» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਮਨੌਰੰਜਨ

ਸਰਕਰਦਾ ਸੰਗੀਤਕਾਰ ਸਰਦੂਲ ਕਵਾਤੜਾ

October 05, 2019 06:27 PM

ਮੁੰਬਈ ,4 ਅਕਤੂਬਰ( ਪੰਜਾਬੀ ਟਾਈਮਜ਼ ਨਿਊਜ਼ )    ਪੰਜਾਬੀ-ਹਿੰਦੀ ਫ਼ਿਲਮਾਂ ਦੇ ਸਰਕਰਦਾ ਸਿੱਖ ਸੰਗੀਤਕਾਰ ਸਰਦੂਲ ਕਵਾਤੜਾ ਦਾ ਸ਼ੁਮਾਰ ਉਨ੍ਹਾਂ ਸੰਗੀਤਕਾਰਾਂ ਵਿਚ ਹੈ ਜਿਨ੍ਹਾਂ ਦੀ ਫ਼ਿਲਮੀ ਸੰਗੀਤ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸਰਦੂਲ ਸਿੰਘ ਕਵਾਤੜਾ ਦੀ ਪੈਦਾਇਸ਼ 13 ਅਪਰੈਲ, 1928 ਨੂੰ ਲਾਹੌਰ ਦੇ ਕਿਲ੍ਹਾ ਗੁੱਜ਼ਰ ਸਿੰਘ ਮੁਹੱਲਾ ਦੇ ਵਸਨੀਕ ਸਿੱਖ ਪਰਿਵਾਰ ਵਿਚ ਹੋਈ। ਪੰਜ ਭਰਾਵਾਂ ਅਤੇ ਇਕ ਭੈਣ ਦੇ ਵੀਰ ਸਰਦੂਲ ਨੂੰ ਬਾਲ ਉਮਰੇ ਹੀ ਸੰਗੀਤ ਨਾਲ ਉਲਫ਼ਤ ਹੋ ਗਈ ਸੀ ਜੋ ਸੂਹ ਦੀ ਉਮਰ ਤਕ ਅੱਪੜਦਿਆਂ ਜਨੂੰਨ ਵਿਚ ਬਦਲ ਗਈ। ਵੱਡੇ ਭਰਾ ਪਹਿਲਾਂ ਹੀ ਫ਼ਿਲਮਾਂ ’ਚ ਬਤੌਰ ਫ਼ਿਲਮਸਾਜ਼ ਅਤੇ ਕੈਮਰਾਮੈਨ ਵਜੋਂ ਕੰਮ ਕਰ ਰਹੇ ਸਨ। ਲਿਹਾਜ਼ਾ ਅਜਿਹੇ ਵਾਤਾਵਰਨ ਦਾ ਅਸਰ ਸਰਦੂਲ ’ਤੇ ਪੈਣਾ ਸੁਭਾਵਿਕ ਸੀ। ਉਸਨੇ ਕਲਾਸਕੀ ਸੰਗੀਤ ਦੀ ਸ਼ੁਰੂਆਤੀ ਤਾਲੀਮ ਰਾਗ ਵਿੱਦਿਆ ਦੇ ਮਾਹਿਰ ਉਸਤਾਦ ਸਰਦਾਰ ਅਵਤਾਰ ਸਿੰਘ ਪਾਸੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਸੰਗੀਤਕਾਰ ਹੰਸਰਾਜ ਬਹਿਲ ਨਾਲ ਸਹਾਇਕ ਸੰਗੀਤਕਾਰ ਵਜੋਂ ਕੰਮ ਕੀਤਾ। ਉਨ੍ਹਾਂ ਨੇ ਪੰਜਾਬ ਦੀ ਰਵਾਇਤੀ ਲੋਕ ਮੌਸੀਕੀ ਨੂੰ ਫ਼ਿਲਮੀ ਸੰਗੀਤ ਨਾਲ ਜੋੜ ਕੇ ਪੁਰਅਸਰ ਤਰਜ਼ਾਂ ਤਾਮੀਰ ਕੀਤੀਆਂ। ਇਨ੍ਹਾਂ ਫ਼ਿਲਮਾਂ ਦੇ ਸੁਰੀਲੇ ਨਗ਼ਮੇ ਅੱਜ ਵੀ ਬੇਹੱਦ ਸ਼ਿੱਦਤ ਨਾਲ ਸੁਣੇ ਜਾਂਦੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਉਹ ਬੰਬੇ ਆਣ ਵੱਸੇ।
ਸੰਗੀਤਕਾਰ ਵਜੋਂ ਸਰਦੂਲ ਕਵਾਤੜਾ ਦੀ ਪਹਿਲੀ ਹਿੰਦੀ ਫ਼ਿਲਮ ਆਪਣੇ ਜ਼ਾਤੀ ਬੈਨਰ ਕਵਾਤੜਾ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ‘ਏਕ ਤੇਰੀ ਨਿਸ਼ਾਨੀ’ (1949) ਸੀ। ਇਸ ਵਿਚ ਉਸਨੇ ਮੌਸੀਕਾਰ ਪੰਡਤ ਅਮਰਨਾਥ ਦੇ ਸਹਾਇਕ ਸੰਗੀਤਕਾਰ ਵਜੋਂ ਕੰਮ ਕੀਤਾ। ਫ਼ਿਲਮ ਦੇ 11 ਗੀਤਾਂ ਵਿਚੋਂ 2-2 ਗੀਤਾਂ ਦੀਆਂ ਤਰਜ਼ਾਂ ਪੰਡਤ ਅਮਰਨਾਥ ਨੇ ਅਤੇ ਬਾਕੀ 7 ਦੀਆਂ ਧੁੰਨਾਂ ਸਰਦੂਲ ਕਵਾਤੜਾ ਨੇ ਮੁਰੱਤਿਬ ਕੀਤੀਆਂ ਸਨ। ਨਿਹਾਲ ਫ਼ਿਲਮ ਕਾਰਪੋਰੇਸ਼ਨ, ਬੰਬਈ ਦੀ ਫ਼ਿਲਮ ‘ਜਲਤੇ ਦੀਪ’ (1950) ’ਚ ਉਸ ਵੱਲੋਂ (ਸਹਾਇਕ ਟੀ. ਕੇ. ਦਾਸ) ਬਣਾਈਆਂ ਗਈਆਂ ਤਰਜ਼ਾਂ ’ਚ ਗੀਤ ‘ਜਲਤੇ ਦੀਪ ਬੁਝ ਗਏ ਛਾ ਗਿਆ ਅੰਧੇਰਾ’ (ਮੁਹੰਮਦ ਰਫ਼ੀ) ਵੀ ਬਹੁਤ ਮਕਬੂਲ ਹੋਇਆ। ਅਜੀਤ ਪਿਕਚਰਜ਼, ਬੰਬਈ ਦੀ ਫ਼ਿਲਮ ‘ਮਨ ਕਾ ਮੀਤ’ (1950) ’ਚ ਉਸਨੇ 9 ਗੀਤਾਂ ਦਾ ਸੰਗੀਤ ਤਿਆਰ ਕੀਤਾ। ਪੰਜਾਬ ਆਰਟ ਪਿਕਚਰਜ਼, ਬੰਬਈ ਦੀ ਫ਼ਿਲਮ ‘ਸ਼ਗਨ’ (1951) ’ਚ ਉਸਨੇ ਪੰਡਤ ਹੁਸਨਲਾਲ-ਭਗਤਰਾਮ ਦੇ ਸਹਾਇਕ ਸੰਗੀਤਕਾਰ ਵਜੋਂ ਕੰਮ ਕੀਤਾ। ਫ਼ਿਲਮ ਦੇ 9 ਗੀਤਾਂ ’ਚੋਂ 2 ਗੀਤਾਂ ਦੀਆਂ ਤਰਜ਼ਾਂ ਸਰਦੂਲ ਕਵਾਤੜਾ ਨੇ ਬਣਾਈਆਂ। ਕਵਾਤੜਾ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਫ਼ਿਲਮ ‘ਗੂੰਜ’ (1952) ਵਿਚ ਉਸਨੇ 11 ਗੀਤਾਂ ਦਾ ਸੰਗੀਤ ਤਿਆਰ ਕੀਤਾ। ਕਵਾਤੜਾ ਫ਼ਿਲਮਜ਼ ਦੀ ਐੱਚ. ਐੱਸ. ਕਵਾਤੜਾ ਨਿਰਦੇਸ਼ਿਤ ਫ਼ਿਲਮ ‘ਪਿਲਪਿਲੀ ਸਾਹਿਬ’ (1954) ’ਚ ਉਸਨੇ (ਸਹਾਇਕ ਭਗਵੰਤ ਕਵਾਤੜਾ) ਖੂੰਡੇ ਹਲਾਲ ਦੇ ਗੱਭਰੂ ਸ਼ਮਿੰਦਰ ਚਹਿਲ ਤੋਂ 4 ਦੋਗਾਣੇ ਗਵਾਏ ‘ਚਾਂਦ ਸਿਤਾਰੋਂ ਮੇਂ ਕੌਨ ਬੁਲਾਏ ਰੇ’, ‘ਚਾਂਦਨੀ ਰਾਤ ਹੈ ਪਿਆਰ ਕੀ ਬਾਤ ਹੈ’ (ਨਾਲ ਲਤਾ ਮੰਗੇਸ਼ਕਰ) ਆਦਿ। ਫ਼ਿਲਮ ‘ਮਿਰਜ਼ਾ ਸਾਹਿਬਾਂ’ (1957) ਵਿਚ ਉਸਨੇ ਪੰਜਾਬ ਦੀ ਸਿਫ਼ਤ ਕਰਦੇ ਮਨੋਹਰ ਸਿੰਘ ਸਹਿਰਾਈ ਦੇ ਲਿਖੇ ਇਕ ਪੰਜਾਬੀ ਗੀਤ ‘ਓਏ ਨਹੀਂ ਰੀਸ ਪੰਜਾਬ ਦੀ ਓਏ ਕਹਿੰਦੀ ਏ ਲਹਿਰ ਚਿਨਾਬ ਦੀ’ (ਮੁਹੰਮਦ ਰਫ਼ੀ) ਦਾ ਸੰਗੀਤ ਤਿਆਰ ਕੀਤਾ। ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ‘ਸਨ ਆਫ ਅਲੀ ਬਾਬਾ’ (1955), ‘ਤੀਸ ਮਾਰ ਖ਼ਾ’ (1955), ‘ਚਾਰ ਮੀਨਾਰ’, ‘ਕਾਲਾ ਚੋਰ’ (1956), ‘ਲੇਡੀ ਰਾਬਿਨਹੁੱਡ’ (1959), ‘ਏਅਰਮੇਲ’, ‘ਦੇਖਾ ਜਾਏਗਾ’ (1960), ‘ਜਿਪਸੀ ਗਰਲ’, ‘ਖਿਲਾੜੀ’ (1961) ‘ਡੇਕਨ ਕਵੀਨ’, ‘ਕਾਲਾ ਚਸ਼ਮਾ’ (1962), ‘ਚੰਦਰ ਸ਼ੇਖ਼ਰ ਆਜ਼ਾਦ’ (1963), ‘ਐਕਸੀਡੈਂਟ’ (1965), ‘ਡਾਕੂ ਮਾਨ ਸਿੰਘ’ (1971) ਵਰਗੀਆਂ ਕੁਲ 21 ਹਿੰਦੀ ਫ਼ਿਲਮਾਂ ਦਾ ਸ਼ਾਹਕਾਰ ਸੰਗੀਤ ਤਰਤੀਬ ਕੀਤਾ। 

