» ਅਮਰੀਕਾ ਦੀ ਐੱਮਪੀ ਤੁਲਸੀ ਗਬਾਰਡ ਨੇ ਹਿਲੇਰੀ 'ਤੇ ਕੀਤਾ ਮਾਣਹਾਨੀ ਦਾ ਕੇਸ » ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ » 1 ਫਰਵਰੀ ਨੂੰ ਤੈਅ ਹੈ ਚਾਰਾਂ ਦੋਸ਼ੀਆਂ ਦੀ ਫਾਂਸੀ, ਹੁਣ ਤਕ ਨਹੀਂ ਦੱਸੀ ਆਖਰੀ ਇੱਛਾ » ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀ » ਕਾਗ਼ਜ਼ਾਂ 'ਚ ਜ਼ਿੰਦਾ ਔਰਤ ਦੀ ਜਮ੍ਹਾਂ ਹੁੰਦੀ ਰਹੀ LIC ਕਿਸ਼ਤ, ਚਾਰ ਸਾਲ ਬਾਅਦ ਮਰੀ ਦੱਸ ਕੇ ਹਾਸਲ ਕੀਤਾ 25 ਲੱਖ ਦਾ ਕਲੇਮ » ਬੰਗਾਲ 'ਚ ਬੈਲੇਟ ਪੇਪਰ ਨਾਲ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ » ਰਾਸ਼ਟਰਪਤੀ ਵੱਲੋਂ 49 ਬੱਚਿਆਂ ਦਾ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨ » ਹੈਰਿਸ ਕਾਊਂਟੀ ’ਚ ਪਹਿਲਾ ਦਸਤਾਰਧਾਰੀ ਸਿੱਖ ਡਿਪਟੀ ਕਾਂਸਟੇਬਲ ਬਣਿਆ » ਅਮਰੀਕੀ ਵਿਚੋਲਗੀ ਦਾ ਸੁਆਲ ਹੀ ਨਹੀਂ: ਭਾਰਤ » ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਪੰਜਾਬ

ਪਿੰਡ ਲੱਖਣਕੇ ਪੱਡਾ ਦੀ ਸਰਪੰਚ ਸ਼ੀਲਾ ਦੇਵੀ ਬਹਾਲ

October 09, 2019 07:12 PM

ਨਡਾਲਾ, 8 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮਾਨਯੋਗ ਹਾਈਕੋਰਟ ਨੇ ਪਿੰਡ ਲੱਖਣਕੇ ਪੱਡਾ ਦੀ ਸਰਪੰਚ ਸ਼ੀਲਾ ਦੇਵੀ ਨੂੰ ਉਸ ਦੀਆਂ ਤਾਕਤਾਂ ਬਹਾਲ ਕਰਦਿਆਂ ਪਿੰਡ ਦੇ ਵਿਕਾਸ ਕਾਰਜ ਕਰਵਾਉਣ ਲਈ ਲਗਾਏ ਪ੍ਰਬੰਧਕ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਹੈ।
ਇਸ ਸਬੰਧੀ ਪਿੰਡ ਦੇ 5 ਪੰਚਾਇਤ ਮੈਂਬਰਾਂ ਬਲਵਿੰਦਰ ਕੌਰ, ਸਤਵੰਤ ਕੌਰ, ਤਾਰਾ ਰਾਣੀ, ਜਸਵਿੰਦਰ ਸਿੰਘ ਤੇ ਕੁਲਵੰਤ ਕੌਰ ਪੱਡਾ ਨੇ 19 ਜੁਲਾਈ 2019 ਨੂੰ ਡੀਡੀਪੀਓ ਕਪੂਰਥਲਾ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਰਪੰਚ ਸ਼ੀਲਾ ਦੇਵੀ ਦੀਆਂ ਵਿੱਤੀ ਤਾਕਤਾਂ ਖੋਹ ਲਈਆਂ ਸਨ ਤੇ ਪੰਚਾਇਤ ਸਕੱਤਰ ਸਿਤਾਰਾ ਸਿੰਘ ਨੂੰ ਪ੍ਰਬੰਧਕ ਲਾ ਦਿੱਤਾ ਸੀ। ਇਸ ਦੌਰਾਨ ਸਰਪੰਚ ਸ਼ੀਲਾ ਦੇਵੀ ਨੇ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਸਰਪੰਚ ਨੇ ਤਰਕ ਦਿੱਤਾ ਕਿ ਉਨ੍ਹਾਂ ਦੇ ਵਿਰੋਧੀ 5 ਮੈਂਬਰਾਂ ਵੱਲੋਂ ਪੰਚਾਇਤ ਦੇ ਕੰਮ ’ਚ ਅੜਿੱਕੇ ਖੜ੍ਹੇ ਕੀਤੇ ਗਏ।
ਪਹਿਲੇ ਦੋ ਮਹੀਨੇ ਜਨਵਰੀ ਫਰਵਰੀ ਤੱਕ ਮਗਨਰੇਗਾ ਅਧੀਨ ਕੰਮ ਚਲਦੇ ਰਹੇ ਪਰ ਬਾਅਦ ’ਚ ਉਕਤ ਪੰਜ ਮੈਂਬਰਾਂ ਨੇ ਬੈਂਕ ਖਾਤੇ ਖੋਲ੍ਹਣ ਤੇ ਹੋਰ ਕੰਮਾਂ ਲਈ ਦਸਤਖਤ ਨਹੀਂ ਕੀਤੇ, ਜਿਸ ਕਾਰਨ ਸਾਰੇ ਕੰਮ ਬੰਦ ਹੋ ਗਏ। ਪੰਚਾਇਤ ਦਾ ਰਿਕਾਰਡ ਵੀ ਚੁੱਕ ਕੇ ਪ੍ਰਬੰਧਕ ਲੱਗਣ ਦੇ ਬਾਅਦ ਬੀਡੀਪੀਓ ਦਫਤਰ ਢਿਲਵਾਂ ਜਮ੍ਹਾਂ ਕਰਵਾ ਦਿੱਤਾ ਸੀ, ਜੋ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲਿਆ।
ਇਸ ਦੌਰਾਨ ਹਾਈਕੋਰਟ ਨੇ ਆਪਣੇ ਫੈਸਲੇ ’ਚ ਕਿਹਾ ਕਿ 4 ਮੈਂਬਰਾਂ ਨਾਲ ਸਰਪੰਚ ਅਜੇ ਵੀ ਤਾਕਤ ਵਿੱਚ ਹੈ। ਪ੍ਰਬੰਧਕ ਲਾਏ ਜਾਣਾ ਗਲਤ ਹੈ। ਪੰਚਾਇਤ ਮੀਟਿੰਗਾਂ ’ਚ ਗੈਰ ਹਾਜ਼ਰ ਰਹਿਣ ਵਾਲੇ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸਰਪੰਚ ਨੇ ਵਿਰੋਧੀ ਮੈਂਬਰਾਂ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਨੀਵਾਂ ਦਿਖਾਉਣ ਲਈ ਪ੍ਰਬੰਧਕ ਲਗਾਇਆ ਗਿਆ।
ਦੂਜੇ ਪਾਸੇ ਕੋਰਮ ਘੱਟ ਵੱਧ ਦੇ ਦਾਅ ਪੇਚ ਵਿੱਚ ਫਸੇ ਇਸ ਫੈਸਲੇ ’ਤੇ ਅਧਿਕਾਰੀ ਕਨੂੰਨੀ ਰਾਏ ਲੈ ਰਹੇ ਹਨ। ਬੀਡੀਪੀਓ ਢਿਲਵਾਂ ਸ਼ਮਸ਼ੇਰ ਸਿੰਘ ਬੱਲ ਨੇ ਕਿਹਾ ਕਿ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਬੈਂਕ ਖਾਤੇ ਰੋਕ ’ਤੇ ਲਾ ਦਿੱਤੀ ਹੈ।
ਗੈਰ ਹਾਜ਼ਰ ਰਹਿਣ ਵਾਲੇ ਪੰਚਾਂ ਖਿਲਾਫ ਕਾਰਵਾਈ ਅਰੰਭ ਕਰ ਦਿੱਤੀ ਹੈ। ਪੰਚਾਇਤ ਦੇ ਕੋਰਮ ਸਬੰਧੀ ਕਾਨੂੰਨੀ ਰਾਏ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
25 ਸਾਲਾ ਲੜਕੀ ਦਾ ਭੇਤਭਰੇ ਹਾਲਤ ਵਿੱਚ ਕਤਲ

