» ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ » ਪੀਜੀਆਈ ਵਿਚ ਬੱਚੇ ਦੀ ਟੀਕਾ ਲੱਗਣ ਉਪਰੰਤ ਮੌਤ ਹੋਣ ਦੇ ਦੋਸ਼ ਲਾਏ » ਸ਼ੁੱਧ ਸ਼ੁਰੂਆਤ: ਸੇਂਟ ਜ਼ੇਵੀਅਰ ਵੱਲੋਂ ਵਾਤਾਵਰਨ ਲਈ ਪਹਿਲਕਦਮੀ » ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਸਮਾਪਤ » ਚੰਗਾਲੀਵਾਲਾ ਕਾਂਡ: ਖੇਤ ਮਜ਼ਦੂਰਾਂ ਨੇ ਕੀਤੇ ਅਰਥੀ ਫੂਕ ਮੁਜ਼ਾਹਰੇ » ਸਿਹਰਾ ਲੈਣ ਦੀ ਸਿਆਸਤ: ਸੋਹਾਣਾ ਦੇ ਟਿਊਬਵੈੱਲ ਦਾ ਦੋ ਵਾਰੀ ਉਦਘਾਟਨ » ਸਾਰੇ ਧਰਮਾਂ ਦਾ ਕਰਨਾ ਚਾਹੀਦੈ ਸਨਮਾਨ : ਦੱਤੀ » ਹੌਲੀ ਹੌਲੀ ਪ੍ਰਵਾਨ ਚੜ੍ਹ ਰਹੀ ਹੈ ਬੀਆਰਟੀਐੱਸ ਸੇਵਾ » ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ, ਈਸਾਈ ਔਰਤ ਪੱਤਰਕਾਰ ਨੇ ਤਸ਼ੱਦਦ ਤੋਂ ਤੰਗ ਆ ਕੇ ਛੱਡੀ ਨੌਕਰੀ » ਪਾਕਿਸਤਾਨ 'ਚ ਸੁਤੰਤਰ ਸਿੰਧੂ ਦੇਸ਼ ਦੀ ਮੰਗ ਲੈ ਕੇ ਕਰਾਚੀ 'ਚ ਹਜ਼ਾਰਾਂ ਸਿੰਧੀਆਂ ਨੇ ਕੱਢਿਆ ਮਾਰਚ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਕਵਿਤਾਵਾਂ/ਕਹਾਣੀਆਂ

ਪਹਿਲਾ ਤਵਾ ਭਰਨ ਵਾਲ਼ੀ ਹਿੰਦੁਸਤਾਨੀ ਗਾਇਕਾ ਸਸ਼ੀਮੁਖੀ

October 06, 2019 03:02 PM

ਘੜੀ ਦੀਆਂ ਸੂਈਆਂ ਦੇ ਰੁਖ਼: ਜਿਥੇ ਪਹਿਲੀ ਰਿਕਾਰਡਿੰਗ ਹੋਈ: ਦਿ ਗਰੇਟ ਈਸਟਰਨ ਹੋਟਲ, ਕਲਕੱਤਾ, 1902 ਦੀ ਤਸਵੀਰ; ਪਹਿਲੀ ਰਿਕਾਰਡਿੰਗ ਦੀ ਗਾਇਕਾ: ਸਸ਼ੀਮੁਖੀ; ਐਡੀਸਨ ਦੀ ਰਿਕਾਰਡਿੰਗ ਅਤੇ ਮਸ਼ੀਨ ਦਾ 1902 ਵਾਲ਼ਾ ਰੂਪ (ਇਨਸੈੱਟ); ਰਿਕਾਰਡ ਦਾ ਮਾਲਕ, ਪਾਂਚੂ ਗੋਪਾਲ ਬਿਸਵਾਸ। ਆਵਾਜ਼ ਨੂੰ ਮਸ਼ੀਨ ਦੀ ਮਦਦ ਨਾਲ ਫੜ-ਬੰਨ੍ਹ ਕੇ ਦੁਬਾਰਾ ਪੈਦਾ ਕਰ ਲੈਣ ਦਾ ਵਿਚਾਰ ਅਮਰੀਕੀ ਵਿਗਿਆਨੀ ਥਾਮਸ ਅਲਵਾ ਐਡੀਸਨ (11 ਫ਼ਰਵਰੀ 1847 – 18 ਅਕਤੂਬਰ 1931) ਦੇ ਨਾਂ ਨਾਲ ਜੁੜਿਆ ਹੋਇਆ ਹੈ। ਬਿਲਕੁਲ ਸੰਭਵ ਹੈ ਕਿ ਇਹ ਵਿਚਾਰ ਉਸ ਤੋਂ ਪਹਿਲਾਂ ਕਿਸੇ ਹੋਰ ਵਿਗਿਆਨੀ ਦੇ ਮਨ ਵਿਚ ਵੀ ਆਇਆ ਹੋਵੇ ਪਰ ਐਡੀਸਨ ਕਿਉਂਕਿ ਆਪਣੇ ਇਸ ਵਿਚਾਰ ਨੂੰ 1877 ਵਿਚ ਸਾਕਾਰ ਕਰਨ ਵਿਚ ਸਫਲ ਹੋ ਗਿਆ, ਕੁਦਰਤੀ ਸੀ ਕਿ ਉਹੋ ਹੀ ਰਿਕਾਰਡਿੰਗ ਦਾ ਕਾਢਕਾਰ ਮੰਨਿਆ ਗਿਆ। ਉਹ ਅਮਰੀਕਾ ਦੇ ਸਭ ਤੋਂ ਵੱਡੇ ਕਾਢਕਾਰ ਵਜੋਂ ਜਾਣਿਆ ਜਾਂਦਾ ਹੈ ਜਿਸ ਦੇ ਨਾਂ ਆਪਣੇ ਦੇਸ ਵਿਚ ਤਾਂ 1,093 ਪੇਟੈਂਟ ਹਨ ਹੀ, ਹੋਰ ਦੇਸਾਂ ਵਿਚ ਵੀ ਅਨੇਕ ਪੇਟੈਂਟ ਹਨ। ਰਿਕਾਰਡਿੰਗ ਮਸ਼ੀਨ ਤੇ ਗਰਾਮੋਫੋਨ, ਟੈਲੀਗਰਾਫ, ਫ਼ਿਲਮੀ ਕੈਮਰੇ ਤੇ ਬਲਬ ਜਿਹੀਆਂ ਉਹਦੀਆਂ ਅਨੇਕ ਕਾਢਾਂ ਨੇ ਦੁਨੀਆ ਬਦਲ ਦਿੱਤੀ।
ਅਪਰੈਲ 1878 ਵਿਚ ਜਦੋਂ ਉਹਨੇ ਸੁਧਾਰ ਕਰ ਕੇ ਮਸ਼ੀਨ ਵਾਹਵਾ ਦਿਖਾਉਣ-ਸੁਣਾਉਣ ਜੋਗੀ ਬਣਾ ਲਈ, ਉਹ ਵਾਸ਼ਿੰਗਟਨ ਜਾ ਪਹੁੰਚਿਆ ਜਿੱਥੇ ਉਹਨੇ ਉਹ ਕੌਮੀ ਵਿਗਿਆਨ ਅਕਾਦਮੀ ਵਿਚ, ਪਾਰਲੀਮੈਂਟੇਰੀਅਨਾਂ ਸਾਹਮਣੇ ਤੇ ਅਮਰੀਕੀ ਪ੍ਰਧਾਨ ਹੇਜ਼ ਨੂੰ ਚਲਾ ਕੇ ਦਿਖਾਈ ਅਤੇ ਭਰਪੂਰ ਪ੍ਰਸੰਸਾ ਖੱਟੀ। ਕੁਝ ਹੋਰ ਵਿਗਿਆਨੀਆਂ ਨੇ ਮੋਮ ਦੀ ਤਹਿ ਵਾਲ਼ਾ ਗੱਤੇ ਦਾ ਵੇਲਣ ਵਰਤਿਆ ਤਾਂ ਨਤੀਜੇ ਚੰਗੇਰੇ ਆਏ। ਪਰ 1888 ਵਿਚ ਅਮਰੀਕਾ ਦੇ ਹੀ ਇਕ ਜਰਮਨ ਆਵਾਸੀ, ਐਮਿਲੀ ਬਰਲਿਨਰ ਨੇ ਲਾਖ ਦਾ ਤਵਾ ਬਣਾ ਲਿਆ ਜੋ ਅਸੀਂ ਦਹਾਕਿਆਂ ਤੱਕ ਦੇਖਿਆ ਹੋਇਆ ਹੈ। ਇਹ ਅਜਿਹਾ ਤਵਾ ਹੀ ਸੀ ਜਿਸ ਵਿਚ ਕਿਸੇ ਹਿੰਦੁਸਤਾਨੀ ਗਾਇਕਾ ਨੇ ਪਹਿਲੀ ਵਾਰ ਆਪਣੀ ਆਵਾਜ਼ ਭਰੀ। ਤੁਸੀਂ ਜਿੱਥੇ ਵੀ ਇਹ ਜ਼ਿਕਰ ਪੜ੍ਹੋਗੇ, ਇਸ ਪਹਿਲੀ ਗਾਇਕਾ ਦਾ ਨਾਂ ਗੌਹਰਜਾਨ ਲਿਖਿਆ ਹੀ ਮਿਲੇਗਾ। ਅਸਲ ਵਿਚ ਪਰ ਉਹ ਪਹਿਲੀ ਨਹੀਂ, ਦੂਜੀ ਗਾਇਕਾ ਸੀ। ਪਹਿਲੀ ਗਾਇਕਾ ਦਾ ਨਾਂ ਸਸ਼ੀਮੁਖੀ ਸੀ।
1898 ਵਿਚ ਲੰਡਨ ਵਿਚ ‘ਦਿ ਗਰਾਮੋਫੋਨ ਐਂਡ ਟਾਈਪਰਾਈਟਰ ਕੰਪਨੀ’ ਕਾਇਮ ਕੀਤੀ ਗਈ। ਕੰਪਨੀ ਨੇ 1901 ਵਿਚ ਜੌਨ ਵਾਟਸਨ ਹਾਅਡ ਨਾਂ ਦਾ ਬੰਦਾ ਹਿੰਦੁਸਤਾਨ ਵਿਚ ਰਿਕਾਰਡਿੰਗ ਦੀਆਂ ਤੇ ਗਰਾਮੋਫੋਨ ਦੀਆਂ ਬਾਜ਼ਾਰੀ ਸੰਭਾਵਨਾਵਾਂ ਦਾ ਪਤਾ ਕਰਨ ਲਈ ਭੇਜਿਆ। ਉਹਨੇ ਦਿੱਲੀ, ਬੰਬਈ, ਮਦਰਾਸ ਤੇ ਕਲਕੱਤਾ ਬੜੇ ਗਹੁ ਨਾਲ ਦੇਖੇ-ਘੋਖੇ ਅਤੇ ਅੰਤ ਨੂੰ ਸਭਿਆਚਾਰ ਦੇ, ਖਾਸ ਕਰ ਕੇ ਥੀਏਟਰ ਤੇ ਗਾਇਕੀ ਦੇ ਪੱਖੋਂ ਸਭ ਤੋਂ ਜਾਗਰਿਤ ਹੋਣ ਸਦਕਾ ਰਿਕਾਰਡਿੰਗ ਲਈ ਕਲਕੱਤੇ ਦੀ ਸਿਫ਼ਾਰਸ਼ ਕਰ ਦਿੱਤੀ। ਉਹਨੇ ਇਹ ਵੀ ਕਿਹਾ ਕਿ ਰਿਕਾਰਡਿੰਗ ਦੇਸੀ ਬੋਲੀਆਂ ਵਿਚ ਹੋਵੇ ਤਾਂ ਹਿੰਦੁਸਤਾਨ ਵਿਚ ਗਰਾਮੋਫੋਨਾਂ ਤੇ ਤਵਿਆਂ ਦੀ ਮਾਰਕਿਟ ਬਹੁਤ ਵੱਡੀ ਹੈ। ਨਤੀਜੇ ਵਜੋਂ ਇਥੇ ‘ਦਿ ਗਰਾਮੋਫੋਨ ਕੰਪਨੀ ਆਫ਼ ਇੰਡੀਆ’ ਕਾਇਮ ਕੀਤੀ ਗਈ ਜੋ ਸਮਾਂ ਪਾ ਕੇ ਰਿਕਾਰਡ ਸੁਣ ਰਹੇ ਕੁੱਤੇ ਦੀ ਤਸਵੀਰ ਵਾਲ਼ੀ ਐਚ.ਐਮ.ਵੀ. (ਹਿਜ਼ ਮਾਸਟਰਜ਼ ਵਾਇਸ) ਹੋ ਗਈ।
ਕੰਪਨੀ ਨੇ ਫ਼ਰੈਡਰਿਕ ਵਿਲੀਅਮ ਗਾਇਸਬਰਗ ਨਾਂ ਦੇ ਰਿਕਾਰਡਿੰਗ ਇੰਜੀਨੀਅਰ ਨੂੰ ਮਸ਼ੀਨ ਦੇ ਕੇ ਹਿੰਦੁਸਤਾਨ ਭੇਜ ਦਿੱਤਾ। ਉਹਨੇ ਕਲਕੱਤੇ ਦੇ ‘ਦਿ ਗਰੇਟ ਈਸਟਰਨ ਹੋਟਲ’ ਵਿਚ ਆਪਣੇ ਰਹਿਣ ਵਾਲ਼ੇ ਕਮਰੇ ਦੇ ਨਾਲ ਦਾ ਕਮਰਾ ਕਿਰਾਏ ਉੱਤੇ ਲੈ ਕੇ ਮਸ਼ੀਨ ਬੀੜ ਲਈ। ਉਹਨੇ ਕਈ ਥੀਏਟਰ ਵਾਲ਼ਿਆਂ ਨਾਲ ਸੰਪਰਕ ਕੀਤਾ ਕਿਉਂਕਿ ਓਦੋਂ ਐਕਟਰਾਂ ਲਈ ਗਾਉਣ ਤੇ ਨੱਚਣ ਦੀ ਜਾਣਕਾਰੀ ਵੀ ਜ਼ਰੂਰੀ ਸਮਝੀ ਜਾਂਦੀ ਸੀ। ਆਖ਼ਰ ਨੂੰ ਕਲਾਸਿਕ ਥੀਏਟਰ ਦੇ ਮਾਲਕ ਅਮਰੇਂਦਰ ਨਾਥ ਦੱਤ ਨਾਲ ਗੱਲ ਤੈਅ ਹੋ ਗਈ। ਉਹ ਪਰ ਆਪਣੀ ਨਾਟ-ਟੋਲੀ ਵਿਚੋਂ ਨਹੀਂ ਬਲਕਿ ਕਲਕੱਤੇ ਦੇ ਚਿਤਪੁਰ ਦੀਆਂ ਦੋ ਨੱਚਣ ਵਾਲ਼ੀਆਂ ਕੁੜੀਆਂ, 14 ਸਾਲ ਦੀ ਸਸ਼ੀਮੁਖੀ ਤੇ 16 ਸਾਲ ਦੀ ਫਨੀਬਾਲਾ ਨੂੰ ਲੈ ਕੇ ਪਹੁੰਚ ਗਿਆ ਕਿਉਂਕਿ ਜਿਵੇਂ ਗਾਇਸਬਰਗ ਨੇ ਆਪਣੀ ਡਾਇਰੀ ਵਿਚ ਲਿਖਿਆ, ‘‘ਸਭ ਗਾਇਕਾਵਾਂ, ਸਪੱਸ਼ਟ ਹੈ, ਬਾਜ਼ਾਰੀ ਔਰਤਾਂ ਹੁੰਦੀਆਂ ਸਨ ਤੇ ਉਹਨਾਂ ਦਿਨਾਂ ਵਿਚ ਕਿਸੇ ਇੱਜ਼ਤਦਾਰ ਔਰਤ ਦੀ ਆਵਾਜ਼ ਰਿਕਾਰਡ ਕਰਨਾ ਉੱਕਾ ਹੀ ਅਸੰਭਵ ਸੀ। ਗੀਤ ਤੇ ਨਾਚ ਮਾਂਵਾਂ ਅੱਗੇ ਧੀਆਂ ਨੂੰ ਸੌਂਪ ਦਿੰਦੀਆਂ ਸਨ ਜੋ ਦਸ ਬਾਰਾਂ ਸਾਲ ਦੀ ਉਮਰ ਵਿਚ ਗਾਉਣ-ਨੱਚਣ ਲੱਗ ਪੈਂਦੀਆਂ ਸਨ। ਧਨਾਡਾਂ ਦੇ ਘਰ ਵਿਆਹ-ਸ਼ਾਦੀ ਸਮੇਂ ਤੇ ਖ਼ੁਸ਼ੀ ਦੇ ਹੋਰ ਮੌਕਿਆਂ ਉੱਤੇ ਵੀ ਉਹਨਾਂ ਨੂੰ ਸੱਦਿਆ ਜਾਂਦਾ ਸੀ ਤੇ ਉਹ ਅਜਿਹੇ ਸੱਦੇ ਨਾਲ ਪੂਰੇ ਦੇਸ ਵਿਚ ਕਿਤੇ ਵੀ ਪਹੁੰਚ ਜਾਂਦੀਆਂ ਸਨ।’’ 

