» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਖੇਡ ਸੰਸਾਰ

ਲੁਧਿਆਣਾ ਨੇ ਸੀਨੀਅਰ ਸਟੇਟ ਬੇਸਬਾਲ ਚੈਂਪੀਅਨਸ਼ਿਪ ਜਿੱਤੀ

October 07, 2019 05:33 PM

ਲੁਧਿਆਣਾ,, 6 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਲੁਧਿਆਣਾ ਕੁੜੀਆਂ ਦੀ ਟੀਮ ਨੇ ਅੱਜ ਇੱਥੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ ਹੋਏ ਫਾਈਨਲ ਮੈਚ ਵਿੱਚ ਪਟਿਆਲਾ ਨੂੰ 10-6 ਨਾਲ ਪਛਾੜਦਿਆਂ ਖ਼ਿਤਾਬੀ ਜਿੱਤ ਹਾਸਲ ਕੀਤੀ। ਸ਼ਨਿੱਚਰਵਾਰ ਨੂੰ ਸ਼ੁਰੂ ਹੋਈ ਇਸ ਦੋ ਰੋਜ਼ਾ ਚੈਂਪੀਅਨਸ਼ਿਪ ਵਿੱਚ ਸੂਬੇ ’ਚੋਂ 12 ਟੀਮਾਂ ਨੇ ਹਿੱਸਾ ਲਿਆ। ਪਹਿਲੇ ਦਿਨ ਹੋਏ ਪੂਲ ਮੈਚਾਂ ਵਿੱਚ ਪਟਿਆਲਾ ਦੀ ਟੀਮ ਨੇ ਜਲੰਧਰ ਅਤੇ ਰੋਪੜ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਸੀ। ਇਸੇ ਤਰ੍ਹਾਂ ਪੂਲ ਮੈਚਾਂ ’ਚ ਲੁਧਿਆਣਾ ਦੀ ਟੀਮ ਨੇ ਮੁਹਾਲੀ, ਮੋਗਾ ਅਤੇ ਅੰਮ੍ਰਿਤਸਰ ਨੂੰ ਹਰਾ ਕੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ।
ਅੱਜ ਸਵੇਰੇ ਲੁਧਿਆਣਾ ਅਤੇ ਪਟਿਆਲਾ ਦੀਆਂ ਟੀਮਾਂ ਵਿਚਕਾਰ ਫਾਈਨਲ ਖੇਡਿਆ ਗਿਆ। ਲੁਧਿਆਣਾ ਦੀਆਂ ਕੁੜੀਆਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਮੈਚ ਇਕਤਰਫ਼ਾ ਬਣਾ ਦਿੱਤਾ। ਮੈਚ ਵਿੱਚ ਲੁਧਿਆਣਾ ਨੇ 10 ਅੰਕ ਬਣਾਏ ਜਦਕਿ ਪਟਿਆਲਾ ਦੀ ਟੀਮ ਸਿਰਫ਼ ਛੇ ਅੰਕ ਹੀ ਲੈ ਸਕੀ। ਜੇਤੂ ਟੀਮ ਲਈ ਪ੍ਰਭਜੋਤ ਕੌਰ ਅਤੇ ਕੁਲਜੀਤ ਕੌਰ ਨੇ ਦੋ-ਦੋ ਅੰਕਾਂ ਦਾ, ਜਦਕਿ ਸੰਦੀਪ ਅਤੇ ਜੱਸੀ ਕੌਰ ਨੇ ਆਪਣੀ ਟੀਮ ਲਈ ਇੱਕ-ਇੱਕ ਅੰਕ ਦਾ ਯੋਗਦਾਨ ਪਾਇਆ। ਪਟਿਆਲਾ ਵੱਲੋਂ ਅੰਜਲੀ ਅਤੇ ਲਕਸ਼ਮੀ ਨੇ 2-2 ਅੰਕ ਲਏ। ਇਸ ਤੋਂ ਇਲਾਵਾ ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਰੋਪੜ ਨੇ ਅੰਮ੍ਰਿਤਸਰ ਨੂੰ 1-0 ਨਾਲ ਮਾਤ ਦਿੱਤੀ। ਜੇਤੂ ਟੀਮ ਲਈ ਇਕਲੌਤਾ ਅੰਕ ਸਾਧਨਾ ਨੇ ਲਿਆ। ਚੈਂਪੀਅਨਸ਼ਿਪ ਦੀ ਸਮਾਪਤੀ ਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਗਿੱਲ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ’ਚ ਸੁਖਦੇਵ ਸਿੰਘ ਔਲਖ, ਹਰਬੀਰ ਸਿੰਘ ਗਿੱਲ, ਨੀਰੂ, ਜਤਿੰਦਰ ਕੁਮਾਰ, ਰਵੀ ਦੱਤ, ਰਣਜੀਤ ਸਿੰਘ, ਗੁਰਦੀਪ ਸਿੰਘ ਅਤੇ ਦੀਪਕ ਕੁਮਾਰ ਹਾਜ਼ਰ ਸਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਭਾਰਤ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ

