ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਖਿਡਾਰੀਆਂ ਵੱਲੋਂ ਦੇਸ਼ ਦੀ ਥਾਂ ਕਾਊਂਟੀ ਨੂੰ ਤਰਜੀਹ ਦੇਣ ਤੋਂ ਪੌਲਾਕ ਫ਼ਿਕਰਮੰਦ

October 05, 2019 06:01 PM

ਵਿਸ਼ਾਖਾਪਟਨਮ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )  ਦੱਖਣੀ ਅਫਰੀਕਾ ਦਾ ਕ੍ਰਿਕਟਰ ਸ਼ੌਨ ਪੌਲਾਕ ਖਿਡਾਰੀਆਂ ਦੇ ਕੌਮੀ ਟੀਮ ਦੀ ਥਾਂ ਕਾਊਂਟੀ ਕ੍ਰਿਕਟ ਵਿੱਚ ਖੇਡਣ ਨੂੰ ਲੈ ਕੇ ਫ਼ਿਕਰਮੰਦ ਹੈ। ਉਸ ਨੇ ਕਿਹਾ ਕਿ ਇਹ ਇੱਕ ਸਮੱਸਿਆ ਹੈ, ਜੋ ਠੀਕ ਨਹੀਂ ਹੋ ਸਕਦੀ ਕਿਉਂਕਿ ਖੇਡ ਹੁਣ ਕਾਰੋਬਾਰ ਬਣ ਗਈ ਹੈ।
ਸਾਲ ਦੇ ਸ਼ੁਰੂ ਵਿੱਚ 27 ਸਾਲ ਦੇ ਤੇਜ਼ ਗੇਂਦਬਾਜ਼ ਡੁਆਨ ਓਲੀਵਰ ਨੇ ਦੱਖਣੀ ਅਫਰੀਕਾ ਲਈ ਸਿਰਫ਼ ਦਸ ਟੈਸਟ ਖੇਡਣ ਮਗਰੋਂ ਕੋਲਪਾਕ ਸਮਝੌਤਾ ਕੀਤਾ। ਇੱਕ ਹੋਰ ਤੇਜ਼ ਗੇਂਦਬਾਜ਼ ਕਾਇਲ ਐੱਬਟ ਨੇ ਵੀ ਸਾਲ 2017 ਵਿੱਚ ਅਜਿਹਾ ਹੀ ਕੀਤਾ ਸੀ। ਮੋਰਨੇ ਮੌਰਕਲ ਨੇ ਵੀ ਕਾਊਂਟੀ ਕ੍ਰਿਕਟ ਵਿੱਚ ਖੇਡਣ ਲਈ ਕੋਲਪਾਕ ਸਮਝੌਤਾ ਕੀਤਾ, ਪਰ ਅਜਿਹਾ ਉਸ ਨੇ ਪਿਛਲੇ ਸਾਲ 33 ਸਾਲ ਦੀ ਉਮਰ ਵਿੱਚ ਸੰਨਿਆਸ ਲੈਣ ਮਗਰੋਂ ਕੀਤਾ।
ਕੋਲਪਾਕ ਸਮਝੌਤੇ ਤਹਿਤ ਖਿਡਾਰੀ ਯੂਰੋਪੀ ਯੂਨੀਅਨ ਦੇਸ਼ਾਂ ਵਿੱਚ ਖੇਡ ਸਕਦੇ ਹਨ ਅਤੇ ਉਨ੍ਹਾਂ ਨੂੰ ਵਿਦੇਸ਼ੀ ਖਿਡਾਰੀ ਨਹੀਂ ਮੰਨਿਆ ਜਾਂਦਾ। ਉਹ ਵਿਦੇਸ਼ੀ ਖਿਡਾਰੀ ਸਮਝੇ ਬਿਨਾਂ ਹੀ ਇੰਗਲਿਸ਼ ਕਾਊਂਟੀ ਨਾਲ ਸਮਝੌਤਾ ਕਰ ਸਕਦੇ ਹਨ। ਪੌਲਾਕ ਨੇ ਅੱਜ ਕਿਹਾ, ‘‘ਤੁਸੀਂ ਚੋਣ ਲਈ ਕਈ ਖਿਡਾਰੀਆਂ ਵਿੱਚੋਂ ਚੁਣਨਾ ਪਸੰਦ ਕਰਦੇ ਹੋ ਪਰ ਤੁਸੀਂ ਇਸ (ਇਸ ਸਮੱਸਿਆ ਨੂੰ) ਸਹੀ ਨਹੀਂ ਕਰ ਸਕਦੇ। ਆਧੁਨਿਕ ਯੁੱਗ ਵਿੱਚ ਅਜਿਹਾ ਹੀ ਹੈ। ਪਹਿਲਾਂ ਖੇਡਾਂ ਤੋਂ ਜ਼ਿਆਦਾ ਵਿੱਤੀ ਲਾਭ ਨਹੀਂ ਹੁੰਦਾ ਸੀ ਅਤੇ ਖਿਡਾਰੀ ਆਪਣੇ ਦੇਸ਼ ਵੱਲੋਂ ਖੇਡਣ ਲਈ ਮੌਜੂਦ ਰਹਿੰਦੇ ਸਨ, ਪਰ ਹੁਣ ਇਹ ਕਾਰੋਬਾਰ ਬਣ ਗਿਆ ਹੈ।’’ ਸਾਲ 2004 ਮਗਰੋਂ ਦੱਖਣੀ ਅਫਰੀਕਾ ਵਿੱਚ ਕਾਫ਼ੀ ਖਿਡਾਰੀਆਂ ਦੀ ਗਿਣਤੀ ਕੋਲਪਾਕ ਨਾਲ ਜੁੜ ਗਈ ਹੈ, ਪਰ ਹਾਲ ਹੀ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਤੇਜ਼ ਗੇਂਦਬਾਜ਼ ਐੱਬਟ ਅਤੇ ਓਲੀਵਰ ਦੇ ਜਾਣ ਨਾਲ ਕਾਫ਼ੀ ਪ੍ਰੇਸ਼ਾਨੀ ਹੋਈ। ਪੌਲਾਕ ਨੇ ਦੱਖਣੀ ਅਫਰੀਕਾ ਲਈ 108 ਟੈਸਟ ਅਤੇ 303 ਇੱਕ ਰੋਜ਼ਾ ਖੇਡੇ ਹਨ। ਉਸ ਨੇ ਕਿਹਾ, ‘‘ਖਿਡਾਰੀਆਂ ਨੇ ਵਪਾਰਕ ਫ਼ੈਸਲੇ ਕਰਨੇ ਹੁੰਦੇ ਹਨ ਕਿ ਉਨ੍ਹਾਂ ਨੂੰ ਕਿੱਥੋਂ ਵੱਧ ਰਕਮ ਮਿਲੇਗੀ, ਕਿੱਥੋਂ ਵੱਧ ਮੌਕੇ ਮਿਲਣਗੇ ਅਤੇ ਤੁਸੀਂ ਇਸ ਦੇ ਖ਼ਿਲਾਫ਼ ਨਹੀਂ ਹੋ ਸਕਦੇ। ਜੇਕਰ ਉਹ ਮਹਿਸੂਸ ਕਰਦੇ ਹਨ ਕਿ ਉਹ ਕੁੱਝ ਸਮਾਂ ਹੀ ਦੱਖਣੀ ਅਫਰੀਕਾ ਲਈ ਨਹੀਂ ਖੇਡਣਗੇ, ਫਿਰ ਕਿਤੇ ਹੋਰ ਜਾਣਾ ਚਾਹੁੰਦੇ ਹਨ ਤਾਂ ਇਹ ਮੰਦਭਾਗਾ ਹੈ।’’