ਉਸਨੇ ਕੁਲ 14 ਪੰਜਾਬੀ ਫ਼ਿਲਮਾਂ ਦਾ ਸੰਗੀਤ ਤਿਆਰ ਕੀਤਾ। ਉਨ੍ਹਾਂ ਦੀ ਸੰਗੀਤ-ਨਿਰਦੇਸ਼ਿਤ ਪਹਿਲੀ ਪੰਜਾਬੀ ਫ਼ਿਲਮ ਆਪਣੇ ਜ਼ਾਤੀ ਬੈਨਰ ਕਵਾਤੜਾ ਆਰਟ ਪ੍ਰੋਡਕਸ਼ਨ, ਬੰਬੇ ਦੀ ‘ਪੋਸਤੀ’ (1951) ਸੀ। ਫ਼ਿਲਮ ’ਚ ਕਵਾਤੜਾ ਦੇ ਸੁਰੀਲੇ ਸੰਗੀਤ ’ਚ ਤਾਮੀਰ ਫ਼ਿਲਮ ਦੇ 10 ਨਗ਼ਮੇ ਬੇਹੱਦ ਮਕਬੂਲ ਹੋਏ ‘ਸੁਣ ਵੇ ਦੁਪੱਟਿਆ ਸੱਤ ਰੰਗਿਆ’ (ਆਸ਼ਾ ਭੌਸਲੇ, ਜਗਜੀਤ ਕੌਰ), ‘ਗੋਰੀਏ ਗੰਨੇ ਦੀ ਪੋਰੀਏ ਨੀਂ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ), ‘ਚਿੱਟੇ-ਚਿੱਟੇ ਬੱਦਲਾਂ ਦੀ ਛਾਂ ਡੋਲਦੀ’ (ਸ਼ਮਸ਼ਾਦ ਬੇਗ਼ਮ), ‘ਵੇ ਮੈਂ ਕੱਜਲੇ ਦੀ ਪਾਨੀ ਆਂ ਧਾਰ’ (ਰਾਜਕੁਮਾਰੀ), ‘ਦੋ ਗੁੱਤਾਂ ਕਰ ਮੇਰੀਆਂ’ (ਆਸ਼ਾ ਭੌਸਲੇ) ਆਦਿ ਗੀਤਾਂ ਨੇ ਗੂੰਜਾਂ ਪਾ ਦਿੱਤੀਆਂ ਸਨ। ਇਹ ਫ਼ਿਲਮ 8 ਜੂਨ 1951 ਨੂੰ ਨਿਊ ਚਿੱਤਰਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਸਰਦੂਲ ਕਵਾਤੜਾ ਦੀ ਸੰਗੀਤ ਨਿਰਦੇਸ਼ਿਤ ਦੂਜੀ ਪੰਜਾਬੀ ਫ਼ਿਲਮ ਵੀ ਆਪਣੇ ਜ਼ਾਤੀ ਬੈਨਰ ਦੀ ‘ਕੌਡੇ ਸ਼ਾਹ’ (1953) ਸੀ। ਇਸ ਫ਼ਿਲਮ ’ਚ ਵਰਮਾ ਮਲਿਕ ਦੇ ਲਿਖੇ 10 ਗੀਤਾਂ ਨੇ ਬਹੁਤ ਮਕਬੂਲੀਅਤ ਹਾਸਲ ਕੀਤੀ। ਕਵਾਤੜਾ ਬੈਨਰ ਦੀ ਸਰਦੂਲ ਕਵਾਤੜਾ ਦੀ ਸੰਗੀਤ ਨਿਰਦੇਸ਼ਿਤ ਤੀਜੀ ਪੰਜਾਬੀ ਫ਼ਿਲਮ ‘ਵਣਜਾਰਾ’ (1954) ਸੀ। ਵਰਮਾ ਮਲਿਕ ਤੇ ਮਨੋਹਰ ਸਿੰਘ ਸਹਿਰਾਈ ਦੇ ਲਿਖੇ 9 ਗੀਤਾਂ ਦੀਆਂ ਉਸਨੇ ਤਰਜ਼ਾਂ ਤਰਤੀਬ ਕੀਤੀਆਂ ‘ਸਾਡੇ ਪਿੰਡ ਵਿਚ ਪਾ ਕੇ ਹੱਟੀ’ (ਲਤਾ ਮੰਗੇਸ਼ਕਰ), ‘ਉੱਚੇ ਚੁਬਾਰੇ ਵਾਲੀਏ ਨੀ’, ‘ਚਰਖੇ ਦੀਆਂ ਘੂਕਾਂ ਨੇ’ (ਸ਼ਮਿੰਦਰ ਚਹਿਲ, ਲਤਾ ਮੰਗੇਸ਼ਕਰ ) ਆਦਿ ਗੀਤਾਂ ਨੇ ਮਕਬੂਲੀਅਤ ਹਾਸਲ ਕੀਤੀ। ਕਵਾਤੜਾ ਬੈਨਰ ਦੀ ਚੌਥੀ ਪੰਜਾਬੀ ਫ਼ਿਲਮ ‘ਹੀਰ ਸਿਆਲ’ (1960) ’ਚ ਮਨੋਹਰ ਸਿੰਘ ਸਹਿਰਾਈ ਤੇ ਵਰਮਾ ਮਲਿਕ ਦੇ ਲਿਖੇ 8 ਗੀਤਾਂ ਦਾ ਉਸਨੇ ਖ਼ੂਬਸੂਰਤ ਸੰਗੀਤ ਮੁਰੱਤਿਬ ਕੀਤਾ। ਇਸ ਫ਼ਿਲਮ ਦਾ ਮੁਬਾਰਕ ਬੇਗ਼ਮ ਦਾ ਗਾਇਆ ਗੀਤ ‘ਤੁਰ ਗਈਆਂ ਬੇੜੀਆਂ ਲੰਘ ਗਏ ਨੇ ਪੂਰ ਓਏ’ ਬਹੁਤ ਹਿੱਟ ਹੋਇਆ। ਨਿਊ ਲਿੰਕ ਫ਼ਿਲਮਜ਼, ਬੰਬੇ ਦੀ ਫ਼ਿਲਮ ‘ਬਿੱਲੋ’ (1961) ’ਚ ਉਸਨੇ ਅਜ਼ੀਜ਼ ਕਸ਼ਮੀਰੀ ਦੇ ਲਿਖੇ 8 ਗੀਤਾਂ ਦੀਆਂ ਧੁਨਾਂ ਬਣਾਈਆਂ। ਮਾਹੇਸ਼ਵਰੀ ਪਿਕਚਰਜ਼, ਬੰਬੇ ਦੀ ਨੈਸ਼ਨਲ ਐਵਾਰਡਯਾਫ਼ਤਾ ਫ਼ਿਲਮ ‘ਸਤਲੁਜ ਦੇ ਕੰਢੇ’ (1964) ਦੇ 7 ਗੀਤਾਂ ’ਚੋਂ ਇਕ ਗੀਤ ਦਾ ਸੰਗੀਤ ਸਰਦੂਲ ਕਵਾਤੜਾ ਨੇ ਦਿੱਤਾ ‘ਸੁਣ ਮੇਰੇ ਮਾਹੀ ਸਿੱਖ ਦਿਲ ਪਰਚਾਣਾ’ (ਆਸ਼ਾ ਭੌਸਲੇ, ਮੁਹੰਮਦ ਰਫ਼ੀ)। ਨੀਲਮ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਗੱਭਰੂ ਦੇਸ਼ ਪੰਜਾਬ ਦੇ’ (1966) ’ਚ ਉਸਦੇ ਸੰਗੀਤ ’ਚ ਸੁਰਜੀਤ ਚਮਕ ‘ਅੰਮ੍ਰਿਤਸਰੀ’ ਦੇ ਲਿਖੇ 8 ਗੀਤ ਸਨ। ਉਪਕਾਰ ਐਂਟਰਟੇਨਮੈਂਟਸ ਲਿਮਟਿਡ, ਚੰਡੀਗੜ੍ਹ ਦੀ ਫ਼ਿਲਮ ‘ਸ਼ਹੀਦ ਊਧਮ ਸਿੰਘ’ (1977) ’ਚ ਉਸਦੇ ਸੰਗੀਤ ਵਿਚ ਸਵਿਤਾ ਬ੍ਰਿਜ ਮੋਹਨ, ਪੀ. ਐੱਸ. ਨਰੂਲਾ ਤੇ ਮਨੂੰ ਦਿਲਬਰ ਦੇ ਲਿਖੇ ‘ਜਾ ਵੇ ਬੇਦਰਦਾ ਤੈਨੂੰ ਦਿਲ ਦਾ ਕੀ ਹਾਲ ਮੈਂ ਸੁਣਾਵਾਂ’ (ਸੁਮਨ ਕਲਿਆਣਪੁਰ), ‘ਕੋਈ ਹੀਰ ਦੀ ਕਰੇ ਤਾਰੀਫ਼ ਸ਼ਾਇਰ’ (ਭੁਪਿੰਦਰ), ‘ਸ਼ਹੀਦੀ ਯਾਰ ਦੀ ਸਾਨੂੰ ਲਲਕਾਰਦੀ’ (ਮੁਹੰਮਦ ਰਫ਼ੀ) ਗੀਤ ਵੀ ਬਹੁਤ ਹਿੱਟ ਹੋਏ। ਨੀਲਮ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਯਮਲਾ ਜੱਟ’ (1977) ’ਚ ਉਸਦੇ ਤਰਤੀਬ ਸੰਗੀਤ ’ਚ ‘ਓ ਮੇਰਿਆ ਰੱਬਾ ਮੈਂ ਕਾਹਨੂੰ ਜਵਾਨ ਹੋ ਗਈ’ (ਸੁਮਨ ਕਲਿਆਣਪੁਰ), ‘ਅਸੀਂ ਹੁਣ ਕੌਣ ਹੋ ਗਏ’ (ਮੀਨੂੰ ਪੁਰਸ਼ੋਤਮ, ਨਰਿੰਦਰ ਬੀਬਾ), ‘ਮੈਂ ਯਮਲਾ ਜੱਟ ਹੱਟ ਬਈ ਹੱਟ’ (ਮੁਹੰਮਦ ਰਫ਼ੀ) ਆਦਿ ਗੀਤ ਵੀ ਜ਼ੁਬਾਨਜ਼ਦ ਹੋਏ।
ਜਿਓਤੀ ਫ਼ਿਲਮਜ਼, ਇੰਟਰਨੈਸ਼ਨਲ, ਬੰਬੇ ਦੀ ਫ਼ਿਲਮ ‘ਲੰਬੜਦਾਰਨੀ’ (1980) ’ਚ ਉਸਦੇ ਸੰਗੀਤ ’ਚ ਮੁਰੱਤਿਬ ਮੁਨਸਿਫ਼ ਤੇ ਦੇਵ ਥਰੀਕੇਵਾਲੇ ਦੇ ਲਿਖੇ ਗੀਤ ‘ਅੱਖ ਲੜੇ ਤੇ ਲੜਾਈ ਜਾ ਚੁੱਪ ਕਰਕੇ’, ‘ਮੇਰੇ ਹਾਣ ਦਿਆ ਹਾਣੀਆ’ (ਮੀਨੂੰ ਪੁਰਸ਼ੋਤਮ, ਵਰਿੰਦਰ) ਆਦਿ ਤੋਂ ਇਲਾਵਾ ਕੁਲਦੀਪ ਮਾਣਕ ਦਾ ਗੀਤ ‘ਨਿੱਤ ਬੰਬਿਓਂ ਪਠਾਨਕੋਟ ਜਾਵੇ’ ਨੇ ਵੀ ਖ਼ੂਬ ਧੁੰਮਾਂ ਪਾਈਆਂ। ਹਿੰਦੀ ਵਿਚ ਇਹ ਫ਼ਿਲਮ ‘ਖੇਲ ਮੁਕੱਦਰ ਕਾ’ (1980) ਦੇ ਸਿਰਲੇਖ ਹੇਠ ਡੱਬ ਹੋਈ। ਕਵਾਤੜਾ ਮੂਵੀਜ਼, ਬੰਬੇ ਦੀ ਫ਼ਿਲਮ ‘ਦੋ ਪੋਸਤੀ’ (1981) ’ਚ ਉਸ ਦੀਆਂ ਤਰਜ਼ਾਂ ’ਚ ਪਿਰੋਏ ਗੀਤ ‘ਨੱਚ ਸੋਹਣਿਆ ਓ ਮੇਰੇ ਯਾਰ ਦੀ ਬਾਰਾਤ’ (ਮੁਹੰਮਦ ਰਫ਼ੀ), ‘ਜੇ ਤੂੰ ਮੁੰਡਿਆ ਵੇ ਮੇਰੀ ਚਾਲ ਵੇਖਣੀ’ (ਸਵਿਤਾ ਸੁਮਨ, ਮੁਹੰਮਦ ਰਫ਼ੀ) ਵੀ ਬੜੇ ਮਸ਼ਹੂਰ ਹੋਏ। ਡੀ. ਐੱਮ. ਐਂਟਰਪ੍ਰਾਈਸਜ਼, ਬੰਬੇ ਦੀ ਫ਼ਿਲਮ ‘ਬੱਗਾ ਡਾਕੂ’ (1983) ’ਚ ਸਰਦੂਲ ਵੱਲੋਂ ਤਰਤੀਬ ਸੰਗੀਤ ’ਚ ‘ਮੈਂ ਸਰੂ ਜਿਹੀ ਮੁਟਿਆਰ’ (ਮੀਨੂੰ ਪੁਰਸ਼ੋਤਮ, ਮੁਹੰਮਦ ਰਫ਼ੀ), ‘ਸੋਹਣੇ-ਸੋਹਣੇ ਕੱਪੜੇ ਤੇ ਲਾਲ-ਲਾਲ ਚੂੜੀਆਂ’ (ਮੁਹੰਮਦ ਰਫ਼ੀ) ਆਦਿ ਤੋਂ ਇਲਾਵਾ ਕੁਲਦੀਪ ਮਾਣਕ ਦਾ ਗਾਇਆ ਗੀਤ ‘ਕੱਲੀ ਹੋਵੇ ਨਾ ਵਣਾਂ ਦੇ ਵਿਚ ਲੱਕੜੀ’ ਵੀ ਬਹੁਤ ਮਕਬੂਲ ਹੋਇਆ। ਨਿਊ ਇੰਡੀਆ ਫ਼ਿਲਮਜ਼, ਅੰਮ੍ਰਿਤਸਰ ਦੀ ਫ਼ਿਲਮ ‘ਪਟਵਾਰੀ’ (1983) ’ਚ ਉਸਦੇ ਸੰਗੀਤ ’ਚ ਰਾਜੇਸ਼ ਮਲਿਕ ਦੇ ਲਿਖੇ 6 ਗੀਤ ‘ਓ ਗੋਰੀ ਗੱਲ੍ਹ ’ਤੇ ਕਾਲਾ ਤਿਲ ਰਿਹਾ ਜੱਚ ਨੀ’ (ਮਹਿੰਦਰ ਕਪੂਰ) ਆਦਿ ਵੀ ਪਸੰਦ ਕੀਤੇ ਗਏ। ਸਰਦੂਲ ਕਵਾਤੜਾ ਦੀ ਸੰਗੀਤ ਨਿਰਦੇਸ਼ਿਤ ਆਖ਼ਰੀ ਪੰਜਾਬੀ ਫ਼ਿਲਮ ਦਾਰਾ ਪਿਕਚਰਜ਼, ਬੰਬੇ ਦੀ ‘ਅਣਖੀਲੀ ਮੁਟਿਆਰ’ (1983) ਸੀ। ਮੁਨਸਿਫ਼ ਤੇ ਸ਼ਬਾਬ ਅਲਾਵਲਪੁਰੀ ਦੇ ਲਿਖੇ ‘ਜੋਬਨਾਂ ਦੀ ਰੁੱਤ ਨੀਂ ਨਾ ਸਾਂਭੀ ਜਾਵੇ ਗੁੱਤ ਨੀਂ’ (ਅਨੁਰਾਧਾ ਪੌਡਵਾਲ), ‘ਹਾੜ੍ਹਾ ਬੇਲੀਆ…ਹਾੜ੍ਹਾ ਸੋਹਣੀਏ’ (ਦਿਲਰਾਜ ਕੌਰ, ਮਹਿੰਦਰ ਕਪੂਰ) ਆਦਿ ਗੀਤ ਬਹੁਤ ਚੱਲੇ। ਇਸ ਫ਼ਿਲਮ ਦੀ ਰਿਲੀਜ਼ ਦੇ 10 ਸਾਲ ਬਾਅਦ ਕਵਾਤੜਾ ਫ਼ਿਲਮ ਪ੍ਰੋਡਕਸ਼ਨਜ਼ ਦੀ ਕੈਨੇਡੀਅਨ ਪੰਜਾਬੀ ਵੀਡੀਓ ਫ਼ਿਲਮ ‘ਖੇਡਾਂ ਸੰਜੋਗ ਦੀਆਂ’ (1993) ’ਚ ਉਸਨੇ ਹਿਦਾਇਤਕਾਰੀ, ਅਦਾਕਾਰੀ ਦੇ ਨਾਲ-ਨਾਲ ਫ਼ਿਲਮ ਦਾ ਸੰਗੀਤ ਵੀ ਦਿੱਤਾ। ਫ਼ਿਲਮ ’ਚ ਉਸਨੇ ‘ਚਾਚਾ ਜੀ’ ਦਾ ਕਿਰਦਾਰ ਨਿਭਾਇਆ। ਇਹ ਉਸਦੇ ਫ਼ਿਲਮ ਕਰੀਅਰ ਦੀ ਆਖ਼ਰੀ ਫ਼ਿਲਮ ਸੀ। ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਅਜ਼ੀਮ ਮੌਸੀਕਾਰ ਸਰਦੂਲ ਕਵਾਤੜਾ 6 ਜੁਲਾਈ 2005 ਨੂੰ 77 ਸਾਲ ਦੀ ਉਮਰ ਵਿਚ ਅਮਰੀਕਾ ਵਿਚ ਵਫ਼ਾਤ ਪਾ ਗਏ।'''

