ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਹੁਣ ਅਸੀਂ ਕਦੇ ਨਹੀਂ ਮਿਲਣਾ!

October 06, 2019 03:04 PM

“ਮੈਨੂੰ ਜਦੋਂ ਵੀ ਸੁਪਨਾ ਆਉਂਦਾ, ਸ਼ਹਿਜ਼ਾਦੇ ਦਾ ਈ ਆਉਂਦੈ। ਉਵੇਂ ਦਿਸਦੇ ਨੇ ਸਾਰੇ। ਫਿਰ ਅੱਖ ਖੁੱਲ੍ਹ ਜਾਂਦੀ ਏ। ਜਿਵੇਂ ਮੱਛੀ ਤੜਫ਼ਦੀ ਆ ਪਾਣੀ ਤੋਂ ਬਗੈਰ, ਦਿਲ ਇੱਦਾਂ ਤੜਫ਼ਦੈ।” ਇਹ ਬੋਲ ਨੇ ਮੁਕੇਰੀਆਂ ਲਾਗਲੇ ਪਿੰਡ ਮਹਿਮੂਦਪੁਰ ਬਟਾਲੇ ’ਚ ਵੱਸਦੇ ਸੌ ਸਾਲਾ ਬਜ਼ੁਰਗ ਹਰਬੰਸ ਸਿੰਘ ਬਾਜਵਾ ਦੇ। ਸਿਆਲਕੋਟ ਦੀ ਪਸਰੂਰ ਤਹਿਸੀਲ ’ਚ ਕਸਬਾਨੁਮਾ ਪਿੰਡ ਸੀ ਸ਼ਹਿਜ਼ਾਦਾ। ਨੇੜਲੇ ਅੱਠ-ਦਸ ਪਿੰਡ ਸੌਦਾ-ਪੱਤਾ ਲੈਣ ਲਈ ਇੱਥੋਂ ਦੇ ਬਾਜ਼ਾਰ ’ਚ ਆਉਂਦੇ ਹੁੰਦੇ ਸਨ।
“ਸਾਡਾ ਦਾਦਾ ਜ਼ੈਲਦਾਰ ਗੁਰਦਿੱਤ ਸਿੰਘ ਸੀ ਤੇ ਉਸਦਾ ਛੋਟਾ ਭਰਾ ਖੇੜਾ, ਦੋਵੇਂ ਮੁਸਲਮਾਨ ਬਣ ਗਏ। ਸਾਡੇ ਪਿੰਡ ਦਾ ਨਜ਼ੀਰ ਖੋਜਾ ਨੇੜਲੇ ਪਿੰਡਾਂ ’ਚ ਹੋਕਾ ਦੇ ਕੇ ਛੋਟਾ-ਮੋਟਾ ਸਾਮਾਨ ਵੇਚਦਾ ਹੁੰਦਾ ਸੀ। ਉਸਦੀ ਧੀ ਬਹੁਤ ਸੋਹਣੀ ਸੀ। ਜਦੋਂ ਮੇਰੇ ਦਾਦੇ ਨੇ ਉਸ ਕੁੜੀ ਨੂੰ ਵੇਖਿਆ ਤਾਂ…।
ਜ਼ੈਲਦਾਰ ਦੇ ਯਾਰਾਂ-ਦੋਸਤਾਂ ਨੇ ਖੋਜੇ ਨੂੰ ਮਨਾ ਲਿਆ। ਉਂਜ ਦਾਦਾ ਸਾਡਾ ਦਾਨੀ ਵੀ ਬੜਾ ਵੱਡਾ ਸੀ। ਜੇ ਕਿਸੇ ਮੀਰ ਆਲਮ ਨੇ ਅਸੀਸ ਦੇ ਕੇ ਹੱਥ ’ਚ ਪਾਇਆ ਸੋਨੇ ਦਾ ਕੜਾ ਮੰਗ ਲੈਣਾ ਤਾਂ ਉਹ ਵੀ ਲਾਹ ਕੇ ਦੇ ਦਿੰਦਾ ਹੁੰਦਾ ਸੀ। ਬਸ ਉਸਨੂੰ ਇਕ ਅਯਾਸ਼ੀ ਦਾ ਐਬ ਸੀ। ਜਨਾਨੀਆਂ ਤਾਂ ਤਿੰਨ-ਚਾਰ…। ਮੇਰੇ ਪਿਓ ਦੇ ਨਾਨੇ ਨੂੰ ਇਹ ਖ਼ਬਰ ਮਿਲੀ ਤਾਂ ਉਸਨੇ ਆਪਣੇ ਜਵਾਈ ਨੂੰ ਆਪਣੇ ਪਿੰਡ ਜਧਾਲੇ ਸੱਦ ਕੇ ਖੋਜਿਆਂ ਦੀ ਧੀ ਦਾ ਖਹਿੜਾ ਛੱਡਣ ਨੂੰ ਕਿਹਾ।
ਮੂਹਰਿਓਂ ਜ਼ੈਲਦਾਰ ਆਖਣ ਲੱਗਾ- ਭਾਈਆ ਮੈਂ ਜ਼ੁਬਾਨ ਕਰ ਚੁੱਕਾਂ। ਲਓ ਜੀ ਗੁਰਦਿੱਤ ਸਿੰਘ ਹੁਰੀਂ ਮੁਹਮੰਦ ਖਾਂ ਹੋ ਗਏ ਤੇ ਉਸ ਕੁੜੀ ਨਾਲ ਉਸਦਾ ਨਿਕਾਹ ਹੋ ਗਿਆ। ਸਾਡੀ ਸਿੱਖ ਦਾਦੀ ਦਾ ਉਸ ਘਰ ’ਚ ਰਹਿਣਾ ਮੁਸ਼ਕਲ ਹੋ ਗਿਆ। ਦਾਦੀ ਨੂੰ ਉਸਦੇ ਪੇਕੇ ਜਧਾਲੇ ਪਿੰਡ ਲੈ ਗਏ। ਜਦੋਂ ਸਾਡੇ ਨਾਨਾ-ਨਾਨੀ ਤੇ ਮਾਮੇ-ਮਾਮੀਆਂ ਮਰ ਗਏ ਤਾਂ ਅਗਾਂਹ ਉਨ੍ਹਾਂ ਦੀ ਔਲਾਦ ਮੇਰੇ ਪਿਓ ਤੇ ਤਾਇਆਂ ਨੂੰ ਬੋਝ ਸਮਝਣ ਲੱਗੀ। ਫਿਰ ਤਿੰਨੋਂ ਭਰਾਵਾਂ ਨੇ ਉੱਥੋਂ ਜਾਣ ਦਾ ਫ਼ੈਸਲਾ ਲਿਆ।
ਸਾਡੇ ਸਕੇ ਬਾਰ ’ਚ ਵੱਸਦੇ ਸੀ। ਉਹ ਉੱਥੇ ਚਲੇ ਗਏ। ਜਦੋਂ ਵਾਹਵਾ ਜਵਾਨ ਨਿਕਲ ਆਏ ਤਾਂ ਸਕਿਆਂ ਆਖਿਆ- ਸਾਨੂੰ ਪਿਆਰੇ ਤਾਂ ਤੁਸੀਂ ਪੁੱਤਰਾਂ ਵਾਂਗ ਹੋ, ਪਰ ਪੈਲੀ ਬਗੈਰ ਤੁਹਾਨੂੰ ਕਿਸੇ ਕੁੜੀ ਨਹੀਂ ਦੇਣੀ। ਅਸੀਂ ਸ਼ਹਿਜ਼ਾਦੇ ਚੱਲਦੇ ਆਂ ਤੇ ਚੌਧਰੀ ਕੋਲੋਂ ਤੁਹਾਨੂੰ ਪੈਲੀ ਲੈ ਕੇ ਦੇ ਦਿੰਦੇ ਆਂ। ਜ਼ੈਲਦਾਰ ਨਾਲ ਗੱਲ ਕੀਤੀ ਤਾਂ ਉਹ ਬੋਲਿਆ- ਦੂਜੀ ਦੇ ਵੀ ਹੁਣ ਪੰਜ-ਛੇ ਬੱਚੇ ਹੋ ਗਏ ਨੇ। ਜੇ ਮੈਂ ਇਨ੍ਹਾਂ ਨੂੰ ਅੱਧੀ ਪੈਲੀ ਵੰਡ ਦੇਵਾਂ ਤਾਂ ਉਨ੍ਹਾਂ ਦੀ ਰੋਟੀ ਨਹੀਂ ਪੂਰੀ ਹੋਣੀ। ਸਕਿਆਂ ਨੇ ਸ਼ਹਿਜ਼ਾਦੇ ਵਾਲੀ ਜ਼ਮੀਨ ਤੇ ਤੌੜ ਬਾਪੂ ਹੁਰਾਂ ਨੂੰ ਦੇ ਛੱਡੇ। ਜਦੋਂ ਮੈਂ ਹੋਸ਼ ਸੰਭਾਲੀ ਤਾਂ ਦਾਦਾ ਤੇ ਮੇਰੀ ਅਸਲ ਦਾਦੀ ਮਰ ਚੁੱਕੇ ਸਨ। ਮੁਸਲਮਾਨ ਦਾਦੀ ਬੜੀ ਸ਼ਾਨ ਨਾਲ ਵੱਡੇ ਘਰ ’ਚ ਰਹਿੰਦੀ ਸੀ। ਬਾਪੂ ਹੁਰੀਂ ਉਸਨੂੰ ਬੇਬੇ ਆਂਹਦੇ ਸੀ। ਉਸਦਾ ਪੁੱਤਰ ਮੈਨੂੰ ਬੜਾ ਪਿਆਰ ਕਰਦਾ ਸੀ। ਮੈਨੂੰ ਘੋੜੀ ਦੇ ਅੱਗੇ ਤੇ ਆਪਣੇ ਬੱਚਿਆਂ ਨੂੰ ਪਿੱਛੇ ਬਿਠਾ ਮੇਲਾ ਵਿਖਾਉਣ ਲੈ ਕੇ ਜਾਂਦਾ। ਦਾਦੀ ਨੇ ਆਪਣੇ ਅਸਲ ਪੋਤਿਆਂ ਨੂੰ ਅੱਠ-ਅੱਠ ਆਨੇ ਦੇਣੇ ਤੇ ਮੈਨੂੰ ਰੁਪਈਆ।
