ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਚੁਲਬੁਲੀ ਅਦਾਕਾਰਾ ਗੀਤਾ ਬਾਲੀ

October 05, 2019 06:26 PM

ਮੁੰਬਈ ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )    ਸ਼ੋਖ਼ ਪੰਜਾਬਣ ਮੁਟਿਆਰ ਗੀਤਾ ਬਾਲੀ ਉਰਫ਼ ਹਰਕੀਰਤਨ ਕੌਰ ਦੀ ਪੈਦਾਇਸ਼ 30 ਨਵੰਬਰ 1930 ਨੂੰ ਅੰਮ੍ਰਿਤਸਰ ਦੇ ਗੁਰਸਿੱਖ ਪਰਿਵਾਰ ਵਿਚ ਹੋਈ। ਹਰਦਰਸ਼ਨ ਕੌਰ, ਜੋਤੀ ਕੌਰ ਤੇ ਭਰਾ ਦਿਗਵਿਜੈ ਸਿੰਘ ਬਾਲੀ ਆਪਣੀ ਭੈਣ ਹਰਕੀਰਤਨ ਨੂੰ ‘ਕੀਤਾ’ ਦੇ ਨਾਮ ਨਾਲ ਮੁਖ਼ਾਤਬ ਹੁੰਦੇ ਸਨ। ਇਨ੍ਹਾਂ ਦੇ ਪਿਤਾ ਸਰਦਾਰ ਕਰਤਾਰ ਸਿੰਘ ਬਾਲੀ ਸਿੱਖ ਧਰਮ ਦੇ ਪ੍ਰਚਾਰਕ ਸਨ, ਜਿਸ ਕਰਕੇ ਉਨ੍ਹਾਂ ਨੂੰ ਧਰਮ ਪ੍ਰਚਾਰ ਦੇ ਸਿਲਸਿਲੇ ਵਿਚ ਦੂਜੇ ਮੁਲਕਾਂ ਵਿਚ ਜਾਣਾ ਪੈਂਦਾ ਸੀ। ਲਿਹਾਜ਼ਾ ਚਾਰਾਂ ਜਣਿਆ ਦੀ ਪੜ੍ਹਾਈ ਕਿਸੇ ਇਕ ਜਗ੍ਹਾ ਨਾ ਹੋ ਕੇ ਵੱਖ-ਵੱਖ ਥਾਵਾਂ ’ਤੇ ਹੋਈ। ਬਾਲ ਉਮਰੇ ਹੀ ਕੀਤਾ ਨੂੰ ਨ੍ਰਿਤ-ਕਲਾ ਨਾਲ ਲਗਾਓ ਹੋ ਗਿਆ। 9 ਸਾਲ ਦੀ ਉਮਰ ਵਿਚ ਹੀ ਉਸਨੇ ਆਪਣੀ ਵੱਡੀ ਭੈਣ ਹਰਦਰਸ਼ਨ ਕੌਰ ਨਾਲ ਪਹਿਲੀ ਵਾਰ ਲਖਨਊ ਦੇ ਇਕ ਨ੍ਰਿਤ ਪ੍ਰੋਗਰਾਮ ਵਿਚ ਲੋਕਾਂ ਸਾਹਮਣੇ ਨ੍ਰਿਤ ਦੀ ਪੇਸ਼ਕਾਰੀ ਦਿੱਤੀ, ਪਰ ਸਿੱਖ ਧਰਮ ਦੇ ਕੁਝ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਿਆ। ਇਸ ਲਈ ਕਾਫ਼ੀ ਸ਼ੋਰ-ਸ਼ਰਾਬਾ ਹੋਇਆ। ਐਨਾ ਹੋਣ ਦੇ ਬਾਵਜੂਦ ਦੋਵਾਂ ਭੈਣਾਂ ਤੇ ਬਾਲੀ ਪਰਿਵਾਰ ਨੇ ਹੌਸਲਾ ਨਹੀਂ ਹਾਰਿਆ।
ਇਸ ਤੋਂ ਬਾਅਦ ਹਰਕੀਰਤਨ ਕੌਰ ਆਲ ਇੰਡੀਆ ਰੇਡੀਓ, ਲਾਹੌਰ ਵਿਚ ਬੱਚਿਆਂ ਦੇ ਪ੍ਰੋਗਰਾਮ ਵਿਚ ਗੀਤ ਪੇਸ਼ ਕਰਨ ਲੱਗ ਪਈ। ਇਕ ਦਿਨ ਸਟੂਡੀਓ ਵਿਚ ਹੀ ਉਸ ਦੀ ਮੁਲਾਕਾਤ ਪੰਜਾਬੀ ਫ਼ਿਲਮਾਂ ਦੇ ਨੁਮਾਇਆ ਨ੍ਰਿਤ-ਨਿਰਦੇਸ਼ਕ ਪੰਡਤ ਗਿਆਨ ਸ਼ੰਕਰ ਨਾਲ ਹੋਈ, ਜਿੱਥੋਂ ਉਸ ਦੇ ਸੁਪਨਿਆਂ ਨੂੰ ਪਰਵਾਜ਼ ਮਿਲੀ। ਲਿਹਾਜ਼ਾ ਫ਼ਿਲਮਾਂ ਪ੍ਰਤੀ ਉਸ ਦੀ ਖਿੱਚ ਨੂੰ ਵੇਖਦਿਆਂ ਗਿਆਨ ਸ਼ੰਕਰ ਨੇ ਉਸ ਨੂੰ ਸ਼ੋਰੀ ਪਿਕਚਰਜ਼ ਦੀ ਦਸਤਾਵੇਜ਼ੀ ਫ਼ਿਲਮ ‘ਦਿ ਕੋਬਲਰ’ ਉਰਫ਼ ‘ਮੋਚੀ’ (1942) ਵਿਚ ਕੰਮ ਦਿਵਾ ਦਿੱਤਾ। ਹਰਕੀਰਤਨ ਨੇ ਇਸ ਫ਼ਿਲਮ ਵਿਚ ਪਹਿਲੀ ਵਾਰ ਕੋਰਸ ਦੀਆਂ ਲੜਕੀਆਂ ਵਿਚ ਨ੍ਰਿਤ ਪੇਸ਼ ਕੀਤਾ।
ਸ਼ੋਰੀ ਪਿਕਚਰਜ਼, ਬੰਬਈ ਦੀ ਹੈਰੋਲਡ ਲੂਈਸ ਉਰਫ਼ ਮਜਨੂੰ ਨਿਰਦੇਸ਼ਿਤ ਫ਼ਿਲਮ ‘ਬਦਨਾਮੀ’ (1946) ’ਚ ਹਰਕੀਰਤਨ ਕੌਰ ਨੂੰ ‘ਗੀਤਾ ਬਾਲੀ’ ਦੇ ਨਾਮ ਨਾਲ ਪੇਸ਼ ਕੀਤਾ ਗਿਆ। ਫ਼ਿਲਮ ’ਚ ਗੀਤਾ ਦੇ ਸੋਲੋ ਨ੍ਰਿਤ ਨੇ ਸਭ ਦਾ ਧਿਆਨ ਆਕਰਸ਼ਿਤ ਕੀਤਾ। ਇਸ ਤੋਂ ਬਾਅਦ ਮਾਹੇਸ਼ਵਰੀ ਪਿਕਚਰਜ਼, ਬੰਬਈ ਦੀ ਫ਼ਿਲਮ ‘ਕਹਾਂ ਗਏ’ (1946), ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੀ ‘ਪਤਝੜ’ (1948), ਇੰਡੀਆ ਫ਼ਿਲਮ ਕਾਰਪੋਰੇਸ਼ਨ, ਬੰਬਈ ਦੀ ‘ਨਈ ਰੀਤ’ (1948) ’ਚ ਵੀ ਉਸ ਦੀ ਅਦਾਕਾਰੀ ਦੀ ਤਾਰੀਫ਼ ਹੋਈ। ਇਸ ਦੌਰਾਨ ਮਾਰੂਫ਼ ਚਰਿੱਤਰ ਅਦਾਕਾਰ ਮਜ਼ਹਰ ਖ਼ਾਨ ਨੇ ਆਪਣੀ ਫ਼ਿਲਮ ‘ਗੈਸਟ ਹਾਊਸ’ (1947) ਸ਼ੁਰੂ ਕੀਤੀ ਤਾਂ ਗੀਤਾ ਬਾਲੀ ਨੂੰ ਬੰਬਈ ਲੈ ਆਏ, ਪਰ ਇਹ ਮਹੂਰਤ ਤੋਂ ਅੱਗੇ ਨਾ ਵਧ ਸਕੀ। ਇਸ ਤੋਂ ਬਾਅਦ ਹਿਦਾਇਤਕਾਰ ਕੇਦਾਰ ਸ਼ਰਮਾ ਨੇ ਆਪਣੀ ਨਿਰਦੇਸ਼ਨਾ ਵਿਚ ਓਰੀਐਂਟਲ ਫ਼ਿਲਮਜ਼, ਬੰਬਈ ਦੀ ਤਿਕੋਣੀ ਪ੍ਰੇਮ ਕਹਾਣੀ ’ਤੇ ਆਧਾਰਿਤ ਫ਼ਿਲਮ ‘ਸੁਹਾਗਰਾਤ’ (1948) ’ਚ ਉਸਨੂੰ ‘ਕੰਮੋ’ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ, ਜਿਸ ਦੇ ਰੂਬਰੂ ਹੀਰੋ ਭਾਰਤ ਭੂਸ਼ਣ ਕੰਮ ਕਰ ਰਿਹਾ ਸੀ। ਇਸ ਫ਼ਿਲਮ ’ਚ ਆਪਣੀ ਬਿਹਤਰੀਨ ਕਿਰਦਾਰਨਿਗਾਰੀ ਸਦਕਾ ਗੀਤਾ ਬਾਲੀ ਸਫਲਤਾ ਦੇ ਸਿਖਰ ’ਤੇ ਬੈਠ ਗਈ। ਜਯੋਤ ਪ੍ਰਕਾਸ਼ ਚਿੱਤਰ, ਬੰਬਈ ਦੀ ਕਮਲਾਕਰ ਨਿਰਦੇਸ਼ਿਤ ‘ਜਲਸਾ’ (1948) ’ਚ ਉਸਨੇ ਰਮੇਸ਼ ਅਰੋੜਾ ਨਾਲ ਹੀਰੋਇਨ ਦਾ ਪਾਰਟ ਅਦਾ ਕੀਤਾ।