ਪੋਟਚੈਫਸਟਰੂਮ (ਦੱਖਣੀ ਅਫਰੀਕਾ),28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਯਸ਼ਸਵੀ ਜੈਸਵਾਲ ਅਤੇ ਅਥਰਵ ਅੰਕੋਲੇਕਰ ਦੇ ਨੀਮ ਸੈਂਕੜਿਆਂ ਅਤੇ ਮਗਰੋਂ ਗੇਂਦਬਾਜ਼ੀ ਦੌਰਾਨ ਕਾਰਿਤਕ ਤਿਆਗੀ ਤੇ ਆਕਾਸ਼ ਸਿੰਘ ਦੀ ਤੇਜ਼ਧਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਪਹਿਲੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ 74 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਦਾ ਟਿਕਟ ਕਟਾ ਲਿਆ ਹੈ। ਭਾਰਤ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ਨਾਲ 233 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ 43.3 ਓਵਰਾਂ ਵਿੱਚ 159 ਦੌੜਾਂ ’ਤੇ ਢੇਰ ਹੋ ਗਈ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਸੈਮ ਫੈਨਿੰਗ ਨੇ 75 ਦੌੜਾਂ ਨਾਲ ਵਿਕਟ ਉੱਤੇ ਖੜਨ ਦਾ ਦਮ ਵਿਖਾਇਆ, ਜਿੰਨੀ ਦੇਰ ਉਹ ਮੈਦਾਨ ’ਤੇ ਰਿਹਾ, ਆਸਟਰੇਲਿਆਈ ਟੀਮ ਦੀ ਜਿੱਤ ਦੀ ਉਮੀਦ ਬਣੀ ਰਹੀ। ਉਸ ਨੇ ਲਿਆਮ ਸਕੌਟ (35 ਦੌੜਾਂ) ਨਾਲ ਛੇਵੀਂ

ਆਸਟਰੇਲੀਅਨ ਓਪਨ: ਸੈਮੀਜ਼ ’ਚ ਫੈਡਰਰ ਤੇ ਜੋਕੋਵਿਚ ਹੋਣਗੇ ਆਹਮੋ-ਸਾਹਮਣੇ

ਮੈਲਬਰਨ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸਵਿਟਜ਼ਰਲੈਂਡ ਦਾ ਸਟਾਰ ਰੋਜਰ ਫੈਡਰਰ ਅੱਜ ਇੱਥੇ ਆਸਟਰੇਲੀਅਨ ਓਪਨ ਵਿੱਚ ਸੱਤ ਮੈਚ ਅੰਕ ਬਚਾ ਕੇ ਸਾਲ ਦੇ ਪਹਿਲੇ ਗਰੈਂਡ ਸਲੈਮ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ। ਹੁਣ ਆਖ਼ਰੀ ਚਾਰ ਵਿੱਚ ਉਸ ਦੀ ਟੱਕਰ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨਾਲ ਹੋਵੇਗੀ। ਛੇ ਵਾਰ ਦੇ ਚੈਂਪੀਅਨ ਫੈਡਰਰ ਨੇ ਚੌਥੇ ਸੈੱਟ ਵਿੱਚ 4-5 ਦੇ ਸਕੋਰ ’ਤੇ ਤਿੰਨ ਅਤੇ ਫਿਰ ਟਾਈਬ੍ਰੇਕਰ ਵਿੱਚ ਚਾਰ ਮੈਚ ਅੰਕ ਬਚਾਏ।

ਨਿਊਜ਼ੀਲੈਂਡ ’ਚ ਪਹਿਲੀ ਟੀ-20 ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਭਾਰਤ

ਹੈਮਿਲਟਨ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਮੈਚ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਟੀ-20 ਕੌਮਾਂਤਰੀ ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ। ਮਹਿਮਾਨ ਟੀਮ ਨੇ ਹੁਣ ਤੱਕ ਹਰੇਕ ਵਿਭਾਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਪੰਜ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਦੋ ਮੁਕਾਬਲੇ ਕ੍ਰਮਵਾਰ ਛੇ ਅਤੇ ਸੱਤ ਵਿਕਟਾਂ ਨਾਲ ਜਿੱਤੇ ਹਨ। ਜੇਕਰ ਭਾਰਤ ਸੈਡਨ ਪਾਰਕ ਵਿੱਚ ਲਗਾਤਾਰ ਤੀਜਾ ਮੈਚ ਜਿੱਤ ਜਾਂਦਾ ਹੈ ਤਾਂ ਉਹ ਨਿਊਜ਼ੀਲੈਂਡ ਦੀ ਧਰਤੀ ’ਤੇ ਪਹਿਲੀ ਵਾਰ ਟੀ-20 ਲੜੀ ਜਿੱਤਣ ਵਿੱਚ ਸਫਲ ਰਹੇਗਾ। ਇਸ ਤੋਂ ਪਹਿਲਾਂ ਦੋ ਮੌਕਿਆਂ ’ਤੇ ਉਹ ਇਹ ਉਪਲੱਬਧੀ ਹਾਸਲ ਕਰਨ ਵਿੱਚ ਨਾਕਾਮ ਰਿਹਾ ਸੀ। ਭਾਰਤ 2008-09 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ 0-2 ਨਾਲ, ਜਦਕਿ ਬੀਤੇ ਸਾਲ 1-2 ਨਾਲ ਲੜੀ ਹਾਰ ਗਿਆ ਸੀ।

