ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

‘ਡਰੀਮ ਗਰਲ’ ਤੇ ਸੋਸ਼ਲ ਮੀਡੀਆ

October 05, 2019 06:26 PM

ਮੁੰਬਈ ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )    ਕੁਝ ਦਿਨ ਪਹਿਲਾਂ ਹੀ ਆਯੂਸ਼ਮਾਨ ਖੁਰਾਣਾ ਦੀ ਮੁੱਖ ਭੂਮਿਕਾ ਵਾਲੀ ਹਿੰਦੀ ਫ਼ਿਲਮ ‘ਡਰੀਮ ਗਰਲ’ ਦੇਖਣ ਦਾ ਸਬੱਬ ਬਣਿਆ। ਧਰਮਿੰਦਰ ਤੇ ਹੇਮਾ ਮਾਲਿਨੀ ਦੀ ਅਦਾਕਾਰੀ ਵਾਲੀ ਫ਼ਿਲਮ ‘ਡਰੀਮ ਗਰਲ’ 1977 ਵਿਚ ਆਈ ਸੀ। ਇਸ ਵਿਚ ‘ਡਰੀਮ ਗਰਲ’ ਦੀ ਮੁੱਖ ਭੂਮਿਕਾ ਹੇਮਾ ਮਾਲਿਨੀ ਨੇ ਨਿਭਾਈ ਸੀ। ਉਹ ਆਪਣੇ ਜਾਅਲੀ ਨਾਂ ਰੱਖ ਕੇ ‘ਡਰੀਮ ਗਰਲ’ ਦਾ ਕਿਰਦਾਰ ਨਿਭਾਉਂਦੀ ਹੋਈ ਪੈਸੇ ਚੋਰੀ ਕਰਕੇ ਆਪਣਾ ਜੀਵਨ ਬਸਰ ਕਰਦੀ, ਪਰ ਹਾਲੀਆ ਰਿਲੀਜ਼ ਫ਼ਿਲਮ ਵਿਚ ਕਈ ਕਿਰਦਾਰਾਂ ਦੀ ‘ਡਰੀਮ ਗਰਲ’ ਦਾ ਕਿਰਦਾਰ ਇਕ ਔਰਤ ਨਹੀਂ ਸਗੋਂ ਇਕ ਪੁਰਸ਼ ਨਿਭਾਉਂਦਾ ਹੈ। ਮਜਬੂਰੀ ਵੱਸ ਉਹ ਰੁਮਾਂਟਿਕ ਗੱਲਾਂ ਕਰਕੇ ਲੋਕਾਂ ਦਾ ਮਨ ਪਰਚਾਉਣ ਵਾਲੇ ‘ਕਾਲ ਸੈਂਟਰ’ ਵਿਚ ਕੰਮ ਕਰਦਾ ਹੈ। ਜਿੱਥੇ ਉਹ ਪੂਜਾ ਨਾਂ ਦੀ ਕੁੜੀ ਬਣਨ ਦਾ ਨਾਟਕ ਕਰਦਾ ਹੈ। ਲੋਕ ਦਿਲ ਪਰਚਾਉਣ ਵਾਸਤੇ ਉਸਨੂੰ ਫੋਨ ਕਰਦੇ ਹਨ। ਫ਼ਿਲਮ ਇਹ ਸੰਦੇਸ਼ ਦਿੰਦੀ ਹੈ ਕਿ ਭਾਵੇਂ ਮੌਜੂਦਾ ਸਮੇਂ ਵਿਚ ਕੁਲ ਲੋਕਾਈ ਵਿਸ਼ਵ ਕੁਨਬਾ ਬਣ ਗਈ ਹੈ, ਪਰ ਅੱਜ ਜ਼ਿਆਦਾਤਰ ਲੋਕ ਮਾਨਸਿਕ ਤਣਾਅ ਤੇ ਦਬਾਅ ਵਿਚ ਜੀਅ ਰਹੇ ਹਨ। ਭੌਤਿਕ ਦੂਰੀਆਂ ਭਾਵੇਂ ਘਟ ਗਈਆਂ ਹਨ, ਪਰ ਮਾਨਸਿਕ ਪਾੜੇ ਜ਼ਿਆਦਾ ਗਹਿਰੇ ਹੋ ਗਏ ਹਨ। ਹਰ ਕੋਈ ਆਪਣੇ ਆਪ ਵਿਚ ਮਗਨ ਹੈ। ਫੇਸਬੁੱਕ ਵਰਗੇ ਸੋਸ਼ਲ ਮੀਡੀਆ ’ਤੇ ਉਸਦੇ ਮਿੱਤਰਾਂ ਦੀ ਭਾਵੇਂ ਗਿਣਤੀ ਹਜ਼ਾਰਾਂ ਵਿਚ ਹੈ, ਪਰ ਉਸਦਾ ਇਕ ਵੀ ਅਜਿਹਾ ਮਿੱਤਰ ਨਹੀਂ ਹੈ, ਜਿਸ ਨਾਲ ਉਹ ਆਪਣੀਆਂ ਖੁਸ਼ੀਆਂ ਤੇ ਗ਼ਮੀਆਂ ਸਾਂਝੀਆਂ ਕਰ ਸਕਦਾ ਹੋਵੇ। ਉਹ ਹਮੇਸ਼ਾਂ ਆਪਣੇ ਆਪ ਨੂੰ ਇਕੱਲਤਾ ਵਿਚ ਘਿਰਿਆ ਮਹਿਸੂਸ ਕਰਦਾ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਫ਼ਿਲਮ ਵਿਚ ਡਬਲ ਐੱਮ. ਏ. ਨੌਜਵਾਨ ਨੂੰ ਇਹ ਜਾਅਲੀ ‘ਡਰੀਮ ਗਰਲ’ ਕਿਉਂ ਬਣਨਾ ਪੈਂਦਾ ਹੈ? ਕਾਰਨ ਹੈ ਲੰਮੇ ਸਮੇਂ ਤੋਂ ਉਸਦਾ ਬੇਰੁਜ਼ਗਾਰ ਹੋਣਾ। ਉਸਦੇ ਪਿਓ ’ਤੇ ਚੜ੍ਹੇ ਕਰਜ਼ ਨੂੰ ਉਤਾਰਨ ਦੀ ਮਜਬੂਰੀ।
ਅਸਲ ਵਿਚ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਜਿੱਥੇ ਇਕ ਪਾਸੇ ਇਸਦੇ ਬਹੁਤ ਸਾਰੇ ਫਾਇਦੇ ਹਨ ਉੱਥੇ ਦੂਸਰੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਵੀ ਹਨ। ਜਿੱਥੇ ਇਸਨੇ ਸਾਡੀ ਨਿੱਜਤਾ ’ਤੇ ਡਾਕਾ ਮਾਰਿਆ ਹੈ ਉੱਥੇ ਇਸਨੇ ਕਈ ਸੌਗਾਤਾਂ ਨਾਲ ਸਾਡੀ ਝੋਲੀ ਵੀ ਭਰੀ ਹੈ। ਜਿੱਥੇ ਇਹ ਕੁਲ ਲੋਕਾਈ ਵਾਸਤੇ ਵਰਦਾਨ ਸਾਬਤ ਹੋਇਆ ਹੈ, ਉੱਥੇ ਸਰਾਪ ਬਣਿਆ ਹੈ। ਮੈਂ ਆਮ ਦੇਖਿਆ ਹੈ ਕਿ ਜੇਕਰ ਆਧੁਨਿਕ ਤਕਨਾਲੋਜੀ ਤੇ ਸੋਸ਼ਲ ਮੀਡੀਆ ਨੂੰ ਸਹੀ ਵਰਤਿਆ ਜਾਵੇ ਤਾਂ ਇਸ ਤੋਂ ਕਈ ਫਾਇਦੇ ਲਏ ਜਾ ਸਕਦੇ ਹਨ। ਆਪਣੀਆਂ ਕਈ ਮੁਸ਼ਕਿਲਾਂ ਦੇ ਹੱਲ ਕੱਢੇ ਜਾ ਸਕਦੇ ਹਨ। ਫ਼ਿਲਮ ਦੇਖਣ ਤੋਂ ਬਾਅਦ ਮੈਨੂੰ ਆਪਣੇ ਦਫ਼ਤਰ ਵਿਚ ਨੌਕਰੀ ਕਰਦੇ ਪੈਂਤੀ ਛੱਤੀ ਸਾਲਾਂ ਦੀ ਉਮਰ ਦੇ ਨੇਪਾਲੀ ਕਾਰ ਡਰਾਈਵਰ ਜੰਗ ਬਹਾਦਰ ਉਰਫ਼ ਹਰੀ ਸੋਨੀ ਦਾ ਖਿਆਲ ਆਇਆ।
 