ਸਨਿੱਚਰਵਾਰ, 8 ਨਵੰਬਰ 1902 ਦਾ ਦਿਨ ਸੀ ਉਹ। ਦੋਵਾਂ ਕੁੜੀਆਂ ਨੇ ਲੋਕਾਂ ਤੋਂ ਪਛਾਣ ਛੁਪਾਉਣ ਲਈ ਲੰਮੇ ਘੁੰਡ ਕੱਢੇ ਹੋਏ ਸਨ। ਓਦੋਂ ਮਾਈਕ ਵੀ ਅੱਜ ਵਰਗੇ ਨਹੀਂ ਸਨ। ਗਾਇਕ ਨੂੰ ਇਕ ਵੱਡੇ ਭੌਂਪੂ, ਜਿਹੋ ਜਿਹਾ ਅਸੀਂ ਗਰਾਮੋਫੋਨ ਦੇ ਉੱਤੇ ਲਗਿਆ ਦੇਖਦੇ ਹੁੰਦੇ ਸੀ, ਵਿਚ ਮੂੰਹ ਕਰ ਕੇ ਗਾਉਣਾ ਪੈਂਦਾ ਸੀ। ਉਥੋਂ ਆਵਾਜ਼ ਭੌਂਪੂ ਦੀ ਹੇਠਲੀ ਪਤਲੀ ਨਾਲ਼ੀ ਵਿਚੋਂ ਦੀ ਹੁੰਦੀ ਹੋਈ ਮੋਮ ਉੱਤੇ ਘੁੰਮ ਰਹੀ ਸੂਈ ਨੂੰ ਥਿਰਕਾਉਂਦੀ ਸੀ ਜੋ ਮੋਮ ਦੇ ਪੱਧਰੇ ਲੇਪ ਵਾਲ਼ੇ ਤਵੇ ਵਿਚ ਝਿਰੀ ਪਾਉਣ ਲਗਦੀ ਸੀ। ਗਾਇਸਬਰਗ ਨੇ ਦੋਵਾਂ ਕੁੜੀਆਂ ਨੂੰ ਸੁਣਿਆ ਅਤੇ ਇਕ ਮਿੰਟ ਵਿਚ 78 ਚੱਕਰ ਲੈਣ ਵਾਲ਼ਾ ਤਵਾ ਚਾਲੂ ਕਰ ਕੇ ਸਸ਼ੀਮੁਖੀ ਨੂੰ ਗਾਉਣ ਲਈ ਕਿਹਾ। ਜਦੋਂ ਸਸ਼ੀਮੁਖੀ ਨੇ ਆਪਣੀ ਮਾਤਭਾਸ਼ਾ ਬੰਗਾਲੀ ਵਿਚ ਗਾਉਣਾ ਸ਼ੁਰੂ ਕੀਤਾ, ‘‘ਆਮੀ ਸਜਨੀ ਕੁਸ਼ਮਿਰੀ…’’ (ਮੇਰੀ ਸਜਨੀ ਕੁਸਮ ਜਿਹੀ, ਭਾਵ ਫੁੱਲ ਜਿਹੀ…), ਉਹਨੂੰ ਕੋਈ ਵੀ ਅਹਿਸਾਸ ਨਹੀਂ ਸੀ ਕਿ ਉਹ ਇਤਿਹਾਸ ਸਿਰਜ ਰਹੀ ਹੈ ਅਤੇ ਹਿੰਦੁਸਤਾਨ ਦੀ ਗੀਤ-ਸੰਗੀਤ ਦੀ ਦੁਨੀਆ ਵਿਚ ਇਨਕਲਾਬ ਵਾਸਤੇ ਬੂਹਾ ਖੋਲ੍ਹ ਰਹੀ ਹੈ! ਚਲੋ ਖ਼ੈਰ, ਉਹ ਤਾਂ ਬਿਚਾਰੀ ਲਗਭਗ ਅਣਪੜ੍ਹ ਕੁੜੀ ਸੀ, ਸਾਡੇ ਦੇਸ ਵਿਚ ਵਿਰਸੇ ਦੀ ਸੋਝੀ ਤੇ ਸੰਭਾਲ ਦਾ ਹਾਲ ਦੇਖੋ ਕਿ ਆਪਣੇ ਆਪ ਨੂੰ ‘ਗਰੇਟ’ ਕਹਾਉਣ ਵਾਲ਼ੇ ‘ਦਿ ਗਰੇਟ ਈਸਟਰਨ ਹੋਟਲ’ ਵਾਲ਼ਿਆਂ ਨੂੰ ਵੀ ਪਤਾ ਤੱਕ ਨਹੀਂ ਕਿ 1902 ਵਿਚ ਉਹਨਾਂ ਦੇ ਇਕ ਕਮਰੇ ਵਿਚ ਕਿੱਡੀ ਵੱਡੀ ਇਤਿਹਾਸਕ ਘਟਨਾ ਵਾਪਰੀ ਸੀ। ਉਥੇ ਇਸ ਘਟਨਾ ਦੀ ਯਾਦ ਵਿਚ ਕਿਤੇ ਕਿਸੇ ਕੰਧ ਉੱਤੇ ਕੋਈ ਫੱਟੀ ਤੱਕ ਨਹੀਂ ਲੱਗੀ ਹੋਈ!
ਹਿੰਦੁਸਤਾਨ ਵਿਚ ਪਹਿਲੀ ਵਾਰ ਤਵੇ ਵਿਚ ਭਰੇ ਸਸ਼ੀਮੁਖੀ ਦੇ ਬੋਲ ਦੀ ਗੱਲ ਕਰਦਿਆਂ ਇਥੇ ਉਸ ਘੜੀ ਨੂੰ ਸਿਮਰਨਾ ਵੀ ਦਿਲਚਸਪ ਰਹੇਗਾ ਜਦੋਂ ਐਡੀਸਨ ਨੇ ਆਪਣੀ ਬਣਾਈ ਮਸ਼ੀਨ ਵਿਚ ਪਹਿਲੀ ਵਾਰ ਕੁਝ ਬੋਲਿਆ। ਉਹ ਨਿਊਯਾਰਕ ਸ਼ਹਿਰ ਤੋਂ ਕੋਈ 25 ਮੀਲ ਬਾਹਰ ਆਪਣੀ ‘ਇਨਵੈਨਸ਼ਨ ਫ਼ੈਕਟਰੀ’ ਵਿਚ ਇਕ ਮਾਹਿਰ ਤਕਨੀਸ਼ਨ ਦੀ ਮਦਦ ਨਾਲ ਇਕ ਭੌਂਪੂ, ਪਿੱਤਲ ਤੇ ਲੋਹੇ ਦੇ ਬੇਲਨਾਂ, ਉਹਨਾਂ ਨੂੰ ਘੁਮਾਉਣ ਵਾਲ਼ੀ ਹੱਥੀ ਤੇ ਇਕ ਵਿਸ਼ੇਸ਼ ਸੂਈ, ਆਦਿ ਤੋਂ ਰਿਕਾਰਡਿੰਗ ਮਸ਼ੀਨ ਬਣਾ ਰਿਹਾ ਸੀ। ਉਸ ਉੱਤੇ ਉਹਨੇ ਲਿਖ ਛੱਡਿਆ ਸੀ, ‘‘ਇਹਨੂੰ ਬੋਲਣਾ ਚਾਹੀਦਾ ਹੈ!’’ ਉਹਦੇ ਦੋਸਤ-ਮਿੱਤਰ ਹਸਦੇ, ‘‘ਕਦੇ ਲੋਹਾ-ਪਿੱਤਲ ਵੀ ਬੋਲਿਆ ਹੈ!’’
12 ਅਗਸਤ 1877 ਦਾ ਦਿਨ ਸੀ ਜਦੋਂ ਤਿਆਰ ਹੋ ਚੁੱਕੀ ਮਸ਼ੀਨ ਵਿਚ ਐਡੀਸਨ ਨੇ ਆਵਾਜ਼ ਭਰ ਕੇ ਦੁਬਾਰਾ ਸੁਣਨੀ ਸੀ। ਕੁਝ ਦੋਸਤ-ਮਿੱਤਰ ਵੀ ਬੈਠੇ ਹੋਏ ਸਨ। ਉਹਨੇ ਇਕ ਬੇਲਨ ਉੱਤੇ ਐਲੁਮੀਨੀਅਮ ਦਾ ਪਤਲਾ ਪੱਤਰਾ ਕਸ ਕੇ ਲਪੇਟਿਆ ਅਤੇ ਉਸ ਉੱਤੇ ਹੀਰੇ ਦੀ ਕਣੀ ਦੀ ਨੋਕ ਵਾਲ਼ੀ ਸੂਈ ਰੱਖ ਦਿੱਤੀ। ਉਹਨੇ ਪੱਤਰੇ ਵਾਲ਼ਾ ਬੇਲਨ ਘੁਮਾਉਣ ਵਾਸਤੇ ਸੱਜੇ ਹੱਥ ਲੱਗੀ ਹੱਥੀ ਨੂੰ ਹੌਲ਼ੀ ਹੌਲ਼ੀ ਪਰ ਇਕਸਾਰਤਾ ਨਾਲ ਘੁਮਾਉਣਾ ਸ਼ੁਰੂ ਕੀਤਾ। ਸੂਈ ਨੇ ਪੱਤਰੇ ਉੱਤੇ ਸਿੱਧੀ ਝਿਰੀ ਵਾਹੁਣੀ ਸ਼ੁਰੂ ਕਰ ਦਿੱਤੀ। ਹੁਣ ਉਹਨੂੰ ਕੁਝ ਬੋਲਣਾ ਚਾਹੀਦਾ ਸੀ ਪਰ ਉਹਨੇ ਤਾਂ ਸੋਚਿਆ ਹੀ ਨਹੀਂ ਸੀ ਕਿ ਕੀ ਬੋਲਣਾ ਹੈ। ਹੱਥੀ ਨੂੰ ਉਸੇ ਤਰ੍ਹਾਂ ਘੁਮਾਉਂਦਿਆਂ ਉਹਨੇ ਭੌਂਪੂ ਵਿਚ ਮੂੰਹ ਕਰ ਕੇ ਜ਼ੋਰ ਨਾਲ ਪ੍ਰਸਿੱਧ ਬਾਲ-ਗੀਤ ਬੋਲਿਆ, ‘‘ਮੈਰੀ ਹੈਡ ਏ ਲਿਟਲ ਲੈਂਬ, ਇਟਸ ਫ਼ਲੀਸ ਵਾਜ਼ ਵ੍ਹਾਈਟ ਐਜ਼ ਸਨੋਅ। ਐਂਡ ਐਵਰੀਵ੍ਹੇਅਰ ਦੈਟ ਮੈਰੀ ਵੈਂਟ, ਦਿ ਲੈਂਬ ਵਾਜ਼ ਸ਼ਿਉਰ ਟੂ ਗੋ!’’ (ਮੈਰੀ ਨੇ ਰੱਖਿਆ ਇਕ ਲੇਲ਼ਾ, ਬਰਫ਼ਾਂ ਵਰਗੇ ਚਿੱਟੇ ਵਾਲ। ਜਿਥੇ ਕਿਤੇ ਵੀ ਮੈਰੀ ਜਾਵੇ, ਉਹ ਵੀ ਪਹੁੰਚੇ ਨਾਲੋ-ਨਾਲ!)
ਹਰ ਕਿਸੇ ਦਾ ਸਾਹ ਥੰਮ੍ਹ ਗਿਆ। ਐਡੀਸਨ ਆਪਣੇ ਬੋਲਣ ਨਾਲ ਪੱਤਰੇ ਉੱਤੇ ਸਿੱਧੀ ਦੀ ਥਾਂ ਬਣੀ ਟੇਢੀ-ਮੇਢੀ ਝਿਰੀ ਦੇਖ ਕੇ ਬਾਗੋਬਾਗ ਹੋ ਗਿਆ। ਉਹਨੇ ਬੇਲਨ ਤੇ ਸੂਈ ਨੂੰ ਮੁੱਢਲੀ ਹਾਲਤ ਵਿਚ ਲਿਆਂਦਾ, ਹੀਰੇ ਵਾਲ਼ੀ ਸੂਈ ਕੱਢ ਕੇ ਦੂਜੀ ਸੂਈ ਪਾਈ ਅਤੇ ਪੱਤਰੇ ਉੱਤੇ ਬਣੀ ਝਿਰੀ ਵਿਚ ਰੱਖ ਕੇ ਹੱਥੀ ਪਹਿਲਾਂ ਵਾਂਗ ਹੀ ਘੁਮਾਈ। ਜਿਉਂ ਹੀ ਸੂਈ ਟੇਢੀ-ਮੇਢੀ ਝਿਰੀ ਵਿਚ ਪਹੁੰਚੀ, ਐਡੀਸਨ ਦੀ ਆਵਾਜ਼ ਕੁਝ ਕੁਝ ਮੱਧਮ ਪਰ ਤਾਂ ਵੀ ਸਾਫ਼ ਸੁਣਾਈ ਦਿੱਤੀ, ‘‘ਮੈਰੀ ਹੈਡ ਏ ਲਿਟਲ ਲੈਂਬ…!’’ ਐਡੀਸਨ ਦੀ ਤਸੱਲੀ ਤੇ ਖ਼ੁਸ਼ੀ ਦਾ ਅਤੇ ਉਥੇ ਹਾਜ਼ਰ ਸਭਨਾਂ ਦੀ ਹੈਰਾਨੀ ਤੇ ਪ੍ਰਸੰਸਾ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ! ਭਾਵੇਂ ਇਸ ਰਿਕਾਰਡਿੰਗ ਦੀ ਗੁਣਤਾ ਮਾੜੀ ਸੀ ਤੇ ਉਹ ਸੁਣੀ ਵੀ ਬੱਸ ਕੁਝ ਵਾਰ ਹੀ ਜਾ ਸਕਦੀ ਸੀ, ਤਾਂ ਵੀ ਇਹ ਬਹੁਤ ਵੱਡੀ ਪਰਾਪਤੀ ਸੀ। ਜਦੋਂ ਰਿਕਾਰਡਿੰਗ ਦਾ ਤਰੀਕਾ ਚੰਗੀ ਤਰ੍ਹਾਂ ਵਿਕਸਿਤ ਹੋ ਗਿਆ, ਐਡੀਸਨ ਨੇ ਦੋਸਤਾਂ-ਮਿੱਤਰਾਂ ਤੇ ਇਤਿਹਾਸ-ਸੰਭਾਲੂਆਂ ਦੇ ਕਹਿਣ ਸਦਕਾ 1927 ਵਿਚ ਇਹੋ ਬਾਲ-ਗੀਤ ਉਸੇ ਪਹਿਲੇ ਅੰਦਾਜ਼ ਵਿਚ ਇਤਿਹਾਸ ਲਈ ਦੁਬਾਰਾ ਰਿਕਾਰਡ ਕਰਵਾਇਆ।
ਖ਼ੈਰ, ਗਾਇਸਬਰਗ ਨੇ ਸਸ਼ੀਮੁਖੀ ਦੇ ਗੀਤ ‘‘ਆਮੀ ਸਜਨੀ ਕੁਸ਼ਮਿਰੀ…’’ ਦਾ ਰਿਕਾਰਡ ਵੀ ਬਣਵਾ ਲਿਆ, ਪਰ ਸਸ਼ੀਮੁਖੀ ਦੀ ਆਵਾਜ਼ ਤੇ ਗਾਇਕੀ ਨਾਲ ਉਹਦੀ ਤਸੱਲੀ ਨਾ ਹੋਈ। ਉਹਨੇ ਆਪਣੀ ਡਾਇਰੀ ਵਿਚ ਲਿਖਿਆ: ‘‘14 ਤੇ 16 ਸਾਲ ਦੀਆਂ ਦੋ ਛੋਟੀਆਂ ਛੋਟੀਆਂ ਨੱਚਣ ਵਾਲ਼ੀਆਂ ਕੁੜੀਆਂ, ਬਿਲਕੁਲ ਨਿਕੰਮੀਆਂ ਆਵਾਜ਼ਾਂ ਵਾਲ਼ੀਆਂ।’’ ਪਰ ਉਹਦੇ ਇਸ ਫ਼ਤਵੇ ਦੇ ਬਾਵਜੂਦ ਉਹਨਾਂ ਕੁੜੀਆਂ ਨੇ ਚੰਗਾ ਨਾਂ ਕਮਾਇਆ। ਉਸ ਸਮੇਂ ਉਹ ਸ਼ਾਇਦ ਕਲਕੱਤੇ ਦੀਆਂ ਸਭ ਤੋਂ ਘੱਟ ਉਮਰ ਦੀਆਂ ਗਾਇਕਾਂ ਸਨ। ਸੁਸ਼ੀਲ ਕੁਮਾਰ ਮੁਕਰਜੀ ਆਪਣੀ ਅੰਗਰੇਜ਼ੀ ਪੁਸਤਕ ‘ਦਿ ਸਟੋਰੀ ਆਫ਼ ਕੈਲਕਟਾ ਥੀਏਟਰਜ਼’ (ਕਲਕੱਤਾ ਦੇ ਥੀਏਟਰਾਂ ਦੀ ਵਾਰਤਾ) ਵਿਚ ਦਸਦਾ ਹੈ ਕਿ ਓਦੋਂ ਥੀਏਟਰ ਐਕਟਰਾਂ ਲਈ ਗਾਇਕੀ ਤੇ ਨ੍ਰਿਤ ਦੀ ਚੰਗੀ ਜਾਣਕਾਰੀ ਜ਼ਰੂਰੀ ਹੋਣ ਕਰਕੇ ਸਸ਼ੀਮੁਖੀ ਨੇ ਪਹਿਲਾਂ ਦੋਵੇਂ ਹੁਨਰ ਚੰਗੀ ਤਰ੍ਹਾਂ ਸਿੱਖੇ, ਫੇਰ 1916 ਵਿਚ ਮੰਚ ਉੱਤੇ ਪੈਰ ਰੱਖਿਆ।
ਉਹਨੇ ਬੰਗਾਲੀ ਮੰਚ ਉੱਤੇ ਚੰਗਾ ਨਾਂ ਕਮਾਇਆ। ਦੁਖ਼ਾਂਤ ਦ੍ਰਿਸ਼ਾਂ ਵਿਚ ਤਾਂ ਉਹ ਅਜਿਹੇ ਕਮਾਲ ਨੂੰ ਜਾ ਪਹੁੰਚਦੀ ਸੀ ਕਿ ਅਨੇਕ ਦਰਸ਼ਕ ਕਹਿੰਦੇ ਸਨ, ‘‘ਸਸ਼ੀਮੁਖੀ ਦਾ ਅਜਿਹੇ ਦ੍ਰਿਸ਼ ਕਰ ਕੇ ਏਨਾ ਦੁੱਖ ਭੋਗਣਾ ਸਾਨੂੰ ਚੰਗਾ ਨਹੀਂ ਲਗਦਾ। ਇਹਨੂੰ ਅਜਿਹੇ ਦ੍ਰਿਸ਼ ਨਹੀਂ ਕਰਨੇ ਚਾਹੀਦੇ!’’ ਮੰਚ-ਜੀਵਨ ਦੇ ਅੰਤ ਮਗਰੋਂ ਉਹਦੇ ਅਸਲ ਜੀਵਨ ਵਿਚ ਕੀ-ਕੀ ਵਾਪਰਿਆ, ਕਿਸੇ ਨੂੰ ਕੋਈ ਪਤਾ ਨਹੀਂ। ਬੱਸ ਇਹ ਜ਼ਰੂਰ ਪਤਾ ਹੈ ਕਿ ਉਹ 1937 ਵਿਚ ਚਲਾਣਾ ਕਰ ਗਈ। ਪਿੱਛੇ ਬਾਕੀ ਰਹਿ ਗਈ ਉਹਦੀ ਇਕੋ-ਇਕ ਨਿਸ਼ਾਨੀ, ਉਹ ਘਸਿਆ-ਭੁਰਿਆ ਪਰ ਇਤਿਹਾਸ-ਸਿਰਜਕ ਤਵਾ, ‘‘ਆਮੀ ਸਜਨੀ ਕੁਸ਼ਮਿਰੀ…’’