ਬਾਸਕਟਬਾਲ ਖਿਡਾਰੀ ਕੋਬੇ ਦੀ ਮੌਤ; ਕੁਲ ਆਲਮ ਸਦਮੇ ’ਚ

ਲਾਸ ਏਂਜਲਸ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨਬੀਏ) ਦੇ ਉੱਘੇ ਖਿਡਾਰੀ ਕੋਬੇ ਬਰਾਇੰਟ ਦੀ ਐਤਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਵਿਸ਼ਵ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ, ਪੂਰਾ ਖੇਡ ਜਗਤ, ਮੀਡੀਆ ਅਤੇ ਹਾਲੀਵੁੱਡ ਸਦਮੇ ਵਿੱਚ ਹਨ। ਇਸ ਹਾਦਸੇ ਵਿੱਚ ਉਸ ਦੀ 13 ਸਾਲ ਦੀ ਧੀ ਅਤੇ ਹੈਲੀਕਾਪਟਰ ’ਚ ਸਵਾਰ ਸਾਰੇ ਨੌਂ ਜਣਿਆਂ ਦੀ ਮੌਤ ਹੋ ਗਈ। ਬਰਾਇੰਟ 41 ਸਾਲ ਦਾ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਅਦਾਕਾਰ ਵਿਨ ਡੀਜ਼ਲ, ਡਵੈਨ ਜੌਨਸਨ (ਰੌਕ), ਗਾਇਕ ਜਸਟਿਨ ਬੀਬਰ ਤੋਂ ਇਲਾਵਾ ਪ੍ਰਿਯੰਕਾ ਚੋਪੜਾ, ਰਣਵੀਰ ਸਿੰਘ, ਕ੍ਰਿਕਟਰ ਸਚਿਨ ਤੇਂਦੁਲਕਰ, ਭਾਰਤੀ ਕਪਤਾਨ ਵਿਰਾਟ ਕੋਹਲੀ, ਹਾਲੀਵੁੱਡ ਵਿੱਚੋਂ ਸੈਮੂਅਲ ਐੱਲ ਜੈਕਸਨ, ਲਿਓਨਾਰਡੋ ਡੀਕੈਪਰੀਓ, ਜੌਹਨ ਲੀਜ਼ੈਂਡ ਆਦਿ ਨੇ ਸ਼ੋਕ ਪ੍ਰਗਟਾਇਆ ਹੈ।

ਰਾਣੀ ਦੀ ਅਗਵਾਈ ਹੇਠ ਭਾਰਤੀ ਮਹਿਲਾ ਹਾਕੀ ਟੀਮ ਆਕਲੈਂਡ ਪੁੱਜੀ

ਆਕਲੈਂਡ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਲਈ ਅੱਜ ਨਿਊਜ਼ੀਲੈਂਡ ਦੌਰੇ ’ਤੇ ਪਹੁੰਚ ਗਈ, ਜਿਥੇ ਉਹ ਇਸ ਸਾਲ ਦਾ ਆਪਣਾ ਪਹਿਲਾ ਟੂਰਨਾਮੈਂਟ ਖੇਡੇਗੀ। ਭਾਰਤ 24 ਜਨਵਰੀ ਤੋਂ 6 ਫਰਵਰੀ ਦੇ ਆਪਣੇ ਦੌਰੇ ਦੌਰਾਨ ਮੇਜ਼ਬਾਨ ਨਿਊਜ਼ੀਲੈਂਡ ਖ਼ਿਲਾਫ਼ ਚਾਰ ਅਤੇ ਬ੍ਰਿਟੇਨ ਖ਼ਿਲਾਫ਼ ਇੱਕ ਮੈਚ ਖੇਡੇਗਾ। ਟੀਮ ਨੂੰ ‘ਜੀ ਆਇਆਂ’ ਕਹਿਣ ਲਈ ਭਾਰਤੀ ਮੂਲ ਦੇ ਹਾਕੀ ਖਿਡਾਰੀ ਨਿਰਵੈਰ ਸਿੰਘ ਸੰਧੂ, ਸੁਪਰੀਮ ਸਿੱਖ