ਛੇ ਸੱਤ ਸਾਲ ਪਹਿਲਾਂ ਦੀ ਗੱਲ ਹੈ। ਤਿੰਨ ਸਾਲ ਤੋਂ ਉਹ ਸਾਡੇ ਦਫ਼ਤਰ ਵਿਚ ਕੰਮ ਕਰਦਾ ਸੀ। ਇਕ ਦਿਨ ਉਹ ਸਾਡੇ ਇਕ ਲੱਖ ਰੁਪਏ ਲੈ ਕੇ ਭੱਜ ਗਿਆ। ਪੁਲੀਸ ਕੋਲ ਐੱਫ. ਆਈ. ਆਰ. ਦਰਜ ਕਰਵਾਈ ਗਈ। ਪੁਲੀਸ ਨੇ ਉਵੇਂ ਦੀ ਹੀ ਕਾਰਵਾਈ ਕੀਤੀ ਜਿਵੇਂ ਅਕਸਰ ਉਸ ਬਾਰੇ ਕਿਹਾ ਜਾਂਦਾ ਹੈ। ਇਸ ਦੌਰਾਨ ਉਹ ਛੁਪਦਾ ਛੁਪਾਉਂਦਾ ਨੇਪਾਲ ਭੱਜ ਗਿਆ। ਮੈਨੂੰ ਉਸਦਾ ਇਹ ਘਿਨੌਣਾ ਕਾਰਾ ਬਹੁਤ ਦਿਨ ਤੰਗ ਕਰਦਾ ਰਿਹਾ ਕਿਉਂਕਿ ਉਸਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਸੀ। ਉਸਨੂੰ ਨੇਪਾਲ ਜਾ ਕੇ ਲੱਭਣਾ ਸਾਡੇ ਲਈ ਔਖਾ ਕਾਰਜ ਸੀ।
ਮੈਂ ਜਾਣਦਾ ਸਾਂ ਕਿ ਹਰੀ ਸੋਨੀ ਫੇਸਬੁੱਕ ’ਤੇ ਕਾਫ਼ੀ ਸਰਗਰਮ ਰਹਿੰਦਾ ਹੁੰਦਾ ਸੀ। ਉਹ ਇਕ ਦੋ ਮਹੀਨੇ ਤਾਂ ਫੇਸਬੁੱਕ ਉੱਪਰ ਸੁਸਤ ਰਿਹਾ, ਪਰ ਜਦੋਂ ਗੱਲ ਠੰਢੀ ਪੈ ਗਈ ਤਾਂ ਉਹ ਦੁਬਾਰਾ ਫੇਸਬੁੱਕ ’ਤੇ ਹਿਲਜੁਲ ਕਰਨ ਲੱਗਾ। ਫਿਰ ਉਸ ਵੱਲੋਂ ਫੇਸਬੁੱਕ ’ਤੇ ਪੋਸਟ ਕੀਤੀਆਂ ਤਸਵੀਰਾਂ ਤੋਂ ਮੈਂ ਅੰਦਾਜ਼ਾ ਲਗਾਇਆ ਕਿ ਉਹ ਵਾਪਸ ਪੰਜਾਬ ਪਹੁੰਚ ਗਿਆ ਹੈ। ਮੈਂ ਉਸਨੂੰ ਫੜਨ ਲਈ ਫੇਸਬੁੱਕ ਦਾ ਸਹਾਰਾ ਲਿਆ। ਫੇਸਬੁੱਕ ’ਤੇ ਇਕ ਨੇਪਾਲੀ ਮੂਲ ਦੀ ਕੁੜੀ ਦਾ ਜਾਅਲੀ ਅਕਾਊਂਟ ਖੋਲ੍ਹਿਆ। ਉਸ ਉੱਪਰ ਇਕ ਨੇਪਾਲੀ ਮਾਡਲ ਤੇ ਸੁੰਦਰ ਕੁੜੀ ਦੀ ਤਸਵੀਰ ਲਗਾਈ ਤੇ ਪਹਿਲੇ ਦਿਨ ਹੀ ਹਰੀ ਸੋਨੀ ਨਾਲ ਫੇਸਬੁੱਕੀ ਦੋਸਤੀ ਗੰਢੀ। ਬਹੁਤ ਜਲਦੀ ਮੈਂ ਉਸਦਾ ‘ਡਰੀਮ ਗਰਲ’ ਹੋ ਨਿਬੜਿਆ। ‘ਡਰੀਮ ਗਰਲ’ ਦੀਆਂ ਜਾਅਲੀ ਰੁਮਾਂਸ ਤੇ ਪਿਆਰ ਮੁਹੱਬਤ ਨਾਲ ਭਰੀਆਂ ਗੱਲਾਂ ਦੇ ਮਕੜਜਾਲ ਵਿਚ ਉਹ ਬਹੁਤ ਜਲਦੀ ਜਕੜਿਆ ਗਿਆ। ਸ਼ਨਿਚਰਵਾਰ ਨੂੰ ਫੇਸਬੁੱਕ ਰਾਹੀਂ ਹਰੀ ਸੋਨੀ ਦੀ ਬਣੀ ‘ਸੁਪਨਿਲੀ ਕੁੜੀ’ ਨੇ ਇੰਨੀ ਤਾਕਤ ਵਿਖਾਈ ਕਿ ਮੰਗਲਵਾਰ ਤਕ ਸਾਡਾ ਚੋਰ ਤੇ ਧੋਖੇਬਾਜ਼ ਡਰਾਈਵਰ ਹਰੀ ਸੋਨੀ ਸਲਾਖਾਂ ਪਿੱਛੇ ਸੀ। ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਜੇਕਰ ਆਧੁਨਿਕ ਤਕਨਾਲੋਜੀ ਤੇ ਸੋਸ਼ਲ ਮੀਡੀਆ ਦਾ ਸਹੀ ਪ੍ਰਯੋਗ ਤੇ ਉਪਯੋਗ ਕੀਤਾ ਜਾਵੇ ਤਾਂ ਇਹ ਤੁਹਾਡੀਆਂ ਕਈ ਦੁੱਖ ਤਕਲੀਫ਼ਾਂ ਤੇ ਸਮੱਸਿਆਵਾਂ ਦਾ ਵਧੀਆ ਤੇ ਅਸਰਦਾਰ ਹੱਲ ਕੱਢ ਸਕਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਗਾਇਕ ਗੈਰੀ ਸੰਧੂ ਦੇ ਸ਼ੋਅਰੂਮ ਵਿੱਚੋਂ ਲੱਖਾਂ ਦੇ ਕੱਪੜੇ, 20 ਹਜ਼ਾਰ ਨਕਦੀ ਚੋਰੀ

ਜਲੰਧਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਫਗਵਾੜਾ ਰੋਡ 'ਤੇ ਪੰਜਾਬੀ ਗਾਇਕ ਗੈਰੀ ਸੰਧੂ ਦੇ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਫ੍ਰੈਸ਼ ਕੁਲੈਕਸ਼ਨ 'ਚੋਂ ਚੋਰ ਤਿੰਨ ਹਜ਼ਾਰ ਦੇ ਕਰੀਬ ਰੈਡੀਮੇਡ ਕੱਪੜਿਆਂ ਦੇ ਪੀਸ ਸਮੇਤ 20 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ। ਸ਼ਨੀਵਾਰ ਅਤੇ ਐਤਵਾਰ ਦੀ ਅੱਧੀ ਰਾਤ ਨੂੰ ਚੋਰੀ ਦੀ ਇਹ ਘਟਨਾ ਸ਼ੋਅਰੂਮ ਦੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ, ਪਰ ਫੁਟੇਜ ਇੰਨੀ ਸਾਫ ਨਹੀਂ ਹੈ ਕਿ ਚੋਰਾਂ ਨੂੰ ਪਛਾਣਿਆ ਜਾ ਸਕੇ।ਦੇਖ ਕੇ ਪਤਾ ਚੱਲਦਾ ਹੈ ਕਿ ਵਾਰਦਾਤ ਤਿੰਨ ਜਣੇ ਆਏ ਸਨ, ਜੋ ਸ਼ੋਅਰੂਮ ਦੇ ਸ਼ਟਰ ਨੂੰ ਕਿਸੇ ਜੈੱਕ ਨੁਮਾ ਚੀਜ਼ ਦੇ ਰਾਹੀਂ ਉਪਰ ਚੁੱਕ ਕੇ ਉਸ ਅੰਦਰ ਦਾਖਲ ਹੋਏ ਅਤੇ ਇੱਕ ਘੰਟੇ ਦੇ ਅੰਦਰ ਸ਼ੋਅਰੂਮ ਨੂੰ ਖਾਲੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ।

ਸਲਮਾਨ ਦੇ ਘਰ ਬਾਹਰ ਸੁਰੱਖਿਆ ਵਧਾਈ

ਮੁੰਬਈ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ‘ਬਿੱਗ ਬੌਸ ਸੀਜ਼ਨ 13’ ਉੱਪਰ ਪਾਬੰਦੀ ਲਾਏ ਜਾਣ ਦੀ ਮੰਗ ਸਬੰਧੀ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੁਲੀਸ ਵਲੋਂ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਸੁਰੱਖਿਆ ਵਧਾਈ ਗਈ ਹੈ। ਦੱਸਣਯੋਗ ਹੈ ਕਿ ‘ਬਿੱਗ ਬੌਸ ਸੀਜ਼ਨ 13’ ਵਿੱਚ ਪਰੋਸੀ ਜਾ ਰਹੀ ਕਥਿਤ ਲੱਚਰਤਾ ਨੂੰ ਭਾਰਤੀ ਸਭਿਆਚਾਰ ਖ਼ਿਲਾਫ਼ ਦੱਸਿਆ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੱਛਮੀ ਮੁੰਬਈ ਵਿਚ ਬਾਂਦਰਾ ਸਥਿਤ ਖਾਨ ਦੇ ਘਰ ਦੇ ਬਾਹਰ ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚ ਕਰਨੀ ਸੈਨਾ ਦੇ ਮੈਂਬਰ ਵੀ ਸ਼ਾਮਲ ਸਨ, ਇਕੱਠੇ ਹੋਏ ਅਤੇ ਰੋਸ ਪ੍ਰਦਰਸ਼ਨ ਕੀਤਾ।

