ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਲਾਈਫ ਸਟਾਇਲ

ਲਫ਼ਜ਼ਾਂ ਦੀ ਤਾਕਤ

October 06, 2019 03:02 PM

ਅੱਜ ਜਦੋਂ ਦੀ ਬੇਬੇ ਸਰਕਾਰੀ ਹਸਪਤਾਲ ਵਿਚ ਆਪਣੀਆਂ ਰਿਪੋਰਟਾਂ ਦਿਖਾ ਕੇ ਆਈ ਸੀ, ਉਦੋਂ ਦੀ ਹੀ ਮੰਜੇ ’ਤੇ ਪਈ ਸੀ। ਦਰਅਸਲ, ਬੇਬੇ ਨੇ ਸੋਚਿਆ ਕਿ ਜੇ ਕਿਸੇ ਪ੍ਰਾਈਵੇਟ ਡਾਕਟਰ ਕੋਲ ਗਈ ਤਾਂ ਉਸ ਨੇ ਰਿਪੋਰਟਾਂ ਦੇਖਣ ਦਾ ਹੀ ਢਾਈ ਤਿੰਨ ਸੌ ਰੁਪਈਆ ਲੈ ਲੈਣਾ। ਇਸ ਕਰਕੇ ਉਹ ਸਰਕਾਰੀ ਹਸਪਤਾਲ ਵਿਚ ਚਲੀ ਗਈ।
ਪਤਾ ਨਹੀਂ ਇਹੋ ਜਿਹਾ ਕੀ ਹੋਇਆ ਕਿ ਬੇਬੇ ਦਾ ਚਿਹਰਾ ਬੇਜਾਨ ਲੱਗ ਰਿਹਾ ਸੀ।
‘‘ਅੱਜ ਤੁਸੀਂ ਬੀਜੀ ਕੋਲ ਜ਼ਰੂਰ ਬੈਠਿਓ ਘੰਟਾ ਕੁ।’’ ਮੇਰੀ ਪਤਨੀ ਕਮਲ ਨੇ ਕਿਹਾ।
‘‘ਕਿਉਂ… ਕੀ ਹੋ ਗਿਆ?’’ ਮੈਂ ਪੁੱਛਿਆ।
‘‘ਮੈਨੂੰ ਲੱਗਦੈ ਉਨ੍ਹਾਂ ਦੇ ਅੰਦਰ ਕੋਈ ਗੱਲ ਹੈ ਜਿਸ ਕਰਕੇ ਉਹ ਉਦਾਸ ਨੇ।’’
‘‘ਤੂੰ ਨੀਂ ਪੁੱਛ ਸਕਦੀ… ਤੇਰੀ ਵੀ ਜ਼ਿੰਮੇਵਾਰੀ ਬਣਦੀ ਐ ਕੋਈ।’’ ਮੈਂ ਕਮਲ ਨੂੰ ਖਿਝ ਕੇ ਪਿਆ।
‘‘ਮੇਰੀ ਗੱਲ ਕੁਝ ਹੋਰ ਐ। … ਹੋ ਸਕਦੈ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ, ਉਹ ਮੇਰੀ ਸ਼ਿਕਾਇਤ ਮੇਰੇ ਕੋਲ ਥੋੜ੍ਹਾ ਲਾਉਣਗੇ।’’ ਕਹਿ ਕੇ ਮੁਸਕਰਾ ਪਈ।
‘‘ਚੱਲ ਠੀਕ ਐ, ਪਹਿਲਾਂ ਦਸ ਪੰਦਰਾਂ ਮਿੰਟ ਸੈਰ ਕਰਕੇ ਆਉਨੇ ਆਂ ਫਿਰ ਨ੍ਹੇਰਾ ਹੋ ਜੂ।’’
‘‘ਸੈਰ ਨੂੰ ਰਹਿਣ ਦਿੰਨੇ ਆਂ।’’
‘‘ਤੂੰ ਆ ਜਾ ਚੁੱਪ ਕਰਕੇ, ਸਾਰਾ ਦਿਨ ਬਹਿ ਕੇ ਲੱਤਾਂ ਜੁੜ ਜਾਂਦੀਆਂ ਨੇ।’’ ਮੈਂ ਕਿਹਾ।
‘‘ਬੀਜੀ, ਅਸੀਂ ਦਸ ਕੁ ਮਿੰਟ ਘੁੰਮ ਕੇ ਆਉਨੇ ਆਂ।’’ ਕਮਲ ਨੇ ਬੇਬੇ ਦੇ ਕਮਰੇ ਅੱਗੇ ਖਲੋ ਕੇ ਕਿਹਾ।


ਮੇਰੀ ਤੇ ਕਮਲ ਦੀ ਕੋਸ਼ਿਸ਼ ਹੁੰਦੀ ਸੀ ਕਿ ਸ਼ਾਮ ਨੂੰ ਪੰਦਰਾਂ ਵੀਹ ਮਿੰਟ ਦੀ ਸੈਰ ਜ਼ਰੂਰ ਕਰੀਏ। ਉਹ ਵੀ ਸੈਰ ’ਤੇ ਜਾਣ ਤੋਂ ਪਹਿਲਾਂ ਸਬਜ਼ੀ ਬਣਾ ਕੇ ਅਤੇ ਆਟਾ ਗੁੰਨ੍ਹ ਕੇ ਰੱਖ ਦਿੰਦੀ ਤਾਂ ਕਿ ਬੇਬੇ ਦੀ ਰੋਟੀ ਨੂੰ ਕੁਵੇਲਾ ਨਾ ਹੋ ਜਾਵੇ। ਬੇਬੇ ਨੂੰ ਥਾਇਰਾਇਡ ਦੀ ਸਮੱਸਿਆ ਸੀ। ਚਾਰ ਕੁ ਮਹੀਨੇ ਬਾਅਦ ਟੀ.ਐੱਸ.ਐੱਚ ਟੈਸਟ ਕਰਵਾਉਂਦੇ, ਘਟੇ ਵਧੇ ਦੇ ਹਿਸਾਬ ਨਾਲ ਗੋਲੀ ਡਾਕਟਰ ਨੂੰ ਰਿਪੋਰਟ ਦਿਖਾ ਕੇ ਲਵਾ ਲੈਂਦੇ।
‘‘ਜੇ ਬੀਜੀ ਗੁੱਸੇ ਹੋ ਗਏ ਫੇਰ ਉਨ੍ਹਾਂ ਨੂੰ ਮਨਾਉਣਾ ਔਖਾ ਹੋ ਜੂ, ਮਿੰਨਤਾਂ ਕਰਨ ’ਤੇ ਵੀ ਨਾ ਉਨ੍ਹਾਂ ਨੇ ਰੋਟੀ ਖਾਣੀ ਐ ਤੇ ਨਾ ਆਪਣੇ ਤੋਂ ਖਾਧੀ ਜਾਣੀ ਐ।’’ ਕਮਲ ਨੇ ਚਿੰਤਾ ਪ੍ਰਗਟਾਈ। ਅਸੀਂ ਪੰਜ-ਸੱਤ ਮਿੰਟ ਵਿਚ ਹੀ ਵਾਪਸ ਆ ਗਏ।
‘‘ਹੁਣ ਬੁੜ੍ਹਿਆਂ ਨੂੰ ਕੌਣ ਸਿਆਣਦੈ… ਰੱਬਾ ਚੁੱਕ ਲੈ ਏਦੂੰ ਤਾਂ…।’’ ਬੇਬੇ ਸਾਨੂੰ ਸੁਣਾ ਕੇ ਉੱਚੀ ਉੱਚੀ ਬੋਲ ਰਹੀ ਸੀ ਤੇ ਫਿਰ ਰੋਣ ਲੱਗ ਪਈ।
‘‘ਜਿਹੜੀ ਗੱਲ ਤੋਂ ਮੈਂ ਡਰਦੀ ਸੀ ਉਹੀ ਹੋ ਗੀ, ਹੁਣ ਸੰਭਾਲੋ ਜਾ ਕੇ।’’ ਕਮਲ ਧੀਮੀ ਆਵਾਜ਼ ਵਿਚ ਬੋਲੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ। ਕਮਲ ਨੇ ਮੇਰੇ ਵੱਲ ਅੱਖਾਂ ਕੱਢੀਆਂ ਤੇ ਸ਼ਾਇਦ ਬੁੱਲ੍ਹਾਂ ਅੰਦਰ ਦੰਦ ਵੀ ਕਰੀਚੇ। ਇਹੋ ਜਿਹੇ ਮੌਕੇ ਮੈਂ ਟਾਲ਼ਾ ਵੱਟਣ ਦੀ ਕੋਸ਼ਿਸ਼ ਹੀ ਕਰਦਾ ਸੀ। ਇਹ ਸ਼ਾਇਦ ਮੇਰੇ ਵਿਚ ਸਭ ਤੋਂ ਵੱਡੀ ਕਮਜ਼ੋਰੀ ਹੈ। ਉਹ ਬੇਬੇ ਕੋਲ ਚਲੀ ਗਈ ਤੇ ਮਗਰ ਹੀ ਮੈਂ ਚਲਿਆ ਗਿਆ।
‘‘ਬੀਜੀ ਕੀ ਹੋ ਗਿਆ?’’ ਕਮਲ ਨੇ ਪੁੱਛਿਆ।
 

