ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਬਾਲ ਜਗਤ

ਉੱਡਣ ਵਾਲਾ ਸਭ ਤੋਂ ਵੱਡਾ ਪੰਛੀ ਸਾਰਸ

September 29, 2019 09:10 PM

ਲੇਖ਼ਕ  :  ਗੁਰਮੀਤ ਸਿੰਘ ,  ਸੋਰਸ - ਇੰਟਰਨੇਟ
ਸਾਰਸ ਸੰਸਾਰ ਦਾ ਉੱਡਣ ਵਾਲਾ ਸਭ ਤੋਂ ਵੱਡਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿਚ ‘Sarus Crane’ ਅਤੇ ਹਿੰਦੀ ਵਿਚ ਕਰੌਂਚ ਵੀ ਕਿਹਾ ਜਾਂਦਾ ਹੈ। ਇਸ ਪੰਛੀ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਇਸ ਨੂੰ ਵਿਸ਼ੇਸ਼ ਮਹੱਤਵ ਦਿੰਦੀਆਂ ਹਨ। ਉੱਤਰ ਪ੍ਰਦੇਸ਼ ਦਾ ਇਹ ਰਾਜ ਪੰਛੀ ਮੁੱਖ ਤੌਰ ’ਤੇ ਗੰਗਾ ਦੇ ਮੈਦਾਨੀ ਖੇਤਰਾਂ, ਭਾਰਤ ਦੇ ਉੱਤਰੀ ਅਤੇ ਉੱਤਰ ਪੂਰਬੀ ਹਿੱਸਿਆਂ ਅਤੇ ਇਸੇ ਤਰ੍ਹਾਂ ਦੇ ਮਾਹੌਲ ਦੇ ਹੋਰਨਾਂ ਹਿੱਸਿਆਂ ਵਿਚ ਵੇਖਿਆ ਜਾ ਸਕਦਾ ਹੈ। ਭਾਰਤ ਵਿਚ ਮਿਲਣ ਵਾਲੇ ਸਾਰਸ ਇੱਥੋਂ ਦੇ ਸਥਾਈ ਪੰਛੀ ਹਨ ਅਤੇ ਇੱਥੋਂ ਦੇ ਭੂਗੋਲਿਕ ਖੇਤਰ ਵਿਚ ਹੀ ਰਹਿਣਾ ਪਸੰਦ ਕਰਦੇ ਹਨ।
ਸਾਰਸ ਦਾ ਭਾਰ 6.35 ਕਿਲੋਗ੍ਰਾਮ ਤਕ, ਲੰਬਾਈ 176 ਸੈਂਟੀਮੀਟਰ ਅਤੇ ਖੰਭ 250 ਸੈਂਟੀਮੀਟਰ ਤਕ ਹੁੰਦੇ ਹਨ। ਨਰ ਅਤੇ ਮਾਦਾ ਸਾਰਸ ਵਿਚ ਕੋਈ ਅਜਿਹਾ ਵਿਲੱਖਣ ਫ਼ਰਕ ਨਜ਼ਰ ਨਹੀਂ ਆਉਂਦਾ, ਪਰ ਜੋੜਿਆਂ ਵਿਚ ਮਾਦਾ, ਨਰ ਦੇ ਮੁਕਾਬਲੇ ਛੋਟੇ ਸਰੀਰ ਕਾਰਨ ਆਸਾਨੀ ਨਾਲ ਪਛਾਣੀ ਜਾ ਸਕਦੀ ਹੈ। ਸਾਰਸ ਕਰੇਨ ਦਾ ਮੁੱਖ ਨਿਵਾਸ ਸਥਾਨ ਨਮ ਧਰਤੀਆਂ (ਵੈੱਟਲੈਂਡਜ਼), ਹੜ੍ਹ ਵਾਲੀਆਂ ਦਲਦਲ ਵਾਲੀਆਂ ਥਾਵਾਂ, ਛੱਪੜਾਂ, ਝੀਲਾਂ, ਢਿੱਗਾਂ ਵਾਲੀਆਂ ਜ਼ਮੀਨਾਂ ਅਤੇ ਮੁੱਖ ਤੌਰ ’ਤੇ ਝੋਨੇ ਦੇ ਖੇਤ ਆਦਿ ਹਨ। ਇਹ ਮੁੱਖ ਤੌਰ ’ਤੇ 2 ਤੋਂ 5 ਦੀ ਗਿਣਤੀ ਵਿਚ ਰਹਿੰਦੇ ਹਨ।
ਇਹ ਕਈ ਬੂਟੀਆਂ ਦੀਆਂ ਗੰਢੀਆਂ, ਕਰੂੰਬਲਾਂ, ਹਰੀਆਂ ਸਬਜ਼ੀਆਂ ਅਤੇ ਇਸ ਤੋਂ ਇਲਾਵਾ ਕੀੜੇ, ਘੋਗੇ, ਸਿੱਪੀਆਂ, ਡੱਡੂ, ਛੋਟੇ ਸੱਪ ਅਤੇ ਕਦੇ ਕਦੇ ਮੱਛੀ ਵੀ ਖਾਂਦੇ ਹਨ। ਨਰ ਤੇ ਮਾਦਾ ਇਕ ਵਾਰ ਜੋੜਾ ਬਣਾ ਲੈਂਦੇ ਹਨ, ਫਿਰ ਉਹ ਸਾਰੀ ਉਮਰ ਇਕੱਠੇ ਰਹਿੰਦੇ ਹਨ। ਇਹ ਆਮ ਕਿਹਾ ਜਾਂਦਾ ਹੈ ਕਿ ਜੇਕਰ ਇਕ ਸਾਥੀ ਦੀ ਮੌਤ ਹੋ ਜਾਂਦੀ ਹੈ ਤਾਂ ਦੂਸਰਾ ਇਕੱਲਾ ਰਹਿੰਦਾ ਹੈ। ਉਨ੍ਹਾਂ ਦੇ ਪ੍ਰਜਣਨ ਦਾ ਮੌਸਮ ਮੁੱਖ ਤੌਰ ’ਤੇ ਬਰਸਾਤੀ ਮੌਸਮ ਹੁੰਦਾ ਹੈ। ਉਨ੍ਹਾਂ ਦਾ ਪਿਆਰ ਡਾਂਸ ਨਾਲ ਸ਼ੁਰੂ ਹੁੰਦਾ ਹੈ। ਡਾਂਸ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਪੰਛੀ ਆਪਣੀ ਚੁੰਝ ਨੂੰ ਅਸਮਾਨ ਵੱਲ ਮੋੜ ਕੇ ਵਿਸ਼ੇਸ਼ ਤਿੱਖੀਆਂ ਆਵਾਜ਼ਾਂ ਕੱਢਦੇ ਹਨ। ਮਾਦਾ ਇਸ ਆਵਾਜ਼ ਦੀ ਸ਼ੁਰੂਆਤ ਕਰਦੀ ਹੈ। ਆਵਾਜ਼ ਦੇ ਸਮੇਂ ਨਰ ਆਪਣੀ ਚੁੰਝ ਅਤੇ ਗਰਦਨ ਨੂੰ ਸਿੱਧਾ ਅਸਮਾਨ ਵੱਲ ਰੱਖਦਾ ਹੈ ਅਤੇ ਖੰਭ ਫੈਲਾਉਂਦਾ ਹੈ। ਮਾਦਾ ਸਿਰਫ਼ ਗਰਦਨ ਅਤੇ ਚੁੰਝ ਨੂੰ ਸਿੱਧੀ ਰੱਖਦੀ ਹੈ ਅਤੇ ਆਵਾਜ਼ ਗੂੰਜਦੀ ਹੈ। ਉਨ੍ਹਾਂ ਦੇ ਪਿਆਰ ਦਾ ਇਹ ਡਾਂਸ ਆਕਰਸ਼ਕ ਹੁੰਦਾ ਹੈ। ਉਹ ਵੱਖੋ ਵੱਖਰੇ ਤਰੀਕਿਆਂ ਨਾਲ ਖੰਭ ਫੈਲਾ ਕੇ ਆਪਣੀ ਜਗ੍ਹਾ ’ਤੇ ਛਾਲਾਂ ਮਾਰਨ ਅਤੇ ਥੋੜ੍ਹੀ ਦੂਰੀ ਲਈ ਚੱਕਰ ਲਗਾਉਣ ਅਤੇ ਛੋਟੇ ਘਾਹ ਅਤੇ ਲੱਕੜ ਦੀ ਉਛਾਲ ਰਾਹੀਂ ਇਸ ਨੂੰ ਪੂਰਾ ਕਰਦੇ ਹਨ। ਸਾਰਸ ਆਪਣਾ ਆਲ੍ਹਣਾ ਪਾਣੀ ਨਾਲ ਭਰੇ ਧਾਨ ਦੇ ਖੇਤਾਂ ਵਿਚਕਾਰ, ਕਿਸੇ ਘਾਹ ਵਾਲੇ ਬੰਨ੍ਹ ’ਤੇ ਜਾਂ ਦਲਦਲ ਵਿਚ ਕਿਸੇ ਥੋੜ੍ਹੀ ਉੱਚੀ ਥਾਂ ’ਤੇ ਕੱਖਾਂ, ਕਾਨਿਆਂ, ਸੁੱਕੀਆਂ ਛੋਟੀਆਂ ਛਿਟੀਆਂ ਨਾਲ ਬਣਾਉਂਦਾ ਹੈ। ਮਾਦਾ ਇਕ ਸਮੇਂ ਵਿਚ ਦੋ ਤੋਂ ਤਿੰਨ ਆਂਡੇ ਦਿੰਦੀ ਹੈ। ਇਨ੍ਹਾਂ ਆਂਡਿਆਂ ’ਤੇ ਨਰ ਅਤੇ ਮਾਦਾ ਬਾਰੀ-ਬਾਰੀ ਬੈਠਦੇ ਹਨ। ਨਰ ਸਾਰਸ ਮੁੱਖ ਤੌਰ ’ਤੇ ਸੁਰੱਖਿਆ ਦੀ ਭੂਮਿਕਾ ਅਦਾ ਕਰਦਾ ਹੈ। ਲਗਪਗ ਇਕ ਮਹੀਨੇ ਬਾਅਦ ਬੱਚੇ ਆਂਡਿਆਂ ਵਿਚੋਂ ਬਾਹਰ ਨਿਕਲਦੇ ਹਨ। ਬੱਚੇ ਬਾਹਰ ਆਉਣ ਤੋਂ ਬਾਅਦ ਸਾਰਸ ਉਨ੍ਹਾਂ ਦਾ 4-5 ਹਫ਼ਤਿਆਂ ਲਈ ਕੋਮਲ ਜੜਾਂ, ਕੀੜਿਆਂ ਅਤੇ ਅਨਾਜ ਨਾਲ ਪਾਲਣ ਪੋਸ਼ਣ ਕਰਦੇ ਹਨ।  ਇਸ ਵੇਲੇ ਸਾਰਸ ਕੇਸ਼ੋਪੁਰ ਸ਼ੰਭ (ਗੁਰਦਾਸਪੁਰ) ਵਿਖੇ ਦੇਖਿਆ ਜਾ ਸਕਦਾ ਹੈ। ਸਾਰਸ ਦਾ ਵੇਰਵਾ ਲੋਕ ਗਾਥਾਵਾਂ ਅਤੇ ਲੋਕ ਗੀਤਾਂ ਵਿਚ ਵੀ ਮਿਲਦਾ ਹੈ। ਸਾਰਸ ਨੂੰ ਸਾਡੇ ਦੇਸ਼ ਵਿਚ ਪੂਰੀ ਸੁਰੱਖਿਆ ਦਿੱਤੀ ਗਈ ਹੈ। ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਨੁਸਾਰ ਐਕਟ ਦੀ ਸੂਚੀ ਚਾਰ ਵਿਚ ਰੱਖਿਆ ਗਿਆ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਬਾਲ ਜਗਤ ਵਿੱਚ ਹੋਰ
ਚਲਾਕ ਚਿੜੀ - ਬਾਲ ਕਹਾਣੀ