1949 ’ਚ ਉਸ ਦੀਆਂ 10 ਫ਼ਿਲਮਾਂ ਰਿਲੀਜ਼ ਹੋਈਆਂ। ਪਹਿਲੀ ਫੇਮਸ ਪਿਕਚਰਜ਼, ਬੰਬਈ ਦੀ ਡੀ. ਡੀ. ਕਸ਼ਯਪ ਨਿਰਦੇਸ਼ਿਤ ਫ਼ਿਲਮ ‘ਬੜੀ ਬਹਿਨ’ (1949) ’ਚ ਉਸਨੇ ਅਦਾਕਾਰਾ ਸੁਰੱਈਆ ਦੀ ਛੋਟੀ ਭੈਣ ‘ਕਿਰਨ’ ਦਾ ਰੋਲ ਕੀਤਾ, ਜਿਸ ਦੇ ਸਨਮੁੱਖ ਪ੍ਰਾਣ ‘ਅਜੀਤ’ ਦਾ ਪਾਤਰ ਨਿਭਾ ਰਿਹਾ ਸੀ। ਹੁਸਨਲਾਲ-ਭਗਤਰਾਮ ਦੇ ਦਿਲਕਸ਼ ਸੰਗੀਤ ’ਚ ਰਾਜਿੰਦਰ ਕ੍ਰਿਸ਼ਨ ਦਾ ਲਿਖਿਆ ਤੇ ਗੀਤਾ ਬਾਲੀ ’ਤੇ ਫ਼ਿਲਮਾਇਆ ‘ਚਲੇ ਜਾਨਾ ਨਹੀਂ ਨੈਨਾ ਮਿਲਾ ਕੇ ਓ ਸਈਆਂ ਬੇਦਰਦੀ’ (ਲਤਾ ਮੰਗੇਸ਼ਕਰ) ਗੀਤ ਵੀ ਬੜਾ ਪਸੰਦ ਕੀਤਾ ਗਿਆ। ਕਾਰਦਾਰ ਪ੍ਰੋਡਕਸ਼ਨਜ਼, ਬੰਬਈ ਦੀ ਏ.ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਦੁਲਾਰੀ’ (1949) ’ਚ ਉਸਨੇ ਵਣਜਾਰਨ ਕੁੜੀ ‘ਕਸਤੂਰੀ’ ਦਾ ਕਿਰਦਾਰ ਨਿਭਾਇਆ। ਨੌਸ਼ਾਦ ਅਲੀ ਦੇ ਸੰਗੀਤ ’ਚ ਸ਼ਕੀਲ ਬਦਾਯੂੰਨੀ ਦੇ ਲਿਖੇ ਤੇ ਗੀਤਾ ਬਾਲੀ ’ਤੇ ਫ਼ਿਲਮਾਏ ਨ੍ਰਿਤ ਗੀਤ ‘ਨਾ ਬੋਲ ਪੀ-ਪੀ ਮੋਰੇ ਅੰਗਨਾ ਪੰਛੀ ਜਾ ਰੇ ਜਾ’, ‘ਚਾਂਦਨੀ ਆਈ ਬਨ ਕੇ ਪਿਆਰ ਓ ਸਾਜਨਾ’ (ਸ਼ਮਸ਼ਾਦ ਬੇਗ਼ਮ) ਵੀ ਬੜੇ ਹਿੱਟ ਹੋਏ। ਫ਼ਿਲਮ ‘ਦਿਲ ਕੀ ਦੁਨੀਆ’, ‘ਭੋਲੀ’ ਅਦਾਕਾਰ ਪ੍ਰੇਮ ਅਦੀਬ ਨਾਲ, ‘ਗਰੀਬੀ’ ਜੈਰਾਜ ਨਾਲ, ‘ਗਰਲਜ਼ ਸਕੂਲ’ ਸੱਜਣ ਨਾਲ, ‘ਨੇਕੀ ਔਰ ਬਦੀ’ ਰਹਿਮਾਨ ਨਾਲ ਤੇ ਫ਼ਿਲਮ ‘ਬਾਂਸੁਰੀਆ’ ’ਚ ਰਣਧੀਰ ਨਾਲ ਅਦਾਕਾਰੀ ਕੀਤੀ।
ਅੰਬੀਸ਼ੀਅਸ ਪਿਕਚਰਜ਼, ਬੰਬਈ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਬਾਵਰੇ ਨੈਨ’ (1950) ’ਚ ਉਸਨੇ ਪਿੰਡ ਦੀ ਕੁੜੀ ‘ਤਾਰਾ’ ਦਾ ਪਾਰਟ ਜਦੋਂਕਿ ਰਾਜ ਕਪੂਰ ‘ਚਾਂਦ’ ਦਾ ਕਿਰਦਾਰ ਨਿਭਾ ਰਿਹਾ ਸੀ। ਰੌਸ਼ਨ ਦੇ ਸੰਗੀਤ ’ਚ ਗੀਤਾ ’ਤੇ ਫ਼ਿਲਮਾਇਆ ਗੀਤ ‘ਸੁਨ ਬੈਰੀ ਬਲਮ ਸਚ ਬੋਲ ਰੇ ਇਬ ਕਯਾ ਹੋਗਾ’ (ਰਾਜਕੁਮਾਰੀ) ਇੰਤਹਾਈ ਮਕਬੂਲ ਹੋਇਆ। ਨਵਕੇਤਨ ਦੀ ਫ਼ਿਲਮ ‘ਬਾਜ਼ੀ’ (1951) ’ਚ ਉਸਨੇ ‘ਕਲੱਬ ਡਾਂਸਰ’ ਦੀ ਭੂਮਿਕਾ ਨਿਭਾਈ। ਐੱਸ. ਡੀ. ਬਰਮਨ ਦੇ ਸੰਗੀਤ ’ਚ ਗੀਤਾ ’ਤੇ ਫ਼ਿਲਮਾਏ ‘ਤਦਬੀਰ ਸੇ ਬਿਗੜੀ ਹੂਈ ਤਕਦੀਰ’, ‘ਦੇਖ ਕੇ ਅਕੇਲੀ’, ‘ਸ਼ਰਮਾਏ ਕਾਹੇ’ (ਗੀਤਾ ਦੱਤ) ਬੇਹੱਦ ਹਿੱਟ ਹੋਏ। ਭਗਵਾਨ ਆਰਟ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਅਲਬੇਲਾ’ (1951) ’ਚ ਉਸਨੇ ਭਗਵਾਨ ਨਾਲ ਹੀਰੋਇਨ ਦਾ ਪਾਤਰ ਅਦਾ ਕੀਤਾ।
ਵੱਡੀ ਭੈਣ ਹਰਦਰਸ਼ਨ ਕੌਰ ਉਰਫ਼ ‘ਬੀਬਾ ਜੀ’ ਨੇ ਜਦੋਂ ਆਪਣੀ ਫ਼ਿਲਮਸਾਜ਼ੀ ਅਤੇ ਗੁਰੂਦੱਤ ਦੀ ਹਿਦਾਇਤਕਾਰੀ ਤੇ ਅਦਾਕਾਰੀ ’ਚ ਫ਼ਿਲਮ ‘ਬਾਜ਼’ (1953) ਬਣਾਈ ਤਾਂ ਹੀਰੋਇਨ ਦਾ ਪਾਰਟ ਭੈਣ ਗੀਤਾ ਬਾਲੀ ਨੂੰ ਦਿੱਤਾ। ਗੀਤਾ ਬਾਲੀ ਨੇ ਆਪਣੇ ਜੀਜੇ ਨਾਲ 4 ਫ਼ਿਲਮਾਂ ਵਿਚ ਕੰਮ ਕੀਤਾ। ਪਹਿਲੀ ਕੇਦਾਰ ਸ਼ਰਮਾ ਨਿਰਦੇਸ਼ਤ ‘ਬੇਦਰਦੀ’ (1951) ਤੋਂ ਇਲਾਵਾ ‘ਸੁਹਾਗਨ’ (1954), ‘ਹੋਟਲ’ ਤੇ ‘ਜ਼ਿੰਦਗੀ’ (1956) ਸ਼ਾਮਲ ਹਨ।
 ਉਸਨੇ ਆਪਣੀ ਭੈਣ ਹਰਦਰਸ਼ਨ ਕੌਰ ਤੇ ਜੋਤੀ ਕੌਰ ਨਾਲ ਮਿਲ ਕੇ ਆਪਣੇ ਜ਼ਾਤੀ ਬੈਨਰ ਬਾਲੀ ਸਿਸਟਰਜ਼, ਬੰਬੇ ਦੀ ਸਥਾਪਨਾ ਕੀਤੀ। ਇਸ ਬੈਨਰ ਹੇਠ ਭਰਾ ਦਿਗਵਿਜੈ ਬਾਲੀ ਦੀ ਨਿਰਦੇਸ਼ਨਾ ਹੇਠ ਫ਼ਿਲਮ ‘ਰਾਜਰੰਗ’ (1952) ਦਾ ਨਿਰਮਾਣ ਕੀਤਾ। ਇਸ ਵਿਚ ਉਹ ਖ਼ੁਦ ਨਾਇਕਾ ਬਣੀ। ਅੰਬੀਸ਼ੀਅਸ ਪਿਕਚਰਜ਼ ਦੀ ਹੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਰੰਗੀਨ ਰਾਤੇਂ’ (1956) ਦੀ ਸ਼ੂਟਿੰਗ ਦੌਰਾਨ ਹੀ ਸ਼ੰਮੀ ਕਪੂਰ ਤੇ ਗੀਤਾ ਦਾ ਪਿਆਰ ਪ੍ਰਵਾਨ ਚੜ੍ਹਿਆ ਤੇ ਦੋਵਾਂ ਨੇ 23 ਅਗਸਤ 1955 ਨੂੰ ਵਿਆਹ ਕਰਵਾ ਲਿਆ। 60 ਦੇ ਦਹਾਕੇ ’ਚ ਗੀਤਾ ਬਾਲੀ ਦੀਆਂ ਚਾਰ ਫ਼ਿਲਮਾਂ ਨੁਮਾਇਸ਼ ਹੋਈਆਂ ‘ਬੜੇ ਘਰ ਕੀ ਬਹੂ’ (1960), ‘ਮਿਸਟਰ ਇੰਡੀਆ’, ‘ਸਪਨ ਸੁਹਾਨੇ’ (1961) ਅਤੇ ‘ਜਬਸੇ ਤੁਮਕੋ ਦੇਖਾ’ (1963) ਉਸ ਦੀ ਆਖ਼ਰੀ ਹਿੰਦੀ ਫ਼ਿਲਮ ਸੀ। ਉਸਨੇ 71 ਹਿੰਦੀ ਫ਼ਿਲਮਾਂ ਤੇ 2 ਪੰਜਾਬੀ ਫ਼ਿਲਮਾਂ ’ਚ ਯਾਦਗਾਰੀ ਕਿਰਦਾਰ ਅਦਾ ਕੀਤੇ।