ਸ੍ਰੀ ਗੋਇੰਦਵਾਲ ਸਾਹਿਬ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਇੱਕ 25 ਸਾਲਾ ਲੜਕੀ ਦੇ ਭੇਤਭਰੇ ਹਾਲਤ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਲੜਕੀ ਦੇ ਭਰਾ ਦੇ ਬਿਆਨਾਂ ’ਤੇ ਹੱਤਿਆ ਸਮੇਤ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਗੋਇੰਦਵਾਲ ਸਾਹਿਬ ਪਹੁੰਚੇ ਮਿਰਤਕ ਲੜਕੀ ਸੰਦੀਪ ਕੌਰ ਦੇ ਪਿਤਾ ਤਰਸੇਮ ਸਿੰਘ ਵਾਸੀ ਸੰਤੂਵਾਲਾ ਥਾਣਾ ਜੀਰਾ ਨੇ ਦੱਸਿਆ ਕਿ ਉਸਦੀ ਲੜਕੀ ਸੰਦੀਪ ਕੌਰ ਘਰੋਂ ਪੇਪਰ ਦੇਣ ਦਾ ਕਹਿ ਕੇ ਗਈ ਸੀ ਜਿਸ ਦੇ ਮਰਨ ਦੀ ਖਬਰ ਪੁਲੀਸ ਨੇ ਉਸ ਦੇ ਫੋਨ ਤੋਂ ਦਿੱਤੀ। ਲੜਕੀ ਦੇ ਭਰਾ ਨਛੱਤਰ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਸੰਦੀਪ ਕੌਰ ਦੇ ਵਰਿਆਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਨੀਲੇਵਾਲ ਥਾਣਾ ਜ਼ੀਰਾ ਨਾਲ ਸਬੰਧ ਸਨ ਜਿਸਦੇ ਚੱਲਦੇ ਵਰਿਆਮ ਦਾ ਉਨ੍ਹਾਂ ਦੇ ਘਰੇ ਆਉਣ ਜਾਣ ਸੀ ਜਿਸ ਨੂੰ ਪਰਿਵਾਰਕ ਮੈਂਬਰ ਪਸੰਦ ਨਹੀਂ ਕਰਦੇ ਸਨ। ਜਦ ਉਨ੍ਹਾਂ ਆਪਣੀ ਭੈਣ ਦਾ ਰਿਸ਼ਤਾ ਕਿਤੇ ਹੋਰ ਕਰਨਾ ਚਾਹਿਆ ਤਾਂ ਵਰਿਆਮ ਸਿੰਘ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। 