ਵਿਸ਼ਵ ਤੀਰਅੰਦਾਜ਼ੀ ਨੇ ਸ਼ਰਤਾਂ ਤਹਿਤ ਭਾਰਤ ਤੋਂ ਪਾਬੰਦੀ ਹਟਾਈ

ਕੋਲਕਾਤਾ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਤੀਰਅੰਦਾਜ਼ਾਂ ਦੀ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਇਸ ਖੇਡ ਦੀ ਆਲਮੀ ਸੰਸਥਾ ਵਿਸ਼ਵ ਤੀਰਅੰਦਾਜ਼ੀ ਨੇ ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੀਆਂ ਚੋਣਾਂ ਦੇ ਇੱਕ ਹਫ਼ਤੇ ਅੰਦਰ ਅੱਜ ਉਸ ਤੋਂ ਸ਼ਰਤਾਂ ਤਹਿਤ ਪਾਬੰਦੀ ਹਟਾ ਲਈ। ਪਾਬੰਦੀ ਹਟਾਉਂਦਿਆਂ ਵਿਸ਼ਵ ਤੀਰਅੰਦਾਜ਼ੀ ਨੇ ਭਾਰਤੀ ਐਸੋਸੀਏਸ਼ਨ ਨੂੰ ਨਿਰਦੇਸ਼ ਦਿੱਤਾ ਕਿ ਉਹ ਖਿਡਾਰੀਆਂ ਦੀ ਮੈਂਬਰਸ਼ਿਪ ਨੂੰ ਲੈ ਕੇ ਆਪਣੇ ਸੰਵਿਧਾਨ ਵਿੱਚ ਬਦਲਾਅ ਕਰੇ, ਇਸ ਨੂੰ ਚਲਾਉਣ ਸਬੰਧੀ ਜੁੜੇ ਮੁੱਦਿਆਂ ਦਾ ਹੱਲ ਕੱਢੇ ਅਤੇ ਰਣਨੀਤਕ ਯੋਜਨਾ ਤਿਆਰ ਕਰੇ। ਉਸ ਦੇ ਨਾਲ ਹੀ ਏਏਆਈ ਨੂੰ ਇਨ੍ਹਾਂ ਮੁੱਦਿਆਂ ’ਤੇ ਹਰੇਕ ਤਿਮਾਹੀ ਰਿਪੋਰਟ ਦੇਣ ਨੂੰ ਵੀ ਕਿਹਾ।

ਸਾਨੀਆ ਮਿਰਜ਼ਾ ਸੱਟ ਕਾਰਨ ਪਹਿਲੇ ਗੇੜ ’ਚੋਂ ਬਾਹਰ

ਮੈਲਬਰਨ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਾਂ ਬਣਨ ਮਗਰੋਂ ਟੈਨਿਸ ਕੋਰਟ ’ਤੇ ਪਰਤੀ ਭਾਰਤੀ ਸਟਾਰ ਸਾਨੀਆ ਮਿਰਜ਼ਾ ਅੱਜ ਆਸਟਰੇਲੀਅਨ ਓਪਨ ਮਹਿਲਾ ਡਬਲਜ਼ ਦੇ ਪਹਿਲੇ ਗੇੜ ’ਚੋਂ ਬਾਹਰ ਹੋ ਗਈ। ਉਹ ਯੂਕਰੇਨ ਦੀ ਨਾਦੀਆ ਕਿਚਨੋਕ ਨਾਲ ਸਾਲ ਦੇ ਪਹਿਲੇ ਗਰੈਂਡ ਸਲੈਮ ਦੇ ਸ਼ੁਰੂਆਤੀ ਗੇੜ ਵਿੱਚ ਉਤਰੀ ਸੀ, ਪਰ ਸੱਟ ਕਾਰਨ ਭਾਰਤੀ ਖਿਡਾਰਨ ਨੂੰ ਮੈਚ ਵਿਚਾਲੇ ਛੱਡਣਾ ਪਿਆ। ਸਾਨੀਆ ਅਤੇ ਨਾਦੀਆ ਨੇ ਬੀਤੇ ਹਫ਼ਤੇ ਹੋਬਾਰਟ ਇੰਟਰਨੈਸ਼ਨਲ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ। ਜਦੋਂ ਦੋਵੇਂ ਚੀਨ ਦੀ ਸ਼ਿਯੁਆਨ ਹਾਨ ਅਤੇ ਲਿਨ ਜ਼ੂ ਦੀ ਜੋੜੀ ਤੋਂ 2-6, 0-1 ਨਾਲ ਪੱਛੜ ਰਹੀਆਂ ਸਨ ਤਾਂ ਸਾਨੀਆ ਨੇ ਕੋਰਟ ਛੱਡ ਦਿੱਤਾ। ਅਭਿਆਸ ਦੌਰਾਨ ਸਾਨੀਆ ਦੇ ਪੈਰ ’ਤੇ ਸੱਟ ਲੱਗ ਗਈ ਸੀ।