ਵੈਸੇ ਇਹ ਹਿੰਦੁਸਤਾਨ ਵਿਚ ਕਿਸੇ ਹਿੰਦੁਸਤਾਨੀ ਗਾਇਕ ਦੀ ਪਹਿਲੀ ਰਿਕਾਰਡਿੰਗ ਸੀ, ਹਿੰਦੁਸਤਾਨ ਤੋਂ ਬਾਹਰ ਹਿੰਦੁਸਤਾਨੀ ਆਵਾਜ਼ ਤਿੰਨ ਸਾਲ ਪਹਿਲਾਂ ਰਿਕਾਰਡ ਹੋ ਚੁੱਕੀ ਸੀ। ਗਰਾਮੋਫੋਨ ਕੰਪਨੀ ਨੇ 1899 ਵਿਚ ਲੰਡਨ ਵਿਚ ਡਾ. ਹਰਨਾਮ ਦਾਸ ਨਾਂ ਦੇ ਕਿਸੇ ਗਾਇਕ ਤੋਂ ਰਾਮਾਇਣ ਦੇ ਸ਼ਲੋਕ ਅਤੇ ਅਹਿਮਦ ਨਾਂ ਦੇ ਇਕ ਗਾਇਕ ਤੋਂ ਕੁਰਾਨ ਸ਼ਰੀਫ਼ ਦੀਆਂ ਆਇਤਾਂ ਰਿਕਾਰਡ ਕਰਵਾਈਆਂ ਹੋਈਆਂ ਸਨ।
ਗਾਇਸਬਰਗ ਨੇ ਫਨੀਬਾਲਾ ਦੀ ਆਵਾਜ਼ ਤਾਂ ਤਵੇ ਵਿਚ ਭਰਨ ਦੀ ਲੋੜ ਹੀ ਨਹੀਂ ਸਮਝੀ, ਸਸ਼ੀਮੁਖੀ ਦਾ ਤਵਾ ਭਰ ਕੇ ਉਹਨੇ ਤਵੇ ਵਾਲ਼ੀ ਤੇ ਤਵਾ ਦੋਵੇਂ ਰੱਦ ਕਰ ਦਿੱਤੇ। ਲਗਦਾ ਹੈ, ਉਹ ਸਮਝ ਗਿਆ ਕਿ ਨਵੀਆਂ ਕੁੜੀਆਂ ਵਿਚੋਂ ਸੰਪੂਰਨਤਾ ਲੱਭਣਾ ਵਾਧੂ ਦਾ ਯਤਨ ਹੈ। ਉਹ ਸਿੱਧਾ ਦੂਜੇ ਸਿਰੇ ਜਾ ਪਹੁੰਚਿਆ। ਕਲਕੱਤੇ ਵਿਚ ਤਾਂ ਓਦੋਂ ਗੌਹਰਜਾਨ ਦਾ ਸਿੱਕਾ ਚਲਦਾ ਹੀ ਸੀ, ਦੁਰ ਦੂਰ ਦੇ ਰਿਆਸਤੀ ਰਾਜਿਆਂ ਤੇ ਰਈਸਾਂ ਵਿਚ ਵੀ ਗੌਹਰਜਾਨ-ਗੌਹਰਜਾਨ ਹੋ ਰਹੀ ਸੀ। ਗਾਇਸਬਰਗ ਨੇ ਉਹਦਾ ਬੂਹਾ ਜਾ ਖੜਕਾਇਆ।
ਖ਼ੈਰ, ਗੌਹਰਜਾਨ ਦੀ ਕਥਾ-ਵਾਰਤਾ ਤਾਂ ਵੱਖਰੀ ਸੁਣਾਂ-ਸੁਣਾਵਾਂਗੇ, ਮੁੜ ਕੇ ਸਸ਼ੀਮੁਖੀ ਦੇ ਗਾਏ ਤੇ ਗਾਇਸਬਰਗ ਦੇ ਸੁੱਟੇ ਤਵੇ ਵੱਲ ਮੁੜੀਏ। ਏਨੀਆਂ ਪੁਰਾਣੀਆਂ ਘਟਨਾਵਾਂ ਦੀ ਨਿਰੰਤਰ ਪੈੜ ਲੱਭਣਾ ਸਾਡੇ ਵਰਗੇ, ਇਹਨਾਂ ਗੱਲਾਂ ਦੀ ਸਮਝ ਤੋਂ ਕੋਰੇ, ਦੇਸ ਵਿਚ ਅਸੰਭਵ ਹੁੰਦਾ ਹੈ। ਇਹ ਤਾਂ ਪਤਾ ਨਹੀਂ ਕਿ ਗਾਇਸਬਰਗ ਦਾ ਸੁੱਟਿਆ ਤਵਾ ਕਿਸ ਸਿਆਣੇ ਬੰਦੇ ਨੇ ਸਾਂਭਿਆ ਪਰ ਸਾਂਭ ਜ਼ਰੂਰ ਲਿਆ। ਨਾ ਹੀ ਇਹ ਪਤਾ ਹੈ ਕਿ ਉਹ ਕਿਹੜੇ ਕਿਹੜੇ ਰਾਹ ਤੁਰ ਕੇ ਆਪਣੀ ਅੱਜ ਵਾਲ਼ੀ ਮੰਜ਼ਿਲ ਉੱਤੇ ਪਹੁੰਚਿਆ ਪਰ ਪਹੁੰਚ ਜ਼ਰੂਰ ਗਿਆ। ਇਸ ਸਮੇਂ ਉਹ ਕਲਕੱਤਾ ਦੇ ਪਾਂਚੂ ਗੋਪਾਲ ਬਿਸਵਾਸ ਕੋਲ ਹੈ।
72 ਸਾਲ ਦਾ ਪਾਂਚੂ ਅੱਧੀ ਸਦੀ ਤੋਂ ਵੱਧ ਸਮਾਂ ਪਹਿਲਾਂ ਹਾਈ ਸਕੂਲ ਵਿਚੋਂ ਨਿਕਲਿਆ ਹੀ ਸੀ ਕਿ ਉਹਨੂੰ ਰਿਕਾਰਡ ਇਕੱਠੇ ਕਰਨ ਦਾ ਅਵੱਲਾ ਸ਼ੌਕ ਲੱਗ ਗਿਆ। ਇਹਦਾ ਆਧਾਰ ਸ਼ਾਇਦ ਉਹਦਾ ਗਾਇਕ ਬਣਨ ਦਾ ਅਧੂਰਾ ਰਿਹਾ ਸੁਫ਼ਨਾ ਸੀ। ਉਹਨੇ ਕਲਾਸੀਕਲ ਸੰਗੀਤ ਦੀ ਸਿਖਲਾਈ ਤਾਂ ਲਈ ਪਰ ਉਹ ਛੇਤੀ ਹੀ ਜਾਣ ਗਿਆ ਕਿ ਪੂਰਾ ਦਿਨ ਕਲਕੱਤਾ ਮਿਊਂਸੀਪਲ ਕਾਰਪੋਰੇਸ਼ਨ ਦੀ ਨੌਕਰੀ ਕਰ ਕੇ ਕਲਾਸੀਕਲ ਸੰਗੀਤ ਸਿੱਖਣਾ, ਰਿਆਜ਼ ਕਰਨਾ ਤੇ ਗਾਉਣਾ ਸੰਭਵ ਨਹੀਂ। ਸ਼ੁਰੂ ਵਿਚ ਉਹ ਤਵੇ ਇਕੱਠੇ ਕਰਨ ਦੇ ਸ਼ੌਕ ਦੇ ਲੇਖੇ ਚਾਰ ਰੁਪਏ ਮਹੀਨਾ ਲਾਉਂਦਾ ਸੀ ਪਰ ਰਕਮ ਸਮੇਂ ਦੇ ਨਾਲ ਨਾਲ ਵਧਦੀ ਗਈ। 2012 ਵਿਚ ਸੇਵਾ-ਮੁਕਤ ਹੋਣ ਮਗਰੋਂ ਉਹ ਚਾਰ ਹਜ਼ਾਰ ਰੁਪਏ ਮਹੀਨਾ ਖਰਚਦਾ ਹੈ। ਉਹ ਕਹਿੰਦਾ ਹੈ, ਵਿਆਹ ਮੈਂ ਕਰਵਾਇਆ ਨਹੀਂ, ਹੋਰ ਕੋਈ ਮੇਰੇ ਉੱਤੇ ਨਿਰਭਰ ਹੈ ਨਹੀਂ, ਮੈਂ ਸ਼ੌਕ ਪੂਰਾ ਕਰਨ ਤੋਂ ਬਿਨਾਂ ਵਾਧੂ ਪੈਸੇ ਹੋਰ ਕੀ ਕਰਨੇ ਹਨ! ਹੁਣ ਉਹਦਾ ਘਰ ਵੀਹ ਹਜ਼ਾਰ ਰਿਕਾਰਡਾਂ ਨਾਲ ਭਰਿਆ ਪਿਆ ਹੈ।
ਸਸ਼ੀਮੁਖੀ ਦਾ ਤਵਾ ਉਹਨੇ ਚਮੜੇ ਦਾ ਥੈਲਾ ਉਚੇਚਾ ਬਣਵਾ ਕੇ ਉਸ ਵਿਚ ਸਾਂਭਿਆ ਹੋਇਆ ਹੈ। ਇਹ ਪਰ ਮਗਰੋਂ ਦੀ ਗੱਲ ਹੈ। ਜਦੋਂ ਸ਼ੁਰੂ ਦੇ 1970ਵਿਆਂ ਵਿਚ ਉਹਨੇ ਕੇਂਦਰੀ ਕਲਕੱਤਾ ਦੀ ਇਕ ਦੁਕਾਨ ਤੋਂ ਇਹ ਤਵਾ ਖਰੀਦਿਆ, ਸਿਰਫ਼ ਪੁਰਾਣਾ ਹੋਣ ਕਰਕੇ ਖਰੀਦਿਆ। ਓਦੋਂ ਉਹਨੇ ਸਸ਼ੀਮੁਖੀ ਦਾ ਨਾਂ ਵੀ ਨਹੀਂ ਸੀ ਸੁਣਿਆ ਹੋਇਆ। ਸਬੱਬ ਨਾਲ ਉਹ ਗੀਤ-ਸੰਗੀਤ ਬਾਰੇ ਪੁਸਤਕਾਂ ਤੇ ਲੇਖ ਪੜ੍ਹਨ ਦਾ ਵੀ ਸ਼ੌਕੀਨ ਹੈ। ਉਹ ਦਸਦਾ ਹੈ ਕਿ ਉਹਨੇ ਤਾਂ ਇਹ ਤਵਾ 25-30 ਸਾਲਾਂ ਤੱਕ ਬਾਕੀ ਤਵਿਆਂ ਵਿਚ ਹੀ ਰੱਖ ਛੱਡਿਆ ਸੀ। ਫੇਰ ਉਹਨੇ ਆਸਟਰੇਲੀਅਨ ਵਿਦਵਾਨ ਤੇ ਖੋਜਕਾਰ, ਮਿਸ਼ੇਲ ਕਿਨੀਅਰ ਦੀ ਅੰਗਰੇਜ਼ੀ ਪੁਸਤਕ ‘ਦਿ ਗਰਾਮੋਫੋਨ ਕੰਪਨੀ’ਜ਼ ਫ਼ਸਟ ਇੰਡੀਅਨ ਰਿਕਾਰਡਿੰਗਜ਼, 1899-1908’ (ਗਰਾਮੋਫੋਨ ਕੰਪਨੀ ਦੀਆਂ ਪਹਿਲੀਆਂ ਹਿੰਦੁਸਤਾਨੀ ਰਿਕਾਰਡਿੰਗਾਂ, 1899-1908) ਬਾਰੇ ਕਿਸੇ ਦਾ ਅਖ਼ਬਾਰੀ ਲੇਖ ਪੜ੍ਹਿਆ। ਉਸ ਵਿਚ ਉਹਨੇ ਇਸ ਰਿਕਾਰਡ ਦੇ ਮਹੱਤਵ ਦਾ ਉਚੇਚਾ ਜ਼ਿਕਰ ਕੀਤਾ ਹੋਇਆ ਸੀ। ਉਹ ਪੜ੍ਹ ਕੇ ਹੀ ਇਹਨੇ ਉਹਦੇ ਲਈ ਚਮੜੇ ਦਾ ਖ਼ਾਸ ਥੈਲਾ ਬਣਵਾਇਆ।
ਪਾਂਚੂ ਗੋਪਾਲ ਬਿਸਵਾਸ ਨੇ ਜਦੋਂ ਇਹ ਤਵਾ ਖ਼ਰੀਦਿਆ ਸੀ, ਉਹ ਝਰੀਟਾਂ ਨਾਲ ਭਰਿਆ ਹੋਇਆ ਸੀ ਅਤੇ ਉਹਦਾ ਲਿਖਤ ਵਾਲ਼ਾ ਕਾਗ਼ਜ਼ ਉੱਤਰਿਆ ਹੋਇਆ ਸੀ। ਤਵੇ ਦੇ ਵਿਚਕਾਰ ਉੱਕਰੇ ਹੋਏ ਲੜੀ ਨੰਬਰ 13024 ਦੇ ਹੇਠ ਅੰਗਰੇਜ਼ੀ ਵਿਚ ਸਸ਼ੀਮੁਖੀ ਦੀ ਥਾਂ ਜੋੜਨੀ ਪਾ ਕੇ ‘ਸਸ਼ੀ-ਮੁਕੀ’ ਉੱਕਰਿਆ ਹੋਇਆ ਹੈ। ਤੀਜੀ, ਅੰਤਲੀ ਸਤਰ ਵਿਚ ਬੰਗਾਲੀ ਵਿਚ ਆਮੀ ਸਜਨੀ ਕੁਸ਼ਮਿਰੀ ਉੱਕਰਿਆ ਹੋਇਆ ਹੈ। ਤਵਾ ਏਨੀ ਨਾਜ਼ਕ ਹਾਲਤ ਵਿਚ ਹੈ ਕਿ ਇਕ ਵਾਰ ਚਲਾਉਣ ਨਾਲ ਉਹਦੀ ਉਮਰ ਹੋਰ ਘਟ ਜਾਂਦੀ ਹੈ। ਇਸੇ ਕਰਕੇ ਪਾਂਚੂ ਉਹਦੇ ਦਰਸ਼ਨ ਤਾਂ ਕਰਵਾ ਦਿੰਦਾ ਹੈ ਪਰ ਸੁਣਾਉਣ ਤੋਂ ਕੰਨੀ ਕਤਰਾਉਂਦਾ ਹੈ। ਤਵਾ ਚਲਾਏ ਤੋਂ ਪਹਿਲਾਂ ਘਿਸਰ ਘਿਸਰ ਦੀ ਆਵਾਜ਼ ਆਉਂਦੀ ਹੈ ਤੇ ਫੇਰ ਕੁਝ ਸਕਿੰਟਾਂ ਬਾਅਦ ਬਹੁਤ ਧੀਮੀ ਜਿਹੀ ਆਵਾਜ਼ ਵਿਚ ਬੋਲ ਸੁਣਦੇ ਹਨ, ‘‘ਆਮੀ… ਸਜਨੀ… ਕੁਸ਼ਮਿਰੀ…’’
ਪਾਂਚੂ ਨਵੀਂ ਤਕਨੀਕ ਨਾਲ ਸਸ਼ੀਮੁਖੀ ਦੀ ਇਹ ਇਤਿਹਾਸਕ ਆਵਾਜ਼ ਸਾਂਭਣ ਦੀ ਜ਼ਰੂਰਤ ਚੰਗੀ ਤਰ੍ਹਾਂ ਸਮਝਦਾ ਹੈ। ਇਹ ਕਾਰਜ ਉਹਦੀ ਆਵਾਜ਼ ਦੇ ਸਦਾ ਸਦਾ ਵਾਸਤੇ ਗੁਆਚ ਜਾਣ ਤੋਂ ਪਹਿਲਾਂ ਪਹਿਲਾਂ ਹੋ ਜਾਣਾ ਚਾਹੀਦਾ ਹੈ। ਪਰ ਸਮੱਸਿਆ ਇਹ ਹੈ ਕਿ ਇਸ ਵਾਸਤੇ ਲੋੜੀਂਦੀ ਤਕਨਾਲੋਜੀ ਭਾਰਤ ਵਿਚ ਅਜੇ ਵੀ ਨਹੀਂ ਹੈ ਅਤੇ ਜਰਮਨੀ ਜਾਂ ਅਮਰੀਕਾ, ਜਿਥੇ ਅਜਿਹੀ ਸੂਰਤ ਵਿਚ ਲੇਜ਼ਰ ਤਕਨੀਕਾਂ ਵਰਤੀਆਂ ਜਾਂਦੀਆਂ ਹਨ, ਜਾ ਕੇ ਇਹ ਕੰਮ ਕਰਵਾਉਣ ਲਈ ਉਸ ਕੋਲ ਪੈਸੇ ਨਹੀਂ! ਉਹ ਮਾਯੂਸ ਹੋ ਕੇ ਕਹਿੰਦਾ ਹੈ, ਅਜੇ ਤਾਂ ਪੈਸੇ ਦਾ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ, ਪਰ ਜਿਉਂ ਹੀ ਕੁਝ ਬਣਿਆ, ਸਭ ਤੋਂ ਪਹਿਲਾਂ ਇਹੋ ਕੰਮ ਕਰਵਾਉਣਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਸ਼ਹੀਦੀ ਦਿਹਾੜਾ 19 ਮੱਘਰ ਭਾਵ 4 ਦਸੰਬਰ 'ਤੇ ਵਿਸ਼ੇਸ਼ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਲੜੇ ਗਏ ਅਸਾਵੀਂ ਜੰਗ ਦਾ ਲਾਸਾਨੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਿਹੰਗ ਮੁਖੀ ਦਮਦਮੀ ਟਕਸਾਲ ।