‘‘ਐਂ ਕਰਦੀ ਐ ਜਿਮੇਂ ਕੁਝ ਪਤਾ ਈ ਨਾ ਹੋਵੇ। ਆਉਣ ਸਾਰ ਮੈਂ ਤੈਨੂੰ ਰਪੋਟਾਂ ਦਿਖਾਈਆਂ ਮੈਨੂੰ ਕਹਿੰਦੀ ਰਪੋਟ ਤਾਂ ਪਹਿਲਾਂ ਨਾਲੋਂ ਠੀਕ ਐ… ਡਾਕਟਰ ਰਪੋਟ ਦੇਖਣ ਸਾਰ ਮੈਨੂੰ ਕਹਿੰਦਾ ‘ਮਾਈ ਬਿਮਾਰੀ ਬੜੀ ਵਧਾ ਰੱਖੀ ਐ।’ … ਮੈਨੂੰ ਤਾਂ ਕਿਸੇ ਚੱਜ ਦੇ ਡਾਕਟਰ ਤੋਂ ਦਵਾਈ ਦਿਵਾ ਦੋ।’’ ਬੇਬੇ ਰੋਣੀ ਆਵਾਜ਼ ਵਿਚ ਕਹਿ ਰਹੀ ਸੀ। ਕਮਲ ਨੇ ਚਾਰ ਮਹੀਨੇ ਪਹਿਲਾਂ ਵਾਲੀ ਰਿਪੋਰਟ ਅਤੇ ਹੁਣ ਵਾਲੀ ਰਿਪੋਰਟ ਮੇਰੇ ਹੱਥ ਫੜਾ ਦਿੱਤੀਆਂ। ਪਹਿਲੀ ਰਿਪੋਰਟ ਤੋਂ ਹੁਣ ਵਾਲੀ ਵਿਚ ਬਿਮਾਰੀ ਘਟੀ ਹੋਈ ਸੀ। ‘‘ਰਿਪੋਰਟ ਤਾਂ ਠੀਕ ਐ।’’ ਮੈਂ ਕਿਹਾ। ਬੇਬੇ ਮੰਨਣ ਨੂੰ ਤਿਆਰ ਨਹੀਂ ਸੀ। ਮੈਂ ਬੇਬੇ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਬੇਬੇ ਵਾਰ ਵਾਰ ਡਾਕਟਰ ਦੀ ਗੱਲ ਨੂੰ ਦੁਹਰਾ ਰਹੀ ਸੀ। ਮੈਂ ਬੇਬੇ ਦੀ ਤਸੱਲੀ ਲਈ ਰਿਪੋਰਟ ਕਿਸੇ ਹੋਰ ਡਾਕਟਰ ਨੂੰ ਦਿਖਾਉਣ ਦੀ ਗੱਲ ਕਰਕੇ ਉੱਥੋਂ ਉੱਠ ਕੇ ਬਾਹਰ ਆ ਗਿਆ। ਕਮਲ ਨੇ ਰੋਟੀ ਵਾਲੀ ਥਾਲੀ ਮੇਰੇ ਹੱਥ ਵਿਚ ਲਿਆ ਫੜਾਈ। ਮੈਂ ਸਮਝ ਗਿਆ ਕਿ ਰੋਟੀ ਬੇਬੇ ਨੂੰ ਦੇਣੀ ਹੈ। ਮੈਂ ਥਾਲੀ ਲਈ ਬੇਬੇ ਕੋਲ ਖੜ੍ਹਾ ਸੀ, ਪਰ ਬੋਲਣ ਦੀ ਹਿੰਮਤ ਨਹੀਂ ਸੀ। ਸੋਚ ਰਿਹਾ ਸੀ ਜੇ ਕੁਝ ਬੋਲਿਆ ਬੇਬੇ ਨੇ ਰੋਣ ਲੱਗ ਪੈਣਾ ਹੈ।
‘‘ਮੈਨੂੰ ਭੁੱਖ ਨੀ, ਮੇਰੇ ਰੋਟੀ ਕਿੱਥੋਂ ਲੰਘੂ! ਐਨੀ ਤਾਂ ਬਿਮਾਰੀ ਵਧੀ ਪਈ ਐ।’’ ਕਹਿ ਕੇ ਬੇਬੇ ਫਿਰ ਰੋਣ ਲੱਗ ਪਈ।


