ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਅਮਰੀਕੀ ਕਮੇਟੀ ਵੱਲੋਂ ਕਸ਼ਮੀਰ ’ਚੋਂ ਪਾਬੰਦੀਆਂ ਹਟਾਉਣ ਦੀ ਅਪੀਲ

October 09, 2019 06:48 PM

ਵਾਸ਼ਿੰਗਟਨ, 8 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੀ ਇੱਕ ਅਧਿਕਾਰ ਪ੍ਰਾਪਤ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਭਾਰਤ ਵੱਲੋਂ ਕਸ਼ਮੀਰ ’ਚ ਲਗਾਈਆਂ ਸੰਚਾਰ ਪਾਬੰਦੀ ਨਾਲ ਉਥੋਂ ਦੇ ਲੋਕਾਂ ਦਾ ਜੀਵਨ ਤੇ ਖੁਸ਼ਹਾਲੀ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਕਮੇਟੀ ਨੇ ਭਾਰਤ ਸਰਕਾਰ ਨੂੰ ਕਸ਼ਮੀਰ ’ਚ ਲਗਾਈਆਂ ਪਾਬੰਦੀਆਂ ਹਟਾਉਣ ਦੀ ਅਪੀਲ ਕੀਤੀ ਹੈ।ਘਾਟੀ ’ਚ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਇਹ ਪਾਬੰਦੀਆਂ ਜਾਰੀ ਹਨ। ਕੇਂਦਰ ਸਰਕਾਰ ਵੱਲੋਂ ਪੰਜ ਅਗਸਤ ਨੂੰ ਸੰਵਿਧਾਨ ਦੀ ਧਾਰਾ 370 ਦੀਆਂ ਵਧੇਰੇ ਤਜਵੀਜ਼ਾਂ ਖਤਮ ਕਰਨ ਅਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ’ਚ ਵੰਡਣ ਤੋਂ ਬਾਅਦ ਪੂਰੇ ਕਸ਼ਮੀਰ ’ਚ ਪਾਬੰਦੀਆਂ ਲਾਗੂ ਹਨ। ਕਸ਼ਮੀਰ ’ਚ ਆਮ ਜੀਵਨ ਦੋ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਪ੍ਰਭਾਵਿਤ ਹੈ ਅਤੇ ਮੁੱਖ ਬਾਜ਼ਾਰ ਬੰਦ ਹਨ ਤੇ ਜਨਤਕ ਆਵਾਜਾਈ ਵੀ ਠੱਪ ਹੈ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਗੁਪਤਾ ਭਰਾਵਾਂ ਦਾ ਵਿਦੇਸ਼ਾਂ ਵਿਚਲਾ ਪੈਸਾ ਜ਼ਬਤ ਕਰੇਗਾ ਦੱਖਣੀ ਅਫ਼ਰੀਕਾ

ਜੌਹੈੱਨਸਬਰਗ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦੱਖਣੀ ਅਫ਼ਰੀਕਾ ਦੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਗੁਪਤਾ ਭਰਾਵਾਂ ਦੀ ਅਰਬਾਂ ਰੈਂਡ (ਦੱਖਣ ਅਫ਼ਰੀਕੀ ਕਰੰਸੀ) ਦੀ ਧਨ ਰਾਸ਼ੀ ਜ਼ਬਤ ਕਰਨ ਲਈ ਯਤਨ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾਂਦਾ ਹੈ ਕਿ ਗੁਪਤਾ ਭਰਾਵਾਂ ਨੇ ਇਹ ਪੈਸਾ ਕਥਿਤ ਸਰਕਾਰੀ ਵਿਭਾਗਾਂ ਦੀ ਮਿਲੀਭੁਗਤ ਨਾਲ ਸਰਕਾਰੀ ਸੌਦਿਆਂ ਤੋਂ ਕਮਾਇਆ ਤੇ ਮਗਰੋਂ ਗੈਰਕਾਨੂੰਨੀ ਤਰੀਕੇ ਨਾਲ ਬਾਹਰ ਭੇਜ ਦਿੱਤਾ ਸੀ।