ਇਕ ਚਿੜੀ ਰੁੱਖ ’ਤੇ ਰਹਿੰਦੀ ਸੀ। ਉਸ ਨੇ ਉਸ ’ਤੇ ਸੋਹਣਾ ਜਿਹਾ ਆਲ੍ਹਣਾ ਪਾਇਆ ਹੋਇਆ ਸੀ। ਉਹ ਰੁੱਖ ਬਹੁਤ ਵੱਡਾ ਅਤੇ ਸੰਘਣਾ ਸੀ। ਉਸ ਦੇ ਪੱਤਿਆਂ ਦੀਆਂ ਕੋਮਲ ਪਪੀਸੀਆਂ ’ਤੇ ਬੈਠ ਕੇ ਚਿੜੀ ਨੂੰ ਬਹੁਤ ਚੰਗਾ ਲੱਗਦਾ। ਉਸ ਨੂੰ ਲੱਗਦਾ ਜਿਵੇਂ ਉਹ ਸਵਰਗ ਵਿਚ ਬੈਠੀ ਹੋਵੇ। ਉਸ ਨੂੰ ਧਰਤੀ ’ਤੇ ਆਉਣਾ ਔਖਾ ਜਿਹਾ ਲੱਗਦਾ। ਜਦੋਂ ਉਹ ਚੋਗਾ ਚੁਗਣ ਜਾਂਦੀ ਤਾਂ ਆਪਣੇ ਆਲ੍ਹਣੇ ਵਿਚ ਵੜਨ ਤੋਂ ਪਹਿਲਾਂ ਪੈਰ ਧੋਂਦੀ। ਉਸ ਨੂੰ ਮਿੱਟੀ ਤੋਂ ਬਹੁਤ ਨਫ਼ਰਤ ਸੀ। ਉਸ ਦਾ ਜੀਅ ਕਰਦਾ ਕਿ ਉਹ ਧਰਤੀ ’ਤੇ ਪੈਰ ਹੀ ਨਾ ਰੱਖੇ। ਉਹ ਧਰਤੀ ’ਤੇ ਨਾ ਜਾਣ ਦੀਆਂ ਸਕੀਮਾਂ ਸੋਚਦੀ ਰਹਿੰਦੀ। ਇਕ ਦਿਨ ਉਸ ਦੇ ਦਿਮਾਗ਼ ਵਿਚ ਖ਼ਿਆਲ ਆਇਆ ਕਿ ਕਿਉਂ ਨਾ ਇਹ ਕੰਮ ਦੂਜਿਆਂ ਤੋਂ ਕਰਵਾਇਆ ਜਾਵੇ। ਚੋਗਾ ਕੋਈ ਹੋਰ ਹੀ ਲੈ ਆਵੇ ਤੇ ਉਹ ਮੌਜ ਨਾਲ ਬੈਠੀ ਰਹੇ। ਇਹ ਸੋਚ ਕੇ ਉਹ ਅਗਲੀ ਸਵੇਰ ਜਲਦੀ ਉੱਠੀ ਅਤੇ ਟਾਹਣੀ ’ਤੇ ਬੈਠ ਕੇ ਗੀਤ ਗਾਉਣ ਲੱਗੀ।

ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ

ਲਾਲ ਸਿਰੀ ਪੋਚਰਡ ਪਰਵਾਸੀ ਮੁਰਗਾਬੀਆਂ ਵਿਚੋਂ ਇਕ ਖ਼ੂਬਸੂਰਤ ਮੁਰਗਾਬੀ ਹੈ। ਇਹ ਹੋਰ ਗੋਤਾਖੋਰ ਮੁਰਗਾਬੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਨੂੰ ਅੰਗਰੇਜ਼ੀ ਵਿਚ Red Crested Poachard ਅਤੇ ਹਿੰਦੀ ਵਿਚ ਲਾਲ ਸਿਰ ਪੋਚਰਡ ਕਹਿੰਦੇ ਹਨ। ਇਸ ਦਾ ਪ੍ਰਜਣਨ ਦਾ ਸਥਾਨ ਦੱਖਣੀ ਯੂਰੋਪ ਅਤੇ ਮੱਧ ਏਸ਼ੀਆ ਵਿਚ ਨੀਵੀਆਂ ਦਲਦਲੀ ਥਾਵਾਂ, ਝੀਲਾਂ ਆਦਿ ਹਨ। ਇਹ ਸਰਦੀਆਂ ਵਿਚ ਭਾਰਤੀ ਉਪ ਮਹਾਂਦੀਪ ਅਤੇ ਅਫ਼ਰੀਕਾ ਵਿਚ ਪਰਵਾਸ ਕਰਦੀਆਂ ਹਨ। ਨਰ ਦਾ ਸਿਰ ਸੰਤਰੇ ਵਰਗਾ ਗੋਲ ਹੁੰਦਾ ਹੈ, ਚੁੰਝ ਲਾਲ ਅਤੇ ਛਾਤੀ ਕਾਲੀ, ਸੱਜੇ ਖੱਬੇ ਦੋਵੇਂ ਪਾਸੋਂ ਚਿੱਟਾ, ਪੂਛ ਭੂਰੇ ਰੰਗ ਅਤੇ ਪਿੱਛੇ ਦੇ ਖੰਭ ਪੀਲੇਪਣ ਵਿਚ ਹੁੰਦੇ ਹਨ। ਮਾਦਾ ਮੁੱਖ ਤੌਰ ’ਤੇ ਫਿੱਕੇ ਭੂਰੇ ਰੰਗ ਦੀ ਹੁੰਦੀ ਹੈ। ਉਸ ਦੇ ਸਿਰ ’ਤੇ ਗੂੜ੍ਹਾ ਭੂਰਾ ਤਾਜ ਵਰਗਾ ਨਿਸ਼ਾਨ, ਚਿਹਰੇ ’ਤੇ ਚਿੱਟਾ ਰੰਗ ਚਮਕ ਮਾਰਦਾ ਹੈ ਅਤੇ ਚੁੰਝ ਲਾਲ ਹੁੰਦੀ ਹੈ।

ਲੋਪ ਹੋ ਰਿਹਾ ਬਾਜ਼ ਚੁੰਝਾ ਕੱਛੂਕੁੰਮਾ

ਬਾਜ਼ ਚੁੰਝਾ ਕੱਛੂਕੁੰਮਾ ਸਮੁੰਦਰੀ ਜੀਵ ਅੱਜ ਲੋਪ ਹੋਣ ਦੇ ਕੰਢੇ ’ਤੇ ਹੈ। ਇਸ ਨੂੰ ਅੰਗਰੇਜ਼ੀ ਵਿਚ Hawksbill sea turtle (ਹਾਕਸਬਿਲ ਸੀ ਟਰਟਲ) ਕਹਿੰਦੇ ਹਨ। ਇਸ ਦਾ ਮੂੰਹ ਬਾਜ਼ ਦੀ ਚੁੰਝ ਵਰਗਾ ਹੋਣ ਕਰਕੇ ਇਸ ਦਾ ਨਾਂ ਬਾਜ਼ ਚੁੰਝਾ ਕੱਛੂਕੁੰਮਾ ਪਿਆ ਹੈ। ਬਾਜ਼ ਚੁੰਝੇ ਸਮੁੰਦਰੀ ਕੱਛੂਕੁੰਮੇ ਦੀ ਵਿਸ਼ਾਲ ਸ਼੍ਰੇਣੀ ਹੁੰਦੀ ਹੈ ਜੋ ਮੁੱਖ ਤੌਰ ’ਤੇ ਭਾਰਤੀ, ਪ੍ਰਸ਼ਾਂਤ ਅਤੇ ਅੰਧ-ਮਹਾਂਸਾਗਰ ਦੇ ਗਰਮ ਦੇਸ਼ਾਂ ਵਿਚ ਪਾਈ ਜਾਂਦੀ ਹੈ। ਹਿੰਦ ਮਹਾਂਸਾਗਰ ਵਿਚ ਇਹ ਅਫ਼ਰੀਕਾ ਦੇ ਪੂਰਬੀ ਤੱਟ ਦੇ ਨਾਲ-ਨਾਲ ਮੈਡਗਾਸਕਰ ਅਤੇ ਆਸ ਪਾਸ ਦੇ ਟਾਪੂ ਸਮੂਹਾਂ ਦੇ ਸਮੁੰਦਰੀ ਅਤੇ ਸਮੁੱਚੇ ਦੱਖਣੀ ਏਸ਼ੀਆਈ ਤੱਟ ਦੇ ਨਾਲ ਫਰਾਂਸ ਦੀ ਖਾੜੀ, ਲਾਲ ਸਾਗਰ ਅਤੇ ਹਿੰਦ ਮਹਾਂਸਾਗਰ ਦੇ ਸਮੁੰਦਰੀ ਕੰਢੇ ਦੇ ਨਾਲ-ਨਾਲ ਆਮ ਵੇਖਣ ਨੂੰ ਮਿਲਦੇ ਹਨ। ਇਕ ਆਮ ਬਾਜ਼ ਚੁੰਝੇ ਸਮੁੰਦਰੀ ਕੱਛੂਕੁੰਮੇ ਦੀ ਲੰਬਾਈ ਆਮ ਤੌਰ ’ਤੇ ਇਕ ਮੀਟਰ (3 ਫੁੱਟ) ਤਕ ਹੁੰਦੀ ਹੈ। ਇਸ ਦਾ ਭਾਰ 80 ਕਿਲੋ ਦੇ ਲਗਪਗ ਹੁੰਦਾ ਹੈ। ਇਸਦਾ ਉਪਰਲਾ ਖੋਲ ਇਸਨੂੰ ਇਕ ਸੁੰਦਰ ਰੂਪ ਦਿੰਦਾ ਹੈ। ਇਸ ਦੇ ਖੋਲ ’ਤੇ ਰੰਗ-ਬਿਰੰਗੀਆਂ ਕਾਲੀਆਂ ਅਤੇ ਕਿਤੇ-ਕਿਤੇ ਹਲਕੀਆਂ ਤੇ ਗੂੜ੍ਹੀਆਂ, ਭੂਰੀਆਂ ਲਾਈਨਾਂ ਇਸ ਨੂੰ ਹੋਰ ਸੁੰਦਰ ਬਣਾਉਂਦੀਆਂ ਹਨ। ਬਾਜ਼ ਚੁੰਝੇ ਸਮੁੰਦਰੀ ਕੱਛੂਕੁੰਮੇ ਦੀਆਂ ਕਈ ਵਿਸ਼ੇਸ਼ਤਾਵਾਂ 