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਸਮਾਜਿਕ ਅਲਾਮਤਾਂ ਵਿਰੁੱਧ ਨਿੱਗਰ ਸੁਨੇਹਾ ਦੇਵੇਗੀ ‘ਮਰਦਾਨੀ 2’: ਰਾਣੀ

ਮੁੰਬਈ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰਾ ਰਾਣੀ ਮੁਖਰਜੀ ਨੇ ਅੱਜ ਕਿਹਾ ਕਿ ਫ਼ਿਲਮ ‘ਮਰਦਾਨੀ’ ਨੂੰ ਭਵਿੱਖ ਵਿਚ ਵੀ ਕੜੀਆਂ ’ਚ ਰਿਲੀਜ਼ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਦੀ ‘ਫਰੈਂਚਾਈਜ਼’ ਹੀ ਬਣਾ ਲੈਣੀ ਚਾਹੀਦੀ ਹੈ। ਇਸ ਰਾਹੀਂ ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ ਤੇ ਸਿਹਤਮੰਦ ਵਿਚਾਰਾਂ ਦਾ ਪ੍ਰਸਾਰ ਵੀ ਹੁੰਦਾ ਰਹੇਗਾ। ਅਜਿਹੇ ਮੁੱਦਿਆਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨਾਲ ਦੇਸ਼ ਜੂਝ ਰਿਹਾ ਹੈ। ਅਭਿਨੇਤਰੀ ਆਪਣੀ ਜਲਦੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਮਰਦਾਨੀ 2’ ਵਿਚ ਪੁਲੀਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰੌਏ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਤੇ ਲੇਖਕ ਗੋਪੀ ਪੁਤਰਨ ਹਨ ਤੇ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ।

‘ਪਤੀ ਪਤਨੀ ਔਰ ਵੋਹ’ ਵਿਚੋਂ ਵਿਵਾਦਤ ਸੰਵਾਦ ਹਟਾਇਆ

ਮੁੰਬਈ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਕਾਰਤਿਕ ਆਰੀਅਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਪਤੀ ਪਤਨੀ ਔਰ ਵੋਹ’ ਦੀ ਟੀਮ ਨੇ ਫ਼ਿਲਮ ਵਿਚੋਂ ਵਿਵਾਦਤ ‘ਡਾਇਲਾਗ’ ਹਟਾ ਲਿਆ ਹੈ। ਇਹ ਸੰਵਾਦ ਦਰਅਸਲ ਵਿਆਹੁਤਾ ਬਲਾਤਕਾਰ (ਮੈਰੀਟਲ ਰੇਪ) ਨਾਲ ਸਬੰਧਤ ਸੀ। 

ਆਸ਼ੂਤੋਸ਼ ਦੀਆਂ ਫਿਲਮਾਂ ਦੇ ਮਹਿਲਾ ਕਿਰਦਾਰ ਦਲੇਰ: ਕ੍ਰਿਤੀ

ਮੁੰਬਈ,29 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੌਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਦੀ ਆਉਣ ਵਾਲੀ ਫਿਲਮ ‘ਪਾਣੀਪਤ’ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰਕਰ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਆਪਣੀਆਂ ਫਿਲਮਾਂ ’ਚ ਮਹਿਲਾਵਾਂ ਨੂੰ ਕਮਜ਼ੋਰ ਨਹੀਂ ਦੇਖ ਸਕਦੇ। ਇਸੇ ਲਈ ਉਨ੍ਹਾਂ ਦੀਆ ਫਿਲਮਾਂ ਦੇ ਮਹਿਲਾ ਕਿਰਦਾਰ ਹਮੇਸ਼ਾ ਮਜ਼ਬੂਤ ਤੇ ਦਲੇਰ ਹੁੰਦੇ ਹਨ। ਫਿਲਮ ‘ਪਾਣੀਪਤ’ ’ਚ ਕ੍ਰਿਤੀ ਨੇ ਮਰਾਠਾ ਯੋਧੇ ਸਦਾਸ਼ਿਵ ਰਾਓ ਭਾਊ ਦੀ ਪਤਨੀ ਪਾਰਵਤੀ