ਨੌਜਵਾਨਾਂ ਦੇ ਦੋ ਧੜਿਆਂ ’ਚ ਗੋਲੀ ਚੱਲਣ ਕਾਰਨ ਤਿੰਨ ਜ਼ਖਮੀ

ਤਰਨ ਤਾਰਨ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮੀਆਂਪੁਰ ਦੇ ਨੌਜਵਾਨਾਂ ਦੇ ਦੋ ਧੜਿਆਂ ਵਿੱਚ ਚੱਲਦੀ ਆ ਰਹੀ ਖਿਚੋਤਾਣ ਕਰਕੇ ਅੱਜ ਗੋਲੀ ਚੱਲ ਜਾਣ ਨਾਲ ਤਿੰਨ ਜਣੇ ਜ਼ਖਮੀ ਹੋ ਗਏ| ਇਸ ਸਬੰਧੀ ਪਿੰਡ ਦੇ ਹੀ ਪੰਜ ਜਣਿਆਂ ਖਿਲਾਫ਼ ਦਫ਼ਾ 307, 452, 506, 148, 149 ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ| ਜ਼ਖਮੀਆਂ ਵਿੱਚ ਦੋ ਭਰਾ ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਦੇ ਇਲਾਵਾ ਇਕ ਹੋਰ ਗਗਨਦੀਪ ਸਿੰਘ ਦਾ ਨਾਮ ਸ਼ਾਮਲ ਹੈ| 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਰਚੇ ’ਤੇ ਡਟਣ ਦਾ ਅਹਿਦ

ਤਰਨ ਤਾਰਨ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨ ਮਸ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਭਲਕੇ 29 ਜਨਵਰੀ (ਬੁੱਧਵਾਰ) ਤੋਂ ਇਥੋਂ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਸਾਹਮਣੇ ਅਣਮਿਥੇ ਸਮੇਂ ਦਾ ਧਰਨਾ ਨਾ ਦੇਣ ਲਈ ਮਨਾਉਣ ਦੇ ਕੀਤੇ ਸਾਰੇ ਯਤਨ ਅਸਫਲ ਰਹੇ ਹਨ| ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿਧਵਾਂ ਨੇ ਅੱਜ ਇਥੇ ਦੱਸਿਆ ਕਿ ਇਸ ਸਬੰਧੀ ‘ਪੱਕੇ ਮੋਰਚੇ’ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ-ਮਜਦੂਰਾਂ ਨੂੰ ਰਾਤ-ਦਿਨ ਇਥੇ ਰਹਿਣ ਨੂੰ ਧਿਆਨ ਵਿੱਚ ਰੱਖਦਿਆਂ ਗਰਮ ਵਸਤਰ ਆਦਿ ਨਾਲ ਲੈ ਕੇ ਆਉਣ ਲਈ ਹਦਾਇਤਾਂ ਕੀਤੀਆਂ ਹਨ| ਜਥੇਬੰਦੀ ਨੇ ਧਰਨੇ ਵਾਲੀ ਥਾਂ ’ਤੇ ਲੰਗਰ ਆਦਿ ਤਿਆਰ ਕਰਨ ਦੇ ਬੰਦੋਬਸਤ ਕਰ ਲਏ ਹਨ|

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਰਜ਼ਾ ਮੁਆਫ਼ੀ ਲਈ ਮੁਜ਼ਾਹਰਾ

ਨਵਾਂਸ਼ਹਿਰ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੇ ਸਮੁੱਚੇ ਕਰਜ਼ਿਆਂ ਦੀ ਮੁਆਫ਼ੀ ਦੀ ਮੰਗ ਨੂੰ ਲੈ ਕੇ ਮੁਜ਼ਾਹਰੇ ਦੇ ਨਾਲ-ਨਾਲ ਚੰਡੀਗੜ੍ਹ ਮਾਰਗ ਜਾਮ ਕੀਤਾ ਗਿਆ ਤੇ ਜ਼ਿਲ੍ਹਾ ਪ੍ਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ। ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਕੁਲਵਿੰਦਰ ਸਿੰਘ ਵੜੈਚ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਹਿੰਦਰ ਸਿੰਘ ਖੈਰੜ ਨੇ ਕਿਹਾ ਕਿ ਕੈਪਟਨ ਸਰਕਾਰ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਤੋਂ ਵਾਰ-ਵਾਰ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦੇ ਇਸ ਸਰਕਾਰ ਨੇ ਪੂਰੇ ਨਹੀਂ ਕੀਤੇ ਹਨ। ਬਿਜਲੀ ਦੇ ਬਿੱਲ ਵਧਾ ਕੇ ਪੰਜਾਬ ਅੰਦਰ ਬਿਜਲੀ ਸਾਰੇ ਦੇਸ਼ ਨਾਲੋਂ ਮਹਿੰਗੀ ਕਰ ਦਿੱਤੀ ਹੈ। 