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਟੀ-20 ਦਰਜਾਬੰਦੀ: ਚਾਹਰ 42ਵੇਂ ਸਥਾਨ ’ਤੇ ਪੁੱਜਿਆ

ਦੁਬਈ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੰਗਲਾਦੇਸ਼ ਖ਼ਿਲਾਫ਼ ਸੱਤ ਦੌੜਾਂ ਦੇ ਕੇ ਛੇ ਵਿਕਟਾਂ ਲੈ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 88 ਦਰਜਿਆਂ ਦੀ ਲੰਮੀ ਛਾਲ ਮਾਰ ਕੇ ਆਈਸੀਸੀ ਟੀ-20 ਵਿੱਚ ਗੇਂਦਬਾਜ਼ਾਂ ਦੀ ਰੈਂਕਿੰਗਜ਼ ਵਿੱਚ 42ਵੇਂ ਨੰਬਰ ’ਤੇ ਪਹੁੰਚ ਗਿਆ। ਇਸ ਸੂਚੀ ਵਿੱਚ ਹਾਲਾਂਕਿ ਸਪਿੰਨਰਾਂ ਦਾ ਦਬਦਬਾ ਹੈ। ਚੋਟੀ ਦੇ ਪੰਜ ਗੇਂਦਬਾਜ਼ ਅਤੇ ਸਿਖਰਲੇ ਨੌਂ ਵਿੱਚੋਂ ਅੱਠ ਗੇਂਦਬਾਜ਼ ਸਪਿੰਨਰ ਹਨ। 