ਕਸ਼ਮੀਰ ਸਿੰਘ ਹੇਅਰ ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਦੇ ਸਰਪ੍ਰਸਤ

ਆਕਲੈਂਡ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਅੱਜ ਟੀਪੂਕੀ ਦੇ ਮੈਦਾਨਾਂ ਵਿਚ ਹੋ ਰਹੇ ਮੁਕਾਬਲਿਆਂ ਦੌਰਾਨ ਕਸ਼ਮੀਰ ਸਿੰਘ ਹੇਅਰ ਨੂੰ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਸਰਪ੍ਰਸਤ ਨਿਯੁਕਤ ਕੀਤਾ ਹੈ।

ਲਿਬਰਲ ਘੱਟ ਗਿਣਤੀ ਸਰਕਾਰ ਬਰੂਹਾਂ ਉੱਤੇ

ਕੇਨੈਡਾ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) :  40 ਦਿਨਾਂ ਦੇ ਸ਼ੋਰ ਸ਼ਰਾਬੇ ਵਾਲੇ ਚੋਣ ਪ੍ਰਚਾਰ ਤੋਂ ਬਾਅਦ ਕੈਨੇਡੀਅਨਾਂ ਨੇ ਲਿਬਰਲ ਪਾਰਟੀ ਦੇ ਹੱਥ ਸਰਕਾਰ ਦੀ ਇੱਕ ਵਾਰ ਦੁਬਾਰਾ ਡੋਰ ਫੜਾ ਦਿੱਤੀ ਹੈ ਬੇਸ਼ੱਕ ਇਸ ਵਾਰ 2015 ਵਾਲਾ ਬਹੁਮਤ ਨਹੀਂ ਮਿਲਿਆ ਹੈ। ਰਾਤੀਂ ਪੌਣੇ ਬਾਰਾਂ ਵਜੇ ਖਬ਼ਰਾਂ ਲਿਖੇ ਜਾਣ ਤੱਕ ਲਿਬਰਲ ਪਾਰਟੀ ਨੇ 155, ਕੰਜ਼ਰਵੇਟਿਵ 121 ਅਤੇ ਐਨ ਡੀ ਪੀ 26 ਸੀਟਾਂ ਉੱਤੇ ਜਿੱਤ ਹਾਸਲ ਕਰਨ ਲਈ ਤਿਆਰ ਸਨ। ਕਿਉਬਿੱਕ ਵਿੱਚ ਬਲਾਕ ਕਿਉਬੋਕਾ ਨੂੰ 32 ਸੀਟਾਂ ਪ੍ਰਾਪਤ ਹੋਈਆਂ ਹਨ ਜਦੋਂ ਕਿ ਗਰੀਨ ਪਾਰਟੀ ਮਹਿਜ਼ 3 ਸੀਟਾਂ ਹਾਸਲ ਕਰ ਸਕੇਗੀ।

ਨਿਊ ਸਾਊਥ ਵੇਲਜ਼ ਵਿੱਚ ਕਈ ਥਾਈਂ ਜੰਗਲਾਂ ਨੂੰ ਅੱਗ ਲੱਗੀ

ਸਿਡਨੀ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਨਿਊ ਸਾਊਥ ਵੇਲਜ਼ ਦੇ ਕਈ ਖੇਤਰੀ ਇਲਾਕਿਆਂ ਵਿੱਚ ਜੰਗਲਾਂ ਨੂੰ ਅੱਗ ਲੱਗਣ ਨਾਲ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਆਰਮੀਡੇਲ ਇਲਾਕੇ ਦੇ ਨੇੜੇ ਲੱਗੀ ਅੱਗ ਕਾਫੀ ਖਤਰਾ ਪੈਦਾ ਕਰ ਰਹੀ ਹੈ। ਨਿਊ ਸਾਊਥ ਵੇਲਜ਼ ਰੂਰਲ ਫਾਇਰ ਸਰਵਿਸ ਅਨੁਸਾਰ ਲੋਕਾਂ ਨੂੰ ਬਾਹਰ ਅੱਗ ਬਾਲਣ 'ਤੇ ਪੂਰੀ ਤਰ੍ਹਾਂ ਬੰਦੇ ਕੀਤਾ ਹੋਇਆ ਹੈ। ਪਿਨਕਟ ਰੋਡ, ਬਲੈਕਵਾਟਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਨੇੜੇ ਦੇ ਸੈਂਕੜੇ ਹੈਕਟੇਅਰ ਜੰਗਲ ਤੋਂ ਇਲਾਵਾ ਅੱਗ ਨੇ ਕਈ ਘਰ ਆਪਣੀ ਲਪੇਟ ਵਿੱਚ ਲੈ ਲਏ ਹਨ।