ਸਮਾਜ ’ਚ ਪਸਰ ਰਹੀ ਨਫ਼ਰਤ ਫਿਕਰਮੰਦ ਕਰਨ ਵਾਲੀ: ਨਸੀਰੂਦੀਨ ਸ਼ਾਹ

ਮੁੰਬਈ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਨਸੀਰੂਦੀਨ ਸ਼ਾਹ ਦਾ ਕਹਿਣਾ ਹੈ ਕਿ ਹਜੂਮੀ ਹੱਤਿਆਵਾਂ ਦੀਆਂ ਘਟਨਾਵਾਂ ਬਾਰੇ ਉਹ ਆਪਣੇ ਬਿਆਨ ’ਤੇ ਅਡੋਲ ਹਨ ਤੇ ਸਮਾਜ ਵਿਚ ‘ਸ਼ਰੇਆਮ ਨਫ਼ਰਤ’ ਦੇ ਫੈਲਾਅ ਤੋਂ ਬੇਹੱਦ ਪ੍ਰੇਸ਼ਾਨ ਹਨ। ਪਿਛਲੇ ਸਾਲ 69 ਸਾਲਾ ਅਦਾਕਾਰ ਨੇ ਹਿੰਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਕੁਝ ਥਾਵਾਂ ’ਤੇ ਗਊ ਹੱਤਿਆ ਨੂੰ ਪੁਲੀਸ ਮੁਲਾਜ਼ਮ ਦੀ ਹੱਤਿਆ ਤੋਂ ਵੱਧ ਤਵੱਜੋ ਦਿੱਤੀ ਜਾ ਰਹੀ ਹੈ। ਇੰਡੀਅਨ ਫ਼ਿਲਮ ਪ੍ਰਾਜੈਕਟ ’ਚ ਅਦਾਕਾਰ ਆਨੰਦ ਤਿਵਾੜੀ ਨਾਲ ਗੱਲਬਾਤ ਕਰਦਿਆਂ ਸ਼ਾਹ ਨੇ ਇਹ ਵਿਚਾਰ ਪ੍ਰਗਟਾਏ।

ਖੁੱਲ੍ਹ ਕੇ ਵਿਚਾਰ ਪ੍ਰਗਟਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ: ਜਾਵੇਦ ਅਖ਼ਤਰ

ਮੁੰਬਈ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਉੱਘੇ ਗੀਤਕਾਰ ਤੇ ਲੇਖਕ ਜਾਵੇਦ ਅਖ਼ਤਰ ਨੇ ਅੱਜ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਚਾਹੇ ਉਹ ਸ਼ਾਸਨ ਦੇ ਖ਼ਿਲਾਫ਼ ਹੀ ਕਿਉਂ ਨਾ ਹੋਣ। ਸਿਆਸੀ ਤੇ ਸਮਾਜਿਕ ਪੱਖ ਤੋਂ ਵਿਚਾਰ ਰੱਖਣ ’ਚ ਹਮੇਸ਼ਾ ਮੋਹਰੀ ਰਹੇ ਅਖ਼ਤਰ ਦਾ ਮੰਨਣਾ ਹੈ ਕਿ ਲੋਕਤੰਤਰ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੱਬੀ ਨਹੀਂ ਜਾਣੀ ਚਾਹੀਦੀ। ਉਨ੍ਹਾਂ ਕਿਹਾ ‘ਜੇ ਤੁਸੀਂ ਕਿਸੇ ਵਿਅਕਤੀ ਜਾਂ ਸਰਕਾਰ ਨੂੰ ਕੁਝ ਕਹਿੰਦੇ ਹੋ ਤਾਂ ਕੀ ਇਹ ਉਸ ਨੂੰ ਪਸੰਦ ਆਵੇਗਾ? ਮੈਨੂੰ ਨਹੀਂ ਲੱਗਦਾ ਕਿ ਅਜਿਹੀ ਕੋਈ ਸਰਕਾਰ ਹੋ ਸਕਦੀ ਹੈ ਜਿਸ ਦੀ ਤੁਸੀਂ ਆਲੋਚਨਾ ਕਰੋ ਤੇ ਉਹ ਖ਼ੁਸ਼ ਹੋਵੇ।’ ਇਸ ਦੇ ਬਾਵਜੂਦ ਲੋਕ ਆਪਣੇ ਵਿਚਾਰ ਖੁੱਲ੍ਹ ਕੇ ਰੱਖਦੇ ਹਨ ਤੇ ਖ਼ੁਦ ਨੂੰ ਵਿਅਕਤ ਕਰਦੇ ਹਨ।

ਔਰਤ ਬਣ ਕੇ ਮੋਂਹਦੇ ਹੀਰੋ

ਮੁੰਬਈ ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )  ਬੌਲੀਵੁੱਡ ਦੇ ਕਈ ਵੱਡੇ ਸਿਤਾਰੇ ਪਰਦੇ ’ਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਿਚ ਹਿੱਟ ਸਾਬਤ ਹੋਏ ਹਨ। ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ ’ਤੇ ਅਦਾਕਾਰਾਂ ਨੇ ਔਰਤਾਂ ਦੇ ਕਿਰਦਾਰ ਵਿਚ ਢਲ ਕੇ ਇਨ੍ਹਾਂ ਵਿਚ ਵੀ ਨਵੀਂ ਜਾਨ ਪਾਈ ਹੈ। ਤਾਜ਼ਾ ਚਰਚਾ ਫ਼ਿਲਮ ‘ਡਰੀਮ ਗਰਲ’ ਦੀ ਹੈ ਜਿਸ ਵਿਚ ਆਯੂਸ਼ਮਾਨ ਖੁਰਾਣਾ ਨੇ ਲੜਕੀ ਦੇ ਰੂਪ ਵਿਚ ਪ੍ਰਸੰਸਾ ਖੱਟੀ ਹੈ। ਬੌਲੀਵੁੱਡ ਵਿਚ ਨਾਇਕ ਵੱਲੋਂ ਔਰਤ ਰੂਪ ਅਪਣਾਉਣ ਦਾ ਸਿਲਸਿਲਾ ਨਵਾਂ ਨਹੀਂ ਹੈ। ਇਹ ਰਚਨਾ ਇਨ੍ਹਾਂ ਕਿਰਦਾਰਾਂ ’ਤੇ ਚਰਚਾ ਕਰਦੀ ਹੈ।