ਭਾਰਤ ਨੇ ਆਸਟਰੇਲੀਆ ਤੋਂ ਇੱਕ ਰੋਜ਼ਾ ਲੜੀ ਜਿੱਤੀ

ਬੰਗਲੌਰ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਮੁਹੰਮਦ ਸ਼ਮੀ ਦੇ ਸ਼ਾਨਦਾਰ ਗੇਂਦਬਾਜ਼ੀ ਅਤੇ ਫਿਰ ਰੋਹਿਤ ਸ਼ਰਮਾ ਦੇ ਸੈਂਕੜੇ ਅਤੇ ਵਿਰਾਟ ਕੋਹਲੀ ਦੇ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਫੈਸਲਾਕੁਨ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਆਸਟਰੇਲੀਆ ਨੇ ਮੁੰਬਈ ਵਿੱਚ ਪਹਿਲਾ ਮੈਚ ਦਸ ਵਿਕਟਾਂ ਨਾਲ ਜਿੱਤਿਆ ਸੀ, ਪਰ ਭਾਰਤ ਨੇ ਰਾਜਕੋਟ ਵਿੱਚ 36 ਦੌੜਾਂ ਨਾਲ ਜਿੱਤ ਦਰਜ ਕਰ ਕੇ ਲੜੀ 1-1 ਨਾਲ ਬਰਾਬਰ ਕਰ ਲਈ ਸੀ। ਰੋਹਿਤ (128 ਗੇਂਦਾਂ ’ਚ 119 ਦੌੜਾਂ) ਨੂੰ ‘ਮੈਨ ਆਫ ਦਿ ਮੈਚ’ ਅਤੇ ਕਪਤਾਨ ਵਿਰਾਟ ਕੋਹਲੀ (91 ਗੇਂਦਾਂ ’ਤੇ 89 ਦੌੜਾਂ) ਨੂੰ ‘ਮੈਨ ਆਫ ਦਿ ਸੀਰੀਜ਼’ ਚੁਣਿਆ ਗਿਆ।

ਭਾਰਤ ਨੇ ਨੀਦਰਲੈਂਡ ਨੂੰ ਕੀਤਾ ਸ਼ੂਟ-ਆਊਟ

ਭੁਬਨੇਸ਼ਵਰ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਦੇ ਦੂਜੇ ਮੈਚ ਵਿੱਚ ਪੱਛੜਣ ਮਗਰੋਂ ਵਾਪਸੀ ਕਰਦਿਆਂ ਸ਼ੂਟ-ਆਊਟ ਵਿੱਚ ਨੀਦਰਲੈਂਡ ਨੂੰ 3-1 ਨਾਲ ਹਰਾਇਆ। ਭਾਰਤ ਨੇ ਮੈਚ ਵਿੱਚ ਦੋ ਅੰਕ ਲਏ, ਜਿਸ ਵਿੱਚ ਸ਼ੂਟ-ਆਊਟ ਵਿੱਚ ਜਿੱਤਣ ਦਾ ਬੋਨਸ ਅੰਕ ਸ਼ਾਮਲ ਹੈ। ਇਸੇ ਤਰ੍ਹਾਂ ਤੈਅ ਸਮੇਂ ਤੱਕ 3-3 ਨਾਲ ਬਰਾਬਰੀ ’ਤੇ ਰਹਿਣ ਕਾਰਨ ਨੀਦਰਲੈਂਡ ਨੂੰ ਇੱਕ ਅੰਕ ਮਿਲਿਆ। ਭਾਰਤ ਨੇ ਸ਼ਨਿੱਚਰਵਾਰ ਨੂੰ ਐੱਫਆਈਐੱਚ ਪ੍ਰੋ ਲੀਗ ਦੇ ਆਪਣੇ ਪਹਿਲੇ ਮੈਚ ਵਿੱਚ ਨੀਦਰਲੈਂਡ ਨੂੰ 5-2 ਨਾਲ ਹਰਾਇਆ ਸੀ। ਹੁਣ ਭਾਰਤ ਦੇ ਸੰਭਾਵੀ ਛੇ ਵਿੱਚੋਂ ਪੰਜ ਅੰਕ ਹਨ। ਦੂਜੇ ਮੈਚ ਵਿੱਚ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ 1-3 ਨਾਲ ਪੱਛੜ ਰਹੀ ਸੀ। 

ਕੁਸ਼ਤੀ: ਬਜਰੰਗ ਤੇ ਰਵੀ ਕੁਮਾਰ ਨੇ ਰੋਮ ਵਿੱਚ ਜਿੱਤੇ ਸੋਨ ਤਗ਼ਮੇ

ਰੋਮ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਸਟਾਰ ਪਹਿਲਵਾਨ ਬਜਰੰਗ ਪੂਨੀਆ ਅਤੇ ਰਵੀ ਕੁਮਾਰ ਦਹੀਆ ਨੇ ਇੱਥੇ ਰੋਮ ਰੈਂਕਿੰਗ ਸੀਰੀਜ਼ ਟੂਰਨਾਮੈਂਟ ਵਿੱਚ ਆਪਣੇ ਭਾਰ ਵਰਗਾਂ ਵਿੱਚ ਸੋਨ ਤਗ਼ਮੇ ਜਿੱਤ ਕੇ ਓਲੰਪਿਕ ਸਾਲ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਹਾਲਾਂਕਿ ਪੂਨੀਆ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ।

