ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਹਾਕੀ: ਭਾਰਤ ਨੇ ਵਿਸ਼ਵ ਚੈਂਪੀਅਨ ਨੂੰ ਉਸਦੇ ਘਰ ’ਚ ਹਰਾਇਆ

October 02, 2019 04:10 PM

ਐਂਟਵਰਪ (ਬੈਲਜੀਅਮ ,1 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )   ਭਾਰਤੀ ਪੁਰਸ਼ ਹਾਕੀ ਟੀਮ ਨੇ ਵਿਸ਼ਵ ਅਤੇ ਯੂਰੋਪੀ ਚੈਂਪੀਅਨ ਬੈਲਜੀਅਮ ਨੂੰ ਹਰਾ ਕੇ ਅੱਜ ਇੱਥੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਅਮਿਤ ਰੋਹਿਦਾਸ (ਦਸਵੇਂ ਮਿੰਟ) ਅਤੇ ਸਿਮਰਨਜੀਤ ਸਿੰਘ (52ਵੇਂ ਮਿੰਟ) ਨੇ ਵਿਸ਼ਵ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਕਾਬਜ਼ ਟੀਮ ਲਈ ਗੋਲ ਕੀਤੇ।
ਵਿਸ਼ਵ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਕਾਬਜ਼ ਬੈਲਜੀਅਮ ਲਈ ਇਕਲੌਤਾ ਗੋਲ ਫੈਲਿਕਸ ਡੇਨਯਰ ਨੇ ਮੈਚ ਦੇ 33ਵੇਂ ਮਿੰਟ ਵਿੱਚ ਕੀਤਾ। ਪਿਛਲੇ ਮੈਚ ਵਿੱਚ ਸਪੇਨ ਨੂੰ 5-1 ਨਾਲ ਹਰਾਉਣ ਵਾਲੀ ਭਾਰਤੀ ਟੀਮ ਮੈਚ ਦੇ ਸ਼ੁਰੂ ਵਿੱਚ ਹੀ ਲੈਅ ਵਿੱਚ ਲੱਗ ਰਹੀ ਸੀ। ਟੀਮ ਨੂੰ ਮੁਕਾਬਲੇ ਦੇ ਦਸਵੇਂ ਮਿੰਟ ਵਿੱਚ ਹੀ ਪੈਨਲਟੀ ਮਿਲੀ, ਜਿਸ ਨੂੰ ਰੋਹਿਦਾਸ ਨੇ ਗੋਲ ਵਿੱਚ ਬਦਲ ਕੇ ਭਾਰਤ ਦਾ ਖਾਤਾ ਖੋਲ੍ਹਿਆ।
ਬੈਲਜੀਅਮ ਦੀ ਟੀਮ ਨੇ ਇਸ ਮਗਰੋਂ ਜਵਾਬੀ ਹਮਲਾ ਤੇਜ਼ ਕਰਨ ਦੇ ਨਾਲ ਭਾਰਤੀ ਹਮਿਲਆਂ ਨੂੰ ਵੀ ਰੋਕਣ ’ਤੇ ਧਿਆਨ ਦਿੱਤਾ। ਇਸ ਦੌਰਾਨ ਭਾਰਤੀ ਡਿਫੈਂਸ ਅਤੇ ਮਾਹਿਰ ਗੋਲਚੀ ਪੀਆਰ ਸ੍ਰੀਜੇਸ਼ ਦੇ ਸ਼ਾਨਦਾਰ ਬਚਾਅ ਨਾਲ ਮੈਚ ਦੇ ਪਹਿਲੇ ਕੁਆਰਟਰ ਵਿੱਚ ਬੈਲਜੀਅਮ ਦੀ ਟੀਮ ਕੋਈ ਗੋਲ ਨਹੀਂ ਕਰ ਸਕੀ।
ਪਹਿਲੇ ਕੁਆਰਟਰ ਦੀ ਤਰ੍ਹਾਂ ਦੂਜੇ ਕੁਆਰਟਰ ਦੇ ਸ਼ੁਰੂ ਵਿੱਚ ਭਾਰਤੀ ਟੀਮ ਨੇ ਦਬਦਬਾ ਬਣਾਇਆ, ਪਰ ਹਾਫ਼ ਤੋਂ ਪਹਿਲਾਂ ਬੈਲਜੀਅਮ ਨੇ ਹਮਲਾ ਤੇਜ਼ ਕਰ ਦਿੱਤਾ। ਹਾਫ਼ ਤੋਂ ਪੰਜ ਮਿੰਟ ਪਹਿਲਾਂ ਬੈਲਜੀਅਮ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ, ਪਰ ਗੋਲ ਪੋਸਟ ’ਤੇ ਸ੍ਰੀਜੇਸ਼ ਦੀ ਥਾਂ ਮੋਰਚਾ ਸੰਭਾਲਣ ਵਾਲੇ ਕ੍ਰਿਸ਼ਨ ਬੀ ਪਾਠਕ ਨੇ ਸ਼ਾਨਦਾਰ ਬਚਾਅ ਕਰਕੇ ਵਿਸ਼ਵ ਚੈਂਪੀਅਨ ਨੂੰ ਬਰਾਬਰੀ ਕਰਨ ਤੋਂ ਰੋਕ ਦਿੱਤਾ।
ਹਾਫ਼ ਮਗਰੋਂ ਤੀਜੇ ਕੁਆਰਟਰ ਵਿੱਚ ਬੈਲਜੀਅਮ ਨੇ ਆਪਣੀ ਖੇਡ ਦਾ ਲੋਹਾ ਮਨਵਾਇਆ ਅਤੇ 33ਵੇਂ ਮਿੰਟ ਵਿੱਚ ਦੂਜੀ ਵਾਰ ਪੈਨਲਟੀ ਕਾਰਨਰ ਹਾਸਲ ਕੀਤਾ। ਡੇਨਯਰ ਨੇ ਸ਼ਾਨਦਾਰ ਡਰੈਗ ਫਲਿੱਕ ਕਰਕੇ ਇਸ ਨੂੰ ਗੋਲ ਵਿੱਚ ਬਦਲ ਦਿੱਤਾ। ਇਸ ਮਗਰੋਂ ਦੋਵਾਂ ਟੀਮਾਂ ਨੇ ਗੇਂਦ ਨੂੰ ਆਪੋ-ਆਪਣੇ ਕਬਜ਼ੇ ਵਿੱਚ ਰੱਖਣ ’ਤੇ ਧਿਆਨ ਦਿੱਤਾ। ਆਖ਼ਰੀ ਕੁਆਰਟਰ ਵਿੱਚ ਬੈਲਜੀਅਮ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਛੇਤੀ ਹੀ ਦੋ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਪਾਠਕ ਨੇ ਦੋਵਾਂ ਨੂੰ ਬੂਰ ਨਹੀਂ ਪੈਣ ਦਿੱਤਾ। ਇਸ ਤਰ੍ਹਾਂ ਮੇਜ਼ਬਾਨ ਟੀਮ ਲੀਡ ਬਣਾਉਣ ’ਚ ਅਸਫਲ ਰਹੀ।

ਮੈਚ ਦੇ 52ਵੇਂ ਮਿੰਟ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਨਜ਼ਾਰਾ ਪੇਸ਼ ਕੀਤਾ, ਜਿਸ ਨੂੰ ਸਿਮਰਨਜੀਤ ਨੇ ਗੋਲ ਵਿੱਚ ਬਦਲਿਆ। ਇੱਕ ਗੋਲ ਨਾਲ ਪੱਛੜਣ ਮਗਰੋਂ ਬੈਲਜੀਅਮ ਦੀ ਟੀਮ ਨੇ ਪੂਰੀ ਤਰ੍ਹਾਂ ਹਮਲਾਵਰ ਰੁਖ਼ ਅਪਣਾਇਆ, ਪਰ ਭਾਰਤੀ ਡਿਫੈਂਸ ਨੇ ਉਸ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਸਪੇਨ ਨੂੰ ਪਹਿਲੇ ਮੈਚ ਵਿੱਚ 2-0 ਅਤੇ ਦੂਜੇ ਵਿੱਚ 6-1 ਅਤੇ ਤੀਜੇ ਵਿੱਚ 5-1 ਨਾਲ ਹਰਾਇਆ ਸੀ। ਭਾਰਤੀ ਟੀਮ ਵੀਰਵਾਰ ਨੂੰ ਇੱਕ ਵਾਰ ਫਿਰ ਬੈਲਜੀਅਮ ਨਾਲ ਭਿੜੇਗੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਟੀ-20 ਦਰਜਾਬੰਦੀ: ਚਾਹਰ 42ਵੇਂ ਸਥਾਨ ’ਤੇ ਪੁੱਜਿਆ