ਅਹਿਮਦ ਸ਼ਾਹ ਦੁਰਾਨੀ (ਅਬਦਾਲੀ) 18 ਹਜਾਰ ਅਫਗਾਨੀ ਫ਼ੌਜ ਨਾਲ ਹਿੰਦੁਸਤਾਨ ਉੱਤੇ ਸੱਤਵੇਂ ਹਮਲੇ ਲਈ ਦਸੰਬਰ 1764 ਦੌਰਾਨ ਈਮਾਨਾਬਾਦ ਪਹੁੰਚਿਆ ਤਾਂ ਉਸ ਨੇ ਕਲਾਤ ਦੇ ਹਾਕਮ ਮੀਰ ਨਸੀਰ ਖਾਨ ਨੂੰ ਜਿਹਾਦ ਦੇ ਨਾਮ 'ਤੇ ਆਪਣੇ ਨਾਲ ਰਲਾ ਲਿਆ, ਜਿਸ ਕੋਲ 12 ਹਜਾਰ ਦੀ ਫ਼ੌਜ ਸੀ। ਉਸ ਵਕਤ ਕਿਸੇ ਇਕ ਇਲਾਕੇ ਦਾ ਕਾਜੀ ਨਿਯੁਕਤ ਕਰਨ ਦੀ ਸ਼ਰਤ ਨਾਲ ਜੰਗ ਦਾ ਪੂਰਾ ਹਾਲ ਲਿਖਦਿਆਂ ਨਸੀਰ ਖਾਨ ਦੀ ਖ਼ਿਦਮਤ ਵਿਚ ਪੇਸ਼ ਕਰਨ ਦੇ ਦਾਅਵੇ ਨਾਲ ਉਨ੍ਹਾਂ ਨਾਲ ਪੰਜਾਬ ਆਉਣ ਵਾਲੇ ਬਲੋਚੀ ਇਤਿਹਾਸਕਾਰ ਕਾਜੀ ਨੂਰ ਮੁਹੰਮਦ ਉਸ ਵਕਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਬਾਰੇ ਅਖੀਂ ਡਿੱਠਾ ਹਾਲ ਆਪਣੀ ਫ਼ਾਰਸੀ ਕਾਵਿ 'ਜੰਗਨਾਮਾ' ਵਿਚ ਲਿਖਦਾ ਹੈ ਕਿ,