ਹਾਂਗਕਾਂਗ ਵਿੱਚ ਮਾਰਚ ਦੀ ਤਿਆਰੀ ਕਰਦੇ ਲੋਕਤੰਤਰ ਸਮਰਥਕ ਨੂੁੰ ਚਾਕੂ ਮਾਰਿਆ ਗਿਆ

ਹਾਂਗਕਾਂਗ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਹਾਂਗਕਾਂਗ 'ਚ ਲੋਕਤੰਤਰ ਸਮਰਥਕਾਂ ਨਾਲ ਪਰਚੇ ਵੰਡਦੇ ਇੱਕ ਵਿਅਕਤੀ ਨੂੰ ਕੱਲ੍ਹ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਹ ਘਟਨਾ ਅਜਿਹੇ ਸਮੇਂ ਹੋਈ, ਜਦ ਹਾਂਗਕਾਂਗ ਸਰਕਾਰ ਦੇ ਵਿਰੁੱਧ ਪ੍ਰਦਰਸ਼ਨਕਾਰੀ ਪਿਛਲੇ ਕਈ ਦਿਨ ਬਿਨਾਂ ਇਜਾਜ਼ਤ ਮਾਰਚ ਕੱਢਦੇ ਅਤੇ ਅਗਲੀ ਤਿਆਰੀ ਕਰਦੇ ਰਹੇ ਸਨ। ਪੁਲਸ ਨੇ ਦੱਸਿਆ ਕਿ ਚਾਕੂ ਨਾਲ ਹਮਲਾ ਕਰ ਕੇ 19 ਸਾਲਾ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਦੋਸ਼ ਵਿੱਚ ਸ਼ਨੀਵਾਰ 22 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਰਨਣ ਯੋਗ ਹੈ ਕਿ ਹਾਂਗਕਾਂਗ ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਚੱਲ ਰਹੇ ਪ੍ਰਦਰਸ਼ਨ ਹਿੰਸਕ ਹੁੰਦੇ ਗਏ ਹਨ। ਪ੍ਰਦਰਸ਼ਨ ਕਰਨ ਵਾਲਿਆਂ ਨੇ ਸ਼ਨੀਵਾਰ ਨੂੰ ਅਮਰੀਕੀ ਅਤੇ ਬ੍ਰਿਟਿਸ਼ ਝੰਡੇ ਲਹਿਰਾਏ ਅਤੇ ਬਾਹਰ ਤੋਂ ਮਦਦ ਦੀ ਮੰਗ ਕੀਤੀ।

21 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਕੁੜੀ ਨੇ ਦੁਨੀਆ ਘੁੰਮ ਲਈ

ਪਿਆਂਗਯਾਂਗ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ ਕਿ ਇਤਹਾਸ ਇਨਸਾਨ ਕਿਸੇ ਵੀ ਉਮਰ ਵਿੱਚ ਰਚ ਸਕਦਾ ਹੈ। ਇਸੇ ਦੀ ਮਿਸਾਲ ਇੱਕ 21 ਸਾਲਾ ਲੜਕੀ ਬਣੀ ਹੈ, ਜਿਸ ਨੇ ਛੋਟੀ ਉਮਰ ਵਿੱਚ ਹੀ ਪੂਰਾ ਵਿਸ਼ਵ ਘੁੰਮਣ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ।