ਮੇਰਾ ਤਾਇਆ ਹਕੀਕਤ ਸਿੰਘ ਆਲ੍ਹਾ ਲੰਬੜਦਾਰ ਸੀ। ਉਸਨੇ ਮੈਨੂੰ ਆਪਣਾ ਸਰਬਰਾਹ ਬਣਾ ਲਿਆ। ਮੈਂ ਉੱਥੇ ਪੰਜ-ਸੱਤ ਸਾਲ ਲੰਬੜਦਾਰੀ ਵੀ ਕੀਤੀ। ਸਾਹਮਣੇ ਵਾਲਾ ਘਰ ਹਾਕਮ ਬੀਬੀ ਦਾ ਹੁੰਦਾ ਸੀ। ਅਸੀਂ ਉਸਨੂੰ ਮਾਸੀ ਆਂਹਦੇ ਸਾਂ। ਜਦੋਂ ਈਦ ਹੋਣੀ ਮਾਸੀ ਨੇ ਘਿਉ ਤੇ ਚੌਲ ਸਾਡੇ ਘਰ ਦੇ ਕੇ ਜਾਣੇ। ਮਾਸੀ ਦੇ ਤਿੰਨ ਪੁੱਤਰ ਸਨ, ਵੱਡਾ ਨਾਜ਼ਰ, ਵਿਚਕਾਰਲਾ ਖਾਦਮ ਤੇ ਛੋਟਾ ਗਨੀ। ਗਨੀ ਤੇ ਮੈਂ ਹਾਣੀ ਸਾਂ। ਸਾਡਾ ਬਹੁਤ ਪਿਆਰ ਸੀ।” ਗਨੀ ਦਾ ਨਾਂ ਲੈਂਦਿਆਂ ਬਾਬੇ ਦੇ ਬੋਲ ਭਾਰੇ ਹੋ ਗਏ।
“ਸੰਤਾਲੀ ਵੇਲੇ ਫਿਰ ਕੀ ਹੋਇਆ?” ਮੈਂ ਗੱਲ ਦਾ ਰੁਖ਼ ਮੋੜਨ ਲਈ ਪੁੱਛਿਆ।
“ਮੇਰੀ ਘਰਵਾਲੀ ਪੇਕੇ ਪਿੰਡ ਕਿਆਮਪੁਰੇ ਆਈ ਹੋਈ ਸੀ; ਕਰਤਾਰਪੁਰ ਸਾਹਿਬ ਕੋਲ। ਵਰਖਾ ਬਹੁਤ ਹੋ ਰਹੀ ਸੀ। ਮਾਂ ਨੇ ਰੋਜ਼ ਆਖਣਾ ਕਿ ਜਾ ਕੇ ਬਹੂ ਨੂੰ ਲੈ ਆ, ਪਰ ਹੜ੍ਹ ਕਰਕੇ ਮੈਥੋਂ ਡੇਕ ਨਦੀ ਤੋਂ ਪਾਰ ਨਾ ਲੰਘਿਆ ਜਾਣਾ। ਮੈਨੂੰ ਆਖਰੀ ਵਾਰ ਗਨੀ ਡੇਕ ਪਾਰ ਲੰਘਾ ਕੇ ਗਿਆ ਸੀ। ਦੂਜੇ ਕਿਨਾਰੇ ਪਿੰਡ ਭਾਗ ਹੁੰਦਾ ਸੀ। ਸਾਨੂੰ ਸਿੱਖਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ, ਪਰ ਮੁਸਲਮਾਨਾਂ ਨੂੰ ਵੰਡ ਦੀ ਖ਼ਬਰ ਸੀ। ਜਦੋਂ ਮੈਂ ਉੱਥੋਂ ਉੱਠ ਕੇ ਤੁਰਨ ਲੱਗਾ ਤਾਂ ਉਹ ਮੈਨੂੰ ਜੱਫੀ ਪਾ ਕੇ ਰੋਣ ਲੱਗਾ। ਮੈਂ ਕਿਹਾ- ਕੀ ਗੱਲ ਗਨੀ। ਆਂਹਦਾ- ਬਈ ਲੰਬੜਾ, ਹਿੰਦੋਸਤਾਨ ਤੇ ਪਾਕਿਸਤਾਨ ਬਣ ਗਿਆ ਏ ਤੇ ਤੂੰ ਅਗੇਤਰਾ ਈ ਹਿੰਦੋਸਤਾਨ ਵੱਲ ਤੁਰ ਚੱਲਿਆਂ। ਮੈਂ ਆਖਿਆ- ਗਨੀ ਤੂੰ ਆਹ ਕਿੱਦਾਂ ਦੀ ਗੱਲ ਕੀਤੀ ਆ। ਘਰ ’ਚ ਕੰਮ ਬੜਾ ਆ। ਮੈਂ ਦੋ-ਤਿੰਨ ਰਾਤਾਂ ਰਹਿ ਕੇ ਮੁੜ ਆਉਣਾ। ਜੱਟਾਂ ਨੇ ਥੋੜ੍ਹੋ ਤੁਰ ਜਾਣਾ ਕਿਤੇ। ਸਰਕਾਰਾਂ ਦੇ ਕੰਮ ਨੇ, ਪਈਆਂ ਨਿਬੜਨਗੀਆਂ। ਤੂੰ ਕਿਉਂ ਦਿਲ ਥੋੜ੍ਹਾ ਕਰਦੈ? ਮੂਹਰਿਓਂ ਗਨੀ ਨੇ ਜੋ ਬੋਲ ਕਹੇ ਉਹ ਸੱਚ ਸਾਬਤ ਹੋ ਗਏ।
ਉਦਾਸ ਮਨ ਨਾਲ ਮੈਂ ਗੱਡੀ ’ਚ ਬਹਿ ਗਿਆ। ਗਨੀ ਦੇ ਬੋਲ ਮੇਰੇ ਅੰਦਰ-ਬਾਹਰ ਗੂੰਜ ਰਹੇ ਸਨ। ਨਾਰੋਵਾਲ ਆਣ ਕੇ ਜਿਹੜੀਆਂ ਦਸ ਸਵਾਰੀਆਂ ਸੀ, ਉਹ ਵੀ ਉਤਰ ਗਈਆਂ। ਮੈਂ ’ਕੱਲਾ ਈ ਸਾਂ, ਓਸ ਗੱਡੀ ਵਿਚ। ਜਿੱਥੋਂ ਤਕ ਨਿਗਾਹ ਜਾਏ, ਮੁਸਲਮਾਨਾਂ ਦੇ ਗੱਡੇ ਲੱਦੇ ਆਉਣ। ਗੱਡੀ ਦੇ ਵੀ ਦੋਹੀਂ ਪਾਸੀਂ ਮੁਸਲਮਾਨ ਫਿਰਦੇ ਸਨ। ਢਿੱਡਾਂ ਨਾਲ ਲੋਹੇ ਦੇ ਛਾਬੇ ਜਿਹੇ ਬੰਨ੍ਹੇ ਹੋਏ ਤੇ ਸਿਰਾਂ ’ਤੇ ਲੋਹੇ ਦੇ ਟੋਪ ਲਏ ਹੋਏ। ਜਵਾਨਾਂ ਕੋਲ ਲੰਬੇ ਬਰਛੇ। ਮੇਰੇ ਤਾਂ ਹੋਸ਼ ਗਵਾਚ ਗਏ। ਸੋਚਿਆ ਉਹੀ ਗੱਲ ਹੋਈ, ਗਨੀ ਵਾਲੀ। ਕਿਆਮਪੁਰ ਦੇ ਚਾਰ-ਪੰਜ ਮੁੰਡੇ ਗੱਡੀ ਦੇ ਬਾਹਰ ਗੱਲਾਂ ਕਰਨ ਕਿ ਇਹ ਸਿੱਖ ਤਾਂ ਕਿਆਮਪੁਰ ਦੇ ਫਲਾਣੇ ਲੰਬੜਦਾਰ ਦਾ ਜਵਾਈ ਏ। ਮੈਂ ਕਿਹਾ ਜੇ ਤੁਸੀਂ ਏਨੀ ਹਮਦਰਦੀ ਕਰਦੇ ਓ ਤਾਂ ਮੈਨੂੰ ਇਸ ਭੀੜ ਤੋਂ ਪਾਰ ਲੰਘਾ ਕੇ ਰਾਵੀ ਦੇ ਬੰਨ੍ਹ ’ਤੇ ਛੱਡ ਆਓ। ਮੇਰੀ ਵਧੀ ਹੋਈ ਸੀ। ਦੋ ਮੇਰੇ ਅੱਗੇ ਲੱਗ ਗਏ ਤੇ ਦੋ ਪਿੱਛੇ। ਉਹ ਮੈਨੂੰ ਬੰਨ੍ਹ ਤਕ ਛੱਡ ਗਏ।
 