‘‘ਜੇ ਤੁਸੀਂ ਨਹੀਂ ਖਾਓਗੇ ਤਾਂ ਅਸੀਂ ਵੀ ਨਹੀਂ ਖਾਂਦੇ।’’ ਕਮਲ ਨੇ ਰਸੋਈ ’ਚੋਂ ਆਵਾਜ਼ ਮਾਰ ਕੇ ਕਿਹਾ। ਮੇਰੇ ਵਾਰ ਵਾਰ ਕਹਿਣ ’ਤੇ ਵੀ ਬੇਬੇ ਨੇ ਰੋਟੀ ਨਾ ਫੜੀ। ਮੈਂ ਥਾਲੀ ਰਸੋਈ ਵਿਚ ਰੱਖ ਕੇ ਪੌੜੀਆਂ ਜਾ ਚੜ੍ਹਿਆ ਕਿਉਂਕਿ ਜਿੰਨਾ ਚਿਰ ਮੈਂ ਬੇਬੇ ਦੇ ਕੋਲ ਬੈਠਦਾ ਉਸ ਨੇ ਰੋਣੋਂ ਨਹੀਂ ਸੀ ਹਟਣਾ। ਜਦੋਂ ਵੀ ਬੇਬੇ ਰੋਣ ਲੱਗ ਜਾਂਦੀ ਤਾਂ ਮੈਨੂੰ ਡੋਬ ਜਿਹੇ ਪੈਣ ਲੱਗ ਜਾਂਦੇ, ਬਿਨਾਂ ਕਸੂਰੋਂ ਹੀ ਆਪਣੇ ਆਪ ਨੂੰ ਅਪਰਾਧੀ ਸਮਝਦਾ। ਬੇਬੇ ਦਾ ਪੂਰਾ ਧਿਆਨ ਰੱਖਦੇ, ਫੇਰ ਵੀ ਮਹੀਨੇ ਕੁ ਬਾਅਦ ਉਹ ਇਸ ਤਰ੍ਹਾਂ ਸੁਣਾਉਂਦੀ ਰਹਿੰਦੀ ਜਿਵੇਂ ਅਸੀਂ ਉਸ ਦਾ ਖਿਆਲ ਨਾ ਰੱਖਦੇ ਹੋਈਏ। ਮੈਨੂੰ ਰਹਿ ਰਹਿ ਕੇ ਡਾਕਟਰ ’ਤੇ ਗੁੱਸਾ ਆ ਰਿਹਾ ਸੀ। ਕਈ ਡਾਕਟਰ ਅਜਿਹੇ ਹੁੰਦੇ ਨੇ ਜੋ ਮਰੀਜ਼ ਨੂੰ ਗੱਲਾਂ ਗੱਲਾਂ ਨਾਲ ਹੀ ਅੱਧਾ ਠੀਕ ਕਰ ਦਿੰਦੇ ਨੇ। ਪਰ ਇਹ ਕਿਹੋ ਜਿਹਾ ਡਾਕਟਰ ਹੈ ਜਿਸ ਨੇ ਬੇਬੇ ਨੂੰ ਅੰਦਰੋਂ ਐਨਾ ਕਮਜ਼ੋਰ ਕਰ ਦਿੱਤਾ। ਮੈਨੂੰ ਬੇਬੇ ਦੀ ਬਹੁਤ ਚਿੰਤਾ ਹੋ ਰਹੀ ਸੀ। ਜਦੋਂ ਕਦੇ ਬੇਬੇ ਗੁੱਸੇ ਹੋ ਕੇ ਰੋਟੀ ਨਾ ਖਾਂਦੀ, ਅਸੀਂ ਵੀ ਭੁੱਖੇ ਹੀ ਸੌਂਦੇ। ਪਰ ਇਕ ਗੱਲ ਸੀ ਬੇਬੇ ਨੂੰ ਦੁੱਧ ਪੀਤੇ ਬਿਨਾਂ ਨੀਂਦ ਨਹੀਂ ਸੀ ਆਉਂਦੀ। ਉਹ ਕੁਝ ਸਮਾਂ ਪਾਸੇ ਪਰਤਦੇ ਫਿਰ ਉੱਠ ਕੇ ਆਪ ਹੀ ਦੁੱਧ ਗਰਮ ਕਰਕੇ ਲੈ ਲੈਂਦੇ, ਪਰ ਅੱਜ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਸੀ। ਜੇ ਬੇਬੇ ਨੇ ਰੋਟੀ ਨਾ ਖਾਧੀ ਸਾਥੋਂ ਵੀ ਕਿੱਥੇ ਖਾ ਹੋਣੀ ਸੀ ਜਾਂ ਕਹਿ ਲਓ ਕਿ ਕਮਲ ਨੇ ਖਾਣ ਨਹੀਂ ਦੇਣੀ ਕਿਉਂਕਿ ਉਹ ਆਖਦੀ ਹੁੰਦੀ ਹੈ, ‘‘ਭੁੱਖੀਆਂ ਆਂਦਰਾਂ ਸਰਾਪ ਦਿੰਦੀਆਂ ਨੇ ਅਤੇ ਮਾਂ ਭੁੱਖੀ ਸੌਂਵੇ ਤੇ ਆਪਾਂ ਰੱਜ ਪੁੱਜ ਕੇ ਇਹ ਗ਼ਲਤ ਹੈ। ਵੈਸੇ ਵੀ ਬੇਬੇ ਨੂੰ ਰੋਟੀ ਖਵਾਉਣ ਦਾ ਇਹੀ ਇਕ ਤਰੀਕਾ ਹੈ ਕਿ ਤੁਸੀਂ ਰੋਟੀ ਨਾ ਖਾਓ।’’ ਮੈਂ ਆਖਦਾ, ‘‘ਮੈਥੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ। ਮੈਨੂੰ ਖਾ ਲੈਣ ਦਿਆ ਕਰ। ਤੂੰ ਰਹਿ ਲਿਆ ਕਰ ਬੇਬੇ ਨਾਲ ਭੁੱਖੀ।’’
‘‘ਮੇਰੀ ਗੱਲ ਕੁਝ ਹੋਰ ਐ। ਇਸ ਨਾਲ ਬੀਜੀ ਨੂੰ ਕੋਈ ਬਹੁਤਾ ਫ਼ਰਕ ਨਹੀਂ ਪੈਣਾ।’’ ਉਹ ਆਖਦੀ।
ਮੈਂ ਅੱਧਾ ਘੰਟਾ ਛੱਤ ’ਤੇ ਟਹਿਲਦਾ ਰਿਹਾ। ਸੋਚਿਆ ਇਕ ਵਾਰੀ ਫਿਰ ਬੇਬੇ ਦੀ ਮਿੰਨਤ ਕਰਕੇ ਮਨਾਉਣ ਦੀ ਕੋਸ਼ਿਸ਼ ਕਰਾਂ। ਮੈਂ ਅਜੇ ਪੌੜੀਆਂ ਉਤਰਨ ਹੀ ਲੱਗਾ ਸੀ ਕਿ ਕਮਲ ਦੀ ਆਵਾਜ਼ ਮੇਰੇ ਕੰਨੀਂ ਪਈ, ‘‘ਜੇ ਤੁਸੀਂ ਰੋਟੀ ਨਹੀਂ ਖਾਣੀ ਬੇਸ਼ੱਕ ਨਾ ਖਾਓ…।’’ ਮੈਨੂੰ ਕਮਲ ’ਤੇ ਗੁੱਸਾ ਆਇਆ। ਇਹ ਉਹਦਾ ਕਿਹੜਾ ਰੂਪ ਸੀ ਜੋ ਮੈਂ ਕਦੇ ਨਹੀਂ ਸੀ ਦੇਖਿਆ।
‘‘ਪਰ ਇਕ ਗੱਲ ਐ ਡਾਕਟਰ ਨੇ ਥੋਨੂੰ ਕਿਹੈ, ਬਈ ਥੋਡੀ ਬਿਮਾਰੀ ਵਧੀ ਹੋਈ ਐ, ਜੇ ਤੁਸੀਂ ਹੁਣ ਕੁਝ ਨਾ ਖਾਧਾ ਰਾਤੋ ਰਾਤ ਬਿਮਾਰੀ ਹੋਰ ਵਧ ਜੂ। ਫਿਰ ਕਿਤੋਂ ਵੀ ਇਲਾਜ ਨਹੀਂ ਹੋ ਸਕਣਾ। ਥੋਨੂੰ ਹਸਪਤਾਲ ਦਾਖਲ ਹੋਣਾ ਪਊ। ਮੈਂ ਥੋਡੇ ਕੋਲ ਬੈਠੀ ਰਹੂੰ। ਫੇਰ ਥੋਡਾ ਪੁੱਤ ਭੁੱਖਣ ਭਾਣਾ ਡਿਊਟੀ ’ਤੇ ਜਾਇਆ ਕਰੂ।’’ ਬੇਬੇ ਚੁੱਪ ਕਰ ਕੇ ਸੁਣ ਰਹੀ ਸੀ, ਪਰ ਬੋਲੀ ਕੁਝ ਵੀ ਨਾ। ਮੈਂ ਉੱਪਰਲੀ ਪੌੜੀ ’ਤੇ ਹੀ ਬੈਠ ਗਿਆ।
‘‘ਬੀਜੀ ਜਿਹੜੀਆਂ ਰੋਟੀਆਂ ਬਣਾਈਆਂ ਨੇ ਬਾਹਰ ਕੁੱਤਿਆਂ ਨੂੰ ਸੁੱਟ ਆਵਾਂ? ਸਾਨੂੰ ਵੀ ਭੁੱਖ ਨੀਂ।’’ ਕਮਲ ਨੇ ਕਿਹਾ।
‘‘ਇਕ ਡੰਗ ਰੋਟੀ ਨਾ ਖਾਣ ਨਾਲ ਬਿਮਾਰੀ ਕਿਵੇਂ ਵਧ ਜੂ?’’ ਬੇਬੇ ਸ਼ਾਇਦ ਆਪਣੀ ਬਿਮਾਰੀ ਬਾਰੇ ਸੋਚ ਰਹੀ ਸੀ।
‘‘ਜਿਹੜਾ ਆਪਾਂ ਖਾਣਾ ਖਾਨੇ ਆਂ ਇਹਦੇ ਨਾਲ ਹੀ ਆਪਣਾ ਖ਼ੂਨ ਬਣਦੈ, ਆਪਾਂ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਐ। ਜੇ ਕੁਝ ਨਾ ਖਾਧਾ ਤਾਂ ਬਿਮਾਰੀ ਨਾਲ ਲੜਨ ਦੀ ਤਾਕਤ ਘਟ ਜਾਣੀ ਐ। ਫੇਰ ਬਿਮਾਰੀ ਨੇ ਤਾਂ ਵਧਣਾ ਈ ਐ। ਕੋਈ ਜ਼ਰੂਰੀ ਨੀਂ ਬਈ ਰੋਟੀ ਈ ਖਾਣੀ ਐ, ਖਿਚੜੀ, ਦਲੀਆ ਜੋ ਵੀ ਖਾਣੈ ਬਣਾ ਦਿੰਨੀ ਆਂ, ਪਰ ਭੁੱਖੇ ਨਹੀਂ ਸੌਣਾ…।’’ ਬੇਬੇ ਚੁੱਪ-ਚਾਪ ਸੁਣ ਰਹੀ ਸੀ। ‘‘ਚਲੋ ਥੋਡੀ ਮਰਜ਼ੀ ਐ…।’’ ਇਹ ਕਹਿ ਕੇ ਕਮਲ ਬਾਹਰ ਨੂੰ ਚਲੀ ਗਈ। ਉਸ ਨੂੰ ਮਹਿਸੂਸ ਹੋਇਆ ਕਿ ਬੇਬੇ ’ਤੇ ਉਸ ਦੀਆਂ ਗੱਲਾਂ ਦਾ ਅਸਰ ਜ਼ਰੂਰ ਹੋਇਆ। ਮੈਂ ਸੋਚ ਰਿਹਾ ਸੀ ਕਿ ਬੇਬੇ ਨੂੰ ਏਨਾ ਕੁਝ ਕਹਿਣ ਨਾਲ ਕੋਈ ਫ਼ਰਕ ਨਹੀਂ ਪਿਆ। ਮੇਰੇ ਵਿਚ ਉੱਠ ਕੇ ਹੇਠਾਂ ਜਾਣ ਦੀ ਹਿੰਮਤ ਨਹੀਂ ਸੀ। ਉੱਥੇ ਹੀ ਬੈਠਾ ਸੋਚ ਰਿਹਾ ਸੀ ਕਿ ਕੀ ਕੀਤਾ ਜਾਵੇ ਅਤੇ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰ ਰਿਹਾ ਸੀ। ਸੋਚ ਰਿਹਾ ਸੀ ਇਹ ਰਾਤ ਫਟਾਫਟ ਲੰਘ ਜਾਵੇ। ਸਵੇਰੇ ਬੇਬੇ ਦੀ ਤਸੱਲੀ ਲਈ ਕਿਸੇ ਹੋਰ ਡਾਕਟਰ ਕੋਲ ਚਲੇ ਜਾਵਾਂਗੇ। ਥੋੜ੍ਹੀ ਦੇਰ ਬਾਅਦ ਰਸੋਈ ਵਿਚੋਂ ਭਾਂਡੇ ਖੜਕਣ ਦੀ ਆਵਾਜ਼ ਆਉਣ ਲੱਗੀ। ਜਦ ਦੇਖਿਆ ਤਾਂ ਬੇਬੇ ਥਾਲੀ ਵਿਚ ਆਪਣੇ ਲਈ ਖਾਣਾ ਖ਼ੁਦ ਲੈ ਰਹੀ ਸੀ। ਕਮਲ ਬੇਬੇ ਨੂੰ ਖਾਣਾ ਲੈਂਦਿਆਂ ਦੇਖ ਕੇ ਬਾਹਰ ਹੀ ਰੁਕ ਗਈ। ਉਸ ਦੇ ਚਿਹਰੇ ’ਤੇ ਖ਼ੁਸ਼ੀ ਝਲਕ ਰਹੀ ਸੀ। ਮੈਂ ਵੀ ਖ਼ੁਸ਼ ਸੀ ਕਿ ਕਿਸੇ ਵੀ ਤਰ੍ਹਾਂ ਕਮਲ ਨੇ ਬੇਬੇ ਨੂੰ ਖਾਣਾ ਖਾਣ ਲਈ ਮਜਬੂਰ ਕਰ ਦਿੱਤਾ ਸੀ। ਦਸ ਕੁ ਮਿੰਟ ਨਾ ਤਾਂ ਕਮਲ ਅੰਦਰ ਆਈ, ਨਾ ਹੀ ਮੈਂ ਹੇਠਾਂ ਆਇਆ। ਬੇਬੇ ਨੇ ਰੋਟੀ ਖਾ ਕੇ ਆਪਣੀ ਥਾਲੀ ਵੀ ਧੋ ਕੇ ਰੱਖ ਦਿੱਤੀ। ਉਹ ਆਪਣੇ ਬਿਸਤਰੇ ’ਤੇ ਜਾ ਪਈ। ਕਮਲ ਵੀ ਬਾਹਰੋਂ ਆ ਗਈ, ਉਹ ਮੁਸਕਰਾ ਰਹੀ ਸੀ।
‘‘ਤੂੰ ਕਿਵੇਂ ਬੇਬੇ ਨੂੰ ਡਰਾ ਰਹੀ ਸੀ ਕਿ ਬਿਮਾਰੀ ਵਧ ਜੂ।’’ ਉਸ ਨੇ ਮੁਸਕਰਾਉਂਦਿਆਂ ਹੀ ਆਪਣੇ ਕੰਨ ਫੜ ਲਏ ਅਤੇ ਕਿਹਾ, ‘‘ਮਿੰਨਤਾਂ ਤਾਂ ਤੁਸੀਂ ਕਰ ਹੀ ਲਈਆਂ ਸੀ ਤੇ ਮੇਰੀਆਂ ਕੀਤੀਆਂ ਵੀ ਬੇਕਾਰ ਹੀ ਜਾਣੀਆਂ ਸਨ।’’
‘‘ਮੈਂ ਰੋਟੀ ਖਾ ਲੀ ਜਿੰਨੀ ਕੁ ਮੈਨੂੰ ਲੋੜ ਤੀ।’’ ਬੇਬੇ ਨੇ ਆਪਣੇ ਕਮਰੇ ’ਚੋਂ ਹੀ ਆਵਾਜ਼ ਮਾਰ ਕੇ ਕਿਹਾ।
‘‘ਮੰਨ ਗਏ ਤੇਰੇ ਲਫ਼ਜ਼ਾਂ ਦੀ ਤਾਕਤ ਨੂੰ…।’’
‘‘ਕਿਉਂ ਡਾਕਟਰ ਦੇ ਲਫ਼ਜ਼ਾਂ ਵਿਚ ਘੱਟ ਤਾਕਤ ਸੀ … ਸਾਡੀ ਮਾਂ ਨੂੰ ਅਧਮਰੀ ਈ ਕਰ ਛੱਡਿਆ ਸੀ।’’ ਉਸ ਨੇ ਮੁਸਕਰਾਉਂਦਿਆਂ ਕਿਹਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਸੱਚੀ ਮੁਹੱਬਤ ਦੀ ਬੁਨਿਆਦ