ਉਸਦੀ ਪਹਿਲੀ ਪੰਜਾਬੀ ਫ਼ਿਲਮ ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਤੇ ਮੁਲਕਰਾਜ ਭਾਖੜੀ ਦੀ ਫ਼ਿਲਮਸਾਜ਼ੀ ’ਚ ਬਣੀ ‘ਛਈ’ (1950) ਸੀ। ਫ਼ਿਲਮ ’ਚ ਉਸਨੇ ‘ਗੁਜਰੀ’ ਦਾ ਕਿਰਦਾਰ ਅਦਾ ਕੀਤਾ, ਜਿਸ ਦੇ ਰੂਬਰੂ ਮਜ਼ਾਹੀਆ ਅਦਾਕਾਰ ਸੁੰਦਰ ‘ਸੁੰਦਰ’ ਦਾ ਕਿਰਦਾਰ ਨਿਭਾ ਰਿਹਾ ਸੀ। ਹੰਸਰਾਜ ਬਹਿਲ ਦੀਆਂ ਸੁਰਾਂ ’ਚ ਮੁਰੱਤਿਬ ਤੇ ਵਰਮਾ ਮਲਿਕ ਦੇ ਲਿਖੇ ਗੀਤਾ ਬਾਲੀ ਤੇ ਸੁੰਦਰ ’ਤੇ ਫ਼ਿਲਮਾਏ ‘ਆਜਾ ਦਿਲ ਨਾਲ ਦਿਲ ਨੂੰ ਮਿਲਾ ਲੈ ਅੱਖੀਆਂ ਦਾ ਕੀ ਮਿਲਣਾ’, ‘ਦਿਲ ਟੁੱਟ ਗਏ ਮਿਲਣ ਤੋਂ ਪਹਿਲਾਂ’, ‘ਦਿਲ ਰੱਖ ਅੱਜ ਰੱਬ ਤੇਰੀ ਸੁਣੂੰ-ਸੁਣੂੰ ਲੱਕ ਟੁਣੂੰ-ਟੁਣੂੰ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ), ‘ਨਾਲੇ ਹੂੰ ਕਰਕੇ ਨਾਲ ਹਾਂ ਕਰਕੇ’ (ਸ਼ਮਸ਼ਾਦ ਬੇਗ਼ਮ), ‘ਅਜੀ ਓ ਮੁੰਡਾ ਮੋਹ ਲਿਆ ਤਵੀਤਾਂ ਵਾਲਾ ਨੀਂ ਦੱਮੜੀ ਦਾ ਸੱਕ ਮਲ ਕੇ’ (ਮੁਹੰਮਦ ਰਫ਼ੀ) ਅਤੇ ਇਕ ਕੱਵਾਲੀ ਗੀਤ ‘ਮੈਨੂੰ ਮਾਹੀ ਨਾਲ ਹੋ ਗਿਆ ਗਿਆ ਪਿਆਰ ਹੌਲੀ ਹੌਲੀ’ (ਐੱਸ. ਬਲਬੀਰ, ਦਵਿੰਦਰ ਵਰਮਾ, ਮਲਿਕ ਕਪੂਰ) ਨੇ ਹਰ ਪਾਸੇ ਧੁੰਮਾਂ ਪਾ ਛੱਡੀਆਂ ਸਨ। ਇਹ ਫ਼ਿਲਮ 30 ਜੂਨ 1950 ਨੂੰ ਅੰਮ੍ਰਿਤ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਉਸਦੀ ਦੂਜੀ ਪੰਜਾਬੀ ਫ਼ਿਲਮ ਅੰਮ੍ਰਿਤ ਆਰਟ ਪ੍ਰੋਡਕਸ਼ਨਜ਼ ਲਿਮਟਿਡ, ਬੰਬੇ ਦੀ ਰਾਜਪਾਲ ਨਿਰਦੇਸ਼ਿਤ ‘ਫੁੱਮਣ’ (1951) ਸੀ। ਫ਼ਿਲਮ ’ਚ ਗੀਤਾ ਬਾਲੀ ਨੇ ‘ਰਾਣੀ’ ਦਾ ਕਿਰਦਾਰ ਅਤੇ ਪ੍ਰਾਣ ‘ਰਾਮੂ’ ਦਾ ਰੋਲ ਕਰ ਰਿਹਾ ਸੀ। ਅੱਲਾ ਰੱਖਾ ਕੁਰੈਸ਼ੀ ਦੇ ਸੰਗੀਤ ਵਿਚ ਉਸ ਅਤੇ ਪ੍ਰਾਣ ’ਤੇ ਫ਼ਿਲਮਾਏ ਗਏ ‘ਮੈਂ ਮਦਾਰੀ ਮਾਰ ਉਡਾਰੀ ਹੋਏ ਆਇਆ ਪੱਤਣੋਂ ਪਾਰ’ (ਸੰਤ ਰਾਮ, ਪ੍ਰੇਮ ਲਤਾ), ‘ਮੇਰੀ ਵੀਹਣੀ ਨਾ ਮਰੋੜ ਕੱਚੀ ਤੇ ਨਾਜ਼ੁਕ ਸੂਤੇ ਦੀ ਡੋਰ’ (ਆਸ਼ਾ ਭੌਸਲੇ, ਜੀ. ਐੱਮ. ਦੁਰਾਨੀ) ਆਦਿ ਗੀਤ ਵੀ ਜ਼ੁਬਾਨਜ਼ਦ ਹੋਏ। ਇਹ ਫ਼ਿਲਮ 4 ਮਈ 1951 ਨੂੰ ਹਰੀ ਪੈਲੇਸ, ਜਲੰਧਰ ਵਿਖੇ ਰਿਲੀਜ਼ ਹੋਈ।
ਇਸ ਫ਼ਿਲਮ ਦੇ 12 ਸਾਲਾਂ ਬਾਅਦ ਗੀਤਾ ਬਾਲੀ ਦੀ ਤੀਜੀ ਪੰਜਾਬੀ ਫ਼ਿਲਮ ‘ਰਾਣੋ’ (1963-64) ਰਿਲੀਜ਼ ਹੋਈ ਸੀ ਜੋ ਉਰਦੂ ਦੇ ਮਸ਼ਹੂਰ ਅਫ਼ਸਾਨਾਨਿਗਾਰ ਰਾਜਿੰਦਰ ਸਿੰਘ ਬੇਦੀ ਦੇ ਵਿਧਵਾ ਵਿਆਹ ’ਤੇ ਲਿਖੇ ਨਾਵਲ ‘ਏਕ ਚਾਦਰ ਮੈਲੀ ਸੀ’ ’ਤੇ ਆਧਾਰਿਤ ਸੀ। ਇਹ ਫ਼ਿਲਮ ਜ਼ਿਲ੍ਹਾ ਜਲੰਧਰ ਦੇ ਕਸਬੇ ਬੰਗਾ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ’ਚ ਬਣਨੀ ਸ਼ੁਰੂ ਹੋਈ, ਜਿਸਦੇ ਹਿਦਾਇਤਕਾਰ ਧੀਰ ਤੇ ਫ਼ਿਲਮਸਾਜ਼ ਦੁਰਗਾ ਰਾਣੀ ਸੀ। ਫ਼ਿਲਮ ਦੇ ਨਿਰਮਾਣ ਦੌਰਾਨ ਗੀਤਾ ਬਾਲੀ ਚੇਚਕ ਦੀ ਬਿਮਾਰੀ ਦੀ ਲਪੇਟ ਵਿਚ ਆ ਗਈ। ਸ਼ੂਟਿੰਗ ਵਿਚੇ ਛੱਡ ਉਹ ਬੰਬਈ ਟੁਰ ਗਈ। ਬਹੁਤ ਜ਼ਿਆਦਾ ਬੁਖ਼ਾਰ ਹੋਣ ਕਾਰਨ ਉਸ ਨੂੰ ਬਰਫ਼ ਦੀਆਂ ਸਿੱਲਾਂ ’ਤੇ ਲਿਟਾਉਣਾ ਪਿਆ।
ਅਖ਼ੀਰ ਉਹ 21 ਜਨਵਰੀ 1965 ਨੂੰ 35 ਸਾਲਾਂ ਦੀ ਜਵਾਂ ਉਮਰੇ ਮੌਤ ਦੀ ਆਗੋਸ਼ ’ਚ ਸਮਾ ਗਈ। ਗੀਤਾ ਬਾਲੀ ਦੇ ਇੰਜ ਟੁਰ ਜਾਣ ਨਾਲ ਸ਼ੰਮੀ ਕਪੂਰ ਨੂੰ ਗਹਿਰਾ ਸਦਮਾ ਪਹੁੰਚਿਆ। ਉਨ੍ਹਾਂ ਨੂੰ ਕਲਾਸਿਕ ਅਧੂਰੀ ਫ਼ਿਲਮ ‘ਰਾਣੋ’ ਮਨਹੂਸ ਜਾਪੀ, ਜਿਸ ਦੇ ਨੈਗੇਟਿਵ ਨੂੰ ਉਨ੍ਹਾਂ ਨੇ ਨਸ਼ਟ ਕਰ ਦਿੱਤਾ। ਇਸੇ ਤਰ੍ਹਾਂ ਗੀਤਾ ਬਾਲੀ ਤੇ ਧਰਮਿੰਦਰ ਦੇ ਮਰਕਜ਼ੀ ਕਿਰਦਾਰ ਵਾਲੀ ਇਹ ਫ਼ਿਲਮ ਬਣਦੀ-ਬਣਦੀ ਪੰਜਾਬੀਆਂ ਦੇ ਹੱਥੋਂ ਨਿਕਲ ਗਈ, ਜਿਸ ਦੇ ਗੀਤ ਬੰਗਿਆ ਦੇ ਗੱਭਰੂ ਰਾਮ ਸ਼ਰਨ ਜੋਸ਼ੀਲਾ ਨੇ ਲਿਖੇ ਸਨ। ਉਸਦੀ ਵਫ਼ਾਤ ਵੇਲੇ ਵੱਡੇ ਪੁੱਤਰ ਅਦਿੱਤਿਆ ਕਪੂਰ ਦੀ ਉਮਰ 8 ਸਾਲ ਅਤੇ ਧੀ ਕੰਚਨ ਦੀ ਉਮਰ 3 ਸਾਲ ਸੀ। ਗੀਤਾ ਬਾਲੀ ਦੇ ਗ਼ਮ ’ਚੋਂ ਨਿਕਲਣ ਲਈ ਸ਼ੰਮੀ ਕਪੂਰ ਨੇ 27 ਜਨਵਰੀ 1969 ਨੂੰ ਭਾਵਨਗਰ (ਗੁਜਰਾਤ) ਦੇ ਸ਼ਾਹੀ ਖ਼ਾਨਦਾਨ ਦੀ ਮੁਟਿਆਰ ਨੀਲਾ ਦੇਵੀ ਨਾਲ ਦੂਜਾ ਵਿਆਹ ਕਰਵਾ ਲਿਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਗਾਇਕ ਗੈਰੀ ਸੰਧੂ ਦੇ ਸ਼ੋਅਰੂਮ ਵਿੱਚੋਂ ਲੱਖਾਂ ਦੇ ਕੱਪੜੇ, 20 ਹਜ਼ਾਰ ਨਕਦੀ ਚੋਰੀ