ਮਾਨਿਆ ਦੀ ਪੇਂਟਿੰਗ - ਬਾਲ ਕਹਾਣੀ

ਸਾਲਾਨਾ ਪੇਪਰ ਸ਼ੁਰੂ ਹੋ ਚੁੱਕੇ ਸਨ। ਛੇਵੀਂ ਜਮਾਤ ਵਿਚ ਪੜ੍ਹਦੀ ਮਾਨੀ ਨੇ ਸਾਰਾ ਦਿਨ ਬੜੀ ਮਿਹਨਤ ਨਾਲ ਆਪਣੇ ਹਿਸਾਬ ਦੇ ਪੇਪਰ ਦੀ ਤਿਆਰੀ ਕੀਤੀ। ਨਾਨੀ ਜੀ ਕੋਲੋਂ ਆਗਿਆ ਲੈ ਕੇ ਥੋੜ੍ਹਾ ਟੀਵੀ ਵੇਖਿਆ। ਦੇਰ ਸ਼ਾਮ ਅੰਮੀ ਦੇ ਆਉਣ ਤੋਂ ਪਹਿਲਾਂ ਉਹ ਆਪਣੀ ਨਾਨੀ ਜੀ ਦੇ ਕਮਰੇ ’ਚ ਆ ਗਈ।
ਨਾਨੀ ਜੀ ਨਾਲ ਲੇਟ ਦੋਵੇਂ ਹੱਸ ਹੱਸ ਗੱਲਾਂ ਕਰਨ ਲੱਗੀਆਂ। ਉਨ੍ਹਾਂ ਦੀ ਹਾਸੇ, ਠੱਠੇ ਵਾਲੀ ਕੋਈ ਗੱਲਬਾਤ ਚੱਲ ਰਹੀ ਸੀ ਕਿ ਉੱਤੋਂ ਮਾਨੀ ਦੀ ਅੰਮੀ ਆ ਗਈ। ਆਪਣੇ ਕੰਮ ਤੋਂ ਥੱਕੀ, ਟੁੱਟੀ ਆਈ ਅੰਮੀ ਨੇ ਬਿਨਾਂ ਕੁਝ ਪੁੱਛਿਆ, ਦੱਸਿਆਂ ਮਾਨੀ ਨੂੰ ਘੂਰਨਾ ਸ਼ੁਰੂ ਕਰ ਦਿੱਤਾ। ਉਹ ਹੱਸ, ਖੇਡ ਰਹੀ ਮਾਨੀ ਨੂੰ ਮੋਢੇ ਤੋਂ ਝੰਜੋੜ ਕੇ ਕਹਿਣ ਲੱਗੀ, ‘ਫਟਾਫਟ ਆਪਣੇ ਕਮਰੇ ਵਿਚ ਜਾਓ ਤੇ ਪੇਪਰ ਦੀ ਤਿਆਰੀ ਕਰੋ … ਸਾਨੂੰ ਹਰ ਪੇਪਰ ਵਿਚੋਂ ਪੂਰੇ ਸੌ ’ਚੋਂ ਸੌ ਨੰਬਰ ਚਾਹੀਦੇ ਨੇ…।’

ਹੁਸ਼ਿਆਰ ਹੋਣ ਦਾ ਮੰਤਰ -ਬਾਲ ਕਹਾਣੀ

ਲੇਖ਼ਕ  : ਪ੍ਰਿੰਸੀਪਲ ਵਿਜੈ ਕੁਮਾਰ, ਸੋਰਸ - ਇੰਟਰਨੇਟ
ਗਰਮੀ ਦੀਆਂ ਛੁੱਟੀਆਂ ਵਿਚ ਹਨੀ ਦੀ ਭੂਆ ਦਾ ਮੁੰਡਾ ਜਗਤਾਰ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਹਨੀ ਤੇ ਜਗਤਾਰ ਦੋਵੇਂ ਅੱਠਵੀਂ ਜਮਾਤ ਵਿਚ ਪੜ੍ਹਦੇ ਸਨ। ਹਨੀ ਨੇ ਇਕ ਦਿਨ ਜਗਤਾਰ ਨੂੰ ਪੁੱਛਿਆ, ‘ਜਗਤਾਰ ਤੂੰ ਛੁੱਟੀਆਂ ਦਾ ਕੰਮ ਮੁਕਾ ਲਿਆ ਹੈ?’

ਖੋਜੀ ਖਰਗੋਸ਼ - ਬਾਲ ਕਹਾਣੀ

ਲੇਖਕ :  ਕੁਲਵਿੰਦਰ ਕੌਸ਼ਲ , ਸੋਰਸ - ਇੰਟਰਨੇਟ 
ਜੰਗਲ ’ਚ ਇਕ ਅਜੀਬ ਬਿਮਾਰੀ ਫੈਲਣ ਨਾਲ ਜੰਗਲ ਦੇ ਬਹੁਤੇ ਜਾਨਵਰ ਬਿਮਾਰ ਹੋ ਗਏ ਤੇ ਕਈਆਂ ਦੀ ਮੌਤ ਹੋ ਗਈ। ਬਿਮਾਰੀ ਦੇ ਡਰ ਕਾਰਨ ਜਾਨਵਰ ਇਕੱਠੇ ਹੋ ਕੇ ਸ਼ੇਰ ਦੇ ਦਰਬਾਰ ’ਚ ਪਹੁੰਚ ਗਏ। ਸ਼ੇਰ ਨੇ ਆਪਣੀ ਪਰਜਾ ਦੀ ਹਾਲ ਦੁਹਾਈ ਸੁਣ ਕੇ ਪੁੱਛਿਆ ‘ਕੀ ਸਮੱਸਿਆ ਹੈ ?’

ਸ਼ਿਕਾਰੀ ਪੰਛੀ ਸ਼ਾਹੀਨ

ਲੇਖਕ :   ਗੁਰਮੀਤ ਸਿੰਘ , ਸੋਰਸ - ਇੰਟਰਨੇਟ   
ਸ਼ਾਹੀਨ ਇਕ ਛੋਟਾ ਅਤੇ ਸ਼ਕਤੀਸ਼ਾਲੀ ਦਿਖਾਈ ਦੇਣ ਵਾਲਾ ਸ਼ਿਕਾਰੀ ਪੰਛੀ ਹੈ, ਜਿਸ ਦਾ ਉਪਰਲਾ ਹਿੱਸਾ ਕਾਲੇ ਰੰਗ ਦਾ ਹੁੰਦਾ ਹੈ ਅਤੇ ਹੇਠਾਂ ਦਾ ਹਿੱਸਾ ਭੂਰਾ/ਬਦਾਮੀ ਹੈ। ਇਸ ਵਿਚ ਗੂੜ੍ਹੀਆਂ ਧਾਰੀਆਂ ਹੁੰਦੀਆਂ ਹਨ।
ਇਸਨੂੰ ਪੰਜਾਬੀ ਵਿਚ ਸ਼ਾਹੀਨ, ਹਿੰਦੀ ਵਿਚ ਸ਼ਾਹੀਨ ਕੂਹੀ ਅਤੇ ਅੰਗਰੇਜ਼ੀ ਵਿਚ Shaheen Falcon or Falco peregrinus peregrinator ਕਹਿੰਦੇ ਹਨ।
ਸ਼ਾਹੀਨ ਦੀ ਲੰਬਾਈ 380 ਤੋਂ 440 ਮਿਲੀਮੀਟਰ ਹੁੰਦੀ ਹੈ। ਮਾਦਾ ਸ਼ਾਹੀਨ ਨਰ ਨਾਲੋਂ ਵੱਡੀ ਹੁੰਦੀ ਹੈ। ਨਰ ਸ਼ਾਹੀਨ ਪੰਛੀ ਘਰੇਲੂ ਕਾਂ ਦੇ ਆਕਾਰ ਜਿਨ੍ਹਾਂ ਹੁੰਦਾ ਹੈ। ਸ਼ਾਹੀਨ ਦੱਖਣੀ ਏਸ਼ੀਆ ਵਿਚ ਭਾਰਤ ਤੋਂ ਲੈ ਕੇ ਪਾਕਿਸਤਾਨ, ਪੂਰਬ ਵਿਚ ਬੰਗਲਾ ਦੇਸ਼ ਅਤੇ ਕੇਂਦਰੀ ਅਤੇ ਦੱਖਣ-ਪੂਰਬੀ ਚੀਨ ਅਤੇ ਉੱਤਰੀ ਮਿਆਂਮਾਰ ਵਿਚ ਮਿਲਦਾ ਹੈ।