ਲੇਖ਼ਕ : ਨਿਕਿਤਾ ਆਜ਼ਾਦ

ਸੋਰਸ : ਇੰਟਰਨੇਟ

“ਮੇਰੇ ਤੋ ਗਿਰਧਰ ਗੋਪਾਲ ਦੂਸਰੋ ਨਾ ਕੋਈ
ਜਾਕੇ ਸਿਰ ਮੋਰ ਮੁਕਟ ਮੇਰੋ ਪਤੀ ਸੋਈ…”
ਇਨ੍ਹਾਂ ਸਤਰਾਂ ਵਿਚ ਮੀਰਾਬਾਈ ਜਿਸ ਨੂੰ ਭਗਵਾਨ ਕ੍ਰਿਸ਼ਨ ਦੀ ਦੀਵਾਨੀ ਵੀ ਕਿਹਾ ਜਾਂਦਾ ਹੈ, ਕਹਿੰਦੀ ਹੈ ਕਿ ਮੇਰਾ ਗਿਰਧਰ ਗੋਪਾਲ – ਕ੍ਰਿਸ਼ਨ ਤੋਂ ਇਲਾਵਾ ਇਸ ਦੁਨੀਆ ਵਿਚ ਕੋਈ ਨਹੀਂ ਹੈ। ਭਾਰਤੀ ਉਪ-ਮਹਾਂਦੀਪ ਵਿਚ ਪਿਆਰ, ਮੁਹੱਬਤ, ਇਸ਼ਕ ਅਤੇ ਭਗਤੀ ਤੇ ਰੱਬ ਦੀ ਦੀਵਾਨਗੀ ਦੇ ਗੂੜ੍ਹੇ ਰਿਸ਼ਤੇ ਨੂੰ ਮੀਰਾ ਬਾਖ਼ੂਬੀ ਨਿਭਾਉਂਦੀ ਹੈ। ਇੱਥੇ ਸਾਈਂ ਅਤੇ ਸੱਜਣ ਵਿਚ ਕੁਝ ਖ਼ਾਸ ਅੰਤਰ ਨਹੀਂ ਹੈ। ਜੇ ਸਾਈਂ ਨੂੰ ਪਾਉਣ ਲਈ ਜੰਗਲਾਂ ਪਹਾੜਾਂ ਵਿਚ ਭਟਕਿਆ ਜਾ ਸਕਦਾ ਹੈ ਤਾਂ ਸੱਜਣ ਦੀ ਇਕ ਝਲਕ ਲਈ 12 ਸਾਲ ਮੱਝਾਂ ਵੀ ਚਰਾਈਆਂ ਜਾ ਸਕਦੀਆਂ ਹਨ। ਜਾਤ, ਜਮਾਤ ਤੇ ਪਿੱਤਰ ਸੱਤਾ ਦੇ ਹਨੇਰੇ ਵਿਚ ਦੱਬੀ ਮੁਹੱਬਤ ਨੇ ਰੱਬ ਦਾ ਰਸਤਾ ਚੁਣਿਆ ਸੀ ਅਤੇ ਇਹ ਵਿਰਾਸਤ ਅੱਜ ਵੀ ਸਾਡੇ ਨਾਲ ਹੈ। ਅੱਜ ਮੁਹੱਬਤ ਕਰਨਾ ਅਤੇ ਆਪਣੀ ਪਸੰਦ ਦੇ ਸਾਥੀ ਨਾਲ ਜੀਵਨ ਬਿਤਾਉਣਾ ਸਮਾਜ ਕੁਝ ਹੱਦ ਤਕ ਸਵੀਕਾਰ ਕਰਨ ਲੱਗਿਆ ਹੈ, ਪਰ ਹਾਲੇ ਵੀ ਮੁਹੱਬਤ ਅਤੇ ਭਗਤੀ ਨੂੰ ਇਕਸਾਰ ਬਣਾਉਣ ਦੀ ਰੀਤ ਨਹੀਂ ਗਈ।

ਪੰਜਾਬੀਆਂ ਦੀ ਬੱਲੇ-ਬੱਲੇ

ਲੇਖ਼ਕ : ਆਤਮਜੀਤ

ਸੋਰਸ : ਇੰਟਰਨੇਟ

ਟੋਰਾਂਟੋ ਦਾ ਮੁੱਖਧਾਰਾਈ ਰੰਗਮੰਚ, ਖ਼ਾਸ ਕਰਕੇ ਮਿਊਜ਼ੀਕਲ ਨਾਟਕ ਅਤੇ ਓਪੇਰਾ ਬਹੁਤ ਵਿਕਸਿਤ ਅਤੇ ਕਈ ਵਾਰ ਅੱਖਾਂ ਚੁੰਧਿਆ ਦੇਣ ਵਾਲਾ ਹੈ। ਇਸ ਤਰ੍ਹਾਂ ਦਾ ਥੀਏਟਰ ਉੱਤਰ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਹੁੰਦਾ ਹੈ। ਪਰ ਮੈਨੂੰ ਐਸਾ ਰੰਗਮੰਚ ਸਿਰਫ਼ ਟੋਰਾਂਟੋ, ਸ਼ਿਕਾਗੋ ਅਤੇ ਨਿਊਯਾਰਕ ਵਿਚ ਹੀ ਦੇਖਣ ਦਾ ਮੌਕਾ ਮਿਲਿਆ। ਜਦੋਂ ਮੈਂ ਪਹਿਲੀ ਅਤੇ ਦੂਜੀ ਵਾਰ ਟੋਰਾਂਟੋ ਗਿਆ ਤਾਂ ਕੋਈ ਵੀ ਅਜਿਹਾ ਪੰਜਾਬੀ ਨਹੀਂ ਮਿਲਿਆ ਜਿਸ ਦੀ ਮੁੱਖਧਾਰਾਈ ਰੰਗਮੰਚ ਨੂੰ ਦੇਖਣ ਦੀ ਰੁਚੀ ਹੁੰਦੀ। ਉਂਜ ਵੀ ਨਵੇਂ ਪਰਵਾਸੀ ਨੂੰ ਮਨੋਰੰਜਨ ਨਹੀਂ ਸੁਝਦੇ।

ਬੁਰਾ ਸ਼ਗਨ ਨਹੀਂ ਹੈ ਛਿੱਕ ਮਾਰਨੀ

ਬੀਤੇ ਜਮਾਨੇ ਦੀਆਂ ਬਹੁਤੀਆਂ ਕਹਾਣੀਆਂ ਅੰਧਵਿਸ਼ਵਾਸ ਨਾਲ ਜੁੜੀਆਂ ਹੋਈਆਂ ਹਨ ।ਇਹ ਅੰਧਵਿਸ਼ਵਾਸ ਹਰ ਤਰਾਂ੍ਹ ਦੇ ਵਿਕਾਸ ਦਾ ਰੋੜਾ ਰਹੇ। ਇਸ ਲੜੀ ਦਾ ਇੱਕ ਮਣਕਾ ਛਿੱਕ ਮਾਰਨੀ, ਨਿੱਛ ਮਾਰਨੀ ਵੀ ਹੈ।ਜੇ ਤੁਰਨ ਲੱਗਿਆਂ, ਉੱਠਣ ਲੱਗਿਆਂ ਛਿੱਕ ਵਜ ਜਾਵੇ ਤਾਂ ਛਿੱਕ ਮਨਾਉਣ ਲਈ ਕੁਝ ਦੇਰ ਦੋਬਾਰਾ ਬੈਠਿਆਂ ਜਾਂਦਾ ਸੀ।ਉਸ ਸਮੇਂ ਇਹ ਪਤਾ ਹੀ ਨਹੀਂ ਸੀ ਕਿ ਛਿੱਕ ਮਾਰਨੀ ਸਰੀਰਕ ਕਿਰਿਆ ਹੈ।ਇਹ ਤਰਕੀਬ ਕਿਸੇ ਕੰਮਚੋਰ ਆਲਸੀ ਨੂੰ ਸੁੱਝੀ ਹੋਣੀ  ਹੈ।ਜਿਸ ਦਾ ਇਹ ਕਹਿ ਕਿ ਸਰ ਗਿਆ ਹੋਵੇਗਾ ਕਿ ਰੁਕ ਕੇ ਚਲਦੇ ਹਾਂ ਛਿੱਕ ਵੱਜੀ ਹੈ।

ਬੇਟੀ ਤੋਂ ਬਹੂ ਦਾ ਪ੍ਰਮਾਣ-ਘੁੰਡ

ਸਮੇਂ ਦੀ ਮੰਗ ਅਤੇ ਲੋੜ ਅਨੁਸਾਰ ਰੀਤੀ ਰਿਵਾਜ਼ ਬਣਦੇ ਗਏ ਅਤੇ ਸੱਭਿਅਤਾ ਦੇ ਵਿਕਾਸ ਨਾਲ ਅਲੋਪ ਵੀ ਹੁੰਦੇ ਗਏ।ਵੱਡਿਆਂ ਦਾ ਆਦਰ-ਸਤਿਕਾਰ ਕਰਨਾ ਸਾਡੀ ਸੱਭਿਅਤਾ ਦਾ ਮੁੱਖ ਗੁਣ ਹੈ।ਸ਼ਰਮ ਹਯਾ ਹਯਾਤੀ ਹੁੰਦੇ ਸਨ।ਇਹਨਾਂ ਵਿੱਚ ਕਦੇ ਵੀ ਤਿਲਕਣ ਨਹੀਂ ਆਉਂਦੀ ਸੀ।ਔਰਤ ਦਾ ਸ਼ਿੰਗਾਰ ਵੀ ਇਹ ਸੀ ਕਿ ਉਹ ਕਿਸੇ ਕੋਣੇ ਤੋਂ ਉੱਕੇ ਨਾਂ ਔਰਤ ਉੱਤੇ ਈਮਾਨ ਟਿਕਿਆ ਹੋਇਆ ਹੈ।ਇਸੇ ਪ੍ਰਸੰਗ ਵਿੱਚ ਸਮੇਂ ਦੀ ਲੋੜ ਵਿੱਚੋਂ ਬਹੂ ਨੂੰ ਘੁੰਡ ਕਢਾਉਣ ਦਾ ਰਿਵਾਜ਼ ਪੈਦਾ ਹੋਇਆ ਸੀ।

ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ

ਲੇਖਕ : ਰਣਦੀਪ ਮੱਦੋਕੇ

ਰੋਕੋਕੋ ਸ਼ੈਲੀ ਦੀ ਇਮਾਰਤਸਾਜ਼ੀ ਦਾ ਅੰਦਰੂਨੀ ਨਮੂਨਾ
ਬਰੋਕ ਕਲਾ ਕਾਲ ਤੋਂ ਬਾਅਦ 18ਵੀਂ ਸਦੀ ਦੇ ਸ਼ੁਰੂਆਤੀ ਦੌਰ ਦੀ ਕਲਾ ਨੂੰ ਰੋਕੋਕੋ ਕਲਾ (Rococo art) ਦੇ ਨਾਂ ਨਾਲ ਸੱਦਿਆ ਜਾਂਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਹੈ ਕਿ ਕਲਾ ਸਮਾਜਿਕ ਸਿਆਸੀ ਅਤੇ ਵਿੱਤੀ ਤਾਣੇ-ਬਾਣੇ ਵਿਚ ਵਾਪਰਦੀਆਂ ਤਬਦੀਲੀਆਂ ਨਾਲ ਆਪਣਾ ਰੂਪ ਅਤੇ ਤੱਤ ਬਦਲਦੀ ਹੈ ਜਾਂ ਕਹਿ ਲਵੋ ਆਲੇ ਦੁਆਲੇ ਦੇ ਹਾਲਾਤ ਦਾ ਪ੍ਰਤੀਬਿੰਬ ਹੀ ਕਲਾ ਦੇ ਸ਼ੀਸ਼ੇ ਵਿਚੋਂ ਦਿਖਦਾ ਹੈ। 18ਵੀਂ ਸਦੀ ਵਿਚ ਯੂਰੋਪੀ ਸਮਾਜ ਵਿਚ ਵਪਾਰੀ ਜਮਾਤ ਆਪਣੇ ਆਧੁਨਿਕ ਰੂਪ ਵਿਚ ਆ ਚੁੱਕੀ ਸੀ, ਜੋ ਹੁਣ ਮੰਡੀਆਂ ਦੀ ਭਾਲ ਵਿਚ ਹੋਰ ਮਹਾਂਦੀਪਾਂ ਵੱਲ ਨਿੱਠ ਕੇ ਤੁਰੀ ਸੀ। ਇਸ ਨਵੀਂ ਜਮਾਤ ਦੇ ਸੁਹਜ ਸੁਆਦ ਵੀ ਨਵੇਂ ਸਨ। ਰੋਕੋਕੋ ਕਲਾ ਵੀ ਕਿਸੇ ਹੱਦ ਤਕ ਇਸ ਨਵੀਂ ਜਮਾਤ ਦੇ ਅਯਾਸ਼ ਸੁਹਜ ਸਵਾਦਾਂ ਦੀ ਪੂਰਤੀ ਕਰਦੀ ਸੀ। ਇਸ ਕਲਾ ਦੇ ਅੰਦਰੂਨੀ ਨਮੂਨਿਆਂ ਨੂੰ ਇਕ ਕੁਲੀਨ ਆਦਰਸ਼ਵਾਦ ਨੇ ਪ੍ਰਭਾਵਿਤ ਕੀਤਾ ਜੋ ਵਿਸਥਾਰਤ ਸਜਾਵਟ ਅਤੇ ਗੁੰਝਲਦਾਰ ਸੂਖਮਤਾ ਦਾ ਕਾਇਲ ਸੀ। ਰਾਕੋਕੋ ਕਲਾ ਵਿਚ ਜਿਨ੍ਹਾਂ ਚਿੱਤਰਾਂ ਨੂੰ ਹਸਤਾਖਰ ਮੰਨਿਆ ਗਿਆ, ਉਹ ਇਸ ਕਲਾ ਦੇ ਆਦਰਸ਼ਾਂ ਅਤੇ ਮਨਮੋਹਣੀ ਜੀਵਨਸ਼ੈਲੀ ਅਤੇ ਮਨੋਰੰਜਨ ਦੇ ਜਸ਼ਨ ਵਿਚ ਬਣੇ ਸਨ। ਰੋਕੋਕੋ ਕਲਾ ਅੰਦੋਲਨ 1700 ਈਂ ਦੇ ਸ਼ੁਰੂਆਤੀ ਦੌਰ ਵਿਚ ਸ਼ੁਰੂ ਹੋਇਆ ਜੋ ਸ਼ਾਹੀ ਵਿਆਹ ਸ਼ਾਦੀਆਂ ਵਿਚ ਸਜਾਵਟੀ ਅਤੇ ਉੱਤਮ ਕਲਾਤਮਕ ਦਿਖਾਵੇ ਦਾ ਸਾਧਨ ਸੀ। ਇਸ ਕਲਾ ਵਿਚ ਇਸਦਾ ਨਵਾਂ ਦਰਸ਼ਨੀ ਸ਼ਬਦਕੋਸ਼ (visual lexicon) ਯੂਰੋਪੀ ਮਹਾਂਦੀਪ ਵਿਚ ਰਚਿਆ ਗਿਆ ਸੀ।

ਲੋਕ ਗੀਤਾਂ ਵਿਚ ਸੁਆਲ ਜੁਆਬ

ਲੇਖਕ :  ਗੁਰਸ਼ਰਨ ਕੌਰ ਮੋਗਾ
ਪੰਜਾਬੀ ਸੱਭਿਆਚਾਰ ਦਾ ਅੰਗ ਲੋਕ ਗੀਤ ਪੰਜਾਬੀ ਸਾਹਿਤ ਦਾ ਅਨਮੋਲ ਅਤੇ ਅਮੀਰ ਖ਼ਜ਼ਾਨਾ ਹਨ। ਜਿਉਂ ਜਿਉਂ ਇਨ੍ਹਾਂ ਦਾ ਅਧਿਐਨ ਕਰਦੇ ਹਾਂ ਤਾਂ ਦਰ-ਬ-ਦਰ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ ਜੋ ਰੌਚਕ ਹੋਣ ਦੇ ਨਾਲ ਨਾਲ ਉਸ ਸਮੇਂ ਬਾਰੇ ਵੀ ਬਹੁਤ ਕੁਝ ਕਹਿ ਜਾਂਦੀਆਂ ਹਨ। ਆਮ ਕਰਕੇ ਪੰਜਾਬੀ ਲੋਕ ਗੀਤ ਨਾਇਕਾ ਪ੍ਰਧਾਨ ਹਨ ਕਿਉਂਕਿ ਇਨ੍ਹਾਂ ਨਾਇਕਾਵਾਂ ਨੇ ਪੰਜਾਬੀ ਸਮਾਜ ਦੀ ਉਥਲ- ਪੁਥਲ ਭਰੀ ਜ਼ਿੰਦਗੀ, ਮਾੜੀਆਂ ਸਮਾਜਿਕ ਅਤੇ ਆਰਥਿਕ ਹਾਲਤਾਂ ਅਤੇ ਜਰਵਾਣਿਆਂ ਦੇ ਜ਼ੋਰ ਜ਼ੁਲਮ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ। ਇਨ੍ਹਾਂ ਮੂੰਹ ਜ਼ੋਰ ਪ੍ਰਸਥਿਤੀਆਂ ਦਾ ਸਾਹਮਣਾ ਕਰਦੀ ਹੋਈ ਨਾਇਕਾ ਸਾਰੀ ਰਾਤ ਚੰਨ ਤਾਰਿਆਂ ਨਾਲ ਗੱਲਾਂ ਕਰ ਕੇ ਹਉਕੇ ਹਾਵਿਆਂ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ

ਅਸਲੀਅਤ ’ਚ ਰਹਿਣਾ ਸਿੱਖੋ

ਇਕ ਸਮਾਂ ਸੀ ਜਦੋਂ ਆਪਸੀ ਪ੍ਰੇਮ-ਪਿਆਰ, ਵਿਸ਼ਵਾਸ ਤੇ ਆਪਣਾਪਨ ਚਰਮ ਸੀਮਾ ’ਤੇ ਹੁੰਦਾ ਸੀ। ਲੋਕ ਰਿਸ਼ਤਿਆਂ ਦਾ ਨਿੱਘ ਮਾਣਦੇ ਹੋਏ ਆਪਣੇ ਦੁਖ-ਸੁਖ ਦੀ ਸਾਂਝ ਬਣਾਈ ਰੱਖਦੇ ਸਨ। ਸਾਰੇ ਰਿਸ਼ਤੇਦਾਰ ਤੇ ਸੱਜਣ-ਮਿੱਤਰ ਬਿਨਾਂ ਕਿਸੇ ਭੇਦ-ਭਾਵ ਤੋਂ ਇਕ ਦੂਜੇ ਦੀਆਂ ਖ਼ੁਸ਼ੀਆਂ ਵਿਚ ਸ਼ਰੀਕ ਹੁੰਦੇ ਜਿਸ ਨਾਲ ਛੋਟੀ ਜਿਹੀ ਖ਼ੁਸ਼ੀ ਵੀ ਵੱਡਾ ਰੂਪ ਧਾਰਨ ਕਰ ਜਾਂਦੀ। ਹੌਲੀ-ਹੌਲੀ ਬਦਲਦੇ ਹਾਲਾਤ ਦੇ ਸਿੱਟੇ ਵਜੋਂ ਪਦਾਰਥਵਾਦੀ ਚੀਜ਼ਾਂ ਪ੍ਰਤੀ ਮੋਹ-ਮਾਇਆ ਵਧਣ ਕਾਰਨ ਇਨਸਾਨ ਵਿਚ ਇਨ੍ਹਾਂ ਨੂੰ ਇਕੱਠਾ ਕਰਨ ਦੀ ਦੌੜ ਵਧ ਗਈ। ਇਨਸਾਨੀਅਤ ਦੇ ਗੁਣਾਂ ਨਾਲ ਲਬਰੇਜ਼, ਪਰ ਪਦਾਰਥਵਾਦੀ ਵਸਤਾਂ ਦੀ ਕਮੀ ਵਾਲਿਆਂ ਨੂੰ ਦੂਸਰਿਆਂ ਨੇ ਘਟੀਆ ਪੱਧਰ ਦਾ ਸਮਝਣਾ ਸ਼ੁਰੂ ਕਰ ਦਿੱਤਾ।