ਖ਼ਿਤਾਬ ਨਾਲ ਸਾਨੀਆ ਦੀ ਟੈਨਿਸ ’ਚ ਵਾਪਸੀ

ਹੋਬਾਰਟ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਾਨੀਆ ਮਿਰਜ਼ਾ ਨੇ ਦੋ ਸਾਲ ਦੇ ਆਰਾਮ ਮਗਰੋਂ ਵਾਪਸੀ ਕਰਕੇ ਲਾਜਵਾਬ ਸ਼ੁਰੂਆਤ ਕਰਦਿਆਂ ਅੱਜ ਇੱਥੇ ਨਾਦੀਆ ਕਿਚਨੋਕ ਨਾਲ ਮਿਲ ਕੇ ਡਬਲਯੂਟੀਏ ਹੋਬਾਰਟ ਇੰਟਰਨੈਸ਼ਨਲ ਦਾ ਡਬਲਜ਼ ਖ਼ਿਤਾਬ ਜਿੱਤਿਆ। ਭਾਰਤ ਅਤੇ ਯੂਕਰੇਨ ਦੀ ਗ਼ੈਰ-ਦਰਜਾ ਪ੍ਰਾਪਤ ਜੋੜੀ ਨੇ ਸ਼ੁਹਾਈ ਪੇਂਗ ਅਤੇ ਸ਼ੁਹਾਈ ਝਾਂਗ ਦੀ ਦੂਜਾ ਦਰਜਾ ਪ੍ਰਾਪਤ ਚੀਨੀ ਜੋੜੀ ਨੂੰ ਇੱਕ ਘੰਟੇ ਅਤੇ 21 ਮਿੰਟ ਤੱਕ ਚੱਲੇ ਮੈਚ ਵਿੱਚ 6-4, 6-4 ਨਾਲ ਹਰਾਇਆ।

ਭਾਰਤ ਤੇ ਆਸਟਰੇਲੀਆ ਵਿਚਾਲੇ ਫ਼ੈਸਲਾਕੁਨ ਮੈਚ ਅੱਜ

ਬੰਗਲੌਰ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਵਿਸ਼ਵ ਦੀਆਂ ਦੋ ਮਜ਼ਬੂਤ ਟੀਮਾਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਐਤਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਅਤੇ ਫ਼ੈਸਲਾਕੁਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਇਹ ਦੋਵੇਂ ਟੀਮਾਂ ਲੜੀ ਜਿੱਤ ਕੇ ਇੱਕ-ਦੂਜੇ ’ਤੇ ਬਾਦਸ਼ਾਹਤ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੀਆਂ। ਇਸ ਲੜੀ ਦੇ ਸ਼ੁਰੂ ਤੋਂ ਹੀ ਰੋਮਾਂਚਕ ਹੋਣ ਦੀ ਸੰਭਾਵਨਾ ਸੀ, ਪਰ ਜਿਸ ਤਰ੍ਹਾਂ ਆਸਟਰੇਲੀਆ ਨੇ ਪਹਿਲੇ ਮੈਚ ਵਿੱਚ ਇਕਪਾਸੜ ਜਿੱਤ ਦਰਜ ਕੀਤੀ, ਉਸ ਤੋਂ ਲੱਗ ਰਿਹਾ ਸੀ ਕਿ ਉਹ ਭਾਰਤ ਵਿੱਚ ਲਗਾਤਾਰ ਦੂਜੀ ਲੜੀ ਜਿੱਤਣ ਵਿੱਚ ਕਾਮਯਾਬ ਰਹੇਗਾ।

ਐੱਫਆਈਐੱਚ ਪ੍ਰੋ ਲੀਗ: ਭਾਰਤ ਨੇ ਨੀਦਰਲੈਂਡ ਖ਼ਿਲਾਫ਼ ਕੀਤਾ ਉਲਟ-ਫੇਰ

ਭੁਬਨੇਸ਼ਵਰ,18 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਦੋ ਮੈਚਾਂ ਦੇ ਸ਼ੁਰੂਆਤੀ ਮੁਕਾਬਲੇ ਵਿੱਚ ਦੁਨੀਆਂ ਦੀ ਤੀਜੇ ਨੰਬਰ ਦੀ ਟੀਮ ਨੀਦਰਲੈਂਡ ਖ਼ਿਲਾਫ਼ ਉਲਟਫੇਰ ਕਰਦਿਆਂ ਉਸ ਨੂੰ 5-2 ਨਾਲ ਹਰਾ ਕੇ ਐੱਫਆਈਐੱਚ ਪ੍ਰੋ ਲੀਗ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਰੁਪਿੰਦਰਪਾਲ ਸਿੰਘ ਨੇ 12ਵੇਂ ਅਤੇ 46ਵੇਂ ਮਿੰਟ ਵਿੱਚ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ, ਜਦੋਂਕਿ ਗੁਰਜੰਟ ਸਿੰਘ ਨੇ ਪਹਿਲੇ ਹੀ ਮਿੰਟ ਵਿੱਚ ਅਤੇ ਸੰਦੀਪ ਸਿੰਘ ਨੇ 34ਵੇਂ ਅਤੇ ਲਲਿਤ ਉਪਾਧਿਆਇ ਨੇ 36ਵੇਂ ਮਿੰਟ ਵਿੱਚ ਸ਼ਾਨਦਾਰ ਮੈਦਾਨੀ ਗੋਲ ਦਾਗ਼ੇ।