ਡਾਕਟਰ ਹਾਥੀਬਾਲ ਕਹਾਣੀ

ਲੇਖਕ : ਗੁਰਪ੍ਰੀਤ ਕੌਰ ਧਾਲੀਵਾਲ, ਸੋਰਸ : ਇੰਟਰਨੇਟ 
ਇਕ ਵਾਰ ਦੀ ਗੱਲ ਹੈ ਕਿ ਇਕ ਹਾਥੀ ਨੂੰ ਡਾਕਟਰ ਬਣਨ ਦਾ ਸ਼ੌਕ ਚੜ੍ਹਿਆ। ਉਸ ਨੇ ਇੱਧਰੋਂ-ਉੱਧਰੋਂ ਪੁੱਛ-ਗਿੱਛ ਕੇ ਦੋ ਚਾਰ ਦਵਾਈਆਂ ਬਾਰੇ ਜਾਣਕਾਰੀ ਹਾਸਲ ਕਰ ਲਈ ਅਤੇ ਜੜ੍ਹੀਆਂ-ਬੂਟੀਆਂ ਨਾਲ ਦਵਾਈਆਂ ਬਣਾ ਕੇ ਸ਼ੀਸ਼ੀਆਂ ਵਿਚ ਪਾ ਕੇ ਸਜਾ ਲਈਆਂ।

ਨੌਂ ਰੰਗਾਂ ਨਾਲ ਸ਼ਿੰਗਾਰਿਆ ਪੰਛੀ ਨੌਰੰਗਾ

ਲੇਖਕ :  ਗੁਰਮੀਤ ਸਿੰਘ , ਸੋਰਸ : ਇੰਟਰਨੇਟ 
ਕੁਦਰਤ ਨੇ ਆਪਣੇ ਨੌਂ ਰੰਗਾਂ ਨਾਲ ਪੰਛੀ ਨੌਰੰਗਾ ਨੂੰ ਸ਼ਿੰਗਾਰਿਆ ਹੋਇਆ ਹੈ। ਇਸ ਕਾਰਨ ਇਸ ਦਾ ਨਾਂ ਨੌਰੰਗਾ ਪਿਆ, ਜਿਸਨੂੰ ਅੰਗਰੇਜ਼ੀ ਵਿਚ 9ndian Pitta ਅਤੇ ਹਿੰਦੀ ਵਿਚ ਨਵਰੰਗ ਕਹਿੰਦੇ ਹਨ। ਇਹ ਪੰਛੀ ਜ਼ਿਆਦਾ ਵਣ ਰਕਬੇ ’ਤੇ ਨਿਰਭਰ ਨਹੀਂ ਰਹਿੰਦਾ ਬਲਕਿ ਜ਼ਮੀਨ ’ਤੇ ਡਿੱਗੇ ਸੁੱਕੇ ਪੱਤਿਆਂ ਨੂੰ ਚੁੱਕ ਕੇ ਉਨ੍ਹਾਂ ਹੇਠਾਂ ਛੁਪੇ ਕੀੜੇ-ਮਕੌੜਿਆਂ ਨੂੰ ਖਾਂਦਾ ਹੈ। ਨੌਰੰਗਾ ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਨੇਪਾਲ ਅਤੇ ਸ੍ਰੀਲੰਕਾ ਵਿਚ ਮਿਲਦਾ ਹੈ, ਪਰ ਇਹ ਪ੍ਰਜਣਨ ਜੰਮੂ ਅਤੇ ਕਸ਼ਮੀਰ,

ਉੱਡਦੇ ਹੋਏ ਗਾਉਣ ਵਾਲੀ ਟੋਪ ਚਿੜੀ

ਇਸ ਪੰਛੀ ਨੂੰ ਅਸੀਂ ਪੰਜਾਬੀ ਵਿਚ ਟੋਪ ਚਿੜੀ ਜਾਂ ਕਈ ਥਾਵਾਂ ’ਤੇ ਬੋਦਲ, ਚੰਡੋਲ ਜਾਂ ਚੰਡੂਲ ਵੀ ਕੰਹਿਦੇ ਹਾਂ। ਅੰਗਰੇਜ਼ੀ ਵਿਚ ਇਸ ਨੂੰ ‘ਕਰੈਸ਼ਟਡ ਲਾਰਕ’ ਤੇ ਹਿੰਦੀ ਵਿਚ ਭਾਰਵਦਾਜ ਤੇ ਲਵਾ ਵੀ ਕਹਿੰਦੇ ਹਾਂ। ਇਹ ਪਰਵਾਸੀ ਪੰਛੀ ਨਹੀਂ ਹੈ। ਇਹ ਜ਼ਿਆਦਾਤਰ ਯੁਰੇਸ਼ੀਆ, ਪੁਰਤਗਾਲ ਤੋਂ ਉੱਤਰ-ਪੂਰਬੀ ਚੀਨ, ਭਾਰਤ ਅਤੇ ਨਾਈਜ਼ੀਰੀਆ ਵਿਚ ਮਿਲਦਾ ਹੈ। ਟੋਪ ਚਿੜੀ ਆਪਣੀਆਂ 81 ਵੱਖ-ਵੱਖ ਕਿਸਮਾਂ ਦੇ ਪੰਛੀਆਂ ਤੋਂ ਭਿੰਨ ਹੈ।
ਇਹ ਖੁੱਲ੍ਹੇ, ਸੁੱਕੇ ਮੈਦਾਨਾਂ ਤੇ ਖੇਤਾਂ ਵਿਚ ਮਿਲਣ ਵਾਲਾ ਆਮ ਪੰਛੀ ਹੈ ਜੋ ਅਕਸਰ ਸੜਕਾਂ ਜਾਂ ਜਿੱਥੇ ਬੀਜ ਆਦਿ ਪਏ ਹੋਣ, ਉੱਥੇ ਵੇਖਿਆ ਜਾ ਸਕਦਾ ਹੈ। ਇਸ ਨੂੰ ਕਈ ਵਾਰ ਖੇਤੀਬਾੜੀ ਦੇ ਖੇਤਰਾਂ ਅਤੇ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਖੈਤਾਨਾਂ ਵਿਚ ਵੀ ਵੇਖਿਆ ਗਿਆ ਹੈ। ਇਸ ਦੀ ਉੱਚਾਈ 17 ਸੈਂਟੀਮੀਟਰ ਅਤੇ ਭਾਰ 37 ਅਤੇ 55 ਗ੍ਰਾਮ ਤਕ ਹੁੰਦਾ ਹੈ। ਇਹ ਛੋਟਾ ਤੇ ਭੂਰਾ ਪੰਛੀ ਹੈ। ਇਸ ਦਾ ਰੰਗ ਉੱਪਰੋਂ ਮਟਿਆਲਾ ਅਤੇ ਗੂੜ੍ਹੀਆਂ ਭੂਰੀਆਂ ਧਾਰੀਆਂ ਅਤੇ ਹੇਠਲੇ ਹਿੱਸੇ ਦਾ ਰੰਗ ਹਲਕਾ ਰੇਤ ਰੰਗਾ ਹੁੰਦਾ ਹੈ। ਇਸਦੀ ਛਾਤੀ ’ਤੇ ਬਦਾਮੀ ਧਾਰੀਆਂ ਹੁੰਦੀਆਂ ਹਨ। ਨਰ ਅਤੇ ਮਾਦਾ ਟੋਪ ਚਿੜੀ ਵਿਚ ਕੋਈ ਅੰਤਰ ਵਿਖਾਈ ਨਹੀਂ ਦਿੰਦਾ।