ਸਰਕਰਦਾ ਸੰਗੀਤਕਾਰ ਸਰਦੂਲ ਕਵਾਤੜਾ

ਮੁੰਬਈ ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )    ਪੰਜਾਬੀ-ਹਿੰਦੀ ਫ਼ਿਲਮਾਂ ਦੇ ਸਰਕਰਦਾ ਸਿੱਖ ਸੰਗੀਤਕਾਰ ਸਰਦੂਲ ਕਵਾਤੜਾ ਦਾ ਸ਼ੁਮਾਰ ਉਨ੍ਹਾਂ ਸੰਗੀਤਕਾਰਾਂ ਵਿਚ ਹੈ ਜਿਨ੍ਹਾਂ ਦੀ ਫ਼ਿਲਮੀ ਸੰਗੀਤ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸਰਦੂਲ ਸਿੰਘ ਕਵਾਤੜਾ ਦੀ ਪੈਦਾਇਸ਼ 13 ਅਪਰੈਲ, 1928 ਨੂੰ ਲਾਹੌਰ ਦੇ ਕਿਲ੍ਹਾ ਗੁੱਜ਼ਰ ਸਿੰਘ ਮੁਹੱਲਾ ਦੇ ਵਸਨੀਕ ਸਿੱਖ ਪਰਿਵਾਰ ਵਿਚ ਹੋਈ। ਪੰਜ ਭਰਾਵਾਂ ਅਤੇ ਇਕ ਭੈਣ ਦੇ ਵੀਰ ਸਰਦੂਲ ਨੂੰ ਬਾਲ ਉਮਰੇ ਹੀ ਸੰਗੀਤ ਨਾਲ ਉਲਫ਼ਤ ਹੋ ਗਈ ਸੀ ਜੋ ਸੂਹ ਦੀ ਉਮਰ ਤਕ ਅੱਪੜਦਿਆਂ ਜਨੂੰਨ ਵਿਚ ਬਦਲ ਗਈ। ਵੱਡੇ ਭਰਾ ਪਹਿਲਾਂ ਹੀ ਫ਼ਿਲਮਾਂ ’ਚ ਬਤੌਰ ਫ਼ਿਲਮਸਾਜ਼ ਅਤੇ ਕੈਮਰਾਮੈਨ ਵਜੋਂ ਕੰਮ ਕਰ ਰਹੇ ਸਨ। ਲਿਹਾਜ਼ਾ ਅਜਿਹੇ ਵਾਤਾਵਰਨ ਦਾ ਅਸਰ ਸਰਦੂਲ ’ਤੇ ਪੈਣਾ ਸੁਭਾਵਿਕ ਸੀ। ਉਸਨੇ ਕਲਾਸਕੀ ਸੰਗੀਤ ਦੀ ਸ਼ੁਰੂਆਤੀ ਤਾਲੀਮ ਰਾਗ ਵਿੱਦਿਆ ਦੇ ਮਾਹਿਰ ਉਸਤਾਦ ਸਰਦਾਰ ਅਵਤਾਰ ਸਿੰਘ ਪਾਸੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਸੰਗੀਤਕਾਰ ਹੰਸਰਾਜ ਬਹਿਲ ਨਾਲ ਸਹਾਇਕ ਸੰਗੀਤਕਾਰ ਵਜੋਂ ਕੰਮ ਕੀਤਾ। ਉਨ੍ਹਾਂ ਨੇ ਪੰਜਾਬ ਦੀ ਰਵਾਇਤੀ ਲੋਕ ਮੌਸੀਕੀ ਨੂੰ ਫ਼ਿਲਮੀ ਸੰਗੀਤ ਨਾਲ ਜੋੜ ਕੇ ਪੁਰਅਸਰ ਤਰਜ਼ਾਂ ਤਾਮੀਰ ਕੀਤੀਆਂ। ਇਨ੍ਹਾਂ ਫ਼ਿਲਮਾਂ ਦੇ ਸੁਰੀਲੇ ਨਗ਼ਮੇ ਅੱਜ ਵੀ ਬੇਹੱਦ ਸ਼ਿੱਦਤ ਨਾਲ ਸੁਣੇ ਜਾਂਦੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਉਹ ਬੰਬੇ ਆਣ ਵੱਸੇ।

ਚੁਲਬੁਲੀ ਅਦਾਕਾਰਾ ਗੀਤਾ ਬਾਲੀ

ਮੁੰਬਈ ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )    ਸ਼ੋਖ਼ ਪੰਜਾਬਣ ਮੁਟਿਆਰ ਗੀਤਾ ਬਾਲੀ ਉਰਫ਼ ਹਰਕੀਰਤਨ ਕੌਰ ਦੀ ਪੈਦਾਇਸ਼ 30 ਨਵੰਬਰ 1930 ਨੂੰ ਅੰਮ੍ਰਿਤਸਰ ਦੇ ਗੁਰਸਿੱਖ ਪਰਿਵਾਰ ਵਿਚ ਹੋਈ। ਹਰਦਰਸ਼ਨ ਕੌਰ, ਜੋਤੀ ਕੌਰ ਤੇ ਭਰਾ ਦਿਗਵਿਜੈ ਸਿੰਘ ਬਾਲੀ ਆਪਣੀ ਭੈਣ ਹਰਕੀਰਤਨ ਨੂੰ ‘ਕੀਤਾ’ ਦੇ ਨਾਮ ਨਾਲ ਮੁਖ਼ਾਤਬ ਹੁੰਦੇ ਸਨ। ਇਨ੍ਹਾਂ ਦੇ ਪਿਤਾ ਸਰਦਾਰ ਕਰਤਾਰ ਸਿੰਘ ਬਾਲੀ ਸਿੱਖ ਧਰਮ ਦੇ ਪ੍ਰਚਾਰਕ ਸਨ, ਜਿਸ ਕਰਕੇ ਉਨ੍ਹਾਂ ਨੂੰ ਧਰਮ ਪ੍ਰਚਾਰ ਦੇ ਸਿਲਸਿਲੇ ਵਿਚ ਦੂਜੇ ਮੁਲਕਾਂ ਵਿਚ ਜਾਣਾ ਪੈਂਦਾ ਸੀ। ਲਿਹਾਜ਼ਾ ਚਾਰਾਂ ਜਣਿਆ ਦੀ ਪੜ੍ਹਾਈ ਕਿਸੇ ਇਕ ਜਗ੍ਹਾ ਨਾ ਹੋ ਕੇ ਵੱਖ-ਵੱਖ ਥਾਵਾਂ ’ਤੇ ਹੋਈ। ਬਾਲ ਉਮਰੇ ਹੀ ਕੀਤਾ ਨੂੰ ਨ੍ਰਿਤ-ਕਲਾ ਨਾਲ ਲਗਾਓ ਹੋ ਗਿਆ। 9 ਸਾਲ ਦੀ ਉਮਰ ਵਿਚ ਹੀ ਉਸਨੇ ਆਪਣੀ ਵੱਡੀ ਭੈਣ ਹਰਦਰਸ਼ਨ ਕੌਰ ਨਾਲ ਪਹਿਲੀ ਵਾਰ ਲਖਨਊ ਦੇ ਇਕ ਨ੍ਰਿਤ ਪ੍ਰੋਗਰਾਮ ਵਿਚ ਲੋਕਾਂ ਸਾਹਮਣੇ ਨ੍ਰਿਤ ਦੀ ਪੇਸ਼ਕਾਰੀ ਦਿੱਤੀ, ਪਰ ਸਿੱਖ ਧਰਮ ਦੇ ਕੁਝ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਿਆ। ਇਸ ਲਈ ਕਾਫ਼ੀ ਸ਼ੋਰ-ਸ਼ਰਾਬਾ ਹੋਇਆ। ਐਨਾ ਹੋਣ ਦੇ ਬਾਵਜੂਦ ਦੋਵਾਂ ਭੈਣਾਂ ਤੇ ਬਾਲੀ ਪਰਿਵਾਰ ਨੇ ਹੌਸਲਾ ਨਹੀਂ ਹਾਰਿਆ।