ਹਾਂਗਕਾਂਗ ਓਪਨ ਬੈਡਮਿੰਟਨ ਟੂੂਰਨਾਮੈਂਟ ਅੱਜ ਤੋਂ

ਹਾਂਗਕਾਂਗ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ ਜੋੜੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਮੰਗਲਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਹਾਂਗਕਾਂਗ ਓਪਨ ਵਿੱਚ ਜਾਰੀ ਰੱਖਣਾ ਚਾਹੇਗੀ, ਪਰ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਦੀ ਕਾਰਗੁਜ਼ਾਰੀ ’ਤੇ ਹੋਣਗੀਆਂ। ਵਿਸ਼ਵ ਦਰਜਾਬੰਦੀ ਵਿੱਚ ਨੌਵੇਂ ਸਥਾਨ ’ਤੇ ਕਾਬਜ਼ ਭਾਰਤੀ ਪੁਰਸ਼ ਡਬਲਜ਼ ਜੋੜੀ ਫਰੈਂਚ ਓਪਨ ’ਚ ਉਪ-ਜੇਤੂ ਰਹੀ ਸੀ, ਜਦਕਿ ਬੀਤੇ ਹਫ਼ਤੇ ਉਸ ਨੇ ਚਾਈਨਾ ਓਪਨ ਦੇ ਸੈਮੀ-ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ। ਚਾਰ ਲੱਖ ਡਾਲਰ ਇਨਾਮੀ ਰਕਮ ਵਾਲੇ ਇਸ ਟੂਰਨਾਮੈਂਟ ਵਿੱਚ ਸਾਤਵਿਕ ਅਤੇ ਚਿਰਾਗ ਦੀ ਜੋੜੀ ਤੋਂ ਇੱਕ ਵਾਰ ਫਿਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਉਹ ਜਾਪਾਨ ਦੇ ਤਾਕੁਰੋ ਹੋਕੀ ਅਤੇ ਯੁਗੋ ਕੋਬਾਯਾਸ਼ੀ ਦੀ ਜੋੜੀ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰਨਗੇ। ਸਿੰਧੂ ਅਤੇ ਸਾਇਨਾ ਅਗਸਤ ਮਹੀਨੇ ਹੋਈ ਵਿਸ਼ਵ ਚੈਂਪੀਅਨਸ਼ਿਪ ਮਗਰੋਂ ਮਜ਼ਬੂਤ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹੀਆਂ ਅਤੇ ਪਿਛਲੇ ਕੁੱਝ ਟੂਰਨਾਮੈਂਟਾਂ ਦੇ ਸ਼ੁਰੂਆਤੀ ਗੇੜ ’ਚੋਂ ਬਾਹਰ ਗਈਆਂ। ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ ਸਿੰਧੂ ਨੇ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ, ਜਦਕਿ ਸਾਇਨਾ ਨੇ ਇੰਡੋਨੇਸ਼ੀਆ ਓਪਨ ਦਾ ਖ਼ਿਤਾਬ ਜਿੱਤਿਆ ਹੈ

ਟੀਮ ’ਚ ਚੌਥੇ ਨੰਬਰ ’ਤੇ ਹੀ ਖੇਡਾਂਗਾ: ਅਈਅਰ

ਨਾਗਪੁਰ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਹੁਨਰਮੰਦ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਭਾਰਤੀ ਟੀਮ ਪ੍ਰਬੰਧਕਾਂ ਨੇ ਦੱਸ ਦਿੱਤਾ ਹੈ ਕਿ ਇੱਕ ਰੋਜ਼ਾ ਕ੍ਰਿਕਟ ਵਿੱਚ ਉਹੀ ਨੰਬਰ ਚਾਰ ਬੱਲੇਬਾਜ਼ ਦੀ ਭੂਮਿਕਾ ਨਿਭਾਏਗਾ। ਟੀਮ ਪ੍ਰਬੰਧਨ ਨੇ ਨੰਬਰ ਚਾਰ ’ਤੇ ਕਈ ਤਜਰਬੇ ਕੀਤੇ, ਪਰ ਉਸ ਨੂੰ ਲਗਾਤਾਰ ਅਸਫਲਤਾਵਾਂ ਮਿਲੀਆਂ। ਇੰਗਲੈਂਡ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਪਹਿਲਾਂ ਵੀ ਕਈ ਖਿਡਾਰੀਆਂ ਨੂੰ ਇਸ ਨੰਬਰ ’ਤੇ ਅਜਮਾਇਆ ਗਿਆ, ਪਰ ਕੋਈ ਵੀ ਆਪਣੀ ਥਾਂ ਪੱਕੀ ਨਹੀਂ ਕਰ ਸਕਿਆ।