ਚੀਨ ਛੱਡ ਰਹੀਆਂ ਕੰਪਨੀਆਂ ਲਈ ਭਾਰਤ ਬਲਿਊ ਪ੍ਰਿੰਟ ਤਿਆਰ ਕਰੇਗਾ

ਵਾਸ਼ਿੰਗਟਨ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚੀਨ ਛੱਡਣ 'ਤੇ ਵਿਚਾਰ ਕਰ ਰਹੀਆਂ ਕੰਪਨੀਆਂ ਨੂੰ ਭਾਰਤ ਲਿਆਉਣ ਲਈ ਬਲਿਊ ਪ੍ਰਿੰਟ ਤਿਆਰ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਇੰਡਸਟਰੀ ਲੀਡਰ ਆਪਣੇ ਵਪਾਰ ਨੂੰ ਚੀਨ ਤੋਂ ਕੱਢ ਕੇ ਕਿਤੇ ਹੋਰ ਸਥਾਪਤ ਕਰਨਾ ਚਾਹੁੰਦੇ ਹਨ, ਉਹ ਨਿਸ਼ਚਿਤ ਤੌਰ 'ਤੇ ਭਾਰਤ ਵਿੱਚ ਸੰਭਾਵਨਾਵਾਂ ਤਲਾਸ਼ ਸਕਣਗੇ। ਇਸ ਲਈ ਜ਼ਰੂਰੀ ਹੈ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਇੰਡਸਟਰੀ ਦੇ ਲੀਡਰਜ਼ ਨਾਲ ਮਿਲ ਕੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦੇਵੇ।

ਚੀਨ ਨੇ ਕਿਹਾ: ਤਾਈਵਾਨ ਦੇ ਚੀਨ ਵਿੱਚ ਰਲੇਵੇਂ ਨੂੰ ਕੋਈ ਨਹੀਂ ਰੋਕ ਸਕਦਾ

ਬੀਜਿੰਗ,21 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗਹੇ ਨੇ ਤਾਈਵਾਨ ਦੇ ਚੀਨ ਵਿੱਚ ਰਲੇਵੇਂ ਬਾਰੇ ਦੁਨੀਆ ਨੂੰ ਖ਼ਬਰਦਾਰ ਕੀਤਾ ਹੈ। ਉਨ੍ਹਾਂ ਨੇ ਚੀਨ ਨਾਲ ਤਾਈਵਾਨ ਦੇ ਰਲੇਵੇਂ ਦੀ ਗੱਲ ਕਰਦਿਆਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਇਸ ਪ੍ਰਕਿਰਿਆ ਨੂੰ ਕੋਈ ਰੋਕ ਨਹੀਂ ਸਕਦਾ।

ਪਾਕਿਸਤਾਨ ਵਿੱਚ ਪੱਤਰਕਾਰਾਂ ਉੱਤੇ ਪਾਬੰਦੀ ਤੋਂ ਅਮਰੀਕਾ ਨਾਰਾਜ਼

ਵਾਸ਼ਿੰਗਟਨ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਨੇ ਪਾਕਿਸਤਾਨ 'ਚ ਪੱਤਰਕਾਰਾਂ 'ਤੇ ਪਾਬੰਦੀਆਂ 'ਤੇ ਗਹਿਰੀ ਚਿੰਤਾ ਪ੍ਰਗਟਾਈ ਅਤੇ ਉਨ੍ਹਾਂ ਖਬਰਾਂ 'ਤੇ ਦੁੱਖ ਪ੍ਰਗਟ ਕੀਤਾ ਹੈ ਕਿ ਗੈਰ ਲਾਭਕਾਰੀ ਅਮਰੀਕੀ ਸੰਗਠਨ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ (ਸੀ ਪੀ ਜੇ) ਦੇ ਮੁਖੀ ਸਟੀਵਨ ਬਟਲਰ ਨੂੰ ਪਾਕਿਸਤਾਨ ਵਿੱਚ ਵੜਨ ਤੋਂ ਰੋਕਿਆ ਹੈ।

