ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਕਵਿਤਾਵਾਂ/ਕਹਾਣੀਆਂ

ਤਣਾਓ ਦਾ ਕੀ ਕਰੀਏ

September 18, 2019 04:43 PM

ਅਨੁਾਵਦਕ: ਕੁਲਵੰਤ ਸਿੰਘ ਢੇਸੀ

ਇਹਨੀ ਦਿਨੀ ਮੇਰਾ ਇੱਕ ਮਿੱਤਰ ਨੈਸ਼ਨਲ ਹੈਲਥ ਸਰਵਿਸ ਵਲੋਂ ਪ੍ਰਕਾਸ਼ਤ ਅੰਗ੍ਰੇਜ਼ੀ ਦਾ ਕਿਤਾਬਚਾ ‘ਕੋਪਿੰਗ ਵਿੱਦ ਐਂਗਜ਼ਾਇਟੀ’ ਲੈ ਕੇ ਆਇਆ ਅਤੇ ਉਸ ਨੇ ਇਸ ਕਿਤਾਬਚੇ ਦੇ ਅਨੁਵਾਦ ਦੀ ਮੰਗ ਕੀਤੀ, ਜਿਸ ਦੀ ਲੋੜ ਉਸ ਦੇ ਆਪਣੇ ਨਿੱਜੀ ਜੀਵਨ ਵਾਸਤੇ ਸੀ। ਇਹ ੧੮ ਪੰਨਿਆਂ ਦਾ ਲੰਬਾ ਕਿਤਾਬਚਾ ਸੀ ਜਿਸ ਦਾ ਮੈਂ ਕਾਫੀ ਮਿਹਨਤ ਨਾਲ ਸੰਖੇਪ ਅਨੁਵਾਦ ਕਰ ਦਿੱਤਾ ਪਰ ਫਿਰ ਮੈਂ ਮਹਿਸੂਸ ਕੀਤਾ ਕਿ ਅਜੋਕੇ ਹਫੜਾਦਫੜੀ ਦੇ ਜੀਵਨ ਵਿਚ ਹਜ਼ਾਰਾਂ ਲੋਕੀ ਦਿਮਾਗੀ ਤਣਾਓ ਤੋਂ ਪੀੜਤ ਹਨ ਕਿਓਂ ਨਾ ਇਸ ਨੂੰ ਪੰਜਾਬੀ ਅਖਬਾਰ ਵਿਚ ਵੀ ਪ੍ਰਕਾਸ਼ਿਤ ਕਰ ਦਿੱਤਾ ਜਾਵੇ। ਉਮੀਦ ਹੈ ਕਿ ਪਾਠਕ ਇਸ ਅਨੁਵਾਦ ਤੋਂ ਫਾਇਦਾ ਲੈ ਕੇ ਤਣਾਓ, ਚਿੰਤਾ ਅਤੇ ਝੋਰੇ ਤੋਂ ਮੁਕਤੀ ਪਾ ਸਕਣਗੇ।

 

ਲਿਖਿਆ ਹੈ--ਆਪਣੇ ਜੀਵਨ ਵਿਚ ਕਿਸੇ ਨਾ ਕਿਸੇ ਸਮੇਂ ਬਹੁਤ ਸਾਰੇ ਲੋਕ ਤਣਾਓ ਤੋਂ ਪੀੜਤ ਹੁੰਦੇ ਹਨ। ਤਣਾਓ ਦੀ ਹਾਲਤ ਉਦੋਂ ਪੈਦਾ ਹੁੰਦੀ ਹੈ ਜਦੋਂ ਕਿਸੇ ਹਾਲਾਤ ਨੂੰ ਨਜਿੱਠੇ ਨਾ ਜਾਣ ਦਾ ਸਾਡੇ ਅੰਦਰ ਤੌਖਲਾ ਹੁੰਦਾ ਹੈ। ਆਮ ਤੌਰ ‘ਤੇ ਇਮਤਿਹਾਨਾ ਦੇ ਦਿਨਾਂ ਵਿਚ, ਨੌਕਰੀ ਦੀ ਇੰਟਰਵਿਊ ਸਮੇਂ ਜਾਂ ਜਨਤਾ ਵਿਚ ਬੋਲਣ ਸਮੇਂ ਲੋਕੀ ਤਣਾਓ ਯੁਕਤ ਹੋ ਜਾਂਦੇ ਹਨ। ਤਣਾਓ ਹਰ ਇੱਕ ਵਿਅਕਤੀ ਨੂੰ ਹੁੰਦਾ ਹੈ ਪਰ ਕੁਝ ਲੋਕਾਂ ਲਈ ਇਹ ਅਸਹਿ ਵੀ ਹੋ ਜਾਂਦਾ ਹੈ। ਇਹ ਹਾਲਤ ਬਹੁਤ ਤਰਸਯੋਗ ਹੋ ਸਕਦੀ ਹੈ ਅਤੇ ਕਈ ਵੇਰਾਂ ਇਨਸਾਨ ਦੇ ਕੰਮ ਕਾਜ ਵਿਚ ਦੁਸ਼ਵਾਰੀਆਂ ਪੈਦਾ ਹੋ ਜਾਂਦੀਆਂ ਹਨ।

 

ਤਣਾਓ ਦੇ ਲੱਛਣ

ਤਣਾਓ ਦੀ ਹਾਲਤ ਵਿਚ ਦਿਲ ਦਾ ਵਧੇਰੇ ਧੜਕਣਾ, ਸਾਹ ਚੜ੍ਹਨਾ, ਮੂੰਹ ਦੀ ਖੁਸ਼ਕੀ, ਕਾਂਬਾ, ਪਸੀਨਾ ਛੁੱਟਣਾ, ਜੀਅ ਦਾ ਕੱਚਾ ਹੋਣਾ, ਜਾਨ ਨਿਕਲਣ ਨੂੰ ਕਰਨੀ, ਉਤਾਵਲਾਪਨ ਅਤੇ ਇੰਝ ਮਹਿਸੂਸ ਕਰਨਾ ਜਿਵੇਂ ਕੁਝ ਮਾੜਾ ਹੋਣ ਵਾਲਾ ਹੈ ਵਰਗੇ ਲੱਛਣ ਹੁੰਦੇ ਹਨ।

ਭਾਵੇਂ ਇਹ ਸਭ ਕੁਝ ਬਹੁਤ ਤਕਲੀਫ-ਦੇਹ ਹੁੰਦਾ ਹੈ ਪਰ ਕੁਦਰਤੀ ਤੌਰ ‘ਤੇ ਸਾਡੇ ਸ਼ਰੀਰ ਦੇ ਬਚਾਓ ਤੰਤਰ ਵਲੋਂ ਤਣਾਓ ਦਾ ਹੋਣਾ ਸਾਨੂੰ ਖਤਰਿਆਂ ਪ੍ਰਤੀ ਸਾਵਧਾਨ ਕਰਦਾ ਹੈ ਅਤੇ ਬਚਾਉਂਦਾ ਵੀ ਹੈ ਜਿਵੇਂ ਕਿ ਜੇਕਰ ਅਸੀਂ ਕਿਸੇ ਉਚਾਈ ‘ਤੇ ਕਿਸੇ ਕੰਢੇ ਤੇ ਵਾੜ ਤੋਂ ਵਗੈਰ ਖੜ੍ਹੇ ਹੋਈਏ ਤਾਂ ਕੁਦਰਤੀ ਤੌਰ ‘ਤੇ ਸਾਨੂੰ ਡਰ ਲੱਗਦਾ ਹੈ ਕਿਓਂਕਿ ਉਸ ਸਮੇਂ ਸਾਡੀ ਸੋਚ ਦਾ ਬਚਾਓ ਤੰਤਰ ਸਾਨੂੰ ਖਤਰੇ ਤੋਂ ਸਾਵਧਾਨ ਕਰ ਰਿਹਾ ਹੁੰਦਾ ਹੈ। ਇਸ ਤਰਾਂ ਦੇ ਸਮੇਂ ਤਣਾਓ ਸਾਨੂੰ ਉਸ ਖਤਰੇ ਤੋਂ ਪਰ੍ਹਾਂ ਹੋ ਜਾਣ ਲਈ ਪ੍ਰੇਰਦਾ ਹੈ ਜਾਂ ਏਨੀ ਖਤਰਨਾਕ ਉਚਾਈ ਉੱਤੇ ਕੰਢੇ ‘ਤੇ ਖੜ੍ਹਨ ਸਮੇਂ ਸਾਵਧਾਨ ਹੋਣ ਲਈ ਪ੍ਰੇਰਦਾ ਹੈ। ਸੋ ਤਣਾਓ ਸਾਨੂੰ ਕਿਸੇ ਵਿਆਪਕ ਖਤਰੇ ਪ੍ਰਤੀ ਸਾਵਧਾਨ ਕਰਦਾ ਹੈ ਅਤੇ ਉਸ ਖਤਰੇ ਨੂੰ ਨਜਿੱਠਣ ਲਈ ਪ੍ਰੇਰਦਾ ਹੈ। ਇਸ ਨੂੰ ‘ਡੱਟ ਜਾਂ ਨੱਠ’ (Fight or Flight) ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੇ ਜਾਂ ਤਾਂ ਖਤਰੇ ਦਾ ਮੁਕਾਬਲਾ ਕਰ ਜਾਂ ਇਸ ਤੋਂ ਪਰ੍ਹਾਂ ਹੋ ਜਾ।

 

ਕਰੋੜਾਂ ਸਾਲਾਂ ਦੇ ਮਨੋ-ਵਿਕਾਸ ਦੌਰਾਨ ਮਨੁੱਖ ਵਿਚ ‘ਡੱਟ ਜਾਂ ਨੱਠ’ ਦੀ ਭਾਵਨਾ ਸਾਨੂੰ ਖਤਰੇ ਦਾ ਮੁਕਾਬਲਾ ਕਰਨ ਜਾਂ ਖਤਰੇ ਤੋਂ ਪਰ੍ਹਾਂ ਹੋ ਜਾਣ ਲਈ ਪ੍ਰੇਰਦੀ ਆਈ ਹੈ ਇਸ ਨਾਲ ਹੇਠ ਲਿਖੀਆਂ ਸ਼ਰੀਰਕ ਪ੍ਰਕਿਰਿਆ ਹੁੰਦੀਆਂ ਹਨ-

·         ਆਪਣੇ ਸ਼ਰੀਰਕ ਪੱਠਿਆਂ (muscles) ਲਈ ਵਧੇਰੇ ਆਕਸੀਜਨ ਦੀ ਲੋੜ ਪੈਣੀ ਅਤੇ ਸਾਹ ਦਾ ਤੇਜ ਹੋਣਾ