ਕਿਆਮਪੁਰੇ ਪਹੁੰਚਿਆਂ ਤਾਂ ਅੱਗਿਓਂ ਉਹ ਸਾਰਾ ਪਿੰਡ ਬਾਹਰ ਇਕੱਠਾ ਹੋਇਆ ਪਿਆ। ਉਨ੍ਹਾਂ ਦੇ ਹੱਥਾਂ ’ਚ ਵੀ ਬਰਛੇ ਸਨ। ਉਹ ਪੁੱਛਣ ਕਿ ਤੂੰ ਲੰਘ ਕਿਵੇਂ ਆਇਆਂ? ਮੈਂ ਉਨ੍ਹਾਂ ਨੂੰ ਸਾਰੀ ਕਹਾਣੀ ਸੁਣਾਈ। ਮੈਂ ਬੜੇ ਤਰਲੇ ਲਏ ਸ਼ਹਿਜ਼ਾਦੇ ਜਾਣ ਲਈ, ਪਰ ਸਹੁਰੇ ਨੇ ਮੈਨੂੰ ਜਾਣ ਨਾ ਦਿੱਤਾ। ਉੱਥੋਂ ਮੈਂ ਮੰਦੇ ਹਾਲੀ ਸਹੁਰਿਆਂ ਨਾਲ ਇੱਧਰ ਆਇਆ। ਏਧਰ ਆ ਕੇ ਅਸੀਂ ਪਿੰਡ ਸਰਵਾਲੀ ਮੱਲਿਆ। ਇੱਥੇ ਘਰਾਂ ’ਚ ਦਾਣੇ, ਮੰਜੇ, ਚੱਕੀਆਂ ਤੇ ਹਲ-ਪੰਜਾਲੀ ਸਭ ਸਾਮਾਨ ਉਵੇਂ ਪਿਆ ਸੀ।
ਇੱਥੋਂ ਮੈਂ ਬਚ-ਬਚਾ ਕੇ ਰੋਜ਼ ਡੇਰਾ ਬਾਬਾ ਨਾਨਕ ਜਾਣਾ। ਕਾਫ਼ਲੇ ’ਚੋਂ ਆਪਣੇ ਘਰ ਦੇ ਲੱਭਣੇ। ਮਾਪਿਆਂ ਤੇ ਭਰਾਵਾਂ ਨੂੰ ਯਾਦ ਕਰਕੇ ਰੋਂਦੇ ਰਹਿਣਾ। ਸ਼ਹਿਜ਼ਾਦੇ ਵੀ ਬਹੁਤ ਵੱਢ-ਟੁੱਕ ਹੋਈ ਸੀ। ਦਿਲ ਚੱਤੋ-ਪਹਿਰ ਤੜਫ਼ਦਾ ਰਹਿੰਦਾ ਸੀ। ਘਰਦਿਆਂ ਨੂੰ ਮੈਂ ਮਹੀਨੇ ਬਾਅਦ ਮਿਲਿਆ। ਸੰਤਾਲੀ ਨੇ ਸਾਡਾ ਸ਼ਹਿਜ਼ਾਦਾ ਪਤਾ ਨਹੀਂ ਕਿੱਥੇ-ਕਿੱਥੇ ਖਿਲਾਰ ਦਿੱਤਾ। ਅਸੀਂ ਵੀ ਕਈ ਪਿੰਡਾਂ ’ਚ ਭਟਕਦੇ ਇੱਥੇ ਆ ਕੇ ਮਸਾਂ ਟਿਕੇ। ਇਹ ਜ਼ਮੀਨ ਅਸੀਂ ਬੜੀ ਮਿਹਨਤ ਨਾਲ ਬਣਾਈ ਏ। ਜ਼ੈਲਦਾਰ ਨੇ ਤਾਂ ਸਾਨੂੰ ਮਰਲਾ ਪੈਲੀ ਵੀ ਨਹੀਂ ਦਿੱਤੀ।” ਮਿਹਨਤ ’ਤੇ ਮਾਣ ਵਾਲੀ ਮਹਿਕ ਉਸਦੇ ਬੋਲਾਂ ’ਚ ਆਣ ਰਲੀ।
“ਗਨੀ ਦੇ ਆਖ਼ਰੀ ਬੋਲ ਕੀ ਸਨ?” ਮੈਂ ਪੁੱਛਿਆ ਤਾਂ ਉਹ ਸਿਰ ਮਾਰਦਿਆਂ ਬੁੱਲ੍ਹ ਮੀਚ ਕੇ ਬੱਚੇ ਵਾਂਗ ਰੋਣ ਲੱਗਾ। ਉਸ ਦੀਆਂ ਬੁੱਢੀਆਂ ਅੱਖਾਂ ’ਚੋਂ ਨਿਕਲ ਕੇ ਅੱਥਰੂ ਝੁਰੜਾਈਆਂ ਗੱਲ੍ਹਾਂ ਤਕ ਆ ਗਏ।
“ਗਨੀ ਨੇ ਆਖਿਆ ਸੀ- ਲੰਬੜਾ, ਹੁਣ ਅਸੀਂ ਕਦੇ ਨਹੀਂ ਮਿਲਣਾ।” ਇਹ ਆਖ ਉਹ ਭੁੱਬੀਂ ਰੋ ਪਿਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ।

ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ। ਸਮੁੰਦਰ....ਪਰ ਇਹ ਤਾਂ ਰੇਗਿਸਤਾਨ ਲਗਦਾ ਹੈ। ਇਸਦਾ ਧਰਤੀ ਦਾ ਉਜਾੜਾ ਕਿਵੇਂ ਹੋਇਆ ਇਹਦੀ ਦਾਸਤਾਨ ਤੁਹਾਨੂੰ ਮੈਂ ਸੁਣਾਉਂਦਾ ਹਾਂ। 

ਜੇ ਮੈਨੂੰ ਕੋਈ ਸਵਾਲ ਕਰੇ ਕਿ ਸੰਸਾਰ ਦੀ ਉਹ ਕਿਹੜੀ ਚੀਜ਼ ਹੈ ਜਿਸਦੇ ਖਤਮ ਹੋਣ ਨਾਲ ਜੀਵਨ ਖਤਮ ਹੋ ਜਾਏਗਾ, ਤਾਂ ਉਹ ਹੈ ਪਾਣੀ। ਪਾਣੀ ਤਾਂ ਧਰਤੀ ਦਾ ਹਾਣੀ ਹੈ...ਪਰ ਇਸ ਧਰਤੀ ਦਾ ਹਾਣ ਕਦੋਂ ਮੁੱਕ ਗਿਆ ਇਸ ਗੱਲ ਦਾ ਇਸ ਧਰਤੀ ਨੂੰ ਵੀ ਪਤਾ ਨਾ ਲੱਗਿਆ। 

ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ

ਭਾਰਤ ਵਿਚ ਦਿੱਲੀ ਦੇ ਸੁਲਤਾਨਾਂ ਵੱਲੋਂ ਬਣਵਾਈਆਂ ਪ੍ਰਸਿੱਧ ਇਮਾਰਤਾਂ ਵਿਚ ਕੁਤਬ ਮੀਨਾਰ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਦੱਖਣੀ ਦਿੱਲੀ ਦੇ ਮਹਿਰੌਲੀ ਵਿਚ ਸਥਿਤ ਇੱਟਾਂ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਕੁਤਬ ਦਾ ਮਤਲਬ ਹੈ-ਨਿਆਂ ਦਾ ਥੰਮ੍ਹ। ਪੰਜ ਮੰਜ਼ਿਲਾ ਇਸ ਇਮਾਰਤ ਦੀ ਉੱਚਾਈ 72.56 ਮੀਟਰ (238.1 ਫੁੱਟ), ਆਧਾਰ ਦਾ ਵਿਆਸ 14.40 (47.3 ਫੁੱਟ) ਮੀਟਰ ਅਤੇ ਟੀਸੀ ਦਾ ਵਿਆਸ 2.74 ਮੀਟਰ (9 ਫੁੱਟ) ਦੇ ਲਗਪਗ ਹੈ।

ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ ਚਿਤਵਿਆ ਸੀ। ਉਸ ਦੀ ਭਗਤੀ ਲਈ ਉਨ੍ਹਾਂ ਨੇ ਪੱਥਰਾਂ ਨੂੰ ਘੜਦਿਆਂ 927 ਫੁੱਟ ਉੱਚਾ ਮੰਦਰ ਤਿਆਰ ਕੀਤਾ। ਇਸ ਰੱਥ ਦੇ 24 ਪਹੀਏ ਹਨ, 12 ਇਕ ਪਾਸੇ ਅਤੇ 12 ਦੂਸਰੇ ਪਾਸੇ। ਇਹ ਦਿਨ ਰਾਤ ਦੇ ਬੀਤ ਦੇ ਘੰਟਿਆਂ ਦੇ ਪ੍ਰਤੀਕ ਹਨ ਤੇ ਤੁਰਦੇ ਸਮੇਂ ਦਾ ਸੰਕਲਪ ਵੀ। ਪਹੀਏ ਦੀ ਹਰ ਬੱਲੀ ਜੀਵਨ ਕਿਰਿਆ ਵਿਚ ਰੁੱਝੇ ਮਰਦ/ਔਰਤਾਂ ਦੇ ਸੁਭਾਅ ਨਾਲ ਸ਼ਿੰਗਾਰੀ ਬੀਤੇ ਸਮੇਂ ਦੀ ਬਾਤ ਸੁਣਾਉਂਦੀ ਹੈ।

ਪਹਿਲਾ ਤਵਾ ਭਰਨ ਵਾਲ਼ੀ ਹਿੰਦੁਸਤਾਨੀ ਗਾਇਕਾ ਸਸ਼ੀਮੁਖੀ

ਘੜੀ ਦੀਆਂ ਸੂਈਆਂ ਦੇ ਰੁਖ਼: ਜਿਥੇ ਪਹਿਲੀ ਰਿਕਾਰਡਿੰਗ ਹੋਈ: ਦਿ ਗਰੇਟ ਈਸਟਰਨ ਹੋਟਲ, ਕਲਕੱਤਾ, 1902 ਦੀ ਤਸਵੀਰ; ਪਹਿਲੀ ਰਿਕਾਰਡਿੰਗ ਦੀ ਗਾਇਕਾ: ਸਸ਼ੀਮੁਖੀ; ਐਡੀਸਨ ਦੀ ਰਿਕਾਰਡਿੰਗ ਅਤੇ ਮਸ਼ੀਨ ਦਾ 1902 ਵਾਲ਼ਾ ਰੂਪ (ਇਨਸੈੱਟ); ਰਿਕਾਰਡ ਦਾ ਮਾਲਕ, ਪਾਂਚੂ ਗੋਪਾਲ ਬਿਸਵਾਸ। ਆਵਾਜ਼ ਨੂੰ ਮਸ਼ੀਨ ਦੀ ਮਦਦ ਨਾਲ ਫੜ-ਬੰਨ੍ਹ ਕੇ ਦੁਬਾਰਾ ਪੈਦਾ ਕਰ ਲੈਣ ਦਾ ਵਿਚਾਰ ਅਮਰੀਕੀ ਵਿਗਿਆਨੀ ਥਾਮਸ ਅਲਵਾ ਐਡੀਸਨ (11 ਫ਼ਰਵਰੀ 1847 – 18 ਅਕਤੂਬਰ 1931) ਦੇ ਨਾਂ ਨਾਲ ਜੁੜਿਆ ਹੋਇਆ ਹੈ। ਬਿਲਕੁਲ ਸੰਭਵ ਹੈ ਕਿ ਇਹ ਵਿਚਾਰ ਉਸ ਤੋਂ ਪਹਿਲਾਂ ਕਿਸੇ ਹੋਰ ਵਿਗਿਆਨੀ ਦੇ ਮਨ ਵਿਚ ਵੀ ਆਇਆ ਹੋਵੇ ਪਰ ਐਡੀਸਨ ਕਿਉਂਕਿ ਆਪਣੇ ਇਸ ਵਿਚਾਰ ਨੂੰ 1877 ਵਿਚ ਸਾਕਾਰ ਕਰਨ ਵਿਚ ਸਫਲ ਹੋ ਗਿਆ, ਕੁਦਰਤੀ ਸੀ ਕਿ ਉਹੋ ਹੀ ਰਿਕਾਰਡਿੰਗ ਦਾ ਕਾਢਕਾਰ ਮੰਨਿਆ ਗਿਆ। ਉਹ ਅਮਰੀਕਾ ਦੇ ਸਭ ਤੋਂ ਵੱਡੇ ਕਾਢਕਾਰ ਵਜੋਂ ਜਾਣਿਆ ਜਾਂਦਾ ਹੈ ਜਿਸ ਦੇ ਨਾਂ ਆਪਣੇ ਦੇਸ ਵਿਚ ਤਾਂ 1,093 ਪੇਟੈਂਟ ਹਨ ਹੀ, ਹੋਰ ਦੇਸਾਂ ਵਿਚ ਵੀ ਅਨੇਕ ਪੇਟੈਂਟ ਹਨ। ਰਿਕਾਰਡਿੰਗ ਮਸ਼ੀਨ ਤੇ ਗਰਾਮੋਫੋਨ, ਟੈਲੀਗਰਾਫ, ਫ਼ਿਲਮੀ ਕੈਮਰੇ ਤੇ ਬਲਬ ਜਿਹੀਆਂ ਉਹਦੀਆਂ ਅਨੇਕ ਕਾਢਾਂ ਨੇ ਦੁਨੀਆ ਬਦਲ ਦਿੱਤੀ।