ਸਨੀ ਤੇ ਕ੍ਰਿਸ਼ਮਾ ਵੱਲੋਂ ਰੇਲਵੇ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ

ਜੈਪੁਰ,19 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਾਲੀਵੁੱਡ ਨੇਤਾ, ਸੰਸਦ ਮੈਂਬਰ ਸਨੀ ਦਿਓਲ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਨੇ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਚੇਨ ਖਿੱਚਣ ਦੇ ਮਾਮਲੇ ਵਿੱਚ ਰੇਲਵੇ ਅਦਾਲਤ ਦੇ ਫ਼ੈਸਲੇ ਨੂੰ ਸੈਸ਼ਨ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਚੇਨ ਖਿੱਚਣ ਦੀ ਇਹ ਕਥਿਤ ਘਟਨਾ 1997 ਵਿੱਚ ਫ਼ਿਲਮ ਬਜਰੰਗ ਦੀ ਸ਼ੂਟਿੰਗ ਦੌਰਾਨ ਵਾਪਰੀ ਸੀ। ਇਸ ਵਿੱਚ ਸਨੀ ਤੇ ਕਪੂਰ ’ਤੇ ਰੇਲ 2413-ਏ ਅਪਲਿੰਕ ਐਕਸਪ੍ਰੈੱਸ ਦੀ ਚੇਨ ਬਿਨਾਂ

ਕਬੀਰ ਬੇਦੀ ਨੇ ਪਦਮਸ੍ਰੀ ਵਨਰਾਜ ਭਾਟੀਆ ਲਈ ਵਿੱਤੀ ਮਦਦ ਮੰਗੀ

ਮੁੰਬਈ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਕਬੀਰ ਬੇਦੀ ਨੇ 92 ਸਾਲਾ ਕੌਮੀ ਸਨਮਾਨ ਜੇਤੂ ਤੇ ਗਰੀਬੀ ਦੀ ਮਾਰ ਝੱਲ ਰਹੇ ਸੰਗੀਤਕਾਰ ਵਨਰਾਜ ਭਾਟੀਆ ਦੀ ਆਰਥਿਕ ਮਦਦ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ। ਪਦਮਸ੍ਰੀ ਤੇ ਸੰਗੀਤ ਨਾਟਕ ਅਕਾਦਮੀ ਸਨਮਾਨ ਜੇਤੂ ਵਨਰਾਜ ਨੇ ਹਾਲ ਹੀ ਵਿਚ ‘ਮੁੰਬਈ ਮਿਰਰ’ ਕੋਲ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਬੈਂਕ ਖ਼ਾਤੇ ਵਿਚ ਇਕ ਧੇਲਾ ਵੀ ਨਹੀਂ ਬਚਿਆ। ਉਨ੍ਹਾਂ ਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਹੈ,

ਮੈਟਰੋ ਦੀ ਹਮਾਇਤ ਕਰਕੇ ਬੁਰੇ ਫਸੇ ਬਿਗ ਬੀ

ਮੁੰਬਈ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੈਗਾਸਟਾਰ ਅਮਿਤਾਭ ਬੱਚਨ ਵੱਲੋਂ ਮੁੰਬਈ ’ਚ ਮੈਟਰੋ ਦੀ ਉਸਾਰੀ ਲਈ ਹਮਾਇਤ ਕਰਨ ’ਤੇ ਬੁੱਧਵਾਰ ਸਵੇਰ ਤੋਂ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਨਵੀਆਂ ਰੇਲ ਲਾਈਨਾਂ ਵਿਛਾਉਣ ਲਈ ਆਰੇ ਇਲਾਕੇ ’ਚ ਦਰੱਖਤਾਂ ਨੂੰ ਕੱਟੇ ਜਾਣ ਦੇ ਫ਼ੈਸਲੇ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫਿਲਮਸਾਜ਼ ਅਸ਼ੋਕ ਪੰਡਿਤ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਕਾਰਕੁਨ ਆਰੇ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਤਾਂ ਮੈ