ਆਓ ਜਾਣੀਏ ਸੂਰਜੀ ਪਰਿਵਾਰ ਦੇ ਸਭ ਤੋਂ ਵੱਡੇ ਗ੍ਰਹਿ 'ਬ੍ਰਹਸਪਤੀ' ਬਾਰੇ

ਪਿਆਰੇ ਬੱਚਿਓ, ਸੂਰਜ ਕੋਲ ਸਾਡੀ ਪਿ੍ਥਵੀ ਜਿਹੀਆਂ 8 ਹੋਰ ਧਰਤੀਆਂ ਹਨ | ਇਨ੍ਹਾਂ ਨੂੰ ਗ੍ਰਹਿ ਕਿਹਾ ਜਾਂਦਾ ਹੈ | ਇਹ 9 ਧਰਤੀਆਂ ਹਮੇਸ਼ਾ ਸੂਰਜ ਦੁਆਲੇ ਪਰਿਕਰਮਾ ਕਰਦੀਆਂ ਰਹਿੰਦੀਆਂ ਹਨ | ਇਨ੍ਹਾਂ ਧਰਤੀਆਂ ਵਿਚ ਸਭ ਤੋਂ ਵੱਡੀ ਧਰਤੀ ਅਰਥਾਤ ਗ੍ਰਹਿ ਦਾ ਨਾਂਅ ਹੈ 'ਬ੍ਰਹਸਪਤੀ' | ਇਸ ਦਾ ਵਿਆਸ ਧਰਤੀ ਤੋਂ 11 ਗੁਣਾ ਵੱਡਾ ਹੈ | ਹਰ ਰੋਜ਼ 50 ਕਿਲੋਮੀਟਰ ਚੱਲਣ ਵਾਲਾ ਮਨੱੁਖ ਪਿ੍ਥਵੀ ਦੁਆਲੇ ਇਕ ਗੇੜਾ 800 ਦਿਨਾਂ ਵਿਚ ਪੂਰਾ ਕਰ ਸਕਦਾ ਹੈ ਪਰ ਬ੍ਰਹਸਪਤੀ ਦੁਆਲੇ ਚੱਕਰ ਲਗਾਉਣ ਲਈ ਉਸ ਨੂੰ 24 ਸਾਲ ਲੱਗਣਗੇ |

ਪੰਛੀ ਪਰਵਾਸ ਕਿਉਂ ਕਰਦੇ ਹਨ?

ਹਰ ਸਾਲ ਸਰਦੀ ਸ਼ੁਰੂ ਹੁੰਦਿਆਂ ਹੀ ਜਲਗਾਹਾਂ ਆਦਿ ਦੇ ਆਸ ਪਾਸ ਪੰਛੀਆਂ ਦੀਆਂ ਕਈ ਨਵੀਆਂ ਪ੍ਰਜਾਤੀਆਂ ਵਿਖਾਈ ਦੇਣ ਲੱਗਦੀਆਂ ਹਨ। ਸਰਦੀ ਖ਼ਤਮ ਹੁੰਦਿਆਂ ਹੀ ਇਹ ਵਾਪਸ ਆਪਣੇ ਪੁਰਾਣੇ ਟਿਕਾਣਿਆਂ ’ਤੇ ਚਲੇ ਜਾਂਦੇ ਹਨ। ਇਹ ਸਾਰੇ ਪਰਵਾਸੀ ਪੰਛੀ ਹੁੰਦੇ ਹਨ ਜਿਹੜੇ ਬਹੁਤ ਦੂਰੋਂ ਕੁਝ ਸਮੇਂ ਲਈ ਇੱਥੇ ਆਏ ਹੁੰਦੇ ਹਨ। ਇਨ੍ਹਾਂ ਨੂੰ ਵੇਖ ਕੇ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਕਿਹੜੇ ਕਾਰਨ ਹਨ,ਜਿਨ੍ਹਾਂ ਕਰਕੇ ਇਹ ਪੰਛੀ ਆਪਣਾ ਮੂਲ ਨਿਵਾਸ ਛੱਡ ਕੇ ਦੂਰ ਦੁਰਾਡੇ ਪ੍ਰਦੇਸ਼ਾਂ ਵਿਚ ਆਉਂਦੇ ਹਨ? ਇਨ੍ਹਾਂ ਪੰਛੀਆਂ ਦਾ ਪਰਵਾਸ ਸਰਦੀ ਵਿਚ ਬਹੁਤ ਜ਼ਿਆਦਾ ਠੰਢੇ ਖੇਤਰਾਂ ਤੋਂ ਘੱਟ ਠੰਢੇ ਖੇਤਰਾਂ ਵੱਲ ਹੁੰਦਾ ਹੈ। ਆਪਣੇ ਮੂਲ ਨਿਵਾਸ ਵਾਲੇ ਖੇਤਰਾਂ ਵਿਚ ਮੌਸਮ ਠੀਕ ਹੋਣ ’ਤੇ ਇਹ ਵਾਪਸ ਚਲੇ ਜਾਂਦੇ ਹਨ।