ਵਿਸ਼ਾ ਕੇਂਦਰਿਤ ਫਿਲਮਾਂ ਵੀ ਤੈਅ ਫਾਰਮੂਲੇ ਤਹਿਤ ਬਣਦੀਆਂ ਹਨ: ਨਵਾਜ਼ੂਦੀਨ

ਮੁੰਬਈ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦਾ ਮੰਨਣਾ ਹੈ ਕਿ ਹਿੰਦੀ ਸਿਨੇਮਾ ਵਿੱਚ ਭਾਵੇਂ ਵਿਸ਼ਾ ਕੇਂਦਰਿਤ ਫਿਲਮਾ ਦੀ ਚੜ੍ਹਤ ਹੈ ਪਰ ਇਹ ਫਿਲਮਾਂ ਵੀ ਤੈਅ ਫਾਰਮੂਲੇ ’ਤੇ ਹੀ ਬਣਦੀਆਂ ਹਨ, ਜਿਵੇਂ ਕਿ ਬਾਲੀਵੁੱਡ ਦੀ ਮੁੱਖ ਧਾਰਾ ਦੀਆਂ ਫਿਲਮਾਂ।

‘ਕਸੂਰ’ ਰਾਹੀਂ ਆਖ਼ਰੀ ਵਾਰ ਵਾਪਸੀ ਕਰਨਗੇ ਅਮੋਲ ਪਾਲੇਕਰ

ਨਵੀਂ ਦਿੱਲੀ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਚੁਣੌਤੀਪੂਰਨ ਭੂਮਿਕਾਵਾਂ ਦੀ ਘਾਟ ਜਾਂ ਫਿਲਮਾਂ ਬਣਾਉਣ ਵਿੱਚ ਰੁੱਝੇ ਹੋਣ ਕਾਰਨ ਪਿਛਲੇ 25 ਸਾਲਾਂ ਤੋਂ ਥੀਏਟਰ ਤੋਂ ਦੂਰ ਚਲੇ ਆ ਰਹੇ ਉੱਘੇ ਅਦਾਕਾਰ ਤੇ ਨਿਰਦੇਸ਼ਕ ਅਮੋਲ ਪਾਲੇਕਰ ਨਾਟਕ ‘ਕਸੂਰ’ ਰਾਹੀਂ ਮੁੜ ਆਖ਼ਰੀ ਵਾਰ ਵਾਪਸੀ ਕਰਨ ਜਾ ਰਹੇ ਹਨ। ਇਸ ਨਾਟਕ ’ਚ ਵੀ ਚੁਣੌਤੀਪੂਰਨ ਭੂਮਿਕਾ ਕਾਰਨ ਉਨ੍ਹਾਂ ਨੇ ਇਕ ਵਾਰ ਮੁੜ ਵਾਪਸੀ ਦਾ ਫ਼ੈਸਲਾ ਲਿਆ ਹੈ। ਪੀਟੀਆਈ ਨਾਲ ਗੱਲਬਾਤ ਦੌਰਾਨ ਅਮੋਲ ਪਾਲੇਕਰ ਨੇ ਕਿਹਾ ਕਿ ਥੀਏਟਰ ਦੀ ਮੰਗ

ਫਰਹਾਨ ਵੱਲੋਂ ਮੁੱਕੇਬਾਜ਼ੀ ਸਿਖਲਾਈ ਦੀਆਂ ਤਸਵੀਰਾਂ ਨਸ਼ਰ

ਮੁੰਬਈ,18 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬੌਲੀਵੁੱਡ ਅਦਾਕਾਰ ਤੇ ਫਿਲਮਸਾਜ਼ ਫਰਹਾਨ ਅਖ਼ਤਰ ਨੇ ਆਪਣੀ ਨਵੀਂ ਫਿਲਮ ‘ਤੂਫਾਨ’ ਲਈ ਬਾਕਸਿੰਗ ਸਿਖਲਾਈ ਲੈਣ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਫਿਲਮ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਫਰਹਾਨ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਲਈ ਫਰਹਾਨ ਅਖ਼ਤਰ ਨੇ ਆਪਣੀ ਸਰੀਰਕ ਬਣਤਰ ਬਦਲਣ ਲਈ ਬਹੁਤ

ਆਈਸੀਯੂ 'ਚ ਦਾਖ਼ਲ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਹਾਲਤ 'ਚ ਸੁਧਾਰ

ਮੁੰਬਈ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ 'ਚ ਦਾਖ਼ਲ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਇਹ ਜਾਣਕਾਰੀ ਮੰਗੇਸ਼ਕਰ ਪਰਿਵਾਰ ਦੇ ਬੁਲਾਰੇ ਨੇ ਸ਼ਨਿਚਰਵਾਰ ਨੂੰ ਦਿੱਤੀ। ਦੱਸਣਯੋਗ ਹੈ ਕਿ ਸਾਹ ਲੈਣ 'ਚ ਪਰੇਸ਼ਾਨੀ ਕਾਰਨ ਉਨ੍ਹਾਂ ਨੂੰ ਸੋਮਵਾਰ ਸਵੇਰੇ ਇਥੇ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੇ 28 ਸਤੰਬਰ ਨੂੰ ਹੀ ਆਪਣਾ 90ਵਾਂ ਜਨਮ ਦਿਨ ਮਨਾਇਆ ਹੈ।

ਤਬੀਅਤ ਖ਼ਰਾਬ ਹੈ ਫਿਰ ਵੀ 18 ਘੰਟੇ ਕੰਮ ਕਰ ਰਹੇ ਅਮਿਤਾਭ ਬੱਚਨ, ਇਕ ਦਿਨ 'ਚ ਸ਼ੂਟ ਕੀਤੇ KBC ਦੇ ਇੰਨੇ ਐਪੀਸੋਡ

ਨਵੀਂ ਦਿੱਲੀ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਅਮਿਤਾਭ ਬੱਚਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ ਤੇ ਉਸ ਦੇ ਬਾਅਦ ਉਨ੍ਹਾਂ ਨੂੰ ਆਪਣੀ ਤਬੀਅਤ ਖ਼ਰਾਬ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਬਿੱਗ ਬੀ ਦੀ ਤਬੀਅਤ ਭਲਾ ਹੀ ਖ਼ਰਾਬ ਹੈ, ਪਰ ਉਨ੍ਹਾਂ ਨੇ ਕਦੀ ਵੀ ਕੰਮ ਦਾ ਸਾਥ ਨਹੀਂ ਛੱਡਿਆ। ਥੋੜ੍ਹੀ ਜਿਹੀ ਤਬੀਅਤ ਠੀਕ ਹੋਣ ਦੇ ਬਾਅਦ ਅਮਿਤਾਭ ਫਿਰ ਤੋਂ ਸੈੱਟ 'ਤੇ ਆਏ ਤੇ ਕੈਮਰੇ ਦੇ ਸਾਹਮਣੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ।

ਭਾਰਤ ਆਈ ਪੌਪ ਸਟਾਰ ਕੈਟੀ ਪੈਰੀ ਤੋਂ ਸਕਿਓਰਟੀ ਨੇ ਕਈ ਵਾਰ ਮੰਗਿਆ ਪਾਸਪੋਰਟ, ਫਿਰ ਵੀ ਨਹੀਂ ਦਿਖਾਇਆ

ਮੁੰਬਈ,17 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੰਟਰਨੈਸ਼ਨਲ ਪੌਪ ਸਟਾਰ ਕੈਟੀ ਪੈਰੀ ਭਾਰਤ 'ਚ ਸੀ ਤੇ ਹੁਣ ਉਹ ਵਾਪਸ ਚਲੀ ਗਈ ਹੈ। ਭਾਰਤ 'ਚ ਕੈਟੀ ਨੂੰ ਕਾਫੀ ਪਿਆਰ ਮਿਲਿਆ ਪਰ ਜਾਂਦੇ ਸਮੇਂ ਕੈਟੀ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਇਕ ਹਰਕਤ ਨਾਲ ਉਨ੍ਹਾਂ ਦੀ ਕਾਫੀ ਅਲੋਚਨਾ ਹੋ ਰਹੀ ਹੈ। ਦਰਅਸਲ, ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਕੈਟੀ ਏਅਰਪੋਰਟ 'ਤੇ ਆਪਣੀ ਟੀਮ ਨਾਲ ਜਾ ਰਹੀ ਹੈ।  ਉਸ ਸਮੇਂ ਏਅਰਪੋਰਟ ਸਕਿਓਰਟੀ 'ਚ