ਦੂਜਾ ਇੱਕ ਰੋਜ਼ਾ: ਭਾਰਤ ਦੀ ਜ਼ੋਰਦਾਰ ਵਾਪਸੀ

ਰਾਜਕੋਟ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼ਿਖਰ ਧਵਨ, ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਦੇ ਨੀਮ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਆਸਟਰੇਲੀਆ ਨੂੰ ਦੂਜੇ ਇੱਕ ਰੋਜ਼ਾ ਮੈਚ ਵਿੱਚ 36 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਆਸਟਰੇਲੀਆ ਨੇ ਮੁੰਬਈ ਵਿੱਚ ਪਹਿਲਾ ਮੈਚ ਦਸ ਵਿਕਟਾਂ ਨਾਲ ਜਿੱਤ ਕੇ 1-0 ਦੀ ਲੀਡ ਬਣਾਈ ਸੀ। ਦੋਵਾਂ ਟੀਮਾਂ ਵਿਚਾਲੇ ਫ਼ੈਸਲਾਕੁਨ ਮੈਚ 19 ਜਨਵਰੀ ਨੂੰ ਬੰਗਲੌਰ ਵਿੱਚ ਖੇਡਿਆ ਜਾਵੇਗਾ।

ਦੁਮਾਲਾ ਮੁਕਾਬਲੇ ’ਚ ਯਸ਼ਮੀਤ ਅੱਵਲ

ਰੂਪਨਗਰ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ੍ਰੀ ਮੁਕਤਸਰ ਸਾਹਿਬ ਦੇ 40 ਮੁਕਤਿਆਂ ਨੂੰ ਸਮਰਪਿਤ ਵਿਰਸਾ ਸੰਭਾਲ ਗਤਕਾ ਕੱਪ ਅਤੇ ਦਸਤਾਰਬੰਦੀ ਮੁਕਾਬਲੇ ਗੁਰਦੁਆਰਾ ਗੁਰੂ ਗੜ੍ਹ ਸਾਹਿਬ, ਸਦਾਬਰਤ ਸਾਹਿਬ, ਰੂਪਨਗਰ ਵਿਚ ਕਰਵਾਏ ਗਏ। 

ਕੁਸ਼ਤੀ: ਅੰਸ਼ੂ ਨੂੰ ਚਾਂਦੀ ਦਾ ਤਗ਼ਮਾ

ਰੋਮ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਵਿਨੇਸ਼ ਫੋਗਾਟ ਨੇ 53 ਕਿਲੋ ਭਾਰ ਵਰਗ ਵਿੱਚ ਚੀਨ ਦੀਆਂ ਦੋ ਪਹਿਲਵਾਨਾਂ ਖ਼ਿਲਾਫ਼ ਦਬਦਬੇ ਵਾਲਾ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਰੋਮ ਰੈਂਕਿੰਗ ਸੀਰੀਜ਼ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾ ਲਈ, ਜਦੋਂਕਿ ਅੰਸ਼ੂ ਮਲਿਕ ਨੂੰ 57 ਕਿਲੋ ਵਿੱਚ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸੇ ਤਰ੍ਹਾਂ ਦਿਵਿਆ ਕਾਕਰਾਨ ਕਾਂਸੀ ਦੇ ਤਗ਼ਮੇ ਦੇ ਪਲੇਅ-ਆਫ ਮੈਚ ਵਿੱਚ ਹਾਰ ਗਈ।
ਵਿਨੇਸ਼ ਨੇ ਖ਼ਿਤਾਬੀ ਮੁਕਾਬਲੇ ’ਚ ਪਹੁੰਚਣ ਤੋਂ ਪਹਿਲਾਂ ਯੂਕਰੇਨ ਦੀ ਕ੍ਰਿਸਟੀਨਾ ਬਰੈਜ਼ਾ (10-0), ਚੀਨ ਦੀ ਲਾਨੁਆਨ ਲੁਓ (15-5) ਅਤੇ ਕਿਆਂਗਯੂ ਪੇਂਗ (4-2) ਨੂੰ ਹਰਾਇਆ।

ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ’ਚ ਦੰਗਲ

ਫ਼ਤਹਿਗੜ੍ਹ ਸਾਹਿਬ,17 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹੇ ਦੇ ਪਿੰਡ ਤਲਾਣੀਆਂ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ 23ਵਾਂ ਵਿਸ਼ਾਲ ਦੰਗਲ ਕਰਵਾਇਆ ਗਿਆ, ਜਿਸ ਵਿਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੰਗਲ ਵਿੱਚ 80 ਭਲਵਾਨਾਂ ਨੇ ਹਿੱਸਾ ਲਿਆ। ਝੰਡੀ ਦੀ ਕੁਸ਼ਤੀ ਵਿਜੇ