ਜਲੰਧਰ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਫਗਵਾੜਾ ਰੋਡ 'ਤੇ ਪੰਜਾਬੀ ਗਾਇਕ ਗੈਰੀ ਸੰਧੂ ਦੇ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਫ੍ਰੈਸ਼ ਕੁਲੈਕਸ਼ਨ 'ਚੋਂ ਚੋਰ ਤਿੰਨ ਹਜ਼ਾਰ ਦੇ ਕਰੀਬ ਰੈਡੀਮੇਡ ਕੱਪੜਿਆਂ ਦੇ ਪੀਸ ਸਮੇਤ 20 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ। ਸ਼ਨੀਵਾਰ ਅਤੇ ਐਤਵਾਰ ਦੀ ਅੱਧੀ ਰਾਤ ਨੂੰ ਚੋਰੀ ਦੀ ਇਹ ਘਟਨਾ ਸ਼ੋਅਰੂਮ ਦੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ, ਪਰ ਫੁਟੇਜ ਇੰਨੀ ਸਾਫ ਨਹੀਂ ਹੈ ਕਿ ਚੋਰਾਂ ਨੂੰ ਪਛਾਣਿਆ ਜਾ ਸਕੇ।ਦੇਖ ਕੇ ਪਤਾ ਚੱਲਦਾ ਹੈ ਕਿ ਵਾਰਦਾਤ ਤਿੰਨ ਜਣੇ ਆਏ ਸਨ, ਜੋ ਸ਼ੋਅਰੂਮ ਦੇ ਸ਼ਟਰ ਨੂੰ ਕਿਸੇ ਜੈੱਕ ਨੁਮਾ ਚੀਜ਼ ਦੇ ਰਾਹੀਂ ਉਪਰ ਚੁੱਕ ਕੇ ਉਸ ਅੰਦਰ ਦਾਖਲ ਹੋਏ ਅਤੇ ਇੱਕ ਘੰਟੇ ਦੇ ਅੰਦਰ ਸ਼ੋਅਰੂਮ ਨੂੰ ਖਾਲੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ।