ਖ਼ੁਰਾਣਾ ਜਿਊਲਰਜ਼ ਵੱਲੋਂ ਫ਼ੈਸ਼ਨ ਸ਼ੋਅ ’ਚ ਨਵੀਂ ਕੁਲੈਕਸ਼ਨ ਪੇਸ਼

ਅੰਮ੍ਰਿਤਸਰ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਖ਼ੁਰਾਣਾ ਜਿਊਲਰੀ ਹਾਊਸ ਵੱਲੋਂ ਗਹਿਣਿਆਂ ਦੀ ਪ੍ਰਦਰਸ਼ਨੀ ਲਈ ਰੈਂਪ ਵਾਕ ਕਰਵਾਇਆ ਗਿਆ। ਇਸ ਫੈਸ਼ਨ ਸ਼ੋਅ ਦਾ ਥੀਮ ‘ਅਰਾਊਂਡ ਦਿ ਵਰਲਡ’ ਸੀ। ਇਸ ਵਿਚ ਪੂਰੇ ਪੰਜਾਬ ਤੋਂ ਔਰਤ ਉੱਦਮੀਆਂ ਨੇ ਹਿੱਸਾ ਲਿਆ। ਖ਼ੁਰਾਣਾ ਜਿਊਲਰਜ਼ ਉੱਤਰੀ ਭਾਰਤ ਦਾ ਮੋਹਰੀ ਬਰਾਂਡ ਹੈ। ਸ਼ੋਅ ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਪਿੰਕੀ ਰੈੱਡੀ ਦੇ ਨਾਲ ਆਰੰਭ ਕੀਤਾ। ਇਸ ਮੌਕੇ ਡਿਜ਼ਾਈਨਰ ਸੰਦੀਪ 

ਡੂੰਘੀ ਸੋਚ ’ਚ ਪਰੋਏ ਸਰਲ ਅਲਫ਼ਾਜ਼ ਮੇਰਾ ਮੂਲ ਮੰਤਰ: ਇਰਸ਼ਾਦ

ਭੋਪਾਲ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੀਤਕਾਰ ਇਰਸ਼ਾਦ ਕਾਮਿਲ ਦਾ ਕਹਿਣਾ ਹੈ ਕਿ ‘ਡੂੰਘੀ ਸੋਚ ’ਚ ਘੁਲੇ ਸਾਧਾਰਨ ਸ਼ਬਦ’ ਉਨ੍ਹਾਂ ਦੀਆਂ ਰਚਨਾਵਾਂ ਦਾ ਮੂਲ ਮੰਤਰ ਹਨ, ਜੋ ਲੋਕਾਂ ਨੂੰ ਖਿੱਚ ਲੈਂਦੇ ਹਨ। ਰੌਕਸਟਾਰ ਦੇ ਰੂਹਾਨੀ ‘ਕੁਨ ਫਾਯਾ ਕੁਨ’, ਤਮਾਸ਼ਾ ਦੇ ਠੰਢੀ ਹਵਾ ਦੇ ਬੁੱਲ੍ਹੇ ਵਰਗੇ ‘ਸਫ਼ਰਨਾਮਾ’ ਤੇ ਇਸ਼ਕ ਦੀ ਬਾਤ ਪਾਉਂਦੇ ‘ਬੇਖ਼ਯਾਲੀ’ ਗੀਤ ਦੇ ਰਚੇਤਾ ਇਰਸ਼ਾਦ ਕਾਮਿਲ ਮੁਤਾਬਕ ਉਹ ਹਲਕੇ ਲਹਿਜ਼ੇ ਵਿਚ ਗੱਲ ਕਰਦੇ ਹਨ, ਪਰ ‘ਹਲਕੀ’ ਗੱਲ ਨਹੀਂ ਕਰਦੇ। ਉਨ੍ਹਾਂ ਦਾ ਮਕਸਦ ਹਮੇਸ਼ਾ ਡੂੰਘੀ ਸੋਚ ਨੂੰ ਸਾਧਾਰਨ ਸ਼ਬਦਾਵਲੀ ’ਚ ਪਰੋਣਾ ਹੁੰਦਾ ਹੈ। ਟੈਗੋਰ ਸਾਹਿਤ ਤੇ ਕਲਾ ਮੇਲੇ ਮੌਕੇ ਵਿਚਾਰ ਪ੍ਰਗਟਾਉਂਦਿਆਂ ਕਾਮਿਲ ਨੇ ਕਿਹਾ ਕਿ ਕਿਰਦਾਰ ਜੋ ਮਹਿਸੂਸ ਕਰਦਾ ਹੈ

ਚੰਗੇ ਪ੍ਰੋਡਿਊਸਰ ਹੁੰਦੇ ਤਾਂ ‘ਗੌਨ ਕੇਸ਼’ ਵੀ ਕਮਾਲ ਕਰਦੀ: ਸ਼ਵੇਤਾ

ਮੁੰਬਈ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਫਿਲਮ ‘ਗੌਨ ਕੇਸ਼’ ’ਚ ਗੰਜੀ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਸ਼ਵੇਤਾ ਤ੍ਰਿਪਾਠੀ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਫਿਲਮ ਨੂੰ ‘ਬਾਲਾ’ ਤੇ ‘ਉਜੜਾ ਚਮਨ’ ਫਿਲਮਾਂ ਜਿਹੇ ਪ੍ਰੋਡਿਊਸਰ ਮਿਲਦੇ ਤਾਂ ਉਸ ਦੀ ਫਿਲਮ ਵੀ ਦਰਸ਼ਕਾਂ ਵੱਲੋਂ ਵੱਧ ਦੇਖੀ ਜਾਣੀ ਸੀ। ‘ਬਾਲਾ’ ਤੇ ‘ਉਜੜਾ ਚਮਨ’ ਪੁਰਸ਼ਾਂ ਦੇ ਗੰਜੇਪਣ ਦੀ ਸਮੱਸਿਆ ’ਤੇ ਆਧਾਰਤ ਫਿਲਮਾਂ ਹਨ ਜਿਨ੍ਹਾਂ ’ਚ ਕ੍ਰਮਵਾਰ ਆਯੂਸ਼ਮਾਨ ਖੁਰਾਣਾ ਤੇ ਸਨੀ ਸਿੰਘ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਸ਼ਵੇਤਾ ਨੇ ਕਿਹਾ, ‘ਜਦੋਂ ‘ਗੌਨ ਕੇਸ਼’ ਰਿਲੀਜ਼ ਹੋਈ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਇਹ ਬਹੁਤ ਛੋਟੀ ਫਿਲਮ ਸੀ ਤੇ ਸਾਡੇ ਕੋਲ ਇਸ ਦੇ ਪ੍ਰਚਾਰ ਲਈ ਬਹੁਤੇ ਪੈਸੇ ਨਹੀਂ ਸੀ ਪਰ ਮੈਨੂੰ ਆਸ ਸੀ 