ਜਿਹਾ ਬੀਜੋਗੇ ਤਿਹਾ ਵੱਢੋਗੇ

ਜੰਗਲ ਬਹੁਤ ਵੱਡਾ ਸੀ। ਉਸ ਵਿਚ ਤਰ੍ਹਾਂ-ਤਰ੍ਹਾਂ ਦੇ ਪੰਛੀ ਅਤੇ ਜਾਨਵਰ ਰਹਿੰਦੇ ਸਨ। ਜੰਗਲ ਵਿਚਕਾਰ ਬੋਹੜ ਦਾ ਵੱਡਾ ਦਰੱਖਤ ਸੀ। ਦਰੱਖਤ ਦੇ ਉੱਪਰ ਬਹੁਤ ਸਾਰੇ ਪੰਛੀਆਂ ਦੇ ਆਲ੍ਹਣੇ ਸਨ। ਸਾਰੇ ਪੰਛੀ ਇਕ ਦੂਜੇ ਨਾਲ ਮਿਲਵਰਤਨ ਦੀ ਭਾਵਨਾ ਨਾਲ ਰਹਿੰਦੇ ਸਨ। ਉਨ੍ਹਾਂ ਪੰਛੀਆਂ ਵਿਚੋਂ ਇਕ ਚਿੜੀ ਬਹੁਤ ਘੁਮੰਡੀ ਸੀ, ਉਹ ਪੰਛੀਆਂ ਨੂੰ ਆਪਸ ਵਿਚ ਪਿਆਰ ਨਾਲ ਰਹਿੰਦਾ ਵੇਖ ਕੇ ਬਹੁਤ ਸੜਦੀ ਸੀ। ਨਿੱਕੀ-ਨਿੱਕੀ ਗੱਲ ’ਤੇ ਉਹ ਦੂਜੇ ਪੰਛੀਆਂ ਨਾਲ ਲੜ ਪੈਂਦੀ ਸੀ। ਹੁਣ ਤਾਂ ਉਸਨੇ ਪੰਛੀਆਂ ਨੂੰ ਬੁਲਾਉਣਾ ਹੀ ਛੱਡ ਦਿੱਤਾ ਸੀ। ਪੰਛੀਆਂ ਨੇ ਉਸਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਆਪਸ ਵਿਚ ਰਲ-ਮਿਲ ਕੇ ਰਹਿਣਾ ਚਾਹੀਦਾ ਹੈ। ਜੇਕਰ ਮੁਸੀਬਤ ਸਮੇਂ ਅਸੀਂ ਇਕੱਠੇ ਰਹਾਂਗੇ ਤਾਂ ਹੀ ਉਸਦਾ ਟਾਕਰਾ ਕਰ ਸਕਾਂਗੇ। ਪਰ ਚਿੜੀ ਟੱਸ ਤੋਂ ਮੱਸ ਨਾ ਹੋਈ। ਇਸ ਤਰ੍ਹਾਂ ਨਿੱਤ ਦਾ ਕਲੇਸ਼ ਵਧਣ ਲੱਗਾ। ਇਸ ਲਈ ਚਿੜੀ ਨੇ ਆਪਣਾ ਆਲ੍ਹਣਾ ਨਾਲ ਦੇ ਰੁੱਖ ’ਤੇ ਪਾ ਲਿਆ। ਜਦੋਂ ਬੋਹੜ ਉੱਪਰ ਰਹਿ ਰਹੇ ਪੰਛੀਆਂ ਦੇ ਹਾਸੇ-ਠੱਠੇ ਦੀਆਂ ਆਵਾਜ਼ਾਂ ਉਸਦੇ ਕੰਨੀ ਪੈਂਦੀਆਂ ਤਾਂ ਉਹ ਸੜ ਜਾਂਦੀ। ਹੁਣ ਉਹ ਦੂਜੇ ਪੰਛੀਆਂ ਨੂੰ ਦੁਖੀ ਕਰਨਾ ਚਾਹੁੰਦੀ ਸੀ, ਇਸ ਲਈ ਉਹ ਸਾਰਾ ਦਿਨ ਸਕੀਮਾਂ ਘੜਦੀ ਰਹਿੰਦੀ, ਪਰ ਛੋਟੀ ਹੋਣ ਕਰਕੇ ਉਸਦੀ ਕੋਈ ਵਾਹ ਨਾ ਚੱਲਦੀ।

ਕੀ ਹੈ ਓਜ਼ੋਨ ਪੱਟੀ ?

ਬੱਚਿਓ! ਸਾਡਾ ਸੂਰਜ ਵੱਡੀ ਮਾਤਰਾ ਵਿਚ ਪਰਾਬੈਂਗਣੀ ਕਿਰਨਾਂ ਪੈਦਾ ਕਰਦਾ ਹੈ। ਇਹ ਕਿਰਨਾਂ ਸਮਤਾਪ ਮੰਡਲ ਵਿਚ ਆਕਸੀਜਨ ਦੇ ਅਣੂ ਨੂੰ ਦੋ ਆਕਸੀਜਨ ਦੇ ਪ੍ਰਮਾਣੂਆਂ ਵਿਚ ਤੋੜ ਦਿੰਦੀਆਂ ਹਨ। ਇਹ ਪ੍ਰਮਾਣੂ ਕਿਰਿਆਸ਼ੀਲ ਹੁੰਦੇ ਹਨ ਜੋ ਆਕਸੀਜਨ ਦੇ ਅਣੂ ਨਾਲ ਮਿਲ ਕੇ ਓਜ਼ੋਨ ਗੈਸ ਬਣਾਉਂਦੇ ਹਨ। ਇਹ ਗੈਸ 16 ਤੋਂ 50 ਕਿਲੋਮੀਟਰ ਤਕ ਫੈਲੀ ਹੋਈ ਹੈ। ਇਸ ਗੈਸ ਦੀ ਪਰਤ ਨੂੰ ਓਜ਼ੋਨ ਪੱਟੀ ਕਹਿੰਦੇ ਹਨ। ਇਸਦਾ ਸੂਤਰ o3 ਹੈ। ਓਜ਼ੋਨ ਅਣੂ ਵਿਚ ਆਕਸੀਜਨ ਦੇ ਤਿੰਨ ਪ੍ਰਮਾਣੂ ਹੁੰਦੇ ਹਨ ਜਿਸਦੇ ਗੁਣ ਆਕਸੀਜਨ ਤੋਂ ਵੱਖਰੇ ਹੁੰਦੇ ਹਨ।

ਹੁਸ਼ਿਆਰ ਚਿੰਕੂ : ਬਾਲ ਕਹਾਣੀ

ਚਿੰਕੂ ਗਿੱਦੜ ਆਰਾਮ ਪ੍ਰਸਤ ਸੀ। ਉਹ ਕੰਮ ਵੱਲ ਘੱਟ ਹੀ ਧਿਆਨ ਦਿੰਦਾ, ਪਰ ਆਰਾਮ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦਾ ਸੀ। ਆਮ ਦਿਨਾਂ ਦੇ ਮੁਕਾਬਲੇ ਬਰਸਾਤ, ਜ਼ਿਆਦਾ ਗਰਮੀ ਤੇ ਜ਼ਿਆਦਾ ਸਰਦੀ ਵਾਲੇ ਦਿਨਾਂ ਵਿਚ ਤਾਂ ਉਹ ਸਾਰਾ-ਸਾਰਾ ਦਿਨ ਸੁੱਤਾ ਪਿਆ ਰਹਿੰਦਾ। ਉਸ ਦੇ ਸਭ ਦੋਸਤਾਂ ਨੂੰ ਉਸਦੀ ਇਸ ਆਦਤ ਬਾਰੇ ਪਤਾ ਸੀ। ਉਸਦੀ ਪਤਨੀ ਰੱਖੀ ਉਸਨੂੰ ਹਮੇਸ਼ਾਂ ਚੰਗਾ ਬਣਨ ਲਈ ਪ੍ਰੇਰਿਤ ਕਰਦੀ, ਪਰ ਚਿੰਕੂ ਅੱਗੋਂ ਜਵਾਬ ਦਿੰਦਾ, ‘ਰੱਖੀ, ਤੂੰ ਹੀ ਚੰਗੀ ਬਣ ਜਾ, ਮੈਨੂੰ ਖ਼ੁਸ਼ੀ ਹੋਵੇਗੀ, ਮੈਂ ਦੱਸ ਭਲਾ ਹੁਣ ਕੀ ਕਰਨਾ ਚੰਗਾ ਬਣ ਕੇ।’ ਰੱਖੀ ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਚੁੱਪ ਹੋ ਜਾਂਦੀ, ਪਰ ਉਹ ਆਪਣੇ ਬੱਚਿਆਂ ਦਾ ਵਾਸਤਾ ਜ਼ਰੂਰ ਪਾਉਂਦੀ ਕਿ ਉਨ੍ਹਾਂ ਦੇ ਬੱਚੇ ਵੀ ਆਪਣੇ ਪਿਤਾ ਵਾਂਗ ਆਲਸੀ ਨਾ ਬਣ ਜਾਣ।

ਪੰਛੀਆਂ ਦੀ ਸੈਰਗਾਹ

ਹਰੀਕੇ ਪੱਤਣ ਵਿਖੇ ਅੱਜਕੱਲ੍ਹ ਰੰਗ-ਬਿਰੰਗੇ ਤੇ ਵਿਲਖੱਣ ਪੰਛੀ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਦੀਆਂ ਅਠਖੇਲੀਆਂ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ। ਦਰਅਸਲ, ਹਰੀਕੇ ਪੱਤਣ ਪੰਛੀਆਂ ਦੀ ਅਜਿਹੀ ਸੈਰਗਾਹ ਹੈ ਜਿੱਥੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਉਹ ਇੱਥੇ ਸਰਦੀਆਂ ਕੱਟਣ ਆਉਂਦੇ ਹਨ। ਸਰਦੀ ਦੀ ਰੁੱਤ ਸ਼ੁਰੂ ਹੋਣ ’ਤੇ ਹੀ ਯੂਰੋਪੀਅਨ ਦੇਸ਼ਾਂ, ਰੂਸ, ਸਾਇਬੇਰੀਆ ਆਦਿ ਵਰਗੇ ਠੰਢੇ ਖੇਤਰਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਪਰਵਾਸੀ ਪੰਛੀ ਇੱਥੇ ਪੁੱਜਦੇ ਹਨ।