ਸਾਇਨਾ ਤੇ ਸਿੰਧੂ ਮਲੇਸ਼ੀਆ ਮਾਸ਼ਟਰਜ਼ ਦੇ ਦੂਜੇ ਗੇੜ ’ਚ

ਕੁਆਲਾਲੰਪੁਰ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਐੱਚਐੱਸ ਪ੍ਰਣਯ ਨੇ ਵਿਸ਼ਵ ਵਿੱਚ ਦਸਵੇਂ ਨੰਬਰ ਦੇ ਖਿਡਾਰੀ ਕੈਂਤਾ ਸੁਨੇਯਾਮਾ ਨੂੰ ਹਰਾ ਕੇ ਮਹਿਲਾ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨਾਲ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਵਿਸ਼ਵ ਵਿੱਚ 26ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਪਹਿਲੇ ਗੇੜ ਦੇ ਮੈਚ ਵਿੱਚ ਸੁਨੇਯਾਮਾ ਨੂੰ ਸਿਰਫ਼ 34 ਮਿੰਟ ਵਿੱਚ 21-9, 21-17 ਨਾਲ ਸ਼ਿਕਸਤ ਦਿੱਤੀ। ਪ੍ਰਣਯ ਨੂੰ ਹਾਲਾਂਕਿ ਵੀਰਵਾਰ ਨੂੰ ਦੂਜੇ ਗੇੜ ਵਿੱਚ ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਜਾਪਾਨ ਦੇ ਕੈਂਤੋ ਮੋਮੋਤਾ ਦਾ ਸਾਹਮਣਾ ਕਰਨਾ ਹੋਵੇਗਾ, ਜੋ ਬਿਹਰਤੀਨ ਲੈਅ ਵਿੱਚ ਚੱਲ ਰਿਹਾ ਹੈ। ਮੋਮੋਤਾ ਨੇ ਇੱਕ ਹੋਰ ਭਾਰਤੀ ਪਾਰੂਪੱਲੀ ਕਸ਼ਿਅਪ ਨੂੰ 43 ਮਿੰਟ ਵਿੱਚ 21-17, 21-16 ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕੀਤਾ।

ਗਰੈਂਡ ਸਲੈਮ ’ਚ ਫੈਡਰਰ ਦੀ ਬਰਾਬਰੀ ਦਾ ਇਰਾਦਾ ਨਹੀਂ: ਨਡਾਲ

ਪਰਥ/ਸਿਡਨੀ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਰਾਫੇਲ ਨਡਾਲ ਨੇ ਅੱਜ ਕਿਹਾ ਕਿ ਆਸਟਰੇਲੀਅਨ ਓਪਨ ਵਿੱਚ ਉਸ ਦਾ ਧਿਆਨ ਰੋਜ਼ਰ ਫੈਡਰਰ ਦੇ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ’ਤੇ ਨਹੀਂ ਰਹੇਗਾ। ਨਡਾਲ ਦਾ ਤਤਕਾਲੀ ਟੀਚਾ ਸਪੇਨ ਨੂੰ ਪਹਿਲੇ ਏਟੀਪੀ ਕੱਪ ਵਿੱਚ ਖ਼ਿਤਾਬ ਦਿਵਾਉਣਾ ਹੈ। ਰਾਫੇਲ ਨਡਾਲ ਦੀ ਅਗਵਾਈ ਵਿੱਚ ਸਪੇਨ ਨੇ ਪਹਿਲੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ, ਜਦਕਿ ਅਰਜਨਟੀਨਾ ਵੀ ਆਖ਼ਰੀ ਅੱਠ ਵਿੱਚ ਥਾਂ ਬਣਾਉਣ ’ਚ ਸਫਲ ਰਿਹਾ।

ਸ਼ਾਰਾਪੋਵਾ ਨੂੰ ਵਾਈਲਡ ਕਾਰਡ

ਮੈਲਬਰਨ,8 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜ ਵਾਰ ਦੀ ਗਰੈਂਡ ਸਲੈਮ ਜੇਤੂ ਮਾਰੀਆ ਸ਼ਾਰਾਪੋਵਾ ਨੂੰ ਅੱਜ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਵਾਈਲਡ ਕਾਰਡ ਦਿੱਤਾ ਗਿਆ। ਸ਼ਾਰਾਪੋਵਾ ਸਾਲ 2019 ਵਿੱਚ ਸੱਟਾਂ ਤੋਂ ਪ੍ਰੇਸ਼ਾਨ ਰਹਿਣ ਮਗਰੋਂ ਆਪਣਾ ਕਰੀਅਰ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਵਿੱਚ ਹੈ। ਆਸਟਰੇਲੀਅਨ ਓਪਨ 2008 ਦੀ ਜੇਤੂ ਸ਼ਾਰਾਪੋਵਾ ਵਿਸ਼ਵ ਦਰਜਾਬੰਦੀ ਵਿੱਚ 147ਵੇਂ ਸਥਾਨ ’ਤੇ ਖਿਸਕ ਗਈ ਹੈ ਅਤੇ ਇਸ ਹਫ਼ਤੇ ਉਸ ਨੂੰ ਬ੍ਰਿਸਬਨ ਇੰਟਰਨੈਸ਼ਨਲ ਦੇ ਪਹਿਲੇ ਗੇੜ ਵਿੱਚ ਹੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090531234
Copyright © 2020, Panjabi Times. All rights reserved. Website Designed by Mozart Infotech