ਸੁਣ ਲੈ ਦਿਲੀ ਪੁਕਾਰ ਬਾਬਾ ਬਖਸ਼ ਦਈਂ

ਸੁਣ ਲੈ ਦਿਲੀ  ਪੁਕਾਰ ਬਾਬਾ ਬਖਸ਼ ਦਈਂ

ਇਹ ਬੰਦਾ ਭੁੱਲਣਹਾਰ, ਬਾਬਾ ਬਖਸ਼ ਦਈਂ

ਸੋਹਣਾ ਇਹ ਸੰਸਾਰ ਆ ਮੇਰੇ ਬਾਬੇ ਕਰਕੇ

ਸੋਹਣਾ ਇਹ  ਸੰਸਾਰ ਆ ਮੇਰੇ ਬਾਬੇ ਕਰਕੇ

ਜੀਵਨ ਦੀ ਗੁਲਜ਼ਾਰ ਆ ਮੇਰੇ ਬਾਬੇ ਕਰਕੇ 

ਨਾ ਹੀ ਕੋਈ ਬਿਗਾਨਾ ਨਾ ਕੋਈ  ਵੈਰੀ  ਹੈ

ਸਾਰੇ  ਹੀ ਦਿਲਦਾਰ ਆ ਮੇਰੇ ਬਾਬੇ ਕਰਕੇ

ਗੁਰਦਾਸ ਮਾਨ ਵਲੋਂ ਮਾਂ ਨਾਲੋਂ ਮਾਸੀ ਨੂੰ ਪਹਿਲ

ਲੇਖਕ: ਕੁਲਵੰਤ ਸਿੰਘ ਢੇਸੀ
ਸਿੱਧੂ ਮੂਸੇ ਵਾਲੇ ਵਲੋਂ ਆਪਣੇ ਗੀਤ ਵਿਚ ਮਾਤਾ ਭਾਗ ਕੌਰ ਬਾਰੇ ਗਲਤ-ਬਿਆਨੀ ਦੀ ਤਪਸ਼ ਅਜੇ ਠੰਢੀ ਨਹੀਂ ਸੀ ਹੋਈ ਕਿ ਗੁਰਦਾਸ ਮਾਨ ਵਲੋਂ ਇੱਕ ਹੋਰ ਨਵਾਂ ਵਾਦ ਵਿਵਾਦ ਸ਼ੁਰੂ ਕਰ ਦਿੱਤਾ ਗਿਆ ਹੈ। ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਮਾਨਤਾ ਦੇਣ ਦੇ ਬਿਆਨਾਂ ਬਾਰੇ ਗਾਇਕ ਗੁਰਦਾਸ ਮਾਨ ਦੇ ਬਿਆਨਾ ‘ਤੇ ਅੱਜਕਲ ਕਾਫੀ ਨ੍ਹੇਰੀ ਝੁੱਲੀ ਹੋਈ ਹੈ। ਬੀਬੀਸੀ ਵਲੋਂ ਗੁਰਦਾਸ ਮਾਨ ਦੇ ਬਿਆਨਾਂ ਦਾ ਸਾਰਅੰਸ਼ ਕੁਝ ਇਸ ਤਰਾਂ ਬਿਆਨ ਕੀਤਾ ਗਿਆ ਹੈ-

ਕੌਮੀ ਬੋਲੀ ਦਾ ਮਹੱਤਵ

 ਲੇਖਕ: ਕੁਲਵੰਤ ਸਿੰਘ ਢੇਸੀ
ਦੁਨੀਆਂ ਦੇ ਹਰ ਖੇਤਰ ਵਿਚ ਬੋਲੀ ਦਾ ਖਾਸ ਮਹੱਤਵ ਹੈ ਜਿਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ। ਜਿਸ ਖਿੱਤੇ ਵਿਚ ਜਾ ਕੇ ਕੋਈ ਵਿਅਕਤੀ ਸੰਵਾਦ ਹੀ ਨਾ ਕਰ ਪਾਏ ਉਥੇ ਉਸ ਲਈ ਦਿਨ ਕਟੀ ਕਰਨੀ ਮੁਸ਼ਕਲ ਹੋ ਜਾਏਗੀ। ਕੰਮਾਂ ਕਾਰਾਂ ਦੇ ਸਬੰਧ ਵਿਚ ਅੱਜਕਲ ਲੋਕ ਦੁਨੀਆਂ ਭਰ ਤੋਂ ਭਾਰਤ ਵਿਚ ਜਾ ਰਹੇ ਹਨ। ਇਹ ਸਾਰੇ ਲੋਕ ਅੰਗ੍ਰੇਜ਼ੀ ਰਾਹੀਂ ਆਪਣੇ ਕੰਮਾਂ ਕਾਰਾਂ ‘ਤੇ ਸੰਵਾਦ  ਕਰਨ ਵਿਚ ਸਫਲ ਹੁੰਦੇ ਹਨ। ਇਸੇ ਤਰਾਂ ਭਾਰਤ ਤੋਂ ਬਾਹਰ ਜਾਣ ਵਾਲੇ ਲੋਕਾਂ ਲਈ ਅੰਗ੍ਰੇਜ਼ੀ ਤੋਂ ਵਗੈਰ ਗੁਜ਼ਾਰਾ ਨਹੀਂ। ਦੱਖਣੀ ਭਾਰਤ ਦੇ ਬਹੁਤੇ ਲੋਕ ਹਿੰਦੀ ਨਹੀਂ 

ਗੋ ਜ਼ਰਾ ਸੀ ਬਾਤ ਪਰ ਬਰਸੋਂ ਕੇ ਯਾਰਾਨੇ ਗਏ, ਲੇਕਿਨ ਇਤਨਾ ਤੋ ਹੂਆ ਕੁਛ ਲੋਗ ਪਹਿਚਾਨੇ ਗਏੇ -- ਭਜਪਾ ਪ੍ਰਧਾਨ ਵਲੋਂ ਕੌਮੀ ਬੋਲੀ ਦੇ ਨਾਮ ‘ਤੇ ਰੇੜਕਾ