ਵਿਦਿਅਕ ਅਦਾਰਿਆਂ ਦਾ ਰੰਗਮੰਚ

ਹਰ ਸਾਲ ਦੇ ਤੀਜੇ ਅੱਧ ’ਚ ਕਾਲਜ ਰੌਣਕਾਂ ਨਾਲ ਭਰ ਜਾਂਦੇ ਹਨ। ਨਾਟਕ, ਗੀਤ ਸੰਗੀਤ, ਨਾਚ, ਭਾਸ਼ਣ, ਕਵਿਤਾ ਆਦਿ ਦੀਆਂ ਰਿਹਰਸਲਾਂ ਦੀ ਗੂੰਜ ਲਗਪਗ ਹਰ ਕਾਲਜ ਦੇ ਵਿਹੜੇ ਸੁਣਾਈ ਦੇਣ ਲੱਗਦੀ ਹੈ। ਫਿਰ ਮੁਕਾਬਲਿਆਂ ਦੇ ਦਿਨ ਆ ਬਹੁੜਦੇ ਹਨ, ਰੰਗ ਬਿਰੰਗੇ ਸ਼ਾਮਿਆਨਿਆਂ ਨਾਲ ਕਾਲਜ ਨਵੀਂ ਵਿਆਹੀ ਵਹੁਟੀ ਵਾਂਗ ਖਿੜ ਉਠਦੇ ਹਨ। ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਜੋਸ਼ ਦੇਖਣ ਵਾਲਾ ਹੁੰਦਾ ਹੈ, ਜਿੱਤਣ ਦਾ ਜਨੂੰਨ ਤੇ ਟਰਾਫੀ ਚੁੰਮਣ ਦੀ ਖਾਹਿਸ਼ ਧਰਤੀ ’ਤੇ ਪੱਬ ਨਹੀਂ ਲੱਗਣ ਦਿੰਦੀ। ਇਹ ਸਚਮੁੱਚ ਦਾ ਮੇਲਾ ਹੁੰਦਾ ਹੈ ਤੇ ਮੇਲੇ ਵਿਚ ਸੰਭਵ ਹਰ ਸ਼ੈਅ ਇੱਥੇ ਹਾਜ਼ਰ ਹੁੰਦੀ ਹੈ।

ਔਰਤ ਦੇ ਬਲੀਦਾਨ ਦੀ ਕਹਾਣੀ ਆਸਰਾ

ਪੰਜਾਬੀ ਫ਼ਿਲਮ ‘ਆਸਰਾ’ ਔਰਤ ਦੀਆਂ ਭਾਵਨਾਵਾਂ, ਸੰਜਮ, ਸਹਿਣਸ਼ੀਲਤਾ ਅਤੇ ਪਿਆਰ ਦੀ ਗੱਲ ਕਰਦੀ ਸਮਾਜਿਕ ਰਿਸ਼ਤਿਆਂ ਨਾਲ ਜੁੜੀ ਖ਼ੂਬਸੂਰਤ ਫ਼ਿਲਮ ਹੈ। ਕੱਲ੍ਹ ਹੀ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਿਵਿਆ ਜੋਤੀ ਮੂਵੀਜ਼ ਐਂਟਰਟੇਨਮੈਂਟਸ ਦੇ ਬੈਨਰ ਹੇਠ ਨਿਰਮਾਤਾ ਰਾਜ ਕੁਮਾਰ ਵੱਲੋਂ ਬਣਾਇਆ ਗਿਆ ਹੈ। ਬਲਕਾਰ ਸਿੰਘ ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਹੈ।

ਸੱਜੇ ਹੱਥ ਵਰਗੇ ਲੋਕ
ਲੇਖ਼ਕ  : ਪਰਮਜੀਤ ਕੌਰ ਸਰਹਿੰਦ ,   ਸੋਰਸ - ਇੰਟਰਨੇਟ

ਬੀਤੇ ਤੇ ਵਰਤਮਾਨ ਸਮੇਂ ਦਾ ਅੰਤਰ ਬਹੁਤ ਉੱਘੜਵੇਂ ਰੂਪ ਵਿਚ ਸਾਹਮਣੇ ਆ ਚੁੱਕਿਆ ਹੈ। ਅੱਜ ‘ਲੋਕਾਂ ਆਪੋ ਆਪਣੀ ਮੈਂ ਆਪਣੀ ਪਈ’ ਵਾਲਾ ਹਾਲ ਹੈ ਜਦੋਂ ਕਿ ਬੀਤੇ ਸਮੇਂ ਲੋਕ ਇਕ-ਦੂਜੇ ਦੀ ਮਦਦ ਕਰ ਕੇ ਖ਼ੁਸ਼ ਹੁੰਦੇ ਸਨ। ਇਨ੍ਹਾਂ ਵਿਚੋਂ ਮਿਹਨਤਕਸ਼ ਸ਼੍ਰੇਣੀ ਦੇ ਲੋਕ ਤਾਂ ਆਮ ਲੋਕਾਂ ਦੇ ਸੱਜੇ ਹੱਥ ਵਾਲੀ ਭੂਮਿਕਾ ਨਿਭਾਉਂਦੇ ਸਨ ਜਿਨ੍ਹਾਂ ਵਿਚੋਂ ਪੀਂਜਾ ਅਹਿਮ ਸਥਾਨ ਰੱਖਦਾ ਹੈ। ਪੇਂਡੂ ਸਮਾਜ ਦੇ ਜੀਵਨ ਦਾ ਇਹ ਬਹੁਤ ਲੋੜੀਂਦਾ ਕਿਰਦਾਰ ਹੁੰਦਾ ਹੈ। ਪੇਂਡੂ ਲੋਕ ਜਿੱਥੇ ਪੱਛੜੇ

ਲੋਪ ਹੋਏ ਟੱਪਾ ਨੁਮਾ ਲੋਕ ਗੀਤ

ਲੇਖ਼ਕ  : ਗੁਰਸ਼ਰਨ ਕੌਰ ਮੋਗਾ ,   ਸੋਰਸ - ਇੰਟਰਨੇਟ
ਪਿਛਲੇ ਸਮੇਂ ਪਿੰਡਾਂ ਦੇ ਰੀਤੀ ਰਿਵਾਜ ਸਾਂਝੇ ਤੌਰ ’ਤੇ ਹੀ ਮਨਾਏ ਜਾਂਦੇ ਸਨ। ਸਾਡੇ ਮਾਲਵੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਕਿਸੇ ਦੇ ਘਰ ਲੜਕਾ ਪੈਦਾ ਹੁੰਦਾ, ਕਿਸੇ ਦੇ ਮੁੰਡੇ ਦਾ ਮੰਗਣਾ ਹੁੰਦਾ, ਕਿਸੇ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਤਾਂ ਉਸ ਪਿੱਛੋਂ ਪਿੰਡ ਵਿਚ ਮਠਿਆਈ ਵੰਡੀ ਜਾਂਦੀ ਜਿਸਨੂੰ ਘਰ ਸੰਭਾਲਣਾ ਕਿਹਾ ਜਾਂਦਾ ਸੀ। ਸ਼ਰੀਕੇ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਇਹ ਮਠਿਆਈ ਜਾਂ ਭਾਜੀ ਵੰਡਦੀਆਂ ਸਨ। ਨਾਲ ਦੀ ਨਾਲ ਉਹ ਟੱਪੇ ਨੁਮਾ ਗੀਤ ਵੀ ਗਾਉਂਦੀਆਂ ਸਨ।

ਅਸੀਂ ਦੂਈਸ਼ੇਨ ਦੇ ਕੀ ਲਗਦੇ ਹਾਂ…

ਲੇਖਕ : ਨੀਤੂ ਅਰੋੜਾ , ਸੋਰਸ : ਇੰਟਰਨੇਟ 
ਪਿਛਲੇ ਕੁਝ ਮਹੀਨਿਆਂ ਵਿਚ ਸਾਡਾ ਜ਼ਿਹਨ ਅਨੇਕਾਂ ਵਾਦਾਂ, ਪ੍ਰਤਿਵਾਦਾਂ, ਚਿੰਤਾਵਾਂ ਦਾ ਕੇਂਦਰ ਬਣਿਆ ਰਿਹਾ। ਚਿੰਤਾ ਸੀ ਕਿ ਅਸੀਂ ਭਾਰਤੀ, ਕੇਂਦਰ ਵਿਚ ਕਿਹੜੀ ਸਰਕਾਰ ਚੁਣਾਂਗੇ? ਪੰਜਾਬੀ ਜੀਅ ਕਿਧਰ ਖੜ੍ਹੇ ਹੋਣਗੇ? ਆਮ ਆਦਮੀ ਪਾਰਟੀ ਆਪਣੀ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਬਣੀ ਜਾਂ ਬਚੀ ਸਾਖ ਗਵਾ ਚੁੱਕੀ ਸੀ। ਧਰਮਵੀਰ ਗਾਂਧੀ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਨੇ ਬੀਐੱਸਪੀ ਅਤੇ ਸੀਪੀਆਈ ਨਾਲ ਰਲ ਕੇ ਪੰਜਾਬ ਡੈਮੋਕਰੇਟਿਕ ਐਲਾਇੰਸ ਖੜ੍ਹਾ ਕਰ ਲਿਆ ਸੀ। ਕਾਮਰੇਡ ਮਿੱਤਰਾਂ ਵਿਚ ਚੋਣਾਂ ਦੇ ਬਾਈਕਾਟ ਅਤੇ ‘ਨੋਟਾ’ ਵਿਚੋਂ ਚੋਣ ਬਾਰੇ ਚਰਚਾਵਾਂ ਸੁਣ ਰਹੀ ਸਾਂ।