ਭਾਰਤ ਤੇ ਬੰਗਲਾਦੇਸ਼ ਵਿਚਾਲੇ ਤੀਜਾ ਟੀ-20 ਅੱਜ

ਨਾਗਪੁਰ,9 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੰਗਲਾਦੇਸ਼ ਖ਼ਿਲਾਫ਼ ਐਤਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿੱਚ ਭਾਰਤੀ ਟੀਮ ਦੀਆਂ ਨਜ਼ਰਾਂ ਇਸ ਸਾਲ ਘਰ ਵਿੱਚ ਸਭ ਤੋਂ ਛੋਟੀ ਕ੍ਰਿਕਟ ਵੰਨਗੀ ਦੀ ਪਹਿਲੀ ਲੜੀ ਜਿੱਤਣ ’ਤੇ ਹੋਣਗੀਆਂ। ਕਪਤਾਨ ਵਿਰਾਟ ਕੋਹਲੀ ਸਣੇ ਕੁੱਝ ਹੋਰ ਸੀਨੀਅਰ ਖਿਡਾਰੀਆਂ ਦੀ ਗ਼ੈਰ-ਮੌਜੂਦਗੀ ਵਿੱਚ ਭਾਰਤੀ ਟੀਮ ਦਾ ਇਰਾਦਾ ਲੜੀ ਆਪਣੇ ਨਾਮ ਕਰਨ ਦੇ ਨਾਲ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੋਰ ਖਿਡਾਰੀਆਂ ਦੀ ਪਛਾਣ ਕਰਨਾ ਹੋਵੇਗਾ। ਲੈੱਗ ਸਪਿੰਨਰ ਯੁਜ਼ਵੇਂਦਰ ਚਾਹਲ ਨੇ ਲੜੀ ਵਿੱਚ ਸਫਲ ਵਾਪਸੀ ਕੀਤੀ ਹੈ। ਚਾਹਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਵਿਚਕਾਰਲੇ ਓਵਰਾਂ ਵਿੱਚ ਉਸ ਕੋਲ ਵਿਕਟ ਲੈਣ ਦੀ ਸਮਰੱਥਾ ਹੈ। ਰਾਜਕੋਟ ਵਿੱਚ ਖੇਡੇ ਗਏ ਦੂਜੇ ਟੀ-20 ਵਿੱਚ ਚਾਹਲ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ ਛੇ ਵਿਕਟਾਂ ਪਿੱਛੇ 153 ਦੌੜਾਂ ਦੇ ਸਕੋਰ ’ਤੇ ਰੋਕ ਦਿੱਤਾ। ਇਸ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਨੇ 85 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ ਸੀ। ਗੇਂਦਬਾਜ਼ ਕੁਲਦੀਪ ਯਾਦਵ ਦੀ ਥਾਂ ਟੀਮ ਵਿੱਚ ਚੁਣਿਆ ਜਾਣ ਵਾਲਾ ਵਾਸ਼ਿੰਗਟਨ ਸੁੰਦਰ ਕਾਫ਼ੀ ਕਿਫ਼ਾਇਤੀ ਰਿਹਾ।

ਤੇਜਸਵਿਨੀ ਨੇ ਭਾਰਤ ਨੂੰ 12ਵਾਂ ਓਲੰਪਿਕ ਕੋਟਾ ਦਿਵਾਇਆ

ਦੋਹਾ,9 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਮਾਹਿਰ ਨਿਸ਼ਾਨਚੀ ਤੇਜਸਵਿਨੀ ਸਾਵੰਤ ਨੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ 12ਵਾਂ ਓਲੰਪਿਕ ਕੋਟਾ ਦਿਵਾਇਆ, ਪਰ ਉਹ ਅੱੱਜ ਇੱਥੇ 14ਵੀਂ ਏਸ਼ਿਆਈ ਚੈਂਪੀਅਨਸ਼ਿਪ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੁਕਾਬਲੇ ਵਿੱਚ ਤਗ਼ਮਾ ਹਾਸਲ ਕਰਨ ਤੋਂ ਖੁੰਝ ਗਈ। ਅੱਠ ਫਾਈਨਲਿਸਟਾਂ ਵਿੱਚੋਂ ਪੰਜ ਪਹਿਲਾਂ ਹੀ ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੀ ਓਲੰਪਿਕ ਲਈ ਟਿਕਟ ਹਾਸਲ ਕਰ ਚੁੱਕੇ ਸਨ, ਜਿਸ ਕਾਰਨ ਭਾਰਤ ਨੇ ਤਿੰਨ ਉਪਲੱਬਧ ਕੋਟਿਆ ਵਿੱਚੋਂ ਇੱਕ ਆਪਣੇ ਨਾਮ ਕੀਤਾ।

ਰੋਹਿਤ ਇੱਕ ਹੋਰ ਮੀਲ ਪੱਥਰ ਰੱਖਣ ਦੇ ਨੇੜੇ

ਨਾਗਪੁਰ,9 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਦਾ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਕੌਮਾਂਤਰੀ ਕ੍ਰਿਕਟਰ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਤ ਕਰਨ ਦੇ ਨੇੜ ਹੈ। ਉਸਨੂੰ ਕੌਮਾਂਤਰੀ ਕ੍ਰਿਕਟ ਦੇ 400 ਛੱਕਿਆਂ ਦੇ ਕੁਲੀਸ਼ਨ ਕਲੱਬ ਵਿੱਚ