ਵਾਰਾਨਸੀ ਜਾਣ ਵਾਲੀਆਂ ਗੱਡੀਆਂ ਰੱਦ ਹੋਣ ਕਾਰਨ ਸ਼ਰਧਾਲੂ ਨਿਰਾਸ਼

ਜਲੰਧਰ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਰੇਲਵੇ ਵੱਲੋਂ ਵਾਰਾਨਸੀ ਨੂੰ ਜਾਣ ਵਾਲੀਆਂ ਗੱਡੀਆਂ ਰੱਦ ਕੀਤੇ ਜਾਣ ਨਾਲ ਰਵਿਦਾਸੀਆ ਭਾਈਚਾਰੇ ’ਚ ਮਾਯੂਸੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੇਠ ਸੱਤਪਾਲ ਮੱਲ ਨੇ ਦੱਸਿਆ ਕਿ ਗੁਰੂ ਰਵੀਦਾਸ ਜੈਅੰਤੀ 9 ਫਰਵਰੀ ਨੂੰ ਕਾਸ਼ੀ ਵਿਚ ਸ੍ਰੀ ਗੋਵਰਧਨ ਮੰਦਰ ’ਚ ਮਨਾਈ ਜਾਣੀ ਹੈ। ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਪੰਜਾਬ ਭਰ ਤੇ ਖਾਸ ਕਰਕੇ ਦੋਆਬੇ ਵਿਚੋਂ ਵੱਡੀ ਗਿਣਤੀ ’ਚ ਸ਼ਰਧਾਲੂ ਕਾਸ਼ੀ ਜਾਂਦੇ ਹਨ। ਉਥੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸ਼ਰਧਾਲੂਆਂ ਨੇ ਤਿੰਨ-ਚਾਰ ਮਹੀਨੇ ਪਹਿਲਾਂ ਰੇਲ ਗੱਡੀ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ ਪਰ ਹੁਣ ਅਚਾਨਕ ਹੀ 2, 3, 5 ਤੇ 7 ਫਰਵਰੀ ਨੂੰ ਵਾਰਾਨਸੀ ਜਾਣ ਵਾਲੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸ਼ਰਧਾਲੂਆਂ ਦਾ ਕਹਿਣਾ ਸੀ ਕਿ ਨਵੇਂ ਸਿਰੇ ਤੋਂ ਟਿਕਟਾਂ ਦੀ ਬੁਕਿੰਗ ਕਰਵਾਉਣੀ ਔਖੀ ਹੈ ਕਿਉਂਕਿ ਹੁਣ ਸਮਾਗਮ ਦੇ ਥੋੜ੍ਹੇ ਦਿਨ ਹੀ ਬਾਕੀ ਰਹਿ ਗਏ ਹਨ।

ਏਡੀਸੀ ਵੱਲੋਂ ਵਿਦਿਅਕ ਅਦਾਰਿਆਂ ਦੇ ਮੁਖੀਆਂ ਨਾਲ ਮੀਟਿੰਗ

ਹੁਸ਼ਿਆਰਪੁਰ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਵਿੱਚ ਆਤਮ ਰੱਖਿਆ ਦੀ ਭਾਵਨਾ ਹੋਣੀ ਜ਼ਰੂਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥਣਾਂ ਲਈ ‘ਬੇਟੀ-ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਸੈਲਫ਼ ਡਿਫੈਂਸ ਦੀਆਂ ਮੁਫ਼ਤ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਸੂਦਨ ਨੇ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ

ਮੁਹਾਲੀ ਦੀ ਸਨਅਤ ਨੂੰ ਮਿਲੇਗਾ ਹੁਲਾਰਾ

ਐਸ.ਏ.ਐਸ.ਨਗਰ(ਮੁਹਾਲੀ),28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮੁਹਾਲੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਅੱਜ ਸੰਸਥਾ ਦੇ ਭਵਨ ’ਚ ਸਮਾਗਮ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਂਸਦ ਮਨੀਸ਼ ਤਿਵਾੜੀ, ਵਿਧਾਇਕ ਬਲਵਿੰਦਰ ਸਿੰਘ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਪੰਜਾਬ ਇੰਫ਼ੋਟੈੱਕ ਦੇ ਚੇਅਰਮੈਨ ਐੱਸਐੱਮਐੱਸ ਸੰਧੂ, ਉੱਪ ਚੇਅਰਮੈਨ ਯਾਦਵਿੰਦਰ ਸਿੰਘ ਕੰਗ, ਸਨਅਤ ਵਿਭਾਗ ਦੇ ਡਾਇਰੈਕਟਰ ਸਿਬਿਨ ਸੀ, ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਤੇ ਪੰਜਾਬ ਦੇ ਲੇਬਰ ਕਮਿਸ਼ਨਰ ਪ੍ਰਵੀਨ ਥਿੰਦ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਾਗਰ ਨੇ ਕੀਤੀ।

ਵਿਧਾਇਕ ਗਿਲਜੀਆਂ ਵੱਲੋਂ ਸੜਕ ਦਾ ਉਦਘਾਟਨ

ਟਾਂਡਾ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਨੈਨੋਵਾਲ ਵੈਦ ਵਿੱਚ ਪਿੰਡ ਦੀ ਨਵੀਂ ਬਣੀ ਸੰਪਰਕ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਐਕਸੀਅਨ ਮਨਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਦਮਨਦੀਪ ਸਿੰਘ ਬਿੱਲਾ, ਵਾਈਸ ਚੇਅਰਮੈਨ ਰਾਕੇਸ਼ ਵੋਹਰਾ, ਸਮਿਤੀ ਮੈਂਬਰ ਰਾਜ ਕੁਮਾਰੀ ਵੀ ਉਨ੍ਹਾਂ ਦੇ ਨਾਲ ਸਨ। ਪਿੰਡ ਨੂੰ ਟਾਂਡਾ-ਹੁਸ਼ਿਆਰਪੁਰ ਸੜਕ ਨਾਲ ਜੋੜਨ ਵਾਲੀ 8.48 ਲੱਖ ਦੀ