ਗੂਗਲ ਨੇ ਡਰੋਨ ਨਾਲ ਸਾਮਾਨ ਦੀ ਡਿਲੀਵਰੀ ਕੀਤੀ

ਵਾਸ਼ਿੰਗਟਨ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅਲਫਾਬੇਟ (ਗੂਗਲ) ਦੀ ਸਬਸਿਡੀਅਰੀ ਵਿੰਗ ਡਰੋਨ ਦੇ ਨਾਲ ਪੈਕੇਜ ਡਿਲੀਵਰੀ ਕਰਨ ਵਾਲੀ ਅਮਰੀਕਾ ਦੀ ਪਹਿਲੀ ਕੰਪਨੀ ਬਣ ਗਈ ਹੈ।
ਕ੍ਰਿਸਚੀਅਨਬਰਗ ਵਿੱਚ ਸਥਿਤ ਛੋਟੇ ਵਰਜੀਨੀਆ ਸ਼ਹਿਰ ਨੂੰ ਇਸ ਪ੍ਰੀਖਣ ਲਈ ਚੁਣਿਆ ਗਿਆ ਸੀ। ਇਸ ਬਾਰੇ ਦੋ ਆਸਟਰੇਲੀਆਈ ਸ਼ਹਿਰਾਂ ਦੇ ਨਾਲ ਹੇਲਸਿੰਕੀ ਵਿੱਚ ਕੰਮ ਕਰਨ ਵਾਲੀ ਵਿੰਗ ਨੇ ਇੱਕਕ ਬਿਆਨ ਦਿੱਤਾ ਕਿ ਪਹਿਲੀ ਡਰੋਨ ਵਾਲੀ ਡਿਲੀਵਰੀ ਕ੍ਰਿਸਚੀਅਨਬਰਗ ਵਿੱਚ ਸ਼ੁੱਕਰਵਾਰ ਦੁਪਹਿਰੇ ਹੋਈ। ਇੱਕ ਪਰਵਾਰ ਨੇ ਵਿੰਗ ਐਪ ਦੀ ਵਰਤੋਂ ਕਰਦੇ ਹੋਏ ਜਿੱਥੇ ਦਵਾਈਅਆਂ ਮੰਗਵਾਈਆਂ, ਉਥੇ ਇੱਕ ਹੋਰ ਨੇ ਪਤਨੀ ਲਈ ਬਰਥਡੇ ਗਿਫਟ ਮੰਗਵਾਇਆ। 

ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹੇਗਾ

ਲਾਹੌਰ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਚਿਰਾਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਨੂੰ 9 ਨਵੰਬਰ ਨੂੰ ਖੋਲ੍ਹੇ ਦੇਵੇਗਾ। ਖ਼ਾਨ ਨੇ ਫੇਸਬੁੱਕ ’ਤੇ ਲਿਖਿਆ ‘ਪਾਕਿਸਤਾਨ ਦੁਨੀਆ ਭਰ ਦੇ ਸਿੱਖਾਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ, ਕਰਤਾਰਪੁਰ ਲਾਂਘੇ ਦਾ ਕੰਮ ਆਖ਼ਰੀ ਗੇੜ ਵਿਚ ਹੈ। ਉਸ ਨੂੰ ਨੌਂ ਨਵੰਬਰ ਨੂੰ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਐਲਾਨ ਕਰ ਕੇ ਇਮਰਾਨ ਨੇ ਜਤਾਏ ਜਾ ਰਹੇ ਉਹ ਸਾਰੇ ਖ਼ਦਸ਼ੇ ਦੂਰ ਕਰ ਦਿੱਤੇ ਹਨ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਕੀ 12 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਿਆ ਜਾਵੇਗਾ ਕਿ ਨਹੀਂ। ਪਾਕਿ ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਕਿ ਗੁਰਦੁਆਰੇ ਵਿਚ ਭਾਰਤ ਤੇ ਸੰਸਾਰ ਦੇ ਕਈ ਹਿੱਸਿਆਂ ਤੋਂ ਸਿੱਖ ਆਉਣਗੇ। ਇਹ ਸਿੱਖਾਂ ਲਈ ਇਕ ਵੱਡਾ ਧਾਰਮਿਕ ਕੇਂਦਰ ਬਣ ਜਾਵੇਗਾ ਤੇ ਇਸ ਨਾਲ ਸਥਾਨਕ ਅਰਥਵਿਵਸਥਾ ਵੀ ਮਜ਼ਬੂਤ ਹੋਵੇਗੀ।