ਦੁਬਈ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੰਗਲਾਦੇਸ਼ ਖ਼ਿਲਾਫ਼ ਸੱਤ ਦੌੜਾਂ ਦੇ ਕੇ ਛੇ ਵਿਕਟਾਂ ਲੈ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 88 ਦਰਜਿਆਂ ਦੀ ਲੰਮੀ ਛਾਲ ਮਾਰ ਕੇ ਆਈਸੀਸੀ ਟੀ-20 ਵਿੱਚ ਗੇਂਦਬਾਜ਼ਾਂ ਦੀ ਰੈਂਕਿੰਗਜ਼ ਵਿੱਚ 42ਵੇਂ ਨੰਬਰ ’ਤੇ ਪਹੁੰਚ ਗਿਆ। ਇਸ ਸੂਚੀ ਵਿੱਚ ਹਾਲਾਂਕਿ ਸਪਿੰਨਰਾਂ ਦਾ ਦਬਦਬਾ ਹੈ। ਚੋਟੀ ਦੇ ਪੰਜ ਗੇਂਦਬਾਜ਼ ਅਤੇ ਸਿਖਰਲੇ ਨੌਂ ਵਿੱਚੋਂ ਅੱਠ ਗੇਂਦਬਾਜ਼ ਸਪਿੰਨਰ ਹਨ। 

ਹਾਂਗਕਾਂਗ ਓਪਨ ਬੈਡਮਿੰਟਨ ਟੂੂਰਨਾਮੈਂਟ ਅੱਜ ਤੋਂ

ਹਾਂਗਕਾਂਗ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ ਜੋੜੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਮੰਗਲਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਹਾਂਗਕਾਂਗ ਓਪਨ ਵਿੱਚ ਜਾਰੀ ਰੱਖਣਾ ਚਾਹੇਗੀ, ਪਰ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਦੀ ਕਾਰਗੁਜ਼ਾਰੀ ’ਤੇ ਹੋਣਗੀਆਂ। ਵਿਸ਼ਵ ਦਰਜਾਬੰਦੀ ਵਿੱਚ ਨੌਵੇਂ ਸਥਾਨ ’ਤੇ ਕਾਬਜ਼ ਭਾਰਤੀ ਪੁਰਸ਼ ਡਬਲਜ਼ ਜੋੜੀ ਫਰੈਂਚ ਓਪਨ ’ਚ ਉਪ-ਜੇਤੂ ਰਹੀ ਸੀ, ਜਦਕਿ ਬੀਤੇ ਹਫ਼ਤੇ ਉਸ ਨੇ ਚਾਈਨਾ ਓਪਨ ਦੇ ਸੈਮੀ-ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ। ਚਾਰ ਲੱਖ ਡਾਲਰ ਇਨਾਮੀ ਰਕਮ ਵਾਲੇ ਇਸ ਟੂਰਨਾਮੈਂਟ ਵਿੱਚ ਸਾਤਵਿਕ ਅਤੇ ਚਿਰਾਗ ਦੀ ਜੋੜੀ ਤੋਂ ਇੱਕ ਵਾਰ ਫਿਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਉਹ ਜਾਪਾਨ ਦੇ ਤਾਕੁਰੋ ਹੋਕੀ ਅਤੇ ਯੁਗੋ ਕੋਬਾਯਾਸ਼ੀ ਦੀ ਜੋੜੀ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰਨਗੇ। ਸਿੰਧੂ ਅਤੇ ਸਾਇਨਾ ਅਗਸਤ ਮਹੀਨੇ ਹੋਈ ਵਿਸ਼ਵ ਚੈਂਪੀਅਨਸ਼ਿਪ ਮਗਰੋਂ ਮਜ਼ਬੂਤ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹੀਆਂ ਅਤੇ ਪਿਛਲੇ ਕੁੱਝ ਟੂਰਨਾਮੈਂਟਾਂ ਦੇ ਸ਼ੁਰੂਆਤੀ ਗੇ