ਸਲਮਾਨ ਦੇ ਘਰ ਬਾਹਰ ਸੁਰੱਖਿਆ ਵਧਾਈ

ਮੁੰਬਈ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ‘ਬਿੱਗ ਬੌਸ ਸੀਜ਼ਨ 13’ ਉੱਪਰ ਪਾਬੰਦੀ ਲਾਏ ਜਾਣ ਦੀ ਮੰਗ ਸਬੰਧੀ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੁਲੀਸ ਵਲੋਂ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਸੁਰੱਖਿਆ ਵਧਾਈ ਗਈ ਹੈ। ਦੱਸਣਯੋਗ ਹੈ ਕਿ ‘ਬਿੱਗ ਬੌਸ ਸੀਜ਼ਨ 13’ ਵਿੱਚ ਪਰੋਸੀ ਜਾ ਰਹੀ ਕਥਿਤ ਲੱਚਰਤਾ ਨੂੰ ਭਾਰਤੀ ਸਭਿਆਚਾਰ ਖ਼ਿਲਾਫ਼ ਦੱਸਿਆ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੱਛਮੀ ਮੁੰਬਈ ਵਿਚ ਬਾਂਦਰਾ ਸਥਿਤ ਖਾਨ ਦੇ ਘਰ ਦੇ ਬਾਹਰ ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚ ਕਰਨੀ ਸੈਨਾ ਦੇ ਮੈਂਬਰ ਵੀ ਸ਼ਾਮਲ ਸਨ, ਇਕੱਠੇ ਹੋਏ ਅਤੇ ਰੋਸ ਪ੍ਰਦਰਸ਼ਨ ਕੀਤਾ।

ਸਮਾਜ ’ਚ ਪਸਰ ਰਹੀ ਨਫ਼ਰਤ ਫਿਕਰਮੰਦ ਕਰਨ ਵਾਲੀ: ਨਸੀਰੂਦੀਨ ਸ਼ਾਹ

ਮੁੰਬਈ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਨਸੀਰੂਦੀਨ ਸ਼ਾਹ ਦਾ ਕਹਿਣਾ ਹੈ ਕਿ ਹਜੂਮੀ ਹੱਤਿਆਵਾਂ ਦੀਆਂ ਘਟਨਾਵਾਂ ਬਾਰੇ ਉਹ ਆਪਣੇ ਬਿਆਨ ’ਤੇ ਅਡੋਲ ਹਨ ਤੇ ਸਮਾਜ ਵਿਚ ‘ਸ਼ਰੇਆਮ ਨਫ਼ਰਤ’ ਦੇ ਫੈਲਾਅ ਤੋਂ ਬੇਹੱਦ ਪ੍ਰੇਸ਼ਾਨ ਹਨ। ਪਿਛਲੇ ਸਾਲ 69 ਸਾਲਾ ਅਦਾਕਾਰ ਨੇ ਹਿੰਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਕੁਝ ਥਾਵਾਂ ’ਤੇ ਗਊ ਹੱਤਿਆ ਨੂੰ ਪੁਲੀਸ ਮੁਲਾਜ਼ਮ ਦੀ ਹੱਤਿਆ ਤੋਂ ਵੱਧ ਤਵੱਜੋ ਦਿੱਤੀ ਜਾ ਰਹੀ ਹੈ। ਇੰਡੀਅਨ ਫ਼ਿਲਮ ਪ੍ਰਾਜੈਕਟ ’ਚ ਅਦਾਕਾਰ ਆਨੰਦ ਤਿਵਾੜੀ ਨਾਲ ਗੱਲਬਾਤ ਕਰਦਿਆਂ ਸ਼ਾਹ ਨੇ ਇਹ ਵਿਚਾਰ ਪ੍ਰਗਟਾਏ।

ਖੁੱਲ੍ਹ ਕੇ ਵਿਚਾਰ ਪ੍ਰਗਟਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ: ਜਾਵੇਦ ਅਖ਼ਤਰ

ਮੁੰਬਈ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਉੱਘੇ ਗੀਤਕਾਰ ਤੇ ਲੇਖਕ ਜਾਵੇਦ ਅਖ਼ਤਰ ਨੇ ਅੱਜ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਚਾਹੇ ਉਹ ਸ਼ਾਸਨ ਦੇ ਖ਼ਿਲਾਫ਼ ਹੀ ਕਿਉਂ ਨਾ ਹੋਣ। ਸਿਆਸੀ ਤੇ ਸਮਾਜਿਕ ਪੱਖ ਤੋਂ ਵਿਚਾਰ ਰੱਖਣ ’ਚ ਹਮੇਸ਼ਾ ਮੋਹਰੀ ਰਹੇ ਅਖ਼ਤਰ ਦਾ ਮੰਨਣਾ ਹੈ ਕਿ ਲੋਕਤੰਤਰ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੱਬੀ ਨਹੀਂ ਜਾਣੀ ਚਾਹੀਦੀ। ਉਨ੍ਹਾਂ ਕਿਹਾ ‘ਜੇ ਤੁਸੀਂ ਕਿਸੇ ਵਿਅਕਤੀ ਜਾਂ ਸਰਕਾਰ ਨੂੰ ਕੁਝ ਕਹਿੰਦੇ ਹੋ ਤਾਂ ਕੀ ਇਹ ਉਸ ਨੂੰ ਪਸੰਦ ਆਵੇਗਾ? ਮੈਨੂੰ ਨਹੀਂ ਲੱਗਦਾ ਕਿ ਅਜਿਹੀ ਕੋਈ ਸਰਕਾਰ ਹੋ ਸਕਦੀ ਹੈ ਜਿਸ ਦੀ ਤੁਸੀਂ ਆਲੋਚਨਾ ਕਰੋ ਤੇ ਉਹ ਖ਼ੁਸ਼ ਹੋਵੇ।’ ਇਸ ਦੇ ਬਾਵਜੂਦ ਲੋਕ ਆਪਣੇ ਵਿਚਾਰ ਖੁੱਲ੍ਹ ਕੇ ਰੱਖਦੇ ਹਨ ਤੇ ਖ਼ੁਦ ਨੂੰ ਵਿਅਕਤ ਕਰਦੇ ਹਨ।