ਲੇਖਕ: ਕੁਲਵੰਤ ਸਿੰਘ ਢੇਸੀ 

ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਕੌਮੀ ਤੌਰ ‘ਤੇ ਹਿੰਦੀ ਨੂੰ ਸਥਾਪਤ ਕਰਨ ‘ਤੇ ਬਹੁਤ ਰੇੜਕਾ ਪਿਆ ਹੋਇਆ ਹੈ ਅਤੇ ਹਰ ਵਿਅਕਤੀ ਜਾਂ ਧਿਰ ਆਪੋ ਆਪਣੇ ਹਿਸਾਬ ਨਾਲ ਵਿਚਾਰ ਦੇ ਰਿਹਾ ਹੈ । ਭਾਜਪਾ ਵਾਲੇ ਹਿੰਦੀ, ਹਿੰਦੂ, ਹਿੰਦ ਅਤੇ ਹਿੰਦੁਤਵਾ ਦੇ ਮੁੱਦਿਆਂ ‘ਤੇ ਕੰਮ ਕਰ ਰਹੇ ਹਨ ਅਤੇ ਹੁਣ ਪਾਰਟੀ ਦੇ ਪ੍ਰਧਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਨੂੰ ਭਾਰਤ ਦੀ ਕੌਮੀ ਭਾਸ਼ਾ ਵਜੋਂ ਮਾਨਤਾ ਦੇਣ ਦੇ ਬਿਆਨ ਦਿੱਤੇ ਹਨ। ਦਾਨਸ਼ਮੰਦ ਲੋਕ ਲੋਕ ਇਸ ਪਿੱਛੇ ਭਾਜਪਾ ਜਾਂ ਆਰ ਐਸ ਐਸ ਦੇ ਬੁਰੇ ਇਰਾਦਿਆਂ ਦਾ ਸੰਸਾ ਕਰ ਰਹੇ ਹਨ। ਭਾਜਪਾ ਜਾਂ ਆਰ ਐਸ ਐਸ ਵਲੋਂ ਕਿਓਂਕਿ ਭਾਰਤ ਨੂੰ ਹਿੰਦੂ ਦੇਸ਼ ਘੋਸ਼ਤ ਕੀਤਾ ਜਾ ਰਿਹਾ ਹੈ ਇਸ ਕਾਰਨ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਭਾਰਤ ਦੇ ਗ੍ਰਹਿ ਸਕੱਤਰ ਵਲੋਂ ਹਿੰਦੀ ਨੂੰ 

ਭਾਰਤੀ ਭਾਸ਼ਾਵਾਂ ਲਈ ਘਾਤਕ ਬਣ ਰਹੀ ਹੈ ਹਿੰਦੀ

ਡਾ. ਚਰਨਜੀਤ ਸਿੰਘ ਗੁਮਟਾਲਾ , 0019375739812 , gumtalacs@gmail.com

ਭਾਰਤੀ ਜਨਤਾ ਪਾਰਟੀ ਵੱਲੋਂ ਆਰ. ਐਸ. ਐਸ. ਦੇ ਏਜੰਡੇ ‘ਤੇ ਚਲਦੇ ਹੋਏ ਪਹਿਲਾਂ ਧਾਰਾ 370 ਖ਼ਤਮ ਕੀਤੀ ਗਈ ਤੇ ਹੁਣ ਹਿੰਦੀ ਨੂੰ ਪੂਰੇ ਭਾਰਤ ਵਿੱਚ ਲਾਗੂ ਕਰਨ ਦੀ ਤਿਆਰੀ ਕੀਤੀ ਗਈ ਹੈੈ।ਹਿੰਦੀ ਦਿਵਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ  ਦਾ ਕਹਿਣਾ ਸੀ ਕਿ ਹਿੰਦੀ ਭਾਰਤ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਤੇ ਇਹ ਇੱਕੋ ਇੱਕ ਐਸੀ ਭਾਸ਼ਾ ਹੈ ਜੋ ਪੂਰੇ ਦੇਸ਼ ਨੂੰ ਜੋੜ ਕੇ ਰੱਖ ਸਕਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੂੰ ਇੱਕ ਐਸੀ ਭਾਸ਼ਾ ਦੀ ਲੋੜ ਹੈ ਜੋ ਕਿ ਵਿਸ਼ਵ ਭਰ ਵਿੱਚ ਉਸ ਦੀ ਪਹਿਚਾਣ ਬਣਾਏ। ਉਨ੍ਹਾਂ ਨੇ ਲੋਕਾਂ ਨੂੰ ਹਿੰਦੀ ਦੀ ਵਰਤੋਂ ਵੱਧ ਤੋਂ ਵੱਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਸਾਲ ਹਿੰਦੀ ਦਿਵਸ ਸਮੇਂ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਹਿੰਦੀ ਦਿਵਸ ਸਮਾਗਮ ਕਰਵਾਣੇੇ ਜਾਣਗੇ ਤੇ 2024 ਦੀਆਂ ਅਗਲੀਆਂ ਆਮ ਚੋਣਾਂ ਤੀਕ ਹਿੰਦੀ ਵਿਰਾਸਤੀ ਦਰਜਾ ਪ੍ਰਾਪਤ ਕਰ ਲਵੇਗੀ।

ਲੋਪ ਹੋਏ ਪੁਰਾਤਨ ਭਾਂਡੇ

ਲੇਖ਼ਕ  : ਬਹਾਦਰ ਸਿੰਘ ਗੋਸਲ ,   ਸੋਰਸ - ਇੰਟਰਨੇਟ
ਜੇ ਅਸੀਂ ਪੁਰਾਣੀਆਂ ਰਸੋਈਆਂ ਨੂੰ ਯਾਦ ਕਰੀਏ ਤਾਂ ਉਨ੍ਹਾਂ ਵਿਚ ਬਹੁਤ ਸਾਰੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ। ਇਨ੍ਹਾਂ ਭਾਂਡਿਆਂ ਵਿਚ ਪਰਾਤ, ਕੌਲੀਆਂ, ਬਾਟੀਆਂ, ਥਾਲ, ਗਲਾਸ ਅਤੇ ਗੰਗਾਸਾਗਰ (ਜੱਗ) ਹੁੰਦੇ ਸਨ। ਇਨ੍ਹਾਂ ਬਰਤਨਾਂ ਵਿਚ ਪਰਾਤ ਅਤੇ ਗੰਗਾਸਾਗਰ ਦੋ ਵਿਸ਼ੇਸ਼ ਭਾਂਡੇ ਹੁੰਦੇ ਸਨ ਜੋ ਸਾਡੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਸਨ। ਇਹ ਦੋਵੇਂ ਭਾਂਡੇ ਆਮ ਤੌਰ ’ਤੇ ਪਿੱਤਲ ਦੇ ਹੀ ਬਣੇ ਹੁੰਦੇ ਸਨ। ਇਹ ਰੋਜ਼ਮਰ੍ਹਾ ਦੀਆਂ ਪਰਿਵਾਰਕ ਲੋੜਾਂ ਦੇ ਨਾਲ-ਨਾਲ ਵਿਆਹਾਂ ਵਿਚ ਵੀ ਪ੍ਰਧਾਨ ਹੁੰਦੇ ਸਨ।

ਨਜ਼ਰੀਆ ਬਦਲੋ, ਜ਼ਿੰਦਗੀ ਬਦਲੇਗੀ

ਲੇਖ਼ਕ  :   ਇਕਵਾਕ ਸਿੰਘ ਪੱਟੀ ,  ਸੋਰਸ - ਇੰਟਰਨੇਟ
ਕਿਹਾ ਜਾਂਦਾ ਹੈ ਕਿ ਵਿਅਕਤੀ ਜੋ ਸੋਚਦਾ ਹੈ ਜਾਂ ਜਿਸ ਬਾਰੇ ਸੋਚਦਾ ਹੈ, ਉਹੀ ਹੁੰਦਾ ਹੈ। ਜੀਵਨ ਵਿਚ ਬਹੁਤ ਕੁਝ ਜੋ ਵਾਪਰ ਰਿਹਾ ਹੈ, ਉਸ ਵਿਚ ਸਾਡੀ ਸੋਚ ਸਮਝ ਦਾ ਵੀ ਕਾਫ਼ੀ ਪ੍ਰਭਾਵ ਹੁੰਦਾ ਹੈ। ਜੋ ਵਿਅਕਤੀ ਜ਼ਿੰਦਗੀ ਪ੍ਰਤੀ ਹਾਂ ਪੱਖੀ ਨਜ਼ਰੀਏ ਤੋਂ ਸੋਚਦਾ ਹੈ, ਉਹ ਖ਼ੁਸ਼ ਰਹਿੰਦਾ ਹੈ, ਸਹਿਜ ਵਿਚ ਰਹਿ ਜਾਂਦਾ ਹੈ ਜਦੋਂਕਿ ਨਾਂਹ ਪੱਖੀ ਸੋਚਣ ਵਾਲਾ ਵਿਅਕਤੀ ਹਮੇਸ਼ਾਂ ਨਿਰਾਸ਼ ਰਹਿੰਦਾ ਹੈ ਅਤੇ ਤਣਾਅ ਉਸਦੀ ਸਿਹਤ ਅਤੇ ਖ਼ੁਸ਼ੀਆਂ ਨੂੰ ਨਿਗਲ ਜਾਂਦਾ ਹੈ।
ਮੁਸ਼ਕਿਲ ਭਰੇ ਸਮੇਂ ਵਿਚ ਵੀ ਚੰਗਾ ਸੋਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਤਣਾਓ ਦਾ ਕੀ ਕਰੀਏ