ਬਿੱਗ ਬੀ ਦੇ ਬੌਲੀਵੁੱਡ ’ਚ 50 ਵਰ੍ਹੇ: ਅਭਿਸ਼ੇਕ ਨੇ ਲਿਖਿਆ ਭਾਵੁਕ ਨੋਟ

ਮੁੰਬਈ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਹ ਸਾਲ ਪਹਿਲਾਂ ਅੱਜ ਦੇ ਦਿਨ ਅਮਿਤਾਭ ਬੱਚਨ ਨੇ ਕੇ ਏ ਅੱਬਾਸ ਦੀ ਫਿਲਮ ‘ਸਾਤ ਹਿੰਦਸਤਾਨੀ’ ਰਾਹੀਂ ਬੌਲੀਵੁੱਡ ’ਚ ਕਦਮ ਰੱਖਿਆ ਸੀ। ਪਿਤਾ ਦੇ ਇਸ ਮੁਕਾਮ ਲਈ ਪੁੱਤਰ ਅਭਿਸ਼ੇਕ ਬੱਚਨ ਨੇ ਵੀਰਵਾਰ ਨੂੰ ਦਿਲ ਛੂਹਣ ਵਾਲਾ ਨੋਟ ਲਿਖਿਆ। ਸੋਸ਼ਲ ਮੀਡੀਆ ’ਤੇ ਅਭਿਸ਼ੇਕ ਨੇ ਲਿਖਿਆ ਕਿ ਸਿਰਫ਼ ਪੁੱਤਰ ਕਰਕੇ ਨਹੀਂ ਸਗੋਂ ਅਦਾਕਾਰ ਅਤੇ ਪ੍ਰਸ਼ੰਸਕ ਵਜੋਂ ਵੀ ਸਾਨੂੰ ਮਹਾਨਤਾ ਦੇਖਣ ਦਾ ਮੌਕਾ ਮਿਲਿਆ ਹੈ। ‘ਸਤਿਕਾਰ ਕਰਨ, ਸਿੱਖਣ ਅਤੇ ਸ਼ਲਾਘਾ ਕਰਨ ਲਈ ਬਹੁਤ ਕੁਝ ਹੈ। ਸਿਨਮੇ ਨੂੰ ਪਿਆਰ ਕਰਨ ਵਾਲੀਆਂ ਕਈ ਪੀੜ੍ਹੀਆਂ ਆਖਣਗੀਆਂ ਕਿ ਅਸੀਂ ਬੱਚਨ ਦੇ ਸਮੇਂ ’ਚ ਰਹਿੰਦੇ ਸੀ। ਫਿਲਮ ਇੰਡਸਟਰੀ ’ਚ 50 ਵਰ੍ਹੇ ਮੁਕੰਮਲ ਕਰਨ ’ਤੇ ‘ਪਾ’ ਨੂੰ ਵਧਾਈਆਂ।

ਆਲੀਆ ਭੱਟ ਦਾਲ-ਚਾਵਲ ਦੀ ਸ਼ੌਕੀਨ

ਨਵੀਂ ਦਿੱਲੀ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਭਿਨੇਤਰੀ ਆਲੀਆ ਭੱਟ ਘਰ ਦੇ ਬਣੇ ਹੋਏ ਖਾਣੇ ਦੀ ਬੇਹੱਦ ਸ਼ੌਕੀਨ ਹੈ ਅਤੇ ਦਾਲ-ਚਾਵਲ ਉਸ ਦੀ ਪਹਿਲੀ ਪਸੰਦ ਹਨ। ‘ਰਾਜ਼ੀ’ ਦੀ ਅਭਿਨੇਤਰੀ ਆਲੀਆ ਭੱਟ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਘਰ ਦਾ ਬਣਿਆ ਖਾਣਾ ਸਭ ਤੋਂ ਵਧੀਆ ਹੁੰਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਉਹ ਦਿਨ ਯਾਦ ਹਨ ਜਦੋਂ ਉਸ ਦੀ ਮਾਂ ਉਸ ਦੇ ਲਈ ਪਾਸਤਾ ਬਣਾਉਂਦੀ ਸੀ ਤਾਂ ਉਹ ਦਾਲ- ਚਾਵਲ ਦੀ ਮੰਗ ਕਰਦੀ ਸੀ। ਜ਼ਿਕਰਯੋਗ ਹੈ

ਇਜ਼ਰਾਇਲੀ ਸੀਰੀਜ਼ ‘ਫੌਦਾ’ ਭਾਰਤ ’ਚ ਦਿਖਾਏਗੀ ਜਲਵੇ

ਬਈ,7 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੌਮਾਂਤਰੀ ਪੱਧਰ ’ਤੇ ਮਸ਼ਹੂਰ ਇਜ਼ਰਾਇਲੀ ਸੀਰੀਜ਼ ‘ਫੌਦਾ’ ਹੁਣ ਭਾਰਤੀ ਪਰਿਪੇਖ ’ਚ ਬਣੇਗੀ। ਸੀਰੀਜ਼ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਪੈਦਾ ਹੋਏ ਤਣਾਅ ਨੂੰ ਦਰਸਾਉਂਦੀ ਹੈ। ਸਟੂਡੀਓ ਐਪਲੌਜ਼ ਐਂਟਰਟੇਨਮੈਂਟ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਉਨ੍ਹਾਂ ਵੱਲੋਂ ਸੀਰੀਜ਼ ’ਚ ਭਾਰਤ ਅਤੇ ਪਾਕਿਸਤਾਨ ਦੇ ਗੁੰਝਲਦਾਰ ਸਬੰਧਾਂ ਨੂੰ ਉਜਾਗਰ ਕੀਤਾ ਜਾਵੇਗਾ। ਆਦਿੱਤਿਆ ਬਿਰਲਾ ਗਰੁੱਪ ਦੇ ਸਟੂਡੀਓ ਵੱਲੋਂ ਪਹਿਲਾਂ ਮਸ਼ਹੂਰ ਕੌਮਾਂਤਰੀ ਸ਼ੋਅ ‘ਕ੍ਰਿਮਿਨਲ ਜਸਟਿਸ’, ‘ਹੋਸਟੇਜਿਜ਼’, ‘ਦਿ ਆਫ਼ਿਸ’ ਅਤੇ ‘ਮਾਈਂਡ ਦਿ ਮਲਹੋਤਰਾਜ਼’ ਕੀਤੇ ਜਾ ਚੁੱਕੇ ਹਨ। ‘ਫੌਦਾ’ ਦਾ ਅਰਬੀ ’ਚ ਮਤਲਬ ਹੈ ‘ਹਫੜਾ-ਦਫੜੀ’ ਜੋ ਕਮਾਂਡੋਜ਼ ਦਾ ਕੋਡ ਹੈ। ਜਦੋਂ ਅਪਰੇਸ਼ਨ ਵੇਲੇ ਗੜਬੜ ਹੋ 

ਸਾਇਨਾ’ ਦੀ ਸ਼ੂਟਿੰਗ ਲਈ ਸਟੇਡੀਅਮ ’ਚ ਰਹੇਗੀ ਪਰਿਨੀਤੀ

ਮੁੰਬਈ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਫਿਲਮ ‘ਸਾਇਨਾ’ ਦੀ ਸ਼ੂਟਿੰਗ ਅਤੇ ਅਭਿਆਸ ਲਈ ਅਦਾਕਾਰਾ ਪਰਿਨੀਤੀ ਚੋਪੜਾ ਦੋ ਹਫ਼ਤੇ ਨਵੀਂ ਮੁੰਬਈ ਸਥਿਤ ਰਾਮਸੇਠ ਠਾਕੁਰ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਵਿੱਚ ਬਿਤਾਏਗੀ ਤਾਂ ਜੋ ਉਹ ਆਪਣਾ ਆਉਣ-ਜਾਣ ਦਾ ਸਮਾਂ ਬਚਾ ਸਕੇ। ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਜ਼ਿੰਦਗੀ ’ਤੇ ਆਧਾਰਿਤ ਇਸ ਫਿਲਮ ਬਾਰੇ ਪਰਿਨੀਤੀ ਦਾ ਕਹਿਣਾ ਹੈ ਕਿ ਉਸ ਦੇ ਲਈ ਫਿਲਮ ਵਾਸਤੇ ਆਪਣੀ ਖੇਡ ਵਿੱਚ ਸੁਧਾਰ ਲਿਆਉਣਾ ਬਹੁਤ ਜ਼ਰੂਰੀ ਸੀ। 