ਨਿਸ਼ਾਨੇਬਾਜ਼ੀ: ਚਿੰਕੀ ਨੇ ਓਲੰਪਿਕ ਟਿਕਟ ਕਟਾਈ

ਦੋਹਾ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚਿੰਕੀ ਯਾਦਵ ਨੇ ਕਰੀਅਰ ਦੇ ਸਰਵੋਤਮ ਕੁਆਲੀਫਿਕੇਸ਼ਨ ਸਕੋਰ 588 ਅੰਕ ਨਾਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਨੂੰ 11ਵਾਂ ਓਲੰਪਿਕ ਕੋਟਾ ਦਿਵਾਇਆ, ਪਰ ਉਹ ਸ਼ੁੱਕਰਵਾਰ ਨੂੰ ਇੱਥੇ 14ਵੀਂ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਤਗ਼ਮਾ ਨਹੀਂ ਜਿੱਤ ਸਕੀ। ਚਿੰਕੀ ਕੌਮੀ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ, ਪਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਕੁਆਲੀਫਿਕੇਸ਼ਨ ਵਰਗਾ ਪ੍ਰਦਰਸ਼ਨ ਨਹੀਂ ਦੁਹਰਾ ਸਕੀ। ਉਹ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ 116 ਅੰਕ ਦੇ ਸਕੋਰ ਨਾਲ ਛੇਵੇਂ ਸਥਾਨ ’ਤੇ ਰਹੀ।

ਏਟੀਪੀ ਫਾਈਨਲਜ਼: ਬਾਦਸ਼ਾਹਤ ਲਈ ਭਿੜਨਗੇ ਜੋਕੋਵਿਚ ਤੇ ਨਡਾਲ

ਲੰਡਨ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਨੋਵਾਕ ਜੋਕੋਵਿਚ ਏਟੀਪੀ ਫਾਈਨਲਜ਼ ਵਿੱਚ ਰੋਜਰ ਫੈਡਰਰ ਦੇ ਰਿਕਾਰਡ ਛੇ ਖ਼ਿਤਾਬ ਦੀ ਬਰਾਬਰੀ ਕਰਕੇ ਅਤੇ ਰਾਫੇਲ ਨਡਾਲ ਨੂੰ ਨੰਬਰ ਇੱਕ ਦਰਜਾਬੰਦੀ ਤੋਂ ਹਟਾ ਕੇ ਇਸ ਸੈਸ਼ਨ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚੜ੍ਹਾ ਸਕਦਾ ਹੈ। ਜਰਮਨੀ ਦੇ ਅਲੈਗਜ਼ੈਂਡਰ ਜੈਵੇਰੇਵ ਨੇ ਬੀਤੇ ਸਾਲ ਏਟੀਪੀ ਫਾਈਨਲਜ਼ ਦੇ ਖ਼ਿਤਾਬੀ ਮੁਕਾਬਲੇ ਵਿੱਚ ਜੋਕੋਵਿਚ ਨੂੰ ਹਰਾ ਦਿੱਤਾ ਸੀ, ਪਰ ਇਹ ਸਰਬਿਆਈ ਟੈਨਿਸ ਸਟਾਰ ਇਸ ਸਾਲ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ।

ਹਰਜੀਤ ਮੈਮੋਰੀਅਲ ਕਲੱਬ ਵਲੋਂ ਹਾਕੀ ਟੂਰਨਾਮੈਂਟ ਸ਼ੁਰੂ

ਅਮਲੋਹ,,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਵਰਗੀ ਹਰਜੀਤ ਸਿੰਘ ਹੁੰਦਲ ਮੈਮੋਰੀਅਲ ਹਾਕੀ ਕਲੱਬ ਅਮਲੋਹ ਵਲੋਂ ਸਰਕਾਰੀ ਸੈਕੰਡਰੀ ਸਕੂਲ ਅਮਲੋਹ ਵਿਚ ਸਵਰਗੀ ਹਾਕੀ ਖਿਡਾਰੀ ਹਰਜੀਤ ਸਿੰਘ ਹੁੰਦਲ ਦੀ ਯਾਦ ਵਿਚ ਹਾਕੀ ਦਾ ਮਹਾਂ ਕੁੰਭ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਵਰਗੀ ਹਰਜੀਤ ਸਿੰਘ ਹੁੰਦਲ ਦੇ ਪਿਤਾ ਸੁਖਦੇਵ ਸਿੰਘ ਨੇ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਨਿਰਭੈ ਸਿੰਘ, ਖ਼ਜ਼ਾਨਚੀ ਸੰਦੀਪ ਸਿੰਘ, ਉਪ ਪ੍ਰਧਾਨ ਹਰਜੋਤ ਸਿੰਘ, ਉਪ ਸਕੱਤਰ ਮਨੀਸ਼ ਕੁਮਾਰ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਤੇ ਸਲਾਹਕਾਰ ਗਗਨਦੀਪ ਸਿੰਘ ਰਹਿਲ ਨੇ ਦੱਸਿਆ ਕਿ ਦਵਿੰਦਰ ਸਿੰਘ ਪੁਰਤਗਾਲ, ਪਰਮਜੀਤ ਸਿੰਘ, ਸੁਖਜੀਤ ਸਿੰਘ, ਸਕੱਤਰ ਤਰਨਦੀਪ ਸਿੰਘ ਨਿਊਜ਼ੀਲੈਂਡ, ਕਰਨ ਕੈਨੇਡਾ, ਗਗਨ ਕੈਨੇਡਾ ਅਤੇ ਸੈਮ ਵੜਿੰਗ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