ਅਨੁਾਵਦਕ: ਕੁਲਵੰਤ ਸਿੰਘ ਢੇਸੀ

ਇਹਨੀ ਦਿਨੀ ਮੇਰਾ ਇੱਕ ਮਿੱਤਰ ਨੈਸ਼ਨਲ ਹੈਲਥ ਸਰਵਿਸ ਵਲੋਂ ਪ੍ਰਕਾਸ਼ਤ ਅੰਗ੍ਰੇਜ਼ੀ ਦਾ ਕਿਤਾਬਚਾ ‘ਕੋਪਿੰਗ ਵਿੱਦ ਐਂਗਜ਼ਾਇਟੀ’ ਲੈ ਕੇ ਆਇਆ ਅਤੇ ਉਸ ਨੇ ਇਸ ਕਿਤਾਬਚੇ ਦੇ ਅਨੁਵਾਦ ਦੀ ਮੰਗ ਕੀਤੀ, ਜਿਸ ਦੀ ਲੋੜ ਉਸ ਦੇ ਆਪਣੇ ਨਿੱਜੀ ਜੀਵਨ ਵਾਸਤੇ ਸੀ। ਇਹ ੧੮ ਪੰਨਿਆਂ ਦਾ ਲੰਬਾ ਕਿਤਾਬਚਾ ਸੀ ਜਿਸ ਦਾ ਮੈਂ ਕਾਫੀ ਮਿਹਨਤ ਨਾਲ ਸੰਖੇਪ ਅਨੁਵਾਦ ਕਰ ਦਿੱਤਾ ਪਰ ਫਿਰ ਮੈਂ ਮਹਿਸੂਸ ਕੀਤਾ ਕਿ ਅਜੋਕੇ ਹਫੜਾਦਫੜੀ ਦੇ ਜੀਵਨ ਵਿਚ ਹਜ਼ਾਰਾਂ ਲੋਕੀ ਦਿਮਾਗੀ ਤਣਾਓ ਤੋਂ ਪੀੜਤ ਹਨ ਕਿਓਂ ਨਾ ਇਸ ਨੂੰ ਪੰਜਾਬੀ ਅਖਬਾਰ ਵਿਚ ਵੀ ਪ੍ਰਕਾਸ਼ਿਤ ਕਰ ਦਿੱਤਾ ਜਾਵੇ। ਉਮੀਦ ਹੈ ਕਿ ਪਾਠਕ ਇਸ ਅਨੁਵਾਦ ਤੋਂ ਫਾਇਦਾ ਲੈ ਕੇ ਤਣਾਓ, ਚਿੰਤਾ ਅਤੇ ਝੋਰੇ ਤੋਂ ਮੁਕਤੀ ਪਾ ਸਕਣਗੇ।

ਕਿਰਤ ਦਾ ਸਵੈਮਾਣ

ਲੇਖਕ :  ਬਲਦੇਵ ਸਿੰਘ (ਸੜਕਨਾਮਾ),  ਸੋਰਸ - ਇੰਟਰਨੇਟ 
‘ਲਾਲ ਬੱਤੀ’ ਨਾਵਲ ਲਿਖਣ ਲਈ ਉਸ ਧੰਦੇ ਦੇ ਸੱਭਿਆਚਾਰ ਨੂੰ ਨੇੜੇ ਤੋਂ ਜਾਂਚਣ ਲਈ ਮੈਂ ਕਈ ਵਰ੍ਹੇ ਲਗਾਏ ਸਨ। ਆਪਣੇ ਟਰਾਂਸਪੋਰਟ ਦੇ ਕਿੱਤੇ ਤੋਂ ਜਦੋਂ ਵੀ ਵਿਹਲ ਮਿਲਦੀ ਮੈਂ ਵਿਕਟੋਰੀਆ ਯਾਦਗਾਰ ਦੇ ਮੈਦਾਨਾਂ ਵਿਚ ਚਲਾ ਜਾਂਦਾ ਸੀ। ਉੱਥੇ ਕੋਈ ਖਾਲੀ ਕੋਨਾ ਮੱਲ ਕੇ ਪੜ੍ਹਨ ਵਿਚ ਰੁੱਝੇ ਹੋਣ ਦਾ ਭੁਲੇਖਾ ਦੇ ਕੇ ਇਸ ਧੰਦੇ ਨਾਲ ਜੁੜੀਆਂ ਲੜਕੀਆਂ ਦੀਆਂ ਗਤੀਵਿਧੀਆਂ ਤੇ ਧੰਦੇ ਦੇ ਦਾਅ-ਪੇਚ ਤਾੜਦਾ ਸਾਂ।

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਲੇਖਕ :  ਬਲਦੇਵ ਸਿੰਘ (ਸੜਕਨਾਮਾ),  ਸੋਰਸ - ਇੰਟਰਨੇਟ  
ਕਲਕੱਤਾ ਮਹਾਂਨਗਰ! ਤਿੱਖੜ ਦੁਪਹਿਰ। ਅੱਗ ਵਾਂਗ ਤਪਦੀਆਂ ਸੜਕਾਂ। ਸਾਰਾ ਦਿਨ ਟੈਕਸੀ ਚਲਾਉਂਦਿਆਂ ਮਨ ਬੜਾ ਉਚਾਟ ਤੇ ਖਿੱਝਿਆ ਹੋਇਆ ਸੀ। ਸਰੀਰ ਵੀ ਕੁਝ ਵੱਲ ਨਹੀਂ ਸੀ ਲੱਗ ਰਿਹਾ। ਸੋਚਿਆ ਚੱਲ ਮਨਾਂ ਕਿਸੇ ਹੋਟਲ ’ਤੇ ਤਿੱਖੀ ਜਿਹੀ ਚਾਹ ਪੀਤੀ ਜਾਵੇ। ਉੱਥੇ ਬਿੰਦ-ਝੱਟ ਆਰਾਮ ਕਰਾਂਗੇ, ਫੇਰ ਵੇਖੀ ਜਾਊ।

ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ

ਲੇਖਕ :  ਜੱਗਾ ਸਿੰਘ ਆਦਮਕੇ   , ਸੋਰਸ : ਇੰਟਰਨੇਟ   
ਫੁੱਲਾਂ ਦੀ ਘਾਟੀ ਰਾਸ਼ਟਰੀ ਪਾਰਕ ਆਪਣੀ ਕੁਦਰਤੀ ਸੁੰਦਰਤਾ ਕਾਰਨ ‘ਫੁੱਲਾਂ ਦੀ ਘਾਟੀ’ ਦੇ ਨਾਂ ਨਾਲ ਦੇਸ਼ ਵਿਦੇਸ਼ ਵਿਚ ਪ੍ਰਸਿੱਧ ਹੈ। ਇਹ ਉੱਤਰਾਖੰਡ ਦੇ ਗੜਵਾਲ ਖੇਤਰ ਦੇ ਜ਼ਿਲ੍ਹਾ ਚਮੋਲੀ ਵਿਚ ਸਥਿਤ ਹੈ। ਅਸਲ ਵਿਚ ਇਹ ਘਾਟੀ ਨੰਦਾ ਦੇਵੀ ਰਾਸ਼ਟਰੀ ਪਾਰਕ ਦਾ ਹੀ ਹਿੱਸਾ ਹੈ। ਫੁੱਲਾਂ ਦੀ ਘਾਟੀ ਕੁਦਰਤੀ ਫੁੱਲਾਂ ਦਾ ਪਾਰਕ ਹੈ। ਇਨ੍ਹਾਂ ਫੁੱਲਾਂ ਦੇ ਪੌਦਿਆਂ ਨੂੰ ਕੋਈ ਨਹੀਂ ਬੀਜਦਾ। ਇੱਥੇ ਬਿਖਰੇ ਬੀਜਾਂ ਤੋਂ ਹਰ ਸਾਲ ਆਪਣੇ ਆਪ ਇਹ ਪੌਦੇ ਉੱਗ ਆਉਂਦੇ ਹਨ। ਇਹ ਘਾਟੀ ਪਹਿਲਾਂ ਆਮ ਲੋਕਾਂ ਦੀ ਪਛਾਣ ਤੋਂ ਦੂਰ ਸੀ। ਸਿਰਫ਼ ਸਥਾਨਕ ਲੋਕਾਂ ਨੂੰ ਹੀ ਇਸ ਸਬੰਧੀ ਜਾਣਕਾਰੀ ਸੀ। ਇਸ ਦੀ ਸਭ ਤੋਂ ਪਹਿਲਾਂ ਖੋਜ ਬਰਤਾਨਵੀ ਪਰਬਤ ਰੋਹੀ ਫਰੈਂਕ ਐੱਸ. ਸਮਿਥ ਅਤੇ ਉਸਦੇ ਸਾਥੀ ਆਰ. ਐੱਲ. ਹੋਲਡਸਵਰਥ ਨੇ 1931 ਵਿਚ ਕੀਤੀ।