ਪੰਜ ਮੁਹੱਲਿਆਂ ਦਾ ਸ਼ਹਿਰ ਨਾਲੋਂ ਸੰਪਰਕ ਟੁੱਟਿਆ

ਫਗਵਾੜਾ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਗਵਾੜਾ ਰੇਲਵੇ ਸਟੇਸ਼ਸ਼ਨ ਦਾ ਨਵੀਂਨੀਕਰਨ ਹੋਣ ਕਾਰਨ ਰੇਲਵੇ ਦੇ ਦੋਵੇਂ ਪਾਸੇ ਕੰਕਰੀਟ ਦੀ ਦੀਵਾਰ ਬਣ ਰਹੀ ਹੈ ਜਿਸ ਕਾਰਨ ਕਰੀਬ ਪੰਜ ਮੁਹੱਲੇ ਭਗਤਪੁਰਾ, ਪ੍ਰੀਤ ਨਗਰ, ਰਾਮਪੁਰਾ, ਸ਼ਹੀਦ ਊਧਮ ਸਿੰਘ ਨਗਰ ਅਤੇ ਬਸੰਤ ਨਗਰ ਨੂੰ ਰਸਤਾ ਨਾ ਮਿਲਣ ਕਾਰਨ ਸ਼ਹਿਰ ਨਾਲੋਂ ਲਿੰਕ ਟੁੱਟ ਰਿਹਾ ਹੈ। ਸ਼ਹਿਰ ਨਾਲ ਲਿੰਕ ਟੁੱਟਣ ਦੇ ਰੋਸ ਵਜੋਂ ਕੌਂਸਲਰ ਪਰਮਜੀਤ ਕੌਰ ਕੰਬੋਜ ਦੀ ਅਗਵਾਈ ’ਚ ਮੁਹੱਲਾ ਵਾਸੀਆਂ ਦਾ ਵਫ਼ਦ ਕੇਂਦਰੀ 

ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਰਹਿਣਾ ਚਾਹੀਦੈ: ਸਾਂਪਲਾ

ਜਲੰਧਰ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵੱਲੋਂ ਜਸਵਿੰਦਰ ਵਰਿਆਣਾ ਦੀ ਪ੍ਰਧਾਨਗੀ ਹੇਠ ਗਣਤੰਤਰ ਦਿਵਸ ਦੇ ਸਬੰਧ ਵਿੱਚ ਸਥਾਨਕ ਅੰਬੇਡਕਰ ਭਵਨ ਵਿਚ ‘ਗਣਤੰਤਰ ਅਤੇ ਮਨੁੱਖੀ ਅਧਿਕਾਰ’ ਵਿਸ਼ੇ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਜਿੱਥੇ ਰਾਜ ਭਾਗ ਜਾਂ ਸਰਕਾਰ ਨੂੰ ਚਲਾਉਣ ਦੀ ਸਾਰੀ ਸ਼ਕਤੀ ਲੋਕਾਂ ਕੋਲ ਹੋਵੇ ਉਸ ਨੂੰ ਗਣਤੰਤਰ ਕਹਿੰਦੇ ਹਨ। ਲੋਕਤੰਤਰੀ ਗਣਰਾਜ ਤੋਂ ਭਾਵ ਉਸ ਰਾਜ ਤੋਂ ਹੈ ਜਿਸ ਵਿਚ ਰਾਜ ਦੀ ਸ਼ਕਤੀ ਲੋਕਾਂ ਦੇ ਹੱਥਾਂ ਵਿਚ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੁੰਦੇ ਹਨ।ਨਾਗਰਿਕ ਚੋਣਾਂ ਦੁਆਰਾ ਆਪਣੇ ਪ੍ਰਤੀਨਿਧੀ ਆਪ

ਤਿੰਨ ਸਮਗਲਰਾਂ ਦੀ 14.54 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਤਰਨ ਤਾਰਨ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਜ਼ਿਲ੍ਹਾ ਪੁਲੀਸ ਨੇ ਤਿੰਨ ਹੋਰ ਸਮਗਲਰਾਂ ਦੀ 14.54 ਕਰੋੜ ਰੁਪਏ ਦੇ ਮੁੱਲ ਦੀ ਜਾਇਦਾਦ ਜ਼ਬਤ ਕੀਤੀ ਹੈ|ਪੁਲੀਸ ਨੇ ਪਿਛਲੇ ਚਾਰ ਮਹੀਨਿਆਂ ਤੋਂ ਸ਼ੁਰੂ ਕੀਤੀ ਕਾਰਵਾਈ ਦੌਰਾਨ ਅੱਜ ਤੱਕ 33 ਨਾਮੀ ਸਮਗਲਰਾਂ ਦੀ ਕੁੱਲ 37 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ| ਐਸਐਸਪੀ ਧਰੁਵ ਦਹੀਆ ਨੇ ਅੱਜ ਇਥੇ ਦੱਸਿਆ ਕਿ ਤਿੰਨ ਸਮਗਲਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਭਾਰਤ ਸਰਕਾਰ ਦੇ 