ਆਈਐੱਮਐੱਫ ਕੋਟਾ ਵਧਾਉਣ ਲਈ ਸਮਰਥਨ ਨਾ ਮਿਲਣ ਤੋਂ ਭਾਰਤ ਨਿਰਾਸ਼

ਵਾਸ਼ਿੰਗਟਨ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਨੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦਾ ਕੋਟਾ ਵਧਾਏ ਜਾਣ ਲਈ ਸਮਰਥਨ ਨਾ ਮਿਲਣ ’ਤੇ ਨਿਰਾਸ਼ਾ ਪ੍ਰਗਟਾਈ ਹੈ। ਆਈਐੱਮਐੱਫ ਕੋਟਾ, ਜੋ ਕਿ ਆਈਐੱਮਐੱਫ ਫੰਡਾਂ ਦਾ ਮੁੱਖ ਸ੍ਰੋਤ ਹੈ, ਨਾਲ ਮੁਲਕ ਦੀ ਵੋਟ ਸਮਰੱਥਾ ਤੈਅ ਹੁੰਦੀ ਹੈ। ਕੋਟੇ ਦਾ ਹਰ ਪੰਜ ਸਾਲਾਂ ਬਾਅਦ ਰਿਵੀਊ ਕੀਤਾ ਜਾਣਾ ਹੁੰਦਾ ਹੈ ਪਰ ਕਈ ਵਾਰ ਇਸ ਵਿੱਚ ਦੇਰੀ ਵੀ ਹੋ ਜਾਂਦੀ ਹੈ।

’84 ਸਿੱਖ ਨਸਲਕੁਸ਼ੀ: ਅਮਰੀਕਾ ’ਚ ਯਾਦਗਾਰ ਹਟਾਈ

ਅਮਰੀਕਾ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਵਿਰੋਧ ਤੇ ਸਰਕਾਰ ਵੱਲੋਂ ਕੀਤੀ ਗੁਜ਼ਾਰਿਸ਼ ਮਗਰੋਂ ਇਥੇ ਓਟਿਸ ਲਾਇਬਰੇਰੀ ਵਿੱਚ ਲਗਪਗ ਤਿੰਨ ਮਹੀਨੇ ਪਹਿਲਾਂ ਸਥਾਪਤ ‘1984 ਸਿੱਖ ਨਸਲਕੁਸ਼ੀ ਯਾਦਗਾਰ’ ਨੂੰ ਉਥੋਂ ਹਟਾ ਦਿੱਤਾ ਗਿਆ ਹੈ। ਯਾਦਗਾਰ, 1984 ਵਿੱਚ ਭਾਰਤ ’ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਮਾਰੇ ਗਏ ਸਿੱਖ ਪੀੜਤਾਂ ਨਾਲ ਸਬੰਧਤ ਸੀ। ਇਸ ਸਮਾਰਕ ਉੱਤੇ ਖਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵੀ ਲੱਗੀ ਸੀ।