ਸਿਨਮੇ ਦੀ ਤਾਕਤ ਤੋਂ ਭੈਅ ਖਾਂਦੇ ਨੇ ਹਾਕਮ: ਮਜੂਮਦਾਰ

ਗੁਹਾਟੀ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਉੱਘੇ ਫ਼ਿਲਮ ਆਲੋਚਕ ਤੇ ਕਿਊਰੇਟਰ ਪ੍ਰੇਮੇਂਦਰ ਮਜੂਮਦਾਰ ਦਾ ਕਹਿਣਾ ਹੈ ਕਿ ਬਾਵਜੂਦ ਇਸ ਦੇ ਕਿ ‘ਸਿਨੇਮਾ ਨੇ ਹਮੇਸ਼ਾ ਮੁਹੱਬਤ ਦਾ ਸੁਨੇਹਾ ਦੇ ਕੇ ਲੋਕਾਂ ਨੂੰ ਜੋੜਿਆ ਹੈ, ਸੱਤਾਧਾਰੀ ਧਿਰਾਂ ਹਮੇਸ਼ਾ ਇਸ ਤੋਂ ਡਰਦੀਆਂ ਰਹੀਆਂ ਹਨ।’ ਇਹ ਫ਼ਰਕ ਨਹੀਂ ਪੈਂਦਾ ਕਿ ਸੱਤਾ ’ਤੇ ਕਿਹੜੀ ਧਿਰ ਕਾਬਜ਼ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਮੇਲੇ ਹੁਣ ਮਹਿਜ਼ ‘ਵਪਾਰਕ ਮੰਚ’ ਬਣ ਕੇ ਰਹਿ ਗਏ ਹਨ ਤੇ ਫ਼ਿਲਮਾਂ ਲਈ ਉੱਥੇ ਗਾਹਕ ਲੱਭੇ ਜਾਂਦੇ ਹਨ। 

ਈਸਾਈਆਂ ਵੱਲੋਂ ‘ਰੁਸਤਮ’ ਦੇ ਲੇਖਕ ਨੂੰ ਕਾਨੂੰਨੀ ਨੋਟਿਸ

ਮੁੰਬਈ, 5 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸੁਪਰਹਿੱਟ ਫਿਲਮ ‘ਰੁਸਤਮ’ ਦੀ ਕਹਾਣੀ ਲਿਖਣ ਵਾਲੇ ਵਿਪੁਲ ਕੇ. ਰਾਵਲ ਨੂੰ ਉਸ ਦੀ ਨਿਰਦੇਸ਼ਕ ਵਜੋਂ ਪਲੇਠੀ ਫਿਲਮ ‘ਟੋਨੀ’ ਦੀ ਰਿਲੀਜ਼ ਤੋਂ ਪਹਿਲਾਂ ਮੁੰਬਈ ਦੇ ਵਕੀਲ ਹਰੀਸ਼ਚੰਦਰ ਸੋਮੇਸ਼ਵਰ ਵਲੋਂ ਕਾਨੂੰਨੀ ਨੋਟਿਸ ਦਿੱਤਾ ਗਿਆ ਹੈ। ਵਕੀਲ ਦਾ ਦਾਅਵਾ ਹੈ ਕਿ ਫਿਲਮ ਦੇ ਪੋਸਟਰ ਨਾਲ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਪੋਸਟਰ ਵਿੱਚ ਈਸਾਈਆਂ ਦਾ ਪਵਿੱਤਰ ਚਿੰਨ੍ਹ ‘

ਬੌਲੀਵੁੱਡ ਵਿਚ ਰੈਪ ਦਾ ਜਲਵਾ

2 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਸੰਗੀਤ ਹੋਵੇ ਜਾਂ ਸਿਨਮਾ ਦੋਵਾਂ ਨੇ ਸਮੇਂ ਨਾਲ ਤਬਦੀਲੀ ਨੂੰ ਬਿਹਤਰ ਤਰੀਕੇ ਨਾਲ ਸਵੀਕਾਰ ਕੀਤਾ ਹੈ। ਕਈ ਵਾਰ ਬਾਜ਼ਾਰ ਨੇ ਇਸਨੂੰ ਤੈਅ ਕੀਤਾ ਤਾਂ ਕਈ ਵਾਰ ਨੌਜਵਾਨਾਂ ਦੀ ਚਾਹਤ ਨੇ। ਰੈਪ ਨੂੰ ਵੀ ਅਸੀਂ ਨਵੀਂ ਤਬਦੀਲੀ ਦੇ ਰੂਪ ਵਿਚ ਸਵੀਕਾਰ ਕਰਦੇ ਹਾਂ। ਰੈਪ ਸੰਗੀਤ ਦੀ ਦੁਨੀਆਂ ਲਈ ਇਕ ਅਨੋਖਾ ਪ੍ਰਯੋਗ ਹੈ। ਯਾਨੀ ਪੱਛਮੀ ਸੰਗੀਤ ਦੀ ਇਕ ਸ਼ਾਖਾ। ਸਾਹ ਦੀ ਗਤੀ ਮੱਧਮ ਕਰਕੇ ਗੀਤ ਨੂੰ ਇਕ ਹੀ ਲੈਅ ਵਿਚ ਗਾਉਣਾ। ਇਹ ਵੀ ਕਹਿ ਸਕਦੇ ਹਾਂ ਕਿ ਰੈਪ ਮਿਊਜ਼ਿਕ, ਹਿੱਪ ਹਾਪ ਦੇ ਕਾਫ਼ੀ ਨਜ਼ਦੀਕ ਹੈ। ਆਲਮ ਇਹ ਹੈ ਕਿ ਦੋਵੇਂ ਸ਼ਬਦਾਂ ਦੀ ਅਕਸਰ ਪਰਸਪਰ ਵਰਤੋਂ ਕੀਤੀ ਜਾਂਦੀ ਹੈ। ਰੈਪ ਦੀ ਤਕਨੀਕੀ ਪਰਿਭਾਸ਼ਾ ਤੋਂ ਤੁਸੀਂ ਭਾਵੇਂ ਜਾਣੂ ਨਾ ਹੋਵੋ, ਪਰ ਇਸਨੂੰ ਐਲਬਮ ਅਤੇ ਫ਼ਿਲਮਾਂ ਵਿਚ ਤੁਸੀਂ 1990 ਤੋਂ ਸੁਣਦੇ ਆ ਰਹੇ ਹੋ।

ਦੂਰ ਦੇ ਢੋਲ ਸੁਹਾਵਣੇ

2 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਵਿਦੇਸ਼ਾਂ ਤੋਂ ਆਈਆਂ ਕਈ ਨਾਇਕਾਵਾਂ ਬੌਲੀਵੁੱਡ ਵਿਚ ਚੰਗੀ ਤਰ੍ਹਾਂ ਸਥਾਪਤ ਤਾਂ ਹੋ ਗਈਆਂ ਹਨ, ਪਰ ਫਿਰ ਵੀ ਹਿੰਦੀ ਫ਼ਿਲਮਾਂ ਵਿਚ ਉਨ੍ਹਾਂ ਨੂੰ ਕਦੇ ਬਿਹਤਰੀਨ ਅਭਿਨੇਤਰੀ ਦਾ ਤਮਗਾ ਹਾਸਲ ਨਹੀਂ ਹੋ ਸਕਿਆ। ਕਾਰਨ ਹੈ ਭਾਸ਼ਾਈ ਭਿੰਨਤਾ, ਹਿੰਦੀ ਵਿਚ ਡਾਇਲਾਗ ਨਾ ਬੋਲ ਸਕਣਾ। ਸਖ਼ਤ ਸਿਖਲਾਈ ਦੇ ਬਾਵਜੂਦ ਇਹ ਅਭਿਨੇਤਰੀਆਂ ਆਪਣਾ ਲਹਿਜ਼ਾ ਨਹੀਂ ਸੁਧਾਰ ਸਕੀਆਂ। ਸ਼ੁਰੂਆਤ ਵਿਚ ਇਨ੍ਹਾਂ ਲਈ ਦਰਸ਼ਕਾਂ ਵਿਚ ਵੀ ਦੀਵਾਨਗੀ ਦੇਖੀ ਜਾਂਦੀ ਸੀ, ਪਰ ਲੰਘੇ ਕੁਝ ਸਾਲਾਂ ਵਿਚ ਉਨ੍ਹਾਂ ਦੀ ਪਸੰਦ ਬਦਲ ਗਈ ਹੈ। ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਫ਼ਿਲਮਾਂ ਵਿਚ ਵਿਦੇਸ਼ੀ ਅਭਿਨੇਤਰੀਆਂ ਸਿਰਫ਼ ਆਈਟਮ ਬਣ ਕੇ ਰਹਿ ਗਈਆਂ ਹਨ। ਫ਼ਿਲਮ ਹੀਰੋ ਦੇ ਦਮ ’ਤੇ ਚੱਲ ਵੀ ਜਾਏ, ਪਰ ਇਨ੍ਹਾਂ ਅਭਿਨੇਤਰੀਆਂ ਦਾ ਕੰਮ ਸਿਰਫ਼ ਗਲੈਮਰ ਭਰਨਾ ਰਹਿ ਗਿਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087504840
Copyright © 2019, Panjabi Times. All rights reserved. Website Designed by Mozart Infotech