ਡੀਏਵੀ ਕਾਲਜਾਂ ਦੇ ਅਧਿਆਪਕਾਂ ਵੱਲੋਂ ਰੋਸ ਵਿਖਾਵਾ

ਅੰਮ੍ਰਿਤਸਰ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਝੰਡੇ ਹੇਠ ਸਥਾਨਕ ਡੀਏਵੀ ਕਾਲਜ, ਬੀਬੀਕੇਡੀਏਵੀ ਕਾਲਜ ਅਤੇ ਡੀਏਵੀ ਕਾਲਜ ਆਫ ਐਜੂਕੇਸ਼ਨ ਦੇ ਅਧਿਆਪਕਾਂ ਵਲੋਂ ਕਾਲੇ ਬਿੱਲੇ ਲਾ ਕੇ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਖਿਲਾਫ ਰੋਸ ਵਿਖਾਵਾ ਕੀਤਾ। ਜ਼ਿਲਾ ਪ੍ਰਧਾਨ ਡਾ. ਵੀਵੀ ਯਾਦਵ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਵਰ੍ਹੇ ਅਗਸਤ ਮਹੀਨੇ ਵਿਚ ਮੀਟਿੰਗ ਹੋਈ ਸੀ, ਜਿਸ ਵਿਚ ਮੰਗਾਂ ਮੰਨਣ ਦਾ

ਨੌਜਵਾਨਾਂ ਦੇ ਦੋ ਧੜਿਆਂ ਵਿਚ ਲੜਾਈ, ਗੱਡੀ ਦੀ ਭੰਨ-ਤੋੜ

ਪੱਟੀ ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) ::ਸ਼ਹਿਰ ਦੀ ਫੌਜੀ ਛਾਉਣੀ ਨੇੜੇ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਲੜਾਈ ਝਗੜਾ ਹੋਇਆ ਜਿਸ ਦੌਰਾਨ ਇੱਕ ਗੱਡੀ ਦੀ ਭੰਨ ਤੋੜ ਕੀਤੀ ਗਈ । ਜਾਣਕਾਰੀ ਦਿੰਦਿਆ ਤਲਵਿੰਦਰਪਾਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਮਾੜੀ ਗੌੜ ਸਿੰਘ ਨੇ ਦੱਸਿਆ ਕਿ ਉਹ ਆਪਣੀ ਡਿਜ਼ਾਇਰ ਕਾਰ ’ਤੇ ਚੋਹਲਾ ਸਾਹਿਬ ਵਿਆਹ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਤਾਂ 10-12 ਅਣਪਛਾਤੇ ਕਾਰ ਸਵਾਰਾਂ ਵੱਲੋ ਪੱਟੀ ਛਾਉਣੀ ਨਜ਼ਦੀਕ ਉਨ੍ਹਾਂ ਦੀ ਕਾਰ ਨੂੰ ਆਪਣੀਆਂ ਗੱਡੀਆਂ ਦੇ ਵਿਚਕਾਰ ਕਰਕੇ ਰੋਕ ਲਿਆ ਅਤੇ ਉਨਾਂ ਦੀ ਗੱਡੀ ਦੀ ਬੇਸਬਾਲ ਬੱਲਿਆਂ ਨਾਲ ਤੋੜ ਭੰਨ ਕੀਤੀ ਤੇ \ ਗੋਲੀਆ ਚਲਾਈਆਂ ।

ਮੁੱਖ ਮੰਤਰੀ ਵਲੋਂ ਹੈਰੀਟੇਜ ਸਟਰੀਟ ’ਚੋਂ ਵਿਵਾਦਿਤ ਬੁੱਤ ਹਟਾਉਣ ਦੇ ਆਦੇਸ਼

ਅੰਮ੍ਰਿਤਸਰ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਵਿਚ ਲੱਗੇ ਵਿਵਾਦਿਤ ਬੁੱਤਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਪਹਿਲਾਂ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਵਲੋਂ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨਾਲ ਗੱਲਬਾਤ ਕੀਤੀ ਗਈ।

ਸਿੱਧੂ ਜਿਹੜੀ ਪਾਰਟੀ ’ਚ ਜਾਵੇਗਾ ਸਰਕਾਰ ਉਸੇ ਦੀ ਬਣੇਗੀ: ਬ੍ਰਹਮਪੁਰਾ

ਜਲੰਧਰ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਨੂੰ ਦੇਸ਼ ਲਈ ਸਭ ਤੋਂ ਵੱਡਾ ਖਤਰਾ ਦੱਸਦਿਆਂ ਕਿਹਾ ਕਿ ਇਸ ਨੇ ਭਾਰਤ ਦੇ ਸੰਵਿਧਾਨ ਦੀ ਧਰਮ ਨਿਰਪੱਖਤਾ ਦੀ ਮੂਲ ਭਾਵਨਾ ਨੂੰ ਸੱਟ ਮਾਰੀ ਹੈ। ਪਾਰਟੀ ਦੀ ਕੋਰ ਕਮੇਟੀ ਵੱਲੋਂ ਅੱਜ ਕੀਤੀ ਗਈ ਮੀਟਿੰਗ ਦੌਰਾਨ ਜਿਹੜੇ ਸੱਤ ਮਤੇ ਪਾਸ ਕੀਤੇ ਗਏ, ਉਨ੍ਹਾਂ ਵਿਚ ਪਹਿਲਾ ਮਤਾ ਇਸ ਕਾਨੂੰਨ ਦੇ ਵਿਰੋਧ ਵਿਚ ਸੀ। ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਸਭ ਤੋਂ ਵੱਧ ਹਰਮਨਪਿਆਰਾ ਆਗੂ ਹੈ। ਉਸ ਦੀ ਇਹ ਹਰਮਨਪਿਆਰਤਾ ਏਨੀ ਜ਼ਿਆਦਾ ਹੈ ਕਿ ਉਹ ਜਿਸ ਵੀ ਪਾਰਟੀ ਵੱਲ ਜਾਵੇਗਾ ਸਰਕਾਰ ਉਸ ਦੀ ਹੀ ਬਣੇਗੀ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪਹਿਲਾਂ ਇਹ 