·         ਪੱਠਿਆਂ ਲਈ ਲਹੂ ਦੇ ਦੌਰੇ ਦੀ ਵਧੇਰੇ ਲੋੜ ਲਈ ਦਿਲ ਦੀ ਧੜਕਣ ਤੇਜ਼ ਹੋਣਾ

·         ਪੱਠਿਆਂ ਵਿਚ ਅਕੜਾਂਦ ਆਉਣੀ ਤਾਂ ਕਿ ਫੁਰਤੀ ਨਾਲ ਪ੍ਰਤੀਕਰਮ ਹੋ ਸਕੇ

·         ਪਾਚਨ ਕਿਰਿਆ ਦਾ ਸੁਸਤ ਹੋ ਜਾਣਾ

·         ਮੂੰਹ ਦੀ ਲਾਰ ਦਾ ਘਟ ਜਾਣਾ ਜਿਸ ਨਾਲ ਮੂੰਹ ਸੁੱਕਦਾ ਹੈ

·         ਐਡਰੇਨੇਲਾਈਨ (adrenaline) ਦੇ ਨਿਕਾਸ ਕਾਰਨ ਕਾਂਬਾ ਛਿੜਨਾ

·         ਪਸੀਨਾ ਛੁੱਟਣਾ ਤਾਂ ਕਿ ਸ਼ਰੀਰ ਆਈ ਸ਼ਾਮਤ ਤੋਂ ਤਾਪ ਨੂੰ ਘੱਟ ਕਰਨ ਲਈ ਠੰਢਾ ਹੋ ਸਕੇ

·         ਸਬੰਧਤ ਖਤਰੇ ਪ੍ਰਤੀ ਚਿੱਤ ਦਾ ਇਕਾਗਰ ਹੋ ਜਾਣਾ ਜਾਂ ਸਬੰਧਤ ਖਤਰੇ ਨਾਲ ਸਬੰਧਤ ਆਲੇ ਦੁਆਲੇ ਪ੍ਰਤੀ ਵੀ ਕੰਨ ਖੜ੍ਹੇ ਹੋ ਜਾਣੇ।

ਜਦੋਂ ਖ਼ਤਰਾ ਹੱਟ ਜਾਂਦਾ ਹੈ ਤਾਂ ਸ਼ਰੀਰ ਤਣਾਓ ਤੋਂ ਕੁਝ ਰਾਹਤ ਮਹਿਸੂਸ ਕਰਦਾ ਹੈ।

 

ਜਦੋਂ ਤਣਾਓ ਸਮੱਸਿਆ ਬਣ ਜਾਂਦਾ ਹੈ

ਤਣਾਓ ਦਾ ਹੋਣਾ ਆਮ ਗੱਲ ਹੈ ਪਰ ਕਈ ਵੇਰਾਂ ਇਹ ਸਮੱਸਿਆ ਵੀ ਬਣ ਜਾਂਦਾ ਹੈ-

ਦਿਲਚਸਪੀ ਵਾਲੀ ਗੱਲ ਹੈ ਕਿ ਤਣਾਓ ਨੂੰ ਜਾਨ ਲੇਵਾ ਬਨਾਉਣ ਵਿਚ ਸਾਡੀ ਆਪਣੀ ਹੀ ਸੋਚ ਪ੍ਰਕਿਰਿਆ ਦੀ ਬਹੁਤ ਵੱਡੀ ਦੇਣ ਹੈ। ਮਿਸਾਲ ਦੇ ਤੌਰ ‘ਤੇ ਸਾਡੇ ਹਾਲਾਤ ਓਨੇ ਖਤਰੇ ਵਾਲੇ ਨਹੀਂ ਹੁੰਦੇ ਜਿੰਨੇ ਖਤਰਨਾਕ ਕਈ ਵੇਰਾਂ ਅਸੀਂ ਉਹਨਾ ਨੂੰ ਸਮਝਣ ਲੱਗਦੇ ਹਾਂ ਜਾਂ ਕਈ ਵੇਰਾਂ ਸਾਨੂੰ ਲੱਗਦਾ ਹੈ ਕਿ ਹਾਲਾਤ ਖਤਰਨਾਕ ਹਨ ਜਦ ਕਿ ਅਸਲ ਵਿਚ ਐਸਾ ਕੁਝ ਵੀ ਨਹੀਂ ਹੁੰਦਾ। ਸਾਡੀ ਸੋਚ ਪ੍ਰਕਿਰਿਆ ਸਾਨੂੰ ‘ਡੱਟ ਜਾਂ ਨੱਠ’ ਲਈ ਪ੍ਰੇਰਦੀ ਹੈ ਜਿਸ ਨਾਲ ਅਸੀਂ ਹੋਰ ਵੀ ਤਣਾਓ ਵਿਚ ਆ ਜਾਂਦੇ ਹਾਂ। ਇਸ ਦੇ ਨਤੀਜੇ ਵਜੋਂ ਸਾਡੇ ਵਿਵਹਾਰ ਵਿਚ ਤਬਦੀਲੀ ਆ ਜਾਂਦੀ ਹੈ। ਮਿਸਾਲ ਦੇ ਤੌਰ ‘ਤੇ ਜਿਸ ਹਾਲਤ ਨਾਲ ਸਬੰਧਤ ਅਸੀਂ ਤਣਾਓ ਵਿਚ ਹੋਈਏ ਉਸ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰਨ ਲੱਗਦੇ ਹਾਂ। ਟਾਲਾ ਵੱਟਣ ਦਾ ਘਾਟਾ ਇਹ ਹੁੰਦਾ ਹੈ ਕਿ ਅਸੀਂ ਇਹ ਸਮਝਣ ਤੋਂ ਅਸਮਰਥ ਹੋ ਜਾਂਦੇ ਹਾਂ ਕਿ ਕੀ ਸਬੰਧਤ ਹਾਲਾਤ ਵਿਚ ਸਾਨੂੰ ਕੋਈ ਖਤਰਾ ਸੀ ਵੀ ਕਿ ਨਹੀਂ। ਜੇਕਰ ਅਸੀਂ ਹਾਲਾਤਾਂ ਤੋਂ ਟਾਲਾ ਵੱਟਦੇ ਚਲੇ ਜਾਈਏ ਤਾਂ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਕੰਮ ਕਾਜ ਵਿਚ ਅੜਿੱਕੇ ਪੈ ਸਕਦੇ ਹਨ।

 

ਤਣਾਓ ਨਾਲ ਸਬੰਧਤ 4 ਪ੍ਰਮੁਖ ਤੱਥਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ-

1.       ਵਿਚਾਰ—ਸਾਡੇ ਦਿਮਾਗ ‘ਤੇ ਇਹ ਗੱਲ ਛਾ ਜਾਂਦੀ ਹੈ ਕਿ ਕੁਝ ਨਾ ਕੁਝ ਬੁਰਾ ਹੋ ਰਿਹਾ ਹੈ। ਅਸੀਂ ਖਤਰੇ ਨੂੰ ਕਈ ਗੁਣਾ ਵਧਾ ਕੇ ਦੇਖਣ ਲੱਗਦੇ ਹਾਂ। ਸਾਨੂੰ ਲੱਗਦਾ ਹੈ ਕਿ ਨਾ ਤਾਂ ਸਾਥੋਂ ਹਾਲਾਤਾਂ ਨਾਲ ਨਜਿੱਠਿਆ ਜਾਣਾ ਹੈ ਅਤੇ ਨਾ ਹੀ ਇਹਨਾ ਹਾਲਾਤਾਂ ਬਾਰੇ ਮਗਜ਼ ਪਚੀ ਕਰਨ ਤੋਂ ਬਚ ਹੋਣਾ ਹੈ।

2.       ਵਰਤਾਓ – ਆਪਣੇ ਬਚਾਓ ਲਈ ਅਸੀਂ ਕਈ ਕੰਮਾਂ ਤੋਂ ਟਾਲਾ ਵੱਟਣ ਲੱਗਦੇ ਹਾਂ। ਜੇਕਰ ਹਾਲਾਤਾਂ ਨਾਲ ਸਾਡਾ ਸਿੱਧਾ ਮੱਥਾ ਲੱਗਿਆ ਹੋਇਆ ਹੋਵੇ ਤਾਂ ਅਸੀਂ ਦੂਜਿਆਂ ਤੋਂ ਆਸਰਾ ਲੱਭਣ ਲੱਗਦੇ ਹਾਂ ਜਾਂ ਹਾਲਾਤ ਤੋਂ ਖਿਸਕਣ ਦੇ ਤਰੀਕੇ ਲੱਭਣ ਲੱਗਦੇ ਹਾਂ।

3.       ਭਾਵਨਾਵਾਂ – ਅਸੀਂ ਬੇਹੱਦ ਉਤਾਵਲੇ, ਡਰੇ ਹੋਏ, ਨਰਵਸ ਹੋਏ, ਖਿੱਝੇ ਹੋਏ ਅਤੇ ਘਬਰਾਏ ਹੋਏ ਮਹਿਸੂਸ ਕਰ ਸਕਦੇ ਹਾਂ।

4.       ਸ਼ਰੀਰਕ—ਸਾਡੇ ਸ਼ਰੀਰਕ ਲੱਛਣ ਵਧੇਰੇ ਖਰਾਬ ਹੋ ਸਕਦੇ ਹਨ ਜਿਵੇਂ ਕਿ ਬਹੁਤ ਡੂੰਘੇ ਸਾਹ ਲੈਣਾ, ਪੱਠਿਆਂ ਦਾ ਆਕੜਨਾ, ਦਿਲ ਦੀ ਧੜਕਨ ਦਾ ਵਧਣਾ, ਭੁੱਖ ਮਿਟ ਜਾਣੀ ਅਤੇ ਸੌਣ ਵਿਚ ਮੁਸ਼ਕਲ ਆਉਣੀ।

ਸ਼ਰੀਰਕ ਲੱਛਣਾ ਤੋਂ ਬਚਾਓ ਦੇ ਤਰੀਕੇ

·         ਸਾਹ ਕਾਬੂ ਕਰਨਾ – ਡੂੰਘੇ ਸਾਹ ਲੈਣ ਕਾਰਨ ਸ਼ਰੀਰ ਵਿਚ ਆਕਸੀਜਨ ਦੇ ਵਧਣ ਅਤੇ ਕਾਰਬਨ-ਡਾਇਆਕਸਾਈਡ ਦੇ ਘੱਟਣ ਕਾਰਨ ਹਲਕਾ ਸਿਰ ਦਰਦ, ਚੱਕਰ ਆਉਣੇ, ਬੇਹੋਸ਼ੀ ਵਾਂਗ ਲੱਗਣਾ, ਹੱਥਾਂ ਪੈਰਾਂ ਵਿਚ ਕੀੜੀਆਂ ਫਿਰਨੀਆਂ ਅਤੇ ਨਿਗ੍ਹਾ ਤੇ ਵੀ ਫਰਕ ਪੈ ਸਕਦਾ ਹੈ ਇਸ ਕਰਕੇ ਸਾਹ ਪ੍ਰਕਿਰਿਆ ਨੂੰ ਕਾਬੂ ਵਿਚ ਰੱਖਣਾ ਜ਼ਰੂਰੀ ਹੈ। ਇਸ ਲਈ ਹੌਲੀ ਹੌਲੀ ਸਾਹ ਲੈਣ ਅਤੇ ਛੱਡਣ ਦੀ ਪ੍ਰਕਿਰਿਆ ਨੂੰ ਇਕਾਗਰਤਾ ਨਾਲ ਸਾਧਿਆ ਜਾ ਸਕਦਾ ਹੈ। ਸਾਹਾਂ ਦੇ ਸਹਿਜ ਵਿਚ ਹੁੰਦਿਆ ਹੌਲੀ ਹੌਲੀ ਤਣਾਓ ਵੀ ਘਟਣ ਲੱਗਦਾ ਹੈ। ਤਜਰਬੇ ਨਾਲ ਇਸ ਵਿਚ ਕਾਮਯਾਬੀ ਮਿਲ ਸਕਦੀ ਹੈ। ਐਨ.ਐਚ.ਐਸ ਦੇ ਪਰਚੇ ‘ਕੋਪਿੰਗ ਵਿਦ ਐਂਗਜ਼ਾਇਟੀ’ (Coping with anxiety) ਵਿਚ ਸਾਹਾਂ ਨੂੰ ਸਾਧਣ ਲਈ ਕੁਝ ਤਰੀਕੇ ਦੱਸੇ ਗਏ ਹਨ ਜੋ ਕਿ ਪ੍ਰਮੁਖ ਤੌਰ ‘ਤੇ ਸ਼ਾਂਤ ਕਮਰੇ ਵਿਚ ਬੈਠ ਕੇ ਜਾਂ ਲੰਮੇ ਪੈ ਕੇ ਸਾਹਾਂ ‘ਤੇ ਧਿਆਨ ਇਕਾਗਰ ਕਰਨਾ ਅਤੇ ਸਾਹਾਂ ਨੂੰ ਸਹਿਜ ਵਿਚ ਕਰਨਾ ਹੁੰਦਾ ਹੈ।