ਔਰਤ ਬਣ ਕੇ ਮੋਂਹਦੇ ਹੀਰੋ

ਮੁੰਬਈ ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )  ਬੌਲੀਵੁੱਡ ਦੇ ਕਈ ਵੱਡੇ ਸਿਤਾਰੇ ਪਰਦੇ ’ਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਿਚ ਹਿੱਟ ਸਾਬਤ ਹੋਏ ਹਨ। ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ ’ਤੇ ਅਦਾਕਾਰਾਂ ਨੇ ਔਰਤਾਂ ਦੇ ਕਿਰਦਾਰ ਵਿਚ ਢਲ ਕੇ ਇਨ੍ਹਾਂ ਵਿਚ ਵੀ ਨਵੀਂ ਜਾਨ ਪਾਈ ਹੈ। ਤਾਜ਼ਾ ਚਰਚਾ ਫ਼ਿਲਮ ‘ਡਰੀਮ ਗਰਲ’ ਦੀ ਹੈ ਜਿਸ ਵਿਚ ਆਯੂਸ਼ਮਾਨ ਖੁਰਾਣਾ ਨੇ ਲੜਕੀ ਦੇ ਰੂਪ ਵਿਚ ਪ੍ਰਸੰਸਾ ਖੱਟੀ ਹੈ। ਬੌਲੀਵੁੱਡ ਵਿਚ ਨਾਇਕ ਵੱਲੋਂ ਔਰਤ ਰੂਪ ਅਪਣਾਉਣ ਦਾ ਸਿਲਸਿਲਾ ਨਵਾਂ ਨਹੀਂ ਹੈ। ਇਹ ਰਚਨਾ ਇਨ੍ਹਾਂ ਕਿਰਦਾਰਾਂ ’ਤੇ ਚਰਚਾ ਕਰਦੀ ਹੈ।

ਸਰਕਰਦਾ ਸੰਗੀਤਕਾਰ ਸਰਦੂਲ ਕਵਾਤੜਾ

ਮੁੰਬਈ ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )    ਪੰਜਾਬੀ-ਹਿੰਦੀ ਫ਼ਿਲਮਾਂ ਦੇ ਸਰਕਰਦਾ ਸਿੱਖ ਸੰਗੀਤਕਾਰ ਸਰਦੂਲ ਕਵਾਤੜਾ ਦਾ ਸ਼ੁਮਾਰ ਉਨ੍ਹਾਂ ਸੰਗੀਤਕਾਰਾਂ ਵਿਚ ਹੈ ਜਿਨ੍ਹਾਂ ਦੀ ਫ਼ਿਲਮੀ ਸੰਗੀਤ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸਰਦੂਲ ਸਿੰਘ ਕਵਾਤੜਾ ਦੀ ਪੈਦਾਇਸ਼ 13 ਅਪਰੈਲ, 1928 ਨੂੰ ਲਾਹੌਰ ਦੇ ਕਿਲ੍ਹਾ ਗੁੱਜ਼ਰ ਸਿੰਘ ਮੁਹੱਲਾ ਦੇ ਵਸਨੀਕ ਸਿੱਖ ਪਰਿਵਾਰ ਵਿਚ ਹੋਈ। ਪੰਜ ਭਰਾਵਾਂ ਅਤੇ ਇਕ ਭੈਣ ਦੇ ਵੀਰ ਸਰਦੂਲ ਨੂੰ ਬਾਲ ਉਮਰੇ ਹੀ ਸੰਗੀਤ ਨਾਲ ਉਲਫ਼ਤ ਹੋ ਗਈ ਸੀ ਜੋ ਸੂਹ ਦੀ ਉਮਰ ਤਕ ਅੱਪੜਦਿਆਂ ਜਨੂੰਨ ਵਿਚ ਬਦਲ ਗਈ। ਵੱਡੇ ਭਰਾ ਪਹਿਲਾਂ ਹੀ ਫ਼ਿਲਮਾਂ ’ਚ ਬਤੌਰ ਫ਼ਿਲਮਸਾਜ਼ ਅਤੇ ਕੈਮਰਾਮੈਨ ਵਜੋਂ ਕੰਮ ਕਰ ਰਹੇ ਸਨ। ਲਿਹਾਜ਼ਾ ਅਜਿਹੇ ਵਾਤਾਵਰਨ ਦਾ ਅਸਰ ਸਰਦੂਲ ’ਤੇ ਪੈਣਾ ਸੁਭਾਵਿਕ ਸੀ। ਉਸਨੇ ਕਲਾਸਕੀ ਸੰਗੀਤ ਦੀ ਸ਼ੁਰੂਆਤੀ ਤਾਲੀਮ ਰਾਗ ਵਿੱਦਿਆ ਦੇ ਮਾਹਿਰ ਉਸਤਾਦ ਸਰਦਾਰ ਅਵਤਾਰ ਸਿੰਘ ਪਾਸੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਸੰਗੀਤਕਾਰ ਹੰਸਰਾਜ ਬਹਿਲ ਨਾਲ ਸਹਾਇਕ ਸੰਗੀਤਕਾਰ ਵਜੋਂ ਕੰਮ ਕੀਤਾ। ਉਨ੍ਹਾਂ ਨੇ ਪੰਜਾਬ ਦੀ ਰਵਾਇਤੀ ਲੋਕ ਮੌਸੀਕੀ ਨੂੰ ਫ਼ਿਲਮੀ ਸੰਗੀਤ ਨਾਲ ਜੋੜ ਕੇ ਪੁਰਅਸਰ ਤਰਜ਼ਾਂ ਤਾਮੀਰ ਕੀਤੀਆਂ। ਇਨ੍ਹਾਂ ਫ਼ਿਲਮਾਂ ਦੇ ਸੁਰੀਲੇ ਨਗ਼ਮੇ ਅੱਜ ਵੀ ਬੇਹੱਦ ਸ਼ਿੱਦਤ ਨਾਲ ਸੁਣੇ ਜਾਂਦੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਉਹ ਬੰਬੇ ਆਣ ਵੱਸੇ।

‘ਡਰੀਮ ਗਰਲ’ ਤੇ ਸੋਸ਼ਲ ਮੀਡੀਆ

ਮੁੰਬਈ ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )    ਕੁਝ ਦਿਨ ਪਹਿਲਾਂ ਹੀ ਆਯੂਸ਼ਮਾਨ ਖੁਰਾਣਾ ਦੀ ਮੁੱਖ ਭੂਮਿਕਾ ਵਾਲੀ ਹਿੰਦੀ ਫ਼ਿਲਮ ‘ਡਰੀਮ ਗਰਲ’ ਦੇਖਣ ਦਾ ਸਬੱਬ ਬਣਿਆ। ਧਰਮਿੰਦਰ ਤੇ ਹੇਮਾ ਮਾਲਿਨੀ ਦੀ ਅਦਾਕਾਰੀ ਵਾਲੀ ਫ਼ਿਲਮ ‘ਡਰੀਮ ਗਰਲ’ 1977 ਵਿਚ ਆਈ ਸੀ। ਇਸ ਵਿਚ ‘ਡਰੀਮ ਗਰਲ’ ਦੀ ਮੁੱਖ ਭੂਮਿਕਾ ਹੇਮਾ ਮਾਲਿਨੀ ਨੇ ਨਿਭਾਈ ਸੀ। ਉਹ ਆਪਣੇ ਜਾਅਲੀ ਨਾਂ ਰੱਖ ਕੇ ‘ਡਰੀਮ ਗਰਲ’ ਦਾ ਕਿਰਦਾਰ ਨਿਭਾਉਂਦੀ ਹੋਈ ਪੈਸੇ ਚੋਰੀ ਕਰਕੇ ਆਪਣਾ ਜੀਵਨ ਬਸਰ ਕਰਦੀ, ਪਰ ਹਾਲੀਆ ਰਿਲੀਜ਼ ਫ਼ਿਲਮ ਵਿਚ ਕਈ ਕਿਰਦਾਰਾਂ ਦੀ ‘ਡਰੀਮ ਗਰਲ’ ਦਾ ਕਿਰਦਾਰ ਇਕ ਔਰਤ ਨਹੀਂ ਸਗੋਂ ਇਕ ਪੁਰਸ਼ ਨਿਭਾਉਂਦਾ ਹੈ। ਮਜਬੂਰੀ ਵੱਸ ਉਹ ਰੁਮਾਂਟਿਕ ਗੱਲਾਂ ਕਰਕੇ ਲੋਕਾਂ ਦਾ ਮਨ ਪਰਚਾਉਣ ਵਾਲੇ ‘ਕਾਲ ਸੈਂਟਰ’ ਵਿਚ ਕੰਮ ਕਰਦਾ ਹੈ।