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ

ਲੇਖਕ :  ਡਾ. ਕਿਰਨਦੀਪ ਕੌਰ
ਮਹਾਰਾਜਾ ਰਣਜੀਤ ਸਿੰਘ (1780-1839) ਦੀ ਕਾਬਲੀਅਤ ਅਤੇ ਦੂਰ ਅੰਦੇਸ਼ੀ ਸੋਚ ਕਰਕੇ ਹੀ ਪਹਿਲੀ ਵਾਰ ਸਿੱਖ ਰਾਜ (ਸਰਕਾਰ-ਏ-ਖਾਲਸਾ) ਦੀ ਸਥਾਪਨਾ ਹੋਈ। ਸਿੱਖ ਰਾਜ ਵਿੱਚ ਵਿੱਦਿਆ ਦਾ ਪ੍ਰਬੰਧ ਏਨਾ ਵਧੀਆ ਸੀ ਕਿ ਅੰਗਰੇਜ਼ ਲਿਖਾਰੀਆਂ ਨੇ ਇਸ ਨੂੰ ਇੰਗਲੈਂਡ ਅਤੇ ਯੋਰਪੀਅਨ ਦੇਸ਼ਾਂ ਤੋਂ ਵੀ ਵਧੀਆ ਦੱਸਿਆ ਹੈ। ਕੇਵਲ ਲਾਹੌਰ ਵਿੱਚ ਹੀ 546 ਸਕੂਲ ਸਨ। ਹਰੇਕ ਮੰਦਰ, ਗੁਰਦੁਆਰੇ, ਧਰਮਸ਼ਾਲਾ ਅਤੇ ਮਸਜਿਦ ਵਿੱਚ ਵਿੱਦਿਆ ਦਿੱਤੀ ਜਾਂਦੀ ਸੀ। ਮਹਾਰਾਜਾ ਫਾਰਸੀ, ਅਰਬੀ, ਸੰਸਕ੍ਰਿਤ, ਪੰਜਾਬੀ, ਹਿੰਦੀ ਦੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਦਾ ਸੀ।

ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ

ਲੇਖਕ :  ਐੱਸ ਪੀ ਸਿੰਘ
ਅਖ਼ਬਾਰਾਂ ਦੇ ਸੰਪਾਦਕੀ ਪੰਨਿਆਂ ’ਤੇ ਬੜੇ ਜ਼ਹੀਨ ਬੁੱਧੀ ਪਾਠਕ ਪਹੁੰਚਦੇ ਹਨ। ਇਸ ਲਈ ਮੈਨੂੰ ਭਲੀਭਾਂਤ ਇਹ ਗਿਆਤ ਹੈ ਕਿ ਤੁਸਾਂ ਇਤਿਹਾਸ ਦੇ ਇਹ ਪੰਨੇ ਚੰਗੀ ਤਰ੍ਹਾਂ ਫਰੋਲੇ ਹੋਏ ਹਨ ਕਿ ਦੂਜੀ ਸੰਸਾਰ ਜੰਗ ਵੇਲੇ ਕਿਵੇਂ ਇੱਕ ਖ਼ਾਸ ਪਛਾਣ ਵਾਲੇ ਲੋਕਾਂ ਨੂੰ ਫੜ-ਫੜ concentration ਕੈਂਪਾਂ ਵਿੱਚ ਧੱਕ ਦਿੱਤਾ ਗਿਆ ਜਿੱਥੇ ਉਹ ਸਾਲਾਂ ਤੱਕ ਸੜਦੇ ਰਹੇ, ਕਈ ਤਾਂ ਮਰ-ਮੁੱਕ ਹੀ ਗਏ।

ਪਿੰਜਰਾ

ਦੋ ਤਿੰਨ ਦਿਨਾਂ ਤੋਂ ਬੇਹੱਦ ਗਰਮੀ ਪੈ ਰਹੀ ਸੀ।ਉਹ ਟੀਵੀ ਮੂਹਰੇ ਬੈਠਾ ਖ਼ਬਰਾਂ ਸੁਣ ਰਿਹਾ ਸੀ। ਅਚਾਨਕ ਬਹੁਤ ਤੇਜ਼ ਹਨੇਰੀ ਚੱਲਣ ਦੀ ਆਵਾਜ਼ ਦੇ ਨਾਲ ਹੀ ਬੂਹੇ-ਬਾਰੀਆਂ ਤਾੜ-ਤਾੜ ਖੜਕਣ ਲੱਗੇ। ਕਾਲੀ-ਬੋਲੀ ਹਨੇਰੀ ਦੇ ਨਾਲ ਆਸਮਾਨ ’ਤੇ ਘਟਾ-ਟੋਪ ਛਾ ਗਈ। ਸ਼ਾਹ ਕਾਲੇ ਬੱਦਲਾਂ ਨੇ ਦਿਨੇ ਹੀ ਰਾਤ ਪਾ ਦਿੱਤੀ ਸੀ। ਫੇਰ ਸ਼ੈੱਡ ਦੀ ਟੀਨ ਦੀ ਛੱਤ ਤੋਂ ਜ਼ੋਰ-ਜ਼ੋਰ ਦੀ ਕਣੀਆਂ ਡਿੱਗਣ ਦੀ ਆਵਾਜ਼ ਆਈ। ਵੇਖਦੇ ਹੀ ਵੇਖਦੇ ਮੋਹਲੇਧਾਰ ਮੀਂਹ ਪੈਣ ਲੱਗ ਪਿਆ। ਉਸ ਨੂੰ ਅੰਦਰ ਹੁੰਮਸ ਮਹਿਸੂਸ ਹੋਈ। ਟੀਵੀ ਬੰਦ ਕਰਕੇ ਉਹ ਜਾਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਬਾਲਕਨੀ ਦੀ ਛੱਤ ਹੇਠ ਪਈ ਮੰਜੀ ’ਤੇ ਬੈਠ ਗਿਆ। ਬਾਹਰ ਦਾ ਨਜ਼ਾਰਾ ਹੀ ਹੋਰ ਸੀ।

ਘੁੱਪ ਹਨੇਰਾ

ਅੱਜ ਵੀ ਮੈਂ ਰੋਜ਼ਾਨਾ ਵਾਂਗ ਕੰਮ ’ਤੇ ਜਾਣ ਤੋਂ ਪਹਿਲਾਂ ਸਵੇਰੇ ਤਿਆਰ ਹੋ ਕੇ ਟੀਵੀ ’ਤੇ ਖ਼ਬਰਾਂ ਸੁਣ ਰਿਹਾ ਸਾਂ। ਅੱਠਵੀਂ ’ਚ ਪੜ੍ਹਦੀ ਮੇਰੀ ਬੇਟੀ ਸਕੂਲ ਜਾਣ ਲਈ ਕਾਹਲੀ-ਕਾਹਲੀ ਤਿਆਰ ਹੁੰਦੀ ਭੱਜੀ ਫਿਰਦੀ ਸੀ। ਮੇਰਾ ਧਿਆਨ ਕਦੇ ਟੀਵੀ ਵੱਲ ਅਤੇ ਕਦੇ ਬੇਟੀ ਦੇ ਕਾਹਲਪੁਣੇ ਵੱਲ ਚਲਿਆ ਜਾਂਦਾ। ਏਨੇ ਚਿਰ ਨੂੰ ਖ਼ਬਰਾਂ ਤਾਂ ਖ਼ਤਮ ਹੋ ਗਈਆਂ ਅਤੇ ਟੀਵੀ ’ਤੇ ਨਵੀਆਂ ਆ ਰਹੀਆਂ ਕੈਸੇਟਾਂ ਦੀਆਂ ਮਸ਼ਹੂਰੀਆਂ ਚੱਲ ਪਈਆਂ ਜਿਨ੍ਹਾਂ ਵਿਚ ਜ਼ਿਆਦਾਤਰ ਧਾਰਮਿਕ ਗੀਤਾਂ ਅਤੇ ਕੀਰਤਨ ਦੀਆਂ ਸਨ ਕਿਉਂਕਿ ਕੁਝ ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਆਉਣ ਵਾਲਾ ਸੀ। ਫਿਰ ਅਚਾਨਕ ‘‘ਪਾਪਾ ਜੀ’’ ਸ਼ਬਦ ਮੇਰੇ ਕੰਨੀ ਪਏ। ਮੇਰੀ ਬੇਟੀ ਤਿਆਰ ਹੋ ਕੇ ਮੇਰੇ ਸਾਹਮਣੇ ਖੜ੍ਹੀ ਸੀ। ‘‘ਹਾਂ ਬੇਟੇ?’’ ਮੈਂ ਸਹਿਜ ਸੁਭਾਅ ਬੋਲਿਆ। ਉਹ ਤਰਲਾ ਜਿਹਾ ਪਾ ਕੇ ਕਹਿਣ ਲੱਗੀ, ‘‘ਪਾਪਾ, ਮੈਂ ਕਿੰਨੇ ਦਿਨਾਂ ਦਾ ਤੁਹਾਨੂੰ ਪੰਜ ਸੌ ਰੁਪਏ ਦੇਣ ਨੂੰ ਕਿਹਾ, ਮੈਂ ਇਕ ਦੋ ਕਿਤਾਬਾਂ ਲੈਣੀਆਂ ਅਤੇ ਕੁਝ ਹੋਰ ਸਕੂਲ ਦਾ ਸਾਮਾਨ ਵੀ।’’

ਕਾਵਿ ਕਿਆਰੀ - ਕਾਜ਼ੀ ਨਾਲ ਗੋਸ਼ਠ

ਮੈਂ ਕੌਣ ਹਾਂ?
ਰੱਬ ਦਾ ਬੰਦਾ
ਨਾਨਕ ਆਖ ਕੇ ਸੱਦਿਆ ਜਾਂਦਾ
ਖ਼ਾਕਸਾਰ ਨਾਚੀਜ਼
ਆਪਾਂ ਫੱਕਰਾਂ ਨੂੰ ਸਾਰਾ ਜਗਤ ਅਜ਼ੀਜ਼
ਥਾਂ ਥਾਂ ਉਸ ਦਾ ਹੁਕਮ ਪੁਚਾਉਣਾ
ਮੇਰਾ ਧੰਦਾ!

ਪਰਿਕਰਮਾ - ਕਥਾ ਪ੍ਰਵਾਹ

ਸਵੇਰੇ ਉਠਦਿਆਂ ਗੱਡੇ ਵਾਂਗ ਬੋਝਲ ਹੋਏ ਸਿਰ ਨੂੰ ਨਲਕੇ ਦੀ ਧਾਰ ਹੇਠ ਵੀ ਕੀਤਾ ਤੇ ਅੱਖਾਂ ’ਤੇ ਕਈ ਵਾਰੀ ਪਾਣੀ ਦੇ ਛਿੱਟੇ ਵੀ ਮਾਰੇ। ਪਤਾ ਨਹੀਂ ਉਨੀਂਦਰੇ ਕਰਕੇ ਜਾਂ ਰਾਤੀਂ ਰੋਂਦੇ ਰਹਿਣ ਕਰਕੇ ਅੱਖਾਂ ਦੀਆਂ ਪੁਤਲੀਆਂ ਅਜੇ ਵੀ ਸੁੱਜੀਆਂ ਸੁੱਜੀਆਂ ਨੇ। ਆਪਣੇ ਕਮਰੇ ’ਚ ਖਲੋਤਾ ਮੈਂ ਕੱਲ੍ਹ ਦਿਨ ਭਰ ਦੀ ਹੋਈ ਬੀਤੀ ਬਾਰੇ ਸੋਚ ਰਿਹਾ ਹਾਂ। ਮੇਰੀ ਨਿਗ੍ਹਾ ਸਾਹਮਣੇ ਅੰਗੀਠੀ ’ਤੇ ਟਿਕਦੀ ਹੈ ਜਿਸ ਉੱਤੇ ਬੀਬੀ ਅਤੇ ਭਾਪਾ ਆਪੋ ਆਪਣੀ ਫੋਟੋ ਦੇ ਫਰੇਮ ਅੰਦਰ ਬੈਠੇ ਨੇ। ਜਿਨ੍ਹਾਂ ਨੂੰ ਮੈਂ ਹੁਣੇ ਕੱਪੜੇ ਨਾਲ ਪੂੰਝਿਆ ਹੈ ਤੇ ਉਪਰੋਂ ਸਲੀਕੇ ਨਾਲ ਸਾਂਝਾ ਹਾਰ ਪਾਇਆ ਹੈ। ਆਪੋ ਆਪਣੀ ਜਗ੍ਹਾ ਦੋਵੇਂ ਸ਼ਾਂਤ ਚਿੱਤ ਬੈਠੇ ਹਨ।

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ

ਸ੍ਰੀ ਅਕਾਲ ਤਖਤ ਦਾ ਸੱਚ ਬਨਾਮ ਮੋਹਨ ਭਾਗਵਤ ਦਾ ਕੱਚ
ਸ੍ਰੀ ਅਕਾਲ ਤਖਤ ਵਲੋਂ ਆਏ ਨਵੇਂ ਸੰਦੇਸ਼
ਤਖਤ ਨੂੰ ਸਮਰਪਿਤ ਹੋਣ ਦੀ ਲੋੜ

ਲੇਖਕ: ਕੁਲਵੰਤ ਸਿੰਘ ਢੇਸੀ

 