·         ਪੱਠਿਆਂ(Muscles) ਨੂੰ ਰੀਲੈਕਸ ਕਰਨਾ –ਪੱਠਿਆਂ ਦੀ ਅਕੜਾਂਦ ਨਾਲ ਸਿਰ ਦਰਦ, ਗਰਦਨ ਦਾ ਆਕੜਨਾ, ਮੋਢਿਆਂ ਦਾ ਦਰਦ, ਸੀਨੇ ਦਾ ਸੁੰਗੜਨਾ ਅਤੇ ਸਾਹ ਲੈਣ ਵਿਚ ਤਕਲੀਫ ਹੋਣ ਵਰਗੀਆਂ ਅਲਾਮਤਾਂ ਹੋ ਸਕਦੀਆਂ ਹਨ। ਪੱਠਿਆਂ ਦੀ ਅਕੜਾਂਦ ਵਲ ਜਿਓਂ ਹੀ ਅਸੀਂ ਧਿਆਨ ਦਿੰਦੇ ਹਾਂ ਤਾਂ ਇਹ ਆਕੜਨ ਤੋਂ ਪਹਿਲਾਂ ਹੀ ਰੀਲੈਕਸ ਹੋਣ ਲੱਗ ਪੈਂਦੇ ਹਨ ਪਰ ਧਿਆਨ ਦੇਣ ਦੀ ਇਹ ਪ੍ਰਕਿਰਿਆ ਤਜਰਬੇ ਨਾਲ ਆਉਂਦੀ ਹੈ। ਇਸ ਲਈ ਢਿੱਲੇ ਕੱਪੜੇ ਪਾ ਕੇ ਲੰਮੇ ਪੈ ਜਾਣਾ ਅਤੇ ਫਿਰ ਸ਼ਰੀਰਕ ਅੰਗਾਂ ਦੇ ਵੱਖ ਵੱਖ ਪੱਠਿਆਂ ਵਲ ਧਿਆਨ ਦਿੰਦੇ ਹੋਏ ਉਹਨਾ ਨੂੰ ਆਪਣੀ ਮਰਜ਼ੀ ਨਾਲ ਅਕੜਾਉਣਾ ਅਤੇ ਢਿੱਲੇ ਛੱਡਣਾ ਹੁੰਦਾ ਹੈ। ਸਾਹ ਲੈਣ ਦੀ ਪ੍ਰਕਿਰਿਆ ਵਲ ਧਿਆਨ ਦਿੰਦੇ ਹੋਏ ਸਹਿਜ ਨਾਲ ਡੂੰਘੇ ਸਾਹ ਲੈਣ ਨਾਲ ਪੱਠੇ ਵੀ ਰੀਲੈਕਸ ਹੋਣ ਲੱਗਦੇ ਹਨ ਅਤੇ ਧਿਆਨ ਨਾਲ ਸ਼ਰੀਰ ਦੇ ਵੱਖ ਵੱਖ ਅੰਗਾਂ ਨੂੰ ਰੀਲੈਕਸ ਕਰ ਸਕਦੇ ਹਾਂ। ਇਸ ਪ੍ਰਕਿਰਿਆ ਵਿਚ ਵੀ ਤਜਰਬੇ ਨਾਲ ਕਾਮਯਾਬੀ ਮਿਲ ਸਕਦੀ ਹੈ।

·         ਕੈਫੀਨ ਦੀ ਵਰਤੋਂ ਘੱਟ ਕਰਨਾ—ਜਿਹੜੇ ਲੋਕ ਤਣਾਓ ਤੋਂ ਪੀੜਤ ਹਨ ਉਹਨਾ ਨੂੰ ਉਹਨਾ ਚੀਜ਼ਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਜਿਹਨਾ ਵਿਚ ਕੈਫੀਨ ਹੋਵੇ ਜਿਵੇਂ ਕਿ ਚਾਹ (ਗਰੀਨ ਚਾਹ ਜਾਂ ਫਲੇਵਰਡ ਚਾਹਾਂ ਵਿਚ ਵੀ ਕੈਫੀਨ ਹੋ ਸਕਦੀ ਹੈ), ਕੌਫੀ,ਫਿਜ਼ੀ-ਡਰਿੰਕਸ ਅਤੇ ਚਾਕਲੈਟ ਵਗੈਰਾ। ਕੈਫੀਨ ਨਸ਼ੇ ਵਾਂਗ ਹੈ ਜਿਸ ਦੀ ਲਤ ਪੈ ਜਾਂਦੀ ਹੈ ਅਤੇ ਜਦੋਂ ਛੱਡਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਿਰ ਦਰਦ, ਥਕੇਵਾਂ ਅਤੇ ਸ਼ਰੀਰ ਦੇ ਕੰਬਣ ਵਰਗੀਆਂ ਅਲਾਮਤਾਂ ਹੋ ਸਕਦੀਆਂ ਹਨ ਸੋ ਕੈਫੀਨ ਨੂੰ ਹੌਲੀ ਹੌਲੀ ਛੱਡੋ। ਲੌਢੇ ਵੇਲੇ, ਸ਼ਾਮ ਨੂੰ ਅਤੇ ਰਾਤ ਵੇਲੇ ਤਾਂ ਕੈਫਿਨ ਦੀ ਵਰਤੋਂ ਨਾ ਹੋਵੇ ਤਾਂ ਵਧੀਆ ਹੈ।

ਵਿਚਾਰ ਪ੍ਰਕਿਰਿਆ ਨੂੰ ਥਾਂ ਸਿਰ ਕਰਨਾ

ਇਹ ਗੱਲ ਤੁਸੀਂ ਮਹਿਸੂਸ ਕੀਤੀ ਹੋਣੀ ਹੈ ਕਿ ਉਤਾਵਲੇ ਹੋਣ ਦੀ ਸੂਰਤ ਵਿਚ ਅਸੀਂ ਹੋਰ ਤਰਾਂ ਸੋਚਦੇ ਹਾਂ ਅਤੇ ਸ਼ਾਂਤ ਅਤੇ ਸਹਿਜ ਵਿਚ ਹੋਰ ਤਰਾਂ ਸੋਚਦੇ ਹਾਂ। ਉਤਾਵਲੇ ਪਨ ਵਿਚ ਰੋਜ਼ਾਨਾ ਵਾਪਰਨ ਵਾਲੀਆਂ ਗੱਲਾਂ ਵੀ ਵੱਸੋਂ ਬਾਹਰ ਜਾਂ ਤਬਾਹਕੁੰਨ ਲੱਗਣ ਲੱਗਦੀਆਂ ਹਨ। ਜਿਵੇਂ ਕਿ ਤੁਡਾਡੇ ਸਾਥੀ ਦਾ ਕੰਮ ਤੋਂ 10 ਮਿੰਟ ਲੇਟ ਹੋਣਾ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਜਾਂ ਸਧਾਰਨ ਆ ਰਹੀ ਖਾਂਸੀ ਵੀ ਤੁਹਾਡੇ ਚਿੱਤ ਵਿਚ ਕਿਸੇ ਖਤਰਨਾਕ ਬਿਮਾਰੀ ਦਾ ਲੱਛਣ ਲੱਗਣ ਲੱਗਦੀ ਹੈ। ਉਤਾਵਲੇ ਪਨ ਤੋਂ ਪੀੜਤ ਇੰਝ ਸੋਚਣ ਲੱਗਦੇ ਹਨ—