ਮਹਿਲਾ ਕ੍ਰਿਕਟ: ਭਾਰਤ ਨੇ ਵੈਸਟ ਇੰਡੀਜ਼ ਤੋਂ ਲੜੀ ਜਿੱਤੀ

ਨਾਰਥ ਸਾਊਂਡ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਟੀਮ ਵਿਚ ਵਾਪਸੀ ਕਰਨ ਵਾਲੀ ਸਮ੍ਰਿਤੀ ਮੰਧਾਨਾ ਤੇ ਜੇਮਿਮਾ ਰੌਡਰਿਗਜ਼ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਫ਼ੈਸਲਾਕੁਨ ਤੀਜੇ ਇਕ ਰੋਜ਼ਾ ਮੈਚ ਵਿਚ ਵੈਸਟ ਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਸੱਟ ਕਾਰਨ ਪਹਿਲੇ ਦੋ ਮੈਚਾਂ ਵਿਚੋਂ ਬਾਹਰ ਰਹੀ ਮੰਧਾਨਾ ਨੇ 63 ਗੇਂਦਾਂ ਵਿਚ 74 ਦੌੜਾਂ ਜੋੜੀਆਂ ਅਤੇ ਰੌਡਰਿਗਜ਼ ਨਾਲ 141 ਦੌੜਾਂ ਦੀ ਭਾਈਵਾਲੀ ਕੀਤੀ। ਰੌਡਰਿਗਜ਼ ਨੇ 92 ਗੇਂਦਾਂ ਵਿਚ 69 ਦੌੜਾਂ ਬਣਾਈਆਂ। ਭਾਰਤ ਨੇ 195 ਦੌੜਾਂ ਦਾ ਟੀਚਾ 42.1 ਓਵਰਾਂ ਵਿਚ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਵੈਸਟ ਇੰਡੀਜ਼ ਨੂੰ 50 ਓਵਰਾਂ ਵਿਚ 194 ਦੌੜਾਂ ’ਤੇ ਆਊਟ ਕਰ ਦਿੱਤਾ। 

ਮੈਚ ਫਿਕਸਿੰਗ ਦੇ ਦੋਸ਼ ਹੇਠ ਦੋ ਕ੍ਰਿਕਟਰ ਗ੍ਰਿਫ਼ਤਾਰ

ਬੰਗਲੌਰ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕਰਨਾਟਕ ਪ੍ਰੀਮੀਅਰ ਲੀਗ ਫਿਕਸਿੰਗ ਮੁਕਾਬਲੇ ਵਿਚ ਦੋ ਹੋਰ ਘਰੇਲੂ ਕ੍ਰਿਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਨਾਲ ਗ੍ਰਿਫ਼ਤਾਰ ਵਿਅਕਤੀਆਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। ਬੇਲਾਰੀ ਟਸਕਰਜ਼ ਦੇ ਕਪਤਾਨ ਤੇ ਕਰਨਾਟਕ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਸੀ. ਐੱਮ ਗੌਤਮ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਅਬਰਾਰ ਕਾਜ਼ੀ ਨੂੰ ਅਪਰਾਧ ਸ਼ਾਖ਼ਾ ਨੇ ਗ੍ਰਿਫ਼ਤਾਰ ਕੀਤਾ ਹੈ।

ਰੰਕੀਰੈੱਡੀ ਤੇ ਸ਼ੈੱਟੀ ਦੀ ਜੋੜੀ ਚਾਈਨਾ ਓਪਨ ਦੇ ਕੁਆਰਟਰ ਫਾਈਨਲ ’ਚ

ਫੁਝੋਊ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਇੱਥੇ ਹਿਰੋਯੁਕੀ ਐਂਡੋ ਤੇ ਯੁਤਾ ਵਾਟਨਾਬੇ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੂੰ ਹਰਾ ਕੇ ਉਲਟ ਫੇਰ ਕਰਦਿਆਂ ਚਾਈਨਾ ਓਪਨ ਬੈਡਮਿੰਟਨ ਦੇ ਕੁਆਰਟਰ ਫਾਈਨਲ ਵਿਚ ਦਾਖ਼ਲਾ ਹਾਸਲ ਕੀਤਾ।