ਹਾਂਗਕਾਂਗ: ਲੋਕਤੰਤਰ ਪੱਖੀਆਂ ਵੱਲੋਂ ਰੋਕਾਂ ਦੇ ਬਾਵਜੂਦ ਮੁਜ਼ਾਹਰਾ

ਹਾਂਗਕਾਂਗ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਹਾਂਗਕਾਂਗ ਵਿਚ ਦੋ ਲੋਕਤੰਤਰ ਪੱਖੀ ਕਾਰਕੁਨਾਂ ਦੀ ਕੁੱਟਮਾਰ ਤੇ ਚਾਕੂ ਨਾਲ ਹਮਲੇ ਤੋਂ ਨਾਰਾਜ਼ ਮੁਜ਼ਾਹਰਾਕਾਰੀਆਂ ਨੇ ਅੱਜ ਪੁਲੀਸ ਦੇ ਹੁਕਮ ਦੀ ਉਲੰਘਣਾ ਕਰ ਕੇ ਰੋਸ ਮਾਰਚ ਕੀਤਾ। ਪ੍ਰਸ਼ਾਸਨ ਨੇ ਬਜ਼ਾਰ, ਇਕ ਲਗਜ਼ਰੀ ਹੋਟਲ ਤੇ ਨਾਲ ਲੱਗਦੇ ਇਲਾਕੇ ਵਿਚ ਪ੍ਰਦਰਸ਼ਨ ਕਰਨ ’ਤੇ ਰੋਕ ਲਾਈ ਸੀ। ਰੋਕ ਦੇ ਬਾਵਜੂਦ ਹਜ਼ਾਰਾਂ ਲੋਕ ਮੁਜ਼ਾਹਰੇ ਵਿਚ ਸ਼ਾਮਲ ਹੋਏ। ਪ੍ਰਸ਼ਾਸਨ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਤਣਾਅ ਉਸ ਵੇਲੇ ਵਧਿਆ ਜਦ 

ਪਾਕਿ ਵੱਲੋਂ ਭਾਰਤੀ ਸਫ਼ੀਰ ਤਲਬ

ਇਸਲਾਮਾਬਾਦ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਅੱਜ ਭਾਰਤੀ ਸਫ਼ੀਰ ਗੌਰਵ ਆਹਲੂਵਾਲੀਆ ਨੂੰ ਤਲਬ ਕਰਕੇ ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਕਥਿਤ ਬਿਨਾਂ ਭੜਕਾਹਟ ਤੋਂ ਕੀਤੀ ਗੋਲੀਬਾਰੀ ਦੀ ਨਿਖੇਧੀ ਕੀਤੀ।  

ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਭਾਰਤੀ ਦਾਅਵਾ ਖਾਰਜ

ਇਸਲਾਮਾਬਾ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਵਿੱਚ ਚਾਰ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਸਬੰਧੀ ਭਾਰਤ ਦੇ ਦਾਅਵੇ ਅੱਜ ਖਾਰਜ ਕਰ ਦਿੱਤੇ ਹਨ। ਪਾਕਿਸਤਾਨ ਨੇ ਕਿਹਾ ਕਿ ਉਹ ਭਾਰਤ ਦੇ ‘ਝੂਠ’ ਦਾ ਪਰਦਾਫਾਸ਼ ਕਰਨ ਲਈ ਪੀ5 (ਸੰਯੁਕਤ ਰਾਸ਼ਟਰ ਦੀ ਪੰਜ ਸਥਾਈ ਮੈਂਬਰ) ਮੁਲਕਾਂ ਨਾਲ ਸਬੰਧਤ ਸਫ਼ੀਰਾਂ ਦੀ ਫੇਰੀ (ਮਕਬੂਜ਼ਾ ਕਸ਼ਮੀਰ ਦੀ) ਦਾ ਪ੍ਰਬੰਧ ਕਰ ਸਕਦਾ ਹੈ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫੈਸਲ ਨੇ ਭਾਰਤੀ ਦਾਅਵੇ ਰੱਦ ਕਰਦਿਆਂ ਕਿਹਾ, ‘ਪਾਕਿਸਤਾਨ, ਭਾਰਤੀ ਫ਼ੌਜ ਵੱਲੋਂ ਕੰਟਰੋਲ ਰੇਖਾ ਦੇ ਨਾਲ ਦਹਿਸ਼ਤੀ ਟਿਕਾਣੇ ਤਬਾਹ ਕਰਨ ਸਬੰਧੀ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਸਿਰੇ ਤੋਂ ਖਾਰਜ ਕਰਦਾ ਹੈ