·         ਕੁਝ ਨਾ ਕੁਝ ਮਾੜਾ ਹੀ ਹੋਣ ਵਾਲਾ ਹੈ

·         ਜੇ ਕੁਝ ਮਾੜਾ ਹੋ ਗਿਆ ਤਾਂ ਦੋਸ਼ ਮੇਰਾ ਹੀ ਨਿਕਲਣਾ ਹੈ

·         ਜੇਕਰ ਕੁਝ ਮਾੜਾ ਹੋ ਗਿਆ ਤਾਂ ਮਾਮਲਾ ਨਜਿੱਠਿਆ ਨਹੀਂ ਜਾਣਾ

ਇਸ ਤੋਂ ਬਚਣ ਲਈ ਵਿਆਪਕ ਸਮੱਸਿਆਵਾਂ ਅਤੇ ਮਾਮਲਿਆਂ ਦਾ ਮੁਆਇਨਾ ਕਰਨਾ ਜ਼ਰੂਰੀ ਹੈ ਅਤੇ ਉਹਨਾ ਦੇ ਹੱਲ ਲਈ ਬਦਲ (Alternative) ਲੱਭਣੇ ਅਤੇ ਚੜ੍ਹਦੀ ਕਲਾ ਵਾਲੇ ਵਿਚਾਰ ਰੱਖਣੇ ਜ਼ਰੂਰੀ ਹਨ। ਜਿਓਂ ਹੀ ਤੁਸੀਂ ਉਤਾਵਲੇ ਹੋਣ ਲੱਗੋ ਤਾਂ ਉਸੇ ਵੇਲੇ ਸਤਰਕ ਹੋ ਜਾਣਾ , ਜਾਗ ਜਾਣਾ ਜਾਂ ਆਪਣੇ ਉਤਾਵਲੇ ਪਨ ਵਲ ਧਿਆਨ ਦੇਣਾ ਅਤੇ ਜੇਕਰ ਤੁਹਾਡੇ ਮਨ ਵਿਚ ਅਟਪਟੇ ਵਿਚਾਰ ਆਉਣ ਜਿਵੇਂ ਕਿ  ‘ਜੇ ਏਦਾਂ ਹੋ ਗਿਆ ਜਾਂ ਜੇ ਓਦਾਂ ਹੋ ਗਿਆ’ ਵਰਗੇ ਵਿਚਾਰ ਆਉਣ ਤਾਂ ਉਹਨਾ ਪ੍ਰਤੀ ਵੀ ਜਾਗ ਜਾਣਾ । ਹੋ ਸਕਦਾ ਤੁਹਾਡੇ ਚਿੱਤ ਵਿਚ ਕਾਰ ਐਕਸੀਡੈਂਟ ਵਰਗੀ ਕੋਈ ਕਲਪਨਾ ਆਵੇ ਤਾਂ ਉਸ ਪ੍ਰਤੀ ਵੀ ਜਾਗ ਜਾਣਾ ਜਾਂ ਸਾਵਧਾਨ ਹੋ ਜਾਣਾ। ਢਹਿੰਦੀ ਕਲਾ ਵਾਲੇ ਖਿਆਲਾਂ ਦਾ ਤੁਸੀਂ ਮੁਆਇਨਾ ਵੀ ਕਰ ਸਕਦੇ ਹੋ ਕਿ ਇਹ ਵੀ ਜਾਣ ਸਕਦੇ ਹੋ ਕਿ ਇਹ ਕਿੰਨੇ ਬੇਲੋੜੇ ਅਤੇ ਭਟਕਣ ਵਾਲੇ ਹਨ। ਇਹਨਾ ਖਿਆਲਾਂ ਨੂੰ ਲਿਖਣਾ ਅਤੇ ਡਾਇਰੀ ਬਨਾਉਣ ਨਾਲ ਵੀ ਤੁਸੀਂ ਇਹਨਾ ਤੋਂ ਮੁਕਤ ਹੋ ਸਕਦੇ ਹੋ। ਮਨੋ ਮਚਿੰਦੜੀਆਂ ਦੇ ਝਮੇਲੇ ਤੋਂ ਮੁਕਤ ਹੋਣਾ ਏਨਾ ਸੌਖਾ ਤਾਂ ਨਹੀਂ ਕਰ ਕੋਸ਼ਿਸ਼ ਕਰਨ, ਹਾਂ ਪੱਖੀ ਪਹੁੰਚ ਅਪਨਾਉਣ, ਪ੍ਰਸਿਥੀਆਂ ਦਾ ਮੁਆਇਨਾ ਕਰਨ ਅਤੇ ਵਿਆਪਕ ਚਣੌਤੀਆਂ ਦੇ ਹੱਲ ਲਈ ਯੋਗ ਬਦਲ (Alternatives) ਲਾਗੂ ਕਰਨ ਨਾਲ ਕਾਮਯਾਬੀ ਮਿਲ ਸਕਦੀ ਹੈ।

 

ਚਿੰਤਾ ਦਾ ਹੱਲ

ਤਣਾਓ ਤੋਂ ਪੀੜਤ ਵਿਅਕਤੀਆਂ ਲਈ ਚਿੰਤਾ ਬਹੁਤ ਗੰਭੀਰ ਸਮੱਸਿਆ ਹੈ। ਜੇਕਰ ਤੁਹਾਨੂੰ ਚਿੰਤਾ ਕਰਨ ਦੀ ਆਦਤ ਹੈ ਤਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਵਾਸਤੇ ਚਿੰਤਾ ਦਾ ਕਾਰਨ ਬਣ ਸਕਦੀਆਂ ਹਨ। ਇਹਨਾ ਹਾਲਾਤਾਂ ਵਿਚ ਜਦੋਂ ਕੋਈ ਇੱਕ ਮਸਲਾ ਹੱਲ ਹੁੰਦਾ ਹੈ ਤਾਂ ਤੁਸੀਂ ਦੂਸਰੇ ਮਸਲੇ ਬਾਰੇ ਸੋਚ ਸੋਚ ਕੇ ਦੁਖੀ ਹੋਣ ਲੱਗਦੇ ਹੋ। ਇਹਨਾ ਹਾਲਾਤਾਂ ਵਿਚ ਤੁਹਾਨੂੰ ਇਹ ਦੇਖਣਾ ਪੈਣਾ ਹੈ ਕਿ ਕੀ ਚਿੰਤਾ ਨਾਲ ਕੋਈ ਫਾਇਦਾ ਹੁੰਦਾ ਹੈ ਜਾਂ ਨੁਕਸਾਨ ਜਾਂ ਫਿਰ ਚਿੰਤਾ ਕਰਨਾ ਕਿੰਨਾ ਖਤਰਨਾਕ ਹੈ। ਸੋ ਇਸ ਮਾਮਲੇ ਵਿਚ ਚਿੰਤਾ ਦੀ ਚਿੰਤਾ ਕਰਨਾ ਵੀ ਇੱਕ ਮਸਲਾ ਬਣ ਜਾਂਦਾ ਹੈ। ਤੁਸੀਂ ਹੇਠ ਲਿਖੀਆਂ ਧਾਰਨਾ ਦਾ ਸ਼ਿਕਾਰ ਹੋ ਸਕਦੇ ਹੋ-

·         ਮੈਨੂੰ ਚਿੰਤਾ ਹੈ ਕਿ ਮੇਰੀ ਚਿੰਤਾ ਮੇਰੇ ਕੰਟਰੋਲ ਵਿਚ ਨਹੀਂ ਅਤੇ ਇਹ ਮੇਰੀ ਜ਼ਿੰਦਗੀ ‘ਤੇ ਹਾਵੀ ਹੈ

·         ਮੈਨੂੰ ਚਿੰਤਾ ਹੈ ਕਿ ਚਿੰਤਾ ਕਰਨ ਨਾਲ ਮੈਂ ਪਾਗਲ ਹੋ ਸਕਦਾ ਹਾਂ ਜਾਂ ਮੇਰਾ ਨਰਵਸ ਬਰੇਕ ਡਾਊਨ ਹੋ ਸਕਦਾ ਹੈ

ਜੇ ਇਸ ਤਰਾਂ ਦੀ ਹਾਲਤ ਹੈ ਤਾਂ ਆਪਣੇ ਆਪ ਤੋਂ ਹੇਠ ਲਿਖੇ ਸਵਾਲ ਪੁੱਛੋ

·         ਸਬੰਧਤ ਹਾਲਾਤਾਂ ਵਿਚ ਭਲਾ ਵੱਧ ਤੋਂ ਵੱਧ ਕੀ ਹੋਣ ਵਾਲਾ ਹੈ?

·         ਕੀ ਚਿੰਤਾ ਕਿਸੇ ਪੱਖੋਂ ਮੇਰਾ ਨੁਕਸਾਨ ਵੀ ਕਰ ਸਕਦੀ ਹੈ?

·         ਕੀ ਚਿੰਤਾ ਮੇਰੇ ਲਈ ਸਮੱਸਿਆ ਹੈ?

·         ਕੀ ਮੈਂ ਚਿੰਤਾ ਕਰਨਾ ਛੱਡ ਸਕਦਾ ਹਾਂ?

ਤਣਾਓ ਤੋਂ ਪੀੜਤ ਵਿਅਕਤੀਆਂ ਦੇ ਮਨਾ ਵਿਚ ਢਹਿੰਦੀ ਕਲਾ ਦੇ ਵਿਚਾਰ ਆਉਣੇ ਵੱਡੀ ਸਮੱਸਿਆ ਹੈ। ਇਸ ਤਰਾਂ ਦੇ ਬੁਰੇ ਖਿਆਲਾਂ ਜਾਂ ਚਿੰਤਾਵਾਂ ਨਾਲ ਤਣਾਓ ਹੋਰ ਵਧ ਜਾਂਦਾ ਹੈ ਅਤੇ ਤਣਾਓ ਵਧਣ ਨਾਲ ਚਿੰਤਾ ਵੀ ਵਧਦੀ ਚਲੀ ਜਾਂਦੀ ਹੈ ਅਤੇ ਪੀੜਤ ਵਿਅਕਤੀ ਇਸ ਦੁਸ਼ਟ ਚੱਕਰ ਵਿਚ ਫਸ ਜਾਂਦਾ ਹੈ।

ਇਸ ਹਾਲਤ ਵਿਚ ਜਦੋਂ ਤੁਸੀਂ ਕਿਸੇ ਖਾਸ ਪ੍ਰਸਿਥੀ ਵਿਚ ਚਿੰਤਾ ਦਾ ਸ਼ਿਕਾਰ ਹੁੰਦੇ ਹੋ ਤਾਂ ਆਪਣੇ ਆਪ ਨੂੰ ਹੇਠ ਲਿਖੇ ਸਵਾਲ ਕਰੋ—

·         ਕੀ ਇਹ ਚਿੰਤਾ ਕਾਬੂ ਤੋਂ ਬਾਹਰ ਹੈ?

·         ਕੀ ਤੁਸੀਂ ਚਿੰਤਾ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕੀਤੀ ਹੈ?

·         ਕੀ ਤੁਸੀਂ ਫਿਰ ਚਿੰਤਾ ਕਰਨੀ ਬੰਦ ਕਰ ਦਿੱਤੀ ਸੀ?

·         ਤੁਸੀਂ ਕਿਸ ਗੱਲ ਨੂੰ ਲੈ ਕੇ ਚਿੰਤਾ ਕਰਨੀ ਬੰਦ ਕਰ ਦਿੱਤੀ ਸੀ?

ਇਸ ਤਰਾਂ ਸਬੰਧਤ ਕਿਤਾਬਚੇ ਵਿਚ ਚਿੰਤਾ ਸਬੰਧੀ ਅਨੇਕਾਂ ਕਿਸਮ ਦੇ ਸਵਾਲ ਜਵਾਬ ਹਨ। ਮੁੱਕਦੀ ਗੱਲ ਇਹ ਹੈ ਕਿ ਤੁਹਾਡਾ ਆਪਣਾ ਹੀ ਮਨ ਅਣਹੋਈਆਂ ਅਤੇ ਅਨਹੋਣੀਆਂ ਗੱਲਾਂ ਕਾਰਨ ਤੁਹਾਡੇ ਲਈ ਤਣਾਓ ਪੈਦਾ ਕਰ ਸਕਦਾ ਹੈ ਜਾਂ ਤੁਹਾਡਾ ਮਨ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਤੁਹਾਡੇ ਲਈ ਜਾਨ ਲੇਵਾ ਚਿੰਤਾ ਦਾ ਕਾਰਨ ਬਣਾ ਸਕਦਾ ਹੈ। ਕੁਦਰਤ ਨੇ ਇਹ ਪ੍ਰਕਿਰਿਆ ਸਾਨੂੰ ਖਤਰਿਆਂ ਤੋਂ ਬਚਾਉਣ ਲਈ ਬਣਾਈ ਹੈ ਪਰ ਜੇ ਇਹ ਪ੍ਰਕਿਰਿਆ ਸਾਡੇ ਲਈ ਅਹੁਰ ਅਤੇ ਸਮੱਸਿਆ ਬਣ ਜਾਂਦੀ ਹੈ ਤਾਂ ਅਸੀਂ ਮਨ ਦੀ ਤਾਕਤ ਨਾਲ ਅਤੇ ਸੋਚ ਵਿਚਾਰ ਕਰਕੇ ਜਾਂ ਤਰਕ ਵਿਤਰਕ ਕਰਕੇ ਆਪਣੇ ਆਪ ਨੂੰ ਮਨ ਦੇ ਇਸ ਦੁਸ਼ਟ ਚੱਕਰ ਤੋਂ ਮੁਕਤ ਕਰ ਸਕਦੇ ਹਾਂ।