ਮਾਹਵਾਰੀ: ਔਰਤ ਦੀ ਸਿਹਤ ਨਾਲ ਜੁੜੇ ਮਸਲੇ

ਲੇਖਕ :  ਤੇਜ ਕੌਰ , ਸੋਰਸ : ਇੰਟਰਨੇਟ 
26 ਅਪਰੈਲ ਨੂੰ ‘ਸਿਹਤ ਤੇ ਸਿੱਖਿਆ’ ਪੰਨੇ ਉੱਪਰ ਮੇਰਾ ਲੇਖ ‘ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ’ ਛਪਿਆ ਸੀ। 29 ਅਪਰੈਲ 2019 ਨੂੰ ਇਸ ਲੇਖ ਬਾਰੇ ਅੰਬਰ ਕੌਰ ਦੀ ਚਿੱਠੀ ਛਪੀ ਜਿਸ ਵਿਚ ਉਨ੍ਹਾਂ ਮਾਹਵਾਰੀ ਦੌਰਾਨ ਸੈਨੇਟਰੀ ਪੈਡ ਅਤੇ ਕੱਪੜੇ ਦੀ ਵਰਤੋਂ ਉੱਪਰ ਸਵਾਲ ਉਠਾਏ ਸਨ। ‘ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ’ ਲੇਖ ਮੁੱਖ ਰੂਪ ਵਿਚ ਭਾਰਤੀ ਸਮਾਜ ਵਿਚ ਮਾਹਵਾਰੀ ਨਾਲ ਜੁੜੀ ਸ਼ਰਮ ਅਤੇ ਅਪਵਿੱਤਰਤਾ ਦੀ ਧਾਰਨਾ ਨਾਲ ਵਾਬਸਤਾ ਸੀ। ਲੇਖ ਵਿਚ ਮਾਹਵਾਰੀ ਨਾਲ ਜੁੜੇ ਕਈ ਮਸਲੇ ਵਿਚਾਰਨੇ ਰਹਿ ਗਏ ਸਨ।

ਲੂ ਅਤੇ ਗਰਮੀ ਤੋਂ ਬਚਾਅ ਦੇ ਉਪਾਅ

ਗਰਮੀ ਸ਼ੁਰੂ ਹੁੰਦੇ ਹੀ ਲੂ ਦਾ ਵੀ ਆਗਮਨ ਹੋ ਜਾਂਦਾ ਹੈ ਪਰ ਕੀ ਕੀਤਾ ਜਾਵੇ? ਬੱਚਿਆਂ ਨੇ ਸਕੂਲ ਜਾਣਾ ਹੈ ਤਾਂ ਵੱਡਿਆਂ ਨੂੰ ਵੀ ਰੋਜ਼ੀ-ਰੋਟੀ ਲਈ ਘਰ ਤੋਂ ਬਾਹਰ ਨਿਕਲਣਾ ਹੀ ਪੈਂਦਾ ਹੈ। ਕਦੇ-ਕਦੇ ਤਾਂ ਅਜਿਹਾ ਹੁੰਦਾ ਹੈ ਕਿ ਘਰ ਤੋਂ ਬਾਹਰ ਨਿਕਲ ਕੇ ਇਨ੍ਹਾਂ ਨੂੰ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਤੀਜੇ ਵਜੋਂ ਸ਼ਾਮ ਨੂੰ ਘਰ ਆਉਂਦੇ ਹੀ ਬੁਖਾਰ ਜਾਂ ਥਕਾਨ ਦੀ ਗੱਲ ਸੁਣਦੇ ਹੀ ਮੂੰਹ ਵਿਚੋਂ ਇਹੀ ਨਿਕਲਦਾ ਹੈ, 'ਲੂ ਲੱਗ ਗਈ ਹੋਵੇਗੀ।'
ਗਰਮੀ ਦੇ ਦਿਨਾਂ ਵਿਚ ਪਸੀਨਾ ਜ਼ਿਆਦਾ ਨਿਕਲਦਾ ਹੈ, ਜਿਸ ਨਾਲ ਸਰੀਰ ਵਿਚ ਨਮਕ ਅਤੇ ਪਾਣੀ ਦੋਵਾਂ ਦੀ ਕਮੀ ਹੋ ਜਾਂਦੀ ਹੈ। ਇਸੇ ਦੇ ਨਾਲ ਵਾਤਾਵਰਨ ਵਿਚ ਜਦੋਂ ਤਾਪਮਾਨ ਸਰੀਰ ਦੇ ਮੁਕਾਬਲੇ ਜ਼ਿਆਦਾ ਵਧ ਜਾਂਦਾ ਹੈ ਤਾਂ ਦਿਮਾਗ ਦੀ ਤਾਪ ਕਾਬੂ ਦੀ ਸੁਭਾਵਿਕ ਸਮਰੱਥਾ ਅਕਸਰ ਘੱਟ ਹੋਣ ਲਗਦੀ ਹੈ। ਨਤੀਜੇ ਵਜੋਂ ਸਾਡਾ ਖੂਨ ਦਬਾਅ ਘੱਟ ਹੋਣ ਲਗਦਾ ਹੈ ਅਤੇ ਇਸੇ ਪ੍ਰਕਿਰਿਆ ਵਿਚ ਲੂ ਦਾ ਵੀ ਅੰਦੇਸ਼ਾ ਹੋ ਜਾਂਦਾ ਹੈ। ਹੁਣ ਜਦੋਂ ਗਰਮੀ ਦਾ ਮੌਸਮ ਆਇਆ ਹੈ ਤਾਂ ਤੁਹਾਡੇ ਆਹਾਰ-ਵਿਹਾਰ ਵਿਚ ਵੀ ਬਦਲਾਅ ਆਉਣਾ ਹੀ ਹੈ। ਗਰਮੀ ਵਿਚ ਜਿਥੋਂ ਤੱਕ ਹੋਵੇ, ਸਾਦਾ ਭੋਜਨ ਹੀ ਕਰੋ। ਜੋ ਅਸਾਨੀ ਨਾਲ ਪਚੇ, ਉਹੀ ਖਾਓ ਅਤੇ ਵੱਧ ਤੋਂ ਵੱਧ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ। ਘਰੇਲੂ ਠੰਢੇ ਪੀਣ ਵਾਲੇ ਪਦਾਰਥ, ਨਮਕੀਨ ਲੱਸੀ ਨਾਲ ਪੁਦੀਨਾ ਅਤੇ ਜੀਰਾ ਦੇ ਨਾਲ ਹੀ ਪਾਣੀ ਦਾ ਜ਼ਿਆਦਾ ਸੇਵਨ ਕਰੋ ਤਾਂ ਕਿ ਸਰੀਰ ਵਿਚੋਂ ਨਿਕਲਣ ਵਾਲੇ ਪਸੀਨੇ ਦੀ ਕਮੀ ਪੂਰੀ ਹੁੰਦੀ ਰਹੇ।
ਖਾਣੇ ਵਿਚ ਕੱਚਾ ਪਿਆਜ਼, ਸਲਾਦ, ਪੁਦੀਨੇ ਦੀ ਚਟਣੀ ਅਤੇ ਹਰੀਆਂ ਸਬਜ਼ੀਆਂ ਦੀ ਖੂਬ ਵਰਤੋਂ ਕਰੋ। ਖਰਬੂਜ਼ਾ, ਤਰਬੂਜ਼, ਕਕੜੀ ਖੂਬ ਖਾਓ। ਹਾਂ, ਇਹ ਜ਼ਰੂਰ ਧਿਆਨ ਰੱਖੋ ਕਿ ਸੜਕ 'ਤੇ ਵੇਚਣ ਵਾਲਿਆਂ ਕੋਲੋਂ ਕੱਟੇ ਹੋਏ ਫਲ ਆਦਿ ਕਦੇ ਨਾ ਖਰੀਦੋ, ਕਿਉਂਕਿ ਇਨ੍ਹਾਂ ਨੂੰ ਖਾਣ ਤੋਂ ਬਾਅਦ ਸੰਕ੍ਰਮਣ ਹੋ ਸਕਦਾ ਹੈ।

12 ਮਈ ਮਾਂ ਦਿਵਸ 'ਤੇ ਵਿਸ਼ੇਸ਼ - ਇਕ ਅੱਖ਼ਰ 'ਚ ਸੁਮੰਦਰ ਦਾ ਨਾਂਅ ਹੈ-ਮਾਂ

ਦੇਖਣ ਅਤੇ ਬੋਲਣ ਵਿਚ ਇਕ  ਅੱਖ਼ਰ ਦਾ ਬਣਿਆ ਸ਼ਬਦ ਹੈ 'ਮਾਂ'। ਪਰ ਇਹ ਇਕੋ ਅੱਖ਼ਰ ਆਪਣੇ ਅੰਦਰ ਇਕ ਵਿਸ਼ਾਲ ਸੁਮੰਦਰ ਜਿੰਨਾ ਜ਼ਿਗਰਾ, ਹੀਰੇ ਮੋਤੀਆਂ ਵਰਗੇ ਵਿਚਾਰ ਅਤੇ ਪਾਣੀ ਵਾਂਗ ਹਰ ਰੰਗ ਵਿਚ ਰਮ ਜਾਣ ਵਰਗੇ ਸਰਵਉੱਚ ਗੁਣ ਸਮੋਈ ਸਦੀਆਂ ਤੋਂ ਚਲਿਆ ਆ ਰਿਹਾ ਹੈ। 'ਮਾਂ' ਸ਼ਬਦ ਜ਼ਿਹਨ ਵਿਚ ਆਉਂਦਿਆਂ ਹੀ ਠੰਢੇ ਬੁਲ੍ਹੇ ਦੀ ਤਰ੍ਹਾਂ ਦਿਲ-ਦਿਮਾਗ਼ ਤਾਂ ਕੀ ਸਰੀਰ ਦੇ ਪੂਰੇ ਨਾਰੀ ਤੰਤਰ ਵਿਚ ਇਕ ਤਰ੍ਹਾਂ ਠੰਢਕ ਪਹੁੰਚਣ ਲਗਦੀ ਹੈ ਬਸ਼ਰਤੇ ਕਿ ਉਹ ਜ਼ਿਹਨ ਇਕ ਸਪੁੱਤਰ ਜਾਂ ਸਪੁੱਤਰੀ ਦਾ ਹੋਵੇ। ਗੁਰਬਾਣੀ ਤੋਂ ਪੁਛੀਏ ਕਿ ਮਾਤਾ ਕੀ ਹੈ ਤਾਂ ਫੁਰਮਾਨ ਹੈ 'ਮਾਤਾ ਧਰਤਿ ਮਹਤੁ' ਕਹਿਣ ਤੋਂ ਭਾਵ ਮਾਤਾ ਉਹ ਹੈ ਜਿਸ ਦਾ ਜਿਗਰਾ ਤੇ ਸਹਿਣਸ਼ਕਤੀ ਧਰਤੀ ਵਾਂਗਰਾ ਹੋਵੇ। ਇਕ ਅੰਗਰੇਜ਼ ਲਿਖਦਾ ਹੈ ਕਿ 'ਮਾਂ ੁਉਹ ਬੈਂਕ ਹੈ ਜਿਥੇ ਅਸੀਂ ਆਪਣੇ ਦੁੱਖ ਅਤੇ ਚਿੰਤਾਵਾਂ ਜਮਾਂ ਕਰਦੇ ਹਾਂ''।