ਸਨੀ ਤੇ ਕ੍ਰਿਸ਼ਮਾ ਵੱਲੋਂ ਰੇਲਵੇ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ

ਜੈਪੁਰ,19 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਾਲੀਵੁੱਡ ਨੇਤਾ, ਸੰਸਦ ਮੈਂਬਰ ਸਨੀ ਦਿਓਲ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਨੇ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਚੇਨ ਖਿੱਚਣ ਦੇ ਮਾਮਲੇ ਵਿੱਚ ਰੇਲਵੇ ਅਦਾਲਤ ਦੇ ਫ਼ੈਸਲੇ ਨੂੰ ਸੈਸ਼ਨ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਚੇਨ ਖਿੱਚਣ ਦੀ ਇਹ ਕਥਿਤ ਘਟਨਾ 1997 ਵਿੱਚ ਫ਼ਿਲਮ ਬਜਰੰਗ ਦੀ ਸ਼ੂਟਿੰਗ ਦੌਰਾਨ ਵਾਪਰੀ ਸੀ। ਇਸ ਵਿੱਚ ਸਨੀ ਤੇ ਕਪੂਰ ’ਤੇ ਰੇਲ 2413-ਏ ਅਪਲਿੰਕ ਐਕਸਪ੍ਰੈੱਸ ਦੀ ਚੇਨ ਬਿਨਾਂ

ਕਬੀਰ ਬੇਦੀ ਨੇ ਪਦਮਸ੍ਰੀ ਵਨਰਾਜ ਭਾਟੀਆ ਲਈ ਵਿੱਤੀ ਮਦਦ ਮੰਗੀ

ਮੁੰਬਈ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਕਬੀਰ ਬੇਦੀ ਨੇ 92 ਸਾਲਾ ਕੌਮੀ ਸਨਮਾਨ ਜੇਤੂ ਤੇ ਗਰੀਬੀ ਦੀ ਮਾਰ ਝੱਲ ਰਹੇ ਸੰਗੀਤਕਾਰ ਵਨਰਾਜ ਭਾਟੀਆ ਦੀ ਆਰਥਿਕ ਮਦਦ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ। ਪਦਮਸ੍ਰੀ ਤੇ ਸੰਗੀਤ ਨਾਟਕ ਅਕਾਦਮੀ ਸਨਮਾਨ ਜੇਤੂ ਵਨਰਾਜ ਨੇ ਹਾਲ ਹੀ ਵਿਚ ‘ਮੁੰਬਈ ਮਿਰਰ’ ਕੋਲ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਬੈਂਕ ਖ਼ਾਤੇ ਵਿਚ ਇਕ ਧੇਲਾ ਵੀ ਨਹੀਂ ਬਚਿਆ। ਉਨ੍ਹਾਂ ਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਹੈ,

ਮੈਟਰੋ ਦੀ ਹਮਾਇਤ ਕਰਕੇ ਬੁਰੇ ਫਸੇ ਬਿਗ ਬੀ

ਮੁੰਬਈ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੈਗਾਸਟਾਰ ਅਮਿਤਾਭ ਬੱਚਨ ਵੱਲੋਂ ਮੁੰਬਈ ’ਚ ਮੈਟਰੋ ਦੀ ਉਸਾਰੀ ਲਈ ਹਮਾਇਤ ਕਰਨ ’ਤੇ ਬੁੱਧਵਾਰ ਸਵੇਰ ਤੋਂ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਨਵੀਆਂ ਰੇਲ ਲਾਈਨਾਂ ਵਿਛਾਉਣ ਲਈ ਆਰੇ ਇਲਾਕੇ ’ਚ ਦਰੱਖਤਾਂ ਨੂੰ ਕੱਟੇ ਜਾਣ ਦੇ ਫ਼ੈਸਲੇ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫਿਲਮਸਾਜ਼ ਅਸ਼ੋਕ ਪੰਡਿਤ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਕਾਰਕੁਨ ਆਰੇ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਤਾਂ ਮੈ

ਮੋਦੀ ਆਪਣੇ ਜੀਵਨ ’ਤੇ ਬਣੀ ਫਿਲਮ ਨਹੀਂ ਦੇਖਣਗੇ: ਜੈਨ

ਮੁੰਬਈ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਮੌਕੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਬਾਰੇ ਬਣੀ ਫਿਲਮ ਦੇ ਸ਼ੋਰ ਦੌਰਾਨ ਇਸ ਫਿਲਮ ਦੇ ਕੋ-ਪ੍ਰੋਡਿਊਸਰ ਮਹਾਵੀਰ ਜੈਨ ਨੇ ਕਿਹਾ ਕਿ ਮੋਦੀ ਜੀ ਇਹ ਫਿਲਮ ਨਹੀਂ ਦੇਖਣਗੇ। ਉਨ੍ਹਾਂ ਕਿਹਾ, ‘ਮੋਦੀ ਜੀ ਆਪਣੇ ਬਾਰੇ ਬਣੀ ਫਿਲਮ ਦੇਖਣ ਜਾਂ ਇਸ ਬਾਰੇ ਕੁਝ ਪੜ੍ਹਨਾ ਨਹੀਂ ਚਾਹੁਣਗੇ। ਉਹ ਇਸ ਗੱਲ ਤੋਂ ਖੁਸ਼ ਹਨ ਕਿ ਅਸੀਂ ਉਨ੍ਹਾਂ ਬਾਰੇ ਫਿਲਮ ਬਣਾਈ ਪਰ ਉਹ ਇਹ ਫਿਲਮ ਨਹੀਂ ਦੇਖਣਗੇ।

ਸ਼ਿਆਮ ਰਾਮਸੇ ਦਾ ਦੇਹਾਂਤ

ਮੁੰਬਈ,18 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭੂਤੀਆ (ਹਾਰਰ) ਫ਼ਿਲਮਾਂ ਬਣਾਉਣ ਲਈ ਮਸ਼ਹੂਰ ਸੱਤ ‘ਰਾਮਸੇ ਬ੍ਰਦਰਜ਼’ ’ਚੋਂ ਇਕ ਸ਼ਿਆਮ ਰਾਮਸੇ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ‘ਪੁਰਾਨੀ ਹਵੇਲੀ’ ਤੇ ‘ਤਹਿਖ਼ਾਨਾ’ ਜਿਹੀਆਂ ਫ਼ਿਲਮਾਂ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਹ 67 ਵਰ੍ਹਿਆਂ ਦੇ ਸਨ ਤੇ ਸ਼ਹਿਰ ਦੇ ਇਕ ਹਸਪਤਾਲ ’ਚ ਨਿਮੋਨੀਆ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਵੰਡ ਤੋਂ ਪਹਿਲਾਂ ਇਨ੍ਹਾਂ ਸੱਤ ਭਰਾਵਾਂ ਦੀ ਕਰਾਚੀ ’ਚ ਰੇਡੀਓ ਦੀ ਦੁਕਾਨ ਸੀ

ਕੈਂਸਰ ਦੇ ਇਲਾਜ ਤੋਂ ਬਾਅਦ ਰਿਸ਼ੀ ਕਪੂਰ ਭਾਰਤ ਪਰਤੇ

ਮੁੰਬਈ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਅਦਾਕਾਰ ਰਿਸ਼ੀ ਕਪੂਰ ਅਮਰੀਕਾ ਵਿੱਚ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਵਤਨ ਪਰਤ ਆਏ ਹਨ। ਉਹ ਪਿਛਲੇ ਸਾਲ ਨਿਊਯਾਰਕ ਗਏ ਸਨ। ਉਹ ਮੰਗਲਵਾਰ ਨੂੰ ਸਵੇਰੇ ਵਾਪਸ ਆਏ ਹਨ। ਰਿਸ਼ੀ ਕਪੂਰ (67) ਨੇ ਵਤਨ ਵਾਪਸ ਪਰਤਣ ਦੀ ਖਬਰ ਟਵਿਟਰ ’ਤੇ ਸਾਂਝੀ ਕੀਤੀ ਅਤੇ ਲਗਾਤਾਰ ਮਿਲ ਰਹੇ ਸਮਰਥਨ ਲਈ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ। ਸ੍ਰੀ ਕਪੂਰ ਨੇ ਟਵੀਟ ਕੀਤਾ, 

ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਗਾਇਕ ਰੰਮੀ ਰੰਧਾਵਾ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ,10 ਸਤੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬੀ ਗੀਤ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਦੋ ਗਾਇਕਾਂ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀਆਂ ਇਕ ਦੂਜੇ ਨੂੰ ਧਮਕੀ ਦੇਣ ਅਤੇ ਮੁਹਾਲੀ ਵਿੱਚ ਜਨਤਕ ਤੌਰ ’ਤੇ ਲੜਨ ਦੀ ਥਾਂ ਨਿਸ਼ਚਿਤ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੋਹਾਣਾ ਪੁਲੀਸ ਨੇ ਦੋਵੇਂ ਗਾਇਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨੂੰ ਧਮਕੀ ਦਿੱਤੀ ਹੈ। ਪੁਲੀਸ ਨੇ ਰੰਮੀ ਰੰਧਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੈਫ਼ ਬੇਹੱਦ ਹਾਜ਼ਰ ਜਵਾਬ: ਤੱਬੂ