ਮੋਦੀ ਆਪਣੇ ਜੀਵਨ ’ਤੇ ਬਣੀ ਫਿਲਮ ਨਹੀਂ ਦੇਖਣਗੇ: ਜੈਨ

ਮੁੰਬਈ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਮੌਕੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਬਾਰੇ ਬਣੀ ਫਿਲਮ ਦੇ ਸ਼ੋਰ ਦੌਰਾਨ ਇਸ ਫਿਲਮ ਦੇ ਕੋ-ਪ੍ਰੋਡਿਊਸਰ ਮਹਾਵੀਰ ਜੈਨ ਨੇ ਕਿਹਾ ਕਿ ਮੋਦੀ ਜੀ ਇਹ ਫਿਲਮ ਨਹੀਂ ਦੇਖਣਗੇ। ਉਨ੍ਹਾਂ ਕਿਹਾ, ‘ਮੋਦੀ ਜੀ ਆਪਣੇ ਬਾਰੇ ਬਣੀ ਫਿਲਮ ਦੇਖਣ ਜਾਂ ਇਸ ਬਾਰੇ ਕੁਝ ਪੜ੍ਹਨਾ ਨਹੀਂ ਚਾਹੁਣਗੇ। ਉਹ ਇਸ ਗੱਲ ਤੋਂ ਖੁਸ਼ ਹਨ ਕਿ ਅਸੀਂ ਉਨ੍ਹਾਂ ਬਾਰੇ ਫਿਲਮ ਬਣਾਈ ਪਰ ਉਹ ਇਹ ਫਿਲਮ ਨਹੀਂ ਦੇਖਣਗੇ।

ਸ਼ਿਆਮ ਰਾਮਸੇ ਦਾ ਦੇਹਾਂਤ

ਮੁੰਬਈ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭੂਤੀਆ (ਹਾਰਰ) ਫ਼ਿਲਮਾਂ ਬਣਾਉਣ ਲਈ ਮਸ਼ਹੂਰ ਸੱਤ ‘ਰਾਮਸੇ ਬ੍ਰਦਰਜ਼’ ’ਚੋਂ ਇਕ ਸ਼ਿਆਮ ਰਾਮਸੇ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ‘ਪੁਰਾਨੀ ਹਵੇਲੀ’ ਤੇ ‘ਤਹਿਖ਼ਾਨਾ’ ਜਿਹੀਆਂ ਫ਼ਿਲਮਾਂ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਹ 67 ਵਰ੍ਹਿਆਂ ਦੇ ਸਨ ਤੇ ਸ਼ਹਿਰ ਦੇ ਇਕ ਹਸਪਤਾਲ ’ਚ ਨਿਮੋਨੀਆ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਵੰਡ ਤੋਂ ਪਹਿਲਾਂ ਇਨ੍ਹਾਂ ਸੱਤ ਭਰਾਵਾਂ ਦੀ ਕਰਾਚੀ ’ਚ ਰੇਡੀਓ ਦੀ ਦੁਕਾਨ ਸੀ

ਕੈਂਸਰ ਦੇ ਇਲਾਜ ਤੋਂ ਬਾਅਦ ਰਿਸ਼ੀ ਕਪੂਰ ਭਾਰਤ ਪਰਤੇ

ਮੁੰਬਈ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਅਦਾਕਾਰ ਰਿਸ਼ੀ ਕਪੂਰ ਅਮਰੀਕਾ ਵਿੱਚ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਵਤਨ ਪਰਤ ਆਏ ਹਨ। ਉਹ ਪਿਛਲੇ ਸਾਲ ਨਿਊਯਾਰਕ ਗਏ ਸਨ। ਉਹ ਮੰਗਲਵਾਰ ਨੂੰ ਸਵੇਰੇ ਵਾਪਸ ਆਏ ਹਨ। ਰਿਸ਼ੀ ਕਪੂਰ (67) ਨੇ ਵਤਨ ਵਾਪਸ ਪਰਤਣ ਦੀ ਖਬਰ ਟਵਿਟਰ ’ਤੇ ਸਾਂਝੀ ਕੀਤੀ ਅਤੇ ਲਗਾਤਾਰ ਮਿਲ ਰਹੇ ਸਮਰਥਨ ਲਈ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ। ਸ੍ਰੀ ਕਪੂਰ ਨੇ ਟਵੀਟ ਕੀਤਾ, 

ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਗਾਇਕ ਰੰਮੀ ਰੰਧਾਵਾ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬੀ ਗੀਤ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਦੋ ਗਾਇਕਾਂ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀਆਂ ਇਕ ਦੂਜੇ ਨੂੰ ਧਮਕੀ ਦੇਣ ਅਤੇ ਮੁਹਾਲੀ ਵਿੱਚ ਜਨਤਕ ਤੌਰ ’ਤੇ ਲੜਨ ਦੀ ਥਾਂ ਨਿਸ਼ਚਿਤ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੋਹਾਣਾ ਪੁਲੀਸ ਨੇ ਦੋਵੇਂ ਗਾਇਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨੂੰ ਧਮਕੀ ਦਿੱਤੀ ਹੈ। ਪੁਲੀਸ ਨੇ ਰੰਮੀ ਰੰਧਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੈਫ਼ ਬੇਹੱਦ ਹਾਜ਼ਰ ਜਵਾਬ: ਤੱਬੂ

ਨਵੀਂ ਦਿੱਲੀ,29 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਤੱਬੂ ਦਾ ਕਹਿਣਾ ਹੈ ਕਿ ਸੈਫ਼ ਅਲੀ ਖ਼ਾਨ ਬਹੁਤ ਮਜ਼ਾਕੀਆ ਕਿਸਮ ਦੇ ਹਾਜ਼ਰ ਜਵਾਬ ਇਨਸਾਨ ਹਨ। ਇਹ ਦੋਵੇਂ ਕਲਾਕਾਰ 29 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਜਵਾਨੀ ਜਾਨੇਮਨ’ ਵਿੱਚ ਇੱਕਠੇ ਨਜ਼ਰ ਆਉਣਗੇ। ਤੱਬੂ ਨੇ ਦੱਸਿਆ, ‘‘ਸੈਫ਼ ਬਹੁਤ ਮਜ਼ੇਦਾਰ ਵਿਅਕਤੀ ਹੈ। ਉਹ ਬਹੁਤ ਹਾਜ਼ਰ ਜਵਾਬ ਹੈ। ਬਹੁਤ ਘੱਟ ਲੋਕ ਹੁੰਦੇ ਹਨ, ਜਿਨ੍ਹਾਂ ਕੋਲ ਹਰ ਗੱਲ ਲਈ ਮਜ਼ੇਦਾਰ ਜਵਾਬ ਹੁੰਦਾ ਹੈ ਅਤੇ ਸੈਫ਼ ਉਨ੍ਹਾਂ ਵਿੱਚੋਂ ਇੱਕ ਹਨ।’’ ਇਹ ਦੋਵੇਂ ਅਦਾਕਾਰ ਇਸ ਤੋਂ ਪਹਿਲਾਂ ਫਿਲਮ ‘ਤੂੰ ਚੋਰ ਮੈਂ ਸਿਪਾਹੀ’ ਅਤੇ ‘ਹਮ ਸਾਥ-ਸਾਥ ਹੈਂ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਤੱਬੂ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਇਹ ਫਿਲਮ ਬਹੁਤ ਵਧੀਆ ਬਣੇਗੀ। 