ਭੰਗੜੇ ਦਾ ਉਦਗਮ ਅਤੇ ਵਿਕਾਸ

ਭੰਗੜੇ ਦੇ ਇਤਿਹਾਸਕ ਪਿਛੋਕੜ ਨੂੰ ਖੋਜਣ ਤੋਂ ਪਹਿਲਾਂ ਇਸ ਦੇ ਮਿਥਿਹਾਸਕ ਪੱਖ ’ਤੇ ਝਾਤੀ ਮਾਰਨੀ ਲੋੜੀਂਦੀ ਹੈ। ਇਸ ਦੀ ਪਰਖ ਕਰਨ ਤੋਂ ਪਤਾ ਚੱਲਦਾ ਹੈ ਕਿ ਜਦੋਂ ਸ਼ਿਵਜੀ ਮਹਾਰਾਜ ਨੇ ‘ਤਾਂਡਵ ਨ੍ਰਿਤ’ ਨੱਚਿਆ ਤਾਂ ਉਨ੍ਹਾਂ ਨੇ ਭੰਗ ਦੀ ਲੋਰ ਵਿਚ ਅਨੇਕਾਂ ਨ੍ਰਿਤ ਮੁਦਰਾਵਾਂ ਦੀ ਸਿਰਜਣਾ ਕੀਤੀ। ਕਈ ਪਾਰਖੂ ਗੁਰੂ ਦੇਵਾਂ ਦਾ ਵਿਚਾਰ ਹੈ ਕਿ ਉਨ੍ਹਾਂ ਵਿਚੋਂ ਹੀ ਭੰਗੜੇ ਦਾ ਉਦਭਵ ਹੋਇਆ ਹੈ, ਉਹ ਭੰਗੜਾ ਦੇ ਸ਼ਬਦਿਕ ਅਰਥ ਭੰਗ+ਅੜਾ= ਭੰਗੜਾ ਲੈਂਦੇ ਹਨ ਜੋ ਮਸਤੀ ਵਿਚ ਨੱਚ-ਨੱਚ ਕੇ ਬੜ੍ਹਕਾਂ ਮਾਰਨ ਦੇ ਧਾਰਨੀ ਹਨ।

ਚਿੰਤਾ ਤਿਆਗੋ, ਖ਼ੁਸ਼ੀ ਅਪਣਾਓ

ਕੁਦਰਤ ਨੂੰ ਮਨੁੱਖ ਨੇ ਧਰਤੀ ’ਤੇ ਸਭ ਤੋਂ ਸ਼੍ਰੇਸ਼ਠ ਬਣਾ ਕੇ ਭੇਜਿਆ। ਉਸਨੂੰ ਚੰਗੀ ਯਾਦ ਸ਼ਕਤੀ ਦਿੱਤੀ, ਸੋਚ ਅਤੇ ਸਮਝ ਦਿੱਤੀ। ਉਸਨੂੰ ਚੰਗੇ ਬੁਰੇ ਦੀ ਪਰਖ ਦੀ ਸੋਝੀ ਵੀ ਦਿੱਤੀ। ਇਸ ਦੇ ਨਾਲ ਉਸ ਨੂੰ ਫ਼ਿਕਰ ਕਰਨ ਜਾਂ ਕਹਿ ਲਵੋ ਕਿ ਧਿਆਨ ਦੇਣ ਦਾ ਵਲ ਵੀ ਦਿੱਤਾ, ਪਰ ਕਈ ਵਾਰ ਇਹ ਕਰੂਪ ਰੂਪ ਧਾਰ ਜਾਂਦਾ ਹੈ। ਹਰ ਵੇਲੇ ਚਿੰਤਾ ਵਿਚ ਰਹਿਣਾ ਆਪਣੇ ਆਪ ਨੂੰ ਤਣਾਅ ਵਿਚ ਰੱਖਣਾ ਸਿਹਤ ਖ਼ਰਾਬ ਕਰ ਦਿੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਚਿੰਤਾ ਚਿਖਾ ਬਰਾਬਰ ਹੈ।

ਸੰਭਾਲੋ ਭਵਿੱਖ ਦੇ ਵਾਰਸਾਂ ਨੂੰ

ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਬੱਚੇ ਮਨ ਦੇ ਸੱਚੇ ਹੁੰਦੇ ਹਨ, ਜਿਨ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਤੋਤਲੀਆਂ ਗੱਲਾਂ ਸੁਣ ਕੇ ਆਪ ਮੁਹਾਰੇ ਖੁੱਲ੍ਹ ਕੇ ਹੱਸਣ ਨੂੰ ਜੀਅ ਕਰ ਆਉਂਦਾ ਹੈ, ਪਰ ਬੱਚਿਆਂ ਦੀ ਇਹ ਅਵਸਥਾ ਕੇਵਲ ਦੋ ਸਾਲ ਦੀ ਉਮਰ ਤਕ ਹੀ ਰਹਿੰਦੀ ਹੈ। ਬੱਚੇ ਕੋਲੋਂ ਉਸ ਦਾ ਬਚਪਨ ਉਦੋਂ ਹੀ ਖੁੱਸ ਜਾਂਦਾ ਹੈ, ਜਦੋਂ ਉਹ ਵਿੱਦਿਅਕ ਅਦਾਰਿਆਂ ਵਿਚ ਦਾਖਲੇ ਦੀ ਦੌੜ ਤੇ ਮਾਪਿਆਂ ਦੀ ਆਰਥਿਕਤਾ ਦਾ ਸ਼ਿਕਾਰ ਹੋ ਜਾਂਦਾ ਹੈ।

ਪੀੜਾਂ ’ਚੋਂ ਪੀੜ ਅਨੋਖੀ

ਗ਼ਰੀਬੀ ਦਾ ਸੰਤਾਪ ਹੰਢਾਉਣ ਵਾਲੇ ਵਿਅਕਤੀ ਦੀਆਂ ਵੇਦਨਾਵਾਂ ਨੂੰ ਕਿਸੇ ਸਿਆਣੇ ਨੇ ਕਿੰਨੀ ਖ਼ੂਬਸੂਰਤੀ ਨਾਲ ਚਿਤਰਿਆ ਹੈ:
ਪੀੜਾਂ ਵਿਚੋਂ ਪੀੜ ਅਨੋਖੀ 
ਨਾਮ ਹੈ ਉਸ ਦਾ ਗ਼ਰੀਬੀ
ਔਖੇ ਵੇਲੇ ਕੰਧ ਕਰ ਲੈਂਦੇ
ਰਿਸ਼ਤੇਦਾਰ ਕਰੀਬੀ।

ਜਦ ਸਿਹਰਾ ਸਿਰ ’ਤੇ ਸਜਦਾ ਏ…

ਪੰਜਾਬੀ ਵਿਆਹ ਨਾਲ ਸਬੰਧਿਤ ਰੀਤੀ ਰਿਵਾਜਾਂ ਵਿਚੋਂ ਇਕ ਅਹਿਮ ਰਸਮ ਸਿਹਰਾਬੰਦੀ ਹੁੰਦੀ ਹੈ। ਪੁਰਾਤਨ ਸਮਿਆਂ ਤੋਂ ਚੱਲੀ ਆ ਰਹੀ ਇਸ ਰਸਮ ਬਿਨਾਂ ਵਿਆਹ ਅਧੂਰਾ ਮੰਨਿਆ ਜਾਂਦਾ ਹੈ। ਵਿਆਹ ਵੇਲੇ ਮੁੰਡੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਉਸ ਨੂੰ ਸਿਹਰਾ ਸਜਾਇਆ ਜਾਂਦਾ ਹੈ। ਬੇਸ਼ੱਕ ਵਿਆਹਾਂ ’ਤੇ ਆਧੁਨਿਕਤਾ ਦੀ ਪਰਤ ਚੜ੍ਹ ਗਈ ਹੈ, ਪਰ ਸਿਹਰਾ ਬੰਨ੍ਹਣ ਦੀ ਪੁਰਾਣੀ ਰਸਮ ਅੱਜ ਵੀ ਪ੍ਰਚੱਲਿਤ ਤਾਂ ਹੈ, ਪਰ ਹੁਣ ਪਹਿਲਾਂ ਵਾਲਾ ਉਤਸ਼ਾਹ ਗਾਇਬ ਹੈ।
ਵਿਆਹ ਵਾਲੇ ਦਿਨ ਸਵੇਰੇ ਵਿਆਹ ਵਾਲੇ ਲੜਕੇ ਦੀ ਨ੍ਹਾਈ ਧੋਈ ਦੀ ਰਸਮ ਕਰਨ ਤੋਂ ਬਾਅਦ ਉਸਨੂੰ ਸਿਹਰਾ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਸਿਹਰਾ ਬੰਨ੍ਹਣ ਦੀ ਰਮਸ ਲਾੜੇ ਦੀ ਭੈਣ ਵੱਲੋਂ ਨਿਭਾਈ ਜਾਂਦੀ ਹੈ। ਪੁਰਾਤਨ ਸਮਿਆਂ ਵਿਚ ਮੁੰਡੇ ਦੇ ਪਰਿਵਾਰ ਵੱਲੋਂ ਸਿਹਰਾਬੰਦੀ ਦਾ ਗੀਤ ਲਿਖ ਕੇ ਉਸ ਨੂੰ ਛਪਾਇਆ ਜਾਂਦਾ ਸੀ ਤੇ ਜਿਸ ਦਿਨ ਇਹ ਰਸਮ ਹੁੰਦੀ ਤਾਂ ਉਸ ਗੀਤ ਨੂੰ ਗਾਇਆ ਜਾਂਦਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0094300351
Copyright © 2020, Panjabi Times. All rights reserved. Website Designed by Mozart Infotech