਚੀਮਨਾ ਨੂੰ ਪੰਜਾਬ ਸਰਕਾਰ ਵਲੋਂ ਐਨ.ਆਰ.ਆਈ. ਵਿਭਾਗ ਦੇ ਕੋਆਰਡੀਨੇਟਰ ਬਣਾਏ ਜਾਣ 'ਤੇ ਯੂ. ਕੇ. ਦੇ ਕਾਂਗਰਸੀ ਆਗੂਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਐਨ.ਆਰ.ਆਈ. ਵਿਭਾਗ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ ਹੈ | 'ਅਜੀਤ' ਨਾਲ ਗੱਲ ਕਰਦਿਆਂ ਕਾਂਗਰਸੀ ਆਗੂ ਪ੍ਰਭਜੋਤ ਸਿੰਘ ਬਿੱਟੂ ਮੋਹੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਦੀ ਸਾਰ ਲੈਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਤੇ ਇਹ ਨਿਯੁਕਤੀ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਪੰਜਾਬ ਨਾਲ ਜੋੜਨ ਦਾ ਹੀ ਇਕ ਉਪਰਾਲਾ ਹੈ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0085208905
Copyright © 2019, Panjabi Times. All rights reserved. Website Designed by Mozart Infotech