ਸਲਮਾਨ ਦੇ ਬੌਲੀਵੁੱਡ ’ਚ 31 ਸਾਲ ਮੁਕੰਮਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਮੁੰਬਈ,29 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੁਪਰਸਟਾਰ ਸਲਮਾਨ ਖ਼ਾਨ ਨੇ ਬਾਲੀਵੁੱਡ ਵਿਚ ਆਪਣੇ 31 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਦਾ ਇਸ ਲੰਮੇ ਸਫ਼ਰ ਦੌਰਾਨ ਦਿੱਤੀ ਹੱਲਾਸ਼ੇਰੀ ਲਈ ਧੰਨਵਾਦ ਕੀਤਾ। 53 ਸਾਲਾ ਅਦਾਕਾਰ ਨੇ ਟਵਿੱਟਰ ’ਤੇ ਆਪਣੇ ਬਚਪਨ ਦੀ ਇਕ ਫੋਟੋ ਸਾਂਝੀ ਕੀਤੀ।

ਕੌਮੀ ਪੁਰਸਕਾਰ ਜਿੱਤਣਾ ਖੂਬਸੂਰਤ ਅਹਿਸਾਸ: ਵਿੱਕੀ ਕੌਸ਼ਲ

ਮੁੰਬਈ,27 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦਾ ਕਹਿਣਾ ਹੈ ਕਿ ਕੌਮੀ ਪੁਰਸਕਾਰ ਜਿੱਤਣਾ ਇੱਕ ‘ਖੂਬਸੂਰਤ ਅਹਿਸਾਸ’ ਹੈ, ਜੋ ਉਸ ਨੂੰ ਸੁਖਦ ਮਹਿਸੂਸ ਕਰਵਾਉਣ ਦੇ ਨਾਲ ਚੰਗਾ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਵੀ ਕਰਦਾ ਹੈ। ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਨੂੰ ਫਿਲਮ ‘ਉੜੀ- ਦਿ ਸਰਜੀਕਲ ਸਟ੍ਰਾਈਕ’ ਵਿੱਚ ਅਭਿਨੈ ਲਈ ਆਯੂਸ਼ਮਾਨ ਖੁਰਾਣਾ (ਫਿਲਮ ‘ਅੰਧਾਧੁਨ’) ਨਾਲ ਸਾਂਝੇ ਤੌਰ ’ਤੇ ਸਰਵੋਤਮ ਅਦਾਕਾਰ ਦੇ ਕੌਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

’83 ਵਿੱਚ ਫਾਰੁਖ਼ ਇੰਜਨੀਅਰ ਦੀ ਭੂਮਿਕਾ ਨਿਭਾਉਣਗੇ ਬੋਮਨ ਇਰਾਨੀ

ਮੁੰਬਈ,,27 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਿਲਮਸਾਜ਼ ਕਬੀਰ ਖਾਨ ਵੱਲੋਂ 1983 ਦੇ ਕ੍ਰਿਕਟ ਵਿਸ਼ਵ ਬਾਰੇ ਬਣਾਈ ਜਾ ਰਹੀ ਫਿਲਮ ’83 ਵਿੱਚ ਬੋਮਨ ਇਰਾਨੀ ਵੀ ਅਹਿਮ ਭੂਮਿਕਾ ਨਿਭਾਉਣਗੇ। ਇਸ ਫਿਲਮ ’ਚ ਰਣਬੀਰ ਸਿੰਘ ਮਹਾਨ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ। ਬੋਮਨ ਇਰਾਨੀ ਇਸ ਫਿਲਮ ’ਚ ਸਾਬਕਾ ਸਲਾਮੀ ਬੱਲੇਬਾਜ਼ ਤੇ ਵਿਕਟ ਕੀਪਰ ਫਾਰੁਖ਼ ਇੰਜਨੀਅਰ ਦੀ ਭੂਮਿਕਾ ਨਿਭਾਉਣਗੇ, ਜਿਨ੍ਹਾਂ 1983 ਦੇ ਕ੍ਰਿਕਟ ਵਿਸ਼ਵ ਕੱਪ ’ਚ ਕੁਮੈਂਟਰੀ ਕੀਤੀ ਸੀ।

ਸੰਜੇ ਲੀਲਾ ਭੰਸਾਲੀ ਨੇ ‘ਇਨ-ਸ਼ਾ-ਅੱਲ੍ਹਾ’ ਰੋਕੀ

ਮੁੰਬਈ,,27 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਿਲਮਸਾਜ਼ ਸੰਜੇ ਲੀਲਾ ਭੰਸਾਲੀ ਨੇ ਆਪਣੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ ‘ਇਨ-ਸ਼ਾ-ਅੱਲ੍ਹਾ’, ਜਿਸ ਲਈ ਸੁਪਰਸਟਾਰ ਸਲਮਾਨ ਖਾਨ ਅਤੇ ਆਲੀਆ ਭੱਟ ਨੂੰ ਸਾਈਨ ਕੀਤਾ ਗਿਆ ਸੀ, ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ।

ਅਕਸ਼ੈ ਕੁਮਾਰ ਦੁਨੀਆਂ ਦੇ ਸਭ ਤੋਂ ਮਹਿੰਗੇ ਅਦਾਕਾਰਾਂ ’ਚ ਸ਼ੁਮਾਰ

ਲਾਸ ਏਂਜਲਸ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕੌਮੀ ਐਵਾਰਡ ਜੇਤੂ ਅਦਾਕਾਰ ਅਕਸ਼ੈ ਕੁਮਾਰ ਫੋਰਬਸ ਮੈਗਜ਼ੀਨ ਵੱਲੋਂ ਜਾਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਅਕਸ਼ੈ ਕੁਮਾਰ ਨੇ ਇਸ ਸੂਚੀ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0085209049
Copyright © 2019, Panjabi Times. All rights reserved. Website Designed by Mozart Infotech