ਨਵੀਂ ਦਿੱਲੀ,29 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਤੱਬੂ ਦਾ ਕਹਿਣਾ ਹੈ ਕਿ ਸੈਫ਼ ਅਲੀ ਖ਼ਾਨ ਬਹੁਤ ਮਜ਼ਾਕੀਆ ਕਿਸਮ ਦੇ ਹਾਜ਼ਰ ਜਵਾਬ ਇਨਸਾਨ ਹਨ। ਇਹ ਦੋਵੇਂ ਕਲਾਕਾਰ 29 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਜਵਾਨੀ ਜਾਨੇਮਨ’ ਵਿੱਚ ਇੱਕਠੇ ਨਜ਼ਰ ਆਉਣਗੇ। ਤੱਬੂ ਨੇ ਦੱਸਿਆ, ‘‘ਸੈਫ਼ ਬਹੁਤ ਮਜ਼ੇਦਾਰ ਵਿਅਕਤੀ ਹੈ। ਉਹ ਬਹੁਤ ਹਾਜ਼ਰ ਜਵਾਬ ਹੈ। ਬਹੁਤ ਘੱਟ ਲੋਕ ਹੁੰਦੇ ਹਨ, ਜਿਨ੍ਹਾਂ ਕੋਲ ਹਰ ਗੱਲ ਲਈ ਮਜ਼ੇਦਾਰ ਜਵਾਬ ਹੁੰਦਾ ਹੈ ਅਤੇ ਸੈਫ਼ ਉਨ੍ਹਾਂ ਵਿੱਚੋਂ ਇੱਕ ਹਨ।’’ ਇਹ ਦੋਵੇਂ ਅਦਾਕਾਰ ਇਸ ਤੋਂ ਪਹਿਲਾਂ ਫਿਲਮ ‘ਤੂੰ ਚੋਰ ਮੈਂ ਸਿਪਾਹੀ’ ਅਤੇ ‘ਹਮ ਸਾਥ-ਸਾਥ ਹੈਂ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਤੱਬੂ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਇਹ ਫਿਲਮ ਬਹੁਤ ਵਧੀਆ ਬਣੇਗੀ। 

ਸਲਮਾਨ ਦੇ ਬੌਲੀਵੁੱਡ ’ਚ 31 ਸਾਲ ਮੁਕੰਮਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਮੁੰਬਈ,29 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਸੁਪਰਸਟਾਰ ਸਲਮਾਨ ਖ਼ਾਨ ਨੇ ਬਾਲੀਵੁੱਡ ਵਿਚ ਆਪਣੇ 31 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਦਾ ਇਸ ਲੰਮੇ ਸਫ਼ਰ ਦੌਰਾਨ ਦਿੱਤੀ ਹੱਲਾਸ਼ੇਰੀ ਲਈ ਧੰਨਵਾਦ ਕੀਤਾ। 53 ਸਾਲਾ ਅਦਾਕਾਰ ਨੇ ਟਵਿੱਟਰ ’ਤੇ ਆਪਣੇ ਬਚਪਨ ਦੀ ਇਕ ਫੋਟੋ ਸਾਂਝੀ ਕੀਤੀ।

ਕੌਮੀ ਪੁਰਸਕਾਰ ਜਿੱਤਣਾ ਖੂਬਸੂਰਤ ਅਹਿਸਾਸ: ਵਿੱਕੀ ਕੌਸ਼ਲ

ਮੁੰਬਈ,27 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦਾ ਕਹਿਣਾ ਹੈ ਕਿ ਕੌਮੀ ਪੁਰਸਕਾਰ ਜਿੱਤਣਾ ਇੱਕ ‘ਖੂਬਸੂਰਤ ਅਹਿਸਾਸ’ ਹੈ, ਜੋ ਉਸ ਨੂੰ ਸੁਖਦ ਮਹਿਸੂਸ ਕਰਵਾਉਣ ਦੇ ਨਾਲ ਚੰਗਾ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਵੀ ਕਰਦਾ ਹੈ। ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਨੂੰ ਫਿਲਮ ‘ਉੜੀ- ਦਿ ਸਰਜੀਕਲ ਸਟ੍ਰਾਈਕ’ ਵਿੱਚ ਅਭਿਨੈ ਲਈ ਆਯੂਸ਼ਮਾਨ ਖੁਰਾਣਾ (ਫਿਲਮ ‘ਅੰਧਾਧੁਨ’) ਨਾਲ ਸਾਂਝੇ ਤੌਰ ’ਤੇ ਸਰਵੋਤਮ ਅਦਾਕਾਰ ਦੇ ਕੌਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

’83 ਵਿੱਚ ਫਾਰੁਖ਼ ਇੰਜਨੀਅਰ ਦੀ ਭੂਮਿਕਾ ਨਿਭਾਉਣਗੇ ਬੋਮਨ ਇਰਾਨੀ

ਮੁੰਬਈ,,27 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਿਲਮਸਾਜ਼ ਕਬੀਰ ਖਾਨ ਵੱਲੋਂ 1983 ਦੇ ਕ੍ਰਿਕਟ ਵਿਸ਼ਵ ਬਾਰੇ ਬਣਾਈ ਜਾ ਰਹੀ ਫਿਲਮ ’83 ਵਿੱਚ ਬੋਮਨ ਇਰਾਨੀ ਵੀ ਅਹਿਮ ਭੂਮਿਕਾ ਨਿਭਾਉਣਗੇ। ਇਸ ਫਿਲਮ ’ਚ ਰਣਬੀਰ ਸਿੰਘ ਮਹਾਨ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ। ਬੋਮਨ ਇਰਾਨੀ ਇਸ ਫਿਲਮ ’ਚ ਸਾਬਕਾ ਸਲਾਮੀ ਬੱਲੇਬਾਜ਼ ਤੇ ਵਿਕਟ ਕੀਪਰ ਫਾਰੁਖ਼ ਇੰਜਨੀਅਰ ਦੀ ਭੂਮਿਕਾ ਨਿਭਾਉਣਗੇ, ਜਿਨ੍ਹਾਂ 1983 ਦੇ ਕ੍ਰਿਕਟ ਵਿਸ਼ਵ ਕੱਪ ’ਚ ਕੁਮੈਂਟਰੀ ਕੀਤੀ ਸੀ।

ਸੰਜੇ ਲੀਲਾ ਭੰਸਾਲੀ ਨੇ ‘ਇਨ-ਸ਼ਾ-ਅੱਲ੍ਹਾ’ ਰੋਕੀ

ਮੁੰਬਈ,,27 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫਿਲਮਸਾਜ਼ ਸੰਜੇ ਲੀਲਾ ਭੰਸਾਲੀ ਨੇ ਆਪਣੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ ‘ਇਨ-ਸ਼ਾ-ਅੱਲ੍ਹਾ’, ਜਿਸ ਲਈ ਸੁਪਰਸਟਾਰ ਸਲਮਾਨ ਖਾਨ ਅਤੇ ਆਲੀਆ ਭੱਟ ਨੂੰ ਸਾਈਨ ਕੀਤਾ ਗਿਆ ਸੀ, ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ।

ਅਕਸ਼ੈ ਕੁਮਾਰ ਦੁਨੀਆਂ ਦੇ ਸਭ ਤੋਂ ਮਹਿੰਗੇ ਅਦਾਕਾਰਾਂ ’ਚ ਸ਼ੁਮਾਰ

ਲਾਸ ਏਂਜਲਸ,22 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕੌਮੀ ਐਵਾਰਡ ਜੇਤੂ ਅਦਾਕਾਰ ਅਕਸ਼ੈ ਕੁਮਾਰ ਫੋਰਬਸ ਮੈਗਜ਼ੀਨ ਵੱਲੋਂ ਜਾਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਅਕਸ਼ੈ ਕੁਮਾਰ ਨੇ ਇਸ ਸੂਚੀ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0085206165
Copyright © 2019, Panjabi Times. All rights reserved. Website Designed by Mozart Infotech