ਜੇਕਰ ਸਾਡੀ ਮਾਨਸਿਕ ਸਮੱਸਿਆ ਸਾਥੋਂ ਕਾਬੂੰ ਵਿਚ ਨਾ ਆਵੇ ਤਾਂ ਕਿਸੇ ਮਾਹਰ ਮਨੋ-ਚਕਿਤਸਕ ਦੀ ਸਲਾਹ ਲੈਣੀ ਜ਼ਰੂਰੀ ਹੈ। ਯੂ ਕੇ ਵਿਚ ਅਨੇਕਾਂ ਹੈਲਥ ਅਥਾਰਟੀਆਂ ਨੇ ਮਨੋ-ਚਕਿਸਤਾ ਲਈ ਮਾਹਰ ਸੇਵਾਵਾਂ (Psychological Well Being Services)  ਉਪਲਬਧ ਕੀਤੀਆਂ ਹੋਈਆਂ ਹਨ ਜਿਹਨਾ ਤੋਂ ਸਹਾਇਤਾ ਲਈ ਜਾ ਸਕਦੀ ਹੈ।

ਹੇਠ ਲਿਖੇ ਵੈਬਸਾਈਟ ਵੀ ਇਸ ਸਬੰਧੀ ਸਹਾਈ ਹੋ ਸਕਦੇ ਹਨ—

https:www.rethink.org/diagnosis-treatment/conditions/anxiety-disorders

http://www.nhs.uk/conditions/Anxiety/pages/introduction.aspx

 

ਪੀੜਤ ਵਿਅਕਤੀਆਂ ਲਈ ਜਰੂਰੀ ਹੈ ਕਿ ਉਹ ਨਾ ਤਾਂ ਆਪਣੇ ਆਪ ਨੂੰ ਬੇਸਹਾਰਾ ਸਮਝਣ ਅਤੇ ਨਾ ਹੀ ਇਸ ਪੀੜਾ ਨੂੰ ਆਪਣੇ ਭਾਗਾਂ ਦੀ ਸਜ਼ਾਂ ਜਾਂ ਰੱਬੀ ਭਾਣਾ ਸਮਝਣ। ਮਨੁੱਖੀ ਮਨ ਵਿਚ ਅਥਾਹ ਸ਼ਕਤੀ ਹੈ ਜੋ ਹਰ ਸਮੱਸਿਆ ਨਾਲ ਨਜਿੱਠ ਸਕਦੀ ਹੈ ਪਰ ਜਦੋਂ ਇਹ ਹੀ ਸ਼ਕਤੀ ਸਾਡੇ ਆਪਣੇ ਖਿਲਾਫ ਕੰਮ ਕਰਨ ਲੱਗਦੀ ਹੈ ਤਾਂ ਜਾਨ ਲੇਵਾ ਵੀ ਹੋ ਸਕਦੀ ਹੈ। ਜਰੂਰੀ ਹੈ ਕਿ ਇਸ ਮਨ ਦੀ ਇਸ ਸ਼ਕਤੀ ਨੂੰ ਸਮਝੀਏ ਅਤੇ ਆਪਣੀ ਸੇਵਾ ਵਿਚ ਲਾਈਏ।

 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਸ਼ਹੀਦੀ ਦਿਹਾੜਾ 19 ਮੱਘਰ ਭਾਵ 4 ਦਸੰਬਰ 'ਤੇ ਵਿਸ਼ੇਸ਼ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਲੜੇ ਗਏ ਅਸਾਵੀਂ ਜੰਗ ਦਾ ਲਾਸਾਨੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਿਹੰਗ ਮੁਖੀ ਦਮਦਮੀ ਟਕਸਾਲ ।

ਅਹਿਮਦ ਸ਼ਾਹ ਦੁਰਾਨੀ (ਅਬਦਾਲੀ) 18 ਹਜਾਰ ਅਫਗਾਨੀ ਫ਼ੌਜ ਨਾਲ ਹਿੰਦੁਸਤਾਨ ਉੱਤੇ ਸੱਤਵੇਂ ਹਮਲੇ ਲਈ ਦਸੰਬਰ 1764 ਦੌਰਾਨ ਈਮਾਨਾਬਾਦ ਪਹੁੰਚਿਆ ਤਾਂ ਉਸ ਨੇ ਕਲਾਤ ਦੇ ਹਾਕਮ ਮੀਰ ਨਸੀਰ ਖਾਨ ਨੂੰ ਜਿਹਾਦ ਦੇ ਨਾਮ 'ਤੇ ਆਪਣੇ ਨਾਲ ਰਲਾ ਲਿਆ, ਜਿਸ ਕੋਲ 12 ਹਜਾਰ ਦੀ ਫ਼ੌਜ ਸੀ। ਉਸ ਵਕਤ ਕਿਸੇ ਇਕ ਇਲਾਕੇ ਦਾ ਕਾਜੀ ਨਿਯੁਕਤ ਕਰਨ ਦੀ ਸ਼ਰਤ ਨਾਲ ਜੰਗ ਦਾ ਪੂਰਾ ਹਾਲ ਲਿਖਦਿਆਂ ਨਸੀਰ ਖਾਨ ਦੀ ਖ਼ਿਦਮਤ ਵਿਚ ਪੇਸ਼ ਕਰਨ ਦੇ ਦਾਅਵੇ ਨਾਲ ਉਨ੍ਹਾਂ ਨਾਲ ਪੰਜਾਬ ਆਉਣ ਵਾਲੇ ਬਲੋਚੀ ਇਤਿਹਾਸਕਾਰ ਕਾਜੀ ਨੂਰ ਮੁਹੰਮਦ ਉਸ ਵਕਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਬਾਰੇ ਅਖੀਂ ਡਿੱਠਾ ਹਾਲ ਆਪਣੀ ਫ਼ਾਰਸੀ ਕਾਵਿ 'ਜੰਗਨਾਮਾ' ਵਿਚ ਲਿਖਦਾ ਹੈ ਕਿ,

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ

ਲੇਖਕ :  ਡਾ. ਕਿਰਨਦੀਪ ਕੌਰ
ਮਹਾਰਾਜਾ ਰਣਜੀਤ ਸਿੰਘ (1780-1839) ਦੀ ਕਾਬਲੀਅਤ ਅਤੇ ਦੂਰ ਅੰਦੇਸ਼ੀ ਸੋਚ ਕਰਕੇ ਹੀ ਪਹਿਲੀ ਵਾਰ ਸਿੱਖ ਰਾਜ (ਸਰਕਾਰ-ਏ-ਖਾਲਸਾ) ਦੀ ਸਥਾਪਨਾ ਹੋਈ। ਸਿੱਖ ਰਾਜ ਵਿੱਚ ਵਿੱਦਿਆ ਦਾ ਪ੍ਰਬੰਧ ਏਨਾ ਵਧੀਆ ਸੀ ਕਿ ਅੰਗਰੇਜ਼ ਲਿਖਾਰੀਆਂ ਨੇ ਇਸ ਨੂੰ ਇੰਗਲੈਂਡ ਅਤੇ ਯੋਰਪੀਅਨ ਦੇਸ਼ਾਂ ਤੋਂ ਵੀ ਵਧੀਆ ਦੱਸਿਆ ਹੈ। ਕੇਵਲ ਲਾਹੌਰ ਵਿੱਚ ਹੀ 546 ਸਕੂਲ ਸਨ। ਹਰੇਕ ਮੰਦਰ, ਗੁਰਦੁਆਰੇ, ਧਰਮਸ਼ਾਲਾ ਅਤੇ ਮਸਜਿਦ ਵਿੱਚ ਵਿੱਦਿਆ ਦਿੱਤੀ ਜਾਂਦੀ ਸੀ। ਮਹਾਰਾਜਾ ਫਾਰਸੀ, ਅਰਬੀ, ਸੰਸਕ੍ਰਿਤ, ਪੰਜਾਬੀ, ਹਿੰਦੀ ਦੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਦਾ ਸੀ।

ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ

ਲੇਖਕ :  ਐੱਸ ਪੀ ਸਿੰਘ
ਅਖ਼ਬਾਰਾਂ ਦੇ ਸੰਪਾਦਕੀ ਪੰਨਿਆਂ ’ਤੇ ਬੜੇ ਜ਼ਹੀਨ ਬੁੱਧੀ ਪਾਠਕ ਪਹੁੰਚਦੇ ਹਨ। ਇਸ ਲਈ ਮੈਨੂੰ ਭਲੀਭਾਂਤ ਇਹ ਗਿਆਤ ਹੈ ਕਿ ਤੁਸਾਂ ਇਤਿਹਾਸ ਦੇ ਇਹ ਪੰਨੇ ਚੰਗੀ ਤਰ੍ਹਾਂ ਫਰੋਲੇ ਹੋਏ ਹਨ ਕਿ ਦੂਜੀ ਸੰਸਾਰ ਜੰਗ ਵੇਲੇ ਕਿਵੇਂ ਇੱਕ ਖ਼ਾਸ ਪਛਾਣ ਵਾਲੇ ਲੋਕਾਂ ਨੂੰ ਫੜ-ਫੜ concentration ਕੈਂਪਾਂ ਵਿੱਚ ਧੱਕ ਦਿੱਤਾ ਗਿਆ ਜਿੱਥੇ ਉਹ ਸਾਲਾਂ ਤੱਕ ਸੜਦੇ ਰਹੇ, ਕਈ ਤਾਂ ਮਰ-ਮੁੱਕ ਹੀ ਗਏ।

ਪਿੰਜਰਾ

ਦੋ ਤਿੰਨ ਦਿਨਾਂ ਤੋਂ ਬੇਹੱਦ ਗਰਮੀ ਪੈ ਰਹੀ ਸੀ।ਉਹ ਟੀਵੀ ਮੂਹਰੇ ਬੈਠਾ ਖ਼ਬਰਾਂ ਸੁਣ ਰਿਹਾ ਸੀ। ਅਚਾਨਕ ਬਹੁਤ ਤੇਜ਼ ਹਨੇਰੀ ਚੱਲਣ ਦੀ ਆਵਾਜ਼ ਦੇ ਨਾਲ ਹੀ ਬੂਹੇ-ਬਾਰੀਆਂ ਤਾੜ-ਤਾੜ ਖੜਕਣ ਲੱਗੇ। ਕਾਲੀ-ਬੋਲੀ ਹਨੇਰੀ ਦੇ ਨਾਲ ਆਸਮਾਨ ’ਤੇ ਘਟਾ-ਟੋਪ ਛਾ ਗਈ। ਸ਼ਾਹ ਕਾਲੇ ਬੱਦਲਾਂ ਨੇ ਦਿਨੇ ਹੀ ਰਾਤ ਪਾ ਦਿੱਤੀ ਸੀ। ਫੇਰ ਸ਼ੈੱਡ ਦੀ ਟੀਨ ਦੀ ਛੱਤ ਤੋਂ ਜ਼ੋਰ-ਜ਼ੋਰ ਦੀ ਕਣੀਆਂ ਡਿੱਗਣ ਦੀ ਆਵਾਜ਼ ਆਈ। ਵੇਖਦੇ ਹੀ ਵੇਖਦੇ ਮੋਹਲੇਧਾਰ ਮੀਂਹ ਪੈਣ ਲੱਗ ਪਿਆ। ਉਸ ਨੂੰ ਅੰਦਰ ਹੁੰਮਸ ਮਹਿਸੂਸ ਹੋਈ। ਟੀਵੀ ਬੰਦ ਕਰਕੇ ਉਹ ਜਾਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਬਾਲਕਨੀ ਦੀ ਛੱਤ ਹੇਠ ਪਈ ਮੰਜੀ ’ਤੇ ਬੈਠ ਗਿਆ। ਬਾਹਰ ਦਾ ਨਜ਼ਾਰਾ ਹੀ ਹੋਰ ਸੀ।