ਕੋਹਲੀ ਨੇ 31ਵਾਂ ਜਨਮ ਦਿਨ ਮਨਾਇਆ

ਨਵੀਂ ਦਿੱਲੀ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਆਪਣਾ 31ਵਾਂ ਜਨਮ ਦਿਨ ਆਪਣੀ ਪਤਨੀ ਅਤੇ ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਭੂਟਾਨ ਦੀ ਰਾਜਧਾਨੀ ਥਿੰਫੂ ਵਿੱਚ ਮਨਾਇਆ। ਕੋਹਲੀ ਤੇ ਅਨੁਸ਼ਕਾਂ ਵੱਲੋਂ ਸੋਸ਼ਲ ਸਾਈਟਾਂ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਦਾ ਸਮਾਜਿਕ ਰੁਤਬਾ ਜਾਣੇ ਬਗ਼ੈਰ ਉਹਨਾਂ ਨੂੰ ਆਪਣੇ ਘਰਾਂ ਵਿੱਚ ਚਾਹ ਪੀਣ ਦਾ ਸੱਦਾ ਦਿੱਤਾ।

ਨਿਸ਼ਾਨੇਬਾਜ਼ੀ: ਮਨੂ ਨੂੰ ਸੋਨ ਤਗ਼ਮਾ; ਦੀਪਕ ਨੂੰ ਓਲੰਪਿਕ ਕੋਟਾ

ਦੋਹਾ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੀਪਕ ਕੁਮਾਰ ਨੇ 14ਵੀਂ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਪੁਰਸ਼ਾਂ ਦੇ ਦਸ ਮੀਟਰ ਏਅਰ ਰਾਈਫਲ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਲਈ ਟੋਕੀਓ ਓਲੰਪਿਕ ਦਾ ਦਸਵਾਂ ਕੋਟਾ ਹਾਸਲ ਕੀਤਾ,

ਟੀ-20: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ

ਨੈਲਸਨ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੋਲਿਨ ਡੀ ਗਰੈਂਡਹੋਮ ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਤੀਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਇੱਥੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਹਾਸਲ ਕਰ ਲਈ।

ਟੀ-20: ਬੰਗਲਾਦੇਸ਼ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ,3 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਐਤਵਾਰ ਨੂੰ ਇੱਥੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਬੰਗਲਾਦੇਸ਼ ਨੇ ਮੇਜ਼ਬਾਨ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਹਿਲੀ ਪਾਰੀ ਵਿਚ ਛੇ ਵਿਕਟਾਂ ਦੇ ਨੁਕਸਾਨ ’ਤੇ 148 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਨੇ 19.3 ਓਵਰਾਂ ਵਿਚ 154 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ। ਬੰਗਲਾਦੇਸ਼ ਟੀਮ ਧੀਮੀ ਰਫ਼ਤਾਰ ਨਾਲ ਸ਼ੁਰੂਆਤ ਕੀਤੀ ਪਰ ਅੰਤਲੇ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਮੁਸ਼ਫਿਕੁਰ ਰਹੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨੀਮ ਸੈਂਕੜਾ (60 ਨਾਬਾਦ) ਜੜਿਆ। ਉਸ ਤੋਂ ਇਲਾਵਾ ਲਿਟਨ ਦਾਸ ਨੇ ਸੱਤ, ਮੁਹੰਮਦ ਨਈਮ ਨੇ 26, ਸੌਮਿਆ ਸਰਕਾਰ ਨੇ 39 ਅਤੇ ਮਹਿਮੂਦਉੱਲਾ ਨੇ 15 (ਨਾਬਾਦ) ਦੌੜਾਂ ਦਾ ਯੋਗਦਾਨ ਪਾਇਆ।

ਮੀਂਹ ਨੇ ਪਾਕਿਸਤਾਨ ਨੂੰ ਆਸਟਰੇਲੀਆ ਹੱਥੋਂ ਹਾਰ ਤੋਂ ਬਚਾਇਆ

ਸਿਡਨੀ,3 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਦੇ ਕਪਤਾਨ ਐਰੋਨ ਫਿੰਚ ਦੀ ਤੇਜ਼ ਪਾਰੀ ’ਤੇ ਮੀਂਹ ਨੇ ਪਾਣੀ ਫੇਰ ਦਿੱਤਾ। ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਵਿਚ ਐਤਵਾਰ ਨੂੰ ਪਾਕਿਸਤਾਨ ਤੇ ਆਸਟਰੇਲੀਆ ਦਰਮਿਆਨ ਖੇਡਿਆ ਗਿਆ ਪਹਿਲਾ ਮੈਚ ਬੇਨਤੀਜਾ ਰਿਹਾ। ਮੀਂਹ ਪ੍ਰਭਾਵਤ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤੇ ਜਾਣ ਤੋਂ ਬਾਅਦ, ਪਾਕਿਸਤਾਨ ਨੇ 15 ਓਵਰਾਂ ਵਿੱਚ ਪੰਜ ਵਿਕਟਾਂ ’ਤੇ 107 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਆਸਟਰੇਲੀਆ ਨੇ ਡਕਵਰਥ ਲੂਇਸ ਸਿਸਟਮ ਨਾਲ ਜਿੱਤ ਲਈ 119 ਦੌੜਾਂ ਦਾ ਟੀਚਾ ਮਿਲਿਆ। ਆਸਟਰੇਲੀਆ ਨੇ ਟੀਚੇ ਦਾ ਪਿੱਛਾ ਕਰਦਿਆਂ 3.1 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 41 ਦੌੜਾਂ ਬਣਾਈਆਂ