ਮੀਲ ਪੱਥਰਾਂ ਦਾ ਰੰਗ ਕੀ ਦਰਸਾਉਂਦਾ ਹੈ?

ਲੇਖਕ : ਕਰਨੈਲ ਸਿੰਘ ਰਾਮਗੜ੍ਹ , ਸੋਰਸ : ਇੰਟਰਨੇਟ 
ਬੱਚਿਓ! ਸੜਕ ’ਤੇ ਲੱਗੇ ਮੀਲ ਪੱਥਰ ਤੁਹਾਨੂੰ ਸਹੀ ਰਸਤਾ ਕਿਹੜਾ ਹੈ ਤੇ ਕਿਹੜੀ ਥਾਂ ਕਿੰਨੀ ਦੂਰ ਹੈ, ਬਾਰੇ ਦੱਸਦੇ ਹਨ। ਇਹ ਅਲੱਗ ਅਲੱਗ ਰੰਗਾਂ ਦੇ ਹੁੰਦੇ ਹਨ। ਇਨ੍ਹਾਂ ਦੇ ਰੰਗ ਦਾ ਵਿਸ਼ੇਸ਼ ਮਤਲਬ ਹੁੰਦਾ ਹੈ ਜੋ ਉਸ ਸੜਕ ਦੀ ਪਛਾਣ ਦੱਸਦੇ ਹਨ।

ਚਿਤਾ

ਕਿਉਂ ਆਪਣੇ ਤੜਫ਼ਾਉਂਦੇ,
ਗੱਲਾਂ ਦਿਲ ਉੱਤੇ ਮੇਰੇ ਲਾਉਂਦੇ ।
ਵਕਤ ਕਿਉਂ, ਮੇਰਾ ਗੁੰਝਲਦਾਰ ਬਣਾਉਂਦੇ
ਘੁੰਮ ਕੇ ਵੇਖੀ ਨਾ ਅਜੇ ਦੁਨੀਆਂ ਮੈਂ,

ਸਭ ਤੋਂ ਚੰਗੀ ਕਸਰਤ ਹੈ ਟਹਿਲਣਾ

ਟਹਿਲਣਾ, ਚੱਲਣਾ, ਪੈਦਲ ਯਾਤਰਾ ਕਰਨਾ, ਇਸ ਨੂੰ ਸਾਡੇ ਬਾਪੂ ਮਹਾਤਮਾ ਗਾਂਧੀ ਕਸਰਤਾਂ ਦੀ ਰਾਣੀ ਕਹਿੰਦੇ ਸੀ। ਉਨ੍ਹਾਂ ਨੇ ਜੀਵਨ ਭਰ ਪੈਦਲ ਯਾਤਰਾ ਨੂੰ ਮਹੱਤਵ ਦਿੱਤਾ। ਨਿਯਮਤ ਟਹਿਲਣ ਨਾਲ ਸਰੀਰ ਦਾ ਆਕਾਰ ਸਹੀ ਰਹਿੰਦਾ ਹੈ। ਸਰੀਰਕ ਊਰਜਾ ਵਿਚ ਵਾਧਾ ਹੁੰਦਾ ਹੈ। ਇਸ ਨਾਲ ਹੱਥ, ਪੈਰ ਅਤੇ ਦਿਮਾਗ ਵਿਚ ਖੂਨ ਸੰਚਾਰ ਦੀ ਗਤੀ ਵਿਚ ਤੀਬਰਤਾ ਆਉਂਦੀ ਹੈ। ਦਿਮਾਗ ਜ਼ਿਆਦਾ ਸਕਿਰਿਅਤਾ ਦਾ ਬੋਧ ਕਰਾਉਂਦਾ ਹੈ। ਟਹਿਲਣ ਵਾਲਾ ਖੁਦ ਨੂੰ ਮਾਨਸਿਕ ਰੂਪ ਨਾਲ ਜ਼ਿਆਦਾ ਤੰਦਰੁਸਤ ਮਹਿਸੂਸ ਕਰਦਾ ਹੈ।

ਲੜਕਿਆਂ ਨੂੰ ਵੀ ਸਿਖਾਈਏ ਕੰਮਕਾਜ

ਅੱਜ ਅਸੀਂ ਮੰਨਦੇ ਹਾਂ ਕਿ ਅਸੀਂ ਆਧੁਨਿਕ ਯੁੱਗ ਵਿਚ ਜੀਅ ਰਹੇ ਹਾਂ ਪਰ ਸਾਡੀ ਮਾਨਸਿਕਤਾ ਪੁਰਾਣੇ ਸਮੇਂ ਨਾਲੋਂ ਜ਼ਿਆਦਾ ਬਦਲੀ ਨਹੀਂ ਹੈ। ਅੱਜ ਵੀ ਘਰੇਲੂ ਕੰਮਕਾਜ ਵਾਸਤੇ ਔਰਤਾਂ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਭਾਵੇਂ ਕੋਈ ਔਰਤ ਵਧੀਆ ਨੌਕਰੀਪੇਸ਼ਾ ਅਤੇ ਉੱਚੇ ਅਹੁਦੇ ਉੱਪਰ ਵੀ ਬਿਰਾਜਮਾਨ ਹੋਵੇ, ਤਾਂ ਵੀ ਉਸ ਨੂੰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਅੱਜ ਵੀ ਮਰਦਾਂ ਦੁਆਰਾ ਘਰ ਦੇ ਕੰਮ ਕਰਨ ਨੂੰ ਸ਼ਰਮਨਾਕ ਸਮਝਿਆ ਜਾਂਦਾ ਹੈ। ਲੜਕੀ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਜਿੰਨਾ ਮਰਜ਼ੀ ਪੜ੍ਹ ਲੈ, ਘਰੇਲੂ ਕੰਮ ਤਾਂ ਕਰਨੇ ਹੀ ਪੈਣਗੇ। ਹੁਣ ਆਪਣੀ ਸੋਚ ਬਦਲਣ ਦੀ ਲੋੜ ਹੈ। ਜੇਕਰ ਔਰਤ ਘਰ ਦੀ ਚਾਰਦੀਵਾਰੀ ਵਿਚੋਂ ਬਾਹਰ ਆ ਕੇ ਮਰਦ ਦੀ ਆਰਥਿਕ ਤੌਰ 'ਤੇ ਸਹਾਇਤਾ ਕਰਕੇ ਉਸ ਦਾ ਹੱਥ ਵਟਾਉਂਦੀ ਹੈ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0085208920
Copyright © 2019, Panjabi Times. All rights reserved. Website Designed by Mozart Infotech