ਘੁੱਪ ਹਨੇਰਾ

ਅੱਜ ਵੀ ਮੈਂ ਰੋਜ਼ਾਨਾ ਵਾਂਗ ਕੰਮ ’ਤੇ ਜਾਣ ਤੋਂ ਪਹਿਲਾਂ ਸਵੇਰੇ ਤਿਆਰ ਹੋ ਕੇ ਟੀਵੀ ’ਤੇ ਖ਼ਬਰਾਂ ਸੁਣ ਰਿਹਾ ਸਾਂ। ਅੱਠਵੀਂ ’ਚ ਪੜ੍ਹਦੀ ਮੇਰੀ ਬੇਟੀ ਸਕੂਲ ਜਾਣ ਲਈ ਕਾਹਲੀ-ਕਾਹਲੀ ਤਿਆਰ ਹੁੰਦੀ ਭੱਜੀ ਫਿਰਦੀ ਸੀ। ਮੇਰਾ ਧਿਆਨ ਕਦੇ ਟੀਵੀ ਵੱਲ ਅਤੇ ਕਦੇ ਬੇਟੀ ਦੇ ਕਾਹਲਪੁਣੇ ਵੱਲ ਚਲਿਆ ਜਾਂਦਾ। ਏਨੇ ਚਿਰ ਨੂੰ ਖ਼ਬਰਾਂ ਤਾਂ ਖ਼ਤਮ ਹੋ ਗਈਆਂ ਅਤੇ ਟੀਵੀ ’ਤੇ ਨਵੀਆਂ ਆ ਰਹੀਆਂ ਕੈਸੇਟਾਂ ਦੀਆਂ ਮਸ਼ਹੂਰੀਆਂ ਚੱਲ ਪਈਆਂ ਜਿਨ੍ਹਾਂ ਵਿਚ ਜ਼ਿਆਦਾਤਰ ਧਾਰਮਿਕ ਗੀਤਾਂ ਅਤੇ ਕੀਰਤਨ ਦੀਆਂ ਸਨ ਕਿਉਂਕਿ ਕੁਝ ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਆਉਣ ਵਾਲਾ ਸੀ। ਫਿਰ ਅਚਾਨਕ ‘‘ਪਾਪਾ ਜੀ’’ ਸ਼ਬਦ ਮੇਰੇ ਕੰਨੀ ਪਏ। ਮੇਰੀ ਬੇਟੀ ਤਿਆਰ ਹੋ ਕੇ ਮੇਰੇ ਸਾਹਮਣੇ ਖੜ੍ਹੀ ਸੀ। ‘‘ਹਾਂ ਬੇਟੇ?’’ ਮੈਂ ਸਹਿਜ ਸੁਭਾਅ ਬੋਲਿਆ। ਉਹ ਤਰਲਾ ਜਿਹਾ ਪਾ ਕੇ ਕਹਿਣ ਲੱਗੀ, ‘‘ਪਾਪਾ, ਮੈਂ ਕਿੰਨੇ ਦਿਨਾਂ ਦਾ ਤੁਹਾਨੂੰ ਪੰਜ ਸੌ ਰੁਪਏ ਦੇਣ ਨੂੰ ਕਿਹਾ, ਮੈਂ ਇਕ ਦੋ ਕਿਤਾਬਾਂ ਲੈਣੀਆਂ ਅਤੇ ਕੁਝ ਹੋਰ ਸਕੂਲ ਦਾ ਸਾਮਾਨ ਵੀ।’’

ਕਾਵਿ ਕਿਆਰੀ - ਕਾਜ਼ੀ ਨਾਲ ਗੋਸ਼ਠ

ਮੈਂ ਕੌਣ ਹਾਂ?
ਰੱਬ ਦਾ ਬੰਦਾ
ਨਾਨਕ ਆਖ ਕੇ ਸੱਦਿਆ ਜਾਂਦਾ
ਖ਼ਾਕਸਾਰ ਨਾਚੀਜ਼
ਆਪਾਂ ਫੱਕਰਾਂ ਨੂੰ ਸਾਰਾ ਜਗਤ ਅਜ਼ੀਜ਼
ਥਾਂ ਥਾਂ ਉਸ ਦਾ ਹੁਕਮ ਪੁਚਾਉਣਾ
ਮੇਰਾ ਧੰਦਾ!

ਪਰਿਕਰਮਾ - ਕਥਾ ਪ੍ਰਵਾਹ

ਸਵੇਰੇ ਉਠਦਿਆਂ ਗੱਡੇ ਵਾਂਗ ਬੋਝਲ ਹੋਏ ਸਿਰ ਨੂੰ ਨਲਕੇ ਦੀ ਧਾਰ ਹੇਠ ਵੀ ਕੀਤਾ ਤੇ ਅੱਖਾਂ ’ਤੇ ਕਈ ਵਾਰੀ ਪਾਣੀ ਦੇ ਛਿੱਟੇ ਵੀ ਮਾਰੇ। ਪਤਾ ਨਹੀਂ ਉਨੀਂਦਰੇ ਕਰਕੇ ਜਾਂ ਰਾਤੀਂ ਰੋਂਦੇ ਰਹਿਣ ਕਰਕੇ ਅੱਖਾਂ ਦੀਆਂ ਪੁਤਲੀਆਂ ਅਜੇ ਵੀ ਸੁੱਜੀਆਂ ਸੁੱਜੀਆਂ ਨੇ। ਆਪਣੇ ਕਮਰੇ ’ਚ ਖਲੋਤਾ ਮੈਂ ਕੱਲ੍ਹ ਦਿਨ ਭਰ ਦੀ ਹੋਈ ਬੀਤੀ ਬਾਰੇ ਸੋਚ ਰਿਹਾ ਹਾਂ। ਮੇਰੀ ਨਿਗ੍ਹਾ ਸਾਹਮਣੇ ਅੰਗੀਠੀ ’ਤੇ ਟਿਕਦੀ ਹੈ ਜਿਸ ਉੱਤੇ ਬੀਬੀ ਅਤੇ ਭਾਪਾ ਆਪੋ ਆਪਣੀ ਫੋਟੋ ਦੇ ਫਰੇਮ ਅੰਦਰ ਬੈਠੇ ਨੇ। ਜਿਨ੍ਹਾਂ ਨੂੰ ਮੈਂ ਹੁਣੇ ਕੱਪੜੇ ਨਾਲ ਪੂੰਝਿਆ ਹੈ ਤੇ ਉਪਰੋਂ ਸਲੀਕੇ ਨਾਲ ਸਾਂਝਾ ਹਾਰ ਪਾਇਆ ਹੈ। ਆਪੋ ਆਪਣੀ ਜਗ੍ਹਾ ਦੋਵੇਂ ਸ਼ਾਂਤ ਚਿੱਤ ਬੈਠੇ ਹਨ।

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ

ਸ੍ਰੀ ਅਕਾਲ ਤਖਤ ਦਾ ਸੱਚ ਬਨਾਮ ਮੋਹਨ ਭਾਗਵਤ ਦਾ ਕੱਚ
ਸ੍ਰੀ ਅਕਾਲ ਤਖਤ ਵਲੋਂ ਆਏ ਨਵੇਂ ਸੰਦੇਸ਼
ਤਖਤ ਨੂੰ ਸਮਰਪਿਤ ਹੋਣ ਦੀ ਲੋੜ

ਲੇਖਕ: ਕੁਲਵੰਤ ਸਿੰਘ ਢੇਸੀ

 

ਰਾਸ਼ਟਰੀ ਸਿੱਖ ਸੰਗਤ ਦੇ ਆਗੂ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਜ ਘੋਸ਼ਤ ਕਰਨ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਜੀ ਵਲੋਂ ਆਏ ਪ੍ਰਤੀਕਰਮ ‘ਤੇ ਹੈਰਾਨੀ ਦਾ ਆਲਮ ਹੈ। ਇਹ ਗੱਲ ਕਿਸੇ ਦੇ ਚਿੱਤ ਚੇਤੇ ਵਿਚ ਨਹੀਂ ਸੀ ਕਿ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖਤ ਦਾ ਰੁਤਬੇ ਨੂੰ ਜਿਸ ਕਦਰ ਢਾਅ ਲਾਈ ਗਈ ਸੀ ਉਸ ਰੁਤਬੇ ਦੀ ਮੁੜ ਬਹਾਲੀ ਵੀ ਹੋ ਸਕਦੀ ਹੈ ਪਰ ਹੁਣ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਰ ਐਸ ਐਸ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤੇ ਜਾਣ ਬਾਰੇ ਆਏ ਬਿਆਨਾ ਨਾਲ ਸਿੱਖ ਭਾਈਚਾਰੇ ਵਿਚ ਕੁਝ ਰੌਸ਼ਨੀ ਦੀ ਕਿਰਣ ਜਗੀ ਹੈ। ਜਿਸ ਕਿਸਮ ਨਾਲ ਹਿੰਦੁਤਵਾ ਵਾਲੇ ਆਗੂ ਮੁਸਲਮਾਨਾ ਅਤੇ ਭਾਰਤ ਦੀਆਂ ਹੋਰ ਘੱਟਗਿਣਤੀਆਂ ਨਾਲ ਪੇਸ਼ ਆ ਰਹੇ ਹਨ ਅਤੇ ਜਿਸ ਤਰੀਕੇ ਨਾਲ ਹਿੰਦੂ ਭੀੜਾਂ ਨੂੰ ਹਿੰਸਾ ਲਈ ਉਕਸਾਇਆ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਤਾਂ ਇਹ ਜਰੂਰੀ ਸਮਝਿਆ ਜਾਣਾ ਚਾਹੀਦਾ ਹੈ ਕਿ ਇੱਕ ਲੋਕ ਰਾਜੀ

ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ।

ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ। ਸਮੁੰਦਰ....ਪਰ ਇਹ ਤਾਂ ਰੇਗਿਸਤਾਨ ਲਗਦਾ ਹੈ। ਇਸਦਾ ਧਰਤੀ ਦਾ ਉਜਾੜਾ ਕਿਵੇਂ ਹੋਇਆ ਇਹਦੀ ਦਾਸਤਾਨ ਤੁਹਾਨੂੰ ਮੈਂ ਸੁਣਾਉਂਦਾ ਹਾਂ। 

ਜੇ ਮੈਨੂੰ ਕੋਈ ਸਵਾਲ ਕਰੇ ਕਿ ਸੰਸਾਰ ਦੀ ਉਹ ਕਿਹੜੀ ਚੀਜ਼ ਹੈ ਜਿਸਦੇ ਖਤਮ ਹੋਣ ਨਾਲ ਜੀਵਨ ਖਤਮ ਹੋ ਜਾਏਗਾ, ਤਾਂ ਉਹ ਹੈ ਪਾਣੀ। ਪਾਣੀ ਤਾਂ ਧਰਤੀ ਦਾ ਹਾਣੀ ਹੈ...ਪਰ ਇਸ ਧਰਤੀ ਦਾ ਹਾਣ ਕਦੋਂ ਮੁੱਕ ਗਿਆ ਇਸ ਗੱਲ ਦਾ ਇਸ ਧਰਤੀ ਨੂੰ ਵੀ ਪਤਾ ਨਾ ਲੱਗਿਆ। 

ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ

ਭਾਰਤ ਵਿਚ ਦਿੱਲੀ ਦੇ ਸੁਲਤਾਨਾਂ ਵੱਲੋਂ ਬਣਵਾਈਆਂ ਪ੍ਰਸਿੱਧ ਇਮਾਰਤਾਂ ਵਿਚ ਕੁਤਬ ਮੀਨਾਰ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਦੱਖਣੀ ਦਿੱਲੀ ਦੇ ਮਹਿਰੌਲੀ ਵਿਚ ਸਥਿਤ ਇੱਟਾਂ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਕੁਤਬ ਦਾ ਮਤਲਬ ਹੈ-ਨਿਆਂ ਦਾ ਥੰਮ੍ਹ। ਪੰਜ ਮੰਜ਼ਿਲਾ ਇਸ ਇਮਾਰਤ ਦੀ ਉੱਚਾਈ 72.56 ਮੀਟਰ (238.1 ਫੁੱਟ), ਆਧਾਰ ਦਾ ਵਿਆਸ 14.40 (47.3 ਫੁੱਟ) ਮੀਟਰ ਅਤੇ ਟੀਸੀ ਦਾ ਵਿਆਸ 2.74 ਮੀਟਰ (9 ਫੁੱਟ) ਦੇ ਲਗਪਗ ਹੈ।

ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ ਚਿਤਵਿਆ ਸੀ। ਉਸ ਦੀ ਭਗਤੀ ਲਈ ਉਨ੍ਹਾਂ ਨੇ ਪੱਥਰਾਂ ਨੂੰ ਘੜਦਿਆਂ 927 ਫੁੱਟ ਉੱਚਾ ਮੰਦਰ ਤਿਆਰ ਕੀਤਾ। ਇਸ ਰੱਥ ਦੇ 24 ਪਹੀਏ ਹਨ, 12 ਇਕ ਪਾਸੇ ਅਤੇ 12 ਦੂਸਰੇ ਪਾਸੇ। ਇਹ ਦਿਨ ਰਾਤ ਦੇ ਬੀਤ ਦੇ ਘੰਟਿਆਂ ਦੇ ਪ੍ਰਤੀਕ ਹਨ ਤੇ ਤੁਰਦੇ ਸਮੇਂ ਦਾ ਸੰਕਲਪ ਵੀ। ਪਹੀਏ ਦੀ ਹਰ ਬੱਲੀ ਜੀਵਨ ਕਿਰਿਆ ਵਿਚ ਰੁੱਝੇ ਮਰਦ/ਔਰਤਾਂ ਦੇ ਸੁਭਾਅ ਨਾਲ ਸ਼ਿੰਗਾਰੀ ਬੀਤੇ ਸਮੇਂ ਦੀ ਬਾਤ ਸੁਣਾਉਂਦੀ ਹੈ।

ਹੁਣ ਅਸੀਂ ਕਦੇ ਨਹੀਂ ਮਿਲਣਾ!

“ਮੈਨੂੰ ਜਦੋਂ ਵੀ ਸੁਪਨਾ ਆਉਂਦਾ, ਸ਼ਹਿਜ਼ਾਦੇ ਦਾ ਈ ਆਉਂਦੈ। ਉਵੇਂ ਦਿਸਦੇ ਨੇ ਸਾਰੇ। ਫਿਰ ਅੱਖ ਖੁੱਲ੍ਹ ਜਾਂਦੀ ਏ। ਜਿਵੇਂ ਮੱਛੀ ਤੜਫ਼ਦੀ ਆ ਪਾਣੀ ਤੋਂ ਬਗੈਰ, ਦਿਲ ਇੱਦਾਂ ਤੜਫ਼ਦੈ।” ਇਹ ਬੋਲ ਨੇ ਮੁਕੇਰੀਆਂ ਲਾਗਲੇ ਪਿੰਡ ਮਹਿਮੂਦਪੁਰ ਬਟਾਲੇ ’ਚ ਵੱਸਦੇ ਸੌ ਸਾਲਾ ਬਜ਼ੁਰਗ ਹਰਬੰਸ ਸਿੰਘ ਬਾਜਵਾ ਦੇ। ਸਿਆਲਕੋਟ ਦੀ ਪਸਰੂਰ ਤਹਿਸੀਲ ’ਚ ਕਸਬਾਨੁਮਾ ਪਿੰਡ ਸੀ ਸ਼ਹਿਜ਼ਾਦਾ। ਨੇੜਲੇ ਅੱਠ-ਦਸ ਪਿੰਡ ਸੌਦਾ-ਪੱਤਾ ਲੈਣ ਲਈ ਇੱਥੋਂ ਦੇ ਬਾਜ਼ਾਰ ’ਚ ਆਉਂਦੇ ਹੁੰਦੇ ਸਨ।

ਪਹਿਲਾ ਤਵਾ ਭਰਨ ਵਾਲ਼ੀ ਹਿੰਦੁਸਤਾਨੀ ਗਾਇਕਾ ਸਸ਼ੀਮੁਖੀ

ਘੜੀ ਦੀਆਂ ਸੂਈਆਂ ਦੇ ਰੁਖ਼: ਜਿਥੇ ਪਹਿਲੀ ਰਿਕਾਰਡਿੰਗ ਹੋਈ: ਦਿ ਗਰੇਟ ਈਸਟਰਨ ਹੋਟਲ, ਕਲਕੱਤਾ, 1902 ਦੀ ਤਸਵੀਰ; ਪਹਿਲੀ ਰਿਕਾਰਡਿੰਗ ਦੀ ਗਾਇਕਾ: ਸਸ਼ੀਮੁਖੀ; ਐਡੀਸਨ ਦੀ ਰਿਕਾਰਡਿੰਗ ਅਤੇ ਮਸ਼ੀਨ ਦਾ 1902 ਵਾਲ਼ਾ ਰੂਪ (ਇਨਸੈੱਟ); ਰਿਕਾਰਡ ਦਾ ਮਾਲਕ, ਪਾਂਚੂ ਗੋਪਾਲ ਬਿਸਵਾਸ। ਆਵਾਜ਼ ਨੂੰ ਮਸ਼ੀਨ ਦੀ ਮਦਦ ਨਾਲ ਫੜ-ਬੰਨ੍ਹ ਕੇ ਦੁਬਾਰਾ ਪੈਦਾ ਕਰ ਲੈਣ ਦਾ ਵਿਚਾਰ ਅਮਰੀਕੀ ਵਿਗਿਆਨੀ ਥਾਮਸ ਅਲਵਾ ਐਡੀਸਨ (11 ਫ਼ਰਵਰੀ 1847 – 18 ਅਕਤੂਬਰ 1931) ਦੇ ਨਾਂ ਨਾਲ ਜੁੜਿਆ ਹੋਇਆ ਹੈ। ਬਿਲਕੁਲ ਸੰਭਵ ਹੈ ਕਿ ਇਹ ਵਿਚਾਰ ਉਸ ਤੋਂ ਪਹਿਲਾਂ ਕਿਸੇ ਹੋਰ ਵਿਗਿਆਨੀ ਦੇ ਮਨ ਵਿਚ ਵੀ ਆਇਆ ਹੋਵੇ ਪਰ ਐਡੀਸਨ ਕਿਉਂਕਿ ਆਪਣੇ ਇਸ ਵਿਚਾਰ ਨੂੰ 1877 ਵਿਚ ਸਾਕਾਰ ਕਰਨ ਵਿਚ ਸਫਲ ਹੋ ਗਿਆ, ਕੁਦਰਤੀ ਸੀ ਕਿ ਉਹੋ ਹੀ ਰਿਕਾਰਡਿੰਗ ਦਾ ਕਾਢਕਾਰ ਮੰਨਿਆ ਗਿਆ। ਉਹ ਅਮਰੀਕਾ ਦੇ ਸਭ ਤੋਂ ਵੱਡੇ ਕਾਢਕਾਰ ਵਜੋਂ ਜਾਣਿਆ ਜਾਂਦਾ ਹੈ ਜਿਸ ਦੇ ਨਾਂ ਆਪਣੇ ਦੇਸ ਵਿਚ ਤਾਂ 1,093 ਪੇਟੈਂਟ ਹਨ ਹੀ, ਹੋਰ ਦੇਸਾਂ ਵਿਚ ਵੀ ਅਨੇਕ ਪੇਟੈਂਟ ਹਨ। ਰਿਕਾਰਡਿੰਗ ਮਸ਼ੀਨ ਤੇ ਗਰਾਮੋਫੋਨ, ਟੈਲੀਗਰਾਫ, ਫ਼ਿਲਮੀ ਕੈਮਰੇ ਤੇ ਬਲਬ ਜਿਹੀਆਂ ਉਹਦੀਆਂ ਅਨੇਕ ਕਾਢਾਂ ਨੇ ਦੁਨੀਆ ਬਦਲ ਦਿੱਤੀ।

ਸੁਣ ਲੈ ਦਿਲੀ ਪੁਕਾਰ ਬਾਬਾ ਬਖਸ਼ ਦਈਂ

ਸੁਣ ਲੈ ਦਿਲੀ  ਪੁਕਾਰ ਬਾਬਾ ਬਖਸ਼ ਦਈਂ

ਇਹ ਬੰਦਾ ਭੁੱਲਣਹਾਰ, ਬਾਬਾ ਬਖਸ਼ ਦਈਂ

ਸੋਹਣਾ ਇਹ ਸੰਸਾਰ ਆ ਮੇਰੇ ਬਾਬੇ ਕਰਕੇ

ਸੋਹਣਾ ਇਹ  ਸੰਸਾਰ ਆ ਮੇਰੇ ਬਾਬੇ ਕਰਕੇ

ਜੀਵਨ ਦੀ ਗੁਲਜ਼ਾਰ ਆ ਮੇਰੇ ਬਾਬੇ ਕਰਕੇ 

ਨਾ ਹੀ ਕੋਈ ਬਿਗਾਨਾ ਨਾ ਕੋਈ  ਵੈਰੀ  ਹੈ

ਸਾਰੇ  ਹੀ ਦਿਲਦਾਰ ਆ ਮੇਰੇ ਬਾਬੇ ਕਰਕੇ

ਗੁਰਦਾਸ ਮਾਨ ਵਲੋਂ ਮਾਂ ਨਾਲੋਂ ਮਾਸੀ ਨੂੰ ਪਹਿਲ

ਲੇਖਕ: ਕੁਲਵੰਤ ਸਿੰਘ ਢੇਸੀ
ਸਿੱਧੂ ਮੂਸੇ ਵਾਲੇ ਵਲੋਂ ਆਪਣੇ ਗੀਤ ਵਿਚ ਮਾਤਾ ਭਾਗ ਕੌਰ ਬਾਰੇ ਗਲਤ-ਬਿਆਨੀ ਦੀ ਤਪਸ਼ ਅਜੇ ਠੰਢੀ ਨਹੀਂ ਸੀ ਹੋਈ ਕਿ ਗੁਰਦਾਸ ਮਾਨ ਵਲੋਂ ਇੱਕ ਹੋਰ ਨਵਾਂ ਵਾਦ ਵਿਵਾਦ ਸ਼ੁਰੂ ਕਰ ਦਿੱਤਾ ਗਿਆ ਹੈ। ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਮਾਨਤਾ ਦੇਣ ਦੇ ਬਿਆਨਾਂ ਬਾਰੇ ਗਾਇਕ ਗੁਰਦਾਸ ਮਾਨ ਦੇ ਬਿਆਨਾ ‘ਤੇ ਅੱਜਕਲ ਕਾਫੀ ਨ੍ਹੇਰੀ ਝੁੱਲੀ ਹੋਈ ਹੈ। ਬੀਬੀਸੀ ਵਲੋਂ ਗੁਰਦਾਸ ਮਾਨ ਦੇ ਬਿਆਨਾਂ ਦਾ ਸਾਰਅੰਸ਼ ਕੁਝ ਇਸ ਤਰਾਂ ਬਿਆਨ ਕੀਤਾ ਗਿਆ ਹੈ-