‘ਸਮਾਰਟ ਪਿੰਡ’: ਕੈਪਟਨ ਸਰਕਾਰ ਨੇ ਫੰਡ ਦੇਣ ਤੋਂ ਹੱਥ ਘੁੱਟੇ

ਬਠਿੰਡਾ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੈਪਟਨ ਸਰਕਾਰ ਨੇ ਪੰਜਾਬ ’ਚ ‘ਸਮਾਰਟ ਪਿੰਡ’ ਬਣਾਉਣ ਲਈ ਮੁਕੰਮਲ ਫੰਡ ਦੇਣ ਤੋਂ ਹੱਥ ਘੁੱਟ ਲਏ ਹਨ, ਜਿਸ ਮਗਰੋਂ ਕਾਂਗਰਸੀ ਸਰਪੰਚਾਂ ਦੇ ਚਿਹਰੇ ਬੁੱਝ ਗਏ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ‘ਸਮਾਰਟ ਪਿੰਡ’ ਦੇ ਫੰਡਾਂ ਦੀ ਦੂਸਰੀ ਕਿਸ਼ਤ ’ਤੇ ਕਰੀਬ 30 ਫੀਸਦੀ ਦਾ ਕੱਟ ਲਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਖ਼ਜ਼ਾਨੇ ਦੀ ਤੰਗੀ ਕਰਕੇ ਦੂਸਰੀ ਕਿਸ਼ਤ ਵਿਚ ਬਕਾਇਆ ਫੰਡ ਭੇਜਣ ਦੀ ਥਾਂ ਸਿਰਫ਼ 20 ਫੀਸਦੀ ਗਰਾਂਟ ਹੀ ਜਾਰੀ ਕੀਤੀ ਗਈ ਹੈ। ਕੈਪਟਨ ਸਰਕਾਰ ਨੇ ਕਰੀਬ 22 ਮਹੀਨਿਆਂ ਮਗਰੋਂ ਪਿੰਡਾਂ ਦੇ ਵਿਕਾਸ ਲਈ ਕਰੀਬ ਸਾਲ ਪਹਿਲਾਂ ਫੰਡ ਭੇਜੇ ਸਨ। ਪੇਂਡੂ ਵਿਕਾਸ ਲਈ ਹੋਰ ਕਿਧਰੋਂ ਵੀ ਪੈਸਾ ਬੱਝਵੇਂ ਰੂਪ ਵਿੱਚ ਨਹੀਂ ਦਿੱਤਾ ਗਿਆ ਹੈ।

ਮੌਸਮ ਨੇ ਫਿਰ ਕਰਵੱਟ ਬਦਲੀ: ਮਾਲਵਾ ਖੇਤਰ ’ਚ ਕਿਣਮਿਣ ਜਾਰੀ

ਬਠਿੰਡਾ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬੀਤੇ ਹਫ਼ਤੇ ਪਈਆਂ ਧੁੱਪਾਂ ਤੋਂ ਬਾਅਦ ਮੌਸਮ ਦਾ ਮਿਜਾਜ਼ ਫਿਰ ਬਦਲ ਗਿਆ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪਸ਼ੀਗਨੋਈ ਮੁਤਾਬਕ ਅੱਜ ਸਵੇਰ ਤੋਂ ਹੀ ਬਠਿੰਡਾ ਅਤੇ ਆਸ ਪਾਸ ਦੇ ਖੇਤਰ ਵਿੱਚ ਕਿਣਮਿਣ ਹੁੰਦੀ ਰਹੀ ਤੇ ਦਰਮਿਆਨੀ ਬਾਰਸ਼ ਪਈ। ਮੌਸਮ ਵਿੱਚ ਇੱਕ ਫੇਰ ਠੰਢਕ ਆ ਗਈ ਹੈ। ਸਵੇਰ ਤੋਂ ਹੋ ਰਹੀ ਬੂੰਦਾਂ ਬਾਂਦੀਂ ਤੋਂ ਭਾਵੇਂ ਕਿਸਾਨ ਖ਼ੁਸ਼ ਨਜ਼ਰ ਆ ਰਹੇ ਹਨ ਪਰ ਨਾਲ ਆਲੂ ਉਤਪਾਦਕ ਵੀ ਚਿੰਤਾ ਵਿੱਚ ਹਨ। ਜੇ ਤੇਜ਼ ਬਾਰਸ਼ ਹੋਈ 

ਰਾਜਸਥਾਨ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਗੱਡੀ ’ਤੇ ਅੱਧੀ ਰਾਤ ਨੂੰ ਪਥਰਾਅ