ਰਾਸ਼ਟਰੀ ਸਿੱਖ ਸੰਗਤ ਦੇ ਆਗੂ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਜ ਘੋਸ਼ਤ ਕਰਨ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਜੀ ਵਲੋਂ ਆਏ ਪ੍ਰਤੀਕਰਮ ‘ਤੇ ਹੈਰਾਨੀ ਦਾ ਆਲਮ ਹੈ। ਇਹ ਗੱਲ ਕਿਸੇ ਦੇ ਚਿੱਤ ਚੇਤੇ ਵਿਚ ਨਹੀਂ ਸੀ ਕਿ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖਤ ਦਾ ਰੁਤਬੇ ਨੂੰ ਜਿਸ ਕਦਰ ਢਾਅ ਲਾਈ ਗਈ ਸੀ ਉਸ ਰੁਤਬੇ ਦੀ ਮੁੜ ਬਹਾਲੀ ਵੀ ਹੋ ਸਕਦੀ ਹੈ ਪਰ ਹੁਣ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਰ ਐਸ ਐਸ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤੇ ਜਾਣ ਬਾਰੇ ਆਏ ਬਿਆਨਾ ਨਾਲ ਸਿੱਖ ਭਾਈਚਾਰੇ ਵਿਚ ਕੁਝ ਰੌਸ਼ਨੀ ਦੀ ਕਿਰਣ ਜਗੀ ਹੈ। ਜਿਸ ਕਿਸਮ ਨਾਲ ਹਿੰਦੁਤਵਾ ਵਾਲੇ ਆਗੂ ਮੁਸਲਮਾਨਾ ਅਤੇ ਭਾਰਤ ਦੀਆਂ ਹੋਰ ਘੱਟਗਿਣਤੀਆਂ ਨਾਲ ਪੇਸ਼ ਆ ਰਹੇ ਹਨ ਅਤੇ ਜਿਸ ਤਰੀਕੇ ਨਾਲ ਹਿੰਦੂ ਭੀੜਾਂ ਨੂੰ ਹਿੰਸਾ ਲਈ ਉਕਸਾਇਆ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਤਾਂ ਇਹ ਜਰੂਰੀ ਸਮਝਿਆ ਜਾਣਾ ਚਾਹੀਦਾ ਹੈ ਕਿ ਇੱਕ ਲੋਕ ਰਾਜੀ

ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ।

ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ। ਸਮੁੰਦਰ....ਪਰ ਇਹ ਤਾਂ ਰੇਗਿਸਤਾਨ ਲਗਦਾ ਹੈ। ਇਸਦਾ ਧਰਤੀ ਦਾ ਉਜਾੜਾ ਕਿਵੇਂ ਹੋਇਆ ਇਹਦੀ ਦਾਸਤਾਨ ਤੁਹਾਨੂੰ ਮੈਂ ਸੁਣਾਉਂਦਾ ਹਾਂ। 

ਜੇ ਮੈਨੂੰ ਕੋਈ ਸਵਾਲ ਕਰੇ ਕਿ ਸੰਸਾਰ ਦੀ ਉਹ ਕਿਹੜੀ ਚੀਜ਼ ਹੈ ਜਿਸਦੇ ਖਤਮ ਹੋਣ ਨਾਲ ਜੀਵਨ ਖਤਮ ਹੋ ਜਾਏਗਾ, ਤਾਂ ਉਹ ਹੈ ਪਾਣੀ। ਪਾਣੀ ਤਾਂ ਧਰਤੀ ਦਾ ਹਾਣੀ ਹੈ...ਪਰ ਇਸ ਧਰਤੀ ਦਾ ਹਾਣ ਕਦੋਂ ਮੁੱਕ ਗਿਆ ਇਸ ਗੱਲ ਦਾ ਇਸ ਧਰਤੀ ਨੂੰ ਵੀ ਪਤਾ ਨਾ ਲੱਗਿਆ। 

ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ

ਭਾਰਤ ਵਿਚ ਦਿੱਲੀ ਦੇ ਸੁਲਤਾਨਾਂ ਵੱਲੋਂ ਬਣਵਾਈਆਂ ਪ੍ਰਸਿੱਧ ਇਮਾਰਤਾਂ ਵਿਚ ਕੁਤਬ ਮੀਨਾਰ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਦੱਖਣੀ ਦਿੱਲੀ ਦੇ ਮਹਿਰੌਲੀ ਵਿਚ ਸਥਿਤ ਇੱਟਾਂ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਕੁਤਬ ਦਾ ਮਤਲਬ ਹੈ-ਨਿਆਂ ਦਾ ਥੰਮ੍ਹ। ਪੰਜ ਮੰਜ਼ਿਲਾ ਇਸ ਇਮਾਰਤ ਦੀ ਉੱਚਾਈ 72.56 ਮੀਟਰ (238.1 ਫੁੱਟ), ਆਧਾਰ ਦਾ ਵਿਆਸ 14.40 (47.3 ਫੁੱਟ) ਮੀਟਰ ਅਤੇ ਟੀਸੀ ਦਾ ਵਿਆਸ 2.74 ਮੀਟਰ (9 ਫੁੱਟ) ਦੇ ਲਗਪਗ ਹੈ।

ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ ਚਿਤਵਿਆ ਸੀ। ਉਸ ਦੀ ਭਗਤੀ ਲਈ ਉਨ੍ਹਾਂ ਨੇ ਪੱਥਰਾਂ ਨੂੰ ਘੜਦਿਆਂ 927 ਫੁੱਟ ਉੱਚਾ ਮੰਦਰ ਤਿਆਰ ਕੀਤਾ। ਇਸ ਰੱਥ ਦੇ 24 ਪਹੀਏ ਹਨ, 12 ਇਕ ਪਾਸੇ ਅਤੇ 12 ਦੂਸਰੇ ਪਾਸੇ। ਇਹ ਦਿਨ ਰਾਤ ਦੇ ਬੀਤ ਦੇ ਘੰਟਿਆਂ ਦੇ ਪ੍ਰਤੀਕ ਹਨ ਤੇ ਤੁਰਦੇ ਸਮੇਂ ਦਾ ਸੰਕਲਪ ਵੀ। ਪਹੀਏ ਦੀ ਹਰ ਬੱਲੀ ਜੀਵਨ ਕਿਰਿਆ ਵਿਚ ਰੁੱਝੇ ਮਰਦ/ਔਰਤਾਂ ਦੇ ਸੁਭਾਅ ਨਾਲ ਸ਼ਿੰਗਾਰੀ ਬੀਤੇ ਸਮੇਂ ਦੀ ਬਾਤ ਸੁਣਾਉਂਦੀ ਹੈ।

ਹੁਣ ਅਸੀਂ ਕਦੇ ਨਹੀਂ ਮਿਲਣਾ!

“ਮੈਨੂੰ ਜਦੋਂ ਵੀ ਸੁਪਨਾ ਆਉਂਦਾ, ਸ਼ਹਿਜ਼ਾਦੇ ਦਾ ਈ ਆਉਂਦੈ। ਉਵੇਂ ਦਿਸਦੇ ਨੇ ਸਾਰੇ। ਫਿਰ ਅੱਖ ਖੁੱਲ੍ਹ ਜਾਂਦੀ ਏ। ਜਿਵੇਂ ਮੱਛੀ ਤੜਫ਼ਦੀ ਆ ਪਾਣੀ ਤੋਂ ਬਗੈਰ, ਦਿਲ ਇੱਦਾਂ ਤੜਫ਼ਦੈ।” ਇਹ ਬੋਲ ਨੇ ਮੁਕੇਰੀਆਂ ਲਾਗਲੇ ਪਿੰਡ ਮਹਿਮੂਦਪੁਰ ਬਟਾਲੇ ’ਚ ਵੱਸਦੇ ਸੌ ਸਾਲਾ ਬਜ਼ੁਰਗ ਹਰਬੰਸ ਸਿੰਘ ਬਾਜਵਾ ਦੇ। ਸਿਆਲਕੋਟ ਦੀ ਪਸਰੂਰ ਤਹਿਸੀਲ ’ਚ ਕਸਬਾਨੁਮਾ ਪਿੰਡ ਸੀ ਸ਼ਹਿਜ਼ਾਦਾ। ਨੇੜਲੇ ਅੱਠ-ਦਸ ਪਿੰਡ ਸੌਦਾ-ਪੱਤਾ ਲੈਣ ਲਈ ਇੱਥੋਂ ਦੇ ਬਾਜ਼ਾਰ ’ਚ ਆਉਂਦੇ ਹੁੰਦੇ ਸਨ।

ਸੁਣ ਲੈ ਦਿਲੀ ਪੁਕਾਰ ਬਾਬਾ ਬਖਸ਼ ਦਈਂ

ਸੁਣ ਲੈ ਦਿਲੀ  ਪੁਕਾਰ ਬਾਬਾ ਬਖਸ਼ ਦਈਂ

ਇਹ ਬੰਦਾ ਭੁੱਲਣਹਾਰ, ਬਾਬਾ ਬਖਸ਼ ਦਈਂ

ਸੋਹਣਾ ਇਹ ਸੰਸਾਰ ਆ ਮੇਰੇ ਬਾਬੇ ਕਰਕੇ

ਸੋਹਣਾ ਇਹ  ਸੰਸਾਰ ਆ ਮੇਰੇ ਬਾਬੇ ਕਰਕੇ

ਜੀਵਨ ਦੀ ਗੁਲਜ਼ਾਰ ਆ ਮੇਰੇ ਬਾਬੇ ਕਰਕੇ 

ਨਾ ਹੀ ਕੋਈ ਬਿਗਾਨਾ ਨਾ ਕੋਈ  ਵੈਰੀ  ਹੈ

ਸਾਰੇ  ਹੀ ਦਿਲਦਾਰ ਆ ਮੇਰੇ ਬਾਬੇ ਕਰਕੇ

ਗੁਰਦਾਸ ਮਾਨ ਵਲੋਂ ਮਾਂ ਨਾਲੋਂ ਮਾਸੀ ਨੂੰ ਪਹਿਲ

ਲੇਖਕ: ਕੁਲਵੰਤ ਸਿੰਘ ਢੇਸੀ
ਸਿੱਧੂ ਮੂਸੇ ਵਾਲੇ ਵਲੋਂ ਆਪਣੇ ਗੀਤ ਵਿਚ ਮਾਤਾ ਭਾਗ ਕੌਰ ਬਾਰੇ ਗਲਤ-ਬਿਆਨੀ ਦੀ ਤਪਸ਼ ਅਜੇ ਠੰਢੀ ਨਹੀਂ ਸੀ ਹੋਈ ਕਿ ਗੁਰਦਾਸ ਮਾਨ ਵਲੋਂ ਇੱਕ ਹੋਰ ਨਵਾਂ ਵਾਦ ਵਿਵਾਦ ਸ਼ੁਰੂ ਕਰ ਦਿੱਤਾ ਗਿਆ ਹੈ। ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਮਾਨਤਾ ਦੇਣ ਦੇ ਬਿਆਨਾਂ ਬਾਰੇ ਗਾਇਕ ਗੁਰਦਾਸ ਮਾਨ ਦੇ ਬਿਆਨਾ ‘ਤੇ ਅੱਜਕਲ ਕਾਫੀ ਨ੍ਹੇਰੀ ਝੁੱਲੀ ਹੋਈ ਹੈ। ਬੀਬੀਸੀ ਵਲੋਂ ਗੁਰਦਾਸ ਮਾਨ ਦੇ ਬਿਆਨਾਂ ਦਾ ਸਾਰਅੰਸ਼ ਕੁਝ ਇਸ ਤਰਾਂ ਬਿਆਨ ਕੀਤਾ ਗਿਆ ਹੈ-