ਕੌਮੀ ਬੋਲੀ ਦਾ ਮਹੱਤਵ

 ਲੇਖਕ: ਕੁਲਵੰਤ ਸਿੰਘ ਢੇਸੀ
ਦੁਨੀਆਂ ਦੇ ਹਰ ਖੇਤਰ ਵਿਚ ਬੋਲੀ ਦਾ ਖਾਸ ਮਹੱਤਵ ਹੈ ਜਿਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ। ਜਿਸ ਖਿੱਤੇ ਵਿਚ ਜਾ ਕੇ ਕੋਈ ਵਿਅਕਤੀ ਸੰਵਾਦ ਹੀ ਨਾ ਕਰ ਪਾਏ ਉਥੇ ਉਸ ਲਈ ਦਿਨ ਕਟੀ ਕਰਨੀ ਮੁਸ਼ਕਲ ਹੋ ਜਾਏਗੀ। ਕੰਮਾਂ ਕਾਰਾਂ ਦੇ ਸਬੰਧ ਵਿਚ ਅੱਜਕਲ ਲੋਕ ਦੁਨੀਆਂ ਭਰ ਤੋਂ ਭਾਰਤ ਵਿਚ ਜਾ ਰਹੇ ਹਨ। ਇਹ ਸਾਰੇ ਲੋਕ ਅੰਗ੍ਰੇਜ਼ੀ ਰਾਹੀਂ ਆਪਣੇ ਕੰਮਾਂ ਕਾਰਾਂ ‘ਤੇ ਸੰਵਾਦ  ਕਰਨ ਵਿਚ ਸਫਲ ਹੁੰਦੇ ਹਨ। ਇਸੇ ਤਰਾਂ ਭਾਰਤ ਤੋਂ ਬਾਹਰ ਜਾਣ ਵਾਲੇ ਲੋਕਾਂ ਲਈ ਅੰਗ੍ਰੇਜ਼ੀ ਤੋਂ ਵਗੈਰ ਗੁਜ਼ਾਰਾ ਨਹੀਂ। ਦੱਖਣੀ ਭਾਰਤ ਦੇ ਬਹੁਤੇ ਲੋਕ ਹਿੰਦੀ ਨਹੀਂ 

ਗੋ ਜ਼ਰਾ ਸੀ ਬਾਤ ਪਰ ਬਰਸੋਂ ਕੇ ਯਾਰਾਨੇ ਗਏ, ਲੇਕਿਨ ਇਤਨਾ ਤੋ ਹੂਆ ਕੁਛ ਲੋਗ ਪਹਿਚਾਨੇ ਗਏੇ -- ਭਜਪਾ ਪ੍ਰਧਾਨ ਵਲੋਂ ਕੌਮੀ ਬੋਲੀ ਦੇ ਨਾਮ ‘ਤੇ ਰੇੜਕਾ

ਲੇਖਕ: ਕੁਲਵੰਤ ਸਿੰਘ ਢੇਸੀ 

ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਕੌਮੀ ਤੌਰ ‘ਤੇ ਹਿੰਦੀ ਨੂੰ ਸਥਾਪਤ ਕਰਨ ‘ਤੇ ਬਹੁਤ ਰੇੜਕਾ ਪਿਆ ਹੋਇਆ ਹੈ ਅਤੇ ਹਰ ਵਿਅਕਤੀ ਜਾਂ ਧਿਰ ਆਪੋ ਆਪਣੇ ਹਿਸਾਬ ਨਾਲ ਵਿਚਾਰ ਦੇ ਰਿਹਾ ਹੈ । ਭਾਜਪਾ ਵਾਲੇ ਹਿੰਦੀ, ਹਿੰਦੂ, ਹਿੰਦ ਅਤੇ ਹਿੰਦੁਤਵਾ ਦੇ ਮੁੱਦਿਆਂ ‘ਤੇ ਕੰਮ ਕਰ ਰਹੇ ਹਨ ਅਤੇ ਹੁਣ ਪਾਰਟੀ ਦੇ ਪ੍ਰਧਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਨੂੰ ਭਾਰਤ ਦੀ ਕੌਮੀ ਭਾਸ਼ਾ ਵਜੋਂ ਮਾਨਤਾ ਦੇਣ ਦੇ ਬਿਆਨ ਦਿੱਤੇ ਹਨ। ਦਾਨਸ਼ਮੰਦ ਲੋਕ ਲੋਕ ਇਸ ਪਿੱਛੇ ਭਾਜਪਾ ਜਾਂ ਆਰ ਐਸ ਐਸ ਦੇ ਬੁਰੇ ਇਰਾਦਿਆਂ ਦਾ ਸੰਸਾ ਕਰ ਰਹੇ ਹਨ। ਭਾਜਪਾ ਜਾਂ ਆਰ ਐਸ ਐਸ ਵਲੋਂ ਕਿਓਂਕਿ ਭਾਰਤ ਨੂੰ ਹਿੰਦੂ ਦੇਸ਼ ਘੋਸ਼ਤ ਕੀਤਾ ਜਾ ਰਿਹਾ ਹੈ ਇਸ ਕਾਰਨ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਭਾਰਤ ਦੇ ਗ੍ਰਹਿ ਸਕੱਤਰ ਵਲੋਂ ਹਿੰਦੀ ਨੂੰ 

ਭਾਰਤੀ ਭਾਸ਼ਾਵਾਂ ਲਈ ਘਾਤਕ ਬਣ ਰਹੀ ਹੈ ਹਿੰਦੀ

ਡਾ. ਚਰਨਜੀਤ ਸਿੰਘ ਗੁਮਟਾਲਾ , 0019375739812 , gumtalacs@gmail.com

ਭਾਰਤੀ ਜਨਤਾ ਪਾਰਟੀ ਵੱਲੋਂ ਆਰ. ਐਸ. ਐਸ. ਦੇ ਏਜੰਡੇ ‘ਤੇ ਚਲਦੇ ਹੋਏ ਪਹਿਲਾਂ ਧਾਰਾ 370 ਖ਼ਤਮ ਕੀਤੀ ਗਈ ਤੇ ਹੁਣ ਹਿੰਦੀ ਨੂੰ ਪੂਰੇ ਭਾਰਤ ਵਿੱਚ ਲਾਗੂ ਕਰਨ ਦੀ ਤਿਆਰੀ ਕੀਤੀ ਗਈ ਹੈੈ।ਹਿੰਦੀ ਦਿਵਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ  ਦਾ ਕਹਿਣਾ ਸੀ ਕਿ ਹਿੰਦੀ ਭਾਰਤ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਤੇ ਇਹ ਇੱਕੋ ਇੱਕ ਐਸੀ ਭਾਸ਼ਾ ਹੈ ਜੋ ਪੂਰੇ ਦੇਸ਼ ਨੂੰ ਜੋੜ ਕੇ ਰੱਖ ਸਕਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੂੰ ਇੱਕ ਐਸੀ ਭਾਸ਼ਾ ਦੀ ਲੋੜ ਹੈ ਜੋ ਕਿ ਵਿਸ਼ਵ ਭਰ ਵਿੱਚ ਉਸ ਦੀ ਪਹਿਚਾਣ ਬਣਾਏ। ਉਨ੍ਹਾਂ ਨੇ ਲੋਕਾਂ ਨੂੰ ਹਿੰਦੀ ਦੀ ਵਰਤੋਂ ਵੱਧ ਤੋਂ ਵੱਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਸਾਲ ਹਿੰਦੀ ਦਿਵਸ ਸਮੇਂ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਹਿੰਦੀ ਦਿਵਸ ਸਮਾਗਮ ਕਰਵਾਣੇੇ ਜਾਣਗੇ ਤੇ 2024 ਦੀਆਂ ਅਗਲੀਆਂ ਆਮ ਚੋਣਾਂ ਤੀਕ ਹਿੰਦੀ ਵਿਰਾਸਤੀ ਦਰਜਾ ਪ੍ਰਾਪਤ ਕਰ ਲਵੇਗੀ।

ਲੋਪ ਹੋਏ ਪੁਰਾਤਨ ਭਾਂਡੇ

ਲੇਖ਼ਕ  : ਬਹਾਦਰ ਸਿੰਘ ਗੋਸਲ ,   ਸੋਰਸ - ਇੰਟਰਨੇਟ
ਜੇ ਅਸੀਂ ਪੁਰਾਣੀਆਂ ਰਸੋਈਆਂ ਨੂੰ ਯਾਦ ਕਰੀਏ ਤਾਂ ਉਨ੍ਹਾਂ ਵਿਚ ਬਹੁਤ ਸਾਰੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ। ਇਨ੍ਹਾਂ ਭਾਂਡਿਆਂ ਵਿਚ ਪਰਾਤ, ਕੌਲੀਆਂ, ਬਾਟੀਆਂ, ਥਾਲ, ਗਲਾਸ ਅਤੇ ਗੰਗਾਸਾਗਰ (ਜੱਗ) ਹੁੰਦੇ ਸਨ। ਇਨ੍ਹਾਂ ਬਰਤਨਾਂ ਵਿਚ ਪਰਾਤ ਅਤੇ ਗੰਗਾਸਾਗਰ ਦੋ ਵਿਸ਼ੇਸ਼ ਭਾਂਡੇ ਹੁੰਦੇ ਸਨ ਜੋ ਸਾਡੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਸਨ। ਇਹ ਦੋਵੇਂ ਭਾਂਡੇ ਆਮ ਤੌਰ ’ਤੇ ਪਿੱਤਲ ਦੇ ਹੀ ਬਣੇ ਹੁੰਦੇ ਸਨ। ਇਹ ਰੋਜ਼ਮਰ੍ਹਾ ਦੀਆਂ ਪਰਿਵਾਰਕ ਲੋੜਾਂ ਦੇ ਨਾਲ-ਨਾਲ ਵਿਆਹਾਂ ਵਿਚ ਵੀ ਪ੍ਰਧਾਨ ਹੁੰਦੇ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087846685
Copyright © 2019, Panjabi Times. All rights reserved. Website Designed by Mozart Infotech