ਹਿਲੇਰੀ ਕਲਿੰਟਨ ‘ਯੁੱਧ ਭੜਕਾਊ ਰਾਣੀ’ ਕਰਾਰ

ਵਾਸ਼ਿੰਗਟਨ,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਤੁਲਸੀ ਗਾਬਾਰਡ ਨੇ ਸ਼ੁੱਕਰਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ‘ਯੁੱਧ ਭੜਕਾਉਣ ਵਾਲੀ ਰਾਣੀ’ ਕਰਾਰ ਦਿੱਤਾ। ਗਾਬਾਰਡ ਨੇ ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਦੌੜ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ ਅਤੇ ਹਿੰਦੂ ਹੋਣ ਕਾਰਨ ਉਹ ਭਾਰਤੀ ਲੋਕਾਂ ਦੀ ਮਨਪਸੰਦ ਉਮੀਦਵਾਰ ਹੈ।

ਤਸਮਾਨੀਆ ਦੀ ਸੰਸਦ ਵਿੱਚ ਪਹਿਲਾ ਧਾਰਮਿਕ ਸਮਾਗਮ

ਮੈਲਬਰਨ,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਆਸਟਰੇਲੀਆ ਦੇ ਤਸਮਾਨੀਆ ਸੂਬੇ ਦੀ ਸੰਸਦ ਵਿੱਚ ਸਿੱਖਾਂ ਵੱਲੋਂ ਪਹਿਲੀ ਵਾਰ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਿੱਚ ਸੂਬੇ ਦੇ ਮੁੱਖ ਮੰਤਰੀ ਵਿੱਲ ਹੌਜਮੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਅਟਾਰਨੀ ਜਨਰਲ ਐਲਿਸ ਆਰਚਰ ਨੇ ਸੰਸਦ ਵਿੱਚ ਸਿੱਖਾਂ ਦੀ ਮੇਜ਼ਬਾਨੀ ਕੀਤੀ। ਇਸ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਾਰਲੀਮੈਂਟ ਵਿੱਚ ਸਿੱਖ ਸਮਾਗਮ ਕਰਵਾਇਆ ਗਿਆ ਹੈ। ਇਸ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਨ੍ਹਾਂ ਦੀਆਂ ਉਦਾਸੀਆਂ ਅਤੇ ਸਿੱਖਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ ਸਰਬੱਤ ਦੇ ਭਲੇ ਅਤੇ ਕੁਦਰਤੀ ਬਖ਼ਸ਼ਿਸ਼ਾਂ ਦੀ ਸੰਭਾਲ ਲਈ ਅਪੀਲ ਕੀਤੀ ਗਈ।

ਸੁਰੱਖਿਆ ਪ੍ਰੀਸ਼ਦ ਆਈਸੀਜੇ ਨੂੰ ਹੀ ਪਹਿਲ ਦੇਵੇ: ਭਾਰਤ

ਸੰਯੁਕਤ ਰਾਸ਼ਟਰ,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਕੌਮਾਂਤਰੀ ਵਿਵਾਦਾਂ ਦੇ ਨਿਆਂਇਕ ਹੱਲ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਕੋਈ ਹੋਰ ਮਾਧਿਅਮ ਚੁਣਨ ਦੀ ਬਜਾਏ ਕੌਮਾਂਤਰੀ ਅਦਾਲਤ (ਆਈਸੀਜੇ) ਕੋਲੋਂ ਜ਼ਿਆਦਾ ਤੋਂ ਜ਼ਿਆਦਾ ਤੋਂ ਮਦਦ ਲੈਣੀ ਚਾਹੀਦੀ ਹੈ।

ਕਰ ਕਟੌਤੀ ਨਾਲ ਨਿਵੇਸ਼ ਸੁਧਰੇਗਾ: ਆਈਐੱਮਐੱਫ

ਵਾਸ਼ਿੰਗਟਨ,19 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਕਾਰਪੋਰੇਟ ਕਰ ਵਿੱਚ ਕਟੌਤੀ ਦੇ ਭਾਰਤ ਦੇ ਫ਼ੈਸਲੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਨਿਵੇਸ਼ ਲਈ ਅਨੁਕੂਲ ਹੈ। ਹਾਲਾਂਕਿ ਉਸ ਨੇ ਇਹ ਵੀ ਕਿਹਾ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0085208831
Copyright © 2019, Panjabi Times. All rights reserved. Website Designed by Mozart Infotech