ਅੰਡੇ ਤੋਂ ਪਹਿਲਾਂ ਮੁਰਗੀ ਆਈ

ਬੱਚਿਓ! ਲੋਕਾਂ ਵਿਚ ਇਹ ਬਹਿਸ ਅਕਸਰ ਹੁੰਦੀ ਹੈ ਕਿ ਅੰਡਾ ਪਹਿਲਾਂ ਆਇਆ ਜਾਂ ਮੁਰਗੀ। ਮੁਰਗੀ ਕਿਸੇ ਅੰਡੇ ਤੋਂ ਹੀ ਨਿਕਲੀ ਹੋਵੇਗੀ, ਇਸ ਲਈ ਅੰਡਾ ਪਹਿਲਾਂ ਆਇਆ ਹੈ। ਅੰਡਾ ਕਿੱਥੋਂ ਆਇਆ? ਇਸਨੂੰ ਮੁਰਗੀ ਨੇ ਦਿੱਤਾ ਹੋਵੇਗਾ, ਇਸ ਲਈ ਮੁਰਗੀ ਪਹਿਲਾਂ ਆਈ ਹੈ।

ਚੋਰ ਨਹੀਂ ਹੈ ਚੋਰ ਬਗਲਾ

ਕਈ ਵਾਰੀ ਸਾਡੇ ਵੱਲੋਂ ਪੰਛੀਆਂ ਨੂੰ ਇਹੋ ਜਿਹੇ ਨਾਂ ਦੇ ਦਿੱਤੇ ਜਾਂਦੇ ਹਨ ਜਿਹੜੇ ਉਨ੍ਹਾਂ ਕਾਰਨ ਬਦਨਾਮ ਹੋ ਜਾਂਦੇ ਹਨ। ਇਨ੍ਹਾਂ ਵਿਚ ‘ਚੋਰ ਬਗਲਾ’ ਵੀ ਇਕ ਹੈ। ਇਸ ਨੂੰ ਹਿੰਦੀ ਵਿਚ ‘ਰਾਤ ਬਗਲਾ’ ਅਤੇ ਅੰਗਰੇਜ਼ੀ ਵਿਚ ‘ਨਾਈਟ ਹੈਰਨ’ ਕਿਹਾ ਜਾਂਦਾ ਹੈ। ਇਸਨੂੰ ਚੋਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਰਾਤ ਨੂੰ ਸ਼ਿਕਾਰ ਕਰਦਾ ਹੈ। ਹੋਰ ਬਹੁਤ ਸਾਰੇ ਜੀਵ ਜਿਵੇਂ ਉੱਲੂ, ਬਿੱਲੀ, ਗਿੱਦੜ ਅਤੇ ਸ਼ੇਰ ਵੀ ਤਾਂ ਰਾਤ ਨੂੰ ਸ਼ਿਕਾਰ ਕਰਦੇ ਹਨ, ਪਰ ਇਸ ਦਾ ਨਾਂ ਅਸੀਂ ਚੋਰ ਬਗਲਾ ਰੱਖ ਦਿੱਤਾ।

ਪੰਛੀਆਂ ਦੀ ਸੈਰਗਾਹ

ਹਰੀਕੇ ਪੱਤਣ ਵਿਖੇ ਅੱਜਕੱਲ੍ਹ ਰੰਗ-ਬਿਰੰਗੇ ਤੇ ਵਿਲਖੱਣ ਪੰਛੀ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਦੀਆਂ ਅਠਖੇਲੀਆਂ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ। ਦਰਅਸਲ, ਹਰੀਕੇ ਪੱਤਣ ਪੰਛੀਆਂ ਦੀ ਅਜਿਹੀ ਸੈਰਗਾਹ ਹੈ ਜਿੱਥੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਉਹ ਇੱਥੇ ਸਰਦੀਆਂ ਕੱਟਣ ਆਉਂਦੇ ਹਨ। ਸਰਦੀ ਦੀ ਰੁੱਤ ਸ਼ੁਰੂ ਹੋਣ ’ਤੇ ਹੀ ਯੂਰੋਪੀਅਨ ਦੇਸ਼ਾਂ, ਰੂਸ, ਸਾਇਬੇਰੀਆ ਆਦਿ ਵਰਗੇ ਠੰਢੇ ਖੇਤਰਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਪਰਵਾਸੀ ਪੰਛੀ ਇੱਥੇ ਪੁੱਜਦੇ ਹਨ।

ਤੱਕਲਿਆਂ ਵਾਲੀ ਸੇਹ

ਸੇਹ ਕੁਤਰਨ ਵਾਲੇ ਜੀਵਾਂ ਵਿਚ ਆਉਂਦੀ ਹੈ। ਸੇਹ ਦਾ ਛੋਟਾ ਚਿਹਰਾ, ਛੋਟੇ ਕੰਨ, ਛੋਟੀਆਂ ਲੱਤਾਂ ਅਤੇ ਇਕ ਮੋਟੀ ਅਤੇ ਛੋਟੀ ਪੂਛ ਹੁੰਦੀ ਹੈ। ਇਸ ਦੇ ਪੱਧਰੇ ਪੈਰ ’ਤੇ ਤਿੱਖੇ, ਪਰ ਗੋਲ ਨਹੁੰ ਹੁੰਦੇ ਹਨ ਜੋ ਕੁਦਰਤ ਨੇ ਇਸ ਤਰ੍ਹਾਂ ਬਣਾਏ ਹੁੰਦੇ ਹਨ ਕਿ ਇਹ ਰੁੱਖਾਂ ’ਤੇ ਵੀ ਚੜ੍ਹ ਸਕਦੀ ਹੈ। ਸੇਹ ਦੀ ਨਜ਼ਰ ਤੇਜ਼ ਨਹੀਂ ਹੁੰਦੀ, ਉਹ ਜ਼ਿਆਦਾ ਸੁੰਘ ਕੇ ਹੀ ਆਪਣਾ ਕੰਮ ਕਰਦੀ ਹੈ।
ਇਸਦਾ ਨੱਕ, ਲੱਤਾਂ ਅਤੇ ਸਰੀਰ ਦਾ ਹੇਠਲਾ ਹਿੱਸਾ ਹੀ ਅਸੁਰੱਖਿਅਤ ਰਹਿੰਦੇ ਹਨ, ਅੱਖਾਂ ਦੇ ਭਰਵਟਿਆਂ ਤੋਂ ਲੈ ਕੇ ਪੂਛ ਤਕ ਬਾਕੀ ਦੇ ਸਰੀਰ ਨੂੰ ਤਿੱਖੇ ਤੱਕਲਿਆਂ ਨਾਲ ਢਕਿਆ ਹੁੰਦਾ ਹੈ। ਸਭ ਤੋਂ ਲੰਬੇ, ਵੱਡੇ ਅਤੇ ਬਹੁਤ ਸਾਰੇ ਤੱਕਲੇ ਪਿੱਠ ਅਤੇ ਪੂਛ ’ਤੇ ਮਿਲਦੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0085206494
Copyright © 2019, Panjabi Times. All rights reserved. Website Designed by Mozart Infotech