ਕਬੱਡੀ ਕੱਪ: ਸਰਸਾ ਨੰਗਲ ਦੀ ਟੀਮ ਵੱਲੋਂ ਖਿ਼ਤਾਬੀ ਜਿੱਤ

ਘਨੌਲੀ,3 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਿੰਡ ਮਾਜਰੀ ਗੁੱਜਰਾਂ ਵਿਚ ਨੌਜਵਾਨ ਸਭਾ ਵੱਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ। ਨੌਜਵਾਨ ਸਭਾ ਦੇ ਪ੍ਰਧਾਨ ਕ੍ਰਿਸ਼ਨਪਾਲ ਸਿੰਘ ਬਾਠ, ਚੇਅਰਮੈਨ ਸੁਖਵਿੰਦਰ ਸਿੰਘ ਬਿੰਦੂ, ਖਜ਼ਾਨਚੀ ਮਦਨ ਸਿੰਘ ਅਤੇ ਮੁੱਖ ਪ੍ਰਬੰਧਕ ਬਹਾਦਰ ਸਿੰਘ ਦੀ ਦੇਖ-ਰੇਖ ਤਹਿਤ ਕਰਵਾਏ ਇਸ ਕਬੱਡੀ ਕੱਪ ਵਿੱਚ ਲਗਪਗ ਡੇਢ ਦਰਜਨ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲਾ ਸਰਸਾ ਨੰਗਲ ਅਤੇ ਮਾਲਵਾ ਕਲੱਬ ਸਮਰਾਲਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਦੌਰਾਨ ਸਰਸਾ ਨੰਗਲ ਦੀ ਟੀਮ ਅੱਧੇ ਅੰਕ ਨਾਲ ਜੇਤੂ ਰਹੀ। ਇਸ ਮੌਕੇ ਪ੍ਰਬੰਧਕਾਂ ਦੁਆਰਾ ਉੱਘੀ ਇੰਟਰਨੈਸ਼ਨਲ ਕਬੱਡੀ ਖਿਡਾਰਨ 

ਹਾਕੀ: ਮਹਿਲਾ ਤੇ ਪੁਰਸ਼ਾਂ ਦੀ ਟੀਮਾਂ ਨੇ ਓਲੰਪਿਕ ’ਚ ਜਗ੍ਹਾ ਬਣਾਈ

ਭੁਵਨੇਸ਼ਵਰ, 2 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਅਮਰੀਕਾ ਨੂੰ 5-1 ਨਾਲ ਹਰਾਇਆ ਸੀ। ਸ਼ਨਿੱਚਵਾਰ ਨੂੰ ਖੇਡੇ ਮੈਚ ਦੌਰਾਨ ਅਮਰੀਕਾ ਨੇ ਪਹਿਲੇ ਅੱਧ ਵਿਚ 4-0 ਦੀ ਬੜ੍ਹਤ ਬਣਾਉਂਦਿਆਂ ਸਕੋਰ ਨੂੰ 5-5 ਨਾਲ ਬਰਾਬਰ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਕਪਤਾਨ ਰਾਣੀ ਰਾਮਪਾਲ ਨੇ 48ਵੇਂ ਮਿੰਟ ਵਿੱਚ ਗੋਲ ਕੀਤਾ ਜੋ ਮਹੱਤਵਪੂਰਨ ਸਾਬਤ ਹੋਇਆ। ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ਓਲੰਪਿਕ ਵਿਚ ਆਪਣੀ ਥਾਂ ਬਣਾ ਲਈ ਹੈ।

ਹਰਚੋਵਾਲ ਦੀਆਂ ਤਿੰਨ ਰੋਜ਼ਾ ਖੇਡਾਂ ਸ਼ੁਰੂ

ਕਾਹਨੂੰਵਾਨ, 2 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ‘ਸੰਕਲਪ’ ਹਰਚੋਵਾਲ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ 7ਵੇਂ ਖੇਡ ਮੇਲੇ ਦਾ ਅੱਜ ਸ਼ਾਨੋ ਸ਼ੌਕਤ ਨਾਲ ਆਗਾਜ ਕੀਤਾ ਗਿਆ। ਇਸ ਵਾਰ ਦਾ ਖੇਡ ਮੇਲਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਨੂੰ ਸਜਾਇਆ ਗਿਆ। ਤਿੰਨ ਰੋਜ਼ਾ ਖੇਡਾਂ ਦਾ ਉਦਘਾਟਨ ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਬਾਬਾ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086390206
Copyright © 2019, Panjabi Times. All rights reserved. Website Designed by Mozart Infotech