ਬੱਲੂਆਣਾ (ਅਬੋਹਰ) ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਬਹਾਵਵਾਲਾ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਅਬੋਹਰ ਹਨੂੰਮਾਨਗੜ੍ਹ ਨੈਸ਼ਨਲ ਹਾਈਵੇਅ ’ਤੇ ਬੀਤੀ ਰਾਤ ਸ਼ਰਧਾਲੂਆਂ ਦੀਆਂ ਗੱਡੀਆਂ ’ਤੇ ਪੱਥਰਾਅ ਕੀਤਾ ਗਿਆ। ਇਸ ਘਟਨਾ ਦਾ ਇਕ ਪਹਿਲੂ ਇਹ ਰਿਹਾ ਕਿ ਰਾਤ ਦੇ ਸਮੇਂ ਡਿਊਟੀ ਦੇਣ ਵਾਲੇ ਪੁਲੀਸ ਮੁਲਾਜ਼ਮਾਂ ਨੇ ਸ਼ਰਾਰਤੀ ਅਨਸਰਾਂ ਨੂੰ ਫੜਨ ਦੀ ਬਜਾਏ ਇਹ ਕਹਿ ਕੇ ਟਾਲਾ ਵੱਟ ਲਿਆ ਕਿ ਘਟਨਾ ਦੂਜੇ ਥਾਣੇ ਦੇ ਅਧਿਕਾਰ ਖੇਤਰ ਦੀ ਹੈ। ਅਬੋਹਰ ਦੀ ਨਵੀਂ ਆਬਾਦੀ ਗਲੀ ਨੰਬਰ 8 ਵਾਸੀ ਆਰਐਮਪੀ ਡਾਕਟਰ ਸੁਦਰਸ਼ਨ ਦੇ ਦੋ ਬੇਟੇ ਅਨੰਤ ਤੇ ਆਯੂਸ਼ ਪਰਿਵਾਰ ਦੇ ਮੈਂਬਰਾਂ ਨਾਲ ਰਾਜਸਥਾਨ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਬੀਤੀ ਰਾਤ ਆਪਣੀ ਆਰਟਿਕਾ ਕਾਰ ’ਚ ਅਬੋਹਰ ਵਾਪਸ ਪਰਤ ਰਹੇ ਸਨ। 

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਗਣਤੰਰਤਾ ਦਿਵਸ ’ਤੇ ਨਾਅਰੇਬਾਜ਼ੀ

ਮਾਨਸਾ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਾਨਸਾ ਵਿੱਚ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਦੇ ਸਮਾਗਮ ਦੌਰਾਨ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਮਾਗਮ ’ਚ ਬੁਲਾਕੇ ਮਾਣ-ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਦੁਖੀ ਹੋਏ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਨੂੰ ਪਾਸ ਮੁਹੱਈਆ ਕਰਵਾਕੇ ਵੀ ਬਣਦਾ ਸਨਮਾਨ ਨਹੀਂ ਦਿੱਤਾ ਤੇ ਨਾ ਹੀ ਸਮਾਗਮ ਦੇ ਮੁੱਖ ਮਹਿਮਾਨ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਉਨ੍ਹਾਂ ਨੂੰ ਮਿਲ ਕੇ ਗਏ। ਫਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਦੇ ਸੂਬਾਈ ਖਜ਼ਾਨਚੀ ਭਰਪੂਰ ਸਿੰਘ ਰੰਘੜਿਆਲ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਦਾ ਸਨਮਾਨ ਨਹੀਂ ਕਰ ਸਕਦੀ ਤਾਂ ਉਨ੍ਹਾਂ ਨੂੰ ਸਮਾਗਮ ਵਿੱਚ ਬੁਲਾ ਕੇ ਅਪਮਾਨ ਵੀ ਨਾ ਕਰੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਡ-ਵਡੇਰਿਆਂ ਦੀ ਕੁਰਬਾਨੀਆਂ ਨੇ ਦੇਸ਼ ਦੀ ਆਜ਼ਾਦੀ ਲਈ ਹਿੱਸਾ ਪਾਇਆ ਹੈ ਤੇ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਸਮਾਗਮਾਂ ਦੌਰਾਨ ਜਲੀਲ ਕੀਤਾ ਜਾ ਰਿਹਾ ਹੈ।

ਟਰੱਕ ਤੇ ਮੋਟਰਸਾਈਕਲ ਦੀ ਟੱਕਰ ’ਚ ਪਿਓ-ਪੁੱਤ ਹਲਾਕ

ਸ੍ਰੀ ਮੁਕਤਸਰ ਸਾਹਿਬ,27 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇਥੇ ਡੇਰਾ ਰਾਧਾ ਸੁਆਮੀ ਕੋਲ ਟਰੱਕ ਅਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਵਿੱਚ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਇਹ ਪਿਤਾ-ਪੁੱਤਰ ਮੋਟਰਸਾਈਕਲ ਉਪਰ ਮੁਕਤਸਰ ਵਿੱਚ ਮੰਨੋਰੰਜਨ ਮੇਲਾ ਵੇਖਣ ਆ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਲਾਗਲੇ ਪਿੰਡ ਦੂਹੇਵਾਲਾ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ (30) ਜੋ ਸੇਤੀ ਪੇਪਰ ਮਿੱਲ ਰੁਪਾਣਾ ਵਿੱਚ ਵੈਲਡਿੰਗ ਦਾ ਕੰਮ ਕਰਦਾ ਹੈ, ਆਪਣੇ ਬੇਟੇ ਰੋਬਨਪ੍ਰੀਤ ਸਿੰਘ (5) ਨੂੰ ਪਲੈਟੀਨਾ ਮੋਟਰਸਾਈਕਲ ’ਤੇ ਮੂਹਰੇ ਬਿਠਾ  

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0090528819
Copyright © 2020, Panjabi Times. All rights reserved. Website Designed by Mozart Infotech