ਕੌਮੀ ਬੋਲੀ ਦਾ ਮਹੱਤਵ

 ਲੇਖਕ: ਕੁਲਵੰਤ ਸਿੰਘ ਢੇਸੀ
ਦੁਨੀਆਂ ਦੇ ਹਰ ਖੇਤਰ ਵਿਚ ਬੋਲੀ ਦਾ ਖਾਸ ਮਹੱਤਵ ਹੈ ਜਿਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ। ਜਿਸ ਖਿੱਤੇ ਵਿਚ ਜਾ ਕੇ ਕੋਈ ਵਿਅਕਤੀ ਸੰਵਾਦ ਹੀ ਨਾ ਕਰ ਪਾਏ ਉਥੇ ਉਸ ਲਈ ਦਿਨ ਕਟੀ ਕਰਨੀ ਮੁਸ਼ਕਲ ਹੋ ਜਾਏਗੀ। ਕੰਮਾਂ ਕਾਰਾਂ ਦੇ ਸਬੰਧ ਵਿਚ ਅੱਜਕਲ ਲੋਕ ਦੁਨੀਆਂ ਭਰ ਤੋਂ ਭਾਰਤ ਵਿਚ ਜਾ ਰਹੇ ਹਨ। ਇਹ ਸਾਰੇ ਲੋਕ ਅੰਗ੍ਰੇਜ਼ੀ ਰਾਹੀਂ ਆਪਣੇ ਕੰਮਾਂ ਕਾਰਾਂ ‘ਤੇ ਸੰਵਾਦ  ਕਰਨ ਵਿਚ ਸਫਲ ਹੁੰਦੇ ਹਨ। ਇਸੇ ਤਰਾਂ ਭਾਰਤ ਤੋਂ ਬਾਹਰ ਜਾਣ ਵਾਲੇ ਲੋਕਾਂ ਲਈ ਅੰਗ੍ਰੇਜ਼ੀ ਤੋਂ ਵਗੈਰ ਗੁਜ਼ਾਰਾ ਨਹੀਂ। ਦੱਖਣੀ ਭਾਰਤ ਦੇ ਬਹੁਤੇ ਲੋਕ ਹਿੰਦੀ ਨਹੀਂ 

ਗੋ ਜ਼ਰਾ ਸੀ ਬਾਤ ਪਰ ਬਰਸੋਂ ਕੇ ਯਾਰਾਨੇ ਗਏ, ਲੇਕਿਨ ਇਤਨਾ ਤੋ ਹੂਆ ਕੁਛ ਲੋਗ ਪਹਿਚਾਨੇ ਗਏੇ -- ਭਜਪਾ ਪ੍ਰਧਾਨ ਵਲੋਂ ਕੌਮੀ ਬੋਲੀ ਦੇ ਨਾਮ ‘ਤੇ ਰੇੜਕਾ

ਲੇਖਕ: ਕੁਲਵੰਤ ਸਿੰਘ ਢੇਸੀ 

ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਕੌਮੀ ਤੌਰ ‘ਤੇ ਹਿੰਦੀ ਨੂੰ ਸਥਾਪਤ ਕਰਨ ‘ਤੇ ਬਹੁਤ ਰੇੜਕਾ ਪਿਆ ਹੋਇਆ ਹੈ ਅਤੇ ਹਰ ਵਿਅਕਤੀ ਜਾਂ ਧਿਰ ਆਪੋ ਆਪਣੇ ਹਿਸਾਬ ਨਾਲ ਵਿਚਾਰ ਦੇ ਰਿਹਾ ਹੈ । ਭਾਜਪਾ ਵਾਲੇ ਹਿੰਦੀ, ਹਿੰਦੂ, ਹਿੰਦ ਅਤੇ ਹਿੰਦੁਤਵਾ ਦੇ ਮੁੱਦਿਆਂ ‘ਤੇ ਕੰਮ ਕਰ ਰਹੇ ਹਨ ਅਤੇ ਹੁਣ ਪਾਰਟੀ ਦੇ ਪ੍ਰਧਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਨੂੰ ਭਾਰਤ ਦੀ ਕੌਮੀ ਭਾਸ਼ਾ ਵਜੋਂ ਮਾਨਤਾ ਦੇਣ ਦੇ ਬਿਆਨ ਦਿੱਤੇ ਹਨ। ਦਾਨਸ਼ਮੰਦ ਲੋਕ ਲੋਕ ਇਸ ਪਿੱਛੇ ਭਾਜਪਾ ਜਾਂ ਆਰ ਐਸ ਐਸ ਦੇ ਬੁਰੇ ਇਰਾਦਿਆਂ ਦਾ ਸੰਸਾ ਕਰ ਰਹੇ ਹਨ। ਭਾਜਪਾ ਜਾਂ ਆਰ ਐਸ ਐਸ ਵਲੋਂ ਕਿਓਂਕਿ ਭਾਰਤ ਨੂੰ ਹਿੰਦੂ ਦੇਸ਼ ਘੋਸ਼ਤ ਕੀਤਾ ਜਾ ਰਿਹਾ ਹੈ ਇਸ ਕਾਰਨ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਭਾਰਤ ਦੇ ਗ੍ਰਹਿ ਸਕੱਤਰ ਵਲੋਂ ਹਿੰਦੀ ਨੂੰ 

ਭਾਰਤੀ ਭਾਸ਼ਾਵਾਂ ਲਈ ਘਾਤਕ ਬਣ ਰਹੀ ਹੈ ਹਿੰਦੀ

ਡਾ. ਚਰਨਜੀਤ ਸਿੰਘ ਗੁਮਟਾਲਾ , 0019375739812 , gumtalacs@gmail.com

ਭਾਰਤੀ ਜਨਤਾ ਪਾਰਟੀ ਵੱਲੋਂ ਆਰ. ਐਸ. ਐਸ. ਦੇ ਏਜੰਡੇ ‘ਤੇ ਚਲਦੇ ਹੋਏ ਪਹਿਲਾਂ ਧਾਰਾ 370 ਖ਼ਤਮ ਕੀਤੀ ਗਈ ਤੇ ਹੁਣ ਹਿੰਦੀ ਨੂੰ ਪੂਰੇ ਭਾਰਤ ਵਿੱਚ ਲਾਗੂ ਕਰਨ ਦੀ ਤਿਆਰੀ ਕੀਤੀ ਗਈ ਹੈੈ।ਹਿੰਦੀ ਦਿਵਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ  ਦਾ ਕਹਿਣਾ ਸੀ ਕਿ ਹਿੰਦੀ ਭਾਰਤ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਤੇ ਇਹ ਇੱਕੋ ਇੱਕ ਐਸੀ ਭਾਸ਼ਾ ਹੈ ਜੋ ਪੂਰੇ ਦੇਸ਼ ਨੂੰ ਜੋੜ ਕੇ ਰੱਖ ਸਕਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੂੰ ਇੱਕ ਐਸੀ ਭਾਸ਼ਾ ਦੀ ਲੋੜ ਹੈ ਜੋ ਕਿ ਵਿਸ਼ਵ ਭਰ ਵਿੱਚ ਉਸ ਦੀ ਪਹਿਚਾਣ ਬਣਾਏ। ਉਨ੍ਹਾਂ ਨੇ ਲੋਕਾਂ ਨੂੰ ਹਿੰਦੀ ਦੀ ਵਰਤੋਂ ਵੱਧ ਤੋਂ ਵੱਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਸਾਲ ਹਿੰਦੀ ਦਿਵਸ ਸਮੇਂ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਹਿੰਦੀ ਦਿਵਸ ਸਮਾਗਮ ਕਰਵਾਣੇੇ ਜਾਣਗੇ ਤੇ 2024 ਦੀਆਂ ਅਗਲੀਆਂ ਆਮ ਚੋਣਾਂ ਤੀਕ ਹਿੰਦੀ ਵਿਰਾਸਤੀ ਦਰਜਾ ਪ੍ਰਾਪਤ ਕਰ ਲਵੇਗੀ।

ਲੋਪ ਹੋਏ ਪੁਰਾਤਨ ਭਾਂਡੇ

ਲੇਖ਼ਕ  : ਬਹਾਦਰ ਸਿੰਘ ਗੋਸਲ ,   ਸੋਰਸ - ਇੰਟਰਨੇਟ
ਜੇ ਅਸੀਂ ਪੁਰਾਣੀਆਂ ਰਸੋਈਆਂ ਨੂੰ ਯਾਦ ਕਰੀਏ ਤਾਂ ਉਨ੍ਹਾਂ ਵਿਚ ਬਹੁਤ ਸਾਰੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ। ਇਨ੍ਹਾਂ ਭਾਂਡਿਆਂ ਵਿਚ ਪਰਾਤ, ਕੌਲੀਆਂ, ਬਾਟੀਆਂ, ਥਾਲ, ਗਲਾਸ ਅਤੇ ਗੰਗਾਸਾਗਰ (ਜੱਗ) ਹੁੰਦੇ ਸਨ। ਇਨ੍ਹਾਂ ਬਰਤਨਾਂ ਵਿਚ ਪਰਾਤ ਅਤੇ ਗੰਗਾਸਾਗਰ ਦੋ ਵਿਸ਼ੇਸ਼ ਭਾਂਡੇ ਹੁੰਦੇ ਸਨ ਜੋ ਸਾਡੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਸਨ। ਇਹ ਦੋਵੇਂ ਭਾਂਡੇ ਆਮ ਤੌਰ ’ਤੇ ਪਿੱਤਲ ਦੇ ਹੀ ਬਣੇ ਹੁੰਦੇ ਸਨ। ਇਹ ਰੋਜ਼ਮਰ੍ਹਾ ਦੀਆਂ ਪਰਿਵਾਰਕ ਲੋੜਾਂ ਦੇ ਨਾਲ-ਨਾਲ ਵਿਆਹਾਂ ਵਿਚ ਵੀ ਪ੍ਰਧਾਨ ਹੁੰਦੇ ਸਨ।

ਨਜ਼ਰੀਆ ਬਦਲੋ, ਜ਼ਿੰਦਗੀ ਬਦਲੇਗੀ

ਲੇਖ਼ਕ  :   ਇਕਵਾਕ ਸਿੰਘ ਪੱਟੀ ,  ਸੋਰਸ - ਇੰਟਰਨੇਟ
ਕਿਹਾ ਜਾਂਦਾ ਹੈ ਕਿ ਵਿਅਕਤੀ ਜੋ ਸੋਚਦਾ ਹੈ ਜਾਂ ਜਿਸ ਬਾਰੇ ਸੋਚਦਾ ਹੈ, ਉਹੀ ਹੁੰਦਾ ਹੈ। ਜੀਵਨ ਵਿਚ ਬਹੁਤ ਕੁਝ ਜੋ ਵਾਪਰ ਰਿਹਾ ਹੈ, ਉਸ ਵਿਚ ਸਾਡੀ ਸੋਚ ਸਮਝ ਦਾ ਵੀ ਕਾਫ਼ੀ ਪ੍ਰਭਾਵ ਹੁੰਦਾ ਹੈ। ਜੋ ਵਿਅਕਤੀ ਜ਼ਿੰਦਗੀ ਪ੍ਰਤੀ ਹਾਂ ਪੱਖੀ ਨਜ਼ਰੀਏ ਤੋਂ ਸੋਚਦਾ ਹੈ, ਉਹ ਖ਼ੁਸ਼ ਰਹਿੰਦਾ ਹੈ, ਸਹਿਜ ਵਿਚ ਰਹਿ ਜਾਂਦਾ ਹੈ ਜਦੋਂਕਿ ਨਾਂਹ ਪੱਖੀ ਸੋਚਣ ਵਾਲਾ ਵਿਅਕਤੀ ਹਮੇਸ਼ਾਂ ਨਿਰਾਸ਼ ਰਹਿੰਦਾ ਹੈ ਅਤੇ ਤਣਾਅ ਉਸਦੀ ਸਿਹਤ ਅਤੇ ਖ਼ੁਸ਼ੀਆਂ ਨੂੰ ਨਿਗਲ ਜਾਂਦਾ ਹੈ।
ਮੁਸ਼ਕਿਲ ਭਰੇ ਸਮੇਂ ਵਿਚ ਵੀ ਚੰਗਾ ਸੋਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087472426
Copyright © 2019, Panjabi Times. All rights reserved. Website Designed by Mozart Infotech